ਤਾਜਾ ਖ਼ਬਰਾਂ


ਮਹਾਰਾਸ਼ਟਰ ਕੈਬਨਿਟ ਨੇ ਔਰੰਗਾਬਾਦ ਦਾ ਨਾਂ ਬਦਲਣ ਨੂੰ ਦਿੱਤੀ ਮਨਜ਼ੂਰੀ
. . .  29 minutes ago
ਕੁਲਗਾਮ ਮੁਕਾਬਲੇ 'ਚ ਇਕ ਹੋਰ ਅੱਤਵਾਦੀ ਮਾਰਿਆ ਗਿਆ
. . .  about 1 hour ago
ਮੁਲਾਜ਼ਮਾਂ ਦੀਆਂ ਆਮ ਬਦਲੀਆਂ ਦੀ ਆਖਰੀ ਮਿਤੀ 'ਚ ਵਾਧਾ
. . .  about 1 hour ago
ਚੰਡੀਗੜ੍ਹ, 29 ਜੂਨ - ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਆਮ ਬਦਲੀਆਂ ਦੀ ਆਖਰੀ ਮਿਤੀ 'ਚ ਵਾਧਾ ਕੀਤਾ ਗਿਆ ਹੈ ।
ਜ਼ਮੀਨ ਦੇ ਵਿਵਾਦ ਦੇ ਚੱਲਦਿਆਂ ਭਰਾਂਵਾਂ ਨੇ ਭਰਾ ਨੂੰ ਕੁੱਟ-ਕੁੱਟ ਕੇ ਮਾਰਿਆ
. . .  about 1 hour ago
ਢਿਲਵਾਂ ,29 ਜੂਨ (ਗੋਬਿੰਦ ਸੁਖੀਜਾ, ਪਰਵੀਨ)--ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਗੁਡਾਣੀ ਵਿਖੇ ਭਰਾਵਾਂ ਨੇ ਜ਼ਮੀਨ ਦੇ ਵਿਵਾਦ ਦੇ ਚੱਲਦਿਆਂ ਆਪਣੇ ਸਕੇ ਭਰਾ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ...
ਏ.ਐੱਸ.ਆਈ. ਨੂੰ ਵਿਜੀਲੈਂਸ ਵਲੋਂ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
. . .  about 1 hour ago
ਕਰਨਾਲ, 29 ਜੂਨ (ਗੁਰਮੀਤ ਸਿੰਘ ਸੱਗੂ)- ਸੀ.ਐਮ.ਸਿਟੀ ਹਰਿਆਣਾ ਕਰਨਾਲ ਅੰਦਰ ਭ੍ਰਿਸ਼ਟਾਚਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਦੂਜੇ ਦਿਨ ਹੀ ਇੱਥੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੱਥੋਂ ਤੱਕ ਕਿ ਹੁਣ ਪੁਲਿਸ ਵਲੋਂ ਵੀ ਲੋਕਾਂ ਤੋਂ ਦਰਜ...
ਅਗਨੀਪਥ ਯੋਜਨਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਇਹ ਬਿਆਨ
. . .  about 2 hours ago
ਚੰਡੀਗੜ੍ਹ, 29 ਜੂਨ-ਅਗਨੀਪਥ ਯੋਜਨਾ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਸੀਂ ਕੱਲ੍ਹ ਇਸ ਪ੍ਰਸਤਾਵ ਲੈ ਕੇ ਆ ਰਹੇ ਹਾਂ। ਇਸ 'ਤੇ ਬਹਿਸ ਹੋਵੇਗੀ।
ਪੰਜਾਬ ਵਿਧਾਨ ਸਭਾ 'ਚ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦੀ ਗਾਰੰਟੀ ਕੀਤੀ ਜਾਵੇਗੀ ਪੂਰੀ
. . .  about 3 hours ago
ਚੰਡੀਗੜ੍ਹ, 29 ਜੂਨ-ਪੰਜਾਬ ਵਿਧਾਨ ਸਭਾ ਦਾ ਅੱਜ 5ਵਾਂ ਦਿਨ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਨ ਸਭਾ 'ਚ ਕਿਹਾ ਗਿਆ ਕਿ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੀ ਅਗਲੀ ਗਰੰਟੀ ਪੂਰੀ ਕੀਤੀ ਜਾਵੇਗੀ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਵੱਡੀ...
ਕੋਟਭਾਰਾ ਦੇ ਨੌਜਵਾਨ ਕਿਸਾਨ ਵਲੋਂ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ
. . .  about 4 hours ago
ਕੋਟਫੱਤਾ, 29 ਜੂਨ (ਰਣਜੀਤ ਸਿੰਘ ਬੁੱਟਰ)-ਕੋਟਫੱਤਾ ਥਾਣੇ ਅਧੀਨ ਪੈਂਦੇ ਪਿੰਡ ਕੋਟਭਾਰਾ ਦੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ (36) ਪੁੱਤਰ ਹਮੀਰ ਸਿੰਘ ਨੇ ਖੇਤ 'ਚ ਬੋਰ ਦੀਆਂ ਪੌੜੀਆਂ ਨਾਲ ਰੱਸਾ ਪਾ ਕੇ ਫਾਹਾ ਲੈ ਲਿਆ। ਮ੍ਰਿਤਕ ਨੌਜਵਾਨ 2 ਏਕੜ ਜ਼ਮੀਨ ਦਾ ਮਾਲਕ ਸੀ ਤੇ ਉਸਦੇ ਸਿਰ...
ਪੰਜਾਬ ਵਿਧਾਨ ਸਭਾ ਸੈਸ਼ਨ, ਕੁੰਵਰ ਵਿਜੇ ਪ੍ਰਤਾਪ ਨੇ ਚੁੱਕਿਆ ਲਾਰੈਂਸ ਬਿਸ਼ਨੋਈ ਦਾ ਮੁੱਦਾ
. . .  about 4 hours ago
ਚੰਡੀਗੜ੍ਹ, 29 ਜੂਨ (ਵਿਕਰਮਜੀਤ)-ਪੰਜਾਬ ਵਿਧਾਨ ਸਭਾ ਦੇ ਪੰਜਵੇਂ ਦਿਨ ਦੀ ਕਾਰਵਾਈ ਦੌਰਾਨ ਜਿੱਥੇ ਨਵੀਂ ਦਿੱਲੀ ਹਵਾਈ ਅੱਡੇ ਤੱਕ ਬੱਸਾਂ ਚਲਾਉਣ ਦੇ ਮੁੱਦੇ 'ਤੇ ਸਦਨ 'ਚ ਪ੍ਰਤਾਪ ਸਿੰਘ ਬਾਜਵਾ ਤੇ ਲਾਲਜੀਤ ਸਿੰਘ ਭੁੱਲਰ ਹੋਏ ਆਹਮੋ-ਸਾਹਮਣੇ, ਉੱਥੇ ਹੀ 'ਆਪ...
ਚੋਣ ਕਮਿਸ਼ਨ ਦਾ ਐਲਾਨ, 6 ਅਗਸਤ ਨੂੰ ਹੋਵੇਗੀ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ
. . .  about 5 hours ago
ਨਵੀਂ ਦਿੱਲੀ, 29 ਜੂਨ-ਚੋਣ ਕਮਿਸ਼ਨ ਦਾ ਐਲਾਨ, 6 ਅਗਸਤ ਨੂੰ ਹੋਵੇਗੀ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ
ਸਿੱਧੂ ਮੂਸੇਵਾਲਾ ਕਤਲ ਕੇਸ: ਪੰਜਾਬ ਪੁਲਿਸ ਨੇ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਕੀਤਾ ਗ੍ਰਿਫ਼ਤਾਰ
. . .  about 5 hours ago
ਚੰਡੀਗੜ੍ਹ, 29 ਜੂਨ-ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੀ ਇਜਾਜ਼ਤ ਨਾਲ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਿੱਧੂ ਮੂਸੇਵਾਲਾ ਕਤਲਕਾਂਡ: ਪੰਜਾਬ ਪੁਲਿਸ ਨੇ ਗੈਂਗਸਟਰ ਜਗਦੀਪ ਭਗਵਾਨਪੁਰੀਆ ਦੀ ਗ੍ਰਿਫ਼ਤਾਰੀ ਅਤੇ ਟਰਾਂਜ਼ਿਟ ਰਿਮਾਂਡ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਮੰਗੀ ਇਜਾਜ਼ਤ
. . .  about 5 hours ago
ਚੰਡੀਗੜ੍ਹ, 29 ਜੂਨ-ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ 'ਚ ਗੈਂਗਸਟਰ ਜਗਦੀਪ ਭਗਵਾਨਪੁਰੀਆ ਦੀ ਗ੍ਰਿਫ਼ਤਾਰੀ ਅਤੇ ਟਰਾਂਜ਼ਿਟ ਰਿਮਾਂਡ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਇਜਾਜ਼ਤ ਮੰਗੀ ਹੈ। ਪੰਜਾਬ ਪੁਲਿਸ ਦੇ ਵਕੀਲ ਨੇ ਕਿਹਾ ਕਿ 4 ਕਥਿਤ ਸ਼ੂਟਰਾਂ 'ਚੋਂ 2 ਭਗਵਾਨਪੁਰੀਆ ਨਾਲ ਸੰਬੰਧਿਤ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ 'ਤੇ ਕੀਤੀ ਚਰਚਾ
. . .  about 5 hours ago
ਚੰਡੀਗੜ੍ਹ, 29 ਜੂਨ (ਸੁਰਿੰਦਰਪਾਲ)-ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ ਨਾਲ ਜੀ.ਐੱਸ.ਟੀ. ਕੌਂਸਲ ਦੀ ਮੀਟਿੰਗ 'ਚ ਹਿੱਸਾ ਲਿਆ। ਪੰਜਾਬ ਦੇ ਕਈ ਅਹਿਮ ਮੰਗਾਂ 'ਤੇ ਚਰਚਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ.ਐੱਸ.ਟੀ. ਮੁਆਵਜ਼ਾ ਜਾਰੀ ਰੱਖਣ ਲਈ ਕਿਹਾ।
ਪੁਲਿਸ ਤੇ ਐਕਸਾਈਜ਼ ਵਿਭਾਗ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ, 21 ਡਰੰਮ, ਹਜ਼ਾਰਾਂ ਲੀਟਰ ਲਾਹਣ ਸਮੇਤ ਦੋ ਕਾਬੂ
. . .  about 6 hours ago
ਲੋਪੋਕੇ, 29 ਜੂਨ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਦੇ ਮੁਖੀ ਅਤੇ ਐਕਸਾਈਜ਼ ਵਿਭਾਗ ਦੀ ਅਗਵਾਈ ਹੇਠ ਕਸਬਾ ਲੋਪੋਕੇ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ 21 ਡਰੰਮ, 4200 ਕਿਲੋ ਲਾਹਣ, 10 ਬੋਤਲਾਂ ਸ਼ਰਾਬ, ਡਰੰਮਾਂ ਤੇ ਸ਼ਰਾਬ ਕੱਢਣ ਦੇ ਸਾਮਾਨ ਸਮੇਤ ਦੋ ਨੂੰ ਕਾਬੂ ਕਰਨ...
ਸਰਕਾਰੀ ਤੇ ਗੈਰ-ਸਰਕਾਰੀ ਬੱਸਾਂ ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਦੇ ਮਸਲੇ ਨੂੰ ਲੈ ਕੇ ਸਦਨ 'ਚ ਰੌਲਾ ਰੱਪਾ, ਪ੍ਰਤਾਪ ਸਿੰਘ ਬਾਜਵਾ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਏ ਆਹਮੋ-ਸਾਹਮਣੇ
. . .  about 4 hours ago
ਚੰਡੀਗੜ੍ਹ, 29 ਜੂਨ-ਸਰਕਾਰੀ ਤੇ ਗੈਰ-ਸਰਕਾਰੀ ਬੱਸਾਂ ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਦੇ ਮਸਲੇ ਨੂੰ ਲੈ ਕੇ ਸਦਨ 'ਚ ਰੌਲਾ ਰੱਪਾ, ਪ੍ਰਤਾਪ ਸਿੰਘ ਬਾਜਵਾ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਏ ਆਹਮੋ-ਸਾਹਮਣੇ
ਦੁਖ਼ਦਾਇਕ ਖ਼ਬਰ: ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ
. . .  about 6 hours ago
ਫ਼ਾਜ਼ਿਲਕਾ, 29 ਜੂਨ (ਪ੍ਰਦੀਪ ਕੁਮਾਰ)-ਜਲਾਲਾਬਾਦ 'ਚ ਇਕ ਦਰਦਨਾਕ ਹਾਦਸੇ ਤਿੰਨ ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਪਿੰਡ ਪੀਰ ਮੁਹੰਮਦ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਵਾਪਰਿਆ ਹੈ, ਜਿੱਥੇ ਇਸ਼ਨਾਨ ਕਰਨ ਗਏ...
ਸਬ-ਤਹਿਸੀਲ ਮਹਿਲ ਕਲਾਂ 'ਚ ਨਾਇਬ ਤਹਿਸੀਲਦਾਰ ਬਲਦੇਵ ਰਾਜ ਨੇ ਸੰਭਾਲਿਆ ਚਾਰਜ
. . .  about 6 hours ago
ਮਹਿਲ ਕਲਾਂ, 29 ਜੂਨ (ਅਵਤਾਰ ਸਿੰਘ ਅਣਖੀ)-ਸਬ-ਤਹਿਸੀਲ ਮਹਿਲ ਕਲਾਂ (ਬਰਨਾਲਾ) ਵਿਖੇ ਨਵੇਂ ਆਏ ਨਾਇਬ ਤਹਿਸੀਲਦਾਰ ਬਲਦੇਵ ਰਾਜ ਬਰਨਾਲਾ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਸਮੂਹ ਸਟਾਫ਼ ਮੈਂਬਰਾਂ ਨੇ ਉਨ੍ਹਾਂ ਦਾ ਭਰਵਾਂ ਸੁਆਗਤ ਕਰਦਿਆ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ।
ਬਜਟ ਸੈਸ਼ਨ ਦਾ ਪੰਜਵਾਂ ਦਿਨ, ਕਾਰਵਾਈ ਹੋਈ ਸ਼ੁਰੂ
. . .  about 7 hours ago
ਚੰਡੀਗੜ੍ਹ, 29 ਜੂਨ-ਬਜਟ ਸੈਸ਼ਨ ਦਾ ਪੰਜਵਾਂ ਦਿਨ, ਕਾਰਵਾਈ ਹੋਈ ਸ਼ੁਰੂ
ਕਰੰਟ ਲੱਗਣ ਕਾਰਨ 14 ਸਾਲਾ ਕੁੜੀ ਦੀ ਮੌਤ
. . .  about 7 hours ago
ਨੱਥੂਵਾਲਾ ਗਰਬੀ, 29 ਜੂਨ (ਸਾਧੂ ਰਾਮ ਲੰਗੇਆਣਾ)-ਬੀਤੇ ਕੱਲ੍ਹ ਸ਼ਾਮ ਪਿੰਡ ਲੰਡੇ (ਤਹਿਸੀਲ ਸਮਾਲਸਰ) ਵਿਖੇ ਇਕ ਨਾਬਾਲਗ ਬੱਚੀ ਕੋਮਲਪ੍ਰੀਤ ਕੌਰ (14 ਸਾਲ) ਪੁੱਤਰੀ ਬਲਦੇਵ ਕ੍ਰਿਸ਼ਨ ਸ਼ਰਮਾ ਦੀ ਕੂਲਰ ਵਿਚ ਆਏ ਕਰੰਟ ਨਾਲ ਲੱਗ ਕੇ ਮੌਤ ਹੋ ਗਈ...
ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਨੇ ਸੰਭਾਲਿਆ ਅਹੁਦਾ
. . .  about 7 hours ago
ਤਪਾ ਮੰਡੀ, 29 ਜੂਨ (ਪ੍ਰਵੀਨ ਗਰਗ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਤਪਾ ਦੀ ਬਦਲੀ ਲਹਿਰਾਗਾਗਾ ਵਿਖੇ ਹੋਣ ਉਪਰੰਤ ਹੁਣ ਉਨ੍ਹਾਂ ਦੀ ਜਗ੍ਹਾ ਤੇ ਨਵੇਂ ਆਏ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ...
ਜਲੰਧਰ 'ਚ ਸ਼ਰਾਰਤੀ ਤੱਤਾਂ ਦੇ ਹੌਂਸਲੇ ਬੁਲੰਦ, ਖੜ੍ਹੀਆਂ ਗੱਡੀਆਂ ਦੇ ਤੋੜੇ ਸ਼ੀਸ਼ੇ
. . .  about 7 hours ago
ਮਕਸੂਦਾਂ, 29 ਜੂਨ (ਸਤਿੰਦਰ ਪਾਲ ਸਿੰਘ)-ਜਲੰਧਰ 'ਚ ਸ਼ਰਾਰਤੀ ਤੱਤਾਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਬੀਤੇ ਇਕ ਸਾਲ ਤੋਂ ਲਗਾਤਾਰ ਅਜਿਹੀਆਂ ਘਟਨਾ ਹੋ ਰਹੀਆਂ ਹਨ। ਸ਼ਰਾਰਤੀ ਤੱਤਾਂ ਵਲੋਂ ਰਾਤ ਨੂੰ ਅਕਸਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਤੋੜੇ ਜਾਂਦੇ ਹਨ...
ਗ੍ਰਹਿ ਮੰਤਰਾਲਾ ਨੇ ਉਦੈਪੁਰ ਕਤਲਕਾਂਡ ਦੀ ਜਾਂਚ ਐੱਨ.ਆਈ.ਏ. ਨੂੰ ਸੌਂਪੀ
. . .  about 8 hours ago
ਨਵੀਂ ਦਿੱਲੀ, 29 ਜੂਨ-ਕੇਂਦਰੀ ਗ੍ਰਹਿ ਮੰਤਰਾਲਾ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ ਰਾਜਸਥਾਨ ਦੇ ਉਦੈਪੁਰ 'ਚ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਦੀ ਘਟਨਾ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ...
ਜਲੰਧਰ ਦੀ ਸਬਜ਼ੀ ਮੰਡੀ 'ਚ ਜ਼ੋਰਦਾਰ ਧਮਾਕਾ, ਟੁੱਟੇ ਸ਼ੀਸ਼ੇ
. . .  about 8 hours ago
ਜਲੰਧਰ, 29 ਜੂਨ (ਅੰਮ੍ਰਿਤਪਾਲ)-ਜਲੰਧਰ ਦੀ ਮਕਸੂਦਾਂ ਸਬਜ਼ੀ ਮੰਡੀ 'ਚ ਜ਼ੋਰਦਾਰ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਧਮਾਕਾ ਹੋਣ ਕਰਕੇ ਸਬਜ਼ੀ ਦੀ ਦੁਕਾਨ ਦੇ ਸ਼ੀਸ਼ੇ ਟੁੱਟ ਗਏ ਅਤੇ ਦਰਵਾਜ਼ੇ ਤੱਕ ਉੱਖੜ ਗਏ ਤੇ ਇਸ ਧਮਾਕੇ ਨਾਲ ਇਕ ਵਿਅਕਤੀ ਵੀ...
ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਦੋ ਗੈਂਗਸਟਰਾਂ ਵਲੋਂ ਜੇਲ੍ਹ ਵਾਰਡਨ ਦਾ ਕੁਟਾਪਾ
. . .  about 9 hours ago
ਬਠਿੰਡਾ, 29 ਜੂਨ (ਸਤਪਾਲ ਸਿੰਘ ਸਿਵੀਆਂ)-ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਦੋ ਗੈਂਗਸਟਰਾਂ ਰਾਜਵੀਰ ਸਿੰਘ ਰਾਜਾ ਅਤੇ ਗੁਰਦੀਪ ਸਿੰਘ ਵਲੋਂ ਜੇਲ੍ਹ ਵਾਰਡਰ ਗੁਰਮੀਤ ਸਿੰਘ ਦੀ ਕੁੱਟਮਾਰ ਕਰਨ ਅਤੇ ਜੇਲ੍ਹ ਅਧਿਕਾਰੀਆਂ ਨਾਲ ਧੱਕਾਮੁੱਕੀ ਕਰਨ ਦਾ ਮਾਮਲਾ ਸਾਹਮਣੇ ਆਇਆ...
ਖਲਵਾੜਾ ਸੁਸਾਇਟੀ ਦੀ ਚੋਣ ਲਈ ਨਹੀਂ ਪਹੁੰਚੇ ਮੈਂਬਰ/ਵੋਟਰ
. . .  about 9 hours ago
ਖਲਵਾੜਾ, 29 ਜੂਨ (ਮਨਦੀਪ ਸਿੰਘ ਸੰਧੂ)- ਅੱਜ ਸਹਿਕਾਰਤਾ ਮਹਿਕਮੇ ਵਲੋਂ ਖਲਵਾੜਾ ਸੁਸਾਇਟੀ ਦੀ ਚੋਣ ਰੱਖੀ ਗਈ ਸੀ। ਇਸ ਸੰਬੰਧੀ ਮਹਿਕਮੇ ਵਲੋਂ ਇੰਸਪੈਕਟਰ ਇੰਦਰਦੀਪ ਸਿੰਘ ਅਤੇ ਕੁਲਦੀਪ ਸਿੰਘ ਚੋਣ ਕਰਵਾਉਣ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 4 ਹਾੜ ਸੰਮਤ 552

ਜਲੰਧਰ

2 ਮਹੀਨੇ ਦੀ ਬੱਚੀ ਤੋਂ ਲੈ ਕੇ 65 ਸਾਲ ਦੀ ਔਰਤ ਤੱਕ ਜਲੰਧਰ 'ਚ ਆਏ 28 ਕੋਰੋਨਾ ਪਾਜ਼ੀਟਿਵ

8 ਐੱਮ.ਐੱਸ. ਲੋਹੀਆ ਜਲੰਧਰ, 16 ਜੂਨ - ਜ਼ਿਲ੍ਹੇ 'ਚ ਕੋਰੋਨਾ ਪੀੜਤ 65 ਸਾਲ ਦੀ ਔਰਤ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਹੈ | ਇਸ ਤੋਂ ਇਲਾਵਾ 2 ਮਹੀਨੇ ਦੀ ਬੱਚੀ ਤੋਂ ਲੈ ਕੇ 65 ਸਾਲ ਤੱਕ ਦੀ ਔਰਤ ਸਮੇਤ 28 ਵਿਅਕਤੀਆਂ ਦੇ ਸੈਂਪਲ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਅੱਜ ਆਈਆਂ ...

ਪੂਰੀ ਖ਼ਬਰ »

ਡੇਰਾ ਮੁਖੀ ਨੂੰ ਲੁੱਟਣ ਵਾਲੇ ਵਿਅਕਤੀਆਂ ਨੂੰ ਜੇਲ੍ਹ ਭੇਜਿਆ

ਆਦਮਪੁਰ , 16 ਜੂਨ ਹਰਪ੍ਰੀਤ ਸਿੰਘ)-ਬੀਤੇ ਦਿਨੀਂ ਨਿਰਮਲ ਕੁਟੀਆ ਡੇਰੇ ਦੇ ਮੁਖੀ ਸੰਤ ਤਰਸੇਮ ਸਿੰਘ ਨੂੰ ਲੁੱਟਣ ਦੇ ਦੋਸ਼ 'ਚ ਫੜੇ ਗਏ ਤਿੰਨ ਵਿਅਕਤੀਆਂ ਨੂੰ ਅੱਜ ਮਾਡਰਨ ਜੇਲ ਕਪੂਰਥਲਾ ਭੇਜ ਦਿੱਤਾ ਗਿਆ ਹੈ | ਥਾਣਾ ਮੁਖੀ ਨਰੇਸ਼ ਜੋਸ਼ੀ ਤੇ ਜੀ ਐਸ ਨਾਗਰਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੰਡੀ 'ਚ ਫੜ੍ਹੀਆਂ ਵਾਲਿਆਂ ਦਾ ਧਰਨਾ-ਭੰਡਾਰੀ ਹੋਏ ਸ਼ਾਮਿਲ

ਮਕਸੂਦਾਂ, 16 ਜੂਨ (ਲਖਵਿੰਦਰ ਪਾਠਕ)-ਸਬਜ਼ੀ ਮੰਡੀ 'ਚ ਅੱਜ ਸਵੇਰੇ ਹੀ ਰਾਜਨੀਤਿਕ ਅਖਾੜਾ ਸਜਿਆ ਜਿਸ 'ਚ ਫੜ੍ਹੀਆਂ ਵਾਲਿਆਂ ਨੇ ਧਰਨਾ ਦਿੱਤਾ ਤੇ ਉਨ੍ਹਾਂ 'ਚ ਜੋਸ਼ ਭਰਨ ਦਾ ਕੰਮ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਤੇ ਕੁੱਝ ਆੜ੍ਹਤੀਆਂ ਨੇ ਕੀਤਾ ਪਰ ਇਸ ਧਰਨੇ ਦਾ ਫੜ੍ਹੀਆਂ ਵਾਲਿਆਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ | ਪ੍ਰਸ਼ਾਸਨ ਨੇ ਅਗਲੇ ਫੜ੍ਹ 'ਤੇ ਕੋਈ ਫੜ੍ਹੀ ਨਹੀਂ ਲੱਗਣ ਦਿੱਤੀ | ਇਕ ਘੰਟਾ ਧਰਨਾ ਦੇਣ ਉਪਰੰਤ ਫੜ੍ਹੀਆਂ ਵਾਲੇ ਵੀ ਚਲੇ ਗਏ | ਧਰਨੇ ਦੀ ਸੂਚਨਾ ਮਿਲਦੇ ਥਾਣਾ 1 ਦੇ ਮੁਖੀ ਰਾਜੇਸ਼ ਸ਼ਰਮਾ ਵੀ ਪੁਲਿਸ ਪਾਰਟੀ ਨਾਲ ਪੁੱਜੇ ਅਤੇ ਉਨ੍ਹਾਂ ਮੰਡੀ ਬੋਰਡ ਅੰਦਰ ਦਾਖ਼ਲ ਹੋਣ ਤੋਂ ਫੜ੍ਹੀਆਂ ਵਾਲਿਆਂ ਨੂੰ ਰੋਕਿਆ | ਜਾਣਕਾਰੀ ਦਿੰਦੇ ਹੋਏ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਫੜ੍ਹੀਆਂ ਵਾਲਿਆਂ ਦਾ ਕਹਿਣਾ ਸੀ ਕਿ ਉਹ ਡੀ.ਐਮ.ਓ. ਨੂੰ ਮੰਗ ਪੱਤਰ ਦੇਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਦੋ-ਚਾਰ ਬੰਦੇ ਅੰਦਰ ਜਾ ਕੇ ਮੰਗ ਪੱਤਰ ਦੇ ਆਉਣ ਸਾਰੇ ਨਹੀਂ ਜਾ ਸਕਦੇ | ਇਸ ਉਪਰੰਤ ਫੜ੍ਹੀਆਂ ਵਾਲੇ ਵਾਪਸ ਚਲੇ ਗਏ ਤੇ ਕੋਈ ਧਰਨਾ ਨਹੀਂ ਲਗਾਇਆ | ਗੱਲਬਾਤ ਦੌਰਾਨ ਫੜ੍ਹੀਆਂ ਵਾਲਿਆਂ ਦਾ ਸਮਰਥਨ ਕਰ ਰਹੇ ਆੜ੍ਹਤੀ ਪ੍ਰਧਾਨ ਡਿੰਪੀ ਸਚਦੇਵਾ ਨੇ ਦੱਸਿਆ ਕਿ ਸਾਰੇ ਆੜ੍ਹਤੀ ਵੀ ਚਾਹੁੰਦੇ ਹਨ ਕਿ ਫੜ੍ਹੀਆਂ ਅੱਗੇ ਲੱਗਣ ਪਰ ਸਰਕਾਰ ਧੱਕਾ ਕਰ ਰਹੀ ਹੈ |
ਆੜ੍ਹਤੀਆਂ ਦੇ ਮਾਲ ਵਿਕਣ ਕਾਰਨ ਫੜ੍ਹੀਆਂ ਵਾਲਿਆਂ 'ਚ ਮਾਯੂਸੀ : ਦੇਰ ਸ਼ਾਮ ਗੱਲਬਾਤ ਦੌਰਾਨ ਫੜ੍ਹੀਆਂ ਵਾਲਿਆਂ ਨੇ ਦੱਸਿਆ ਕਿ ਆੜ੍ਹਤੀ ਉਨ੍ਹਾਂ ਦਾ ਸਮਰਥਨ ਨਹੀਂ ਕਰ ਰਹੇ | ਉਹ ਹੜਤਾਲ 'ਤੇ ਬੈਠ ਗਏ ਪਰ ਆੜ੍ਹਤੀਆਂ ਨੇ ਆਪਣਾ ਮਾਲ ਫਿਰ ਵੀ ਵੇਚ ਦਿੱਤਾ | ਜੇਕਰ ਆੜ੍ਹਤੀ ਆਪਣਾ ਮਾਲ ਵੇਚ ਦੇਣਗੇ ਤਾਂ ਉਨ੍ਹਾਂ ਨੂੰ ਹੜਤਾਲ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ |
ਅਗਲੇ ਫੜ੍ਹ 'ਤੇ ਕੋਈ ਫੜ੍ਹੀ ਨਹੀਂ ਲੱਗਣ ਦਿੱਤੀ ਜਾਵੇਗੀ-ਡੀ.ਐਮ.ਓ.
ਗੱਲਬਾਤ ਦੌਰਾਨ ਡੀ.ਐਮ.ਓ. ਦਵਿੰਦਰ ਸਿੰਘ ਨੇ ਦੱਸਿਆ ਕਿ ਅਗਲੇ ਫੜ੍ਹ 'ਤੇ ਫੜ੍ਹੀਆਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ | ਪਿਛਲੇ ਫੜ੍ਹਾਂ ਦੇ ਫੜ੍ਹੀਆਂ ਅਲਾਟ ਹੋਣਗੀਆਂ, ਜੋਕਿ ਆਡ-ਈਵਨ ਸਿਸਟਮ ਨਾਲ ਲੱਗਣਗੀਆਂ | ਫੜ੍ਹ 'ਤੇ ਸ਼ੈੱਡ ਬਣਾਉਣ ਦਾ ਵੀ ਕੰਮ ਚੱਲ ਰਿਹਾ ਹੈ | ਮੰਡੀ 'ਚ ਰਾਜਨੀਤੀ ਚੱਲ ਰਹੀ ਹੈ ਜਿਸ ਕਾਰਨ ਧਰਨਾ ਲੱਗਾ | ਫੜ੍ਹੀਆਂ ਵਾਲਿਆਂ ਨੇ ਉਨ੍ਹਾਂ ਨੂੰ ਕੋਈ ਮੰਗ ਪੱਤਰ ਨਹੀਂ ਦਿੱਤਾ | ਪਰ ਦੂਜੇ ਵਾਸੇ ਵੇਖਣ ਨੂੰ ਮਿਲ ਰਿਹਾ ਹੈ ਕਿ ਬਿਨ੍ਹਾਂ ਅਲਾਟਮੈਂਟ ਦੇ ਹੀ ਫੜ੍ਹੀਆਂ ਮੰਡੀ 'ਚ ਲੱਗੀਆਂ ਹੋਈਆ ਹਨ ਜੋਕਿ ਮੰਡੀ ਬੋਰਡ ਤੇ ਮਾਰਕੀਟ ਕਮੇਟੀ ਦੀ ਕਾਰਜਸ਼ੈਲੀ 'ਤੇ ਵੀ ਸਵਾਲਿਆ ਨਿਸ਼ਾਨ ਖੜ੍ਹਾ ਕਰਦਾ ਹੈ |

ਖ਼ਬਰ ਸ਼ੇਅਰ ਕਰੋ

 

72 ਪੁਲਿਸ ਮੁਲਾਜ਼ਮਾਂ ਦੇ ਲਏ ਸੈਂਪਲ ਸਾਂਝ ਕੇਂਦਰ 'ਚ ਚੱਲੇਗਾ ਥਾਣਾ 4

ਜਲੰਧਰ, 16 ਜੂਨ (ਐੱਮ.ਐੱਸ. ਲੋਹੀਆ)-ਪੁਲਿਸ ਮੁਲਾਜ਼ਮ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਅੱਜ ਸਿਹਤ ਵਿਭਾਗ ਦੀ ਟੀਮ ਨੇ ਦੌਰਾ ਕਰਕੇ ਥਾਣਾ ਡਵੀਜ਼ਨ ਨੰਬਰ 4 ਦੇ 72 ਮੁਲਾਜ਼ਮਾਂ ਦੇ ਸੈਂਪਲ ਜਾਂਚ ਲਈ ਲਏ ਤੇ ਥਾਣੇ ਦੀ ਇਮਾਰਤ ਨੂੰ ਸੈਨੇਟਾਇਜ਼ ਕਰਕੇ ਸੀਲ ਕਰ ਦਿੱਤਾ | ...

ਪੂਰੀ ਖ਼ਬਰ »

ਪ੍ਰਤਾਪ ਬਾਗ਼ ਲਾਗੇ ਬਣੀ ਇਮਾਰਤ ਨੂੰ ਟਰੱਸਟ ਵਲੋਂ ਨੋਟਿਸ ਜਾਰੀ

ਜਲੰਧਰ, 16 ਜੂਨ (ਸ਼ਿਵ)- ਪ੍ਰਤਾਪ ਬਾਗ਼ ਲਾਗੇ ਇਕ ਦੁਕਾਨ ਵਲੋਂ ਨਿਯਮਾਂ ਤੋਂ ਬਾਹਰ ਜਾ ਕੇ ਉਸਾਰੀ ਬਣਾਉਣ ਦੇ ਮਾਮਲੇ ਦੀ ਇੰਪਰੂਵਮੈਂਟ ਟਰੱਸਟ ਨੇ ਗੰਭੀਰਤਾ ਨਾਲ ਲੈਂਦੇ ਹੋਏ ਉਸਾਰੀ ਮਾਲਕ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਜਿਸ ਕਰਕੇ ਹੁਣ ਮਾਮਲੇ ਦੀ ਜਾਂਚ ਕੀਤੀ ...

ਪੂਰੀ ਖ਼ਬਰ »

ਘਣਸ਼ਿਆਮ ਥੋਰੀ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਿਆ

ਜਲੰਧਰ, 16 ਜੂਨ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਜਲੰਧਰ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਲੋਕਾਾ ਨੂੰ ਸਾਫ਼-ਸੁਥਰਾ, ਪਾਰਦਰਸ਼ੀ ਤੇ ਜਵਾਬਦੇਹ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਨਾਲ ਜਲੰਧਰ ਨੂੰ ਕੋਰੋਨਾ ਵਾਇਰਸ ਮੁਕਤ ਜ਼ਿਲ੍ਹਾ ...

ਪੂਰੀ ਖ਼ਬਰ »

ਨਾਕੇ ਤੋਂ ਵਾਪਸ ਹੋਈ ਲੁਟੇਰਿਆਂ ਦੀ ਕਾਰ ਨੂੰ ਫਗਵਾੜਾ ਪੁਲਿਸ ਕਿਉਂ ਨਹੀਂ ਕਰ ਸਕੀ ਕਾਬੂ

ਫਗਵਾੜਾ, 16 ਜੂਨ (ਹਰੀਪਾਲ ਸਿੰਘ)-ਫਗਵਾੜਾ ਪੁਲਿਸ ਏਨੀ ਮੁਸਤੈਦ ਹੈ ਕਿ ਸਿਰਫ 10- 15 ਮੀਟਰ ਦੀ ਦੂਰੀ ਤੋਂ ਵਾਪਸ ਮੁੜੀ ਗੱਡੀ ਦਾ ਪਿੱਛਾ ਕਰ ਕੇ ਫਗਵਾੜਾ ਪੁਲਿਸ ਕਾਬੂ ਹੀ ਨਹੀਂ ਕਰ ਸਕੀ¢ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਜਲੰਧਰ ਦੇ ਪਿੰਡ ਸਰਹਾਲੀ ਅਤੇ ਜ਼ਿਲ੍ਹਾ ਕਪੂਰਥਲਾ ਦੇ ...

ਪੂਰੀ ਖ਼ਬਰ »

ਸਕੂਟਰ ਦੀ ਲਪੇਟ 'ਚ ਆਇਆ ਸਾਈਕਲ ਸਵਾਰ ਜ਼ਖ਼ਮੀ

ਚੁਗਿੱਟੀ/ਜੰਡੂਸਿੰਘਾ, 16 ਜੂਨ (ਨਰਿੰਦਰ ਲਾਗੂ)-ਸਥਾਨਕ ਕੋਟ ਰਾਮਦਾਸ ਰੇਲਵੇ ਫਾਟਕ ਲਾਗੇ ਸਕੂਟਰ ਦੀ ਲਪੇਟ 'ਚ ਆਇਆ ਸਾਈਕਲ ਸਵਾਰ ਇਕ ਪ੍ਰਵਾਸੀ ਵਿਅਕਤੀ ਜ਼ਖ਼ਮੀ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਇਕੱਠੇ ਹੋਏ ਰਾਹਗੀਰਾਂ ਵਲੋਂ ਉਸ ਨੂੰ ਡਾਕਟਰ ਕੋਲ ਲਿਜਾਇਆ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਵਲੋਂ ਹਾਈਵੇਅ ਦਾ ਕੰਮ ਸ਼ੁਰੂ ਨਾ ਹੋਣ 'ਤੇ ਧਰਨਾ ਲਗਾਉਣ ਦੀ ਚਿਤਾਵਨੀ

ਸ਼ਾਹਕੋਟ, 16 ਜੂਨ (ਦਲਜੀਤ ਸਚਦੇਵਾ)- ਸ਼ਾਹਕੋਟ 'ਚੋਂ ਲੰਘਦੇ ਜਲੰਧਰ-ਮੋਗਾ ਨੈਸ਼ਨਲ ਹਾਈਵੇਅ ਦੀ ਹਾਲਤ ਬਹੁਤ ਹੀ ਖ਼ਸਤਾ ਹੈ ਤੇ ਇਸ ਸੜਕ ਦਾ ਟੈਂਡਰ ਪਾਸ ਹੋਣ ਦੇ ਬਾਵਜੂਦ ਨੈਸ਼ਨਲ ਹਾਈਵੇਅ ਅਥਾਰਟੀ ਦੇ ਉੱਚ ਅਧਿਕਾਰੀ ਸੜਕ ਨੂੰ ਬਣਾਉਣ 'ਚ ਆਨਾਕਾਨੀ ਕਰ ਰਹੇ ਹਨ | ਇਸ ...

ਪੂਰੀ ਖ਼ਬਰ »

ਸਰਕਾਰ ਦੀ ਧੋਖੇਬਾਜ਼ੀ ਵਿਰੁੱਧ ਨਰੇਗਾ ਕਰਮਚਾਰੀ ਕੱਲ੍ਹ ਤੋਂ ਕਰਨਗੇ ਹੜਤਾਲ

ਸ਼ਾਹਕੋਟ, 16 ਜੂਨ (ਸੁਖਦੀਪ ਸਿੰਘ)-ਜੀ. ਆਰ. ਐੱਸ. ਮਗਨਰੇਗਾ ਬਲਾਕ ਸ਼ਾਹਕੋਟ ਵਲੋਂ ਬਲਾਕ ਪ੍ਰਧਾਨ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਇਸ ਮੌਕੇ ਬਲਾਕ ਪ੍ਰਧਾਨ ਨੇ ਕਿਹਾ ਕਿ ਮਗਨਰੇਗਾ ਮੁਲਾਜ਼ਮ ਪਿਛਲੇ 10-12 ਸਾਲਾਂ ਤੋਂ ਨਿਗੂਣੀਆਂ ਤਨਖਾਹਾ 'ਤੇ ਕੰਮ ...

ਪੂਰੀ ਖ਼ਬਰ »

ਸਿਵਲ ਤੇ ਪੁਲਿਸ ਅਧਿਕਾਰੀਆਂ ਵਲੋਂ ਸੈਦਪੁਰ ਝਿੜੀ ਦਾ ਦੌਰਾ

ਸ਼ਾਹਕੋਟ, 16 ਜੂਨ (ਸੁਖਦੀਪ ਸਿੰਘ)-ਸ਼ਾਹਕੋਟ ਦੇ ਪਿੰਡ ਸੈਦਪੁਰ ਝਿੜੀ ਦੀ ਇੱਕ ਮਹਿਲਾ ਕਾਂਸਟੇਬਲ, ਜੋ ਮਾਡਲ ਥਾਣਾ ਸ਼ਾਹਕੋਟ ਵਿਖੇ ਤਾਇਨਾਤ ਹੈ, ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਐੱਸ.ਡੀ.ਐੱਮ. ਸ਼ਾਹਕੋਟ ਡਾ. ਸੰਜੀਵ ਸ਼ਰਮਾ, ਉਨ੍ਹਾਂ ਨਾਲ ਡੀ. ...

ਪੂਰੀ ਖ਼ਬਰ »

ਦਿਨ-ਦਿਹਾੜੇ ਮਨੀ ਚੇਂਜਰ ਦੀ ਦੁਕਾਨ ਲੁੱਟਣ ਦੀ ਕੋਸ਼ਿਸ਼

ਗੁਰਾਇਆ,16 ਜੂਨ (ਬਲਵਿੰਦਰ ਸਿੰਘ)-ਇੱਥੇ ਦਿਨ ਦਿਹਾੜੇ ਦੋ ਲੁਟੇਰਿਆਂ ਨੇ ਇੱਕ ਮਨੀ ਚੇਂਜਰ ਦੀ ਦੁਕਾਨ ਨੂੰ ਪਿਸਤੌਲ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ | ਦੁਕਾਨਦਾਰ ਦੀ ਬਹਾਦਰੀ ਨਾਲ ਵੱਡੀ ਲੁੱਟ ਹੋਣੋਂ ਬਚ ਗਈ | ਜਾਣਕਾਰੀ ਦਿੰਦੇ ਹੋਏ ਸਰਵਿੰਦਰਪਾਲ ਸਿੰਘ ਨੇ ...

ਪੂਰੀ ਖ਼ਬਰ »

ਕੁਵੈਤ ਤੋਂ ਆਏ 25 ਵਿਅਕਤੀਆਂ ਨੂੰ ਇਕਾਂਤਵਾਸ ਕੀਤਾ

ਲੋਹੀਆਂ ਖਾਸ, 16 ਜੂਨ (ਬਲਵਿੰਦਰ ਸਿੰਘ ਵਿੱਕੀ)-ਸਥਾਨਕ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਅੱਜ ਡਾ. ਸੰਜੀਵ ਕੁਮਾਰ ਐਸ ਡੀ ਐਮ ਸ਼ਾਹਕੋਟ, ਪ੍ਰਦੀਪ ਕੁਮਾਰ ਤਹਿਸੀਲਦਾਰ ਸ਼ਾਹਕੋਟ, ਮਨੋਜ ਕੁਮਾਰ ਨਾਇਬ ਤਹਿਸੀਲਦਾਰ ਲੋਹੀਆਂ ਦੀ ਨਿਗਰਾਨੀ ਹੇਠ ਬਲਾਕ ਲੋਹੀਆਂ ਦੇ ...

ਪੂਰੀ ਖ਼ਬਰ »

ਪਚਰੰਗਾ ਵਿਖੇ ਇਕ ਔਰਤ ਕੋਰੋਨਾ ਪਾਜ਼ੀਟਿਵ

ਭੋਗਪੁਰ, 16 ਜੂਨ (ਕਮਲਜੀਤ ਸਿੰਘ ਡੱਲੀ)-ਭੋਗਪੁਰ ਨੇੜੇ ਪਿੰਡ ਪਚਰੰਗਾ ਵਿਖੇ ਇਕ ਔਰਤ ਕੋਰੋਨਾ ਪਾਜ਼ੀਟਿਵ ਪਾਈ ਗਈ | ਜਾਣਕਾਰੀ ਅਨੁਸਾਰ ਰੀਟਾ ਦੇਵੀ ਪਤਨੀ ਸ਼ਤਰੂ ਵਾਸੀ ਪਚਰੰਗਾ ਜੋ ਪ੍ਰਵਾਸੀ ਮਜ਼ਦੂਰ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਕਿਰਾਏ ਦੇ ਮਕਾਨ ਵਿਚ ਪਚਰੰਗਾ ...

ਪੂਰੀ ਖ਼ਬਰ »

7ਵੇਂ ਦਿਨ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਤੇ ਹਰਸਿਮਰਤ ਦੇ ਪੁਤਲੇ ਫੂਕੇ

ਲੋਹੀਆਂ ਖਾਸ, 16 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ 'ਚ ਅੱਜ 7ਵੇਂ ਦਿਨ ਵੀ ਪਿੰਡ ਪੱਧਰੀ ਰੋਸ ਮੁਜ਼ਾਹਰੇ ਦੌਰਾਨ ਕੇਂਦਰ ਸਰਕਾਰ ਦੇ ਮੰਡੀ ਬੋਰਡ ਤੋੜਨ ਤੇ ਬਿਜਲੀ ਐਕਟ 2003 ਤੇ 2020 ...

ਪੂਰੀ ਖ਼ਬਰ »

ਸੀ.ਪੀ.ਆਈ.ਐਮ. ਵਲੋਂ ਮੁਜ਼ਾਹਰਾ

ਰੁੜਕਾ ਕਲਾਂ, 16 ਜੂਨ (ਦਵਿੰਦਰ ਸਿੰਘ ਖ਼ਾਲਸਾ)-ਸੀ. ਪੀ. ਆਈ. ਐਮ. ਦੀ ਕੇਂਦਰੀ ਕਮੇਟੀ ਦੇ ਸੱਦੇ 'ਤੇ ਰੁੜਕਾ ਕਲਾਂ ਯੂਨਿਟ ਵਲੋਂ ਕੋਰੋਨਾ ਦੇ ਕਾਰਨ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਕਿਰਤੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਪਾਰਟੀ ...

ਪੂਰੀ ਖ਼ਬਰ »

ਪੀ. ਡਬਲਯੂ. ਡੀ. ਫ਼ੀਲਡ ਤੇ ਵਰਕਸ਼ਾਪ ਯੂਨੀਅਨ ਵਲੋਂ ਪੱਕਾ ਮੋਰਚਾ 22 ਨੂੰ

ਫਿਲੌਰ, 16 ਜੂਨ (ਸੁਰਜੀਤ ਸਿੰਘ ਬਰਨਾਲਾ)-ਪੀ ਡਬਲ ਯੂ ਡੀ ਫ਼ੀਲਡ ਤੇ ਵਰਕਸ਼ਾਪ ਯੂਨੀਅਨ ਬਰਾਂਚ ਫਿਲੌਰ ਦੀ ਮੀਟਿੰਗ ਪ੍ਰਧਾਨ ਜਸਵੀਰ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਸਾਬਕਾ ਸੂਬਾਈ ਪ੍ਰਧਾਨ ਬਲਵੀਰ ਸਿੰਘ ਦੀ ਬੇਵਕਤੀ ਮੌਤ 'ਤੇ ਦੋ ਮਿੰਟ ਦਾ ਮੋਨ ਰੱਖਿਆ ਗਿਆ | ਇਸ ...

ਪੂਰੀ ਖ਼ਬਰ »

ਨੌਜਵਾਨ ਦੀ ਨਹਿਰ 'ਚ ਡੁੱਬਣ ਨਾਲ ਮੌਤ

ਫਿਲੌਰ, 16 ਜੂਨ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਫਿਲੌਰ ਦੇ ਨਜ਼ਦੀਕੀ ਪਿੰਡ ਇੰਦਰਾ ਕਾਲੋਨੀ ਦੇ ਨੌਜਵਾਨ ਦੀ ਨਹਿਰ 'ਚ ਡੁੱਬਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਭੱਟੀਆਂ ਦੇ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਢੀਂਡਸਾ ਅੱਜ ਸੰਗ ਢੇਸੀਆਂ ਪੁੱਜਣਗੇ

ਗੁਰਾਇਆ, 16 ਜੂਨ (ਬਲਵਿੰਦਰ ਸਿੰਘ)-ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ 17 ਜੂਨ ਦੁਪਹਿਰ 3 ਵਜੇ ਪਿੰਡ ਸੰਗ ਢੇਸੀਆਂ ਵਿਖੇ ਪੁੱਜਣਗੇ | ਮਿਲੀ ਜਾਣਕਾਰੀ ਮੁਤਾਬਿਕ ਉਹ ਇੱਥੇ ਜਥੇਦਾਰ ਸਰੂਪ ਸਿੰਘ ਢੇਸੀ ਸਾਬਕਾ ਮੈਂਬਰ ਸ਼ੋ੍ਰਮਣੀ ਕਮੇਟੀ ਨਾਲ ਇੱਕ ਮੀਟਿੰਗ ਕਰਨਗੇ | ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਕਾਬੂ

ਆਦਮਪੁਰ, 16 ਜੂਨ (ਰਮਨ ਦਵੇਸਰ, ਹਰਪ੍ਰੀਤ ਸਿੰਘ)- ਆਦਮਪੁਰ ਪੁਲਿਸ ਨੇ ਨਸ਼ਿਆਂ ਨੂੰ ਠੱਲ ਪਾਉਂਦੇ ਹੋਏ ਇੱਕ ਵਿਅਕਤੀ ਨੂੰ 4 ਸ਼ਰਾਬ ਦੀਆਂ ਪੇਟੀਆਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ ¢ ਥਾਣਾ ਮੁਖੀ ਨਰੇਸ਼ ਜੋਸ਼ੀ ਨੇ ਦੱਸਿਆ ਕਿ ਏ. ਐਸ. ਆਈ. ਭੁਪਿੰਦਰ ਸਿੰਘ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼- ਡਾ. ਭੁਪਿੰਦਰ ਸਿੰਘ ਖ਼ਾਲਸਾ

ਰੁਕੜਾ ਕਲਾਂ-ਡਾ ਭੁਪਿੰਦਰ ਸਿੰਘ ਖ਼ਾਲਸਾ ਰੁੜਕਾ ਕਲਾਂ ਦੀ ਇੱਕ ਬਹੁਤ ਹੀ ਧਾਰਮਿਕ ਬਿਰਤੀ ਵਾਲੀ, ਸਮਾਜ ਸੇਵੀ ਨਾਮਵਰ ਹਸਤੀ ਸਨ, ਜੋ ਕਿ 16 ਜੂਨ 2018 ਨੂੰ ਸਦੀਵੀਂ ਵਿਛੋੜਾ ਦੇ ਕੇ ਵਾਹਿਗੁਰੂ ਜੀ ਦੇ ਚਰਨਾਂ 'ਚ ਜਾ ਬਿਰਾਜੇ | ਡਾ. ਖਾਲਸਾ ਦਾ ਜਨਮ 2 ਅਗਸਤ 1948 ਨੂੰ ਪਿਤਾ ਅਜੀਤ ...

ਪੂਰੀ ਖ਼ਬਰ »

ਸੈਦਪੁਰ ਝਿੜੀ ਵਿਖੇ ਘਰ-ਘਰ ਸਰਵੇ

ਸ਼ਾਹਕੋਟ, 16 ਜੂਨ (ਬਾਂਸਲ)-ਬੀ. ਈ. ਈ. ਚੰਦਨ ਮਿਸ਼ਰਾ ਨੇ ਦੱਸਿਆ ਕਿ ਮਹਿਲਾ ਕਾਾਸਟੇਬਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਾ ਨੇ ਮੰਗਲਵਾਰ ਨੂੰ ਸੈਦਪੁਰ ਝਿੜੀ ਪਿੰਡ 'ਚ ਘਰ-ਘਰ ਸਰਵੇ ਸ਼ੁਰੂ ਕੀਤਾ¢ ਮਲਟੀਪਰਪਜ਼ ਹੈਲਥ ...

ਪੂਰੀ ਖ਼ਬਰ »

ਪਿੰਡ ਥੰਮੂਵਾਲ 'ਚ ਏ. ਐਸ. ਆਈ. ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਜਲੰਧਰ ਰੈਫ਼ਰ

ਸ਼ਾਹਕੋਟ, 16 ਜੂਨ (ਦਲਜੀਤ ਸਚਦੇਵਾ, ਸੁਖਦੀਪ ਸਿੰਘ, ਬਾਂਸਲ)- ਸ਼ਾਹਕੋਟ ਇਲਾਕੇ 'ਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ ਤੇ ਅੱਜ ਇਕ ਹੋਰ ਪੁਲਿਸ ਮੁਲਾਜ਼ਮ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਦਾ ਸਮਾਚਾਰ ਮਿਲਿਆ ਹੈ | ਸ਼ਾਹਕੋਟ ਦੇ ਨਜ਼ਦੀਕੀ ਪਿੰਡ ਥੰਮੂਵਾਲ ਦੇ ...

ਪੂਰੀ ਖ਼ਬਰ »

ਗੁਰਸ਼ਰਨ ਸਿੰਘ ਟੱਕਰ ਬਣੇ ਅਲਾਈਾਸ ਇੰਟਰਨੈਸ਼ਨਲ ਕਲੱਬ ਦੇ ਪ੍ਰਧਾਨ

ਜਲੰਧਰ ਛਾਉਣੀ, 16 ਜੂਨ (ਪਵਨ ਖਰਬੰਦਾ)-ਅਲਾਈਾਸ ਇੰਟਰਨੈਸ਼ਨਲ ਕਲੱਬ ਵਲੋਂ ਜਲੰਧਰ ਛਾਉਣੀ ਇਕਾਈ ਦਾ ਅੱਜ ਉੱਘੇ ਸਮਾਜ ਸੇਵਕ ਗੁਰਸ਼ਰਨ ਸਿੰਘ ਟੱਕਰ ਨੂੰ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ 'ਤੇ ਏ.ਸੀ.ਪੀ. ਕੈਂਟ ਮੇਜਰ ਸਿੰਘ ਢੱਡਾ, ਹੇਮੰਤ ...

ਪੂਰੀ ਖ਼ਬਰ »

ਮਹਿਲਾ ਕਾਂਸਟੇਬਲ ਦੇ ਪਰਿਵਾਰ ਵਾਲਿਆਂ ਸਮੇਤ 39 ਲੋਕਾਂ ਦਾ ਕੀਤਾ ਕੋਰੋਨਾ ਟੈਸਟ

ਸ਼ਾਹਕੋਟ, 16 ਜੂਨ (ਬਾਾਸਲ, ਸੁਖਦੀਪ ਸਿੰਘ, ਦਲਜੀਤ ਸਚਦੇਵਾ)-ਮਾਡਲ ਪੁਲਿਸ ਸਟੇਸ਼ਨ ਸ਼ਾਹਕੋਟ ਵਿਖੇ ਬਤੌਰ ਕੰਪਿਊਟਰ ਆਪਰੇਟਰ ਤਾਇਨਾਤ ਸੈਦਪੁਰ ਝਿੜੀ ਨਿਵਾਸੀ ਮਹਿਲਾ ਕਾਂਸਟੇਬਲ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ , ...

ਪੂਰੀ ਖ਼ਬਰ »

ਕੈਬਨਿਟ ਮੀਟਿੰਗ 'ਚ ਉੱਠੇਗਾ ਫਿਕਸ ਚਾਰਜਿਜ਼ ਤੋਂ ਰਾਹਤ ਦੇਣ ਦਾ ਮੁੱਦਾ

ਜਲੰਧਰ, 16 ਜੂਨ (ਸ਼ਿਵ)-ਸਨਅਤਕਾਰਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਨਅਤੀ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਮੰਗ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਅਤੇ ਸੀਨੀਅਰ ਸਿਟੀਜ਼ਨ ਵਲੋਂ ਡਿਪਟੀ ਕਮਿਸ਼ਨਰ ਦਾ ਧੰਨਵਾਦ

ਜਲੰਧਰ, 16 ਜੂਨ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਦੀ ਮਹੀਨਾ ਜੂਨ ਦੀ ਮੀਟਿੰਗ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੁੱਖ ਅਹੁਦੇਦਾਰਾਂ ਵਲੋਂ ਕੋਰੋਨਾ ਵਾਇਰਸ ਭਿਆਨਕ ਰੋਗ ਕਾਰਨ ਆਪਸੀ ਫਾਸਲਾ ਅਤੇ ...

ਪੂਰੀ ਖ਼ਬਰ »

ਪੁਲਿਸ ਅਧਿਕਾਰੀ ਦੇ ਨਿੱਜੀ ਡਰਾਈਵਰ ਦੀ ਭੇਦਭਰੀ ਹਾਲਤ 'ਚ ਮੌਤ

ਜਲੰਧਰ, 16 ਜੂਨ (ਐੱਮ.ਐੱਸ. ਲੋਹੀਆ)-ਭਗਤ ਨਾਮਦੇਵ ਚੌਕ ਨੇੜੇ ਰਹਿੰਦੇ ਇਕ ਪੁਲਿਸ ਅਧਿਕਾਰੀ ਦੀ ਕੋਠੀ ਦੇ ਬਾਹਰ ਬਣੇ ਪਖਾਨੇ 'ਚ ਭੇਦਭਰੀ ਹਾਲਤ 'ਚ ਅਧਿਕਾਰੀ ਦੇ ਨਿੱਜੀ ਡਰਾਈਵਰ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸੰਨਸਨੀ ਫੈਲ ਗਈ | ਸੂਚਨਾ ਮਿਲਦੇ ਹੀ ਮੌਕੇ 'ਤੇ ਥਾਣਾ ਨਵੀਂ ...

ਪੂਰੀ ਖ਼ਬਰ »

ਜ਼ੋਨਲ ਮੈਨੇਜਰ ਵਲੋਂ ਜਲੰਧਰ ਮੰਡਲ ਦਾ ਦੌਰਾ

ਜਲੰਧਰ, 16 ਜੂਨ (ਸ਼ਿਵ)- ਪੰਜਾਬ ਨੈਸ਼ਨਲ ਬੈਂਕ ਦੇ ਅੰਮਿ੍ਤਸਰ ਦੇ ਜ਼ੋਨਲ ਮੈਨੇਜਰ ਉਂਕਾਰਜੀਤ ਸਿੰਘ ਵਲੋਂ ਜਲੰਧਰ ਮੰਡਲ ਦਾ ਦੌਰਾ ਕੀਤਾ ਗਿਆ | ਮੰਡਲ ਪ੍ਰਮੁੱਖ ਅਜੇ ਵਰਮਾਨੀ ਤੇ ਮੰਡਲ ਪ੍ਰਮੁੱਖ ਪੀ. ਐਨ. ਬੀ. ਜਲੰਧਰ ਸਾਬਕਾ ਅਰਵਿੰਦਾ ਪਾਂਡਾ ਨੇ ਉਂਕਾਰਜੀਤ ਸਿੰਘ ਦਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ

ਜਲੰਧਰ ਛਾਉਣੀ, 16 ਜੂਨ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਪੁਲਿਸ ਚੌਕੀ ਦਕੋਹਾ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਾਮਾਰੀ ਕਰਦੇ ਹੋਏ ਦੋ ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਹੋਰ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਯੋਗ ਹਫ਼ਤਾ ਮਨਾਇਆ ਜਾਵੇਗਾ

ਜਲੰਧਰ, 16 ਜੂਨ (ਜਤਿੰਦਰ ਸਾਬੀ)- ਕੌਮਾਂਤਰੀ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾਂਦਾ ਹੈ ਤੇ ਇਸ ਵਾਰੀ ਕੋਵਿਡ 19 ਮਹਾਂਮਾਰੀ ਕਰਕੇ ਕੌਮਾਂਤਰੀ ਯੋਗ ਦਿਵਸ ਸਕੂਲਾਂ 'ਚ ਨਹੀਂ ਮਨਾਇਆ ਜਾ ਰਿਹਾ ਹੈ ਤੇ ਇਸ ਸਬੰਧੀ ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜਾਬ ਦੇ ਸਕੂਲਾਂ ਨੂੰ ਇਕ ...

ਪੂਰੀ ਖ਼ਬਰ »

ਗੁਰ ਸ਼ਬਦ ਪ੍ਰਚਾਰ ਸਭਾ ਵਲੋਂ ਆਨ ਲਾਈਨ ਵਿਸ਼ੇਸ ਗੁਰਮਤਿ ਕੈਂਪ 21 ਤੋਂ

ਜਲੰਧਰ, 16 ਜੂਨ (ਹਰਵਿੰਦਰ ਸਿੰਘ ਫੁੱਲ)-ਗੁਰ ਸ਼ਬਦ ਪ੍ਰਚਾਰ ਸਭਾ ਜਲੰਧਰ ਵਲੋਂ ਹਰ ਸਾਲ ਜੂਨ ਮਹੀਨੇ 'ਚ ਵਿਸ਼ੇਸ਼ ਗੁਰਮਤਿ ਕੈਂਪ ਲਗਾਏ ਜਾਂਦੇ ਹਨ | ਜਿਨ੍ਹਾਂ 'ਚ ਬੱਚਿਆਂ ਨੂੰ ਗੁਰਬਾਣੀ ਪਾਠ, ਨਾਮ ਸਿਮਰਨ ਤੇ ਗੁਰਮਤਿ ਗਿਆਨ ਰਾਹੀਂ ਗੁਰਸਿੱਖੀ ਜੀਵਨ ਜਾਂਚ ਸਿਖਾਈ ...

ਪੂਰੀ ਖ਼ਬਰ »

ਜ਼ੋਨਲ ਮੈਨੇਜਰ ਵਲੋਂ ਜਲੰਧਰ ਮੰਡਲ ਦਾ ਦੌਰਾ

ਜਲੰਧਰ, 16 ਜੂਨ (ਸ਼ਿਵ)- ਪੰਜਾਬ ਨੈਸ਼ਨਲ ਬੈਂਕ ਦੇ ਅੰਮਿ੍ਤਸਰ ਦੇ ਜ਼ੋਨਲ ਮੈਨੇਜਰ ਉਂਕਾਰਜੀਤ ਸਿੰਘ ਵਲੋਂ ਜਲੰਧਰ ਮੰਡਲ ਦਾ ਦੌਰਾ ਕੀਤਾ ਗਿਆ | ਮੰਡਲ ਪ੍ਰਮੁੱਖ ਅਜੇ ਵਰਮਾਨੀ ਤੇ ਮੰਡਲ ਪ੍ਰਮੁੱਖ ਪੀ. ਐਨ. ਬੀ. ਜਲੰਧਰ ਸਾਬਕਾ ਅਰਵਿੰਦਾ ਪਾਂਡਾ ਨੇ ਉਂਕਾਰਜੀਤ ਸਿੰਘ ਦਾ ...

ਪੂਰੀ ਖ਼ਬਰ »

ਸਟਰੀਟ ਲਾਈਟ, ਸਫ਼ਾਈ, ਸੀਵਰੇਜ ਵਿਵਸਥਾ 'ਚ ਹੋਵੇਗਾ ਸੁਧਾਰ-ਕਰੂਨੇਸ਼ ਸ਼ਰਮਾ

ਜਲੰਧਰ, 16 ਜੂਨ (ਸ਼ਿਵ)-ਨਗਰ ਨਿਗਮ ਦੇ ਨਵੇਂ ਕਮਿਸ਼ਨਰ ਕਰੂਨੇਸ਼ ਸ਼ਰਮਾ ਨੇ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਆਉਂਦੇ ਸਮੇਂ 'ਚ ਸਟਰੀਟ ਲਾਈਟ, ਸਫ਼ਾਈ ਤੇ ਸੀਵਰੇਜ ਵਿਵਸਥਾ ਵਿਚ ਹੋਰ ਸੁਧਾਰ ਕੀਤਾ ਜਾਵੇਗਾ | ਮੇਅਰ ਜਗਦੀਸ਼ ਰਾਜਾ ਤੇ ਹੋਰਾਂ ਦੀ ਹਾਜ਼ਰੀ ਵਿਚ ਆਪਣਾ ...

ਪੂਰੀ ਖ਼ਬਰ »

ਰੱਬ ਆਸਰੇ ਚੱਲ ਰਿਹੈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਸਮਰਾਏ ਸਬ-ਡਵੀਜ਼ਨ ਦਾ ਕੰਮ

ਜੰਡਿਆਲਾ ਮੰਜਕੀ, 16 ਜੂਨ (ਸੁਰਜੀਤ ਸਿੰਘ ਜੰਡਿਆਲਾ)-ਪ੍ਰਵਾਸੀ ਭਾਰਤੀਆਂ ਦੀ ਬੈਲਟ ਤੇ ਸਿਆਸੀ ਮਹੱਤਤਾ ਰੱਖਦੇ ਇਲਾਕੇ ਦੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਸਮਰਾਏ ਦਾ ਕੰਮ ਰੱਬ ਆਸਰੇ ਚੱਲ ਰਿਹਾ ਜਾਪਦਾ ਹੈ | ਅਧਿਕਾਰੀਆਂ ਤੇ ਕਰਮਚਾਰੀਆਂ ਦੀ ਘਾਟ ਕਾਰਨ ...

ਪੂਰੀ ਖ਼ਬਰ »

ਬਿਲਗਾ ਦੇ ਸਫ਼ਾਈ ਕਰਮਚਾਰੀਆਂ ਨੂੰ ਕੰਮ ਤੋਂ ਹਟਾਇਆ ਤਾਂ ਸੰਘਰਸ਼ ਕਰਾਂਗੇ

ਬਿਲਗਾ, 16 ਜੂਨ (ਰਾਜਿੰਦਰ ਸਿੰਘ ਬਿਲਗਾ)-ਨਗਰ ਪੰਚਾਇਤ ਬਿਲਗਾ ਅਧੀਨ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਨੇ ਕੰਮ ਤੋਂ ਹਟਾਉਣ ਦਾ ਖ਼ਦਸ਼ਾ ਪ੍ਰਗਟ ਕਰਦਿਆ ਕਿਹਾ ਕਿ ਨਗਰ ਕਮੇਟੀ ਬਿਲਗਾ ਨੂੰ ਨਗਰ ਦੇ ਕਾਮਿਆਂ ਨੂੰ ਪਹਿਲ ਦੇ ਅਧਾਰ 'ਤੇ ਕੰਮ 'ਤੇ ਰੱਖਣਾ ਚਾਹੀਦਾ ਹੈ | ਸਫਾਈ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਨਾਲ ਸਬੰਧਿਤ ਵਿਦੇਸ਼ਾਂ ਤੋਂ ਆਏ 27 ਵਿਅਕਤੀ ਲੋਹੀਆਂ ਦੇ ਰਾਧਾ ਸੁਆਮੀ ਸਤਿਸੰਗ ਘਰ 'ਚ ਕੀਤੇ ਇਕਾਂਤਵਾਸ

ਲੋਹੀਆਂ ਖਾਸ, 16 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਜ਼ਿਲ੍ਹੇ ਅੰਦਰ ਕੋਰੋਨਾ ਦੀ ਵੱਧ ਰਹੀ ਦਹਿਸ਼ਤ ਨੂੰ ਠੱਲਣ ਲਈ ਵਿਦੇਸ਼ਾਂ ਤੋਂ ਆਏ ਜ਼ਿਲ੍ਹੇ ਜਲੰਧਰ ਨਾਲ ਸੰਬਧਿਤ 27 ਵਿਅਕਤੀਆਂ ਨੂੰ ਲੋਹੀਆਂ ਦੇ ਰਾਧਾ ਸੁਆਮੀ ਸਤਿਸੰਗ ਘਰ ਪਿੰਡ ਮਾਣਕ ਵਿਖੇ ਬਣਾਏ ਗਏ ਇਕਾਂਤਵਾਸ ...

ਪੂਰੀ ਖ਼ਬਰ »

ਪੁਰਾਣੇ ਨੰਬਰਾਂ ਦੇ ਮਾਮਲੇ 'ਚ ਆਰ. ਟੀ. ਏ. ਦਫ਼ਤਰ ਪੁੱਜੀ ਵਿਜੀਲੈਂਸ ਦੀ ਟੀਮ

ਜਲੰਧਰ, 16 ਜੂਨ (ਅਜੀਤ ਪ੍ਰਤੀਨਿਧ)- ਗੱਡੀਆਂ ਦੇ ਪੁਰਾਣੇ ਨੰਬਰਾਂ ਦੀ ਖ਼ਰੀਦੋ ਫ਼ਰੋਖ਼ਤ ਨੂੰ ਲੈ ਕੇ ਵਿਜੀਲੈਂਸ ਬਿਊਰੋ ਦੁਬਾਰਾ ਆਪਣੀ ਜਾਂਚ ਦਾ ਕੰਮ ਤੇਜ਼ ਕਰਦੇ ਹੋਏ ਆਰ.ਟੀ. ਏ. ਦਫ਼ਤਰ ਪੁੱਜੀ ਹੈ | ਦੱਸਿਆ ਜਾਂਦਾ ਹੈ ਕਿ ਪੁਰਾਣੇ ਨੰਬਰਾਂ ਦੀ ਖ਼ਰੀਦੋ ਫ਼ਰੋਖ਼ਤ ਦੇ ...

ਪੂਰੀ ਖ਼ਬਰ »

ਐਡਹਾਕ ਕਮੇਟੀ ਵਲੋਂ ਸਟਰੀਟ ਲਾਈਟ ਦੇ ਕੰਮ 'ਚ ਸੁਧਾਰ ਲਿਆਉਣ ਦੀ ਹਦਾਇਤ

ਜਲੰਧਰ, 16 ਜੂਨ (ਸ਼ਿਵ)- ਨਿਗਮ ਦੀ ਸਟਰੀਟ ਲਾਈਟ ਦੇ ਠੇਕੇਦਾਰਾਂ ਨੂੰ ਅਗਾਹ ਕੀਤਾ ਹੈ ਕਿ ਸ਼ਹਿਰ ਵਿਚ ਸਟਰੀਟ ਲਾਈਟ ਦੀ ਵਿਵਸਥਾ ਵਿਚ ਸੁਧਾਰ ਲਿਆਉਣ ਦੀ ਹਦਾਇਤ ਦਿੱਤੀ ਹੈ ਤਾਂ ਜੋ ਸਟਰੀਟ ਲਾਈਟਾਂ ਦੀਆਂ ਸ਼ਿਕਾਇਤਾਂ ਨੂੰ ਖ਼ਤਮ ਕੀਤਾ ਜਾ ਸਕੇ | ਐਡਹਾਕ ਕਮੇਟੀ ਦੇ ...

ਪੂਰੀ ਖ਼ਬਰ »

ਮੇਅਰ, ਵਿਧਾਇਕ 4000 ਕਰੋੜ ਦੇ ਪ੍ਰਾਜੈਕਟਾਂ 'ਤੇ ਕੰਮ ਕਰਵਾਉਣ 'ਚ ਫੇਲ੍ਹ ਰਹੇ-ਸੁਨੀਲ ਜੋਤੀ

ਜਲੰਧਰ, 16 ਜੂਨ(ਸ਼ਿਵ ਸ਼ਰਮਾ)-ਸਾਬਕਾ ਭਾਜਪਾ ਮੇਅਰ ਸੁਨੀਲ ਜੋਤੀ ਨੇ ਸਾਬਕਾ ਅਕਾਲੀ-ਭਾਜਪਾ ਕੌਾਸਲਰਾਂ ਦੀ ਹਾਜ਼ਰੀ ਵਿਚ ਮੇਅਰ ਜਗਦੀਸ਼ ਰਾਜਾ ਸਮੇਤ ਵਿਧਾਇਕਾਂ 'ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਲਿਆਂਦੇ ਗਏ 4000 ਕਰੋੜ ਰੁਪਏ ਦੇ ...

ਪੂਰੀ ਖ਼ਬਰ »

ਜਮਸ਼ੇਰ ਇਲਾਕੇ 'ਚ ਕੁੱਤਿਆਂ ਦੀ ਭਰਮਾਰ, ਲੋਕ ਪ੍ਰੇਸ਼ਾਨ

ਜਮਸ਼ੇਰ ਖ਼ਾਸ, 16 ਜੂਨ (ਜਸਬੀਰ ਸਿੰਘ ਸੰਧੂ)-ਜਮਸ਼ੇਰ ਅਤੇ ਇਸ ਦੇ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਕੁੱਤਿਆਂ ਤੋਂ ਆਮ ਲੋਕ ਬਹੁਤ ਪ੍ਰੇਸ਼ਾਨ ਹਨ | ਸੁਖਵੀਰ ਸਿੰਘ ਸ਼ੇਰਗਿੱਲ, ਬਾਬਾ ਸੁਖਜਿੰਦਰ ਸਿੰਘ ਸ਼ੇਰਗਿੱਲ, ਸਾਹਿਬ ਸਿੰਘ ਔਲਖ, ਡਾ. ਰਮਨ ਕੋਹਲੀ, ਡਾ. ਚਰਨ ਸਿੰਘ ...

ਪੂਰੀ ਖ਼ਬਰ »

ਮਨਰੇਗਾ ਮੁਲਾਜ਼ਮਾਂ ਵਲੋਂ ਸੰਘਰਸ਼ ਦਾ ਐਲਾਨ

ਰੁੜਕਾ ਕਲਾਂ, 16 ਜੂਨ (ਦਵਿੰਦਰ ਸਿੰਘ ਖ਼ਾਲਸਾ)-ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਰੁੜਕਾ ਕਲਾਂ ਦੀ ਮੀਟਿੰਗ ਬਲਾਕ ਪ੍ਰਧਾਨ ਵਿਨੋਦ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ | ਜਿਸ 'ਚ ਉਨ੍ਹਾਂ ਨੇ ਕਿਹਾ ਕਿ ਯੂਨੀਅਨ ਪਿਛਲੇ ਕਈ ਸਾਲਾਂ ਤੋਂ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀਆਂ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਰੋਸ ਪ੍ਰਦਰਸ਼ਨ

ਨਕੋਦਰ, 16 ਜੂਨ (ਭੁਪਿੰਦਰ ਅਜੀਤ ਸਿੰਘ)-ਸੀ.ਪੀ.ਆਈ.ਐੱਮ. ਦੀ ਕੇਂਦਰੀ ਕਮੇਟੀ ਦੇ ਸੱਦੇ 'ਤੇ ਸੀ.ਪੀ.ਆਈ.ਐੱਮ. ਯੂਨਿਟ ਖੀਵਾ ਦੀ ਅਗਵਾਈ ਹੇਠ ਮੋਦੀ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਪ੍ਰਦਰਸ਼ਨ ਨੂੰ ਸੰਬੋਧਨ ...

ਪੂਰੀ ਖ਼ਬਰ »

ਕਿਸ਼ਨਗੜ੍ਹ 'ਚ ਗਵਾਲੀਅਰ ਤੋਂ ਪਰਤੇ ਪਤੀ-ਪਤਨੀ ਨੂੰ ਇਹਤਿਆਤ ਵਜੋਂ 14 ਦਿਨਾਂ ਲਈ ਕੀਤਾ ਗਿਆ ਇਕਾਂਤਵਾਸ

ਕਿਸ਼ਨਗੜ੍ਹ, 16 ਜੂਨ (ਹੁਸਨ ਲਾਲ)-ਕਿਸ਼ਨਗੜ੍ਹ ਵਿਖੇ ਗਵਾਲੀਅਰ ਤੋਂ ਵਾਪਸ ਪਰਤੇ ਪਤੀ-ਪਤਨੀ ਨੂੰ ਇਹਤਿਆਤ ਵਜੋਂ 14 ਦਿਨਾਂ ਲਈ ਇਕਾਂਤਵਾਸ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਕਿਸ਼ਨਗੜ੍ਹ ਦਾ ਨੌਜਵਾਨ ਗੁਲਸ਼ਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਉਰਫ਼ ਕਾਕਾ ਜੋ ...

ਪੂਰੀ ਖ਼ਬਰ »

ਬਿਆਸ ਪਿੰਡ ਦੀ ਇਕ ਮਹਿਲਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ

ਕਿਸ਼ਨਗੜ੍ਹ, 16 ਜੂਨ (ਹੁਸਨ ਲਾਲ)-ਬਿਆਸ ਪਿੰਡ ਦੀ ਇਕ ਮਹਿਲਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ 14 ਦਿਨਾਂ ਲਈ ਇਕਾਂਤਵਾਸ ਕੀਤਾ ਗਿਆ ਹੈ ਜਿਨ੍ਹਾਂ ਦਾ ਭਲਕੇ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਡੀ.ਏ.ਵੀ ਕਾਲਜ ਵਲੋਂ ਵੈਬੀਨਾਰ

ਨਕੋਦਰ, 16 ਜੂਨ (ਭੁਪਿੰਦਰ ਅਜੀਤ ਸਿੰਘ)-ਡੀ.ਏ.ਵੀ. ਕਾਲਜ ਨਕੋਦਰ ਦੇ ਕੰਪਿਊਟਰ ਵਿਭਾਗ ਅਤੇ ਆਈ.ਕਿਊ. ਏ.ਸੀ. ਦੇ ਸਾਂਝੇ ਯਤਨਾਂ ਸਦਕਾਂ ਪਿ੍ੰ: ਡਾ. ਅਨੂਪ ਕੁਮਾਰ ਦੀ ਅਗਵਾਈ 'ਚ ਆਨਲਾਈਨ ਅਧਿਆਪਕ ਵਿਸ਼ੇ 'ਤੇ ਇਕ ਵੈਬੀਨਾਰ ਕਰਵਾਇਆ ਗਿਆ, ਜਿਸ ਵਿਚ ਦੇਸ਼ ਭਰ ਦੇ 2000 ਵਿਅਕਤੀਆਂ ...

ਪੂਰੀ ਖ਼ਬਰ »

ਏ. ਪੀ. ਜੇ. ਕਾਲਜ ਦੇ ਪੰਜਾਬੀ ਵਿਭਾਗ ਵਲੋਂ 'ਅਦਬੀ ਕਾਫਿਲੇ' ਵਿਸ਼ੇਂ 'ਤੇ ਵਿਚਾਰ-ਚਰਚਾ

ਜਲੰਧਰ, 16 ਜੂਨ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਪੰਜਾਬੀ ਵਿਭਾਗ ਵਲੋਂ 'ਅਦਬੀ ਕਾਫਿਲੇ' ਵਿਸ਼ੇ 'ਤੇ ਆਨਲਾਈਨ ਵਿਚਾਰ ਚਰਚਾ ਕਰਵਾਈ ਗਈ, ਜਿਸ 'ਚ ਪਦਮਸ੍ਰੀ ਡਾ. ਸੁਰਜੀਤ ਪਾਤਰ ਪੰਜਾਬੀ ਦੇ ਉੱਘੇ ਕਵੀ ਤੇ ਪੰਜਾਬ ਕਲਾ ਪ੍ਰੀਸ਼ਦ ...

ਪੂਰੀ ਖ਼ਬਰ »

ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਆਨਲਾਈਨ ਭਾਸ਼ਨ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 16 ਜੂਨ (ਰਣਜੀਤ ਸਿੰਘ ਸੋਢੀ)-ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਪਿਛਲੇ ਦਿਨੀਂ 'ਵਿਸ਼ਵ ਵਾਤਾਵਰਨ ਦਿਵਸ' ਸਬੰਧੀ ਆਨਲਾਈਨ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ 'ਚ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਂਅ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX