ਤਾਜਾ ਖ਼ਬਰਾਂ


ਗੜ੍ਹਸ਼ੰਕਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲੁੱਟਾਂਖੋਹਾਂ ਕਰਨ ਵਾਲੇ ਗਰੋਹ ਦੇ 3 ਮੈਂਬਰ ਨਸ਼ੀਲੇ ਪਦਾਰਥਾਂ ਸਮੇਤ ਕੀਤੇ ਕਾਬੂ
. . .  10 minutes ago
ਗੜ੍ਹਸ਼ੰਕਰ, 5 ਅਕਤੂਬਰ (ਧਾਲੀਵਾਲ)- ਰਾਹਗੀਰਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਕੁੱਟਣ ਤੇ ਲੁੱਟਣ ਵਾਲੇ ਅੰਤਰ ਜ਼ਿਲ੍ਹਾ ਗਰੋਹ ਨੂੰ ਬੇਨਕਾਬ ਕਰਨ 'ਚ ਗੜ੍ਹਸ਼ੰਕਰ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਇਸ ਨਾਲ ਜਿੱਥੇ ਆਮ ਲੋਕਾਂ ਨੂੰ ਲੁੱਟ ਦੀਆਂ ਘਟਨਾਵਾਂ ਤੋਂ ਵੱਡੀ ਰਾਹਤ ਮਿਲਣ...
ਵਾਈਸ ਐਡਮਿਰਲ ਆਰਤੀ ਸਰੀਨ ਬਣੀ ਆਰਮਡ ਫੋਰਸਿਜ਼ ਮੈਡੀਕਲ ਕਾਲਜ ਦੀ ਕਮਾਡੈਂਟ
. . .  31 minutes ago
ਨਵੀਂ ਦਿੱਲੀ, 5 ਅਕਤੂਬਰ-ਭਾਰਤੀ ਜਲ ਸੈਨਾ ਦੇ ਪੁਣੇ ਸਥਿਤ ਆਰਮਡ ਫੋਰਸਿਜ਼ ਮੈਡੀਕਲ ਕਾਲਜ ਦੀ ਕਮਾਡੈਂਟ ਦੇ ਰੂਪ 'ਚ ਵਾਈਸ ਐਡਮਿਰਲ ਆਰਤੀ ਸਰੀਨ ਨੇ ਅਹੁਦਾ ਸੰਭਾਲ ਲਿਆ ਹੈ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ...
ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਮਿਲੀ ਧਮਕੀ, ਪੁਲਿਸ ਨੇ ਦਰਜ ਕੀਤੀ ਐੱਫ.ਆਈ.ਆਰ
. . .  42 minutes ago
ਨਵੀਂ ਦਿੱਲੀ, 5 ਅਕਤੂਬਰ- ਇਕ ਵਾਰ ਫ਼ਿਰ ਦੇਸ਼ ਦੇ ਵੱਡੇ ਉਦਯੋਗਪਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਹੈ। ਦਰਅਸਲ ਅੱਜ ਮੁੰਬਈ ਪੁਲਿਸ ਨੇ ਦੱਸਿਆ ਕਿ ਸਰ...
ਅਕਾਲੀ ਦਲ ਸੁਤੰਤਰ ਵਲੋਂ ਮਿਲਾਵਟਖੋਰਾਂ ਖ਼ਿਲਾਫ਼ ਕੀਤਾ ਗਿਆ ਅਰਥੀ ਫੂਕ ਮੁਜ਼ਾਹਰਾ
. . .  56 minutes ago
ਨਾਭਾ, 5 ਅਕਤੂਬਰ (ਕਰਮਜੀਤ ਸਿੰਘ)- ਪਟਿਆਲਾ ਗੇਟ ਨਾਭਾ ਸਥਿਤ ਅਕਾਲੀ ਦਲ ਸੁਤੰਤਰ ਵਲੋਂ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ 'ਚ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ...
ਅਰੁਣਾਚਲ ਪ੍ਰਦੇਸ਼ 'ਚ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, 1 ਪਾਇਲਟ ਦੀ ਮੌਤ
. . .  about 1 hour ago
ਨਵੀਂ ਦਿੱਲੀ, 5 ਅਕਤੂਬਰ-ਅਰੁਣਾਚਲ ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਇੱਥੇ ਦੇ ਤਵਾਂਗ ਇਲਾਕੇ ਦੇ ਕੋਲ ਅੱਜ ਇਕ ਭਾਰਤੀ ਫ਼ੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ...
ਪਾਕਿ ਸਮੱਗਲਰਾਂ ਵਲੋਂ ਸੁੱਟੀ 2 ਪੈਕਟ ਹੈਰੋਇਨ ਅਤੇ 50 ਰਾਊਂਡ ਬੀ.ਐੱਸ.ਐੱਫ. ਨੇ ਕੀਤੇ ਭਾਰਤ ਪਾਕਿ ਸਰਹੱਦ ਤੋਂ ਬਰਾਮਦ
. . .  about 1 hour ago
ਅਟਾਰੀ, 5 ਅਕਤੂਬਰ (ਗੁਰਦੀਪ ਸਿੰਘ ਅਟਾਰੀ )- ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 144 ਬਟਾਲੀਅਨ ਨੇ ਬੀ.ਓ.ਪੀ. ਭਰੋਭਾਲ ਤੋਂ 2 ਪੈਕਟ ਹੈਰੋਇਨ ਅਤੇ ਪੰਜਾਹ ਰਾਊਂਡ 9 ਐੱਮ.ਐੱਮ. ਪਿਸਟਲ ਦੇ ਬਰਾਮਦ ਕੀਤੇ ਹਨ...
ਕੇਸੀਆਰ ਵਲੋਂ ਰਾਸ਼ਟਰੀ ਪਾਰਟੀ ਦੀ ਸ਼ੁਰੂਆਤ, ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐਸ) ਹੁਣ ਹੋਵੇਗੀ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ)
. . .  about 2 hours ago
ਹੈਦਰਾਬਾਦ, 5 ਅਕਤੂਬਰ-ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐਸ) ਦੇ ਪ੍ਰਧਾਨ ਕੇ ਚੰਦਰਸ਼ੇਖਰ ਰਾਓ ਨੇ ਤੇਲੰਗਾਨਾ ਰਾਸ਼ਟਰ ਸਮਿਤੀ ਦਾ ਨਵਾਂ ਨਾਂਅ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ) ਲਾਂਚ ਕੀਤਾ, ਜੋ 2024 ਦੀਆਂ ਚੋਣਾਂ ਤੋਂ ਪਹਿਲਾਂ ਰਾਸ਼ਟਰੀ ਪਾਰਟੀ...
ਵੋਟਰ ਸੂਚੀ ਤਿਆਰ ਕਰਨ ਦਾ ਕੰਮ ਪੂਰਾ ਹੁੰਦੇ ਹੀ ਜੰਮੂ-ਕਸ਼ਮੀਰ 'ਚ ਹੋਣਗੀਆਂ ਚੋਣਾਂ-ਅਮਿਤ ਸ਼ਾਹ ਦਾ ਐਲਾਨ
. . .  about 2 hours ago
ਬਾਰਾਮੂਲਾ, 5 ਅਕਤੂਬਰ-ਇਕ ਵੱਡੀ ਘੋਸ਼ਣਾ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵੋਟਰਾਂ ਦੀ ਸੂਚੀ ਤਿਆਰ ਕਰਨ ਦਾ ਕੰਮ ਪੂਰਾ ਹੁੰਦੇ ਹੀ ਜੰਮੂ ਅਤੇ ਕਸ਼ਮੀਰ ਵਿਚ ਚੋਣਾਂ "ਪੂਰੀ ਪਾਰਦਰਸ਼ਤਾ" ਨਾਲ ਹੋਣਗੀਆਂ। ਸ਼ਾਹ ਨੇ ਕਿਹਾ ਕਿ ਖੇਤਰ ਵਿਚ ਜਿਸ ਤਰ੍ਹਾਂ ਦੀ ਹੱਦਬੰਦੀ...
ਟਿਫ਼ਨ ਬੰਬ, ਰਾਈਫਲਾਂ ਅਤੇ ਹੈਰੋਇਨ ਸਮੇਤ ਕਾਬੂ ਨੌਜਵਾਨ ਨੂੰ ਅਦਾਲਤ ਵਲੋਂ ਪੁਲਿਸ ਰਿਮਾਂਡ 'ਤੇ ਭੇਜਿਆ
. . .  about 2 hours ago
ਅਜਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਥਾਣਾ ਰਮਦਾਸ ਅਤੇ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਵਲੋਂ ਟਿਫ਼ਨ ਬੰਬ, ਏ.ਕੇ 56 ਅਸਾਲਟ ਰਾਈਫਲਾਂ ਅਤੇ ਹੈਰੋਇਨ ਸਮੇਤ ਕਾਬੂ ਨੌਜਵਾਨ ਨੂੰ ਮਾਣਯੋਗ ਅਦਾਲਤ ਵਲੋਂ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ।
ਬਰਨਾਲਾ ਵਿਖੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
. . .  about 3 hours ago
ਬਰਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)- ਉਚੇਰੀ ਸਿੱਖਿਆ ਤੇ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਅੱਜ ਮੁੱਖ ਅਨਾਜ ਮੰਡੀ ਬਰਨਾਲਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ। ਮੀਤ ਹੇਅਰ ਨੇ ਕਿਹਾ...
ਕਿਸਾਨਾਂ ਦੀ ਫ਼ਸਲ ਦਾ ਇਕ ਇਕ ਦਾਣਾ ਖਰੀਦਿਆ ਜਾਵੇਗਾ-ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ
. . .  about 3 hours ago
ਹਰੀਕੇ ਪੱਤਣ, 5 ਅਕਤੂਬਰ (ਸੰਜੀਵ ਕੁੰਦਰਾ)-ਝੋਨੇ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਹਨ, ਕਿਸਾਨਾਂ ਦੀ ਫ਼ਸਲ ਦਾ ਇਕ ਇਕ ਦਾਣਾ ਖਰੀਦਿਆ ਜਾਵੇਗਾ ਅਤੇ ਖ਼ਰੀਦ ਨੂੰ ਲੈ ਕੇ ਕਿਸਾਨ, ਆੜ੍ਹਤੀ ਅਤੇ ਮਜ਼ਦੂਰ ਨੂੰ ਕੋਈ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ...
ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ-ਐੱਸ.ਐੱਸ.ਪੀ. ਸਵਪਨ ਸ਼ਰਮਾ
. . .  about 3 hours ago
ਅਜਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਸਵਪਨ ਸ਼ਰਮਾ ਵਲੋਂ ਅੱਜ ਸਰਹੱਦੀ ਖੇਤਰ ਦਾ ਦੌਰਾ ਕੀਤਾ ਗਿਆ। ਦੁਸਹਿਰੇ ਦੇ ਮੱਦੇਨਜ਼ਰ ਅਜਨਾਲਾ ਦੀ ਗਰਾਊਂਡ 'ਚ ਪੁਲਿਸ ਵਲੋਂ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ...
ਸ਼੍ਰੋਮਣੀ ਕਮੇਟੀ ਦੇ ਪੰਜ ਮੈਂਬਰੀ ਵਫ਼ਦ ਦਾ ਪਾਕਿਸਤਾਨ ਦੇ ਸਿੱਖ ਆਗੂਆਂ ਅਤੇ ਹੋਰਨਾਂ ਵਲੋਂ ਵਾਹਗਾ ਵਿਖੇ ਸਵਾਗਤ
. . .  about 4 hours ago
ਅੰਮ੍ਰਿਤਸਰ, 5 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦਾ ਪੰਜ ਮੈਂਬਰੀ ਵਫ਼ਦ 'ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ' ਦੀ 100 ਸਾਲਾ ਸ਼ਤਾਬਦੀ ਸਮਾਗਮਾਂ ਦੇ ਸੰਬੰਧ 'ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਕਫ਼ ਬੋਰਡ ਨਾਲ ਵਿਚਾਰ-ਵਟਾਂਦਰਾ...
ਮਕਸੂਦਪੁਰ ਮੰਡੀ 'ਚ ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ
. . .  about 5 hours ago
ਸੰਧਵਾਂ, 5 ਅਕਤੂਬਰ (ਪ੍ਰੇਮੀ ਸੰਧਵਾਂ)-ਭਾਵੇਂ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਹੈ ਪਰ ਮਕਸੂਦਪੁਰ ਸੂੰਢ ਦੀ ਦਾਣਾ ਮੰਡੀ 'ਚ ਪਿਛਲੇ ਦਿਨਾਂ ਤੋਂ ਆਏ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ...
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਦਾਣਾ ਮੰਡੀ ਅਜਨਾਲਾ 'ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ
. . .  about 5 hours ago
ਅਜਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐੱਨ.ਆਰ.ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਦਾਣਾ ਮੰਡੀ ਅਜਨਾਲਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ...
ਟਰੈਕਟਰ-ਟਰਾਲੀ ਤੇ ਕੈਂਟਰ ਦੀ ਜ਼ਬਰਦਸਤ ਟੱਕਰ 'ਚ ਕੈਂਟਰ ਚਾਲਕ ਦੀ ਮੌਤ
. . .  about 5 hours ago
ਮਾਹਿਲਪੁਰ, 5 ਅਕਤੂਬਰ (ਰਜਿੰਦਰ ਸਿੰਘ)-ਅੱਜ ਤੜਕ ਸਵੇਰ ਕਰੀਬ 4.50 ਵਜੇ ਮਾਹਿਲਪੁਰ-ਗੜ੍ਹਸ਼ੰਕਰ ਰੋਡ ਪਿੰਡ ਬੱਡੋਆਣ ਵਿਖੇ ਪੈਟਰੋਲ ਪੰਪ ਕੋਲ ਤੂੜੀ ਨਾਲ ਲੱਦੀ ਹੋਈ ਟਰੈਕਟਰ-ਟਰਾਲੀ ਦੀ ਕੈਂਟਰ ਨਾਲ ਜ਼ਬਰਦਸਤ ਟੱਕਰ ਹੋਣ...
ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ 1,60,000 ਰੁਪਏ ਦੀ ਲੁੱਟ
. . .  about 6 hours ago
ਤਲਵੰਡੀ ਸਾਬੋ, 5 ਅਕਤੂਬਰ (ਰਣਜੀਤ ਸਿੰਘ ਰਾਜੂ)-ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਕੋਲ ਬੀਤੀ ਦੇਰ ਸ਼ਾਮ ਇਕ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਇਕ ਲੱਖ ਸੱਠ ਹਜ਼ਾਰ ਰੁਪਏ ਦੀ ਲੁੱਟ ਹੋਣ ਦੀ ਖ਼ਬਰ ਸਾਹਮਣੇ ਆਈ...
ਸੜਕ ਹਾਦਸੇ 'ਚ ਛੋਟਾ ਹਾਥੀ ਟੈਂਪੂ ਚਾਲਕ ਦੀ ਮੌਤ
. . .  about 6 hours ago
ਕਾਦੀਆਂ,5 ਅਕਤੂਬਰ (ਯਾਦਵਿੰਦਰ ਸਿੰਘ)- ਹਰਚੋਵਾਲ ਰੋਡ ਨਜ਼ਦੀਕ ਪਿੰਡ ਨੰਗਲ ਬਾਗਬਾਨਾਂ ਦੇ ਕੋਲ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਬਲਦੇਵ ਸਿੰਘ (60) ਪੁੱਤਰ ਵੀਰ...
ਹਿਮਾਚਲ ਪ੍ਰਦੇਸ਼ : ਪਿਕਅੱਪ ਗੱਡੀ ਖੱਡ 'ਚ ਡਿੱਗਣ ਕਾਰਨ 3 ਮੌਤਾਂ
. . .  about 6 hours ago
ਸ਼ਿਮਲਾ, 5 ਅਕਤੂਬਰ-ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਟਿੱਕਰੀ ਰੋਡ 'ਤੇ ਅੱਜ ਪਿਕਅੱਪ ਗੱਡੀ ਖੱਡ 'ਚ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਲ੍ਹਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਿਰਮੌਰ ਦੀ ਸੰਘਰਾ ਤਹਿਸੀਲ...
ਰਾਸ਼ਟਰਪਤੀ ਮੁਰਮੂ, ਪ੍ਰਧਾਨ ਮੰਤਰੀ ਮੋਦੀ ਨੇ ਉੱਤਰਾਖੰਡ ਬੱਸ ਹਾਦਸੇ 'ਚ ਮੌਤਾਂ 'ਤੇ ਪ੍ਰਗਟ ਕੀਤਾ ਸੋਗ
. . .  about 6 hours ago
ਨਵੀਂ ਦਿੱਲੀ, 5 ਅਕਤੂਬਰ-ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਬੱਸ ਹਾਦਸੇ 'ਤੇ ਸੋਗ ਪ੍ਰਗਟ ਕੀਤਾ ਹੈ। ਦੱਸ ਦੇਈਏ ਕਿ ਉੱਤਰਾਖੰਡ ਦੇ ਧੂਮਾਕੋਟ ਦੇ ਬੀਰੋਖਲ ਖੇਤਰ ਵਿਚ ਬੀਤੀ ਰਾਤ ਬੱਸ ਦੇ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ...
ਐੱਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੰਜ ਸਾਥੀਆਂ ਸਮੇਤ ਪਾਕਿਸਤਾਨ ਰਵਾਨਾ
. . .  about 7 hours ago
ਅਟਾਰੀ, 5 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਐੱਸ.ਜੀ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜ ਸਾਥੀਆਂ ਸਮੇਤ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਪਾਕਿਸਤਾਨ ਰਵਾਨਾ ਹੋਏ। ਇਸ ਮੌਕੇ ਐਸ.ਜੀ.ਪੀ.ਸੀ. ਸਕੱਤਰ ਪ੍ਰਤਾਪ ਸਿੰਘ, ਯਾਤਰਾ ਵਿਭਾਗ ਦੇ ਇੰਚਾਰਜ...
ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕ ਯੂਨੀਅਨ ਦੀਆਂ ਦੋ ਮਹਿਲਾ ਆਗੂ ਚੜ੍ਹੀਆਂ ਪਾਣੀ ਵਾਲੀ ਟੈਂਕੀ 'ਤੇ
. . .  about 7 hours ago
ਐਸ.ਏ.ਐਸ. ਨਗਰ, 5 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕ ਯੂਨੀਅਨ ਦੀਆਂ ਦੋ ਮਹਿਲਾ ਆਗੂ ਸੀ.ਪੀ. ਸ਼ਰਮਾ ਤੇ ਵੀਰਪਾਲ ਕੌਰ ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿਚ ਰੈਗੂਲਰ ਭਰਤੀ...
ਮੁੰਬਈ : ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ,10 ਤੋਂ ਵੱਧ ਜ਼ਖ਼ਮੀ
. . .  about 8 hours ago
ਮੁੰਬਈ, 5 ਅਕਤੂਬਰ-ਅੱਜ ਤੜਕੇ ਮੁੰਬਈ ਦੇ ਬਾਂਦਰਾ-ਵਰਲੀ ਸੀ ਲਿੰਕ 'ਤੇ ਹੋਏ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਐਂਬੂਲੈਂਸ, ਇਕ ਕਾਰ ਅਤੇ ਕੁਝ ਹੋਰ ਵਾਹਨ ਸੜਕ ਦੇ ਕਿਨਾਰੇ ਖੜ੍ਹੇ ਸਨ, ਜੋ ਪਹਿਲਾਂ ਹੋਏ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਲਿਜਾਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ...
ਭਾਰਤੀ ਪਰਿਵਾਰ ਦੇ ਅਗਵਾ ਮਾਮਲੇ ’ਚ ਪੁਲਿਸ ਨੂੰ ਮਿਲਿਆ ਸੁਰਾਗ, ਅਗਵਾ ਕਰਨ ਦੇ ਦੋਸ਼ਾਂ 'ਚ ਇਕ ਗੋਰਾ ਗ੍ਰਿਫ਼ਤਾਰ
. . .  about 8 hours ago
ਸਾਨ ਫਰਾਂਸਿਸਕੋ, 5 ਅਕਤੂਬਰ (ਐੱਸ.ਅਸ਼ੋਕ ਭੌਰਾ) - ਬੀਤੇ ਦਿਨ ਭਾਰਤੀ ਪਰਿਵਾਰ ਦੇ ਤਿੰਨ ਬਾਲਗਾਂ ਸਮੇਤ ਇਕ 8 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ’ਚ ਪੁਲਿਸ ਨੂੰ ਵੱਡਾ ਸੁਰਾਗ ਮਿਲਿਆ ਹੈ ਅਤੇ ਇਸ ਮਾਮਲੇ ’ਚ ਮਰਸਿਡ ਪੁਲਿਸ ਵਲੋਂ ̄ਇਕ 48 ਸਾਲਾ ਵਿਅਕਤੀ ਨੂੰ ਹਿਰਾਸਤ...
ਮੁੱਠਭੇੜ 'ਚ 3 ਅੱਤਵਾਦੀ ਢੇਰ
. . .  about 9 hours ago
ਸ੍ਰੀਨਗਰ, 5 ਅਕਤੂਬਰ-ਸੁਰੱਖਿਆ ਬਲਾਂ ਨੇ ਸ਼ੋਪੀਆਂ ਦੇ ਦਰਾਚ ਖੇਤਰ ਵਿਚ ਇਕ ਮੁਕਾਬਲੇ ਵਿਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਤਿੰਨ ਸਥਾਨਕ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਬੀਤੀ ਸ਼ਾਮ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ...।
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 15 ਫੱਗਣ ਸੰਮਤ 551

ਬਰਨਾਲਾ

ਮਾਮਲਾ ਔਰਤ ਵਲੋਂ ਖ਼ੁਦਕੁਸ਼ੀ ਦਾ

ਮਿ੍ਤਕਾ ਦੇ ਪੇਕੇ ਪਰਿਵਾਰ ਨੇ ਸਿਵਲ ਹਸਪਤਾਲ ਵਿਖੇ ਲਾਇਆ ਧਰਨਾ

ਬਰਨਾਲਾ, 26 ਫਰਵਰੀ (ਰਾਜ ਪਨੇਸਰ)-ਪਿੰਡ ਅਸਪਾਲ ਕਲਾਂ ਦੀ ਇੱਕ ਔਰਤ ਵਲੋਂ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਉਸ ਦੇ ਪਤੀ ਵਿਰੱੁਧ ਮਾਮਲਾ ਥਾਣਾ ਧਨੌਲਾ ਵਿਖੇ ਅਧੀਨ ਧਾਰਾ 306 ਤਹਿਤ ਦਰਜ ਕੀਤਾ ਗਿਆ ਸੀ | ਪਰ ਅੱਜ ਮਿ੍ਤਕਾ ਮਨਜਿੰਦਰ ਕੌਰ ਦੇ ਪਰਿਵਾਰਕ ...

ਪੂਰੀ ਖ਼ਬਰ »

ਮੱਝਾਂ ਚੋਰੀ ਕਰਨ ਆਏ ਗਰੋਹ ਨੂੰ ਭਜਾਉਣ 'ਚ ਸਫ਼ਲ ਹੋਏ ਦੋ ਵਿਅਕਤੀਆਂ ਦਾ ਸਨਮਾਨ

ਮਹਿਲ ਕਲਾਂ, 26 ਫਰਵਰੀ (ਤਰਸੇਮ ਸਿੰਘ ਚੰਨਣਵਾਲ)-ਬੀਤੇ ਦਿਨੀਂ ਪਿੰਡ ਸਹਿਜੜਾ ਵਿਖੇ ਮੱਝਾਂ ਚੋਰੀ ਕਰਨ ਆਏ ਚੋਰ ਗਰੋਹ ਦੇ ਮੈਂਬਰਾਂ ਨੰੂ ਲਲਕਾਰੇ ਨਾਲ ਭਜਾਉਣ ਵਿਚ ਸਫਲ ਹੋਏ ਪਿੰਡ ਦੇ ਦੋ ਵਿਅਕਤੀਆਂ ਦਾ ਨਗਰ ਨਿਵਾਸੀਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ...

ਪੂਰੀ ਖ਼ਬਰ »

ਕੇਂਦਰ ਸਰਕਾਰ, ਮੋਦੀ ਤੇ ਅਮਿਤ ਸ਼ਾਹ ਦੇ ਪੁਤਲੇ ਫੂਕੇ, ਕੀਤੀ ਨਾਅਰੇਬਾਜ਼ੀ

ਬਰਨਾਲਾ, 26 ਫਰਵਰੀ (ਧਰਮਪਾਲ ਸਿੰਘ)-ਭਾਕਿਯੂ ਏਕਤਾ ਉਗਰਾਹਾਂ ਵਲੋਂ ਦਿੱਲੀ ਵਿਖੇ ਸ਼ਾਹੀਨ ਬਾਗ ਅਤੇ ਹੋਰ ਵੱਖ-ਵੱਖ ਖੇਤਰਾਂ ਵਿਚ ਚੱਲ ਰਹੇ ਧਰਨਿਆਂ ਸਮੇਂ ਭਾਜਪਾ ਅਤੇ ਆਰ.ਐਸ.ਐਸ. ਦੀ ਸਹਿ 'ਤੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਲੱਠ ਮਾਰਾਂ ਨੇ ਕਈ ਵਿਅਕਤੀਆਂ ਨੂੰ ...

ਪੂਰੀ ਖ਼ਬਰ »

ਚੋਰ ਪ੍ਰਵਾਸੀ ਮਜ਼ਦੂਰਾਂ ਦਾ ਸਾਮਾਨ ਤੇ ਨਕਦੀ ਚੋਰੀ ਕਰ ਕੇ ਫ਼ਰਾਰ

ਤਪਾ ਮੰਡੀ, 26 ਫਰਵਰੀ (ਪ੍ਰਵੀਨ ਗਰਗ)-ਤਪਾ ਦੇ ਰੂਪ ਚੰਦ ਰੋਡ 'ਤੇ ਸਥਿਤ ਇਕ ਕਾਲੋਨੀ ਵਿਚ ਨਿਰਮਾਣ ਅਧੀਨ ਇਕ ਮਕਾਨ 'ਚ ਦਾਖਲ ਹੋ ਕੇ ਅਣਪਛਾਤੇ ਚੋਰਾਂ ਵਲੋਂ ਸੁੱਤੇ ਪਏ ਪ੍ਰਵਾਸੀ ਮਜ਼ਦੂਰਾਂ ਦੇ 2 ਮੋਬਾਈਲ, ਨਕਦੀ ਅਤੇ ਕੁਝ ਸਾਮਾਨ ਚੋਰੀ ਹੋ ਜਾਣ ਦੀ ਖ਼ਬਰ ਹੈ, ਜਿਸ ਕਾਰਨ ...

ਪੂਰੀ ਖ਼ਬਰ »

ਖਪਤਕਾਰ ਫੋਰਮ ਵਲੋਂ ਸ਼ਿਕਾਇਤਕਰਤਾ ਨੂੰ 11200 ਰੁਪਏ ਮੋਬਾਈਲ ਦੀ ਕੀਮਤ ਤੇ 5000 ਰੁਪਏ ਹਰਜਾਨਾ ਦੇਣ ਦਾ ਹੁਕਮ

ਬਰਨਾਲਾ, 26 ਫਰਵਰੀ (ਧਰਮਪਾਲ ਸਿੰਘ)-ਜ਼ਿਲ੍ਹਾ ਖਪਤਕਾਰ ਫੋਰਮ ਬਰਨਾਲਾ ਵਲੋਂ ਮੈਸਰਜ਼ ਰਾਜਨ ਟੈਲੀਕਾਮ ਐਾਡ ਕੰਪਿਊਟਰ ਧਨੌਲਾ, ਮੈਸਰਜ਼ ਕਮਲੇਸ਼ ਟੈਲੀਕਾਮ ਬਰਨਾਲਾ ਅਤੇ ਸੈਮਸੰਗ ਇੰਡੀਆ ਇਲੈਕਟੋ੍ਰਨਿਕਸ ਪ੍ਰਾਈਵੇਟ ਲਿਮ: ਗੁੜਗਾਉਂ ਨੂੰ ਸ਼ਿਕਾਇਤਕਰਤਾ ਨੂੰ ...

ਪੂਰੀ ਖ਼ਬਰ »

-ਮੈਨੇਜਰ ਹਰਮੇਲ ਸਿੰਘ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ-

ਨਾਮਜ਼ਦਾਂ ਦੀ ਗਿ੍ਫ਼ਤਾਰੀ ਲਈ ਵਫ਼ਦ ਐਸ.ਐਸ.ਪੀ. ਨੂੰ ਮਿਲਿਆ

ਬਰਨਾਲਾ, 26 ਫਰਵਰੀ (ਧਰਮਪਾਲ ਸਿੰਘ)-ਧਨੌਲਾ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸੁਸਾਇਟੀ ਲਿਮ: ਧਨੌਲਾ ਦੇ ਮੈਨੇਜਰ ਹਰਮੇਲ ਸਿੰਘ ਉਰਫ਼ ਭੋਲਾ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਨਾਮਜ਼ਦ ਵਿਅਕਤੀਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਬਾਰ ਐਸੋਸੀਏਸ਼ਨ ...

ਪੂਰੀ ਖ਼ਬਰ »

ਚੋਰੀ ਦੀ ਐਲ.ਸੀ.ਡੀ. ਸਮੇਤ ਤਿੰਨ ਨੌਜਵਾਨ ਕਾਬੂ

ਬਰਨਾਲਾ, 26 ਫਰਵਰੀ (ਧਰਮਪਾਲ ਸਿੰਘ)-ਥਾਣਾ ਸਦਰ ਬਰਨਾਲਾ ਦੀ ਪੁਲਿਸ ਨੇ ਚੋਰੀ ਦੀ ਐਲ.ਸੀ.ਡੀ. ਸਮੇਤ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 13 ਜਨਵਰੀ ...

ਪੂਰੀ ਖ਼ਬਰ »

ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ 'ਚ ਬੈਠੇ ਚੋਰ ਗਰੋਹ ਨੂੰ ਕੀਤਾ ਕਾਬੂ

ਭਦੌੜ, 26 ਫਰਵਰੀ (ਵਿਨੋਦ ਕਲਸੀ, ਰਜਿੰਦਰ ਬੱਤਾ)-ਜਿਲ੍ਹਾ ਬਰਨਾਲਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਇੰਸ: ਗੁਰਬੀਰ ਸਿੰਘ ਦੀ ਅਗਵਾਈ ਹੇਠ ਭਦੌੜ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਲੁੱਟ-ਖੋਹ ...

ਪੂਰੀ ਖ਼ਬਰ »

ਕੈਂਸਰ ਨਾਲ ਵਿਅਕਤੀ ਦੀ ਮੌਤ

ਤਪਾ ਮੰਡੀ, 26 ਫਰਵਰੀ (ਪ੍ਰਵੀਨ ਗਰਗ)-ਸੂਬੇ 'ਚ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨੇ ਇਸ ਕਦਰ ਪੈਰ ਪਸਾਰ ਰੱਖੇ ਹਨ, ਜਿਸ ਨਾਲ ਮਰਨ ਵਾਲੇ ਲੋਕਾਂ ਦੀ ਦਰ ਦਿਨ ਬ ਦਿਨ ਵਧਦੀ ਹੀ ਜਾ ਰਹੀ ਹੈ, ਪ੍ਰੰਤੂ ਅਜੇ ਤੱਕ ਇਸ ਭਿਆਨਕ ਬਿਮਾਰੀ ਨਾਲ ਨਜਿੱਠਣ ਲਈ ਕੋਈ ਵੀ ਸੰਭਵ ਹੱਲ ਨਹੀਂ ...

ਪੂਰੀ ਖ਼ਬਰ »

ਨਕਦੀ ਤੇ ਗਹਿਣੇ ਚੋਰੀ ਕਰਨ ਦੇ ਮਾਮਲੇ 'ਚ ਪਰਚਾ ਦਰਜ

ਬਰਨਾਲਾ, 26 ਫਰਵਰੀ (ਰਾਜ ਪਨੇਸਰ)-ਹੰਡਿਆਇਆ ਰੋਡ ਬਰਨਾਲਾ ਵਿਖੇ ਘਰ ਦੀ ਅਲਮਾਰੀ ਵਿਚੋਂ 1 ਲੱਖ 40 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਚੋਰੀ ਹੋਣ ਦੇ ਸਬੰਧ ਵਿਚ ਥਾਣਾ ਸਿਟੀ-2 ਵਲੋਂ ਨਾਮਾਲੂਮ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਮਾਮਲਾ ਔਰਤ ਵਲੋਂ ਖ਼ੁਦਕੁਸ਼ੀ ਦਾ

ਬਰਨਾਲਾ, 26 ਫਰਵਰੀ (ਰਾਜ ਪਨੇਸਰ)-ਪਿੰਡ ਅਸਪਾਲ ਕਲਾਂ ਦੀ ਇੱਕ ਔਰਤ ਵਲੋਂ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਉਸ ਦੇ ਪਤੀ ਵਿਰੱੁਧ ਮਾਮਲਾ ਥਾਣਾ ਧਨੌਲਾ ਵਿਖੇ ਅਧੀਨ ਧਾਰਾ 306 ਤਹਿਤ ਦਰਜ ਕੀਤਾ ਗਿਆ ਸੀ | ਪਰ ਅੱਜ ਮਿ੍ਤਕਾ ਮਨਜਿੰਦਰ ਕੌਰ ਦੇ ਪਰਿਵਾਰਕ ...

ਪੂਰੀ ਖ਼ਬਰ »

ਸ਼ਹਿਣਾ ਪੰਚਾਇਤ ਨੂੰ 50 ਹਜ਼ਾਰ ਦੀ ਰਾਸ਼ੀ ਦਿੱਤੀ ਦਾਨ

ਸ਼ਹਿਣਾ, 26 ਫਰਵਰੀ (ਸੁਰੇਸ਼ ਗੋਗੀ)-ਸ਼ਹਿਣਾ ਪੰਚਾਇਤ ਵਲੋਂ ਸਰਪੰਚ ਮਲਕੀਤ ਕੌਰ ਕਲਕੱਤਾ ਦੀ ਅਗਵਾਈ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਖ਼ੁਸ਼ ਹੋ ਕੇ ਵੱਡੀ ਗਿਣਤੀ ਵਿਚ ਐਨ.ਆਰ.ਆਈ. ਜਿੱਥੇ ਸਹਿਯੋਗ ਕਰ ਰਹੇ ਹਨ, ੳੱੁਥੇ ਇਕ ਸਮਾਜ ਸੇਵੀ ਪਰਿਵਾਰ ਵਲੋਂ ਵੀ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ, ਕਈ ਜ਼ਖ਼ਮੀ

ਬਰਨਾਲਾ, 26 ਫਰਵਰੀ (ਰਾਜ ਪਨੇਸਰ)-ਪਿੰਡ ਰੂੜੇਕੇ ਕਲਾਂ ਵਿਖੇ ਹਾਈਵੋਲਟੇਜ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਅਤੇ ਚਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਰੂੜੇਕੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਬਰਨਾਲਾ, 26 ਫਰਵਰੀ (ਧਰਮਪਾਲ ਸਿੰਘ)-ਐਾਟੀ ਨਾਰਕੋਟਿਕ ਸੈਲ ਬਰਨਾਲਾ ਵਲੋਂ ਇਕ ਸਕੂਟਰੀ ਸਵਾਰ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਪਰਗਟ ਸਿੰਘ ਐਾਟੀ ਨਾਰਕੋਟਿਕ ਸੈਲ ਬਰਨਾਲਾ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਪਲਸ ਮੰਚ ਵਲੋਂ ਵਿਛੜੇ ਸਾਥੀਆਂ ਦੀ ਯਾਦ 'ਚ ਸਮਾਗਮ

ਭਦੌੜ, 26 ਫਰਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬ ਲੋਕ ਸਭਿਆਚਾਰਕ ਮੰਚ ਵਲੋਂ ਭਲੇਰੀਆ ਦੀ ਧਰਮਸ਼ਾਲਾ ਵਿਖੇ ਵਿੱਛੜੇ ਸਾਥੀਆਂ ਕ੍ਰਿਸ਼ਨ ਕੋਰਪਾਲ, ਕ੍ਰਿਸ਼ਨ ਬਰਗਾੜੀ ਅਤੇ ਹਰਦੀਪ ਹੰਡਿਆਇਆ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਬੁਲਾਰੇ ਪਲਸ ...

ਪੂਰੀ ਖ਼ਬਰ »

ਵਾਈ.ਐਸ. ਪਬਲਿਕ ਸਕੂਲ ਵਿਖੇ ਇਮਪੈਕਟ-2020 ਯਾਦਗਾਰ ਹੋ ਨਿਬੜਿਆ

ਬਰਨਾਲਾ, 26 ਫਰਵਰੀ (ਅਸ਼ੋਕ ਭਾਰਤੀ)-ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਵਿਖੇ ਨੰਨ੍ਹੇ-ਮੁੰਨ੍ਹੇ ਬੱਚਿਆਂ ਦਾ ਸਾਲਾਨਾ ਸਮਾਗਮ ਇਮਪੈਕਟ-2020 ਯਾਦਗਾਰ ਹੋ ਨਿੱਬੜਿਆ | ਜਿਸ ਦਾ ਉਦਘਾਟਨ ਮੱੁਖ ਮਹਿਮਾਨ ਪ੍ਰੇਮ ਮਿੱਤਲ ਸਾਬਕਾ ਐਮ.ਐਲ.ਏ. ਚੇਅਰਮੈਨ ਯੋਜਨਾ ਬੋਰਡ ਮਾਨਸਾ ਨੇ ...

ਪੂਰੀ ਖ਼ਬਰ »

ਪੱਖੋਕੇ ਵਿਖੇ ਚੌਕੀ ਇੰਚਾਰਜ ਵਲੋਂ ਪੰਚਾਇਤ ਤੇ ਪਿੰਡ ਵਾਸੀਆਂ ਨਾਲ ਮੀਟਿੰਗ

ਟੱਲੇਵਾਲ, 26 ਫਰਵਰੀ (ਸੋਨੀ ਚੀਮਾ)-ਇਲਾਕੇ ਦੇ ਪਿੰਡਾਂ ਵਿਚ ਹਰ ਰੋਜ਼ ਹੋ ਰਹੀਆਂ ਚੋਰੀਆਂ ਦੇ ਮੱਦੇਨਜ਼ਰ ਐਸ.ਐਸ.ਪੀ. ਬਰਨਾਲਾ ਦੀਆਂ ਹਦਾਇਤਾਂ 'ਤੇ ਥਾਣਾ ਸਦਰ ਅਧੀਨ ਆਉਂਦੀ ਪੁਲਿਸ ਚੌਾਕੀ ਪੱਖੋਂ ਕੈਂਚੀਆਂ ਦੇ ਇੰਚਾਰਜ ਜਸਵੀਰ ਸਿੰਘ ਚਹਿਲ ਦੀ ਅਗਵਾਈ ਵਿਚ ਪਿੰਡ ...

ਪੂਰੀ ਖ਼ਬਰ »

ਬਰਨਾਲਾ ਸਪੋਰਟਸ ਐਾਡ ਸੋਸ਼ਲ ਵੈਲਫੇਅਰ ਕਲੱਬ ਦਾ 17ਵਾਂ ਸਾਲਾਨਾ ਸਮਾਗਮ ਹੋਇਆ

ਬਰਨਾਲਾ, 26 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਸਪੋਰਟਸ ਐਾਡ ਸੋਸ਼ਲ ਵੈੱਲਫੇਅਰ ਕਲੱਬ ਦਾ 17ਵਾਂ ਸਾਲਾਨਾ ਸਮਾਰੋਹ ਸਥਾਨਕ ਰਾਇਲ ਗਰੀਨ ਪੈਲੇਸ ਵਿਖੇ ਹੋਇਆ | ਸਮਾਰੋਹ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਰਾਜਨੀਤਕ ...

ਪੂਰੀ ਖ਼ਬਰ »

ਆਰਾਮ ਘਰ ਅੱਗੇ ਲੱਗੀਆਂ ਰੇਹੜੀਆਂ ਚੁਕਵਾਉਣ ਲਈ ਨਾਇਬ ਤਹਿਸੀਲਦਾਰ ਵਲੋਂ ਦੌਰਾ

ਧਰਮਗੜ੍ਹ, 26 ਫਰਵਰੀ (ਗੁਰਜੀਤ ਸਿੰਘ ਚਹਿਲ) - ਸਥਾਨਕ ਬੱਸ ਅੱਡੇ ਦੇ ਨਜ਼ਦੀਕ ਲੱਗੀਆਂ ਫਲਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਕਾਰਨ ਲੋਕਾਂ ਨੂੰ ਬੱਸ ਅੱਡੇ 'ਚ ਬੈਠਣ ਲਈ ਪਿਛਲੇ ਲੰਮੇ ਸਮੇਂ ਤੋਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਸੰਬੰਧੀ ਐਸ.ਡੀ.ਐਮ. ...

ਪੂਰੀ ਖ਼ਬਰ »

ਸਰਸਵਤੀ ਵਿੱਦਿਆ ਮੰਦਰ ਦੇ ਵਿਦਿਆਰਥੀ ਨੇ ਖੇਡਾਂ 'ਚ ਮਾਰੀਆਂ ਮੱਲਾਂ

ਚੀਮਾ ਮੰਡੀ, 26 ਫਰਵਰੀ (ਜਗਰਾਜ ਮਾਨ) - ਸੀ.ਬੀ.ਐੱਸ.ਈ. ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਸਰਸਵਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਰੋਡ ਚੀਮਾ ਦੇ ਵਿਦਿਆਰਥੀਆਂ ਨੇ ਦੁਰਗ (ਛੱਤੀਸਗੜ੍ਹ) ਵਿਖੇ ਹੋਈਆਂ 65 ਵੀਆਂ ਨੈਸ਼ਨਲ ਸਕੂਲ ਖੇਡਾਂ ਵਿਚ ਮੈਡਲ ਜਿੱਤ ...

ਪੂਰੀ ਖ਼ਬਰ »

3915 ਵਿਅਕਤੀਆਂ ਦਾ ਕੀਤਾ ਦੰਦਾਂ ਦਾ ਇਲਾਜ

ਸੰਗਰੂਰ, 26 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਸਿਹਤ ਵਿਭਾਗ ਵਲੋਂ ਮਨਾਏ ਗਏ 33ਵੇਂ ਦੰਦਾਂ ਸਬੰਧੀ ਪੰਦਰਵਾੜੇ ਤਹਿਤ ਜ਼ਿਲ੍ਹਾ ਸੰਗਰੂਰ ਵਿਚ 3915 ਵਿਅਕਤੀਆਂ ਦਾ ਦੰਦਾਂ ਦਾ ਚੈੱਕਅਪ ਅਤੇ ਇਲਾਜ ਕੀਤਾ ਗਿਆ | ਇਸ ਦੌਰਾਨ 162 ਡੈਂਚਰ (ਦੰਦਾਂ ਦੀ ਬੀੜ) ਲੋੜਵੰਦ ਵਿਅਕਤੀਆਂ ਨੂੰ ...

ਪੂਰੀ ਖ਼ਬਰ »

ਮੁਹੱਲਾ ਸੁਧਾਰ ਕਮੇਟੀ ਨੇ ਪਾਵਰਕਾਮ 'ਤੇ ਲਾਏ ਗੈਰ ਮਿਆਰੀ ਕੰਮ ਕਰਨ ਦੇ ਦੋਸ਼

ਸੰਗਰੂਰ, 26 ਫਰਵਰੀ (ਧੀਰਜ ਪਸ਼ੌਰੀਆ) - ਮੁਹੱਲਾ ਸੁਧਾਰ ਕਮੇਟੀ ਪੂਨੀਆ ਕਲੋਨੀ ਦੇ ਕਨਵੀਨਰ ਬਹਾਦਰ ਸਿੰਘ ਅਤੇ ਕਮੇਟੀ ਮੈਂਬਰ ਮਨਧੀਰ ਸਿੰਘ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਬਡਰੁੱਖਾਂ ਸਬਡਵੀਜ਼ਨ ਦੇ ਕੰਮ ਕਾਜ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ...

ਪੂਰੀ ਖ਼ਬਰ »

ਸਾਬਕਾ ਸੈਨਿਕ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੀ ਹੋਈ ਮੀਟਿੰਗ

ਬਰਨਾਲਾ, 26 ਫਰਵਰੀ (ਰਾਜ ਪਨੇਸਰ)-ਸਾਬਕਾ ਸੈਨਿਕ ਯੂਨਾਈਟਿਡ ਵੈੱਲਫੇਅਰ ਸੋਸਾਇਟੀ ਦੀ ਮੀਟਿੰਗ ਗੁਰਦੁਆਰਾ ਮੰਜੀ ਸਾਹਿਬ ਵਿਖੇ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਰੰਧਾਵਾ ਨੇ ਕਿਹਾ ਕਿ ...

ਪੂਰੀ ਖ਼ਬਰ »

ਰਿਵਾਲਵਰ ਦੀ ਨੋਕ 'ਤੇ ਦੁਕਾਨਦਕਾਰ ਤੋਂ 8 ਹਜ਼ਾਰ ਰੁਪਏ ਦਾ ਸਾਮਾਨ ਲੁੱਟ ਕੇ ਫ਼ਰਾਰ

ਬਰਨਾਲਾ, 26 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਸਥਾਨਕ ਗੁਰਦੁਆਰਾ ਗਲੀ, ਹੰਡਿਆਇਆ ਬਾਜ਼ਾਰ ਦੇ ਨਜ਼ਦੀਕ ਦੁਕਾਨ ਤੋਂ ਇਕ ਵਿਅਕਤੀ ਵਲੋਂ ਰਿਵਾਲਵਰ ਦੀ ਨੋਕ 'ਤੇ ਖਿਡੌਣੇ ਅਤੇ ਹੋਰ ਸਾਮਾਨ ਲੁੱਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਖਾਟੂ ਸ਼ਿਆਮ ਗਿਫ਼ਟ ਗੈਲਰੀ ...

ਪੂਰੀ ਖ਼ਬਰ »

ਦਿੱਲੀ ਹਿੰਸਾ ਪੁਰਅਮਨ ਲੋਕ ਸੰਘਰਸ਼ ਵਿਰੁੱਧ ਗਿਣੀ ਮਿਥੀ ਸਾਜ਼ਿਸ਼ ਦਾ ਸਿੱਟਾ

ਮਹਿਲ ਕਲਾਂ, 26 ਫ਼ਰਵਰੀ (ਅਵਤਾਰ ਸਿੰਘ ਅਣਖੀ)- ਇੱਥੇ ਵੱਖ-ਵੱਖ ਜਨਤਕ ਤੇ ਇਨਕਲਾਬੀ ਜਮਹੂਰੀ ਜਥੇਬੰਦੀਆਂ ਭਾਕਿਯੂ ਡਕੌਾਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਰਾਜੇਵਾਲ ਦੇ ਨਿਰਭੈ ਸਿੰਘ ਛੀਨੀਵਾਲ, ਲੱਖੋਵਾਲ ਦੇ ਜਗਸੀਰ ਸਿੰਘ ਛੀਨੀਵਾਲ, ਜਮਹੂਰੀ ਕਿਸਾਨ ...

ਪੂਰੀ ਖ਼ਬਰ »

ਮਾਤਾ ਤੇਜ਼ ਕੌਰ ਯਾਦਗਾਰੀ ਐਵਾਰਡ ਕਹਾਣੀਕਾਰ ਅਤਰਜੀਤ ਨੂੰ ਦੇਣ ਦਾ ਫ਼ੈਸਲਾ

ਬਰਨਾਲਾ, 26 ਫਰਵਰੀ (ਅਸ਼ੋਕ ਭਾਰਤੀ)-ਸਾਲ 2019 ਦਾ ਮਾਤਾ ਤੇਜ ਕੌਰ ਸੰਘੇੜਾ ਯਾਦਗਾਰੀ ਐਵਾਰਡ ਕਹਾਣੀਕਾਰ ਅਤਰਜੀਤ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ | ਅਤਰਜੀਤ ਨੇ ਹੁਣ ਤੱਕ 10 ਕਹਾਣੀ ਸੰਗ੍ਰਹਿ, 8 ਬਾਲ ਸੰਗ੍ਰਹਿ, ਇਕ ਨਿਬੰਧ ਸੰਗ੍ਰਹਿ, ਇਕ ਨਾਵਲ ਤੋਂ ਬਿਨਾਂ 6 ਸੰਪਾਦਿਤ ...

ਪੂਰੀ ਖ਼ਬਰ »

ਦਿਨੋ ਦਿਨ ਵਧ ਰਹੇ ਵਾਤਾਵਰਨ ਪ੍ਰਦੂਸ਼ਣ 'ਤੇ ਗੁੰਮਟੀ ਸਕੂਲ 'ਚ ਵਿਚਾਰ ਚਰਚਾ

ਮਹਿਲ ਕਲਾਂ, 26 ਫਰਵਰੀ (ਅਵਤਾਰ ਸਿੰਘ ਅਣਖੀ)-ਸੈੱਲਫ਼ ਸਮਾਰਟ ਸਰਕਾਰੀ ਮਿਡਲ ਸਕੂਲ ਗੁੰਮਟੀ ਵਿਖੇ 'ਨੈਸ਼ਨਲ ਗਰੀਨ ਕਾਰਪਸ' ਸਕੀਮ ਤਹਿਤ ਵਾਤਾਵਰਨ ਪ੍ਰਦੂਸ਼ਣ ਸਬੰਧੀ ਵਿਚਾਰ ਚਰਚਾ ਮੁੱਖ ਅਧਿਆਪਕ ਦਰਸ਼ਨ ਸਿੰਘ ਖੇੜੀ ਦੀ ਅਗਵਾਈ ਹੇਠ ਕਰਵਾਈ ਗਈ¢ ਇਸ ਮੌਕੇ ਪੁੱਜੇ ...

ਪੂਰੀ ਖ਼ਬਰ »

ਗਾਇਕ ਸੁਰਜੀਤ ਖ਼ਾਨ ਦੇ ਨਵੇਂ ਗੀਤ 'ਲੇਜੈਂਡ ਸਰਦਾਰ' ਦਾ ਵੀਡੀਓ ਫ਼ਿਲਮਾਂਕਣ ਮੁਕੰਮਲ ਕੀਤਾ-ਗੁਰਤੇਜ ਉਗੋਕੇ

ਸ਼ਹਿਣਾ, 26 ਫਰਵਰੀ (ਸੁਰੇਸ਼ ਗੋਗੀ)-ਪ੍ਰਸਿੱਧ ਗਾਇਕ ਸੁਰਜੀਤ ਖ਼ਾਨ ਦੇ ਨਵੇਂ ਆ ਰਹੇ ਗੀਤ 'ਲੇਜੈਂਡ ਸਰਦਾਰ' ਦਾ ਵੀਡੀਓ ਫ਼ਿਲਮਾਂਕਣ ਕੀਤਾ ਗਿਆ ਮੁਕੰਮਲ | ਜਾਣਕਾਰੀ ਦਿੰਦਿਆਾ ਗੀਤ ਦੇ ਰਚੇਤਾ ਤੇ ਪੇਸ਼ਕਸ਼ ਗੁਰਤੇਜ ਉਗੋਕੇ ਅਤੇ ਗਾਇਕ ਸੁਰਜੀਤ ਖ਼ਾਨ ਨੇ ਜਾਣਕਾਰੀ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੀ ਵਿਦਿਆਰਥਣ ਨੇ ਆਈਲੈਟਸ 'ਚ ਵਧੀਆ ਅੰਕ ਕੀਤੇ ਹਾਸਲ

ਬਰਨਾਲਾ, 26 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਆਈਲੈਟਸ ਅਤੇ ਇੰਮੀਗਰੇਸ਼ਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਪ੍ਰਸਿੱਧ ਸੰਸਥਾ ਮੈਕਰੋ ਗਲੋਬਲ ਮੋਗਾ ਦੀ ਬ੍ਰਾਂਚ ਬਰਨਾਲਾ ਦੇ ਵਿਦਿਆਰਥੀ ਆਈਲੈਟਸ ਵਿਚ ਵਧੀਆ ਅੰਕ ਹਾਸਲ ਕਰ ਰਹੇ ਹਨ | ਸੰਸਥਾ ਦੇ ਐਮ.ਡੀ. ਸ: ਗੁਰਮਿਲਾਪ ਸਿੰਘ ...

ਪੂਰੀ ਖ਼ਬਰ »

ਪਿੰਡ ਚੀਮਾ ਵਿਖੇ ਪਿਛਲੇ 20 ਸਾਲਾਂ ਤੋਂ ਪ੍ਰਾਇਮਰੀ ਸਕੂਲ ਦੀ ਇਮਾਰਤ 'ਚ ਚੱਲ ਰਿਹੈ ਸਿਹਤ ਵਿਭਾਗ ਦਾ ਸਬ-ਸੈਂਟਰ

ਟੱਲੇਵਾਲ, 26 ਫਰਵਰੀ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਭਾਵੇਂ ਕਿ ਸਿਹਤ ਮਹਿਕਮੇ ਵਲੋਂ ਪਿੰਡ ਵਾਸੀਆਂ ਦੀ ਸਿਹਤ ਸਹੂਲਤਾਂ ਸਬੰਧੀ ਪਿੰਡ ਵਿਚ ਸਬ-ਸੈਂਟਰ ਪਿਛਲੇ 25 ਸਾਲ ਤੋਂ ਚੱਲ ਰਿਹਾ ਹੈ, ਪਰ ਸਬ-ਸੈਂਟਰ ਪੰਚਾਇਤਾਂ ਦੀ ਅਣਦੇਖੀ ਕਾਰਨ ਜਿੱਥੇ ਆਪ ਪ੍ਰਾਇਮਰੀ ਸਕੂਲ ਦੀ ...

ਪੂਰੀ ਖ਼ਬਰ »

ਹੰਡਿਆਇਆ ਵਿਖੇ ਕੁਦਰਤੀ ਸੋਮਿਆਂ ਨੂੰ ਬਚਾਉਣ ਸਬੰਧੀ ਲਗਾਇਆ ਕਿਸਾਨ ਮੇਲਾ

ਹੰਡਿਆਇਆ, 26 ਫਰਵਰੀ (ਗੁਰਜੀਤ ਸਿੰਘ ਖੱੁਡੀ)-ਗੁਰੂ ਅੰਗਦ ਦੇਵ ਐਨੀਮਲ ਐਾਡ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ (ਗਡਵਾਸੂ) ਦੇ ਅਧੀਨ ਚੱਲਦੇ ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਐਸੋਸੀਏਟ ਡਾਇਰੈਕਟਰ ਡਾ: ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਵਿਚ (ਜਲ ਸ਼ਕਤੀ) ਅਭਿਆਨ ...

ਪੂਰੀ ਖ਼ਬਰ »

ਮੱਝਾਂ ਚੋਰੀ ਦੀਆਂ ਘਟਨਾਵਾਂ ਰੋਕਣ ਸਬੰਧੀ ਐਸ.ਐਸ.ਪੀ. ਨੂੰ ਦਿੱਤਾ ਮੰਗ-ਪੱਤਰ

ਬਰਨਾਲਾ, 26 ਫਰਵਰੀ (ਧਰਮਪਾਲ ਸਿੰਘ)-ਪਿਛਲੇ ਕਈ ਦਿਨਾਂ ਤੋਂ ਬਰਨਾਲਾ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਨਿੱਤ ਦਿਨ ਵਾਪਰ ਰਹੀਆਂ ਮੱਝਾਂ ਚੋਰੀ ਦੀਆਂ ਘਟਨਾਵਾਂ ਵਾਪਰਨ ਕਾਰਨ ਜਿੱਥੇ ਪਸ਼ੂ ਪਾਲਕ ਭਾਰੀ ਨਮੋਸ਼ੀ ਵਿਚ ਹਨ ਉੱਥੇ ਪੁਲਿਸ ਚੋਰ ਗਰੋਹ ਦੀ ਪੈੜ ਨੱਪਣ ਵਿਚ ...

ਪੂਰੀ ਖ਼ਬਰ »

ਕੰਪਿਊਟਰ ਤੇ ਆਮ ਗਿਆਨ ਵਿਸ਼ੇ ਸਬੰਧੀ ਕੁਇਜ਼ ਮੁਕਾਬਲੇ

ਬਰਨਾਲਾ, 26 ਫਰਵਰੀ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਵਿਖੇ ਕੰਪਿਊਟਰ ਅਤੇ ਆਮ ਗਿਆਨ ਵਿਸ਼ੇ ਸਬੰਧੀ ਕੁਇਜ਼ ਮੁਕਾਬਲੇ ਕਰਵਾਏ ਗਏ | ਜਿਸ ਵਿਚ ਬੀ.ਸੀ.ਏ. ਤੇ ਬੀ.ਟੈਕ. ਦੇ ਵਿਦਿਆਰਥੀਆਂ ਦੀਆਂ ਚਾਰ ਟੀਮਾਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ਬੀ.ਟੈਕ. ...

ਪੂਰੀ ਖ਼ਬਰ »

ਲੋੜਵੰਦਾਂ ਦੀ ਸੇਵਾ ਕਰਨਾ ਸਾਡਾ ਮੁੱਢਲਾ ਫ਼ਰਜ਼- ਨਾਰਾਇਣ ਸੇਵਾ ਸੰਮਤੀ

ਤਪਾ ਮੰਡੀ, 26 ਫਰਵਰੀ (ਪ੍ਰਵੀਨ ਗਰਗ)-ਇਲਾਕੇ ਦੀ ਨਾਰਾਇਣ ਸੇਵਾ ਸੰਮਤੀ ਜੋ ਲੋਕ ਭਲਾਈ ਕੰਮਾਂ 'ਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੀ ਹੈ ਵਲੋਂ ਪਿੰਡ ਤਾਜੋਕੇ ਵਿਖੇ ਇਕ ਵਿਧਵਾ ਕਮਲਜੀਤ ਕੌਰ ਜੋ ਕਿ ਆਪਣੇ ਦੋ ਬੱਚਿਆਂ ਨਾਲ ਰਹਿ ਕੇ ਆਪਣਾ ਘਰ ਚਲਾਉਂਦੀ ਹੈ ਕੋਲ ਕੰਮ ...

ਪੂਰੀ ਖ਼ਬਰ »

ਡੀ.ਜੀ.ਪੀ. ਨੇ ਨੀਵੇਂ ਪੱਧਰ ਦੇ ਬਿਆਨ ਦੇ ਕੇ ਆਪਣੀ ਬੌਧਿਕਤਾ ਜੰਗ ਜ਼ਾਹਿਰ ਕੀਤੀ-ਸਿਮਰਨਜੀਤ ਸਿੰਘ ਮਾਨ

ਧਨੌਲਾ, 26 ਫਰਵਰੀ (ਜਤਿੰਦਰ ਸਿੰਘ ਧਨੌਲਾ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦਾ ਹਰ ਨੌਜਵਾਨ ਅਸਲਾ ਬਣਾਏ ਜਾਣ ਦੀ ਜਾਣਕਾਰੀ ਰੱਖਦਾ ਹੈ, ਫਿਰ ਅਸੀਂ ਕਰਤਾਰਪੁਰ ਸਾਹਿਬ ਰਾਹੀਂ ਅਜਿਹਾ ਕਰਨ ਕਿਉਂ ਜਾਵਾਂਗੇ | ਡੀ.ਜੀ.ਪੀ. ਪੰਜਾਬ ਨੇ ਅਜਿਹੇ ਬੇਤੁਕੇ ਬਿਆਨ ਦੇ ਕੇ ਆਪਣੀ ...

ਪੂਰੀ ਖ਼ਬਰ »

ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਅਧਿਆਪਕਾਂ ਨਾਲ ਵਿਭਾਗ ਦਾ ਮਾੜਾ ਵਿਵਹਾਰ ਬਰਦਾਸ਼ਤ ਨਹੀਂ-ਡੈਮੋਕਰੈਟਿਕ ਟੀਚਰ ਫ਼ਰੰਟ

ਮਹਿਲ ਕਲਾਂ, 26 ਫਰਵਰੀ (ਚੰਨਣਵਾਲ, ਅਣਖੀ)-ਡੈਮੋਕਰੈਟਿਕ ਟੀਚਰ ਫ਼ਰੰਟ ਇਕਾਈ ਮਹਿਲ ਕਲਾਂ ਦੇ ਆਗੂਆਂ ਵਲੋਂ ਬਲਾਕ ਦਫ਼ਤਰ ਮਹਿਲ ਕਲਾਂ ਵਿਖੇ ਮੀਟਿੰਗ ਕਰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਹੱਕਾਂ ਸਬੰਧੀ ਲੰਬੀਆਂ ਵਿਚਾਰਾਂ ਕੀਤੀਆਂ | ਰੱਖੀ ਮੀਟਿੰਗ ਨੂੰ ...

ਪੂਰੀ ਖ਼ਬਰ »

ਕਹਾਣੀਕਾਰ ਜਸਵੀਰ ਸਿੰਘ ਰਾਣਾ ਦਾ ਰੂਬ-ਰੂ ਪ੍ਰੋਗਰਾਮ

ਮਹਿਲ ਕਲਾਂ, 26 ਫਰਵਰੀ (ਅਵਤਾਰ ਸਿੰਘ ਅਣਖੀ)-ਮਨੁੱਖ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖ ਲਵੇ ਪ੍ਰੰਤੂ ਕਦੇ ਵੀ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਮਨੁੱਖ ਭਾਵੇਂ ਜਿੱਡੀਆਂ ਵੱਡੀਆਂ ਮਰਜ਼ੀ ਬੁਲੰਦੀਆਂ ਨੂੰ ਛੂਹ ਲਵੇ ਉਸ ਨੂੰ ਸੁਪਨੇ ਹਮੇਸ਼ਾ ...

ਪੂਰੀ ਖ਼ਬਰ »

ਸਿੱਖ ਸੇਵਾ ਸੁਸਾਇਟੀ ਪੰਜਾਬ ਨੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ

ਸ਼ਹਿਣਾ, 26 ਫਰਵਰੀ (ਸੁਰੇਸ਼ ਗੋਗੀ)-ਸਿੱਖ ਸੇਵਾ ਸੁਸਾਇਟੀ ਪੰਜਾਬ ਇਕਾਈ ਮੌੜ ਨਾਭਾ ਦੇ ਆਗੂਆਂ ਵਲੋਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆਂ ਗਿਆ | ਸਿੱਖ ਸੇਵਾ ਸੁਸਾਇਟੀ ਦੇ ਆਗੂ ਭਾਈ ਜਗਸੀਰ ਸਿੰਘ ਮੌੜ ਨੇ ਦੱਸਿਆ ਕਿ 21 ਪਰਿਵਾਰਾਂ ਨੂੰ ਹਰਪਾਲ ਸਿੰਘ ...

ਪੂਰੀ ਖ਼ਬਰ »

ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਅਣ-ਅਧਿਕਾਰਤ ਆਵਾਜ਼ੀ ਪ੍ਰਦੂਸ਼ਣ ਵਾਲੇ ਯੰਤਰਾਂ ਦੀ ਵਰਤੋਂ 'ਤੇ ਪੂਰਨ ਪਾਬੰਦੀ ਦੇ ਹੁਕਮ

ਬਰਨਾਲਾ, 26 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਰੂਹੀ ਦੁੱਗ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਅੰਦਰ ਅਣ-ਅਧਿਕਾਰਤ ਆਵਾਜ਼ੀ ਪ੍ਰਦੂਸ਼ਣ ਵਾਲੇ ਯੰਤਰਾਂ ਦੀ ...

ਪੂਰੀ ਖ਼ਬਰ »

ਸਰਵੋਤਮ ਅਕੈਡਮੀ ਵਿਖੇ ਕੋਚ ਗੁਰਨਿੰਦਰ ਸਿੰਘ ਦਾ ਸਨਮਾਨ

ਹੰਡਿਆਇਆ, 26 ਫਰਵਰੀ (ਗੁਰਜੀਤ ਸਿੰਘ ਖੱੁਡੀ)- ਸਰਵੋਤਮ ਅਕੈਡਮੀ ਖੱੁਡੀ ਕਲਾਂ ਵਿਖੇ ਜ਼ਿਲ੍ਹਾ ਫੱੁਟਬਾਲ ਕੱਪ ਦੀ ਟੀਮ ਦੇ ਕੋਚ ਗੁਰਨਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ | ਇਸ ਸਬੰਧੀ ਪਿ੍ੰਸੀਪਲ ਕਵਿਤਾ ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਪਹਿਲਾ ਸਿੱਖ ਫੁੱਟਬਾਲ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨਗਰ ਵਿਖੇ ਪੀਲੀਏ ਦਾ ਕਹਿਰ ਜਾਰੀ

ਬਰਨਾਲਾ, 26 ਫਰਵਰੀ (ਰਾਜ ਪਨੇਸਰ)-ਸ਼ਹਿਰ ਬਰਨਾਲਾ ਦੇ ਸ਼ਹੀਦ ਭਗਤ ਸਿੰਘ ਨਗਰ ਨਿਵਾਸੀ ਪਿਛਲੇ ਤਿੰਨ ਸਾਲਾਂ ਤੋਂ ਨਰਕ ਭਰਿਆ ਜੀਵਨ ਜਿਊਣ ਲਈ ਮਜਬੂਰ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਬਲਦੇਵ ਭੱੁਚਰ, ਜਸਵਿੰਦਰ ਸਿੰਘ ਟੀਲੂ, ਕੁਲਦੀਪ ਸਿੰਘ, ਸੁਰਿੰਦਰ ਸਿੰਘ, ਦੀਪਕ ਕੁਮਾਰ, ਹਰਬੰਸ ਸਿੰਘ, ਹਰਬੰਸ ਕੌਰ, ਕਰਮਜੀਤ ਕੌਰ ਆਦਿ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਵਿਚ ਸ਼ਾਇਦ ਕੋਈ ਅਜਿਹਾ ਘਰ ਹੋਵੇ ਜਿੱਥੇ ਪੀਲੀਏ ਦਾ ਮਰੀਜ਼ ਨਾ ਹੋਵੇ | ਇੱਥੇ ਪੀਣ ਵਾਲਾ ਗੰਦਾ ਪਾਣੀ ਅਤੇ ਗੰਦਗੀ ਕਾਰਨ ਨਿਵਾਸੀ ਪੀਲੀਆ, ਉਲਟੀਆਂ, ਟੱਟੀਆਂ ਆਦਿ ਦੇ ਮਰੀਜ਼ਾਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ | ਸਿਵਲ ਹਸਪਤਾਲ ਬਰਨਾਲਾ ਵਿਚ ਜਿੰਨੇ ਵੀ ਪੀਲੀਏ ਦੇ ਮਰੀਜ਼ ਦਾਖ਼ਲ ਹਨ, ਉਨ੍ਹਾਂ ਵਿਚ ਜ਼ਿਆਦਾ ਮਰੀਜ਼ ਸ਼ਹੀਦ ਭਗਤ ਸਿੰਘ ਨਗਰ ਅਤੇ ਹਰੀ ਨਗਰ ਦੇ ਹੀ ਹਨ | ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ, ਸਾਹਿਲ ਸ਼ਰਮਾ, ਬੇਬੀ ਰਾਣੀ, ਰੇਨੂੰ ਸ਼ਰਮਾ, ਪਰਮਾ, ਪਰਮਜੀਤ ਕੌਰ, ਪਰਮਿੰਦਰ ਸਿੰਘ, ਵਿਕਾਸ ਗੁਪਤਾ, ਨੈਨਾ, ਅਨੁਸਿਕਾ, ਆਸੂ, ਹਰਮਨਜੋਤ ਕੌਰ, ਅਮਨ ਕੌਰ, ਸੀਮਾ ਰਾਣੀ, ਜੋਤੀ ਕੌਰ, ਸਾਗਰ ਗੋਇਲ, ਬੰਤ, ਹੇਮੰਤ ਗੋਇਲ, ਰਿੰਪੀ ਰਾਣੀ ਅਤੇ ਜੋਵਨਪ੍ਰੀਤ ਆਦਿ ਬਹੁਤ ਸਾਰੇ ਨਿਵਾਸੀ ਇਸ ਬਿਮਾਰੀ ਤੋਂ ਪੀੜਤ ਹਨ | ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰਡ ਦੇ ਐਮ.ਸੀ. ਸ: ਅੰਮਿ੍ਤਪਾਲ ਸਿੰਘ ਲਾਲੀ ਵੋਟਾਂ ਵਿਚ ਜਿੱਤਣ ਤੋਂ ਬਾਅਦ ਹੀ ਵਿਦੇਸ਼ ਚਲੇ ਗਏ | ਇਹ ਵਾਰਡ ਵੀ ਹੁਣ ਲਾਵਾਰਸ ਹੀ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵਾਰਡ ਵੱਲ ਧਿਆਨ ਦੇ ਕੇ ਪਾਣੀ ਵਾਲੀਆਂ ਪਾਈਪਾਂ ਬਦਲੀਆਂ ਜਾਣ ਅਤੇ ਸਫ਼ਾਈ ਵੱਲ ਖ਼ਾਸ ਧਿਆਨ ਦਿੱਤਾ ਜਾਵੇ ਤਾਂ ਜੋ ਅਸੀਂ ਆਪਣਾ ਜੀਵਨ ਬਤੀਤ ਕਰ ਸਕੀਏ | ਜਦੋਂ ਇਸ ਮਾਮਲੇ ਸਬੰਧੀ ਬਰਨਾਲਾ ਦੇ ਐਸ.ਐਮ.ਓ. ਸ੍ਰੀ ਤਪਿੰਦਰਜੋਤ ਕੌਸ਼ਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿਵਲ ਹਸਪਤਾਲ ਵਿਚ ਜਿੰਨੇ ਵੀ ਪੀਲੀਏ ਦੇ ਮਰੀਜ਼ ਆ ਰਹੇ ਹਨ | ਉਨ੍ਹਾਂ ਵਿਚੋਂ ਜ਼ਿਆਦਾਤਰ ਸ਼ਹੀਦ ਭਗਤ ਸਿੰਘ ਨਗਰ ਦੇ ਨਿਵਾਸੀ ਹੀ ਹਨ | ਅਸੀਂ ਸਿਹਤ ਵਿਭਾਗ ਵਲੋਂ ਉੱਥੇ ਸਮੇਂ-ਸਮੇਂ 'ਤੇ ਪਾਣੀ ਦੀ ਟੈਂਕੀ ਵਿਚ ਪਾਉਣ ਵਾਲੀ ਦਵਾਈ ਅਤੇ ਮਰੀਜ਼ਾਂ ਲਈ ਓ.ਆਰ.ਐਸ. ਆਦਿ ਦਵਾਈਆਂ ਵੀ ਉਪਲਬਧ ਕਰਵਾ ਰਹੇ ਹਾਂ |

ਖ਼ਬਰ ਸ਼ੇਅਰ ਕਰੋ

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX