ਤਾਜਾ ਖ਼ਬਰਾਂ


ਰੌਲੇ ਰੱਪੇ ਦੌਰਾਨ ਸਦਨ ਦੀ ਕਾਰਵਾਈ 10 ਮਿੰਟ ਲਈ ਫਿਰ ਤੋਂ ਕੀਤੀ ਗਈ ਮੁਲਤਵੀ
. . .  0 minutes ago
ਸਪੀਕਰ ਨੇ ਰੌਲੇ ਰੱਪੇ ਮਗਰੋਂ ਕਾਂਗਰਸ ਦੇ ਵਿਧਾਇਕਾਂ ਨੂੰ ਕੀਤਾ ਨੇਮ, ਮਾਰਸ਼ਲਾਂ ਨੂੰ ਦਿੱਤੇ ਆਦੇਸ਼
. . .  1 minute ago
ਕਾਂਗਰਸੀ ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਹੇਠਾਂ ਆ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ
. . .  2 minutes ago
ਭਰੋਸਗੀ ਮਤਾ ਲਿਆਉਣ ਦਾ ਪ੍ਰੋਗਰਾਮ ਮਿੱਥ ਕੇ ਪੰਜਾਬ ਸਰਕਾਰ ਨੇ ਸੰਵਿਧਾਨਕ ਮੁਖੀ ਰਾਜਪਾਲ ਨੂੰ ਕੀਤਾ ਚੈਲੰਜ - ਪ੍ਰਤਾਪ ਸਿੰਘ ਬਾਜਵਾ
. . .  8 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਨ੍ਹਾ ਕਰਨ ਦੇ ਬਾਵਜੂਦ ਸਦਨ 'ਚ ਭਰੋਸਗੀ ਮਤਾ ਲਿਆਉਣ ਦਾ ਪ੍ਰੋਗਰਾਮ ਮਿੱਥ ਕੇ ਸੰਵਿਧਾਨਕ ਮੁਖੀ ਰਾਜਪਾਲ...
ਰਾਜਪਾਲ ਅਤੇ ਪੰਜਾਬ ਸਰਕਾਰ ਵਿਚਾਲੇ ਫਿਰ ਤੋਂ ਪੇਚਾ ਪੈਣ ਦੇ ਆਸਾਰ
. . .  12 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਭਰੋਸਗੀ ਮਤੇ ਨੂੰ ਲੈ ਕੇ ਰਾਜਪਾਲ ਵਲੋਂ ਪੰਜਾਬ ਸਰਕਾਰ ਦੁਆਰਾ ਸੱਦਿਆ ਇਜਲਾਸ ਪਿਛਲੇ ਦਿਨੀਂ ਰੱਦ ਕਰ ਦਿੱਤਾ ਗਿਆ ਸੀ। ਪਰ ਸਰਕਾਰ ਵਲੋਂ ਦੁਬਾਰਾ...
ਸਦਨ ਦੀ ਕਾਰਵਾਈ ਮੁੜ ਤੋਂ ਸ਼ੁਰੂ
. . .  15 minutes ago
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  17 minutes ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ)- ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਨ੍ਹਾਂ ਗੁਰਬਾਣੀ ਦਾ ਪਵਿੱਤਰ ਕੀਰਤਨ ਸਰਵਣ ਕੀਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ...
ਭਾਜਪਾ ਵਲੋਂ ਸੈਕਟਰ 37 'ਚ ਜਨਤਾ ਦੀ ਵਿਧਾਨ ਸਭਾ
. . .  24 minutes ago
ਚੰਡੀਗੜ੍ਹ, 27 ਸਤੰਬਰ (ਮਨਜੋਤ) - ਸਦਨ 'ਚੋਂ ਵਾਕਆਊਟ ਤੋਂ ਬਾਅਦ ਭਾਜਪਾ ਵਲੋਂ ਸੈਕਟਰ 37 'ਚ ਜਨਤਾ ਦੀ ਵਿਧਾਨ ਸਭਾ ਸ਼ੁਰੂ ਕਰ ਦਿੱਤੀ ਗਈ...
ਭਾਰੀ ਰੌਲੇ ਰੱਪੇ ਕਾਰਨ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ
. . .  33 minutes ago
ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਦਿਹਾਂਤ
. . .  28 minutes ago
ਸ਼ਹਿਣਾ, 27 ਸਤੰਬਰ (ਸੁਰੇਸ਼ ਗੋਗੀ) - ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਡੀ.ਐਮ.ਸੀ. ਲੁਧਿਆਣਾ ਵਿਖੇ ਜੇਰੇ ਇਲਾਜ ਦਿਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂਂ ਦਰਸ਼ਨ ਸਿੰਘ...
ਭਾਜਪਾ ਵਿਧਾਇਕਾਂ ਵਲੋਂ ਸਦਨ ਚੋਂ ਵਾਕਆਊਟ
. . .  38 minutes ago
ਚੰਡੀਗੜ੍ਹ, 27 ਸਤੰਬਰ - ਵਿਧਾਨ ਸਭਾ ਇਜਲਾਸ ਦੌਰਾਨ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਨਾ ਸੱਦਣ ਦਾ ਵਿਰੋਧ ਕਰਨ ਦੌਰਾਨ ਭਾਜਪਾ ਵਿਧਾਇਕਾਂ ਵਲੋਂ ਸਦਨ 'ਚ ਰੌਲਾ ਰੱਪਾ ਪਾਇਆ ਗਿਆ। ਇਸ ਦੌਰਾਨ ਭਾਜਪਾ ਵਿਧਾਇਕਾਂ ਨੇ ਸਦਨ ਵਿਚੋਂ...
ਚਾਰ ਦਿਨ ਚੱਲੇਗਾ ਵਿਧਾਨ ਸਭਾ ਇਜਲਾਸ
. . .  41 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) ਪੰਜਾਬ ਵਿਧਾਨ ਸਭਾ ਦਾ ਇਜਲਾਸ ਚਾਰ ਦਿਨ ਚੱਲੇਗਾ। ਆਖ਼ਰੀ ਦਿਨ ਸੋਮਵਾਰ ਅਣਮਿੱਥੇ ਸਮੇਂ ਲਈ ਇਜਲਾਸ ਉਠਾਇਆ...
ਵਿਧਾਨ ਸਭਾ ਦੀ ਕਾਰਵਾਈ ਮੁੜ ਤੋਂ ਸ਼ੁਰੂ
. . .  44 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋ ਗਈ...
ਕੈਨੇਡਾ ਸਰਕਾਰ ਨੇ 1 ਅਕਤੂਬਰ ਤੋਂ ਕੋਵਿਡ-19 ਸੰਬੰਧੀ ਕੈਨੇਡਾ ਦਾਖ਼ਲ ਹੋਣ ਵਾਲਿਆਂ ਲਈ ਹਟਾਈਆਂ ਪਾਬੰਦੀਆਂ
. . .  about 1 hour ago
ਕੈਲਗਰੀ, 27 ਸਤੰਬਰ (ਜਸਜੀਤ ਸਿੰਘ ਧਾਮੀ)-ਕੈਨੇਡਾ ਸਰਕਾਰ ਨੇ ਕੋਵਿਡ-19 ਸੰਬੰਧੀ ਜਾਰੀ ਕੀਤੀਆਂ ਸਾਰੀਆਂ ਪਾਬੰਦੀਆ ਖ਼ਤਮ ਕਰਦੇ ਹੋਏ 1 ਅਕਤੂਬਰ 2022 ਤੋ ਕੈਨੇਡਾ ਵਿਚ ਦਾਖ਼ਲ ਹੋਣ ਵਾਲੇ ਕਿਸੇ ਵੀ ਵਿਅਕਤੀ ਲਈ ਟੈਸਟਿੰਗ ਅਤੇ ਇਕਾਂਤਵਾਸ ਦੀਆਂ ਸਾਰੀਆਂ ਪਾਬੰਦੀਆਂ...
ਵਿਧਾਨ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਸ਼ੁਰੂਆਤ ਵਿਚ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼ਰਧਾਂਜਲੀ ਦੇਣ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ...
ਭਾਰਤ-ਪਾਕਿ ਸਰਹੱਦ ਨੇੜੇ ਡਰੋਨ ਦੀ ਹਲਚਲ
. . .  about 1 hour ago
ਅਜਨਾਲਾ/ਗੱਗੋਮਾਹਲ 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਚੌਂਕੀ ਚੰਡੀਗੜ੍ਹ ਨੇੜੇ ਬੀ.ਐਸ.ਐਫ. ਜਵਾਨਾਂ ਵਲੋਂ ਬੀਤੀ ਰਾਤ ਡਰੋਨ ਦੀ ਹਲਚਲ ਦੇਖੀ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਿਊਟੀ 'ਤੇ ਤਾਇਨਾਤ ਬੀ.ਐਸ.ਐਫ. ਜਵਾਨਾਂ...
ਪੰਜਾਬ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਸ਼ੁਰੂ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਜਲਾਸ ਦੀ ਸ਼ੁਰੂਆਤ ਵਿਚ ਨਿਰਮਲ ਸਿੰਘ ਕਾਹਲੋਂ, ਡਾ. ਧਰਮਵੀਰ ਅਗਨੀਹੋਤਰੀ...
ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਚੱਲਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਬੰਧਕਾਂ ਰੋਡ ਜਾਮ ਕਰ ਲਾਇਆ ਧਰਨਾ
. . .  about 1 hour ago
ਤਲਵੰਡੀ ਸਾਬੋ, 27 ਸਤੰਬਰ (ਰਣਜੀਤ ਸਿੰਘ ਰਾਜੂ) - ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਬਾਹਰ ਮੀਂਹ ਦੇ ਖੜੇ ਪਾਣੀ ਨੂੰ ਕੱਢਣ ਲਈ ਵਾਰ ਵਾਰ ਅਪੀਲਾਂ ਦੇ ਬਾਵਜ਼ੂਦ ਸਰਕਾਰ ਜਾਂ ਪ੍ਰਸ਼ਾਸ਼ਨ ਵਲੋਂ ਕੋਈ ਯਤਨ ਨਾ ਕਰਨ ਦੇ ਦੋਸ਼ ਲਾਉਂਦਿਆਂ ਅੱਜ ਤਖ਼ਤ ਸਾਹਿਬ ਦੇ ਸਮੂਹ ਮੁਲਾਜ਼ਮ, ਪ੍ਰਚਾਰਕ...
ਪੱਟੀ ਹਲਕੇ ਦੇ ਪਿੰਡ ਗਦਾਈਕੇ ਵਿਖੇ 2 ਨੌਜਵਾਨਾਂ ਦਾ ਕਤਲ
. . .  about 2 hours ago
ਪੱਟੀ, 27 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) - ਪੱਟੀ ਵਿਧਾਨ ਸਭਾ ਹਲਕਾ ਦੇ ਪਿੰਡ ਗਦਾਈਕੇ ਵਿਚ ਬੀਤੀ ਰਾਤ 2 ਨੌਜਵਾਨਾਂ ਦਾ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਿ੍ਤਕ ਗੁਰਦਰਸ਼ਨ ਸਿੰਘ ਉਰਫ ਸੋਨਾ ਵਾਸੀ ਵਾਸੀ...
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ
. . .  about 2 hours ago
ਚੰਡੀਗੜ੍ਹ, 27 ਸਤੰਬਰ - ਪੰਜਾਬ ਵਿਧਾਨ ਸਭਾ ਦਾ ਇਕ ਦਿਨ ਦਾ ਵਿਸ਼ੇਸ਼ ਇਜਲਾਸ ਕੁੱਝ ਸਮੇਂ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ।
ਮੀਂਹ ਨਾਲ ਗਰੀਬ ਦੇ ਮਕਾਨ ਦੀ ਡਿਗੀ ਛੱਤ
. . .  about 2 hours ago
ਸੰਧਵਾਂ, 27 ਸਤੰਬਰ (ਪ੍ਰੇਮੀ ਸੰਧਵਾਂ) - ਦੇਖਣ ਤੋਂ ਅਸਮਰਥ ਬੀਬੀ ਸੀਸੋ ਵਿਧਵਾ ਸਰਵਣ ਰਾਮ ਵਾਸੀ ਸੰਧਵਾਂ ਨੇ ਭਰੇ ਮਨ ਨਾਲ ਦੱਸਿਆ ਕਿ ਲਗਾਤਾਰ ਭਰਵੇਂ ਤੇ ਰਚਵੇਂ ਮੀਂਹ ਪੈਣ ਕਾਰਨ ਉਸ ਦੇ ਮਕਾਨ ਦੀ ਛੱਤ ਡਿੱਗ ਪਈ ਤੇ ਉਸ ਵੇਲੇ ਕੋਈ ਅੰਦਰ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ...
ਪ੍ਰਧਾਨ ਮੰਤਰੀ ਮੋਦੀ ਵਲੋਂ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ
. . .  about 2 hours ago
ਟੋਕੀਓ, 27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਵਿਚ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ...
ਯਮੁਨਾ ਨਦੀ 'ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਪਹੁੰਚਾ ਉੱਪਰ
. . .  about 2 hours ago
ਨਵੀਂ ਦਿੱਲੀ, 27 ਸਤੰਬਰ - ਰਾਸ਼ਟਰੀ ਰਾਜਧਾਨੀ ਵਿਚ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ,ਕਿਉਂਕਿ ਅੱਜ ਸਵੇਰੇ 8 ਵਜੇ ਨਦੀ 'ਚ ਪਾਣੀਂ ਦਾ ਪੱਧਰ 206.16 ਮੀਟਰ ਤੱਕ ਪਹੁੰਚ ਗਿਆ ਹੈ।ਯਮੁਨਾ ਨਦੀ ਦਾ ਖਤਰੇ ਦਾ ਨਿਸ਼ਾਨ...
ਰਾਜਸਥਾਨ ਸਿਆਸੀ ਸੰਕਟ: ਅਜੈ ਮਾਕਨ, ਮਲਿਕਾਰਜੁਨ ਖੜਗੇ ਅੱਜ ਸੋਨੀਆ ਗਾਂਧੀ ਨੂੰ ਸੌਂਪਣਗੇ ਲਿਖਤੀ ਰਿਪੋਰਟ
. . .  about 4 hours ago
ਨਵੀਂ ਦਿੱਲੀ, 27 ਸਤੰਬਰ - ਰਾਜਸਥਾਨ 'ਚ ਕਾਂਗਰਸ ਸਰਕਾਰ ਦੇ ਸਿਆਸੀ ਸੰਕਟ ਨੂੰ ਲੈ ਕੇ ਕਾਂਗਰਸ ਦੇ ਦੋਵੇਂ ਕੇਂਦਰੀ ਨਿਗਰਾਨ ਅਜੈ ਮਾਕਨ ਅਤੇ ਮਲਿਕਾਰਜੁਨ ਖੜਗੇ ਅੱਜ ਸੋਨੀਆ ਗਾਂਧੀ ਨੂੰ ਲਿਖਤੀ ਰਿਪੋਰਟ...
ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਮੋਦੀ ਪਹੁੰਚੇ ਟੋਕੀਓ
. . .  about 4 hours ago
ਟੋਕੀਓ, 27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਟੋਕੀਓ ਪਹੁੰਚ ਗਏ ਹਨ। ਸ਼ਿੰਜੋ ਆਬੇ 'ਤੇ 8 ਜੁਲਾਈ ਨੂੰ ਨਾਰਾ ਸ਼ਹਿਰ ਵਿਚ ਇਕ ਪ੍ਰਚਾਰ ਭਾਸ਼ਣ ਦੌਰਾਨ ਹਮਲਾ ਹੋਇਆ ਸੀ ਅਤੇ ਬਾਅਦ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਚੇਤ ਸੰਮਤ 552

ਪਹਿਲਾ ਸਫ਼ਾ

ਕੋਰੋਨਾ ਵਾਇਰਸ

ਪੀੜਤਾਂ ਦੀ ਗਿਣਤੀ 110 ਹੋਈ

• ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ 'ਚ • ਉੱਤਰਾਖੰਡ ਨੇ ਮਹਾਂਮਾਰੀ ਐਲਾਨਿਆ ਉਪਮਾ ਡਾਗਾ ਪਾਰਥ ਨਵੀਂ ਦਿੱਲੀ, 15 ਮਾਰਚ-ਕੋਰੋਨਾ ਵਾਇਰਸ ਦੇ ਦਿਨੋ-ਦਿਨ ਵਧ ਰਹੇ ਮਾਮਲਿਆਂ 'ਚ ਭਾਰਤ 'ਚ ਪ੍ਰਭਾਵਿਤ ਵਿਅਕਤੀਆਂ ਦੀ ਤਦਾਦ ਸੈਂਕੜਾ ਪਾਰ ਕਰ ਗਈ ਹੈ | ਐਤਵਾਰ ਨੂੰ ਕੋਰੋਨਾ ...

ਪੂਰੀ ਖ਼ਬਰ »

ਈਰਾਨ ਤੇ ਇਟਲੀ 'ਚ ਫਸੇ 450 ਭਾਰਤੀਆਂ ਨੂੰ ਲਿਆਂਦਾ ਵਾਪਸ

14 ਦਿਨਾਂ ਤੱਕ ਨਿਗਰਾਨੀ ਕੇਂਦਰਾਂ 'ਚ ਰੱਖਿਆ ਜਾਵੇਗਾ ਨਵੀਂ ਦਿੱਲੀ, 15 ਮਾਰਚ (ਉਪਮਾ ਡਾਗਾ ਪਾਰਥ)-ਕੋਰੋਨਾ ਵਾਇਰਸ ਦੇ ਖਤਰੇ ਕਾਰਨ ਵਿਸ਼ਵ ਦੇ ਵੱਖ-ਵੱਖ ਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਬਾਹਰ ਕੱਢਣ ਦੀ ਕਵਾਇਦ 'ਚ ਈਰਾਨ ਅਤੇ ਇਟਲੀ ਤੋਂ 452 ਭਾਰਤੀਆਂ ਨੂੰ ਵਾਪਸ ਲਿਆਂਦਾ ...

ਪੂਰੀ ਖ਼ਬਰ »

ਇਟਲੀ 'ਚ ਇਕ ਦਿਨ ਵਿਚ ਹੀ ਗਈਆਂ 368 ਜਾਨਾਂ

ਸਪੇਨ ਦੇ ਪ੍ਰਧਾਨ ਮੰਤਰੀ ਦੀ ਪਤਨੀ ਨੂੰ ਵੀ ਹੋਇਆ ਕੋਰੋਨਾ ਵੀਨਸ, 15 ਮਾਰਚ (ਹਰਦੀਪ ਸਿੰਘ ਕੰਗ)-ਇਟਲੀ 'ਚ ਕੋਰੋਨਾ ਵਾਇਰਸ ਕਿਸ ਹੱਦ ਤੱਕ ਮਹਾਂਮਾਰੀ ਬਣ ਚੁੱਕਿਆ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਦਿਨ (ਐਤਵਾਰ ਨੂੰ ) 'ਚ ਹੀ ਇੱਥੇ 368 ਮੌਤਾਂ ਹੋ ...

ਪੂਰੀ ਖ਼ਬਰ »

ਪਹਿਲੀ ਵਾਰ ਬੰਦ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ

ਕੋਰੋਨਾ ਵਾਇਰਸ ਕਾਰਨ ਗ੍ਰਹਿ ਮੰਤਰਾਲੇ ਨੇ ਲਿਆ ਫ਼ੈਸਲਾ ਡਾ: ਕਮਲ ਕਾਹਲੋਂ ਬਟਾਲਾ, 15 ਮਾਰਚ-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅੱਜ ਸੋਮਵਾਰ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸ਼ਰਧਾਲੂਆਂ ਲਈ ਬੰਦ ਕੀਤਾ ਜਾ ਰਿਹਾ ਹੈ | ਕੇਂਦਰੀ ਗ੍ਰਹਿ ਮੰਤਰਾਲੇ ਦੇ ...

ਪੂਰੀ ਖ਼ਬਰ »

ਪੰਜਾਬ 'ਚ ਗ਼ੈਰ-ਕਾਂਗਰਸ ਤੇ ਗ਼ੈਰ-ਭਾਜਪਾ ਸਰਕਾਰ ਬਣਾਉਣ ਦਾ ਸੁਪਨਾ ਬਸਪਾ ਪੂਰਾ ਕਰੇਗੀ-ਬੈਨੀਵਾਲ, ਗੜ੍ਹੀ

ਸਤਨਾਮ ਸਿੰਘ ਸੱਤੀ ਰੂਪਨਗਰ, 15 ਮਾਰਚ-ਬਹੁਜਨ ਸਮਾਜ ਪਾਰਟੀ ਨੇ ਬਸਪਾ ਦੇ ਸੰਸਥਾਪਕ ਸਵਰਗੀ ਕਾਂਸ਼ੀ ਰਾਮ ਦਾ 86ਵਾਂ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਖੁਆਸਪੁਰਾ ਵਿਖੇ 'ਸੱਤਾ ਪ੍ਰਾਪਤ ਕਰੋ ਮੇਲਾ' ਨਾਮਕ ਰੈਲੀ ਕਰਕੇ ਮਨਾਇਆ | ਰੈਲੀ 'ਚ ਬਸਪਾ ਦੇ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੇ ਐਮਰਜੈਂਸੀ ਫ਼ੰਡ 'ਚ ਦਿੱਤੇ 1 ਕਰੋੜ ਡਾਲਰ

ਵੀਡੀਓ ਕਾਨਫ਼ਰੰਸਿੰਗ ਰਾਹੀਂ ਮੁਖਾਤਿਬ ਹੋਏ ਸਾਰਕ ਆਗੂ ਨਵੀਂ ਦਿੱਲੀ, 15 ਮਾਰਚ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੱਲ ਦੁਨੀਆ ਦੀ 20 ਫ਼ੀਸਦੀ ਆਬਾਦੀ ਵਾਲੇ ਸਾਰਕ ਦੇਸ਼ਾਂ ਨੂੰ ਇਕੱਠੇ ਹੋ ਕੇ ਕੋਰੋਨਾ ਵਾਇਰਸ ਿਖ਼ਲਾਫ਼ ਤਿਆਰੀ ਕਰਨ ਅਤੇ ...

ਪੂਰੀ ਖ਼ਬਰ »

ਸਿੰਘ ਸਾਹਿਬ ਨੇ ਸਹਿਮਤੀ ਪ੍ਰਗਟਾਈ

ਤਲਵੰਡੀ ਸਾਬੋ, 15 ਮਾਰਚ (ਰਣਜੀਤ ਸਿੰਘ ਰਾਜੂ)-ਕਰਤਾਰਪੁਰ ਸਾਹਿਬ ਦਾ ਲਾਂਘਾ ਆਰਜ਼ੀ ਤੌਰ 'ਤੇ ਬੰਦ ਕੀਤੇ ਜਾਣ ਦੇ ਫ਼ੈਸਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਹਿਮਤੀ ਪ੍ਰਗਟਾਈ ਹੈ | ਦਮਦਮਾ ਸਾਹਿਬ ਵਿਖੇ ...

ਪੂਰੀ ਖ਼ਬਰ »

ਕੈਪਟਨ ਵਲੋਂ ਰਾਤ ਸਮੇਂ ਮਾਈਨਿੰਗ ਰੋਕਣ ਲਈ ਵਿਸ਼ੇਸ਼ ਆਪ੍ਰੇਸ਼ਨ ਦੇ ਹੁਕਮ

6 ਜ਼ਿਲਿ੍ਹਆਂ 'ਚ 9 ਗਿ੍ਫ਼ਤਾਰ ਤੇ 18 ਮਸ਼ੀਨਾਂ ਕੀਤੀਆਂ ਜ਼ਬਤ-ਪੁਲਿਸ ਮੁਖੀ ਚੰਡੀਗੜ੍ਹ, 15 ਮਾਰਚ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਪੁਲਿਸ ਵਲੋਂ ਸਨਿਚਰਵਾਰ ਨੂੰ ਸੂਬੇ ਦੇ ਛੇ ਜ਼ਿਲਿ੍ਹਆਂ 'ਚ ਰਾਤ ਵੇਲੇ ਹੁੰਦੀ ਮਾਈਨਿੰਗ ...

ਪੂਰੀ ਖ਼ਬਰ »

ਪੇਂਡੂ ਡਿਸਪੈਂਸਰੀਆਂ 'ਚ ਕੋਰੋਨਾ ਨਾਲ ਨਜਿੱਠਣ ਲਈ ਨਹੀਂ ਕੋਈ ਇੰਤਜ਼ਾਮ

ਦਵਾਈਆਂ, ਮਾਸਕ, ਸੈਨੇਟਾਈਜ਼ਰ, ਹੱਥ ਧੋਣ ਵਾਲੇ ਘੋਲ ਤੇ ਕਿੱਟਾਂ ਦਾ ਨਹੀਂ ਕੋਈ ਪ੍ਰਬੰਧ ਮੰਡਵੀ, 15 ਮਾਰਚ (ਪ੍ਰਵੀਨ ਮਦਾਨ)-ਕੋਰੋਨਾ ਵਾਇਰਸ ਕਿਸ ਤਰ੍ਹਾਂ ਪੂਰੀ ਦੁਨੀਆ 'ਚ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ ਉਹ ਕਿਸੇ ਤੋਂ ਵੀ ਛੁਪਿਆ ਨਹੀਂ ਹੈ | ਵਰਲਡ ਹੈਲਥ ...

ਪੂਰੀ ਖ਼ਬਰ »

ਇਟਲੀ 'ਚ ਇਕ ਦਿਨ ਵਿਚ ਹੀ ਗਈਆਂ 368 ਜਾਨਾਂ

ਸਪੇਨ ਦੇ ਪ੍ਰਧਾਨ ਮੰਤਰੀ ਦੀ ਪਤਨੀ ਨੂੰ ਵੀ ਹੋਇਆ ਕੋਰੋਨਾ ਵੀਨਸ, 15 ਮਾਰਚ (ਹਰਦੀਪ ਸਿੰਘ ਕੰਗ)-ਇਟਲੀ 'ਚ ਕੋਰੋਨਾ ਵਾਇਰਸ ਕਿਸ ਹੱਦ ਤੱਕ ਮਹਾਂਮਾਰੀ ਬਣ ਚੁੱਕਿਆ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਦਿਨ (ਐਤਵਾਰ ਨੂੰ ) 'ਚ ਹੀ ਇੱਥੇ 368 ਮੌਤਾਂ ...

ਪੂਰੀ ਖ਼ਬਰ »

ਹਿਰਾਸਤ 'ਚ ਲਏ ਜੰਮੂ-ਕਸ਼ਮੀਰ ਦੇ ਸਿਆਸਤਦਾਨਾਂ ਨੂੰ ਜਲਦ ਕੀਤਾ ਜਾਵੇਗਾ ਰਿਹਾਅ-ਅਮਿਤ ਸ਼ਾਹ

ਨਵੀਂ ਦਿੱਲੀ, 15 ਮਾਰਚ (ਏਜੰਸੀ)-ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿੱਤਾ ਹੈ ਕਿ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਤੋਂ ਬਾਅਦ ਜੰਮੂ ਕਸ਼ਮੀਰ ਦੇ ਬਾਕੀ ਰਾਜਨੀਤਿਕ ਕੈਦੀਆਂ ਨੂੰ ਵੀ ਬਹੁਤ ਜਲਦੀ ਰਿਹਾਅ ਕੀਤਾ ਜਾਵੇਗਾ | ਉਕਤ ਜਾਣਕਾਰੀ ਜੰਮੂ ਕਸ਼ਮੀਰ 'ਚ ...

ਪੂਰੀ ਖ਼ਬਰ »

ਸੂਬੇ ਦੇ ਤਕਨੀਕੀ ਸਿੱਖਿਆ ਅਦਾਰਿਆਂ ਤੇ ਆਈ.ਟੀ.ਆਈ. ਦੀਆਂ ਪ੍ਰੀਖਿਆਵਾਂ ਨਿਰਧਾਰਤ ਸਮਾਂ ਸਾਰਨੀ ਅਨੁਸਾਰ ਹੋਣਗੀਆਂ

ਚੰਡੀਗੜ੍ਹ, 15 ਮਾਰਚ (ਅਜੀਤ ਬਿਊਰੋ)- ਪੰਜਾਬ ਦੇ ਤਕਨੀਕੀ ਸਿੱਖਿਆ ਅਦਾਰਿਆਂ ਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਦੀਆਂ ਪ੍ਰੀਖਿਆਵਾਂ ਪਹਿਲਾਂ ਤੋਂ ਨਿਰਧਾਰਤ ਸ਼ਡਿਊਲ ਅਨੁਸਾਰ ਹੀ ਹੋਣਗੀਆਂ | ਕੋਰੋਨਾ ਵਾਇਰਸ ਕਾਰਨ ਸਾਵਧਾਨੀ ਵਜੋਂ ਕੱਲ੍ਹ ਜਾਰੀ ਕੀਤੇ ਗਏ ਹੁਕਮਾਂ ...

ਪੂਰੀ ਖ਼ਬਰ »

ਪਾਕਿ ਸੈਨਾ ਵਲੋਂ ਮੁੜ ਜੰਗਬੰਦੀ ਦੀ ਉਲੰਘਣਾ

ਜੰਮੂ, 15 ਮਾਰਚ (ਏਜੰਸੀ)-ਪਾਕਿ ਸੈਨਾ ਵਲੋਂ ਬੀਤੀ ਰਾਤ ਜੰਮੂ-ਕਸ਼ਮੀਰ ਦੇ ਪੁਣਛ ਅਤੇ ਕਠੂਆ ਜ਼ਿਲਿ੍ਹਆਂ 'ਚ ਸਰਹੱਦ 'ਤੇ ਅਗਾਊਾ ਚੌਕੀਆਂ 'ਤੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਬਿਨਾਂ ਕਿਸੇ ਬਹਿਕਾਵੇ ਦੀ ਗੋਲੀਬਾਰੀ ਕੀਤੀ ਗਈ ਹੈ | ਅਧਿਕਾਰੀਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਬੱਡੀ ਟੂਰਨਾਮੈਂਟ 'ਚ ਚੱਲੀਆਂ ਗੋਲੀਆਂ, ਇਕ ਦੀ ਮੌਤ-2 ਗੰਭੀਰ ਜ਼ਖ਼ਮੀ

ਜੈਤੋ, 15 ਮਾਰਚ (ਗੁਰਚਰਨ ਸਿੰਘ ਗਾਬੜੀਆ, ਭੋਲਾ ਸ਼ਰਮਾ)- ਬਾਬਾ ਗੋਕਲ ਦਾਸ ਲੋਕ ਭਲਾਈ ਕਲੱਬ ਰੋੜੀਕਪੂਰਾ ਵਲੋਂ ਪਿੰਡ ਦੇ ਸਕੂਲ ਵਿਚ ਕਰਵਾਏ ਜਾ ਰਹੇ 13ਵੇਂ ਕਬੱਡੀ ਟੂਰਨਾਮੈਂਟ ਦੇ ਅੱਜ ਅਖੀਰਲੇ ਦਿਨ ਰਾਤ ਕਰੀਬ 8 ਵਜੇ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਚਲਾਈਆਂ ...

ਪੂਰੀ ਖ਼ਬਰ »

ਅਨੰਤਨਾਗ ਮੁਕਾਬਲੇ 'ਚ ਹਿਜ਼ਬੁਲ ਤੇ ਲਸ਼ਕਰ ਕਮਾਂਡਰਾਂ ਸਮੇਤ 4 ਅੱਤਵਾਦੀ ਹਲਾਕ

ਸ੍ਰੀਨਗਰ, 15 ਮਾਰਚ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਜ ਹੋਏ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਅਤੇ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰਾਂ ਸਮੇਤ 4 ਸਥਾਨਕ ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਇਸ ...

ਪੂਰੀ ਖ਼ਬਰ »

ਪੰਜਾਬ 'ਚ ਗ਼ੈਰ-ਕਾਂਗਰਸ ਤੇ ਗ਼ੈਰ-ਭਾਜਪਾ ਸਰਕਾਰ ਬਣਾਉਣ ਦਾ ਸੁਪਨਾ ਬਸਪਾ ਪੂਰਾ ਕਰੇਗੀ-ਬੈਨੀਵਾਲ, ਗੜ੍ਹੀ

ਸਤਨਾਮ ਸਿੰਘ ਸੱਤੀ ਰੂਪਨਗਰ, 15 ਮਾਰਚ-ਬਹੁਜਨ ਸਮਾਜ ਪਾਰਟੀ ਨੇ ਬਸਪਾ ਦੇ ਸੰਸਥਾਪਕ ਸਵਰਗੀ ਕਾਂਸ਼ੀ ਰਾਮ ਦਾ 86ਵਾਂ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਖੁਆਸਪੁਰਾ ਵਿਖੇ 'ਸੱਤਾ ਪ੍ਰਾਪਤ ਕਰੋ ਮੇਲਾ' ਨਾਮਕ ਰੈਲੀ ਕਰਕੇ ਮਨਾਇਆ | ਰੈਲੀ 'ਚ ਬਸਪਾ ਦੇ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਵਿਰਾਸਤ-ਏ-ਖ਼ਾਲਸਾ ਸ੍ਰੀ ਅਨੰਦਪੁਰ ਸਾਹਿਬ ਸੈਲਾਨੀਆਂ ਲਈ ਬੰਦ

ਸ੍ਰੀ ਅਨੰਦਪੁਰ ਸਾਹਿਬ, 15 ਮਾਰਚ (ਨਿੱਕੂਵਾਲ, ਕਰਨੈਲ ਸਿੰਘ)-ਸੂਬਾ ਸਰਕਾਰ ਵਲੋਂ ਲਏ ਫ਼ੈਸਲੇ ਮੁਤਾਬਿਕ ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਅਧੀਨ ਆਉਂਦੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖ਼ਾਲਸਾ ਨੂੰ ਅਗਲੇ ਹੁਕਮਾਂ ਤੱਕ ਸੈਲਾਨੀਆਂ ਲਈ ਬੰਦ ਕਰ ਦਿੱਤਾ ...

ਪੂਰੀ ਖ਼ਬਰ »

ਖੁੰਢ-ਚਰਚਾ
ਕੋਰੋਨਾ ਵਾਇਰਸ ਨੇ ਦੱਬੇ ਅਨੇਕਾਂ ਚਰਚਿਤ ਮੁੱਦੇ

ਕੋਰੋਨਾ ਵਾਇਰਸ ਦੇ ਫੈਲਾਅ ਤੇ ਦਹਿਸ਼ਤ ਨੇ ਅਨੇਕਾਂ ਚਰਚਿਤ ਮੁੱਦਿਆਂ ਨੂੰ ਦਬਾ ਕੇ ਰੱਖ ਦਿੱਤਾ ਹੈ | ਦਿੱਲੀ ਹਿੰਸਾ 'ਚ ਹੋਈਆਂ ਬੇਦੋਸ਼ੇ ਲੋਕਾਂ ਦੀਆਂ ਮੌਤਾਂ ਤੇ ਕਰੋੜਾਂ ਰੁਪਏ ਦੀ ਸੰਪਤੀ ਦਾ ਨੁਕਸਾਨ, ਕੇਂਦਰ ਸਰਕਾਰ ਦਾ ਬਜਟ ਇਜਲਾਸ, ਕਈ ਬੈਂਕਾਂ ਦਾ ਰਲੇਵਾਂ, ਕੇਂਦਰ ਸਰਕਾਰ ਵਲੋਂ ਨਵੇਂ ਬਣਾਏ ਗਏ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.), ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਬਜਟ, ਯੈੱਸ ਬੈਂਕ ਮਾਮਲਾ, ਰਾਮ ਮੰਦਰ ਦੀ ਉਸਾਰੀ ਆਦਿ ਮੁੱਦੇ ਪੰਜਾਬ ਤੇ ਦੇਸ਼ ਵਾਸੀਆਂ ਲਈ ਚਰਚਾ ਦਾ ਵਿਸ਼ਾ ਬਣੇ ਹੋਏ ਸਨ, ਜਿਨ੍ਹਾਂ 'ਤੇ ਦੇਸ਼ ਦੇ ਮੀਡੀਏ ਤੇ ਦੇਸ਼ ਵਾਸੀਆਂ ਦਾ ਧਿਆਨ ਕੇਂਦਰਿਤ ਹੋ ਰਿਹਾ ਸੀ | ਪ੍ਰੰਤੂ ਕੋਰੋਨਾ ਵਾਇਰਸ ਦੇ ਪ੍ਰਸਾਰ ਤੇ ਦਹਿਸ਼ਤ ਨੇ ਇਨ੍ਹਾਂ ਸਾਰੇ ਚਰਚਿਤ ਮੁੱਦਿਆਂ ਨੂੰ ਦੱਬ ਕੇ ਰੱਖ ਦਿੱਤਾ ਹੈ |
—ਰੂੜਕੇ ਕਲਾਂ (ਬਰਨਾਲਾ) ਤੋਂ ਗੁਰਪ੍ਰੀਤ ਸਿੰਘ ਕਾਹਨੇਕੇ, 9501404756

ਖ਼ਬਰ ਸ਼ੇਅਰ ਕਰੋ

 

ਕੁਦਰਤੀ ਆਫ਼ਤਾਂ ਦੀ ਮਾਰ ਹੇਠ ਅੰਨਦਾਤਾ

ਭਾਰਤ ਤੇ ਪੰਜਾਬ ਦੇ ਕਿਸਾਨਾਂ ਨੂੰ ਕੁਦਰਤੀ ਆਫ਼ਤਾਂ ਤੇ ਅਵਾਰਾ ਪਸ਼ੂਆਂ ਦੀ ਮਾਰ ਪੈ ਰਹੀ ਹੈ | ਬੇਮੌਸਮੀ ਮੀਂਹ ਤੇ ਗੜਿਆਂ ਨਾਲ ਫ਼ਸਲਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ | ਹੁਣ ਕਿਸਾਨਾਂ ਦੀ ਕਣਕ ਦੀ ਫ਼ਸਲ ਸਿੱਟਿਆਂ 'ਤੇ ਆਈ ਹੈ, ਜਿਸ ਨੂੰ ਗੜੇਮਾਰੀ ਨਾਲ ਨੁਕਸਾਨ ...

ਪੂਰੀ ਖ਼ਬਰ »

ਕੀ ਕਰਨ ਵਿਚਾਰੀਆਂ ਚਿੜੀਆਂ

ਪੁਰਾਣੇ ਸਮੇਂ 'ਚ ਚਿੜੀਆਂ ਚੂਕਣ ਦੇ ਨਾਲ ਹੀ ਕਿਸਾਨ ਖੇਤਾਂ ਨੂੰ ਵਾਹੁਣ ਲਈ ਘਰੋਂ ਬਲਦ ਹੱਕ ਲੈਂਦੇ ਸਨ ਤੇ ਘਰਾਂ 'ਚ ਸੁਆਣੀਆਂ ਦੁੱਧ 'ਚ ਮਧਾਣੀ ਪਾ ਕੇ ਦੁੱਧ ਰਿੜਕਣ ਦਾ ਕੰਮ ਆਰੰਭ ਕਰ ਦਿੰਦੀਆਂ ਸਨ | ਪੁਰਾਣੇ ਸਮੇਂ 'ਚ ਘਰ ਕੱਚੇ ਹੁੰਦੇ ਸਨ ਤੇ ਸਰ-ਕਾਨਿਆਂ ਦੀਆਂ ਛੱਤਾਂ ...

ਪੂਰੀ ਖ਼ਬਰ »

ਦੇਰ ਆਏ, ਦਰੁਸਤ ਆਏ

ਭਾਵੇਂ ਹਾਈਕੋਰਟ ਦੀ ਘੁਰਕੀ ਨਾਲ ਹੀ ਸਹੀ, ਪੰਜਾਬ ਸਰਕਾਰ ਵਲੋਂ ਹਿੰਸਾ ਤੇ ਹੋਰ ਗ਼ੈਰ-ਸਮਾਜਿਕ ਰੁਚੀਆਂ ਨੂੰ ਹਲੂਣਾ ਦੇਣ ਵਾਲੇ ਪੰਜਾਬੀ ਗੀਤਾਂ ਿਖ਼ਲਾਫ਼ ਵਿਖਾਈ ਜਾ ਰਹੀ ਸਖ਼ਤੀ ਸ਼ਲਾਘਾਯੋਗ ਉਪਰਾਲਾ ਹੈ | ਪੰਜਾਬੀ ਸੰਗੀਤ ਦੇ ਬੇਹੱਦ ਨੇੜੇ ਨੌਜਵਾਨ ਪੀੜ੍ਹੀ ...

ਪੂਰੀ ਖ਼ਬਰ »

ਪੰਚ-ਸਰਪੰਚ ਔਰਤਾਂ ਅਧਿਕਾਰਾਂ ਪ੍ਰਤੀ ਸੁਚੇਤ ਹੋਣ

ਮਹਿਲਾਵਾਂ ਨੂੰ ਸਮਾਜ ਵਿਚ ਵਿਚਰਨ ਤੇ ਲੋਕ ਸੇਵਾ ਦਾ ਮੌਕਾ ਦੇਣ ਦੇ ਮਕਸਦ ਨਾਲ ਕੈਪਟਨ ਸਰਕਾਰ ਵਲੋਂ ਪੰਚਾਇਤੀ ਚੋਣਾਂ ਵਿਚ ਮਹਿਲਾਵਾਂ ਨੂੰ 50 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਸੀ ਪਰ ਰਾਜਨੀਤੀ ਪ੍ਰਤੀ ਬੇਰੁਖ਼ੀ ਤੇ ਮਰਦ ਪ੍ਰਧਾਨ ਮਾਨਸਿਕਤਾ ਦਾ ਪਲੜਾ ਭਾਰੀ ਹੋਣ ...

ਪੂਰੀ ਖ਼ਬਰ »

ਆਓ ਦੋ ਬੂਟੇ ਲਾਈਏ

ਹਰਿਆਵਲ ਭਾਵ ਦਰੱਖਤ, ਜੇ ਅੱਜ ਅਸੀਂ ਧਰਤੀ 'ਤੇ ਜੀਵਨ ਦਾ ਅਨੰਦ ਮਾਣ ਰਹੇ ਹਾਂ ਤਾਂ ਇਹ ਸਿਰਫ਼ ਰੁੱਖਾਂ ਕਰਕੇ ਹੀ ਸੰਭਵ ਹੈ | ਰੁੱਖ ਹੀ ਹਨ, ਜੋ ਸਾਡੇ ਸਾਹ ਲੈਣ ਲਈ ਸ਼ੁੱਧ ਹਵਾ (ਆਕਸੀਜਨ) ਦਾ ਪ੍ਰਬੰਧ ਕਰਦੇ ਹਨ, ਦਵਾਈਆਂ ਦਿੰਦੇ ਹਨ ਤੇ ਸਾਡੀਆਂ ਕਈ ਹੋਰ ਲੋੜਾਂ ਪੂਰੀਆਂ ...

ਪੂਰੀ ਖ਼ਬਰ »

ਟਰੰਪ ਦੀ ਟੈਸਟ ਰਿਪੋਰਟ ਆਈ ਨੈਗੇਟਿਵ

ਵਾਸ਼ਿੰਗਟਨ, 15 ਮਾਰਚ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੋਰੋਨਾ ਵਾਇਰਸ ਦੀ ਟੈਸਟ ਰਿਪੋਰਟ ਆ ਗਈ ਹੈ | ਟਰੰਪ (73) ਦੀ ਕੋਰੋਨਾ ਵਾਇਰਸ ਦੀ ਟੈਸਟ ਰਿਪੋਰਟ 24 ਘੰਟੇ ਤੋਂ ਵੀ ਘੱਟ ਸਮੇਂ 'ਚ ਆਈ, ਜੋ ਨੈਗੇਟਿਵ ਹੈ | ਟਰੰਪ ਦੇ ਟੈਸਟ ਰਿਪੋਰਟ ਦੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX