ਤਾਜਾ ਖ਼ਬਰਾਂ


ਚੰਡੀਗੜ੍ਹ ਨਗਰ ਨਿਗਮ ਮੇਅਰ ਦੀਆਂ ਚੋਣਾਂ ਦੇ ਖ਼ਿਲਾਫ਼ ਪਟੀਸ਼ਨ 'ਤੇ ਸੁਣਵਾਈ ਹੋਈ ਮੁਲਤਵੀ
. . .  20 minutes ago
ਚੰਡੀਗੜ੍ਹ, 20 ਜਨਵਰੀ-ਚੰਡੀਗੜ੍ਹ ਨਗਰ ਨਿਗਮ ਮੇਅਰ ਦੀਆਂ ਚੋਣਾਂ ਦੇ ਖ਼ਿਲਾਫ਼ ਪਟੀਸ਼ਨ 'ਤੇ 4 ਫਰਵਰੀ ਤੱਕ ਸੁਣਵਾਈ ਮੁਲਤਵੀ...
ਪੰਜਾਬ ਵਿਚ ਸ਼ੀਤ ਲਹਿਰ ਲੋਕਾਂ ਨੂੰ ਛਿੜੀ ਕੰਬਣੀ
. . .  25 minutes ago
ਓਠੀਆਂ, 20ਜਨਵਰੀ (ਗੁਰਵਿੰਦਰ ਸਿੰਘ ਛੀਨਾ)- ਪੰਜਾਬ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਵਿਚ ਪਿਛਲੇ 15 ਦਿਨਾਂ ਤੋਂ ਧੁੱਪ ਨਾ ਚੜ੍ਹਨ ਕਾਰਨ ਲੋਕਾਂ ਦਾ ਭਾਰੀ ਠੰਡ ਕਾਰਨ ਬੁਰਾ ਹਾਲ ਹੋ ਰਿਹਾ ਸੀ। ਅੱਜ ਪੈ ਰਹੀ ਭਾਰੀ ਸ਼ੀਤ ਨੇ ਲੋਕਾਂ ਨੂੰ ਕੰਬਣੀ ਛਿੜੀ ਹੋਈ ...
ਭਗਵੰਤ ਮਾਨ ਧੂਰੀ ਹਲਕੇ ਤੋਂ ਲੜਨਗੇ ਚੋਣ - ਸੂਤਰ
. . .  40 minutes ago
ਚੰਡੀਗੜ੍ਹ, 20 ਜਨਵਰੀ - 'ਆਪ' ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਦੇ ਧੂਰੀ ਹਲਕੇ ਤੋਂ ਚੋਣ ਲੜਨਗੇ...
ਅਟਾਰੀ-ਵਾਹਗਾ ਸਰਹੱਦ 'ਤੇ ਰੀਟਰੀਟ ਸੈਰੇਮਨੀ ਮੁੜ ਸ਼ੁਰੂ
. . .  47 minutes ago
ਅੰਮ੍ਰਿਤਸਰ, 20 ਜਨਵਰੀ (ਸੁਰਿੰਦਰ ਕੋਛੜ) - ਅਟਾਰੀ-ਵਾਹਗਾ ਕੌਮਾਂਤਰੀ ਸਰਹੱਦ 'ਤੇ ਰੋਜ਼ਾਨਾ ਸ਼ਾਮ ਹੋਣ ਵਾਲੀ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰੇਮਨੀ) ਆਮ ਲੋਕਾਂ ਲਈ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਰੀਟਰੀਟ ਸੈਰੇਮਨੀ ਨੂੰ...
ਭਾਰਤ-ਪਾਕਿਸਤਾਨ ਸਰਹੱਦ ਤੋਂ 7 ਪੈਕਟ ਹੈਰੋਇਨ ਬਰਾਮਦ
. . .  about 1 hour ago
ਅਟਾਰੀ, 20 ਜਨਵਰੀ (ਸੁਖਵਿੰਦਰਜੀਤ ਸਿੰਘ ਘਰਿੰਡਾ) - ਭਾਰਤ-ਪਾਕਿਸਤਾਨ ਸਰਹੱਦ 'ਤੇ ਅੰਮ੍ਰਿਤਸਰ ਸੈਕਟਰ 'ਚ ਤਾਇਨਾਤ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ ਨਾਕਾਮ ਕਰਕੇ ਸਰਹੱਦ ਤੋਂ 7 ਪੈਕਟ ...
ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਇਕ ਨਵੇਂ ਸੰਸਕਰਣ ਦਾ ਹੋਇਆ ਸਫਲ ਪਰੀਖਣ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਅੱਜ ਭਾਰਤ ਨੇ ਬਾਲਾਸੋਰ ਵਿਚ ਓਡੀਸ਼ਾ ਦੇ ਤੱਟ ਤੋਂ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਇਕ ਨਵੇਂ ਸੰਸਕਰਣ ਦਾ ਸਫਲ ਪਰੀਖਣ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਮਿਜ਼ਾਈਲ ਨਵੀਂ ਤਕਨੀਕੀ ਵਿਕਾਸ ਨਾਲ ਲੈਸ ਸੀ...
ਸੀ.ਆਈ.ਐੱਸ.ਐਫ. ਦੇ ਏ.ਐੱਸ.ਆਈ. ਪ੍ਰਵੀਨ ਕੁਮਾਰ ਵਲੋਂ ਖ਼ੁਦਕੁਸ਼ੀ, ਜਾਂਚ 'ਚ ਜੁੱਟੀ ਪੁਲਿਸ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਸੀ.ਆਈ.ਐੱਸ.ਐਫ. ਦੇ ਏ.ਐੱਸ.ਆਈ. ਪ੍ਰਵੀਨ ਕੁਮਾਰ ਨੇ ਨਵੀਂ ਬੈਰਕ ਸੀ.ਆਈ.ਐੱਸ.ਐਫ. ਕੈਂਪਸ, ਨਰੇਲਾ ਇੰਡਸਟਰੀਅਲ ਏਰੀਆ, ਦਿੱਲੀ ਵਿਚ ਬੀਤੀ ਰਾਤ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ...
ਭਾਰਤੀ ਫ਼ੌਜ ਨੇ ਲਾਪਤਾ ਨੌਜਵਾਨ ਦੀ ਭਾਲ ਲਈ ਪੀ.ਐੱਲ.ਏ. ਨਾਲ ਕੀਤਾ ਸੰਪਰਕ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਭਾਰਤੀ ਫ਼ੌਜ ਨੇ ਹਾਟਲਾਈਨ ਰਾਹੀਂ ਲਾਪਤਾ ਅਰੁਣਾਚਲ ਨੌਜਵਾਨ ਮੀਰਾਮ ਤਰੋਨ ਬਾਰੇ ਪੀ.ਐੱਲ.ਏ.(ਚੀਨ) ਨਾਲ ਸੰਪਰਕ ਕੀਤਾ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਜੜੀ-ਬੂਟੀਆਂ ਇਕੱਠੀਆਂ ਕਰ ਰਿਹਾ ਸੀ ਅਤੇ ਆਪਣਾ...
ਪ੍ਰਧਾਨ ਮੰਤਰੀ ਮੋਦੀ ਨੇ ਪੁੱਛਿਆ ਸ. ਪ੍ਰਕਾਸ਼ ਸਿੰਘ ਬਾਦਲ ਦਾ ਹਾਲ - ਚਾਲ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਹੈ | ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ...
ਏਅਰ ਇੰਡੀਆ ਨੇ ਅੱਜ ਅਮਰੀਕਾ ਲਈ ਬੀ 777 ਦਾ ਮੁੜ ਸ਼ੁਰੂ ਕੀਤਾ ਸੰਚਾਲਨ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਅਮਰੀਕੀ ਅਥਾਰਟੀ ਤੋਂ ਮਨਜ਼ੂਰੀ ਤੋਂ ਬਾਅਦ, ਏਅਰ ਇੰਡੀਆ ਨੇ ਅੱਜ ਅਮਰੀਕਾ ਲਈ ਬੀ777 ਦਾ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ ਹੈ ...
ਹਥਿਆਰਬੰਦ ਲੁਟੇਰੇ ਦਿਨ ਦਿਹਾੜੇ ਸਟਾਫ਼ ਨਰਸ ਦੀ ਗੱਡੀ ਖੋਹ ਕੇ ਫ਼ਰਾਰ
. . .  about 2 hours ago
ਝਬਾਲ,20 ਜਨਵਰੀ (ਸੁਖਦੇਵ ਸਿੰਘ) ਸਵੇਰੇ ਵੇਲੇ ਆਪਣੀ ਗੱਡੀ 'ਚ ਸਵਾਰ ਹੋ ਕੇ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਡਿਊਟੀ 'ਤੇ ਆ ਰਹੀ ਸਟਾਫ਼ ਨਰਸ ਕੋਲੋਂ ਤਿੰਨ ਹਥਿਆਰਬੰਦ ਲੁਟੇਰੇ ....
ਇੰਗਲੈਂਡ 'ਚ ਕੋਵਿਡ-19 ਨਾਲ ਜੁੜੀਆਂ ਸਾਰੀਆਂ ਪਾਬੰਦੀਆਂ ਖ਼ਤਮ, ਮਾਸਕ ਵੀ ਜ਼ਰੂਰੀ ਨਹੀਂ
. . .  about 3 hours ago
ਇੰਗਲੈਂਡ, 20 ਜਨਵਰੀ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਐਲਾਨ ਕਿ ਇੰਗਲੈਂਡ 'ਚ ਕੋਵਿਡ-19 ਨਾਲ ਜੁੜੀਆਂ ਸਾਰੀਆਂ ਪਾਬੰਦੀਆਂ....
ਧੁੰਦ ਕਾਰਨ 13 ਟਰੇਨਾਂ ਦੇਰੀ ਨਾਲ ਚੱਲ ਰਹੀਆਂ
. . .  about 3 hours ago
ਨਵੀਂ ਦਿੱਲੀ, 20 ਜਨਵਰੀ - ਉੱਤਰੀ ਰੇਲਵੇ ਦੇ ਸੀ.ਪੀ.ਆਰ.ਓ ਨੇ ਦੱਸਿਆ ਕਿ ਅੱਜ ਕਰੀਬ 13 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਜਿਨ੍ਹਾਂ 'ਚ ਹਾਵੜਾ-ਨਵੀਂ ਦਿੱਲੀ ਐਕਸਪ੍ਰੈੱਸ,....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 3,17,532 ਨਵੇਂ ਕੋਰੋਨਾ ਮਾਮਲੇ, 491 ਮੌਤਾਂ
. . .  about 3 hours ago
ਨਵੀਂ ਦਿੱਲੀ, 20 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 3,17,532 ਨਵੇਂ ਕੋਰੋਨਾ ਮਾਮਲੇ, 491 ਮੌਤਾਂ ਅਤੇ....
ਵਾਸ਼ਿੰਗਟਨ : ਬਾਈਡਨ ਦਾ ਰਾਸ਼ਟਰਪਤੀ ਵਜੋਂ ਪਹਿਲਾ ਸਾਲ ਪੂਰਾ, ਕਿਹਾ- 2024 'ਚ ਵੀ ਮੇਰੇ ਨਾਲ ਹੋਣਗੇ ਹੈਰਿਸ
. . .  about 4 hours ago
ਵਾਸ਼ਿੰਗਟਨ , 20 ਜਨਵਰੀ - ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਆਪਣੀ ਸਹਿਯੋਗੀ ਅਤੇ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ 'ਤੇ ਪੂਰਾ ਭਰੋਸਾ....
ਯੂਕਰੇਨ ਮਾਮਲੇ 'ਚ ਬਾਈਡਨ ਦੀ ਰੂਸ ਨੂੰ ਚੇਤਾਵਨੀ, ਕਿਹਾ-ਨਤੀਜੇ ਹੋਣਗੇ ਬੁਰੇ
. . .  about 4 hours ago
ਵਾਸ਼ਿੰਗਟਨ , 20 ਜਨਵਰੀ - ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਰੂਸ ਵਿਰੁੱਧ ਸਖ਼ਤ ਰੁਖ਼ ਅਪਣਾਉਣ ਦੀ ਚਿਤਾਵਨੀ ਦਿੱਤੀ....
ਇਟਲੀ 'ਚ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ 24 ਜਨਵਰੀ ਨੂੰ
. . .  about 4 hours ago
ਵੈਨਿਸ (ਇਟਲੀ) 20 ਜਨਵਰੀ(ਹਰਦੀਪ ਸਿੰਘ ਕੰਗ) - ਯੂਰਪੀਅਨ ਮੁਲਕ ਇਟਲੀ 'ਚ ਰਾਸ਼ਟਰਪਤੀ ਦੀ ਚੋਣ ਦੇ ਲਈ ਪਾਰਲੀਮੈਂਟ ਅਤੇ ਸੈਨੇਟ ਮੈਂਬਰਾਂ ਦੀਆਂ ਵੋਟਾਂ ਮਿਤੀ 24 ਜਨਵਰੀ ਨੂੰ ਪੈਣਗੀਆਂ....
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਮੁੰਬਈ : ਪਿਛਲੇ 24 ਘੰਟਿਆਂ ਵਿਚ 12 ਪੁਲਿਸ ਮੁਲਾਜ਼ਮ ਪਾਜ਼ੀਟਿਵ, ਕੁੱਲ 10,678 ਪੁਲਿਸ ਕਰਮਚਾਰੀ ਪਾਜ਼ੀਟਿਵ
. . .  1 day ago
ਮਹਾਰਾਸ਼ਟਰ ਵਿਚ ਕੋਵਿਡ ਦੇ 43,697 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਝਾਰਖੰਡ : ਦੋ ਪਹੀਆ ਵਾਹਨਾਂ ਨੂੰ 25 ਰੁਪਏ ਪ੍ਰਤੀ ਲੀਟਰ ਦੀ ਸਬਸਿਡੀ ਦੇ ਨਾਲ ਮਿਲੇਗਾ ਪੈਟਰੋਲ
. . .  1 day ago
ਰਾਂਚੀ, 19 ਜਨਵਰੀ - ਝਾਰਖੰਡ ਦੇ ਮੰਤਰੀ ਹਾਫਿਜ਼ੁਲ ਹਸਨ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਹੇਮੰਤ ਸੋਰੇਨ ਦੁਆਰਾ ਲਾਂਚ ਕੀਤੀ ਐਪ ਰਾਹੀਂ ਆਧਾਰ ਕਾਰਡ ਵਾਲੇ ਦੋ ਪਹੀਆ ਵਾਹਨਾਂ ਲਈ ਇਕ ਮਹੀਨੇ ਵਿਚ ਵੱਧ ...
ਮੁੱਖ ਮੰਤਰੀ ਚੰਨੀ ਦੀ ਕੇਜਰੀਵਾਲ 'ਤੇ ਬਿਆਨਬਾਜ਼ੀ ਤੋਂ ਬਾਅਦ ਕੇਜਰੀਵਾਲ ਦਾ ਜਵਾਬੀ ਹਮਲਾ
. . .  1 day ago
ਨਵੀਂ ਦਿੱਲੀ, 19 ਜਨਵਰੀ - ਕੇਜਰੀਵਾਲ 'ਤੇ ਮੁੱਖ ਮੰਤਰੀ ਚੰਨੀ ਦੀ ਬਿਆਨਬਾਜ਼ੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਪਲਟਵਾਰ ਕਰਦੇ ਹੋਏ ਕਿਹਾ, 'ਚੰਨੀ ਸਾਹਿਬ, ਮੋਦੀ ਜੀ ਨੇ ...
ਬਰਿੰਦਰ ਕੁਮਾਰ ਬਿੱਟੂ ਹਲਕਾ ਨਾਭਾ ਤੋਂ ਸੰਯੁਕਤ ਸਮਾਜ ਮੋਰਚਾ ਦੇ ਐਲਾਨੇ ਗਏ ਉਮੀਦਵਾਰ
. . .  1 day ago
ਨਾਭਾ , 19 ਜਨਵਰੀ ( ਕਰਮਜੀਤ ਸਿੰਘ)- ਵਿਧਾਨ ਸਭਾ ਹਲਕਾ ਨਾਭਾ ਦੇ ਨਾਲ ਲਗਦੇ ਕਸਬੇ ਭਾਦਸੋਂ ਵਿਚ ਰਹਿਣ ਵਾਲੇ ਅਤੇ ਹਲਕੇ ਦੀਆਂ ਸਮੱਸਿਆਵਾਂ ਨੂੰ ਵੱਡੀ ਪੱਧਰ ’ਤੇ ਉਠਾਉਣ ਵਾਲੇ ਸਮਾਜ ਸੇਵਕ ...
20 ਜਨਵਰੀ ਨੂੰ ਮੁੜ 2 ਦਿਨਾਂ ਦੌਰੇ 'ਤੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ
. . .  1 day ago
ਨਵੀਂ ਦਿੱਲੀ, 19 ਜਨਵਰੀ- 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 20 ਅਤੇ 21 ਜਨਵਰੀ ਨੂੰ ਚੰਡੀਗੜ੍ਹ ਦੌਰੇ 'ਤੇ ਆਉਣਗੇ...
ਅਕਾਲੀ ਆਗੂ ਮਨਜੀਤ ਸਿੰਘ ਹੇਰ ਦੀ ਅਗਵਾਈ ਹੇਠ ਮੌਜੂਦਾ ਸਰਪੰਚ ਸਮਰਥਕਾਂ ਸਮੇਤ ਅਕਾਲੀ ਦਲ 'ਚ ਸ਼ਾਮਿਲ
. . .  1 day ago
ਅਟਾਰੀ, 19 ਜਨਵਰੀ (ਗੁਰਦੀਪ ਸਿੰਘ ਅਟਾਰੀ )-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਹੇਰ ਵਿਖੇ ਨੌਜਵਾਨ ਅਕਾਲੀ ਆਗੂ ਮਨਜੀਤ ਸਿੰਘ ਹੇਰ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ਵਿਚ ਅਕਾਲੀ ਵਰਕਰਾਂ ਅਤੇ ਆਗੂਆਂ ਨੇ ਵੱਡੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਜੇਠ ਸੰਮਤ 552

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਵਾਅਦਾ ਿਖ਼ਲਾਫ਼ੀ ਨੂੰ ਲੈ ਕੇ ਐੱਸ. ਐੱਸ. ਪੀ. ਦਫ਼ਤਰ ਬਾਹਰ ਲਗਾਇਆ ਬਾਜੇ ਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਰੋਸ ਧਰਨਾ

ਫ਼ਿਰੋਜ਼ਪੁਰ, 2 ਜੂਨ (ਜਸਵਿੰਦਰ ਸਿੰਘ ਸੰਧੂ)-ਐੱਸ. ਐੱਸ. ਪੀ. ਦਫ਼ਤਰ ਸਾਹਮਣੇ ਸਿਖਰ ਦੁਪਹਿਰੇ ਉਦੋਂ ਜਿੰਦਾਬਾਦ-ਮੁਰਦਾਬਾਦ ਹੋਣ ਲੱਗੀ, ਜਦੋਂ ਬਾਜੇ ਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਵਲੋਂ ਇਨਸਾਫ਼ ਲੈਣ ਲਈ ਤੇ ਘਟਨਾ ਦਾ ਸੱਚ ਦੱਸਣ ਲਈ ਤੈਅ ਮੀਟਿੰਗ ਦੇ ਸਮੇਂ ...

ਪੂਰੀ ਖ਼ਬਰ »

ਕੋਰੋਨਾ ਦੀ ਮਾਰ ਹੰਢਾਉਣ ਲੱਗੇ ਕਲਾਕਾਰ ਤੇ ਰੰਗ ਕਰਮੀ

ਫ਼ਿਰੋਜ਼ਪੁਰ, 2 ਜੂਨ (ਜਸਵਿੰਦਰ ਸਿੰਘ ਸੰਧੂ)-ਕੋਰੋਨਾ ਕਾਰਨ ਕਲਾਕਾਰ ਤੇ ਰੰਗ ਕਰਮੀ ਵੀ ਇਸ ਸੰਕਟ ਦਾ ਸੰਤਾਪ ਹੰਢਾਉਣ ਲਈ ਮਜਬੂਰ ਹੋਏ ਬੈਠੇ ਹਨ | ਕਲਾਤਮਿਕ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਹੋ ਜਾਣ ਕਰ ਕੇ ਅਜਿਹੇ ਕਲਾਕਾਰ ਰੋਜ਼ੀ ਰੋਟੀ ਦੇ ਸੰਕਟ ਨਾਲ ਜੂਝ ਰਹੇ ਹਨ, ...

ਪੂਰੀ ਖ਼ਬਰ »

ਝੋਨੇ ਦੇ ਭਾਅ 'ਚ ਨਿਗੂਣਾ ਵਾਧਾ ਕਿਸਾਨੀ ਨਾਲ ਮਜ਼ਾਕ-ਬੱਬੀ ਫ਼ਿਰੋਜ਼ਸ਼ਾਹ

ਤਲਵੰਡੀ ਭਾਈ, 2 ਜੂਨ (ਕੁਲਜਿੰਦਰ ਸਿੰਘ ਗਿੱਲ)-ਕੇਂਦਰ ਸਰਕਾਰ ਵਲੋਂ ਸਾਉਣੀ ਦੀਆਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਦੇ ਹੋਏ ਝੋਨੇ ਦੇ ਭਾਅ 'ਚ 53 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਹੈ | ਮੋਦੀ ਸਰਕਾਰ ਨੇ ਝੋਨੇ ਦੀ ਕੀਮਤ 'ਚ ਇਹ ਨਿਗੂਣਾ ਵਾਧਾ ਕਰਕੇ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚੋਂ ਕੈਦੀ ਤੋਂ ਮਿਲਿਆ ਮੋਬਾਈਲ ਫ਼ੋਨ

ਫ਼ਿਰੋਜ਼ਪੁਰ, 2 ਜੂਨ (ਕੁਲਬੀਰ ਸਿੰਘ ਸੋਢੀ)-ਥਾਣਾ ਸਿਟੀ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਰੂਪ ਸਿੰਘ ਨੇ ਕੇਂਦਰੀ ਜੇਲ੍ਹ ਦੇ ਸਕਿਉਰਿਟੀ ਡਿਪਟੀ ਸੁਪਰਡੈਂਟ ਪਰਮਜੀਤ ਸਿੰਘ ਵਲੋਂ 1 ਜੂਨ ਨੂੰ ਭੇਜੇ ਗਏ ਪੱਤਰ ਨੰਬਰ 1923 'ਤੇ ਕਾਰਵਾਈ ਕਰਦੇ ਹੋਏ ਜੇਲ੍ਹ 'ਚ ਬੰਦ ਕੈਦੀ ...

ਪੂਰੀ ਖ਼ਬਰ »

'ਆਪ' ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵਲੋਂ ਜ਼ੀਰਾ ਦੇ ਵਰਕਰਾਂ ਨਾਲ ਮੀਟਿੰਗ

ਜ਼ੀਰਾ, 2 ਜੂਨ (ਜੋਗਿੰਦਰ ਸਿੰਘ ਕੰਡਿਆਲ)-ਵਰਕਰਾਂ ਦਾ ਸੰਗਠਨ ਕਾਇਮ ਰੱਖਣ ਲਈ 'ਆਪ' ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵਲੋਂ ਜ਼ੀਰਾ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਇਸ ਸਬੰਧੀ ਸਰਬਜੀਤ ਕੌਰ ਮਾਣੂਕੇ ਜ਼ੀਰਾ ਦੇ ਹਲਕਾ ਇੰਚਾਰਜ ਚੰਦ ਸਿੰਘ ਗਿੱਲ ਦੇ ਦਫ਼ਤਰ ...

ਪੂਰੀ ਖ਼ਬਰ »

ਬੈਂਕ ਦੇ ਬਾਹਰੋਂ ਮੋਟਰਸਾਈਕਲ ਚੋਰੀ

ਫ਼ਿਰੋਜ਼ਪੁਰ, 2 ਜੂਨ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਫ਼ਿਰੋਜ਼ਪੁਰ ਸ਼ਹਿਰ ਅਧੀਨ ਪੈਂਦੇ ਚੌਕ ਊਧਮ ਸਿੰਘ ਲਾਗੇ ਭੀੜ-ਭੜਕੇ ਵਾਲੇ ਖੇਤਰ 'ਚ ਸਥਿਤ ਐੱਚ. ਡੀ. ਐਫ਼. ਸੀ. ਬੈਂਕ ਦੇ ਸਾਹਮਣੇ ਚੋਰਾਂ ਵਲੋਂ ਸਪਲੈਂਡਰ ਮੋਟਰਸਾਈਕਲ ਚੋਰੀ ਲੈਣ ਦੀ ਖ਼ਬਰ ਹੈ | ਚੋਰੀ ਦੀ ...

ਪੂਰੀ ਖ਼ਬਰ »

ਭਾਕਿਯੂ ਰਾਜੇਵਾਲ ਵਲੋਂ ਝੋਨੇ ਦੇ ਭਾਅ 'ਚ ਕੀਤਾ ਮਾਮੂਲੀ ਵਾਧਾ ਰੱਦ

ਮੱਲਾਂਵਾਲਾ, 2 ਜੂਨ (ਗੁਰਦੇਵ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਮੱਲਾਂਵਾਲਾ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਦਰਬਾਰਾ ਸਿੰਘ ਮੱਲ੍ਹੀ ਨੇ ਕੀਤੀ | ਮੀਟਿੰਗ 'ਚ ਮਨਮੋਹਨ ਸਿੰਘ ਥਿੰਦ ਸੰਗਠਨ ਸਕੱਤਰ ਪੰਜਾਬ, ਹਰਬੰਸ ਸਿੰਘ ਕੌੜਾ ਜ਼ਿਲ੍ਹਾ ਪ੍ਰਧਾਨ, ...

ਪੂਰੀ ਖ਼ਬਰ »

ਸੰਸਥਾਵਾਂ ਖੁਲ੍ਹਵਾਉਣ ਲਈ ਐਸੋਸੀਏਸ਼ਨ ਦਿੱਤਾ ਮੁੱਖ ਮੰਤਰੀ ਦੇ ਨਾਂਅ ਡੀ. ਸੀ. ਨੂੰ ਮੰਗ-ਪੱਤਰ

ਫ਼ਿਰੋਜ਼ਪੁਰ, 2 ਜੂਨ (ਜਸਵਿੰਦਰ ਸਿੰਘ ਸੰਧੂ)-ਕੋਰੋਨਾ ਤਾਲਾਬੰਦੀ ਕਾਰਨ ਬੰਦ ਪਏ ਆਈਲੈਟਸ ਕੋਚਿੰਗ ਸੈਂਟਰ ਨੂੰ ਖੁਲ੍ਹਵਾਉਣ ਸਬੰਧੀ ਫ਼ਿਰੋਜ਼ਪੁਰ ਇਮੀਗ੍ਰੇਸ਼ਨ ਤੇ ਐਜੂਕੇਸ਼ਨਲ ਕੰਸਲਟੈਂਟ ਐਸੋਸੀਏਸ਼ਨ ਵਲੋਂ ਇਕ ਮੰਗ-ਪੱਤਰ ਕੈਪਟਨ ਅਮਰਿੰਦਰ ਸਿੰਘ ਮੁੱਖ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ 2 ਗਿ੍ਫ਼ਤਾਰ

ਫ਼ਿਰੋਜ਼ਪੁਰ, 2 ਜੂਨ (ਕੰਵਰਜੀਤ ਸਿੰਘ ਜੈਂਟੀ)-ਸੀ. ਆਈ. ਏ. ਸਟਾਫ਼ ਫ਼ਿਰੋਜ਼ਪੁਰ ਦੀ ਪੁਲਿਸ ਦੁਆਰਾ 2 ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਏ. ਐੱਸ. ਆਈ. ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਜਦ ਪੁਲਿਸ ਪਾਰਟੀ ਸਮੇਤ ...

ਪੂਰੀ ਖ਼ਬਰ »

ਬਾਜੇ ਕੇ ਗੋਲੀ ਕਾਂਡ 'ਚ ਦੋਹਾਂ ਧਿਰਾਂ 'ਤੇ 9 ਔਰਤਾਂ ਸਮੇਤ 45 ਵਿਅਕਤੀ ਹੋਏ ਨਾਮਜ਼ਦ

ਗੁਰੂਹਰਸਹਾਏ, 2 ਜੂਨ (ਪਿ੍ਥਵੀ ਰਾਜ ਕੰਬੋਜ)-ਬੀਤੇ ਕੱਲ੍ਹ ਪਿੰਡ ਬਾਜੇ ਕੇ ਵਿਖੇ ਵਾਪਰੇ ਗੋਲੀ ਕਾਂਡ ਦੇ ਸਬੰਧ 'ਚ 45 ਵਿਅਕਤੀਆਂ 'ਤੇ ਵਿਅਕਤੀਗਤ ਤੇ 40-50 ਅਣਪਛਾਤੇ ਵਿਅਕਤੀਆਂ 'ਤੇ ਪੁਲਿਸ ਵਲੋਂ ਪਰਚਾ ਦਰਜ ਕੀਤਾ ਗਿਆ ਹੈ | ਇਹ ਜਾਣਕਾਰੀ ਐੱਸ. ਪੀ. ਡੀ ਅਜੇ ਰਾਜ ਸਿੰਘ ਨੇ ...

ਪੂਰੀ ਖ਼ਬਰ »

ਬਾਜੇ ਕੇ ਜ਼ਮੀਨੀ ਵਿਵਾਦ ਦੌਰਾਨ ਕਸ਼ਮੀਰ ਲਾਲ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ

ਗੁਰੂਹਰਸਹਾਏ, 2 ਜੂਨ (ਹਰਚਰਨ ਸਿੰਘ ਸੰਧੂ)-ਬਾਜੇ ਕੇ ਵਿਖੇ ਜ਼ਮੀਨੀ ਵਿਵਾਦ ਦਾ ਮਸਲਾ ਹੱਲ ਹੋਣ ਦੀ ਬਜਾਏ ਉਲਝਦਾ ਜਾ ਰਿਹਾ ਹੈ | ਪਿਛਲੇ 3 ਸਾਲਾਂ ਤੋਂ 5 ਮਰਲੇ ਜ਼ਮੀਨ ਦੇ ਪਲਾਟ ਨੂੰ ਲੈ ਕੇ ਪਿੰਡ ਦੇ ਦੋ ਵਿਅਕਤੀ ਆਹਮੋ-ਸਾਹਮਣੇ ਹਨ ਤੇ ਕਈ ਜਥੇਬੰਦੀਆਂ ਵੀ ਇਕ ਧਿਰ ਦੇ ਨਾਲ ...

ਪੂਰੀ ਖ਼ਬਰ »

ਪਿੰਡ ਕੋਟ ਆਸਾ ਸਿੰਘ ਦੇ ਨਵੇਂ ਬਣੇ ਸ਼ਮਸ਼ਾਨਘਾਟ ਦਾ ਉਦਘਾਟਨ

ਮਮਦੋਟ, 2 ਜੂਨ (ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੇ ਪਿੰਡ ਕੋਟ ਆਸਾ ਸਿੰਘ ਵਿਖੇ ਨਵੇਂ ਬਣੇ ਸ਼ਮਸ਼ਾਨਘਾਟ ਦਾ ਉਦਘਾਟਨ ਹਲਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਮੈਡਮ ਸਤਿਕਾਰ ਕੌਰ ਗਹਿਰੀ ਵਲੋਂ ਪੰਚਾਇਤੀ ਨੁਮਾਇੰਦਿਆਂ ਦੀ ਹਾਜ਼ਰੀ 'ਚ ਕੀਤਾ ਗਿਆ | ਜਾਣਕਾਰੀ ...

ਪੂਰੀ ਖ਼ਬਰ »

ਕੇਂਦਰ ਵਲੋਂ ਐਲਾਨੇ ਝੋਨੇ ਦੇ ਸਮਰਥਨ 'ਚ ਮਾਮੂਲੀ ਵਾਧਾ ਕਿਸਾਨਾਂ ਨਾਲ ਭੱਦਾ ਮਜ਼ਾਕ-ਸਿਡਾਨਾ

ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਕੇਂਦਰ ਵਲੋਂ ਝੋਨੇ ਦੇ ਸਮਰਥਨ ਮੁੱਲ 'ਚ 53 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ ਅਜੋਕੀ ਕਿਸਾਨੀ ਨਾਲ ਬਹੁਤ ਵੱਡਾ ਧੋਖਾ ਹੈ | ਜਿਸ ਦੌਰ 'ਚ ਕਿਸਾਨ ਗੁੱਜਰ ਰਿਹਾ ਹੈ ਉਸ 'ਚੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ...

ਪੂਰੀ ਖ਼ਬਰ »

ਮਿਲਟਰੀ ਸਟੇਸ਼ਨ ਦੇ ਆਸ-ਪਾਸ ਕਵਾਡ ਕਾਪਟਰ (ਡਰੋਨ ਕੈਮਰੇ) ਦੀ ਵਰਤੋਂ 'ਤੇ ਪਾਬੰਦੀ

ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਤਹਿਤ ਜ਼ਿਲ੍ਹਾ ਫਾਜ਼ਿਲਕਾ 'ਚ ਕਵਾਡ ਕਾਪਟਰ (ਡਰੋਨ ਕੈਮਰੇ) ਦੀ ਵਰਤੋਂ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ...

ਪੂਰੀ ਖ਼ਬਰ »

ਮੰਟਾ ਨੇ ਵਰਕਰਾਂ ਨੂੰ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਿਖ਼ਲਾਫ਼ ਡਟਣ ਦਾ ਦਿੱਤਾ ਸੱਦਾ

ਮੰਡੀ ਅਰਨੀਵਾਲਾ, 2 ਜੂਨ (ਨਿਸ਼ਾਨ ਸਿੰਘ ਸੰਧੂ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓ. ਐਸ. ਡੀ. ਸਤਿੰਦਰਜੀਤ ਸਿੰਘ ਮੰਟਾ ਨੇ ਅਰਨੀਵਾਲਾ ਸ਼ਹਿਰੀ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਦੌਰਾਨ ਕਿਹਾ ਕਿ ਉਹ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ, ਪੋਤਰੀ ਜ਼ਖ਼ਮੀ

ਜਲਾਲਾਬਾਦ, 2 ਜੂਨ (ਕਰਨ ਚੁਚਰਾ)-ਐਫ਼. ਐਫ. ਰੋਡ 'ਤੇ ਪੈਂਦੇ ਪਿੰਡ ਜੀਵਾਂ ਅਰਾਈਾ ਦੇ ਕੋਲ ਬੀਤੀ ਰਾਤ ਕਾਰ ਤੇ ਮੋਟਰਸਾਈਕਲ ਦੀ ਆਪਸੀ ਟੱਕਰ ਹੋਣ ਨਾਲ ਪਤੀ-ਪਤਨੀ ਦੀ ਮੌਤ ਹੋ ਗਈ ਜਦ ਕਿ 4 ਸਾਲਾ ਉਨ੍ਹਾਂ ਦੀ ਪੋਤਰੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ | ਮਿ੍ਤਕ ਪੂਰਨ ਸਿੰਘ (58) ਤੇ ...

ਪੂਰੀ ਖ਼ਬਰ »

ਸੁਵਿਧਾ ਕੇਂਦਰਾਂ 'ਚ ਅਸਲ੍ਹਾ ਨਵਿਆਉਣ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ-ਕਿਸਾਨ ਆਗੂ

ਮੰਡੀ ਲਾਧੂਕਾ, 2 ਜੂਨ (ਰਾਕੇਸ਼ ਛਾਬੜਾ)-ਤਾਲਾਬੰਦੀ ਕਾਰਨ ਬਹੁਤ ਸਾਰੇ ਲੋਕਾਂ ਦੇ ਅਸਲ੍ਹਾ ਲਾਇਸੰਸ ਨਵਿਆਉਣ ਯੋਗ ਹੋ ਗਏ ਹਨ ਇਸ ਲਈ ਪੰਜਾਬ ਸਰਕਾਰ ਇਹ ਸਹੂਲਤ ਲੋਕਾਂ ਨੂੰ ਸੁਵਿਧਾ ਕੇਂਦਰਾਂ 'ਤੇ ਮੁਹੱਈਆ ਕਰਵਾਏ | ਇਹ ਮੰਗ ਇਸ ਸਰਹੱਦੀ ਖੇਤਰ ਦੇ ਕਿਸਾਨ ਆਗੂ ਪਰਮਾ ...

ਪੂਰੀ ਖ਼ਬਰ »

ਮੰਡੀ ਦੀ 12 ਘੰਟੇ ਬਿਜਲੀ ਸਪਲਾਈ ਰਹੀ ਬੰਦ

ਮੰਡੀ ਲਾਧੂਕਾ, 2 ਜੂਨ (ਰਾਕੇਸ਼ ਛਾਬੜਾ)-ਮੰਡੀ ਦੇ ਸ਼ਹਿਰੀ ਫੀਡਰ ਦੀ 12 ਘੰਟੇ ਬਿਜਲੀ ਸਪਲਾਈ ਠੱਪ ਰਹੀ | ਬੀਤੀ ਰਾਤ ਮੰਡੀ ਦੀ ਬਿਜਲੀ ਸਪਲਾਈ 12 ਵਜੇ ਦੇ ਕਰੀਬ ਬੰਦ ਹੋ ਜਾਣ ਤੋਂ ਬਾਅਦ ਸਵੇਰੇ 11 ਵਜੇ ਬਹਾਲ ਹੋਈ | ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਮੰਡੀ ਦੀ ਬਿਜਲੀ ਸਪਲਾਈ ...

ਪੂਰੀ ਖ਼ਬਰ »

ਵਿਧਾਇਕ ਆਵਲਾ ਨੇ ਵਾਰਡ ਵਾਸੀਆਂ ਦੀਆਂ ਸੁਣੀਆਂ ਸਮੱਸਿਆਵਾਂ

ਜਲਾਲਾਬਾਦ, 2 ਜੂਨ (ਕਰਨ ਚੁਚਰਾ)-ਵਿਧਾਇਕ ਰਮਿੰਦਰ ਆਵਲਾ ਮੰਗਲਵਾਰ ਨੂੰ ਸ਼ਹਿਰ ਦੇ ਵਾਰਡ ਨੰਬਰ-6 'ਚ ਜਨਤਕ ਸਮੱਸਿਆਵਾਂ ਸੁਣਨ ਲਈ ਪਹੁੰਚੇ | ਇਸ ਮੌਕੇ ਬਾਬਾ ਮਿਹਰਬਾਨ ਸਿੰਘ, ਬਾਬਾ ਟਿੱਕਾ ਗੁਰਪ੍ਰਤਾਪ ਸਿੰਘ, ਕੁਲਦੀਪ ਧਵਨ, ਹਰਭਜਨ ਧਵਨ, ਪ੍ਰੀਤ ਧਵਨ, ਪੰਕਜ ਅਰੋੜਾ, ...

ਪੂਰੀ ਖ਼ਬਰ »

ਇਕਾਦਸ਼ੀ ਮੌਕੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ, ਫਲ ਵੀ ਵੰਡੇ

ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਵੱਖ-ਵੱਖ ਮੰਦਰਾਂ 'ਚ ਇਕਾਦਸ਼ੀ ਤਿਉਹਾਰ ਮੌਕੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਅਤੇ ਅੰਬ, ਖ਼ਰਬੂਜ਼ੇ ਤੇ ਹੋਰ ਫਲ ਵੀ ਲੋਕਾਂ ਵਿਚ ਵੰਡੇ ਗਏ | ਸਥਾਨਕ ਆਲਮ ਸ਼ਾਹ ਰੋਡ 'ਤੇ ਸਥਿਤ ਅਵਧੂਤ ਸ੍ਰੀ ...

ਪੂਰੀ ਖ਼ਬਰ »

ਗਊ ਸੇਵਾ ਸਦਨ ਵੈੱਲਫ਼ੇਅਰ ਸੁਸਾਇਟੀ ਵਲੋਂ ਵਿਸ਼ਨੂੰ ਦੱਤ ਨੂੰ ਸ਼ਰਧਾਂਜਲੀ ਭੇਟ

ਸੀਤੋ ਗੰੁਨੋ੍ਹ, 2 ਜੂਨ (ਬਲਜਿੰਦਰ ਸਿੰਘ ਭਿੰਦਾ)-ਗਊ ਸੇਵਾ ਸਦਨ ਵੈੱਲਫੇਅਰ ਸੁਸਾਇਟੀ ਸੀਤੋ ਗੰੁਨੋ੍ਹ ਸੁਖਚੈਨ ਵਿਖੇ ਰਾਜਸਥਾਨ ਦੇ ਜ਼ਿਲ੍ਹਾ ਚੁਰੂ ਸਾਦੂਲਪੁਰ (ਰਾਜਗੜ੍ਹ) ਥਾਣਾ ਅਧਿਕਾਰੀ ਵਿਸ਼ਨੂੰ ਦੱਤ ਬਿਸ਼ਨੋਈ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸ਼ਰਧਾਂਜਲੀ ...

ਪੂਰੀ ਖ਼ਬਰ »

ਕਿਸਾਨਾਂ ਆਗੂਆਂ ਵਲੋਂ ਨਿਜ਼ਾਮ ਵਾਹ ਮਾਈਨਰ 'ਚ ਪਾਣੀ ਦੀ ਸਮਰੱਥਾ ਵਧਾਉਣ ਦੀ ਮੰਗ

ਜਲਾਲਾਬਾਦ, 2 ਜੂਨ (ਜਤਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਗਰੁੱਪ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇ ਵਾਲਾ, ਸਤਪਾਲ ਸਿੰਘ ਚੱਕ ਪੰਨੀ ਵਾਲਾ (ਭੋਡੀਪੁਰ) ਨੇ ਇਕ ਸਾਂਝਾ ਪੈੱ੍ਰਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ...

ਪੂਰੀ ਖ਼ਬਰ »

330 ਲੀਟਰ ਲਾਹਣ ਸਮੇਤ 5 ਵਿਅਕਤੀ ਕਾਬੂ

ਜਲਾਲਾਬਾਦ, 2 ਜੂਨ (ਜਤਿੰਦਰ ਪਾਲ ਸਿੰਘ)-ਥਾਣਾ ਅਮੀਰ ਖ਼ਾਸ ਦੀ ਪੁਲਿਸ ਨੇ ਢਾਣੀ ਨਿਹੰਗਾ ਵਾਲੀ ਦਾਖਲੀ ਪਿੰਡ ਦਰੋਗ਼ਾ ਵਿਖੇ ਮੁਖਬਰ ਦੀ ਸੂਚਨਾ ਦੇ ਅਧਾਰ 'ਤੇ ਵੱਖ-ਵੱਖ ਘਰਾਂ 'ਚ ਰੇਡ ਕਰ ਕੇ 330 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ 5 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਮੰਡੀ ਲਾਧੂਕਾ, 2 ਜੂਨ (ਰਾਕੇਸ਼ ਛਾਬੜਾ/ਮਨਪ੍ਰੀਤ ਸੈਣੀ)-ਐਫ. ਐਫ. ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਅਤੇ ਉਸ ਦੇ ਦੋ ਸਾਥੀਆਂ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦੀ ਸੂਚਨਾ ਹੈ | ਜਾਣਕਾਰੀ ਦੇ ਅਨੁਸਾਰ ਪਿੰਡ ਫ਼ਤਹਿਗੜ੍ਹ ਦਾ ਨਿਵਾਸੀ ...

ਪੂਰੀ ਖ਼ਬਰ »

ਗੋਪੀਚੰਦ ਕਾਲਜ ਦੀਆਂ ਵਿਦਿਆਰਥਣਾਂ 'ਵਰਸਿਟੀ ਦੀ ਮੈਰਿਟ ਵਿਚ

ਅਬੋਹਰ, 2 ਜੂਨ (ਸੁਖਜਿੰਦਰ ਸਿੰਘ ਢਿੱਲੋਂ)-ਇਥੋਂ ਦੇ ਗੋਪੀਚੰਦ ਆਰੀਆ ਮਹਿਲਾ ਕਾਲਜ ਦਾ ਬੀ. ਕਾਮ ਦੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕਰ ਕੇ ਇਲਾਕੇ ਦਾ ਨਾਂਅ ਰੌਸ਼ਨ ...

ਪੂਰੀ ਖ਼ਬਰ »

ਜਬਰੀ ਵਸੂਲੀ ਤੇ ਕਬਜ਼ਾ ਕਰਾਉਣ ਵਾਲੇ ਗਰੋਹ ਦੇ 11 ਮੈਂਬਰਾਂ ਵਿਰੁੱਧ ਮਾਮਲਾ ਦਰਜ

ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਥਾਣਾ ਖੂਈਖੇੜਾ ਪੁਲਿਸ ਨੇ ਜਬਰੀ ਵਸੂਲੀ ਕਰਨ ਤੇ ਜ਼ਮੀਨ ਜਾਇਦਾਦ 'ਤੇ ਕਬਜ਼ਾ ਕਰਾਉਣ ਵਾਲੇ ਗਰੋਹ ਦੇ 11 ਮੈਂਬਰਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਜਗਜੀਤ ਸਿੰਘ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ...

ਪੂਰੀ ਖ਼ਬਰ »

ਹਲਕਾ ਇੰਚਾਰਜ ਮੰਟਾ ਵਲੋਂ ਵਰਕਰ ਮੀਟਿੰਗਾਂ ਦਾ ਦੌਰ ਸ਼ੁਰੂ

ਜਲਾਲਾਬਾਦ, 2 ਜੂਨ (ਜਤਿੰਦਰ ਪਾਲ ਸਿੰਘ)-ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾਂ ਵਲੋਂ ਹਲਕੇ ਦੇ ਉੱਘੇ ਅਕਾਲੀ ਆਗੂਆਂ ਨੂੰ ਨਾਲ ਲੈ ਕੇ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਵਰਕਰਾਂ ਨੂੰ ਮਿਲਣ ਦਾ ਦੌਰ ਸ਼ੁਰੂ ਕੀਤਾ ਗਿਆ | ਆਪਣੇ ਦੌਰੇ ਦੇ ਦੌਰਾਨ ਹਲਕਾ ਇੰਚਾਰਜ ...

ਪੂਰੀ ਖ਼ਬਰ »

ਜਨਰੇਟਰ ਦੀ ਤਾਰ ਚੋਰੀ ਕਰਦਾ ਕਾਬੂ

ਫ਼ਰੀਦਕੋਟ, 2 ਜੂਨ (ਸਰਬਜੀਤ ਸਿੰਘ)-ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ 'ਚੋਂ ਜਨਰੇਟਰ 'ਚੋਂ ਇਕ ਵਿਅਕਤੀ ਨੂੰ ਤਾਰ ਚੋਰੀ ਕਰਦੇ ਹੋਏ ਸਕਿਊਰਟੀ ਗਾਰਡ ਵਲੋਂ ਦਬੋਚਿਆ ਗਿਆ | ਜਿਸ ਤੋਂ ਬਾਅਦ ਹਸਪਤਾਲ ਦੇ ਅਧਿਕਾਰੀਆਂ ਵਲੋਂ ਪੁਲਿਸ ਨੂੰ ਬੁਲਾ ਕੇ ...

ਪੂਰੀ ਖ਼ਬਰ »

ਬਰਗਾੜੀ ਦੀਆਂ ਸੜਕਾਂ 'ਤੇ ਪਾਇਆ ਪ੍ਰੀਮਿਕਸ

ਬਰਗਾੜੀ, 2 ਜੂਨ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਕਸਬਾ ਬਰਗਾੜੀ ਦੇ ਆਸ ਪਾਸ ਅਤੇ ਵਿਚਕਾਰ ਬਣੀਆਂ ਕਾਫ਼ੀ ਲਿੰਕ ਸੜਕਾਂ 'ਤੇ ਸੀਨੀਅਰ ਕਾਂਗਰਸੀ ਆਗੂ ਹਿਰਦੇਪਾਲ ਸਿੰਘ ਭਲੂਰੀਆ ਅਤੇ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ ਦੇ ਯਤਨਾਂ ਨਾਲ ਪ੍ਰੀਮਿਕਸ ਪਾ ਕੇ ਸੜਕਾਂ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਦੀ ਸਰਕਾਰ ਲੋਕਾਂ ਪ੍ਰਤੀ ਵਚਨਬੱਧ-ਸਿੱਖਾਂ ਵਾਲਾ

ਕੋਟਕਪੂਰਾ, 2 ਜੂਨ (ਮੋਹਰ ਸਿੰਘ ਗਿੱਲ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਲੋਕਾਂ ਪ੍ਰਤੀ ਆਪਣੇ ਫ਼ਰਜ਼ ਨਿਭਾਉਣ 'ਚ ਪੂਰੀ ਤਰ੍ਹਾਂ ਵਚਨਬੱਧ ਹੈ | ਸਰਕਾਰ ਨੇ ਜਿੱਥੇ ਤਾਲਾਬੰਦੀ ਦੌਰਾਨ ਗ਼ਰੀਬ ਲੋਕਾਂ ਨੂੰ ...

ਪੂਰੀ ਖ਼ਬਰ »

ਹੈੱਲਥ ਵਰਕਰਾਂ ਨੇ ਰੈਗੂਲਰ ਕਰਨ ਸਬੰਧੀ ਦਿੱਤਾ ਮੰਗ-ਪੱਤਰ

ਫ਼ਰੀਦਕੋਟ, 2 ਜੂਨ (ਸਰਬਜੀਤ ਸਿੰਘ)-ਕੰਨਟਰੈਕਟ ਮਲਟੀਪਰਪਜ਼ ਹੈੱਲਥ ਵਰਕਰ (ਫ਼ੀਮੇਲ) ਯੂਨੀਅਨ ਵਲੋਂ ਸਿਹਤ ਵਿਭਾਗ ਵਿਚ ਵੱਖ-ਵੱਖ ਸੇਵਾਵਾਂ ਦੇ ਰਹੀਆਂ ਠੇਕੇ 'ਤੇ ਭਰਤੀ ਹੈੱਲਥ ਵਰਕਰਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਸਿਵਲ ਹਸਪਤਾਲ ਵਿਖੇ ...

ਪੂਰੀ ਖ਼ਬਰ »

ਕਰਜ਼ੇ ਦੀਆਂ ਕਿਸ਼ਤਾਂ ਭਰਨ ਤੋਂ ਅਸਮਰੱਥ ਔਰਤਾਂ ਵਲੋਂ ਕਰਜ਼ਾ ਮੁਆਫ਼ ਕਰਨ ਦੀ ਮੰਗ

ਸਾਦਿਕ, 2 ਜੂਨ (ਆਰ. ਐਸ. ਧੁੰਨਾ)-ਵੱਖ-ਵੱਖ ਬੈਂਕਾਂ ਅਤੇ ਕੰਪਨੀਆਂ ਵਲੋਂ ਪਿੰਡਾਂ ਵਿਚ ਔਰਤਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਔਰਤਾਂ ਦੇ ਗਰੁੱਪ ਬਣਾ ਕੇ ਕਰਜ਼ੇ ਦਿੱਤੇ ਗਏ ਸਨ ਤਾਂ ਜੋ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਕੇ ਆਪਣੇ ਪਰਿਵਾਰਾਂ ਦਾ ਵਧੀਆ ਤਰੀਕੇ ਨਾਲ ...

ਪੂਰੀ ਖ਼ਬਰ »

ਵਿਧਾਇਕ ਨੇ ਕਾਂਗਰਸ ਸੇਵਾਦਲ ਦੇ ਵਰਕਰ ਕੀਤੇ ਸਨਮਾਨਿਤ

ਫ਼ਰੀਦਕੋਟ, 2 ਜੂਨ (ਸਤੀਸ਼ ਬਾਗ਼ੀ)-ਕੁਸ਼ਲਦੀਪ ਸਿੰਘ ਢਿੱਲੋਂ ਵਿਧਾਇਕ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਨਤਾ ਨੂੰ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਗਈ ਅਤੇ ...

ਪੂਰੀ ਖ਼ਬਰ »

ਟਿੱਡੀ ਦਲ ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਜ਼ਿਲ੍ਹਾ ਪੱਧਰੀ ਮੀਟਿੰਗ

ਫ਼ਰੀਦਕੋਟ, 2 ਜੂਨ (ਜਸਵੰਤ ਸਿੰਘ ਪੁਰਬਾ)-ਟਿੱਡੀ ਦਲ ਦੇ ਸੰਭਾਵੀ ਹਮਲੇ ਤੋਂ ਬਚਾਓ, ਰੋਕਥਾਮ ਅਤੇ ਇਸ ਸਬੰਧੀ ਵੱਖ ਵੱਖ ਵਿਭਾਗਾਂ ਦੇ ਸਹਿਯੋੋਗ ਲੈਣ ਲਈ ਵਿਸ਼ੇਸ਼ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰੀਤ ਮਹਿੰਦਰ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਅਸ਼ੋਕਾ ...

ਪੂਰੀ ਖ਼ਬਰ »

ਕਿਸਾਨ ਝੋਨੇ ਦੀ ਬਿਜਾਈ ਲਈ ਨਵੀਆਂ ਤਕਨੀਕਾਂ ਅਪਣਾਉਣ-ਖੇਤੀ ਮਾਹਿਰ

ਬਰਗਾੜੀ, 2 ਜੂਨ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)-ਪੰਜਾਬ ਦੇ ਕਿਸਾਨਾਂ ਨੇ ਝੋਨੇ ਨੂੰ ਸਾਉਣੀ ਦੀ ਮੁੱਖ ਫ਼ਸਲ ਵਜੋਂ ਅਪਨਾਉਣ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਬੜੀ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ | ਜੋ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ...

ਪੂਰੀ ਖ਼ਬਰ »

ਵਿਧਾਇਕ ਆਵਲਾ ਦੀ ਨਿਵੇਕਲੀ ਲੋਕ ਮਿਲਣੀ ਨੇ ਹਲਕੇ ਦੇ ਬਾਸ਼ਿੰਦਿਆਂ ਨੂੰ ਕੀਲਿਆ

ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਕਾਂਗਰਸ ਪਾਰਟੀ ਦੇ ਵਿਧਾਇਕ ਰਮਿੰਦਰ ਆਵਲਾ ਦੀ ਨਿਵੇਕਲੀ ਲੋਕ ਮਿਲਣੀ ਨੇ ਜਲਾਲਾਬਾਦ ਹਲਕੇ ਦੇ ਲੋਕਾਂ ਨੂੰ ਆਪਣੇ ਵੱਲ ਕੀਲਿਆ ਹੈ, ਉਥੇ ਹੀ ਜਿਸ ਵਰਗ 'ਚ ਵਿਧਾਇਕ ਆਵਲਾ ਮੁਸ਼ਕਿਲਾਂ ਸੁਣਨ ਜਾਂਦੇ ਹਨ, ਇਕੱਲੀਆਂ ਮੁਸ਼ਕਿਲਾਂ ...

ਪੂਰੀ ਖ਼ਬਰ »

ਵਿਧਾਇਕ ਆਵਲਾ ਦੀ ਨਿਵੇਕਲੀ ਲੋਕ ਮਿਲਣੀ ਨੇ ਹਲਕੇ ਦੇ ਬਾਸ਼ਿੰਦਿਆਂ ਨੂੰ ਕੀਲਿਆ

ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਕਾਂਗਰਸ ਪਾਰਟੀ ਦੇ ਵਿਧਾਇਕ ਰਮਿੰਦਰ ਆਵਲਾ ਦੀ ਨਿਵੇਕਲੀ ਲੋਕ ਮਿਲਣੀ ਨੇ ਜਲਾਲਾਬਾਦ ਹਲਕੇ ਦੇ ਲੋਕਾਂ ਨੂੰ ਆਪਣੇ ਵੱਲ ਕੀਲਿਆ ਹੈ, ਉਥੇ ਹੀ ਜਿਸ ਵਰਗ 'ਚ ਵਿਧਾਇਕ ਆਵਲਾ ਮੁਸ਼ਕਿਲਾਂ ਸੁਣਨ ਜਾਂਦੇ ਹਨ, ਇਕੱਲੀਆਂ ਮੁਸ਼ਕਿਲਾਂ ...

ਪੂਰੀ ਖ਼ਬਰ »

ਹੁਣ 5 ਦਿਨ ਵੰਡੇਗਾ ਗੀਤਾ ਭਵਨ ਮੰਦਰ ਲੋਕਾਂ ਨੂੰ ਰਾਸ਼ਨ

ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਗੀਤਾ ਭਵਨ ਮੰਦਰ ਵਲੋਂ ਵੰਡਿਆ ਜਾਣ ਵਾਲਾ ਰਾਸ਼ਨ ਇਸ ਵਾਰ ਕੋਵਿਡ-19 ਦੇ ਚੱਲਦਿਆਂ ਇਕ ਦਿਨ 'ਚ ਵੰਡਿਆ ਜਾਣ ਵਾਲਾ ਰਾਸ਼ਨ 5 ਦਿਨਾ 'ਚ ਵੰਡਿਆ ਜਾਵੇਗਾ | ਮੰਦਰ ਕਮੇਟੀ ਦੇ ਖ਼ਜ਼ਾਨਚੀ ਟੇਕ ਚੰਦ ਧੂੜੀਆ ਨੇ ਦੱਸਿਆ ਕਿ ਪੋ੍ਰਗਰਾਮ ਦਾ ...

ਪੂਰੀ ਖ਼ਬਰ »

ਕੈਂਪ 'ਚ 55 ਨੌਜਵਾਨਾਂ ਵਲੋਂ ਖ਼ੂਨਦਾਨ

ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਸਰਹੱਦ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਬਲੱਡ ਡੋਨੇਸ਼ਨ ਵੈੱਲਫੇਅਰ ਸੁਸਾਇਟੀ ਤੇ ਸ਼ਿਵ ਸੈਨਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ 'ਚ 55 ਨੌਜਵਾਨਾਂ ਨੇ ਖ਼ੂਨਦਾਨ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਸੰਚਾਲਕਾਂ ਵਲੋਂ ਜਿੰਮਾਂ ਖੋਲ੍ਹਣ ਦੀ ਮੰਗ, ਡੀ. ਸੀ. ਨੂੰ ਸੌ ਾਪਿਆ ਮੰਗ-ਪੱਤਰ

ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜਿੰਮ ਸੰਚਾਲਕਾਂ ਨੇ ਫ਼ਾਜ਼ਿਲਕਾ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਬਾਂਸਲ ਮਾਰਸ਼ਲ ਤੇ ਵਪਾਰ ਮੰਡਲ ਫ਼ਾਜ਼ਿਲਕਾ ਦੇ ਪ੍ਰਧਾਨ ਅਸ਼ੋਕ ਗੁਲਬਧਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਅਰਵਿੰਦ ਪਾਲ ...

ਪੂਰੀ ਖ਼ਬਰ »

ਮੈਰਿਜ ਪੈਲੇਸਾਂ 'ਚ ਹਥਿਆਰ ਲੈ ਕੇ ਜਾਣ 'ਤੇ ਪਾਬੰਦੀ

ਫ਼ਾਜ਼ਿਲਕਾ, 2 ਜੂਨ (ਅਮਰਜੀਤ ਸ਼ਰਮਾ)-ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ 'ਚ ਅਮਨ ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਮੈਰਿਜ ਪੈਲੇਸ 'ਚ ਹਰ ਕਿਸਮ ਦਾ ਅਸਲ੍ਹਾ ਲੈ ...

ਪੂਰੀ ਖ਼ਬਰ »

ਦੁਰਗਿਆਣਾ ਮੰਦਰ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਫ਼ਾਜ਼ਿਲਕਾ, 2 ਜੂਨ (ਅਮਰਜੀਤ ਸ਼ਰਮਾ)-ਦੁਰਗਿਆਣਾ ਮੰਦਰ ਕਮੇਟੀ ਵਲੋਂ 21 ਲੋੜਵੰਦ ਪਰਿਵਾਰਾਂ ਵਲੋਂ ਰਾਸ਼ਨ ਵੰਡਿਆ ਗਿਆ | ਜਾਣਕਾਰੀ ਦਿੰਦਿਆਂ ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਸੁਭਾਸ਼ ਚਲਾਣਾ ਨੇ ਦੱਸਿਆ ਕਿ ਰਾਸ਼ਨ 'ਚ ਕ੍ਰਿਸ਼ਨ ਲਾਲ ਝਾਂਬ ਦੇ ਪਰਿਵਾਰ ਦਾ ...

ਪੂਰੀ ਖ਼ਬਰ »

ਝੋਨੇ ਦੇ ਸਮਰਥਨ ਮੁੱਲ ਨੂੰ ਕਿਸਾਨ ਆਗੂਆਂ ਨੇ ਕੀਤਾ ਰੱਦ

ਮੰਡੀ ਅਰਨੀਵਾਲਾ, 2 ਜੂਨ (ਨਿਸ਼ਾਨ ਸਿੰਘ ਸੰਧੂ)-ਸਰਕਾਰ ਵਲੋਂ ਝੋਨੇ ਦੇ ਸਮਰਥਨ ਮੁੱਲ 'ਚ 53 ਰੁਪਏ ਦਾ ਸਮਰਥਨ ਮੁੱਲ ਵਧਾਏ ਜਾਣ ਨੂੰ ਕਿਸਾਨ ਆਗੂਆਂ ਨੇ ਰੱਦ ਕਰਦਿਆਂ ਇਸ ਨੂੰ ਮਾਮੂਲੀ ਵਾਧਾ ਦੱਸਿਆ ਹੈ | ਕਿਸਾਨ ਆਗੂ ਨਿਸ਼ਾਨ ਸਿੰਘ ਢਿੱਲੋਂ, ਜੋਗਿੰਦਰ ਸਿੰਘ ਬੰਨਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਬਰਾਮਦ, 2 ਗਿ੍ਫ਼ਤਾਰ

ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਸਦਰ ਥਾਣਾ ਤੇ ਖੂਈਖੇੜਾ ਪੁਲਿਸ ਨੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਤੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਜਦ ਕਿ 2 ਵਿਅਕਤੀ ਫ਼ਰਾਰ ਹੋ ਗਏ | ਸਹਾਇਕ ਥਾਣੇਦਾਰ ਰਾਧੇ ਸ਼ਾਮ ਨੂੰ ਗੁਪਤ ਸੂਚਨਾ ...

ਪੂਰੀ ਖ਼ਬਰ »

ਔਰਤ ਦੀ ਜ਼ਹਿਰੀਲਾ ਪਦਾਰਥ ਖਾਣ ਨਾਲ ਮੌਤ

ਅਬੋਹਰ, 2 ਜੂਨ (ਸੁਖਜਿੰਦਰ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਪਿੰਡ ਬਹਾਦਰ ਖੇੜਾ ਨਿਵਾਸੀ ਇਕ ਔਰਤ ਦੀ ਕੋਈ ਜ਼ਹਿਰੀਲਾ ਪਦਾਰਥ ਖਾਣ ਨਾਲ ਮੌਤ ਹੋ ਗਈ | ਸੂਚਨਾ ਮਿਲਦੇ ਥਾਣਾ ਸਦਰ ਦੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਕੀਤੀ | ਜਾਣਕਾਰੀ ਅਨੁਸਾਰ ਬਹਾਦਰ ਖੇੜਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਵੱਖ-ਵੱਖ ਥਾਵਾਂ ਤੋਂ 3 ਜਣੇ ਕਾਬੂ

ਅਬੋਹਰ, 2 ਜੂਨ (ਸੁਖਜਿੰਦਰ ਸਿੰਘ ਢਿੱਲੋਂ)-ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਤਿੰਨ ਜਣਿਆਂ ਨੂੰ ਨਾਜਾਇਜ਼ ਸ਼ਰਾਬ ਤੇ ਲਾਹਣ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਬਹਾਵਵਾਲਾ ਦੇ ਸੁਖਵਿੰਦਰ ਸਿੰਘ ਵਲੋਂ ਗੁਰਚਰਨ ਸਿੰਘ ਪੁੱਤਰ ਦੇਵਾ ਸਿੰਘ ਵਾਸੀ ਦੋਦੇ ...

ਪੂਰੀ ਖ਼ਬਰ »

ਡੀ. ਸੀ. ਵਲੋਂ ਜ਼ਿਲ੍ਹੇ ਅੰਦਰ ਆਉਣ ਜਾਣ ਵਾਲੇ ਹਰੇਕ ਵਿਅਕਤੀ ਦੀ ਗਤੀਵਿਧੀ 'ਤੇ ਨਜ਼ਰ ਰੱਖਣ ਦੇ ਆਦੇਸ਼

ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ | ਉਨ੍ਹਾਂ ਜ਼ਿਲ੍ਹਾ ਪੱਧਰ 'ਤੇ ਪੁਲਿਸ ਤੇ ਸਿਵਲ ਅਧਿਕਾਰੀਆਂ ...

ਪੂਰੀ ਖ਼ਬਰ »

ਕੋਵਿਡ-19 ਮਹਾਂਮਾਰੀ ਕਾਰਨ ਯੂ. ਟੀ. ਆਰ. ਸੀ. ਕਮੇਟੀ ਦੀ ਮੀਟਿੰਗ

ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਜੱਜਾਂ ਨੇ ਕੋਵਿਡ-19 ਦੇ ਸੰਦਰਭ 'ਚ 2,36,00 ਰੁਪਏ ਦੇ ਫ਼ੰਡ ਦੀ ਸਹਾਇਤਾ ਕੀਤੀ | ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐਸ. ਏ. ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਹੇਠ ...

ਪੂਰੀ ਖ਼ਬਰ »

ਹਰਿ ਕੀ ਸੇਵਾ ਐਨ. ਜੀ. ਓ. ਨੇ ਮਖੂ ਇਲਾਕਾ ਕੀਤਾ ਸੈਨੇਟਾਈਜ਼

ਮਖੂ, 2 ਜੂਨ (ਵਰਿੰਦਰ ਮਨਚੰਦਾ)-ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸੰਸਥਾ 'ਹਰਿ ਕੀ ਸੇਵਾ ਐਨ. ਜੀ. ਓ. ਮਖੂ' ਨੇ ਲੋਕਾਂ ਨੂੰ ਸੁੱਕਾ ਰਾਸ਼ਨ ਵੰਡਿਆ ਤੇ ਪ੍ਰਮੁੱਖ ਧਾਰਮਿਕ ਅਸਥਾਨਾਂ 'ਚ ਜਾ ਕੇ ਸਪਰੇਅ ਕਰਨ ਵਾਲੀਆਂ ਟੈਂਕੀਆਂ ਨਾਲ ਸੈਨੇਟਾਈਜ਼ ਕਰਨ ਦਾ ਵੀ ਉਪਰਾਲਾ ਕੀਤਾ ...

ਪੂਰੀ ਖ਼ਬਰ »

ਕਿ੍ਕਟ ਟੂਰਨਾਮੈਂਟ ਕਰਵਾਇਆ

ਮਮਦੋਟ, 2 ਜੂਨ (ਸੁਖਦੇਵ ਸਿੰਘ ਸੰਗਮ)-ਬਲਾਕ ਮਮਦੋਟ ਅਧੀਨ ਪੈਂਦੇ ਪਿੰਡ ਜਤਾਲਾ ਦੀ ਗ੍ਰਾਮ ਪੰਚਾਇਤ ਤੇ ਪਿੰਡ ਦੀ ਨੌਜਵਾਨ ਕਮੇਟੀ ਵਲੋਂ ਸਾਂਝੇ ਉੱਦਮ ਸਦਕਾ ਪਹਿਲਾ 7 ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ 'ਚ 16 ਟੀਮਾਂ ਨੇ ਹਿੱਸਾ ਲਿਆ | ਪਿੰਡ ਦੇ ਸਰਪੰਚ ...

ਪੂਰੀ ਖ਼ਬਰ »

ਸੰਤ ਆਸ਼ਰਮ ਕੋਟ ਕਰੋੜ ਕਲਾਂ ਵਲੋਂ ਸਮਾਗਮ

ਤਲਵੰਡੀ ਭਾਈ, 2 ਜੂਨ (ਕੁਲਜਿੰਦਰ ਸਿੰਘ ਗਿੱਲ)-ਤਾਲਾਬੰਦੀ ਦੌਰਾਨ ਲੋੜਵੰਦ ਲੋਕਾਂ ਦੀ ਸੇਵਾ ਹਿੱਤ ਕਾਰਜ ਕਰਨ ਵਾਲਿਆਂ ਦੇ ਮਾਣ ਹਿੱਤ ਗੁਰਦੁਆਰਾ ਆਸ਼ਰਮ ਸੰਤ ਜੰਗੀਰ ਸਿੰਘ ਕੋਟ ਕਰੋੜ ਕਲਾਂ ਵਲੋਂ ਮੁੱਖ ਸੇਵਾਦਾਰ ਸੰਤ ਗੁਰਦੇਵ ਸਿੰਘ ਦੀ ਅਗਵਾਈ ਹੇਠ ਸੰਖੇਪ ਸਮਾਗਮ ਕਰਵਾਇਆ, ਜਿਸ 'ਚ ਸਤਨਾਮ ਸਿੰਘ ਉਪ ਪੁਲਿਸ ਕਪਤਾਨ ਫ਼ਿਰੋਜ਼ਪੁਰ ਦਿਹਾਤੀ, ਯਾਦਵਿੰਦਰ ਸਿੰਘ ਨਾਇਬ ਤਹਿਸੀਲਦਾਰ ਤਲਵੰਡੀ ਭਾਈ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਦੀ ਆਰੰਭਤਾ ਕਰਦਿਆਂ ਨੰਬਰਦਾਰ ਭੁਪਿੰਦਰ ਸਿੰਘ ਭਿੰਦਾ ਪੁੱਜੇ ਮਹਿਮਾਨਾਂ ਲਈ ਸਵਾਗਤੀ ਸ਼ਬਦ ਕਹੇ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਕਾਰਜ ਕਰਨ ਵਾਲੇ ਪੁਲਿਸ, ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ/ ਕਰਮਚਾਰੀਆਂ, ਪੱਤਰਕਾਰਾਂ, ਸਫ਼ਾਈ ਕਾਮਿਆਂ ਅਤੇ ਡਾਕਟਰੀ ਅਮਲੇ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਡੀ. ਐੱਸ. ਪੀ. ਸਤਨਾਮ ਸਿੰਘ ਨੇ ਲੋੜਵੰਦ ਲੋਕਾਂ ਤੱਕ ਲੰਗਰ ਪਹੁੰਚਾਉਣ ਤੇ ਹੋਰ ਲਈ ਸੰਤ ਆਸ਼ਰਮ ਕੋਟ ਕਰੋੜ ਕਲਾਂ ਤੇ ਸੰਤ ਗੁਰਦੇਵ ਸਿੰਘ ਦਾ ਧੰਨਵਾਦ ਕੀਤਾ | ਇਸ ਮੌਕੇ ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ, ਥਾਣਾ ਮੁਖੀ ਇੰਸਪੈਕਟਰ ਹਰਦੇਵਪ੍ਰੀਤ ਸਿੰਘ, ਦੇਸ ਰਾਜ ਅਹੂਜਾ ਪ੍ਰਧਾਨ ਸ਼ਹਿਰੀ ਕਾਂਗਰਸ ਤਲਵੰਡੀ ਭਾਈ ਨੇ ਵੀ ਸੰਬੋਧਨ ਕੀਤਾ | ਉਪਰੰਤ ਸੰਤ ਗੁਰਦੇਵ ਸਿੰਘ ਕੋਟ ਕਰੋੜ ਵਲੋਂ ਪੁਲਿਸ ਅਧਿਕਾਰੀਆਂ/ ਕਰਮਚਾਰੀਆਂ, ਸਬ ਤਹਿਸੀਲਦਾਰ ਸਟਾਫ਼, ਪੱਤਰਕਾਰਾਂ, ਡਾਕਟਰੀ ਅਮਲੇ ਤੇ ਸਫ਼ਾਈ ਕਾਮਿਆਂ ਨੂੰ ਲੋਈਆਂ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਭਾਈ ਸਤਨਾਮ ਸਿੰਘ ਖ਼ਾਲਸਾ, ਮਨੋਹਰ ਲਾਲ ਰੀਡਰ, ਬਲਵਿੰਦਰ ਸਿੰਘ, ਰੌਸ਼ਨ ਲਾਲ ਮਨਚੰਦਾ, ਨਿਸ਼ਾਨ ਸਿੰਘ ਮੁੱਖ ਮੁਨਸ਼ੀ ਤਲਵੰਡੀ ਆਦਿ ਮੌਜੂਦ ਸਨ |

ਖ਼ਬਰ ਸ਼ੇਅਰ ਕਰੋ

 

 

ਡੀ. ਸੀ. ਭਾਈ ਮਰਦਾਨਾ ਪੁਰਸਕਾਰ ਨਾਲ ਸਨਮਾਨਿਤ

ਫ਼ਿਰੋਜ਼ਪੁਰ, 2 ਜੂਨ (ਤਪਿੰਦਰ ਸਿੰਘ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਿਖ਼ਲਾਫ਼ ਆਰੰਭੀ ਜੰਗ 'ਤੇ ਫ਼ਤਹਿ ਹਾਸਿਲ ਕਰਨ ਵਾਲੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਭਾਈ ਮਰਦਾਨਾ ਯਾਦਗਾਰੀ ਕੀਰਤਨ ਸੁਸਾਇਟੀ ਵਲੋਂ ਭਾਈ ਮਰਦਾਨਾ ...

ਪੂਰੀ ਖ਼ਬਰ »

ਮਲੇਰੀਆ ਬਿਮਾਰੀ ਸਬੰਧੀ ਜਾਗਰੂਕਤਾ ਸੈਮੀਨਾਰ

ਜ਼ੀਰਾ, 2 ਜੂਨ (ਜੋਗਿੰਦਰ ਸਿੰਘ ਕੰਡਿਆਲ)-ਡਾ: ਮੀਨਾਕਸ਼ੀ ਢੀਂਗਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਤਲਵੰਡੀ ਮੰਗੇ ਖਾਂ ਵਿਖੇ ਐੱਸ. ਐਮ. ਓ. ਡਾ: ਬਲਕਾਰ ਸਿੰਘ ਦੀ ਦੇਖ-ਰੇਖ ਹੇਠ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਮੌਜੂਦ ਲੋਕਾਂ ਨੂੰ ਮਨਿੰਦਰ ...

ਪੂਰੀ ਖ਼ਬਰ »

ਪਿ੍ੰਸ ਕੁਮਾਰ ਕਾਇਤ ਪਾਵਰਕਾਮ ਦੇ ਐੱਸ. ਡੀ. ਓ. ਨਿਯੁਕਤ

ਤਲਵੰਡੀ ਭਾਈ, 2 ਜੂਨ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦਾ ਨੌਜਵਾਨ ਪਿ੍ੰਸ ਕੁਮਾਰ ਕਾਇਤ ਪਾਵਰਕਾਮ ਦਾ ਐੱਸ. ਡੀ. ਓ. ਨਿਯੁਕਤ ਹੋਇਆ ਹੈ | ਭਾਜਪਾ ਆਗੂ ਵਿਜੇ ਕੁਮਾਰ ਕਾਇਤ ਤੇ ਕੌਾਸਲਰ ਪੂਨਮ ਰਾਣੀ ਦੇ ਸਪੁੱਤਰ ਪਿੰ੍ਰਸ ਕੁਮਾਰ ਕਾਇਤ ਨੇ ਇਲੈਕਟ੍ਰੀਕਲ ...

ਪੂਰੀ ਖ਼ਬਰ »

ਬਾਬੇ ਕੇ ਕਾਲਜ ਵਲੋਂ ਆਨਲਾਈਨ ਪੋਸਟਰ ਤੇ ਭਾਸ਼ਨ ਮੁਕਾਬਲੇ ਕਰਵਾਏ

ਮੁੱਦਕੀ, 2 ਜੂਨ (ਭੁਪਿੰਦਰ ਸਿੰਘ)-ਸਥਾਨਕ ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਵਲੋਂ ਪਿ੍ੰਸੀਪਲ ਡਾ: ਰਾਮ ਮੋਹਨ ਤਿ੍ਪਾਠੀ ਦੇ ਨਿਰਦੇਸ਼ਾਂ ਅਨੁਸਾਰ ਮੈਡਮ ਅਮਰਦੀਪ ਕੌਰ ਦੀ ਯੋਗ ਅਗਵਾਈ ਹੇਠ ਸਿੱਖਿਆਰਥੀਆਂ ਦੇ ਆਨਲਾਈਨ ਪੋਸਟਰ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਦਾ ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਅਹੁਦੇਦਾਰਾਂ ਦਾ ਸਨਮਾਨ

ਫ਼ਿਰੋਜ਼ਪੁਰ, 2 ਜੂਨ (ਤਪਿੰਦਰ ਸਿੰਘ)-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਕੁਲਵੰਤ ਸਿੰਘ ਮਿਸ਼ਨ ਫ਼ਤਹਿ ਦੇ ਤਹਿਤ ਕੋਰੋਨਾ ਵਾਇਰਸ ਦੇ ਿਖ਼ਲਾਫ਼ ਲੜਾਈ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਸੰਸਥਾ ਰਾਧਾ ਸੁਆਮੀ ਸਤਿਸੰਗ ਬਿਆਸ ਨੂੰ ਕੋਰੋਨਾ ਯੋਧਾ ਵਜੋਂ ਸ਼ਲਾਘਾ ਪੱਤਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX