ਤਾਜਾ ਖ਼ਬਰਾਂ


ਕੁਲਗਾਮ ਮੁਕਾਬਲੇ 'ਚ ਇਕ ਹੋਰ ਅੱਤਵਾਦੀ ਮਾਰਿਆ ਗਿਆ
. . .  29 minutes ago
ਮੁਲਾਜ਼ਮਾਂ ਦੀਆਂ ਆਮ ਬਦਲੀਆਂ ਦੀ ਆਖਰੀ ਮਿਤੀ 'ਚ ਵਾਧਾ
. . .  30 minutes ago
ਚੰਡੀਗੜ੍ਹ, 29 ਜੂਨ - ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਆਮ ਬਦਲੀਆਂ ਦੀ ਆਖਰੀ ਮਿਤੀ 'ਚ ਵਾਧਾ ਕੀਤਾ ਗਿਆ ਹੈ ।
ਜ਼ਮੀਨ ਦੇ ਵਿਵਾਦ ਦੇ ਚੱਲਦਿਆਂ ਭਰਾਂਵਾਂ ਨੇ ਭਰਾ ਨੂੰ ਕੁੱਟ-ਕੁੱਟ ਕੇ ਮਾਰਿਆ
. . .  34 minutes ago
ਢਿਲਵਾਂ ,29 ਜੂਨ (ਗੋਬਿੰਦ ਸੁਖੀਜਾ, ਪਰਵੀਨ)--ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਗੁਡਾਣੀ ਵਿਖੇ ਭਰਾਵਾਂ ਨੇ ਜ਼ਮੀਨ ਦੇ ਵਿਵਾਦ ਦੇ ਚੱਲਦਿਆਂ ਆਪਣੇ ਸਕੇ ਭਰਾ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ...
ਏ.ਐੱਸ.ਆਈ. ਨੂੰ ਵਿਜੀਲੈਂਸ ਵਲੋਂ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
. . .  41 minutes ago
ਕਰਨਾਲ, 29 ਜੂਨ (ਗੁਰਮੀਤ ਸਿੰਘ ਸੱਗੂ)- ਸੀ.ਐਮ.ਸਿਟੀ ਹਰਿਆਣਾ ਕਰਨਾਲ ਅੰਦਰ ਭ੍ਰਿਸ਼ਟਾਚਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਦੂਜੇ ਦਿਨ ਹੀ ਇੱਥੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੱਥੋਂ ਤੱਕ ਕਿ ਹੁਣ ਪੁਲਿਸ ਵਲੋਂ ਵੀ ਲੋਕਾਂ ਤੋਂ ਦਰਜ...
ਅਗਨੀਪਥ ਯੋਜਨਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਇਹ ਬਿਆਨ
. . .  about 1 hour ago
ਚੰਡੀਗੜ੍ਹ, 29 ਜੂਨ-ਅਗਨੀਪਥ ਯੋਜਨਾ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਸੀਂ ਕੱਲ੍ਹ ਇਸ ਪ੍ਰਸਤਾਵ ਲੈ ਕੇ ਆ ਰਹੇ ਹਾਂ। ਇਸ 'ਤੇ ਬਹਿਸ ਹੋਵੇਗੀ।
ਪੰਜਾਬ ਵਿਧਾਨ ਸਭਾ 'ਚ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦੀ ਗਾਰੰਟੀ ਕੀਤੀ ਜਾਵੇਗੀ ਪੂਰੀ
. . .  about 2 hours ago
ਚੰਡੀਗੜ੍ਹ, 29 ਜੂਨ-ਪੰਜਾਬ ਵਿਧਾਨ ਸਭਾ ਦਾ ਅੱਜ 5ਵਾਂ ਦਿਨ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਨ ਸਭਾ 'ਚ ਕਿਹਾ ਗਿਆ ਕਿ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੀ ਅਗਲੀ ਗਰੰਟੀ ਪੂਰੀ ਕੀਤੀ ਜਾਵੇਗੀ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਵੱਡੀ...
ਕੋਟਭਾਰਾ ਦੇ ਨੌਜਵਾਨ ਕਿਸਾਨ ਵਲੋਂ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ
. . .  about 3 hours ago
ਕੋਟਫੱਤਾ, 29 ਜੂਨ (ਰਣਜੀਤ ਸਿੰਘ ਬੁੱਟਰ)-ਕੋਟਫੱਤਾ ਥਾਣੇ ਅਧੀਨ ਪੈਂਦੇ ਪਿੰਡ ਕੋਟਭਾਰਾ ਦੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ (36) ਪੁੱਤਰ ਹਮੀਰ ਸਿੰਘ ਨੇ ਖੇਤ 'ਚ ਬੋਰ ਦੀਆਂ ਪੌੜੀਆਂ ਨਾਲ ਰੱਸਾ ਪਾ ਕੇ ਫਾਹਾ ਲੈ ਲਿਆ। ਮ੍ਰਿਤਕ ਨੌਜਵਾਨ 2 ਏਕੜ ਜ਼ਮੀਨ ਦਾ ਮਾਲਕ ਸੀ ਤੇ ਉਸਦੇ ਸਿਰ...
ਪੰਜਾਬ ਵਿਧਾਨ ਸਭਾ ਸੈਸ਼ਨ, ਕੁੰਵਰ ਵਿਜੇ ਪ੍ਰਤਾਪ ਨੇ ਚੁੱਕਿਆ ਲਾਰੈਂਸ ਬਿਸ਼ਨੋਈ ਦਾ ਮੁੱਦਾ
. . .  about 3 hours ago
ਚੰਡੀਗੜ੍ਹ, 29 ਜੂਨ (ਵਿਕਰਮਜੀਤ)-ਪੰਜਾਬ ਵਿਧਾਨ ਸਭਾ ਦੇ ਪੰਜਵੇਂ ਦਿਨ ਦੀ ਕਾਰਵਾਈ ਦੌਰਾਨ ਜਿੱਥੇ ਨਵੀਂ ਦਿੱਲੀ ਹਵਾਈ ਅੱਡੇ ਤੱਕ ਬੱਸਾਂ ਚਲਾਉਣ ਦੇ ਮੁੱਦੇ 'ਤੇ ਸਦਨ 'ਚ ਪ੍ਰਤਾਪ ਸਿੰਘ ਬਾਜਵਾ ਤੇ ਲਾਲਜੀਤ ਸਿੰਘ ਭੁੱਲਰ ਹੋਏ ਆਹਮੋ-ਸਾਹਮਣੇ, ਉੱਥੇ ਹੀ 'ਆਪ...
ਚੋਣ ਕਮਿਸ਼ਨ ਦਾ ਐਲਾਨ, 6 ਅਗਸਤ ਨੂੰ ਹੋਵੇਗੀ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ
. . .  about 4 hours ago
ਨਵੀਂ ਦਿੱਲੀ, 29 ਜੂਨ-ਚੋਣ ਕਮਿਸ਼ਨ ਦਾ ਐਲਾਨ, 6 ਅਗਸਤ ਨੂੰ ਹੋਵੇਗੀ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ
ਸਿੱਧੂ ਮੂਸੇਵਾਲਾ ਕਤਲ ਕੇਸ: ਪੰਜਾਬ ਪੁਲਿਸ ਨੇ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਕੀਤਾ ਗ੍ਰਿਫ਼ਤਾਰ
. . .  about 4 hours ago
ਚੰਡੀਗੜ੍ਹ, 29 ਜੂਨ-ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੀ ਇਜਾਜ਼ਤ ਨਾਲ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਿੱਧੂ ਮੂਸੇਵਾਲਾ ਕਤਲਕਾਂਡ: ਪੰਜਾਬ ਪੁਲਿਸ ਨੇ ਗੈਂਗਸਟਰ ਜਗਦੀਪ ਭਗਵਾਨਪੁਰੀਆ ਦੀ ਗ੍ਰਿਫ਼ਤਾਰੀ ਅਤੇ ਟਰਾਂਜ਼ਿਟ ਰਿਮਾਂਡ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਮੰਗੀ ਇਜਾਜ਼ਤ
. . .  about 4 hours ago
ਚੰਡੀਗੜ੍ਹ, 29 ਜੂਨ-ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ 'ਚ ਗੈਂਗਸਟਰ ਜਗਦੀਪ ਭਗਵਾਨਪੁਰੀਆ ਦੀ ਗ੍ਰਿਫ਼ਤਾਰੀ ਅਤੇ ਟਰਾਂਜ਼ਿਟ ਰਿਮਾਂਡ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਇਜਾਜ਼ਤ ਮੰਗੀ ਹੈ। ਪੰਜਾਬ ਪੁਲਿਸ ਦੇ ਵਕੀਲ ਨੇ ਕਿਹਾ ਕਿ 4 ਕਥਿਤ ਸ਼ੂਟਰਾਂ 'ਚੋਂ 2 ਭਗਵਾਨਪੁਰੀਆ ਨਾਲ ਸੰਬੰਧਿਤ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ 'ਤੇ ਕੀਤੀ ਚਰਚਾ
. . .  about 4 hours ago
ਚੰਡੀਗੜ੍ਹ, 29 ਜੂਨ (ਸੁਰਿੰਦਰਪਾਲ)-ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ ਨਾਲ ਜੀ.ਐੱਸ.ਟੀ. ਕੌਂਸਲ ਦੀ ਮੀਟਿੰਗ 'ਚ ਹਿੱਸਾ ਲਿਆ। ਪੰਜਾਬ ਦੇ ਕਈ ਅਹਿਮ ਮੰਗਾਂ 'ਤੇ ਚਰਚਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ.ਐੱਸ.ਟੀ. ਮੁਆਵਜ਼ਾ ਜਾਰੀ ਰੱਖਣ ਲਈ ਕਿਹਾ।
ਪੁਲਿਸ ਤੇ ਐਕਸਾਈਜ਼ ਵਿਭਾਗ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ, 21 ਡਰੰਮ, ਹਜ਼ਾਰਾਂ ਲੀਟਰ ਲਾਹਣ ਸਮੇਤ ਦੋ ਕਾਬੂ
. . .  about 5 hours ago
ਲੋਪੋਕੇ, 29 ਜੂਨ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਦੇ ਮੁਖੀ ਅਤੇ ਐਕਸਾਈਜ਼ ਵਿਭਾਗ ਦੀ ਅਗਵਾਈ ਹੇਠ ਕਸਬਾ ਲੋਪੋਕੇ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ 21 ਡਰੰਮ, 4200 ਕਿਲੋ ਲਾਹਣ, 10 ਬੋਤਲਾਂ ਸ਼ਰਾਬ, ਡਰੰਮਾਂ ਤੇ ਸ਼ਰਾਬ ਕੱਢਣ ਦੇ ਸਾਮਾਨ ਸਮੇਤ ਦੋ ਨੂੰ ਕਾਬੂ ਕਰਨ...
ਸਰਕਾਰੀ ਤੇ ਗੈਰ-ਸਰਕਾਰੀ ਬੱਸਾਂ ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਦੇ ਮਸਲੇ ਨੂੰ ਲੈ ਕੇ ਸਦਨ 'ਚ ਰੌਲਾ ਰੱਪਾ, ਪ੍ਰਤਾਪ ਸਿੰਘ ਬਾਜਵਾ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਏ ਆਹਮੋ-ਸਾਹਮਣੇ
. . .  about 3 hours ago
ਚੰਡੀਗੜ੍ਹ, 29 ਜੂਨ-ਸਰਕਾਰੀ ਤੇ ਗੈਰ-ਸਰਕਾਰੀ ਬੱਸਾਂ ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਦੇ ਮਸਲੇ ਨੂੰ ਲੈ ਕੇ ਸਦਨ 'ਚ ਰੌਲਾ ਰੱਪਾ, ਪ੍ਰਤਾਪ ਸਿੰਘ ਬਾਜਵਾ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਏ ਆਹਮੋ-ਸਾਹਮਣੇ
ਦੁਖ਼ਦਾਇਕ ਖ਼ਬਰ: ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ
. . .  about 5 hours ago
ਫ਼ਾਜ਼ਿਲਕਾ, 29 ਜੂਨ (ਪ੍ਰਦੀਪ ਕੁਮਾਰ)-ਜਲਾਲਾਬਾਦ 'ਚ ਇਕ ਦਰਦਨਾਕ ਹਾਦਸੇ ਤਿੰਨ ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਪਿੰਡ ਪੀਰ ਮੁਹੰਮਦ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਵਾਪਰਿਆ ਹੈ, ਜਿੱਥੇ ਇਸ਼ਨਾਨ ਕਰਨ ਗਏ...
ਸਬ-ਤਹਿਸੀਲ ਮਹਿਲ ਕਲਾਂ 'ਚ ਨਾਇਬ ਤਹਿਸੀਲਦਾਰ ਬਲਦੇਵ ਰਾਜ ਨੇ ਸੰਭਾਲਿਆ ਚਾਰਜ
. . .  about 5 hours ago
ਮਹਿਲ ਕਲਾਂ, 29 ਜੂਨ (ਅਵਤਾਰ ਸਿੰਘ ਅਣਖੀ)-ਸਬ-ਤਹਿਸੀਲ ਮਹਿਲ ਕਲਾਂ (ਬਰਨਾਲਾ) ਵਿਖੇ ਨਵੇਂ ਆਏ ਨਾਇਬ ਤਹਿਸੀਲਦਾਰ ਬਲਦੇਵ ਰਾਜ ਬਰਨਾਲਾ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਸਮੂਹ ਸਟਾਫ਼ ਮੈਂਬਰਾਂ ਨੇ ਉਨ੍ਹਾਂ ਦਾ ਭਰਵਾਂ ਸੁਆਗਤ ਕਰਦਿਆ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ।
ਬਜਟ ਸੈਸ਼ਨ ਦਾ ਪੰਜਵਾਂ ਦਿਨ, ਕਾਰਵਾਈ ਹੋਈ ਸ਼ੁਰੂ
. . .  about 6 hours ago
ਚੰਡੀਗੜ੍ਹ, 29 ਜੂਨ-ਬਜਟ ਸੈਸ਼ਨ ਦਾ ਪੰਜਵਾਂ ਦਿਨ, ਕਾਰਵਾਈ ਹੋਈ ਸ਼ੁਰੂ
ਕਰੰਟ ਲੱਗਣ ਕਾਰਨ 14 ਸਾਲਾ ਕੁੜੀ ਦੀ ਮੌਤ
. . .  about 6 hours ago
ਨੱਥੂਵਾਲਾ ਗਰਬੀ, 29 ਜੂਨ (ਸਾਧੂ ਰਾਮ ਲੰਗੇਆਣਾ)-ਬੀਤੇ ਕੱਲ੍ਹ ਸ਼ਾਮ ਪਿੰਡ ਲੰਡੇ (ਤਹਿਸੀਲ ਸਮਾਲਸਰ) ਵਿਖੇ ਇਕ ਨਾਬਾਲਗ ਬੱਚੀ ਕੋਮਲਪ੍ਰੀਤ ਕੌਰ (14 ਸਾਲ) ਪੁੱਤਰੀ ਬਲਦੇਵ ਕ੍ਰਿਸ਼ਨ ਸ਼ਰਮਾ ਦੀ ਕੂਲਰ ਵਿਚ ਆਏ ਕਰੰਟ ਨਾਲ ਲੱਗ ਕੇ ਮੌਤ ਹੋ ਗਈ...
ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਨੇ ਸੰਭਾਲਿਆ ਅਹੁਦਾ
. . .  about 6 hours ago
ਤਪਾ ਮੰਡੀ, 29 ਜੂਨ (ਪ੍ਰਵੀਨ ਗਰਗ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਤਪਾ ਦੀ ਬਦਲੀ ਲਹਿਰਾਗਾਗਾ ਵਿਖੇ ਹੋਣ ਉਪਰੰਤ ਹੁਣ ਉਨ੍ਹਾਂ ਦੀ ਜਗ੍ਹਾ ਤੇ ਨਵੇਂ ਆਏ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ...
ਜਲੰਧਰ 'ਚ ਸ਼ਰਾਰਤੀ ਤੱਤਾਂ ਦੇ ਹੌਂਸਲੇ ਬੁਲੰਦ, ਖੜ੍ਹੀਆਂ ਗੱਡੀਆਂ ਦੇ ਤੋੜੇ ਸ਼ੀਸ਼ੇ
. . .  about 6 hours ago
ਮਕਸੂਦਾਂ, 29 ਜੂਨ (ਸਤਿੰਦਰ ਪਾਲ ਸਿੰਘ)-ਜਲੰਧਰ 'ਚ ਸ਼ਰਾਰਤੀ ਤੱਤਾਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਬੀਤੇ ਇਕ ਸਾਲ ਤੋਂ ਲਗਾਤਾਰ ਅਜਿਹੀਆਂ ਘਟਨਾ ਹੋ ਰਹੀਆਂ ਹਨ। ਸ਼ਰਾਰਤੀ ਤੱਤਾਂ ਵਲੋਂ ਰਾਤ ਨੂੰ ਅਕਸਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਤੋੜੇ ਜਾਂਦੇ ਹਨ...
ਗ੍ਰਹਿ ਮੰਤਰਾਲਾ ਨੇ ਉਦੈਪੁਰ ਕਤਲਕਾਂਡ ਦੀ ਜਾਂਚ ਐੱਨ.ਆਈ.ਏ. ਨੂੰ ਸੌਂਪੀ
. . .  about 7 hours ago
ਨਵੀਂ ਦਿੱਲੀ, 29 ਜੂਨ-ਕੇਂਦਰੀ ਗ੍ਰਹਿ ਮੰਤਰਾਲਾ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ ਰਾਜਸਥਾਨ ਦੇ ਉਦੈਪੁਰ 'ਚ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਦੀ ਘਟਨਾ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ...
ਜਲੰਧਰ ਦੀ ਸਬਜ਼ੀ ਮੰਡੀ 'ਚ ਜ਼ੋਰਦਾਰ ਧਮਾਕਾ, ਟੁੱਟੇ ਸ਼ੀਸ਼ੇ
. . .  about 7 hours ago
ਜਲੰਧਰ, 29 ਜੂਨ (ਅੰਮ੍ਰਿਤਪਾਲ)-ਜਲੰਧਰ ਦੀ ਮਕਸੂਦਾਂ ਸਬਜ਼ੀ ਮੰਡੀ 'ਚ ਜ਼ੋਰਦਾਰ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਧਮਾਕਾ ਹੋਣ ਕਰਕੇ ਸਬਜ਼ੀ ਦੀ ਦੁਕਾਨ ਦੇ ਸ਼ੀਸ਼ੇ ਟੁੱਟ ਗਏ ਅਤੇ ਦਰਵਾਜ਼ੇ ਤੱਕ ਉੱਖੜ ਗਏ ਤੇ ਇਸ ਧਮਾਕੇ ਨਾਲ ਇਕ ਵਿਅਕਤੀ ਵੀ...
ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਦੋ ਗੈਂਗਸਟਰਾਂ ਵਲੋਂ ਜੇਲ੍ਹ ਵਾਰਡਨ ਦਾ ਕੁਟਾਪਾ
. . .  about 8 hours ago
ਬਠਿੰਡਾ, 29 ਜੂਨ (ਸਤਪਾਲ ਸਿੰਘ ਸਿਵੀਆਂ)-ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਦੋ ਗੈਂਗਸਟਰਾਂ ਰਾਜਵੀਰ ਸਿੰਘ ਰਾਜਾ ਅਤੇ ਗੁਰਦੀਪ ਸਿੰਘ ਵਲੋਂ ਜੇਲ੍ਹ ਵਾਰਡਰ ਗੁਰਮੀਤ ਸਿੰਘ ਦੀ ਕੁੱਟਮਾਰ ਕਰਨ ਅਤੇ ਜੇਲ੍ਹ ਅਧਿਕਾਰੀਆਂ ਨਾਲ ਧੱਕਾਮੁੱਕੀ ਕਰਨ ਦਾ ਮਾਮਲਾ ਸਾਹਮਣੇ ਆਇਆ...
ਖਲਵਾੜਾ ਸੁਸਾਇਟੀ ਦੀ ਚੋਣ ਲਈ ਨਹੀਂ ਪਹੁੰਚੇ ਮੈਂਬਰ/ਵੋਟਰ
. . .  about 8 hours ago
ਖਲਵਾੜਾ, 29 ਜੂਨ (ਮਨਦੀਪ ਸਿੰਘ ਸੰਧੂ)- ਅੱਜ ਸਹਿਕਾਰਤਾ ਮਹਿਕਮੇ ਵਲੋਂ ਖਲਵਾੜਾ ਸੁਸਾਇਟੀ ਦੀ ਚੋਣ ਰੱਖੀ ਗਈ ਸੀ। ਇਸ ਸੰਬੰਧੀ ਮਹਿਕਮੇ ਵਲੋਂ ਇੰਸਪੈਕਟਰ ਇੰਦਰਦੀਪ ਸਿੰਘ ਅਤੇ ਕੁਲਦੀਪ ਸਿੰਘ ਚੋਣ ਕਰਵਾਉਣ...
ਸ਼੍ਰੋਮਣੀ ਕਮੇਟੀ ਵਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 183ਵੀਂ ਬਰਸੀ ਸੰਬੰਧੀ ਗੁਰਮਤਿ ਸਮਾਗਮ
. . .  about 8 hours ago
ਅੰਮ੍ਰਿਤਸਰ, 29 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 183ਵੀਂ ਬਰਸੀ ਮੌਕੇ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੱਜ ਗੁਰਮਤਿ ਸਮਾਗਮ ਸਜਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 28 ਜੇਠ ਸੰਮਤ 552

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਨਾਜਾਇਜ਼ ਮਾਈਨਿੰਗ ਕਾਰਨ ਦਰਿਆ ਵਲੋਂ ਧੱੁਸੀ ਬੰਨ੍ਹ ਵੱਲ ਕੀਤੇ ਰੁਖ ਨੇ ਬੇਟ ਦੇ ਲੋਕਾਂ ਦੇ ਸਾਹ ਸੂਤੇ

ਨਵਾਂਸ਼ਹਿਰ, 9 ਜੂਨ (ਗੁਰਬਖਸ਼ ਸਿੰਘ ਮਹੇ)- ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਬਰਸਾਤ ਵਿਚ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਖ਼ਤਰੇ ਦੇ ਮੰਡਰਾ ਰਹੇ ਭਵਿੱਖੀ ਬਦਲਾਂ ਲਈ ਰੇਤ ਮਾਫ਼ੀਆ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਸਤਲੁਜ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇੱਕ ਦੀ ਮੌਤ, ਇਕ ਜ਼ਖ਼ਮੀ

ਉੜਾਪੜ ਲਸਾੜਾ/ਮੁਕੰਦਪੁਰ, 9 ਜੂਨ (ਲਖਵੀਰ ਸਿੰਘ ਖੁਰਦ, ਸੁਖਜਿੰਦਰ ਸਿੰਘ ਬਖਲੌਰ) - ਬਖਲੌਰ ਤੋਂ ਚੱਕਦਾਨਾ ਨੂੰ ਜਾਣ ਵਾਲੀ ਸੜਕ 'ਤੇ ਭੱਠੇ ਦੇ ਨਜ਼ਦੀਕ ਟਰੈਕਟਰ ਟਰਾਲੀ ਹੇਠ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਤੇ ਇੱਕ ਵਿਅਕਤੀ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ...

ਪੂਰੀ ਖ਼ਬਰ »

ਕੋਵਿਡ ਸੰਕਟ ਕਾਰਨ ਵਿਦੇਸ਼ਾਂ ਤੋਂ ਪਰਤੇ ਡਰਾਈਵਰਾਂ, ਹੁਨਰੀ ਫ਼ੈਕਟਰੀ ਵਰਕਰਾਂ ਅਤੇ ਏਅਰ ਲਾਈਨ ਸਟਾਫ਼ ਲਈ ਸਰਕਾਰ ਵਲੋਂ ਪੁਨਰ ਵਸੇਬੇ ਦੇ ਮੌਕੇ

ਨਵਾਂਸ਼ਹਿਰ, 9 ਜੂਨ (ਗੁਰਬਖਸ਼ ਸਿੰਘ ਮਹੇ)- ਭਾਰਤ ਸਰਕਾਰ ਨੇ ਵਿਦੇਸ਼ਾਂ ਤੋਂ ਕੋਵਿਡ ਸੰਕਟ ਕਾਰਨ ਦੇਸ਼ ਪਰਤੇ ਹੁਨਰਮੰਦ ਭਾਰਤੀਆਂ ਦੇ ਮੁੜ ਵਸੇਬੇ/ਪੁਨਰ ਰੁਜ਼ਗਾਰ ਦੇ ਰਾਹ ਖੋਲ੍ਹਦਿਆਂ ਉਨ੍ਹਾਂ ਨੂੰ ਆਪਣੇ ਵੇਰਵੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ...

ਪੂਰੀ ਖ਼ਬਰ »

ਕਲਾਕਾਰ ਸੰਗੀਤ ਸਭਾ ਸਰਕਲ ਬੰਗਾ ਦੇ ਨਵੇਂ ਅਹੁਦੇਦਾਰਾਂ ਦੀ ਚੋਣ

ਬੰਗਾ, 9 ਜੂਨ (ਜਸਬੀਰ ਸਿੰਘ ਨੂਰਪੁਰ) - ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ ਦੀ ਮੀਟਿੰਗ ਬੰਗਾ ਵਿਖੇ ਪ੍ਰਸਿੱਧ ਲੋਕ ਗਾਇਕ ਲਖਵਿੰਦਰ ਸੂਰਾਪੁਰੀ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕਲਾਕਾਰਾਂ ਨੂੰ ਫੀਲਡ ਵਿਚ ਆ ਰਹੀਆਂ ਸਮੱਸਿਆਵਾਂ 'ਤੇ ਵਿਚਾਰ ਕੀਤਾ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਇਕਾਂਤਵਾਸ ਤੋੜਨ ਵਾਲਿਆਂ ਿਖ਼ਲਾਫ਼ ਹੋਇਆ ਸਖ਼ਤ

ਨਵਾਂਸ਼ਹਿਰ, 9 ਜੂਨ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਵਲੋਂ ਮਿਸ਼ਨ ਫ਼ਤਿਹ ਤਹਿਤ ਰਾਜ ਦੇ ਲੋਕਾਂ ਨੂੰ ਕੋਵਿਡ ਪ੍ਰੋਟੋਕਾਲ ਦੀ ਮੁਕੰਮਲ ਪਾਲਣਾ ਕਰਵਾ ਕੇ ਰਾਜ ਨੂੰ ਕੋਰੋਨਾ ਮੁਕਤ ਕਰਨ ਦੀ ਮੁਹਿੰਮ ਨੂੰ ਸਖ਼ਤੀ ਨਾਲ ਅਪਣਾਉਂਦਿਆਂ ਸਿਹਤ ਵਿਭਾਗ ਸ਼ਹੀਦ ਭਗਤ ...

ਪੂਰੀ ਖ਼ਬਰ »

ਕੰਢੀ ਸੰਘਰਸ਼ ਕਮੇਟੀ ਵਲੋਂ ਕਰੀਮਪੁਰ ਚਾਹਵਾਲਾ ਵਿਖੇ ਮੀਟਿੰਗ

ਪੋਜੇਵਾਲ ਸਰਾਂ, 9 ਜੂਨ (ਨਵਾਂਗਰਾਈਾ, ਰਮਨ ਭਾਟੀਆ)- ਕੰਢੀ ਸੰਘਰਸ਼ ਕਮੇਟੀ ਨੇ ਅੱਜ ਪਿੰਡ ਕਰੀਮਪੁਰ ਚਾਹਵਾਲਾ ਵਿਖੇ ਨਿੱਕੂ ਫ਼ੌਜੀ ਦੇ ਘਰ ਨਾਜਾਇਜ਼ ਮਾਈਨਿੰਗ ਅਤੇ ਕ੍ਰੈਸ਼ਰ ਨੂੰ ਬੰਦ ਕਰਾਉਣ ਸਬੰਧੀ ਮੀਟਿੰਗ ਕੀਤੀ | ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੰਢੀ ...

ਪੂਰੀ ਖ਼ਬਰ »

ਮਾਸਕ ਤੇ ਟ੍ਰੈਫਿਕ ਉਲੰਘਣਾ ਤਹਿਤ ਚਲਾਨ ਕੱਟੇ

ਬੰਗਾ, 9 ਜੂਨ (ਜਸਬੀਰ ਸਿੰਘ ਨੂਰਪੁਰ) - ਟ੍ਰੈਫਿਕ ਪੁਲਿਸ ਬੰਗਾ ਦੇ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਬਿਨਾਂ ਮਾਸਕ ਦੇ ਵਾਹਨ ਚਲਾਉਣ ਅਤੇ ਟੈ੍ਰਫਿਕ ਉਲੰਘਣਾ ਤਹਿਤ 7 ਵਿਅਕਤੀਆਂ ਦੇ ਚਲਾਨ ਕੱਟੇ ਗਏ | ਜਿਨ੍ਹਾਂ 'ਚ 4 ...

ਪੂਰੀ ਖ਼ਬਰ »

ਪਿੰਡਾਂ 'ਚ ਬਿਜਲੀ ਮੀਟਰਾਂ ਦੇ ਖੁੱਲ੍ਹੇ ਬਕਸੇ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

ਕਟਾਰੀਆਂ, 9 ਜੂਨ (ਨਵਜੋਤ ਸਿੰਘ ਜੱਖੂ) - ਇਲਾਕੇ ਦੇ ਪਿੰਡਾਂ ਦੇ ਰਿਹਾਇਸ਼ੀ ਖੇਤਰਾਂ 'ਚ ਲੱਗੇ ਬਿਜਲੀ ਦੇ ਮੀਟਰਾਂ ਦੇ ਖੁੱਲੇ੍ਹ ਬਕਸੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਬਿਜਲੀ ਦੀ ਚੋਰੀ ਰੋਕਣ ਦੇ ਨਾਂਅ ਉੱਤੇ ਖਪਤਕਾਰਾਂ ਦੇ ਘਰਾਂ 'ਚੋਂ ਬਾਹਰ ਕੱਢ ਕੇ ਲਾਏ ਗਏ ਇਹ ...

ਪੂਰੀ ਖ਼ਬਰ »

ਪਾਰਟੀ ਦੇ ਕੰਮਾਂ ਤੇ ਸੋਚ ਨੰੂ ਜਨ-ਜਨ ਤੱਕ ਪਹੁੰਚਾਉਣ ਲਈ ਪਾਰਟੀ ਵਰਕਰਾਂ ਦਾ ਅਹਿਮ ਰੋਲ-ਵਿਧਾਇਕ ਬਲਦੇਵ ਸਿੰਘ

ਬਲਾਚੌਰ, 9 ਜੂਨ (ਸ਼ਾਮ ਸੁੰਦਰ ਮੀਲੂ)- ਬਲਾਚੌਰ ਹਲਕੇ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਅਹਿਮ ਮੀਟਿੰਗ ਕਟਾਰੀਆ ਨਿਵਾਸ ਸਿਆਣਾ (ਬਲਾਚੌਰ) ਵਿਖੇ ਹੋਈ | ਮੀਟਿੰਗ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਜੈਤੋ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ...

ਪੂਰੀ ਖ਼ਬਰ »

ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਵਫ਼ਦ ਵਲੋਂ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ

ਚੰਡੀਗੜ੍ਹ 9 ਜੂਨ (ਅਜੀਤ ਬਿਊਰੋ)-ਸੂਬੇ ਦੇ ਸੁਹਿਰਦ ਹਿੱਤਾਂ ਨਾਲ ਸਬੰਧਿਤ ਲੰਬਿਤ ਮਾਮਲਿਆਂ ਦੀ ਸਮੇਂ ਸਿਰ ਪੈਰਵਾਈ ਕਰਾਉਣ ਲਈ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੀ ਰਾਜ ਪੱਧਰੀ ਲੀਡਰਸ਼ਿਪ ਦੇ 8 ਮੈਂਬਰੀ ਵਫ਼ਦ' ਨੇ ਅੱਜ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਦੋ ਹੋਰ ਵਿਅਕਤੀ ਆਏ ਕੋਰੋਨਾ ਪਾਜ਼ੀਟਿਵ

ਨਵਾਂਸ਼ਹਿਰ, 9 ਜੂਨ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ'ਚ ਦੋ ਹੋਰ ਵਿਅਕਤੀਆਂ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਜਾਡਲਾ ਨਜ਼ਦੀਕੀ ਪਿੰਡ ਮੀਰਪੁਰ ਜੱਟਾਂ ਦਾ ਇਕ 43 ਸਾਲਾ ਵਿਅਕਤੀ ਜੋ ਕਿ ਕੁਝ ਦਿਨ ਪਹਿਲਾ ਦੁਬਈ ਤੋਂ ਆਇਆ ਸੀ, ...

ਪੂਰੀ ਖ਼ਬਰ »

ਰਾਹੋਂ ਵਿਖੇ ਕੇਂਦਰ ਸਰਕਾਰ ਵਿਰੁੱਧ ਅਰਥੀ ਫ਼ੂਕ ਮੁਜ਼ਾਹਰਾ

ਰਾਹੋਂ, 9 ਜੂਨ (ਬਲਬੀਰ ਸਿੰਘ ਰੂਬੀ)- ਅੱਜ ਸਬ-ਡਵੀਜ਼ਨ ਰਾਹੋਂ ਵਿਖੇ ਬਲਬੀਰ ਸਿੰਘ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਿਖ਼ਲਾਫ਼ ਅਰਥੀ ਫ਼ੂਕ ਮੁਜ਼ਾਹਰਾ ਬਿਜਲੀ ਦਫ਼ਤਰ ਰਾਹੋਂ ਵਿਖੇ ਕੀਤਾ ਗਿਆ | ਇਸ ਮੌਕੇ ਹਰਭਜਨ ਸਿੰਘ ਮੰਡਲ ...

ਪੂਰੀ ਖ਼ਬਰ »

ਪਾਵਰਕਾਮ ਮੁਲਾਜ਼ਮਾਂ ਵਲੋਂ ਨਵਾਂਸ਼ਹਿਰ ਵਿਖੇ ਅਰਥੀ ਫ਼ੂਕ ਮੁਜ਼ਾਹਰਾ

ਨਵਾਂਸ਼ਹਿਰ, 9 ਜੂਨ (ਹਰਵਿੰਦਰ ਸਿੰਘ)- ਅੱਜ ਸ਼ਹਿਰੀ ਉੱਪ ਮੰਡਲ ਦਫ਼ਤਰ ਨਵਾਂਸ਼ਹਿਰ ਵਿਖੇ ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਵਿਜੈ ਕੁਮਾਰ, ਸਕੱਤਰ ਗੁਰਮੁਖ ਸਿੰਘ, ਜਨਰਲ ਸਕੱਤਰ ਸੁਭਾਸ਼ ...

ਪੂਰੀ ਖ਼ਬਰ »

ਕਾਰ, ਸਕੂਟਰੀ, ਮੋਟਰਸਾਈਕਲ, ਨਕਦੀ ਤੇ ਸੋਨੇ ਦੇ ਗਹਿਣਿਆਂ ਦੀ ਠੱਗੀ ਦਾ ਭਾਣਜੇ ਵਲੋਂ ਮਾਮੇ ਵਿਰੁੱਧ ਮਾਮਲਾ ਦਰਜ

ਨਵਾਂਸ਼ਹਿਰ, 9 ਜੂਨ (ਗੁਰਬਖਸ਼ ਸਿੰਘ ਮਹੇ)- ਇੱਥੋਂ ਦੇ ਇਕ ਪ੍ਰਵਾਸੀ ਭਾਰਤੀ ਵਲੋਂ ਆਪਣੇ ਮਾਮੇ ਿਖ਼ਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾਏ ਜਾਣ ਦੀ ਖ਼ਬਰ ਹੈ | ਜ਼ਿਲ੍ਹਾ ਪੁਲਿਸ ਮੁਖੀ ਨੂੰ ਦੁਬਾਰਾ ਦਿੱਤੀ ਸ਼ਿਕਾਇਤ 'ਚ ਰੋਹਿਤ ਕੁਮਾਰ ਜਾਫਲ ਵਾਸੀ ਬਲੱਡ ਡੋਨਰਜ਼ ...

ਪੂਰੀ ਖ਼ਬਰ »

ਗਿਆਨੀ ਰਘਵੀਰ ਸਿੰਘ ਵਲੋਂ ਪਾਠੀ ਸਿੰਘਾ ਦਾ ਸਨਮਾਨ

ਰਾਹੋਂ, 9 ਜੂਨ (ਬਲਬੀਰ ਸਿੰਘ ਰੂਬੀ)- ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਕ ਜਥਾ ਭਾਰਟਾ ਖੁਰਦ ਵਲੋਂ ਗਿਆਨੀ ਸਰਬਜੀਤ ਸਿੰਘ ਕਥਾ ਵਾਚਕ ਦੀ ਅਗਵਾਈ 'ਚ ਗੁਰੂ ਘਰ ਦੇ ਵਜ਼ੀਰਾਂ ਦਾ ਸਨਮਾਨ ਪਿੰਡ ਛੋਕਰਾਂ ਵਿਖੇ ਕੀਤਾ ਗਿਆ | ਬਲਦੇਵ ਸਿੰਘ ਸਹੋਤਾ ਦੇ ਗ੍ਰਹਿ ਵਿਖੇ ਰੱਖੇ ਗਏ ...

ਪੂਰੀ ਖ਼ਬਰ »

ਗਰਾਮ ਪੰਚਾਇਤ ਕਾਠਗੜ੍ਹ ਦੇ ਰਕਬੇ 'ਚ ਖੜ੍ਹੀ ਲੱਕੜ ਦੀ ਕਰਵਾਈ ਬੋਲੀ

ਕਾਠਗੜ੍ਹ, 9 ਜੂਨ (ਬਲਦੇਵ ਸਿੰਘ ਪਨੇਸਰ)- ਬੀ.ਡੀ.ਪੀ.ਓ. ਬਲਾਚੌਰ ਈਸ਼ਾਨ ਚੌਧਰੀ ਵਲੋਂ ਗਰਾਮ ਪੰਚਾਇਤ ਕਾਠਗੜ੍ਹ ਦੇ ਰਕਬੇ ਵਿਚ ਮਿਆਦ ਪੁਗਾ ਚੱੁਕੇ ਖੜ੍ਹੇ ਦਰਖਤਾਂ ਦੀ ਬੋਲੀ ਕਰਵਾਈ ਗਈ | ਕਮਿਊਨਿਟੀ ਹਾਲ ਕਾਠਗੜ੍ਹ ਵਿਖੇ 361 ਦਰਖਤਾਂ ਦੀ ਬੋਲੀ ਦੇਣ ਲਈ ਹਰਿਆਣਾ, ਹਿਮਾਚਲ, ...

ਪੂਰੀ ਖ਼ਬਰ »

ਬੀ.ਕਾਮ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ

ਬਲਾਚੌਰ, 9 ਜੂਨ (ਸ਼ਾਮ ਸੁੰਦਰ ਮੀਲੂ)-ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਗਰਲਜ਼ ਕਾਲਜ ਟੱਪਰੀਆਂ ਖੁਰਦ ਦੇ ਬੀ.ਕਾਮ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਪਿ੍ੰ: ਕੰਵਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਕਾਮ ਤੀਜੇ ...

ਪੂਰੀ ਖ਼ਬਰ »

ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਠੋਸ ਨੀਤੀ ਬਣਾਈ ਜਾਵੇ-ਤਲਵਾੜ

ਹੁਸ਼ਿਆਰਪੁਰ, 9 ਜੂਨ (ਹਰਪ੍ਰੀਤ ਕੌਰ)-ਪੰਜਾਬ ਸਰਕਾਰ ਦੀ ਮਾਈਨਿੰਗ ਪ੍ਰਤੀ ਕੋਈ ਠੋਸ ਨੀਤੀ ਨਾ ਹੋਣ ਕਾਰਨ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ | ਇਹ ਵਿਚਾਰ ਪ੍ਰਗਟ ਕਰਦਿਆਂ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਸੰਜੀਵ ਤਲਵਾੜ ਨੇ ਕਿਹਾ ਕਿ ਜਦੋਂ ਕਿਸੇ ...

ਪੂਰੀ ਖ਼ਬਰ »

ਬੰਗਾ ਵਿਖੇ ਇੰਪਲਾਈਜ਼ ਜੁਆਇੰਟ ਫੋਰਮ ਵਲੋਂ ਅਰਥੀ ਫੂਕ ਮੁਜ਼ਾਹਰਾ

ਬੰਗਾ, 9 ਜੂਨ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਡਵੀਜਨ ਪ੍ਰਧਾਨ ਰਾਮ ਲੁਭਾਇਆ ਦੀ ਪ੍ਰਧਾਨਗੀ ਹੇਠ ਬਿਜਲੀ ਬੋਰਡ ਦੇ ਚੇਅਰਮੈਨ ਦਾ ਪੁਤਲਾ ਫੂਕਿਆ ਗਿਆ ਅਤੇ ਮੁਲਾਜ਼ਮਾਂ ਵਲੋਂ ਮਾੜੀਆਂ ਨੀਤੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ | ਉਨ੍ਹਾਂ ਆਖਿਆ ਕਿ ਸਰਕਾਰ ਬਿਜਲੀ ਐਕਟ 2020 ਲਿਆ ਰਹੀ ਹੈ ਉਸਦਾ ਅਸੀਂ ਵਿਰੋਧ ਕਰਦੇ ਹਾਂ ਜੇ ਸਰਕਾਰ ਇਵੇ ਹੀ ਆਪਣੀ ਮਨਮਰਜੀ ਕਰਦੀ ਰਹੀ ਗਈ ਤਾਂ ਪੀ. ਐਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਸੰਘਰਸ਼ ਹੋਰ ਤੇਜ਼ ਕਰੇਗੀ | ਉਨ੍ਹਾਂ ਕਿਹਾ ਮੈਨੇਜਮੈਂਟ ਦੇ ਇਸ ਰਵੱਈਏ ਵਿਰੁੱਧ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ 'ਤੇ ਸਖ਼ਤ ਪੱਤਰ ਲਿਖਿਆ ਜਾਵੇਗਾ ਤੇ ਮੈਨੇਜਮੈਂਟ ਨੂੰ ਮੰਗਾਂ ਦੀ ਪੂਰਤੀ ਸਬੰਧੀ ਪੱਤਰ ਲਿਖ ਕੇ ਇੱਕ ਹਫ਼ਤੇ ਵਿਚ ਲਾਗੂ ਕਰਨ ਦਾ ਨੋਟਿਸ ਦਿੱਤਾ ਜਾਵੇਗਾ ਜੇਕਰ ਮੈਨੇਜਮੈਂਟ ਨੇ ਜਥੇਬੰਦੀ ਨਾਲ ਆਪਸੀ ਗੱਲਬਾਤ ਰਾਹੀਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | 10 ਜੂਨ ਤੋਂ 30 ਜੂਨ ਤੱਕ ਦੋਨੋ ਪਾਵਰ ਮੈਨੇਜਮੈਂਟ ਦੇ ਸੀ. ਐਮ. ਡੀ. ਅਤੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕੀਤੇ ਜਾਣਗੇ |

ਖ਼ਬਰ ਸ਼ੇਅਰ ਕਰੋ

 

ਪੰਚਾਇਤ ਯੂਨੀਅਨ ਨੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਬੰਗਾ, 9 ਜੂਨ (ਕਰਮ ਲਧਾਣਾ) - ਪੰਜਾਬ ਵਿਚ ਪੰਚਾਇਤਾਂ ਦੇ ਸਰਪੰਚ ਆਪਣੀਆਂ ਮੰਗਾਂ ਦੇ ਸਬੰਧ ਵਿਚ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ | ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਸਰਪੰਚਾਂ ਵਲੋਂ ਮੰਗ ਪੱਤਰ ਭੇਜਣ ਵਾਲੀ ਜਥੇਬੰਦੀ ਪੰਚਾਇਤ ਯੂਨੀਅਨ ਪੰਜਾਬ ਦੀ ਇਕਾਈ ...

ਪੂਰੀ ਖ਼ਬਰ »

ਹਰਦਿਆਲ ਖੇਪੜ ਸਿੰਘ ਸਹਿਕਾਰੀ ਸਭਾ ਚੰਦਿਆਣੀ ਖੁਰਦ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ

ਪੋਜੇਵਾਲ ਸਰਾਂ, 9 ਜੂਨ (ਰਮਨ ਭਾਟੀਆ)- ਦੀ ਚੰਦਿਆਣੀ ਖੁਰਦ ਬਹੁਮੰਤਵੀ ਸਹਿਕਾਰੀ ਸਭਾ ਲਿਮਟਿਡ ਚੰਦਿਆਣੀ ਖੁਰਦ ਵਿਖੇ ਸਾਬਕਾ ਚੇਅਰਮੈਨ ਚੌਧਰੀ ਤਰਸੇਮ ਲਾਲ ਚੰਦਿਆਣੀ ਤੇ ਸਭਾ ਦੇ ਸਕੱਤਰ ਭਗਵਿੰਦਰ ਸਿੰਘ ਦੀ ਅਗਵਾਈ ਹੇਠ ਸਹਿਕਾਰੀ ਸਭਾ ਚੰਦਿਆਣੀ ਦੀ ਨਵੀਂ ਚੁਣੀ ਗਈ ...

ਪੂਰੀ ਖ਼ਬਰ »

ਨੀਮ ਪਹਾੜੀ ਇਲਾਕਿਆਂ 'ਚ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ-ਐੱਸ.ਡੀ.ਓ.

ਬਲਾਚੌਰ, 9 ਜੂਨ (ਦੀਦਾਰ ਸਿੰਘ ਬਲਾਚੌਰੀਆ)- ਬਲਾਕ ਬਲਾਚੌਰ ਤੇ ਸੜੋਆ ਵਿਚ ਜਿੱਥੇ ਵਿਕਾਸ ਦੇ ਕੰਮ ਪਾਰਦਰਸ਼ਤਾ ਨਾਲ ਕੀਤੇ ਜਾਣਗੇ, ਉੱਥੇ ਮਹਾਤਮਾ ਗਾਂਧੀ ਕੌਮੀ ਰੁਜ਼ਗਾਰ ਗਰੰਟੀ ਯੋਜਨਾਂ ਤਹਿਤ ਨੀਮ ਪਹਾੜੀ ਇਲਾਕਿਆਂ ਅੰਦਰ ਵੱਧ ਤੋਂ ਵੱਧ ਬੂਟੇ ਲਾ ਕੇ ਉਨ੍ਹਾਂ ਦਾ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਜ਼ ਯੂਨੀਅਨਾਂ ਸੰਘਰਸ਼ ਦੇ ਰਾਹ ਤੁਰੀਆਂ

ਬੰਗਾ, 9 ਜੂਨ (ਕਰਮ ਲਧਾਣਾ) - ਦੇਸ਼ ਤੇ ਸੂਬੇ ਦੀਆਂ ਤਮਾਮ ਟ੍ਰੇਡ ਯੂਨੀਅਨਾਂ ਦੇ ਸੱਦੇ 'ਤੇ ਜ਼ਿਲ੍ਹੇ ਅਤੇ ਤਹਿਸੀਲ ਦੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਰਾਹੀਂ ਸਰਕਾਰਾਂ ਨੂੰ ਮੰਗ ਪੱਤਰ ਭੇਜਣ ਵਾਲੀਆਂ ਟੈਕਨੀਕਲ ਸਰਵਿਸਜ਼ ਯੂਨੀਅਨ ਅਤੇ ਪਾਵਰਕਾਮ ਐਾਡ ਟਰਾਂਸਕੋ ...

ਪੂਰੀ ਖ਼ਬਰ »

ਫਿਲੌਰ ਮੱੁਖ ਸੜਕ 'ਤੇ ਪਿਆ ਖੱਡਾ ਹਾਦਸੇ ਨੂੰ ਦੇ ਰਿਹੈ ਸੱਦਾ

ਰਾਹੋਂ, 9 ਜੂਨ (ਬਲਬੀਰ ਸਿੰਘ ਰੂਬੀ)- ਇੱਥੋਂ ਦੀ ਫਿਲੌਰ ਮੱੁਖ ਸੜਕ 'ਤੇ ਬਣਿਆ ਖੱਡਾ ਕਿਸੇ ਹਾਦਸੇ ਨੂੰ ਸੱਦਾ ਦੇਣ ਦੀ ਉਡੀਕ 'ਚ ਹੈ | ਇਸ ਖੱਡੇ ਵਿਚ ਪਾਣੀ ਦੀ ਸਪਲਾਈ ਦਾ ਕੁਨੈਕਸ਼ਨ ਲੀਕ ਹੋਣ ਕਾਰਨ ਲੋਕ ਗੰਦਾ ਪਾਣੀ ਪੀਣ ਲਈ ਵੀ ਮਜਬੂਰ ਹਨ | ਇਸ ਸਬੰਧ ਵਿਚ ਲੋਕ ਕਈ ਵਾਰ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਇਸ਼ਾਨ ਚੌਧਰੀ ਨੇ ਗੋਲੂਮਾਜਰਾ ਪਿੰਡ ਕਰਵਾਇਆ ਸੈਨੇਟਾਈਜ਼

ਬਲਾਚੌਰ, 9 ਜੂਨ (ਸ਼ਾਮ ਸੁੰਦਰ ਮੀਲੂ)- ਬਲਾਕ ਬਲਾਚੌਰ ਦੇ ਪਿੰਡ ਗੋਲੂਮਾਜਰਾ ਵਿਖੇ ਕੋਰੋਨਾ ਪਾਜ਼ੀਟਿਵ ਮਰੀਜ਼ ਪਾਏ ਜਾਣ ਉਪਰੰਤ ਕੁਮਾਰੀ ਇਸ਼ਾਨ ਚੌਧਰੀ ਬੀ.ਡੀ.ਪੀ.ਓ. ਬਲਾਚੌਰ ਨੇ ਵਿਭਾਗੀ ਸਟਾਫ਼ ਤੇ ਗਰਾਮ ਪੰਚਾਇਤ ਨੂੰ ਨਾਲ ਲੈ ਕੇ ਮੌਕੇ 'ਤੇ ਰਹਿ ਕੇ ਖ਼ੁਦ ਦੀ ...

ਪੂਰੀ ਖ਼ਬਰ »

ਕਸਬੇ 'ਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕਰਾਂਗੇ-ਸਰਪੰਚ ਚਾਹਲ

ਕਾਠਗੜ੍ਹ, 9 ਜੂਨ (ਬਲਦੇਵ ਸਿੰਘ ਪਨੇਸਰ)- ਗਰਾਮ ਪੰਚਾਇਤ ਕਾਠਗੜ੍ਹ ਦੇ ਸਰਪੰਚ ਗੁਰਨਾਮ ਸਿੰਘ ਚਾਹਲ ਵਲੋਂ ਪਿੰਡ ਵਿਚ ਲੰਮੇ ਸਮੇਂ ਤੋਂ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪੂਰੇ ਕਰਨ ਲਈ ਸ਼ੁਰੂਆਤ ਕੀਤੀ ਗਈ ਹੈ | ਸੀਤਲਾ ਮਾਤਾ ਮੰਦਰ ਦੀ ਗਲੀ ਜੋ ਲੰਮੇ ਸਮੇਂ ਤੋਂ ਨਹੀਂ ...

ਪੂਰੀ ਖ਼ਬਰ »

ਆਤਮ ਨਿਰਭਰ ਭਾਰਤ ਸਕੀਮ ਤਹਿਤ ਬਲਾਕ ਔੜ ਦੇ 95 ਭੱਠਾ ਮਜ਼ਦੂਰਾਂ ਨੂੰ ਰਾਸ਼ਨ ਵੰਡਿਆ

ਔੜ/ਝਿੰਗੜਾਂ, 9 (ਕੁਲਦੀਪ ਸਿੰਘ ਝਿੰਗੜ)- ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਲੱਗੇ ਲਾਕਡਾਊਨ ਦੌਰਾਨ ਘਰਾਂ 'ਚ ਕੰਮਾਂ-ਕਾਰਾਂ ਤੋਂ ਵਿਹਲੇ ਬੈਠੇ ਬਲਾਕ ਔੜ ਅਧੀਨ ਪੈਂਦੇ ਪ੍ਰਵਾਸੀ ਭੱਠਾ ਮਜ਼ਦੂਰਾਂ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ...

ਪੂਰੀ ਖ਼ਬਰ »

ਪੀਣ ਵਾਲੇ ਪਾਣੀ 'ਚ ਦੂਸ਼ਿਤ ਪਾਣੀ ਮਿਲਣ ਨਾਲ ਪਿੰਡ ਦੇ 37 ਲੋਕ ਹੋਏ ਬਿਮਾਰ

ਸੜੋਆ, 9 ਜੂਨ (ਨਾਨੋਵਾਲੀਆ)- ਪਿੰਡ ਬੇਗਮਪੁਰ ਵਿਖੇ ਪੀਣ ਵਾਲੇ ਪਾਣੀ 'ਚ ਦੂਸ਼ਿਤ ਪਾਣੀ ਮਿਲਣ ਕਾਰਨ ਪਿੰਡ ਦੇ ਕਰੀਬ 37 ਲੋਕਾਂ ਨੂੰ ਦਸਤ ਤੇ ਉਲਟੀਆਂ ਲੱਗਣ ਨਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾ ਦੀਆਂ ਪੈ ਗਈਆਂ | ਜਾਣਕਾਰੀ ਦਿੰਦਿਆਂ ਪਿੰਡ ਬੇਗਮਪੁਰ ਦੇ ਸਰਪੰਚ ...

ਪੂਰੀ ਖ਼ਬਰ »

ਸਤਿਗੁਰੂ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਕਰਵਾਇਆ

ਸੜੋਆ, 9 ਜੂਨ (ਨਾਨੋਵਾਲੀਆ)- ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਸਤਿਗੁਰੂ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸੰਗਤਾਂ ਦੀ ਹਾਜ਼ਰੀ ਤੋਂ ਬਿਨਾਂ ਹੀ ਪ੍ਰਬੰਧਕ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਕਰਵਾਏ ਤਹਿਸੀਲ ਪੱਧਰੀ ਭਾਸ਼ਨ ਮੁਕਾਬਲੇ

ਨਵਾਂਸ਼ਹਿਰ, 9 ਜੂਨ (ਗੁਰਬਖਸ਼ ਸਿੰਘ ਮਹੇ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਵਿਖੇ ਸਕੂਲ ਵਲੋਂ ਛੇਵੀਂ ਜਮਾਤ ਦੇ ਕਰਵਾਏ ਗਏ ਭਾਸ਼ਣ ਮੁਕਾਬਲੇ ਵਿਚ ਪਹਿਲੇ ਤਿੰਨ ਦਰਜੇ ਹਾਸਲ ਕਰਨ ਵਾਲੇ ਬੱਚਿਆਂ ਨੂੰ ਮਾਤਾ-ਪਿਤਾ ਸਮੇਤ ਸਕੂਲ 'ਚ ਬੁਲਾ ਕੇ ਨਕਦ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਵਲੋਂ ਮੰਗਾਂ ਦੇ ਸਬੰਧ 'ਚ ਅਰਥੀ ਫ਼ੂਕ ਮੁਜ਼ਾਹਰਾ

ਬਲਾਚੌਰ, 9 ਜੂਨ (ਦੀਦਾਰ ਸਿੰਘ ਬਲਾਚੌਰੀਆ)- ਆਪਣੀਆਂ ਹੱਕੀ ਮੰਗਾਂ ਦੇ ਸਬੰਧ 'ਚ ਟੈਕਨੀਕਲ ਸਰਵਿਸਿਜ਼ ਯੂਨੀਅਨ ਬਲਾਚੌਰ ਵਲੋਂ ਜੁਆਇੰਟ ਫੋਰਮ ਦੇ ਸੱਦੇ 'ਤੇ ਬਿਜਲੀ ਨਿਗਮ ਦੇ ਪ੍ਰਬੰਧਕਾਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਐਸ.ਪੀ.ਐਨ. ਕਾਲਜ ਮੁਕੇਰੀਆਂ ਵਿਖੇ ਕੋਵਿਡ 19 ਦੇ ਉਚ ਸਿੱਖਿਆ ਉਤੇ ਪ੍ਰਭਾਵ ਵਿਸ਼ੇ 'ਤੇ ਵੈਬੀਨਾਰ

ਮੁਕੇਰੀਆਂ, 9 ਜੂਨ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰ ਮਹਾਂਵਿਦਿਆਲਿਆ ਮੁਕੇਰੀਆਂ ਦੇ ਆਈ. ਕਿਊ.ਏ.ਸੀ. ਸੈਲ ਦੁਆਰਾ ਪਿ੍ੰਸੀਪਲ ਡਾ. ਸਮੀਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਕੋਆਰਡੀਨੇਟਰ ਆਈ.ਕਿਊ.ਏ.ਸੀ. ਅਤੇ ਵੈਬੀਨਾਰ ਦੇ ਕਨਵੀਨਰ ਡਾ. ਸਮੀਰ ਮਹਾਜਨ ਅਤੇ ਸਹਿ ...

ਪੂਰੀ ਖ਼ਬਰ »

ਅਨੰਤਨਾਗ ਦੇ ਸਰਪੰਚ ਦੀ ਹੱਤਿਆ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਖੰਨਾ

ਹੁਸ਼ਿਆਰਪੁਰ, 9 ਜੂਨ (ਬਲਜਿੰਦਰਪਾਲ ਸਿੰਘ)-ਭਾਜਪਾ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ ਨੇ ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀਆਂ ਵਲੋਂ ਸਰਪੰਚ ਅਜੇ ਪੰਡਿਤ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੀ ਨਿੰਦਾ ਕਰਦਿਆਂ ਕਿਹਾ ਕਿ ਹੁਣ ...

ਪੂਰੀ ਖ਼ਬਰ »

ਘਰ 'ਚੋਂ ਸੋਨਾ ਤੇ ਨਕਦੀ ਚੋਰੀ

ਹੁਸ਼ਿਆਰਪੁਰ, 9 ਜੂਨ (ਬਲਜਿੰਦਰਪਾਲ ਸਿੰਘ)-ਅਣਪਛਾਤੇ ਚੋਰਾਂ ਵਲੋਂ ਸਥਾਨਕ ਮੁਹੱਲਾ ਧੋਬੀਘਾਟ 'ਚ ਘਰ 'ਚੋਂ ਫ਼ਿਲਮੀ ਅੰਦਾਜ਼ 'ਚ 35 ਹਜ਼ਾਰ ਰੁਪਏ ਦੀ ਨਕਦੀ ਤੇ 18 ਤੋਲੇ ਸੋਨਾ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਮੁਹੱਲਾ ਧੋਬੀਘਾਟ ਦੀ ...

ਪੂਰੀ ਖ਼ਬਰ »

ਜਸਵੰਤ ਪੱਪੂ ਓ.ਬੀ.ਸੀ. ਮੋਰਚਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਦਸੂਹਾ 9 ਜੂਨ (ਕੌਸ਼ਲ)- ਪੰਜਾਬ ਪ੍ਰਧਾਨ ਭਾਜਪਾ ਓ.ਬੀ.ਸੀ. ਮੋਰਚਾ ਰਜਿੰਦਰ ਬਿੱਟਾ ਵਲੋਂ ਜਸਵੰਤ ਸਿੰਘ ਪੱਪੂ ਨੂੰ ਜ਼ਿਲ੍ਹਾ ਪ੍ਰਧਾਨ ਭਾਜਪਾ ਓ.ਬੀ.ਸੀ. ਮੋਰਚਾ ਥਾਪਿਆ ਗਿਆ | ਇਸ ਮੌਕੇ ਜਸਵੰਤ ਸਿੰਘ ਪੱਪੂ ਨੇ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਵਿਖੇ ਕਰਵਾਏ ਅੰਤਰ ਕਾਲਜ ਆਨ ਲਾਈਨ ਲੇਖ ਮੁਕਾਬਲੇ

ਮੁਕੇਰੀਆਂ, 9 ਜੂਨ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਖੇ ਪਿ੍ੰਸੀਪਲ ਡਾ. ਕਰਮਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਫਿਜ਼ਿਕਸ ਵਿਭਾਗ ਵੱਲੋਂ ਕੋਵਿਡ 19 ਮਹਾਂਮਾਰੀ ਦੇ ਸਬੰਧ 'ਚ ਅੰਤਰ ਕਾਲਜ ਆਨ ਲਾਈਨ ਲੇਖ ...

ਪੂਰੀ ਖ਼ਬਰ »

ਵਿਧਾਇਕ ਡਾ. ਰਾਜ ਨੇ ਸੜਕ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ

ਹੁਸ਼ਿਆਰਪੁਰ, 9 ਜੂਨ (ਹਰਪ੍ਰੀਤ ਕੌਰ)-ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਪਿੰਡ ਬਾਹੋਵਾਲ-ਬਾੜੀਆਂ ਸੜਕ 'ਤੇ ਲੁੱਕ ਪਾਉਣ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਸੜਕ ਨਿਰਮਾਣ ਲਈ ਵਰਤੇ ਜਾਣ ਵਾਲੇ ਸਾਮਾਨ ਦੀ ਗੁਣਵਤਾ ਦੀ ਜਾਂਚ ਕੀਤੀ ਅਤੇ ਵਿਭਾਗ ਤੇ ...

ਪੂਰੀ ਖ਼ਬਰ »

ਸਿੰਘਪੁਰ ਤੋਂ ਥੇ ਬਰਨਾਲਾ ਪਿੰਡ ਨੂੰ ਜਾਂਦੀ ਸੜਕ ਨੇ ਛੱਪੜ ਦਾ ਰੂਪ ਧਾਰਿਆ

ਨੰਗਲ ਬਿਹਾਲਾਂ, 9 ਜੂਨ (ਵਿਨੋਦ ਮਹਾਜਨ)-ਪਿੰਡ ਸਿੰਘਪੁਰ ਜੱਟਾਂ ਦੇ ਨਾਲ ਲਗਦੇ ਪਿੰਡ ਦੇ ਬਰਨਾਲਾ ਦੇ ਮੁਹੱਲੇ ਦੇੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸਾਰਾ ਗੰਦਾ ਪਾਣੀ ਸੜਕ 'ਤੇ ਆਉਣ ਕਾਰਨ ਇਸ ਸੜਕ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ | ਲੋਕਾਂ ਦਾ ਇਸ ਸੜਕ ਤੋਂ ...

ਪੂਰੀ ਖ਼ਬਰ »

ਬੀ.ਐੱਡ ਸੈਸ਼ਨ 2018-20 ਦੇ ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਹੁਸ਼ਿਆਰਪੁਰ, 9 ਜੂਨ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ ਤੇ ਸਕੱਤਰ ਰਿਟਾ: ਪਿ੍ੰ: ਡੀ.ਐਲ. ਆਨੰਦ ਦੇ ਮਾਰਗ-ਦਰਸ਼ਨ 'ਚ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਦਾ ਬੀ.ਐੱਡ ਸੈਸ਼ਨ 2018-20 ਦੇ ਤੀਸਰੇ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਵੱਖ-ਵੱਖ ਮੁਕਾਬਲੇ

ਮੁਕੇਰੀਆਂ, 9 ਜੂਨ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਕਾਮਰਸ ਵਿਭਾਗ ਨੇ ਪਿ੍ੰਸੀਪਲ ਡਾ. ਕਰਮਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਮਰਸ ਵਿਭਾਗ ਦੇ ਮੁਖੀ ਡਾ. ਸੋਨੀਆ ਦੇਵੀ ਦੀ ਅਗਵਾਈ ਵਿਚ ਲੇਖ ਲਿਖਣ , ਨਾਅਰਾ ਲਿਖਣ ਤੇ ਪਾਵਰ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਪਰਿਵਾਰ ਵੱਲੋਂ ਬਿਰਧ ਆਸ਼ਰਮ ਲਈ ਫ਼ਰਿਜ ਭੇਟ

ਅੱਡਾ ਸਰਾਂ, 9 ਜੂਨ (ਹਰਜਿੰਦਰ ਸਿੰਘ ਮਸੀਤੀ)-ਪ੍ਰਵਾਸੀ ਪੰਜਾਬੀ ਜਵਾਹਰ ਸਿੰਘ ਪੱਡਾ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਦੇਹਰੀਵਾਲ 'ਚ ਹੋਏ ਇਕ ਸਮਾਗਮ ਦੌਰਾਨ ਪਿੰਡ ਭੱਟੀਆਂ ਨਾਲ ਸੰਬੰਧਿਤ ਪ੍ਰਵਾਸੀ ਭਾਰਤੀ ਪਰਿਵਾਰ ਵਲੋਂ ਫ਼ਰਿਜ ਭੇਟ ਕੀਤੀ ਗਈ | ...

ਪੂਰੀ ਖ਼ਬਰ »

ਰੋਮਾਣਾ ਦੇ ਪੰਜਾਬ ਪ੍ਰਧਾਨ ਯੂਥ ਅਕਾਲੀ ਦਲ ਬਣਨ 'ਤੇ ਵਿੱਕਾ ਚੀਮਾ ਅਤੇ ਵਰਕਰਾਂ ਨੇ ਲੱਡੂ ਵੰਡੇ

ਦਸੂਹਾ, 9 ਜੂਨ (ਕੌਸ਼ਲ)- ਹਲਕਾ ਦਸੂਹਾ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਵਿਚ ਪਰਮਬੰਸ ਸਿੰਘ ਰੋਮਾਣਾ ਨੂੰ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦਾ ਕੌਮੀ ਪ੍ਰਧਾਨ ਨਿਯੁਕਤ ਕਰਨ 'ਤੇ ਭਾਰੀ ਖ਼ੁਸ਼ੀ ਦੀ ਲਹਿਰ ਹੈ | ਇਸ ਸਬੰਧ ਵਿਚ ਮੀਤ ਪ੍ਰਧਾਨ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਹਿਤਕਾਰੀ ਸਭਾ ਦੀ ਮੀਟਿੰਗ

ਮੁਕੇਰੀਆਂ, 9 ਜੂਨ (ਰਾਮਗੜ੍ਹੀਆ)-ਕਿਸਾਨ ਮਜਦੂਰ ਹਿਤਕਾਰੀ ਸਭਾ ਦੀ ਮੀਟਿੰਗ ਬਾਪੂ ਬਲਕਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸ਼ੂਗਰ ਮਿਲ ਮੁਕੇਰੀਆਂ ਵੱਲੋਂ ਕਿਸਾਨੇ ਦੇ ਗੰਨੇ ਦਾ ਬਕਾਇਆ ਅਤੇ ਸਾਰੇ ਪੰਜਾਬ ਦੀਆਂ ਪ੍ਰਾਈਵੇਟ ਅਤੇ ਸਰਕਾਰੀ ਮਿਲਾਂ ਵੱਲੋਂ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਆਨਲਾਈਨ ਐਕਸਟੈਂਸ਼ਨ ਲੈਕਚਰ

ਮੁਕੇਰੀਆਂ, 9 ਜੂਨ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਪੋਸਟ ਗ੍ਰੇਜੂਏਟ ਕਾਮਰਸ ਵਿਭਾਗ ਵੱਲੋਂ ਪਿ੍ੰਸੀਪਲ ਡਾ. ਕਰਮਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਕਾਮਰਸ ਵਿਭਾਗ ਦੇ ਮੁਖੀ ਡਾ. ਸੋਨੀਆ ਚੌਹਾਨ ਦੀ ਅਗਵਾਈ ਵਿਚ ਆਨਲਾਈਨ ਐਕਸਟੈਂਸ਼ਨ ਲੈਕਚਰ ...

ਪੂਰੀ ਖ਼ਬਰ »

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਬੀ.ਡੀ.ਪੀ.ਓ. ਮੁਕੇਰੀਆਂ ਨੂੰ ਮੰਗ ਪੱਤਰ

ਮੁਕੇਰੀਆਂ, 9 ਜੂਨ (ਰਾਮਗੜ੍ਹੀਆ)-ਅੱਜ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਮੁਕੇਰੀਆਂ ਨੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਬੀ.ਡੀ.ਪੀ.ਓ. ਮੁਕੇਰੀਆਂ ਨੂੰ ਪ੍ਰਧਾਨ ਯਸ਼ਪਾਲ ਚਨੌਰ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ | ਇਸ ਸਮੇਂ ਤਹਿਸੀਲ ਸਕੱਤਰ ...

ਪੂਰੀ ਖ਼ਬਰ »

ਧਾਰਮਿਕ ਸਥਾਨਾਂ 'ਤੇ ਹਦਾਇਤਾਂ ਦੀ ਪਾਲਨਾ ਕਰਵਾਉਣ ਸਬੰਧੀ ਐਸ. ਡੀ. ਐਮ. ਵਲੋਂ ਮੀਟਿੰਗ

ਮੁਕੇਰੀਆਂ, 9 ਜੂਨ (ਰਾਮਗੜ੍ਹੀਆ)-ਪੰਜਾਬ ਸਰਕਾਰ ਵਲੋ ਜਾਰੀ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਸ਼ੋਕ ਕੁਮਾਰ ਪੀ.ਸੀ.ਐਸ. ਉਪ ਮੰਡਲ ਮੈਜਿਸਟਰੇਟ ਮੁਕੇਰੀਆਂ ਵਲੋਂ ਮੁਕੇਰੀਆਂ ਉਪ ਮੰਡਲ ਵਿਚ ...

ਪੂਰੀ ਖ਼ਬਰ »

ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣ ਸ਼ਰੇਆਮ ਵੱਡੇ-ਵੱਡੇ ਅਹੁਦਿਆਂ ਦੀਆਂ ਪਲੇਟਾਂ ਲਗਾ ਕੇ ਘੁੰਮ ਰਹੇ ਨੇ ਰਾਜਨੀਤਿਕ ਲੋਕ

ਮੁਕੇਰੀਆਂ, 9 ਜੂਨ (ਸਰਵਜੀਤ ਸਿੰਘ)-ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤੇ ਸਨ ਕੋਈ ਵੀ ਰਾਜਨੀਤਕ ਪਾਰਟੀ ਦਾ ਅਹੁਦੇਦਾਰ ਆਪਣੀ ਕਾਰ 'ਤੇ ਅਹੁਦੇ ਦੀ ਪਲੇਟ ਲਗਾ ਕੇ ਆਮ ਲੋਕਾਂ 'ਤੇ ਧੌਾਸ ਨਹੀਂ ਜਮਾਏਗਾ, ਪਰ ਦੇਖਣ ਵਿਚ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਬੀ.ਐਡ. ਕਾਲਜ ਵਿਖੇ ਵਾਤਾਵਰਨ ਦਿਵਸ ਮਨਾਇਆ

ਦਸੂਹਾ, 9 ਜੂਨ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਵਾਤਾਵਰਨ ਦਿਵਸ ਬੀ ਐਡ ਸਮੈਸਟਰ ਦੂਜੇ ਅਤੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਵਿਚ ਆਨਲਾਈਨ ਮੁਕਾਬਲੇ ਕਰਵਾ ਕੇ ਮਨਾਇਆ ਗਿਆ | ਵਿਦਿਆਰਥੀਆਂ ਵਿਚ ...

ਪੂਰੀ ਖ਼ਬਰ »

ਸੋਮ ਪ੍ਰਕਾਸ਼ ਵਲੋਂ ਮੁਕੇਰੀਆਂ 'ਚ ਵਾਪਰੀ ਘਟਨਾ ਦੀ ਨਿਖੇਧੀ

ਹੁਸ਼ਿਆਰਪੁਰ, 9 ਜੂਨ (ਬਲਜਿੰਦਰਪਾਲ ਸਿੰਘ)-ਬੀਤੇ ਦਿਨੀਂ ਮੁਕੇਰੀਆਂ 'ਚ ਮਹਾਰਾਣਾ ਪ੍ਰਤਾਪ ਅਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਫ਼ੋਟੋਆਂ ਦਾ ਅਪਮਾਨ ਕਰਨ ਦੀ ਘਟਨਾ ਦੀ ਨਿਖੇਧੀ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਅਜਿਹਾ ਕੰਮ ਕੋਈ ਮਾਨਸਿਕ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਦੇ ਫਾਈਨ ਆਰਟ ਵਿਭਾਗ ਵੱਲੋਂ ਆਨ ਲਾਈਨ ਮੁਕਾਬਲਾ

ਮੁਕੇਰੀਆਂ, 9 ਜੂਨ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਫਾਈਨ ਆਰਟ ਵਿਭਾਗ ਨੇ ਪਿ੍ੰਸੀਪਲ ਡਾ. ਕਰਮਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਥ ਵੈੱਲਫੇਅਰ ਡਿਪਾਰਟਮੈਂਟ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਅਹੁਦੇਦਾਰਾਂ ਦੀ ਕੀਤੀਆਂ ਨਿਯੁਕਤੀਆਂ ਦਾ ਸਵਾਗਤ

ਨੰਗਲ ਬਿਹਾਲਾਂ, 9 ਜੂਨ (ਵਿਨੋਦ ਮਹਾਜਨ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਆਗੂਆਂ ਦੀਆਂ ਨਿਯੁਕਤੀਆਂ ਨਾਲ ਜਿੱਥੇ ਪਾਰਟੀ ਹੋਰ ਮਜ਼ਬੂਤ ਹੋਵੇਗੀ ਉੱਥੇ ਵਰਕਰਾਂ 'ਚ ਨਵੀਂ ਚੇਤਨਾ ਦਾ ਸੰਚਾਰ ਹੋਵੇਗਾ | ਉਕਤ ਗੱਲਾਂ ਦਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX