ਤਾਜਾ ਖ਼ਬਰਾਂ


ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 4129 ਨਵੇਂ ਮਾਮਲੇ
. . .  3 minutes ago
ਨਵੀਂ ਦਿੱਲੀ, 26 ਸਤੰਬਰ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 4129 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 4688 ਠੀਕ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ...
ਕੁਰਦਿਸ਼ ਔਰਤ ਦੀ ਮੌਤ ਨੂੰ ਲੈ ਕੇ ਈਰਾਨ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ
. . .  32 minutes ago
ਤਹਿਰਾਨ, 26 ਸਤੰਬਰ - ਇਕ ਹਫ਼ਤੇ ਤੋਂ ਵੱਧ ਸਮੇਂ ਤੋਂ, ਈਰਾਨ ਦੇ 31 ਸੂਬਿਆਂ ਦੇ 80 ਤੋਂ ਵੱਧ ਕਸਬਿਆਂ ਅਤੇ ਸ਼ਹਿਰਾਂ ਵਿਚ ਇਕ 22 ਸਾਲਾ ਕੁਰਦਿਸ਼ ਔਰਤ ਮਹਸਾ ਅਮੀਨੀ ਦੀ ਮੌਤ ਨੂੰ ਲੈ ਕੇ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ...
ਹਿਮਾਚਲ ਪ੍ਰਦੇਸ਼ : ਟੂਰਿਸਟ ਵਾਹਨ ਦੇ ਚਟਾਨ ਤੋਂ ਹੇਠਾਂ ਡਿੱਗਣ ਕਾਰਨ 7 ਮੌਤਾਂ, 10 ਜ਼ਖ਼ਮੀ
. . .  45 minutes ago
ਕੁੱਲੂ, 26 ਸਤੰਬਰ - ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਖੇ ਬੰਜਰ ਘਾਟੀ ਦੇ ਘਿਆਗੀ ਖੇਤਰ ਵਿਚ ਕੌਮੀ ਮਾਰਗ-305 ਉੱਤੇ ਬੀਤੀ ਰਾਤ ਇਕ ਟੂਰਿਸਟ ਵਾਹਨ ਦੇ ਇਕ ਚੱਟਾਨ ਤੋਂ ਹੇਠਾਂ ਡਿੱਗਣ ਕਾਰਨ 7 ਲੋਕਾਂ ਦੀ ਮੌਤ...
ਹਰਿਆਣਾ ਪੁਲਿਸ ਵਲੋਂ ਬਿਸ਼ਨੋਈ ਗੈਂਗ ਦਾ ਮੈਂਬਰ ਦੱਸ ਕੇ ਫਿਰੌਤੀ ਮੰਗਣ ਵਾਲੇ 3 ਗ੍ਰਿਫ਼ਤਾਰ
. . .  about 1 hour ago
ਯਮੁਨਾਨਗਰ, 26 ਸਤੰਬਰ - ਹਰਿਆਣਾ ਪੁਲਿਸ ਨੇ ਬਿਲਾਸਪੁਰ ਵਿਚ ਇਕ ਵਪਾਰੀ ਨੂੰ ਕਥਿਤ ਤੌਰ 'ਤੇ ਬਿਸ਼ਨੋਈ ਗੈਂਗ ਦਾ ਮੈਂਬਰ ਦੱਸ ਕੇ ਫਿਰੌਤੀ ਦੀਆਂ ਕਾਲਾਂ ਕਰਨ ਦੇ ਦੋਸ਼ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਿਲਾਸਪੁਰ ਦੇ ਇਕ...
ਕੇਰਲ ਦੇ ਸ਼ੋਰਾਨੂਰ, ਪਲੱਕੜ ਤੋਂ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦੇ 19ਵੇਂ ਦਿਨ ਦੀ ਸ਼ੁਰੂਆਤ
. . .  about 1 hour ago
ਤਿਰੂਵਨੰਤਪੁਰਮ, 26 ਸਤੰਬਰ - ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ 19ਵੇਂ ਦਿਨ ਕੇਰਲ ਦੇ ਸ਼ੋਰਾਨੂਰ, ਪਲੱਕੜ ਤੋਂ 'ਭਾਰਤ ਜੋੜੋ ਯਾਤਰਾ' ਸ਼ੁਰੂ...
ਗੁਲਾਮ ਨਬੀ ਆਜ਼ਾਦ ਅੱਜ ਕਰ ਸਕਦੇ ਹਨ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ
. . .  about 1 hour ago
ਸ੍ਰੀਨਗਰ, 26 ਸਤੰਬਰ - ਕਾਂਗਰਸ ਨਾਲੋਂ ਨਾਤਾ ਤੋੜਨ ਦੇ ਇਕ ਮਹੀਨੇ ਬਾਅਦ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਅੱਜ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਸਕਦੇ ਹਨ।ਇਸ ਨੂੰ ਲੈ ਕੇ ਉਹ ਇਕ ਪ੍ਰੈਸ ਕਾਨਫ਼ਰੰਸ ਕਰਨ ਵਾਲੇ ਹਨ।ਆਜ਼ਾਦ ਨੇ ਕੱਲ੍ਹ ਆਪਣੇ ਵਰਕਰਾਂ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਤੀਜੇ ਟੀ-20 'ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ
. . .  1 day ago
9 ਓਵਰਾਂ ਵਿਚ ਭਾਰਤ ਦਾ ਸਕੋਰ 81/2
. . .  1 day ago
ਭਾਰਤ ਦਾ ਸਕੋਰ 6 ਓਵਰਾਂ ਵਿਚ 50/2
. . .  1 day ago
ਰਾਜਸਥਾਨ 'ਚ ਵੱਡਾ ਬਦਲਾਅ , 82 ਕਾਂਗਰਸੀ ਵਿਧਾਇਕ ਦੇ ਸਕਦੇ ਹਨ ਅਸਤੀਫ਼ੇ - ਕਾਂਗਰਸੀ ਆਗੂ ਪ੍ਰਤਾਪ ਸਿੰਘ
. . .  1 day ago
ਭਾਰੀ ਬਾਰਿਸ਼ ਕਾਰਨ ਕਿਸਾਨ ਦੇ ਬਰਾਂਡੇ ਦੀ ਡਿੱਗੀ ਛੱਤ, ਬਰਾਂਡੇ ਦੀ ਛੱਤ ਹੇਠ ਦੱਬਿਆ ਟਰੈਕਟਰ
. . .  1 day ago
ਸੂਲਰ ਘਰਾਟ, 25 ਸਤੰਬਰ (ਜਸਵੀਰ ਸਿੰਘ ਔਜਲਾ)- ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਦੇ ਕਿਸਾਨ ਹਰਜੀਤ ਸਿੰਘ ਦੀ ਤੇਜ਼ ਬਾਰਿਸ਼ ਹੋਣ ਨਾਲ ਬਰਾਂਡੇ ਦੀ ਛੱਤ ਡਿੱਗ ਗਈ, ਜਿਸ ਨਾਲ ਪਰਿਵਾਰ ਦਾ ਕਾਫ਼ੀ ਨੁਕਸਾਨ ਹੋ ਗਿਆ...
ਐੱਸ.ਜੀ.ਪੀ.ਸੀ ਦੇ ਯਤਨਾਂ ਸਦਕਾ, ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ ਕਈ ਭਾਰਤੀ
. . .  1 day ago
ਨਵੀਂ ਦਿੱਲੀ, 25 ਸਤੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ 38 ਬਾਲਗਾਂ, 14 ਬੱਚਿਆਂ ਅਤੇ 3 ਨਿਆਣਿਆਂ ਨੂੰ ਲੈ ਕੇ ਇਕ ਵਿਸ਼ੇਸ਼ ਉਡਾਣ ਅਫਗਾਨਿਸਤਾਨ ਦੇ ਕਾਬੁਲ ਤੋਂ ਦਿੱਲੀ ਪਹੁੰਚੀ। ਦਸ ਦੇਈਏ ਕਿ ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਹਮਲੇ ਤੋਂ ਬਾਅਦ ਹੁਣ ਤੱਕ 68 ਅਫ਼ਗਾਨ ਹਿੰਦੂ ਅਤੇ ਸਿੱਖ ਪਹੁੰਚ ਚੁੱਕੇ ਹਨ।
ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਹੈਦਰਾਬਾਦ, 25 ਸਤੰਬਰ-ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ
. . .  1 day ago
ਨਵੀਂ ਦਿੱਲੀ, 25 ਸਤੰਬਰ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਹਨ।
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 26 ਸਤੰਬਰ ਨੂੰ
. . .  1 day ago
ਬੁਢਲਾਡਾ, 25 ਸਤੰਬਰ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 26 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 4:00 ਵਜੇ ਕੋਠੀ ਨੰ...
1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਨਗਰ ਪਾਲਿਕਾ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਤਾਇਨਾਤ ਕਲਰਕ ਕਿਰਨਦੀਪ...
ਬੰਗਲਾਦੇਸ਼: ਨਦੀ 'ਚ ਕਿਸ਼ਤੀ ਪਲਟਣ ਕਾਰਨ 23 ਲੋਕਾਂ ਦੀ ਮੌਤ, ਦਰਜਨਾਂ ਲੋਕ ਹੋਏ ਲਾਪਤਾ
. . .  1 day ago
ਨਵੀਂ ਦਿੱਲੀ, 25 ਸਤੰਬਰ-ਬੰਗਲਾਦੇਸ਼ 'ਚ ਇਕ ਨਦੀ 'ਚ ਇਕ ਕਿਸ਼ਤੀ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਕਿਸ਼ਤੀ ਦੇ ਪਲਣਨ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨ ਲੋਕ ਲਾਪਤਾ ਹੋ ਗਏ ਹਨ।
ਆੜ੍ਹਤੀਆ ਮਾਸਟਰ ਮਥਰਾ ਦਾਸ ਦਾ ਹੋਇਆ ਦਿਹਾਂਤ
. . .  1 day ago
ਲੌਂਗੋਵਾਲ, 25 ਸਤੰਬਰ (ਸ.ਸ.ਖੰਨਾ,ਵਿਨੋਦ)-ਕਸਬਾ ਲੌਂਗੋਵਾਲ ਦੇ ਨਾਮਵਰ ਆੜ੍ਹਤੀਆ ਮਾਸਟਰ ਮਥੁਰਾ ਦਾਸ ਜੋ ਕਿ 90 ਸਾਲਾਂ ਦੇ ਸਨ ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ...
ਡਰੋਨ ਰਾਹੀਂ ਨਸ਼ਾ ਤਸਕਰੀ ਜਾਰੀ, ਬੀ.ਐੱਸ.ਐੱਫ ਨੇ ਚਾਰ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅੰਮ੍ਰਿਤਸਰ, 25 ਸਤੰਬਰ- ਸੀਮਾ ਸੁਰੱਖਿਆ ਬਲ ਨੂੰ ਸਰਹੱਦੀ ਖ਼ੇਤਰ 'ਚ ਵੱਡੀ ਕਾਮਯਾਬੀ ਮਿਲੀ ਹੈ। ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ...
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਪੰਜਾਬੀ ਫ਼ਿਲਮੀ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਨਿਵਾਸੀ ਪੰਜਾਬੀ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਡਾਇਰੈਕਟਰ ਦੇ ਪਿਤਾ ਕ੍ਰਿਸ਼ਨ ਦਾਸ...
ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ
. . .  1 day ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਉਸ ਵੇਲੇ ਜ਼ਬਰਦਸਤ ਸਿਆਸੀ ਝਟਕਾ ਮਿਲਿਆ ਜਦ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ...
ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ ਖ਼ੁਸ਼ੀ
. . .  1 day ago
ਅਹਿਮਦਾਬਾਦ, 25 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਵਾਬਾਜ਼ੀ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਹਿਮਤੀ ਬਣੀ ਸੀ। ਅਸੀਂ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ...
ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  1 day ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਚੇਤ ਸੰਮਤ 552

ਸ੍ਰੀ ਮੁਕਤਸਰ ਸਾਹਿਬ

ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਰੋਨਾ ਵਾਇਰਸ ਸਬੰਧੀ ਕੀਤਾ ਜਾਗਰੂਕ

ਮਲੋਟ, 15 ਮਾਰਚ (ਗੁਰਮੀਤ ਸਿੰਘ ਮੱਕੜ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜਾਗਰੂਕ ਕਰਨ ਦੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਤਹਿਤ ਸਥਾਨਕ ਮਾਰਕੀਟ ਕਮੇਟੀ ਵਿਖੇ ਐਸ.ਡੀ.ਐਮ. ਗੋਪਾਲ ਸਿੰਘ ਦੀ ਅਗਵਾਈ ਵਿਚ ਇਲਾਕੇ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ...

ਪੂਰੀ ਖ਼ਬਰ »

'ਆਪ' ਦੇ ਯੂਥ ਆਗੂ ਅੰਗਰੇਜ਼ ਸਿੰਘ ਦੀ ਸੜਕ ਹਾਦਸੇ 'ਚ ਮੌਤ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਯੂਥ ਵਿੰਗ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਅੰਗਰੇਜ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅੰਗਰੇਜ ਸਿੰਘ (33) ਪੁੱਤਰ ਤੇਜਾ ਸਿੰਘ ਵਾਸੀ ...

ਪੂਰੀ ਖ਼ਬਰ »

ਗਿੱਦੜਬਾਹਾ ਦੇ ਕਚਹਿਰੀ ਕੰਪਲੈਕਸ ਦੇ ਬਾਹਰ ਕਿਸਾਨਾਂ ਦਾ ਰੋਸ ਧਰਨਾ ਜਾਰੀ

ਗਿੱਦੜਬਾਹਾ, 15 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਘਟੀਆ ਕਿਸਮ ਦੇ ਬੀਜਾਂ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਧਰਨਾ ਅੱਜ ਬਲਾਕ ਪ੍ਰਧਾਨ ਗੋਰਾ ਸਿੰਘ ਫ਼ਕਰਸਰ ਦੀ ਅਗਵਾਈ ਵਿਚ 12ਵੇਂ ਦਿਨ ਵੀ ਜਾਰੀ ...

ਪੂਰੀ ਖ਼ਬਰ »

ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਸਮੇਤ ਵੱਖ-ਵੱਖ ਜ਼ਿਲਿ੍ਹਆਂ ਵਿਚ ਬੇਮੌਸਮੀ ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਕਣਕ ਦੀ ਫ਼ਸਲ ਨੂੰ ਨੁਕਸਾਨ ਪਹੰੁਚਿਆ ਹੈ | ਇਸ ਤੋਂ ਇਲਾਵਾ ਸਰੋ੍ਹਾ, ਬਰਸੀਮ ਅਤੇ ਸਬਜ਼ੀਆਂ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਚਿੰਤਨ 'ਤੇ ਰਾਸ਼ਟਰੀ ਸੈਮੀਨਾਰ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਵਿਖੇ ਫ਼ਿਲਾਸਫ਼ੀ ਅਤੇ ਪੰਜਾਬੀ ਵਿਭਾਗ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ...

ਪੂਰੀ ਖ਼ਬਰ »

ਮੰਗਾ ਸਿੰਘ ਸਿੱਧੂ ਪਿੰਡ ਗੋਨਿਆਣਾ ਦੇ ਨੰਬਰਦਾਰ ਨਿਯੁਕਤ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਪਿੰਡ ਗੋਨਿਆਣਾ ਵਿਖੇ ਮਿ੍ਤਕ ਮੇਵਾ ਸਿੰਘ ਨੰਬਰਦਾਰ ਦੀ ਥਾਂ 'ਤੇ ਪੰਜਾਬ ਸਰਕਾਰ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਹੁਕਮਾਂ ਅਨੁਸਾਰ ਮੰਗਾ ਸਿੰਘ ਸਿੱਧੂ ਪੁੱਤਰ ਸਵ: ਨਾਜਰ ਸਿੰਘ ਸਿੱਧੂ ਨੂੰ ...

ਪੂਰੀ ਖ਼ਬਰ »

ਟੈੱਸਟ ਪਾਸ ਨੌਜਵਾਨਾਂ ਨੇ ਨੌਕਰੀ ਦੇਣ ਦੀ ਕੀਤੀ ਮੰਗ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਿਲੈੱਕਸ਼ਨ ਬੋਰਡ ਦਾ ਟੈੱਸਟ ਪਾਸ ਨੌਜਵਾਨਾਂ ਦੀ ਮੀਟਿੰਗ ਅੱਜ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਹੋਈ, ਜਿਸ ਵਿਚ ਉਨ੍ਹਾਂ ਨੌਕਰੀ ਦੇਣ ਮੰਗ ਕੀਤੀ ਗਈ ਅਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਹਰ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਵਲੋਂ ਕੋਆਰਡੀਨੇਟਰਾਂ ਤੇ ਸਰਕਲ ਪ੍ਰਧਾਨਾਂ ਦੀ ਚੋਣ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸਰਕਲ ਡੈਲੀਗੇਟ ਮੀਟਿੰਗ ਦੌਰਾਨ ਵੱਖ-ਵੱਖ ਕੋਆਰਡੀਨੇਟਰਾਂ ਅਤੇ ਸਰਕਲ ਪ੍ਰਧਾਨਾਂ ਦੀ ਚੋਣ ਕੀਤੀ ਗਈ | ਇਸ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ 28 ਤੋਂ

ਮੰਡੀ ਬਰੀਵਾਲਾ, 15 ਮਾਰਚ (ਨਿਰਭੋਲ ਸਿੰਘ)-ਬਾਬਾ ਜਰਮਨਜੀਤ ਸਿੰਘ ਅਤੇ ਬਾਬਾ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸਰਾਏਨਾਗਾ ਵਿਚ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 28, ...

ਪੂਰੀ ਖ਼ਬਰ »

ਪਿੰਡ ਕੋਟਲੀ ਸੰਘਰ ਵਿਖੇ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪਿੰਡ ਕੋਟਲੀ ਸੰਘਰ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਐਾਡ ਵੈੱਲਫੇਅਰ ਕਲੱਬ, ਸਮੂਹ ਨਗਰ ਵਾਸੀਆਂ ਅਤੇ ਐਨ.ਆਰ.ਆਈ. ਦੇ ਸਹਿਯੋਗ ਨਾਲ ਕਰਵਾਇਆ ਗਿਆ ਪਹਿਲਾ ਸ਼ਾਨਦਾਰ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ | ਇਸ ਖੇਡ ਮੁਕਾਬਲੇ ਕਰਵਾਉਣ ਵਿਚ ਸਾਬਕਾ ਵਿਧਾਇਕਾ ਬੀਬੀ ਕਰਨ ਕੌਰ ਬਰਾੜ ਦਾ ਵੱਡਾ ਸਹਿਯੋਗ ਰਿਹਾ | ਇਸ ਕਬੱਡੀ ਕੱਪ ਦੇ ਇਕ ਰੋਜ਼ਾ ਓਪਨ ਮੁਕਾਬਲੇ 'ਚ 32 ਟੀਮਾਂ ਨੇ ਭਾਗ ਲਿਆ, ਜਦਕਿ 75 ਕਿੱਲੋ ਭਾਰ ਵਰਗ 'ਚ 12 ਟੀਮਾਂ ਨੇ ਹਿੱਸਾ ਲਿਆ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਮਰਜੀਤ ਸਿੰਘ ਭੀਨਾ ਬਰਾੜ ਮੁੱਖ ਮਹਿਮਾਨ ਵਜੋਂ ਪਹੁੰਚੇ | ਇਸ ਰੋਚਕ ਤੇ ਫਸਵੇਂ ਮੁਕਾਬਲਿਆਂ 'ਚ ਅੰਤਰਰਾਸ਼ਟਰੀ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਏ | ਇਨਾਂ ਮੁਕਾਬਲਿਆਂ ਵਿਚ ਸੀਪਾ ਥਾਂਦੇਵਾਲਾ, ਦੀਪ ਜੰਬੋ, ਸੰਦੀਪ ਦੋਦਾ, ਸੀਰਾ ਤਖ਼ਤ ਮਲਾਣਾ, ਬੰਟੀ ਕੋਟਲੀ, ਵਿੱਕੀ ਖਾਰਾ ਤੇ ਗਿੰਦੀ ਮਾਣ ਸਿੰਘ ਵਾਲਾ ਨੇ ਆਪਣੇ ਜੌਹਰ ਦਿਖਾ ਦਰਸ਼ਕ ਕੀਲੇ | ਇਸ ਦੌਰਾਨ ਪਿੰਡ ਖਾਰਾ ਅਤੇ ਥਾਂਦੇਵਾਲਾ ਦੀ ਟੀਮ ਦਾ ਬੇਹੱਦ ਰੋਚਕ ਮੁਕਾਬਲਾ ਰਿਹਾ ਹੈ, ਜਿਸ ਵਿਚ ਦੋਵੇਂ ਟੀਮਾਂ ਦੇ ਜਾਫ਼ੀਆਂ ਵਲੋਂ ਆਪਣੀ ਤਾਕਤ ਦਾ ਲੋਹਾ ਮਨਵਾਉਂਦਿਆਂ ਰੇਡਰਾਂ ਨੂੰ ਡੱਕਿਆ | ਇਸ ਫਸਵੇਂ ਮੁਕਾਬਲੇ ਵਿਚ ਅੰਤ ਖਾਰਾ ਦੀ ਟੀਮ ਨੇ ਬਾਜ਼ੀ ਮਾਰਦਿਆਂ ਫਾਇਨਲ 'ਚ ਜਗ੍ਹਾ ਬਣਾਈ | ਫਾਇਨਲ ਮੁਕਾਬਲਾ ਪਿੰਡ ਖਾਰਾ ਅਤੇ ਸਮਾਧ ਭਾਈ ਦੀ ਟੀਮ ਵਿਚਕਾਰ ਹੋਇਆ | ਅੰਤ ਫਸਵੇਂ ਮੁਕਾਬਲੇ 'ਚ ਖਾਰਾ ਦੀ ਟੀਮ ਨੇ ਜਿੱਤ ਦਾ ਝੰਡਾ ਗੱਡਿਆ | ਕਬੱਡੀ 75 ਕਿੱਲੋ ਵਰਗ ਦੇ ਹੋਏ ਮੁਕਾਬਲੇ 'ਚ ਜ਼ਬਰਦਸਤ ਟੱਕਰ 'ਚੋਂ ਪਿੰਡ ਵਾਂਦਰ ਜਟਾਣਾ ਦੀ ਟੀਮ ਮੋਹਰੀ ਹੋ ਨਿੱਤਰੀ | 75 ਕਿੱਲੋ ਦਾ ਫਾਇਨਲ ਮੁਕਾਬਲਾ ਕੋਟਭਾਈ ਤੇ ਵਾਂਦਰ ਜਟਾਣਾ ਦੇ ਵਿਚਕਾਰ ਹੋਇਆ, ਜਿਸ ਵਿਚੋਂ ਵਾਂਦਰ ਜਟਾਣਾ ਦੀ ਟੀਮ ਨੇ ਬਾਜ਼ੀ ਮਾਰੀ | ਅੰਤ 'ਚ ਪਿੰਡ ਦੇ ਮੋਹਤਬਰ ਕਾਂਗਰਸੀ ਆਗੂ ਤੇ ਪੰਚ ਕੁਲਵਿੰਦਰਜੀਤ ਸਿੰਘ ਬਰਾੜ, ਗਗਨ ਬਰਾੜ, ਲੱਖਾ ਬਰਾੜ, ਪਾਲ ਢਿੱਲੋਂ, ਨਿਰਮਲ ਧਾਲੀਵਾਲ, ਰਘਬੀਰ ਸਿੰਘ ਠੇਕੇਦਾਰ, ਅਮਨਦੀਪ ਸਿੰਘ ਬੱਬਲੂ, ਹਰਮਨ ਸਿੰਘ ਔਲਖ, ਗੋਸ਼ਾ ਬਰਾੜ, ਸਤਪਾਲ ਸਿੰਘ, ਸੀਰਾ ਕੋਚ, ਐਪੀ ਕੋਟਲੀ, ਮਨੀ ਸਿੰਘ, ਬਲਵੀਰ ਸਿੰਘ ਔਲਖ, ਪੰਚ ਚੰਦ ਸਿੰਘ, ਪੱਪੂ ਢਿੱਲੋਂ, ਹਰਮੰਦਰ ਢਿੱਲੋਂ, ਰਾਜਾ, ਗੱਗੂ ਸਿੰਘ ਅਤੇ ਹੋਰ ਮੁਹਤਬਰਾਂ ਨੇ ਓਪਨ ਮੁਕਾਬਲੇ ਦੀ ਜੇਤੂ ਪਹਿਲੇ ਸਥਾਨ 'ਤੇ ਰਹਿਣ ਵਾਲੀ ਪਿੰਡ ਖਾਰਾ ਦੀ ਟੀਮ ਨੂੰ 51 ਹਜ਼ਾਰ ਨਕਦ ਰਾਸ਼ੀ ਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਪਿੰਡ ਸਮਾਧ ਭਾਈ ਦੀ ਟੀਮ ਨੂੰ 31 ਹਜ਼ਾਰ ਰੁਪਏ ਸਮੇਤ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਕਬੱਡੀ ਓਪਨ ਦੇ ਬੈੱਸਟ ਰੇਡਰ ਵਿੱਕੀ ਖਾਰਾ ਅਤੇ ਜਾਫੀ ਗਿੰਦੀ ਮਾਣ ਸਿੰਘ ਵਾਲਾ ਨੂੰ 71-71 ਸੌ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਆ | ਕਬੱਡੀ 75 'ਚ ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਵਾਂਦਰ ਜਟਾਣਾ ਨੂੰ 10 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਕੋਟਭਾਈ ਦੀ ਟੀਮ ਨੂੰ 7500 ਰੁਪਏ ਸਮੇਤ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਉਧਰ ਦੂਜੇ ਪਾਸੇ ਨਾਮਵਰ ਕਬੱਡੀ ਖਿਡਾਰੀ 'ਮੀਤ' ਥਾਂਦੇਵਾਲਾ ਨੂੰ ਬੁਲਟ ਮੋਟਰਸਾਇਕਲ ਦੇ ਕੇ ਪੰਮਾ ਥਾਂਦੇਵਾਲਾ, 'ਘੋਨਾ ਫ਼ੌਜੀ', ਸਤਪਾਲ ਸਿੰਘ, ਲਵਪ੍ਰੀਤ ਅਤੇ ਜਸਪ੍ਰੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਪ੍ਰਬੰਧਕਾ ਵਲੋਂ ਕਬੱਡੀ ਖਿਡਾਰੀ ਪੰਮਾ ਥਾਂਦੇਵਾਲਾ, ਭਿੰਦਾ ਬਰੀਵਾਲਾ, ਸ਼ਕਤੀਮਾਨ ਅਤੇ ਬਾਕਸਿੰਗ 'ਚ ਸਟੇਟ ਪੱਧਰੀ ਮੁਕਾਬਲੇ ਦੀ ਗੋਲਡ ਮੈਡਲ ਜੇਤੂ ਪਵਨਦੀਪ ਕੌਰ ਪੁੱਤਰੀ ਸੀਰਾ ਭਾਊ ਚੜ੍ਹੇਵਣ ਨੰੂ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਗਾਗੀ ਝਬੇਲਵਾਲੀ, ਐਸ.ਓ.ਆਈ. ਪ੍ਰਧਾਨ ਮਨਦੀਪ ਸ਼ਰਮਾ, ਜੋਗਿੰਦਰ ਬਲਾਕ ਸੰਮਤੀ, ਮਨਿੰਦਰ ਸਿੰਘ ਮਨੀ ਚੜ੍ਹੇਵਣ ਬਲਾਕ ਸੰਮਤੀ ਮੈਂਬਰ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਬਲਾਕ ਸਿੱਖਿਆ ਅਫ਼ਸਰ ਵਲੋਂ ਪ੍ਰੀਖਿਆ ਕੇਂਦਰਾਂ ਦਾ ਦੌਰਾ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਵੱਖ-ਵੱਖ ਸਕੂਲਾਂ ਵਿਚ ਅਮਨ-ਅਮਾਨ ਨਾਲ ਸ਼ੁਰੂ ਹੋ ਗਈ | ਸ੍ਰੀ ਮੁਕਤਸਰ ਸਾਹਿਬ ਦੇ ਦੋ ਬਲਾਕਾਂ ਸਰਕਾਰੀ ਪ੍ਰਾਇਮਰੀ ਸਕੂਲ ਥਾਂਦੇਵਾਲਾ, ਸੰਗੂਧੌਣ, ਬਰਕੰਦੀ ਪ੍ਰੀਖਿਆ ...

ਪੂਰੀ ਖ਼ਬਰ »

ਪਿੰਡ ਵਾਸੀਆਂ ਵਲੋਂ ਜਗਸੀਰ ਨੰਬਰਦਾਰ ਦਾ ਸਨਮਾਨ

ਦੋਦਾ, 15 ਮਾਰਚ (ਰਵੀਪਾਲ)-ਜਗਸੀਰ ਸਿੰਘ ਸੁਖਨਾ ਨੰਬਰਦਾਰ ਯੂਨੀਅਨ ਸਬ ਤਹਿਸੀਲ ਦੋਦਾ ਦੇ ਪ੍ਰਧਾਨ ਬਣਨ ਦੀ ਖ਼ੁਸ਼ੀ ਜਾਹਰ ਕਰਦੇ ਪਿੰਡ ਸੁਖਨਾ ਅਬਲੂ ਵਾਸੀਆਂ ਵਲੋਂ ਨੰਬਰਦਾਰ ਦਾ ਸਨਮਾਨ ਕੀਤਾ ਗਿਆ | ਸਨਮਾਨ ਪ੍ਰੋਗਰਾਮ ਦੌਰਾਨ ਸਾਬਕਾ ਸਰਪੰਚ ਗੁਰਪ੍ਰੇਮ ਸਿੰਘ ਗੋਪੀ, ...

ਪੂਰੀ ਖ਼ਬਰ »

ਲਵਪ੍ਰੀਤ ਕੌਰ ਬਰਾੜ ਨੂੰ ਕੀਤਾ ਸਨਮਾਨਿਤ

ਫ਼ਰੀਦਕੋਟ, 15 ਮਾਰਚ (ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ ਦੀ ਧੀ ਲਵਪ੍ਰੀਤ ਕੌਰ ਬਰਾੜ ਦੇ ਜੱਜ ਬਣਨ 'ਤੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਚੈਰੀਟੇਬਲ ਸੁਸਾਇਟੀ ਰਜਿ: ਫ਼ਰੀਦਕੋਟ ਲੰਗਰ ਮਾਤਾ ਖੀਵੀ ਜੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸੰਸਥਾ ਦੇ ...

ਪੂਰੀ ਖ਼ਬਰ »

ਪੇਟ ਤੇ ਜਿਗਰ ਦੇ ਰੋਗਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਫ਼ਰੀਦਕੋਟ, 15 ਮਾਰਚ (ਸਟਾਫ਼ ਰਿਪੋਰਟਰ)-ਡਾ. ਜਗਜੀਤ ਸਿੰਘ ਬੁੁੱਟਰ ਮੈਮੋਰੀਅਲ ਜੀ.ਐਸ. ਆਯੂਰਵੈਦਿਕ ਸੈਂਟਰ ਫ਼ਰੀਦਕੋਟ ਵਲੋਂ ਪੇਟ ਅਤੇ ਜਿਗਰ ਦੇ ਰੋਗਾਂ ਦੇ ਲੱਛਣ ਅਤੇ ਬਚਾਅ ਸਬੰਧੀ ਜਾਗਰੂਕ ਕਰਨ ਲਈ ਇਕ ਜਾਗਰੂਕਤਾ ਸੈਮੀਨਾਰ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਗੜਿਆਂ ਕਾਰਨ ਸੈਂਕੜੇ ਏਕੜ ਟਮਾਟਰ ਅਤੇ ਗੋਭੀ ਦੀ ਫ਼ਸਲ ਤਬਾਹ

ਗੋਲੇਵਾਲਾ, 15 ਮਾਰਚ (ਅਮਰਜੀਤ ਬਰਾੜ)-ਪਿਛਲੇ ਦਿਨੀਂ ਭਾਰੀ ਮੀਂਹ ਅਤੇ ਗੜਿ੍ਹਆਂ ਕਾਰਨ ਪਿੰਡ ਘੁਗਿਆਣਾ ਅਤੇ ਆਸ ਪਾਸ ਦੇ ਪਿੰਡਾਂ ਵਿਚ ਟਮਾਟਰ ਅਤੇ ਗੋਭੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ | ਇਨ੍ਹਾਂ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਇਹ ਉਹ ...

ਪੂਰੀ ਖ਼ਬਰ »

ਪਿੰਡ ਬੁਰਜ ਹਰੀਕਾ ਵਿਖੇ ਲੱਗਣ ਵਾਲਾ ਕੈਂਸਰ ਜਾਂਚ ਕੈਂਪ ਮੁਲਤਵੀ

ਬਰਗਾੜੀ, 15 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਵਰਲਡ ਕੈਂਸਰ ਕੇਅਰ ਸੁਸਾਇਟੀ ਵਲੋਂ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ 'ਚ ਪਿੰਡ ਬੁਰਜ ਹਰੀਕਾ ਵਿਖੇ ਮਨੁੱਖੀ ਸਰੀਰ ਦੀਆਂ ਬੀਮਾਰੀਆਂ ਅਤੇ ਕੈਂਸਰ ਜਾਂਚ ਕੈਂਪ ਜੋ 17 ਮਾਰਚ ਦਿਨ ਮੰਗਲਵਾਰ ਨੂੰ ਲਾਇਆ ਜਾ ਰਿਹਾ ਸੀ | ਇਹ ...

ਪੂਰੀ ਖ਼ਬਰ »

ਕਈ ਦਵਾਈ ਵਿਕਰੇਤਾ ਘਟੀਆ ਮਾਸਕ ਤੇ ਸੈਨੇਟਾਈਜ਼ਰ ਵੇਚ ਕੇ ਲੋਕਾਂ ਨੂੰ ਲਾ ਰਹੇ ਹਨ ਚੂਨਾ

ਕੋਟਕਪੂਰਾ, 15 ਮਾਰਚ (ਮੇਘਰਾਜ)-ਸਿਹਤ ਵਿਭਾਗ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਡਰਨ ਦੀ ਬਜਾਏ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਵਿਭਾਗ ਵਲੋਂ ਇਸ਼ਤਿਹਾਰਾਂ, ਸੈਮੀਨਾਰਾਂ ਅਤੇ ਹੋਰ ਸਾਧਨਾਂ ਰਾਹੀਂ ਲੋਕਾਂ ਨੂੰ ਜਿੱਥੇ ਸਾਬਣ ਨਾਲ ਵਾਰ-ਵਾਰ ਹੱਥ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੇ 'ਮੈਂਬਰਸ਼ਿਪ ਮੁਹਿੰਮ' ਤਹਿਤ ਪਿੰਡਾਂ 'ਚ ਕੈਂਪ ਲਾਏ

ਕੋਟਕਪੂਰਾ, 15 ਮਾਰਚ (ਮੇਘਰਾਜ)-ਆਮ ਆਦਮੀ ਪਾਰਟੀ ਨੇ ਦੇਸ਼ ਭਰ ਵਿਚ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਹੋਈ ਹੈ | ਇਸੇ ਲੜ੍ਹੀ ਤਹਿਤ ਆਮ ਆਦਮੀ ਪਾਰਟੀ ਕੋਟਕਪੂਰਾ ਇਕਾਈ ਨੇ ਹਲਕੇ ਦੇ ਪਿੰਡ ਵਾਂਦਰ ਜਟਾਣਾ ਅਤੇ ਢੀਮਾਂਵਾਲੀ ਵਿਖੇ ਪਿੰਡ ਵਾਸੀਆਂ ਨੂੰ ਪਾਰਟੀ ਨਾਲ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਬਾਜਾਖਾਨਾ, 15 ਮਾਰਚ (ਜੀਵਨ ਗਰਗ)-ਗਊਸ਼ਾਲਾ ਦਬੜ੍ਹੀਖਾਨਾ ਰੋਡ ਬਾਜਾਖਾਨਾ ਵਿਖੇ ਸਰਬੱਤ ਦੇ ਭਲੇ ਲਈ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਸਿਮਰਜੀਤ ਕੌਰ ਢਿੱਲੋਂ ਨਿਊਜ਼ੀਲੈਂਡ ਪੁੱਤਰੀ ਸਮਾਜ ਸੇਵੀ ਮੈਂਗਲ ਸਿੰਘ ਢਿੱਲੋਂ ਨੇ ਲੋੜਵੰਦ 7 ਪਰਿਵਾਰਾਂ ਨੂੰ ਸ਼ਾਲ ਦਾਨ ...

ਪੂਰੀ ਖ਼ਬਰ »

ਸੁਖਾਨੰਦ ਕਾਲਜ 'ਚ ਉਪਭੋਗਤਾ ਅਧਿਕਾਰ ਦਿਵਸ ਮਨਾਇਆ

ਬਾਜਾਖਾਨਾ, 15 ਮਾਰਚ (ਜੀਵਨ ਗਰਗ)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੇ ਅਰਥ-ਸ਼ਾਸਤਰ ਵਿਭਾਗ ਦੀ ਐਡਮ ਸਮਿਥ ਸੁਸਾਇਟੀ ਦੇ ਸਹਿਯੋਗ ਨਾਲ ਵਿਸ਼ਵ ਉਪਭੋਗਤਾ ਦਿਵਸ ਨੂੰ ਮੁੱਖ ਰੱਖਦੇ ਹੋਏ ਕਾਲਜ ਪੱਧਰ 'ਤੇ ਇਕ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ | ...

ਪੂਰੀ ਖ਼ਬਰ »

ਸਾਬਣ ਤੇ ਸੈਨੀਟਾਈਜ਼ਰ ਤੋਂ ਸੱਖਣੇ ਹਨ ਸਿਵਲ ਹਸਪਤਾਲ 'ਚ ਮਰੀਜ਼ਾਂ ਲਈ ਬਣੇ ਪਖ਼ਾਨੇ

ਕੋਟਕਪੂਰਾ, 15 ਮਾਰਚ (ਮੇਘਰਾਜ)-ਬੀਤੇ ਦਿਨੀਂ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਕੌਮੀ ਆਫ਼ਤ ਐਲਾਨ ਦਿੱਤਾ ਹੈ | ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਮੁੱਖ਼ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਲੈਣ ਤੋਂ ਬਾਅਦ ਜਿੰਮ, ਸਿਨੇਮਾ ਘਰਾਂ ਅਤੇ ...

ਪੂਰੀ ਖ਼ਬਰ »

ਲੜਕੀਆਂ ਦਾ ਕੋਰਸ ਪੂਰਾ ਹੋਣ ਉਪਰੰਤ ਸਿਲਾਈ ਕਿੱਟਾਂ ਤੇ ਪ੍ਰਮਾਣ-ਪੱਤਰ ਵੰਡੇ

ਮਲੋਟ, 15 ਮਾਰਚ (ਗੁਰਮੀਤ ਸਿੰਘ ਮੱਕੜ)-ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਮੈਡਮ ਕੋਮਲ ਨਿਗਮ ਅਤੇ ਲੇਖਾਕਾਰ ਮੈਡਮ ਪ੍ਰੀਤਿਕਾ ਜੁਨੇਜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿਚ ਚੱਲ ਰਹੇ ਸਿਲਾਈ ਕਟਾਈ ਸੈਂਟਰ ਵਿਖੇ ...

ਪੂਰੀ ਖ਼ਬਰ »

ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਵਾਂਗੇ-ਰੰਗਪੁਰੀ, ਵੱਟੂ

ਮੰਡੀ ਬਰੀਵਾਲਾ, 15 ਮਾਰਚ (ਨਿਰਭੋਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਚੁਣੇ ਗਏ ਸਰਕਲ ਪ੍ਰਧਾਨ ਬਲਜਿੰਦਰ ਸਿੰਘ ਰੰਗਪੁਰੀ ਸ਼ਹਿਰੀ ਪ੍ਰਧਾਨ ਅਤੇ ਰਾਜਿੰਦਰ ਸਿੰਘ ਵੱਟੂ ਸਰਕਲ ਪ੍ਰਧਾਨ ਦਿਹਾਤੀ ਬਰੀਵਾਲਾ ਨੇ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ...

ਪੂਰੀ ਖ਼ਬਰ »

ਸਰਪੰਚ ਸ਼ਮਿੰਦਰ ਸਿੰਘ ਗੋਗੀ ਅਕਾਲਗੜ੍ਹ ਦਾ ਪਿੰਡ ਵਾਸੀਆਂ ਵਲੋਂ ਸਨਮਾਨ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਕਲ ਉਦੇਕਰਨ ਤੋਂ ਨਵੇਂ ਚੁਣੇ ਗਏ ਪ੍ਰਧਾਨ ਸ਼ਮਿੰਦਰ ਸਿੰਘ ਗੋਗੀ ਬਰਾੜ ਸਰਪੰਚ ਪਿੰਡ ਅਕਾਲਗੜ੍ਹ ਦਾ ਪਿੰਡ ਵਾਸੀਆਂ ਵਲੋਂ ਸਨਮਾਨ ਕੀਤਾ ਗਿਆ | ਅਹੁਦੇਦਾਰੀ ਉਪਰੰਤ ਜਦੋਂ ...

ਪੂਰੀ ਖ਼ਬਰ »

ਸੜਕ ਕੰਢੇ ਖੜ੍ਹੇ ਸਫ਼ੈਦੇ ਦੀ ਕਟਾਈ ਦਾ ਮਸਲਾ ਭਖਿਆ

ਮੰਡੀ ਕਿੱਲਿਆਂਵਾਲੀ, 15 ਮਾਰਚ (ਇਕਬਾਲ ਸਿੰਘ ਸ਼ਾਂਤ)-ਨਿੱਜੀ ਹਿੱਤਾਂ ਲਈ ਵਾਤਾਵਰਨ ਅਤੇ ਕਾਨੂੰਨੀ ਨਿਯਮਾਂ ਨਾਲ ਖਿਲਵਾੜ ਆਮ ਵਰਤਾਰਾ ਹੋ ਗਿਆ ਹੈ | ਇੱਥੇ ਬਾਦਲ ਕਾਲੋਨੀ 'ਚ ਇੱਕ ਪਲਾਟ ਮਾਲਕ ਵਲੋਂ ਕਟਵਾਏ ਜਾ ਰਹੇ ਸੜਕ ਕੰਢੇ ਖੜ੍ਹੇ ਸਫ਼ੈਦੇ ਦੇ ਹਰੇ-ਭਰੇ ਵੱਡੇ ...

ਪੂਰੀ ਖ਼ਬਰ »

ਬੰਦ ਪਏ ਸੀ. ਸੀ. ਟੀ. ਵੀ. ਕੈਮਰੇ ਚਾਲੂ ਕੀਤੇ

ਮਲੋਟ, 15 ਮਾਰਚ (ਗੁਰਮੀਤ ਸਿੰਘ ਮੱਕੜ)-ਸ਼ਹਿਰ ਦੀ ਸੁਰੱਖਿਆ ਦੇ ਮੱਦੇਨਜ਼ਰ ਅਤੇ ਵੱਧ ਰਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਐਸ.ਡੀ.ਐਮ. ਗੋਪਾਲ ਸਿੰਘ ਅਤੇ ਡੀ.ਐਸ.ਪੀ. ਮਨਮੋਹਨ ਸਿੰਘ ਔਲਖ ਦੇ ਉਪਰਾਲੇ ਸਦਕਾ ਪਿਛਲੇ ਲੰਮੇ ਸਮੇਂ ਤੋਂ ਬੰਦ ਪਏ ਸੀ.ਸੀ.ਟੀ.ਵੀ. ਕੈਮਰੇ ...

ਪੂਰੀ ਖ਼ਬਰ »

ਬੱਸ ਅੱਡੇ ਵਿਚ ਕੂੜੇ ਦੇ ਢੇਰਾਂ ਤੋਂ ਬੱਸਾਂ ਦੇ ਕਰਮਚਾਰੀ ਤੇ ਲੋਕ ਪ੍ਰੇਸ਼ਾਨ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਵਿਚ ਸਫਾਈ ਦੇ ਮੰਦੇ ਹਾਲ ਤੋਂ ਬੱਸਾਂ ਦੇ ਕਰਮਚਾਰੀ ਅਤੇ ਲੋਕ ਪ੍ਰੇਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਚਾਲਕ ਬਿੰਦਰ ਸਿੰਘ ਸੂਰੇਵਾਲਾ ਅਤੇ ਕੰਡਕਟਰ ਸੇਵਕ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਸਬੰਧੀ ਕੋਟਲੀ ਸੰਘਰ ਵਿਚ ਲੱਗਾ ਜਾਗਰੂਕਤਾ ਕੈਂਪ

ਮੰਡੀ ਬਰੀਵਾਲਾ, 15 ਮਾਰਚ (ਨਿਰਭੋਲ ਸਿੰਘ)-ਸਿਵਲ ਸਰਜਨ ਹਰੀ ਨਰਾਇਣ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਕਿਰਨਦੀਪ ਕੌਰ ਸੀਨੀਅਰ ਮੈਡੀਕਲ ਚੱਕ ਸ਼ੇਰੇਵਾਲਾ ਦੀ ਅਗਵਾਈ ਵਿਚ ਡਾ: ਜਗਦੀਪ ਕੌਰ ਵਲੋਂ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕਰਨ ਲਈ ਕੋਟਲੀ ਸੰਘਰ ਵਿਚ ...

ਪੂਰੀ ਖ਼ਬਰ »

ਵਿਧਾਇਕ ਰੋਜ਼ੀ ਬਰਕੰਦੀ ਨੇ ਖਿਡਾਰੀਆਂ ਦੀ ਕੀਤੀ ਹੌ ਾਸਲਾ ਅਫ਼ਜਾਈ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਪਿੰਡ ਗੁਲਾਬੇਵਾਲਾ ਸੰਤ ਬਾਬਾ ਬ੍ਰਹਮਦਾਸ ਦੀ ਯਾਦ ਵਿਚ 30ਵਾਂ ਵਾਲੀਬਾਲ ਸ਼ੂਟਿੰਗ ਮੀਡੀਅਮ (ਨਿਰੋਲ) ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜੀ ...

ਪੂਰੀ ਖ਼ਬਰ »

ਬਸਪਾ ਦੇ ਸਮਾਗਮ 'ਚ ਸ਼ਾਮਿਲ ਹੋਣ ਪਾਰਟੀ ਵਰਕਰ ਹੋਏ ਰਵਾਨਾ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਵਿਚ ਸਮਾਜਿਕ ਪਰਿਵਰਤਨ ਲਈ ਬਹੁਜਨ ਸਮਾਜ ਪਾਰਟੀ ਕੋਲ ਸੱਤਾ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਸ ਸਬੰਧੀ ਬਹੁਜਨ ਸਮਾਜ ਪਾਰਟੀ ਦੇ ਬਾਨੀ ਸ੍ਰੀ ਕਾਂਸ਼ੀ ਰਾਮ ਦੇ ਜਨਮ ਦਿਨ ਨੂੰ ਉਤਸਵ ਵਜੋਂ ਮਨਾਉਣ ਅਤੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਹੋਣ ਦੀ ਲੋੜ-ਜ਼ਿਲ੍ਹਾ ਪੁਲਿਸ ਮੁਖੀ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ, ਬਲਕਿ ਜਾਗਰੂਕਤਾ ਨਾਲ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ | ਇਹ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਪਿੰਡ ਬੁੱਟਰ ਬਖੂਆ ਦੇ ਲੋਕ

ਗਿੱਦੜਬਾਹਾ, 15 ਮਾਰਚ (ਬਲਦੇਵ ਸਿੰਘ ਘੱਟੋਂ)-ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਿਛਲੇ ਤਿੰਨ ਸਾਲਾਂ ਵਿਚ ਹਲਕਾ ਗਿੱਦੜਬਾਹਾ ਦਾ ਵਿਕਾਸ ਅਕਾਲੀ ਸਰਕਾਰ ਦੇ 15 ਸਾਲਾਂ ਤੋਂ ਵੱਧ ਹੋਣ ਦੇ ਦਿੱਤੇ ਜਾ ਰਹੇ ਬਿਆਨਾਂ ਦੀ ਹਵਾ ਕੱਢਦਿਆਂ ਅੱਜ ਗਿੱਦੜਬਾਹਾ ਦੇ ...

ਪੂਰੀ ਖ਼ਬਰ »

'ਵਿਲੇਜ਼ ਪੁਲਿਸ ਅਫ਼ਸਰ' ਲੋਕਾਂ ਨਾਲ ਸਿੱਧਾ ਰਾਬਤਾ ਕਰ ਕੇ ਸੁਣ ਰਹੇ ਹਨ ਮੁਸ਼ਕਿਲਾਂ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਵਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਅੰਦਰ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ ਲਗਾਏ ਗਏ 'ਵਿਲੇਜ ਪੁਲਿਸ ਅਫ਼ਸਰਾਂ' ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਨੇ ਕੋਰੋਨਾ ਵਾਇਰਸ ਤੋਂ ਬਚਾਅ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਦੀ ਨਸ਼ਾ ਵਿਰੋਧੀ ਚੇਤਨਾ ਯੂਨਿਟ ਟੀਮ ਇੰਚਾਰਜ ਏ.ਐਸ.ਆਈ ਗੁਰਾਂਦਿਤਾ ਸਿੰਘ ਵਲੋਂ ਪਿੰਡ ਉਦੇਕਰਨ, ਸਰਾਏਨਾਗਾ ਅਤੇ ਵੜਿੰਗ ਵਿਖੇ ਕੋਰੋਨਾ ਵਾਇਰਸ ਤੋਂ ਬਚਾਅ ਕਰਨ ਅਤੇ ਨਸ਼ਿਆਂ ਦੇ ਮਾੜੇ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਵਲੋਂ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਭੇਟ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦਾਂ ਨੂੰ 20000 ਰੁਪਏ ਦੀ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ | ਜ਼ਿਲ੍ਹਾ ਇਕਾਈ ਪ੍ਰਧਾਨ ਗੁਰਬਿੰਦਰ ਸਿੰਘ ਬਰਾੜ ਦੱਸਿਆ ਕਿ ਸ਼ਮਸ਼ੇਰ ਸਿੰਘ ਸਾਹੀ ਕੈਲੇਫੋਰਨੀਆ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਹੱਥ ਮਿਲਾ ਕੇ ਨਹੀਂ ਹੱਥ ਜੋੜ ਕੀਤਾ ਜਾਵੇ ਸਵਾਗਤ-ਫ਼ੱਤਣਵਾਲਾ

ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਨੇ ਕੋਰੋਨਾ ਵਾਇਰਸ ਦੇ ਡਰ ਦੇ ਚਲਦਿਆਂ ਕਿਹਾ ਕਿ ਸਾਨੂੰ ਸਭ ਨੂੰ ਹੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX