ਤਾਜਾ ਖ਼ਬਰਾਂ


ਤੀਜੇ ਟੀ-20 'ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ
. . .  1 day ago
9 ਓਵਰਾਂ ਵਿਚ ਭਾਰਤ ਦਾ ਸਕੋਰ 81/2
. . .  1 day ago
ਭਾਰਤ ਦਾ ਸਕੋਰ 6 ਓਵਰਾਂ ਵਿਚ 50/2
. . .  1 day ago
ਰਾਜਸਥਾਨ 'ਚ ਵੱਡਾ ਬਦਲਾਅ , 82 ਕਾਂਗਰਸੀ ਵਿਧਾਇਕ ਦੇ ਸਕਦੇ ਹਨ ਅਸਤੀਫ਼ੇ - ਕਾਂਗਰਸੀ ਆਗੂ ਪ੍ਰਤਾਪ ਸਿੰਘ
. . .  1 day ago
ਭਾਰੀ ਬਾਰਿਸ਼ ਕਾਰਨ ਕਿਸਾਨ ਦੇ ਬਰਾਂਡੇ ਦੀ ਡਿੱਗੀ ਛੱਤ, ਬਰਾਂਡੇ ਦੀ ਛੱਤ ਹੇਠ ਦੱਬਿਆ ਟਰੈਕਟਰ
. . .  1 day ago
ਸੂਲਰ ਘਰਾਟ, 25 ਸਤੰਬਰ (ਜਸਵੀਰ ਸਿੰਘ ਔਜਲਾ)- ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਦੇ ਕਿਸਾਨ ਹਰਜੀਤ ਸਿੰਘ ਦੀ ਤੇਜ਼ ਬਾਰਿਸ਼ ਹੋਣ ਨਾਲ ਬਰਾਂਡੇ ਦੀ ਛੱਤ ਡਿੱਗ ਗਈ, ਜਿਸ ਨਾਲ ਪਰਿਵਾਰ ਦਾ ਕਾਫ਼ੀ ਨੁਕਸਾਨ ਹੋ ਗਿਆ...
ਐੱਸ.ਜੀ.ਪੀ.ਸੀ ਦੇ ਯਤਨਾਂ ਸਦਕਾ, ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ ਕਈ ਭਾਰਤੀ
. . .  1 day ago
ਨਵੀਂ ਦਿੱਲੀ, 25 ਸਤੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ 38 ਬਾਲਗਾਂ, 14 ਬੱਚਿਆਂ ਅਤੇ 3 ਨਿਆਣਿਆਂ ਨੂੰ ਲੈ ਕੇ ਇਕ ਵਿਸ਼ੇਸ਼ ਉਡਾਣ ਅਫਗਾਨਿਸਤਾਨ ਦੇ ਕਾਬੁਲ ਤੋਂ ਦਿੱਲੀ ਪਹੁੰਚੀ। ਦਸ ਦੇਈਏ ਕਿ ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਹਮਲੇ ਤੋਂ ਬਾਅਦ ਹੁਣ ਤੱਕ 68 ਅਫ਼ਗਾਨ ਹਿੰਦੂ ਅਤੇ ਸਿੱਖ ਪਹੁੰਚ ਚੁੱਕੇ ਹਨ।
ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਹੈਦਰਾਬਾਦ, 25 ਸਤੰਬਰ-ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ
. . .  1 day ago
ਨਵੀਂ ਦਿੱਲੀ, 25 ਸਤੰਬਰ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਹਨ।
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 26 ਸਤੰਬਰ ਨੂੰ
. . .  1 day ago
ਬੁਢਲਾਡਾ, 25 ਸਤੰਬਰ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 26 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 4:00 ਵਜੇ ਕੋਠੀ ਨੰ...
1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਨਗਰ ਪਾਲਿਕਾ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਤਾਇਨਾਤ ਕਲਰਕ ਕਿਰਨਦੀਪ...
ਬੰਗਲਾਦੇਸ਼: ਨਦੀ 'ਚ ਕਿਸ਼ਤੀ ਪਲਟਣ ਕਾਰਨ 23 ਲੋਕਾਂ ਦੀ ਮੌਤ, ਦਰਜਨਾਂ ਲੋਕ ਹੋਏ ਲਾਪਤਾ
. . .  1 day ago
ਨਵੀਂ ਦਿੱਲੀ, 25 ਸਤੰਬਰ-ਬੰਗਲਾਦੇਸ਼ 'ਚ ਇਕ ਨਦੀ 'ਚ ਇਕ ਕਿਸ਼ਤੀ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਕਿਸ਼ਤੀ ਦੇ ਪਲਣਨ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨ ਲੋਕ ਲਾਪਤਾ ਹੋ ਗਏ ਹਨ।
ਆੜ੍ਹਤੀਆ ਮਾਸਟਰ ਮਥਰਾ ਦਾਸ ਦਾ ਹੋਇਆ ਦਿਹਾਂਤ
. . .  1 day ago
ਲੌਂਗੋਵਾਲ, 25 ਸਤੰਬਰ (ਸ.ਸ.ਖੰਨਾ,ਵਿਨੋਦ)-ਕਸਬਾ ਲੌਂਗੋਵਾਲ ਦੇ ਨਾਮਵਰ ਆੜ੍ਹਤੀਆ ਮਾਸਟਰ ਮਥੁਰਾ ਦਾਸ ਜੋ ਕਿ 90 ਸਾਲਾਂ ਦੇ ਸਨ ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ...
ਡਰੋਨ ਰਾਹੀਂ ਨਸ਼ਾ ਤਸਕਰੀ ਜਾਰੀ, ਬੀ.ਐੱਸ.ਐੱਫ ਨੇ ਚਾਰ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅੰਮ੍ਰਿਤਸਰ, 25 ਸਤੰਬਰ- ਸੀਮਾ ਸੁਰੱਖਿਆ ਬਲ ਨੂੰ ਸਰਹੱਦੀ ਖ਼ੇਤਰ 'ਚ ਵੱਡੀ ਕਾਮਯਾਬੀ ਮਿਲੀ ਹੈ। ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ...
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਪੰਜਾਬੀ ਫ਼ਿਲਮੀ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਨਿਵਾਸੀ ਪੰਜਾਬੀ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਡਾਇਰੈਕਟਰ ਦੇ ਪਿਤਾ ਕ੍ਰਿਸ਼ਨ ਦਾਸ...
ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ
. . .  1 day ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਉਸ ਵੇਲੇ ਜ਼ਬਰਦਸਤ ਸਿਆਸੀ ਝਟਕਾ ਮਿਲਿਆ ਜਦ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ...
ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ ਖ਼ੁਸ਼ੀ
. . .  1 day ago
ਅਹਿਮਦਾਬਾਦ, 25 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਵਾਬਾਜ਼ੀ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਹਿਮਤੀ ਬਣੀ ਸੀ। ਅਸੀਂ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ...
ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  1 day ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  1 day ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  1 day ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਚੇਤ ਸੰਮਤ 552

ਸੰਪਾਦਕੀ

ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ

ਖੇਤੀਬਾੜੀ ਖੇਤਰ ਨੂੰ ਸਹਾਰਾ ਦੇਣ ਦੀ ਲੋੜ

ਪੰਜਾਬ ਦੇ ਕੁਝ ਭਾਗਾਂ ਵਿਚ ਤਾਜ਼ਾ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨੇ ਸੱਚਮੁੱਚ ਹੀ ਸੂਬੇ ਦੀ ਖੇਤੀ 'ਤੇ ਹਮਲਾ ਕੀਤਾ ਹੈ। ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਮੌਸਮ ਦੇ ਵਿਗੜੇ ਮਿਜਾਜ਼ ਕਾਰਨ ਮਾਲਵੇ ਦੇ ਕਈ ਭਾਗਾਂ ਵਿਚ ਭਾਰੀ ਗੜੇਮਾਰੀ ਹੋਈ ਸੀ। ਦੁਆਬੇ ਅਤੇ ਮਾਝੇ ਦੇ ...

ਪੂਰੀ ਖ਼ਬਰ »

ਕੀ ਰੰਗ ਲੈ ਕੇ ਆਵੇਗੀ ਕੱਚੇ ਤੇਲ ਦੀਆਂ ਕੀਮਤਾਂ ਦੀ ਜੰਗ?

9 ਮਾਰਚ, 2020 ਦਾ ਦਿਨ ਇਤਿਹਾਸਕ ਹੋ ਨਿੱਬੜਿਆ, ਕਿਉਂਕਿ ਇਸ ਦਿਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਇਤਿਹਾਸਿਕ ਗਿਰਾਵਟ ਆਈ ਤੇ ਮੁੱਲ 45 ਡਾਲਰ ਪ੍ਰਤੀ ਬੈਰਲ ਤੋਂ 31 ਫ਼ੀਸਦੀ ਟੁੱਟ ਕੇ ਲਗਪਗ 31 ਡਾਲਰ ਪ੍ਰਤੀ ਬੈਰਲ 'ਤੇ ਆ ਡਿਗਿਆ। ਇਹ ਕੀਮਤ ਦਹਾਕਿਆਂ ਤੋਂ ਨਹੀਂ ਵੇਖੀ ਗਈ ਸੀ। ਇਸ ...

ਪੂਰੀ ਖ਼ਬਰ »

ਪੰਜਾਬ ਦੀ ਖ਼ੁਸ਼ਹਾਲੀ ਲਈ ਮਿਹਨਤ ਕਰੇ ਨੌਜਵਾਨ ਪੀੜ੍ਹੀ

ਪੁਰਾਣੇ ਸਮਿਆਂ ਵਿਚ ਪਰਿਵਾਰਿਕ ਰਿਸ਼ਤੇ ਮਜ਼ਬੂਤ ਹੁੰਦੇ ਸਨ। ਸਾਰੇ ਰਲ ਮਿਲ ਇਕੋ ਟੱਬਰ ਦੇ ਰੂਪ ਵਿਚ ਰਹਿੰਦੇ, ਇਕੱਠੇ ਖੇਤਾਂ ਵਿਚ ਹੱਥੀਂ ਕੰਮ ਕਰਦੇ। ਔਰਤਾਂ ਵਿਚ ਕੋਈ ਈਰਖਾ ਨਹੀਂ ਹੁੰਦੀ ਸੀ। ਔਰਤਾਂ ਨੇ ਰਲ ਮਿਲ ਕੇ ਹੱਥੀਂ ਕੱਪੜੇ ਧੋਣੇ, ਮੱਝਾਂ, ਪਸ਼ੂਆਂ ਨੂੰ ਸਾਂਭਣਾਂ ਪਾਥੀਆਂ ਪੱਥਣੀਆਂ, ਗੋਹਾ ਕੂੜਾ ਬਾਹਰ ਰੂੜੀਆਂ 'ਤੇ ਸੁੱਟਣਾ। ਲੋਕ ਸਾਦੇ ਹੁੰਦੇ ਸਨ ਭਾਵ ਸਾਦਾ ਖਾਣਾ, ਸਾਦਾ ਪਹਿਨਣਾ, ਜੀਵਨ ਸੁਖੀ ਸੀ। ਲੇਕਿਨ ਸਮੇਂ ਮੁਤਾਬਿਕ ਨਵੀਆਂ-ਨਵੀਆਂ ਸਾਇੰਸ ਦੀਆਂ ਖੋਜਾਂ ਕਾਰਨ ਟਰੈਕਟਰ ਟਿਊਬਵੈੱਲ ਅਤੇ ਮੋਬਾਈਲ਼/ ਇੰਟਰਨੈੱਟ ਆਉਣ ਕਾਰਨ ਲੋਕ ਸਾਰੇ ਕੰਮ ਹੱਥ ਦੀ ਥਾਂ ਮਸ਼ੀਨਾਂ ਨਾਲ ਕਰਨ ਲੱਗ ਪਏ। ਲੋਕਾਂ ਵਿਚ ਵਿਹਲੇ ਰਹਿਣ ਦੀ ਆਦਤ ਪੈਣ ਲੱਗ ਗਈ। ਪੰਜਾਬੀ ਜੋ ਕਿ ਆਪਣੀ ਚੰਗੀ ਸਿਹਤ ਸਖਤ ਮਿਹਨਤ ਕਾਰਨ ਸੰਸਾਰ ਵਿਚ ਪ੍ਰਸਿੱਧ ਸਨ, ਹੌਲੀ ਹੌਲੀ ਹੱਥੀਂ ਕੰਮ ਕਰਨ ਤੋਂ ਸ਼ਰਮ ਮਹਿਸੂਸ ਕਰਨ ਲੱਗੇ। ਖੇਤਾਂ ਤੋਂ ਲੈ ਕੇ ਘਰ ਦੇ ਸਾਰੇ ਕੰਮਕਾਰ ਪ੍ਰਵਾਸੀ ਭਈਆਂ ਦੇ ਸਪੁਰਦ ਕਰ ਦਿੱਤੇ। ਨਤੀਜਨ ਆਲਸੀ ਬਣ ਗਏ।
ਦਿਨੋ ਦਿਨ ਪੰਜਾਬੀ ਵਿਹਲੇ/ ਆਲਸੀ ਹੋਣ ਕਾਰਨ ਨਸ਼ੇ ਕਰਨ ਲੱਗ ਪਏ। ਪਹਿਲਾਂ ਸਿਰਫ ਸ਼ਰਾਬ ਦਾ ਨਸ਼ਾ ਹੀ ਹੁੰਦਾ ਸੀ। ਪਰ ਅੱਜਕੱਲ੍ਹ ਕਈ ਕਿਸਮ ਦੇ ਨਸ਼ਿਆਂ ਨੇ ਪੰਜਾਬੀਆਂ ਦਾ ਬੇੜਾ ਗਰਕ ਕਰ ਦਿੱਤਾ ਹੈ। ਸਮੈਕ, ਹੀਰੋਇਨ, ਮੈਡੀਕਲ ਟੀ.ਕੇ, ਗੋਲੀਆਂ, ਕੈਪਸੂਲ ਖਾ ਖਾ ਨੌਜਵਾਨਾਂ ਨੇ ਆਪਣੀਆਂ ਸਿਹਤਾਂ ਖਰਾਬ ਕਰ ਲਈਆਂ। ਪੈਸੇ ਦੀ ਕਮੀ ਕਾਰਨ ਘਰੇ ਮਾਰਕੁੱਟ, ਚੋਰੀਆਂ, ਲੁੱਟਾਂ ਖੋਹਾਂ ਕਰਨ ਲੱਗ ਪਏ ਹਨ।
ਕਿਸੇ ਜ਼ਮਾਨੇ ਵਿਚ ਪੰਜਾਬੀ ਨੌਜਵਾਨਾਂ ਦੀ ਹਿੰਮਤ, ਦਲੇਰੀ, ਉੱਚੇ-ਲੰਮੇ ਕੱਦ, ਭਰਵੇਂ ਸਰੀਰ ਦੀ ਸੰਸਾਰ ਭਰ ਵਿਚ ਧਾਂਕ ਹੁੰਦੀ ਸੀ ਪਰ ਅੱਜਕੱਲ੍ਹ ਦੇ ਨੌਜਵਾਨਾਂ ਵੱਲ ਨਜ਼ਰ ਮਾਰ ਲਉ। ਮੈਂ ਕਈ ਅਜਿਹੇ ਨੌਜਵਾਨ ਵੀ ਦੇਖੇ ਹਨ ਜਿਨ੍ਹਾਂ ਦੇ ਮਾਂ-ਬਾਪ, ਦਾਦੇ ਪੂਰਨ ਗੁਰਸਿੱਖ ਅੰਮ੍ਰਿਤਧਾਰੀ ਹਨ ਪਰ ਉਨ੍ਹਾਂ ਦੇ ਕਈ ਪੁੱਤ, ਪੋਤਰੇ ਸਿਰ ਦੇ ਵਾਲ ਕਟਾ ਕੇ ਤੇ ਕਈ ਤਰ੍ਹਾਂ ਦੇ ਰੰਗਾਂ ਨਾਲ ਰੰਗੀ ਫਿਰਦੇ ਤੇ ਕੰਨਾਂ ਵਿਚ ਮੁੰਦਰਾਂ ਪਾਈ ਫਿਰਦੇ, ਖੁੱਲ੍ਹੀਆਂ ਜੀਪਾਂ, ਕਾਰਾਂ, ਟਰੈਕਟਰਾਂ 'ਤੇ ਲੱਚਰ ਅਸ਼ਲੀਲ ਗਾਣੇ ਹੀ ਸੁਣੀ ਜਾਂਦੇ ਹਨ। ਹੱਥੀਂ ਕੰਮ ਤੋਂ ਟਾਲਾ ਵੱਟਦੇ ਹਨ...। ਦਸ ਰੁਪਏ ਦੀ ਦੁਕਾਨ ਤੋਂ ਚੀਜ਼ ਲਿਆਉਣੀ ਹੁੰਦੀ ਹੈ ਪੈਦਲ ਜਾਣ ਦੀ ਥਾਂ ਸਕੂਟਰ/ ਕਾਰ 'ਤੇ ਜਾਣਗੇ ਅਤੇ 100-200 ਰੁਪਏ ਦਾ ਪੈਟਰੋਲ ਫੂਕ ਆਉਂਦੇ ਹਨ। ਖੇਤਾਂ ਵਿਚ ਮਾਂ ਪਿਉ ਦੇ ਨਾਲ ਕੰਮ ਵਿਚ ਹੱਥ ਨਹੀਂ ਵਟਾਉਣਾ, ਆੜ੍ਹਤੀਆਂ ਤੋਂ ਪੈਸੇ ਉਧਾਰ ਵਿਆਜੂ ਲੈ ਕੇ ਜਾਂ ਘਰੋਂ ਮਾਂ-ਬਾਪ ਪਾਸੋਂ ਲੜ ਕੇ ਪੈਸੇ ਲੈ ਜਾਂਦੇ ਹਨ। ਨਸ਼ੇ ਕਰਦੇ, ਫਿਲਮਾਂ ਦੇਖਦੇ, ਆਵਾਰਾਗਰਦੀ ਕਰਕੇ ਸ਼ਾਮ ਨੂੰ ਘਰੇ ਆ ਜਾਂਦੇ ਹਨ। ਘਰਾਂ ਵਿਚ ਔਰਤਾਂ ਆਪ ਕੰਮ ਕਰਨ ਦੀ ਥਾਂ 'ਤੇ ਕੰਮ ਵਾਲੀਆਂ 'ਤੇ ਨਿਰਭਰ ਹੋ ਗਈਆਂ ਹਨ। ਖੇਤਾਂ, ਫੈਕਟਰੀਆਂ, ਬਜ਼ਾਰ ਵਿਚ ਕਿਸੇ ਪਾਸੇ ਵੀ ਨਿਗ੍ਹਾ ਮਾਰ ਲਉ ਹਰ ਪਾਸੇ ਭਈਆ ਪ੍ਰਵਾਸੀਆਂ ਦਾ ਹੀ ਬੋਲਬਾਲਾ ਹੈ। ਕਿਸੇ ਵਕਤ ਪੰਜਾਬੀ ਸਰਦਾਰ ਪ੍ਰਵਾਸੀ ਭਈਆਂ ਤੋਂ ਹੁਕਮ ਨਾਲ ਕੰਮ ਕਰਵਾਉਂਦੇ ਸਨ, ਪਰ ਹੁਣ ਹੁਕਮ ਦੇਣ ਦੀ ਥਾਂ ਉਨ੍ਹਾਂ ਦੀਆਂ ਮਿੰਨਤਾਂ ਕਰਦੇ ਫਿਰ ਰਹੇ ਹਨ । ਕਈ ਪ੍ਰਵਾਸੀ ਮੈਰਿਜ ਪੈਲੇਸਾਂ/ ਮਕਾਨ ਬਣਾਉਣ ਦੇ ਠੇਕੇ ਲੈਂਦੇ ਹਨ, ਸਕੂਲੀ ਬੱਸਾਂ ਦੇ ਕੰਮਕਾਰ ਖੁਦ ਕਰਦੇ ਹਨ ਤੇ ਉਨ੍ਹਾਂ ਦੇ ਅਧੀਨ ਪੰਜਾਬੀ ਕੰਮ ਕਰ ਰਹੇ ਹਨ। ਤੁਸੀਂ ਘਰੇ ਹੀ ਨਿਗਾਹ ਮਾਰ ਲਵੋ ਕੋਈ ਸਕੂਟਰ, ਮਸ਼ੀਨਰੀ ਨੂੰ ਕੁਝ ਮਹੀਨੇ ਨਾ ਚਲਾਓ ਉਹ ਖਰਾਬ ਹੋ ਜਾਵੇਗੀ। ਇਹੀ ਹਾਲਤ ਆਪਣੇ ਸਰੀਰ ਦੀ ਹੈ, ਸਰੀਰ ਦੇ ਅੰਗ ਕੰਮ ਕਰਨ ਨਾਲ ਚਲਦੇ ਰਹਿਣ ਤਾਂ ਆਦਮੀ ਤੰਦਰੁਸਤ ਤੇ ਅਰੋਗ ਰਹਿੰਦਾ ਹੈ। ਇਸੇ ਲਈ ਵਿਹਲੇ ਨਾ ਰਹੋ, ਕੋਈ ਵੀ ਕੰਮ ਕਰੋ ਪੂਰਾ ਜ਼ਰੂਰ ਕਰੋ। ਇਸ ਲਈ ਮੇਰੀ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਕਿ ਹੱਥੀਂਂ ਕੰਮ ਕਰਨ ਦੀ ਆਦਤ ਪਾਉ, ਆਲਸਪੁਣਾ ਤਿਆਗੋ, ਭਵਿੱਖ ਵਿਚ ਕਿਤੇ ਇਹ ਨਾ ਹੋਵੇ ਪੰਜਾਬ ਵਿਚ ਸਰਦਾਰ/ ਸਿੱਖ/ ਪੰਜਾਬੀ ਟਾਵੇਂ, ਟਾਵਂੇ ਹੀ ਦੇਖਣ ਨੂੰ ਮਿਲਣ। ਜੋ ਪੰਜਾਬੀ ਨੌਜਵਾਨ ਪੜ੍ਹ ਲਿਖ ਕੇ ਨੌਕਰੀ ਆਦਿ ਨਾ ਮਿਲਣ ਕਾਰਨ ਖੇਤੀ ਦੀ ਕੰਮ ਕਰਨ ਵਿਚ ਸ਼ਰਮ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਜ਼ਿਲ੍ਹਾ ਅੰਬਾਲਾ ਦੇ ਅਧੂਹੀ ਪਿੰਡ ਦੀ ਪੋਸਟ ਗ੍ਰੈਜੂਏਟ ਪਾਸ ਅਮਰਜੀਤ ਕੌਰ ਦੀ ਹਿੰਮਤ ਤੋਂ ਕੁੱਝ ਸੇਧ ਲੈਣੀ ਚਾਹੀਦੀ ਹੈ। ਇਸ ਲੜਕੀ ਦਾ ਪਿਤਾ ਕਿਸਾਨੀ ਦਾ ਕੰਮਕਾਰ ਕਰਦਾ ਹੈ ਪਰ ਅਚਾਨਕ ਬੀਮਾਰ ਹੋ ਜਾਣ ਕਾਰਨ ਮੰਜੇ 'ਤੇ ਪੈ ਗਿਆ। ਆਰਥਿਕ ਤੰਗੀ ਕਾਰਨ ਇਸਦੇ ਛੋਟੇ ਭਰਾ- ਭੈਣਾਂ ਦੀ ਪੜ੍ਹਾਈ ਰੁਕ ਗਈ। ਘਰ ਅੰਨ-ਪਾਣੀ ਵੀ ਮੁੱਕਣ ਲੱਗਿਆ। ਉਸ ਵਕਤ ਇਸ ਦਲੇਰ ਹਿੰਮਤੀ ਅਮਰਜੀਤ ਲੜਕੀ ਨੇ ਖੁਦ ਆਪ ਖੇਤਾਂ ਦਾ ਕੰਮ ਹੱਥਾਂ ਵਿਚ ਲੈ ਲਿਆ। ਉਹ ਸਵੇਰੇ ਉੱਠਦੀ ਟਰੈਕਟਰ ਚਲਾਉਂਦੀ ਤੇ ਸਾਰੇ ਖੇਤੀ ਦੇ ਕੰਮਕਾਰ ਉਹ ਲੜਕਾ ਬਣ ਕੇ ਕਰਨ ਲੱਗੀ। ਉਸਨੇ ਮਿਹਨਤ ਨਾਲ ਕੰਮ ਕਰਕੇ ਆਪਣੇ ਛੋਟੇ ਭਰਾ-ਭੈਣਾਂ ਨੂੰ ਸਰਕਾਰੀ ਨੌਕਰੀ ਲਗਵਾਇਆ ਤੇ ਘਰ ਦੀ ਆਰਥਿਕ ਹਾਲਤ ਮਜ਼ਬੂਤ ਕਰ ਲਈ। ਹੁਣ ਪਿੰਡ ਦੇ ਲੋਕ ਪਰਿਵਾਰ ਨੂੰ ਇੱਜ਼ਤ ਦਿੰਦੇ ਹਨ। ਕਿਸਾਨ ਭਰਾ ਉਸ ਤੋਂ ਬੀਜਾਂ ਤੇ ਖਾਦਾਂ ਦੀ ਜਾਣਕਾਰੀ ਲੈਣ ਆਉਂਦੇ ਹਨ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੇ ਉਸਨੂੰ ਹਰਿਆਣਾ ਬੇਟੀ ਦਾ ਖਿਤਾਬ ਆਪਣੇ ਹੱਥੀਂ ਇਕ ਸਮਾਗਮ ਵਿਚ ਦਿੱਤਾ ਸੀ। ਇਸ ਲਈ ਨੌਜਵਾਨੋਂ ਹੱਥੀਂਂ ਕੰਮ ਕਰਨ ਤੋਂ ਨਾ ਸੰਗੋ ? ਮਿਹਨਤ ਤੇ ਕਰੜੀ ਘਾਲਣਾ ਦਾ ਫਲ ਤੁਹਾਨੂੰ ਮਿਲੇਗਾ ਹੀ ਮਿਲੇਗਾ। ਹੁਣ ਉਨ੍ਹਾਂ ਨੌਜਵਾਨਾਂ ਨੂੰ, ਉਨ੍ਹਾਂ ਦੇ ਮਾਂ-ਬਾਪ ਨੂੰ ਵੀ ਬੇਨਤੀ ਕਰਦਾਂ ਹਾਂ ਕਿ ਤੁਸੀਂ ਪੰਜਾਬੀ ਹੋ? ਆਪਣੇ ਗੁਰੂ ਸਾਹਿਬਾਨ ਦੀਆਂ ਦਿੱਤੀਆਂ ਕਦਰਾਂ-ਕੀਮਤਾਂ ਤੇ ਗੁਰਬਾਣੀ ਦੀ ਸਿੱਖਿਆ ਨੂੰ ਆਪਣੀ ਵੱਡੀ- ਫੋਕੀ ਸ਼ੋਸ਼ੇਬਾਜ਼ੀ ਜਾਂ ਬਨਾਉਟੀ ਜ਼ਿੰਦਗੀ ਜੀਅ ਕੇ ਬਰਬਾਦ ਨਾ ਕਰੋ। ਬੱਸਾਂ/ਰੇਲ- ਗੱਡੀਆਂ ਜਾਂ ਕਿਤੇ ਵੀ ਨਜ਼ਰ ਮਾਰ ਲਉ। ਦੇਸ਼ ਦੇ ਲੋਕ ਖਾਸ ਕਰਕੇ ਨੌਜਵਾਨ ਪੀੜ੍ਹੀ ਮੋਬਾਈਲ 'ਤੇ ਹੀ ਚਿਪਕੀ ਰਹਿੰਦੀ ਹੈ। ਬੇਫਜ਼ੂਲ ਆਪਣਾ ਤੇ ਕਿਸੇ ਦਾ ਦਿਮਾਗ ਖਾਈ ਜਾਣਾ, ਫਿਲਮਾਂ ਤੇ ਟੀ.ਵੀ. ਸੀਰੀਅਲ ਦੇਖੀ ਜਾਣਾ। ਕੀ ਇਹ ਤੁਸੀਂ ਠੀਕ ਮਾਰਗ 'ਤੇ ਜਾ ਰਹੇ ਹੋ? ਜ਼ਰਾ ਸੋਚੋ! ਮੋਬਾਈਲ/ਇੰਟਰਨੈੱਟ ਦੀ ਯੋਗ ਵਰਤੋਂ ਘੱਟ ਤੇ ਟਾਈਮ ਬਰਬਾਦ ਜ਼ਿਆਦਾ ਹੋ ਰਿਹਾ ਹੈ।
ਇਕ ਸਰਵੇਖਣ ਮੁਤਾਬਿਕ ਸੰਸਾਰ ਭਰ ਵਿਚ ਭਾਰਤੀ ਲੋਕ ਸਭ ਤੋਂ ਘੱਟ ਸੌਂਦੇ ਹਨ ਅਤੇ ਦਿਨ ਦਾ ਚੌਥਾਈ ਹਿੱਸਾ ਸਿਰਫ ਮੋਬਾਈਲ ਨੂੰ ਦੇ ਰਹੇ ਹਨ। ਭਾਰਤੀ ਨੌਜਵਾਨ ਲੜਕੇ/ਲੜਕੀਆਂ ਪ੍ਰਤੀ ਦਿਨ ਘੱਟੋ- ਘੱਟ 6 ਘੰਟੇ ਤੋਂ ਵੱਧ ਦਾ ਸਮਾਂ ਮੋਬਾਈਲ ਨਾਲ ਹੀ ਚਿਪਕੇ ਰਹਿੰਦੇ ਹਨ। ਮਾਂ-ਬਾਪ ਨੂੰ ਆਪਣੇ ਫਰਜ਼ ਸਮਝਣੇ ਚਾਹੀਦੇ ਹਨ। ਆਪਣੇ ਬੱਚਿਆਂ ਨੂੰ ਠੀਕ ਸਿਖਿਆ ਦੇਵੋ। ਸਾਦੀ ਜ਼ਿੰਦਗੀ ਜੀਵੋ। ਸਾਦੇ ਵਿਆਹ/ ਸ਼ਾਦੀਆਂ ਕਰੋ, ਫੈਸ਼ਨ ਤੇ ਝੂਠੇ ਮੇਕਅਪ ਪਹਿਲਾਂ ਆਪ ਤਿਆਗੋ, ਅੱਧ ਨੰਗੇ ਕੱਪੜੇ ਪਾਉਣੇ ਛੱਡੋ। ਸ਼ਰਾਬ ਤੇ ਨਸ਼ਿਆਂ ਤੋਂ ਦੂਰ ਰਹੋ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ 'ਤੇ ਪਹਿਲਾਂ ਆਪ ਚੱਲੋ ਫਿਰ ਹੀ ਬੱਚੇ ਤੁਹਾਡੇ ਰਾਹ 'ਤੇ ਚੱਲਣਗੇ ।


(ਗੋਲਡ ਮੈਡਲਿਸਟ) ਐਮ.ਏ. ਲੁਧਿਆਣਾ।
ਮੋਬਾਈਲ : 7889020614.

ਖ਼ਬਰ ਸ਼ੇਅਰ ਕਰੋ

 

ਕੋਰੋਨਾ ਵਾਇਰਸ : ਭਾਰਤੀ ਮੀਡੀਆ ਲੋਕਾਂ ਨੂੰ ਕਰ ਰਿਹਾ ਹੈ ਸੁਚੇਤ

ਭਾਰਤੀ ਮੀਡੀਆ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਪ੍ਰਤੀ ਸੁਚੇਤ ਕਰ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਡਰਨ ਦੀ ਨਹੀਂ ਚੌਕਸ ਰਹਿਣ ਦੀ ਲੋੜ ਹੈ। ਅਕਸਰ ਵੇਖਣ ਵਿਚ ਆਉਂਦਾ ਹੈ ਕਿ ਕਿਸੇ ਵੀ ਸੰਕਟ ਸਮੇਂ ਭਾਰਤੀ ਮੀਡੀਆ ਜਜ਼ਬਾਤੀ ਹੋ ਕੇ ਉਲਾਰ ਜਾਣਕਾਰੀ ਮੁਹੱਈਆ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX