ਤਾਜਾ ਖ਼ਬਰਾਂ


ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ 1,60,000 ਰੁਪਏ ਦੀ ਲੁੱਟ
. . .  13 minutes ago
ਤਲਵੰਡੀ ਸਾਬੋ, 5 ਅਕਤੂਬਰ (ਰਣਜੀਤ ਸਿੰਘ ਰਾਜੂ)-ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਕੋਲ ਬੀਤੀ ਦੇਰ ਸ਼ਾਮ ਇਕ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਇਕ ਲੱਖ ਸੱਠ ਹਜ਼ਾਰ ਰੁਪਏ ਦੀ ਲੁੱਟ ਹੋਣ ਦੀ ਖ਼ਬਰ ਸਾਹਮਣੇ ਆਈ...
ਸੜਕ ਹਾਦਸੇ 'ਚ ਛੋਟਾ ਹਾਥੀ ਟੈਂਪੂ ਚਾਲਕ ਦੀ ਮੌਤ
. . .  16 minutes ago
ਕਾਦੀਆਂ,5 ਅਕਤੂਬਰ (ਯਾਦਵਿੰਦਰ ਸਿੰਘ)- ਹਰਚੋਵਾਲ ਰੋਡ ਨਜ਼ਦੀਕ ਪਿੰਡ ਨੰਗਲ ਬਾਗਬਾਨਾਂ ਦੇ ਕੋਲ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਬਲਦੇਵ ਸਿੰਘ (60) ਪੁੱਤਰ ਵੀਰ...
ਹਿਮਾਚਲ ਪ੍ਰਦੇਸ਼ : ਪਿਕਅੱਪ ਗੱਡੀ ਖੱਡ 'ਚ ਡਿੱਗਣ ਕਾਰਨ 3 ਮੌਤਾਂ
. . .  37 minutes ago
ਸ਼ਿਮਲਾ, 5 ਅਕਤੂਬਰ-ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਟਿੱਕਰੀ ਰੋਡ 'ਤੇ ਅੱਜ ਪਿਕਅੱਪ ਗੱਡੀ ਖੱਡ 'ਚ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਲ੍ਹਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਿਰਮੌਰ ਦੀ ਸੰਘਰਾ ਤਹਿਸੀਲ...
ਰਾਸ਼ਟਰਪਤੀ ਮੁਰਮੂ, ਪ੍ਰਧਾਨ ਮੰਤਰੀ ਮੋਦੀ ਨੇ ਉੱਤਰਾਖੰਡ ਬੱਸ ਹਾਦਸੇ 'ਚ ਮੌਤਾਂ 'ਤੇ ਪ੍ਰਗਟ ਕੀਤਾ ਸੋਗ
. . .  47 minutes ago
ਨਵੀਂ ਦਿੱਲੀ, 5 ਅਕਤੂਬਰ-ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਬੱਸ ਹਾਦਸੇ 'ਤੇ ਸੋਗ ਪ੍ਰਗਟ ਕੀਤਾ ਹੈ। ਦੱਸ ਦੇਈਏ ਕਿ ਉੱਤਰਾਖੰਡ ਦੇ ਧੂਮਾਕੋਟ ਦੇ ਬੀਰੋਖਲ ਖੇਤਰ ਵਿਚ ਬੀਤੀ ਰਾਤ ਬੱਸ ਦੇ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ...
ਐੱਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੰਜ ਸਾਥੀਆਂ ਸਮੇਤ ਪਾਕਿਸਤਾਨ ਰਵਾਨਾ
. . .  about 1 hour ago
ਅਟਾਰੀ, 5 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਐੱਸ.ਜੀ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜ ਸਾਥੀਆਂ ਸਮੇਤ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਪਾਕਿਸਤਾਨ ਰਵਾਨਾ ਹੋਏ। ਇਸ ਮੌਕੇ ਐਸ.ਜੀ.ਪੀ.ਸੀ. ਸਕੱਤਰ ਪ੍ਰਤਾਪ ਸਿੰਘ, ਯਾਤਰਾ ਵਿਭਾਗ ਦੇ ਇੰਚਾਰਜ...
ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕ ਯੂਨੀਅਨ ਦੀਆਂ ਦੋ ਮਹਿਲਾ ਆਗੂ ਚੜ੍ਹੀਆਂ ਪਾਣੀ ਵਾਲੀ ਟੈਂਕੀ 'ਤੇ
. . .  about 1 hour ago
ਐਸ.ਏ.ਐਸ. ਨਗਰ, 5 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕ ਯੂਨੀਅਨ ਦੀਆਂ ਦੋ ਮਹਿਲਾ ਆਗੂ ਸੀ.ਪੀ. ਸ਼ਰਮਾ ਤੇ ਵੀਰਪਾਲ ਕੌਰ ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿਚ ਰੈਗੂਲਰ ਭਰਤੀ...
ਮੁੰਬਈ : ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ,10 ਤੋਂ ਵੱਧ ਜ਼ਖ਼ਮੀ
. . .  about 2 hours ago
ਮੁੰਬਈ, 5 ਅਕਤੂਬਰ-ਅੱਜ ਤੜਕੇ ਮੁੰਬਈ ਦੇ ਬਾਂਦਰਾ-ਵਰਲੀ ਸੀ ਲਿੰਕ 'ਤੇ ਹੋਏ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਐਂਬੂਲੈਂਸ, ਇਕ ਕਾਰ ਅਤੇ ਕੁਝ ਹੋਰ ਵਾਹਨ ਸੜਕ ਦੇ ਕਿਨਾਰੇ ਖੜ੍ਹੇ ਸਨ, ਜੋ ਪਹਿਲਾਂ ਹੋਏ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਲਿਜਾਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ...
ਭਾਰਤੀ ਪਰਿਵਾਰ ਦੇ ਅਗਵਾ ਮਾਮਲੇ ’ਚ ਪੁਲਿਸ ਨੂੰ ਮਿਲਿਆ ਸੁਰਾਗ, ਅਗਵਾ ਕਰਨ ਦੇ ਦੋਸ਼ਾਂ 'ਚ ਇਕ ਗੋਰਾ ਗ੍ਰਿਫ਼ਤਾਰ
. . .  about 2 hours ago
ਸਾਨ ਫਰਾਂਸਿਸਕੋ, 5 ਅਕਤੂਬਰ (ਐੱਸ.ਅਸ਼ੋਕ ਭੌਰਾ) - ਬੀਤੇ ਦਿਨ ਭਾਰਤੀ ਪਰਿਵਾਰ ਦੇ ਤਿੰਨ ਬਾਲਗਾਂ ਸਮੇਤ ਇਕ 8 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ’ਚ ਪੁਲਿਸ ਨੂੰ ਵੱਡਾ ਸੁਰਾਗ ਮਿਲਿਆ ਹੈ ਅਤੇ ਇਸ ਮਾਮਲੇ ’ਚ ਮਰਸਿਡ ਪੁਲਿਸ ਵਲੋਂ ̄ਇਕ 48 ਸਾਲਾ ਵਿਅਕਤੀ ਨੂੰ ਹਿਰਾਸਤ...
ਮੁੱਠਭੇੜ 'ਚ 3 ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 5 ਅਕਤੂਬਰ-ਸੁਰੱਖਿਆ ਬਲਾਂ ਨੇ ਸ਼ੋਪੀਆਂ ਦੇ ਦਰਾਚ ਖੇਤਰ ਵਿਚ ਇਕ ਮੁਕਾਬਲੇ ਵਿਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਤਿੰਨ ਸਥਾਨਕ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਬੀਤੀ ਸ਼ਾਮ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ...।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਇਮਰਾਨ ਖਾਨ ਨੂੰ ਕਿਹਾ 'ਧਰਤੀ ਦਾ ਸਭ ਤੋਂ ਵੱਡਾ ਝੂਠਾ'
. . .  about 3 hours ago
ਇਸਲਾਮਾਬਾਦ, 5 ਅਕਤੂਬਰ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 'ਧਰਤੀ ਦਾ ਸਭ ਤੋਂ ਵੱਡਾ ਝੂਠਾ' ਕਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਪੀ.ਟੀ.ਆਈ. ਮੁਖੀ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ...
ਉੱਤਰਾਖੰਡ : ਬੱਸ ਦੇ ਖੱਡ 'ਚ ਡਿੱਗਣ ਕਾਰਨ 25 ਮੌਤਾਂ
. . .  about 3 hours ago
ਦੇਹਰਾਦੂਨ, 5 ਅਕਤੂਬਰ-ਉੱਤਰਾਖੰਡ ਦੇ ਧੂਮਾਕੋਟ ਦੇ ਬੀਰੋਖਲ ਖੇਤਰ ਵਿਚ ਬੀਤੀ ਰਾਤ ਪੌੜੀ ਗੜ੍ਹਵਾਲ ਬੱਸ ਦੇ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਤੇ ਐਸ.ਡੀ.ਆਰ.ਐਫ. ਨੇ ਰਾਤੋ ਰਾਤ 21 ਲੋਕਾਂ ਨੂੰ ਬਚਾਇਆ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਦੱਖਣੀ ਅਫ਼ਰੀਕਾ ਨੇ ਤੀਜੇ ਟੀ-20 'ਚ 49 ਦੌੜਾਂ ਨਾਲ ਹਰਾਇਆ ਭਾਰਤ
. . .  1 day ago
ਉਤਰਾਖੰਡ : ਪੌੜੀ ਗੜ੍ਹਵਾਲ ਦੇ ਬੀਰੋਖਲ ਰੋਡ 'ਤੇ 45 ਤੋਂ 50 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਖੱਡ 'ਚ ਡਿੱਗੀ
. . .  1 day ago
ਸਰਕਾਰ ਨੇ ਠੇਕਾ ਆਧਾਰਿਤ ਭਰਤੀ ਪਟਵਾਰੀਆਂ ਦੀ ਉਮਰ ਹੱਦ ਤੇ ਤਨਖ਼ਾਹ ਵਧਾਈ
. . .  1 day ago
ਬੁਢਲਾਡਾ ,4 ਅਕਤੂਬਰ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਦੇ ਮਾਲ ਤੇ ਪੁਨਰਵਾਸ ਵਿਭਾਗ ਵਲੋਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਪੱਤਰ ਰਾਹੀਂ ਠੇਕਾ ਆਧਾਰਿਤ ਭਰਤੀ ਪਟਵਾਰੀਆਂ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੀ-20 -ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 228 ਦੌੜਾਂ ਦਾ ਟੀਚਾ
. . .  1 day ago
ਜੰਮੂ-ਕਸ਼ਮੀਰ : ਸ਼ੋਪੀਆਂ ਦੇ ਦਰਾਚ ਇਲਾਕੇ 'ਚ ਅੱਤਵਾਦੀਆਂ ਨਾਲ ਹੋਇਆ ਮੁਕਾਬਲਾ
. . .  1 day ago
ਮਹਿਲਾ ਟੀ-20 ਏਸ਼ੀਆ ਕੱਪ- ਭਾਰਤ ਨੇ 104 ਦੋੜਾਂ ਨਾਲ ਹਰਾਇਆ ਯੂ.ਏ.ਈ. ਨੂੰ
. . .  1 day ago
ਢਾਕਾ, 4 ਅਕਤੂਬਰ-ਮਹਿਲਾ ਟੀ-20 ਏਸ਼ੀਆ ਕੱਪ- ਭਾਰਤ ਨੇ 104 ਦੋੜਾਂ ਨਾਲ ਹਰਾਇਆ ਯੂ.ਏ.ਈ. ਨੂੰ
ਸਿਵਲ ਹਸਪਤਾਲ ਸੰਗਰੂਰ ਨੂੰ ਬਲੱਡ ਬੈਂਕ ਸੁਵਿਧਾ ਲਈ ਮਿਲਿਆ ਵਿਸ਼ੇਸ਼ ਸਨਮਾਨ
. . .  1 day ago
ਸੰਗਰੂਰ, 4 ਅਕਤੂਬਰ (ਧੀਰਜ ਪਸ਼ੋਰੀਆ)- ਸੂਬਾ ਪੱਧਰੀ ਸਮਾਗਮ ਪਟਿਆਲਾ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਸਿਵਲ ਹਸਪਤਾਲ ਸੰਗਰੂਰ ਦੇ ਬਲੱਡ ਬੈਂਕ ਦੀ ਵਧੀਆ ਕਾਰਗੁਜ਼ਾਰੀ ਲਈ ਪੰਜਾਬ...
ਸਟਰੀਟ ਲਾਈਟ ਘੁਟਾਲੇ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ. ਡੀ. ਕੈਪਟਨ ਸੰਧੂ ਨੂੰ ਵਿਜੀਲੈਂਸ ਨੇ ਕੀਤਾ ਨਾਮਜ਼ਦ
. . .  1 day ago
ਲੁਧਿਆਣਾ, 4 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਵਲੋਂ ਸਟਰੀਟ ਲਾਈਟ ਘੁਟਾਲੇ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਕੈਪਟਨ ਸੰਦੀਪ ਸੰਧੂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਵਲੋਂ ਇਸ ਸੰਬੰਧੀ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੀ-20 - ਟਾਸ ਜਿੱਤ ਕੇ ਭਾਰਤ ਵਲੋਂ ਦੱਖਣੀ ਅਫ਼ਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਇੰਦੌਰ, 4 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੀ-20 - ਟਾਸ ਜਿੱਤ ਕੇ ਭਾਰਤ ਵਲੋਂ ਦੱਖਣੀ ਅਫ਼ਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਦਵਾਈਆਂ ਦੀ ਫੈਕਟਰੀ 'ਚ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ
. . .  1 day ago
ਕਰਨਾਲ, 4 ਅਕਤੂਬਰ (ਗੁਰਮੀਤ ਸਿੰਘ ਸੱਗੂ)- ਸੈਕਟਰ-3 ਸਥਿਤ ਇਕ ਦਵਾਈਆਂ ਦੀ ਫੈਕਟਰੀ 'ਚ ਲੱਗੀ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ...
ਇਸ ਵਾਰ ਝੋਨੇ ਦੇ ਸੀਜ਼ਨ 'ਚ ਨਹਿਰੀ ਪਾਣੀ ਪੂਰਾ ਮਿਲਣ ਤੇ ਕਿਸਾਨਾਂ ਨੇ ਪ੍ਰਗਟਾਈ ਖ਼ੁਸ਼ੀ
. . .  1 day ago
ਮੰਡੀ ਲਾਧੂਕਾ, 4 ਅਕਤੂਬਰ (ਮਨਪ੍ਰੀਤ ਸਿੰਘ ਸੈਣੀ)- ਇਸ ਵਾਰ ਝੋਨੇ ਦੇ ਸੀਜ਼ਨ ਵਿਚ ਤਰੋਬੜੀ ਮਾਈਨਰ ਵਿਖੇ ਨਹਿਰੀ ਵਿਭਾਗ ਵਲੋਂ ਪਾਣੀ ਪੂਰਾ ਦੇਣ ਤੇ ਇਲਾਕੇ ਦੇ ਕਿਸਾਨਾਂ ਵਲੋਂ ਖ਼ੁਸ਼ੀ ਪ੍ਰਗਟਾਈ ਗਈ। ਇਸ ਮੌਕੇ ਤੇ ਕਿਸਾਨ ਜਗਜੀਤ ਸਿੰਘ ਰੋਮੀ ਸਾਬਕਾ ਸਰਪੰਚ, ਮੰਗਲ ਸਿੰਘ ਸਰਪੰਚ...
ਟਰੱਕ ਯੂਨੀਅਨ ਬੁਢਲਾਡਾ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਫਾਇਰਿੰਗ 'ਚ ਦੋ ਜ਼ਖ਼ਮੀ
. . .  1 day ago
ਬੁਢਲਾਡਾ, 4 ਅਕਤੂਬਰ (ਸਵਰਨ ਸਿੰਘ ਰਾਹੀ)- ਅੱਜ ਇੱਥੇ ਟਰੱਕ ਓਪਰੇਟਰ ਯੂਨੀਅਨ ਬੁਢਲਾਡਾ ਦੀ ਪ੍ਰਧਾਨਗੀ ਸੰਬੰਧੀ ਚੱਲ ਰਹੇ ਰੇੜਕੇ ਨੂੰ ਲੈ ਕੇ ਚੱਲੀਆਂ ਗੋਲੀਆਂ 'ਚ ਦੋ ਓਪਰੇਟਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਯੂਨੀਅਨ ਨੇੜਲੇ ਲੋਕਾਂ ਨੇ ਦੱਸਿਆ ਕਿ...
ਅਮਰੀਕਾ 'ਚ 8 ਮਹੀਨੇ ਦੀ ਬੱਚੀ ਸਮੇਤ ਅਗਵਾ ਹੋਏ 4 ਪੰਜਾਬੀ
. . .  1 day ago
ਕੈਲੀਫੋਰਨੀਆ, 4 ਅਕਤੂਬਰ-ਅਮਰੀਕਾ ਦੇ ਕੈਲੀਫੋਰਨੀਆ 'ਚ 4 ਪੰਜਾਬੀਆਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਕੈਲੀਫੋਰਨੀਆ ਦੇ ਮਰਸਡ ਕਾਉਂਟੀ ਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਗਵਾ ਕੀਤੇ ਗਏ ਚਾਰ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਚੇਤ ਸੰਮਤ 552

ਮੋਗਾ

ਕੋਰੋਨਾ ਵਾਇਰਸ ਦਾ ਸਹਿਮ
ਸਕੂਲਾਂ-ਕਾਲਜਾਂ ਤੋਂ ਬਾਅਦ ਸਿਨੇਮਾ ਹਾਲ, ਸਵਿਮਿੰਗ ਪੂਲਾਂ ਦੀਆਂ ਰੌਣਕਾਂ ਗ਼ਾਇਬ

ਮੋਗਾ, 15 ਮਾਰਚ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਕੋਰੋਨਾ ਵਾਇਰਸ ਦਾ ਖ਼ੌਫ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਤੇ ਇਸ ਦੀ ਲਪੇਟ ਵਿਚ ਪੂਰਾ ਵਿਸ਼ਵ ਹੀ ਆ ਚੁੱਕਾ ਹੈ ਤੇ ਹਜ਼ਾਰਾਂ ਦੀ ਤਾਦਾਦ ਵਿਚ ਕੀਮਤੀ ਜਾਨਾਂ ਕੋਰੋਨਾ ਵਾਇਰਸ ਨੇ ਨਿਗਲ ਲਈਆਂ ਹਨ। ਭਾਵੇਂ ਕਿ ਹਰ ਦੇਸ਼ ਇਸ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਫ਼ਰੀਦਕੋਟ ਦੀ ਹੋਈ ਮੀਟਿੰਗ

ਬਾਘਾ ਪੁਰਾਣਾ, 15 ਮਾਰਚ (ਬਲਰਾਜ ਸਿੰਗਲਾ)-ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. ਸਰਕਲ ਫ਼ਰੀਦਕੋਟ ਦੀ ਮੀਟਿੰਗ ਸਰਕਲ ਪ੍ਰਧਾਨ ਰਛਪਾਲ ਸਿੰਘ ਡੇਮਰੂ ਦੀ ਅਗਵਾਈ ਹੇਠ ਬਾਘਾ ਪੁਰਾਣਾ ਵਿਖੇ ਹੋਈ ਜਿਸ ਵਿਚ ਸਰਕਲ ਮੀਤ ਪ੍ਰਧਾਨ ਚਮਕੌਰ ਸਿੰਘ ਕਡਿਆਲ, ਸਰਕਲ ਸਕੱਤਰ ਸਵਰਨ ...

ਪੂਰੀ ਖ਼ਬਰ »

ਆਪ ਦੀਆਂ ਅਹਿਮ ਮੀਟਿੰਗਾਂ ਦਾ ਸਿਲਸਿਲਾ ਅੱਜ ਤੋਂ ਸ਼ੁਰੂ

ਮੋਗਾ, 15 ਮਾਰਚ (ਸੁਰਿੰਦਰਪਾਲ ਸਿੰਘ/ਰਾਜੇਸ਼ ਕੋਛੜ)-ਆਮ ਆਦਮੀ ਪਾਰਟੀ ਹਲਕਾ ਨਿਹਾਲ ਸਿੰਘ ਵਾਲਾ ਦੀਆਂ ਅਹਿਮ ਮੀਟਿੰਗਾਂ ਦਾ ਸਿਲਸਿਲਾ ਅੱਜ ਮਿਤੀ 16 ਮਾਰਚ ਤੋਂ ਤੇਜੀ ਨਾਲ ਅੱਗੇ ਵਧ ਰਿਹਾ ਹੈ | ਉਕਤ ਪ੍ਰਗਟਾਵਾ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ 'ਅਜੀਤ' ਨਾਲ ...

ਪੂਰੀ ਖ਼ਬਰ »

ਮੋਹਲੇਧਾਰ ਮੀਂਹ ਨਾਲ ਕਣਕ ਦੀ ਫ਼ਸਲ ਜ਼ਮੀਨ 'ਤੇ ਵਿਛੀ

ਬਾਘਾ ਪੁਰਾਣਾ, 15 ਮਾਰਚ (ਬਲਰਾਜ ਸਿੰਗਲਾ)-ਬੀਤੇ ਕੱਲ੍ਹ ਹੋਈ ਮੋਹਲ਼ੇਧਾਰ ਵਰਖਾ ਅਤੇ ਚੱਲੀਆਂ ਤੇਜ਼ ਹਵਾਵਾਂ ਦੇ ਦਬਾਅ ਨਾਲ ਸਥਾਨਕ ਸ਼ਹਿਰ ਅਤੇ ਲਾਗਲੇ ਕਈ ਪਿੰਡਾਂ ਦੇ ਖੇਤਾਂ ਵਿਚ ਪੱਕਣ 'ਤੇ ਕੰਢੇ ਖੜ੍ਹੀ ਹੋਈ ਕਣਕ ਦੀ ਫ਼ਸਲ ਖੇਤਾਂ ਵਿਚ ਜ਼ਮੀਨ 'ਤੇ ਵਿਛ ਗਈ | ...

ਪੂਰੀ ਖ਼ਬਰ »

ਟਰਾਂਸਫ਼ਾਰਮਰ 'ਚੋਂ ਕੀਮਤੀ ਸਾਮਾਨ ਚੋਰੀ

ਕੋਟ ਈਸੇ ਖਾਂ, 15 ਮਾਰਚ (ਨਿਰਮਲ ਸਿੰਘ ਕਾਲੜਾ)-ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਕੋਟ ਈਸੇ ਖਾਂ ਦੇ ਨਾਲ ਲੱਗਦੇ ਪਿੰਡ ਸ਼ਾਦੀ ਵਾਲਾ ਵਿਖੇ ਇਕ ਕਿਸਾਨ ਦੇ ਖੇਤ 'ਚ ਲੱਗੇ ਟਰਾਂਸਫ਼ਾਰਮਰ ਦਾ ਸਾਮਾਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਇਹ ਟਰਾਂਸਫ਼ਾਰਮਰ ਦਾ ਕੀਮਤੀ ...

ਪੂਰੀ ਖ਼ਬਰ »

ਪਿੰਡ ਧੱਲੇਕੇ ਦਾ ਕਬੱਡੀ ਕੱਪ ਮੁਲਤਵੀ

ਮੋਗਾ, 15 ਮਾਰਚ (ਗੁਰਤੇਜ ਸਿੰਘ)-ਪਿੰਡ ਧੱਲੇਕੇ ਵਿਖੇ ਦਸਮੇਸ਼ ਸਪੋਰਟਸ ਐਾਡ ਵੈੱਲਫੇਅਰ ਕਲੱਬ ਵਲੋਂ 17 ਤੇ 18 ਮਾਰਚ ਨੂੰ ਕਰਵਾਏ ਜਾਣ ਵਾਲੇ ਕਬੱਡੀ ਕੱਪ ਨੂੰ ਕੋਰੋਨਾ ਵਾਇਰਸ ਦੇ ਚੱਲਦਿਆਂ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਮੁਲਤਵੀ ਕਰ ਦਿੱਤਾ ਹੈ | ਇਹ ...

ਪੂਰੀ ਖ਼ਬਰ »

ਫ਼ਤਿਹਗੜ੍ਹ ਪੰਜਤੂਰ ਨਗਰ ਪੰਚਾਇਤ ਦੇ ਕੌ ਾਸਲਰ 'ਤੇ ਮੁਕੱਦਮਾ ਦਰਜ

ਮੋਗਾ, 15 ਮਾਰਚ (ਗੁਰਤੇਜ ਸਿੰਘ)-ਥਾਣਾ ਫ਼ਤਿਹਗੜ੍ਹ ਪੰਜਤੂਰ ਦੀ ਨਗਰ ਪੰਚਾਇਤ ਦੇ ਕੌਾਸਲਰ 'ਤੇ ਥਾਣਾ ਫ਼ਤਿਹਗੜ੍ਹ ਪੰਜਤੂਰ ਵਿਖੇ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਡੀ.ਐਸ.ਪੀ. ਧਰਮਕੋਟ ਵਲੋਂ ਕੀਤੀ ਜਾਂਚ ਅਤੇ ਜ਼ਿਲ੍ਹਾ ਪੁਲਿਸ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਤੇ ਸਿਹਤ ਵਿਭਾਗ ਨੇ ਕੋਰੋਨਾ ਦੀ ਰੋਕਥਾਮ ਲਈ ਬੁਲਾਈ ਹੰਗਾਮੀ ਮੀਟਿੰਗ

ਅੱਜ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਇਕ ਹੰਗਾਮੀ ਮੀਟਿੰਗ ਬੁਲਾਈ ਗਈ ਜਿਸ ਵਿਚ ਮੋਗਾ ਦੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੇ ਹਿੱਸਾ ਲਿਆ | ਇਸ ਮੌਕੇ ਸਿਵਲ ਸਰਜਨ ਮੋਗਾ ਦਫ਼ਤਰ ਤੋਂ ਜ਼ਿਲ੍ਹਾ ...

ਪੂਰੀ ਖ਼ਬਰ »

ਮਾਰਕਫੈੱਡ ਗੁਦਾਮ ਦੀ ਸੌ ਫੁੱਟ ਉੱਚੀ ਕੰਧ ਡਿੱਗਣ ਵੇਲੇ ਵਾਲ-ਵਾਲ ਬਚੇ ਕ੍ਰਿਕਟ ਖੇਡਦੇ ਬੱਚੇ

• ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ ਮੋਗਾ, 15 ਮਾਰਚ-ਵੈਸੇ ਤਾਂ ਸਰਕਾਰੀ ਵਿਭਾਗਾਂ ਦੀਆਂ ਕਈ ਬਿਲਡਿੰਗਾਂ ਜਰ-ਜਰ ਕਰਦੀਆਂ ਸਾਂਭ-ਸੰਭਾਲ ਨਾ ਹੋਣ ਕਰ ਕੇ ਜਿੱਥੇ ਨਸ਼ੇੜੀਆਂ ਦੇ ਅੱਡਿਆਂ ਦੇ ਰੂਪ ਵਿਚ ਬਦਲ ਗਈਆਂ ਹਨ ਉੱਥੇ ਸਮਾਜ ਵਿਰੋਧੀ ਅਨਸਰ ਵੀ ਉਨ੍ਹਾਂ ਵਿਚ ...

ਪੂਰੀ ਖ਼ਬਰ »

ਭਾਰਤੀ ਜਾਗਿ੍ਤੀ ਮੰਚ ਵਲੋਂ ਮੋਗਾ ਵਿਖੇ ਮੁਫ਼ਤ ਡਾ. ਮਥਰਾ ਦਾਸ ਪਾਹਵਾ ਕਲੀਨਿਕ ਦਾ ਉਦਘਾਟਨ

ਮੋਗਾ, 15 ਮਾਰਚ (ਰਾਜੇਸ਼ ਕੋਛੜ/ ਗੁਰਤੇਜ ਸਿੰਘ)-ਅੱਜ ਜਾਗਿ੍ਤੀ ਭਵਨ ਮੋਗਾ ਵਿਖੇ ਡਾ. ਮਥਰਾ ਦਾਸ ਪਾਹਵਾ ਮੁਫ਼ਤ ਕਲੀਨਿਕ ਦਾ ਉਦਘਾਟਨ ਮੁੱਖ ਸਰਪ੍ਰਸਤ ਮੈਡਮ ਇੰਦੂ ਪੁਰੀ, ਸਰਪ੍ਰਸਤ ਸੰਜੀਵ ਸੈਣੀ ਨੇ ਰੀਬਨ ਕੱਟ ਕੇ ਕੀਤਾ | ਇਸ ਮੌਕੇ ਮੈਡਮ ਇੰਦੂ ਪੁਰੀ ਅਤੇ ਸੰਜੀਵ ਸੈਣੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਮੋਗਾ ਦੀ ਮੀਟਿੰਗ

ਮੋਗਾ, 15 ਮਾਰਚ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਜ਼ਿਲ੍ਹਾ ਮੋਗਾ ਦੀ ਮੀਟਿੰਗ ਨੇਚਰ ਪਾਰਕ ਮੋਗਾ ਵਿਖੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਜੈਮਲ ਵਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਗਤਾਰ ਸਿੰਘ ਚੋਟੀਆਂ ਖ਼ੁਰਦ ਦੀ ਪ੍ਰਧਾਨਗੀ ਹੇਠ ਨੇਚਰ ...

ਪੂਰੀ ਖ਼ਬਰ »

ਕੈਪਟਨ ਨੇ ਸੂਬੇ ਦੇ ਲੋਕਾਂ ਨਾਲ ਧ੍ਰੋਹ ਕਮਾਇਆ-ਵਿਧਾਇਕ ਮਾਣੂੰਕੇ

ਕੋਟ ਈਸੇ ਖਾਂ, 15 ਮਾਰਚ (ਗੁਰਮੀਤ ਸਿੰਘ ਖ਼ਾਲਸਾ/ਨਿਰਮਲ ਸਿੰਘ ਕਾਲੜਾ)-ਸੂਬੇ ਅੰਦਰ ਪਹਿਲਾਂ ਅਕਾਲੀ-ਭਾਜਪਾ ਨੇ ਸੂਬੇ ਨੂੰ ਬਰਬਾਦੀ ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ ਤੇ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨਾਲ ਵੱਡੇ-ਵੱਡੇ ਝੂਠੇ ਵਾਅਦੇ ਕਰ ਕੇ ਸੱਤਾ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋਂ ਵਿਖੇ ਵਾਤਾਵਰਨ ਦੀ ਮਨੁੱਖੀ ਜੀਵਨ ਵਿਚ ਮਹੱਤਤਾ ਬਾਰੇ ਸੈਮੀਨਾਰ

ਮੋਗਾ, 15 ਮਾਰਚ (ਰਾਜੇਸ਼ ਕੋਛੜ/ ਗੁਰਤੇਜ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋਂ ਵਿਖੇ ਪਿ੍ੰਸੀਪਲ ਭੁਪਿੰਦਰ ਕੌਰ ਦੀ ਅਗਵਾਈ ਵਿਚ ਸਕੂਲ ਵਿਚ ਬਣੇ ਈਕੋ ਕਲੱਬ ਵਲੋਂ ਵਾਤਾਵਰਨ ਦੀ ਮਨੁੱਖੀ ਜੀਵਨ ਵਿਚ ਮਹੱਤਤਾ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ...

ਪੂਰੀ ਖ਼ਬਰ »

ਕਿਸ਼ਨਪੁਰਾ ਕਲਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ

ਕਿਸ਼ਨਪੁਰਾ ਕਲਾਂ, 15 ਮਾਰਚ (ਅਮੋਲਕ ਸਿੰਘ ਕਲਸੀ)-ਕਸਬਾ ਕਿਸ਼ਨਪੁਰਾ ਕਲਾਂ ਦੀ ਪੱਤੀ ਬਖਾਪੁਰ ਵਿਚ ਬਣੀ ਬਾਬਾ ਸ਼ਹੀਦਾਂ ਦੀ ਜਗਾ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੈਣ ਉਪਰੰਤ ਭਾਈ ਸੁਖਦੇਵ ਸਿੰਘ ਦੇ ਜਥੇ ਨੇ ਕੀਰਤਨ ...

ਪੂਰੀ ਖ਼ਬਰ »

ਜੋਗਿੰਦਰ ਬਾਠ ਹਾਲੈਂਡ ਦੀ ਵਾਰਤਕ ਪੁਸਤਕ ਜੱਟ ਮਕੈਨੀਕਲ ਲੋਕ ਅਰਪਣ

ਲੇਖਕ ਜੋਗਿੰਦਰ ਬਾਠ ਦੀ ਪੁਸਤਕ ਜੱਟ ਮਕੈਨੀਕਲ ਲੋਕ ਅਰਪਣ ਕਰਦੇ ਲੋਕ ਸਾਹਿਤ ਅਕਾਦਮੀ ਮੋਗਾ ਦੇ ਅਹੁਦੇਦਾਰ ਤੇ ਮੈਂਬਰ | ਤਸਵੀਰ: ਹਰਜੀਤ ਸਿੰਘ ਮੋਗਾ, 15 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਲੋਕ ਸਾਹਿਤ ਅਕਾਦਮੀ ਮੋਗਾ ਵਲੋਂ ਸਥਾਨਿਕ ਸੁਤੰਤਰਤਾ ਸੰਗਰਾਮੀ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਜੀਵਨ ਸਿੰਘ ਦੀ ਕੀਤੀ ਸਫ਼ਾਈ

ਮੋਗਾ, 15 ਮਾਰਚ (ਰਾਜੇਸ਼ ਕੋਛੜ/ ਗੁਰਤੇਜ ਸਿੰਘ)-ਨਹਿਰੂ ਯੁਵਾ ਕੇਂਦਰ ਮੋਗਾ ਵਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਸਰਗਰਮੀਆਂ ਅਧੀਨ ਅੱਜ ਜ਼ਿਲ੍ਹਾ ਯੂਥ ਕੋਆਰਡੀਨੇਟਰ ਗੁਰਵਿੰਦਰ ਸਿੰਘ ਦੀ ਅਗਵਾਈ ਵਿਚ ਪਿੰਡ ਦੌਲਤਪੁਰਾ ਨੀਵਾਂ ਵਿਖੇ ਪਿੰਡ ਦੇ ਗੁਰਦੁਆਰਾ ਬਾਬਾ ਜੀਵਨ ...

ਪੂਰੀ ਖ਼ਬਰ »

ਸ਼ਹੀਦ ਬਾਬਾ ਮੋਤੀ ਰਾਮ ਯਾਦਗਾਰੀ ਭਵਨ ਵਿਖੇ ਚੇਤ ਮਹੀਨੇ ਦੀ ਸੰਗਰਾਂਦ ਮਨਾਈ

ਮੋਗਾ, 15 ਮਾਰਚ (ਜਸਪਾਲ ਸਿੰਘ ਬੱਬੀ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਦੀ ਯਾਦਗਾਰੀ ਭਵਨ ਮੋਗਾ ਵਿਖੇ ਕਸ਼ਯਪ ਰਾਜਪੂਤ ਮਹਿਰਾ ਸਭਾ ਵਲੋਂ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮੀਨੀਆ ਦੀ ਪ੍ਰਧਾਨਗੀ ਹੇਠ ਚੇਤ ਮਹੀਨੇ ਦੀ ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ...

ਪੂਰੀ ਖ਼ਬਰ »

ਪੰਜਾਬ ਦਾ ਗੌਰਵ ਬਚਾਉਣਾ ਹਰ ਪੰਜਾਬੀ ਦਾ ਫ਼ਰਜ਼-ਬਲਵੰਤ ਸਿੰਘ ਰਾਮੰੂਵਾਲੀਆ

ਫ਼ਰੀਦਕੋਟ, 15 ਮਾਰਚ (ਜਸਵੰਤ ਸਿੰਘ ਪੁਰਬਾ)-ਸਿੱਖ ਇਤਿਹਾਸ ਨੂੰ ਸਮਰਪਿਤ ਹਰ ਵਰਗ ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਿਤ ਹੋਵੇ, ਪੰਜਾਬ ਦੇ ਗੌਰਵ ਨੂੰ ਬਚਾਉਣ ਲਈ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ | ਇਹ ਵਿਚਾਰ ਅੱਜ ਇੱਥੇ ਸਾਬਕਾ ਕੇਂਦਰੀ ਮੰਤਰੀ ...

ਪੂਰੀ ਖ਼ਬਰ »

ਬਾਬਾ ਕੁੰਦਨ ਸਿੰਘ ਨਾਲਿਜ ਬੱਸ ਗਲੋਬਲ ਸਕੂਲ ਮੁਹਾਰ ਦੀ ਆਰੰਭਤਾ ਸਮੇਂ ਧਾਰਮਿਕ ਸਮਾਗਮ ਕਰਵਾਇਆ

ਕੋਟ ਈਸੇ ਖਾਂ, 15 ਮਾਰਚ (ਯਸ਼ਪਾਲ ਗੁਲਾਟੀ)-ਕੋਟ ਈਸੇ ਖਾਂ ਮਖੂ ਜੀ.ਟੀ.ਰੋਡ ਕੱਢਲੇ ਪਿੰਡ ਮੁਹਾਰ ਵਿਖੇ ਬਾਬਾ ਕੁੰਦਨ ਸਿੰਘ ਨਾਲਿਜ਼ ਬੱਸ ਗਲੋਬਲ ਸਕੂਲ ਦੇ ਸ਼ੁੱਭ ਅਰੰਭ ਸਮੇਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਪਿ੍ੰਸੀਪਲ ਡਾ. ਸੁਰਜੀਤ ਸਿੰਘ ...

ਪੂਰੀ ਖ਼ਬਰ »

ਨਾਟਕਕਾਰ ਮੋਹੀ ਅਮਰਜੀਤ ਨਾਲ ਰੂਬਰੂ ਪ੍ਰੋਗਰਾਮ 20 ਨੂੰ

ਮੋਗਾ, 15 ਮਾਰਚ (ਸ਼ਿੰਦਰ ਸਿੰਘ ਭੁਪਾਲ)-ਪੰਜਾਬੀ ਵਿਭਾਗ ਐਸ.ਡੀ.ਕਾਲਜ ਫ਼ਾਰ ਵੋਮੈਨ ਮੋਗਾ ਵਲੋਂ ਵਿਸ਼ਵ ਰੰਗਮੰਚ ਦਿਵਸ 27 ਮਾਰਚ ਨੂੰ ਸਮਰਪਿਤ ਨਾਟਕਕਾਰ ਮੋਹੀ ਅਮਰਜੀਤ ਸਿੰਘ ਨਾਲ ਰੂਬਰੂ ਪ੍ਰੋਗਰਾਮ 20 ਮਾਰਚ ਦਿਨ ਸ਼ੁੱਕਰਵਾਰ ਨੂੰ ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਜੈ ਸਿੰਘ ਵਾਲਾ ਸਕੂਲ ਦੀ ਨੁਹਾਰ ਬਦਲਣ ਵਿਚ ਯੋਗਦਾਨ ਪਾਉਣ ਵਾਲੇ ਸਨਮਾਨਿਤ

ਮੋਗਾ, 15 ਮਾਰਚ (ਜਸਪਾਲ ਸਿੰਘ ਬੱਬੀ)-ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਜੈ ਸਿੰਘ ਵਾਲਾ (ਮੋਗਾ) ਵਿਖੇ ਦਾਨੀ ਸੱਜਣ ਪ੍ਰਵਾਸੀ ਭਾਰਤੀ ਅਤੇ ਸਕੂਲ ਦੀ ਨੁਹਾਰ ਬਦਲਣ ਵਿਚ ਯੋਗਦਾਨ ਪਾਉਣ ਵਾਲੇ ਅੰਗਰੇਜ਼ ਸਿੰਘ, ਸੇਵਕ ਸਿੰਘ, ਰਾਜ ਸਿੰਘ, ਮੇਜਰ ਸਿੰਘ, ਦਲਜੀਤ ਸਿੰਘ, ਮੋਹਨ ...

ਪੂਰੀ ਖ਼ਬਰ »

ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਲੋਂ ਕੋਰੋਨਾ ਵਾਇਰਸ ਲਈ ਬਣਾਇਆ ਵੱਖਰਾ ਵਾਰਡ

ਨਿਹਾਲ ਸਿੰਘ ਵਾਲਾ, 15 ਮਾਰਚ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਪੰਜਾਬ ਅੰਦਰ ਦਿਨ-ਬਦਿਨ ਕੋਰੋਨਾ ਵਾਇਰਸ ਦੇ ਆ ਰਹੇ ਸ਼ੱਕੀ ਮਰੀਜ਼ਾਂ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਲੋਂ ਵੀ ਉਚੇਚੇ ਪ੍ਰਬੰਧ ਕਰਦੇ ਹੋਏ ਵੱਖਰੇ ਆਈਸੋਲੇਸ਼ਨ ...

ਪੂਰੀ ਖ਼ਬਰ »

ਭਾਰਤੀ ਕਮਿਊਨਿਸਟ ਪਾਰਟੀ ਵਲੋਂ ਲੁਧਿਆਣਾ ਦੀ ਰੈਲੀ ਸਬੰਧੀ ਨਿਹਾਲ ਸਿੰਘ ਵਾਲਾ 'ਚ ਝੰਡਾ ਮਾਰਚ ਕੱਢਿਆ

ਨਿਹਾਲ ਸਿੰਘ ਵਾਲਾ/ਸਮਾਧ ਭਾਈ, 15 ਮਾਰਚ (ਟਿਵਾਣਾ, ਖ਼ਾਲਸਾ, ਮਾਣੂੰਕੇ)-ਫਾਸੀਵਾਦੀ ਹਮਲਿਆਂ ਵਿਰੋਧੀ ਫ਼ਰੰਟ ਵਲੋਂ ਨਿਹਾਲ ਸਿੰਘ ਵਾਲਾ ਵਿਖੇ ਝੰਡਾ ਮਾਰਚ ਕਰ ਕੇ 25 ਮਾਰਚ ਦੀ ਲੁਧਿਆਣਾ ਵਿਖੇ ਕੀਤੀ ਜਾਣ ਵਾਲੀ ਰੈਲੀ 'ਤੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਜੋ ਕਿ ਸੀ.ਏ.ਏ., ...

ਪੂਰੀ ਖ਼ਬਰ »

ਹਰਜਿੰਦਰ ਸਿੰਘ ਨੇ ਬਾਘਾ ਪੁਰਾਣਾ ਥਾਣੇ 'ਚ ਮੁੱਖ ਮੁਨਸ਼ੀ ਦਾ ਲਿਆ ਚਾਰਜ

ਬਾਘਾ ਪੁਰਾਣਾ, 15 ਮਾਰਚ (ਬਲਰਾਜ ਸਿੰਗਲਾ)-ਸਥਾਨਕ ਪੁਲਿਸ ਥਾਣੇ ਦੇ ਮੁੱਖ ਮੁਨਸ਼ੀ ਤਰਸੇਮ ਸਿੰਘ ਏ. ਐਸ. ਆਈ. ਦੀ ਬਦਲੀ ਪੁਲਿਸ ਥਾਣਾ ਸਦਰ ਮੋਗਾ ਵਿਖੇ ਹੋ ਜਾਣ 'ਤੇ ਉਨ੍ਹਾਂ ਦੀ ਥਾਂ ਨਵੇਂ ਬਦਲ ਕੇ ਆਏ ਹਰਜਿੰਦਰ ਸਿੰਘ ਐਚ.ਸੀ. ਨੇ ਬਾਘਾ ਪੁਰਾਣਾ ਪੁਲਿਸ ਥਾਣੇ ਦੇ ਮੁੱਖ ...

ਪੂਰੀ ਖ਼ਬਰ »

ਵਿਸ਼ਾਲ ਖ਼ੂਨਦਾਨ ਤੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਮੁਲਤਵੀ

ਬਿਲਾਸਪੁਰ, 15 ਮਾਰਚ (ਸੁਰਜੀਤ ਸਿੰਘ ਗਾਹਲਾ)-ਭੈਣ ਬਲਵਿੰਦਰਪਾਲ ਕੌਰ ਵਲੋਂ ਆਪਣੇ ਪਿਤਾ ਕਾਮਰੇਡ ਬਿੱਕਰ ਸਿੰਘ ਤੇ ਭਰਾ ਸੁਰਿੰਦਰਪਾਲ ਸਿੰਘ ਦੀ ਯਾਦ ਵਿਚ ਲਾਇਨਜ਼ ਕਲੱਬ ਮੰਡੀ ਨਿਹਾਲ ਸਿੰਘ ਵਾਲਾ ਦੇ ਸਹਿਯੋਗ ਨਾਲ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਿੰਡ ਨਿਹਾਲ ...

ਪੂਰੀ ਖ਼ਬਰ »

ਵੇਵਜ਼ ਓਵਰਸੀਜ਼ ਨੇ ਨਿਰਮਲ ਸਿੰਘ ਭੁੱਲਰ ਦਾ ਲਗਵਾਇਆ ਕੈਨੇਡਾ ਦਾ ਵੀਜ਼ਾ

ਮੋਗਾ, 15 ਮਾਰਚ (ਸੁਰਿੰਦਰਪਾਲ ਸਿੰਘ)-ਵਿਦਿਆਰਥੀਆਂ ਨੂੰ ਉੱਚ ਪੱਧਰੀ ਤਕਨੀਕ ਨਾਲ ਆਈਲਟਸ ਦੀ ਸਿੱਖਿਆ ਪ੍ਰਦਾਨ ਕਰ ਰਹੀ ਆਈਲਟਸ ਅਤੇ ਇਮੀਗ੍ਰੇਸ਼ਨ ਸੰਸਥਾ ਵੇਵਜ਼ ਓਵਰਸੀਜ਼ ਮੋਗਾ ਜੋ ਕਿ ਮਾਲਵਾ ਜ਼ਿਲ੍ਹੇ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਹੈ, ਦੇ ਡਾਇਰੈਕਟਰ ਗੌਰਵ ...

ਪੂਰੀ ਖ਼ਬਰ »

ਫ਼ਤਹਿਗੜ੍ਹ ਪੰਜਤੂਰ ਆਈਲਟਸ ਸੈਂਟਰ (ਐਜੂਕੇਸ਼ਨ ਹੱਬ) ਦਾ ਉਦਘਾਟਨ ਹੋਇਆ

ਫ਼ਤਿਹਗੜ੍ਹ ਪੰਜਤੂਰ, 15 ਮਾਰਚ (ਜਸਵਿੰਦਰ ਸਿੰਘ)-ਸਿੱਖਿਆ ਦੇ ਪਸਾਰ ਵਿਚ ਹੋਰ ਵਾਧਾ ਕਰਦਿਆਂ ਸਥਾਨਕ ਕਸਬੇ ਅੰਦਰ ਆਈਲਟਸ ਸੈਂਟਰ (ਐਜੂਕੇਸ਼ਨ ਹੱਬ ) ਦੇ ਨਾਂਅ ਨਾਲ ਖੋਲਿ੍ਹਆ ਗਿਆ ਹੈ | ਸ੍ਰੀ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਦੀ ਰਹਿਨੁਮਾਈ ...

ਪੂਰੀ ਖ਼ਬਰ »

ਪਿੱਪਲ ਸਿੰਘ ਕਾਦਰ ਵਾਲਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ

ਕੋਟ ਈਸੇ ਖਾਂ, 15 ਮਾਰਚ (ਗੁਰਮੀਤ ਸਿੰਘ ਖ਼ਾਲਸਾ/ਨਿਰਮਲ ਸਿੰਘ ਕਾਲੜਾ)-ਪਿੰਡ ਕਾਦਰ ਵਾਲਾ ਦੇ ਸਾਬਕਾ ਸਰਪੰਚ ਸ਼ੇਰ ਸਿੰਘ ਸਿੱਧੂ ਅਤੇ ਮਾਰਕੀਟ ਕਮੇਟੀ ਦੇ ਡਾਇਰੈਕਟਰ ਗੁਰਭੇਜ ਸਿੰਘ ਆੜ੍ਹਤੀ ਦੇ ਸਤਿਕਾਰਯੋਗ ਪਿਤਾ ਪਿੱਪਲ ਸਿੰਘ ਕਾਦਰ ਵਾਲਾ ਜੋ ਕਿ ਸ੍ਰੀ ਹਜ਼ੂਰ ...

ਪੂਰੀ ਖ਼ਬਰ »

ਸਮਾਜ ਸੇਵੀ ਗੁਰਨਾਮ ਸਿੰਘ ਯੂ. ਕੇ. ਦਾ ਦਿਹਾਂਤ

ਮੋਗਾ, 15 ਮਾਰਚ (ਅਮਰਜੀਤ ਸਿੰਘ ਸੰਧੂ)-ਪਿੰਡ ਤਤਾਰੀਏ ਵਾਲਾ ਦੇ ਉੱਘੇ ਸਮਾਜ ਸੇਵੀ ਗੁਰਨਾਮ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਯੂ. ਕੇ. ਵਿਚ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਮਿ੍ਤਕ ਦੇਹ ਯੂ.ਕੇ. ਤੋਂ ਉਨ੍ਹਾਂ ਦੇ ਜੱਦੀ ਪਿੰਡ ਤਤਾਰੀਏ ਵਾਲਾ ਮੋਗਾ ਵਿਖੇ ਲਿਆਂਦੀ ਗਈ ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਭਤੀਜੇ ਸੀਨੀਅਰ ਅਕਾਲੀ ਆਗੂ ਅੰਮਿ੍ਤਪਾਲ ਸਿੰਘ ਸਰਾਂ ਤਤਾਰੀਏ ਵਾਲਾ, ਉਨ੍ਹਾਂ ਦੇ ਦਾਮਾਦ ਜਸਵਿੰਦਰ ਵਿਰਕ ਯੂ.ਕੇ. ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਜਥੇਦਾਰ ਤੋਤਾ ਸਿੰਘ ਸਾਬਕਾ ਖੇਤੀਬਾੜੀ ਮੰਤਰੀ, ਬਲਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ, ਸਾਬਕਾ ਸਰਪੰਚ ਨਿਹਾਲ ਸਿੰਘ ਭੁੱਲਰ ਸਰਕਲ ਪ੍ਰਧਾਨ ਮਹਿਣਾ, ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ, ਜਸਵਿੰਦਰ ਸਿੰਘ ਕੁੱਕੀ ਸਰਕਲ ਪ੍ਰਧਾਨ, ਸਾਬਕਾ ਚੇਅਰਮੈਨ ਗੁਰਬਖ਼ਸ਼ ਸਿੰਘ ਕਪੂਰੇ, ਸਰਬਜੀਤ ਸਿੰਘ ਰੌਲੀ, ਜਰਨੈਲ ਸਿੰਘ ਬਿੱਟੂ ਸਰਪੰਚ ਸੀਨੀਅਰ ਮੀਤ ਪ੍ਰਧਾਨ ਸਰਕਲ ਮਹਿਣਾ, ਬਸੰਤ ਸਿੰਘ ਪ੍ਰਧਾਨ, ਗੁਰਵਿੰਦਰ ਸਿੰਘ ਰੌਲੀ, ਮੁਖ਼ਤਿਆਰ ਸਿੰਘ ਤਤਾਰੀਏ ਵਾਲਾ ਪ੍ਰਧਾਨ ਸਰਕਲ ਪ੍ਰਧਾਨ ਕਿਸਾਨ ਵਿੰਗ, ਜਸਵਿੰਦਰ ਸਿੰਘ ਵਿਰਕ, ਹਾਕਮ ਸਿੰਘ ਵਾਸੀ, ਦਰਸ਼ਨ ਸਿੰਘ ਸਰਪੰਚ, ਮਹਿੰਦਰ ਸਿੰਘ ਆੜ੍ਹਤੀਆ, ਅਮਨਪ੍ਰੀਤ ਸਿੰਘ, ਸੁਖਦੇਵ ਸਿੰਘ, ਹਾਕਮ ਸਿੰਘ, ਪੰਚ ਚਮਕੌਰ ਸਿੰਘ, ਹਰਗੋਬਿੰਦ ਸਿੰਘ ਸਾਬਕਾ ਸਰਪੰਚ, ਗੁਰਲਾਲ ਸਿੰਘ, ਦਰਸ਼ਨ ਸਿੰਘ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਪਹੁੰਚ ਕੇ ਦੁੱਖ ਸਾਂਝਾ ਕੀਤਾ |

ਖ਼ਬਰ ਸ਼ੇਅਰ ਕਰੋ

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX