ਤਾਜਾ ਖ਼ਬਰਾਂ


ਸੀ.ਬੀ.ਆਈ. ਦੀ ਟੀਮ ਨੇ ਮੇਰਾ ਕੰਪਿਊਟਰ ਅਤੇ ਫ਼ੋਨ ਜ਼ਬਤ ਕਰ ਲਿਆ , ਅਸੀਂ ਕੋਈ ਗਲਤ ਕੰਮ ਨਹੀਂ ਕੀਤਾ - ਮਨੀਸ਼ ਸਿਸੋਦੀਆ
. . .  1 day ago
ਵਿਨੇ ਕੁਮਾਰ ਸਕਸੈਨਾ ਨੇ 12 ਆਈ.ਏ.ਐਸ .ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ
. . .  1 day ago
ਨਵੀਂ ਦਿੱਲੀ, 19 ਅਗਸਤ - ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਤੁਰੰਤ ਪ੍ਰਭਾਵ ਨਾਲ 12 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ ।
ਭਾਰਤੀ ਹਵਾਈ ਸੈਨਾ ਅਭਿਆਸ ਪਿਚ ਬਲੈਕ-2022 ਵਿਚ ਹਿੱਸਾ ਲੈਣ ਲਈ ਆਸਟ੍ਰੇਲੀਆ ਪਹੁੰਚੀ
. . .  1 day ago
ਸ਼੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਕਮੇਟੀ ਜੰਡਿਆਲਾ ਗੁਰੂ ਵਿਖੇ ਲੰਪੀ ਚਮੜੀ ਰੋਗ ਨਾਲ ਮਰ ਰਹੀਆਂ ਗਾਵਾਂ
. . .  1 day ago
ਜੰਡਿਆਲਾ ਗੁਰੂ, 19 ਅਗਸਤ-(ਰਣਜੀਤ ਸਿੰਘ ਜੋਸਨ, ਪਰਮਿੰਦਰ ਸਿੰਘ ਜੋਸਨ) - ਸ਼੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਕਮੇਟੀ ਜੰਡਿਆਲਾ ਗੁਰੂ ਵਿਖੇ ਪਿਛਲੇ ਕੁਝ ਦਿਨਾਂ ਤੋਂ ਲੰਪੀ ਚਮੜੀ ਰੋਗ ਨਾਲ ਰੋਜ਼ਾਨਾ ਗਾਵਾਂ ਮਰ ਰਹੀਆਂ ...
ਨਵੀਂ ਦਿੱਲੀ - ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਦੇ ਕਾਰਜਕਾਲ 'ਚ ਇਕ ਸਾਲ ਦਾ ਹੋਰ ਵਾਧਾ
. . .  1 day ago
ਓਮ ਬਿਰਲਾ ਕੈਨੇਡਾ ਵਿਚ 65ਵੇਂ ਰਾਸ਼ਟਰਮੰਡਲ ਸੰਸਦੀ ਸੰਮੇਲਨ ਵਿਚ ਭਾਰਤੀ ਸੰਸਦੀ ਵਫ਼ਦ ਦੀ ਅਗਵਾਈ ਕਰਨਗੇ
. . .  1 day ago
ਪਹਿਲੀ ਭਾਰਤੀ ਮਹਿਲਾ ਪਾਇਲਟ ਨੂੰ ਉੱਤਰੀ ਧਰੁਵ ਉੱਤੇ ਰਿਕਾਰਡ ਤੋੜ ਉਡਾਣ ਲਈ ਅਮਰੀਕਾ ਸਥਿਤ ਏਵੀਏਸ਼ਨ ਮਿਊਜ਼ੀਅਮ ਵਿਚ ਮਿਲੀ ਜਗ੍ਹਾ
. . .  1 day ago
ਇਕ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ
. . .  1 day ago
ਕੁੱਲਗੜ੍ਹੀ ,19 ਅਗਸਤ ( ਸੁਖਜਿੰਦਰ ਸਿੰਘ ਸੰਧੂ )- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਅਧੀਨ ਪਿੰਡ ਯਾਰੇ ਸ਼ਾਹ ਵਾਲਾ ਇਕ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸ਼ਵਿੰਦਰ ਸਿੰਘ ਖਾਰਾ ...
ਮਨੀਸ਼ ਸਿਸੋਦੀਆ ਸਮੇਤ 15 ਵਿਅਕਤੀਆਂ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਸੀ.ਬੀ.ਆਈ .ਐਫ.ਆਈ.ਆਰ. ਵਿਚ ਕੀਤਾ ਨਾਮਜ਼ਦ
. . .  1 day ago
ਪੁਰੀ ਦੇ ਡੇਲੰਗਾ 'ਚ ਹੜ੍ਹ ਵਰਗੀ ਸਥਿਤੀ
. . .  1 day ago
ਉਡੀਸ਼ਾ, 19 ਅਗਸਤ - ਪੁਰੀ ਦੇ ਡੇਲੰਗਾ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਹੜ੍ਹ ਦਾ ਪਾਣੀ ਘਰਾਂ 'ਚ ਦਾਖ਼ਲ ਹੋ ਗਿਆ
ਨਿਊਯਾਰਕ ਸਿਟੀ: ਮਹਾਤਮਾ ਗਾਂਧੀ ਦੇ ਬੁੱਤ ਦੀ ਦੋ ਹਫ਼ਤਿਆਂ ਵਿਚ ਦੂਜੀ ਵਾਰ ਕੀਤੀ ਗਈ ਭੰਨਤੋੜ
. . .  1 day ago
ਸ੍ਰੀ ਮੁਕਤਸਰ ਸਾਹਿਬ: ਜਲ ਨਿਕਾਸੀ ਮਹਿਕਮੇ ਦੇ ਸਰਕਲ ਦਫ਼ਤਰ ਬੰਦ ਕਰਨ ਨਾਲ ਹੋਰ ਸੰਕਟ ਪੈਦਾ ਹੋਵੇਗਾ - ਸੁਖਬੀਰ ਸਿੰਘ ਬਾਦਲ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ, ਲੰਬੀ, ਮਲੋਟ, ਅਬੋਹਰ ਅਤੇ ਗਿੱਦੜਬਾਹਾ ਦੇ ਇਲਾਕਿਆਂ ਵਿਚ ਸੇਮ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਏ ਹੜ੍ਹਾਂ ਨਾਲ ...
ਰਾਵੀ ਦਰਿਆ ਵਿਚ ਪਾਣੀ ਵਧਣ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਪੰਜਾਬ ਸਰਕਾਰ ਵਲੋਂ ਦਿੱਤਾ ਜਾਵੇਗਾ ਮੁਆਵਜ਼ਾ - ਧਾਲੀਵਾਲ
. . .  1 day ago
ਰਮਦਾਸ, ਅਜਨਾਲਾ, 19 ਅਗਸਤ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ,ਜਸਵੰਤ ਸਿੰਘ ਵਾਹਲਾ, ਅਵਤਾਰ ਸਿੰਘ ਰੰਧਾਵਾ)-ਪਿਛਲੇ ਦਿਨੀਂ ਰਾਵੀ ਦਰਿਆ ਵਿਚ ਅਚਾਨਕ ਪਾਣੀ ਵਧਣ ਕਾਰਨ ਖ਼ਰਾਬ ਹੋਈਆਂ ਫ਼ਸਲਾਂ ...
ਪੱਛਮੀ ਬੰਗਾਲ : ਵਿਸ਼ੇਸ਼ ਟਾਸਕ ਫੋਰਸ ਨੇ ਅਲ ਕਾਇਦਾ ਨਾਲ ਸ਼ਮੂਲੀਅਤ ਲਈ 2 ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਆਂਧਰਾ ਦੇ ਕਾਕੀਨਾਡਾ 'ਚ ਖੰਡ ਫੈਕਟਰੀ 'ਚ ਲੱਗੀ ਅੱਗ, ਦੋ ਦੀ ਮੌਤ
. . .  1 day ago
ਲਸ਼ਕਰ-ਏ- ਤਾਇਬਾ ਦੀ ਫੰਡਿੰਗ 'ਚ ਸ਼ਾਮਿਲ ਜੰਮੂ-ਕਸ਼ਮੀਰ ਦਾ ਹਵਾਲਾ ਸੰਚਾਲਕ ਅਲ ਬਦਰ ਗ੍ਰਿਫ਼ਤਾਰ
. . .  1 day ago
ਆਪਣੀ ਪਤਨੀ ਦੀ ਕਹੀ ਮਾਰ ਕੇ ਹੱਤਿਆ ਕਰਨ ਵਾਲੇ ਬਲਵੰਤ ਸਿੰਘ ਨੇ ਕੀਤੀ ਆਤਮ ਹੱਤਿਆ
. . .  1 day ago
ਫ਼ਰੀਦਕੋਟ, 19 ਅਗਸਤ ( ਜਸਵੰਤ ਪੁਰਬਾ ) – ਸਾਦਿਕ ਦੇ ਪਿੰਡ ਬੁੱਟਰ 'ਚ ਆਪਣੀ ਪਤਨੀ ਦੀ ਕਹੀ ਮਾਰ ਕੇ ਹੱਤਿਆ ਕਰਨ ਵਾਲੇ ਬਲਵੰਤ ਸਿੰਘ ਨੇ ਅੱਜ ਦੁਪਹਿਰ ਕਰੀਬ 2:30 ਵਜੇ ਬੁੱਟਰ ਵਿਖੇ ਨਹਿਰ ਕੋਲ ਖੜ੍ਹੇ ਸਫੈਦੇ ਦੇ ...
ਸੰਯੁਕਤ ਕਿਸਾਨ ਮੋਰਚੇ ਵਲੋਂ ਪਾਣੀਆਂ ਅਤੇ ਪੰਜਾਬ ਨਾਲ ਸੰਬੰਧਿਤ ਹੋਰ ਮੁੱਦਿਆਂ ਨੂੰ ਲੈ ਕੇ ਰੈਲੀਆਂ ਕਰਨ ਦਾ ਐਲਾਨ
. . .  1 day ago
ਚੰਡੀਗੜ੍ਹ, 19 ਅਗਸਤ (ਅਜਾਇਬ ਸਿੰਘ ਔਜਲਾ) - ਸੰਯੁਕਤ ਕਿਸਾਨ ਮੋਰਚੇ ਵਲੋਂ ਪਾਣੀਆਂ ਅਤੇ ਪੰਜਾਬ ਨਾਲ ਸੰਬੰਧਿਤ ਹੋਰ ਮੁੱਦਿਆਂ ਨੂੰ ਲੈ ਕੇ ਵੱਖ ਵੱਖ ਥਾਵਾਂ 'ਤੇ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਚੰਡੀਗੜ੍ਹ ਵਿਖੇ ਇਹ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ...
ਕਿਸਾਨਾਂ ਨੇ ਨੰਗੇ ਧੜ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  1 day ago
ਅਬੋਹਰ,19 ਅਗਸਤ (ਸੰਦੀਪ ਸੋਖਲ) - ਕੌਮੀ ਮਾਰਗ 'ਤੇ ਰਾਜਸਥਾਨ ਸਰਹੱਦ ਦੇ ਨਾਲ ਪੈਂਦੇ ਪਿੰਡ ਗੁੰਮਜਾਲ ’ਤੇ ਕਿਸਾਨਾਂ ਵਲੋਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪੱਕੇ ਤੌਰ ’ਤੇ ਲਗਾਏ ਗਏ ਧਰਨੇ ਨੂੰ 48 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵਲੋਂਂ ਕੋਈ ਸੁਣਵਾਈ...
ਮੁੱਖ ਮੰਤਰੀ ਭਗਵੰਤ ਮਾਨ ਨੇ ਵਾਲਮੀਕਿ ਭਾਈਚਾਰੇ ਦੀਆਂ ਸਾਰੀਆਂ ਮੰਗਾਂ ਕੀਤੀਆਂ ਪੂਰੀਆਂ
. . .  1 day ago
ਚੰਡੀਗੜ੍ਹ, 19 ਅਗਸਤ - ਵਾਲਮੀਕਿ ਭਾਈਚਾਰੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਸਮਾਪਤ ਹੋ ਗਈ ਹੈ ਤੇ ਮੁੱਖ ਮੰਤਰੀ ਨੇ ਵਾਲਮੀਕਿ ਭਾਈਚਾਰੇ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰ ਦਿੱਤਾ ਹੈ।ਇਸ ਮੌਕੇ ਵਾਲਮੀਕਿ ਭਾਈਚਾਰੇ ਨੇ ਭਗਵੰਤ ਮਾਨ ਦੀ ਤਾਰੀਫ਼ ਕਰਦਿਆ ਕਿਹਾ ਕਿ ਅਜਿਹਾ ਮੁੱਖ ਮੰਤਰੀ ਪਹਿਲੀ ਵਾਰ...
ਭਗਵੰਤ ਮਾਨ ਵਲੋਂ ਪੀ.ਏ.ਯੂ. ਦੇ ਨਵਨਿਯੁਕਤ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੂੰ ਸ਼ੁੱਭਕਾਮਨਾਵਾਂ
. . .  1 day ago
ਚੰਡੀਗੜ੍ਹ, 19 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਨਵਨਿਯੁਕਤ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੂੰ ਸ਼ੁੱਭਕਾਮਨਾਵਾਂ...
ਹਨੀਟ੍ਰੈਪ 'ਚ ਫਸਾ ਕੇ ਇਕ ਨੌਜਵਾਨ ਨੂੰ ਅਗਵਾ ਕਰਨ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ
. . .  1 day ago
ਐਸ.ਏ.ਐਸ. ਨਗਰ, 19 ਅਗਸਤ (ਜਸਬੀਰ ਸਿੰਘ ਜੱਸੀ) - ਖਰੜ ਨਜ਼ਦੀਕ ਇਕ ਯੂਨੀਵਰਸਿਟੀ ਵਿਚ ਪੜ੍ਹਦੇ ਇਕ ਵਿਦਿਆਰਥੀ ਨੂੰ ਹਨੀਟ੍ਰੈਪ 'ਚ ਫਸਾ ਕੇ ਅਗਵਾ ਕਰਨ ਵਾਲੀ ਇਕ ਲੜਕੀ ਸਮੇਤ ਤਿੰਨ ਮੁਲਜ਼ਮਾਂ ਨੂੰ ਮੁਹਾਲੀ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵਲੋਂ ਇਸ...
ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੌਲਾਂਗ ਟੋਲ ਪਲਾਜ਼ੇ 'ਤੇ ਧਰਨਾ
. . .  1 day ago
ਚੌਲਾਂਗ, 19 ਅਗਸਤ (ਸੁਖਦੇਵ ਸਿੰਘ) - ਅੱਜ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਚੌਲਾਂਗ ਟੋਲ ਪਲਾਜ਼ੇ 'ਤੇ ਧਰਨਾ ਦਿੱਤਾ ਗਿਆ। ਇਸ ਸੰਬੰਧੀ ਨੰਬਰਦਾਰ ਦਲੀਪ ਸਿੰਘ ਮੁੱਖ ਬੁਲਾਰਾ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਦੱਸਿਆ ਕਿ ਕੱਲ੍ਹ ਮੈਂ ਚੌਲਾਂਗ ਟੋਲ ਪਲਾਜ਼ਾ ਤੋਂ ਲੰਘਿਆ...
ਡਾ. ਐਸ.ਐਸ.ਗੋਸਲ ਪੀ.ਏ.ਯੂ. ਦੇ ਉਪ ਕੁਲਪਤੀ ਨਿਯੁਕਤ
. . .  1 day ago
ਲੁਧਿਆਣਾ, 19 ਅਗਸਤ (ਪੁਨੀਤ ਬਾਵਾ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਖੋਜ ਅਤੇ ਪੀ.ਏ.ਯੂ. ਦੀ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਐਸ.ਐਸ. ਗੋਸਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਉਪ ਕੁਲਪਤੀ...
ਪੰਚਾਇਤ ਮੰਤਰੀ ਧਾਲੀਵਾਲ ਵਲੋਂ ਨਸ਼ਿਆਂ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲੀ ਸਰਪੰਚ ਦਾ ਸਨਮਾਨ
. . .  1 day ago
ਮੁੱਲਾਂਪੁਰ-ਦਾਖਾ, 19 ਅਗਸਤ (ਨਿਰਮਲ ਸਿੰਘ ਧਾਲੀਵਾਲ)- ਅੱਜ ਪੰਜਾਬ ਦੇ ਪੰਚਾਇਤ ਤੇ ਪੇਂਡੂ ਵਿਕਾਸ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਨੇੜਲੇ ਪਿੰਡ ਮੰਡਿਆਣੀ ਪਹੁੰਚ ਕੇ ਪਿਛਲੇ ਸਮੇਂ ਨਸ਼ਿਆਂ ਖ਼ਿਲਾਫ਼...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਚੇਤ ਸੰਮਤ 552

ਗੁਰਦਾਸਪੁਰ / ਬਟਾਲਾ / ਪਠਾਨਕੋਟ

ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ 'ਆਪ' 'ਚ ਵੀ ਧੜੇਬੰਦੀ ਉੱਭਰ ਕੇ ਸਾਹਮਣੇ ਆਈ

ਸ੍ਰੀ ਹਰਿਗੋਬਿੰਦਪੁਰ, 15 ਮਾਰਚ (ਕੰਵਲਜੀਤ ਸਿੰਘ ਚੀਮਾ)-ਬਟਾਲਾ ਨਜ਼ਦੀਕ ਰਾਖਵੇਂ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਉਸ ਸਮੇਂ ਆਮ ਆਦਮੀ ਪਾਰਟੀ 'ਚ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆ ਗਈ, ਜਦੋਂ ਇਸ ਹਲਕੇ ਤੋਂ 2017 ਦੀਆਂ ਵਿਧਾਨ ਸਭਾ ਚੋਣ 'ਆਪ' ਵਲੋਂ ਲੜ ...

ਪੂਰੀ ਖ਼ਬਰ »

ਪਿੰਡ ਰਾਏਚੱਕ ਦੇ ਫ਼ੌਜੀ ਜਵਾਨ ਨੇ ਡਿਊਟੀ ਦੌਰਾਨ ਕੀਤੀ ਖੁਦਕੁਸ਼ੀ

ਕੋਟਲੀ ਸੂਰਤ ਮੱਲ੍ਹੀ, 15 ਮਾਰਚ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਰਾਏਚੱਕ ਦੇ ਇਕ ਫ਼ੌਜੀ ਜਵਾਨ ਵਲੋਂ ਡਿਊਟੀ ਦੌਰਾਨ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਫ਼ੌਜੀ ਗੁਰਜੀਤ ਸਿੰਘ (28) ਪੁੱਤਰ ਕਸ਼ਮੀਰ ਸਿੰਘ 4 ਪੈਰਾ ਫ਼ੌਜ 'ਚ ਊਧਮਪੁਰ ਵਿਖੇ ਡਿਊਟੀ 'ਤੇ ...

ਪੂਰੀ ਖ਼ਬਰ »

ਸੋਨੇ ਦੇ ਨਕਲੀ ਗਹਿਣੇ ਵੇਚਣ ਵਾਲਾ ਗਰੋਹ ਆਇਆ ਪੁਲਿਸ ਅੜਿੱਕੇ

ਗੁਰਦਾਸਪੁਰ, 15 ਮਾਰਚ (ਭਾਗਦੀਪ ਸਿੰਘ ਗੋਰਾਇਆ)-ਸਥਾਨਿਕ ਸ਼ਹਿਰ ਅੰਦਰ ਪਿਛਲੇ 15 ਦਿਨਾਂ ਤੋਂ ਵੱਖ-ਵੱਖ ਸੁਨਿਆਰਿਆਂ ਨੰੂ ਸੋਨੇ ਦੇ ਨਕਲੀ ਗਹਿਣੇ ਵੇਚ ਕੇ ਉਨ੍ਹਾਂ ਨਾਲ ਠੱਗੀ ਮਾਰਨ ਵਾਲਾ ਗਰੋਹ ਪੁਲਿਸ ਅੜਿਕੇ ਆਇਆ ਹੈ | ਜਿਸ ਵਿਚੋਂ ਇਕ ਔਰਤ ਸਮੇਤ ਤਿੰਨ ਨੰੂ ਪੁਲਿਸ ...

ਪੂਰੀ ਖ਼ਬਰ »

ਹੋਲੇ-ਮਹੱਲੇ ਨੂੰ ਸਮਰਪਿਤ ਕਬੱਡੀ ਕੱਪ 'ਚ ਅਰਬਲ ਸਿੰਘ ਬਣਿਆ ਵਧੀਆ ਧਾਵੀ

ਬਟਾਲਾ, 15 ਮਾਰਚ (ਕਾਹਲੋਂ)-ਪਿਛਲੇ ਦਿਨੀਂ ਹੋਲੇ-ਮੁਹੱਲੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਵਾਂਸ਼ਹਿਰ, ਇੰਗਲੈਂਡ-ਕੈਨੇਡਾ, ਰਾਇਲ ਕਿੰਗ ਅਤੇ ਬੱਲਪੁਰੀਆਂ ਬਿਜਲੀ ਨੰਗਲ ਕਬੱਡੀ ਕਲੱਬਾਂ ਵਿਚੋਂ ਕਬੱਡੀ ਟੂਰਨਾਮੈਂਟ ਕਰਵਾਏ ਗਏ, ਜਿਸ ਵਿਚ ਫਾਈਨਲ ਮੈਚ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਬਟਾਲਾ, 15 ਮਾਰਚ (ਕਾਹਲੋਂ)-ਅੱਜ ਸ਼ਾਮ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਹੋ ਜਾਣ 'ਤੇ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਪੁੱਤਰ ਹੀਰਾ ਸਿੰਘ, ਜੋ ਨੌਵੀਂ ਜਮਾਤ ਦਾ ਵਿਦਿਆਰਥੀ ਹੈ, ਆਪਣੇ ਦੋਸਤ ਸ਼ਮਸ਼ੇਰ ਸਿੰਘ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੋਂ ਬਚਣ ਲਈ ਮੁੱਖ ਮੰਤਰੀ ਦੀਆਂ ਮੋਬਾਈਲ ਫ਼ੋਨਾਂ 'ਤੇ ਆਉਣ ਲੱਗੀਆਂ ਅਪੀਲਾਂ

ਕੋਟਲੀ ਸੂਰਤ ਮੱਲ੍ਹੀ, 15 ਮਾਰਚ (ਕੁਲਦੀਪ ਸਿੰਘ ਨਾਗਰਾ)-ਚੀਨ 'ਚੋ ਫ਼ੈਲੇ ਜਾਨਲੇਵਾ ਕੋਰੋਨਾ ਵਾਇਰਸ ਨੇ ਸੰਸਾਰ ਭਰ ਦੇ ਲੋਕਾਂ ਦੀ ਨੀਂਦ ਉਡਾਈ ਹੋਈ ਹੈ ਤੇ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਰਕੇ ਸੰਸਾਰ ਦੇ ਕਈ ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਤੇ ਭਾਰਤ ...

ਪੂਰੀ ਖ਼ਬਰ »

ਬੇਟ ਇਲਾਕੇ ਦੇ ਪਿੰਡਾਂ ਤੇ ਕਸਬਿਆਂ 'ਚ ਨਸ਼ੇ ਦੀ ਭਰਮਾਰ, ਪੁਲਿਸ ਪ੍ਰਸ਼ਾਸਨ ਦੇਵੇ ਧਿਆਨ

ਪੁਰਾਣਾ ਸ਼ਾਲਾ, 15 ਮਾਰਚ (ਅਸ਼ੋਕ ਸ਼ਰਮਾ)-ਬੇਟ ਇਲਾਕੇ ਦੇ ਦਿਹਾਤੀ ਤੇ ਪੇਂਡੂ ਖੇਤਰਾਂ ਅੰਦਰ ਨਸ਼ਿਆਂ ਦੀ ਭਰਮਾਰ ਜਿਉਂ ਦੀ ਤਿਉਂ ਬਣੀ ਹੋਈ ਹੈ | ਜਿਸ ਕਾਰਨ ਪੁਲਿਸ ਪ੍ਰਸ਼ਾਸਨ 'ਤੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ | ਜਦੋਂ ਪੱਤਰਕਾਰ ਨੇ ਪੰਡੋਰੀ ਮਹੰਤਾਂ, ਆਲੇਚੱਕ ਆਦਿ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਦਾ ਧਰਨਾ ਮੁਲਤਵੀ-ਸੰਘਰਸ਼ ਕਮੇਟੀ ਪੰਜਾਬ

ਬਟਾਲਾ, 15 ਮਾਰਚ (ਕਾਹਲੋਂ)-ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਸੰਘਰਸ਼ ਕਮੇਟੀ ਪੰਜਾਬ ਦੇ ਜੁਝਾਰੂ ਸਾਥੀਆਂ ਦੀ ਇਕੱਤਰਤਾ ਲੁਧਿਆਣਾ ਵਿਖੇ ਹੋਈ | ਇਕੱਤਰਤਾ ਦੌਰਾਨ ਪ੍ਰੋ: ਹਰਮਿੰਦਰ ਸਿੰਘ ਡਿੰਪਲ ਨਾਭਾ, ਪ੍ਰੋ: ਧਰਮਜੀਤ ਸਿੰਘ ਫਤਹਿਗੜ੍ਹ ਸਾਹਿਬ, ...

ਪੂਰੀ ਖ਼ਬਰ »

ਗੁਰਦਾਸਪੁਰ ਦੇ ਸਰਕਾਰੀ ਤੇ ਨਿੱਜੀ ਬੈਂਕਾਂ ਕੋਲ ਨਹੀਂ ਹੈ ਆਪਣੀ ਪਾਰਕਿੰਗ

ਗੁਰਦਾਸਪੁਰ, 15 ਮਾਰਚ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਸ਼ਹਿਰ ਅੰਦਰ ਟਰੈਫ਼ਿਕ ਸਮੱਸਿਆ ਦਿਨੋਂ ਦਿਨ ਉਲਝਦੀ ਜਾ ਰਹੀ ਹੈ | ਜਿਸ ਦਾ ਮੁੱਖ ਕਾਰਨ ਲੋਕਾਂ ਵਲੋਂ ਸੜਕਾਂ ਕੰਢੇ ਕੀਤੇ ਨਾਜਾਇਜ਼ ਕਬਜ਼ੇ ਅਤੇ ਵੱਧ ਰਹੇ ਆਵਾਜਾਈ ਦੇ ਸਾਧਨ ਹਨ | ਜਿਸ ਕਾਰਨ ਸ਼ਹਿਰ ...

ਪੂਰੀ ਖ਼ਬਰ »

ਤੇਜ਼ ਹਨੇਰੀ ਝੱਖੜ ਨਾਲ ਡਿਗਿਆ ਮੀਟਰ ਬਕਸਾ ਬਣ ਸਕਦੈ ਹਾਦਸੇ ਦਾ ਕਾਰਨ

ਗੁਰਦਾਸਪੁਰ, 15 ਮਾਰਚ (ਭਾਗਦੀਪ ਸਿੰਘ ਗੋਰਾਇਆ)-ਸਥਾਨਿਕ ਸ਼ਹਿਰ ਦੇ ਆਈ.ਟੀ.ਆਈ ਕਾਲੋਨੀ ਦੇ ਵਾਰਡ ਨੰਬਰ 4 ਵਿਖੇ ਪਿਛਲੇ ਦਿਨੀਂ ਚੱਲੀ ਤੇਜ਼ ਹਨੇਰੀ ਝੱਖੜ ਕਾਰਨ ਗਲੀ ਦੇ ਬਾਹਰ ਲੱਗਾ ਬਿਜਲੀ ਦਾ ਮੀਟਰ ਬਕਸਾ ਚਾਲੂ ਮੀਟਰਾਂ ਸਮੇਤ ਡਿਗ ਗਿਆ ਜੋ ਕਿਸੇ ਸਮੇਂ ਵੀ ਹਾਦਸੇ ਦਾ ...

ਪੂਰੀ ਖ਼ਬਰ »

ਟਰੱਕ ਦਾ ਬੈਟਰਾ ਚੋਰੀ ਕਰਨ ਦੇ ਮਾਮਲੇ 'ਚ ਇਕ ਗਿ੍ਫ਼ਤਾਰ

ਧਾਰੀਵਾਲ, 15 ਮਾਰਚ (ਰਮੇਸ਼ ਕੁਮਾਰ/ ਸਵਰਨ ਸਿੰਘ/ ਜੇਮਸ ਨਾਹਰ)-ਪਿੰਡ ਜਫ਼ਰਵਾਲ ਦੇ ਇਕ ਘਰ ਦੇ ਬਾਹਰ ਖੜ੍ਹੇ ਟਰੱਕ ਵਿਚੋਂ ਬੈਟਰਾ ਚੋਰੀ ਕਰ ਲੈਣ ਦੇ ਸਬੰਧ ਵਿਚ ਥਾਣਾ ਧਾਰੀਵਾਲ ਦੀ ਪੁਲਿਸ ਨੇ ਇਕ ਵਿਰੁੱਧ ਮਾਮਲਾ ਦਰਜ ਕਰ ਕੇ ਉਸਨੂੰ ਗਿ੍ਫ਼ਤਾਰ ਕਰ ਲਿਆ | ਐਸ.ਐਚ.ਓ. ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ 'ਨੈਸ਼ਨਲ ਪਬਲਿਕ ਸਕੂਲ' ਡਡਵਾਂ ਵਿਖੇ ਕੋਵਿਡ-19 (ਕੋਰੋਨਾ) ਸਬੰਧੀ ਜਾਗਰੂਕ ਕੈਂਪ ਲਗਾਇਆ

ਧਾਰੀਵਾਲ, 15 ਮਾਰਚ (ਜੇਮਸ ਨਾਹਰ)-ਸੀ.ਐਚ.ਸੀ. ਧਾਰੀਵਾਲ ਦੇ ਸਹਿਤ ਅਮਲੇ ਵਲੋਂ ਐਸ.ਐਮ.ਓ. ਡਾ: ਰਜਿੰਦਰ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 'ਨੈਸ਼ਨਲ ਪਬਲਿਕ ਸਕੂਲ' ਡਡਵਾਂ ਵਿਖੇ ਕੋਵਿਡ-19 (ਕੋਰੋਨਾ ਵਾਇਰਸ) ਸਬੰਧੀ ਜਾਗਰੂਕ ਕੈਂਪ ਲਗਾਇਆ | ਇਸ ਕੈਂਪ ਵਿਚ ਸਿਹਤ ਵਿਭਾਗ ...

ਪੂਰੀ ਖ਼ਬਰ »

ਲੋਕ ਬਾਦਲ ਸਰਕਾਰ ਦੀਆਂ ਸਕੀਮਾਂ ਤੇ ਨੀਤੀਆਂ ਨੂੰ ਕਰ ਰਹੇ ਹਨ ਯਾਦ-ਮੌੜ, ਬੋਹੜਵਡਾਲਾ

ਕਲਾਨੌਰ, 15 ਮਾਰਚ (ਪੁਰੇਵਾਲ)-ਪਿਛਲੇ 10 ਸਾਲ ਸੱਤਾ 'ਤੇ ਕਾਬਜ਼ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੇਲੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਸਦਕਾ ਸੂਬਾ ਵਾਸੀਆਂ ਲਈ ਲਿਆਂਦੀਆਂ ਗਈਆਂ ...

ਪੂਰੀ ਖ਼ਬਰ »

ਬੇਟੀ ਦੇ ਜੱਜ ਬਣਨ ਦੀ ਖੁਸ਼ੀ 'ਚ ਸ਼ੁਕਰਾਨੇ ਵਜੋਂ ਸਮਾਗਮ ਕਰਵਾਇਆ

ਡੇਰਾ ਬਾਬਾ ਨਾਨਕ, 15 ਮਾਰਚ (ਸ਼ਰਮਾ, ਮਾਂਗਟ)-ਬੇਟੀ ਰਵਨੀਤ ਕੌਰ ਬੇਦੀ ਦੇ ਜੱਜ ਬਣਨ ਦੀ ਖੁਸ਼ੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ-ਬੰਸ ਅਤੇ ਚੈਰੀਟੇਬਲ ਹਸਪਤਾਲ ਦੇ ਚੇਅਰਮੈਨ ਬਾਬਾ ਸੁਖਦੀਪ ਸਿੰਘ ਬੇਦੀ ਵਲੋਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਆਰੰਭਤਾ ...

ਪੂਰੀ ਖ਼ਬਰ »

ਕੋਰੋਨਾ ਦੇ ਪ੍ਰਕੋਪ ਤੋਂ ਬਚਣ ਲਈ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਧਾਰੀਵਾਲ, 15 ਮਾਰਚ (ਸਵਰਨ ਸਿੰਘ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਸਵੇਰ ਦੇ ਨਿਤਨੇਮ ਅਤੇ ਕੀਰਤਨ ਉਪਰੰਤ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਲੋਕਾਂ ਦੇ ਬਚਾਅ ਲਈ ਅਰਦਾਸ ਕੀਤੀ ਗਈ | ਕਥਾਵਾਚਕ ਅਤੇ ਗ੍ਰੰਥੀ ਭਾਈ ਜਸਵਿੰਦਰ ਸਿੰਘ ਕਲੇਰ ਨੇ ...

ਪੂਰੀ ਖ਼ਬਰ »

ਸਰਪੰਚ ਨੇ ਆਪਣੇ ਨਿੱਜੀ ਖਰਚੇ 'ਚੋਂ ਡਿਸਪੈਂਸਰੀ ਦਾ ਨਿਰਮਾਣ ਕਾਰਜ ਕਰਵਾਇਆ

ਡੇਹਰੀਵਾਲ ਦਰੋਗਾ, 15 ਮਾਰਚ (ਹਰਦੀਪ ਸਿੰਘ ਸੰਧੂ)-ਪਿਛਲੇ ਲੰਮੇ ਸਮੇਂ ਤੋਂ ਪਿੰਡ ਵਾਸੀਆਂ ਦੀ ਲਟਕਦੀ ਪਈ ਮੰਗ ਨੂੰ ਅੱਜ ਪਿੰਡ ਉਦੋਵਾਲ ਦੇ ਸਰਪੰਚ ਪਰਮਜੀਤ ਸਿੰਘ ਵਲੋਂ ਆਪਣੇ ਨਿੱਜੀ ਖ਼ਰਚੇ ਵਿਚੋਂ ਪਿੰਡ ਦੀ ਡਿਸਪੈਂਸਰੀ ਤੇ ਕਮਰੇ ਦਾ ਨਿਰਮਾਣ ਕਾਰਜ ਕਰਵਾਇਆ ਗਿਆ ...

ਪੂਰੀ ਖ਼ਬਰ »

ਬੁੱਧੀਜੀਵੀ ਤੇ ਸੀਨੀਅਰ ਸਿਟੀਜ਼ਨ ਫ਼ੋਰਮ ਦੀ ਵਿਸ਼ੇਸ਼ ਮੀਟਿੰਗ

ਬਟਾਲਾ, 15 ਮਾਰਚ (ਬੁੱਟਰ)-ਬੁੱਧੀਜੀਵੀ ਤੇ ਸੀਨੀਅਰ ਸਿਟੀਜਨ ਫ਼ੋਰਮ ਦੀ ਵਿਸ਼ੇਸ਼ ਮੀਟਿੰਗ ਸੇਵਾ ਮੁਕਤ ਪਿ੍ੰ: ਹਰਬੰਸ ਸਿੰਘ ਦੀ ਅਗਵਾਈ 'ਚ ਹੋਈ | ਮੀਟਿੰਗ ਦੌਰਾਨ ਹਾਜ਼ਰ ਬੁੱਧੀਜੀਵੀਆਂ ਨੇ ਪੰਜਾਬ ਵਿਚ ਵਧ ਰਹੇ ਨਕਲੀ ਦੁੱਧ ਦੀ ਭਰਮਾਰ ਸਬੰਧੀ ਵਿਚਾਰ ਚਰਚਾ ਕਰਦਿਆਂ ...

ਪੂਰੀ ਖ਼ਬਰ »

ਆਰਥਿਕ ਰੂਪ 'ਚ ਕਮਜ਼ੋਰ ਲੋਕਾਂ ਨੂੰ ਸਹੂਲਤਾਂ ਦੇਣ ਦੇ ਬਹਾਨੇ ਉਨ੍ਹਾਂ ਦਾ ਸ਼ੋਸ਼ਣ ਕਰਨਾ ਬੰਦ ਕੀਤਾ ਜਾਵੇ-ਇੰਦਰ ਸੇਖੜੀ

ਬਟਾਲਾ, 15 ਮਾਰਚ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਪੰਜਾਬ ਦੇ ਮੀਤ ਪ੍ਰਧਾਨ ਇੰਦਰ ਸੇਖੜੀ ਨੇ ਕਿਹਾ ਕਿ ਦੇਖਿਆ ਗਿਆ ਹੈ ਕਿ ਕੁਝ ਮੰਤਰੀ ਆਪਣੀਆਂ ਕੋਠੀਆਂ ਵਿਚ ਗ਼ਰੀਬ ਜਨਤਾ ਨੂੰ ਬੁਲਾ ਕੇ ਉਨ੍ਹਾਂ ਨੂੰ ਸਮਾਰਟ ਕਾਰਡ, ਰਾਸ਼ਨ ਕਾਰਡ ਅਤੇ ਹੋਰ ਕਈ ਪ੍ਰਕਾਰ ਦੀ ਸਹੂਲਤਾਂ ...

ਪੂਰੀ ਖ਼ਬਰ »

ਪਿੰਡ ਸੱਲੋ ਦੇ ਕਈ ਕਾਂਗਰਸੀ ਤੇ ਅਕਾਲੀ ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਿਲ

ਬਟਾਲਾ, 15 ਮਾਰਚ (ਕਾਹਲੋਂ)-ਪਿੰਡ ਸੱਲੋ ਵਿਖੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਬਟਾਲਾ ਦੇ ਇੰਚਾਰਜ ਸ਼ੈਰੀ ਕਲਸੀ ਵਲੋਂ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੀਟਿੰਗ ਦੌਰਾਨ ਪਿੰਡ ਸੱਲੋ ਤੇ ਆਸ-ਪਾਸ ਪਿੰਡਾਂ ਦੇ ਕਈ ਅਕਾਲੀ ਤੇ ਕਾਂਗਰਸੀ ਪਰਿਵਾਰਾਂ ਨੇ ਆਮ ...

ਪੂਰੀ ਖ਼ਬਰ »

ਸ੍ਰੀ ਚੋਲਾ ਸਾਹਿਬ ਜੀ ਦੇ ਜੋੜ ਮੇਲੇ ਨੂੰ ਸਮਰਪਿਤ 8 ਰੋਜ਼ਾ ਮਹਾਨ ਧਾਰਮਿਕ ਸਮਾਗਮ ਸਮਾਪਤ

ਕੋਟਲੀ ਸੂਰਤ ਮੱਲ੍ਹੀ, 15 ਮਾਰਚ (ਕੁਲਦੀਪ ਸਿੰਘ ਨਾਗਰਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਸ੍ਰੀ ਚੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪਿੰਡ ਪ੍ਰਮੇਸਰ ਨਗਰ, ਗਾਜੀਨੰਗਲ, ਅੱਡਾ ਕੋਟਲੀ ਸੂਰਤ ਮੱਲ੍ਹੀ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਬਾਬਾ ...

ਪੂਰੀ ਖ਼ਬਰ »

ਚੱਢਾ ਖੰਡ ਮਿੱਲ ਕੀੜੀ ਅਫਗਾਨਾ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨਾਲ ਵਿਚਾਰ-ਗੋਸ਼ਟੀ

ਹਰਚੋਵਾਲ, 15 ਮਾਰਚ (ਰਣਜੋਧ ਸਿੰਘ ਭਾਮ)-ਚੱਢਾ ਖੰਡ ਮਿੱਲ ਕੀੜੀ ਅਫਗਾਨਾ ਦੇ ਅਧਿਕਾਰੀਆਂ ਵਲੋਂ ਬਸੰਤ ਰੁੱਤ ਦੀ ਗੰਨਾ ਬਿਜਾਈ ਕਰਨ ਸਬੰਧੀ ਬਲਾਕ ਹਰਚੋਵਾਲ ਦੇ ਪਿੰਡ ਖੋਜਕੀਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਕਿਸਾਨਾਂ ਨਾਲ ਵਿਚਾਰ ਗੋਸ਼ਟੀ ਕੀਤੀ ਗਈ, ਜਿਸ ਵਿਚ 50 ...

ਪੂਰੀ ਖ਼ਬਰ »

ਵਿਧਾਇਕ ਪਾਹੜਾ ਨੇ ਮੁਸਤਫਾਬਾਦ ਜੱਟਾਂ 'ਚ ਸ਼ਮਸ਼ਾਨਘਾਟ ਦਾ ਕੀਤਾ ਉਦਘਾਟਨ

ਗੁਰਦਾਸਪੁਰ, 15 ਮਾਰਚ (ਸੁਖਵੀਰ ਸਿੰਘ ਸੈਣੀ)-ਨਜ਼ਦੀਕੀ ਪਿੰਡ ਮੁਸਤਫਾਬਾਦ ਜੱਟਾਂ 'ਚ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਸ਼ਮਸ਼ਾਨਘਾਟ ਦਾ ਉਦਘਾਟਨ ਕੀਤਾ | ਇਸ ਮੌਕੇ ਲੇਬਰ ਸੈੱਲ ਪੰਜਾਬ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਅਤੇ ਮਿਲਕ ਪਲਾਂਟ ਦੇ ਚੇਅਰਮੈਨ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਕਰਤਾਰਪੁਰ ਸਾਹਿਬ ਲਾਂਘੇ 'ਤੇ ਲਗਾਇਆ ਸਟਾਫ਼ ਵਾਪਸ ਸਿਹਤ ਕੇਂਦਰ ਭੇਜਿਆ

ਕੋਟਲੀ ਸੂਰਤ ਮੱਲ੍ਹੀ, 15 ਮਾਰਚ (ਕੁਲਦੀਪ ਸਿੰਘ ਨਾਗਰਾ)-ਕੋਰੋਨਾ ਵਾਇਰਸ ਦੇ ਮਾਰੂ ਪ੍ਰਭਾਵ ਨੂੰ ਦੇਖਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ 16 ਮਾਰਚ ਤੋਂ ਆਰਜ਼ੀ ਤੌਰ 'ਤੇ ਬੰਦ ਕਰਨ ਦੇ ਫ਼ੈਸਲੇ ਉਪਰੰਤ ਸਿਹਤ ਵਿਭਾਗ ਵਲੋਂ ...

ਪੂਰੀ ਖ਼ਬਰ »

ਬਾਬਾ ਅਜੀਤ ਸਿੰਘ ਕਾਹਲੋਂ ਦੀ 14ਵੀਂ ਬਰਸੀ ਦੀਆਂ ਤਿਆਰੀਆਂ ਮੁਕੰਮਲ-ਬਾਬਾ ਰਣਜੀਤ ਸਿੰਘ ਕਾਹਲੋਂ

ਪੁਰਾਣਾ ਸ਼ਾਲਾ, 15 ਮਾਰਚ (ਅਸ਼ੋਕ ਸ਼ਰਮਾ)-ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਕਾਹਲੋਂ ਪਿੰਡ ਪਾਹੜਾ ਵਾਲਿਆਂ ਦੀ 14ਵੀਂ ਬਰਸੀ 19 ਮਾਰਚ ਦਿਨ ਵੀਰਵਾਰ ਨੰੂ ਬੜੀ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ | ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਇਸ ...

ਪੂਰੀ ਖ਼ਬਰ »

ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਦਾ ਨਤੀਜਾ ਰਿਹਾ ਸੌ ਫ਼ੀਸਦੀ

ਘੁਮਾਣ, 15 ਮਾਰਚ (ਬਾਵਾ)-ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਦੇ ਓ.ਐਸ.ਡੀ. ਨਿਰਮਲ ਪਾਂਧੀ ਤੇ ਫ਼ੈਸ਼ਨ ਡਿਜਾਇਨਿੰਗ ਵਿਭਾਗ ਦੇ ਪ੍ਰੋ: ਅਨਾਮਿਕਾ ਸੈਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਨਵੰਬਰ-ਦਸੰਬਰ ...

ਪੂਰੀ ਖ਼ਬਰ »

ਪਿੰਡ ਭਾਗੋਕਾਵਾਂ ਵਿਖੇ ਪਸ਼ੂ ਭਲਾਈ ਜਾਗਰੂਕਤਾ ਕੈਂਪ ਲਗਾਇਆ

ਦੋਰਾਂਗਲਾ, 15 ਮਾਰਚ (ਲਖਵਿੰਦਰ ਸਿੰਘ ਚੱਕਰਾਜਾ)-ਡਿਪਟੀ ਡਾਇਰੈਕਟਰ ਪਸ਼ੂ ਪਾਲਨ ਗੁਰਦਾਸਪੁਰ ਡਾ: ਸ਼ਾਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਭਾਗੋਕਾਵਾਂ ਵਿਖੇ ਐਨ.ਏ.ਆਈ.ਪੀ. ਤਹਿਤ ਗਾਵਾਂ, ਮੱਝਾਂ ਵਿਚ ਮਸਨੂਈ ਗਰਭਦਾਨ ਰਾਹੀਂ ਜੈਨੇਟਿਕ ਅੱਪਗ੍ਰੇਡੇਸ਼ਨ ਕਰਨ ...

ਪੂਰੀ ਖ਼ਬਰ »

ਮਾਤਾ ਗੁਜਰੀ ਪਬਲਿਕ ਸਕੂਲ ਇਲਾਕੇ ਲੋਕਾਂ ਲਈ ਸਾਬਤ ਹੋ ਰਿਹੈ ਚਾਨਣਾ ਮੁਨਾਰਾ

ਗੁਰਦਾਸਪੁਰ, 15 ਮਾਰਚ (ਆਰਿਫ)-ਮਾਤਾ ਗੁਜਰੀ ਪਬਲਿਕ ਸਕੂਲ ਬੱਚਿਆਂ ਨੰੂ ਸੰਸਾਰ ਪੱਧਰ ਦੀ ਵਧੀਆ ਸਿੱਖਿਆ ਦੇਣ ਵਾਲਾ ਇਲਾਕੇ ਦੇ ਲੋਕਾਂ ਲਈ ਚਾਨਣ ਮੁਨਾਰਾ ਸਾਬਤ ਹੋ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿ੍ੰਸੀਪਲ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਹ ...

ਪੂਰੀ ਖ਼ਬਰ »

ਨੀਰਜ ਚਾਂਦ ਨੇ ਯੂਨੀਵਰਸਿਟੀ 'ਚੋਂ ਕੀਤਾ ਦੂਜਾ ਸਥਾਨ ਹਾਸਲ

ਦੀਨਾਨਗਰ, 15 ਮਾਰਚ (ਸੰਧੂ/ਸੋਢੀ/ਸ਼ਰਮਾ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨਿਆ ਗਿਆ ਐਮ.ਏ. ਇੰਗਲਿਸ਼ ਪਹਿਲੇ ਸਮੈਸਟਰ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੀ ...

ਪੂਰੀ ਖ਼ਬਰ »

ਰਿਆੜਕੀ ਕਾਲਜ ਦਾ ਐਮ.ਏ. ਦਾ ਨਤੀਜਾ ਰਿਹਾ ਸ਼ਾਨਦਾਰ

ਬਟਾਲਾ, 15 ਮਾਰਚ (ਕਾਹਲੋਂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨ ਕੀਤੇ ਗਏ ਐਮ.ਏ. ਪੋਲੀਟੀਕਲ ਸਾਇੰਸ ਸਮੈਸਟਰ ਪਹਿਲਾ ਦੇ ਪ੍ਰੀਖਿਆ ਨਤੀਜਿਆਂ 'ਚ ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੀਆਂ ...

ਪੂਰੀ ਖ਼ਬਰ »

ਸ਼ਿਵਾਲਿਕ ਡਿਗਰੀ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ 'ਚੋਂ ਮਾਰੀਆਂ ਮੱਲਾਂ

ਗੁਰਦਾਸਪੁਰ, 15 ਮਾਰਚ (ਆਰਿਫ਼)-ਸ਼ਿਵਾਲਿਕ ਡਿਗਰੀ ਕਾਲਜ ਤਿ੍ਮੋ ਰੋਡ ਗੁਰਦਾਸਪੁਰ ਵਿਚ ਪੀ.ਜੀ. ਡਿਪਲੋਮਾ ਕਾਸਮੈਟੋਲੋਜੀ ਦੇ ਵਿਦਿਆਰਥੀਆਂ ਨੇ ਡਿਸਟਿ੍ਕਸ਼ਨ ਪੁਜੀਸ਼ਨਾਂ ਹਾਸਲ ਕੀਤੀਆਂ ਹਨ | ਜਿਸ ਵਿਚ ਕਾਲਜ ਦੀ ਵਿਦਿਆਰਥਣ ਨੀਲਮ ਨੇ 247 ਅੰਕ ਪ੍ਰਾਪਤ ਕਰਕੇ ਕਾਲਜ ...

ਪੂਰੀ ਖ਼ਬਰ »

ਕੈਨੇਡਾ ਤੋਂ ਨਿਰੰਤਰ ਆ ਰਹੇ ਹਨ ਸ਼ਾਨਦਾਰ ਨਤੀਜੇ-ਐਮ.ਡੀ. ਕੁਲਦੀਪ ਖਹਿਰਾ

ਗੁਰਦਾਸਪੁਰ, 15 ਮਾਰਚ (ਆਰਿਫ਼)-ਨਾਮਵਰ ਸੰਸਥਾ ਸੈਵਨਸੀਜ਼ ਇੰਮੀਗ੍ਰੇਸ਼ਨ ਵਲੋਂ ਇਕ ਹੋਰ ਵਿਦਿਆਰਥੀ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ ਗਿਆ ਹੈ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੈਵਨਸੀਜ਼ ਇੰਮੀਗ੍ਰੇਸ਼ਨ ਦੇ ਐਮ.ਡੀ. ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੀਵੀ ਐਾਡ ਕੰਗਾਰੂ ਸਟੱਡੀਜ਼ ਨੇ ਕੈਨੇਡਾ ਦਾ ਸਪਾਊਸ ਓਪਨ ਵਰਕ ਵੀਜ਼ਾ ਲਗਵਾਇਆ

ਗੁਰਦਾਸਪੁਰ, 15 ਮਾਰਚ (ਆਰਿਫ)-ਕੀਵੀ ਐਾਡ ਕੰਗਾਰੂ ਸਟੱਡੀਜ਼ ਗੁਰਦਾਸਪੁਰ ਨੇ ਕੈਨੇਡਾ ਦਾ ਡਿਪੈਂਡੈਂਟ ਸਪਾਊਸ ਓਪਨ ਵਰਕ ਵੀਜ਼ਾ ਲਗਵਾ ਕੇ ਪੂਰੇ ਜ਼ਿਲ੍ਹੇ ਅੰਦਰ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ | ਕਿਉਂਕਿ ਅੱਜ ਤੱਕ ਸ਼ਾਇਦ ਹੀ ਕਿਸੇ ਨੇ ਕੈਨੇਡਾ ਦਾ ਡਿਪੈਂਡੈਂਟ ...

ਪੂਰੀ ਖ਼ਬਰ »

ਗਲੋਬਲ ਮਾਈਗ੍ਰੇਸ਼ਨ ਨੇ ਦੋ ਦਿਨਾਂ 'ਚ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਗੁਰਦਾਸਪੁਰ, 15 ਮਾਰਚ (ਸੁਖਵੀਰ ਸਿੰਘ ਸੈਣੀ)-ਸਥਾਨਿਕ ਬਟਾਲਾ ਰੋਡ ਸਥਿਤ ਗਲੋਬਲ ਮਾਈਗ੍ਰੇਸ਼ਨ ਵਲੋਂ ਇਕ ਵਿਦਿਆਰਥਣ ਦਾ ਸਿਰਫ਼ ਦੋ ਦਿਨਾਂ ਵਿਚ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਗਿਆ ਹੈ | ਇਸ ਸਬੰਧੀ ਸੰਸਥਾ ਦੇ ਐਮ.ਡੀ ਤੇ ਇਮੀਗਰੇਸ਼ਨ ਐਡਵੋਕੇਟ ਗਗਨ ...

ਪੂਰੀ ਖ਼ਬਰ »

ਰੰਧਾਵਾ ਦੀ ਅਗਵਾਈ 'ਚ ਹਲਕੇ ਦੇ ਪਿੰਡਾਂ ਦੀ ਬਦਲ ਰਹੀ ਹੈ ਨੁਹਾਰ-ਹਕੀਂਮਪੁਰ, ਵਾਹਲਾ, ਦਿਓਲ

ਕਲਾਨੌਰ, 15 ਮਾਰਚ (ਪੁਰੇਵਾਲ)-ਜ਼ੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ 'ਚ ਸ਼ੁਰੂ ਕਰਵਾਏ ਗਏ ਵਿਕਾਸੀ ਕਾਰਜਾਂ ਨਾਲ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲ ਰਹੀ ...

ਪੂਰੀ ਖ਼ਬਰ »

ਪਿੰਡ ਭਾਗੋਕਾਵਾਂ ਵਿਖੇ ਪਸ਼ੂ ਭਲਾਈ ਜਾਗਰੂਕਤਾ ਕੈਂਪ ਲਗਾਇਆ

ਦੋਰਾਂਗਲਾ, 15 ਮਾਰਚ (ਲਖਵਿੰਦਰ ਸਿੰਘ ਚੱਕਰਾਜਾ)-ਡਿਪਟੀ ਡਾਇਰੈਕਟਰ ਪਸ਼ੂ ਪਾਲਨ ਗੁਰਦਾਸਪੁਰ ਡਾ: ਸ਼ਾਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਭਾਗੋਕਾਵਾਂ ਵਿਖੇ ਐਨ.ਏ.ਆਈ.ਪੀ. ਤਹਿਤ ਗਾਵਾਂ, ਮੱਝਾਂ ਵਿਚ ਮਸਨੂਈ ਗਰਭਦਾਨ ਰਾਹੀਂ ਜੈਨੇਟਿਕ ਅੱਪਗ੍ਰੇਡੇਸ਼ਨ ਕਰਨ ...

ਪੂਰੀ ਖ਼ਬਰ »

ਕੀਵੀ ਐਾਡ ਕੰਗਾਰੂ ਸਟੱਡੀਜ਼ ਨੇ ਕੈਨੇਡਾ ਦਾ ਸਪਾਊਸ ਓਪਨ ਵਰਕ ਵੀਜ਼ਾ ਲਗਵਾਇਆ

ਗੁਰਦਾਸਪੁਰ, 15 ਮਾਰਚ (ਆਰਿਫ)-ਕੀਵੀ ਐਾਡ ਕੰਗਾਰੂ ਸਟੱਡੀਜ਼ ਗੁਰਦਾਸਪੁਰ ਨੇ ਕੈਨੇਡਾ ਦਾ ਡਿਪੈਂਡੈਂਟ ਸਪਾਊਸ ਓਪਨ ਵਰਕ ਵੀਜ਼ਾ ਲਗਵਾ ਕੇ ਪੂਰੇ ਜ਼ਿਲ੍ਹੇ ਅੰਦਰ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ | ਕਿਉਂਕਿ ਅੱਜ ਤੱਕ ਸ਼ਾਇਦ ਹੀ ਕਿਸੇ ਨੇ ਕੈਨੇਡਾ ਦਾ ਡਿਪੈਂਡੈਂਟ ...

ਪੂਰੀ ਖ਼ਬਰ »

ਗਲੋਬਲ ਮਾਈਗ੍ਰੇਸ਼ਨ ਨੇ ਦੋ ਦਿਨਾਂ 'ਚ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਗੁਰਦਾਸਪੁਰ, 15 ਮਾਰਚ (ਸੁਖਵੀਰ ਸਿੰਘ ਸੈਣੀ)-ਸਥਾਨਿਕ ਬਟਾਲਾ ਰੋਡ ਸਥਿਤ ਗਲੋਬਲ ਮਾਈਗ੍ਰੇਸ਼ਨ ਵਲੋਂ ਇਕ ਵਿਦਿਆਰਥਣ ਦਾ ਸਿਰਫ਼ ਦੋ ਦਿਨਾਂ ਵਿਚ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਗਿਆ ਹੈ | ਇਸ ਸਬੰਧੀ ਸੰਸਥਾ ਦੇ ਐਮ.ਡੀ ਤੇ ਇਮੀਗਰੇਸ਼ਨ ਐਡਵੋਕੇਟ ਗਗਨ ...

ਪੂਰੀ ਖ਼ਬਰ »

ਰੰਧਾਵਾ ਦੀ ਅਗਵਾਈ 'ਚ ਹਲਕੇ ਦੇ ਪਿੰਡਾਂ ਦੀ ਬਦਲ ਰਹੀ ਹੈ ਨੁਹਾਰ-ਹਕੀਂਮਪੁਰ, ਵਾਹਲਾ, ਦਿਓਲ

ਕਲਾਨੌਰ, 15 ਮਾਰਚ (ਪੁਰੇਵਾਲ)-ਜ਼ੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ 'ਚ ਸ਼ੁਰੂ ਕਰਵਾਏ ਗਏ ਵਿਕਾਸੀ ਕਾਰਜਾਂ ਨਾਲ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲ ਰਹੀ ...

ਪੂਰੀ ਖ਼ਬਰ »

ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਾਝਾ ਕਰਨ ਲਈ ਮੱਧ ਪ੍ਰਦੇਸ਼ ਤੋਂ ਪ੍ਰਦੀਪ ਕੁਮਾਰ ਪਟੇਲ ਪਹੁੰਚੇ ਦੀਨਾਨਗਰ

ਦੀਨਾਨਗਰ, 15 ਮਾਰਚ (ਸੰਧੂ/ਸੋਢੀ/ਸ਼ਰਮਾ)-ਜੰਮੂ ਕਸ਼ਮੀਰ ਦੇ ਪੁਲਵਾਮਾ ਹਮਲੇ ਵਿਚ ਪਿਛਲੇ ਸਾਲ ਸ਼ਹੀਦ ਹੋਏ ਸੀ.ਆਰ.ਪੀ.ਐਫ ਦੇ 40 ਜਵਾਨਾਂ ਦੇ ਪਰਿਵਾਰਾਂ ਦਾ ਮਾਣ ਸਨਮਾਨ ਕਰਨ ਅਤੇ ਸ਼ਹੀਦਾਾ ਦੀ ਚੌਖਟ 'ਤੇ ਨਮਨ ਕਰਨ ਲਈ ਸ਼ਹੀਦਾਂ ਦੇ ਪਰਿਵਾਰਾਂ ਲਈ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸਾਗਰ ਦੇ ਪਿੰਡ ਖੇਰੂਆ ਦਾ 32 ਸਾਲ ਦਾ ਜਵਾਨ ਪ੍ਰਦੀਪ ਕੁਮਾਰ ਪਟੇਲ 16 ਰਾਜਾਂ ਦੀ ਯਾਤਰਾ 'ਤੇ ਨਿਕਲੇ ਹਨ ਤੇ ਉਹ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਹਰ ਜਵਾਨ ਦੇ ਘਰ ਜਾਣਗੇ | ਇਸੇ ਕੜੀ ਤਹਿਤ ਉਹ ਅੱਜ ਦੀਨਾਨਗਰ ਦੇ ਆਰੀਆ ਨਗਰ ਦੇ ਨਿਵਾਸੀ ਸ਼ਹੀਦ ਮਨਿੰਦਰ ਸਿੰਘ ਦੇ ਘਰ ਪਹੁੰਚੇ, ਜਿਥੇ ਉਨ੍ਹਾਾ ਸ਼ਹੀਦ ਮਨਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਾ ਨਾਲ ਮੁਲਾਕਾਤ ਕੀਤੀ ਤੇ ਸ਼ਹੀਦ ਮਨਿੰਦਰ ਦੇ ਪਿਤਾ ਸਤਪਾਲ ਅੱਤਰੀ ਨੂੰ ਸ਼ਹੀਦ ਦੇ ਨਾਮ ਦਾ ਇਕ ਪੌਦਾ ਦਿੱਤਾ, ਜਿਸ ਨੂੰ ਉਨ੍ਹਾਾ ਦੇ ਘਰ ਵਿਚ ਹੀ ਲਗਾ ਦਿੱਤਾ ਗਿਆ | ਇਸ ਮੌਕੇ ਮੱਧ ਪ੍ਰਦੇਸ਼ ਤੋਂ ਪਹੁੰਚੇ ਪ੍ਰਦੀਪ ਕੁਮਾਰ ਪਟੇਲ ਨੇ ਦੱਸਿਆ ਕਿ ਉਸ ਨੇ ਆਪਣੀ ਯਾਤਰਾ ਥੋੜੇ੍ਹ ਜਿਹੇ ਪੈਸੇ ਲੈ ਕੇ ਸ਼ੁਰੂ ਕੀਤੀ ਹੈ, ਜਿੱਥੇ ਵੀ ਉਸ ਕੋਲ ਪੈਸੇ ਖ਼ਤਮ ਹੋ ਜਾਾਦੇ ਹਨ, ਉਹ ਮਜ਼ਦੂਰੀ ਕਰਕੇ ਪੈਸੇ ਕਮਾ ਕੇ ਆਪਣੀ ਯਾਤਰਾ ਨੂੰ ਅੱਗੇ ਸ਼ੁਰੂ ਕਰ ਲੈਂਦਾ ਹੈ | ਪ੍ਰਦੀਪ ਕੁਮਾਰ ਪਟੇਲ ਨੇ ਦੱਸਿਆ ਕਿ ਉਨ੍ਹਾਾ ਨੇ ਆਪਣੀ ਇਹ ਯਾਤਰਾ 16 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਜਿੱਥੇ ਇਹ ਅੱਤਵਾਦੀ ਹਮਲਾ ਹੋਇਆ ਸੀ ਦੀ ਮਿੱਟੀ ਨੂੰ ਮੱਥੇ ਨਾਲ ਲਗਾ ਕੇ ਸ਼ੁਰੂ ਕੀਤੀ ਸੀ ਤੇ ਅੱਜ ਉਹ ਦੀਨਾਨਗਰ ਪਹੁੰਚੇ ਹਨ | ਉਨ੍ਹਾਾ ਦੱਸਿਆ ਕਿ ਉਹ ਜਦੋਂ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਸਾਰੇ ਸ਼ਹੀਦਾਾ ਦੇ ਪਰਿਵਾਰਾਾ ਨੂੰ ਮਿਲ ਲੈਣਗੇ ਤਾਂ ਉਹ ਫਿਰ ਸ੍ਰੀਨਗਰ ਜਾਣਗੇ ਤੇ ਉੱਥੇ ਲਾਲ ਚੌਕ ਵਿਚ ਤਿਰੰਗਾ ਲਹਿਰਾ ਕੇ ਆਪਣੀ ਯਾਤਰਾ ਨੂੰ ਖ਼ਤਮ ਕਰਨਗੇ | ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿਕੀ ਨੇ ਪ੍ਰਦੀਪ ਕੁਮਾਰ ਪਟੇਲ ਦੇ ਜਜ਼ਬੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਯਤਨ ਨਾਲ ਦੇਸ਼ ਦੇ ਨੌਜਵਾਨਾਂ ਅੰਦਰ ਦੇਸ਼ ਭਗਤੀ ਭਾਵਨਾ ਮਜ਼ਬੂਤ ਹੋਵੇਗੀ | ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਅੱਤਰੀ ਨੇ ਕਿਹਾ ਕਿ ਪ੍ਰਦੀਪ ਕੁਮਾਰ ਪਟੇਲ ਵਲੋਂ ਲਗਾਏ ਗਏ ਪੌਦੇ ਨੂੰ ਉਹ ਆਪਣੇ ਪੁੱਤਰਾਂ ਵਾਾਗ ਪਾਲਨਗੇ |

ਖ਼ਬਰ ਸ਼ੇਅਰ ਕਰੋ

 

ਨਗਰ ਨਿਗਮ ਦੇ ਮੇਅਰ ਅਤੇ ਕਾਰਪੋਰੇਟਰਾਂ ਦਾ ਕਾਰਜਕਾਲ ਹੋਇਆ ਖ਼ਤਮ

ਪਠਾਨਕੋਟ, 15 ਮਾਰਚ (ਸੰਧੂ)-ਨਗਰ ਨਿਗਮ ਪਠਾਨਕੋਟ ਵਿਚ ਬਹੁਮਤ ਸਾਬਤ ਕਰਕੇ 5 ਸਾਲ ਨਿਗਮ ਤੇ ਕਾਬਜ਼ ਰਹੀ ਭਾਜਪਾ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਮੇਅਰ ਅਨਿਲ ਵਾਸੂਦੇਵਾ ਅਤੇ ਭਾਜਪਾ ਨਾਲ ਸਬੰਧਿਤ ਕਾਰਪੋਰੇਟਰਾਂ ਵਲੋਂ ਨਿਗਮ ਹਾਊਸ ਦੀ ਅੰਤਿਮ ਬੈਠਕ ਦੌਰਾਨ ...

ਪੂਰੀ ਖ਼ਬਰ »

ਰਾਸ਼ਟਰੀ ਕਵੀ ਸੰਗਮ ਪੰਜਾਬ ਇਕਾਈ ਵਲੋਂ ਕਰਵਾਇਆ ਕਵੀ ਸੰਮੇਲਨ

ਪਠਾਨਕੋਟ, 15 ਮਾਰਚ (ਸੰਧੂ)-ਰਾਸ਼ਟਰੀ ਕਵੀ ਸੰਗਮ ਪੰਜਾਬ ਇਕਾਈ ਵਲੋਂ ਰਾਸ਼ਟਰੀ ਕਵੀ ਸੰਮੇਲਨ ਕਰਵਾਇਆ ਗਿਆ ਜਿਸ ਵਿਚ ਉਰਦੂ ਦੇ ਪ੍ਰਸਿੱਧ ਸ਼ਾਇਰ ਅਤੇ ਸ਼ੋ੍ਰਮਣੀ ਉਰਦੂ ਸਾਹਿੱਤਕਾਰ ਜਨਾਬ ਰਜਿੰਦਰ ਨਾਥ ਰਹਿਬਰ , ਰਾਸ਼ਟਰੀ ਕਵੀ ਸੰਗਮ ਪੰਜਾਬ ਦੇ ਪ੍ਰਧਾਨ ਜਨਾਬ ਸਾਗਰ ...

ਪੂਰੀ ਖ਼ਬਰ »

ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਮਤਿ ਸਮਾਗਮ ਕਰਵਾਇਆ

ਪਠਾਨਕੋਟ, 15 ਮਾਰਚ (ਚੌਹਾਨ)-ਸਰਬੱਤ ਖ਼ਾਲਸਾ ਸੰਸਥਾ ਵਲੋਂ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਮੀਰਪੁਰੀ ਦੀ ਦੇਖਰੇਖ ਹੇਠ ਗੁਰਦੁਆਰਾ ਦਸਮੇਸ਼ ਗਾਰਡਨ ਕਾਲੋਨੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੰਥ ਪ੍ਰਸਿੱਧ ਕਥਾਵਾਚਕ ਤੇ ਪ੍ਰਚਾਰਕ ਭਾਈ ...

ਪੂਰੀ ਖ਼ਬਰ »

ਧਾਰ ਕਲਾਂ ਦੇ ਪਿੰਡਾਂ 'ਚ ਲਗਾਤਾਰ ਹੋ ਰਹੀਆਂ ਚੋਰੀਆਂ ਨੰੂ ਲੈ ਕੇ ਲੋਕ ਹਲਕਾ ਵਿਧਾਇਕ ਨੂੰ ਮਿਲੇ

ਧਾਰ ਕਲਾਂ, 15 ਮਾਰਚ (ਨਰੇਸ਼ ਪਠਾਨੀਆ)-ਪਿਛਲੇ 2 ਸਾਲਾਂ ਤੋਂ ਪਿੰਡ ਬਘਾਰ, ਪਿੰਡ ਚਿਕਲੀ ਤ੍ਰੇਹਟੀ ਤੇ ਪਿੰਡ ਹਰਿਆਲ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਨੰੂ ਲੈ ਕੇ ਸਥਾਨਕ ਲੋਕਾਂ ਦਾ ਇਕ ਵਫ਼ਦ ਹਲਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੂੰ ਮਿਲਿਆ | ਉਨ੍ਹਾਂ ਨੇ ਵਿਧਾਇਕ ਨੂੰ ...

ਪੂਰੀ ਖ਼ਬਰ »

ਸ਼ਹਿਰ ਵਿਚ ਜਲਦੀ ਦੂਰ ਹੋਵੇਗੀ ਸੀਵਰੇਜ ਤੇ ਪਾਣੀ ਦੀ ਸਮੱਸਿਆ-ਵਿਧਾਇਕ ਅਮਿਤ ਵਿੱਜ

ਪਠਾਨਕੋਟ, 15 ਮਾਰਚ (ਚੌਹਾਨ)-ਵਿਧਾਇਕ ਅਮਿਤ ਵਿੱਜ ਨੇ ਕਿਹਾ ਕਿ ਸ਼ਹਿਰ ਵਿਚੋਂ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਚਿਰਾਂ ਤੋਂ ਲਟਕਦੀ ਆ ਰਹੀ ਸਮੱਸਿਆ ਦਾ ਜਲਦੀ ਹੀ ਹੱਲ ਹੋਣ ਜਾ ਰਿਹਾ ਹੈ | ਜਿਸ ਲਈ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ...

ਪੂਰੀ ਖ਼ਬਰ »

ਮੁੱਖ ਦਫ਼ਤਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਖੇ 20 ਨੰੂ ਹੋਵੇਗੀ ਵਿਸ਼ਾਲ ਰੈਲੀ

ਪਠਾਨਕੋਟ, 15 ਮਾਰਚ (ਚੌਹਾਨ)-ਮੁੱਖ ਦਫ਼ਤਰ ਜਲ ਸਪਲਾਈ ਤੇ ਸੈਨੀਟੇਸ਼ਨ ਪਟਿਆਲਾ ਵਲੋਂ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਦਿੱਤੇ ਗਏ ਮੰਗ ਪੱਤਰਾਂ 'ਤੇ ਅਧਿਕਾਰੀਆਂ ਵਲੋਂ ਵਾਰ ਵਾਰ ਮੀਟਿੰਗਾਂ ਕਰਨ ਤੋਂ ਬਾਅਦ ਵੀ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ | ਜਿਸ ਤੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX