ਤਾਜਾ ਖ਼ਬਰਾਂ


ਜੈਤੋ ਅਨਾਜ ਮੰਡੀ ’ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ
. . .  39 minutes ago
ਜੈਤੋ, 1 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਮਾਰਕੀਟ ਕਮੇਟੀ ਜੈਤੋ ਦੇ ਸਕੱਤਰ ਹਰਸਬੰਤ ਸਿੰਘ ਨੇ ਸਥਾਨਕ ਮੁੱਖ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਬੋਲੀ ਦੀ ਸ਼ੁਰੂਆਤ ਕੀਤੀ । ਉਨਾਂ ਕਿਸਾਨ ਵੀਰਾਂ ਨੂੰ ਅਪੀਲ...
ਲਾਰੈਂਸ ਬਿਸ਼ਨੋਈ ਗਰੋਹ ਦਾ ਇਨਾਮੀ ਬਦਮਾਸ਼ ਚੜਿਆ ਐਸ.ਟੀ.ਐਫ. ਦੇ ਹੱਥੇ
. . .  44 minutes ago
ਕਰਨਾਲ, 1 ਅਕਤੂਬਰ (ਗੁਰਮੀਤ ਸਿੰਘ ਸੱਗੂ)-ਸਪੈਸ਼ਲ ਟਾਸਕ ਫੋਰਸ ਅੰਬਾਲਾ ਦੀ ਟੀਮ ਨੇ ਲਾਰੈਂਸ ਬਿਸ਼ਨੋਈ ਗਰੋਹ ਦੇ ਇਕ ਇਨਾਮੀ ਬਦਮਾਸ਼ ਮੁਕੇਸ਼ ਨੂੰ ਕਰਨਾਲ ਜ਼ਿਲ੍ਹੇ ਦੇ ਪਿੰਡ ਜਾਂਭਾ ਤੋ ਮੁਕਾਬਲੇ ਬਾਅਦ ਭਾਰੀ ਮਾਤਰਾ ਵਿਚ ਵਿਦੇਸ਼ੀ ਹਥਿਆਰਾਂ ਅਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ...
ਆਈ.ਐਸ.ਆਈ.ਸਮਰਥਿਤ ਅੱਤਵਾਦੀ ਮਾਡਿਊਲ ਦਾ ਤੀਜਾ ਸੰਚਾਲਕ ਹਰਪ੍ਰੀਤ ਉਰਫ਼ ਹਰ ਸਰਪੰਚ ਗ੍ਰਿਫ਼ਤਾਰ
. . .  35 minutes ago
ਚੰਡੀਗੜ੍ਹ, 1 ਅਕਤੂਬਰ - ਮੁੱਖ ਮੰਤਰੀ ਦੇ ਦ੍ਰਿਸ਼ਟੀਕੋਣ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਬਣਾਉਣ ਦੀ ਮੁਹਿੰਮ ਵਿਚ ਇਕ ਹੋਰ ਸਫਲਤਾ ਹਾਸਿਲ ਕਰਦੇ ਹੋਏ ਪੰਜਾਬ ਪੁਲਿਸ ਦੇ ਸੀ.ਆਈ. ਵਿੰਗ ਨੇ ਕੈਨੇਡਾ ਅਧਾਰਤ ਲੰਡਾ ਅਤੇ ਪਾਕਿ ਅਧਾਰਤ ਰਿੰਦਾ ਦੁਆਰਾ ਸੰਚਾਲਿਤ ਆਈ.ਐਸ.ਆਈ. ਸਮਰਥਿਤ...
ਮਹਿਲਾ ਟੀ-20 ਏਸ਼ੀਆ ਕੱਪ : ਭਾਰਤੀ ਟੀਮ ਨੇ 41 ਦੌੜਾਂ ਨਾਲ ਹਰਾਇਆ ਸ੍ਰੀਲੰਕਾ
. . .  50 minutes ago
ਢਾਕਾ, 1 ਅਕਤੂਬਰ - ਮਹਿਲਾ ਟੀ-20 ਏਸ਼ੀਆ ਕੱਪ ਦੇ ਮੈਚ ਵਿਚ ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਦੀ ਟੀਮ ਨੂੰ 41 ਦੌੜਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਭਾਰਤੀ ਟੀਮ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 150 ਦੌੜਾਂ...
ਵੋਡਾਫੋਨ ਆਈਡੀਆ 5-ਜੀ ਕ੍ਰਾਂਤੀ ਦਾ ਹਿੱਸਾ ਬਣਨ ਲਈ ਤਿਆਰ: ਕੁਮਾਰ ਮੰਗਲਮ ਬਿਰਲਾ
. . .  about 1 hour ago
ਨਵੀਂ ਦਿੱਲੀ, 1 ਅਕਤੂਬਰ - ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਕਿ ਵੋਡਾਫੋਨ ਆਈਡੀਆ ਦਾ ਨੈਟਵਰਕ ਪੰਜਵੀਂ ਪੀੜ੍ਹੀ ਦੀ ਦੂਰਸੰਚਾਰ ਤਕਨਾਲੋਜੀ ਵਿਚ ਪਰਿਵਰਤਨ ਲਈ ਅਨੁਕੂਲ ਹੈ ਅਤੇ ਕੰਪਨੀ 5-ਜੀ ਕ੍ਰਾਂਤੀ ਦਾ ਹਿੱਸਾ ਬਣਨ ਲਈ...
ਕਰਜ਼ੇ ਦੇ ਸਤਾਏ ਕਿਸਾਨ ਵਲੋਂ ਖ਼ੁਦਕੁਸ਼ੀ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 1 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬੀਤੀ ਕੱਲ੍ਹ ਪਿੰਡ ਕਾਹਨਗੜ੍ਹ ਦੇ ਕਰਜ਼ੇ ਦੇ ਸਤਾਏ ਇਕ ਛੋਟੇ ਕਿਸਾਨ ਵਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਖ਼ਬਰ...
ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਅੰਮ੍ਰਿਤਸਰ 'ਚ ਸ਼ੁਰੂ ਕਰਵਾਈ ਝੋਨੇ ਦੀ ਸਰਕਾਰੀ ਖ਼ਰੀਦ
. . .  about 2 hours ago
ਅੰਮ੍ਰਿਤਸਰ, 1 ਅਕਤੂਬਰ (ਵਰਪਾਲ)-ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਅੱਜ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦਾ ਇਕ-ਇਕ ਦਾਣਾ ਖ਼ਰੀਦਣ ਲਈ ਵਚਨਬੱਧ...
ਪਨਬਸ/ਪੀ.ਆਰ.ਟੀ.ਸੀ. ਕੱਚੇ ਮੁਲਾਜ਼ਮਾਂ ਨੇ ਜਲੰਧਰ-ਫਗਵਾੜਾ ਹਾਈਵੇਅ ਕੀਤਾ ਜਾਮ
. . .  about 2 hours ago
ਜਲੰਧਰ, 1 ਅਕਤੂਬਰ (ਰਣਜੀਤ ਸਿੰਘ ਸੋਢੀ)-ਪਨਬਸ/ਪੀ.ਆਰ.ਟੀ.ਸੀ. ਕੱਚੇ ਮੁਲਾਜ਼ਮਾਂ ਨੇ ਆਊਟਸੋਰਸ ਭਰਤੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਜਲੰਧਰ-ਫਗਵਾੜਾ ਹਾਈਵੇਅ ਬੰਦ ਕਰ ਦਿੱਤਾ ਹੈ,. ਜਿਸ ਕਾਰਨ...
ਪਰਾਲੀ ਦੇ ਮਾਮਲੇ 'ਚ ਕੇਂਦਰ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਬਜਾਏ ਬਦਨਾਮ ਕਰਨ 'ਤੇ ਤੁਲੀ-ਅਮਨ ਅਰੋੜਾ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 1 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪਰਾਲੀ ਦੇ ਮਾਮਲੇ 'ਚ ਪੰਜਾਬ ਦੀ 'ਆਪ' ਸਰਕਾਰ...
ਸ਼ਿਮਲਾ 'ਚ ਵਾਪਰਿਆ ਦਰਦਨਾਕ ਹਾਦਸਾ, ਕਾਰ 'ਤੇ ਟਰੱਕ ਪਲਟਣ ਕਾਰਨ 3 ਜਣਿਆਂ ਦੀ ਮੌਤ
. . .  about 2 hours ago
ਸ਼ਿਮਲਾ, 1 ਅਕਤੂਬਰ-ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਅੱਜ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਮਲਾ ਦੇ ਛਾਰਾਬੜਾ ਨੇੜੇ ਗਰੀਨ ਵੈਲੀ 'ਚ ਸੇਬਾਂ ਨਾਲ ਭਰਿਆ ਇਕ ਟਰੱਕ ਬੇਕਾਬੂ ਹੋ ਕੇ ਕਾਰ...
ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਕਾਮਿਆਂ ਨੇ ਨੈਸ਼ਨਲ ਹਾਈਵੇ 'ਤੇ ਲਾਇਆ ਧਰਨਾ
. . .  about 3 hours ago
ਮਾਨਾਂਵਾਲਾ, 1 ਅਕਤੂਬਰ (ਗੁਰਦੀਪ ਸਿੰਘ ਨਾਗੀ)-ਪੰਜਾਬ ਰੋਡਵੇਜ਼ ਪਨਬਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ ਪੰਜਾਬ ਨੇ ਆਪਣੀਆਂ ਹੱਕੀ ਮੰਗਾਂ ਦੇ ਸੰਬੰਧ ਵਿਚ ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ 'ਤੇ ਧਰਨਾ ਲਾ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ...
ਰਜਿੰਦਰਾ ਹਸਪਤਾਲ 'ਚੋਂ ਕੈਦੀ ਫ਼ਰਾਰ
. . .  about 3 hours ago
ਪਟਿਆਲਾ, 1 ਅਕਤੂਬਰ (ਮਨਦੀਪ ਸਿੰਘ ਖਰੌੜ)- ਪਟਿਆਲਾ ਜੇਲ੍ਹ ਤੋਂ ਇਲਾਜ ਕਰਵਾਉਣ ਲਈ ਰਾਜਿੰਦਰਾ ਹਸਪਤਾਲ 'ਚ ਲਿਆਂਦਾ ਕੈਦੀ ਹਸਪਤਾਲ 'ਚੋਂ ਫਰਾਰ ਹੋ ਗਿਆ ਹੈ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਕੱਲ੍ਹ ਰਾਤੀ...
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ 'ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 1 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਸਰਕਾਰ ਦੇ ਸੂਬੇ 'ਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੇ ਵਾਅਦੇ ਅਨੁਸਾਰ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਵਲੋਂ ਅੱਜ ਅਨਾਜ...
ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵਲੋਂ ਕੀਤਾ ਗਿਆ ਪ੍ਰਦਰਸ਼ਨ
. . .  about 4 hours ago
ਚੰਡੀਗੜ੍ਹ, 1 ਅਕਤੂਬਰ (ਸਤਾਸ਼ੂ ਸ਼ਰਮਾ)- ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਪੱਕੇ ਕੀਤਾ ਜਾਵੇ ਅਤੇ 9200 ਨਵੀਆਂ ਭਰਤੀਆਂ ਕੀਤੀਆਂ ਜਾਣ।
ਸਾਬਕਾ ਫੌਜੀਆਂ ਨੇ ਘੇਰਿਆ ਮੁੱਖ ਮੰਤਰੀ ਦੇ ਪਰਿਵਾਰ ਦਾ ਕਾਫ਼ਲਾ, ਪੁਲਿਸ ਅਤੇ ਸਾਬਕਾ ਫ਼ੌਜੀਆਂ ਵਿਚਾਲੇ ਹੋਈ ਧੱਕਾ-ਮੁੱਕੀ
. . .  about 3 hours ago
ਸੰਗਰੂਰ, 1 ਅਕਤੂਬਰ (ਦਮਨਜੀਤ ਜੀਤ ਸਿੰਘ)- ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ , ਮਾਤਾ ਅਤੇ ਭੈਣ ਨੂੰ ਜੀ.ਓ.ਜੀ. ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ...
ਕਿਸਾਨ ਸੰਘਰਸ਼ ਕਮੇਟੀ ਵਲੋਂ ਪੇਂਡੂ ਸਾਂਝੀ ਜ਼ਮੀਨ ਐਕਟ ਵਿਰੁੱਧ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
. . .  about 4 hours ago
ਗੋਲੂ ਕਾ ਮੋੜ, 1 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਦੀ ਅਗਵਾਈ ਵਿਚ ਫਿਰੋਜ਼ਪੁਰ-ਫਾਜ਼ਿਲਕਾ ਰੋਡ ਤੇ ਗੋਲੂ ਕਾ ਮੋੜ ਵਿਖੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ...
ਸੱਥਾਂ ਦਾ ਵਿਕਾਸ ਕਰਕੇ ਬਜ਼ੁਰਗਾਂ ਲਈ ਸਾਂਝੀ ਥਾਂ 'ਤੇ ਬੈਠਣ ਦਾ ਪ੍ਰਬੰਧ ਕਰਾਂਗੇ- ਡਾ.ਬਲਜੀਤ ਕੌਰ
. . .  about 4 hours ago
ਲੁਧਿਆਣਾ, 1 ਅਕਤੂਬਰ (ਪੁਨੀਤ ਬਾਵਾ)- ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਡਾ.ਬਲਜੀਤ ਕੌਰ ਨੇ ਗੁਰੂ ਨਾਨਕ ਭਵਨ ਵਿਖੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ...
ਮਹਿਲਾ ਟੀ-20 ਏਸ਼ੀਆ ਕੱਪ- ਟਾਸ ਜਿੱਤ ਕੇ ਸ੍ਰੀਲੰਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 minute ago
ਦਾਖ਼ਾ, 1 ਅਕਤੂਬਰ-ਮਹਿਲਾ ਟੀ-20 ਏਸ਼ੀਆ ਕੱਪ- ਟਾਸ ਜਿੱਤ ਕੇ ਸ੍ਰੀਲੰਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਪੰਜਾਬ ਦੇ ਮੁੱਦਿਆਂ ਲਈ ਉਠਾਈ ਜਾਂਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ 'ਆਪ' ਸਰਕਾਰ: ਲੱਖਾ ਸਿਧਾਣਾ
. . .  about 5 hours ago
ਚੰਡੀਗੜ੍ਹ, 1 ਅਕਤੂਬਰ (ਅਜਾਇਬ ਔਜਲਾ)- ਪੰਜਾਬ ਦੇ ਨੌਜਵਾਨ ਆਗੂ ਲੱਖਾ ਸਿਧਾਣਾ ਨੇ ਅੱਜ ਚੰਡੀਗੜ੍ਹ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੋਸ਼ ਲਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਪੰਜਾਬ ਦੇ ਹੱਕਾਂ 'ਚ ਪੰਜਾਬ ਦੇ ਮੁੱਦਿਆਂ ਲਈ ਉਠਾਈ ਜਾਂਦੀ...
ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਅਤੇ ਮਾਤਾ ਹਰਪਾਲ ਕੌਰ ਵਲੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਦਫ਼ਤਰ ਦਾ ਕੀਤਾ ਗਿਆ ਉਦਘਾਟਨ
. . .  about 5 hours ago
ਸੰਗਰੂਰ, 1 ਅਕਤੂਬਰ (ਧੀਰਜ ਪਸ਼ੋਰੀਆ)-ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਮਾਤਾ ਹਰਪਾਲ ਕੌਰ ਨੇ ਅੱਜ ਸੰਗਰੂਰ ਵਿਖੇ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਦਫ਼ਤਰ ਦਾ ਉਦਘਾਟਨ ਕੀਤਾ ਹੈ।
ਪਾਕਿਸਤਾਨ ਸਰਕਾਰ ਦਾ ਟਵਿਟਰ ਅਕਾਊਂਟ ਭਾਰਤ 'ਚ ਕੀਤਾ ਗਿਆ ਬੰਦ
. . .  about 5 hours ago
ਨਵੀਂ ਦਿੱਲੀ, 1 ਅਕਤੂਬਰ-ਪਾਕਿਸਤਾਨ ਸਰਕਾਰ ਦਾ ਟਵਿਟਰ ਅਕਾਊਂਟ ਭਾਰਤ 'ਚ ਬੰਦ ਕਰ ਦਿੱਤਾ ਗਿਆ ਹੈ। ਭਾਰਤੀ ਟਵਿੱਟਰ ਉਪਭੋਗਤਾਵਾਂ ਲਈ ਇਹ ਟਵਿਟਰ ਅਕਾਊਂਟ ਬਲਾਕ ਕੀਤਾ ਗਿਆ ਹੈ। ਟਵਿਟਰ ਵਲੋਂ ਦੱਸਿਆ ਗਿਆ ਹੈ ਕਿ ਸ਼ਿਕਾਇਤ ਮਿਲਣ ਦੇ ਬਾਅਦ ਅਜਿਹਾ ਕੀਤਾ ਗਿਆ ਹੈ।
ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਿਆ ਜਾਵੇਗਾ- ਵਿਧਾਇਕ ਗੈਰੀ ਬੜਿੰਗ
. . .  about 6 hours ago
ਅਮਲੋਹ, 1 ਅਕਤੂਬਰ (ਕੇਵਲ ਸਿੰਘ)- ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਅੱਜ ਅਨਾਜ ਮੰਡੀ ਅਮਲੋਹ ਵਿਖੇ ਝੋਨੇ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ, ਉੱਥੇ ਹੀ ਆੜ੍ਹਤੀਆਂ ਕਿਸਾਨਾਂ ਦੀਆਂ ਸਮੱਸਿਆਵਾਂ....
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ 'ਚ ਹਾਈ ਸਪੀਡ ਇੰਟਰਨੈੱਟ 5ਜੀ ਸੇਵਾਵਾਂ ਦੀ ਕੀਤੀ ਸ਼ੁਰੂਆਤ
. . .  about 6 hours ago
ਨਵੀਂ ਦਿੱਲੀ, 1 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ 'ਚ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਭਾਰਤ 'ਚ ਮੋਬਾਈਲ ਫੋਨਾਂ 'ਤੇ ਹਾਈ ਸਪੀਡ ਇੰਟਰਨੈੱਟ ਦਾ ਇਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਦਿੱਲੀ...
ਕਤਲ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਨੌਜਵਾਨ ਨੇ ਪੁਲਿਸ ਹਿਰਾਸਤ ’ਚ ਕੀਤੀ ਖ਼ੁਦਕੁਸ਼ੀ
. . .  about 6 hours ago
ਲੁਧਿਆਣਾ, 1 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਫ਼ੈਕਟਰੀ ’ਚ ਚੋਰੀ ਕਰਨ ਸਮੇਂ ਵਰਕਰ ਨੂੰ ਕਤਲ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਇਕ ਨੌਜਵਾਨ ਵਲੋਂ ਪੁਲਿਸ ਹਿਰਾਸਤ ’ਚ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ...
ਪਿੰਡ ਬਾਸਰਕੇ ਦੇ 24 ਸਾਲਾ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 7 hours ago
ਛੇਹਰਟਾ, 1 ਅਕਤੂਬਰ (ਸੁਰਿੰਦਰ ਸਿੰਘ ਵਿਰਦੀ)- ਪੁਲਿਸ ਥਾਣਾ ਛੇਹਰਟਾ ਤੋਂ ਕੁਝ ਹੀ ਦੂਰੀ ਤੇ ਬਾਸਰਕੇ ਪਿੰਡ ਦੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਵਧੇਰੇ ਜਾਣਕਾਰੀ ਦਿੰਦਿਆਂ ਸਵਿੰਦਰ ਸਿੰਘ ਸਾਬਕਾ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 30 ਫੱਗਣ ਸੰਮਤ 551

ਫਰੀਦਕੋਟ

ਸਰਕਾਰੀ ਕਾਲਜ ਗੈਸਟ ਫ਼ੈਕਲਟੀ ਸਹਾਇਕ ਪ੍ਰੋਫੈਸਰਾਂ ਵਲੋਂ ਰੋਸ ਧਰਨਾ

ਸ੍ਰੀ ਮੁਕਤਸਰ ਸਾਹਿਬ, 12 ਮਾਰਚ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸਰਕਾਰੀ ਕਾਲਜ ਗੈਸਟ ਫ਼ੈਕਲਟੀ ਸਹਾਇਕ ਪ੍ਰੋਫੈਸਰਜ਼ ਸੰਘਰਸ਼ ਕਮੇਟੀ ਦੇ ਸੱਦੇ 'ਤੇ ਪ੍ਰੋਫੈਸਰਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਕੀਤੀ ਗਈ ਹੜਤਾਲ ਅੱਜ ਦੂਜੇ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੀ ਵਿਵਾਦਤ ਜਗ੍ਹਾ ਦੀ ਸਰਕਾਰੀ ਅਧਿਕਾਰੀਆਂ ਵਲੋਂ ਮਿਣਤੀ

ਕੋਟਕਪੂਰਾ, 12 ਮਾਰਚ (ਮੋਹਰ ਸਿੰਘ ਗਿੱਲ)-ਇੱਥੋਂ ਦੀ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਸਥਿਤ ਗੁਰਦੁਆਰਾ ਦਿਆਲ ਸਿੰਘ ਪਰਵਾਨਾ ਦੀ ਜਗ੍ਹਾ 'ਤੇ ਹੋ ਰਹੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਸੰਗਤ 'ਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ | ਇੱਥੇ ਆਸਥਾ ਰੱਖਣ ਵਾਲੇ ਸ਼ਰਧਾਲੂਆਂ ਦੀ ਮੰਗ ਹੈ ਕਿ ਨਾਜਾਇਜ਼ ਕਬਜ਼ੇ ਰੋਕੇ ਜਾਣ | ਅੱਜ ਐਸ.ਡੀ.ਐਮ ਪਰਮਦੀਪ ਸਿੰਘ ਦੇ ਆਦੇਸ਼ 'ਤੇ ਕਾਨੂੰਗੋ ਰਣਬੀਰ ਸਿੰਘ, ਮਾਲ ਪਟਵਾਰੀ ਜਗਪ੍ਰੀਤ ਸਿੰਘ, ਜਗਦੀਸ਼ ਕੁਮਾਰ ਵਲੋਂ ਸਰਕਾਰੀ ਰਿਕਾਰਡ ਅਨੁਸਾਰ ਜਗ੍ਹਾ ਦੀ ਮਿਣਤੀ ਕੀਤੀ ਗਈ | ਇਸ ਮੌਕੇ ਕਾਨੂੰਗੋ ਰਣਬੀਰ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਸਰਕਾਰੀ ਰਿਕਾਰਡ ਅਨੁਸਾਰ ਗੁਰਦੁਆਰਾ ਸਾਹਿਬ ਦੀ ਜਗ੍ਹਾ ਦੀ ਮਿਣਤੀ ਕੀਤੀ ਗਈ ਹੈ ਅਤੇ ਜਿਹੜੀ ਜਗ੍ਹਾ 'ਤੇ ਗ਼ਲਤ ਤਰੀਕੇ ਨਾਲ ਉਸਾਰੀ ਕਰ ਕੇ ਰਿਹਾਇਸ਼ ਕੀਤੀ ਗਈ ਹੈ ਉਸ ਬਾਰੇ ਵੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਮੁਕੰਮਲ ਕਰ ਕੇ ਭੇਜੀ ਜਾਵੇਗੀ | ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਈ ਸੰਗਤ 'ਚ ਵੈਦ ਕੁਲਵੰਤ ਸਿੰਘ, ਜੋਗਿੰਦਰ ਸਿੰਘ, ਮਨਜੀਤ ਸਿੰਘ ਸਖੀਜਾ, ਬਲਵੀਰ ਸਿੰਘ ਪੀਟਰ, ਜਗਜੀਤ ਸਿੰਘ, ਅਮਰਜੀਤ ਸਿੰਘ, ਗੁਰਵਿੰਦਰ ਸਿੰਘ, ਮਨਜਿੰਦਰ ਸਿੰਘ, ਦਵਿੰਦਰ ਨੀਟਾ ਅਤੇ ਹੋਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਜਗ੍ਹਾ ਕਿਸੇ ਸਮੇਂ ਕਰੀਬ ਢਾਈ ਏਕੜ ਦੇ ਕਰੀਬ ਸੀ, ਜੋ ਕਥਿਤ ਨਾਜਾਇਜ਼ ਕਬਜ਼ਿਆਂ ਕਾਰਨ ਸੁੰਗੜ ਕੇ ਕਾਫ਼ੀ ਥੋੜ੍ਹੀ ਰਹਿ ਗਈ ਹੈ | ਸ਼ਹਿਰ ਦੀ ਸੰਘਣੀ ਆਬਾਦੀ 'ਚ ਸਥਿਤ ਹੋਣ ਕਾਰਨ ਇਹ ਜਗ੍ਹਾ ਵਪਾਰਕ ਅਤੇ ਮਹਿੰਗੀ ਹੈ | ਜਾਣਕਾਰੀ ਅਨੁਸਾਰ ਇਹ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂਅ 'ਤੇ ਹੈ ਅਤੇ ਇਸ ਵਿਚ ਕੁਝ ਜਗ੍ਹਾ ਸ਼ਾਮਲਾਟ ਦੀ ਵੀ ਹੈ | ਇਸ ਮੌਕੇ ਇਕ ਦਰਜਨ ਦੇ ਕਰੀਬ ਘਰ ਅਤੇ ਅੱਧੀ ਦਰਜਨ ਤੋਂ ਵੱਧ ਗੁਰਦੁਆਰਾ ਸਾਹਿਬ ਦੀਆਂ ਦੁਕਾਨਾਂ ਹਨ | ਪਿਛਲੇ ਕਈ ਸਾਲਾਂ ਤੋਂ 'ਨਿਆਰਾ ਖ਼ਾਲਸਾ ਦਲ ਗੁਰਦੁਆਰਾ ਦਸਮੇਸ਼ ਸਰਾ' ਦੇ ਨਾਂਅ ਦੀ ਰਸੀਦ ਦੇ ਕੇ ਪੰਦਰਾਂ ਸੌ ਰੁਪਏ ਪ੍ਰਤੀ ਦੁਕਾਨ ਦੇ ਹਿਸਾਬ ਨਾਲ ਦੁਕਾਨਾਂ ਦਾ ਕਿਰਾਇਆ ਇਕ ਵਿਅਕਤੀ ਵਲੋਂ ਵਸੂਲਿਆ ਜਾ ਰਿਹਾ ਹੈ | ਸ਼ਰਧਾਲੂਆਂ ਨੇ ਦੱਸਿਆ ਕਿ ਜਿਸ ਜਗ੍ਹਾ 'ਤੇ ਗਡਾਊਨ ਬਣਾਏ ਗਏ ਹਨ, ਉਸ ਜਗ੍ਹਾ 'ਤੇ ਸੰਗਤਾਂ ਦੇ ਰਹਿਣ ਲਈ ਆਰਾਮ ਘਰ ਬਣਾਇਆ ਗਿਆ ਸੀ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਜਗ੍ਹਾ 'ਚ ਕਿਸੇ ਸਮੇਂ ਸੰਗਤਾਂ ਦੇ ਇਸ਼ਨਾਨ ਕਰਨ ਲਈ ਸਰੋਵਰ ਵੀ ਬਣਿਆ ਹੋਇਆ ਸੀ | ਸੰਪਰਕ ਕਰਨ 'ਤੇ ਐਸ.ਡੀ.ਐਮ ਪਰਮਦੀਪ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਜਗ੍ਹਾ ਦੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਨਾਜਾਇਜ਼ ਕਬਜ਼ਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ |

ਖ਼ਬਰ ਸ਼ੇਅਰ ਕਰੋ

 

ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 19 ਨੂੰ

ਬਾਜਾਖਾਨਾ, 12 ਮਾਰਚ (ਜੀਵਨ ਗਰਗ)-ਹਰ ਸਾਲ ਦੀ ਤਰ੍ਹਾਂ ਲਾਇਨਜ਼ ਕਲੱਬ ਬਾਜਾਖਾਨਾ ਵਲੋਂ ਵਿਸ਼ਾਲ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 19 ਮਾਰਚ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਲਗਾਇਆ ਜਾ ਰਿਹਾ ਹੈ | ਕੈਂਪ ਦੇ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਵਿਰੁੱਧ ਕੀਤੀ ਰੈਲੀ

ਜੈਤੋ, 12 ਮਾਰਚ (ਗੁਰਚਰਨ ਸਿੰਘ ਗਾਬੜੀਆ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸਰਬਜੀਤ ਸਿੰਘ ਅਜਿੱਤਗਿੱਲ, ਜ਼ਿਲ੍ਹਾ ਜਨਰਲ ਸਕੱਤਰ ਸਰਦੂਲ ਸਿੰਘ ਕਾਸਮ ਭੱਟੀ ਤੇ ਸਹਾਇਕ ਸਕੱਤਰ ਭਜਨ ਸਿੰਘ ਡਿੰਗੀ ਦੀ ਅਗਵਾਈ ਵਿਚ ਪਿੰਡ ਅਜਿੱਤਗਿੱਲ ਵਿਖੇ ...

ਪੂਰੀ ਖ਼ਬਰ »

ਪੇਟ ਤੇ ਜਿਗਰ ਦੇ ਰੋਗਾਂ ਸਬੰਧੀ ਜਾਗਰੂਕਤਾ ਸੈਮੀਨਾਰ 15 ਨੂੰ

ਪੂਰੇ ਸਰੀਰ ਦੇ 60 ਪ੍ਰਕਾਰ ਦੇ ਟੈਸਟਾਂ ਸਬੰਧੀ ਕੈਂਪ ਕੱਲ੍ਹ ਫ਼ਰੀਦਕੋਟ, 12 ਮਾਰਚ (ਸਟਾਫ਼ ਰਿਪੋਰਟਰ)-ਡਾ. ਜਗਜੀਤ ਸਿੰਘ ਬੁੁੱਟਰ ਮੈਮੋਰੀਅਲ ਜੀ.ਐਸ. ਆਯੁਰਵੇਦਿਕ ਸੈਂਟਰ ਫ਼ਰੀਦਕੋਟ ਵਲੋਂ ਪੇਟ ਅਤੇ ਜਿਗਰ ਦੇ ਰੋਗਾਂ ਦੇ ਲੱਛਣ ਅਤੇ ਬਚਾਅ ਸਬੰਧੀ ਜਾਣਕਾਰੀ ਦੇਣ ਲਈ ਇਕ ...

ਪੂਰੀ ਖ਼ਬਰ »

ਹੋਲਾ ਮਹੱਲੇ ਦੇ ਦਿਨ ਨੂੰ ਸਵੈ-ਮਾਣ ਦਿਵਸ ਵਜੋਂ ਮਨਾਇਆ

ਜੈਤੋ, 12 ਮਾਰਚ (ਗੁਰਚਰਨ ਸਿੰਘ ਗਾਬੜੀਆ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜੈਤੋ ਵਲੋਂ ਹੋਲੀ ਦੇ ਦਿਹਾੜੇ ਨੂੰ ਸਿੱਖ ਸਵੈ-ਮਾਣ ਦਿਵਸ (ਹੋਲਾ ਮਹੱਲਾ) ਵਜੋਂ ਮਨਾ ਕੇ ਨੌਜਵਾਨਾਂ ਨੂੰ ਵੱਖਰਾ ਸੁਨੇਹਾ ਦਿੰਦਿਆਂ ਪਿੰਡ ਖੱਚੜਾਂ ਵਿਖੇ ਰਵਾਇਤੀ ਖੇਡਾਂ ਕਰਵਾਈਆਂ ...

ਪੂਰੀ ਖ਼ਬਰ »

ਪਾਬੰਦੀਸ਼ੁਦਾ ਲਿਫ਼ਾਫ਼ੇ ਕੀਤੇ ਜ਼ਬਤ

ਕੋਟਕਪੂਰਾ, 12 ਮਾਰਚ (ਮੋਹਰ ਸਿੰਘ ਗਿੱਲ)-'ਤੰਦਰੁਸਤ ਮਿਸ਼ਨ ਪੰਜਾਬ' ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਫ਼ਰੀਦਕੋਟ ਕੁਮਾਰ ਰਾਜ ਸੌਰਭ ਦੇ ਨਿਰਦੇਸ਼ 'ਤੇ ਸ਼ਹਿਰ 'ਚ ਪਲਾਸਟਿਕ ਲਿਫ਼ਾਫ਼ਿਆਂ ਦੀ ਵਿਕਰੀ 'ਤੇ ਪਾਬੰਦੀ ਲਾਈ ਗਈ ਹੈ | ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਿਕਰੀ ...

ਪੂਰੀ ਖ਼ਬਰ »

ਕਾਤਲਾਨਾ ਹਮਲੇ 'ਚ ਜ਼ਖ਼ਮੀ ਨੌਜਵਾਨ ਦੀ ਮੌਤ

ਬਾਜਾਖਾਨਾ, 12 ਮਾਰਚ (ਜਗਦੀਪ ਸਿੰਘ ਗਿੱਲ)-ਕਸਬਾ ਬਾਜਾਖਾਨਾ ਦੇ ਇਕ ਨੌਜਵਾਨ ਦੀ ਬੀਤੇ ਦਿਨੀਂ ਆਦੇਸ਼ ਹਸਪਤਾਲ ਬਠਿੰਡਾ ਵਿਖੇ ਲੈਬ ਤਕਨੀਸ਼ੀਅਨ ਜਸਕੁਲਵਿੰਦਰ ਸਿੰਘ ਜੱਸਾ ਪੁੱਤਰ ਗੁਰਜੰਟ ਸਿੰਘ ਵਾਸੀ ਬਾਜਾਖਾਨਾ 'ਤੇ ਅਣਪਛਾਤੇ ਵਿਅਕਤੀ ਵਲੋਂ ਕਾਤਲਾਨਾ ਹਮਾਲਾ ਕਰ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਨਕਦੀ ਚੋਰੀ

ਕੋਟਕਪੂਰਾ, 12 ਮਾਰਚ (ਮੋਹਰ ਸਿੰਘ ਗਿੱਲ)-ਕੋਟਕਪੂਰਾ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ 'ਚ ਖ਼ਾਸ ਕਰਕੇ ਰਾਤ ਸਮੇਂ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ | ਤਾਜ਼ਾ ਘਟਨਾ 'ਚ ਕੋਠੇ ਬੀੜ ਚਹਿਲ ਵਿਖੇ ਸਥਿਤ ਗੁਰਦੁਆਰਾ ਸਾਹਿਬ ਦਾ ਰਾਤ ਸਮੇਂ ਕੁਝ ...

ਪੂਰੀ ਖ਼ਬਰ »

2000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਪੰਜਗਰਾੲੀਂ ਕਲਾਂ, 12 ਮਾਰਚ (ਸੁਖਮੰਦਰ ਸਿੰਘ ਬਰਾੜ)-ਸਥਾਨਕ ਪੁਲਿਸ ਚੌਕੀ ਵਲੋਂ 2000 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ਸਥਾਨਕ ਚੌਕੀ ਇੰਚਾਰਜ ਸੁਖਦਰਸ਼ਨ ਕੁਮਾਰ ਪੁਲਿਸ ...

ਪੂਰੀ ਖ਼ਬਰ »

ਨਿਰਮਾਣ ਮਜ਼ਦੂਰ ਯੂਨੀਅਨ ਦੇ ਵਫ਼ਦ ਨੇ ਐਸ. ਡੀ. ਐਮ ਨੂੰ ਮੰਗ-ਪੱਤਰ ਦਿੱਤਾ

ਫ਼ਰੀਦਕੋਟ, 12 ਮਾਰਚ (ਸਤੀਸ਼ ਬਾਗ਼ੀ)-ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਇਕ ਵਫ਼ਦ ਵਲੋਂ ਸੀਨੀਅਰ ਪ੍ਰਧਾਨ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਮੰਗ ਪੱਤਰ ਐਸ.ਡੀ.ਐਮ ਫ਼ਰੀਦਕੋਟ ਨੂੰ ਸੌਾਪਿਆ ਗਿਆ | ਇਸ ਮੌਕੇ ਪ੍ਰਧਾਨ ਗੁਰਸੇਵਕ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੇ ਲਗਾਤਾਰ ਆ ਰਹੇ ਚੰਗੇ ਨਤੀਜੇ ਬਣ ਰਹੇ ਹਨ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ-ਗੁਰਮਿਲਾਪ ਸਿੰਘ ਡੱਲਾ

ਫ਼ਰੀਦਕੋਟ, 12 ਮਾਰਚ (ਜਸਵੰਤ ਸਿੰਘ ਪੁਰਬਾ)-ਮੈਕਰੋ ਗਲੋਬਲ ਆਪਣੀਆਂ ਆਈਲਟਸ ਅਤੇ ਵੀਜ਼ਾ ਦੀਆਂ ਸੇਵਾਵਾਂ ਨਾਲ ਪੰਜਾਬ ਦੀ ਵਧੀਆ ਸੰਸਥਾ ਬਣ ਚੁੱਕੀ ਹੈ | ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਵਿਚ ਆਈਲਟਸ ਦੀ ਤਿਆਰੀ ਆਧੁਨਿਕ ਤਰੀਕੇ ਨਾਲ ...

ਪੂਰੀ ਖ਼ਬਰ »

ਮਾਤਾ ਦੀ ਯਾਦ 'ਚ ਸਕੂਲ ਨੂੰ ਪ੍ਰੋਜੈਕਟਰ ਭੇਟ

ਬਰਗਾੜੀ, 12 ਮਾਰਚ (ਲਖਵਿੰਦਰ ਸ਼ਰਮਾ)-ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਬਰਗਾੜੀ ਨੂੰ ਸਮਾਰਟ ਬਣਾਉਣ ਲਈ ਪ੍ਰਵਾਸੀ ਭਾਰਤੀ ਗੁਰਮੇਲ ਸਿੰਘ ਸਿਵੀਆਂ ਅਤੇ ਹਰਤੇਜ ਸਿੰਘ ਸਿਵੀਆ ਯੂ.ਐਸ.ਏ. ਨੇ ਆਪਣੀ ਮਾਤਾ ਜੰਗੀਰ ਕੌਰ ਦੀ ਯਾਦ ਵਿਚ ਵੱਡਾ ਪ੍ਰੋਜੈਕਟਰ ਭੇਟ ਕੀਤਾ | ਸਕੂਲ ...

ਪੂਰੀ ਖ਼ਬਰ »

ਕੱਲ੍ਹ ਨੂੰ ਲੋਕ ਅਰਪਿਤ ਹੋਵੇਗੀ 'ਜ਼ਿੰਦਗੀ ਇਕ ਕਿਤਾਬ'

ਫ਼ਰੀਦਕੋਟ, 12 ਮਾਰਚ (ਸਤੀਸ਼ ਬਾਗ਼ੀ)-ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਵਲੋਂ ਹਰੀ ਚੰਦ ਮੌੜ ਦੀ ਪੁਸਤਕ, 'ਜ਼ਿੰਦਗੀ ਇਕ ਕਿਤਾਬ ਹੈ' ਲੋਕ ਅਰਪਿਤ ਕਰਨ ਲਈ ਸਥਾਨਕ ਮਹਾਤਮਾਂ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ 14 ਮਾਰਚ ਨੂੰ ਦੁਪਹਿਰ 12:30 ਤੋਂ 3 ਵਜੇ ਤੱਕ ਸਮਾਗਮ ਕੀਤਾ ...

ਪੂਰੀ ਖ਼ਬਰ »

ਬੱਚਿਆਂ ਦੀ ਦੇਖਭਾਲ ਸਬੰਧੀ ਸਿਖਲਾਈ ਪ੍ਰੋਗਰਾਮ ਸ਼ੁਰੂ

ਫ਼ਰੀਦਕੋਟ, 12 ਮਾਰਚ (ਹਰਮਿੰਦਰ ਸਿੰਘ ਮਿੰਦਾ)-ਸਿਹਤ ਵਿਭਾਵ ਵਲੋਂ ਆਸ਼ਾ ਵਰਕਰਾਂ, ਆਸ਼ਾ ਫ਼ੈਸਿਲੀਟੇਟਰਾਂ ਅਤੇ ਏ.ਐਨ.ਐਮ. ਦੀ ਬੱਚਿਆਂ ਦੀ ਘਰ ਦੇਖਭਾਲ ਸਬੰਧੀ ਟ੍ਰੇਨਿੰਗ ਬੈਚ ਸ਼ੁਰੂ ਕੀਤਾ ਗਿਆ | ਜਿਸ ਵਿਚ ਬੱਚਿਆਂ ਦੀ ਮੌਤ ਦਰ ਘਟਾਉਣ ਦੇ ਮੰਤਵ ਤਹਿਤ ਬੱਚਿਆਂ ਦਾ ...

ਪੂਰੀ ਖ਼ਬਰ »

ਕੁਲਦੀਪ ਸਿੰਘ ਢਿੱਲੋਂ ਦੇ ਦੂਜੀ ਵਾਰ ਸਰਕਲ ਪ੍ਰਧਾਨ ਬਣਨ 'ਤੇ ਅਕਾਲੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ

ਪੰਜਗਰਾਈਾ ਕਲਾਂ, 12 ਮਾਰਚ (ਕੁਲਦੀਪ ਸਿੰਘ ਗੋਂਦਾਰਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ 'ਤੇ ਪਾਰਟੀ ਦੀ ਮਜ਼ਬੂਤੀ ਲਈ ਹਲਕਾ ਕੋਟਕਪੂਰਾ ਨਾਲ ਸਬੰਧਿਤ ਸਰਕਲ ਪ੍ਰਧਾਨਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ ਮੌਕੇ ਚੋਣ ...

ਪੂਰੀ ਖ਼ਬਰ »

ਸਕੂਲ ਦੇ ਕਮਰੇ ਦੀ ਉਸਾਰੀ ਲਈ ਨਕਦੀ ਭੇਟ

ਬਰਗਾੜੀ, 12 ਮਾਰਚ (ਲਖਵਿੰਦਰ ਸ਼ਰਮਾ)-ਸਮਾਜ ਸੇਵੀ ਅਧਿਆਪਕ ਆਤਮਾ ਸਿੰਘ ਦੇ ਉਪਰਾਲੇ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਰਣ ਸਿੰਘ ਵਾਲਾ ਵਿਖੇ ਕਮਰੇ ਦੀ ਕਰਵਾਈ ਜਾ ਰਹੀ ਉਸਾਰੀ ਲਈ ਇਸ ਸਕੂਲ ਦੇ ਵਿਦਿਆਰਥੀ ਰਹੇ ਸੇਵਾ ਮੁਕਤ ਮੁੱਖ ਅਧਿਆਪਕ ਜਗਦੇਵ ਸਿੰਘ ਬਰਾੜ ਕੋਟਕਪੂਰਾ ...

ਪੂਰੀ ਖ਼ਬਰ »

ਬੀ. ਕੇ. ਯੂ. ਡਕੌ ਾਦਾ ਵਲੋਂ ਪ੍ਰੈੱਸ ਕਾਨਫ਼ਰੰਸ ਭਲਕੇ

ਜੈਤੋ, 12 ਮਾਰਚ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ ਦੀ ਅਗਵਾਈ ਵਿਚ ਬਲਾਕ ਜੈਤੋ ਅਤੇ ਬਾਜਾਖਾਨਾ ਦੀ ਸਾਂਝੀ ਮੀਟਿੰਗ ਸਥਾਨਕ ਨਹਿਰੂ ਪਾਰਕ ਵਿਖੇ ਹੋਈ | ਜਿਸ ਵਿਚ ਬਲਾਕ ਜੈਤੋ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਜੈਤੋ ਵਿਖੇ ਤਸਵੀਰ ਕੈਪਸ਼ਨ ਮੁਕਾਬਲਾ ਕਰਵਾਇਆ

ਜੈਤੋ, 12 ਮਾਰਚ (ਭੋਲਾ ਸ਼ਰਮਾ)-ਸਥਾਨਕ ਯੂਨੀਵਰਸਿਟੀ ਕਾਲਜ ਦੇ ਪਦਮਸ੍ਰੀ ਪ੍ਰੋਫ਼ੈਸਰ ਗੁਰਦਿਆਲ ਸਿੰਘ ਲਾਇਬ੍ਰੇਰੀ ਵਿਖੇ ਭਾਸ਼ਾਵਾਂ ਨਾਲ ਸਬੰਧਿਤ ਵਿਭਾਗਾਂ ਵਲੋਂ ਤਸਵੀਰ ਕੈਪਸ਼ਨ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ 54 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ | ...

ਪੂਰੀ ਖ਼ਬਰ »

ਸੁਬਾਰਡੀਨੇਟ ਸਰਵਿਸ ਫ਼ੈੱਡਰੇਸ਼ਨ ਮੈਡੀਕਲ ਕਾਲਜ ਵਲੋਂ ਇਕੱਤਰਤਾ

ਫ਼ਰੀਦਕੋਟ, 12 ਮਾਰਚ (ਸਤੀਸ਼ ਬਾਗ਼ੀ)-ਸੁਬਾਰਡੀਨੇਟ ਸਰਵਿਸ ਫ਼ੈੱਡਰੇਸ਼ਨ ਮੈਡੀਕਲ ਕਾਲਜ ਜ਼ਿਲ੍ਹਾ ਫ਼ਰੀਦਕੋਟ ਦੀ ਮੀਟਿੰਗ ਪ੍ਰਧਾਨ ਸਤਪਾਲ ਪੋਲ, ਨੰਦ ਲਾਲ ਅਤੇ ਜਸਵੰਤ ਰਾਏ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਮੁਲਾਜ਼ਮਾਂ ਦੀਆਂ ਵਰਦੀਆਂ, ਤਨਖਾਹ ਦਾ ਭੁਗਤਾਨ ...

ਪੂਰੀ ਖ਼ਬਰ »

ਮੀਂਹ ਤੇ ਹਲਕੀ ਗੜੇਮਾਰੀ ਨੇ ਕਿਸਾਨਾਂ ਦੀਆਂ ਚਿੰਤਾ ਵਧਾਈ

ਮੰਡੀ ਲੱਖੇਵਾਲੀ, 12 ਮਾਰਚ (ਮਿਲਖ ਰਾਜ)-ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਅੱਜ ਸ਼ਾਮ ਨੂੰ ਹੋਈ ਹਲਕੀ ਗੜਿ੍ਹਆਂ ਦੀ ਬੁਸ਼ਾਰ ਨੇ ਕਿਸਾਨਾਂ ਦੀ ਚਿੰਤਾ ਵਧਾ ਕੇ ਰੱਖ ਦਿੱਤੀ ਹੈ | ਜ਼ਿਕਰਯੋਗ ਹੈ ਕਿ ਇਸ ਵੇਲੇ ਕਿਸਾਨਾਂ ਦੀ ਕਣਕ ਦੀ ਫ਼ਸਲ ਫ਼ਲ ਚੁੱਕ ਰਹੀ ਹੈ ਅਤੇ ...

ਪੂਰੀ ਖ਼ਬਰ »

ਹਾਦਸਿਆਂ ਤੋਂ ਬਚਾਅ ਲਈ ਮੋੜਾਂ 'ਤੇ ਸ਼ੀਸ਼ੇ ਲਾਏ ਗਏ

ਸ੍ਰੀ ਮੁਕਤਸਰ ਸਾਹਿਬ, 12 ਮਾਰਚ (ਰਣਜੀਤ ਸਿੰਘ ਢਿੱਲੋਂ)-ਪਿੰਡ ਚੜ੍ਹੇਵਣ ਵਿਖੇ ਗ੍ਰਾਮ ਪੰਚਾਇਤ ਵਲੋਂ ਹਾਦਸਿਆਂ ਤੋਂ ਬਚਾਅ ਲਈ ਪਿੰਡ ਦੇ ਮੋੜਾਂ 'ਤੇ 16 ਵੱਡੇ ਸਟੈਂਡ ਵਾਲੇ ਸ਼ੀਸ਼ੇ ਲਾਏ ਗਏ, ਜਿਸ ਦੀ ਸ਼ੁਰੂਆਤ ਕਾਂਗਰਸ ਪਾਰਟੀ ਦੀ ਸਾਬਕਾ ਵਿਧਾਇਕਾ ਬੀਬੀ ਕਰਨ ਕੌਰ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਵੋਟਰਾਂ ਦੇ ਮੈਂਬਰਸ਼ਿਪ ਫ਼ਾਰਮ ਭਰੇ

ਬਾਜਾਖਾਨਾ, 12 ਮਾਰਚ (ਜਗਦੀਪ ਸਿੰਘ ਗਿੱਲ)-ਕਸਬਾ ਬਾਜਾਖਾਨਾ ਦੇ ਮੇਨ ਚੌਕ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਵੋਟਰਾਂ ਦੇ ਮੈਂਬਰਸ਼ਿਪ ਫ਼ਾਰਮ ਭਰੇ ਗਏ | ਅਮੋਲਕ ਸਿੰਘ ਮੁੱਖ ਸੇਵਾਦਾਰ ਹਲਕਾ ਜੈਤੋ ਨੇ ਚੌਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਆਮ ...

ਪੂਰੀ ਖ਼ਬਰ »

ਕਿਸ਼ੋਰ ਅਵਸਥਾ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਬਾਜਾਖਾਨਾ, 12 ਮਾਰਚ (ਜੀਵਨ ਗਰਗ)-ਸਿਹਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਅਧੀਨ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਕਿਸ਼ੋਰ ਅਵਸਥਾ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੀ ਪ੍ਰਧਾਨਗੀ ਡਾ. ਅਵਤਾਰਜੀਤ ਸਿੰਘ ...

ਪੂਰੀ ਖ਼ਬਰ »

ਤੰਬਾਕੂ ਉਤਪਾਦ ਵੇਚਣ ਵਾਲਿਆਂ ਨਾਲ ਮੀਟਿੰਗ

ਕੋਟਕਪੂਰਾ, 12 ਮਾਰਚ (ਮੋਹਰ ਸਿੰਘ ਗਿੱਲ)-ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਕੰਵਲਜੀਤ ਸਿੰਘ ਨੇ ਇੱਥੋਂ ਦੇ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ 'ਚ ਤੰਬਾਕੂ ਉਤਪਾਦ ਵੇਚਣ ਵਾਲੇ ਦੁਕਾਨਦਾਰਾਂ ਨਾਲ ਇਕ ਮੀਟਿੰਗ ਕਰ ਕੇ ਇਸ ਸਬੰਧੀ ਸਰਕਾਰੀ ਹਦਾਇਤਾਂ ਤੋਂ ਜਾਣੂ ਕਰਵਾਇਆ | ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਹੋਲਾ ਮਹੱਲਾ ਮਨਾਇਆ

ਬਾਜਾਖਾਨਾ, 12 ਮਾਰਚ (ਜਗਦੀਪ ਸਿੰਘ ਗਿੱਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਰਗਾੜੀ ਵਲੋਂ ਪਿੰਡ ਝੱਖੜਵਾਲਾ ਵਿਖੇ ਰੰਗ ਰਹਿਤ ਹੋਲਾ ਮਹੱਲਾ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਇਲਾਕੇ ਦੇ ਨੌਜਵਾਨ ਬੱਚੇ ਬੱਚੀਆਂ ਨੇ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਫ਼ਰੀਦਕੋਟ ਨੇ ਸਿਲਾਈ ਮਸ਼ੀਨਾਂ ਵੰਡੀਆਂ

ਫ਼ਰੀਦਕੋਟ, 12 ਮਾਰਚ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਵਲੋਂ ਰੀਜ਼ਨ ਕਾਨਫ਼ੰਰਸ ਸਥਾਨਕ ਆਫ਼ੀਸਰ ਕਲੱਬ ਫ਼ਰੀਦਕੋਟ ਵਿਖੇ ਕਰਵਾਈ ਗਈ | ਇਸ ਕਾਨਫ਼ੰਰਸ ਦੇ ਮੁੱਖ ਮਹਿਮਾਨ ਨਰੇਸ਼ ਅਗਰਵਾਲ ਪਾਸਟ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਸਨ | ਮੁੱਖ ਮਹਿਮਾਨ ਨੂੰ ਲਾਇਨ ...

ਪੂਰੀ ਖ਼ਬਰ »

ਡੀ. ਸੀ. ਐਮ. ਇੰਟਰਨੈਸ਼ਨਲ ਸਕੂਲ 'ਚ ਦੰਦਾਂ ਦਾ ਜਾਂਚ ਕੈਂਪ ਲਗਾਇਆ

ਕੋਟਕਪੂਰਾ, 12 ਮਾਰਚ (ਮੋਹਰ ਸਿੰਘ ਗਿੱਲ)-ਸਥਾਨਕ ਬਾਹਮਣ ਵਾਲਾ ਸੜਕ 'ਤੇ ਸਥਿਤ ਡੀ.ਸੀ.ਐਮ ਇੰਟਰਨੈਸ਼ਨਲ ਸਕੂਲ 'ਚ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਕੈਂਪ ਲਗਾਇਆ ਗਿਆ | ਚੇਅਰਮੈਨ ਪਵਨ ਮਿੱਤਲ ਅਤੇ ਪਿ੍ੰਸੀਪਲ ਸ਼ਵਿੰਦਰ ਸੇਠੀ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਿਹਤ ਵਿਭਾਗ ਨੇ ਦਿੱਤੀ ਸਿਖਲਾਈ

ਫ਼ਰੀਦਕੋਟ, 12 ਮਾਰਚ (ਹਰਮਿੰਦਰ ਸਿੰਘ ਮਿੰਦਾ)-ਸਿਹਤ ਵਿਭਾਗ ਫ਼ਰੀਦਕੋਟ ਵਲੋਂ ਨੋਵਲ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵਿਸ਼ੇਸ਼ ਟ੍ਰਨਿੰਗ ਲਗਾਈ ਗਈ | ਇਸ ਸਬੰਧੀ ਡਾ. ਰਜਿੰਦਰ ਕੁਮਾਰ, ਮੈਡੀਸਨ ਮਾਹਿਰ ਡਾ. ਪਰਮਜੀਤ ਸਿੰਘ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਦੀ ਚੋਣ

ਫ਼ਰੀਦਕੋਟ, 12 ਮਾਰਚ (ਹਰਮਿੰਦਰ ਸਿੰਘ ਮਿੰਦਾ)-ਭਾਰਤੀ ਕਿਸਾਨ ਯੂਨੀਅਨ (ਰਜਿ.) ਕਾਦੀਆਂ ਬਲਾਕ ਦੇ ਪ੍ਰਧਾਨ ਗੁਰਮੀਤ ਸਿੰਘ ਕੁਹਾਰਵਾਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਜਿਸ ਵਿਚ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਅਤੇ ਰਾਜਬੀਰ ਸਿੰਘ ...

ਪੂਰੀ ਖ਼ਬਰ »

ਕਲੱਬ ਵਲੋਂ ਨੌਜਵਾਨ ਦੇ ਇਲਾਜ ਲਈ ਮਦਦ ਦਾ ਐਲਾਨ

ਫ਼ਰੀਦਕੋਟ, 12 ਮਾਰਚ (ਹਰਮਿੰਦਰ ਸਿੰਘ ਮਿੰਦਾ)-ਨੇੜਲੇ ਪਿੰਡ ਮੰਡਵਾਲਾ ਦੇ ਲੋੜਵੰਦ ਪਰਿਵਾਰ ਦੇ ਨੌਜਵਾਨ ਦੇ ਇਲਾਜ ਲਈ ਮਹੀਨਾਵਾਰ ਆਰਥਿਕ ਮਦਦ ਕੀਤੀ ਜਾਵੇਗੀ | ਕਲੱਬ ਦੇ ਸੇਵਾਦਾਰਾਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਹਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਨੌਜਵਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX