ਤਾਜਾ ਖ਼ਬਰਾਂ


ਮਨੀਪੁਰ ਦੇ ਭਾਜਪਾ ਮੁਖੀ ਐਸ. ਟੇਕੇਂਦਰ ਸਿੰਘ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਅਸਮ ਦੇ ਨਾਗਾਓਂ ਵਿਚ 18 ਹਾਥੀਆਂ ਦੀ ਮੌਤ
. . .  1 day ago
ਦਿਸਪੁਰ, 13 ਮਈ - ਅਸਮ ਦੇ ਨਾਗਾਓਂ ਵਿਚ 18 ਹਾਥੀ ਮਰੇ ਹੋਏ ਪਾਏ ਗਏ ਹਨ। ਜੰਗਲਾਤ ਮੰਤਰੀ ਪਰਿਮਲ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ 18 ਹਾਥੀਆਂ ਦੀ ਮੌਤ ਬਿਜਲੀ ਡਿੱਗਣ ਨਾਲ ...
ਕਰਫਿਊ ਦੌਰਾਨ ਦੋ ਧਿਰਾਂ ਵਿਚਾਲੇ ਲੜਾਈ ਦੌਰਾਨ ਚੱਲੀ ਗੋਲੀ
. . .  1 day ago
ਲੁਧਿਆਣਾ ,13 ਮਈ {ਪਰਮਿੰਦਰ ਸਿੰਘ ਆਹੂਜਾ}- ਭਾਈ ਰਣਧੀਰ ਸਿੰਘ ਨਗਰ ਵਿਚ ਅੱਜ ਰਾਤ ਕਰਫਿਊ ਦੌਰਾਨ ਦੋ ਧਿਰਾਂ ਵਿਚਾਲੇ ਚੱਲੀ ਗੋਲੀ ਕਾਰਨ ਉਥੇ ਦਹਿਸ਼ਤ ਦਾ ਮਾਹੌਲ ਬਣ ਗਿਆ । ਸੂਚਨਾ ਮਿਲਦਿਆਂ ...
ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੂੰ ਹੋਇਆ ਕੋਰੋਨਾ
. . .  1 day ago
ਫ਼ਾਜ਼ਿਲਕਾ, 13 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦਰ ਪਾਲ ਸਿੰਘ ਸੰਧੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਪਿਛਲੇ ਕਾਫ਼ੀ ਸਮੇਂ ਤੋਂ ਡਿਪਟੀ ਕਮਿਸ਼ਨਰ ਸ. ਸੰਧੂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲੋਕ ...
ਜ਼ਿਲਾ ਫ਼ਾਜ਼ਿਲਕਾ ਵਿਚ 10 ਮੌਤਾਂ ਨਾਲ , 511 ਵਿਅਕਤੀ ਹੋਏ ਕੋਰੋਨਾ ਪਾਜ਼ੀਟਿਵ
. . .  1 day ago
ਫ਼ਾਜ਼ਿਲਕਾ, 13 ਮਈ(ਦਵਿੰਦਰ ਪਾਲ ਸਿੰਘ)-ਜ਼ਿਲਾ ਫ਼ਾਜ਼ਿਲਕਾ ਵਿਚ ਕੋਰੋਨਾ ਵਾਈਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਕਾਰਨ ਅੱਜ ਜ਼ਿਲੇ ਵਿਚ 10 ਵਿਅਕਤੀਆਂ ਦੀ ਮੌਤ ਹੋ ਜਾਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵੱਧ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਕਾਰਨ ਹੋਈਆਂ 6 ਮੌਤਾਂ, 363 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 13 ਮਈ (ਅਮਰਜੀਤ ਸਿੰਘ ਸਡਾਨਾ) - ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਅੱਜ 363 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਕੋਰੋਨਾ ਕਾਰਨ 3 ਔਰਤਾਂ ਸਮੇਤ 6 ਵਿਅਕਤੀਆਂ ਦੀ ਵੱਖ-ਵੱਖ ਹਸਪਤਾਲਾਂ ਵਿਚ ...
ਸ੍ਰੀ ਮੁਕਤਸਰ ਸਾਹਿਬ ’ਚ ਅੱਜ ਕੋਰੋਨਾ ਨਾਲ 15 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ)-ਕੋਰੋਨਾ ਮਹਾਂਮਾਰੀ ਨੇ ਸ਼ਹਿਰਾਂ ਤੋਂ ਇਲਾਵਾ ਹੁਣ ਪਿੰਡਾਂ ਵਿਚ ਪੂਰੀ ਤਰ੍ਹਾਂ ਪੈਰ ਪਸਾਰ ਲਏ ਹਨ ਤੇ ਅੱਜ ਕੋਰੋਨਾ ਨਾਲ 15 ਮੌਤਾਂ ਹੋਣ ਦਾ ਸਮਾਚਾਰ ...
ਰਾਜਸਥਾਨ ਵਿਚ ਸਿੱਖ ਨੌਜਵਾਨ ਦੀ ਕੁੱਟਮਾਰ ਤੇ ਕੇਸਾਂ ਦੀ ਬੇਅਦਬੀ ਦੀ ਸ਼੍ਰੋਮਣੀ ਕਮੇਟੀ ਵਲੋਂ ਸਖਤ ਨਿਖੇਧੀ
. . .  1 day ago
ਅੰਮ੍ਰਿਤਸਰ, 13 ਮਈ (ਜੱਸ) -ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਤੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਵਿਚ ਸਿੱਖ ਨੌਜਵਾਨ ਦੀ ਕੁੱਟਮਾਰ ਅਤੇ ਕੇਸਾਂ ਦੀ ਕੀਤੀ ਬੇਅਦਬੀ ਦੀ ਸਖਤ ਨਿਖੇਧੀ ਕੀਤੀ ...
ਅਸਮਾਨੀ ਬਿਜਲੀ ਡਿੱਗਣ ਨਾਲ ਨੌਜਾਵਾਨ ਦੀ ਮੌਕੇ ਤੇ ਮੌਤ ,6 ਹੋਰ ਨੌਜਵਾਨਾਂ ਨੂੰ ਵੀ ਲੱਗੇ ਬਿਜਲੀ ਦੇ ਝੱਟਕੇ
. . .  1 day ago
ਘਨੌਰ, 13 ਮਈ (ਜਾਦਵਿੰਦਰ ਸਿੰਘ ਜੋਗੀਪੁਰ)- ਪੰਜਾਬ-ਹਰਿਆਣਾ ਬਾਰਡਰ ਦੇ ਨੇੜਲੇ ਪਿੰਡ ਹਰਪਾਲਾਂ ’ਚ ਇੱਕ ਨੌਜਵਾਨ ਦੀ ਅਸਮਾਨੀ ਬਿਜਲੀ ਡਿਗਣ ਨਾਲ ਮੌਕੇ’ਤੇ ਮੌਤ ਹੋ ਜਾਣ ਦੀ ਖ਼ਬਰ ਹੈ। ਖ਼ਰਾਬ ਮੌਸਮ ਦੇ ਚਲਦੇ ...
ਰਮੇਸ਼ ਪਵਾਰ ਬਣੇ ਮਹਿਲਾ ਟੀਮ ਇੰਡੀਆ ਦੇ ਸੀਨੀਅਰ ਕੋਚ
. . .  1 day ago
ਨਵੀਂ ਦਿੱਲੀ , 13 ਮਈ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਰਮੇਸ਼ ਪਵਾਰ ਨੂੰ ਮਹਿਲਾ ...
ਪਠਾਨਕੋਟ ਵਿਚ ਕੋਰੋਨਾ ਦੇ 206 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 13 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ, ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 532 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ , 13 ਮਈ ( ਰੇਸ਼ਮ ਸਿੰਘ )- ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 532 ਨਵੇਂ ਮਾਮਲੇ ਸਾਹਮਣੇ ਆਏ ਹਨ । ਇਸ ਦੇ ਨਾਲ ਹੀ ਕੁੱਲ ਮਾਮਲਿਆਂ ਦੀ ਗਿਣਤੀ...
25 ਸਹਾਇਕ ਜ਼ਿਲ੍ਹਾ ਅਟਾਰਨੀ ਦੇ ਤਬਾਦਲੇ
. . .  1 day ago
ਲੁਧਿਆਣਾ,13 ਮਈ (ਪਰਮਿੰਦਰ ਸਿੰਘ ਆਹੂਜਾ) ਪੰਜਾਬ ਸਰਕਾਰ ਵਲੋਂ ਅੱਜ ਦੇਰ ਸ਼ਾਮ ਇਕ ਹੁਕਮ ...
ਲੁਧਿਆਣਾ 'ਚ ਕੋਰੋਨਾ ਨਾਲ 35 ਮੌਤਾਂ
. . .  1 day ago
ਲੁਧਿਆਣਾ,13 ਮਈ (ਪਰਮਿੰਦਰ ਸਿੰਘ ਆਹੂਜਾ) ਲੁਧਿਆਣਾ 'ਚ ਅੱਜ ਕੋਰੋਨਾ ਨਾਲ 35 ਮੌਤਾਂ ਹੋ ਗਈਆਂ ਹਨ। ਜਿਸ ਵਿਚ 25 ਮੌਤਾਂ ...
ਜੇਲ੍ਹ ਐਕਟ 1894 ਦੇ ਤਹਿਤ ਪੰਜਾਬ ਜੇਲ੍ਹ ਨਿਯਮਾਂ, 2021 ਨੂੰ ਪ੍ਰਵਾਨਗੀ
. . .  1 day ago
ਚੰਡੀਗੜ੍ਹ, 13 ਮਈ (ਬਿਕਰਮਜੀਤ ਸਿੰਘ ਮਾਨ ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਮੰਤਰੀ ਮੰਡਲ ਨੇ ਵੀਰਵਾਰ ਨੂੰ ਹੋਈ ਬੈਠਕ ਵਿਚ ...
ਸੜਕ ਦੁਰਘਟਨਾ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋਏ ਨੌਜਵਾਨ ਦੀ ਮੌਤ
. . .  1 day ago
ਤਰਨਤਾਰਨ,13 ਮਈ (ਵਿਕਾਸ ਮਰਵਾਹਾ) ਬੀਤੇ ਦਿਨੀਂ ਕੱਲ੍ਹ 12 ਮਈ ਨੂੰ ਸਵੇਰੇ ਤੜਕਸਾਰ ਸਵਾ ਅੱਠ ਵਜੇ ਤਰਨਤਾਰਨ...
ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਵਰਕਰਾਂ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਜ਼ਾਹਿਰ
. . .  1 day ago
ਤਪਾ ਮੰਡੀ, 13 ਮਈ (ਵਜੇ ਸ਼ਰਮਾ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹੋਇਆ ਪੀ.ਐੱਚ.ਸੀ ਤਪਾ....
ਪੁਲਿਸ ਨੇ ਸਖ਼ਤੀ ਨਾਲ ਕਰਵਾਏ ਗੁਰੂ ਹਰ ਸਹਾਏ ਦੇ ਬਾਜ਼ਾਰ ਬੰਦ
. . .  1 day ago
ਗੁਰੂ ਹਰ ਸਹਾਏ,13 ਮਈ (ਹਰਚਰਨ ਸਿੰਘ ਸੰਧੂ) ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਪੰਜਾਬ ਅੰਦਰ ਦੁਕਾਨਾਂ...
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਸਬਸਿਡੀ 'ਤੇ ਖੇਤੀ ਮਸ਼ੀਨਰੀ ਦੇਣ ਲਈ 26 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ
. . .  1 day ago
ਬੁਢਲਾਡਾ, 13 ਮਈ (ਸਵਰਨ ਸਿੰਘ ਰਾਹੀ) - ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ 'ਕਾਮਯਾਬ ਕਿਸਾਨ-ਖੁਸ਼ਹਾਲ ਕਿਸਾਨ' ਮਿਸ਼ਨ ਤਹਿਤ ਖੇਤੀਬਾੜੀ ਮਸ਼ੀਨਰੀ ਖ਼ਰੀਦਣ ਲਈ ਵੱਖ-ਵੱਖ...
ਮੋਗਾ ਵਿਚ ਕੋਰੋਨਾ ਦਾ ਧਮਾਕਾ, 181 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 13 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਧਮਾਕਾ ਹੋਇਆ ਹੈ ਅਤੇ ਇਕੋ ਦਿਨ 181 ਕੋਰੋਨਾ ਪੀੜਤ ਕੇਸ ਸਾਹਮਣੇ ਆਏ ਹਨ । ਮਰੀਜ਼ਾਂ ਦੀ ਕੁੱਲ...
ਭੀਲੋਵਾਲ ਪੱਕਾ ਦੀ ਦਾਣਾ ਮੰਡੀ 'ਚ ਕਣਕ ਭਾਰੀ ਮਾਤਰਾ 'ਚ ਹੋ ਰਹੀ ਖ਼ਰਾਬ
. . .  1 day ago
ਲੋਪੋਕੇ, 13 ਮਈ (ਗੁਰਵਿੰਦਰ ਸਿੰਘ ਕਲਸੀ) - ਮਾਰਕੀਟ ਕਮੇਟੀ ਚੋਗਾਵਾਂ ਅਧੀਨ ਆਉਂਦੀ 62 ਆੜ੍ਹਤਾਂ ਦੀ ਵਿਸ਼ਾਲ ਦਾਣਾ ਮੰਡੀ ਭੀਲੋਵਾਲ ਪੱਕਾ ਜਿਸ ਦੇ ਬਹੁਤ ਸਾਰੇ ਕੱਚੇ ਫੜ ਹਨ...
ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਡਾ. ਮਹਿੰਦਰ ਰਿਣਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਿਲ
. . .  1 day ago
ਚੰਡੀਗੜ੍ਹ ,13 ਮਈ - ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਡਾ. ਮਹਿੰਦਰ ਰਿਣਵਾ ਸ਼੍ਰੋਮਣੀ...
ਸਿੱਖਿਆ ਵਿਭਾਗ ਵਲੋਂ 550 ਮਾਸਟਰਾਂ ਨੂੰ ਤਰੱਕੀ ਦੇ ਕੇ ਲੈਕਚਰਾਰ ਬਣਾਇਆ
. . .  1 day ago
ਪੋਜੇਵਾਲ ਸਰਾਂ, 13 ਮਈ (ਨਵਾਂਗਰਾਈਂ) - ਸਿੱਖਿਆ ਵਿਭਾਗ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ 550 ਮਾਸਟਰ/ਮਿਸਟ੍ਰੈਸ ਨੂੰ ਤਰੱਕੀ ਦੇ ਕੇ 10300-34800+5400 ਦੇ ਗਰੇਡ ਵਿਚ ਲੈਕਚਰਾਰ...
ਨਸ਼ੇੜੀ ਪਿਉ ਨੇ ਨਸ਼ੇ ਲਈ ਹੋਰ ਪੈਸੇ ਨਾ ਮਿਲਣ 'ਤੇ ਜਵਾਨ ਧੀ ਨੂੰ ਮਾਰੀ ਗੋਲੀ
. . .  1 day ago
ਜਲਾਲਾਬਾਦ,13 ਮਈ (ਜਤਿੰਦਰ ਪਾਲ ਸਿੰਘ) - ਜਲਾਲਾਬਾਦ ਨੇੜੇ ਪੈਂਦੇ ਪਿੰਡ ਬਾਹਮਣੀ ਵਾਲਾ ਵਿਖੇ ਨਸ਼ੇੜੀ ਪਿਉ ਵਲ਼ੋਂ ਜਵਾਨ ਧੀ ਨੂੰ ਗੋਲੀ ਮਾਰਨ ਦੀ ਘਟਨਾ ਸਾਹਮਣੇ ...
ਬਿਹਾਰ ਵਿਚ ਅਗਲੇ ਦੱਸ ਦਿਨਾਂ ਤੱਕ ਵਧੀ ਤਾਲਾਬੰਦੀ
. . .  1 day ago
ਪਟਨਾ ,13 ਮਈ - ਬਿਹਾਰ ਵਿਚ ਅਗਲੇ ਦੱਸ ਦਿਨਾਂ ਤੱਕ ਤਾਲਾਬੰਦੀ ਨੂੰ ਵਧਾ ਦਿੱਤਾ ਗਿਆ ਹੈ । ਹੁਣ 16 ਮਈ ਤੋਂ 25 ਮਈ ਤੱਕ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਚੇਤ ਸੰਮਤ 552

ਪੰਜਾਬ / ਜਨਰਲ

ਮੋਰਾਂਵਾਲੀ ਵਿਖੇ 32 ਸ਼ੱਕੀ ਲੋਕਾਂ ਦੇ ਟੈੱਸਟ ਲਈ ਨਮੂਨੇ ਲਏ

ਇਕਾਂਤਵਾਸ 'ਚ ਭੇਜੇ ਵਿਅਕਤੀਆਂ ਦੀ ਗਿਣਤੀ 338 ਹੋਈ

ਗੜ੍ਹਸ਼ੰਕਰ, 25 ਮਾਰਚ (ਧਾਲੀਵਾਲ)-ਗੜ੍ਹਸ਼ੰਕਰ ਦੇ ਪਿੰਡਾਂ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਪਿੰਡ ਮੋਰਾਂਵਾਲੀ ਨਿਵਾਸੀ ਹਰਭਜਨ ਸਿੰਘ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਹੁਣ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਦੀ ਰਿਪੋਰਟ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਪਠਲਾਵਾ, ਲਧਾਣਾ ਝਿੱਕਾ 'ਚ ਲੋਕਾਂ ਦੇ ਨਮੂਨੇ ਲਏ

ਬੰਗਾ, 25 ਮਾਰਚ (ਜਸਬੀਰ ਸਿੰਘ ਨੂਰਪੁਰ)-ਗੁਰਦੁਆਰਾ ਸੰਤ ਘਨੱਯਾ ਸਿੰਘ ਪਠਲਾਵਾ ਦੇ ਗਿ: ਬਲਦੇਵ ਸਿੰਘ ਦੀ ਕੋਰੋਨਾ ਵਾਇਰਸ ਨਾਲ ਮੌਤ ਤੋਂ ਬਾਅਦ ਪ੍ਰਸ਼ਾਸਨ ਵਲੋਂ ਪਿੰਡਾਂ 'ਚ ਵੱਖੋ-ਵੱਖਰੇ ਪ੍ਰਬੰਧ ਕੀਤੇ ਜਾ ਰਹੇ ਹਨ | ਪਿੰਡ ਲਧਾਣਾ ਝਿੱਕਾ 'ਚ ਪ੍ਰਵੇਸ਼ ਗੋਇਲ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ ਲੋੜਵੰਦਾਂ ਤੇ ਗਰੀਬਾਂ ਤੱਕ ਪਹੁੰਚਾਇਆ ਜਾ ਰਿਹਾ ਹੈ 'ਗੁਰੂ ਕਾ ਲੰਗਰ'

ਅੰਮਿ੍ਤਸਰ, 25 ਮਾਰਚ (ਜਸਵੰਤ ਸਿੰਘ ਜੱਸ)-ਕੋਰੋਨਾ ਵਾਇਰਸ ਦੇ ਪ੍ਰਕੋਪ ਚਲਦਿਆਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਵਲੋਂ ਕਰਫਿਊ ਦੌਰਾਨ ਲੋੜਵੰਦ ਤੇ ਗਰੀਬ ਲੋਕਾਂ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਗੁਰੂ ਰਾਮ ਦਾਸ ਸਮੇਤ ਵੱਖ-ਵੱਖ ਗੁਰੂ-ਘਰਾਂ ਤੋਂ ਲੋੜਵੰਦਾਂ ਲੲਾੀ ...

ਪੂਰੀ ਖ਼ਬਰ »

ਸਰਹੱਦ ਤੋਂ 9 ਪੈਕਟ ਹੈਰੋਇਨ, ਪਿਸਤੌਲ, ਮੈਗਜ਼ੀਨ ਤੇ 7 ਜ਼ਿੰਦਾ ਕਾਰਤੂਸ ਬਰਾਮਦ

ਖਾਲੜਾ, 25 ਮਾਰਚ (ਜੱਜਪਾਲ ਸਿੰਘ ਜੱਜ)-ਜਿੱਥੇ ਇਕ ਪਾਸੇ ਕੋਰੋਨਾ ਵਾਇਰਸ ਦੇ ਡਰ ਕਾਰਨ ਪੰਜਾਬ ਵਿਚ ਕਰਫਿਊ ਲੱਗਾ ਹੋਇਆ ਹੈ, ਉੱਥੇ ਪਾਕਿਸਤਾਨੀ ਤਸਕਰ ਆਪਣੀਆਂ ਆਦਤਾਂ ਤੋਂ ਬਾਜ ਨਹੀਂ ਆ ਰਹੇ ਅਤੇ ਉਨ੍ਹਾਂ ਵਲੋਂ ਭਾਰਤ ਵਿਚ ਨਸ਼ੇ ਦੀਆਂ ਖੇਪਾਂ ਭੇਜਣੀਆਂ ਲਗਾਤਾਰ ਜਾਰੀ ...

ਪੂਰੀ ਖ਼ਬਰ »

ਤਿੰਨ ਲੱਖ ਦੇ ਕਰੀਬ ਰਜਿਸਟਰਡ ਮਜ਼ਦੁੂਰਾਂ ਦੇ ਖਤਿਆਂ 'ਚ ਤਿੰਨ ਹਜ਼ਾਰ ਦੀ ਰਾਸ਼ੀ ਪੈਣੀ ਸ਼ੁਰੂ-ਸ਼ਰਮਾ

ਧੂਰੀ, 25 ਮਾਰਚ (ਸੰਜੇ ਲਹਿਰੀ)-ਪੰਜਾਬ ਦੇ ਬਿਲਡਿੰਗ ਕੰਸਟਰਕਸ਼ਨ ਵੈਲਫੇਅਰ ਬੋਰਡ ਦੇ ਮੈਂਬਰ ਅਤੇ ਕੰਸਟਰਕਸ਼ਨ ਵਰਕਰ ਯੂਨੀਅਨ ਦੇ ਸੂਬਾ ਚੇਅਰਮੈਨ ਐਡਵੋਕੇਟ ਸ਼ੁਸੀਲ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਦੀ ਦਹਿਸ਼ਤ ...

ਪੂਰੀ ਖ਼ਬਰ »

ਕੈਪਟਨ ਵਲੋਂ ਨਾਂਦੇੜ 'ਚ ਫਸੇ ਪੰਜਾਬ ਦੇ 2000 ਸ਼ਰਧਾਲੂਆਂ ਦੀ ਵਾਪਸੀ ਲਈ ਢੁਕਵੇਂ ਪ੍ਰਬੰਧ ਕਰਨ ਦੀ ਅਪੀਲ

ਅਮਿਤ ਸ਼ਾਹ ਅਤੇ ਊਧਵ ਠਾਕਰੇ ਨੂੰ ਪੱਤਰ ਲਿਖ ਕੇ ਮੰਗੀ ਮਦਦ

ਚੰਡੀਗੜ੍ਹ, 25 ਮਾਰਚ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਨੂੰ ਸ੍ਰੀ ਨਾਂਦੇੜ ਸਾਹਿਬ ਤੋਂ ਪੰਜਾਬ ਦੇ 2000 ਸ਼ਰਧਾਲੂਆਂ ਦੀ ਵਾਪਸੀ ਲਈ ਫ਼ੌਰੀ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ ਜੋ ਤਾਲਾਬੰਦੀ ਕਾਰਨ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਹੰਗਾਮੀ ਮੀਟਿੰਗ ਅੱਜ

ਚੰਡੀਗੜ੍ਹ, 25 ਮਾਰਚ (ਐਨ.ਐਸ. ਪਰਵਾਨਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕਿਹਾ ਹੈ ਕਿ ਕੱਲ੍ਹ 26 ਮਾਰਚ ਨੂੰ ਅੰਮਿ੍ਤਸਰ ਵਿਚ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਹੰਗਾਮੀ ਮੀਟਿੰਗ ਸਵੇਰੇ 11 ਵਜੇ ਬੁਲਾਈ ਗਈ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ 'ਤੇ ਪਰਚਾ ਕਰਨ ਦੀ ਬਜਾਏ ਬੇਇੱਜ਼ਤੀ ਕਰਨਾ ਗ਼ਲਤ

ਚੰਡੀਗੜ੍ਹ, 25 ਮਾਰਚ (ਸੁਰਜੀਤ ਸਿੰਘ ਸੱਤੀ)- ਪੰਜਾਬ ਵਿਚ ਕਰਫ਼ਿਊ ਦੌਰਾਨ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ ਪਾਬੰਦੀ ਦੀ ਉਲੰਘਣਾ ਕਰਨ ਦੀਆਂ ਖ਼ਬਰਾਂ ਪ੍ਰਾਪਤ ਹੋ ਹੀ ਰਹੀਆਂ ਹਨ ਤੇ ਨਾਲ ਹੀ ਇਨ੍ਹਾਂ ਉਲੰਘਣਾਵਾਂ 'ਤੇ ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ...

ਪੂਰੀ ਖ਼ਬਰ »

ਸਿੱਖਿਆ ਸਕੱਤਰ ਵਲੋਂ ਸਕੂਲਾਂ ਨੂੰ ਆਨਲਾਈਨ ਨਾਨ ਬੋਰਡ ਨਤੀਜਾ ਘੋਸ਼ਿਤ ਕਰਨ ਲਈ ਕਿਹਾ

ਬਟਾਲਾ, 25 ਮਾਰਚ (ਕਾਹਲੋਂ)-ਸਿੱਖਿਆ ਸਕੱਤਰ ਪੰਜਾਬ ਕਿ੍ਸ਼ਨ ਕੁਮਾਰ ਵਲੋਂ ਸਰਕਾਰੀ ਸਕੂਲਾਂ 'ਚ ਲਈਆਂ ਗਈਆਂ ਨਾਨ-ਬੋਰਡ ਦੀਆਂ ਜਮਾਤਾਂ ਦੇ ਨਤੀਜੇ ਐਲਾਨਣ ਨੂੰ ਕਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਸਕੂਲਾਂ ਦੇ ਪਿ੍ੰਸੀਪਲਾਂ ਦੇ ਸੁਝਾਅ ਆਏ ਸਨ ਕਿ ਉਨ੍ਹਾਂ ਵਲੋਂ ਸਕੂਲ 'ਚ ...

ਪੂਰੀ ਖ਼ਬਰ »

ਸਮਾਲ ਪਾਵਰ ਕੁਨੈਕਸ਼ਨਾਂ ਵਾਲੇ ਸਨਅਤਕਾਰਾਂ ਨੂੰ ਬਿੱਲ ਭਰਨ ਲਈ ਦਿੱਤਾ ਹੋਰ ਸਮਾਂ

ਲੁਧਿਆਣਾ, 25 ਮਾਰਚ (ਪੁਨੀਤ ਬਾਵਾ)-ਪੰਜਾਬ ਰਾਜ ਬਿਜਲੀ ਨਿਗਮ ਵਲੋਂ ਸੂਬੇ ਦੇ ਸਮਾਲ ਪਾਵਰ ਕੁਨੈਕਸ਼ਨਾਂ ਵਾਲੇ ਸਨਅਤਕਾਰਾਂ ਤੇ ਉਪਭੋਗਤਾਵਾਂ ਨੂੰ ਰਾਹਤ ਪ੍ਰਦਾਨ ਕੀਤੀ ਗਈ ਹੈ | ਜਿਸ ਤਹਿਤ ਉਨ੍ਹਾਂ ਨੂੰ ਬਿਜਲੀ ਦਾ ਬਿੱਲ ਭਰਨ ਲਈ ਹੋਰ ਸਮਾਂ ਦੇ ਦਿੱਤਾ ਗਿਆ ਹੈ | ਜਦ ...

ਪੂਰੀ ਖ਼ਬਰ »

ਬੇਰੁਜ਼ਗਾਰ ਸਿਹਤ ਕਾਮਿਆਂ ਵਲੋਂ ਪੰਜਾਬ ਸਰਕਾਰ ਨੂੰ ਨਿਸ਼ਕਾਮ ਸੇਵਾਵਾਂ ਨਿਭਾਉਣ ਦੀ ਪੇਸ਼ਕਸ਼

3750 ਡਿਪਲੋਮਾ ਹੋਲਡਰ ਤਿਆਰ ਬਰ ਤਿਆਰ ਨੇ ਬੇਰੁਜ਼ਗਾਰ ਸਿਹਤ ਕਾਮੇ

ਮਲੌਦ, 25 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲੋਕ ਘਰਾਂ ਅੰਦਰ ਰਹਿ ਰਹੇ ਹਨ ਅਤੇ ਸਿਹਤ ਵਿਭਾਗ ਵਿਚ ਭਾਵੇਂ ਸਟਾਫ਼ ਦੀ ਵੱਡੀ ਘਾਟ ਹੋਣ ਦੇ ਬਾਵਜੂਦ ਸਿਹਤ ...

ਪੂਰੀ ਖ਼ਬਰ »

ਕਰਫ਼ਿਊ ਤੇ ਕੋਰੋਨਾ ਤੋਂ ਬੇਖ਼ਬਰ 400 ਦੇ ਕਰੀਬ ਨਸ਼ਾ ਪੀੜਤ ਪੁੱਜੇ ਮਾਨਾਂਵਾਲਾ ਦੇ ਸਿਹਤ ਕੇਂਦਰ

ਮਾਨਾਂਵਾਲਾ, 25 ਮਾਰਚ (ਗੁਰਦੀਪ ਸਿੰਘ ਨਾਗੀ)-ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜਿੱਥੇ ਇਕ ਪਾਸੇ ਸਰਕਾਰ ਨੇ ਕਰਫ਼ਿਊ ਲਾਇਆ ਹੋਇਆ ਹੈ, ਉੱਥੇ ਦੂਜੇ ਪਾਸੇ ਨਸ਼ਿਆਂ ਤੋਂ ਪੀੜਤਾਂ ਨੂੰ ਬਚਾਉਣ ਲਈ ਉਨ੍ਹਾਂ ਦੇ ਇਲਾਜ ਲਈ ਪੰਜਾਬ ਸਰਕਾਰ ਵਲੋਂ ਬਣਾਏ ਬਲਾਕ ਪੱਧਰੀ ਓਟ ...

ਪੂਰੀ ਖ਼ਬਰ »

ਸੜਕ 'ਤੇ ਘੁੰਮਦੇ ਲੜਕਿਆਂ ਨੂੰ ਕਾਬੂ ਕਰਨ ਗਈ ਪੁਲਿਸ 'ਤੇ ਪੱਥਰਬਾਜ਼ੀ, ਦੋ ਗਿ੍ਫ਼ਤਾਰ

ਚੰਡੀਗੜ੍ਹ, 25 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਸੜਕ 'ਤੇ ਘੁੰਮ ਰਹੇ ਦੋ ਲੜਕਿਆਂ ਨੂੰ ਕਾਬੂ ਕਰਨ ਉਨ੍ਹਾਂ ਦੇ ਘਰ ਪਹੁੰਚੇ ਦੋ ਪੁਲਿਸ ਕਰਮੀਆਂ 'ਤੇ ਲੜਕਿਆਂ ਨੇ ਪੱਥਰਬਾਜ਼ੀ ਕਰ ਦਿੱਤੀ | ਪੁਲਿਸ ਕਰਮੀਆਂ ਨੇ ਹੋਰ ਪੁਲਿਸ ਟੀਮ ਬੁਲਾ ਕੇ ਲੜਕਿਆਂ ਨੂੰ ਕਾਬੂ ਕੀਤਾ ...

ਪੂਰੀ ਖ਼ਬਰ »

ਘਰ ਦੀ ਦਹਿਲੀਜ਼ ਨੂੰ 21 ਦਿਨ 'ਲਛਮਣ ਰੇਖਾ' ਮੰਨਣਾ ਕਿਸਾਨਾਂ ਤੇ ਮਜ਼ਦੂਰਾਂ ਲਈ ਜ਼ੋਖ਼ਮ ਭਰਿਆ

ਮੁੱਲਾਂਪੁਰ-ਦਾਖਾ, 25 ਮਾਰਚ (ਨਿਰਮਲ ਸਿੰਘ ਧਾਲੀਵਾਲ)-ਪੂਰੇ ਭਾਰਤ 'ਚ ਤਾਲਾਬੰਦੀ (ਲਾਕਡਾਊਨ) ਅਤੇ ਪੰਜਾਬ 'ਚ ਕਰਫਿਊ ਤੋਂ ਬਾਅਦ ਕਿਰਸਾਨੀ ਦਾ ਧੁਰਾ ਖੇਤੀ ਦੀ ਰਫ਼ਤਾਰ ਰੁਕ ਗਈ | ਖ਼ਰਾਬ ਹੋਈ ਆਲੂ ਦੀ ਫ਼ਸਲ ਤੋਂ ਬਾਅਦ ਕਿਸਾਨਾਂ ਨੂੰ ਸਮਝਣਾ ਔਖਾ ਹੋਇਆ ਪਿਆ ਕਿ ਅਗਲੇ 21 ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਜਾਂਚ ਲੈਬੋਰੇਟਰੀ ਛੇਤੀ ਹੀ ਫ਼ਰੀਦਕੋਟ 'ਚ ਸ਼ੁਰੂ ਕਰੇਗੀ ਆਪਣਾ ਕੰਮ-ਵੀ.ਸੀ.

ਜਲਾਲਾਬਾਦ ਸਿਵਲ ਹਸਪਤਾਲ ਨੂੰ 4 ਵੈਂਟੀਲੇਟਰ ਦੇਣ ਦਾ ਕੀਤਾ ਐਲਾਨ

ਫ਼ਾਜ਼ਿਲਕਾ, 25 ਮਾਰਚ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਸ੍ਰੀ ਅੰਮਿ੍ਤਸਰ ਸਾਹਿਬ, ਪਟਿਆਲਾ ਮੈਡੀਕਲ ਕਾਲਜ ਤੋਂ ਬਾਅਦ ਜਲਦੀ ਹੀ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਕੋਰੋਨਾ ਵਾਇਰਸ ਦੀ ਜਾਂਚ ਸ਼ੁਰੂ ਹੋ ਜਾਵੇਗੀ | ਇਸ ਸਬੰਧੀ ਮਸ਼ੀਨਰੀ ਮਿਲ ਚੁੱਕੀ ਹੈ, ਮਾਹਿਰ ਡਾਕਟਰ ਇਸ ਦੀ ਸਿਖਲਾਈ ਸ੍ਰੀ ਅੰਮਿ੍ਤਸਰ ਸਾਹਿਬ ਜਾ ਰਹੇ ਹਨ | ਇਹ ਜਾਣਕਾਰੀ ਬਾਬਾ ਫ਼ਰੀਦ ਹੈਲਥ ਸਾਇੰਸ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜ ਬਹਾਦਰ ਸਿੰਘ ਨੇ ਜਲਾਲਾਬਾਦ ਅਤੇ ਫ਼ਾਜ਼ਿਲਕਾ ਦੇ ਸਿਵਲ ਹਸਪਤਾਲਾਂ ਦੀ ਜਾਂਚ ਤੋਂ ਬਾਅਦ ਦਿੱਤੀ | ਉਨ੍ਹਾਂ ਕਿਹਾ ਕਿ ਫ਼ਰੀਦਕੋਟ ਮੈਡੀਕਲ ਕਾਲਜ ਨੇ ਆਪਣੇ ਅਧੀਨ 5 ਜ਼ਿਲਿ੍ਹਆਂ ਦੀ ਜ਼ਿੰਮੇਵਾਰੀ ਚੁੱਕੀ ਹੈ, ਜਿਨ੍ਹਾਂ 'ਚ ਫ਼ਰੀਦਕੋਟ, ਮੋਗਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਸੂਬੇ ਦੇ 5 ਜ਼ਿਲਿ੍ਹਆਂ ਵਿਚ ਹਾਲੇ ਤੱਕ ਕੋਈ ਵੀ ਕੇਸ ਕੋਰੋਨਾ ਦਾ ਪਾਜ਼ੀਟਿਵ ਨਹੀਂ ਮਿਲਿਆ | ਉਨ੍ਹਾਂ ਆਸ ਪ੍ਰਗਟਾਈ ਕਿ ਜਿਸ ਤਰ੍ਹਾਂ ਦੇਸ਼ ਅੰਦਰ ਤਾਲਾਬੰਦੀ ਹੋਈ ਹੈ, ਉਸ ਦੇ ਚੰਗੇ ਸਿੱਟੇ ਸਾਹਮਣੇ ਆਉਣਗੇ | ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਵੈਂਟੀਲੇਟਰਾਂ ਦੀ ਘਾਟ ਸਬੰਧੀ ਉਨ੍ਹਾਂ ਕਿਹਾ ਕਿ ਜਲਾਲਾਬਾਦ ਦੇ 100 ਬਿਸਤਰਿਆਂ ਵਾਲੇ ਹਸਪਤਾਲ ਵਿਚ ਛੇਤੀ ਹੀ 4 ਵੈਂਟੀਲੇਟਰ ਸਥਾਪਿਤ ਹੋ ਜਾਣਗੇ | ਉਨ੍ਹਾਂ ਕਿਹਾ ਕਿ 40 ਵੈਂਟੀਲੇਟਰਾਂ ਦੀ ਸਪਲਾਈ ਪੰਜਾਬ ਸਰਕਾਰ ਨੇ ਲਈ ਹੈ, ਜੋ ਸੂਬੇ ਦੇ ਮੈਡੀਕਲ ਕਾਲਜਾਂ ਨੂੰ ਮਿਲਣੀ ਹੈ | ਉਨ੍ਹਾਂ ਦੱਸਿਆ ਕਿ 50 ਵੈਂਟੀਲੇਟਰ ਹੋਰ ਲੈਣ ਦੇ ਆਰਡਰ ਸਰਕਾਰ ਨੇ ਕਰ ਦਿੱਤੇ ਹਨ | ਜਿਸ ਨਾਲ 1-2 ਵੈਂਟੀਲੇਟਰ ਸਿਵਲ ਹਸਪਤਾਲਾਂ ਵਿਚ ਭੇਜੇ ਜਾਣਗੇ | ਇਸ ਦੌਰਾਨ ਉਨ੍ਹਾਂ ਸਰਕਾਰੀ ਹਸਪਤਾਲ ਵਿਚ ਬਣਾਏ ਗਏ ਵਿਸ਼ੇਸ਼ ਕੋਰੋਨਾ ਵਾਰਡ ਦੀ ਜਾਂਚ ਕੀਤੀ | ਇਸ ਮੌਕੇ ਸਿਵਲ ਸਰਜਨ ਸੁਰਿੰਦਰ ਸਿੰਘ, ਸਹਾਇਕ ਐਸ.ਐਮ.ਓ. ਡਾ. ਕਵਿਤਾ ਸਿੰਘ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਮੈਟਰੋ, ਟੈਕਸੀਆਂ ਬੰਦ ਹੋਣ 'ਤੇ ਦਿੱਲੀ ਦੇ ਏਅਰਪੋਰਟ 'ਤੇ ਲੋਕ ਹੋ ਰਹੇ ਨੇ ਪ੍ਰੇਸ਼ਾਨ

ਨਵੀਂ ਦਿੱਲੀ, 25 ਮਾਰਚ (ਬਲਵਿੰਦਰ ਸਿੰਘ ਸੋਢੀ)- ਕੋਰੋਨਾ ਦੇ ਸੰਕਰਮਣ ਦੇ ਖਤਰੇ ਨੂੰ ਵੇਖਦੇ ਹੋਏ ਦਿੱਲੀ ਵਿਚ ਮੈਟਰੋ ਰੇਲ ਤੇ ਟੈਕਸੀਆਂ ਬੰਦ ਹੋਣ ਕਾਰਨ ਅਤੇ ਡੀ.ਟੀ.ਸੀ. ਦੀਆਂ ਬੱਸਾਂ ਦੇਰੀ ਨਾਲ ਆਉਣ ਕਰਕੇ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਦਿੱਲੀ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਸੁਰੇਸ਼ ਕੁਮਾਰ ਨੂੰ ਪੱਤਰ

ਚੰਡੀਗੜ੍ਹ, 25 ਮਾਰਚ (ਵਿਕਰਮਜੀਤ ਸਿੰਘ ਮਾਨ)-ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕੋਰੋਨਾ ਵਾਇਰਸ ਤੋਂ ਬਚਾਓ ਲਈ ਕਿਸਾਨਾਂ-ਮਜ਼ਦੂਰਾਂ 'ਚ ਜਾਗਰੂਕਤਾ ਪੈਦਾ ਕਰਨ ਲਈ 'ਸਿਹਤ ਸੰਭਾਲ ਤੇ ਸਿਹਤ ਚੇਤਨਾ ਮੁਹਿੰਮ' ਸ਼ੁਰੂ ਕਰਨ ਦਾ ...

ਪੂਰੀ ਖ਼ਬਰ »

ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜਾਬ ਦੇ 4 ਹਜ਼ਾਰ ਸ਼ਰਧਾਲੂ ਫਸੇ-ਚੰਦੂਮਾਜਰਾ ਨੇ ਰੇਲ ਮੰਤਰੀ ਨੂੰ ਲਿਖਿਆ ਪੱਤਰ

ਦੇਵੀਗੜ੍ਹ, 25 ਮਾਰਚ(ਮੁਖਤਿਆਰ ਸਿੰਘ ਨੌਗਾਵਾਂ)-ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜਾਬ ਦੇ 4 ਹਜ਼ਾਰ ਸ਼ਰਧਾਲੂ ਫਸੇ ਹੋਏ ਹਨ, ਨੰੂ ਸੁਰੱਖਿਅਤ ਘਰਾਂ ਤੱਕ ਪਹੰੁਚਾਉਣ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਸਾਬਕਾ ...

ਪੂਰੀ ਖ਼ਬਰ »

ਰਾਸ਼ਨ ਦੀਆਂ ਗੱਡੀਆਂ ਨਾ ਆਉਣ ਤੋਂ ਕਾਰੋਬਾਰੀ ਪ੍ਰੇਸ਼ਾਨ

ਜਲੰਧਰ, 25 ਮਾਰਚ (ਸ਼ਿਵ)-ਜ਼ਿਲਿ੍ਹਆਂ ਵਿਚ ਰਾਸ਼ਨ ਦੀ ਸਪਲਾਈ ਲਈ ਥੋਕ ਕਾਰੋਬਾਰੀਆਂ ਨੂੰ ਸਾਮਾਨ ਭੇਜਣ ਦੀ ਮਨਜ਼ੂਰੀ ਮਿਲਣ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਪਰ ਦੂਜੇ ਪਾਸੇ ਥੋਕ ਕਾਰੋਬਾਰੀਆਂ ਨੂੰ ਭੇਜੇ ਜਾਣ ਵਾਲੀ ਖੰਡ, ਦਾਲਾਂ ਤੇ ਹੋਰ ਰਾਸ਼ਨ ਦੇ ਟਰੱਕ ਕਈ ...

ਪੂਰੀ ਖ਼ਬਰ »

ਸਨਅਤੀ ਰਾਜਧਾਨੀ ਦੇ ਲੱਖਾਂ ਮਜ਼ਦੂਰ ਪੈਸੇ ਤੇ ਰਾਸ਼ਨ ਨਾ ਹੋਣ ਕਰਕੇ ਔਖਾ ਸਮਾਂ ਬਤੀਤ ਕਰਨ ਲਈ ਮਜ਼ਬੂਰ

ਸਨਅਤਕਾਰਾਂ ਤੋਂ ਮਹੀਨੇ ਦੇ ਆਖ਼ਰੀ ਹਫ਼ਤੇ ਅਗਾਊਾ ਪੈਸੇ ਲੈਣ ਵਾਲੇ ਕਾਮੇ ਘਰਾਂ ਵਿਚ ਹੀ ਹੋਏ ਕੈਦ

ਲੁਧਿਆਣਾ, 25 ਮਾਰਚ (ਪੁਨੀਤ ਬਾਵਾ)-ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਵਿਚ ਲੱਖਾਂ ਪ੍ਰਵਾਸੀ ਮਜ਼ਦੂਰ ਵੱਖ-ਵੱਖ ਕਾਰਖਾਨਿਆਂ ਵਿਚ ਕੰਮ ਕਰਦੇ ਹਨ | ਪਰ ਕੋਰੋਨਾ ਵਾਇਰਸ ਕਰਕੇ ਸ਼ਹਿਰ ਅੰਦਰ ਕਰਫਿਊ ਲੱਗ ਗਿਆ ਹੈ | ਜਿਸ ਕਰਕੇ ਇਹ ਲੱਖਾਂ ਮਜ਼ਦੂਰ ਘਰਾਂ ਵਿਚ ਬੈਠੇ ...

ਪੂਰੀ ਖ਼ਬਰ »

ਨਰੇਸ਼ ਗੁਜਰਾਲ ਨੇ ਹਸਪਤਾਲਾਂ ਦੀਆਂ ਸਹੂਲਤਾਂ ਲਈ ਫੰਡ 'ਚੋਂ 2 ਕਰੋੜ ਰੁਪਏ ਕੀਤੇ ਅਲਾਟ

• 3 ਕਰੋੜ ਰੁਪਏ ਕਿਸੇ ਵੀ ਸਮੇਂ ਵਰਤਣ ਲਈ ਡੀ.ਸੀ. ਨੂੰ ਕਿਹਾ

ਜਲੰਧਰ, 25 ਮਾਰਚ (ਮੇਜਰ ਸਿੰਘ)-ਰਾਜ ਸਭਾ ਮੈਂਬਰ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰੀ ਨਰੇਸ਼ ਗੁਜਰਾਲ ਨੇ ਰਾਜ ਸਭਾ ਦੇ ਆਪਣੇ ਅਖ਼ਤਿਆਰੀ ਲੋਕਲ ਏਰੀਆ ਡਿਵੈੱਲਪਮੈਂਟ ਫੰਡ ਵਿਚੋਂ ਹਸਪਤਾਲਾਂ ਵਿਚ ਡਾਕਟਰੀ ਸਹੂਲਤਾਂ ਦੀ ਮਜ਼ਬੂਤੀ ਲਈ 2 ਕਰੋੜ ਰੁਪਏ ਅਲਾਟ ਕੀਤੇ ਹਨ | ...

ਪੂਰੀ ਖ਼ਬਰ »

ਇਸ ਸਥਿਤੀ 'ਚ ਹੈਕਰਸ ਨਿਸ਼ਾਨਾ ਬਣਾ ਸਕਦੇ ਹਨ

ਨਵੀਂ ਦਿੱਲੀ, 25 ਮਾਰਚ (ਬਲਵਿੰਦਰ ਸਿੰਘ ਸੋਢੀ)-ਇਸ ਸਮੇਂ ਕੋਰੋਨਾ ਵਾਇਰਸ ਆਪਣੇ ਪੈਰ ਲਗਾਤਾਰ ਪਸਾਰ ਰਿਹਾ ਹੈ | ਇਸ ਮਹਾਂਮਾਰੀ ਰੋਕਣ ਦੇ ਲਈ ਸਰਕਾਰ ਨੇ ਉੱਚਿਤ ਕਦਮ ਉਠਾਉਣ ਦੇ ਨਾਲ-ਨਾਲ ਲਾਕਡਾਊਨ ਤੇ ਧਾਰਾ 144 ਲਾਗੂ ਕੀਤੀ ਹੈ ਅਤੇ ਲੋਕ ਆਪਣੇ ਦਫ਼ਤਰਾਂ ਦਾ ਕੰਮਕਾਜ ...

ਪੂਰੀ ਖ਼ਬਰ »

ਪਾਕਿ 'ਚ ਗੁਰਦੁਆਰਾ ਤੰਬੂ ਸਾਹਿਬ ਦੀ ਸਰਾਂ ਇਕਾਂਤਵਾਸ ਕੇਂਦਰ 'ਚ ਤਬਦੀਲ

ਅੰਮਿ੍ਤਸਰ, 25 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਪਹਿਲੀ ਪਾਤਸ਼ਾਹੀ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੀ ਨਵੀਂ ਉਸਾਰੀ ਸਰਾਂ ਨੂੰ ...

ਪੂਰੀ ਖ਼ਬਰ »

ਕੋਰੋਨਾ ਤੇ ਕਰਫ਼ਿਊ ਦਾ ਕਹਿਰ ਕਿਸਾਨੀ 'ਤੇ ਵੀ ਮੰਡਰਾਉਣ ਲੱਗਾ

ਸਪਰੇਆਂ ਨਾ ਮਿਲਣ ਕਾਰਨ ਬਿਮਾਰੀ ਵਧਣ ਦੀ ਸੰਭਾਵਨਾ, ਕਿਸਾਨਾਂ ਨੇ ਸਰਕਾਰ ਤੋਂ ਮੰਗਿਆ ਸਹਿਯੋਗ

ਅਬੋਹਰ, 25 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਇਕ ਪਾਸੇ ਜਿੱਥੇ ਦੁਨੀਆ ਭਰ 'ਚ ਮਨੁੱਖਤਾ ਲਈ ਕੋਰੋਨਾ ਵਾਇਰਸ ਵੱਡਾ ਖ਼ਤਰਾ ਪੈਦਾ ਕਰ ਰਿਹਾ ਹੈ | ਉੱਥੇ ਕਿਸਾਨੀ 'ਤੇ ਵੀ ਇਸ ਦਾ ਕਹਿਰ ਮੰਡਰਾਉਣ ਲੱਗਿਆ ਹੈ | ਦੇਸ਼ ਭਰ ਵਿਚ ਤਾਲਾਬੰਦੀ ਤੇ ਪੰਜਾਬ 'ਚ ਕਰਫ਼ਿਊ ਲੱਗਿਆ ਹੋਇਆ ਹੈ ...

ਪੂਰੀ ਖ਼ਬਰ »

ਸੁਖਬੀਰ ਵਲੋਂ ਮੁੱਖ ਮੰਤਰੀ ਨੂੰ 3 ਮਹੀਨੇ ਲਈ ਕਮਰਸ਼ੀਅਲ ਬਿਜਲੀ ਬਿੱਲਾਂ 'ਚ 50 ਫ਼ੀਸਦੀ ਕਟੌਤੀ ਕਰਨ ਦੀ ਅਪੀਲ

ਵਪਾਰਕ ਜਾਇਦਾਦਾਂ ਨੂੰ 6 ਮਹੀਨੇ ਲਈ ਪ੍ਰਾਪਰਟੀ ਟੈਕਸ ਤੋਂ ਛੋਟ ਦੇਣ ਲਈ ਵੀ ਕਿਹਾ

ਚੰਡੀਗੜ੍ਹ 25 ਮਾਰਚ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੰੂ ਅਪੀਲ ਕੀਤੀ ਹੈ ਕਿ ਉਹ ਅਗਲੇ ਤਿੰਨ ਮਹੀਨਿਆਂ ਲਈ ਵਪਾਰਕ ਬਿਜਲੀ ਬਿੱਲਾਂ ਵਿਚ 50 ਫ਼ੀਸਦੀ ਕਟੌਤੀ ਕਰਕੇ ਉਦਯੋਗਿਕ ਖੇਤਰ ...

ਪੂਰੀ ਖ਼ਬਰ »

ਬੀ.ਕੇ.ਯੂ. ਲੱਖੋਵਾਲ ਵਲੋਂ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਤੋਂ ਬਚਾਉਣ ਦੀ ਅਪੀਲ

ਖੰਨਾ, 25 ਮਾਰਚ (ਹਰਜਿੰਦਰ ਸਿੰਘ ਲਾਲ)- ਬੀ.ਕੇ.ਯੂ. ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਆਲੂਆਂ, ਮਟਰਾਂ ਅਤੇ ਹੋਰ ਸਬਜ਼ੀਆਂ ਦੀਆਂ ਫ਼ਸਲਾਂ ਤਿਆਰ ਹਨ ਅਤੇ ਕਈ ਥਾਵਾਂ 'ਤੇ ਆਲੂ ਕਿਸਾਨਾਂ ਦੇ ਖੇਤਾਂ 'ਚ ਪੁੱਟੇ ਪਏ ਹਨ | ਜਿਨ੍ਹਾਂ ਨੂੰ ਕੋਲਡ ...

ਪੂਰੀ ਖ਼ਬਰ »

ਭਾਜਪਾ ਵਿਧਾਇਕ ਮਹੀਨੇ ਦੀ ਤਨਖ਼ਾਹ ਅਤੇ ਸਾਬਕਾ ਵਿਧਾਇਕ ਮਹੀਨੇ ਦੀ ਪੈਨਸ਼ਨ ਦੇਣਗੇ ਰਾਹਤ ਫ਼ੰਡ 'ਚ- ਸ਼ਰਮਾ

ਅੰਮਿ੍ਤਸਰ, 25 ਮਾਰਚ (ਹਰਮਿੰਦਰ ਸਿੰਘ)-ਭਾਜਪਾ ਦੇ ਪੰਜਾਬ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ ਵਲੋਂ ਕੋਵਿਡ -19 ਦੀ ਭਿਆਨਕ ਮਹਾਮਾਰੀ ਨਾਲ ਜੂਝਣ ਲਈ ਕੀਤੇ ਉਪਰਾਲੇ ਦੀ ਪ੍ਰੋੜਤਾ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਆਉਂਦੇ ਲਾਭਪਾਤਰੀ ਜਣੇਪੇ ਲਈ ਸਿੱਧੇ ਤੌਰ 'ਤੇ ਸੂਚੀਬੱਧ

ਨਿੱਜੀ ਹਸਪਤਾਲ 'ਚ ਇਲਾਜ ਕਰਵਾ ਸਕਦੇ ਹਨ

ਲੁਧਿਆਣਾ, 25 ਮਾਰਚ (ਸਲੇਮਪੁਰੀ)-ਪੰਜਾਬ ਸਰਕਾਰ ਨੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਆਉਂਦੇ ਲਾਭਪਾਤਰੀਆਂ ਨੂੰ ਲੋੜ ਪੈਣ 'ਤੇ ਸਰਕਾਰੀ ਹਸਪਤਾਲਾਂ ਵਿਚ ਆਉਣ ਦੀ ਬਜਾਏ ਸਿੱਧੇ ਤੌਰ 'ਤੇ ਸੂਚੀਬੱਧ ਨਿੱਜੀ ਹਸਪਤਾਲਾਂ 'ਚ ਜਾ ਕੇ ਇਲਾਜ ਕਰਵਾਉਣ ਲਈ ...

ਪੂਰੀ ਖ਼ਬਰ »

ਭਾਈ ਢੱਡਰੀਆਂ ਵਾਲਿਆਂ ਵਲੋਂ ਕੱਲ੍ਹ ਤੋਂ ਸ਼ਾਮ 5 ਵਜੇ ਤੋਂ 7 ਵਜੇ ਤੱਕ ਲਾਈਵ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ

ਨਦਾਮਪੁਰ, ਚੰਨੋਂ, 25 ਮਾਰਚ (ਹਰਜੀਤ ਸਿੰਘ ਨਿਰਮਾਣ)-ਸੰਗਤ ਦੀ ਮੰਗ ਨੰੂ ਮੁੱਖ ਰੱਖਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸੇਖੂਪੁਰ ਵਿਖੇ ਲਾਈਵ ਧਾਰਮਿਕ ਪ੍ਰੋਗਰਾਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ | ਇਕ ਵੀਡੀਓ ...

ਪੂਰੀ ਖ਼ਬਰ »

ਲੋਕਾਂ ਤੱਕ ਰਾਸ਼ਨ ਅਤੇ ਦੁੱਧ ਦੀ ਸਪਲਾਈ ਯਕੀਨੀ ਹੋਵੇ- ਮਜੀਠੀਆ

ਚੰਡੀਗੜ੍ਹ, 25 ਮਾਰਚ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਇਸ ਸੰਕਟ ਦੇ ਘੜੀ 'ਚ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਪੰਜਾਬ 'ਚ ਲੱਗੇ ਕਰਫਿਊ ਦੌਰਾਨ ਲੋਕਾਂ ਤੱਕ ਰਾਸ਼ਨ, ...

ਪੂਰੀ ਖ਼ਬਰ »

ਦੁਨੀਆ ਭਰ 'ਚ 20 ਹਜ਼ਾਰ ਤੋਂ ਵੱਧ ਮੌਤਾਂ

1 ਲੱਖ 11 ਹਜ਼ਾਰ ਤੋਂ ਵੱਧ ਲੋਕ ਹੋਏ ਠੀਕ

ਜੇਨੇਵਾ, 25 ਮਾਰਚ (ਏਜੰਸੀ)-ਵਿਸ਼ਵ ਭਰ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਨਾਲ ਹੁਣ ਤੱਕ 20 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜਦਕਿ 436481 ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਇਸ ਤੋਂ ਇਲਾਵਾ 111888 ਲੋਕ ਇਸ ਵਾਇਰਸ ਤੋਂ ਠੀਕ ਹੋਏ ਹਨ। ਸਪੇਨ ਨੇ ਮੌਤਾਂ ਦੀ ਗਿਣਤੀ 'ਚ ਚੀਨ ਨੂੰ ...

ਪੂਰੀ ਖ਼ਬਰ »

ਸਰਕਾਰ ਨੇ ਡਾਕਟਰਾਂ ਨੂੰ ਬੇਦਖ਼ਲ ਕਰਨ ਵਾਲੇ ਮਕਾਨ ਮਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ

ਨਵੀਂ ਦਿੱਲੀ, 25 ਮਾਰਚ (ਏਜੰਸੀ)-ਸਰਕਾਰ ਨੇ ਬੁੱਧਵਾਰ ਨੂੰ ਜ਼ੋਨਲ ਡਿਪਟੀ ਕਨਿਸ਼ਨਰਾਂ ਨੂੰ ਉਨ੍ਹਾਂ ਮਕਾਨ ਮਾਲਕਾਂ ਖ਼ਿਲਾਫ਼ 'ਸਖ਼ਤ ਕਾਰਵਾਈ ਕਰਨ' ਲਈ ਕਿਹਾ ਹੈ, ਜਿਨ੍ਹਾਂ ਵਲੋਂ ਕੋਰੋਨਾ ਵਾਇਰਸ ਜਿਹੀ ਮਹਾਂਮਾਰੀ ਨਾਲ ਲੜ੍ਹ ਰਹੇ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਨੂੰ ...

ਪੂਰੀ ਖ਼ਬਰ »

ਆਸਧਾਰਨ ਹਾਲਾਤ 'ਚ ਅੱਜ ਹੋਵੇਗੀ ਜੀ-20 ਮੁਖੀਆਂ ਦੀ ਪਹਿਲੀ ਮੀਟਿੰਗ

ਨਵੀਂ ਦਿੱਲੀ, 25 ਮਾਰਚ (ਉਪਮਾ ਡਾਗਾ ਪਾਰਥ)-ਕੋਰੋਨਾ ਵਾਇਰਸ ਦੇ ਮਾਰੂ ਪ੍ਰਭਾਵਾਂ ਦੇ ਦੌਰ 'ਚੋਂ ਲੰਘ ਰਹੇ ਜੀ-20 ਦੇਸ਼ ਵੀਰਵਾਰ ਨੂੰ ਇਸ ਸਬੰਧ 'ਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਬੈਠਕ ਕਰਨਗੇ ਜਿਸ 'ਚ ਕੋਰੋਨਾ ਦੇ ਿਖ਼ਲਾਫ਼ ਰਣਨੀਤੀ 'ਤੇ ਚਰਚਾ ਕੀਤੀ ਜਾਵੇਗੀ | ਪ੍ਰਧਾਨ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਬੇਟੀ ਨਾਲ ਜਬਰ ਜਨਾਹ ਕਰਨ ਵਾਲੇ ਪਿਤਾ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ

ਨਵੀਂ ਦਿੱਲੀ, 25 ਮਾਰਚ (ਏਜੰਸੀ)-ਦਿੱਲੀ ਹਾਈਕੋਰਟ ਨੇ ਹੇਠਲੀ ਅਦਾਲਤ ਵਲੋਂ ਆਪਣੀ ਬੇਟੀ ਨਾਲ ਜਬਰ ਜਨਾਹ ਕਰਨ ਵਾਲੇ ਇਕ ਪਿਤਾ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਦਿਆਂ ਕਿਹਾ ਹੈ ਕਿ ਦੋਸ਼ੀ ਵਲੋਂ ਕੀਤਾ ਗਿਆ ਅਪਰਾਧ ਬੇਹੱਦ 'ਘਿਨਾਉਣਾ' ਹੈ ਕਿਉਂਕਿ ਜਿਸ ...

ਪੂਰੀ ਖ਼ਬਰ »

ਦਿੱਲੀ 'ਚ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ 26 ਵਿਧਾਇਕ ਸਾਫ਼ ਪਿਛੋਕੜ ਵਾਲਿਆਂ ਨੂੰ ਹਰਾ ਕੇ ਚੁਣੇ ਗਏ- ਏ.ਡੀ.ਆਰ.

ਨਵੀਂ ਦਿੱਲੀ, 25 ਮਾਰਚ (ਏਜੰਸੀ)- ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਰਮਜ਼ (ਏ.ਡੀ.ਆਰ.) ਤੇ ਦਿੱਲੀ ਇਲੈਕਸ਼ਨ ਵਾਚ ਦੀ ਬੁੱਧਵਾਰ ਨੂੰ ਜਾਰੀ ਹੋਈ ਨਵੀਂ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਹੋਈਆਂ ਤਾਜ਼ਾ ਚੋਣਾਂ ਦੌਰਾਨ ਜਿੱਤਣ ਵਾਲੇ 43 ਵਿਧਾਇਕ ...

ਪੂਰੀ ਖ਼ਬਰ »

ਪਾਕਿ 'ਚ ਮਰੀਜ਼ਾਂ ਦੀ ਗਿਣਤੀ 1000 ਹੋਈ

ਅੰਮਿ੍ਤਸਰ, 25 ਮਾਰਚ (ਸੁਰਿੰਦਰ ਕੋਛੜ)¸ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ 1 ਹਜ਼ਾਰ ਤੱਕ ਪਹੁੰਚ ਗਈ ਹੈ ਜਦਕਿ ਇਸ ਮਹਾਂਮਾਰੀ ਦੀ ਲਪੇਟ 'ਚ ਆਉਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ | ਪਾਕਿ 'ਚ ਫ਼ੌਜਾਂ ਦੀ ਤਾਇਨਾਤੀ ਕਰਨ ਤੇ ਕਈ ਸ਼ਹਿਰਾਂ ...

ਪੂਰੀ ਖ਼ਬਰ »

ਤਾਲਾਬੰਦੀ ਦੌਰਾਨ ਮੀਡੀਆ ਦੇ ਨਿਰਵਿਘਨ ਕੰਮਕਾਜ ਨੂੰ ਯਕੀਨੀ ਬਣਾਇਆ ਜਾਵੇ-ਪ੍ਰੈੱਸ ਕੌਾਸਲ ਆਫ਼ ਇੰਡੀਆ ਨੇ ਸੂਬਿਆਂ ਨੂੰ ਕਿਹਾ

ਨਵੀਂ ਦਿੱਲੀ, 25 ਮਾਰਚ (ਪੀ.ਟੀ.ਆਈ.)-ਪ੍ਰੈੱਸ ਕੌਾਸਲ ਆਫ਼ ਇੰਡੀਆ (ਪੀ.ਸੀ.ਆਈ.) ਨੇ ਸਾਰੀਆਂ ਸੂਬਾ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਤਾਲਾਬੰਦੀ ਦੌਰਾਨ ਮੀਡੀਆ ਦੇ ਨਿਰਵਿਘਨ ਕੰਮਕਾਜ ਨੂੰ ਯਕੀਨੀ ਬਣਾਏ ਜਾਣ ਲਈ ਜ਼ਰੂਰੀ ਉਪਾਅ ਕਰਨ ਨੂੰ ਕਿਹਾ ਹੈ | ਪੀ.ਸੀ.ਆਈ. ਨੇ ਬਿਆਨ 'ਚ ...

ਪੂਰੀ ਖ਼ਬਰ »

ਈਰਾਨ ਤੋਂ ਵਾਪਸ ਲਿਆਂਦੇ 277 ਭਾਰਤੀ

ਨਵੀਂ ਦਿੱਲੀ, 25 ਮਾਰਚ (ਉਪਮਾ ਡਾਗਾ ਪਾਰਥ)-ਕੋਰੋਨਾ ਪ੍ਰਭਾਵਿਤ ਈਰਾਨ ਤੋਂ ਬੁੱਧਵਾਰ ਸਵੇਰੇ 277 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ | ਵਾਪਸ ਲਿਆਂਦੇ 128 ਮਰਦਾਂ ਅਤੇ 149 ਔਰਤਾਂ ਨੂੰ ਪਹਿਲਾਂ ਦਿੱਲੀ ਲਿਆਂਦਾ ਗਿਆ, ਬਾਅਦ 'ਚ ਦੋ ਵਿਸ਼ੇਸ਼ ਜਹਾਜ਼ਾਂ ਰਾਹੀਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸਰਕਾਰ ਵਲੋਂ ਬਾਜ਼ਾਰ 'ਚ ਜ਼ਰੂਰੀ ਵਸਤੂਆਂ ਦੀ ਉਪਲਬਧਤਾ ਦੀ ਨਿਗਰਾਨੀ ਕੀਤੀ ਜਾ ਰਹੀ ਹੈ-ਪਾਸਵਾਨ

ਨਵੀਂ ਦਿੱਲੀ, 25 ਮਾਰਚ (ਏਜੰਸੀ)- ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਗਲੇ 21 ਦਿਨਾਂ ਲਈ ਦੇਸ਼-ਵਿਆਪੀ 'ਲਾਕ-ਡਾਊਨ' ਦੇ ਮੱਦੇਨਜ਼ਰ ਸਰਕਾਰ ਵਲੋਂ ਬਾਜ਼ਾਰ 'ਚ ਜ਼ਰੂਰੀ ਵਸਤੂਆਂ ਦੀ ਉਪਲਬੱਧਤਾ ਦੀ ...

ਪੂਰੀ ਖ਼ਬਰ »

ਕਪਿਲ ਵਲੋਂ ਵੀਡੀਓ ਰਾਹੀਂ ਲੋਕਾਂ ਨੂੰ ਸਬਕ

ਨਵੀਂ ਦਿੱਲੀ, 25 ਮਾਰਚ (ਏਜੰਸੀ)-ਕੋਰੋਨਾ ਦੀ ਵਜ੍ਹਾ ਨਾਲ ਪੂਰਾ ਦੇਸ਼ ਲਾਕ-ਡਾਉਨ ਹੋ ਗਿਆ ਹੈ | ਬਾਲੀਵੁੱਡ ਤੇ ਟੀ.ਵੀ. ਨਾਲ ਜੁੜੇ ਕਈ ਸਿਤਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੇ ਹਨ ਤੇ ਸੋਸ਼ਲ ਮੀਡੀਆ ਜ਼ਰੀਏ ਕੋਈ ਨਾ ਕੋਈ ਸੰਦੇਸ਼ ਦੇ ਰਹੇ ਹਨ | ਇਸ ਵਿਚਾਲੇ ...

ਪੂਰੀ ਖ਼ਬਰ »

ਸਨਅਤੀ ਰਾਜਧਾਨੀ ਦੇ ਲੱਖਾਂ ਮਜ਼ਦੂਰ ਪੈਸੇ ਤੇ ਰਾਸ਼ਨ ਨਾ ਹੋਣ ਕਰਕੇ ਔਖਾ ਸਮਾਂ ਬਤੀਤ ਕਰਨ ਲਈ ਮਜ਼ਬੂਰ

ਸਨਅਤਕਾਰਾਂ ਤੋਂ ਮਹੀਨੇ ਦੇ ਆਖ਼ਰੀ ਹਫ਼ਤੇ ਅਗਾਊਾ ਪੈਸੇ ਲੈਣ ਵਾਲੇ ਕਾਮੇ ਘਰਾਂ ਵਿਚ ਹੀ ਹੋਏ ਕੈਦ

ਲੁਧਿਆਣਾ, 25 ਮਾਰਚ (ਪੁਨੀਤ ਬਾਵਾ)-ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਵਿਚ ਲੱਖਾਂ ਪ੍ਰਵਾਸੀ ਮਜ਼ਦੂਰ ਵੱਖ-ਵੱਖ ਕਾਰਖਾਨਿਆਂ ਵਿਚ ਕੰਮ ਕਰਦੇ ਹਨ | ਪਰ ਕੋਰੋਨਾ ਵਾਇਰਸ ਕਰਕੇ ਸ਼ਹਿਰ ਅੰਦਰ ਕਰਫਿਊ ਲੱਗ ਗਿਆ ਹੈ | ਜਿਸ ਕਰਕੇ ਇਹ ਲੱਖਾਂ ਮਜ਼ਦੂਰ ਘਰਾਂ ਵਿਚ ਬੈਠੇ ...

ਪੂਰੀ ਖ਼ਬਰ »

ਬਾਜਵਾ ਵਲੋਂ ਕੋਰੋਨਾ ਰਾਹਤ ਕਾਰਜਾਂ ਲਈ 1 ਕਰੋੜ ਅਧਿਕਾਰਤ ਫ਼ੰਡ 'ਚੋਂ ਜਾਰੀ

ਚੰਡੀਗੜ੍ਹ, 25 ਮਾਰਚ (ਬਿਊਰੋ ਚੀਫ਼)-ਪੰਜਾਬ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਸ. ਪ੍ਰਤਾਪ ਸਿੰਘ ਬਾਜਵਾ ਨੇ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਗੰਭੀਰ ਸਥਿਤੀ ਨਾਲ ਟਾਕਰਾ ਕਰਨ ਲਈ ਮੁੱਖ ਮੰਤਰੀ ਪੰਜਾਬ ਵਲੋਂ ਕਾਇਮ ਕੀਤੇ ਰਾਹਤ ਫ਼ੰਡ ਲਈ 50 ਲੱਖ ਰੁਪਏ ...

ਪੂਰੀ ਖ਼ਬਰ »

ਘਰ ਦੀ ਦਹਿਲੀਜ਼ ਨੂੰ 21 ਦਿਨ 'ਲਛਮਣ ਰੇਖਾ' ਮੰਨਣਾ ਕਿਸਾਨਾਂ ਤੇ ਮਜ਼ਦੂਰਾਂ ਲਈ ਜ਼ੋਖ਼ਮ ਭਰਿਆ

ਮੁੱਲਾਂਪੁਰ-ਦਾਖਾ, 25 ਮਾਰਚ (ਨਿਰਮਲ ਸਿੰਘ ਧਾਲੀਵਾਲ)-ਪੂਰੇ ਭਾਰਤ 'ਚ ਤਾਲਾਬੰਦੀ (ਲਾਕਡਾਊਨ) ਅਤੇ ਪੰਜਾਬ 'ਚ ਕਰਫਿਊ ਤੋਂ ਬਾਅਦ ਕਿਰਸਾਨੀ ਦਾ ਧੁਰਾ ਖੇਤੀ ਦੀ ਰਫ਼ਤਾਰ ਰੁਕ ਗਈ | ਖ਼ਰਾਬ ਹੋਈ ਆਲੂ ਦੀ ਫ਼ਸਲ ਤੋਂ ਬਾਅਦ ਕਿਸਾਨਾਂ ਨੂੰ ਸਮਝਣਾ ਔਖਾ ਹੋਇਆ ਪਿਆ ਕਿ ਅਗਲੇ 21 ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਸੁਰੇਸ਼ ਕੁਮਾਰ ਨੂੰ ਪੱਤਰ

ਚੰਡੀਗੜ੍ਹ, 25 ਮਾਰਚ (ਵਿਕਰਮਜੀਤ ਸਿੰਘ ਮਾਨ)-ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕੋਰੋਨਾ ਵਾਇਰਸ ਤੋਂ ਬਚਾਓ ਲਈ ਕਿਸਾਨਾਂ-ਮਜ਼ਦੂਰਾਂ 'ਚ ਜਾਗਰੂਕਤਾ ਪੈਦਾ ਕਰਨ ਲਈ 'ਸਿਹਤ ਸੰਭਾਲ ਤੇ ਸਿਹਤ ਚੇਤਨਾ ਮੁਹਿੰਮ' ਸ਼ੁਰੂ ਕਰਨ ਦਾ ...

ਪੂਰੀ ਖ਼ਬਰ »

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਭੂਰੀ ਵਾਲਿਆਂ ਵਿਖੇ ਪੰਜਾਬ ਦੇ 600 ਸ਼ਰਧਾਲੂ ਫਸੇ

ਪਟਨਾ ਸਾਹਿਬ, 25 ਮਾਰਚ (ਕੁਲਵਿੰਦਰ ਸਿੰਘ ਘੁੰਮਣ)-ਤਖ਼ਤ ਸ੍ਰੀ ਹਰਿਮੰਦਰ ਜੀ ਸਾਹਿਬ ਅਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਭੂਰੀ ਵਾਲਿਆਂ ਵਿਖੇ ਦਰਸ਼ਨ ਕਰਨ ਆਏ 600 ਦੇ ਲਗਪਗ ਸ਼ਰਧਾਲੂ, ਕੋਰੋਨਾ ਵਾਇਰਸ ਕਾਰਨ 31 ਮਾਰਚ ਤੱਕ ਰੇਲੀ ਗੱਡੀਆਂ ਅਤੇ ਹਵਾਈ ਸੇਵਾਵਾਂ ਬੰਦ ਕਰ ...

ਪੂਰੀ ਖ਼ਬਰ »

ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਪ੍ਰਿੰਸ ਚਾਰਲਸ ਦੀਆਂ ਕਨਿਕਾ ਕਪੂਰ ਨਾਲ ਤਸਵੀਰਾਂ ਵਾਇਰਲ

ਨਵੀਂ ਦਿੱਲੀ, 25 ਮਾਰਚ (ਇੰਟ.)-ਬਰਤਾਨੀਆ ਦੇ ਪ੍ਰਿੰਸ ਚਾਰਲਸ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਕਨਿਕਾ ਕਪੂਰ ਨਾਲ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਇਹ ਤਸਵੀਰਾਂ ਕਾਫ਼ੀ ਪੁਰਾਣੀਆਂ ਹਨ ਤੇ ਕਨਿਕਾ ਕਪੂਰ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX