ਤਾਜਾ ਖ਼ਬਰਾਂ


ਤੀਜੇ ਟੀ-20 'ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ
. . .  1 day ago
9 ਓਵਰਾਂ ਵਿਚ ਭਾਰਤ ਦਾ ਸਕੋਰ 81/2
. . .  1 day ago
ਭਾਰਤ ਦਾ ਸਕੋਰ 6 ਓਵਰਾਂ ਵਿਚ 50/2
. . .  1 day ago
ਰਾਜਸਥਾਨ 'ਚ ਵੱਡਾ ਬਦਲਾਅ , 82 ਕਾਂਗਰਸੀ ਵਿਧਾਇਕ ਦੇ ਸਕਦੇ ਹਨ ਅਸਤੀਫ਼ੇ - ਕਾਂਗਰਸੀ ਆਗੂ ਪ੍ਰਤਾਪ ਸਿੰਘ
. . .  1 day ago
ਭਾਰੀ ਬਾਰਿਸ਼ ਕਾਰਨ ਕਿਸਾਨ ਦੇ ਬਰਾਂਡੇ ਦੀ ਡਿੱਗੀ ਛੱਤ, ਬਰਾਂਡੇ ਦੀ ਛੱਤ ਹੇਠ ਦੱਬਿਆ ਟਰੈਕਟਰ
. . .  1 day ago
ਸੂਲਰ ਘਰਾਟ, 25 ਸਤੰਬਰ (ਜਸਵੀਰ ਸਿੰਘ ਔਜਲਾ)- ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਦੇ ਕਿਸਾਨ ਹਰਜੀਤ ਸਿੰਘ ਦੀ ਤੇਜ਼ ਬਾਰਿਸ਼ ਹੋਣ ਨਾਲ ਬਰਾਂਡੇ ਦੀ ਛੱਤ ਡਿੱਗ ਗਈ, ਜਿਸ ਨਾਲ ਪਰਿਵਾਰ ਦਾ ਕਾਫ਼ੀ ਨੁਕਸਾਨ ਹੋ ਗਿਆ...
ਐੱਸ.ਜੀ.ਪੀ.ਸੀ ਦੇ ਯਤਨਾਂ ਸਦਕਾ, ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ ਕਈ ਭਾਰਤੀ
. . .  1 day ago
ਨਵੀਂ ਦਿੱਲੀ, 25 ਸਤੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ 38 ਬਾਲਗਾਂ, 14 ਬੱਚਿਆਂ ਅਤੇ 3 ਨਿਆਣਿਆਂ ਨੂੰ ਲੈ ਕੇ ਇਕ ਵਿਸ਼ੇਸ਼ ਉਡਾਣ ਅਫਗਾਨਿਸਤਾਨ ਦੇ ਕਾਬੁਲ ਤੋਂ ਦਿੱਲੀ ਪਹੁੰਚੀ। ਦਸ ਦੇਈਏ ਕਿ ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਹਮਲੇ ਤੋਂ ਬਾਅਦ ਹੁਣ ਤੱਕ 68 ਅਫ਼ਗਾਨ ਹਿੰਦੂ ਅਤੇ ਸਿੱਖ ਪਹੁੰਚ ਚੁੱਕੇ ਹਨ।
ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਹੈਦਰਾਬਾਦ, 25 ਸਤੰਬਰ-ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ
. . .  1 day ago
ਨਵੀਂ ਦਿੱਲੀ, 25 ਸਤੰਬਰ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਹਨ।
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 26 ਸਤੰਬਰ ਨੂੰ
. . .  1 day ago
ਬੁਢਲਾਡਾ, 25 ਸਤੰਬਰ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 26 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 4:00 ਵਜੇ ਕੋਠੀ ਨੰ...
1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਨਗਰ ਪਾਲਿਕਾ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਤਾਇਨਾਤ ਕਲਰਕ ਕਿਰਨਦੀਪ...
ਬੰਗਲਾਦੇਸ਼: ਨਦੀ 'ਚ ਕਿਸ਼ਤੀ ਪਲਟਣ ਕਾਰਨ 23 ਲੋਕਾਂ ਦੀ ਮੌਤ, ਦਰਜਨਾਂ ਲੋਕ ਹੋਏ ਲਾਪਤਾ
. . .  1 day ago
ਨਵੀਂ ਦਿੱਲੀ, 25 ਸਤੰਬਰ-ਬੰਗਲਾਦੇਸ਼ 'ਚ ਇਕ ਨਦੀ 'ਚ ਇਕ ਕਿਸ਼ਤੀ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਕਿਸ਼ਤੀ ਦੇ ਪਲਣਨ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨ ਲੋਕ ਲਾਪਤਾ ਹੋ ਗਏ ਹਨ।
ਆੜ੍ਹਤੀਆ ਮਾਸਟਰ ਮਥਰਾ ਦਾਸ ਦਾ ਹੋਇਆ ਦਿਹਾਂਤ
. . .  1 day ago
ਲੌਂਗੋਵਾਲ, 25 ਸਤੰਬਰ (ਸ.ਸ.ਖੰਨਾ,ਵਿਨੋਦ)-ਕਸਬਾ ਲੌਂਗੋਵਾਲ ਦੇ ਨਾਮਵਰ ਆੜ੍ਹਤੀਆ ਮਾਸਟਰ ਮਥੁਰਾ ਦਾਸ ਜੋ ਕਿ 90 ਸਾਲਾਂ ਦੇ ਸਨ ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ...
ਡਰੋਨ ਰਾਹੀਂ ਨਸ਼ਾ ਤਸਕਰੀ ਜਾਰੀ, ਬੀ.ਐੱਸ.ਐੱਫ ਨੇ ਚਾਰ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅੰਮ੍ਰਿਤਸਰ, 25 ਸਤੰਬਰ- ਸੀਮਾ ਸੁਰੱਖਿਆ ਬਲ ਨੂੰ ਸਰਹੱਦੀ ਖ਼ੇਤਰ 'ਚ ਵੱਡੀ ਕਾਮਯਾਬੀ ਮਿਲੀ ਹੈ। ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ...
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਪੰਜਾਬੀ ਫ਼ਿਲਮੀ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਨਿਵਾਸੀ ਪੰਜਾਬੀ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਡਾਇਰੈਕਟਰ ਦੇ ਪਿਤਾ ਕ੍ਰਿਸ਼ਨ ਦਾਸ...
ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ
. . .  1 day ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਉਸ ਵੇਲੇ ਜ਼ਬਰਦਸਤ ਸਿਆਸੀ ਝਟਕਾ ਮਿਲਿਆ ਜਦ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ...
ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ ਖ਼ੁਸ਼ੀ
. . .  1 day ago
ਅਹਿਮਦਾਬਾਦ, 25 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਵਾਬਾਜ਼ੀ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਹਿਮਤੀ ਬਣੀ ਸੀ। ਅਸੀਂ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ...
ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  1 day ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  1 day ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  1 day ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਚੇਤ ਸੰਮਤ 552

ਸੰਪਾਦਕੀ

ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ

ਖੇਤੀਬਾੜੀ ਖੇਤਰ ਨੂੰ ਸਹਾਰਾ ਦੇਣ ਦੀ ਲੋੜ

ਪੰਜਾਬ ਦੇ ਕੁਝ ਭਾਗਾਂ ਵਿਚ ਤਾਜ਼ਾ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨੇ ਸੱਚਮੁੱਚ ਹੀ ਸੂਬੇ ਦੀ ਖੇਤੀ 'ਤੇ ਹਮਲਾ ਕੀਤਾ ਹੈ। ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਮੌਸਮ ਦੇ ਵਿਗੜੇ ਮਿਜਾਜ਼ ਕਾਰਨ ਮਾਲਵੇ ਦੇ ਕਈ ਭਾਗਾਂ ਵਿਚ ਭਾਰੀ ਗੜੇਮਾਰੀ ਹੋਈ ਸੀ। ਦੁਆਬੇ ਅਤੇ ਮਾਝੇ ਦੇ ...

ਪੂਰੀ ਖ਼ਬਰ »

ਕੀ ਰੰਗ ਲੈ ਕੇ ਆਵੇਗੀ ਕੱਚੇ ਤੇਲ ਦੀਆਂ ਕੀਮਤਾਂ ਦੀ ਜੰਗ?

9 ਮਾਰਚ, 2020 ਦਾ ਦਿਨ ਇਤਿਹਾਸਕ ਹੋ ਨਿੱਬੜਿਆ, ਕਿਉਂਕਿ ਇਸ ਦਿਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਇਤਿਹਾਸਿਕ ਗਿਰਾਵਟ ਆਈ ਤੇ ਮੁੱਲ 45 ਡਾਲਰ ਪ੍ਰਤੀ ਬੈਰਲ ਤੋਂ 31 ਫ਼ੀਸਦੀ ਟੁੱਟ ਕੇ ਲਗਪਗ 31 ਡਾਲਰ ਪ੍ਰਤੀ ਬੈਰਲ 'ਤੇ ਆ ਡਿਗਿਆ। ਇਹ ਕੀਮਤ ਦਹਾਕਿਆਂ ਤੋਂ ਨਹੀਂ ਵੇਖੀ ਗਈ ਸੀ। ਇਸ ਗਿਰਾਵਟ ਨੇ ਦੁਨੀਆ ਭਰ ਵਿਚ ਖਲਬਲੀ ਮਚਾ ਦਿੱਤੀ ਤੇ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿਚ ਵੀ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ। ਮਾਹਿਰਾਂ ਮੁਤਾਬਿਕ ਇਹ ਮੁੱਲ ਹੁਣ ਜਲਦੀ ਉੱਠਣ ਵਾਲੇ ਨਹੀਂ ਹਨ। ਅੰਦਾਜ਼ਾ ਹੈ ਕਿ ਇਹ ਮੁੱਲ 30 ਡਾਲਰ ਪ੍ਰਤੀ ਬੈਰਲ ਦੇ ਆਸ ਪਾਸ ਹੀ ਰਹਿਣਗੇ, ਗਿਰਾਵਟ ਇਥੋਂ ਤੱਕ ਵੀ ਜਾ ਸਕਦੀ ਹੈ ਕਿ 20 ਡਾਲਰ ਪ੍ਰਤੀ ਬੈਰਲ ਦਾ ਮੁੱਲ ਵੀ ਭਵਿੱਖ ਵਿਚ ਵੇਖਣ ਨੂੰ ਮਿਲ ਸਕਦਾ ਹੈ। ਇਕ ਗੱਲ ਸਪੱਸ਼ਟ ਹੈ ਕਿ 40 ਤੋਂ 50 ਡਾਲਰ ਪ੍ਰਤੀ ਬੈਰਲ ਦਾ ਮੁੱਲ ਹੁਣ ਦੂਰ ਦੀ ਗੱਲ ਹੋ ਗਈ ਹੈ। ਇਹ ਇਕ ਬਹੁਤ ਵੱਡੀ ਆਰਥਿਕ ਘਟਨਾ ਹੈ। ਜੇਕਰ ਅੱਜ ਦੇ ਮੁਕਾਬਲੇ ਕੱਚੇ ਤੇਲ ਦੇ ਪਿਛਲੇ ਦਸ ਸਾਲਾਂ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਅਚੰਭਾ ਹੈ ਕਿ 2011 ਵਿਚ ਇਸੇ ਕੱਚੇ ਤੇਲ ਦਾ ਮੁੱਲ 130 ਡਾਲਰ ਪ੍ਰਤੀ ਬੈਰਲ ਸੀ। ਕਾਫੀ ਸਮਾਂ ਇਹ 110 ਤੋਂ 120 ਡਾਲਰ ਪ੍ਰਤੀ ਬੈਰਲ ਰਿਹਾ। ਫਿਰ 2014 ਦੀ ਸ਼ੁਰੂਆਤ 'ਚ ਇਸ ਵਿਚ ਗਿਰਾਵਟ ਆਉਣੀ ਸ਼ੁਰੂ ਹੋਈ ਤੇ 50 ਡਾਲਰ ਪ੍ਰਤੀ ਬੈਰਲ ਤੱਕ ਦਾ ਮੁੱਲ ਵੇਖਣ ਨੂੰ ਮਿਲਿਆ, ਜੋ 40 ਡਾਲਰ ਤੱਕ ਵੀ ਗਿਆ। ਫਿਰ ਕੁਝ ਮੁੱਲ ਉੱਠਿਆ ਤੇ 70 ਡਾਲਰ ਪ੍ਰਤੀ ਬੈਰਲ ਤੱਕ ਪੰਹੁਚ ਗਿਆ ਜੋ ਉਤਰਾਅ-ਚੜ੍ਹਾਅ ਕਰਦਾ ਕੁਝ ਦਿਨ ਪਹਿਲਾਂ 45 ਡਾਲਰ 'ਤੇ ਸੀ ਤੇ ਹੁਣ ਵੱਡੀ ਗਿਰਾਵਟ ਨਾਲ ਲਗਪਗ 31 ਡਾਲਰ ਪ੍ਰਤੀ ਬੈਰਲ 'ਤੇ ਆ ਡਿਗਿਆ ਹੈ। ਡਾ: ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਨਾਲੋਂ ਅੱਜ ਇਹ 100 ਡਾਲਰ ਪ੍ਰਤੀ ਬੈਰਲ ਘੱਟ ਹੋ ਗਿਆ ਹੈ।
ਉਂਜ ਇਹ ਖ਼ਬਰ ਭਾਰਤ ਲਈ ਚੰਗੀ ਹੈ ਕਿਉਂਕਿ ਭਾਰਤ ਕੱਚੇ ਤੇਲ ਦਾ ਬਹੁਤ ਵੱਡਾ ਗਾਹਕ ਹੈ ਤੇ ਵੱਡੀ ਮਾਤਰਾ ਵਿਚ ਬਾਹਰੋਂ ਤੇਲ ਦਾ ਦਰਾਮਦ ਕਰਦਾ ਹੈ। ਆਰਥਿਕ ਸਾਲ 2019 ਵਿਚ ਭਾਰਤ ਨੇ ਲਗਪਗ 112 ਬਿਲੀਅਨ ਡਾਲਰ ਦਾ ਕੱਚਾ ਤੇਲ ਦਰਾਮਦ ਕੀਤਾ ਸੀ, ਹੁਣ ਜੇਕਰ ਕੱਚੇ ਤੇਲ ਦਾ ਮੁੱਲ 45 ਡਾਲਰ ਪ੍ਰਤੀ ਬੈਰਲ ਤੱਕ ਵੀ ਰਹੇ ਤਾਂ ਭਵਿੱਖ ਵਿਚ ਭਾਰਤ ਦਾ ਇਹੀ ਸਾਲਾਨਾ ਤੇਲ ਦਰਾਮਦ ਕਰਨ ਦਾ ਬਿੱਲ ਲਗਪਗ 74.71 ਬਿਲੀਅਨ ਡਾਲਰ ਦਾ ਹੀ ਰਹਿ ਜਾਵੇਗਾ। ਜੇ ਇਹੀ ਮੁੱਲ 40 ਡਾਲਰ ਪ੍ਰਤੀ ਬੈਰਲ ਤੱਕ ਰਿਹਾ ਤਾਂ ਸਾਲਾਨਾ ਬਿੱਲ ਲਗਪਗ 66.41 ਬਿਲੀਅਨ ਡਾਲਰ ਰਹਿ ਜਾਵੇਗਾ ਤੇ ਜੇ ਕਿਸਮਤ ਹੋਰ ਚੰਗੀ ਹੋਈ ਤੇ ਮੁੱਲ 38 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਰਿਹਾ ਤਾਂ ਇਹੀ ਸਾਲਾਨਾ ਬਿੱਲ ਲਗਪਗ 63.09 ਬਿਲੀਅਨ ਡਾਲਰ ਹੀ ਰਹਿ ਜਾਵੇਗਾ। ਸਰਕਾਰ ਇਹ ਬਚੀ ਰਕਮ ਦੇਸ਼ ਦੇ ਅੰਦਰਲੇ ਹੋਰ ਕੰਮਾਂ 'ਤੇ ਖਰਚ ਕਰ ਸਕਦੀ ਹੈ। ਉਂਜ ਲੋਕਾਂ ਨੂੰ ਸਰਕਾਰ ਵਲੋਂ ਇਸ ਵੱਡੀ ਗਿਰਾਵਟ ਦਾ ਜ਼ਿਆਦਾ ਲਾਭ ਦੇਣ ਦੀ ਸੰਭਾਵਨਾ ਘੱਟ ਹੀ ਹੈ, ਕਿਉਂਕਿ ਸਰਕਾਰਾਂ ਸੋਚਦੀਆਂ ਹਨ ਕਿ ਜੇਕਰ ਅੱਜ ਆਵਾਜਾਈ ਨੂੰ ਵੱਡੀ ਰਾਹਤ ਦੇ ਦਿੱਤੀ ਤੇ 70 ਰੁਪਏ ਪ੍ਰਤੀ ਲੀਟਰ ਵਾਲਾ ਤੇਲ 40 ਜਾਂ 50 ਰੁਪਏ ਲਿਟਰ ਕਰ ਦਿੱਤਾ ਤਾਂ ਸਨਅਤ ਨੂੰ ਰਾਹਤ ਦੀ ਲਤ ਲੱਗ ਜਾਵੇਗੀ, ਬੇਸ਼ੱਕ ਇਸ ਨਾਲ ਮਹਿੰਗਾਈ ਘਟੇਗੀ ਪਰ ਜੇਕਰ ਭਵਿੱਖ ਵਿਚ ਮੁੱਲ ਕਿਸੇ ਸਮੇਂ ਫਿਰ ਵਧੇ ਤਾਂ ਦੁਬਾਰਾ ਮੁੱਲ ਉੱਪਰ ਚੁੱਕਣ ਵੇਲੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਤੋਂ ਸਰਕਾਰਾਂ ਅਕਸਰ ਟਲਦੀਆਂ ਹਨ। ਲੋਕਾਂ ਨੂੰ ਬਸ ਥੋੜ੍ਹੀ ਮੋਟੀ ਰਾਹਤ ਹੀ ਦਿੱਤੀ ਜਾਣ ਦੀ ਆਸ ਹੈ।
ਗਿਰਾਵਟ ਦੇ ਕਾਰਨ
ਹੁਣ ਸਵਾਲ ਇਹ ਹੈ ਕਿ ਕੱਚੇ ਤੇਲ ਦੇ ਇਹ ਮੁੱਲ ਏਨੇ ਡਿਗੇ ਕਿਉਂ? ਇਸ ਮਸਲੇ ਵਿਚ ਦੋ ਮਹੱਤਵਪੂਰਨ ਦੇਸ਼ ਰੂਸ ਅਤੇ ਸਾਊਦੀ ਅਰਬ ਸ਼ਾਮਿਲ ਹਨ। ਦੋਵਾਂ ਵਿਚ ਤੇਲ ਸਬੰਧੀ ਕਿਸੇ ਮਸਲੇ 'ਤੇ ਆਪਸੀ ਸਹਿਮਤੀ ਨਾ ਬਣਨ ਕਰਕੇ ਕੱਚੇ ਤੇਲ ਦੀ ਕੀਮਤ ਦਾ ਇਹ ਯੁੱਧ ਸ਼ੁਰੂ ਹੋ ਗਿਆ। ਦਰਅਸਲ 'ਓਪੇਕ' (ਓਰਗੇਨਾਇਜ਼ੇਸ਼ਨ ਆਫ ਦ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼), ਭਾਵ ਤੇਲ ਦਾ ਸਭ ਤੋਂ ਵੱਧ ਕਾਰੋਬਾਰ ਕਰਨ ਵਾਲੇ ਦੇਸ਼ਾਂ ਦੇ ਸੰਗਠਨ ਅਤੇ ਰੂਸ ਵਿਚ ਤੇਲ ਦੇ ਉਤਪਾਦਨ ਦੇ ਮਸਲੇ 'ਤੇ ਅਣਬਣ ਹੋ ਗਈ ਹੈ। 'ਓਪੇਕ' ਵਿਚ 14 ਮੋਹਰੀ ਤੇਲ ਉਤਪਾਦਕ ਤੇ ਬਰਾਮਦਕਾਰ ਦੇਸ਼ ਜਿਵੇਂ ਇਰਾਕ, ਕੁਵੈਤ, ਲੀਬੀਆ, ਨਾਈਜੀਰੀਆ, ਸਾਊਦੀ ਅਰਬ, ਯੂ.ਏ.ਈ., ਵੈਨਜੂਏਲਾ, ਅਲਜੀਰੀਆ, ਐਨਗੋਲਾ, ਕੋਨਗੋ, ਇਕੂਆਟੋਰਿਅਲ ਜੂਇਨਿਆ (5quator}a& 7u}nea) ਤੇ ਗੈਬੋਨ ਸ਼ਾਮਿਲ ਹਨ, ਕਿਉਂਕਿ 'ਓਪੇਕ' ਦੇਸ਼ ਕੱਚੇ ਤੇਲ ਦੇ ਮੁੱਖ ਉਤਪਾਦਕ ਤੇ ਦਰਾਮਦਕਾਰ ਹਨ, ਇਸ ਲਈ ਇਹ ਸਾਰੇ ਮਿਲ ਕੇ ਆਪਸੀ ਸਮਝੌਤੇ ਰਾਹੀਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਨੂੰ ਵੀ ਮਰਜ਼ੀ ਅਨੁਸਾਰ ਉਤਪਾਦਨ ਵਿਚ ਕਟੌਤੀ ਜਾਂ ਵਾਧਾ ਕਰਕੇ ਕਾਬੂ ਕਰਦੇ ਹਨ। 2016 ਵਿਚ 'ਓਪੇਕ' ਨੇ ਰੂਸ, ਜੋ ਕ੍ਰਮਵਾਰ ਅਮਰੀਕਾ ਤੇ ਸਾਊਦੀ ਅਰਬ ਮਗਰੋਂ ਦੁਨੀਆ ਦਾ ਤੀਜੇ ਨੰਬਰ ਦਾ ਸਭ ਤੋਂ ਵੱਡਾ ਕੱਚੇ ਤੇਲ ਦਾ ਉਤਪਾਦਕ ਦੇਸ਼ ਹੈ, ਨੂੰ ਇਸ ਸਮਝੌਤੇ ਵਿਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ। 'ਓਪੇਕ' ਦੇਸ਼ ਚਾਹੁੰਦੇ ਸਨ ਕਿ ਰੂਸ ਵੀ ਓਪੇਕ ਦੇਸ਼ਾਂ ਨਾਲ ਮਿਲ ਕੇ ਚੱਲੇ ਤੇ ਜਦੋਂ ਵੀ ਓਪੇਕ ਤੇਲ ਦੇ ਉਤਪਾਦਨ ਵਿਚ ਕਟੌਤੀ ਜਾਂ ਵਾਧਾ ਕਰਨੀ ਚਾਹੁਣ, ਰੂਸ ਵੀ ਉਵੇਂ ਸਹਿਯੋਗ ਕਰੇ ਤਾਂ ਜੋ ਮਿਲ ਕੇ ਮੁਨਾਫ਼ਾ ਕਮਾਇਆ ਜਾ ਸਕੇ। 2018 ਵਿਚ ਰੂਸ ਸਮਝੌਤੇ ਨਾਲ ਸਹਿਮਤ ਹੋ ਗਿਆ ਪਰ ਹੁਣੇ ਹੁਣੇ ਮਾਰਚ 2020 ਵਿਚ ਰੂਸ ਨੇ 'ਓਪੇਕ' ਦੀ ਇਹ ਮੰਗ ਠੁਕਰਾ ਦਿੱਤੀ ਜਿਸ ਵਿਚ 'ਓਪੇਕ' ਦਾ ਤਰਕ ਸੀ ਕਿ ਕੋਰੋਨਾ ਵਾਇਰਸ ਕਾਰਨ ਤੇਲ ਦੀਆਂ ਕੀਮਤਾਂ ਵਿਚ ਆਈ ਅਚਾਨਕ ਗਿਰਾਵਟ ਕਰਕੇ ਤੇਲ ਦੇ ਉਤਪਾਦਨ ਨੂੰ ਘੱਟ ਕਰ ਦਿੱਤਾ ਜਾਵੇ ਤਾਂ ਜੋ ਤੇਲ ਦੀ ਸਪਲਾਈ ਵੀ ਘੱਟ ਹੋ ਜਾਵੇ। ਮੰਗ ਜਿੰਨੀ ਹੈ ਓਨੀ ਹੈ ਪਰ ਸਪਲਾਈ ਘਟਣ ਨਾਲ ਤੇਲ ਦਾ ਮੁੱਲ ਵੱਧ ਜਾਵੇਗਾ ਤੇ ਘਾਟੇ ਦੀ ਥਾਂ ਮੁਨਾਫ਼ਾ ਹੀ ਹੋਵੇਗਾ ਪਰ ਰੂਸ ਨਹੀਂ ਮੰਨਿਆ, ਜਿਸ ਕਰਕੇ ਓਪੇਕ ਦੇ ਮੋਢੀ ਦੇਸ਼ ਸਾਊਦੀ ਅਰਬ ਨੇ ਗੁੱਸੇ ਵਿਚ ਆ ਕੇ ਰੂਸ ਨੂੰ ਸਬਕ ਸਿਖਾਉਣ ਲਈ ਕਥਿਤ ਤੌਰ 'ਤੇ ਕੱਚੇ ਤੇਲ ਦੇ ਮੁੱਲ ਇਹ ਕਹਿ ਕੇ ਡੇਗ ਦਿੱਤੇ ਕਿ ਅਸੀਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਛੋਟ ਕਰ ਕੇ ਵੇਚਾਂਗੇ ਅਤੇ ਉਤਪਾਦਨ ਨੂੰ ਵੀ ਵਧਾ ਦੇਵਾਂਗੇ ਤਾਂ ਜੋ ਰੂਸ ਨੂੰ 'ਓਪੇਕ' ਦੀ ਗੱਲ ਨਾ ਮੰਨਣਾ ਕਾਫੀ ਮਹਿੰਗਾ ਪਵੇ। ਇਸੇ ਲਈ ਖ਼ਬਰਾਂ ਵਿਚ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਸਾਊਦੀ ਅਰਬ ਨੇ ਤੇਲ ਦੀ ਕੀਮਤ ਦਾ ਯੁੱਧ ਛੇੜ ਦਿੱਤਾ ਹੈ ਤਾਂ ਜੋ ਰੂਸ 'ਓਪੇਕ' ਦੇ ਕਹੇ ਮੁਤਾਬਿਕ ਚੱਲੇ।
ਰੂਸ ਵੀ ਤੇਲ ਦਾ ਵੱਡਾ ਵਿਕਰੇਤਾ ਹੈ ਫਿਰ ਉਸ ਨੇ ਓਪੇਕ ਨਾਲ ਅਸਹਿਮਤ ਹੋ ਕੇ ਮੁਨਾਫ਼ਾ ਕਿਉਂ ਨਹੀਂ ਕਮਾਇਆ? ਇਹ ਵੀ ਇਕ ਵੱਡਾ ਸਵਾਲ ਹੈ। ਦਰਅਸਲ ਮਾਸਕੋ ਹਾਲੇ ਕੋਰੋਨਾ ਵਾਇਰਸ ਦੇ ਅਮਰੀਕਾ, ਚੀਨ ਤੇ ਭਾਰਤ ਵਰਗੀਆਂ ਵੱਡੀਆਂ ਆਰਥਿਕਤਾਵਾਂ 'ਤੇ ਪੈਣ ਵਾਲੇ ਪੂਰੇ ਪ੍ਰਭਾਵਾਂ ਨੂੰ ਵੇਖਣਾ ਚਾਹੁੰਦਾ ਹੈ। ਉਹ ਇਹ ਵੀ ਵੇਖਣਾ ਚਾਹੁੰਦਾ ਹੈ ਕਿ ਅਮਰੀਕਾ ਦੀ ਸ਼ੈੱਲ ਗੈਸ ਦੇ ਮੁੱਲ ਕਿੰਨੇ ਡਿਗਦੇ ਹਨ। ਕੀ ਅਮਰੀਕਾ ਦੀ ਸ਼ੈੱਲ ਗੈਸ ਸਨਅਤ ਆਪਣੀ ਹੋਂਦ ਨੂੰ ਬਚਾ ਸਕੇਗੀ ਜਾਂ ਨਹੀਂ? ਇਸ ਸਭ ਦਾ ਮੁੱਲਾਂਕਣ ਕਰਨ ਲਈ ਰੂਸ ਸਮਾਂ ਚਾਹੁੰਦਾ ਸੀ ਪਰ ਸਾਊਦੀ ਅਰਬ ਨੂੰ ਇੰਤਜ਼ਾਰ ਬਰਦਾਸ਼ਤ ਨਹੀਂ ਸੀ, ਉਨ੍ਹਾਂ ਦਾ ਤਰਕ ਸੀ ਕਿ ਸੌਦਾ ਤਾਂ ਸੌਦਾ ਹੈ, ਆਪਣਾ ਵਾਅਦਾ ਨਿਭਾਓ।
ਸਾਊਦੀ ਅਰਬ ਦੀ ਇਹ ਕੋਸ਼ਿਸ਼ ਰਿੱਛ ਨੂੰ ਪਾਲਤੂ ਬਣਾਉਣ ਦੀ ਕੋਸ਼ਿਸ਼ ਵਾਂਗ ਹੀ ਹੈ ਕਿਉਂਕਿ ਰੂਸ ਇਕ ਬਹੁਤ ਵੱਡਾ ਦੇਸ਼ ਤੇ ਪ੍ਰਮਾਣੂ ਸ਼ਕਤੀ ਨਾਲ ਸੰਪੰਨ ਫ਼ੌਜੀ ਤਾਕਤ ਹੈ। ਰੂਸ ਨੂੰ ਆਪਣੇ ਮੁਤਾਬਿਕ ਚਲਾਉਣ ਦੀ ਸਾਊਦੀ ਅਰਬ ਦੀ ਕੋਸ਼ਿਸ਼ ਪੁੱਠੀ ਵੀ ਪੈ ਸਕਦੀ ਹੈ, ਕਿਉਂਕਿ ਇਤਿਹਾਸ ਗਵਾਹ ਹੈ ਕਿ ਰੂਸ ਕਿਸੇ ਅੱਗੇ ਦਬਣ ਜਾਂ ਝੁਕਣ ਵਾਲਾ ਦੇਸ਼ ਨਹੀਂ ਹੈ। ਦੂਜੇ ਵਿਸ਼ਵ ਯੁੱਧ ਵੇਲੇ ਵੀ ਹਿਟਲਰ ਨੂੰ ਸਟਾਲਿਨਗਰਾਦ ਦੀ ਲੜਾਈ ਤੋਂ ਰੂਸ ਨੇ ਅਜਿਹਾ ਪੁੱਠਾ ਮੋੜਿਆ ਸੀ ਜੋ ਹਿਟਲਰ ਤੇ ਨਾਜ਼ੀਵਾਦ ਨੂੰ ਆਪਣੇ ਅੰਤ ਵੱਲ ਲੈ ਗਿਆ ਸੀ। ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਸਾਊਦੀ ਅਰਬ ਇਸ ਰਿੱਛ ਨੂੰ ਕਾਬੂ ਕਰਦਾ ਹੈ ਜਾਂ ਰੂਸ ਸਾਊਦੀ ਅਰਬ ਦੀ ਇਸ ਚੁਣੌਤੀ ਦਾ ਕੋਈ ਮੁੂੰਹ ਤੋੜ ਜਵਾਬ ਦਿੰਦਾ ਹੈ ਕਿਉਂਕਿ ਤੇਲ ਦੀ ਕੀਮਤ ਦੀ ਇਹ ਖੇਡ ਸਾਊਦੀ ਅਰਬ ਲਈ ਵੀ ਨੁਕਸਾਨਦਾਇਕ ਹੀ ਸਾਬਤ ਹੋਵੇਗੀ ਪਰ ਉਹ ਫਿਲਹਾਲ ਇਹ ਸੋਚਦਾ ਹੈ ਕਿ ਉਸ ਕੋਲ ਇਹ ਆਰਥਿਕ ਲੜਾਈ ਲੜਨ ਲਈ ਵਾਧੂ ਆਰਥਿਕ ਸਾਧਨ ਮੌਜੂਦ ਹਨ ਤੇ ਰੂਸ ਪਹਿਲਾਂ ਝੁਕ ਜਾਵੇਗਾ। ਖ਼ੈਰ, ਜੋ ਵੀ ਹੋਵੇ ਭਾਰਤ ਲਈ ਇਹ ਹਾਲੇ ਲਾਹਾ ਲੈਣ ਦਾ ਮੌਕਾ ਹੈ ਜੋ ਲੈਣਾ ਚਾਹੀਦਾ ਹੈ, ਕਿਉਂਕਿ ਵਪਾਰ ਤੇ ਰਾਜਨੀਤੀ ਵਿਚ ਨਾ ਕੋਈ ਸਦਾ ਦੋਸਤ ਰਹਿੰਦਾ ਹੈ ਤੇ ਨਾ ਦੁਸ਼ਮਣ, ਸਭ ਕੁਝ ਸੱਤਾ ਤੇ ਮੁਨਾਫ਼ੇ ਨਾਲ ਬਦਲਦਾ ਰਹਿੰਦਾ ਹੈ।


-ਮੋਬਾਈਲ : 94635 10941

ਖ਼ਬਰ ਸ਼ੇਅਰ ਕਰੋ

 

ਪੰਜਾਬ ਦੀ ਖ਼ੁਸ਼ਹਾਲੀ ਲਈ ਮਿਹਨਤ ਕਰੇ ਨੌਜਵਾਨ ਪੀੜ੍ਹੀ

ਪੁਰਾਣੇ ਸਮਿਆਂ ਵਿਚ ਪਰਿਵਾਰਿਕ ਰਿਸ਼ਤੇ ਮਜ਼ਬੂਤ ਹੁੰਦੇ ਸਨ। ਸਾਰੇ ਰਲ ਮਿਲ ਇਕੋ ਟੱਬਰ ਦੇ ਰੂਪ ਵਿਚ ਰਹਿੰਦੇ, ਇਕੱਠੇ ਖੇਤਾਂ ਵਿਚ ਹੱਥੀਂ ਕੰਮ ਕਰਦੇ। ਔਰਤਾਂ ਵਿਚ ਕੋਈ ਈਰਖਾ ਨਹੀਂ ਹੁੰਦੀ ਸੀ। ਔਰਤਾਂ ਨੇ ਰਲ ਮਿਲ ਕੇ ਹੱਥੀਂ ਕੱਪੜੇ ਧੋਣੇ, ਮੱਝਾਂ, ਪਸ਼ੂਆਂ ਨੂੰ ...

ਪੂਰੀ ਖ਼ਬਰ »

ਕੋਰੋਨਾ ਵਾਇਰਸ : ਭਾਰਤੀ ਮੀਡੀਆ ਲੋਕਾਂ ਨੂੰ ਕਰ ਰਿਹਾ ਹੈ ਸੁਚੇਤ

ਭਾਰਤੀ ਮੀਡੀਆ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਪ੍ਰਤੀ ਸੁਚੇਤ ਕਰ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਡਰਨ ਦੀ ਨਹੀਂ ਚੌਕਸ ਰਹਿਣ ਦੀ ਲੋੜ ਹੈ। ਅਕਸਰ ਵੇਖਣ ਵਿਚ ਆਉਂਦਾ ਹੈ ਕਿ ਕਿਸੇ ਵੀ ਸੰਕਟ ਸਮੇਂ ਭਾਰਤੀ ਮੀਡੀਆ ਜਜ਼ਬਾਤੀ ਹੋ ਕੇ ਉਲਾਰ ਜਾਣਕਾਰੀ ਮੁਹੱਈਆ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX