ਬਾਬਾ ਬਕਾਲਾ ਸਾਹਿਬ, 9 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਬਾਬਾ ਬਕਾਲਾ ਦੀ ਇਕ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਰਛਪਾਲ ਸਿੰਘ ਜਲਾਲ ਉਸਮਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲ੍ਹੇ ਦੇ ਪ੍ਰਧਾਨ ਸ: ਕੁਲਵੰਤ ...
ਬਾਬਾ ਬਕਾਲਾ ਸਾਹਿਬ, 9 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-'ਪੰਜਾਬ ਵਿਚ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ, ਕਿਉਂਕਿ ਲੋਕਾਂ ਨੇ ਪਹਿਲਾਂ ਅਕਾਲੀ-ਭਾਜਪਾ ਅਤੇ ਫਿਰ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਪਿੰਡੇ ਹੰਢਾਇਆ ਹੈ ਤੇ ਹੁਣ ਪੰਜਾਬ ਵਿਚ ...
ਵੇਰਕਾ, 9 ਜੂਨ (ਪਰਮਜੀਤ ਸਿੰਘ ਬੱਗਾ)-ਅਕਾਸ਼ਦੀਪ ਨਿਊਰੋ ਟਰੋਮਾ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਮਜੀਠਾ ਰੋਡ ਵਿਖੇ ਇਲਾਜ਼ ਲਈ ਆਈ ਇਕ 62 ਸਾਲਾ ਮਹਿਲਾ ਮਰੀਜ਼ ਦੀ ਕਮਰ 'ਚ ਬਣੇ ਟਿਊਮਰ ਨੂੰ ਕੱਢਕੇ ਉਸਦਾ ਜੀਵਨ ਸੁਰੱਖਿਅਤ ਕੀਤਾ ਹੈ | ਜਾਣਕਾਰੀ ਦਿੰਦਿਆਂ ਸ਼ਹਿਰ ਦੇ ...
ਅੰਮਿ੍ਤਸਰ, 9 ਜੂਨ (ਰੇਸ਼ਮ ਸਿੰਘ)-ਸਥਾਨਕ ਉੱਪਲ ਨਿਊਰੋ ਹਸਪਤਾਲ ਦੇ ਨਿਊਰੋ ਸਰਜਨ ਡਾ: ਸ਼ਿਖਿਲ ਉਪਲ ਵਲੋਂ ਵਿਸ਼ਵ ਬਰੇਨ ਟਿਊਮਰ ਦਿਵਸ ਮੌਕੇ ਇਥੇ ਰਾਣੀ ਕਾ ਬਾਗ ਵਿਖੇ ਸਥਿਤ ਉੱਪਲ ਨਿਊਰੋ ਹਸਪਤਾਲ ਵਲੋਂ ਦਿਮਾਗ ਨਾਲ ਸਬੰਧਤ ਬਿਮਾਰੀਆਂ ਤੇ ਦਿਮਾਗ ਵਿਚ ਬਣਨ ਵਾਲੀ ...
ਜੇਠੂਵਾਲ, 9 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਬਟਾਲਾ ਜੀ. ਟੀ. ਰੋਡ 'ਤੇ ਸਥਿਤ ਆਨੰਦ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਜੇਠੂਵਾਲ ਅੰਮਿ੍ਤਸਰ ਵਲੋਂ ਇਸ ਵਾਰ ਆਨਲਾਈਨ ਨੈਸ਼ਨਲ ਪੱਧਰ ਤੇ ਕਵਿਤਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਇਸ ਸਬੰਧੀ ਕਾਲਜ ਦੇ ...
ਅਜਨਾਲਾ, 9 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਸਥਾਨਕ ਡੇਰਾ ਬਾਬਾ ਨਾਨਕ ਰੋਡ 'ਤੇ ਸਥਿਤ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ (ਅਜਨਾਲਾ) ਵਿਖੇ ਜੂਨ 1984 ਦੇ ਸ਼ਹੀਦ ਸਿੰਘਾ ਸਮਰਪਿਤ ਇਕ ਰੋਜ਼ਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਸਵੇਰ ਸਮੇਂ ਸ੍ਰੀ ...
ਜੰਡਿਆਲਾ ਗੁਰੂ, 9 ਜੂਨ (ਪ੍ਰਮਿੰਦਰ ਸਿੰਘ ਜੋਸਨ)-ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ 'ਆਪ' ਪੰਜਾਬ ਨੂੰ ਕਾਂਗਰਸ ਅਤੇ ਅਕਾਲੀ ਦਲ ਦੇ ਚੁੰਗਲ 'ਚੋਂ ਛੁਡਾਉਣ ਲਈ ਤੇ ਇਨ੍ਹਾਂ ਆਪਸ 'ਚ ਰਲੀਆਂ ਦੋਵੇਂ ਪਾਰਟੀਆਂ ਦੀ ਲੁੱਟ ਤੋਂ ਬਚਾਉਣ ਲਈ ਚੰਗੀ ਸੋਚ ਵਾਲੇ ਸਾਰੇ ਲੋਕਾਂ ਲਈ ਪਾਰਟੀ ਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਹਨ | ਵਿਧਾਇਕ ਕੁਲਵੰਤ ਸਿੰਘ ਪੰਡੋਰੀ ਜੰਡਿਆਲਾ ਗੁਰੂ ਹਲਕੇ ਦੇ ਪਿੰਡਾਂ 'ਚ 'ਆਪ' ਦੇ ਸੁਪਰ ਕਾਲਰ ਵਲੰਟੀਅਰਾਂ ਨੂੰ ਸਨਮਾਨਿਤ ਕਰਨ ਉਪਰੰਤ ਜੰਡਿਆਲਾ ਗੁਰੂ ਹਲਕੇ ਦੇ ਇੰਚਾਰਜ ਹਰਭਜਨ ਸਿੰਘ ਈ.ਟੀ.ਓ. ਦੇ ਗ੍ਰਹਿ ਜੰਡਿਆਲਾ ਗੁਰੂ ਵਿਖੇ ਗੱਲਬਾਤ ਕਰ ਰਹੇ ਹਨ | ਇਸ ਮੌਕੇ ਹਰਭਜਨ ਸਿੰਘ ਈ.ਟੀ.ਓ. ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਿਆਰੀ ਹੈ ਤੇ ਪੰਜਾਬ ਦੇ ਲੋਕ ਬਹੁਤ 'ਆਪ' ਦੀ ਸਰਕਾਰ ਵੇਖਣਾ ਚਾਹੁੰਦੇ ਹਨ | ਇਸ ਮੌਕੇ ਡਾ: ਗਰਵਿੰਦਰ ਸਿੰਘ ਖੱਬੇ ਰਾਜਪੂਤਾਂ, ਮਨਜਿੰਦਰ ਸਿੰਘ ਸਿੱਧੂ ਯੂਥ ਪ੍ਰਧਾਨ ਪੰਜਾਬ, ਗੁਰਦੇਵ ਸਿੰਘ ਲਾਖਨਾ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਬਲਜੀਤ ਸਿੰਘ ਖਹਿਰਾ ਮੀਡੀਆ ਇੰਚਾਰਜ, ਇਕਬਾਲ ਸਿੰਘ ਜੀਰਾ, ਸੂਬੇਦਾਰ ਸ਼ਨਾਖ ਸਿੰਘ, ਗੁਰਿੰਦਰ ਸਿੰਘ ਬੱਲ, ਹੀਰਾ ਸਿੰਘ, ਅਵਤਾਰ ਸਿੰਘ, ਗੋਲਡੀ ਤਾਰਾਗੜ੍ਹ, ਗੁਰਪ੍ਰਤਾਪ ਸਿੰਘ ਮੀਆਂਵਿੰਡ, ਜੈ ਦੇਵ ਸ਼ਾਹ ਧਰਦਿਉ, ਮਾਸਟਰ ਰਘਬੀਰ ਸਿੰਘ ਡੇਅਰੀਵਾਲਾ, ਬੁੱਧ ਸਿੰਘ ਰਾਣਾ ਕਾਲਾਂ, ਇਸ਼ੂ ਉਪਲ,ਉਂਕਾਰ ਕੰਡਾ, ਨਰੇਸ਼ ਪਾਠਕ, ਸਰਬਜੀਤ ਸਿੰਘ ਡਿੰਪੀ ਹਾਜ਼ਰ ਸਨ |
ਜੇਠੂਵਾਲ, 9 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਬਟਾਲਾ ਜੀ. ਟੀ. ਰੋਡ 'ਤੇ ਸਥਿਤ ਆਨੰਦ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਜੇਠੂਵਾਲ ਅੰਮਿ੍ਤਸਰ ਵਲੋਂ ਇਸ ਵਾਰ ਆਨਲਾਈਨ ਨੈਸ਼ਨਲ ਪੱਧਰ ਤੇ ਕਵਿਤਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਇਸ ਸਬੰਧੀ ਕਾਲਜ ਦੇ ...
ਗੱਗੋਮਾਹਲ, 9 ਜੂਨ (ਬਲਵਿੰਦਰ ਸਿੰਘ ਸੰਧੂ)-ਕਾਂਗਰਸ ਸਰਕਾਰ ਵਲੋਂ ਭਾਰਤੀ ਫੌਜਾਂ ਦੀ ਮਦਦ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰ ਪਹੁੰਚੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਨੂੰ ਕਤਲ ਕੀਤੇ ਜਾਣ ਤੇ ਸਿੱਖਾਂ ਦੀ ਸ਼ਕਤੀ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ...
ਜਗਦੇਵ ਕਲਾਂ, 9 ਜੂਨ (ਸ਼ਰਨਜੀਤ ਸਿੰਘ ਗਿੱਲ)-ਜਗਦੇਵ ਕਲਾਂ ਦੀ ਵਸਨੀਕ ਔਰਤ ਰਜਵੰਤ ਕੌਰ ਜੋ ਕਿ ਅੰਮਿ੍ਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਡਿਊਟੀ ਦੌਰਾਨ ਕੋਰੋਨਾ ਪੀੜਤ ਮਰੀਜ਼ ਦੇ ਸੰਪਰਕ ਵਿਚ ਆਉਣ ਕਾਰਨ ਖ਼ੁਦ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਈ ਸੀ, ਜੋ ਇਲਾਜ ਉਪਰੰਤ ...
ਅੰਮਿ੍ਤਸਰ, 9 ਜੂਨ (ਹਰਜਿੰਦਰ ਸਿੰਘ ਸ਼ੈਲੀ)-ਬੀਤੇ ਕੱਲ੍ਹ ਆਮ ਆਦਮੀ ਪਾਰਟੀ (ਆਪ) ਦੇ ਸ਼ਹਿਰੀ ਪ੍ਰਧਾਨ ਅਸ਼ੋਕ ਤਲਵਾਰ ਦੀ ਅਗਵਾਈ 'ਚ ਬੀਤੀਆਂ ਲੋਕ ਸਭਾ ਚੋਣਾਂ ਲੜ ਚੁੱਕੇ ਬਹੁਜਨ ਮੁਕਤੀ ਮੋਰਚਾ ਦੇ ਆਗੂ ਕੇਵਲ ਕਿ੍ਸ਼ਨ ਅਟਵਾਲ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ...
ਅੰਮਿ੍ਤਸਰ, 9 ਜੂਨ (ਹਰਜਿੰਦਰ ਸਿੰਘ ਸ਼ੈਲੀ)-ਅੰਮਿ੍ਤਸਰ ਦੇ ਤਹਿਸੀਲ ਸਮੂਹ 'ਚ ਸਥਿਤ ਸੇਵਾ ਕੇਂਦਰ ਨੂੰ ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੋਲਿ੍ਹਆ ਗਿਆ ਸੀ | ਸੇਵਾ ਕੇਂਦਰ ਦੇ ਪਿਛਲੇ ਪਾਸੇ ਸਥਿਤ ਖਿੜਕੀ ਜਿਸ ਰਾਹੀਂ ਲੋਕਾਂ ਨੂੰ ...
ਅੰਮਿ੍ਤਸਰ, 9 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਪੀ. ਐੱਸ. ਈ. ਬੀ. ਇੰਪਲਾਇਜ਼ ਜੁਆਇੰਟ ਫੋਰਮ ਦੇ ਸੱਦੇ 'ਤੇ ਸ਼ਹਿਰੀ ਹਲਕਾ ਅੰਮਿ੍ਤਸਰ ਵਲੋਂ ਮਦਨ ਲਾਲ ਸ਼ਰਮਾ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ ਦੀ ਪ੍ਰਧਾਨਗੀ ਹੇਠ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ...
ਜੰਡਿਆਲਾ ਗੁਰੂ, 9 ਜੂਨ (ਪ੍ਰਮਿੰਦਰ ਸਿੰਘ ਜੋਸਨ)-'ਕੇਂਦਰ ਸਰਕਾਰ ਵਲੋਂ ਖੇਤੀਬਾੜੀ ਮੰਡੀ ਐਕਟ 2020 ਬਣਾ ਕੇ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਕਿਸਾਨ ਦੀ ਕਿਸਮਤ ਦੇਣ ਜਾ ਰਹੀ ਹੈ, ਜਿਸ ਨਾਲ ਇਨ੍ਹਾਂ ਘਰਾਣਿਆਂ ਵਲੋਂ ਕਿਸਾਨਾਂ ਦੀ ਫਸਲ ਸਿੱਧੀ ਖ਼ਰੀਦ ਆਪਣੇ ਮਰਜ਼ੀ ਦੇ ...
ਅਟਾਰੀ, 9 ਜੂਨ (ਰੁਪਿੰਦਰਜੀਤ ਸਿੰਘ ਭਕਨਾ)-ਸਾਬਕਾ ਵਜ਼ੀਰ ਤੇ ਹਲਕਾ ਅਟਾਰੀ ਦੇ ਚਾਰ ਵਾਰ ਵਿਧਾਇਕ ਰਹਿ ਚੁੱਕੇ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਐਲਾਨੇ ਗਏ ਜਥੇਬੰਦਕ ਢਾਂਚੇ ਵਿਚ ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਦੇ ਕੁੱਲ ...
ਅਜਨਾਲਾ, 9 ਜੂਨ (ਐਸ. ਪ੍ਰਸ਼ੋਤਮ)-ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਤੇ ਕਾਂਗਰਸ ਜ਼ਿਲ੍ਹਾ ਦਿਹਾਤੀ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਸਮੇਤ ...
ਅੰਮਿ੍ਤਸਰ, 9 ਜੂਨ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਨੇਚਰ ਇੰਡੈਕਸ ਵਿਚ ਪੰਜਾਬ ਦੀਆਂ ਚੋਟੀ ਦੀਆਂ ਚਾਰ ਸੰਸਥਾਵਾਂ ਤੇ ਉੱਤਰ ਭਾਰਤ ਦੀਆਂ ਚੋਟੀ ਦੀਆਂ 10 ਸੰਸਥਾਵਾਂ 'ਚੋਂ ਇਕ ਸਥਾਨ ਪ੍ਰਦਾਨ ਕੀਤਾ ਗਿਆ ਹੈ | ਇਸ ਬਾਰੇ ਗੁਰੂ ਨਾਨਕ ਦੇਵ ...
ਅੰਮਿ੍ਤਸਰ, 9 ਜੂਨ (ਜਸਵੰਤ ਸਿੰਘ ਜੱਸ)-ਕੇਂਦਰ ਤੇ ਰਾਜ ਸਰਕਾਰ ਵਲੋਂ ਕੋਵਿਡ 19 ਦੇ ਚੱਲਦਿਆਂ ਲੰਬੇ ਸਮੇਂ ਬਾਅਦ ਧਾਰਮਿਕ ਅਸਥਾਨ ਮੁੜ ਖੋਲ੍ਹਣ ਸਬੰਧੀ ਜਾਰੀ ਦਿਸ਼ਾਂ ਨਿਰਦੇਸ਼ਾਂ ਵਿਚ ਲੰਗਰ ਤੇ ਪ੍ਰਸ਼ਾਦ ਵੰਡਣ 'ਤੇ ਰੋਕ ਜਾਰੀ ਰੱਖਣ ਦੀ ਵੱਖ-ਵੱਖ ਸਿੱਖ ਜਥੇਬੰਦੀਆਂ ...
ਜੀ.ਐੱਨ.ਡੀ.ਯੂ. ਵਲੋਂ ਜਾਰੀ ਕੀਤੀ ਡੇਟਸ਼ੀਟ ਦਾ ਵਿਰੋਧ ਅੰਮਿ੍ਤਸਰ, 9 ਜੂਨ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕੋਰੋਨਾ ਮਹਾਂਮਾਰੀ ਕਾਰਨ ਪੂਰੇ ਦੇਸ਼ 'ਚ ਹੋਈ ਤਾਲਾਬੰਦੀ ਦੇ ਖੁੱਲ੍ਹਣ ਤੋਂ ਬਾਅਦ ਅਖੀਰਲੇ ਸਾਲ ਦੇ ਵਿਦਿਆਰਥੀਆਂ ਦੀਆਂ ...
ਅੰਮਿ੍ਤਸਰ, 9 ਜੂਨ (ਹਰਮਿੰਦਰ ਸਿੰਘ)-ਅੰਮਿ੍ਤਸਰ ਦੇ ਦੋ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਦਾ ਸਰਕਟ ਸ਼ਾਟ ਹੋਣ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ | ਇਸ ਸਬੰਧ ਵਿਚ ਫਾਇਰ ਅਫਸ਼ਰ ਸ੍ਰੀ ਤਿਲਕ ਰਾਜ ਮੈਣੀ ਨੇ ਦੱਸਿਆ ਕਿ ਅੰਮਿ੍ਤਸਰ ਦੇ ਆਈ. ਡੀ. ਐੱਚ. ਮਾਰਕੀਟ ...
ਅੰਮਿ੍ਤਸਰ, 9 ਜੂਨ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਪ੍ਰਬੰਧਕੀ ਹਿੱਤਾਂ ਤੇ ਸੈਨੀਟੇਸ਼ਨ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਫਾਈ ਸੇਵਕਾਂ ਦੀ ਸ਼ਹਿਰ ਦੇ ਵੱਖ-ਵੱਖ ਜ਼ੋਨਾਂ ਵਿਚ ਤਬਾਦਲੇ ਕਰਨ ਲਈ ਆਦੇਸ਼ ਜਾਰੀ ਕੀਤੇ ਹਨ | ਨਿਗਮ ਕਮਿਸ਼ਨਰ ਵਲੋਂ ਜਾਰੀ ...
ਛੇਹਰਟਾ, 9 ਜੂਨ (ਸੁਰਿੰਦਰ ਸਿੰਘ ਵਿਰਦੀ)-ਥਾਣਾ ਛੇਹਰਟਾ ਅਧੀਨ ਆਉਂਦੇ ਸ਼ੇਰ ਸ਼ਾਹ ਸੂਰੀ ਰੋਡ ਸਥਿਤ ਇਲਾਕਾ ਮਾਸਟਰ ਐਵੇਨਿਊ ਵਿਖੇ ਨਸ਼ੇ ਨੂੰ ਰੋਕਣ ਨੂੰ ਲੈ ਕੇ ਇਲਾਕਾ ਨਿਵਾਸੀਆਂ ਤੇ ਨਸ਼ੇੜੀਆਂ ਵਿਚਕਾਰ ਝਗੜੇ ਦੌਰਾਨ ਨਸ਼ੇੜੀਆਂ ਵਲੋਂ ਇੱਟਾਂ-ਵੱਟੇ ਚਲਾਏ ਗਏ ...
ਅੰਮਿ੍ਤਸਰ, 9 ਜੂਨ (ਰੇਸ਼ਮ ਸਿੰਘ)-ਅੱਜ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਵਲੋਂ ਸ਼ਹਿਰ ਵਿਚ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਅੰਦਰੂਨੀ ਸ਼ਹਿਰ ਦਾ ਦੌਰਾ ਕੀਤਾ ਅਤੇ ਵੱਖ-ਵੱਖ ਦੁਕਾਨਾਂ 'ਤੇ ਲੱਗੀ ਹੋਈ ਭੀੜ ਨੂੰ ਵੇਖ ਕੇ ਦੁਕਾਨਦਾਰਾਂ ਨੂੰ ...
ਅੰਮਿ੍ਤਸਰ, 9 ਜੂਨ (ਰੇਸ਼ਮ ਸਿੰਘ)-ਸਿਵਲ ਸਰਜਨ ਅੰਮਿ੍ਤਸਰ ਡਾ. ਜੁਗਲ ਕਿਸ਼ੋਰ ਵਲੋਂ ਕੋਵਿਡ-19 ਮਿਸ਼ਨ ਫਤਹਿ ਤਹਿਤ ਅੱਜ ਦਫਤਰ ਸਿਵਲ ਸਰਜਨ ਅੰਮਿ੍ਤਸਰ ਵਿਖੇ ਕਮਿਊਨਿਟੀ ਹੈਲਥ ਅਫਸਰਾਾ ਨੂੰ ਟ੍ਰੇਨਿੰਗ ਕਰਵਾਈ ਗਈ ¢ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਕਿਹਾ ਕਿ ...
ਜੰਡਿਆਲਾ ਗੁਰੂ, 9 ਜੂਨ (ਰਣਜੀਤ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ ਦਾ (ਬ) ਇਸਤਰੀ ਵਿੰਗ ਦੇ ਤੀਸਰੀ ਵਾਰ ਪ੍ਰਧਾਨ ਬਨਣ 'ਤੇ ਬੀਬੀ ਜਗੀਰ ਕੌਰ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ...
ਮਜੀਠਾ, 9 ਜੂਨ (ਸਹਿਮੀ)-ਟੈਕਨੀਕਲ ਸਰਵਿਸਜ ਯੂਨੀਅਨ ਦੇ ਮੁਲਾਜਮਾਂ ਵਲੋਂ ਆਪਣੀਆਂ ਭੱਖਦੀਆਂ ਮੰਗਾਂ ਸਬੰਧੀ ਸਾਝਾਂ ਫੋਰਮ ਜਥੇਬੰਦੀਆਂ ਦੇ ਸੱਦੇ ਤੇ ਪ੍ਰਧਾਨ ਗੁਰਮੀਤ ਸਿੰਘ ਦੀ ਯੋਗ ਅਗਵਾਈ ਹੇਠ ਸਬ ਡਵੀਜ਼ਨ ਮਜੀਠਾ ਵਿਖੇ ਪੀ ਐੱਸ. ਪੀ.ਸੀ.ਐੱਲ. ਵਲੋਂ ਕੀਤੀੇ ਗਏ ...
ਚੋਗਾਵਾਂ 9 ਜੂਨ (ਗੁਰਬਿੰਦਰ ਸਿੰਘ ਬਾਗੀ)-ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਵਿਰਸਾ ਸਿੰਘ ਟਪਿਆਲਾ, ਸਾ: ਸਰਪੰਚ ਕੁਲਦੀਪ ਸਿੰਘ, ਜਗਤਾਰ ਸਿੰਘ ਮੌਜੂਦਾ ਸਰਪੰਚ ਨਿਰਮਲ ਸਿੰਘ ਟਪਿਆਲਾ ਦੀ ਅਗਵਾਈ ਹੇਠ ਅੱਜ ਪਿੰਡ ਟਪਿਆਲਾ ਦੇ ਸੈਂਕੜੇ ਗ਼ਰੀਬ ...
ਅੰਮਿ੍ਤਸਰ, 9 ਜੂਨ (ਰੇਸ਼ਮ ਸਿੰਘ)-ਇਕ ਨੌਜਵਾਨ ਦਾ ਕਤਲ ਕਰਕੇ ਸਬੂਤ ਮਿਟਾਉਣ ਲਈ ਉਸਨੂੰ ਅੱਗ ਲਾ ਕੇ ਸਾੜ ਦੇਣ ਦੇ ਚਰਚਿਤ ਮਾਮਲੇ 'ਚ ਪੁਲਿਸ ਵਲੋਂ ਉਸਦੇ ਤਿੰਨ ਦੋਸਤਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਵਲੋਂ ਇਹ ਕਤਲ ਮਿ੍ਤਕ ਨੌਜਵਾਨ ਵਲੋਂ ਦਿੱਤੇ ਉਧਾਰੇ ...
ਅੰਮਿ੍ਤਸਰ, 9 ਜੂਨ (ਸੁਰਿੰਦਰ ਕੋਛੜ)-ਇਕ ਨਿੱਜੀ ਜਾਇਦਾਦ ਦੇ ਬਾਹਰ ਕੂੜਾ ਸੁੱਟਣ ਵਾਲਿਆਂ ਵਿਰੁੱਧ ਧਾਰਾ 376 ਅਧੀਨ ਮਾਮਲਾ ਦਰਜ ਕਰਾਉਣ ਦੀ ਚਿਤਾਵਨੀ ਦਿੰਦਾ ਪੋਸਟਰ ਸ਼ਹਿਰਵਾਸੀਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਸਥਾਨਕ ਸੁਲਤਾਨਵਿੰਡ ਰੋਡ 'ਤੇ ਲਗਾਏ ਗਏ ਇਸ ...
ਵੇਰਕਾ, 9 ਜੂਨ (ਪਰਮਜੀਤ ਸਿੰਘ ਬੱਗਾ)-ਬੀਤੇ ਦਿਨੀ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਨਾਲ ਮਾਰੇ ਗਏ ਪਿੰਡ ਢਾਡੇ ਕਟਵਾਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਇਕ 30 ਸਾਲਾ ਨੌਜਵਾਨ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ 'ਚ ਵੇਰਕਾ ਪੁਲਿਸ ਨੇ ਪੰਜ ਲੋਕਾਂ ...
ਅੰਮਿ੍ਤਸਰ, 9 ਜੂਨ (ਹਰਮਿੰਦਰ ਸਿੰਘ)-ਰਾਜ ਸਭਾ ਮੈਂਬਰ ਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਅਸਰ ਹੁਣ ਪੰਜਾਬ ਦੇ ਕਿਸਾਨਾਂ 'ਤੇ ਵੀ ਨਜ਼ਰ ਆਉਣ ਲੱਗਾ ਹੈ | ਪੰਜਾਬ ਸਰਕਾਰ ਦੀ ਨਾਕਾਮੀਆਂ ਕਾਰਨ ਕੋਰੋਨਾ ...
ਅੰਮਿ੍ਤਸਰ, 9 ਜੂਨ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਪੰਜਾਬ ਹਰਿਆਣਾ, ਰਾਜਸਥਾਨ, ਜੰਮੂ ਦੇ ਕਿਸਾਨਾਂ ਨਾਲ ਨਕਲੀ ਬੀਜਾਂ ਦੇ ਰਾਹੀਂ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ...
ਅੰਮਿ੍ਤਸਰ, 9 ਜੂਨ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਪ ਕੁਲਪਤੀ ਪ੍ਰੋ: ਜਸਪਾਲ ਸਿੰਘ ਸੰਧੂ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਡਾ: ਸਤਨਾਮ ਸਿੰਘ ਦਿਓਲ ਨੂੰ 'ਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦਾ ਮੁੱਖੀ ਨਿਯੁਕਤ ਕੀਤਾ ਹੈ | ...
ਕੱਥੂਨੰਗਲ, 9 ਜੂਨ (ਦਲਵਿੰਦਰ ਸਿੰਘ ਰੰਧਾਵਾ)-ਪੂਰੇ ਸੰਸਾਰ 'ਚ ਫੈਲੀ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੇ ਪਿੰਡ ਗੋਪਾਲਪੁਰ-ਮਜਵਿੰਡ ਵਿਖੇ 8 ਮਹੀਨੇ ਦੇ ਛੋਟੇ ਬੱਚੇ ਨੂੰ ਵੀ ਬਿਮਾਰੀ ਕਾਰਨ ਮੌਤ ਨੇ ਨਿਗਲ ਲਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਆਪਣੀ ਹਾਜ਼ਰੀ 'ਚ ਬੱਚੇ ...
ਸਠਿਆਲਾ, 9 ਜੂਨ (ਸਫਰੀ)-ਬਲਾਕ ਰਈਆ ਅਧੀਨ ਪੈਂਦੀਆਂ ਗ੍ਰਾਮ ਪੰਚਾਇਤਾਂ ਨੂੰ ਛੱਪੜਾਂ ਦੀ ਸਫਾਈ ਲਈ ਗਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਉਕਤ ਪ੍ਰਗਟਾਵਾ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਸਬਾ ਸਠਿਆਲਾ ਦੀਆਂ ਤਿੰਨ ਪੰਚਾਇਤਾਂ ਵਲੋਂ ਛੱਪੜ ਦੀ ...
ਵੇਰਕਾ, 9 ਜੂਨ (ਪਰਮਜੀਤ ਸਿੰਘ ਬੱਗਾ)-ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਮਜੀਠਾ ਰੋਡ ਦੀ ਪ੍ਰਬੰਧਕ ਕਮੇਟੀ ਦੁਆਰਾ ਇਲਾਕੇ ਦੀਆਂ ਸੰਗਤਾਂ ਦੁਆਰਾ ਦਿੱਤੇ ਸਹਿਯੋਗ ਨਾਲ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ...
ਬਾਬਾ ਬਕਾਲਾ ਸਾਹਿਬ, 9 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਨਜ਼ਦੀਕੀ ਪਿੰਡ ਧਿਆਨਪੁਰ ਵਿਖੇ ਬਹੁਜਨ ਸਮਾਜ ਪਰਾਟੀ ਹਲਕਾ ਬਾਬਾ ਬਕਾਲਾ ਸਾਹਿਬ ਨੂੰ ਉਦੋਂ ਭਾਰੀ ਬਲ ਮਿਲਿਆ, ਜਦੋਂ ਪਿੰਡ ਧਿਆਨਪੁਰ ਦੇ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਅੱਧੀ ਦਰਜਨ ਦੇ ਕਰੀਬ ...
ਜੰਡਿਆਲਾ ਗੁਰੂ, 9 ਜੂਨ (ਰਣਜੀਤ ਸਿੰਘ ਜੋਸਨ)-ਜੁਆਇੰਟ ਫੋਰਮ ਦੇ ਸੱਦੇ 'ਤੇ ਟੀ. ਐਸ. ਯੂ. ਵਲੋਂ ਅੱਜ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਸਬ ਡਵੀਜ਼ਨ ਦਫਤਰ ਬੰਡਾਲਾ ਵਿਖੇ ਬਿਜਲੀ ਬਿੱਲ ਐਕਟ 2020 ਦੇ ਿਖ਼ਲਾਫ਼ ਅਰਥੀ ਫੂਕ ਵਿਸ਼ਾਲ ਰੋਸ ਰੈਲੀ ਕੀਤੀ ਗਈ ਤੇ ਪੰਜਾਬ ਸਰਕਾਰ ...
ਮਜੀਠਾ, 9 ਜੂਨ (ਸਹਿਮੀ)-ਟੈਲੀਕਾਮ ਯੂਨੀਅਨ ਮਜੀਠਾ ਵਲੋਂ ਆਪਣੀਆਂ ਮੰਗਾਂ ਸਬੰਧੀ ਸਬ-ਡਵੀਜ਼ਨ ਮਜੀਠਾ ਵਿਖੇ ਤਹਿਸੀਲਦਾਰ ਮਜੀਠਾ ਪ੍ਰਵੀਨ ਛਿੱਬਰ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਟੈਲੀਕਾਮ ਦੀਆਂ ਦੁਕਾਨਾਂ ਚਲਾ ਰਹੇ ਦੁਕਾਨਦਾਰਾਂ ਨੇ ਤਹਿਸੀਲਦਾਰ ਤੋਂ ਮੰਗ ...
ਤਰਸਿੱਕਾ, 9 ਜੂਨ (ਅਤਰ ਸਿੰਘ ਤਰਸਿੱਕਾ)-ਰਣਜੀਤ ਸਿੰਘ ਰਾਣਾ ਨੇ ਅੱਜ ਪਦ-ਉਨਤ ਹੋਣ 'ਤੇ ਸਬ ਤਹਿਸੀਲ ਤਰਸਿੱਕਾ ਵਿਖੇ ਕਾਨੂੰਨਗੋ ਵਜੋਂ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਦੇ ਅਹੁਦਾ ਸੰਭਾਲਣ 'ਤੇ ਜੀ ਆਇਆਂ ਆਖਦਿਆਂ ਵਧਾਈਆਂ ਦੇਣ ਵਾਲਿਆਂ 'ਚ ...
ਅੰਮਿ੍ਤਸਰ, 9 ਜੂਨ (ਸੁਰਿੰਦਰ ਕੋਛੜ)-ਆਵਾਰਾ ਕੁੱਤਿਆਂ ਦੇ ਖ਼ੌਫ਼ ਕਾਰਨ ਲੋਕ ਰਾਤ ਵੇਲੇ ਹੀ ਨਹੀਂ ਸਗੋਂ ਹੁਣ ਦਿਨ ਵੇਲੇ ਵੀ ਘਰਾਂ-ਦਫ਼ਤਰਾਂ 'ਚੋਂ ਨਿਕਲਣ ਤੋਂ ਘਬਰਾ ਰਹੇ ਹਨ | ਅੰਮਿ੍ਤਸਰ ਦੀਆਂ ਰਿਹਾਇਸ਼ੀ ਆਬਾਦੀਆਂ, ਵਿੱਦਿਅਕ ਅਦਾਰਿਆਂ, ਜਨਤਕ ਸਥਾਨਾਂ, ਬਾਗ਼ਾਂ, ...
ਅਜਨਾਲਾ, 9 ਜੂਨ (ਐਸ. ਪ੍ਰਸ਼ੋਤਮ)-ਅੱਜ ਪਾਵਰਕਾਮ ਡਵੀਜਨ ਅਜਨਾਲਾ ਦੇ ਵਧੀਕ ਨਿਗਰਾਨ ਇੰਜੀਨੀਅਰ ਦੇ ਦਫਤਰ ਸਾਹਮਣੇ ਬਿਜਲੀ ਕਾਮਿਆਂ ਦੀ ਜੁਝਾਰੂ ਜਥੇਬੰਦੀ ਟੀ. ਐੱਸ. ਯੂ. ਮੰਡਲ ਅਜਨਾਲਾ ਦੇ ਪ੍ਰਧਾਨ ਨਵਦੀਪ ਸਿੰਘ ਸੇਖੋਂ ਦੀ ਪ੍ਰਧਾਨਗੀ 'ਚ ਯੂਨੀਅਨ ਦੇ ਅਹੁਦੇਦਾਰਾਂ ...
ਮਜੀਠਾ, 9 ਜੂਨ (ਸਹਿਮੀ)-ਆਲ ਪੰਜਾਬ ਆਂਗਨਵਾੜੀ ਮੁਲਾਜਮ ਯੂਨੀਅਨ ਬਲਾਕ ਮਜੀਠਾ ਵਲੋਂ ਬਲਾਕ ਪ੍ਰਧਾਨ ਦਲਜੀਤ ਕੌਰ ਦੀ ਸੁਚੱਜੀ ਅਗਵਾਈ ਹੇਠ ਆਂਗਨਵਾੜੀ ਇੰਪਲਾਇਜ ਫੈਡਰੇਸ਼ਨ ਇੰਡੀਆਂ ਦੇ ਸੱਦੇ 'ਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਿਖ਼ਲਾਫ਼ ਆਂਗਨਵਾੜੀ ਵਰਕਰਾਂ ਤੇ ...
ਅਜਨਾਲਾ, 9 ਜੂਨ (ਐਸ. ਪ੍ਰਸ਼ੋਤਮ)-ਅੱਜ ਇਥੇ ਐਸ.ਡੀ.ਐਮ. ਦਫਤਰ ਸਾਹਮਣੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ ਦੀ ਅਗਵਾਈ 'ਚ ਪਾਰਟੀ ਦੇ ਆਗੂਆਂ ਤੇ ਕਾਰਕੁੰਨਾਂ ਨੇ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਵਲੋਂ ਤਹਿਸੀਲ ...
ਮਾਨਾਂਵਾਲਾ, 9 ਜੂਨ (ਗੁਰਦੀਪ ਸਿੰਘ ਨਾਗੀ)-ਸ੍ਰੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਖਾਨਕੋਟ ਦਾ ਬੀ.ਐੱਡ ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਪਿ੍ੰਸੀਪਲ ਡਾ: ਪੂਨਮ ਚੋਪੜਾ ਨੇ ਦੱਸਿਆ ਕਿ ਭਾਵੇਂ ਕਾਲਜ ਦੇ ਸਾਰੇ ਵਿਦਿਆਰਥੀ ਫਸਟ ਡਵੀਜਨ ਵਿਚ ...
ਅੰਮਿ੍ਤਸਰ, 9 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਤੇ ਹਲਕਾ ਕੇਂਦਰੀ ਦੇ ਇੰਚਾਰਜ ਅਸ਼ੋਕ ਤਲਵਾੜ ਤੇ ਮੀਤ ਪ੍ਰਧਾਨ ਮਨਦੀਪ ਸਿੰਘ ਮੌਾਗਾ ਵਲੋਂ ਵਾਰਡ ਨੰਬਰ 57 'ਚ ਮੀਟਿੰਗ ਕੀਤੀ | ਇਸ ਦੌਰਾਨ ਅਸ਼ੋਕ ਤਲਵਾੜ ਨੇ ਵਾਰਡ ਨੰਬਰ 57 'ਚ ...
ਸੁਲਤਾਨਵਿੰਡ, 9 ਜੂਨ (ਗੁਰਨਾਮ ਸਿੰਘ ਬੁੱਟਰ)-ਨਿੱਜੀ ਸਕੂਲਾਂ ਵਲੋਂ ਫੀਸਾਂ ਅਤੇ ਬਿਲਡਿੰਗ ਫੰਡਾਂ ਦੇ ਨਾਮ ਤੇ ਕੀਤੀ ਜਾ ਰਹੀ ਲੁੱਟ ਦੇ ਵਿਰੋਧ 'ਚ ਪਿੰਡ ਸੁਲਤਾਨਵਿੰਡ ਵਿਖੇ ਜਨਤਾ ਦਲ ਯੂੁਨਾਈਟਿਡ ਅੰਮਿ੍ਤਸਰ ਇਕਾਈ ਦੇ ਸੀਨੀਅਰ ਵਾਇਸ ਪ੍ਰਧਾਨ ਬੂਆ ਦਾਸ ਸ਼ਰਮਾ ਦੀ ...
ਚੇਤਨਪੁਰਾ, 9 ਜੂਨ (ਮਹਾਂਬੀਰ ਸਿੰਘ ਗਿੱਲ)-ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ ਪੰਧੇਰ ਦੇ ਵਿਦਿਆਰਥੀਆਂ ਦਾ ਜੀ. ਐੱਨ. ਐੱਮ ਅਤੇ ਏ. ਐੱਨ. ਐੱਮ. ਸਾਲ ਦੂਸਰਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ ਦੇ ਸਾਰੇ ਵਿਦਿਆਰਥੀ ਵਧੀਆ ਅੰਕ ਲੈ ਕਿ ਪਾਸ ਹੋਏ ਹਨ | ਇਸ ਸਬੰਧੀ ਕਾਲਜ ...
ਅਜਨਾਲਾ, 9 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਨਹਿਰੂ ਯੁਵਾ ਕੇਂਦਰ ਅੰਮਿ੍ਤਸਰ ਦੀ ਅਗਵਾਈ 'ਚ ਚੱਲ ਰਹੇ ਸਵਰਾਜ ਸਪੋਰਟਸ ਕਲੱਬ ਅਜਨਾਲਾ ਵਲੋਂ ਜ਼ਿਲ੍ਹਾ ਯੂਥ ਕੋਆਰਡੀਨੇਟਰ ਮੈਡਮ ਆਕਾਂਸ਼ਾ ਮਹਾਵੇਰੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਰੋਨਾ ਵਾਇਰਸ ਭਿਆਨਕ ...
ਸੁਲਤਾਨਵਿੰਡ, 9 ਜੂਨ (ਗੁਰਨਾਮ ਸਿੰਘ ਬੁੱਟਰ)-ਪਿੰਡ ਸੁਲਤਾਨਵਿੰਡ ਦੋਬੁਰਜ਼ੀ ਲਿੰਕ ਰੋਡ ਸਥਿਤ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਰਜਿ. ਸੁਲਤਾਨਵਿੰਡ ਦੇ ਵਲੋਂ ਟਰੱਸਟ ਵਿਚ ਰਹਿ ਰਹੇ ਸ਼ਹੀਦ ਪਰਿਵਾਰਿਕ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਦੇ ਲਈ ਫ੍ਰੀ ...
ਰਈਆ, 9 ਜੂਨ (ਸ਼ਰਨਬੀਰ ਸਿੰਘ ਕੰਗ)-ਹਲਕਾ ਬਾਬਾ ਬਕਾਲਾ ਦੇ ਇੰਚਾਰਜ ਤੇ ਜਨਰਲ ਸਕੱਤਰ ਪੰਜਾਬ ਦਲਬੀਰ ਸਿੰਘ ਟੌਾਗ ਅਤੇ ਉਨ੍ਹਾਂ ਦੀ ਟੀਮ ਮੈਂਬਰ ਕਮਾਂਡਰ ਪਿ੍ਥੀਪਾਲ ਸਿੰਘ ਫਾਜਲਪੁਰ ਤੇ ਸਰਕਲ ਪ੍ਰਧਾਨ ਨਿਸ਼ਾਨ ਸਿੰਘ ਆਲੋਵਾਲ ਦੀ ਪ੍ਰੇਰਨਾ ਸਦਕਾ ਪਿੰਡ ਸਰਾਂ ...
ਅੰਮਿ੍ਤਸਰ, 9 ਜੂਨ (ਹਰਜਿੰਦਰ ਸਿੰਘ ਸ਼ੈਲੀ)-ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਦੀ ਇਕ ਹੰਗਾਮੀ ਬੈਠਕ ਫਾਰਮੇਸੀ ਐਸੋਸੀਏਸ਼ਨ ਦੇ ਪ੍ਰਧਾਨ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਸੋਸੀਏਸ਼ਨ ਦੇ ...
ਚੋਗਾਵਾਂ, 9 ਜੂਨ (ਗੁਰਬਿੰਦਰ ਸਿੰਘ ਬਾਗੀ)-ਸ੍ਰੋ: ਅਕਾਲੀ ਦਲ ਐੱਸ.ਸੀ. ਵਿੰਗ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਪਰਮਜੀਤ ਸਿੰਘ ਵਣੀਏਕੇ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਦੀ ਇਹ ਵਿਸ਼ੇਸ਼ ਮੀਟਿੰਗ ਪਿੰਡ ਭੁੱਲਰ ਵਿਖੇ ਹੋਈ | ਇਸ ਮੌਕੇ ਜਿਥੇ ਪੰਜਾਬ ਵਿਚ ...
ਰਈਆ, 9 ਜੂਨ (ਸ਼ਰਨਬੀਰ ਸਿੰਘ ਕੰਗ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪਿੰਡ ਭੋਰਛੀ ਰਾਜਪੂਤਾਂ ਵਿਖੇ ਕਾ. ਦਲਬੀਰ ਸਿੰਘ ਛੱਜਲਵੱਡੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਵਿਚ ਜਥੇਬੰਦੀ ਦੀ ਇਕਾਈ ਭੋਰਛੀ ਬ੍ਰਾਹਮਣਾਂ ਦੀ ਚੋਣ ਕੀਤੀ ਗਈ | ਜਿਸ ਵਿਚ ਪਿੰਡ ਦੇ ਕਈ ਮਜ਼ਦੂਰ ...
ਰਾਜਾਸਾਂਸੀ, 9 ਜੂਨ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਦੇ ਨੇੜਲੇ ਪਿੰਡ ਸੈਦੂਪੁਰਾ 'ਚ ਸੁਖਬੀਰ ਸਿੰਘ ਸੈਦੂਪੁਰਾ, ਮੇਵਾ ਸਿੰਘ ਤੇ ਸੁਰਿੰਦਰ ਸਿੰਘ ਦੇ ਯਤਨਾਂ ਸਦਕਾ ਗੁਰਮੀਤ ਸਿੰਘ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦੀ ਭਰਵੀਂ ਇੱਕਤਰਤਾ ਹੋਈ | ਜਿਸ ਵਿਚ ਆਮ ਆਦਮੀ ...
ਚੌਕ ਮਹਿਤਾ, 9 ਜੂਨ (ਧਰਮਿੰਦਰ ਸਿੰਘ ਸਦਾਰੰਗ)-ਸਾਬਕਾ ਕੈਬਨਿਟ ਮੰਤਰੀ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਪਾਰਟੀ ਨੂੰ ਕਸਬਾ ਚੌਕ ਮਹਿਤਾ ਤੋਂ ਵਧੇਰੇ ਮਜਬੂਤ ਬਣਾਉਣ ਲਈ ਇੱਥੇ ਸੀਨੀਅਰ ਆਗੂ ਜਤਿੰਦਰ ਸਿੰਘ ...
ਅੰਮਿ੍ਤਸਰ, 9 ਜੂਨ (ਹਰਮਿੰਦਰ ਸਿੰਘ)-ਅੰਮਿ੍ਤਸਰ 'ਚ ਵੱਧ ਰਹੇ ਕੋਰੋਨਾ ਵਾਇਰਸ ਮਾਮਲਿਆਂ ਨੂੰ ਲੈ ਕੇ ਨਗਰ ਨਿਗਮ ਵਲੋਂ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਯਤਨ ਤੇਜ਼ ਕਰ ਦਿੱਤੇ ਹਨ ਤੇ ਕੋਰੋਨਾ ਵਾਇਰਸ ਪ੍ਰਭਾਵਿਤ ਇਲਾਕਿਆਂ ਨੂੰ ਸੈਨੀਟਾਈਜ਼ ਕਰਨ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX