ਤਾਜਾ ਖ਼ਬਰਾਂ


ਅਮਰੀਕਾ : ਤਰਨਜੀਤ ਸਿੰਘ ਸੰਧੂ [ ਅਮਰੀਕਾ ਵਿਚ ਭਾਰਤੀ ਰਾਜਦੂਤ] ਨੇ ਵਾਸ਼ਿੰਗਟਨ ਡੀ.ਸੀ. ਵਿਚ ਇੰਡੀਆ ਹਾਊਸ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ
. . .  1 day ago
ਜੰਮੂ-ਕਸ਼ਮੀਰ: ਬਡਗਾਮ ਦੇ ਗੋਪਾਲਪੋਰਾ ਚਦੂਰਾ ਇਲਾਕੇ 'ਚ ਅੱਤਵਾਦੀਆਂ ਨੇ ਸੁੱਟਿਆ ਗ੍ਰਨੇਡ , ਇਕ ਨਾਗਰਿਕ ਜ਼ਖਮੀ
. . .  1 day ago
ਅਕਾਲੀ ਦਲ ਸੰਯੁਕਤ ਮਨਾਏਗਾ ਸੰਤ ਲੌਂਗੋਵਾਲ ਦੀ ਬਰਸੀ
. . .  1 day ago
ਲੌਂਗੋਵਾਲ, 15 ਅਗਸਤ (ਵਿਨੋਦ, ਖੰਨਾ) - ਸਾ. ਕੇੰਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 37ਵੀਂ ...
ਮਨਾਲੀ 'ਚ ਪੁਲ ਪਾਰ ਕਰਦੇ ਸਮੇਂ 2 ਲੋਕ ਡਰੇਨ 'ਚ ਡੁੱਬ ਗਏ
. . .  1 day ago
ਮਲੇਰਕੋਟਲਾ ਦੇ ਸਕੂਲਾਂ ’ਚ 16 ਅਗਸਤ ਨੂੰ ਛੁੱਟੀ ਦਾ ਐਲਾਨ
. . .  1 day ago
ਮਲੇਰਕੋਟਲਾ, 15 ਅਗਸਤ (ਮੁਹੰਮਦ ਹਨੀਫ਼ ਥਿੰਦ)- ਡਿਪਟੀ ਕਮਿਸ਼ਨਰ, ਮਾਲੇਰਕੋਟਲਾ ਸ੍ਰੀ ਸੰਯਮ ਅਗਰਵਾਲ ਵਲੋਂ ਮਾਲੇਰਕੋਟਲਾ ਦੇ ਸਕੂਲਾਂ ਵਿਚ 16 ਅਗਸਤ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਥਾਨਕ ਡਾਕਟਰ ਜ਼ਾਕਿਰ ਹੁਸੈਨ ...
ਸ੍ਰੀ ਅਨੰਦਪੁਰ ਸਾਹਿਬ ਵਿਖੇ ਆਮ ਆਦਮੀ ਕਲੀਨਿਕ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਲੋਕ ਅਰਪਣ
. . .  1 day ago
ਸ੍ਰੀ ਅਨੰਦਪੁਰ ਸਾਹਿਬ, 15 ਅਗਸਤ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾ ਅਤੇ ਭੂ-ਵਿਗਿਆਨ, ਜੇਲ੍ਹਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸ੍ਰੀ ...
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਵਿਖੇ ਕੀਤਾ 'ਆਮ ਆਦਮੀ ਕਲੀਨਿਕ' ਦਾ ਉਦਘਾਟਨ
. . .  1 day ago
ਗੜ੍ਹਸ਼ੰਕਰ, 15 ਅਗਸਤ (ਧਾਲੀਵਾਲ)- 75ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵਲੋਂ ਸੂਬੇ ਵਿਚ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾਣ ਦੇ ਸਬੰਧ ਵਿਚ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ...
ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਲੋਂ ਗੁਰੂ ਹਰ ਸਹਾਏ ਚ ਕੀਤਾ ਮੁਹੱਲਾ ਕਲੀਨਿਕ ਦਾ ਉਦਘਾਟਨ
. . .  1 day ago
ਗੁਰੂ ਹਰ ਸਹਾਏ ,15 ਅਗਸਤ (ਹਰਚਰਨ ਸਿੰਘ ਸੰਧੂ)- ਆਮ ਆਦਮੀ ਪਾਰਟੀ ਵਲੋਂ ਲੋਕਾਂ ਨਾਲ ਸਸਤੇ ਰੇਟਾਂ ’ਤੇ ਇਲਾਜ ਕਰਨ ਦੀ ਕੀਤੀ ਗਈ ਗਰੰਟੀ ਤਹਿਤ ਉਸ ਨੂੰ ਪੂਰਾ ਕਰਦਿਆਂ ਗੁਰੂ ਹਰ ਸਹਾਏ ਵਿਖੇ ਮੁਹੱਲਾ ਕਲੀਨਿਕ ...
16 ਅਗਸਤ ਨੂੰ ਜਲੰਧਰ ਤੇ ਕਪੂਰਥਲਾ ਦੇ ਸਾਰੇ ਸਕੂਲਾਂ 'ਚ ਛੁੱਟੀ ਹੋਵੇਗੀ, ਜਲੰਧਰ 'ਚ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕੀਤਾ ਐਲਾਨ
. . .  1 day ago
ਵਿਧਾਇਕਾ ਬਲਜਿੰਦਰ ਕੌਰ ਨੇ ਤਲਵੰਡੀ ਸਾਬੋ ’ਚ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ
. . .  1 day ago
ਤਲਵੰਡੀ ਸਾਬੋ ,15 ਅਗਸਤ ,15 ਅਸਗਤ (ਰਣਜੀਤ ਸਿੰਘ ਰਾਜੂ)- ਦੇਸ਼ ਦੀ ਆਜ਼ਾਦੀ ਦੇ 75ਵੇਂ ਦਿਹਾੜੇ ਮੌਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਤਰਜ਼ ’ਤੇ ...
ਸਿੱਖ ਜਥੇਬੰਦੀਆਂ ਵਲੋਂ ਮੀਨਾਰ- ਏ- ਫ਼ਤਿਹ ਨੂੰ ਰੌਸ਼ਨੀਆਂ ਦੇ ਜ਼ਰੀਏ ਤਿਰੰਗਾ ਰੰਗ ਦੇਣ ਦੇ ਵਿਰੋਧ ਵਿਚ ਰੋਸ ਧਰਨਾ
. . .  1 day ago
ਐਸ ਏ ਐਸ ਨਗਰ, 15 ਅਗਸਤ (ਕੇ. ਐਸ.ਰਾਣਾ)-ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਰਹਿੰਦ ਨੂੰ ਫ਼ਤਿਹ ਕਰਨ ਦੀ ਯਾਦ ਵਿਚ ਚੱਪੜ ਚਿੜੀ ਵਿਖੇ ਬਣੀ ਯਾਦਗਾਰ ਮੀਨਾਰ- ਏ- ਫ਼ਤਿਹ ਨੂੰ ਰੋਸ਼ਨੀਆਂ ...
ਲੰਬੇ ਸੰਘਰਸ਼ ਤੇ ਕੁਰਬਾਨੀਆਂ ਮਗਰੋਂ ਮਿਲੀ ਆਜ਼ਾਦੀ ਦੀ ਰੱਖਿਆ ਕਰਨੀ ਹਰ ਨਾਗਰਿਕ ਦਾ ਪਰਮ ਕਰਤੱਵ : ਬ੍ਰਹਮ ਸ਼ੰਕਰ
. . .  1 day ago
ਐਸ.ਏ.ਐਸ. ਨਗਰ, 15 ਅਗਸਤ (ਕੇ. ਐਸ.ਰਾਣਾ)- ਸਾਡੇ ਪੁਰਖਿਆਂ, ਦੇਸ਼ ਭਗਤਾ ਵਲੋਂ ਲੰਬੇ ਸੰਘਰਸ਼ ਅਤੇ ਲੱਖਾਂ ਕੁਰਬਾਨੀਆਂ ਦੇਣ ਮਗਰੋਂ ਅੱਜ ਅਸੀਂ ਸਮੂਹ ਦੇਸ਼ ਵਾਸੀ ...
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਹਲਕਾ ਵਿਧਾਇਕ ਕਟਾਰੀਆ ਵਲੋਂ ਜ਼ੀਰਾ ਵਿਚ ਮੁਹੱਲਾ ਕਲੀਨਿਕ ਦਾ ਉਦਘਾਟਨ
. . .  1 day ago
ਜ਼ੀਰਾ ,15 ਅਸਗਤ (ਪ੍ਰਤਾਪ ਸਿੰਘ ਹੀਰਾ )-ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਉਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਚੋਣ ਵਾਅਦਾ ਪੂਰਾ ਕਰਦਿਆਂ 75ਮੁਹੱਲਾ ਕਲੀਨਿਕ ਸਥਾਪਤ ਕਰ ਕੇ ਅੱਜ ਆਜ਼ਾਦੀ ਦਿਹਾੜੇ...
ਉਪ ਮੰਡਲ ਮੈਜਿਸਟ੍ਰੇਟ ਮਨੀਸ਼ਾ ਰਾਣਾ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਹਿਰਾਇਆ ਰਾਸ਼ਟਰੀ ਝੰਡਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 15 ਅਗਸਤ (ਕਰਨੈਲ ਸਿੰਘ, ਜੇ. ਐੱਸ. ਨਿੱਕੂਵਾਲ)-ਆਜ਼ਾਦੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਸੀਨੀ. ਸੈਕੰ. ਸਕੂਲ ਵਿਖੇ ਉਪ ਮੰਡਲ ਮੈਜਿਸਟ੍ਰੇਟ ਮਨੀਸ਼ਾ ਰਾਣਾ ਆਈ.ਏ.ਐੱਸ. ਨੇ ...
ਮੁੱਖ ਮੰਤਰੀ ਮਾਨ ਨੇ ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਟ ਕੀਤੀ, ਸ਼ਹੀਦ ਦੀ ਪਤਨੀ ਚਰਨਜੀਤ ਕੌਰ ਨੂੰ ਕੀਤਾ ਸਨਮਾਨਿਤ
. . .  1 day ago
ਖੰਨਾ ,15 ਅਗਸਤ(ਹਰਜਿੰਦਰ ਸਿੰਘ ਲਾਲ )-ਅੱਜ ਖੰਨਾ ਨੇੜੇ ਈਸੜੂ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਅਦਮੱਕਦ ਬੁੱਤ ਨੂੰ ਫੁਲ ...
ਜੈਤੋ ’ਚ ਉਪ ਮੰਡਲ ਮੈਜਿਸਟਰੇਟ ਡਾ: ਨਿਰਮਲ ਓਸੇਪਚਨ ਨੇ ਲਹਿਰਾਇਆ ਕੌਮੀ ਝੰਡਾ
. . .  1 day ago
ਜੈਤੋ, 15 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ ਦੇ ਖੇਡ ਸਟੇਡੀਅਮ ਵਿਖੇ ਦੇਸ਼ ਦਾ 75ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਝੰਡਾ ਲਹਿਰਾਉਣ ਦੀ ...
ਡੀ.ਸੀ. ਵਲੋਂ ਕਪੂਰਥਲਾ’ਚ ਭੰਡਾਲ ਬੇਟ ਤੇ ਸੂਜੋ ਕਾਲੀਆ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ
. . .  1 day ago
ਕਪੂਰਥਲਾ , 15 ਅਗਸਤ (ਅਮਰਜੀਤ ਕੋਮਲ )-ਪੰਜਾਬ ਸਰਕਾਰ ਵਲੋਂ 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ ਤੇ ਲੋਕ ਹਿਤਾਂ ਨੂੰ ਮੁੱਖ ਰੱਖਦਿਆਂ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ 2 ਥਾਂਵਾਂ ਸੂਜੋ ਕਾਲੀਆ ਤੇ ਭੰਡਾਲ ਬੇਟ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ...
ਆਈ.ਸੀ.ਪੀ ਅਟਾਰੀ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ
. . .  1 day ago
ਅੰਮ੍ਰਿਤਸਰ, 15 ਅਗਸਤ (ਸੁਰਿੰਦਰ ਕੋਛੜ, ਗੁਰਦੀਪ ਸਿੰਘ ਅਟਾਰੀ ਬਾਰਡਰ)-ਅੰਮ੍ਰਿਤਸਰ ਕਸਟਮ ਵਲੋਂ ਆਈ.ਸੀ.ਪੀ ਅਟਾਰੀ ਵਿਖੇ 75ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਸ੍ਰੀ ਰਾਹੁਲ ਨਾਂਗਰੇ ਕਮਿਸ਼ਨਰ ਨੇ ਤਿਰੰਗਾ ਲਹਿਰਾਇਆ ...
ਪਾਇਲ ਵਿਚ ਐਸ.ਡੀ.ਐਮ. ਨੇ ਲਹਿਰਾਇਆ ਤਿਰੰਗਾ ਝੰਡਾ
. . .  1 day ago
ਪਾਇਲ, 15 ਅਗਸਤ (ਗ.ਸ.ਨਿਜ਼ਾਮਪੁਰ) - ਪਾਇਲ ਵਿਖੇ ਸਤੁੰਤਰਤਾ ਦਿਵਸ 'ਤੇ ਉਪ ਮੰਡਲ ਮੈਜਿਸਟਰੇਟ ਜਸਲੀਨ ਕੌਰ ਭੁੱਲ਼ਰ ਨੇ ਕੌਮੀ ਝੰਡਾ ਲਹਿਰਾਇਆ ਤੇ ਪਰੇਡ ਤੋਂ ਸਲਾਮੀ ਲਈ। ਕੌਮੀ ਝੰਡਾ ਲਹਿਰਾਉਣ ਉਪਰੰਤ ਐਸ.ਡੀ.ਐਮ. ਨੇ ਆਪਣੇ ਸੰਖੇਪ ਕੂੰਜੀਵਤ ਭਾਸ਼ਣ ਵਿਚ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ...
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖ਼ਾਲਸਾ ਵਲੋਂ ਕੱਢਿਆ ਗਿਆ ਖ਼ਾਲਸਾਈ ਨਿਸ਼ਾਨ ਸਾਹਿਬ ਮਾਰਚ
. . .  1 day ago
ਟਾਂਡਾ ਉੜਮੁੜ , 15 ਅਗਸਤ (ਭਗਵਾਨ ਸਿੰਘ ਸੈਣੀ) - ਟਾਂਡਾ ਸ਼ਹਿਰ ਅੰਦਰ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਘਰ ਘਰ ਤਿਰੰਗਾ ਮੁਹਿੰਮ ਨੂੰ ਰੱਦ ਕਰਦੇ ਹੋਏ ਆਜ਼ਾਦੀ ਦਿਵਸ ਮੌਕੇ ਅੱਜ ਮੋਟਰਸਾਈਕਲਾ, ਕਾਰਾ ਅਤੇ ਜੀਪਾਂ 'ਤੇ ਖ਼ਾਲਸਾਈ ਝੰਡੇ ਲੈ ਕੇ ਖ਼ਾਲਸਾਈ ਨਿਸ਼ਾਨ ਸਾਹਿਬ ਮਾਰਚ ਕੱਢਿਆ ਗਿਆ। ਮਾਰਚ ਦੀ ਅਗਵਾਈ...
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਮਿਲੀ ਧਮਕੀ
. . .  1 day ago
ਮੁੰਬਈ, 15 ਅਗਸਤ - ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦੇਣ ਵਾਲੀਆਂ ਕਾਲਾਂ ਪ੍ਰਾਪਤ ਕਰਨ ਦੀ ਸ਼ਿਕਾਇਤ ਮੁੰਬਈ ਪੁਲਿਸ ਕੋਲ ਦਰਜ...
ਲੋਕਾ ਨੂੰ ਧੁੱਪੇ ਬੈਠ ਦੇਖਣਾ ਪਿਆ 75ਵਾਂ ਆਜ਼ਾਦੀ ਦਿਹਾੜਾ
. . .  1 day ago
ਸਰਦੂਲਗੜ੍ਹ 15 ਅਗਸਤ (ਜੀ.ਐਮ.ਅਰੋੜਾ) - ਅੱਜ 75 ਵਾਂ ਸੁਤੰਤਰਤਾ ਦਿਵਸ ਸਵ. ਬਲਰਾਜ ਸਿੰਘ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਦੇ ਗਰਾਊਡ ਵਿਖੇ ਮਨਾਇਆ ਗਿਆ, ਜਿਸ ਦੋਰਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਉਪ ਮੰਡਲ ਮੈਜਿਸਟਰੇਟ...
ਆਜ਼ਾਦੀ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੇ ਲਹਿਰਾਇਆ ਤਿਰੰਗਾ ਝੰਡਾ
. . .  1 day ago
ਮਲੇਰਕੋਟਲਾ, 15 ਅਗਸਤ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਦੇ ਡਾ. ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਆਜ਼ਾਦੀ ਦਿਵਸ 'ਤੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਜਨਾਬ ਸੰਯਮ ਅਗਰਵਾਲ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ ਤੇ ਪਰੇਡ ਤੋਂ ਸਲਾਮੀ ਲਈ ਗਈ ।ਕੌਮੀ ਝੰਡਾ ਲਹਿਰਾਉਣ ਉਪਰੰਤ ਡਿਪਟੀ ਕਮਿਸ਼ਨਰ...
ਰਾਏਕੋਟ 'ਚ ਐਸ.ਡੀ.ਐਮ. ਨੇ ਲਹਿਰਾਇਆ ਕੌਮੀ ਝੰਡਾ
. . .  1 day ago
ਰਾਏਕੋਟ, 15 ਅਗਸਤ (ਸੁਸ਼ੀਲ) - ਆਜ਼ਾਦੀ ਦਿਹਾੜੇ ਮੌਕੇ ਰਾਏਕੋਟ ਵਿਖੇ ਤਹਿਸੀਲ ਪੱਧਰੀ ਸਮਾਗਮ ਸਥਾਨਕ ਅਨਾਜ ਮੰਡੀ ਵਿਚ ਕਰਵਾਇਆ ਗਿਆ, ਜਿੱਥੇ ਕਿ ਦੇਸ਼ ਦਾ ਕੌਮੀ ਝੰਡਾ ਐਸ.ਡੀ.ਐਮ. ਗੁਰਬੀਰ ਸਿੰਘ ਕੋਹਲੀ ਵਲੋਂ ਲਹਿਰਾਇਆ ਗਿਆ। ਇਸ ਮੌਕੇ ਸਕੂਲੀ ਬੱਚਿਆਂ...
ਜਲੰਧਰ 'ਚ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਲਹਿਰਾਇਆ ਤਿਰੰਗਾ ਝੰਡਾ
. . .  1 day ago
ਜਲੰਧਰ, 15 ਅਗਸਤ - ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਆਜ਼ਾਦੀ ਦਿਵਸ ਸਮਾਗਮ 'ਚ ਪਹੁੰਚੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 30 ਫੱਗਣ ਸੰਮਤ 551

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਦੇਸ਼ ਦੀ 8ਵੀਂ ਜਨਗਣਨਾ ਦਾ ਆਰੰਭ 15 ਮਈ ਤੋਂ-ਡਾਇਰੈਕਟਰ ਅਭਿਸ਼ੇਕ ਜੈਨ

ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਡਾਇਰੈਕਟਰ ਜਨ ਗਣਨਾ ਪੰਜਾਬ ਡਾ: ਅਭਿਸ਼ੇਕ ਜੈਨ ਨੇ ਇੱਥੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਦੀ ਦੇਸ਼ ਦੀ ਅੱਠਵੀਂ ਜਨਗਣਨਾ ਦਾ ਆਰੰਭ 15 ਮਈ ਤੋਂ ਹੋਵੇਗਾ, ਜਿਸ ਦੌਰਾਨ 29 ਜੂਨ 2020 ਤੱਕ ਚੱਲਣ ਵਾਲੇ ਪਹਿਲੇ ਪੜਾਅ 'ਚ ਮਕਾਨਾਂ ਦੀ ...

ਪੂਰੀ ਖ਼ਬਰ »

ਨਾਨਕਸ਼ਾਹੀ ਵਰ੍ਹੇ ਦੀ ਆਮਦ 'ਤੇ ਲਧਾਣਾ ਉੱਚਾ 'ਚ ਸਮਾਗਮ ਕੱਲ੍ਹ

ਬੰਗਾ, 12 ਮਾਰਚ (ਕਰਮ ਲਧਾਣਾ)-552ਵੇਂ ਨਾਨਕਸ਼ਾਹੀ ਸਾਲ ਦੀ ਆਮਦ 'ਤੇ ਗੁਰਦੁਆਰਾ ਦਸਮੇਸ਼ ਦਰਬਾਰ ਲਧਾਣਾ ਉੱਚਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 14 ਮਾਰਚ ਨੂੰ ਗੁਰਮਤਿ ਸਮਾਗਮ ਕਰਾਇਆ ਜਾਵੇਗਾ | ਕਮੇਟੀ ਦੇ ਐਨ. ਆਰ. ਆਈ. ਮੈਂਬਰ ਤੇ ...

ਪੂਰੀ ਖ਼ਬਰ »

ਸਾਹਿਬਾ ਵਿਖੇ ਛੱਪੜ ਦੇ ਪਾਣੀ ਨੇ ਪਿੰਡ ਭਾਰਾਪੁਰ ਨੂੰ ਜਾਂਦੀ ਸੜਕ ਕੀਤੀ ਤਹਿਤ ਨਹਿਸ

ਮਜਾਰੀ/ਸਾਹਿਬਾ, 12 ਮਾਰਚ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸਾਹਿਬਾ ਦੇ ਲਹਿੰਦੇ ਪਾਸੇ ਬਣੇ ਛੱਪੜ ਦੇ ਗੰਦੇ ਪਾਣੀ ਨੇ ਓਵਰ ਫਲੋਅ ਹੋ ਕੇ ਪਿੰਡ ਸਜਾਵਲਪੁਰ ਨੂੰ ਜਾਂਦੀ ਸੜਕ ਦੀ ਹਾਲਤ ਤਹਿਤ ਨਹਿਸ ਕਰ ਕੇ ਰੱਖ ਦਿੱਤੀ ਹੈ | ਜਿਸ ਕਰ ਕੇ ਇਸ ਸੜਕ ਤੋਂ ਲੋਕਾਂ ਦਾ ਲੰਘਣਾ ਔਖਾ ...

ਪੂਰੀ ਖ਼ਬਰ »

ਕੰਢੀ ਸੰਘਰਸ਼ ਕਮੇਟੀ ਤੇ ਸੀਟੂ ਦਾ ਫ਼ਤਹਿਪੁਰ ਵਿਖੇ ਇਕੱਠ

ਰੈਲਮਾਜਰਾ, 12 ਮਾਰਚ (ਸੁਭਾਸ਼ ਟੌਾਸਾ)-ਕੰਢੀ ਸੰਘਰਸ਼ ਕਮੇਟੀ ਤੇ ਸੀਟੂ ਦਾ ਸਾਂਝਾ ਇਕੱਠ ਪਿੰਡ ਫ਼ਤਹਿਪੁਰ ਵਿਖੇ ਹੋਇਆ | ਜਿਸ 'ਚੋਂ ਕਿਰਤੀ ਧਿਰ ਤੇ ਹੈਲਥ ਕੈਂਪਸ ਫ਼ੈਕਟਰੀ ਦੇ ਪ੍ਰਬੰਧਕਾਂ ਵਿਚਕਾਰ ਹੋਏ ਸਮਝੌਤੇ 'ਤੇ ਵਿਚਾਰ ਕੀਤਾ | ਮੀਟਿੰਗ ਦੌਰਾਨ ਕਰਨ ਸਿੰਘ ਰਾਣਾ ...

ਪੂਰੀ ਖ਼ਬਰ »

ਨਹਿਰ 'ਚ ਫੈਲੀ ਗੰਦਗੀ ਤੋਂ ਕਿਸਾਨ ਤੇ ਰਾਹਗੀਰ ਦੁਖੀ

ਸੰਧਵਾਂ, 12 ਮਾਰਚ (ਪ੍ਰੇਮੀ ਸੰਧਵਾਂ)-ਗਦਾਣੀ, ਝੰਡੇਰਾਂ, ਮਕਸੂਦਪੁਰ, ਸੂੰਢ, ਸੰਧਵਾਂ ਤੇ ਭਰੋਲੀ ਆਦਿ ਪਿੰਡਾਂ ਦੇ ਨੇੜਿਓਾ ਲੰਘਦੀ ਨਹਿਰ 'ਚ ਫੈਲੀ ਗੰਦਗੀ ਤੇ ਉਗੇ ਨਦੀਨਾਂ ਤੋਂ ਕਿਸਾਨ ਤੇ ਰਾਹਗੀਰ ਡਾਢੇ ਦੁਖੀ ਹਨ | ਕਿਉਂਕਿ ਗੰਦਗੀ 'ਚੋਂ ਆਉਂਦੀ ਭੈੜੀ ਬਦਬੂ ਕੋਲੋਂ ...

ਪੂਰੀ ਖ਼ਬਰ »

ਕਿਸ਼ੋਰ ਸਿੱਖਿਆ 'ਤੇ ਜ਼ਿਲ੍ਹਾ ਪੱਧਰੀ ਵਰਕਸ਼ਾਪ ਕਰਵਾਈ

ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਕਿਸ਼ੋਰ ਸਿੱਖਿਆ 'ਤੇ ਜ਼ਿਲ੍ਹਾ ਪੱਧਰੀ ਵਰਕਸ਼ਾਪ ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਕਰਵਾਈ ਗਈ | ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਿਸ਼ੋਰ ਅਵਸਥਾ 'ਚ ...

ਪੂਰੀ ਖ਼ਬਰ »

ਹਜ਼ਰਤ ਸ਼ੇਖ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ ਦਾ ਸਾਲਾਨਾ ਜੋੜ ਮੇਲਾ ਸਮਾਪਤ

ਕਟਾਰੀਆਂ, 12 ਮਾਰਚ (ਨਵਜੋਤ ਸਿੰਘ ਜੱਖੂ)-ਰੌਜ਼ਾ ਸ਼ਰੀਫ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਸਾਬਰੀ, ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ ਕਟਾਰੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹਜ਼ਰਤ ਸ਼ੇਖ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ ਦੀ ਯਾਦ 'ਚ ਸਾਲਾਨਾ ਜੋੜ ...

ਪੂਰੀ ਖ਼ਬਰ »

ਮੁਕੰਦਪੁਰ ਕਾਲਜ ਦੇ ਬੀ. ਸੀ. ਏ. ਸਮੈਸਟਰ ਤੀਜਾ ਦੇ ਵਿਦਿਆਰਥੀ ਜ਼ਿਲ੍ਹੇ 'ਚੋਂ ਮੋਹਰੀ

ਮੁਕੰਦਪੁਰ, 12 ਮਾਰਚ (ਸੁਖਜਿੰਦਰ ਸਿੰਘ ਬਖਲੌਰ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਬੀ. ਸੀ. ਏ. ਸਮੈਸਟਰ ਤੀਜਾ ਦੀ ਪ੍ਰੀਖਿਆ ਦੇ ਐਲਾਨੇ ਨਤੀਜਿਆਂ 'ਚ ਮੁਕੰਦਪੁਰ ਕਾਲਜ ਦੇ ਨਤੀਜੇ ਸ਼ਾਨਦਾਰ ਰਹੇ | ਕਾਲਜ ਪਿੰ੍ਰਸੀਪਲ ਡਾ: ਧਰਮਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਬੰਗਾ 'ਚ ਮੈਂਬਰਸ਼ਿਪ ਮੁਹਿੰਮ ਸ਼ੁਰੂ

ਬੰਗਾ, 12 ਮਾਰਚ (ਜਸਬੀਰ ਸਿੰਘ ਨੂਰਪੁਰ)-ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਬੰਗਾ ਵਲੋਂ ਮੁਕੰਦਪੁਰ ਰੋਡ 'ਤੇ ਮੈਂਬਰਸ਼ਿਪ ਅਭਿਆਨ ਚਲਾਇਆ | ਮੈਂਬਰਸ਼ਿਪ ਮੁਹਿੰਮ ਆਰੰਭ ਕਰਨ 'ਚ ਲੋਕਾਂ ਵਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ | ਸ਼ਿਵ ਕੌੜਾ, ਰਣਵੀਰ ਰਾਣਾ ਨੇ ਕਿਹਾ ਕਿ ...

ਪੂਰੀ ਖ਼ਬਰ »

ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਸਵ: ਜਥੇਦਾਰ ਤਰਸੇਮ ਸਿੰਘ ਸਿੰਬਲ ਮਜਾਰਾ ਦੇ ਪਰਿਵਾਰ ਦੀ ਮਾਲੀ ਮਦਦ

ਮਜਾਰੀ/ਸਾਹਿਬਾ, 12 ਮਾਰਚ (ਨਿਰਮਲਜੀਤ ਸਿੰਘ ਚਾਹਲ)-ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਸਵ: ਜਥੇਦਾਰ ਤਰਸੇਮ ਸਿੰਘ ਸਿੰਬਲ ਮਜਾਰਾ ਦੇ ਘਰ ਪਹੁੰਚ ਕੇ ਪਰਿਵਾਰ ਨੂੰ 10 ਹਜ਼ਾਰ ਰੁਪਏ ਦੀ ਮਾਲੀ ਮਦਦ ਦਿੱਤੀ ਗਈ | ਉਨ੍ਹਾਂ ਕਿਹਾ ਕਿ ਜਥੇਦਾਰ ਇਕ ...

ਪੂਰੀ ਖ਼ਬਰ »

ਬਿ੍ਗੇਡੀਅਰ, ਕਟਾਰੀਆਂ ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਬੀਬੀ ਬਚਨੀ ਦੇਵੀ ਦੇ ਪਰਿਵਾਰ ਨਾਲ ਦੁੱਖ ਸਾਂਝਾ

ਭੱਦੀ, 12 ਮਾਰਚ (ਨਰੇਸ਼ ਧੌਲ)-ਉੱਘੇ ਸਮਾਜ ਸੇਵੀ ਚੌਧਰੀ ਰਕੇਸ਼ ਚੇਚੀ ਐਨ. ਆਰ. ਆਈ. ਪਿੰਡ ਰਾਜੂ ਮਾਜਰਾ ਦੇ ਮਾਤਾ ਬੀਬੀ ਬਚਨੀ ਦੇਵੀ ਪਤਨੀ ਸਵ: ਚੌਧਰੀ ਪਿ੍ਥੀ ਰਾਮ ਚੇਚੀ ਪਿੰਡ ਰਾਜੂ ਮਾਜਰਾ ਦੇ ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰਨ 'ਤੇ ਉਨ੍ਹਾਂ ਦੇ ਪਰਿਵਾਰਕ ...

ਪੂਰੀ ਖ਼ਬਰ »

ਮਾਂਝੂ ਗੋਤ ਦੇ ਜਠੇਰਿਆਂ ਦਾ ਮੇਲਾ 23 ਨੂੰ

ਨਵਾਂਸ਼ਹਿਰ, 12 ਮਾਰਚ (ਹਰਵਿੰਦਰ ਸਿੰਘ)-ਮਾਂਝੂ ਗੋਤ ਦੇ ਜਠੇਰਿਆਂ ਦਾ ਮੇਲਾ ਪਿੰਡ ਸਲੋਹ ਵਿਖੇ 23 ਮਾਰਚ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਲਾਲ ਪਿੰਡ ਚੋਹੜਾ ਜੋ ਕਿ ਸਤੀ ਮਾਤਾ ਦੇ ਦਰਬਾਰ ਦੇ ਮੁੱਖ ਸੇਵਾਦਾਰ ਹਨ ਨੇ ਦੱਸਿਆ ਕਿ ...

ਪੂਰੀ ਖ਼ਬਰ »

'ਆਪ' ਵਲੋਂ ਉਸਮਾਨਪੁਰ ਤੇ ਵੱਖ-ਵੱਖ ਪਿੰਡਾਂ 'ਚ ਮੈਂਬਰਸ਼ਿਪ ਮੁਹਿੰਮ

ਉਸਮਾਨਪੁਰ, 12 ਮਾਰਚ (ਮਝੂਰ)-ਆਮ ਆਦਮੀ ਪਾਰਟੀ ਦੇ ਨਵਾਂਸ਼ਹਿਰ ਤੋਂ ਹਲਕਾ ਇੰਚਾਰਜ ਸਤਨਾਮ ਸਿੰਘ ਜਲਵਾਹਾ ਦੀ ਅਗਵਾਈ ਹੇਠ ਉਸਮਾਨਪੁਰ, ਸਹਾਬਪੁਰ, ਮਜਾਰਾ ਕਲਾਂ, ਮਜਾਰਾ ਖੁਰਦ, ਰਾਮਗੜ੍ਹ ਆਦਿ ਪਿੰਡਾਂ 'ਚ ਆਮ ਆਦਮੀ ਪਾਰਟੀ ਵਲੋਂ ਆਰੰਭ ਕੀਤੀ ਗਈ | ਰਾਸ਼ਟਰ ਨਿਰਮਾਣ ...

ਪੂਰੀ ਖ਼ਬਰ »

ਪ੍ਰਥਮ ਟੀਮ ਨੇ ਜਮਾਤੀ ਕਮਰੇ ਦੀ ਕੀਤੀ ਸਜਾਵਟ

ਜਾਡਲਾ, 12 ਮਾਰਚ (ਬੱਲੀ)-ਪ੍ਰਥਮ ਟੀਮ ਨੇ ਜ਼ਿਲ੍ਹਾ ਕੋਆਰਡੀਨੇਟਰ ਗੁਰਦੀਪ ਕੌਰ ਨੇ ਆਪਣੀ ਟੀਮ ਮੈਂਬਰਾਂ ਗਗਨਦੀਪ, ਆਰਤੀ, ਪਰਮਿੰਦਰ ਕੌਰ ਰਾਹੀਂ ਸਰਕਾਰੀ ਪ੍ਰਾਇਮਰੀ ਸਕੂਲ ਦੌਲਤਪੁਰ ਦੀ ਪ੍ਰੀ ਪ੍ਰਾਇਮਰੀ ਜਮਾਤ ਦੇ ਕਮਰੇ ਦੀ ਸਜਾਵਟ ਕਰਵਾ ਕੇ ਬੱਚਿਆਂ ਦੇ ਬੌਧਿਕ ...

ਪੂਰੀ ਖ਼ਬਰ »

ਵਿਸ਼ਵ ਗੁਰਦਾ ਦਿਵਸ ਮਨਾਇਆ

ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਦੀਆਂ ਬੀ. ਐੱਸ. ਸੀ. ਭਾਗ ਦੂਜੇ ਦੀਆਂ ਵਿਦਿਆਰਥਣਾਂ ਵਲੋਂ ਪਿ੍ੰ: ਰਜਿੰਦਰ ਕੌਰ, ਅਧਿਆਪਕਾ ਸੋਨੀਆ ਤੇ ਜਸਪ੍ਰੀਤ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ਵ ਗੁਰਦਾ ...

ਪੂਰੀ ਖ਼ਬਰ »

'ਧੀ ਪੰਜਾਬ ਦੀ' ਪਹਿਲੀ ਰਨਰਅੱਪ ਦਾ ਸਨਮਾਨ

ਨਵਾਂਸ਼ਹਿਰ, 12 ਮਾਰਚ (ਹਰਮਿੰਦਰ ਸਿੰਘ ਪਿੰਟੂ)-ਅੱਜ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਪਿ੍ੰ: ਰਾਜਿੰਦਰ ਸਿੰਘ ਗਿੱਲ ਦੀ ਅਗਵਾਈ 'ਚ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਅਧਿਆਪਕਾ ਬਿਮਾਕਸ਼ੀ ਜੋ ਕਿ 'ਧੀ ਪੰਜਾਬ ਦੀ' ...

ਪੂਰੀ ਖ਼ਬਰ »

ਸੇਵਾ ਮੁਕਤੀ 'ਤੇ ਕੈਪਟਨ ਜ਼ੋਰਾਵਰ ਸਿੰਘ ਸਾਹਦੜਾ ਨੇ ਸਕੂਲ ਨੂੰ ਕੀਤੀ ਪੜ੍ਹਨ ਸਮਗਰੀ ਭੇਟ

ਟੱਪਰੀਆਂ ਖ਼ੁਰਦ, 12 ਮਾਰਚ (ਸ਼ਾਮ ਸੁੰਦਰ ਮੀਲੂ)-ਕੈਪਟਨ ਜ਼ੋਰਾਵਰ ਸਿੰਘ ਸਾਹਦੜਾ ਨੇ ਆਪਣੀ ਸੇਵਾ ਮੁਕਤੀ ਦੀ ਖ਼ੁਸ਼ੀ ਸਰਕਾਰੀ ਸਮਾਰਟ ਪ੍ਰਾਇਮਰੀ ਤੇ ਮਿਡਲ ਸਕੂਲ ਸਾਹਦੜਾ ਦੇ ਵਿਦਿਆਰਥੀਆਂ ਨਾਲ ਸਾਂਝੀ ਕਰਦਿਆਂ ਬੱਚਿਆਂ ਨੂੰ 11 ਹਜ਼ਾਰ ਰੁਪਏ ਦੀ ਪੜ੍ਹਨ ਲਿਖਣ ਲਈ ...

ਪੂਰੀ ਖ਼ਬਰ »

ਰਾਜ ਕੁਮਾਰ ਦੀ ਰਿਸ਼ਤੇਦਾਰ ਡਾ: ਦੀਪਾ ਸਿੰਘ ਪੰਜਾਬ ਹਰਿਆਣਾ ਹਾਈਕੋਰਟ 'ਚ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ

ਟੱਪਰੀਆਂ ਖ਼ੁਰਦ, 12 ਮਾਰਚ (ਸ਼ਾਮ ਸੁੰਦਰ ਮੀਲੂ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਬਲਾਚੌਰ ਵਿਧਾਨ ਸਭਾ ਹਲਕੇ ਦੇ ਸੀਨੀਅਰ ਅਕਾਲੀ ਆਗੂ ਸੇਵਾ-ਮੁਕਤ ਬਿ੍ਗੇਡੀਅਰ ਰਾਜ ਕੁਮਾਰ ਦੀ ਕੁੜਮਣੀ ਡਾ: ਦੀਪਾ ਸਿੰਘ ਪਤਨੀ ਡਾ: ਕੇ. ਪੀ. ਸਿੰਘ (ਆਈ. ਪੀ. ਐਸ.) ਡੀ. ਜੀ. ਪੀ. ਵਿਜੀਲੈਂਸ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕਾਂ ਵਲੋਂ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ 15 ਨੂੰ

ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਸ਼. ਭ. ਸ. ਨਗਰ ਦੇ ਪ੍ਰਧਾਨ ਹਰਜਿੰਦਰ ਸਿੰਘ ਤੇ ਜ਼ਿਲ੍ਹਾ ਸਕੱਤਰ ਸੁਰਿੰਦਰ ਸਹਿਜਲ ਨੇ ਪੈ੍ਰੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਣ ਬੁੱਝ ਕੇ 7000 ...

ਪੂਰੀ ਖ਼ਬਰ »

14 ਨੂੰ ਨਵਾਂਸ਼ਹਿਰ ਤੇ 15 ਨੂੰ ਬਲਾਚੌਰ ਵਿਖੇ ਮਿਲਣਗੀਆਂ ਅੱਧੇ ਮੁੱਲ 'ਤੇ ਕੰਨ ਦੀਆਂ ਮਸ਼ੀਨਾਂ

ਜਲੰਧਰ, 12 ਮਾਰਚ (ਅ.ਬ)-ਈਕੋ ਸਾਊਾਡ ਇੰਟਰਨੈਸ਼ਨਲ ਵਲੋਂ ਘੱਟ ਸੁਣਾਈ ਦੇਣ ਵਾਲਿਆਂ ਲਈ ਮੁਫ਼ਤ ਹਿਅਰਿੰਗ ਜਾਂਚ ਕੈਂਪ 14 ਮਾਰਚ ਨੂੰ ਹੋਟਲ ਵੈਲਕਮ ਨੇੜੇ ਚੰਡੀਗੜ੍ਹ ਚੌਕ ਨਵਾਂਸ਼ਹਿਰ ਅਤੇ 15 ਮਾਰਚ ਵਿਸ਼ਵਕਰਮਾ ਮਦਰ ਨੇੜੇ ਗੜ੍ਹਸ਼ੰਕਰ ਰੌਡ, ਬਲਾਚੌਰ ਵਿਖੇ ਸਵੇਰੇ 10:30 ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਬੰਗਾ ਦਾ ਬੀ. ਵਾਕ ਦਾ ਨਤੀਜਾ ਰਿਹਾ ਸ਼ਾਨਦਾਰ

ਬੰਗਾ, 12 ਮਾਰਚ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਫੈਸ਼ਨ ਡਿਜਾਇਨਿੰਗ (ਬੀ. ਵਾਕ) ਦੇ ਨਤੀਜਿਆਂ 'ਚੋਂ ਗੁਰੂ ਨਾਨਕ ਕਾਲਜ ਬੰਗਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਪਿ੍ੰਸੀਪਲ ਡਾ: ਕੰਵਲਜੀਤ ਕੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਵਾਮੀ ਰੂਪ ਚੰਦ ਜੈਨ ਮਾਡਲ ਸਕੂਲ 'ਚ ਇਨਾਮ ਵੰਡ ਸਮਾਗਮ

ਬੰਗਾ, 12 ਮਾਰਚ (ਜਸਬੀਰ ਸਿੰਘ ਨੂਰਪੁਰ)-ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ 'ਚ ਸਾਲਾਨਾ ਨਤੀਜੇ ਦਾ ਐਲਾਨ ਕੀਤਾ ਗਿਆ | ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਜੇ. ਡੀ. ਜੈਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਸਕੂਲ ਦੇ ਪਿ੍ੰਸੀਪਲ ਮੰਜੂ ...

ਪੂਰੀ ਖ਼ਬਰ »

ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਰੱਤੇਵਾਲ, 12 ਮਾਰਚ (ਭਾਟੀਆ)-ਹਲਕੇ 'ਚ ਪੈ ਰਹੀ ਬੇਮੌਸਮੀ ਵਰਖਾ ਕਾਰਨ ਜਿਥੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਕਣਕ ਦੀ ਫ਼ਸਲ ਨੂੰ ਵੀ ਨੁਕਸਾਨ ਹੋ ਰਿਹਾ ਹੈ | ਬੀਤੇ 2-3 ਦਿਨ ਪਹਿਲਾਂ ਨਿਕਲੀ ਧੁੱਪ ਨਾਲ ਕਿਸਾਨਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਸੀ ਪਰ ਬੀਤੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ੍ਹ-ਜਥੇ: ਝਿੰਗੜ

ਮੁਕੰਦਪੁਰ, 12 ਮਾਰਚ (ਸੁਖਜਿੰਦਰ ਸਿੰਘ ਬਖਲੌਰ)-ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ | 2017 ਦੇ ਚੋਣ ਮੈਨੀਫੈਸਟੋ ਦੌਰਾਨ ਜੋ ਪੰਜਾਬ ਦੀ ਜਨਤਾ ਨਾਲ ਕਾਂਗਰਸ ਸਰਕਾਰ ਨੇ ਵਾਅਦੇ ਕੀਤੇ ਸਨ ਉਨ੍ਹਾਂ ਵਾਅਦਿਆਂ 'ਚੋਂ ਸਰਕਾਰ ਨੇ ਇਕ ਵੀ ...

ਪੂਰੀ ਖ਼ਬਰ »

ਦਾਖਲਾ ਮੁਹਿੰਮ 'ਚ ਤੇਜ਼ੀ ਲਈ ਸਰਕਾਰੀ ਸਕੂਲ ਬੰਗਾ 'ਚ ਮੀਟਿੰਗ

ਬੰਗਾ, 12 ਮਾਰਚ (ਲਾਲੀ ਬੰਗਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਬੱਚਿਆਂ ਦੇ ਦਾਖਲਾ ਸਬੰਧੀ ਮੁਹਿੰਮ ਨੂੰ ਤੇਜ਼ ਕਰਨ ਹਿੱਤ ਵਿਸ਼ੇਸ਼ ਮੀਟਿੰਗ ਉੱਘੇ ਸਿੱਖਿਆ ਸ਼ਾਸ਼ਤਰੀ ਪਿ੍ੰ: ਵਿਜੇ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ...

ਪੂਰੀ ਖ਼ਬਰ »

ਭਗਤ ਸਿੰਘ ਸੁਸਾਇਟੀ ਨੇ ਨੌਜਵਾਨਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਆ

ਬੰਗਾ, 12 ਮਾਰਚ (ਕਰਮ ਲਧਾਣਾ)-ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਐਾਡ ਕਲਚਰਲ ਸੁਸਾਇਟੀ ਪੰਜਾਬ ਵਲੋਂ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਦੀ ਅਗਵਾਈ 'ਚ ਪਿੰਡ ਕਰਨਾਣਾ ਦੇ ਦੋ ਨੌਜਵਾਨਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕਰਦਿਆਂ ਸਿਵਲ ਹਸਪਤਾਲ ਬੰਗਾ 'ਚ ਚਲ ਰਹੇ ਸਰਕਾਰੀ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਕਰਾਇਆ | ਇਸ ਮੌਕੇ ਸੁਸਾਇਟੀ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਗਰ ਕਿਸੇ ਪਿੰਡ 'ਚ ਕੋਈ ਨੌਜਵਾਨ ਨਸ਼ੇ ਦਾ ਆਦੀ ਫੜਿਆ ਜਾਂਦਾ ਹੈ ਤਾਂ ਉਸ 'ਤੇ ਪਰਚਾ ਦਰਜ ਕਰਨ ਤੋਂ ਪਹਿਲਾਂ ਉਸ ਨੂੰ ਇਲਾਜ ਲਈ ਨਸ਼ਾ ਛੁਡਾਉ ਕੇਂਦਰ ਵਿਚ ਭਰਤੀ ਕਰਾਉਣਾ ਚਾਹੀਦਾ ਹੈ |

ਖ਼ਬਰ ਸ਼ੇਅਰ ਕਰੋ

 

ਬਾਡੀ ਬਿਲਡਰ ਬਲਜੀਤ ਸਿੰਘ ਦੀ ਮਿਸਟਰ ਇੰਡੀਆ ਮੁਕਾਬਲੇ ਲਈ ਚੋਣ

ਬੰਗਾ, 12 ਮਾਰਚ (ਲਾਲੀ ਬੰਗਾ)-ਜੀ. ਸਟਾਰ ਜਿੰਮ ਬੰਗਾ ਦੇ ਬਾਡੀ ਬਿਲਡਰ ਤੇ ਪੰਜਾਬ ਪੁਲਿਸ 'ਚ ਸੇਵਾਵਾਂ ਨਿਭਾ ਰਹੇ ਬਾਡੀ ਬਿਲਡਰ ਬਲਜੀਤ ਸਿੰਘ ਦੀ 13ਵੇਂ ਮਿਸਟਰ ਇੰਡੀਆ ਮੁਕਾਬਲੇ 'ਚ ਚੋਣ 'ਤੇ ਖੇਡ ਪ੍ਰਸੰਸਕਾਂ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ | ਇਸ ਸਬੰਧੀ ਜੀ. ਸਟਾਰ ...

ਪੂਰੀ ਖ਼ਬਰ »

ਮਝੋਟ ਵਿਖੇ ਸ੍ਰੀ ਵਿਸ਼ਵਕਰਮਾ ਮਹਾਂ ਉਤਸਵ ਮਨਾਇਆ

ਭੱਦੀ, 12 ਮਾਰਚ (ਨਰੇਸ਼ ਧੌਲ)-ਪਿੰਡ ਕਾਹਨੇਵਾਲ ਮਝੋਟ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਵਿਸ਼ਵਕਰਮਾ ਦਾ ਸਾਲਾਨਾ ਮਹਾਂ ਉਤਸਵ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ | ਸਵੇਰ ਵੇਲੇ ਹਵਨ ਪੂਜਾ ਤੇ ਝੰਡੇ ਦੀ ਰਸਮ ਕਰਵਾਉਣ ਉਪਰੰਤ ...

ਪੂਰੀ ਖ਼ਬਰ »

ਗਾਇਕ ਰੇਸ਼ਮ ਸਿੰਘ ਰੇਸ਼ਮ ਦੇ ਸਿੰਗਲ ਟਰੈਕ 'ਮਾਪੇ' ਦੀ ਸ਼ੂਟਿੰਗ

ਬੰਗਾ, 12 ਮਾਰਚ (ਕਰਮ ਲਧਾਣਾ)-ਉੱਘੇ ਸਮਾਜ ਸੇਵੀ ਤੇ ਪ੍ਰਵਾਸੀ ਪੰਜਾਬੀ ਲੋਕ-ਗਾਇਕ ਰੇਸ਼ਮ ਸਿੰਘ ਰੇਸ਼ਮ ਯੂ. ਐਸ. ਏ. ਦੇ ਸਿੰਗਲ ਟ੍ਰੈਕ ਗੀਤ 'ਮਾਪੇ' ਦੇ ਵੀਡੀਓ ਦੀ ਸ਼ੂਟਿੰਗ ਫਗਵਾੜਾ ਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚ ਮੁਕੰਮਲ ਕੀਤੀ ਗਈ | ਏਕ ਜੋਤ ਫਿਲਮਜ਼ ਵਲੋਂ ਇਕ ...

ਪੂਰੀ ਖ਼ਬਰ »

ਬੰਗਾ ਪੁਲਿਸ ਵਲੋਂ ਦੋ ਨਸ਼ਾ ਤਸਕਰ ਗਿ੍ਫ਼ਤਾਰ

ਬੰਗਾ, 12 ਮਾਰਚ (ਜਸਬੀਰ ਸਿੰਘ ਨੂਰਪੁਰ)-ਬੰਗਾ ਸਦਰ ਪੁਲਿਸ ਨੇ ਦੋ ਵੱਖ-ਵੱਖ ਕੇਸਾਂ 'ਚ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ | ਥਾਣਾ ਸਦਰ ਦੇ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਢਾਹਾਂ ਬੱਸ ਸਟੈਂਡ 'ਤੇ ਪੁਲਿਸ ਸ਼ਰਾਰਤੀ ਤੇ ਸ਼ੱਕੀ ਵਿਅਕਤੀਆਂ ਦੀ ...

ਪੂਰੀ ਖ਼ਬਰ »

ਰਿਸ਼ਵਤ ਦੇ ਮਾਮਲੇ 'ਚ ਕਾਨੂੰਗੋ ਨੂੰ 4 ਸਾਲ ਦੀ ਕੈਦ

ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਮਾਣਯੋਗ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਪੁਨੀਤ ਮੋਹਨ ਸ਼ਰਮਾ ਦੀ ਅਦਾਲਤ ਵਲੋਂ ਰਿਸ਼ਵਤ ਦੇ ਮਾਮਲੇ 'ਚ ਇਕ ਕਾਨੰੂਗੋ ਨੂੰ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਮਾਮਲੇ ...

ਪੂਰੀ ਖ਼ਬਰ »

ਉੱਚ ਯੋਗਤਾ ਪ੍ਰਾਪਤ ਲਾਇਬ੍ਰੇਰੀ ਕਰਮਚਾਰੀ ਯੂਨੀਅਨ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ

ਉਸਮਾਨਪੁਰ, 12 ਮਾਰਚ (ਮਝੂਰ)-ਉੱਚ ਯੋਗਤਾ ਪ੍ਰਾਪਤ ਸਰਕਾਰੀ ਸਕੂਲਜ਼ ਸੀਨੀਅਰ ਲੈਬ ਅਟੈਂਡੈਂਟ, ਸਹਾਇਕ ਲਾਇਬ੍ਰੇਰੀਅਨ, ਲਾਇਬ੍ਰੇਰੀ ਰਿਸਟੋਰਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਸ਼ਾਹਪੁਰ ਪੱਟੀ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਸਿੱਖਿਆ ਵਿਭਾਗ 'ਚ ...

ਪੂਰੀ ਖ਼ਬਰ »

ਖੇਡਾਂ ਕੁਦਰਤ ਦੀ ਅਣਮੁੱਲੀ ਦਾਤ-ਮੋਹਣ ਸਿੰਘ

ਸੰਧਵਾਂ, 12 ਮਾਰਚ (ਪ੍ਰੇਮੀ ਸੰਧਵਾਂ)-ਖੇਡਾਂ ਦੀ ਅਣਮੁੱਲੀ ਦਾਤ ਜਿਨ੍ਹਾਂ ਨੌਜਵਾਨਾਂ ਨੂੰ ਮਿਲ ਜਾਂਦੀ ਹੈ ਉਨ੍ਹਾਂ ਦੀ ਜਿੰਦਗੀ ਸਵਰਗ ਬਣ ਜਾਂਦੀ ਹੈ ਤੇ ਉਹ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ...

ਪੂਰੀ ਖ਼ਬਰ »

ਸੀ. ਪੀ. ਆਈ. (ਐਮ) 31 ਨੂੰ ਚੰਡੀਗੜ੍ਹ 'ਚ ਕਰੇਗੀ ਵਿਸ਼ਾਲ ਰੈਲੀ-ਕਾ. ਨੂਰਪੁਰੀ

ਬੰਗਾ, 12 ਮਾਰਚ (ਕਰਮ ਲਧਾਣਾ)-ਸਥਾਨਕ ਮੰਢਾਲੀ ਭਵਨ ਵਿਖੇ ਸੀ. ਪੀ. ਆਈ. (ਐਮ) ਦੀ ਤਹਿਸੀਲ ਕਮੇਟੀ ਦੀ ਮੀਟਿੰਗ ਕਾ. ਦਲਜੀਤ ਸਿੰਘ ਗੁਣਾਚੌਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ...

ਪੂਰੀ ਖ਼ਬਰ »

ਬਾਬਾ ਬਾਲਕ ਨਾਥ ਦਾ ਭੰਡਾਰਾ ਤੇ ਚੌਕੀ 15 ਨੂੰ

ਮਜਾਰੀ/ਸਾਹਿਬਾ, 12 ਮਾਰਚ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸਾਹਿਬਾ ਵਿਖੇ ਬਾਬਾ ਬਾਲਕ ਨਾਥ ਮੰਦਰ 'ਚ ਸਾਲਾਨਾ ਚੌਕੀ ਤੇ ਭੰਡਾਰਾ 15 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਪੋਸਟਰ ਸੰਗਤਾਂ ਵਲੋਂ ਜਾਰੀ ਕੀਤਾ ਗਿਆ | ਇਸ ਬਾਰੇ ਭਗਤ ਸਤਪਾਲ ਨੇ ਦੱਸਿਆ ਕਿ ਇਸ ਦਿਨ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਲੋਂ ਪਿੰਡ ਸੁੱਜੋ ਵਿਖੇ ਅੱਖਾਂ ਦਾ ਮੁਫ਼ਤ ਕੈਂਪ 15 ਨੂੰ

ਜਲੰਧਰ, 12 ਮਾਰਚ (ਅ.ਬ)-ਸ. ਬਲਬੀਰ ਸਿੰਘ ਸੈਣੀ ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਟਰੱਸਟ, ਗੁਰੂ ਨਾਨਕ ਚੌਕ ਜਲੰਧਰ ਸ਼ਹਿਰ ਸੂਚਨਾ ਦਿੰਦੇ ਹਨ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਲੋਂ ਬੀਬੀ ਗੁਰਮੀਤ ਕੌਰ ਗਹੂਣੀਆ ਪ੍ਰਧਾਨ, ਗੁਰਮੀਤ ਆਈ ਕੇਅਰ ਟਰੱਸਟ, ਹੇਜ ...

ਪੂਰੀ ਖ਼ਬਰ »

ਜਾਂਗੜਾ ਪਰਿਵਾਰ ਵਲੋਂ ਮੀਟਿੰਗ

ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਜਾਂਗੜਾ ਪਰਿਵਾਰ ਨਾਲ ਸਬੰਧਤ ਪਰਿਵਾਰਾਂ ਦੀ ਮੀਟਿੰਗ ਨਵਾਂਸ਼ਹਿਰ ਵਿਖੇ ਪ੍ਰਧਾਨ ਰਾਕੇਸ਼ ਕੁਮਾਰ ਜਾਂਗੜਾ ਦੀ ਪ੍ਰਧਾਨਗੀ ਹੇਠ ਹੋਈ | ਰੋਹਿਤ ਕੁਮਾਰ ਜਾਂਗੜਾ ਨੇ ਦੱਸਿਆ ਕਿ ਨਵਾਂਸ਼ਹਿਰ ਤੋਂ ਦਿਓਟ ਸਿੱਧ ਗੁਫ਼ਾ ਸ੍ਰੀ ...

ਪੂਰੀ ਖ਼ਬਰ »

ਸਹਿਕਾਰੀ ਬੈਂਕ ਦੇ ਬੋਰਡ ਆਫ਼ ਡਾਇਰੈਕਟਰ ਦੇ ਅਹੁਦਿਆਂ ਦੀ ਚੋਣ 30 ਨੂੰ

ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਦੇ ਬੋਰਡ ਆਫ਼ ਡਾਇਰੈਕਟਰ ਦੇ 9 ਅਹੁਦਿਆਂ ਲਈ 30 ਮਾਰਚ ਨੂੰ ਹੋਣ ਜਾ ਰਹੇ ਮਤਦਾਨ 'ਚ ਜ਼ਿਲ੍ਹੇ ਦੀਆਂ ਕੁਲ 445 ਸਹਿਕਾਰੀ ਸੁਸਾਇਟੀਆਂ 'ਚੋਂ 249 ਸੁਸਾਇਟੀ ਵਲੋਂ ਆਪਣੀ ਪਰਾਕਸੀ ਬੈਂਕ ...

ਪੂਰੀ ਖ਼ਬਰ »

ਪ੍ਰਧਾਨ ਵਲੋਂ ਗਿਣਾਈਆਂ ਉਪਲਬਧੀਆਂ ਕੋਰੋਨਾ ਦੀ ਅਫ਼ਵਾਹ ਵਰਗੀਆਂ-ਖ਼ਾਲਸਾ

ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਨਗਰ ਕੌਾਸਲ ਨਵਾਂਸ਼ਹਿਰ ਦੇ ਪ੍ਰਧਾਨ ਸ੍ਰੀ ਲਲਿਤ ਮੋਹਨ ਪਾਠਕ ਵਲੋਂ ਮੀਟਿੰਗ ਕਰਕੇ ਗਿਣਾਈਆਂ ਆਪਣੀਆਂ 5 ਸਾਲ ਦੀਆਂ ਉਪਲਭਦੀਆਂ ਕੋਰੋਨਾ ਦੀ ਅਫ਼ਵਾਹ ਵਰਗੀਆਂ ਹਨ ਜਦ ਕਿ ਸ਼ਹਿਰ 'ਚ ਇਹ ਉਪਲਭਦੀਆਂ ਕਿਤੇ ...

ਪੂਰੀ ਖ਼ਬਰ »

ਸ਼ਿਵ ਮੰਦਰ ਬੀੜਿ੍ਹਆ ਵਾਲਾ ਵਿਖੇ 3 ਦਿਨਾ ਸਮਾਗਮ ਸਮਾਪਤ

ਬਲਾਚੌਰ, 12 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਪ੍ਰਾਚੀਨ ਸ਼ਿਵ ਮੰਦਰ ਬ੍ਰਹਾਮਣਾ ਬੀੜਿ੍ਹਆ ਵਾਲਾ ਵਿਖੇ ਸਾਬਕਾ ਸਰਪੰਚ ਮਰਹੂਮ ਠਾਕੁਰ ਯਸ਼ਪਾਲ ਸਿੰਘ ਦੀ ਸਪੁੱਤਰੀ ਪ੍ਰਵਾਸੀ ਭਾਰਤੀ ਕਿਰਨ ਬਾਲਾ ਪਤਨੀ ਰਾਣਾ ਮੁਲਤਾਨ ਸਿੰਘ ਵਲੋਂ ਮਾਂ ਸੰਤੋਸ਼ੀ ਦੀ ਮੂਰਤੀ ਸਥਾਪਿਤ ...

ਪੂਰੀ ਖ਼ਬਰ »

ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਰਾਹੋਂ ਸ਼ਹਿਰ ਨੂੰ ਕੀਤਾ ਅਣਦੇਖਿਆ

ਰਾਹੋਂ, 11 ਮਾਰਚ (ਬਲਬੀਰ ਸਿੰਘ ਰੂਬੀ)-ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਰਾਹੋਂ ਸ਼ਹਿਰ ਨੂੰ ਅਣਦੇਖਿਆ ਕੀਤਾ ਗਿਆ | ਪਿਛਲੇ ਤਿੰਨ ਸਾਲਾਂ ਤੋਂ ਸੀਵਰੇਜ ਸ਼ਹਿਰ ਦੇ ਮੇਨ ਰੋਡ, ਨਗਰ ਕੌਾਸਲ ਦੀ ਇਮਾਰਤ ਕੰਮ-ਪਾਰਕਿੰਗ, ਟੁਟੀਆਂ ਹੋਈਆਂ ਨਾਲੀਆਂ ਆਦਿ ਦੇ ਕੰਮ ਟੈਂਡਰ, ...

ਪੂਰੀ ਖ਼ਬਰ »

ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਰਾਹੋਂ ਸ਼ਹਿਰ ਨੂੰ ਕੀਤਾ ਅਣਦੇਖਿਆ

ਰਾਹੋਂ, 11 ਮਾਰਚ (ਬਲਬੀਰ ਸਿੰਘ ਰੂਬੀ)-ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਰਾਹੋਂ ਸ਼ਹਿਰ ਨੂੰ ਅਣਦੇਖਿਆ ਕੀਤਾ ਗਿਆ | ਪਿਛਲੇ ਤਿੰਨ ਸਾਲਾਂ ਤੋਂ ਸੀਵਰੇਜ ਸ਼ਹਿਰ ਦੇ ਮੇਨ ਰੋਡ, ਨਗਰ ਕੌਾਸਲ ਦੀ ਇਮਾਰਤ ਕੰਮ-ਪਾਰਕਿੰਗ, ਟੁਟੀਆਂ ਹੋਈਆਂ ਨਾਲੀਆਂ ਆਦਿ ਦੇ ਕੰਮ ਟੈਂਡਰ, ...

ਪੂਰੀ ਖ਼ਬਰ »

5 ਸਾਲਾਂ 'ਚ ਸ਼ਹਿਰ ਦਾ ਸਿਰਤੋੜ ਵਿਕਾਸ ਹੋਇਆ-ਪਾਠਕ

ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਨਗਰ ਕੌਾਸਲ ਪ੍ਰਧਾਨ ਵਲੋਂ ਆਪਣੀਆਂ ਪੰਜ ਸਾਲ ਦੀਆਂ ਉਪਲਭਦੀਆਂ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ | ਜਿਸ 'ਚ ਉਨ੍ਹਾਂ ਨਾਲ ਹੋਰ ਵੀ ਕੌਾਸਲਰ ਹਾਜ਼ਰ ਸਨ | ਇਸ ਮੌਕੇ ਨਗਰ ਕੌਾਸਲ ਨਵਾਂਸ਼ਹਿਰ ਦੇ ਪ੍ਰਧਾਨ ...

ਪੂਰੀ ਖ਼ਬਰ »

ਕਾਹਮਾ ਵਿਖੇ ਅੱਖਾਂ ਦਾ ਜਾਂਚ ਤੇ ਮੈਡੀਕਲ ਕੈਂਪ ਲਗਾਇਆ

ਮੱਲਪੁਰ ਅੜਕਾਂ, 12 ਮਾਰਚ (ਮਨਜੀਤ ਸਿੰਘ ਜੱਬੋਵਾਲ)-ਪਿੰਡ ਕਾਹਮਾ ਵਿਖੇ ਦੀ ਕਾਹਮਾ ਵੈਲਫੇਅਰ ਕਮੇਟੀ ਵਲੋਂ ਸਵ: ਲਾਲਾ ਚਿਰੰਜੀ ਲਾਲ ਆਂਸਲ ਦੀ ਯਾਦ 'ਚ 16ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ, ਮੁਫ਼ਤ ਮੈਡੀਕਲ ਜਾਂਚ ਕੈਂਪ ਤੇ ਆਯੁਰਵੈਦਿਕ ਮੈਡੀਕਲ ਜਾਂਚ ਕੈਂਪ ਹੰਸ ਰਾਜ ...

ਪੂਰੀ ਖ਼ਬਰ »

5 ਸਾਲ ਦੀ ਬੱਚੀ ਨਾਲ ਕੁਕਰਮ ਕਰਨ ਵਾਲਾ ਗਿ੍ਫ਼ਤਾਰ, ਮਾਮਲਾ ਦਰਜ

ਬੰਗਾ, 12 ਮਾਰਚ (ਜਸਬੀਰ ਸਿੰਘ ਨੂਰਪੁਰ)-ਬੰਗਾ ਸਿਟੀ ਪੁਲਿਸ ਨੇ ਇਕ ਨੌਜਵਾਨ 'ਤੇ 5 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਤੇ ਕੇਸ ਦਰਜ ਕਰ ਲਿਆ ਤੇ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ | ਐਸ. ਆਈ. ਬਲਵੰਤ ਸਿੰਘ ਨੇ ਦੱਸਿਆ ਕਿ ਬੰਗਾ ਸਿਟੀ ਦੇ ਐਸ. ਆਈ. ਗੁਰਕੀਰਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX