ਤਾਜਾ ਖ਼ਬਰਾਂ


ਬਿਹਾਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 16 ਲੋਕਾਂ ਦੀ ਮੌਤ, ਸੀਐਮ ਨਿਤੀਸ਼ ਨੇ ਕੀਤਾ ਮੁਆਵਜ਼ੇ ਦਾ ਐਲਾਨ
. . .  1 day ago
12ਵੀਂ ਜਮਾਤ ‘ਚ ਚੋਟੀ ਦੇ ਅੰਕ ਲੈ ਕੇ ਪਾਸ ਹੋਈਆਂ ਸਾਡੀਆਂ ਤਿੰਨੋਂ ਧੀ-ਰਾਣੀਆਂ ਅਰਸ਼ਦੀਪ , ਅਰਸ਼ਪ੍ਰੀਤ, ਕੁਲਵਿੰਦਰ ਨੂੰ ਵਧਾਈਆਂ - ਭਗਵੰਤ ਮਾਨ
. . .  1 day ago
ਵਿਦਿਆਰਥੀ ਮਨ ਜੋਬਨ ਸਿੰਘ ਨੇ ਮੈਰਿਟ ਸੂਚੀ ਵਿਚ ਕੀਤਾ ਨਾਮ ਦਰਜ
. . .  1 day ago
ਅਮਲੋਹ, 28 ਜੂਨ (ਕੇਵਲ ਸਿੰਘ) - ਬਲਾਕ ਅਮਲੋਹ ਦੇ ਪਿੰਡ ਭੱਦਲਥੂਹਾ ਦੇ ਵਸਨੀਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਲੋਹ ਦੇ ਵਿਦਿਆਰਥੀ ਮਨ ਜੋਬਨ ਸਿੰਘ ਨੇ 12ਵੀਂ ਜਮਾਤ ਦੇ ਅੱਜ ਆਏ...
ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨਾ, ਪੁਲਿਸ ਨੇ ਹਿਰਾਸਤ 'ਚ ਲਿਆ
. . .  1 day ago
'ਆਪ' ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਤੇ ਹੋਰ ਵਾਅਦੇ ਲਾਗੂ ਕਰਨ ਤੋਂ ਭੱਜੀ: ਮਨਪ੍ਰੀਤ ਸਿੰਘ ਇਆਲ਼ੀ
. . .  1 day ago
ਚੰਡੀਗੜ੍ਹ, 28 ਜੂਨ-ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸ. ਮਨਪ੍ਰੀਤ ਸਿੰਘ ਇਆਲ਼ੀ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਅਤੇ ਬੁਢਾਪਾ ਪੈਨਸ਼ਨ ਸਮੇਤ ਹੋਰ ਚੋਣ ਵਾਅਦੇ ਲਾਗੂ ਕਰਨ ਲਈ...
ਕੈਬਨਿਟ ਮੰਤਰੀ ਪੰਜਾਬ ਨੇ ਬਾਰਵੀਂ 'ਚ ਜ਼ਿਲ੍ਹਾ ਪਠਾਨਕੋਟ ਮੋਹਰੀ ਰਹਿਣ ਤੇ ਸਿੱਖਿਆ ਵਿਭਾਗ ਤੇ ਮਾਪਿਆਂ ਨੂੰ ਦਿੱਤੀ ਵਧਾਈ
. . .  1 day ago
ਪਠਾਨਕੋਟ, 28 ਜੂਨ (ਸੰਧੂ)-ਸਿੱਖਿਆ ਦੇ ਖ਼ੇਤਰ ਅੰਦਰ ਜ਼ਿਲ੍ਹਾ ਪਠਾਨਕੋਟ ਹਮੇਸ਼ਾ ਮੋਹਰੀ ਰਿਹਾ ਹੈ, ਜਿਵੇਂ ਅੱਠਵੀਂ ਕਲਾਸ ਦੇ ਨਤੀਜਿਆਂ ਦੌਰਾਨ ਪੂਰੇ ਪੰਜਾਬ ਅੰਦਰ ਜ਼ਿਲ੍ਹਾ ਪਠਾਨਕੋਟ ਮੋਹਰੀ ਰਿਹਾ। ਉਸੇ ਹੀ ਤਰ੍ਹਾਂ ਬਾਰਵੀਂ ਦੇ ਨਤੀਜਿਆਂ ਦੌਰਾਨ ਵੀ ਜ਼ਿਲ੍ਹਾ ਪਠਾਨਕੋਟ ਪੰਜਾਬ ਅੰਦਰ...
ਗੁਰੂ ਹਰਗੋਬਿੰਦ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚੋਂ ਪੰਜਾਬ ਦੀ ਮੈਰਿਟ 'ਚੋਂ ਪ੍ਰਾਪਤ ਕੀਤਾ ਤੀਸਰਾ ਦਰਜਾ
. . .  1 day ago
ਸਰਦੂਲਗੜ੍ਹ, 28 ਜੂਨ (ਜੀ.ਐਮ.ਅਰੋੜਾ)-ਇੱਥੋਂ ਕੁੱਝ ਕਿਲੋਮੀਟਰ ਦੂਰ ਪਿੰਡ ਜੋੜਕੀਆਂ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋੜਕੀਆਂ ਦੀ ਵਿਦਿਆਰਥਣ ਭਵਿੱਖਦੀਪ ਕੌਰ ਪੁੱਤਰੀ ਇਕਬਾਲ ਸਿੰਘ ਵਾਸੀ ਗੋਲੇਵਾਲਾ ਨੇ ਅੱਜ ਪੰਜਾਬ ਸਕੂਲ ਸਿੱਖਿਆ...
ਸਰਕਾਰੀ ਸਕੂਲ ਕਿਲਾ ਟੇਕ ਸਿੰਘ ਦੀਆਂ ਵਿਦਿਆਰਥਣਾਂ ਗੁਨੀਤ ਕੌਰ ਕਲਸੀ ਤੇ ਲਵੰਨਿਆ ਨੇ ਪੰਜਾਬ 'ਚ ਪ੍ਰਾਪਤ ਕੀਤਾ 8ਵਾਂ ਸਥਾਨ
. . .  1 day ago
ਬਟਾਲਾ, 28 ਜੂਨ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਜਮਾਤ ਦੇ ਐਲਾਨੇ ਗਏ ਮੈਰਿਟ ਸੂਚੀ ਨਤੀਜੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਟੇਕ ਸਿੰਘ ਦੀਆਂ ਦੋ ਵਿਦਿਆਰਥਣਾਂ ਨੇ 490/500 ਅੰਕ ਪ੍ਰਾਪਤ ਕਰਕੇ 8ਵਾਂ ਰੈਂਕ ਪ੍ਰਾਪਤ ਕੀਤਾ...
ਬਾਰਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜਿਆਂ ਦੀ ਪਾਸ ਪ੍ਰਤੀਸ਼ਤਤਾ 'ਚ ਜ਼ਿਲ੍ਹਾ ਪਠਾਨਕੋਟ ਸੂਬੇ ਭਰ 'ਚ ਰਿਹਾ ਅੱਵਲ
. . .  1 day ago
ਪਠਾਨਕੋਟ, 28 ਜੂਨ (ਸੰਧੂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਬਾਰਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜਿਆਂ 'ਚ ਜ਼ਿਲ੍ਹਾ ਪਠਾਨਕੋਟ ਨੇ ਬੋਰਡ ਪ੍ਰੀਖਿਆ ਦੀ ਪਾਸ ਪ੍ਰਤੀਸ਼ਤਤਾ 'ਚ 98.49 ਫ਼ੀਸਦੀ ਪਾਸ ਪ੍ਰਤੀਸ਼ਤਤਾ ਦੇ ਨਾਲ ਸੂਬੇ ਭਰ 'ਚ ਅੱਵਲ ਸਥਾਨ ਹਾਸਲ ਕੀਤਾ...
ਦਰਦਨਾਕ ਹਾਦਸਾ: ਟਰੈਕਟਰ ਹੇਠਾਂ ਆਉਣ ਕਾਰਨ ਡਰਾਈਵਰ ਦੀ ਮੌਤ
. . .  1 day ago
ਡਮਟਾਲ, 28ਜੂਨ (ਰਾਕੇਸ਼ ਕੁਮਾਰ)-ਥਾਣਾ ਜਵਾਲੀ ਦੇ ਅਧੀਨ ਪੈਂਦੇ ਪਿੰਡ ਪੰਚਾਇਤ ਭੋਲ ਖ਼ਾਸ ਦੇ ਵਸਨੀਕ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ (40) ਪੁੱਤਰ ਬਨਾਰਸੀ ਦਾਸ ਵਾਸੀ ਪਿੰਡ ਭੋਲ ਖ਼ਾਸ ਟਰੈਕਟਰ ਚਾਲਕ...
ਬਾਰਵੀਂ ਜਮਾਤ 'ਚੋਂ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਕੁਲਵਿੰਦਰ ਕੌਰ ਵਿਦੇਸ਼ 'ਚ ਜਾ ਕੇ ਕਰਨਾ ਚਾਹੁੰਦੀ ਹੈ ਵਕਾਲਤ
. . .  1 day ago
ਜੈਤੋ, 28 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੇ ਐਲਾਨੇ ਨਤੀਜੇ 'ਚੋਂ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ (ਫ਼ਰੀਦਕੋਟ) ਦੀ ਕੁਲਵਿੰਦਰ ਕੌਰ ਸਪੁੱਤਰੀ ਬਲਵੀਰ ਸਿੰਘ ਵਾਸੀ ਜੈਤੋ ਨੇ 500/497...
ਸਮਰੀਨ ਕੌਰ ਨੇ 12ਵੀਂ ਕਲਾਸ 'ਚੋਂ ਸੱਤਵਾਂ ਸਥਾਨ ਪ੍ਰਾਪਤ ਕਰਕੇ ਅਟਾਰੀ ਸਕੂਲ ਅਤੇ ਮਾਤਾ-ਪਿਤਾ ਦਾ ਨਾਂ ਕੀਤਾ ਰੌਸ਼ਨ
. . .  1 day ago
ਅਟਾਰੀ, 28 ਜੂਨ (ਗੁਰਦੀਪ ਸਿੰਘ ਅਟਾਰੀ)-ਸਮਰੀਨ ਕੌਰ ਪੁੱਤਰੀ ਹਰਜਿੰਦਰ ਸਿੰਘ ਨੇ 12ਵੀਂ ਕਲਾਸ 'ਚੋਂ ਸੱਤਵਾਂ ਸਥਾਨ ਪ੍ਰਾਪਤ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਮਸ਼ੇਰ ਸਿੰਘ ਅਟਾਰੀ ਦਾ ਨਾਂਅ ਰੌਸ਼ਨ ਕੀਤਾ ਹੈ। ਸਮਰੀਨ ਕੌਰ ਦੇ ਮਾਤਾ ਪਿਤਾ ਨੇ ਖ਼ੁਸ਼ੀ 'ਚ ਖੀਵੇ...
ਲੌਂਗਪੁਰੀ ਸਕੂਲ ਪੱਖੋਂ ਕਲਾਂ ਦੀਆਂ ਦੋ ਵਿਦਿਆਰਥਣਾਂ ਮੈਰਿਟ 'ਚ
. . .  1 day ago
ਬਰਨਾਲਾ/ ਰੂੜੇਕੇ ਕਲਾਂ, 28 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੀਆਂ ਦੋ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜੇ 'ਚੋਂ ਜਸਪ੍ਰੀਤ...
ਓ.ਐੱਨ.ਜੀ.ਸੀ. ਦੇ ਹੈਲੀਕਾਪਟਰ ਕ੍ਰੈਸ਼ 'ਚ 4 ਯਾਤਰੀਆਂ ਦੀ ਮੌਤ, ਪੰਜ ਨੂੰ ਸੁਰੱਖਿਅਤ ਬਚਾਇਆ
. . .  1 day ago
ਮੁੰਬਈ, 28 ਜੂਨ-ਓ.ਐੱਨ.ਜੀ.ਸੀ. ਦੇ ਹੈਲੀਕਾਪਟਰ ਕ੍ਰੈਸ਼ 'ਚ 4 ਯਾਤਰੀਆਂ ਦੀ ਮੌਤ, ਪੰਜ ਨੂੰ ਸੁਰੱਖਿਅਤ ਬਚਾਇਆ
ਪੰਜਾਬ ਵਿਧਾਨ ਸਭਾ 'ਚ ਅਸ਼ਵਨੀ ਸ਼ਰਮਾ ਨੇ ਚੁੱਕਿਆ ਪੰਜਾਬ ਦੇ ਸਕੂਲਾਂ ਦਾ ਮੁੱਦਾ
. . .  1 day ago
ਚੰਡੀਗੜ੍ਹ, 28 ਜੂਨ-ਪੰਜਾਬ ਵਿਧਾਨ ਸਭਾ 'ਚ ਅੱਜ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਆਯੂਸ਼ਮਾਨ ਯੋਜਨਾ ਪੰਜਾਬ 'ਚ ਲਾਗੂ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਅਸ਼ਵਨੀ ਸ਼ਰਮਾ ਨੇ ਵਿਧਾਨ ਸਭਾ 'ਚ ਪੰਜਾਬ ਦੇ ਸਕੂਲਾਂ ਦਾ ਮੁੱਦਾ ਵੀ ਚੁੱਕਿਆ...
12ਵੀਂ ਦੇ ਨਤੀਜੇ 'ਚ ਜੀ.ਟੀ.ਬੀ. ਖ਼ਾਲਸਾ ਸੀ.ਸੈ. ਸਕੂਲ ਮਲੋਟ ਦੀਆਂ ਵਿਦਿਆਰਥਣਾਂ ਨੇ ਪੰਜਾਬ ਭਰ 'ਚੋਂ ਕ੍ਰਮਵਾਰ ਦੂਜਾ ਅਤੇ ਤੀਜਾ ਰੈਂਕ ਕੀਤਾ ਹਾਸਲ
. . .  1 day ago
ਮਲੋਟ, 28 ਜੂਨ (ਰਣਜੀਤ ਸਿੰਘ ਪਾਟਿਲ)- ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਐਲਾਨੇ ਬਾਰਵੀਂ ਦੇ ਨਤੀਜਿਆਂ 'ਚ ਜੀ.ਟੀ.ਬੀ. ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਮਲੋਟ ਦੀ ਕਾਮਰਸ ਦੀ ਵਿਦਿਆਰਥਣ ਅੰਕਿਤਾ ਪੁੱਤਰੀ ਰਾਮਪਾਲ ਨੇ 496 ਅੰਕ ਅਤੇ ਹਿਊਮੈਨਟੀਜ਼...
ਲਾਰੈਂਸ ਬਿਸ਼ਨੋਈ ਮੁੜ ਪੁੱਜਿਆ ਖਰੜ, ਸੁਰੱਖਿਆ ਕਾਰਨਾਂ ਕਰਕੇ ਕੀਤਾ ਤਬਦੀਲ
. . .  1 day ago
ਅੰਮ੍ਰਿਤਸਰ, 28 ਜੂਨ (ਰੇਸ਼ਮ ਸਿੰਘ )-ਮਰਹੂਮ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਕੇਸ 'ਚ ਲੋੜੀਂਦੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਜਿਸ ਨੂੰ ਅੱਜ ਸਵੇਰੇ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕਰਕੇ ਅੱਠ ਦਿਨ ਦੇ ਪੁਲਿਸ ਰਿਮਾਂਡ ਲੈ ਲਿਆ ਗਿਆ ਸੀ ਨੂੰ ਸੁਰੱਖਿਆ...
ਆਕਾਸ਼ ਅੰਬਾਨੀ ਬਣੇ ਰਿਲਾਇੰਸ ਜੀਓ ਦੇ ਚੇਅਰਮੈਨ, ਮੁਕੇਸ਼ ਅੰਬਾਨੀ ਨੇ ਡਾਇਰੈਕਟਰ ਪੋਸਟ ਤੋਂ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ, 28 ਜੂਨ- ਆਕਾਸ਼ ਅੰਬਾਨੀ ਬਣੇ ਰਿਲਾਇੰਸ ਜੀਓ ਦੇ ਚੇਅਰਮੈਨ, ਮੁਕੇਸ਼ ਅੰਬਾਨੀ ਨੇ ਡਾਇਰੈਕਟਰ ਪੋਸਟ ਤੋਂ ਦਿੱਤਾ ਅਸਤੀਫ਼ਾ
ਸੜਕ ਹਾਦਸੇ 'ਚ ਧੌਲਾ ਦੇ ਨੌਜਵਾਨ ਦੀ ਮੌਤ
. . .  1 day ago
ਬਰਨਾਲਾ/ ਰੂੜੇਕੇ ਕਲਾਂ, 28 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਨਜ਼ਦੀਕ ਟਰਾਈਡੈਂਟ ਉਦਯੋਗ ਧੌਲਾ ਵਿਖੇ ਮੋਟਰਸਾਈਕਲ ਤੇ ਸਾਈਕਲ ਦੇ ਆਪਸੀ ਟਕਰਾਉਣ ਕਰਕੇ ਵਾਪਰੇ ਸੜਕ ਹਾਦਸੇ 'ਚ ਪਿੰਡ ਧੌਲਾ ਦੇ ਨੌਜਵਾਨ ਬਲਵਿੰਦਰ ਸਿੰਘ ਪੁੱਤਰ ਨੇਕ ਸਿੰਘ ਵਾਸੀ ਧੌਲਾ ਜ਼ਿਲ੍ਹਾ ਬਰਨਾਲਾ ਦੀ ਮੌਤ ਹੋ ਗਈ ਹੈ।
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਗੈਂਗਸਟਰ ਅੰਸਾਰੀ ਤੇ ਬਿਸ਼ਨੋਈ ਦਾ ਨਾਂ
. . .  1 day ago
ਚੰਡੀਗੜ੍ਹ, 28 ਜੂਨ-ਪੰਜਾਬ ਵਿਧਾਨ ਸਭਾ ਕਾਰਵਾਈ ਦਾ ਅੱਜ ਚੌਥਾ ਦਿਨ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਮਾਈਨਿੰਗ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਪਸ 'ਚ ਭਿੜ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ, ਰਿਹਾ 96.96 ਫ਼ੀਸਦੀ
. . .  1 day ago
ਐਸ ਏ ਐਸ ਨਗਰ, 28 ਜੂਨ, (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਾਈਆਂ ਗਈਆਂ 12ਵੀਂ ਕਲਾਸ ਦੀ ਪ੍ਰੀਖਿਆਵਾਂ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ। ਜੋ 96.96 ਫ਼ੀਸਦੀ ਰਿਹਾ।
ਸਿਮਰਨਜੀਤ ਸਿੰਘ ਮਾਨ ਨੂੰ ਹੋਇਆ ਕੋਰੋਨਾ
. . .  1 day ago
ਸੰਗਰੂਰ, 28 ਜੂਨ (ਦਮਨਜੀਤ ਸਿੰਘ)- ਸੰਗਰੂਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤੇ ਸਿਮਰਨਜੀਤ ਸਿੰਘ ਮਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ । ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਗਲੇ ਦੀ ਖਰਾਬੀ...
ਵਿਧਾਨ ਸਭਾ 'ਚ ਸੁਖਪਾਲ ਸਿੰਘ ਖਹਿਰਾ ਨੇ ਚੁੱਕਿਆ ਸਿੱਧੂ ਮੂਸੇਵਾਲਾ ਦੇ 'ਐੱਸ. ਵਾਈ. ਐੱਲ.' ਗੀਤ ਬੈਨ ਹੋਣ ਦਾ ਮੁੱਦਾ
. . .  1 day ago
ਚੰਡੀਗੜ੍ਹ, 28 ਜੂਨ- ਅੱਜ ਪੰਜਾਬ ਵਿਧਾਨ ਸਭਾ 'ਚ ਸੁਖਪਾਲ ਖਹਿਰਾ ਨੇ ਸਿੱਧੂ ਮੂਸੇ ਵਾਲਾ ਦੇ ਗੀਤ 'ਐੱਸ. ਵਾਈ. ਐੱਲ.' ਦੇ ਬੈਨ ਹੋਣ ਦਾ ਮੁੱਦਾ ਚੁੱਕਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਕੇਂਦਰ ਸਰਕਾਰ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਿੱਧੂ ਦਾ 'ਐੱਸ. ਵਾਈ. ਐੱਲ.' ਗੀਤ ਕੇਂਦਰ...
ਮੁੱਖ ਮੰਤਰੀ ਭਗਵੰਤ ਮਾਨ ਨੇ ਕਾਮੇਡੀਅਨ ਅਦਾਕਾਰ ਡਾ. ਸੁਰਿੰਦਰ ਸ਼ਰਮਾ ਦੇ ਦਿਹਾਂਤ ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
. . .  1 day ago
ਚੰਡੀਗੜ੍ਹ, 28 ਜੂਨ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਮਕਬੂਲ ਕਾਮੇਡੀਅਨ ਅਦਾਕਾਰ ਡਾ. ਸੁਰਿੰਦਰ ਸ਼ਰਮਾ ਜੀ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਡਾ. ਸੁਰਿੰਦਰ ਸ਼ਰਮਾ...
ਛੇ ਪਿੰਡਾਂ ਦੇ ਕਿਸਾਨਾਂ ਨੇ ਸ਼ਾਮਲਾਟ ਜ਼ਮੀਨਾਂ ਦੇ ਘੋਲ ਲਈ ਕੀਤਾ ਨੈਸ਼ਨਲ ਹਾਈਵੇਅ ਜਾਮ
. . .  1 day ago
ਗੋਨਿਆਣਾ, 28 ਜੂਨ (ਲਛਮਣ ਦਾਸ ਗਰਗ)-ਬਠਿੰਡਾ ਸ੍ਰੀ ਅੰਮ੍ਰਿਤਸਰ ਹਾਈਵੇ ਤੇ ਸ਼ਾਮਲਾਟ ਜ਼ਮੀਨਾਂ ਦੇ ਵਿਰੋਧ 'ਚ ਅੱਜ ਬਾਅਦ ਦੁਪਹਿਰ ਐੱਨ.ਐੱਚ.-54 ਤੇ ਗੋਨਿਆਣਾ ਵਿਖੇ ਬਠਿੰਡਾ ਰੋਡ ਤੇ ਛੇ ਪਿੰਡਾਂ ਦੇ ਕਿਸਾਨਾਂ ਨੇ ਇਲਾਕੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 23 ਜੇਠ ਸੰਮਤ 552

ਜਲੰਧਰ

ਪ੍ਰਵਾਸੀ ਭਾਰਤੀ ਦੀ ਕੋਠੀ 'ਚ ਜੂਆ ਖੇਡਦੇ 11 ਗਿ੍ਫ਼ਤਾਰ

ਜਲੰਧਰ, 5 ਜੂਨ (ਐੱਮ. ਐੱਸ. ਲੋਹੀਆ)- ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਨਿਊ ਅਮਰਦਾਸ ਕਾਲੋਨੀ ਦੇ ਇਕ ਘਰ 'ਚੋਂ 11 ਵਿਅਕਤੀਆਂ ਨੂੰ ਜੂਆ ਖੇਡਦੇ ਗਿ੍ਫ਼ਤਾਰ ਕਰਕੇ, ਉਨ੍ਹਾਂ ਕੋਲੋਂ 19 ਲੱਖ 82 ਹਜ਼ਾਰ ਰੁਪਏ ਦੀ ਨਗਦੀ, ਚਾਰ ...

ਪੂਰੀ ਖ਼ਬਰ »

ਦੁਕਾਨ ਦੀ ਰਿਪੋਰਟ 'ਚ ਗੜਬੜੀ ਨੂੰ ਲੈ ਕੇ ਚਾਰ ਡਰਾਫ਼ਟਸਮੈਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਸ਼ਿਵ ਸ਼ਰਮਾ ਜਲੰਧਰ, 5 ਮਾਰਚ- ਰੈਣਕ ਬਾਜ਼ਾਰ ਵਿਚ ਇਕ ਨਿਗਮ ਦੀ ਦੁਕਾਨ ਦੀ ਨਿਸ਼ਾਨਦੇਹੀ ਦੀ ਰਿਪੋਰਟ ਵਿਚ ਗੜਬੜੀ ਪਾਏ ਜਾਣ ਤੋਂ ਬਾਅਦ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਵੱਡੀ ਕਾਰਵਾਈ ਕਰਦੇ ਹੋਏ ਬਿਲਡਿੰਗ ਵਿਭਾਗ ਦੇ ਚਾਰ ਡਰਾਫਟਸਮੈਨਾਂ ਨੂੰ ਕਾਰਨ ਦੱਸੋ ...

ਪੂਰੀ ਖ਼ਬਰ »

ਲੈਕਚਰਾਰ ਕੌ ਾਡਲ ਨੂੰ ਵਧੀਆ ਸੇਵਾਵਾਂ ਲਈ ਮਿਲੇ ਤਿੰਨ ਪ੍ਰਸੰਸਾ ਪੱਤਰ

ਸ਼ਾਹਕੋਟ, 5 ਜੂਨ (ਦਲਜੀਤ ਸਚਦੇਵਾ)- ਪੰਜਾਬ ਦੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ (ਆਈ.ਏ.ਐਸ.) ਵਲੋਂ ਸ.ਸ.ਸ.ਸ. ਪੂਨੀਆਂ (ਸ਼ਾਹਕੋਟ) ਦੇ ਸਰੀਰਕ ਸਿੱਖਿਆ ਵਿਸ਼ੇ ਦੇ ਲੈਕਚਰਾਰ ਅਮਨਦੀਪ ਕੌਾਡਲ ਨੂੰ ਵਧੀਆ ਸੇਵਾਵਾਂ ਨਿਭਾਉਣ ਕਰਕੇ ਤਿੰਨ ਪ੍ਰਸੰਸਾ ਪੱਤਰ ਭੇਜੇ ਗਏ ਹਨ | ...

ਪੂਰੀ ਖ਼ਬਰ »

ਏ.ਸੀ.ਪੀ. ਚੱਢਾ ਨੇ ਸਬ-ਡਵੀਜ਼ਨ ਉੱਤਰੀ ਦੇ ਮੁਲਾਜ਼ਮਾਂ ਨੂੰ ਨਸ਼ਿਆਂ ਵਿਰੁੱਧ ਹੋਰ ਸਖ਼ਤ ਕਾਰਵਾਈ ਲਈ ਪ੍ਰੇਰਿਆ

ਜਲੰਧਰ, 5 ਜੂਨ (ਐੱਮ.ਐੱਸ. ਲੋਹੀਆ)- ਪੀ.ਪੀ.ਐਸ. ਅਧਿਕਾਰੀ ਸਤਿੰਦਰ ਚੱਢਾ ਨੇ ਬਤੌਰ ਏ.ਸੀ.ਪੀ. ਉੱਤਰੀ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਅਧੀਨ ਆਉਂਦੇ ਥਾਣਿਆਂ ਦੇ ਮੁਲਾਜ਼ਮਾਂ ਤੋਂ ਬੀਤੇ ਸਮੇਂ 'ਚ ਕੀਤੀਆਂ ਗੀਆਂ ਪ੍ਰਾਪਤੀਆਂ ਦਾ ਵੇਰਵਾ ਲਿਆ | ਏ.ਸੀ.ਪੀ. ਚੱਢਾ ਨੇ ...

ਪੂਰੀ ਖ਼ਬਰ »

ਪਹਿਲਾਂ ਪਾਜ਼ੀਟਿਵ ਆਏ ਵਿਅਕਤੀਆਂ ਦੇ ਸੰਪਰਕ 'ਚ ਸਨ ਅੱਜ ਪਾਜ਼ੀਟਿਵ ਆਏ 8 'ਚੋਂ 6 ਵਿਕਅਤੀ

ਜਲੰਧਰ, 5 ਜੂਨ (ਐੱਮ. ਐੱਸ. ਲੋਹੀਆ)- ਜਲੰਧਰ 'ਚ ਕੋਰੋਨਾ ਪੀੜਤ 8 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 278 ਹੋ ਗਈ ਹੈ | ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਏ ਵਿਅਕਤੀਆਂ 'ਚ ਰੇਨੂੰ ਧੀਰ (55) ਵਾਸੀ ਸ਼ਿਵ ਨਗਰ ਸੋਡਲ, ਪਿੰਡ ਆਲੂਵਾਲ ਦੀ ਰਹਿਣ ਵਾਲੀ ਦਲਬੀਰੋ (33), ਸ਼ੀਲਾ ...

ਪੂਰੀ ਖ਼ਬਰ »

ਨਹੀਂ ਚੁੱਕਿਆ ਗਿਆ ਕਈ ਜਗ੍ਹਾ ਤੋਂ ਕੂੜਾ

ਜੇ. ਸੀ. ਬੀ. ਮਸ਼ੀਨਾਂ ਦੇ ਡਰਾਈਵਰਾਂ ਨੂੰ ਤਨਖ਼ਾਹਾਂ ਨਾ ਮਿਲਣ ਕਰਕੇ ਉਨ੍ਹਾਂ ਨੇ ਦੂਜੇ ਦਿਨ ਵੀ ਕਈ ਥਾਵਾਂ ਤੋਂ ਕੂੜਾ ਨਹੀਂ ਚੁਕਾਇਆ, ਜਿਸ ਕਰਕੇ ਕਈ ਥਾਵਾਂ 'ਤੇ ਕੂੜੇ ਦੇ ਢੇਰ ਲੱਗੇ ਰਹੇ | ਵੀਰਵਾਰ ਨੂੰ ਵੀ ਜੇ.ਸੀ.ਬੀ. ਡਰਾਈਵਰਾਂ ਨੇ ਹੜਤਾਲ ਕਰ ਦਿੱਤੀ ਸੀ, ਜਿਸ ...

ਪੂਰੀ ਖ਼ਬਰ »

ਪਤੀ-ਪਤਨੀ ਦੇ ਦੂਹਰੇ ਕਤਲ ਮਾਮਲੇ 'ਚ ਗਿ੍ਫ਼ਤਾਰ ਦੋਸ਼ੀਆਾ ਨੂੰ ਭੇਜਿਆ ਨਿਆਾਇਕ ਹਿਰਾਸਤ 'ਚ

ਫਗਵਾੜਾ 5 ਜੂਨ (ਹਰੀਪਾਲ ਸਿੰਘ)- ਫਗਵਾੜਾ ਦੇ ਉਂਕਾਰ ਨਗਰ ਵਿਚ ਇਕ ਐਨ.ਆਰ.ਆਈ. ਪਤੀ-ਪਤਨੀ ਦੇ ਕਤਲ ਕਰਨ ਦੇ ਮਾਮਲੇ ਵਿਚ ਗਿ੍ਫ਼ਤਾਰ ਦੋਸ਼ੀਆਂ ਦਾ ਅੱਜ ਪੁਲਿਸ ਰਿਮਾਂਡ ਖਤਮ ਹੋਣ 'ਤੇੇ ਇਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ¢ ਜ਼ਿਕਰਯੋਗ ਹੈ ਕਿ ਉਂਕਾਰ ...

ਪੂਰੀ ਖ਼ਬਰ »

ਗਿ੍ਫ਼ਤਾਰ ਕੀਤੇ ਵਿਅਕਤੀਆਂ ਿਖ਼ਲਾਫ਼ ਪਹਿਲਾਂ ਵੀ ਹਨ ਅਪਰਾਧਿਕ ਮਾਮਲੇ ਦਰਜ

ਪੁਲਿਸ ਨੂੰ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਰਿੱਕੀ ਫਰਨੀਚਰ ਦਾ ਕਾਰੋਬਾਰ ਕਰਦਾ ਹੈ ਤੇ ਪਿਛਲੇ ਸਮੇਂ ਦੌਰਾਨ ਤਿੰਨ ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਿਹਾ ਸੀ | ਗਿ੍ਫ਼ਤਾਰ ਕੀਤਾ ਵਿਸ਼ਾਲ ਭੱਲਾ ਵੀ ਪ੍ਰਾਪਰਟੀ ਦਾ ਕੰਮ ਕਰਦਾ ਹੈ ਤੇ ਅੰਮਿ੍ਤਸਰ ਵਿਖੇ ...

ਪੂਰੀ ਖ਼ਬਰ »

ਪਹਿਲਾਂ ਪਾਜ਼ੀਟਿਵ ਆਏ ਵਿਅਕਤੀਆਂ ਦੇ ਸੰਪਰਕ 'ਚ ਸਨ ਅੱਜ ਪਾਜ਼ੀਟਿਵ ਆਏ 8 'ਚੋਂ 6 ਵਿਕਅਤੀ

ਜਲੰਧਰ, 5 ਜੂਨ (ਐੱਮ. ਐੱਸ. ਲੋਹੀਆ)- ਜਲੰਧਰ 'ਚ ਕੋਰੋਨਾ ਪੀੜਤ 8 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 278 ਹੋ ਗਈ ਹੈ | ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਏ ਵਿਅਕਤੀਆਂ 'ਚ ਰੇਨੂੰ ਧੀਰ (55) ਵਾਸੀ ਸ਼ਿਵ ਨਗਰ ਸੋਡਲ, ਪਿੰਡ ਆਲੂਵਾਲ ਦੀ ਰਹਿਣ ਵਾਲੀ ਦਲਬੀਰੋ (33), ਸ਼ੀਲਾ ...

ਪੂਰੀ ਖ਼ਬਰ »

ਨਿਗਮ ਡਰਾਈਵਰਾਂ ਨੂੰ ਮਿਲੇਗੀ 13 ਮਹੀਨੇ ਦੀ ਤਨਖ਼ਾਹ

ਜਲੰਧਰ, 5 ਜੂਨ (ਸ਼ਿਵ)- ਕਈ ਦਿਨਾਂ ਤੋਂ ਨਿਗਮ ਦੀ ਡਰਾਈਵਰ ਯੂਨੀਅਨ ਤੇ ਨਿਗਮ ਪ੍ਰਸ਼ਾਸਨ ਵਿਚਕਾਰ ਚੱਲਦਾ ਰੇੜਕਾ ਅੱਜ ਖ਼ਤਮ ਹੋ ਗਿਆ ਹੈ | ਸਮਝੌਤੇ ਵੇਲੇ ਨਿਗਮ ਕਮਿਸ਼ਨਰ, ਮੇਅਰ ਜਗਦੀਸ਼ ਰਾਜਾ, ਸਫ਼ਾਈ ਤੇ ਸਿਹਤ ਐਡਹਾਕ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਯੂਨੀਅਨ ਦੇ ...

ਪੂਰੀ ਖ਼ਬਰ »

ਕੇ. ਪੀ. ਵਲੋਂ 22 ਲੱਖ ਦੀ ਲਾਗਤ ਨਾਲ ਸੀਵਰੇਜ਼ ਲਿੰਕਿੰਗ ਦੇ ਕੰਮ ਦਾ ਉਦਘਾਟਨ

ਆਦਮਪੁਰ, 5 ਜੂਨ (ਰਮਨ ਦਵੇਸਰ)-ਆਦਮਪੁਰ ਵਿਖੇ ਅਧੂਰੇ ਪਏ ਸੀਵਰੇਜ਼ ਦੇ ਕੰਮ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਮਹਿੰਦਰ ਸਿੰਘ ਕੇ.ਪੀ. ਨੇ 22 ਲੱਖ ਦੀ ਲਾਗਤ ਨਾਲ ਪੰਜਾਬ ਨੈਸ਼ਨਲ ਬੈਂਕ ਮੇਨ ਰੋਡ ਤੋਂ ਟਰੱਕ ਯੂਨੀਅਨ ਤੱਕ ਸੀਵਰੇਜ਼ ਲਿੰਕਿੰਗ ਦੇ ਕੰਮ ਦਾ ਉਦਘਾਟਨ ਕੀਤਾ ¢ ...

ਪੂਰੀ ਖ਼ਬਰ »

ਰਾਮਾ ਮੰਡੀ 'ਚ ਬੈਂਕਾਂ ਦੇ ਬਾਹਰ ਉਡਾਈਆਂ ਜਾ ਰਹੀਆਂ ਹਨ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ

ਜਲੰਧਰ ਛਾਉਣੀ, 5 ਜੂਨ (ਪਵਨ ਖਰਬੰਦਾ)- ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਜਿਥੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਵਿਸ਼ੇਸ਼ ਤੌਰ 'ਤੇ ਸਮਾਜਿਕ ਦੂਰੀ ਰੱਖਣ ਅਤੇ ਮਾਸਕ ਆਦਿ ਪਹਿਨਣ ਸਬੰਧੀ ...

ਪੂਰੀ ਖ਼ਬਰ »

ਅਮਨਦੀਪ ਕੌਰ ਐੱਲ.ਐੱਲ.ਬੀ. ਪਹਿਲੇ ਸਮੈਸਟਰ ਦੇ ਨਤੀਜੇ 'ਚ ਜ਼ਿਲ੍ਹੇ 'ਚੋਂ ਰਹੀ ਅੱਵਲ

ਲੋਹੀਆਂ ਖ਼ਾਸ, 5 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪਿੰਡ ਸਿੰਧੜ ਦੀ ਧੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜਲੰਧਰ ਕੈਂਪਸ) ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਕੁਲਵਿੰਦਰ ਸਿੰਘ ਵਾਸੀ ਸਿੰਧੜ ਨੇ ਐੱਲ. ਐੱਲ. ਬੀ. ਦੇ ਪਹਿਲੇ ਸਮੈਸਟਰ 'ਚੋਂ ਜ਼ਿਲ੍ਹੇ ਭਰ 'ਚ ਪਹਿਲੇ ...

ਪੂਰੀ ਖ਼ਬਰ »

ਚੇਅਰਮੈਨ ਰਾਜ ਕੁਮਾਰ ਵਲੋਂ ਕਰਤਾਰਪੁਰ ਦਾਣਾ ਮੰਡੀ ਅੰਦਰ ਬਣੀਆਂ ਨਵੀਆਂ ਨਵੀਆਂ ਸੜਕਾਂ ਦਾ ਉਦਘਾਟਨ

ਕਰਤਾਰਪੁਰ, 5 ਜੂਨ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਨਵੀਂ ਦਾਣਾ ਮੰਡੀ ਅੰਦਰ ਬਣੀਆਂ ਨਵੀਆਂ ਸੜਕਾਂ ਦਾ ਉਦਘਾਟਨ ਮਾਰਕਿਟ ਕਮੇਟੀ ਜਲੰਧਰ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ ਵਲੋਂ ਕੀਤਾ ਗਿਆ | ਇਸ ਮੌਕੇ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਸੜਕਾਂ 'ਤੇ 35 ਲੱਖ ...

ਪੂਰੀ ਖ਼ਬਰ »

ਪ੍ਰਵਾਸੀ ਔਰਤ ਨੇ ਫਾਹਾ ਲਿਆ

ਬੜਾ ਪਿੰਡ, 5 ਜੂਨ (ਚਾਵਲਾ)-ਬੜਾ ਪਿੰਡ ਗੁੜਾ ਰੋਡ 'ਤੇ ਭੱਠੇ ਦੇ ਪਥੇਰ ਦਾ ਕੰਮ ਕਰਦੀ ਕਵਿਤਾ ਨਾਂਅ ਦੀ ਪ੍ਰਵਾਸੀ ਔਰਤ ਨੇ ਆਪਣੀ ਝੁੱਗੀ ਵਿਚ ਹੀ ਫਾਹਾ ਲੈ ਕੇ ਜੀਵਨ ਲੀਲ੍ਹਾ ਖ਼ਤਮ ਕਰ ਲਈ | ਇਸ ਸਬੰਧੀ ਚੌਕੀ ਇੰਚਾਰਜ ਸੁਖਵਿੰਦਰ ਪਾਲ ਸਿੰਘ ਧੁਲੇਤਾ ਨੇ ਦੱਸਿਆ ਕਿ ਪੁਲਿਸ ...

ਪੂਰੀ ਖ਼ਬਰ »

ਚੋਰੀ ਦੇ ਸਾਮਾਨ ਸਮੇਤ ਗਿ੍ਫ਼ਤਾਰ

ਚੁਗਿੱਟੀ/ਜੰਡੂਸਿੰਘਾ, 5 ਜੂਨ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਚੋਰੀ ਦੇ ਸਾਮਾਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਅੜਿੱਕੇ ਚੜ੍ਹੇ ਦੋਸ਼ੀ ਦੀ ਪਛਾਣ ਪੁਲਿਸ ਵਲੋਂ ਅਕਾਸ਼ ਵਰਮਾ ਪੁੱਤਰ ਰਾਜ ਕੁਮਾਰ ਵਾਸੀ ਜੈਮਲ ਨਗਰ, ...

ਪੂਰੀ ਖ਼ਬਰ »

ਮਾਮਲਾ ਕਿਸਾਨ ਵਲੋਂ ਕੀਤੀ ਖ਼ੁਦਕੁਸ਼ੀ ਦਾ ਕਾਂਗਰਸੀ ਆਗੂ ਸੁਖਬੀਰ ਸਿੰਘ ਦੇ ਸਕੇ ਚਾਚੇ ਦਾ ਮੁੰਡਾ ਸੀ ਮਿ੍ਤਕ ਸਾਬਾ

ਚੁਗਿੱਟੀ/ਜੰਡੂਸਿੰਘਾ, 5 ਜੂਨ (ਨਰਿੰਦਰ ਲਾਗੂ)- ਔਲਾਦ ਨਾ ਹੋਣ ਦੇ ਦੁੱਖੋਂ ਬੀਤੇ ਕੱਲ੍ਹ ਕੋਈ ਜ਼ਹਿਰੀਲੀ ਚੀਜ਼ ਖਾ ਕੇ ਮੌਤ ਦੇ ਮੂੰਹ ਜਾ ਪਏ ਪਿੰਡ ਪਤਾਰਾ ਦੇ ਕਿਸਾਨ ਸਰਬਜੀਤ ਸਿੰਘ ਉਰਫ਼ ਸਾਬਾ ਪੁੱਤਰ ਸਵ: ਪ੍ਰੀਤਮ ਸਿੰਘ ਜ਼ਿਲ੍ਹਾ ਜਲੰਧਰ ਕਾਂਗਰਸ (ਦਿਹਾਤੀ) ਦੇ ...

ਪੂਰੀ ਖ਼ਬਰ »

ਪੰਜ ਗੁਰੂ ਸਹਿਬਾਨਾਂ ਦੇ ਅਸਥਾਨ ਜੋੜਨ ਵਾਲੇ ਸੋਧ ਬਿੱਲ ਕਾਰਨ ਸੰਗਤਾਂ 'ਚ ਖ਼ੁਸ਼ੀ ਦੀ ਲਹਿਰ

ਚੁਗਿੱਟੀ/ਜੰਡੂਸਿੰਘਾ, 5 ਜੂਨ (ਨਰਿੰਦਰ ਲਾਗੂ)- ਦਿੱਲੀ-ਅੰਮਿ੍ਤਸਰ ਕੱਟੜਾ ਐਕਸਪ੍ਰੈੱਸ ਹਾਈਵੇ ਸੋਧ ਬਿੱਲ ਕਾਰਨ ਸੰਗਤਾਂ 'ਚ ਖ਼ੁਸ਼ੀ ਦੀ ਲਹਿਰ ਹੈ | ਇਸ ਦਾ ਸਿਹਰਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਾਂਦਾ ਹੈ, ਜਿਨ੍ਹਾਂ ਦੇ ਉੱਦਮ ਨਾਲ ਇਹ ਕਾਰਜ ...

ਪੂਰੀ ਖ਼ਬਰ »

ਕਾਲਾ ਬੱਕਰਾ ਵਿਖੇ ਸਰਜਨ ਦੀ ਅਸਾਮੀ ਨਾ ਹੋਣ ਕਾਰਨ ਲੋਕ ਨਿੱਜੀ ਹਸਪਤਾਲਾਂ 'ਚ ਖਾ ਰਹੇ ਧੱਕੇ

ਕਿਸ਼ਨਗੜ੍ਹ, 5 ਜੂਨ (ਹੁਸਨ ਲਾਲ)- ਕਮਿਊਨਿਟੀ ਹੈਲਥ ਸੈਂਟਰ ਕਾਲਾ ਬੱਕਰਾ 'ਚ ਪੱਕੇ ਸਰਜਨ ਦੀ ਆਸਾਮੀ ਖ਼ਾਲੀ ਹੋਣ ਕਰਕੇ ਮਿਹਨਤਕਸ਼ ਤੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਮਜਬੂਰੀਵੱਸ ਛੋਟੇ-ਮੋਟੇ ਆਪ੍ਰੇਸ਼ਨ ਕਰਵਾਉਣ ਲਈ ਪ੍ਰਾਈਵੇਟ ਹਸਪਤਾਲਾਂ ਵਿਚ ਧੱਕੇ ਖਾਣ ...

ਪੂਰੀ ਖ਼ਬਰ »

ਗੁਰਾਇਆ ਥਾਣੇ ਵਿਖੇ ਕਾਂਗਰਸੀਆਂ ਵਲੋਂ ਧਰਨਾ

ਗੁਰਾਇਆ, 5 ਜੂਨ (ਬਲਵਿੰਦਰ ਸਿੰਘ)- ਸਥਾਨਕ ਥਾਣੇ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ ਆਪਣੀ ਹੀ ਸਰਕਾਰ ਿਖ਼ਲਾਫ਼ ਧਰਨਾ ਦਿੱਤਾ ਗਿਆ | ਧਰਨਾਕਾਰੀਆਂ ਨੇ ਪੰਜਾਬ ਪੁਲਿਸ ਮੁਰਦਾਬਾਦ ਦੇ ਨਾਅਰੇ ਲਗਾਏ | ਜਾਣਕਾਰੀ ਮੁਤਾਬਿਕ ਕੁੱਝ ਦਿਨ ਪਹਿਲਾ ਪਿੰਡ ਅੱਟਾ ਵਿਖੇ ਅਨਾਜ ਵੰਡਣ ਮੌਕੇ ਹੋਏ ਹੰਗਾਮੇ ਦੌਰਾਨ ਅੰਗਰੇਜ਼ ਸਿੰਘ ਪੰਚਾਇਤ ਮੈਂਬਰ ਅਤੇ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਮਣਕੂ ਵਿਚਕਾਰ ਝਗੜਾ ਹੋ ਗਿਆ ਸੀ | ਇਸ ਸਬੰਧ ਵਿਚ ਗੁਰਾਇਆ ਪੁਲਿਸ ਨੇ ਜਸਪ੍ਰੀਤ ਸਿੰਘ ਮਣਕੂ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਸੀ | ਇਸ ਮੁਕੱਦਮੇ ਦੇ ਵਿਰੋਧ ਵਿਚ ਗੁਰਾਇਆ ਇਲਾਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਥਾਣੇ ਵਿਖੇ ਧਰਨਾ ਦਿੱਤਾ | ਧਰਨਾਕਾਰੀਆਂ ਨੂੰ ਦਵਿੰਦਰ ਅਤਰੀ ਡੀ.ਐਸ.ਪੀ. ਫਿਲੌਰ ਨੇ ਸ਼ਾਂਤ ਕਰਵਾਇਆ | ਬਾਅਦ ਵਿਚ ਬੰਦ ਕਮਰੇ ਵਿਚ ਮੀਟਿੰਗ ਕਰਕੇ ਕਾਂਗਰਸੀ ਆਗੂਆਂ ਨੂੰ ਜਾਂਚ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ |

ਖ਼ਬਰ ਸ਼ੇਅਰ ਕਰੋ

 

ਜਮਸ਼ੇਰ ਖਾਸ 'ਚ ਲਏ 159 ਵਿਅਕਤੀਆਾ ਦੇ ਕਰੋਨਾ ਸੈਂਪਲ

ਜਮਸ਼ੇਰ ਖਾਸ, 5 ਜੂਨ (ਰਾਜ ਕਪੂਰ)- ਮੁਢਲਾ ਸਿਹਤ ਕੇਂਦਰ ਜਮਸ਼ੇਰ ਖਾਸ 'ਚ 159 ਵਿਅਕਤੀਆਂ ਦੇ ਕੋਰੋਨਾ ਸੈਂਪਲ ਲਏ ਗਏ | ਐੱਸ.ਐੱਮ.ਓ. ਡਾਕਟਰ ਰਜਿੰਦਰਪਾਲ ਨੇ ਦੱਸਿਆ ਕਿ ਇਸ ਸਿਹਤ ਕੇਂਦਰ ਅਧੀਨ ਛੇ ਸੈਕਟਰ ਆਉਂਦੇ ਹਨ, ਜਿਨ੍ਹਾਂ 'ਚੋਂ ਤਿੰਨ ਸੈਕਟਰਾਂ ਜਮਸ਼ੇਰ, ਪ੍ਰਤਾਪਪੁਰਾ ...

ਪੂਰੀ ਖ਼ਬਰ »

ਦੁਕਾਨਾਂ 'ਚ ਮਾਸਕ ਨਾ ਪਹਿਨਣ ਵਾਲਿਆਂ ਦੇ ਕੱਟੇ ਚਲਾਨ

ਬਿਲਗਾ, 5 ਜੂਨ (ਰਾਜਿੰਦਰ ਸਿੰਘ ਬਿਲਗਾ)- ਥਾਣਾ ਬਿਲਗਾ ਦੀ ਪੁਲਿਸ ਵਲੋਂ ਸਥਾਨਕ ਬਾਜ਼ਾਰ ਦੀਆਂ ਦੁਕਾਨਾਂ ਵਿਚ ਬਿਨਾਂ ਮਾਸਿਕ ਪਹਿਨਣ ਵਾਲਿਆ ਦੁਕਾਨਦਾਰ ਤੇ ਗਾਹਕਾਂ ਦੇ ਚਲਾਨ ਕੱਟੇ ਗਏ | ਐਸ.ਐਚ.ਓ. ਸੁਰਜੀਤ ਸਿੰਘ ਪੱਡਾ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ...

ਪੂਰੀ ਖ਼ਬਰ »

ਕੁਵੈਤ ਭੇਜਣ ਦੇ ਨਾਂਅ 'ਤੇ ਠੱਗੀ

ਨਕੋਦਰ, 5 ਜੂਨ (ਗੁਰਵਿੰਦਰ ਸਿੰਘ)- ਥਾਣਾ ਸਦਰ ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ ਜਾਂਚ ਤੋਂ ਬਾਅਦ ਐਸ.ਐਸ.ਪੀ. ਦੇ ਹੁਕਮ 'ਤੇ ਕੁਵੈਤ ਭੇਜਣ ਦੇ ਨਾਂਅ ਤੇ 1 ਲੱਖ.20 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ 'ਚ ਮਾਂ-ਪੁੱਤ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਜਾਂਚ ਅਧਿਕਾਰੀ ਉੱਗੀ ...

ਪੂਰੀ ਖ਼ਬਰ »

ਪਾਣੀ ਸਪਲਾਈ ਵਿਵਸਥਾ ਠੀਕ ਕਰਨ ਦੀ ਮੰਗ

ਜਲੰਧਰ, 5 ਜੂਨ (ਸ਼ਿਵ)- ਅਰਬਨ ਅਸਟੇਟ ਫੇਸ-2 ਦੇ ਨਿਵਾਸੀ ਐਚ. ਐਸ. ਮਿਨਹਾਸ ਨੇ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਸਪਲਾਈ ਵਿਚ ਰੁਕਾਵਟ ਆ ਰਹੀ ਹੈ, ਜਿਸ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ...

ਪੂਰੀ ਖ਼ਬਰ »

'ਆਪ' ਆਗੂਆਂ ਵਲੋਂ ਬਿਜਲੀ ਬਿੱਲਾਂ ਦੀ ਮੁਆਫ਼ੀ ਲਈ ਸੌਾਪਿਆ ਮੰਗ-ਪੱਤਰ

ਸ਼ਾਹਕੋਟ, 5 ਜੂਨ (ਸੁਖਦੀਪ ਸਿੰਘ)- ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਵਲੋਂ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਦੀ ਅਗਵਾਈ 'ਚ ਲਾਕਡਾਊਨ ਦੌਰਾਨ ਬਿਜਲੀ ਦੇ ਬਿੱਲ ਮੁਆਫ਼ ਕਰਨ ਸਬੰਧੀ ਪੰਜਾਬ ਸਰਕਾਰ ਦੇ ਨਾਂਅ ਐੱਸ.ਡੀ.ਐੱਮ. ਸ਼ਾਹਕੋਟ ਡਾ. ਸੰਜੀਵ ਸ਼ਰਮਾ ਨੂੰ ਇੱਕ ...

ਪੂਰੀ ਖ਼ਬਰ »

ਸਰਕਾਰ ਦੀਆਂ ਹਦਾਇਤਾਂ ਨੂੰ ਅੱਖੋਂ ਪਰੋਖੇ ਕਰ ਕੇ ਕਿਰਤੀ ਕਿਸਾਨ ਯੂਨੀਅਨ ਨੇ ਦਿੱਤਾ ਮੰਗ-ਪੱਤਰ

ਨੂਰਮਹਿਲ, 5 ਜੂਨ (ਜਸਵਿੰਦਰ ਸਿੰਘ ਲਾਂਬਾ)-ਇੰਜ ਲਗਦਾ ਹੈ ਕਿ ਨੂਰਮਹਿਲ ਵਿਚ ਲਾਕਡਾਊਨ ਦਾ ਕੋਈ ਅਸਰ ਨਹੀਂ | ਹਰ ਇਕ ਪਾਰਟੀ ਸਰਕਾਰ ਦੀਆਂ ਹਦਾਇਤਾਂ ਨੂੰ ਅੱਖੋਂ-ਪਰੋਖੇ ਕਰ ਕੇ ਕਾਨੂੰਨ ਨਾਲ ਖਿਲਵਾੜ ਕਰ ਰਹੀ ਹੈ, ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ | ਅੱਜ ...

ਪੂਰੀ ਖ਼ਬਰ »

ਪੁਲਿਸ ਗ਼ਰੀਬ ਲੋਕਾਂ ਨੂੰ ਚਲਾਨਾਂ ਦੇ ਨਾਂਅ 'ਤੇ ਕਰ ਰਹੀ ਹੈ ਪ੍ਰੇਸ਼ਾਨ

ਨੂਰਮਹਿਲ, 5 ਜੂਨ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਵਿਚ ਆਏ ਦਿਨ ਕੋਈ ਨਾ ਕੋਈ ਰਾਜਨੀਤਕ ਪਾਰਟੀ ਅਤੇ ਹੋਰ ਜਥੇਬੰਦੀਆਂ ਵਲੋਂ ਸਰਕਾਰ ਿਖ਼ਲਾਫ਼ ਧਰਨੇ ਤੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਜਿਸ ਵਿਚ ਇਹ ਲੋਕ ਭਾਰੀ ਗਿਣਤੀ ਵਿਚ ਇਕੱਠ ਕਰਦੇ ਆਮ ਵੇਖੇ ਜਾ ਸਕਦੇ ਹਨ, ...

ਪੂਰੀ ਖ਼ਬਰ »

ਦਿੱਲੀ-ਅੰਮਿ੍ਤਸਰ-ਕੱਟੜਾ ਐਕਸਪ੍ਰੈੱਸ ਵੇਅ ਦਾ 'ਵਹਾਅ' ਸੁਲਤਾਨਪੁਰ ਲੋਧੀ ਵੱਲ ਨੂੰ ਕਰਨ ਲਈ ਇੰਜ਼ੀ: ਖਾਲੇਵਾਲ ਵੀ ਰਿਹਾ ਡਟਿਆ

ਲੋਹੀਆਂ ਖਾਸ, 5 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਦਿੱਲੀ-ਅੰਮਿ੍ਤਸਰ-ਕਟੜਾ ਐਕਸਪ੍ਰੈੱਸ ਵੇਅ ਜੋ ਪਹਿਲਾਂ ਨਕੋਦਰ ਤੋਂ ਜਲੰਧਰ, ਗੁਰਦਾਸਪੁਰ ਲਈ ਪਾਸ ਹੋਇਆ ਸੀ, ਦਾ 'ਵਹਾਅ' ਨਕੋਦਰ ਤੋਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ...

ਪੂਰੀ ਖ਼ਬਰ »

ਚੁਗਿੱਟੀ ਫਲਾਈਓਵਰ ਲਾਗੇ ਪਏ ਕੂੜੇ ਤੋਂ ਆਉਂਦੀ ਬਦਬੂ ਨੇ ਸਤਾਏ ਲੋਕ

ਚੁਗਿੱਟੀ/ਜੰਡੂਸਿੰਘਾ, 5 ਜੂਨ (ਨਰਿੰਦਰ ਲਾਗੂ)-ਚੁਗਿੱਟੀ ਫਲਾਈਓਵਰ ਲਾਗੇ ਪਏ ਵੱਡੀ ਮਾਤਰਾ 'ਚ ਕੂੜੇ ਤੋਂ ਆਉਂਦੀ ਬਦਬੂ ਇਲਾਕਾ ਵਸਨੀਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ | ਇਲਾਕਾ ਵਸਨੀਕਾਂ ਦੇ ਦੱਸਣ ਅਨੁਸਾਰ ਉਕਤ ਥਾਂ 'ਤੇ ਇਧਰੋਂ-ਉਧਰੋਂ ਆਉਂਦੇ ਵਾਹਨ ਚਾਲਕਾਂ ...

ਪੂਰੀ ਖ਼ਬਰ »

ਪੁਲਿਸ ਵਧੀਕੀਆਂ ਿਖ਼ਲਾਫ਼ ਡੀ.ਐੱਸ.ਪੀ. ਦਫ਼ਤਰ ਮੂਹਰੇ ਧਰਨਾ

ਸ਼ਾਹਕੋਟ, 5 ਜੂਨ (ਸੁਖਦੀਪ ਸਿੰਘ)- ਭਾਰਤੀ ਕਮਿਊਨਿਸਟ ਪਾਰਟੀ ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਲਾਕਡਾਊਨ ਦੌਰਾਨ ਗਰੀਬ ਲੋਕਾਂ ਨਾਲ ਕੀਤੀਆਂ ਪੁਲਿਸ ਵਧੀਕੀਆਂ ਅਤੇ ਲੋਕਾਂ 'ਤੇ ਕੀਤੇ ਗਏ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਤੇ ਜ਼ਿੰਮੇਵਾਰ ...

ਪੂਰੀ ਖ਼ਬਰ »

ਜ਼ਿਲ੍ਹੇ ਦੇ 961 ਪਿੰਡਾਂ ਨੂੰ ਸਮਾਰਟ ਵਿੱਲੇਜ ਮੁਹਿੰਮ ਦੇ ਦੂਜੇ ਪੜਾਅ ਤਹਿਤ ਮਿਲਣਗੇ 150 ਕਰੋੜ

ਜਲੰਧਰ, 5 ਜੂਨ (ਚੰਦੀਪ ਭੱਲਾ)- ਜ਼ਿਲ੍ਹੇ ਵਿਚ ਪਹਿਲੇ ਪੜਾਅ ਤਹਿਤ ਵਿਕਾਸ ਕਾਰਜਾਂ ਲਈ ਜਾਰੀ ਕੀਤੇ 45 ਕਰੋੜ ਰੁਪਏ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਜ਼ਿਲ੍ਹਾ ਜਲੰਧਰ ਦੇ 961 ਪਿੰਡਾਂ ਦੇ ਸਰਬਪੱਖੀ ਵਿਕਾਸ ...

ਪੂਰੀ ਖ਼ਬਰ »

ਹਾਈਵੇ ਪੁਲਿਸ ਦੇ ਮੁਲਾਜ਼ਮਾਂ ਨੇ ਗੁਆਚੇ ਕਾਗ਼ਜ਼ ਮਾਲਕ ਨੂੰ ਸੌ ਾਪੇ

ਫਿਲੌਰ, 5 ਜੂਨ (ਸੁਰਜੀਤ ਸਿੰਘ ਬਰਨਾਲਾ)- ਹਾਈਵੇ ਪੁਲਿਸ ਨੰਬਰ 14 ਗੁਰਾਇਆ ਦੇ ਏ.ਐਸ.ਆਈ. ਮਨਜੀਤ ਸਿੰਘ ਅਤੇ ਏ.ਐਸ.ਆਈ. ਸਰਬਜੀਤ ਸਿੰਘ ਨੇ ਹਾਈਵੇ ਤੋਂ ਲੱਭੇ ਪੈਸੇ ਅਤੇ ਕਾਗ਼ਜ਼ਾਤ ਉਸ ਦੇ ਮਾਲਕ ਨੂੰ ਸੌਾਪੇ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਕ ਬੈਗ ਮਿਲਿਆ ਸੀ, ਜਿਸ ਵਿਚ ...

ਪੂਰੀ ਖ਼ਬਰ »

ਉੱਗੀ ਪੁਲਿਸ ਵਲੋਂ ਚਾਲੂ ਭੱਠੀ ਸਮੇਤ 200 ਲੀਟਰ ਲਾਹਣ ਤੇ 50 ਬੋਤਲਾਂ ਦੇਸੀ ਸ਼ਰਾਬ ਬਰਾਮਦ

ਨਕੋਦਰ, 5 ਜੂਨ (ਗੁਰਵਿੰਦਰ ਸਿੰਘ)- ਸਬ ਡਵੀਜ਼ਨ ਨਕੋਦਰ ਦੇ ਡੀ.ਐਸ.ਪੀ. ਨਵਨੀਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਸ ਚੌਕੀ ਉੱਗੀ ਦੇ ਇੰਚਾਰਜ ਲਵਲੀਨ ਕੁਮਾਰ ਨੇ ਪੁਲਿਸ ਪਾਰਟੀ ਨਾਲ ਛਾਪੇਮਾਰੀ ਕਰਕੇ ...

ਪੂਰੀ ਖ਼ਬਰ »

ਨਿੱਜੀ ਹਸਪਤਾਲਾਂ ਵਲੋਂ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਲਏ ਸੈਂਪਲਾਂ ਦੀ ਜਾਂਚ ਸਰਕਾਰੀ ਲੈਬਾਰਟਰੀ 'ਚ ਹੀ ਹੋਵੇਗੀ- ਪਿ੍ੰਸੀਪਲ ਸਕੱਤਰ

ਜਲੰਧਰ, 5 ਜੂਨ (ਐੱਮ: ਐੱਸ: ਲੋਹੀਆ)- ਪਿ੍ੰਸੀਪਲ ਸਿਹਤ ਸਕੱਤਰ ਪੰਜਾਬ ਸਰਕਾਰ ਚੰਡੀਗੜ੍ਹ ਅਨੁਰਾਗ ਅਗਰਵਾਲ ਵਲੋਂ ਜਲੰਧਰ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਤੇ ਸਿਹਤ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਜ਼ਿਲ੍ਹੇ 'ਚ ਕੋਵਿਡ-19 ...

ਪੂਰੀ ਖ਼ਬਰ »

ਜ਼ਿਲ੍ਹੇ ਦੇ 961 ਪਿੰਡਾਂ ਨੂੰ ਸਮਾਰਟ ਵਿੱਲੇਜ ਮੁਹਿੰਮ ਦੇ ਦੂਜੇ ਪੜਾਅ ਤਹਿਤ ਮਿਲਣਗੇ 150 ਕਰੋੜ

ਜਲੰਧਰ, 5 ਜੂਨ (ਚੰਦੀਪ ਭੱਲਾ)- ਜ਼ਿਲ੍ਹੇ ਵਿਚ ਪਹਿਲੇ ਪੜਾਅ ਤਹਿਤ ਵਿਕਾਸ ਕਾਰਜਾਂ ਲਈ ਜਾਰੀ ਕੀਤੇ 45 ਕਰੋੜ ਰੁਪਏ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਜ਼ਿਲ੍ਹਾ ਜਲੰਧਰ ਦੇ 961 ਪਿੰਡਾਂ ਦੇ ਸਰਬਪੱਖੀ ਵਿਕਾਸ ...

ਪੂਰੀ ਖ਼ਬਰ »

ਏਕਤਾ ਨਗਰ ਤੇ ਨਾਲ ਲੱਗਦੇ ਖੇਤਰ 'ਚ ਅਵਾਰਾ ਕੁੱਤਿਆਂ ਦੀ ਭਰਮਾਰ

ਚੁਗਿੱਟੀ/ਜੰਡੂਸਿੰਘਾ, 5 ਜੂਨ (ਨਰਿੰਦਰ ਲਾਗੂ)- ਸਥਾਨਕ ਮੁਹੱਲਾ ਏਕਤਾ ਨਗਰ ਤੇ ਨਾਲ ਲੱਗਦੇ ਭਾਰਤ ਨਗਰ, ਚੁਗਿੱਟੀ ਤੇ ਵਾਸੂ ਮੁਹੱਲਾ 'ਚ ਅਵਾਰਾ ਕੁੱਤਿਆਂ ਦੀ ਬਹੁਗਿਣਤੀ ਕਾਰਨ ਇਲਾਕਾ ਵਸਨੀਕ ਪ੍ਰੇਸ਼ਾਨ ਹਨ | ਮਹੇਸ਼ ਕੁਮਾਰ, ਰਣਚੰਦ, ਦਿਨੇਸ਼, ਸੰਜੂ ਰਾਮ, ਰਾਮਦੀਨ, ...

ਪੂਰੀ ਖ਼ਬਰ »

ਮੰਡੀ ਬੋਰਡ ਤੋੜੇ ਜਾਣ ਦੇ ਫੈਸਲੇ ਨੂੰ ਲੈ ਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਲੋਹੀਆਂ ਖਾਸ, 5 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਬਲਵਿੰਦਰ ਸਿੰਘ ਵਿੱਕੀ)- ਸਥਾਨਕ ਟੀ ਪੁਆਇੰਟ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਰਕਲ ਲੋਹੀਆਂ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ...

ਪੂਰੀ ਖ਼ਬਰ »

'ਮਿਸ਼ਨ ਫਤਹਿ' ਨੂੰ ਸਹਿਯੋਗ ਕਰਨਾ ਹੀ ਸਤਿਗੁਰੂ ਕਬੀਰ ਨੂੰ ਸੱਚੀ ਸ਼ਰਧਾਂਜਲੀ- ਡਿਪਟੀ ਕਮਿਸ਼ਨਰ

ਜਲੰਧਰ, 5 ਜੂਨ (ਹਰਵਿੰਦਰ ਸਿੰਘ ਫੁੱਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਨੁੱਖਤਾ ਦੀ ਭਲਾਈ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਫ਼ਤਿਹ' ਨੂੰ ਸਹਿਯੋਗ ਦਾ ਕਰਨਾ ਸਤਿਗੁਰੂ ਕਬੀਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਉਕਸ਼ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਜਲੰਧਰ ਛਾਉਣੀ, 5 ਜੂਨ (ਪਵਨ ਖਰਬੰਦਾ)- ਥਾਣਾ ਛਾਉਣੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਦੇ ਹੋਏ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ, ਜਿਸ ਿਖ਼ਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ਹੈ | ਜਾਣਕਾਰੀ ...

ਪੂਰੀ ਖ਼ਬਰ »

'ਮਿਸ਼ਨ ਫਤਹਿ' ਨੂੰ ਸਹਿਯੋਗ ਕਰਨਾ ਹੀ ਸਤਿਗੁਰੂ ਕਬੀਰ ਨੂੰ ਸੱਚੀ ਸ਼ਰਧਾਂਜਲੀ- ਡਿਪਟੀ ਕਮਿਸ਼ਨਰ

ਜਲੰਧਰ, 5 ਜੂਨ (ਹਰਵਿੰਦਰ ਸਿੰਘ ਫੁੱਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਨੁੱਖਤਾ ਦੀ ਭਲਾਈ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਫ਼ਤਿਹ' ਨੂੰ ਸਹਿਯੋਗ ਦਾ ਕਰਨਾ ਸਤਿਗੁਰੂ ਕਬੀਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਉਕਸ਼ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਪੰਜਾਬ ਭਾਜਪਾ ਪ੍ਰਧਾਨ ਦੀ ਹਾਜ਼ਰੀ 'ਚ ਸੁਸ਼ੀਲ ਸ਼ਰਮਾ ਨੇ ਸੰਭਾਲਿਆ ਅਹੁਦਾ

ਜਲੰਧਰ, 5 ਜੂਨ (ਸ਼ਿਵ)- ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਹਾਜ਼ਰੀ ਵਿਚ ਨਿਗਮ ਵਿਚ ਵਿਰੋਧੀ ਧਿਰ ਦੇ ਉਪ ਆਗੂ ਅਤੇ ਕੌਾਸਲਰ ਸ਼ਹਿਰੀ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਪ੍ਰਧਾਨ ਦਾ ਅਹੁਦਾ ਸੰਭਾਲਿਆ | ਅਸ਼ਵਨੀ ਸ਼ਰਮਾ ਨੇ ਸੁਸ਼ੀਲ ਸ਼ਰਮਾ ਨੂੰ ਅਹੁਦਾ ...

ਪੂਰੀ ਖ਼ਬਰ »

ਵਿਧਾਇਕ ਬੇਰੀ ਨੇ ਮੋਹਨ ਵਿਹਾਰ 'ਚ ਬੂਟੇ ਲਾਉਣ ਦੀ ਕੀਤੀ ਸ਼ੁਰੂਆਤ

ਜਲੰਧਰ, 5 ਜੂਨ (ਜਸਪਾਲ ਸਿੰਘ)- ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਦੇ ਵਿਧਾਇਕ ਰਜਿੰਦਰ ਬੇਰੀ ਵਲੋਂ ਮੋਹਨ ਵਿਹਾਰ ਖੇਤਰ 'ਚ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਘੇ ਸਮਾਜ ਸੇਵਕ ਲਹਿੰਬਰ ਰਾਮ ਨੇ ਦੱਸਿਆ ਕਿ ਇਲਾਕੇ ...

ਪੂਰੀ ਖ਼ਬਰ »

ਨਿਗਮ ਡਿਸਪੈਂਸਰੀਆਂ 'ਚ 2010 ਤੋਂ ਬਾਅਦ ਨਹੀਂ ਆਈ ਦਵਾਈ

ਜਲੰਧਰ, 5 ਜੂਨ (ਸ਼ਿਵ)-ਨਗਰ ਨਿਗਮ ਦੇ ਨਾਂਅ 'ਤੇ ਚਾਹੇ 10 ਡਿਸਪੈਂਸਰੀਆਂ ਕਾਗ਼ਜ਼ਾਂ ਵਿਚ ਚੱਲ ਰਹੀਆਂ ਹਨ ਪਰ 2010 ਤੋਂ ਬਾਅਦ ਇਨ੍ਹਾਂ ਡਿਸਪੈਂਸਰੀਆਂ ਵਿਚ ਦਵਾਈ ਨਹੀਂ ਆਈ ਹੈ | ਸਫ਼ਾਈ ਤੇ ਸਿਹਤ ਐਡਹਾਕ ਕਮੇਟੀ ਦੀ ਮੀਟਿੰਗ ਵਿਚ ਇਸ ਦਾ ਖ਼ੁਲਾਸਾ ਹੋਇਆ ਹੈ ਜਿਸ 'ਚ ਜੇ. ਸੀ. ...

ਪੂਰੀ ਖ਼ਬਰ »

ਕਨਫ਼ੈਰਡਰੇਸ਼ਨ ਆਫ਼ ਅਨਏਡਿਡ ਕਾਲਜਾਂ ਨੇ ਮਹਿੰਦਰ ਸਿੰਘ ਕੇ. ਪੀ. ਨਾਲ ਕੀਤੀ ਮੀਟਿੰਗ

ਜਲੰਧਰ, 4 ਜੂਨ (ਰਣਜੀਤ ਸਿੰਘ ਸੋਢੀ)-ਕਨਫ਼ੈਡਰੇਸ਼ਨ ਆਫ਼ ਅਨਏਡਿਡ ਸਕੂਲ ਐਾਡ ਕਾਲਜਿਜ਼ ਪੰਜਾਬ ਵਲੋਂ ਪ੍ਰਧਾਨ ਅਨਿਲ ਚੋਪੜਾ ਦੀ ਪ੍ਰਧਾਨਗੀ 'ਚ ਟੈਕਨੀਕਲ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ. ਪੀ. ਦੇ ਨਾਲ ਇੱਕ ਬੈਠਕ ਕੀਤੀ ਗਈ, ਜਿਸ ਵਿਚ ਮੈਂਬਰ ਵਿਪਿਨ ਸ਼ਰਮਾ, ...

ਪੂਰੀ ਖ਼ਬਰ »

ਅਮਿਤ ਸ਼ਾਹ ਨੇ ਇੰਟਰਨੈਸ਼ਨਲ ਵੈਸ਼ ਫੈਡਰੇਸ਼ਨ ਤੇ ਅਗਰਵਾਲ ਵੈਸ਼ ਸਮਾਜ ਦੇ ਕਾਰਜਾਂ ਦੀ ਕੀਤੀ ਸ਼ਲਾਘਾ

ਜਲੰਧਰ ਛਾਉਣੀ, 5 ਜੂਨ (ਪਵਨ ਖਰਬੰਦਾ)-ਕੋਵਿਡ 19 ਮਹਾਂਮਾਰੀ ਦੌਰਾਨ ਪੂਰੇ ਦੇਸ਼ 'ਚ ਲੋੜਵੰਦ ਵਿਅਕਤੀਆਂ ਤੇ ਪਰਿਵਾਰਾਂ ਦੀ ਆਰਥਿਕ ਪੱਖੋ ਤੇ ਉਨ੍ਹਾਂ ਨੂੰ ਜ਼ਰੂਰੀ ਸਾਮਾਨ ਆਦਿ ਦੇ ਕੇ ਉਨ੍ਹਾਂ ਦੀ ਮਦਦ ਕਰਨ ਵਾਲੀ ਅੰਤਰਾਸ਼ਟਰੀ ਵੈਸ਼ ਫੈਡਰੇਸ਼ਨ ਅਤੇ ਅਗਰਵਾਲ ਵੈਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX