ਤਾਜਾ ਖ਼ਬਰਾਂ


ਮੁੱਖ ਮੰਤਰੀ ਬਣਨ 'ਤੇ ਅੱਜ ਹੀ ਸਹੁੰ ਚੁੱਕ ਸਕਦੈ ਹਨ ਰੰਧਾਵਾ - ਮੀਡੀਆ ਰਿਪੋਰਟ
. . .  14 minutes ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਹੋਈ ਹੈ। ਜਿਸ ਤਹਿਤ ਉਹ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ...
ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਜਾ ਸਕਦੈ ਮੁੱਖ ਮੰਤਰੀ - ਮੀਡੀਆ ਰਿਪੋਰਟਾਂ
. . .  about 1 hour ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ...
ਸੁਨੀਲ ਜਾਖੜ ਦੇ ਹੱਕ ਵਿਚ ਆਏ 38 ਵਿਧਾਇਕ - ਕਰੀਬੀ ਦਾ ਵੱਡਾ ਦਾਅਵਾ
. . .  about 1 hour ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਹਾਈਕਮਾਨ ਦੇ ਆਬਜ਼ਰਵਰਾਂ ਵਲੋਂ ਪਾਰਟੀ ਵਿਧਾਇਕਾਂ ਨੂੰ ਫ਼ੋਨ ਕਰਕੇ ਗੱਲਬਾਤ ਕੀਤੀ ਗਈ ਹੈ। ਜਿਸ ਵਿਚ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਇਸ ਬਾਰੇ ਸਲਾਹ ਲਈ ਗਈ ਹੈ। ਜਾਣਕਾਰੀ ਅਨੁਸਾਰ ਸੁਨੀਲ ਜਾਖੜ ਦੇ ਹੱਕ ਵਿਚ 38 ਵਿਧਾਇਕਾਂ ਦਾ ਸਮਰਥਨ ਹੈ...
ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਅੰਦਰ ਘੁਸਪੈਠ
. . .  about 1 hour ago
ਖਾਲੜਾ,19 ਸਤੰਬਰ (ਜੱਜਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ. ਦੀ ਸਰਹੱਦੀ ਚੌਂਕੀ ਕੇ.ਐਸ. ਵਾਲਾ ਦੇ ਅਧੀਨ ਆਉਂਦੇ ਖੇਤਰ ਅੰਦਰ 18-19 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਡਰੋਨ ਵਲੋਂ ਭਾਰਤੀ ਖੇਤਰ ਅੰਦਰ ਘੁਸਪੈਠ ਕੀਤੀ ਗਈ, ਜਿਸ ਦੀ ਆਵਾਜ਼ ਸੁਣਨ 'ਤੇ...
ਮੋਟਰਸਾਈਕਲ ਧਮਾਕਾ ਅਤੇ ਟਿਫ਼ਨ ਬੰਬ ਮਿਲਣ ਦੇ ਸਬੰਧ ਵਿਚ ਨਾਮਜ਼ਦ ਦੋਸ਼ੀ ਰਾਜਸਥਾਨ ਤੋਂ ਮਿਲਿਆ
. . .  about 1 hour ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) - ਬੀਤੀ ਦਿਨੀਂ ਜਲਾਲਾਬਾਦ 'ਚ ਮੋਟਰਸਾਈਕਲ ਧਮਾਕਾ ਅਤੇ ਸਰਹੱਦੀ ਪਿੰਡ ਧਰਮੂਵਾਲਾ ਦੇ ਖੇਤਾਂ ਵਿਚੋਂ ਟਿਫ਼ਨ ਬੰਬ ਮਿਲਣ ਦੇ ਸੰਬੰਧ ਵਿਚ ਨਾਮਜ਼ਦ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਰਾਜਸਥਾਨ ਦੇ ਲੋਕਾਂ ਨੇ ਫੜਿਆ ਹੈ। ਇਸ ਸਬੰਧ ਵਿਚ ਸੋਸ਼ਲ ਮੀਡੀਆ ਤੇ ਉਸ...
ਕੈਪਟਨ ਨੇ ਸੋਨੀਆ ਨੂੰ ਲਿਖੀ ਚਿੱਠੀ, ਕਿਹਾ ਸਿਆਸੀ ਘਟਨਾਕ੍ਰਮ ਪੰਜਾਬ ਦੀਆਂ ਚਿੰਤਾਵਾਂ 'ਤੇ ਆਧਾਰਿਤ ਨਹੀਂ
. . .  about 1 hour ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਤੇ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਸਿਆਸੀ ਘਮਸਾਣ ਤੋਂ ਦੁਖੀ ਹੋਣ ਬਾਰੇ ਲਿਖਿਆ। ਉਨ੍ਹਾਂ ਨੇ ਪੱਤਰ ਵਿਚ ਲਿਖਿਆ ਕਿ ਘਟਨਾਕ੍ਰਮ...
ਸ਼ੁਤਰਾਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ
. . .  about 2 hours ago
ਸ਼ੁਤਰਾਣਾ, 19 ਸਤੰਬਰ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਗੁਟਕਾ ਸਾਹਿਬ ਨਾਲੀ ਵਿਚ ਸੁੱਟ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ...
ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇ - ਅੰਬਿਕਾ ਸੋਨੀ
. . .  about 2 hours ago
ਨਵੀਂ ਦਿੱਲੀ, 19 ਸਤੰਬਰ - ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਸੂਬੇ ਦਾ ਮੁੱਖ ਮੰਤਰੀ ਸਿੱਖ ਹੀ ਹੋਣਾ ਚਾਹੀਦਾ ਹੈ...
ਪੰਜਾਬ ਵਿਚ ਬਣਾਏ ਜਾ ਸਕਦੇ ਹਨ ਦੋ ਉਪ ਮੁੱਖ ਮੰਤਰੀ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੇ ਨਾਲ-ਨਾਲ ਪਾਰਟੀ ਦਾ ਅੰਦਰੂਨੀ ਵਿਵਾਦ ਖ਼ਤਮ ਕਰਨ ਲਈ 2 ਉਪ ਮੁੱਖ ਮੰਤਰੀ ਬਣਾਏ ਜਾਣ 'ਤੇ ਚਰਚਾ ਚੱਲ ਰਹੀ ਹੈ...
ਕਾਂਗਰਸੀ ਆਗੂ ਸੁਨੀਲ ਜਾਖੜ ਦੇ ਘਰ ਕਾਂਗਰਸੀ ਆਗੂਆਂ ਦਾ ਲੱਗਿਆ ਤਾਂਤਾ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੰਚਕੂਲਾ ਸਥਿਤ ਗ੍ਰਹਿ ਵਿਖੇ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦਾ ਤਾਂਤਾ ਲੱਗਿਆ...
ਕੁਝ ਘੰਟਿਆਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਹੋਵੇਗਾ ਐਲਾਨ - ਰੰਧਾਵਾ
. . .  about 3 hours ago
ਚੰਡੀਗੜ੍ਹ, 19 ਸਤੰਬਰ - ਕਾਂਗਰਸ ਵਿਧਾਇਕ ਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਕੁਝ ਘੰਟਿਆਂ ਅੰਦਰ ਐਲਾਨ ਹੋ ਜਾਵੇਗਾ...
ਸਿੱਧੂ ਨੇ ਕਿਹਾ ਮੈਨੂੰ ਬਣਾਓ ਮੁੱਖ ਮੰਤਰੀ ?
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਚੰਡੀਗੜ੍ਹ 'ਚ ਸੁਨੀਲ ਜਾਖੜ, ਹਰੀਸ਼ ਰਾਵਤ, ਹਰੀਸ਼ ਚੌਧਰੀ ਸਮੇਤ ਹੋਰ ਆਗੂਆਂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ...
ਕੈਪਟਨ ਕਾਂਗਰਸ ਦੇ ਸਨਮਾਨਜਨਕ ਆਗੂ, ਪਾਰਟੀ ਨੂੰ ਨਹੀਂ ਪਹੁੰਚਾਉਣਗੇ ਨੁਕਸਾਨ - ਅਸ਼ੋਕ ਗਹਿਲੋਤ
. . .  about 4 hours ago
ਜੈਪੁਰ, 19 ਸਤੰਬਰ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸਨਮਾਨਜਨਕ ਸੀਨੀਅਰ ਲੀਡਰ ਹਨ ਅਤੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਗੇ ਤੇ ਉਹ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ...
ਅੰਬਿਕਾ ਸੋਨੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਕੀਤਾ ਇਨਕਾਰ - ਮੀਡੀਆ ਰਿਪੋਰਟਾਂ
. . .  about 4 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ...
ਸੜਕ ਹਾਦਸੇ ਵਿਚ 4 ਜੀਆਂ ਸਮੇਤ 5 ਲੋਕ ਜ਼ਖ਼ਮੀ
. . .  about 5 hours ago
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ) - ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਕੱਟ ਨੇੜੇ ਇਕ ਕਾਰ ਟਰੱਕ ਦੇ ਪਿਛਲੇ ਪਾਸੇ ਟਕਰਾਉਣ ਉਪਰੰਤ ਪਲਟ ਜਾਣ ਕਾਰਨ ਕਾਰ ਵਿਚ ਸਵਾਰ ਇਕ...
ਇਕ ਹੋਰ ਵਿਧਾਇਕ ਦਲ ਦੀ ਮੀਟਿੰਗ ਦੀ ਨਹੀਂ ਹੈ ਲੋੜ - ਪਰਗਟ ਸਿੰਘ
. . .  1 minute ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਉੱਥੇ ਹੀ, ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ...
ਸੋਨੀਆ ਗਾਂਧੀ ਦੇ ਫ਼ੈਸਲੇ ਦਾ ਹੋ ਰਿਹਾ ਇੰਤਜ਼ਾਰ, ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਵਿਧਾਇਕ
. . .  about 4 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਿਧਾਇਕ ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਹਨ...
ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹਲਚਲ
. . .  about 5 hours ago
ਜੈਪੁਰ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਚਕਾਰ ਵੀ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 30 ਹਜ਼ਾਰ ਤੋਂ ਵਧੇਰੇ ਆਏ ਕੋਰੋਨਾ ਕੇਸ
. . .  about 4 hours ago
ਨਵੀਂ ਦਿੱਲੀ, 19 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30 ਹਜ਼ਾਰ 773 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 309 ਮਰੀਜ਼ਾਂ ਦੀ ਮੌਤ ਹੋ ਗਈ ਹੈ...
ਪੁਲਾੜ ਦੀ ਸੈਰ ਕਰਕੇ ਵਾਪਸ ਧਰਤੀ 'ਤੇ ਪਰਤੇ 4 ਆਮ ਲੋਕ
. . .  about 6 hours ago
ਫਲੋਰੀਡਾ, 19 ਸਤੰਬਰ - ਧਰਤੀ ਦੇ ਤਿੰਨ ਦਿਨ ਤੱਕ ਚੱਕਰ ਲਗਾਉਣ ਵਾਲੇ ਚਾਰ ਲੋਕਾਂ ਨਾਲ ਰਵਾਨਾ ਹੋਇਆ ਸਪੇਸ ਐਕਸ ਧਰਤੀ ਦਾ ਚੱਕਰ ਲਗਾਉਣ ਤੋਂ ਬਾਅਦ ਸਫਲਤਾ ਨਾਲ ਉਤਰ ਗਿਆ। ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰਨ ਵਾਲਾ ਸਪੇਸ ਐਕਸ ਦਾ ਕ੍ਰੂ ਡ੍ਰੈਗਨ ਰਾਕਟ ਵੀ ਸਫਲਤਾ...
ਅੱਜ ਪੰਜਾਬ ਨੂੰ ਮਿਲੇਗਾ ਨਵਾਂ ਮੁੱਖ ਮੰਤਰੀ, ਸੁਨੀਲ ਜਾਖੜ ਦਾ ਨਾਂਅ ਸਭ ਤੋਂ ਅੱਗੇ
. . .  about 7 hours ago
ਚੰਡੀਗੜ੍ਹ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਗਿਆ, ਜਿਸ ਤੋਂ ਬਾਅਦ ਪੰਜਾਬ ਵਿਧਾਇਕ ਦਲ ਦੀ ਮੀਟਿੰਗ ਹੋਈ, ਜਿਸ ਵਿਚ ਦੋ ਮਤੇ ਪਾਸ ਕੀਤੇ ਗਏ ਅਤੇ ਕਿਸ ਆਗੂ ਨੂੰ ਮੁੱਖ ਮੰਤਰੀ ਬਣਾਉਣਾ ਹੈ, ਇਹ ਸਾਰਾ ਫ਼ੈਸਲਾ ਆਲਾ ਹਾਈਕਮਾਨ 'ਤੇ ਛੱਡ ਦਿੱਤਾ...
⭐ਮਾਣਕ - ਮੋਤੀ⭐
. . .  about 7 hours ago
ਬੀ.ਆਰ.ਟੀ. ਬੱਸ ਨੇ ਨੌਜਵਾਨ ਕੁਚਲਿਆ
. . .  1 day ago
ਸੁਲਤਾਨਵਿੰਡ (ਅੰਮ੍ਰਿਤਸਰ) , 18 ਸਤੰਬਰ (ਗੁਰਨਾਮ ਸਿੰਘ ਬੁੱਟਰ) - ਅੰਮ੍ਰਿਤਸਰ-ਜਲੰਧਰ ਰੋਡ ਨੇੜੇ ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਇਕ ਨੌਜਵਾਨ ਨੂੰ ਬੀ.ਆਰ.ਟੀ. ਬੱਸ ਵਲੋਂ ਕੁਚਲ ਦਿੱਤਾ ਗਿਆ। ਜਿਸ ਦੀ ਮੌਕੇ 'ਤੇ ਮੌਤ ਹੋ ਗਈ...
ਲੋਕ ਮੇਰੀ ਸਰਕਾਰ ਤੋਂ ਸਨ ਖ਼ੁਸ਼ - ਕੈਪਟਨ
. . .  1 day ago
ਚੰਡੀਗੜ੍ਹ, 18 ਸਤੰਬਰ - ਅਪਮਾਨਿਤ ਮਹਿਸੂਸ ਕਰ ਰਹੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਫ਼ੈਸਲੇ ਦੀ ਸਮਝ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਸਰਕਾਰ ਤੋਂ ਖ਼ੁਸ਼ ਸਨ ਪ੍ਰੰਤੂ ਪਾਰਟੀ ਲੀਡਰਾਂ ਦੀ ਅਤਿ ਪ੍ਰਤੀਕਿਰਿਆ...
ਤਬਾਹੀ ਲੈ ਕੇ ਆਏਗਾ ਸਿੱਧੂ, ਪਾਕਿਸਤਾਨ ਨਾਲ ਹਨ ਨੇੜਲੇ ਸਬੰਧ, ਦੇਸ਼ ਦੀ ਸੁਰੱਖਿਆ ਲਈ ਖ਼ਤਰਾ - ਕੈਪਟਨ
. . .  1 day ago
ਚੰਡੀਗੜ੍ਹ, 18 ਸਤੰਬਰ - ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਕਾਬਲ ਵਿਅਕਤੀ ਹਨ। ਉਹ ਤਬਾਹਕੁਨ ਸਾਬਤ ਹੋਣਗੇ। ਕੈਪਟਨ ਨੇ ਕਿਹਾ ਕਿ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 15 ਫੱਗਣ ਸੰਮਤ 551

ਰੂਪਨਗਰ

ਦਿੱਲੀ ਵਿਖੇ ਚੋਣਾਂ ਦੇ ਸ਼ਾਨਦਾਰ ਨਤੀਜੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਮਰ ਕੱਸੀ

ਰੂਪਨਗਰ, 26 ਫਰਵਰੀ (ਪੱਤਰ ਪ੍ਰੇਰਕ)-ਆਮ ਆਦਮੀ ਪਾਰਟੀ ਦੇ ਹੱਕ ਵਿਚ ਦਿੱਲੀ ਦੇ ਸ਼ਾਨਦਾਰ ਨਤੀਜੇ ਆਉਣ ਤੋਂ ਬਾਅਦ ਬੁਲੰਦ ਹੌਸਲੇ ਨਾਲ ਰੋਪੜ ਜ਼ਿਲ੍ਹੇ ਦੇ ਵਿਚ ਪਾਰਟੀ ਅਬਜ਼ਰਵਰ ਸਤਵੀਰ ਵਾਲੀਆ ਵਲੋਂ ਪ੍ਰੈੱਸ ਕਲੱਬ ਰੂਪਨਗਰ ਵਿਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ | ਸ੍ਰੀ ...

ਪੂਰੀ ਖ਼ਬਰ »

ਐਸ. ਡੀ. ਐਮ. ਵਲੋਂ ਵੱਖ-ਵੱਖ ਪਿੰਡਾਂ ਤੇ ਸਕੂਲਾਂ ਦਾ ਅਚਨਚੇਤ ਦੌਰਾ

ਮੋਰਿੰਡਾ, 26 ਫਰਵਰੀ (ਪਿ੍ਤਪਾਲ ਸਿੰਘ)-ਐਸ.ਡੀ.ਐਮ. ਮੋਰਿੰਡਾ ਹਰਬੰਸ ਸਿੰਘ ਵਲੋਂ ਬਲਾਕ ਮੋਰਿੰਡਾ ਦੇ ਵੱਖ-ਵੱਖ ਪਿੰਡਾਂ ਦਾ ਅਚਨਚੇਤ ਦੌਰਾ ਕਰ ਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ | ਇਸ ਸਬੰਧੀ ਐਸ.ਡੀ.ਐਮ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਮੌਕੇ ਪਿੰਡ ਸਮਾਣਾ ਕਲਾਂ ...

ਪੂਰੀ ਖ਼ਬਰ »

ਡਾ. ਹਰਦਿਆਲ ਸਿੰਘ ਪੰਨੂ ਉਪ ਚੇਅਰਮੈਨ ਹੋਏ ਨਿਯੁਕਤ

ਸ੍ਰੀ ਅਨੰਦਪੁਰ ਸਾਹਿਬ, 26 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਅਲਾਇੰਸ ਕਲੱਬ ਇੰਟਰਨੈਸ਼ਨਲ ਦੀ ਬੀਤੇ ਦਿਨ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਹੋਈ ਸਾਲਾਨਾ ਅੱਠਵੀਂ ਬੈਠਕ 'ਉਮੀਦ 2020' 'ਚ ਕਲੱਬ ਦੇ ਜ਼ਿਲ੍ਹਾ-126 ਐਨ ਦੇ ਸਾਬਕਾ ਜ਼ਿਲ੍ਹਾ ਗਵਰਨਲ ਡਾ. ਹਰਦਿਆਲ ਸਿੰਘ ਪੰਨੂ ...

ਪੂਰੀ ਖ਼ਬਰ »

ਚੇਅਰਮੈਨ ਟਿੰਕੂ ਨੇ ਮੁਫ਼ਤ ਸਿਲਾਈ ਸੈਂਟਰ ਦਾ ਕੀਤਾ ਦੌਰਾ

ਮੋਰਿੰਡਾ, 26 ਫਰਵਰੀ (ਕੰਗ)-ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨੇ ਵਿਸ਼ਵਕਰਮਾ ਤਕਨੀਕੀ ਸਿਖਲਾਈ ਸੁਸਾਇਟੀ ਵਲੋਂ ਚਲਾਏ ਜਾ ਰਹੇ ਮੁਫ਼ਤ ਸਿਲਾਈ ਸੈਂਟਰ ਦਾ ਦੌਰਾ ਕੀਤਾ | ਇਸ ਮੌਕੇ ਵਿਸ਼ਵਕਰਮਾ ਸਭਾ ਦੇ ਪ੍ਰਧਾਨ ਅਮਰੀਕ ਸਿੰਘ, ਜਨਰਲ ...

ਪੂਰੀ ਖ਼ਬਰ »

ਕੇਂਦਰੀ ਰਾਜ ਮੰਤਰੀ ਵਲੋਂ ਸੀ. ਐਮ. ਡੀ. ਮਨੋਜ ਮਿਸ਼ਰਾ ਲੀਡਰਸ਼ਿਪ ਪੁਰਸਕਾਰ ਨਾਲ ਸਨਮਾਨਿਤ

ਨੰਗਲ, 26 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਭਾਰਤ ਸਰਕਾਰ ਦੀ ਉਦਯੋਗਿਕ ਇਕਾਈ ਐੱਨ. ਐੱਫ.ਐੱਲ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮਨੋਜ ਮਿਸ਼ਰਾ ਨੂੰ 'ਐੱਨ.ਐੱਫ. ਐੱਲ. ਲੀਡਰਸ਼ਿਪ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ | ਬੀਤੇ ਦਿਨੀਂ ਦਿੱਲੀ ਵਿਖੇ ਕਰਵਾਏ ਗਏ ਇਕ ...

ਪੂਰੀ ਖ਼ਬਰ »

ਪਿੰਡ ਕਲਾਰਾਂ ਦੀ ਫਿਰਨੀ 'ਤੇ ਚੱਕਲਾਂ ਨੂੰ ਜੋੜਦੀ ਿਲੰਕ ਸੜਕ ਦਾ ਕੰਮ ਸ਼ੁਰ

ਮੋਰਿੰਡਾ, 26 ਫਰਵਰੀ (ਪਿ੍ਤਪਾਲ ਸਿੰਘ)-ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪਿੰਡ ਕਲਾਰਾਂ ਤੋਂ ਚੱਕਲਾਂ ਨੂੰ ਜੋੜਦੀ ਿਲੰਕ ਸੜਕ ਬਣਾਉਣ ਲਈ 71 ਲੱਖ ਦੀ ਰਾਸ਼ੀ ਮਨਜ਼ੂਰ ਹੋ ਚੁੱਕੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਬੰਤ ਸਿੰਘ ਕਲਾਰਾਂ ਪ੍ਰਧਾਨ ...

ਪੂਰੀ ਖ਼ਬਰ »

ਦਿਨਕਰ ਗੁਪਤਾ ਵਿਰੁੱਧ ਕਾਰਵਾਈ ਲਈ ਅਕਾਲੀ ਦਲ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਮਿਲੇਗਾ-ਪ੍ਰੋ: ਚੰਦੂਮਾਜਰਾ

ਮੋਰਿੰਡਾ, 26 ਫਰਵਰੀ (ਪਿ੍ਤਪਾਲ ਸਿੰਘ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਥਾਨਕ ਅਕਾਲੀ ਨੇਤਾ ਸਾਬਕਾ ਕੌਾਸਲਰ ਜਗਵਿੰਦਰ ਸਿੰਘ ਪੰਮੀ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਮਿਲਣੀ ਕੀਤੀ | ...

ਪੂਰੀ ਖ਼ਬਰ »

ਹੋਲੇ ਮਹੱਲੇ ਸਬੰਧੀ ਸੰਗਤਾਂ ਦੀ ਆਮਦ 'ਚ ਹੋਇਆ ਵਾਧਾ

ਸ੍ਰੀ ਅਨੰਦਪੁਰ ਸਾਹਿਬ, 26 ਫਰਵਰੀ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਸਿੱਖ ਪੰਥ ਦੀ ਚੜ੍ਹਦੀਕਲਾ ਦੇ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ ਮਹੱਲਾ ਸਬੰਧੀ ਜਿੱਥੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵਲੋਂ ...

ਪੂਰੀ ਖ਼ਬਰ »

ਟਿੱਪਰ ਤੇ ਕਾਰ ਦੀ ਟੱਕਰ ਨਾਲ ਇਕ ਵਿਅਕਤੀ ਜ਼ਖ਼ਮੀ

ਰੂਪਨਗਰ, 26 ਫਰਵਰੀ (ਪੱਤਰ ਪੇ੍ਰਰਕ)-ਬੀਤੀ ਦੇਰ ਰਾਤ ਰੇਤੇ ਨਾਲ ਭਰਿਆ ਟਿੱਪਰ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਪਟਿਆਲੇ ਨੂੰ ਜਾਂਦੇ ਹੋਏ ਰੂਪਨਗਰ ਦੇ ਭੱਠਾ ਸਾਹਿਬ ਚੌਕ 'ਤੇ ਅਚਾਨਕ ਖ਼ਰਾਬ ਹੋ ਗਿਆ ਅਤੇ ਸਾਰੀ ਰਾਤ ਸੜਕ 'ਤੇ ਖੜ੍ਹਾ ਰਿਹਾ | ਸਵੇਰੇ ਕਰੀਬ ਚਾਰ ਕੁ ...

ਪੂਰੀ ਖ਼ਬਰ »

2 ਨੌਜਵਾਨ ਚਿੱਟੇ ਤੇ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ

ਸੰਤੋਖਗੜ੍ਹ, 26 ਫਰਵਰੀ (ਮਲਕੀਅਤ ਸਿੰਘ)-ਸਥਾਨਕ ਨਗਰ ਪੁਲਿਸ ਚੌਕੀ ਦੇ ਇੰਚਾਰਜ ਪ੍ਰਦੀਪ ਕੁਮਾਰ ਸੰਤੋਖਗੜ੍ਹ (ਊਨਾ) ਨੇ ਦੱਸਿਆ ਕਿ ਸੰਤੋਖਗੜ੍ਹ-ਊਨਾ ਦੀ ਸੜਕ 'ਤੇ ਖਾਨਪੁਰ ਵੱਲ ਜਾ ਰਹੀ ਸੜਕ 'ਤੇ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੇ 2 ਨੌਜਵਾਨਾਂ ਨੂੰ ਚਿੱਟੇ ਅਤੇ ਨਸ਼ੀਲੇ ...

ਪੂਰੀ ਖ਼ਬਰ »

ਡਾ. ਕਿਸ਼ਨ ਚੰਦ ਹੋਣਗੇ ਹਸਪਤਾਲ ਨੰਗਲ ਦੇ ਪੀ. ਐੱਮ. ਓ.

ਨੰਗਲ, 26 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਬੀ.ਬੀ.ਐੱਮ.ਬੀ ਕੈਨਾਲ ਹਸਪਤਾਲ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਪੀ.ਐਮ.ਓ. ਦੀ ਖ਼ਾਲੀ ਪਈ ਅਸਾਮੀ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਭਰਦਿਆਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਨੂੰ ਤਾਇਨਾਤ ...

ਪੂਰੀ ਖ਼ਬਰ »

ਦੋ ਰੋਜ਼ਾ ਮਜ਼ਦੂਰ ਸਿੱਖਿਆ ਪ੍ਰੋਗਰਾਮ ਕਰਵਾਇਆ

ਨੂਰਪੁਰ ਬੇਦੀ, 26 ਫਰਵਰੀ (ਹਰਦੀਪ ਸਿੰਘ ਢੀਂਡਸਾ)-ਸਮਾਜ ਸੇਵੀ ਸੰਸਥਾ ਵਲੋਂ ਨੂਰਪੁਰ ਬੇਦੀ ਬਲਾਕ ਦੇ ਪਿੰਡ ਮਾਣਕੂਮਾਜਰਾ ਵਿਖੇ ਦੋ ਰੋਜ਼ਾ ਮਜ਼ਦੂਰ ਸਿੱਖਿਆ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਗ੍ਰਾਮ ਪੰਚਾਇਤ ਮਾਣਕ ਮਾਜਰਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ...

ਪੂਰੀ ਖ਼ਬਰ »

ਰਿਹਲ ਗੋਤ ਦੀਆਂ ਸਤੀਆ ਦਾ ਮੇਲਾ 1 ਮਾਰਚ ਨੂੰ

ਨੂਰਪੁਰ ਬੇਦੀ, 26 ਫਰਵਰੀ( ਹਰਦੀਪ ਸਿੰਘ ਢੀਂਡਸਾ)-ਧੀਮਾਨ ਰਾਮਗੜ੍ਹੀਆ ਰਿਹਲ ਗੋਤ ਦਾ ਸਤੀ ਮਾਤਾ ਦਾ ਸਾਲਾਨਾ ਜੋੜ ਮੇਲਾ ਇਕ ਮਾਰਚ ਦਿਨ ਐਤਵਾਰ ਨੂੰ ਗੜ੍ਹੀ ਮਾਨਸੋਵਾਲ ਨੇੜੇ ਝੁੰਗੀਆਂ (ਬੀਤ ) ਵਿਖੇ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਮਾਸਟਰ ਕਰਮ ਚੰਦ ਸਰਾਂ ...

ਪੂਰੀ ਖ਼ਬਰ »

ਭਨੂਪਲੀ ਸਕੂਲ ਐਨ. ਐਸ. ਐਸ. ਕੈਂਪ ਲਗਾਇਆ

ਢੇਰ, 26 ਫਰਵਰੀ (ਸ਼ਿਵ ਕੁਮਾਰ ਕਾਲੀਆ)-ਐਚ. ਡੀ. ਐਨ. ਸੀਨੀਅਰ ਸੈਕੰਡਰੀ ਸਕੂਲ ਭਨੂਪਲੀ ਵਿਖੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਨਿਰਦੇਸ਼ਕ ਕੈਪਟਨ ਮਨਤੇਜ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ਵਿਚ ਐਨ. ਐਸ. ਐਸ. ਇਕ ਰੋਜ਼ਾ ਕੈਂਪ ਲਗਾਇਆ ਗਿਆ | ਜਿਸ ਵਿਚ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਨਿੱਜੀ ਸਕੂਲਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ

ਰੂਪਨਗਰ, 26 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਦਿਨੇਸ਼ ਕੁਮਾਰ ਵਲੋਂ ਸਥਾਨਕ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵਿਖੇ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੂਰਪੁਰ ਬੇਦੀ, ਨੰਗਲ ਅਤੇ ਤਖ਼ਤਗੜ੍ਹ ਬਲਾਕਾਂ ਨਾਲ ਸਬੰਧਤ ...

ਪੂਰੀ ਖ਼ਬਰ »

ਮੀਆਂਪੁਰ ਸਕੂਲ ਵਿਖੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ

ਪੁਰਖਾਲੀ, 26 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਪੁਰ ਵਿਖੇ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ (ਖੇਡਾਂ ਤੇ ਅਕਾਦਮਿਕ) ਕਰਵਾਇਆ ਗਿਆ ਜੋ ਕਿ ਯਾਦਗਾਰੀ ਹੋ ਨਿੱਬੜਿਆ | ਸਮਾਗਮ ਦੌਰਾਨ ਏ. ਡੀ. ਸੀ. (ਜਨਰਲ) ਦੀਪ ਸ਼ਿਖਾ ਸ਼ਰਮਾ ...

ਪੂਰੀ ਖ਼ਬਰ »

ਸਟੱਡੀ ਸਰਕਲ ਵਲੋਂ ਸੀਨੀਅਰ ਵਰਗ ਦੇ ਬੱਚਿਆਂ ਦਾ ਨੈਤਿਕ ਸਿੱਖਿਆ ਇਮਤਿਹਾਨ ਲਿਆ

ਰੂਪਨਗਰ, 26 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੋਪੜ-ਨਵਾਂਸ਼ਹਿਰ ਜ਼ੋਨ ਵਲੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਅਗਸਤ ਮਹੀਨੇ ਵਿਚ ਨੈਤਿਕ ਸਿੱਖਿਆ ਦਾ ਇਸ਼ਤਿਹਾਰ ਲਿਆ ਗਿਆ ਸੀ ਜਿਸ ਵਿਚ ਸਾਡੇ ਸਕੂਲ ਦੇ 153 ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਨਗਰ ਸੁਧਾਰ ਟਰੱਸਟ ਵਲੋਂ ਲੋਕਾਂ ਦੇ ਲਟਕੇ ਕੰਮਾਂ ਨੂੰ ਨੇਪਰੇ ਚਾੜ੍ਹਨ ਦੀ ਕਵਾਇਦ ਸ਼ੁਰੂ

ਰੂਪਨਗਰ, 25 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਨਗਰ ਸੁਧਾਰ ਟਰੱਸਟ ਵਿਚ ਆਪਣੇ ਕੰਮਾਂ ਨੂੰ ਲੈ ਕੇ ਪ੍ਰੇਸ਼ਾਨ ਹੋ ਰਹੇ ਲੋਕਾਂ ਦੇ ਕੰਮ ਕਰਵਾਉਣ ਵਿਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ ਨੇ ਤੇਜ਼ੀ ਲਿਆਉਣ ਦੀ ਕਵਾਇਦ ਸ਼ੁਰੂ ਕੀਤੀ ਹੈ | ਨਗਰ ...

ਪੂਰੀ ਖ਼ਬਰ »

ਪੰਜਾਬ ਦੇ ਇਕ ਲੱਖ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟ੍ਰੇਸ਼ਨ ਦੀ ਬੱਝੀ ਆਸ

ਨੂਰਪੁਰ ਬੇਦੀ, 26 ਫਰਵਰੀ (ਹਰਦੀਪ ਸਿੰਘ ਢੀਂਡਸਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਜ਼ਿਲ੍ਹਾ ਰੂਪਨਗਰ ਇਕਾਈ ਦੇ ਚੁਣੀਂਦਾ ਮੈਂਬਰਾਂ ਦੀ ਇਕ ਮੀਟਿੰਗ ਜ਼ਿਲ੍ਹੇ ਦੇ ਵਾਇਸ ਪ੍ਰਧਾਨ ਡਾ ਵਿਜੇ ਚੌਧਰੀ ਦੇ ਨਿਵਾਸ 'ਤੇ ਹੋਈ, ਜਿਸ 'ਚ ਜਿੱਥੇ ਜਥੇਬੰਦੀ ਦੀ ਆਗਾਮੀ ...

ਪੂਰੀ ਖ਼ਬਰ »

ਸੰਜੀਵ ਨੰਦਨ ਸਹਾਏ ਦੀ ਆਮਦ ਤੋਂ ਇਕ ਦਿਨ ਪਹਿਲਾਂ ਰੇਲ ਰੋਕੀ

ਨੰਗਲ, 26 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਪਿੰਡ ਨੈਲਾ ਦੀਆਂ ਦੋ ਇਸਤਰੀਆਂ ਨੇ ਅੱਜ ਸ਼ਾਮੀ 4.30 ਵਜੇ ਨੰਗਲ-ਭਾਖੜਾ ਡੈਮ ਰੇਲ ਨੂੰ ਜਬਰੀ ਰੋਕ ਦਿੱਤਾ | ਜਿਵੇਂ ਹੀ ਭਾਖੜਾ ਤੋਂ ਨੰਗਲ ਵੱਲ ਜਾ ਰਹੀ ਰੇਲ ਪਿੰਡ ਨੈਲਾ ਤੋਂ ਰਵਾਨਾ ਹੋਣ ਲੱਗੀ ਇਸਤਰੀਆਂ ਰੇਵਲੇ ਟਰੈਕ 'ਤੇ ...

ਪੂਰੀ ਖ਼ਬਰ »

ਆੜ੍ਹਤੀਏ ਹਾਈ ਕੋਰਟ ਦੇ ਨਿਰਦੇਸ਼ 'ਤੇ ਹੀ ਜਿੰਮੀਦਾਰਾਂ ਦੇ ਖ਼ਾਤੇ ਪੋਰਟਲ 'ਤੇ ਚੜ੍ਹਾਉਣਗੇ

ਰੂਪਨਗਰ, 26 ਫਰਵਰੀ (ਪੱਤਰ ਪ੍ਰੇਰਕ)-ਆੜ੍ਹਤੀ ਹਾਈ ਕੋਰਟ ਦੇ ਨਿਰਦੇਸ਼ 'ਤੇ ਹੀ ਜ਼ਿਮੀਂਦਾਰਾਂ ਦੇ ਖਾਤੇ ਪੋਰਟਲ 'ਤੇ ਚੜ੍ਹਾਉਣਗੇ | ਜਿਸ ਦਾ ਪ੍ਰਗਟਾਵਾ ਆੜ੍ਹਤੀ ਐਸੋ: ਰੂਪਨਗਰ ਦੀ ਮੀਟਿੰਗ ਵਿਚ ਪ੍ਰਧਾਨ ਬਲਦੇਵ ਸਿੰਘ ਗਿੱਲ ਨੇ ਕੀਤਾ | ਉਨ੍ਹਾਂ ਇਸ ਦੀ ਸੂਚਨਾ ਪਨਸਪ, ...

ਪੂਰੀ ਖ਼ਬਰ »

ਸੀ. ਪੀ. ਆਈ. ਐਮ. ਜ਼ਿਲ੍ਹਾ ਕਮੇਟੀ ਰੂਪਨਗਰ ਦੀ ਮੀਟਿੰਗ 29 ਨੂੰ

ਨੰਗਲ, 26 ਫਰਵਰੀ (ਪ੍ਰੋ: ਅਵਤਾਰ ਸਿੰਘ)-ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀ.ਪੀ.ਆਈ.ਐਮ) ਜ਼ਿਲ੍ਹਾ ਕਮੇਟੀ ਰੂਪਨਗਰ ਦੀ ਮੀਟਿੰਗ 29 ਫਰਵਰੀ ਦਿਨ ਐਤਵਾਰ ਨੂੰ 12 ਅੱਡਾ ਮਾਰਕੀਟ ਪੰਡਿਤ ਰਾਮ ਕਿਸ਼ਨ ਭੜੋਲੀਆਂ ਭਵਨ ਵਿਖੇ ਸਵੇਰੇ 10 ਵਜੇ 31 ਮਾਰਚ ਦੀ ਰੈਲੀ ਦੀ ਤਿਆਰੀ ਦੇ ...

ਪੂਰੀ ਖ਼ਬਰ »

ਆਵਾਰਾ ਢੱਠਿਆਂ ਨੇ ਪਿੰਡ ਨੈਲਾ ਦੇ ਨਿਵਾਸੀਆਂ ਦੀ ਨੀਂਦ ਉਡਾਈ

ਨੰਗਲ, 26 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਸੰਸਾਰ ਦੇ ਸਭ ਤੋਂ ਵੱਧ ਉਚਾਈ ਵਾਲੇ ਡੈਮਾਂ 'ਚੋਂ ਇਕ ਹੈ ਭਾਖੜਾ ਡੈਮ, 740 ਫੁੱਟ ਉੱਚੇ ਭਾਖੜਾ ਡੈਮ ਦੇ ਪੈਰਾਂ 'ਚ ਨੰਗਲ ਡੈਮ ਝੀਲ ਦੇ ਕੰਢੇ 'ਤੇ ਵਸਿਆ ਹੈ ਪਿੰਡ ਨੈਲਾ | ਖ਼ੂਬਸੂਰਤ ਹਰੇ ਭਰੇ ਪਹਾੜਾਂ ਦੀ ਬੁੱਕਲ 'ਚ ਵਸਿਆ ਪਿੰਡ ...

ਪੂਰੀ ਖ਼ਬਰ »

ਡੇਰਾ ਬਾਬਾ ਵਡਬਾਗ ਸਿੰਘ (ਮੈੜੀ) ਵਿਖੇ ਹੋਲਾ ਮਹੱਲਾ 3 ਤੋਂ 12 ਮਾਰਚ ਤੱਕ

ਸੰਤੋਖਗੜ੍ਹ, 26 ਫਰਵਰੀ (ਮਲਕੀਅਤ ਸਿੰਘ)-ਡੇਰਾ ਬਾਬਾ ਵਡਭਾਗ ਸਿੰਘ (ਮੈੜੀ) ਦਾ ਸਾਲਾਨਾ ਹੋਲਾ-ਮਹੱਲਾ 3 ਤੋਂ 12 ਮਾਰਚ ਤੱਕ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਐਸ. ਪੀ. ਊਨਾ (ਹਿ. ਪ੍ਰ) ਕਾਰਤੀਕੇਯਨ ਗੋਕਲਚੰਦਰਨ ਨੇ ਮੇਲੇ ਦੇ ਖੇਤਰ ਦਾ ਦੌਰਾ ਕਰਨ ਉਪਰੰਤ ਵਿਸ਼ੇਸ਼ ...

ਪੂਰੀ ਖ਼ਬਰ »

ਹੋਲੇ ਮੁਹੱਲੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਚ 10 ਤੇ ਕੀਰਤਪੁਰ ਸਾਹਿਬ ਵਿਚ 4 ਮੁੱਢਲੀ ਸਹਾਇਤਾ ਕੇਂਦਰ/ ਡਿਸਪੈਂਸਰੀਆਂ ਸਥਾਪਿਤ ਹੋਣਗੀਆਂ

ਸ੍ਰੀ ਅਨੰਦਪੁਰ ਸਾਹਿਬ, 26 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਸਿਵਲ ਸਰਜਨ ਰੂਪਨਗਰ ਡਾ. ਐਚ. ਐਨ. ਸ਼ਰਮਾ ਨੇ ਦੱਸਿਆ ਕਿ ਹੋਲੇ ਮਹੱਲੇ ਦੌਰਾਨ 5 ਮਾਰਚ ਤੋਂ 10 ਮਾਰਚ ਤੱਕ 10 ਮੁੱਢਲੀ ਸਹਾਇਤਾ ਕੇਂਦਰ/ ਡਿਸਪੈਂਸਰੀਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਤੇ 4 ਮੁੱਢਲੀ ਸਹਾਇਤਾ ...

ਪੂਰੀ ਖ਼ਬਰ »

ਟੀ. ਐਸ. ਯੂ. ਦੀ ਚੋਣ

ਨੂਰਪੁਰ ਬੇਦੀ, 26 ਫਰਵਰੀ (ਵਿੰਦਰਪਾਲ ਝਾਂਡੀਆਂ)-ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੀ ਵਰਕਿੰਗ ਕਮੇਟੀ ਦੇ ਹੋਏ ਫ਼ੈਸਲੇ ਮੁਤਾਬਿਕ ਅੱਜ ਸਬ-ਆਫ਼ਿਸ ਤਖਤਗੜ੍ਹ ਅਤੇ ਸਬ ਡਵੀਜ਼ਨ ਨੂਰਪੁਰ ਬੇਦੀ ਦੀ ਚੋਣ ਕਰਵਾਈ ਗਈ | ਜਿਸ ਦੀ ਪ੍ਰਧਾਨਗੀ ਚੋਣ ...

ਪੂਰੀ ਖ਼ਬਰ »

ਸੇਵਾ ਮੁਕਤੀ ਮੌਕੇ ਵਿਜੈ ਕੁਮਾਰ ਤੇ ਗੁਲਸ਼ਨ ਕੁਮਾਰ ਦਾ ਕੀਤਾ ਸਨਮਾਨ

ਨੰਗਲ, 26 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ. ਐਮ. ਬੀ ਦੇ ਦਫ਼ਤਰ ਡਾਇਰੈਕਟਰ ਡੈਮ ਸੇਫ਼ਟੀ ਤੋਂ ਬਤੌਰ ਸਰਕਲ ਹੈੱਡ ਡਰਾਫਟਸਮੈਨ ਸੇਵਾ ਮੁਕਤ ਹੋਏ ਵਿਜੈ ਕੁਮਾਰ ਚੰਦੇਲ ਅਤੇ ਡਿਜ਼ਾਈਨ ਦਫ਼ਤਰ ਤੋਂ ਬਤੌਰ ਡਵੀਜ਼ਨਲ ਹੈੱਡ ਡਰਾਫਟਸਮੈਨ ਸੇਵਾ ਮੁਕਤ ਹੋਏ ਗੁਲਸ਼ਨ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਸ਼ਿਵਾਲਿਕ ਕਾਲਜ ਵਿਖੇ ਵਿਸ਼ੇਸ਼ ਸੈਮੀਨਾਰ

ਨੰਗਲ, 26 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਸੀ. ਜੇ. ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਹਰਸਿਮਰਨਜੀਤ ਸਿੰਘ ਵਲੋਂ ਸ਼ਿਵਾਲਿਕ ਕਾਲਜ ਨਵਾਂ ਨੰਗਲ ਵਿਖੇ ਚੱਲ ਰਹੇ ਲੀਗਲ ਲਿਟਰੇਸੀ ਕਲੱਬ ਵਿਚ ਵਿਸ਼ੇਸ਼ ਸੈਮੀਨਾਰ ਕੀਤਾ ਗਿਆ | ਮਾਨਯੋਗ ...

ਪੂਰੀ ਖ਼ਬਰ »

ਕੰਗ ਯਾਦਗਾਰੀ ਸੰਸਥਾ ਦੀ ਵਿਦਿਆਰਥਣ ਬਣੀ ਜੁਡੀਸ਼ਲ ਮੈਜਿਸਟ੍ਰੇਟ

ਸ਼੍ਰੀ ਚਮਕੌਰ ਸਾਹਿਬ, 26 ਫਰਵਰੀ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੇ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫ਼ਾਰ ਕੈਰੀਅਰ ਕੋਰਸਿਜ਼ ਦੀ ਵਿਦਿਆਰਥਣ ਰਮਨਪ੍ਰੀਤ ਕੌਰ ਹਾਲ ਹੀ ਵਿਚ ਆਏ ਪੀ ਸੀ ਐੱਸ ਜੁਡੀਸ਼ਲ ਦੇ ਨਤੀਜੇ ਦੌਰਾਨ, ...

ਪੂਰੀ ਖ਼ਬਰ »

ਸਾਬਕਾ ਵਿਦਿਆਰਥੀ ਭਲਾਈ ਕਮੇਟੀ ਵਲੋਂ ਇਨਾਮ ਵੰਡ ਸਮਾਰੋਹ

ਕਾਹਨਪੁਰ ਖੂਹੀ, 26 ਫਰਵਰੀ (ਗੁਰਬੀਰ ਵਾਲੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦੀ ਸਾਬਕਾ ਵਿਦਿਆਰਥੀ ਭਲਾਈ ਕਮੇਟੀ ਵਲੋਂ ਸਕੂਲ ਵਿਚ ਚੌਥਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ¢ ਇਹ ਕਮੇਟੀ ਜਿਸ ਵਿਚ ਰਣਜੀਤ ਸਿੰਘ, ਬਲਬੀਰ ਸਿੰਘ, ਗੁਰਮੀਤ ...

ਪੂਰੀ ਖ਼ਬਰ »

ਕਾਰਗਿਲ ਸ਼ਹੀਦ ਕੈਪਟਨ ਅਮੋਲ ਕਾਲੀਆ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ

ਨੰਗਲ, 26 ਫਰਵਰੀ (ਪ੍ਰੋ: ਅਵਤਾਰ ਸਿੰਘ)-ਕਾਰਗਿਲ ਸ਼ਹੀਦ ਕੈਪਟਨ ਅਮੋਲ ਕਾਲੀਆ ਦਾ 46ਵਾਂ ਜਨਮ ਦਿਵਸ ਸਥਾਨਕ ਸ਼ਿਵਾਲਿਕ ਐਵੇਨਿਯੂ ਪਾਰਕ ਨਵਾਂ ਨੰਗਲ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸ਼ਹੀਦ ਕੈਪਟਨ ਅਮੋਲ ਕਾਲੀਆ ਮੈਮੋਰੀਅਲ ਸੁਸਾਇਟੀ ਵਲੋਂ ਸ਼ਹੀਦ ਕੈਪਟਨ ...

ਪੂਰੀ ਖ਼ਬਰ »

ਨੇਤਾ ਜੀ ਮਾਡਲ ਸਕੂਲ ਦੇ ਖਿਡਾਰੀਆਂ ਨੇ ਵੂਡਬਾਲ ਰਾਸ਼ਟਰੀ ਚੈਂਪੀਅਨਸ਼ਿਪ 'ਚ 14 ਤਗਮੇ ਜਿੱਤੇ

ਰੂਪਨਗਰ, 26 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਨੇਤਾ ਜੀ ਮਾਡਲ ਸਕੂਲ ਦੇ ਨਿਰਦੇਸ਼ਕ ਵੀ. ਪੀ. ਸੈਣੀ ਨੇ ਦੱਸਿਆ ਕਿ ਉਨ੍ਹਾਂ ਦੇ ਨੇਤਾ ਜੀ ਮਾਡਲ ਸਕੂਲ ਦੇ 16 ਖਿਡਾਰੀਆਂ ਨੇ ਛੱਤੀਸਗੜ੍ਹ ਵਿਚ ਅੰਬਿਕਾਪੁਰ ਵਿਖੇ ਨੈਸ਼ਨਲ ਵੂਡਬਾਲ ਟੂਰਨਾਮੈਂਟ ਵਿਚ 14 ਮੈਡਲ ਕ੍ਰਮਵਾਰ 3 ...

ਪੂਰੀ ਖ਼ਬਰ »

ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੋਰੀ

ਰੂਪਨਗਰ, 26 ਫਰਵਰੀ (ਪੱਤਰ ਪ੍ਰੇਰਕ)-ਰੂਪਨਗਰ ਦੇ ਨੰਗਲ ਚੌਕ 'ਤੇ ਇਕ ਦੁਕਾਨ ਦਾ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਜਿਸ ਦੀ ਜਾਣਕਾਰੀ ਦੁਕਾਨਦਾਰ ਰਣਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਹ ...

ਪੂਰੀ ਖ਼ਬਰ »

ਟ੍ਰੈਫਿਕ ਦੇ ਬਦਲਵੇਂ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ

ਮੋਰਿੰਡਾ, 26 ਫਰਵਰੀ (ਕੰਗ)-ਮਗਰਲੇ ਕਾਫ਼ੀ ਚਿਰਾਂ ਤੋਂ ਮੋਰਿੰਡਾ ਅਤੇ ਆਸ-ਪਾਸ ਇਲਾਕੇ ਦੇ ਲੋਕਾਂ ਦੀ ਰੇਲਵੇ ਅੰਡਰ ਬਰਿੱਜ ਦੀ ਮੰਗ ਨੂੰ ਮੁੱਖ ਰੱਖਦਿਆਂ ਪਹਿਲਾਂ ਵੀ ਦੋ ਵਾਰੀ ਕੰਮ ਦੀ ਸ਼ੁਰੂਆਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਇਸੇ ਸਬੰਧ ਵਿਚ ...

ਪੂਰੀ ਖ਼ਬਰ »

ਫਾਰਮੇਸੀ ਕਾਲਜ ਬੇਲਾ ਦੇ ਵਿਦਿਆਰਥੀਆਂ ਨੇ ਕੀਤਾ ਬਾਇੳਡੀਲ ਫਾਰਮਾਸਿਊਟੀਕਲ ਦਾ ਦੌਰਾ

ਬੇਲਾ, 26 ਫਰਵਰੀ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ (ਰੂਪਨਗਰ) ਦੇ ਬੀ. ਫਾਰਮੇਸੀ ਕੋਰਸ ਦੇ ਦੂਜੇ ਸਮੈਸਟਰ ਦੇ ਵਿਦਿਆਰਥੀਆਂ ਨੇ ਬਾਇੳਡੀਲ ਫਾਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਨਾਲਾਗੜ੍ਹ ਦਾ ...

ਪੂਰੀ ਖ਼ਬਰ »

ਸਟੱਡੀ ਸਰਕਲ ਵਲੋਂ ਪ੍ਰਾਇਮਰੀ ਵਰਗ ਦੇ ਜੇਤੂ ਬੱਚਿਆਂ ਦਾ ਸਨਮਾਨ

ਰੂਪਨਗਰ, 26 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੋਪੜ-ਨਵਾਂਸ਼ਹਿਰ ਜ਼ੋਨ ਵਲੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਦਾ ਇਮਤਿਹਾਨ ਲਿਆ ਗਿਆ | ਜਿਸ ਵਿਚ ਡੀ. ਏ. ਵੀ. ਸਕੂਲ ਦੇ 153 ਬੱਚਿਆਂ ਨੇ ਭਾਗ ਲਿਆ, ਪ੍ਰਾਇਮਰੀ ...

ਪੂਰੀ ਖ਼ਬਰ »

ਹਿਮਾਲਿਆ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ਦੇ ਖੇਤਰ ਵਿਚ ਮੱਲਾਂ ਮਾਰੀਆਂ

ਬੇਲਾ, 26 ਫਰਵਰੀ (ਮਨਜੀਤ ਸਿੰਘ ਸੈਣੀ)-ਹਿਮਾਲਿਆ ਪਬਲਿਕ ਸਕੂਲ ਮੁਜ਼ਾਫਤ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਜੁਲਾਈ 2019 ਨੂੰ ਲਈ ਗਈ ਧਾਰਮਿਕ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ | ਇਸ ਸਬੰਧੀ ਪਿੰ੍ਰ: ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਹਸਪਤਾਲ 'ਚ ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਸੈਮੀਨਾਰ

ਸ੍ਰੀ ਚਮਕੌਰ ਸਾਹਿਬ, 26 ਫਰਵਰੀ (ਜਗਮੋਹਣ ਸਿੰਘ ਨਾਰੰਗ)-ਦੁਨੀਆਂ ਭਰ ਵਿਚ ਚਿੰਤਾ ਦਾ ਵਿਸ਼ਾ ਬਣਿਆ ਕੋਰੋਨਾ ਵਾਇਰਸ ਸਬੰਧੀ ਅੱਜ ਸਥਾਨਕ ਸਰਕਾਰੀ ਹਸਪਤਾਲ ਵਿਚ ਡਾ. ਐਚ.ਐਨ. ਸ਼ਰਮਾ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ- ਨਿਰਦੇਸ਼ਾਂ ਅਤੇ ਡਾ. ਹਰਬੰਸ ਸਿੰਘ ਐਸ. ਐਮ. ਓ. ਸ੍ਰੀ ...

ਪੂਰੀ ਖ਼ਬਰ »

ਕੰਨਿਆ ਸਕੂਲ ਤਖਤਗੜ੍ਹ• ਨੂੰ ਐਲ. ਈ. ਡੀ. ਭੇਟ

ਨੂਰਪੁਰ ਬੇਦੀ, 26 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ•)-ਨਜ਼ਦੀਕੀ ਪਿੰਡ ਤਖਤਗੜ•੍ਹ ਦੇ ਇਕ ਵਿਅਕਤੀ ਬੁੱਧ ਰਾਮ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖਤਗੜ• ਨੂੰ ਸੈਮਸੰਗ ਦੀ 32 ਇੰਚੀ ਐਲ.ਈ.ਡੀ. ਦਾਨ ਕੀਤੀ ਗਈ | ਐਲ.ਈ.ਡੀ. ਦੇਣ 'ਤੇ ਸਕੂਲ ਦੇ ਪਿੰ੍ਰਸੀਪਲ ਮਨੀ ...

ਪੂਰੀ ਖ਼ਬਰ »

ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਵਰਕਸ਼ਾਪ

ਨੂਰਪੁਰ ਬੇਦੀ, 24 ਫਰਵਰੀ (ਵਿੰਦਰਪਾਲ ਝਾਂਡੀਆਂ)-ਡਾ: ਐਚ.ਐਨ. ਸ਼ਰਮਾ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਅਤੇ ਡਾ: ਅਮਨਦੀਪ ਸਿੰਘ ਮੈਡੀਕਲ ਅਫ਼ਸਰ ਅਤੇ ਅਮਰਜੀਤ ਕੌਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਬਲਾਕ ਨੂਰਪੁਰ ਬੇਦੀ ਦੀ ਅਗਵਾਈ ਹੇਠ ਕਮਿਊਨਿਟੀ ...

ਪੂਰੀ ਖ਼ਬਰ »

ਕੰਗ ਮੈਮੋਰੀਅਲ ਸਕੂਲ 'ਚ ਕਰਵਾਇਆ ਵਿਦਾਇਗੀ ਸਮਾਰੋਹ

ਸ੍ਰੀ ਚਮਕੌਰ ਸਾਹਿਬ, 26 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫ਼ਾਰ ਕਰੀਅਰ ਕੋਰਸਿਜ਼ ਬਸੀ ਗੁੱਜਰਾਂ ਵਿਖੇ, +2 ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਜਿੱਥੇ ਇਨ੍ਹਾਂ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਚੱਕਲਾਂ ਦੋ ਰੋਜ਼ਾ ਵਿਸ਼ਾਲ ਕਬੱਡੀ ਖੇਡ ਮੇਲੇ ਦਾ ਸਟਿੱਕਰ ਜਾਰੀ

ਰੂਪਨਗਰ, 26 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)- ਨੇੜਲੇ ਪਿੰਡ ਚੱਕਲਾਂ ਵਿਖੇ ਯੁਵਕ ਸੇਵਾਵਾਂ ਕਲੱਬ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਦੋ ਰੋਜ਼ਾ ਖੇਡ ਮੇਲਾ 15 ਅਤੇ 16 ਮਾਰਚ ਨੂੰ ...

ਪੂਰੀ ਖ਼ਬਰ »

ਹੋਲੇ ਮਹੱਲੇ ਸਬੰਧੀ ਸਰਕਲ ਸ੍ਰੀ ਚਮਕੌਰ ਸਾਹਿਬ ਦੀ ਭਰਵੀਂ ਮੀਟਿੰਗ

ਸ੍ਰੀ ਚਮਕੌਰ ਸਾਹਿਬ, 26 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸਰਕਲ ਸ੍ਰੀ ਚਮਕੌਰ ਸਾਹਿਬ ਦੀ ਭਰਵੀਂ ਮੀਟਿੰਗ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ 9 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਮੌਕੇ ਪਾਰਟੀ ਵਲੋਂ ਕੀਤੀ ਜਾ ਰਹੀ ਰੈਲੀ ਨੂੰ ਸਫਲ ਬਣਾਉਣ ਅਤੇ ਪਾਰਟੀ ਦੀ ਬਿਹਤਰੀ ਲਈ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਸੂਬੇ ਅੰਦਰ ਕਾਂਗਰਸ ਸਰਕਾਰ ਦੇ 3 ਵਰ੍ਹੇ ਪੂਰੀ ਤਰ੍ਹਾਂ ਅਸਫਲ ਰਹੇ ਹਨ | ਇਨ੍ਹਾਂ ਵਰਿ੍ਹਆਂ ਵਿਚ ਵਿਕਾਸ ਦੇ ਨਾਂਅ ਤੇ ਸੂਬੇ ਅੰਦਰ ਇਕ ਵੀ ਧੇਲਾ ਨਹੀਂ ਲੱਗਿਆ | ਜਿਸ ਕਾਰਨ ਸੂਬੇ ਦੇ ਲੋਕ ਮਾਯੂਸੀ ਭਰੇ ਆਲਮ ਵਿਚ ਹਨ | ਉਨ੍ਹਾਂ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿਚ ਲੋਕਾਂ ਨੂੰ ਬਾਦਲ ਸਰਕਾਰ ਸਮੇਂ ਸੂਬੇ ਅੰਦਰ ਹੋਏ ਅਥਾਹ ਵਿਕਾਸ ਕਾਰਜਾਂ ਦਾ ਹਵਾਲਾ ਦੇ ਕੇ ਪਾਰਟੀ ਨਾਲ ਜੋੜਨ ਤਾਂ ਜੋ 2022 ਦੀਆਂ ਚੋਣਾਂ ਤੱਕ ਪਾਰਟੀ ਅੰਦਰ ਨਵੀਂ ਜਾਨ ਫੂਕੀ ਜਾ ਸਕੇ | ਇਸ ਮੌਕੇ ਸ: ਸੰਧੂ ਨੇ 9 ਮਾਰਚ ਦੀ ਸਮੁੱਚੀ ਰੂਪਰੇਖਾ ਬਾਰੇ ਵਰਕਰਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਹੋਲੇ-ਮਹੱਲੇ ਸਬੰਧੀ ਉਕਤ ਰੈਲੀ ਨਵੇਂ ਝੰਡੇ ਗੱਡੇਗੀ | ਇਸ ਮੌਕੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਸਲੇਮਪੁਰ, ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਕੌਾਸਲਰ ਕਿਰਪਾਲ ਸਿੰਘ ਗਿੱਲ ਅਤੇ ਕੌਾਸਲਰ ਰਾਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ | ਮੀਟਿੰਗ ਵਿਚ ਕੌਾਸਲਰ ਜਸਵੰਤ ਸਿੰਘ ਸਹਿਗਲ, ਉੱਜਲ ਸਿੰਘ, ਭੁਪਿੰਦਰ ਸਿੰਘ ਭੂਰਾ, ਹਰਵਿੰਦਰ ਸਿੰਘ ਨੂਰ, ਪਟਵਾਰੀ ਗੁਰਦੇਵ ਸਿੰਘ, ਸੰਗਤ ਸਿੰਘ, ਸੂਬੇਦਾਰ ਧਰਮ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਸੱਲ੍ਹੋਮਾਜਰਾ, ਅਮਨ ਢਿੱਲੋਂ, ਕੁਲਵਿੰਦਰ ਸਿੰਘ ਸਲੇਮਪੁਰ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਲੜਕੀਆਂ ਦੇ ਸਕੂਲ ਦੀ ਈ-ਕੰਨਟੈਂਟ ਲੈਬ ਦਾ ਐਸ. ਡੀ. ਐਮ. ਵਲੋਂ ਉਦਘਾਟਨ

ਸ੍ਰੀ ਚਮਕੌਰ ਸਾਹਿਬ, 26 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਉੱਚੇ ਹੋਏ ਮਿਆਰ ਨੇ ਅੱਜ ਕਈ ਬੁਲੰਦੀਆਂ ਨੂੰ ਛੂਹਿਆ ਹੈ | ਇਹ ਵਿਚਾਰ ਅੱਜ ਸਥਾਨਕ ਐਸ. ਡੀ. ਐਮ. ਮਨਕਮਲ ਸਿੰਘ ਚਾਹਲ ਨੇ ਇਥੋਂ ਦੇ ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX