ਤਾਜਾ ਖ਼ਬਰਾਂ


ਭਾਰਤ 'ਚ ਪਿਛਲੇ 24 ਘੰਟਆਂ ਦੌਰਾਨ ਕੋਰੋਨਾ ਦੇ 3011 ਨਵੇਂ ਮਾਮਲੇ
. . .  7 minutes ago
ਨਵੀਂ ਦਿੱਲੀ, 3 ਅਕਤੂਬਰ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3011 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 36,126 ਹੋ ਗਈ...
ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ 26ਵਾਂ ਦਿਨ
. . .  48 minutes ago
ਮੈਸੂਰ, 3 ਅਕਤੂਬਰ - ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 26ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 26ਵੇਂ ਦਿਨ ਦੀ ਸ਼ੁਰੂਆਤ ਕਰਨਾਟਕ ਦੇ...
ਦੁਰਗਾ ਪੰਡਾਲ 'ਚ ਅੱਗ ਲੱਗਣ ਨਾਲ 3 ਮੌਤਾਂ, 64 ਝੁਲਸੇ
. . .  52 minutes ago
ਲਖਨਊ, 3 ਅਕਤੂਬਰ - ਉੱਤਰ ਪ੍ਰਦੇਸ਼ ਦੇ ਭਦੋਹੀ ਦੇ ਔਰਾਈ ਕਸਬੇ 'ਚ ਬੀਤੀ ਰਾਤ ਦੁਰਗਾ ਪੰਡਾਲ ਨੂੰ ਅੱਗ ਲੱਗਣ ਕਾਰਨ 3 ਜਣਿਆਂ ਦੀ ਮੌਤ ਹੋ ਗਈ, ਜਦਕਿ 64 ਲੋਕ ਝੁਲਸ ਗਏ। ਮ੍ਰਿਤਕਾਂ 'ਚ 12 ਅਤੇ 10 ਸਾਲ ਦੇ 2 ਲੜਕੇ ਅਤੇ ਇਕ 45 ਸਾਲਾਂ ਔਰਤ ਸ਼ਾਮਿਲ ਹਨ। ਝੁਲਸੇ...
ਹਵਾਈ ਫ਼ੌਜ ਨੂੰ ਅੱਜ ਮਿਲਣਗੇ ਸਵਦੇਸ਼ੀ ਲੜਾਕੂ ਹੈਲੀਕਾਪਟਰ
. . .  about 1 hour ago
ਨਵੀਂ ਦਿੱਲੀ, 3 ਅਕਤੂਬਰ - ਭਾਰਤੀ ਹਵਾਈ ਫ਼ੌਜ ਵਿਚ ਅੱਜ ਦੇਸ਼ ਵਿਚ ਵਿਕਸਿਤ ਕੀਤੇ ਲੜਾਕੂ ਹੈਲੀਕਾਪਟਰ ਰਸਮੀ ਤੌਰ 'ਤੇ ਸ਼ਾਮਿਲ ਕੀਤੇ...
ਇੰਗਲੈਂਡ ਹੱਥੋਂ ਆਪਣੇ ਘਰੇਲੂ ਮੈਦਾਨ 'ਤੇ ਟੀ-20 ਲੜੀ ਹਾਰਿਆ ਪਾਕਿਸਤਾਨ
. . .  about 1 hour ago
ਲਾਹੌਰ, 3 ਅਕਤੂਬਰ - ਇੰਗਲੈਂਡ ਨੇ 7ਵੇਂ ਅਤੇ ਆਖ਼ਰੀ ਟੀ-20 ਮੈਚ ਵਿਚ ਪਾਕਿਸਤਾਨ ਨੂੰ ਉਸ ਦੇ ਘਰੇਲੂ ਮੈਦਾਨ 'ਤੇ 67 ਦੌੜਾਂ ਨਾਲ ਹਰਾ ਲੇ ਲੜੀ ਉੱਪਰ 4-3 ਨਾਲ ਕਬਜ਼ਾ ਕਰ ਲਿਆ।ਗੱਦਾਫੀ ਸਟੇਡੀਅਮ 'ਚ ਹੋਏ ਇਸ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲ 'ਤੇ ਇੰਗਲੈਂਡ ਨੇ ਨਿਰਧਾਰਿਤ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ...
ਕਿਸਾਨਾਂ ਅੱਜ ਕਰਨਗੇ ਰੇਲਾਂ ਦਾ ਚੱਕਾ ਜਾਮ
. . .  about 1 hour ago
ਅੰਮ੍ਰਿਤਸਰ, 3 ਅਕਤੂਬਰ - ਲਖੀਮਪੁਰ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਅਜੇ ਮਿਸ਼ਰਾ 'ਤੇ ਇਸ ਘਟਨਾ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਦਰਜ ਹੋਏ ਮਾਮਲੇ 'ਚ ਗ੍ਰਿਫ਼ਤਾਰੀ ਕਰਵਾਉਣ ਲਈ ਕਿਸਾਨਾਂ ਵਲੋਂ ਪੰਜਾਬ 'ਚ 17 ਵੱਖ-ਵੱਖ ਥਾਵਾਂ 'ਤੇ ਅੱਜ ਰੇਲ ਰੋਕੋ ਅੰਦੋਲਨ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਟੋਰਾਂਟੋ ਵਿਚ ਭਗਵਦ ਗੀਤਾ ਪਾਰਕ ਦੀ ਭੰਨਤੋੜ ਨੂੰ "ਨਫ਼ਰਤ ਅਪਰਾਧ" ਕਰਾਰ ਦਿੱਤਾ, ਜਾਂਚ ਦੀ ਕੀਤੀ ਮੰਗ
. . .  1 day ago
ਭਾਰਤ ਨੇ ਦੂਜੇ ਟੀ-20 ਚ 16 ਦੌੜਾਂ ਨਾਲ ਹਰਾਇਆ ਦੱਖਣੀ ਅਫ਼ਰੀਕਾ
. . .  1 day ago
ਭਾਰਤ, ਨਿਊਜ਼ੀਲੈਂਡ ਨੇਵੀ ਨੇ ਵ੍ਹਾਈਟ ਸ਼ਿਪਿੰਗ ਇਨਫਰਮੇਸ਼ਨ ਐਕਸਚੇਂਜ ਸਮਝੌਤੇ 'ਤੇ ਕੀਤੇ ਹਸਤਾਖ਼ਰ
. . .  1 day ago
ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਦੋ ਧੜਿਆਂ ਵਿਚਾਲੇ ਜ਼ਬਰਦਸਤ ਲੜਾਈ ਕਾਰਨ ਸਥਿਤੀ ਤਣਾਅਪੂਰਨ ਬਣੀ
. . .  1 day ago
ਲੁਧਿਆਣਾ ,2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ ) -ਸਥਾਨਕ ਸੰਗਲਾ ਸ਼ਿਵਾਲਾ ਮੰਦਿਰ ਵਿਚ ਅੱਜ ਦੇਰ ਸ਼ਾਮ ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਹਿੰਦੂ ...
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20 - ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
3- ਜੰਮੂ ਅਤੇ ਕਸ਼ਮੀਰ : ਪੁਲਵਾਮਾ ਵਿਚ ਐਸ.ਪੀ.ਓ. ਜਾਵੇਦ ਅਹਿਮਦ ਡਾਰ ਨੂੰ ਅੰਤਿਮ ਸ਼ਰਧਾਂਜਲੀ ਭੇਟ
. . .  1 day ago
ਦਿੱਲੀ : ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ -ਅਦਾਕਾਰਾ ਕੰਗਨਾ ਰਣੌਤ
. . .  1 day ago
3 ਅਕਤੂਬਰ ਨੂੰਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ 17 ਜਗ੍ਹਾ ਰੇਲ ਚੱਕਾ ਜਾਮ
. . .  1 day ago
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- 5 ਓਵਰਾਂ ਬਾਅਦ ਭਾਰਤ 49/0
. . .  1 day ago
ਮੁੰਬਈ, 2 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- 5 ਓਵਰਾਂ ਬਾਅਦ ਭਾਰਤ 49/0
ਤਿੰਨ ਮੋਟਰਸਾਈਕਲ ਸਵਾਰਾਂ ਨੇ ਮੈਡੀਕੋਜ ਦੀ ਦੁਕਾਨ ਤੋਂ ਲੈਪਟੋਪ, ਮੋਬਾਈਲ ਤੇ ਨਗਦੀ ਲੁੱਟੀ
. . .  1 day ago
ਜੈਤੋ, 2 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਤਿੰਨ ਮੋਟਰਸਾਈਕਲ ਸਵਾਰਾਂ ਵਲੋਂ ਰਾਮਦਾਸ ਮੈਡੀਕੋਜ ਦੀ ਦੁਕਾਨ ਤੋਂ ਇਕ ਲੈਪਟੋਪ, ਮੋਬਾਈਲ ਤੇ ਨਗਦੀ ਲੁੱਟ ਕੇ ਲੈ ਜਾਣ ਦਾ ਪਤਾ ਲੱਗਿਆ ਹੈ। ਰਾਮਦਾਸ ਮੈਡੀਕੋਜ...
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਮੁੰਬਈ, 2 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਸਾਕਾ ਪੰਜਾ ਸਾਹਿਬ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ, 2ਅਕਤੂਬਰ (ਨਿੱਕੂਵਾਲ)- ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ...
ਪੰਜਾਬ 'ਚ ਕਰੀਬ 50 ਲੱਖ ਘਰਾਂ ਨੂੰ ਸਤੰਬਰ ਮਹੀਨੇ ਦਾ ਜ਼ੀਰੋ ਬਿਜਲੀ ਬਿੱਲ ਆਇਆ: ਭਗਵੰਤ ਮਾਨ
. . .  1 day ago
ਅਹਿਮਦਾਬਾਦ, 2 ਅਕਤੂਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਗੁਜਰਾਤ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਕੇਵਲ 6 ਮਹੀਨੇ ਪਹਿਲਾਂ ਸਾਡੀ ਸਰਕਾਰ ਬਣੀ ਅਤੇ ਅਸੀਂ ਆਪਣਾ ਵਾਅਦਾ ਪੂਰਾ...
ਪੋਪ ਫਰਾਂਸਿਸ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਕੀਤੀ ਅਪੀਲ
. . .  1 day ago
ਨਵੀਂ ਦਿੱਲੀ, ਪੋਪ ਫਰਾਂਸਿਸ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
ਝੋਨੇ ਦੀ ਖ਼ਰੀਦ ਅਤੇ ਢੋਆ-ਢੁਆਈ 'ਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀ ਕੀਤੀ ਜਾਵੇਗੀ: ਗੋਲਡੀ ਕੰਬੋਜ
. . .  1 day ago
ਮੰਡੀ ਘੁਬਾਇਆ, 2 ਅਕਤੂਬਰ (ਅਮਨ ਬਵੇਜਾ)- ਫੋਕਲ ਪੁਆਇੰਟ ਮੰਡੀ ਘੁਬਾਇਆ 'ਚ ਝੋਨੇ ਦੀ ਆਮਦ ਸ਼ੁਰੂ ਹੋਣ ਤੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ ਅਤੇ ਇਸ ਦੌਰਾਨ ਐੱਸ.ਡੀ.ਐੱਮ. ਰਵਿੰਦਰ ਸਿੰਘ ਅਰੋੜਾ...
ਸੀ.ਆਈ.ਏ. ਸਟਾਫ਼ ਮਾਨਸਾ ਦੇ ਇੰਚਾਰਜ ਖ਼ਿਲਾਫ਼ ਮੁਕੱਦਮਾ ਦਰਜ, ਕੀਤਾ ਬਰਖ਼ਾਸਤ
. . .  1 day ago
ਚੰਡੀਗੜ੍ਹ, 2 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਪੁਲਿਸ ਦੀ ਹਿਰਾਸਤ 'ਚੋਂ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੇ ਮਾਮਲੇ 'ਚ ਡੀ.ਜੀ.ਪੀ. ਗੌਰਵ ਯਾਦਵ ਨੇ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਇਸ ਮਾਮਲੇ 'ਚ ਦੋਸ਼ੀ ਪੁਲਿਸ...
ਜੰਮੂ-ਕਸ਼ਮੀਰ: ਪੁਲਵਾਮਾ 'ਚ ਹੋਇਆ ਅੱਤਵਾਦੀ ਹਮਲਾ, ਇਕ ਪੁਲਿਸ ਕਰਮਚਾਰੀ ਦੀ ਮੌਤ
. . .  1 day ago
ਸ਼੍ਰੀਨਗਰ, 2 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਅਤੇ ਪੁਲਿਸ ਦੀ ਸਾਂਝੀ ਪਾਰਟੀ 'ਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਪੁਲਿਸ ਜਵਾਨ ਦੀ ਮੌਤ ਹੋ ਗਈ ਜਦਕਿ ਇਕ ਸੀ.ਆਰ.ਪੀ.ਐੱਫ. ਦਾ ਜਵਾਨ...
ਰਿਸ਼ੀ ਵਿਹਾਰ 'ਚ ਹੋਈ ਲੁੱਟ ਖੋਹ ਦੀ ਸੁਲਝੀ ਗੁੱਥੀ, ਘਰ 'ਚ ਕੰਮ ਕਰਦੇ ਤਰਖਾਣ ਨੇ ਹੀ ਕਰਵਾਈ ਸੀ ਲੁੱਟ
. . .  1 day ago
ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)-ਸਥਾਨਕ ਮਜੀਠਾ ਰੋਡ ਦੇ ਇਲਾਕੇ ਰਿਸ਼ੀ ਵਿਹਾਰ ਵਿਖੇ ਲੁੱਟ ਖੋਹ ਦੀ ਗੁੱਥੀ ਸੁਲਝ ਗਈ ਹੈ। ਇਸ ਮਾਮਲੇ 'ਚ ਕੰਮ ਕਰਦੇ ਤਰਖਾਣ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਕੋਲੋਂ ਲੁੱਟ ਦਾ ਮਾਲ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਚੇਤ ਸੰਮਤ 552

ਸੰਪਾਦਕੀ

ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ

ਖੇਤੀਬਾੜੀ ਖੇਤਰ ਨੂੰ ਸਹਾਰਾ ਦੇਣ ਦੀ ਲੋੜ

ਪੰਜਾਬ ਦੇ ਕੁਝ ਭਾਗਾਂ ਵਿਚ ਤਾਜ਼ਾ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨੇ ਸੱਚਮੁੱਚ ਹੀ ਸੂਬੇ ਦੀ ਖੇਤੀ 'ਤੇ ਹਮਲਾ ਕੀਤਾ ਹੈ। ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਮੌਸਮ ਦੇ ਵਿਗੜੇ ਮਿਜਾਜ਼ ਕਾਰਨ ਮਾਲਵੇ ਦੇ ਕਈ ਭਾਗਾਂ ਵਿਚ ਭਾਰੀ ਗੜੇਮਾਰੀ ਹੋਈ ਸੀ। ਦੁਆਬੇ ਅਤੇ ਮਾਝੇ ਦੇ ...

ਪੂਰੀ ਖ਼ਬਰ »

ਕੀ ਰੰਗ ਲੈ ਕੇ ਆਵੇਗੀ ਕੱਚੇ ਤੇਲ ਦੀਆਂ ਕੀਮਤਾਂ ਦੀ ਜੰਗ?

9 ਮਾਰਚ, 2020 ਦਾ ਦਿਨ ਇਤਿਹਾਸਕ ਹੋ ਨਿੱਬੜਿਆ, ਕਿਉਂਕਿ ਇਸ ਦਿਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਇਤਿਹਾਸਿਕ ਗਿਰਾਵਟ ਆਈ ਤੇ ਮੁੱਲ 45 ਡਾਲਰ ਪ੍ਰਤੀ ਬੈਰਲ ਤੋਂ 31 ਫ਼ੀਸਦੀ ਟੁੱਟ ਕੇ ਲਗਪਗ 31 ਡਾਲਰ ਪ੍ਰਤੀ ਬੈਰਲ 'ਤੇ ਆ ਡਿਗਿਆ। ਇਹ ਕੀਮਤ ਦਹਾਕਿਆਂ ਤੋਂ ਨਹੀਂ ਵੇਖੀ ਗਈ ਸੀ। ਇਸ ...

ਪੂਰੀ ਖ਼ਬਰ »

ਪੰਜਾਬ ਦੀ ਖ਼ੁਸ਼ਹਾਲੀ ਲਈ ਮਿਹਨਤ ਕਰੇ ਨੌਜਵਾਨ ਪੀੜ੍ਹੀ

ਪੁਰਾਣੇ ਸਮਿਆਂ ਵਿਚ ਪਰਿਵਾਰਿਕ ਰਿਸ਼ਤੇ ਮਜ਼ਬੂਤ ਹੁੰਦੇ ਸਨ। ਸਾਰੇ ਰਲ ਮਿਲ ਇਕੋ ਟੱਬਰ ਦੇ ਰੂਪ ਵਿਚ ਰਹਿੰਦੇ, ਇਕੱਠੇ ਖੇਤਾਂ ਵਿਚ ਹੱਥੀਂ ਕੰਮ ਕਰਦੇ। ਔਰਤਾਂ ਵਿਚ ਕੋਈ ਈਰਖਾ ਨਹੀਂ ਹੁੰਦੀ ਸੀ। ਔਰਤਾਂ ਨੇ ਰਲ ਮਿਲ ਕੇ ਹੱਥੀਂ ਕੱਪੜੇ ਧੋਣੇ, ਮੱਝਾਂ, ਪਸ਼ੂਆਂ ਨੂੰ ...

ਪੂਰੀ ਖ਼ਬਰ »

ਕੋਰੋਨਾ ਵਾਇਰਸ : ਭਾਰਤੀ ਮੀਡੀਆ ਲੋਕਾਂ ਨੂੰ ਕਰ ਰਿਹਾ ਹੈ ਸੁਚੇਤ

ਭਾਰਤੀ ਮੀਡੀਆ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਪ੍ਰਤੀ ਸੁਚੇਤ ਕਰ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਡਰਨ ਦੀ ਨਹੀਂ ਚੌਕਸ ਰਹਿਣ ਦੀ ਲੋੜ ਹੈ। ਅਕਸਰ ਵੇਖਣ ਵਿਚ ਆਉਂਦਾ ਹੈ ਕਿ ਕਿਸੇ ਵੀ ਸੰਕਟ ਸਮੇਂ ਭਾਰਤੀ ਮੀਡੀਆ ਜਜ਼ਬਾਤੀ ਹੋ ਕੇ ਉਲਾਰ ਜਾਣਕਾਰੀ ਮੁਹੱਈਆ ਕਰਨ ਲਗਦਾ ਹੈ। ਹੁਣ ਵੀ ਅਜਿਹਾ ਹੀ ਹੋ ਰਿਹਾ ਜਾਪਦਾ ਹੈ। ਕੋਰੋਨਾ ਵਾਇਰਸ ਸਬੰਧੀ ਤਰ੍ਹਾਂ-ਤਰ੍ਹਾਂ ਦੀ ਜਾਣਕਾਰੀ ਦਾ ਹੜ੍ਹ ਆਇਆ ਹੋਇਆ ਹੈ। ਚੈਨਲ, ਅਖ਼ਬਾਰਾਂ, ਸੋਸ਼ਲ ਮੀਡੀਆ ਵੱਖ-ਵੱਖ ਗੱਲਾਂ ਨਾਲ ਭਰਿਆ ਪਿਆ ਹੈ। ਇਸੇ ਦਾ ਨਤੀਜਾ ਹੈ ਕਿ ਦਿੱਲੀ ਸਰਕਾਰ ਨੇ ਕੋਰੋਨਾ ਸਬੰਧੀ ਖ਼ਬਰਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਅਜਿਹੀਆਂ ਖ਼ਬਰਾਂ ਦੇ ਪ੍ਰਕਾਸ਼ਨ ਤੇ ਪ੍ਰਸਾਰਨ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਲੈਣੀ ਪਵੇਗੀ।
ਮੀਡੀਆ ਦੁਆਰਾ ਦਿੱਤੀ ਜਾ ਰਹੀ ਜਾਣਕਾਰੀ ਨੂੰ ਮੈਂ ਗਹੁ ਨਾਲ ਸਮਝਣ ਦੀ ਕੋਸ਼ਿਸ਼ ਕਰਦਾ ਹਾਂ। ਹਾਲਾਂ ਕਿ ਇਸ ਵਾਇਰਸ ਸਬੰਧੀ ਦਾਅਵੇ ਨਾਲ ਕੁਝ ਕਹਿਣ ਤੋਂ ਡਾਕਟਰ ਵੀ ਸੰਕੋਚ ਕਰ ਰਹੇ ਹਨ। ਪਰ ਹੁਣ ਤੱਕ ਕਾਫੀ ਸਾਰੀ ਜਾਣਕਾਰੀ ਵਿਸ਼ਵ ਸਿਹਤ ਸੰਸਥਾ, ਚੀਨ ਅਤੇ ਵੱਖ-ਵੱਖ ਦੇਸ਼ਾਂ ਦੇ ਡਾਕਟਰਾਂ, ਮਾਹਿਰਾਂ ਦੁਆਰਾ ਮੁਹੱਈਆ ਕੀਤੀ ਜਾ ਚੁੱਕੀ ਹੈ। ਚੀਨ ਨੇ ਇਹ ਵੀ ਕਿਹਾ ਹੈ ਕਿ ਬੁਰਾ ਦੌਰ ਬੀਤ ਗਿਆ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਦਵਾਈ ਤਿਆਰ ਕਰ ਲਈ ਗਈ ਹੈ। ਜਲਦੀ ਹੀ ਉਥੋਂ ਦੀ ਸਰਕਾਰ ਇਸ ਦਾ ਐਲਾਨ ਕਰੇਗੀ।
ਭਾਰਤ ਵਿਚ 13 ਮਾਰਚ ਦੀ ਰਾਤ ਤੱਕ 81 ਕੇਸ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ 10 ਠੀਕ ਹੋ ਚੁੱਕੇ ਸਨ। ਦੁਨੀਆ ਭਰ ਵਿਚ 1,50,000 ਪੀੜਤ ਹਨ ਜਿਨ੍ਹਾਂ ਵਿਚੋਂ 70,733 ਠੀਕ ਹੋ ਗਏ ਹਨ।
ਚੀਨ ਦੇ ਡਾਕਟਰਾਂ ਵਲੋਂ 3 ਡੀ ਤਸਵੀਰ ਜਾਰੀ ਕਰਕੇ ਦੱਸਿਆ ਗਿਆ ਕਿ ਫੇਫੜੇ ਬਲਗਮ ਨਾਲ ਭਰ ਜਾਂਦੇ ਹਨ ਅਤੇ ਸਾਹ ਲੈਣ ਵਿਚ ਮੁਸ਼ਕਿਲ ਆਉਂਦੀ ਹੈ। ਸ਼ੁੱਕਰਵਾਰ ਸ਼ਾਮ ਨੂੰ ਇਕ ਚੈਨਲ ਨੇ ਪੰਜ ਮਾਹਿਰ ਡਾਕਟਰਾਂ ਦੇ ਪੈਨਲ ਕੋਲੋਂ ਉਨ੍ਹਾਂ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ, ਜਿਹੜੇ ਇਨ੍ਹੀਂ ਦਿਨੀਂ ਹਰੇਕ ਵਿਅਕਤੀ ਦੇ ਮਨ ਵਿਚ ਆ ਰਹੇ ਹਨ। ਕੀ ਤਾਪਮਾਨ ਵਧਣ ਨਾਲ ਇਹ ਵਾਇਰਸ ਖ਼ਤਮ ਹੋ ਜਾਵੇਗਾ? ਜਵਾਬ ਵਿਚ ਮਾਹਿਰ ਡਾਕਟਰ ਨੇ ਕਿਹਾ ਕਿ ਨਹੀਂ, ਜਿਹੜੇ ਮੁਲਕਾਂ ਵਿਚ ਵੱਧ ਤਾਪਮਾਨ ਹੈ, ਉਥੇ ਵੀ ਇਹ ਫੈਲ ਰਿਹਾ ਹੈ। ਕੀ ਹਰੇਕ ਲਈ ਨਕਾਬ (ਮਾਸਕ) ਪਹਿਨਣਾ ਜ਼ਰੂਰੀ ਹੈ? ਡਾਕਟਰਾਂ ਦਾ ਕਹਿਣਾ ਸੀ ਕਿ ਅਜਿਹਾ ਨਹੀਂ ਕਰਨਾ ਚਾਹੀਦਾ। ਕੇਵਲ ਮੌਸਮੀ ਫਲੂ ਅਤੇ ਕੋਰੋਨਾ ਤੋਂ ਪੀੜਤ ਵਿਅਕਤੀ ਨੂੰ ਹੀ ਨਕਾਬ (ਮਾਸਕ) ਪਾਉਣਾ ਚਾਹੀਦਾ ਹੈ। ਸੈਨੇਟਾਈਜ਼ਰ ਨਾਲੋਂ ਸਾਬਣ ਵਧੇਰੇ ਕਾਰਗਰ ਹੈ। ਜਿਥੇ ਸਾਬਣ ਨਹੀਂ ਉਥੇ ਸੈਨੇਟਾਈਜ਼ਰ ਵਰਤਣਾ ਚਾਹੀਦਾ ਹੈ। ਪਰ 70 ਫ਼ੀਸਦੀ ਅਲਕੋਹਲ ਵਾਲਾ ਸੈਨੇਟਾਈਜ਼ਰ ਹੀ ਅਸਰਦਾਰ ਹੁੰਦਾ ਹੈ।
ਅਜਿਹੇ ਸਮੇਂ ਹਰੇਕ ਨੂੰ ਸਮਾਜਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਮੀਡੀਆ ਨਿਭਾਅ ਰਿਹਾ ਹੈ। ਸਬੰਧਿਤ ਮਹਿਕਮਾ ਨਿਭਾਅ ਰਿਹਾ ਹੈ। ਸਰਕਾਰਾਂ ਨਿਭਾਅ ਰਹੀਆਂ ਹਨ। ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਜ਼ਰੂਰੀ ਹੈ। ਜੋ ਪੀੜਤ ਹੈ ਜਾਂ ਮੌਸਮੀ ਫਲੂ ਤੋਂ ਪ੍ਰਭਾਵਿਤ ਹੈ ਉਹ ਮਾਸਕ ਦੀ ਵਰਤੋਂ ਕਰੇ। ਡਾਕਟਰ ਦੇ ਕਹੇ ਅਨੁਸਾਰ ਚੱਲੇ। ਘਰ ਵਿਚ ਹੀ ਰਹਿਣ ਦੀ ਕੋਸ਼ਿਸ਼ ਕਰੇ। ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਸੰਕੋਚ ਕੀਤਾ ਜਾਵੇ। ਵਾਰ-ਵਾਰ ਸਾਬਣ ਨਾਲ 20-30 ਸਕਿੰਟ ਤੱਕ ਹੱਥ ਧੋਤੇ ਜਾਣ। ਜੇਬ ਵਿਚ 70 ਫ਼ੀਸਦੀ ਅਲਹੋਕਲ ਵਾਲਾ ਸੈਨੇਟਾਈਜ਼ਰ ਰੱਖਿਆ ਜਾਵੇ ਅਤੇ ਲੋੜ ਪੈਣ 'ਤੇ ਉਸ ਨਾਲ ਹੱਥ ਸਾਫ਼ ਕੀਤੇ ਜਾਣ। ਆਮ ਖਾਂਸੀ, ਜੁਕਾਮ ਅਤੇ ਫਲੂ ਨਾਲੋਂ ਕੋਰੋਨਾ ਵਾਇਰਸ ਦਾ ਮੁੱਖ ਵੱਖਰਾ ਲੱਛਣ ਸਾਹ ਲੈਣ ਵਿਚ ਦਿੱਕਤ ਆਉਣਾ ਹੈ। ਸੋ, ਮੁਢਲੇ ਪੜਾਅ 'ਤੇ ਹਰ ਕੋਈ ਆਪਣਾ ਟੈਸਟ ਆਪ ਕਰ ਸਕਦਾ ਹੈ। ਜਦੋਂ ਹੀ ਸਾਹ ਲੈਣ ਵਿਚ ਮੁਸ਼ਕਿਲ ਆਵੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ।
14 ਮਾਰਚ ਦੀਆਂ ਅਖ਼ਬਾਰਾਂ ਵਿਚ ਚੰਗੀ ਖ਼ਬਰ ਇਹ ਵੀ ਆਈ ਹੈ ਕਿ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀਆਂ ਮੌਤਾਂ ਰੋਕਣ ਵਿਚ ਭਾਰਤ ਦੀ ਸਥਿਤੀ ਸਭ ਤੋਂ ਬਿਹਤਰ ਹੈ। ਹੁਣ ਤੱਕ ਜਿੰਨੇ ਲੋਕ ਇਸ ਵਾਇਰਸ ਤੋਂ ਪੀੜਤ ਹੋਏ ਉਨ੍ਹਾਂ ਵਿਚੋਂ ਅਮਰੀਕਾ ਦੇ 5.9, ਚੀਨ ਤੇ 3.8, ਇਟਲੀ ਦੇ 3.8, ਈਰਾਨ ਦੇ 2.6, ਇੰਗਲੈਂਡ ਦੇ 1.2, ਫਰਾਂਸ ਦੇ 1.6 ਅਤੇ ਭਾਰਤ ਦੇ 0.2 ਫ਼ੀਸਦੀ ਦੀ ਮੌਤ ਹੋਈ ਹੈ।
ਚੀਨ ਦੇ ਅੰਕੜਿਆਂ 'ਤੇ ਦੁਨੀਆ ਭਰ ਦੀਆਂ ਏਜੰਸੀਆਂ ਸ਼ੱਕ ਕਰ ਰਹੀਆਂ ਹਨ। ਉਧਰ ਸ਼ੁੱਕਰਵਾਰ ਚੀਨੀ ਸਰਕਾਰ ਨੇ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ 'ਤੇ ਕਾਬੂ ਪਾ ਲਿਆ ਗਿਆ ਹੈ।
ਭਾਰਤ ਲਈ ਇਕ ਚੰਗੀ ਖ਼ਬਰ ਹੋਰ ਹੈ ਕਿ ਇਥੇ ਜਿੰਨੇ ਵੀ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ ਹਨ ਸਾਰਿਆਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ। ਬਹੁਤ ਜਲਦੀ ਕਈਆਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਕਰਨਾਟਕ ਦੇ ਜਿਸ 76 ਸਾਲਾ ਬਜ਼ੁਰਗ ਦੀ ਕੋਰੋਨਾ ਨਾਲ ਮੌਤ ਹੋਈ ਹੈ, ਉਹ ਪਹਿਲਾਂ ਹੀ ਦਮੇ ਦੀ ਬਿਮਾਰੀ ਤੋਂ ਪੀੜਤ ਸੀ। ਇਸ ਲਈ ਉਸ ਦਾ ਬਚਣਾ ਮੁਸ਼ਕਿਲ ਸੀ। ਭਾਰਤ ਵਿਚ 4000 ਲੋਕ ਨਿਗਰਾਨੀ ਵਿਚ ਰੱਖੇ ਗਏ ਹਨ। ਚੌਕਸੀ ਵਜੋਂ ਪੰਜਾਬ ਸਮੇਤ ਕਈ ਰਾਜਾਂ ਵਿਚ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਹਨ। ਕੇਂਦਰ ਸਰਕਾਰ ਨੇ ਮਾਸਕ ਤੇ ਸੈਨੇਟਾਈਜ਼ਰ ਨੂੰ ਜ਼ਰੂਰੀ ਵਸਤੂਆਂ ਦੀ ਸੂਚੀ ਵਿਚ ਪਾ ਦਿੱਤਾ ਹੈ। ਕਾਲਾਬਾਜ਼ਾਰੀ 'ਤੇ 7 ਸਾਲ ਸਜ਼ਾ ਦੀ ਵਿਵਸਥਾ ਹੈ।
ਜਿਥੇ ਮੀਡੀਆ ਲੋਕਾਂ ਨੂੰ ਲਗਾਤਾਰ ਚੌਕਸ ਕਰਦਾ ਆ ਰਿਹਾ ਹੈ, ਉਥੇ ਭਾਰਤ ਸਰਕਾਰ ਨੇ ਤੱਤਫਟ ਕਈ ਕਾਰਗਰ ਕਦਮ ਚੁੱਕੇ ਹਨ, ਜਿਨ੍ਹਾਂ ਨਾਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਮਦਦ ਮਿਲੇਗੀ। ਵੀਜ਼ੇ ਰੱਦ ਕੀਤੇ ਗਏ ਹਨ। ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਸਰਹੱਦਾਂ ਸੀਲ ਕੀਤੀਆਂ ਗਈਆਂ ਹਨ। ਮੈਚ ਰੱਦ ਕਰ ਦਿੱਤੇ ਗਏ ਹਨ। ਸਕੂਲ, ਕਾਲਜ, ਯੂਨੀਵਰਸਿਟੀਆਂ ਬੰਦ ਕੀਤੀਆਂ ਗਈਆਂ ਹਨ।
ਇਕ ਅਖ਼ਬਾਰ ਨੇ ਆਪਣੇ ਸਥਾਨਕ ਐਡੀਸ਼ਨ ਵਿਚ ਮਲੋਕ ਤਰਾੜ, ਪਿੰਡ ਦੀ ਮੁਖ ਸੁਰਖੀ ਬਣਾਈ ਹੈ, ਜਿਸ ਨੇ ਕੋਰੋਨਾ ਵਾਇਰਸ ਦੀ 'ਮੌਕ ਡਰਿੱਲ' ਕਰਵਾਈ ਹੈ। ਗੁਰਦੁਆਰੇ ਦੇ ਸਪੀਕਰ ਤੋਂ ਕਿਹਾ ਗਿਆ, 'ਪਿੰਡ ਵਿਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਮਿਲਿਆ ਹੈ। ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਵਿਚ ਡਾਕਟਰਾਂ ਦੀ ਟੀਮ ਪਹੁੰਚ ਗਈ ਹੈ। ਸਾਰੇ ਸਹਿਯੋਗ ਕਰੋ ਤਾਂ ਜੋ ਆਪਾਂ ਸਾਰੇ ਸਿਹਤਮੰਦ ਰਹਿ ਸਕੀਏ'। ਦਰਅਸਲ ਇਹ ਸਿਹਤ ਵਿਭਾਗ ਵਲੋਂ ਤਿਆਰੀਆਂ ਵੇਖਣ ਲਈ ਨਕਲੀ ਡਰਿੱਲ ਕਰਵਾਈ ਗਈ ਸੀ। ਕੁਝ ਘਰਾਂ ਵਿਚ ਨਕਲੀ ਮਰੀਜ਼ ਵੀ ਤਿਆਰ ਕਰਵਾਏ ਗਏ ਸਨ। ਇਕ ਨਕਲੀ ਮਰੀਜ਼ ਨੂੰ 108 ਐਂਬੂਲੈਂਸ ਵਿਚ ਪਾ ਕੇ ਸਿਵਲ ਹਸਪਤਾਲ ਵੀ ਭੇਜਿਆ ਗਿਆ। ਪਿੰਡ ਵਾਸੀਆਂ ਨੂੰ ਸੁਚੇਤ ਕੀਤਾ ਗਿਆ ਕਿ ਜਦੋਂ ਹੀ ਕੋਈ ਪ੍ਰਵਾਸੀ ਪੰਜਾਬੀ ਆਵੇ ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਇਸ 'ਮੌਕ ਡਰਿੱਲ' ਰਾਹੀਂ ਪੂਰੇ ਪਿੰਡ ਅਤੇ ਇਲਾਕੇ ਨੂੰ ਸੁਚੇਤ ਕਰਨ ਦੇ ਨਾਲ-ਨਾਲ ਸਿਹਤ ਵਿਭਾਗ ਨੇ ਆਪਣੀਆਂ ਤਿਆਰੀਆਂ ਦੀ ਪਰਖ ਕਰਨ ਦੀ ਵੀ ਸਫ਼ਲ ਕੋਸ਼ਿਸ਼ ਕੀਤੀ।
ਚੀਨ ਨੇ ਜਿੱਤੀ ਜੰਗ
ਮੀਡੀਆ ਰਿਪੋਰਟਾਂ ਅਨੁਸਾਰ ਚੀਨ ਨੇ ਕੋਰੋਨਾ ਦੀ ਜੰਗ ਲਗਪਗ ਜਿੱਤ ਲਈ ਹੈ। ਇਕ ਮਹੀਨਾ ਪਹਿਲਾਂ ਹਰ ਰੋਜ਼ 3000 ਮਰੀਜ਼ ਆ ਰਹੇ ਸਨ। ਸ਼ੁੱਕਰਵਾਲ ਕੇਵਲ 8 ਕੇਸ ਆਏ ਸਨ। ਘਰਾਂ ਅੰਦਰ ਰਹਿਣ ਲੋੜੀਂਦੀ ਜਾਂਚ ਕਰਵਾਉਣ, ਪੀੜਤਾਂ ਨੂੰ ਵੱਖਰਾ ਰੱਖਣ, ਮੁਫ਼ਤ ਸਿਹਤ ਸਹੂਲਤਾਂ ਦੇਣ ਲਈ 40 ਹਜ਼ਾਰ ਡਾਕਟਰਾਂ, ਨਰਸਾਂ ਤੇ ਵਲੰਟੀਅਰਾਂ ਦੇ ਡਟੇ ਰਹਿਣ ਅਤੇ ਇਲਾਜ ਤੇ ਸਾਰੀਆਂ ਜ਼ਰੂਰੀ ਚੀਜ਼ਾਂ ਆਨਲਾਈਨ ਇੰਟਰਨੈੱਟ ਦੀ ਮਦਦ ਨਾਲ ਮਿਲਣ ਸਦਕਾ ਇਹ ਸੰਭਵ ਹੋ ਸਕਿਆ। ਸਭ ਤੋਂ ਉੱਪਰ ਮਜ਼ਬੂਤ ਨਾਗਰਿਕ ਭਾਵਨਾ ਹੈ।


prof_kulbir@yahoo.com

 

ਖ਼ਬਰ ਸ਼ੇਅਰ ਕਰੋ

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX