ਤਾਜਾ ਖ਼ਬਰਾਂ


ਮਹਾਰਾਸ਼ਟਰ ਕੈਬਨਿਟ ਨੇ ਔਰੰਗਾਬਾਦ ਦਾ ਨਾਂ ਬਦਲਣ ਨੂੰ ਦਿੱਤੀ ਮਨਜ਼ੂਰੀ
. . .  15 minutes ago
ਕੁਲਗਾਮ ਮੁਕਾਬਲੇ 'ਚ ਇਕ ਹੋਰ ਅੱਤਵਾਦੀ ਮਾਰਿਆ ਗਿਆ
. . .  about 1 hour ago
ਮੁਲਾਜ਼ਮਾਂ ਦੀਆਂ ਆਮ ਬਦਲੀਆਂ ਦੀ ਆਖਰੀ ਮਿਤੀ 'ਚ ਵਾਧਾ
. . .  about 1 hour ago
ਚੰਡੀਗੜ੍ਹ, 29 ਜੂਨ - ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਆਮ ਬਦਲੀਆਂ ਦੀ ਆਖਰੀ ਮਿਤੀ 'ਚ ਵਾਧਾ ਕੀਤਾ ਗਿਆ ਹੈ ।
ਜ਼ਮੀਨ ਦੇ ਵਿਵਾਦ ਦੇ ਚੱਲਦਿਆਂ ਭਰਾਂਵਾਂ ਨੇ ਭਰਾ ਨੂੰ ਕੁੱਟ-ਕੁੱਟ ਕੇ ਮਾਰਿਆ
. . .  about 1 hour ago
ਢਿਲਵਾਂ ,29 ਜੂਨ (ਗੋਬਿੰਦ ਸੁਖੀਜਾ, ਪਰਵੀਨ)--ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਗੁਡਾਣੀ ਵਿਖੇ ਭਰਾਵਾਂ ਨੇ ਜ਼ਮੀਨ ਦੇ ਵਿਵਾਦ ਦੇ ਚੱਲਦਿਆਂ ਆਪਣੇ ਸਕੇ ਭਰਾ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ...
ਏ.ਐੱਸ.ਆਈ. ਨੂੰ ਵਿਜੀਲੈਂਸ ਵਲੋਂ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
. . .  about 1 hour ago
ਕਰਨਾਲ, 29 ਜੂਨ (ਗੁਰਮੀਤ ਸਿੰਘ ਸੱਗੂ)- ਸੀ.ਐਮ.ਸਿਟੀ ਹਰਿਆਣਾ ਕਰਨਾਲ ਅੰਦਰ ਭ੍ਰਿਸ਼ਟਾਚਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਦੂਜੇ ਦਿਨ ਹੀ ਇੱਥੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੱਥੋਂ ਤੱਕ ਕਿ ਹੁਣ ਪੁਲਿਸ ਵਲੋਂ ਵੀ ਲੋਕਾਂ ਤੋਂ ਦਰਜ...
ਅਗਨੀਪਥ ਯੋਜਨਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਇਹ ਬਿਆਨ
. . .  about 2 hours ago
ਚੰਡੀਗੜ੍ਹ, 29 ਜੂਨ-ਅਗਨੀਪਥ ਯੋਜਨਾ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਸੀਂ ਕੱਲ੍ਹ ਇਸ ਪ੍ਰਸਤਾਵ ਲੈ ਕੇ ਆ ਰਹੇ ਹਾਂ। ਇਸ 'ਤੇ ਬਹਿਸ ਹੋਵੇਗੀ।
ਪੰਜਾਬ ਵਿਧਾਨ ਸਭਾ 'ਚ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦੀ ਗਾਰੰਟੀ ਕੀਤੀ ਜਾਵੇਗੀ ਪੂਰੀ
. . .  about 3 hours ago
ਚੰਡੀਗੜ੍ਹ, 29 ਜੂਨ-ਪੰਜਾਬ ਵਿਧਾਨ ਸਭਾ ਦਾ ਅੱਜ 5ਵਾਂ ਦਿਨ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਨ ਸਭਾ 'ਚ ਕਿਹਾ ਗਿਆ ਕਿ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੀ ਅਗਲੀ ਗਰੰਟੀ ਪੂਰੀ ਕੀਤੀ ਜਾਵੇਗੀ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਵੱਡੀ...
ਕੋਟਭਾਰਾ ਦੇ ਨੌਜਵਾਨ ਕਿਸਾਨ ਵਲੋਂ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ
. . .  about 4 hours ago
ਕੋਟਫੱਤਾ, 29 ਜੂਨ (ਰਣਜੀਤ ਸਿੰਘ ਬੁੱਟਰ)-ਕੋਟਫੱਤਾ ਥਾਣੇ ਅਧੀਨ ਪੈਂਦੇ ਪਿੰਡ ਕੋਟਭਾਰਾ ਦੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ (36) ਪੁੱਤਰ ਹਮੀਰ ਸਿੰਘ ਨੇ ਖੇਤ 'ਚ ਬੋਰ ਦੀਆਂ ਪੌੜੀਆਂ ਨਾਲ ਰੱਸਾ ਪਾ ਕੇ ਫਾਹਾ ਲੈ ਲਿਆ। ਮ੍ਰਿਤਕ ਨੌਜਵਾਨ 2 ਏਕੜ ਜ਼ਮੀਨ ਦਾ ਮਾਲਕ ਸੀ ਤੇ ਉਸਦੇ ਸਿਰ...
ਪੰਜਾਬ ਵਿਧਾਨ ਸਭਾ ਸੈਸ਼ਨ, ਕੁੰਵਰ ਵਿਜੇ ਪ੍ਰਤਾਪ ਨੇ ਚੁੱਕਿਆ ਲਾਰੈਂਸ ਬਿਸ਼ਨੋਈ ਦਾ ਮੁੱਦਾ
. . .  about 4 hours ago
ਚੰਡੀਗੜ੍ਹ, 29 ਜੂਨ (ਵਿਕਰਮਜੀਤ)-ਪੰਜਾਬ ਵਿਧਾਨ ਸਭਾ ਦੇ ਪੰਜਵੇਂ ਦਿਨ ਦੀ ਕਾਰਵਾਈ ਦੌਰਾਨ ਜਿੱਥੇ ਨਵੀਂ ਦਿੱਲੀ ਹਵਾਈ ਅੱਡੇ ਤੱਕ ਬੱਸਾਂ ਚਲਾਉਣ ਦੇ ਮੁੱਦੇ 'ਤੇ ਸਦਨ 'ਚ ਪ੍ਰਤਾਪ ਸਿੰਘ ਬਾਜਵਾ ਤੇ ਲਾਲਜੀਤ ਸਿੰਘ ਭੁੱਲਰ ਹੋਏ ਆਹਮੋ-ਸਾਹਮਣੇ, ਉੱਥੇ ਹੀ 'ਆਪ...
ਚੋਣ ਕਮਿਸ਼ਨ ਦਾ ਐਲਾਨ, 6 ਅਗਸਤ ਨੂੰ ਹੋਵੇਗੀ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ
. . .  about 4 hours ago
ਨਵੀਂ ਦਿੱਲੀ, 29 ਜੂਨ-ਚੋਣ ਕਮਿਸ਼ਨ ਦਾ ਐਲਾਨ, 6 ਅਗਸਤ ਨੂੰ ਹੋਵੇਗੀ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ
ਸਿੱਧੂ ਮੂਸੇਵਾਲਾ ਕਤਲ ਕੇਸ: ਪੰਜਾਬ ਪੁਲਿਸ ਨੇ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਕੀਤਾ ਗ੍ਰਿਫ਼ਤਾਰ
. . .  about 4 hours ago
ਚੰਡੀਗੜ੍ਹ, 29 ਜੂਨ-ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੀ ਇਜਾਜ਼ਤ ਨਾਲ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਿੱਧੂ ਮੂਸੇਵਾਲਾ ਕਤਲਕਾਂਡ: ਪੰਜਾਬ ਪੁਲਿਸ ਨੇ ਗੈਂਗਸਟਰ ਜਗਦੀਪ ਭਗਵਾਨਪੁਰੀਆ ਦੀ ਗ੍ਰਿਫ਼ਤਾਰੀ ਅਤੇ ਟਰਾਂਜ਼ਿਟ ਰਿਮਾਂਡ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਮੰਗੀ ਇਜਾਜ਼ਤ
. . .  about 5 hours ago
ਚੰਡੀਗੜ੍ਹ, 29 ਜੂਨ-ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ 'ਚ ਗੈਂਗਸਟਰ ਜਗਦੀਪ ਭਗਵਾਨਪੁਰੀਆ ਦੀ ਗ੍ਰਿਫ਼ਤਾਰੀ ਅਤੇ ਟਰਾਂਜ਼ਿਟ ਰਿਮਾਂਡ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਇਜਾਜ਼ਤ ਮੰਗੀ ਹੈ। ਪੰਜਾਬ ਪੁਲਿਸ ਦੇ ਵਕੀਲ ਨੇ ਕਿਹਾ ਕਿ 4 ਕਥਿਤ ਸ਼ੂਟਰਾਂ 'ਚੋਂ 2 ਭਗਵਾਨਪੁਰੀਆ ਨਾਲ ਸੰਬੰਧਿਤ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ 'ਤੇ ਕੀਤੀ ਚਰਚਾ
. . .  about 5 hours ago
ਚੰਡੀਗੜ੍ਹ, 29 ਜੂਨ (ਸੁਰਿੰਦਰਪਾਲ)-ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ ਨਾਲ ਜੀ.ਐੱਸ.ਟੀ. ਕੌਂਸਲ ਦੀ ਮੀਟਿੰਗ 'ਚ ਹਿੱਸਾ ਲਿਆ। ਪੰਜਾਬ ਦੇ ਕਈ ਅਹਿਮ ਮੰਗਾਂ 'ਤੇ ਚਰਚਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ.ਐੱਸ.ਟੀ. ਮੁਆਵਜ਼ਾ ਜਾਰੀ ਰੱਖਣ ਲਈ ਕਿਹਾ।
ਪੁਲਿਸ ਤੇ ਐਕਸਾਈਜ਼ ਵਿਭਾਗ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ, 21 ਡਰੰਮ, ਹਜ਼ਾਰਾਂ ਲੀਟਰ ਲਾਹਣ ਸਮੇਤ ਦੋ ਕਾਬੂ
. . .  about 6 hours ago
ਲੋਪੋਕੇ, 29 ਜੂਨ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਦੇ ਮੁਖੀ ਅਤੇ ਐਕਸਾਈਜ਼ ਵਿਭਾਗ ਦੀ ਅਗਵਾਈ ਹੇਠ ਕਸਬਾ ਲੋਪੋਕੇ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ 21 ਡਰੰਮ, 4200 ਕਿਲੋ ਲਾਹਣ, 10 ਬੋਤਲਾਂ ਸ਼ਰਾਬ, ਡਰੰਮਾਂ ਤੇ ਸ਼ਰਾਬ ਕੱਢਣ ਦੇ ਸਾਮਾਨ ਸਮੇਤ ਦੋ ਨੂੰ ਕਾਬੂ ਕਰਨ...
ਸਰਕਾਰੀ ਤੇ ਗੈਰ-ਸਰਕਾਰੀ ਬੱਸਾਂ ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਦੇ ਮਸਲੇ ਨੂੰ ਲੈ ਕੇ ਸਦਨ 'ਚ ਰੌਲਾ ਰੱਪਾ, ਪ੍ਰਤਾਪ ਸਿੰਘ ਬਾਜਵਾ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਏ ਆਹਮੋ-ਸਾਹਮਣੇ
. . .  about 3 hours ago
ਚੰਡੀਗੜ੍ਹ, 29 ਜੂਨ-ਸਰਕਾਰੀ ਤੇ ਗੈਰ-ਸਰਕਾਰੀ ਬੱਸਾਂ ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਦੇ ਮਸਲੇ ਨੂੰ ਲੈ ਕੇ ਸਦਨ 'ਚ ਰੌਲਾ ਰੱਪਾ, ਪ੍ਰਤਾਪ ਸਿੰਘ ਬਾਜਵਾ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਏ ਆਹਮੋ-ਸਾਹਮਣੇ
ਦੁਖ਼ਦਾਇਕ ਖ਼ਬਰ: ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ
. . .  about 5 hours ago
ਫ਼ਾਜ਼ਿਲਕਾ, 29 ਜੂਨ (ਪ੍ਰਦੀਪ ਕੁਮਾਰ)-ਜਲਾਲਾਬਾਦ 'ਚ ਇਕ ਦਰਦਨਾਕ ਹਾਦਸੇ ਤਿੰਨ ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਪਿੰਡ ਪੀਰ ਮੁਹੰਮਦ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਵਾਪਰਿਆ ਹੈ, ਜਿੱਥੇ ਇਸ਼ਨਾਨ ਕਰਨ ਗਏ...
ਸਬ-ਤਹਿਸੀਲ ਮਹਿਲ ਕਲਾਂ 'ਚ ਨਾਇਬ ਤਹਿਸੀਲਦਾਰ ਬਲਦੇਵ ਰਾਜ ਨੇ ਸੰਭਾਲਿਆ ਚਾਰਜ
. . .  about 6 hours ago
ਮਹਿਲ ਕਲਾਂ, 29 ਜੂਨ (ਅਵਤਾਰ ਸਿੰਘ ਅਣਖੀ)-ਸਬ-ਤਹਿਸੀਲ ਮਹਿਲ ਕਲਾਂ (ਬਰਨਾਲਾ) ਵਿਖੇ ਨਵੇਂ ਆਏ ਨਾਇਬ ਤਹਿਸੀਲਦਾਰ ਬਲਦੇਵ ਰਾਜ ਬਰਨਾਲਾ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਸਮੂਹ ਸਟਾਫ਼ ਮੈਂਬਰਾਂ ਨੇ ਉਨ੍ਹਾਂ ਦਾ ਭਰਵਾਂ ਸੁਆਗਤ ਕਰਦਿਆ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ।
ਬਜਟ ਸੈਸ਼ਨ ਦਾ ਪੰਜਵਾਂ ਦਿਨ, ਕਾਰਵਾਈ ਹੋਈ ਸ਼ੁਰੂ
. . .  about 7 hours ago
ਚੰਡੀਗੜ੍ਹ, 29 ਜੂਨ-ਬਜਟ ਸੈਸ਼ਨ ਦਾ ਪੰਜਵਾਂ ਦਿਨ, ਕਾਰਵਾਈ ਹੋਈ ਸ਼ੁਰੂ
ਕਰੰਟ ਲੱਗਣ ਕਾਰਨ 14 ਸਾਲਾ ਕੁੜੀ ਦੀ ਮੌਤ
. . .  about 7 hours ago
ਨੱਥੂਵਾਲਾ ਗਰਬੀ, 29 ਜੂਨ (ਸਾਧੂ ਰਾਮ ਲੰਗੇਆਣਾ)-ਬੀਤੇ ਕੱਲ੍ਹ ਸ਼ਾਮ ਪਿੰਡ ਲੰਡੇ (ਤਹਿਸੀਲ ਸਮਾਲਸਰ) ਵਿਖੇ ਇਕ ਨਾਬਾਲਗ ਬੱਚੀ ਕੋਮਲਪ੍ਰੀਤ ਕੌਰ (14 ਸਾਲ) ਪੁੱਤਰੀ ਬਲਦੇਵ ਕ੍ਰਿਸ਼ਨ ਸ਼ਰਮਾ ਦੀ ਕੂਲਰ ਵਿਚ ਆਏ ਕਰੰਟ ਨਾਲ ਲੱਗ ਕੇ ਮੌਤ ਹੋ ਗਈ...
ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਨੇ ਸੰਭਾਲਿਆ ਅਹੁਦਾ
. . .  about 7 hours ago
ਤਪਾ ਮੰਡੀ, 29 ਜੂਨ (ਪ੍ਰਵੀਨ ਗਰਗ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਤਪਾ ਦੀ ਬਦਲੀ ਲਹਿਰਾਗਾਗਾ ਵਿਖੇ ਹੋਣ ਉਪਰੰਤ ਹੁਣ ਉਨ੍ਹਾਂ ਦੀ ਜਗ੍ਹਾ ਤੇ ਨਵੇਂ ਆਏ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ...
ਜਲੰਧਰ 'ਚ ਸ਼ਰਾਰਤੀ ਤੱਤਾਂ ਦੇ ਹੌਂਸਲੇ ਬੁਲੰਦ, ਖੜ੍ਹੀਆਂ ਗੱਡੀਆਂ ਦੇ ਤੋੜੇ ਸ਼ੀਸ਼ੇ
. . .  about 7 hours ago
ਮਕਸੂਦਾਂ, 29 ਜੂਨ (ਸਤਿੰਦਰ ਪਾਲ ਸਿੰਘ)-ਜਲੰਧਰ 'ਚ ਸ਼ਰਾਰਤੀ ਤੱਤਾਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਬੀਤੇ ਇਕ ਸਾਲ ਤੋਂ ਲਗਾਤਾਰ ਅਜਿਹੀਆਂ ਘਟਨਾ ਹੋ ਰਹੀਆਂ ਹਨ। ਸ਼ਰਾਰਤੀ ਤੱਤਾਂ ਵਲੋਂ ਰਾਤ ਨੂੰ ਅਕਸਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਤੋੜੇ ਜਾਂਦੇ ਹਨ...
ਗ੍ਰਹਿ ਮੰਤਰਾਲਾ ਨੇ ਉਦੈਪੁਰ ਕਤਲਕਾਂਡ ਦੀ ਜਾਂਚ ਐੱਨ.ਆਈ.ਏ. ਨੂੰ ਸੌਂਪੀ
. . .  about 8 hours ago
ਨਵੀਂ ਦਿੱਲੀ, 29 ਜੂਨ-ਕੇਂਦਰੀ ਗ੍ਰਹਿ ਮੰਤਰਾਲਾ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ ਰਾਜਸਥਾਨ ਦੇ ਉਦੈਪੁਰ 'ਚ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਦੀ ਘਟਨਾ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ...
ਜਲੰਧਰ ਦੀ ਸਬਜ਼ੀ ਮੰਡੀ 'ਚ ਜ਼ੋਰਦਾਰ ਧਮਾਕਾ, ਟੁੱਟੇ ਸ਼ੀਸ਼ੇ
. . .  about 8 hours ago
ਜਲੰਧਰ, 29 ਜੂਨ (ਅੰਮ੍ਰਿਤਪਾਲ)-ਜਲੰਧਰ ਦੀ ਮਕਸੂਦਾਂ ਸਬਜ਼ੀ ਮੰਡੀ 'ਚ ਜ਼ੋਰਦਾਰ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਧਮਾਕਾ ਹੋਣ ਕਰਕੇ ਸਬਜ਼ੀ ਦੀ ਦੁਕਾਨ ਦੇ ਸ਼ੀਸ਼ੇ ਟੁੱਟ ਗਏ ਅਤੇ ਦਰਵਾਜ਼ੇ ਤੱਕ ਉੱਖੜ ਗਏ ਤੇ ਇਸ ਧਮਾਕੇ ਨਾਲ ਇਕ ਵਿਅਕਤੀ ਵੀ...
ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਦੋ ਗੈਂਗਸਟਰਾਂ ਵਲੋਂ ਜੇਲ੍ਹ ਵਾਰਡਨ ਦਾ ਕੁਟਾਪਾ
. . .  about 8 hours ago
ਬਠਿੰਡਾ, 29 ਜੂਨ (ਸਤਪਾਲ ਸਿੰਘ ਸਿਵੀਆਂ)-ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਦੋ ਗੈਂਗਸਟਰਾਂ ਰਾਜਵੀਰ ਸਿੰਘ ਰਾਜਾ ਅਤੇ ਗੁਰਦੀਪ ਸਿੰਘ ਵਲੋਂ ਜੇਲ੍ਹ ਵਾਰਡਰ ਗੁਰਮੀਤ ਸਿੰਘ ਦੀ ਕੁੱਟਮਾਰ ਕਰਨ ਅਤੇ ਜੇਲ੍ਹ ਅਧਿਕਾਰੀਆਂ ਨਾਲ ਧੱਕਾਮੁੱਕੀ ਕਰਨ ਦਾ ਮਾਮਲਾ ਸਾਹਮਣੇ ਆਇਆ...
ਖਲਵਾੜਾ ਸੁਸਾਇਟੀ ਦੀ ਚੋਣ ਲਈ ਨਹੀਂ ਪਹੁੰਚੇ ਮੈਂਬਰ/ਵੋਟਰ
. . .  about 9 hours ago
ਖਲਵਾੜਾ, 29 ਜੂਨ (ਮਨਦੀਪ ਸਿੰਘ ਸੰਧੂ)- ਅੱਜ ਸਹਿਕਾਰਤਾ ਮਹਿਕਮੇ ਵਲੋਂ ਖਲਵਾੜਾ ਸੁਸਾਇਟੀ ਦੀ ਚੋਣ ਰੱਖੀ ਗਈ ਸੀ। ਇਸ ਸੰਬੰਧੀ ਮਹਿਕਮੇ ਵਲੋਂ ਇੰਸਪੈਕਟਰ ਇੰਦਰਦੀਪ ਸਿੰਘ ਅਤੇ ਕੁਲਦੀਪ ਸਿੰਘ ਚੋਣ ਕਰਵਾਉਣ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 29 ਸਾਵਣ ਸੰਮਤ 552

ਹੁਸ਼ਿਆਰਪੁਰ / ਮੁਕੇਰੀਆਂ

ਜ਼ਿਲ੍ਹੇ 'ਚ 12ਵੀਂ ਦੇ ਕੁੱਲ 10,584 ਵਿਦਿਆਰਥੀਆਂ ਨੂੰ ਮਿਲਣਗੇ ਸਮਾਰਟ ਫ਼ੋਨ-ਅਰੋੜਾ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- 'ਪੰਜਾਬ ਸਮਾਰਟ ਕੁਨੈਕਟ ਸਕੀਮ' ਤਹਿਤ ਅੱਜ ਇੱਥੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 15 ਵਿਦਿਆਰਥੀਆਂ ਨੂੰ ਆਪਣੇ ਹੱਥੀਂ ਸਮਾਰਟ ਫ਼ੋਨ ਸੌਾਪੇ | ਉਨ੍ਹਾਂ ...

ਪੂਰੀ ਖ਼ਬਰ »

ਵਿਆਹ ਤੋਂ ਡੇਢ ਮਹੀਨੇ ਬਾਅਦ ਧੋਖੇ ਨਾਲ ਵਿਦੇਸ਼ ਭੱਜਣ ਵਾਲਾ ਲਾੜਾ ਨਾਮਜ਼ਦ

ਮਾਹਿਲਪੁਰ, 12 ਅਗਸਤ (ਦੀਪਕ ਅਗਨੀਹੋਤਰੀ)- ਪਿੰਡ ਖ਼ਾਨਪੁਰ ਦੀ ਮਾਹਿਲਪੁਰ ਵਿਖੇ ਵਿਆਹੀ ਇਕ ਮੁਟਿਆਰ ਨੂੰ ਵਿਆਹ ਤੋਂ ਡੇਢ ਮਹੀਨੇ ਬਾਅਦ ਹੀ ਉਸ ਦੇ ਪੇਕੇ ਘਰ ਛੱਡ ਵਿਦੇਸ਼ ਭੱਜਣ ਵਾਲੇ ਲਾੜੇ ਨੂੰ ਨਾਮਜ਼ਦ ਕਰਕੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ...

ਪੂਰੀ ਖ਼ਬਰ »

ਲੁਟੇਰਿਆਂ ਨੇ ਸਕੂਟਰੀ ਸਵਾਰ ਔਰਤਾਂ ਨੂੰ ਲੁੱਟਣ ਦੀ ਨੀਅਤ ਨਾਲ ਕੀਤਾ ਜ਼ਖ਼ਮੀ

ਮਿਆਣੀ, 12 ਅਗਸਤ (ਹਰਜਿੰਦਰ ਸਿੰਘ ਮੁਲਤਾਨੀ)- ਅੱਜ ਦੁਪਹਿਰ ਸਮੇਂ ਪਿੰਡ ਨੱਥੂਪੁਰ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੇ ਬਲ 'ਤੇ ਸਕੂਟਰੀ ਸਵਾਰ ਔਰਤਾਂ ਨੂੰ ਲੁੱਟ-ਖੋਹ ਦਾ ਸ਼ਿਕਾਰ ਬਣਾਇਆ, ਹਾਲਾਂਕਿ ਔਰਤਾਂ ਕੋਲੋਂ ਝਪਟ ਮਾਰ ਕੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ, ਇਕ ਜ਼ਖ਼ਮੀ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਦੀ ਮੌਤ ਤੇ 1 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਪਿੰਡ ਚਿੱਪੜਾ ਦੇ ਵਾਸੀ ਜਤਿੰਦਰ ਕੁਮਾਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਚਾਚਾ ਨਸੀਬ ਸਿੰਘ ...

ਪੂਰੀ ਖ਼ਬਰ »

ਐਕਟਿਵਾ ਸਵਾਰ ਭਰਾਵਾਂ ਦੀ ਅਵਾਰਾ ਸਾਨ੍ਹ ਨਾਲ ਟੱਕਰ, ਇਕ ਦੀ ਮੌਤ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਅੱਜ ਸਵੇਰ ਸਾਰ ਸੋਨਾਲੀਕਾ ਕੰਪਨੀ 'ਚੋਂ ਡਿਊਟੀ ਕਰਕੇ ਵਾਪਸ ਆ ਰਹੇ ਐਕਟਿਵਾ ਸਵਾਰ 2 ਭਰਾਵਾਂ ਦੀ ਅਵਾਰਾ ਸਾਨ੍ਹ ਨਾਲ ਟੱਕਰ ਹੋ ਗਈ, ਜਿਸ ਕਾਰਨ ਇਕ ਜਣੇ ਦੀ ਮੌਤ ਹੋ ਗਈ, ਜਦਕਿ ਦੂਸਰਾ ਵਾਲ-ਵਾਲ ਬਚ ਗਿਆ | ...

ਪੂਰੀ ਖ਼ਬਰ »

ਪਿੰਡ ਸੱਗਲਾਂ ਵਿਖੇ ਅੱਗ ਲੱਗਣ ਕਾਰਨ 9 ਮੀਟਰ ਸੜੇ

ਦਸੂਹਾ, 12 ਅਗਸਤ (ਭੁੱਲਰ)- ਬੀਤੀ ਸ਼ਾਮ ਲਗਭਗ 6 ਵਜੇ ਪਿੰਡ ਸੱਗਲਾਂ ਵਿਖੇ ਬਕਸੇ ਵਿਚ ਲੱਗੇ ਬਿਜਲੀ ਦੇ ਮੀਟਰਾਂ ਨੂੰ ਅਚਾਨਕ ਅੱਗ ਲੱਗ ਗਈ | ਸਿੱਟੇ ਵਜੋਂ 9 ਘਰਾਂ ਦੇ ਮੀਟਰ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਏ | ਇਸ ਸਬੰਧੀ ਭੁਪਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਤਾਰਾਂ ...

ਪੂਰੀ ਖ਼ਬਰ »

ਪਿੰਡ ਸਿੰਘੋਵਾਲ ਵਿਖੇ ਸਾਬਕਾ ਫ਼ੌਜੀ ਘਰ ਦਿਨ-ਦਿਹਾੜੇ ਚੋਰੀ

ਨੰਗਲ ਬਿਹਾਲਾਂ, 12 ਅਗਸਤ (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਸਿੰਘੋਵਾਲ ਵਿਖੇ ਦਿਨ ਦਿਹਾੜੇ ਚੋਰੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਰੂਪ ਕੁਮਾਰ ਰਾਣਾ ਸਾਬਕਾ ਫ਼ੌਜੀ ਪੁੱਤਰ ਸਾਲਗ ਰਾਮ ਵਾਸੀ ਸਿੰਘੋਵਾਲ ਆਪਣੀ ਪਤਨੀ ਊਸ਼ਾ ਰਾਣੀ ਨਾਲ ਦਿਨ ਦੇ ਕਰੀਬ 11 ਵਜੇ ...

ਪੂਰੀ ਖ਼ਬਰ »

ਡਿਊਟੀ ਤੋਂ ਹਿਰਾਸਤ 'ਚ ਲਏ ਆਰ.ਟੀ.ਐਮ. ਦਾ ਥਹੁ ਪਤਾ ਨਾ ਦੇਣ ਿਖ਼ਲਾਫ਼ ਪੁਲਿਸ ਵਿਰੁੱਧ ਪ੍ਰਦਰਸ਼ਨ

ਗੜ੍ਹਦੀਵਾਲਾ, 12 ਅਗਸਤ (ਚੱਗਰ)-ਗੜ੍ਹਦੀਵਾਲਾ ਸਬ ਸਟੇਸ਼ਨ ਵਿਖੇ ਡਿਊਟੀ 'ਤੇ ਤਾਇਨਾਤ ਆਰ.ਟੀ.ਐਮ. ਨੂੰ ਗੜ੍ਹਦੀਵਾਲਾ ਪੁਲੀਸ ਵਲੋਂ ਪਾਵਰਕਾਮ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਲਏ ਬਿਨਾਂ ਲੈ ਜਾਣ 'ਤੇ ਅੱਜ ਜੁਆਇੰਟ ਐਕਸ਼ਨ ਕਮੇਟੀ ਵਲੋਂ ਕਮੇਟੀ ਦੇ ਕਨਵੀਨਰ ਅਵਤਾਰ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਟਰੱਕ ਨੇ 6 ਦੁਕਾਨਾਂ ਦਾ ਕੀਤਾ ਨੁਕਸਾਨ

ਦਸੂਹਾ, 12 ਅਗਸਤ (ਭੁੱਲਰ)- ਬੀਤੀ ਰਾਤ ਲਗਭਗ 12:30 ਵਜੇ ਇਕ ਅਣਪਛਾਤੇ ਤੇਜ਼ ਰਫ਼ਤਾਰ ਟਰੱਕ ਨੇ ਸਿਵਲ ਹਸਪਤਾਲ ਦਸੂਹਾ ਸਾਹਮਣੇ ਦੀਆਂ ਲਗਭਗ 6 ਦੁਕਾਨਾਂ ਦੀ ਭੰਨ ਤੋੜ ਕਰਦਿਆਂ ਕਾਫ਼ੀ ਨੁਕਸਾਨ ਕੀਤਾ | ਇਸ ਸਬੰਧੀ ਮੈਡੀਕਲ ਸਟੋਰਾਂ ਦੇ ਮਾਲਕਾਂ ਨੇ ਦੱਸਿਆ ਕਿ ਬੀਤੀ ਰਾਤ ...

ਪੂਰੀ ਖ਼ਬਰ »

ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪਤੀ ਨਾਮਜ਼ਦ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਦਾਜ ਲਈ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਕਥਿਤ ਦੋਸ਼ੀ ਪਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਸੈਂਚਾ ਦੀ ਵਾਸੀ ਅਨੁਰਾਧਾ ਪੁੱਤਰੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 27 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 760

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹੇ 'ਚ 27 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 760 ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਕਾਬੂ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)- ਥਾਣਾ ਮਾਡਲ ਟਾਊਨ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ ਇਕ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਉਸ ਦੀ ਰੇਤਾ ਨਾਲ ਭਰੀ ਟਰਾਲੀ ਨੂੰ ਕਬਜ਼ੇ 'ਚ ਲੈ ਲਿਆ ਹੈ | ਕਥਿਤ ਦੋਸ਼ੀ ਦੀ ਪਹਿਚਾਣ ਬਿਹਾਰੀ ਲਾਲ ਰਾਏ ਵਾਸੀ ...

ਪੂਰੀ ਖ਼ਬਰ »

ਕਾਂਗਰਸੀ ਸਰਪੰਚ ਵਲੋਂ ਬੀ.ਡੀ.ਪੀ.ਓ. ਗੜ੍ਹਸ਼ੰਕਰ 'ਤੇ ਰਿਸ਼ਵਤ ਲੈਣ ਦੇ ਦੋਸ਼

ਗੜ੍ਹਸ਼ੰਕਰ, 12 ਅਗਸਤ (ਧਾਲੀਵਾਲ)- ਪਿੰਡ ਦੇਨੋਵਾਲ ਖੁਰਦ ਨਾਲ ਲੱਗਦੀ ਬਸਤੀ ਸੈਂਸੀਆਂ ਦੇ ਕਾਂਗਰਸੀ ਸਰਪੰਚ ਜਤਿੰਦਰ ਜੋਤੀ ਜੋ ਪਿੰਡ ਦਾ ਨੰਬਰਦਾਰ ਵੀ ਹੈ, ਨੇ ਬੀ.ਡੀ.ਪੀ.ਓ. ਗੜ੍ਹਸ਼ੰਕਰ 'ਤੇ ਕਥਿਤ ਤੌਰ 'ਤੇ ਰਿਸ਼ਵਤ ਲੈਣ ਦੇ ਦੋਸ਼ ਲਗਾਏ ਹਨ | ਸਰਪੰਚ ਵਲੋਂ ਵਿਭਾਗ ਦੇ ...

ਪੂਰੀ ਖ਼ਬਰ »

ਜੋਧਪੁਰ 'ਚ 11 ਸ਼ਰਨਾਰਥੀਆਂ ਦੀ ਮੌਤ ਦੁਖਦਾਈ ਘਟਨਾ-ਖੰਨਾ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਭਾਜਪਾ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਰਾਜਸਥਾਨ ਦੇ ਜੋਧਪੁਰ 'ਚ ਇਕ ਹੀ ਪਰਿਵਾਰ ਦੇ 11 ਪਾਕਿ ਹਿੰਦੂ ਸ਼ਰਨਾਰਥੀਆਂ ਦੀ ਭੇਦਭਰੀ ਹਾਲਤ 'ਚ ਮੌਤ ਹੋ ਜਾਣ ਨੂੰ ...

ਪੂਰੀ ਖ਼ਬਰ »

ਸੁੱਖਚੈਣ ਬੌਧ ਬਣੇ ਬਸਪਾ ਨਸਰਾਲਾ ਸੈਕਟਰ ਦੇ ਪ੍ਰਧਾਨ

ਨਸਰਾਲਾ, 12 ਅਗਸਤ (ਸਤਵੰਤ ਸਿੰਘ ਥਿਆੜਾ)-ਬਸਪਾ ਹਾਈ ਕਮਾਂਡ ਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਪਿੰਡ ਚਲੋ ਮੁਹਿੰਮ ਦੇ ਤਹਿਤ ਹਲਕਾ ਸ਼ਾਮਚੁਰਾਸੀ ਦੇ ਪਿੰਡ ਨਸਰਾਲਾ ਵਿਖੇ ਜ਼ੋਨ ਇੰਚਾਰਜ ਮਨਜੀਤ ਜੱਸੀ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਦੇ ਮੁਲਾਜ਼ਮਾਂ ਵਲੋਂ ਵਿਧਾਇਕਾ ਇੰਦੂ ਬਾਲਾ ਨੂੰ ਮੰਗ ਪੱਤਰ

ਮੁਕੇਰੀਆਂ, 12 ਅਗਸਤ (ਰਾਮਗੜ੍ਹੀਆ)- ਪੰਜਾਬ ਯੂ.ਟੀ. ਮੁਲਾਜ਼ਮ ਸਾਂਝਾ ਫ਼ਰੰਟ ਦੇ ਸੱਦੇ 'ਤੇ ਤਹਿਸੀਲ ਮੁਕੇਰੀਆਂ ਵਿਖੇ ਵਿਧਾਇਕਾ ਇੰਦੂ ਬਾਲਾ ਮੁਕੇਰੀਆਂ ਨੂੰ ਸਾਂਝਾ ਮੰਗਾ ਪੱਤਰ ਦਿੱਤਾ ਗਿਆ | ਇਸ ਮੰਗ ਪੱਤਰ 'ਚ ਉਪਰੋਕਤ ਮੰਗਾਂ ਜਿਵੇਂ ਹਰ ਤਰ੍ਹਾਂ ਦੇ ਕੱਚੇ ...

ਪੂਰੀ ਖ਼ਬਰ »

ਅਲਾਇੰਸ ਕਲੱਬ ਡਾਇਮੰਡ ਨੇ ਕੋਰੋਨਾ ਸਬੰਧੀ ਜਾਗਰੂਕਤਾ ਫਲੈਕਸ ਲਗਾਈ

ਹੁਸ਼ਿਆਰਪੁਰ, 12 ਅਗਸਤ (ਨਰਿੰਦਰ ਸਿੰਘ ਬੱਡਲਾ)-ਅਲਾਇੰਸ ਕਲੱਬ ਡਾਇਮੰਡ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪੁਲਿਸ ਦੇ ਸਹਿਯੋਗ ਨਾਲ ਮਹਾਰਾਣਾ ਪ੍ਰਤਾਪ ਚੌਾਕ 'ਚ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਫਲੈਕਸ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦਾ ਸਾਲਾਨਾ ਮੈਗਜ਼ੀਨ 'ਸ਼ਿਕਸ਼ੋਦਯਾ' ਜਾਰੀ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)- ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਦਾ ਸਾਲਾਨਾ ਮੈਗਜ਼ੀਨ 'ਸ਼ਿਕਸ਼ੋਦਯਾ' 2019-2020 ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ ਤੇ ਸਕੱਤਰ ਰਿਟਾ: ਪਿ੍ੰ: ਡੀ.ਐੱਲ. ਆਨੰਦ ਵਲੋਂ ਜਾਰੀ ਕੀਤਾ ਗਿਆ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਮੀਟਿੰਗ ਹੋਈ

ਗੜ੍ਹਦੀਵਾਲਾ, 12 ਅਗਸਤ (ਚੱਗਰ)-ਗੜ੍ਹਦੀਵਾਲਾ ਵਿਖੇ ਨੰਬਰਦਾਰ ਯੂਨੀਅਨ ਦੀ ਮੀਟਿੰਗ ਐਕਟਿੰਗ ਪ੍ਰਧਾਨ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਗੜ੍ਹਦੀਵਾਲਾ ਵਿਚ ਹੋਈ | ਇਸ ਮੌਕੇ ਐਕਟਿੰਗ ਪ੍ਰਧਾਨ ਮਨੋਹਰ ਲਾਲ ਨੇ ਕਿਹਾ ਕਿ ਨੰਬਰਦਾਰਾਂ ਦੀਆਂ ਕਾਫ਼ੀ ...

ਪੂਰੀ ਖ਼ਬਰ »

ਆਊਟਡੋਰ ਸਟੇਡੀਅਮ ਦੇ ਨੇੜੇ ਖਾਲੀ ਪਲਾਟਾਂ 'ਚ ਖੜ੍ਹੇ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ

ਹੁਸ਼ਿਆਰਪੁਰ, 12 ਅਗਸਤ (ਹਰਪ੍ਰੀਤ ਕੌਰ)-ਆਊਟਡੋਰ ਸਟੇਡੀਅਮ ਦੇ ਨੇੜੇ ਆਸਪਾਸ ਦੇ ਇਲਾਕੇ 'ਚ ਖੜ੍ਹਾ ਗੰਦਾ ਪਾਣੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ਇਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਤੋਂ ਲੋਕ ਪ੍ਰੇਸ਼ਾਨ ਹਨ, ਉੱਥੇ ਇਸ ਗੰਦੇ ਪਾਣੀ ਤੋਂ ਪੈਦਾ ...

ਪੂਰੀ ਖ਼ਬਰ »

ਭਾਜਪਾ ਮਹਿਲਾ ਮੋਰਚੇ ਦੀ ਸੂਬਾ ਉਪ ਪ੍ਰਧਾਨ ਨੀਤੀ ਤਲਵਾੜ ਦਾ ਸਨਮਾਨ

ਹੁਸ਼ਿਆਰਪੁਰ, 12 ਅਗਸਤ (ਹਰਪ੍ਰੀਤ ਕੌਰ)-ਭਾਰਤੀ ਜਨਤਾ ਪਾਰਟੀ ਦੇ ਮਹਿਲਾ ਮੋਰਚੇ ਦੀ ਨਵਨਿਯੁਕਤ ਸੂਬਾ ਉਪ ਪ੍ਰਧਾਨ ਨੀਤੀ ਤਲਵਾੜ ਨੂੰ ਅੱਜ ਇੱਥੇ ਵਿਕਾਸ ਸੇਵਾ ਸੰਮਤੀ ਵਲੋਂ ਸਨਮਾਨਿਤ ਕੀਤਾ ਗਿਆ | ਸੰਸਥਾ ਪ੍ਰਧਾਨ ਮਦਨ ਲਾਲ ਸੈਣੀ ਨੇ ਕਿਹਾ ਕਿ ਨੀਤੀ ਤਲਵਾੜ ਨੇ ...

ਪੂਰੀ ਖ਼ਬਰ »

ਦੂਰਸੰਚਾਰ ਵਿਭਾਗ ਦੇ ਠੇਕਾ ਕਰਮਚਾਰੀਆਂ ਵਲੋਂ ਮਿੰਨੀ ਸਕੱਤਰੇਤ ਦੇ ਬਾਹਰ ਮੁਜ਼ਾਹਰਾ

ਹੁਸ਼ਿਆਰਪੁਰ, 12 ਅਗਸਤ (ਹਰਪ੍ਰੀਤ ਕੌਰ)- ਦੂਰਸੰਚਾਰ ਵਿਭਾਗ ਅੰਦਰ ਠੇਕੇ 'ਤੇ ਸੇਵਾਵਾਂ ਨਿਭਾ ਰਹੇ ਕਰਮਚਾਰੀਆਂ ਨੂੰ ਪਿਛਲੇ 17 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਰੋਸ ਵਿਚ ਅੱਜ ਕਰਮਚਾਰੀਆਂ ਨੇ ਸਥਾਨਕ ਮਿੰਨੀ ਸਕੱਤਰੇਤ ਦੇ ਬਾਹਰ ਲੇਬਰ ਪਾਰਟੀ ਦੇ ਪ੍ਰਧਾਨ ਜੈ ...

ਪੂਰੀ ਖ਼ਬਰ »

ਲਖਵਿੰਦਰ ਸਿੰਘ ਬਸਤੀ ਬੋਹੜਾ ਦਾ ਸਨਮਾਨ

ਮਿਆਣੀ, 12 ਅਗਸਤ (ਹਰਜਿੰਦਰ ਸਿੰਘ ਮੁਲਤਾਨੀ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਐਸ.ਸੀ. ਵਿੰਗ ਦੇ ਸਰਕਲ ਮਿਆਣੀ ਦੇ ਨਵਨਿਯੁਕਤ ਲਖਵਿੰਦਰ ਸਿੰਘ ਬਸਤੀ ਬੋਹੜਾ ਨੂੰ ਪ੍ਰਧਾਨ ਬਣਾਉਣ 'ਤੇ ਸਨਮਾਨ ਕੀਤਾ ਗਿਆ | ਕੁਲਜੀਤ ਸਿੰਘ ਬਿੱਟੂ ਸੂਬਾ ਸੀਨੀਅਰ ਮੀਤ ਪ੍ਰਧਾਨ ਬੀ.ਸੀ. ...

ਪੂਰੀ ਖ਼ਬਰ »

ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਬਡੇਸਰੋਂ ਵਾਸੀ ਪ੍ਰੇਸ਼ਾਨ

ਗੜ੍ਹਸ਼ੰਕਰ, 12 ਅਗਸਤ (ਧਾਲੀਵਾਲ)-ਪਿੰਡ ਬਡੇਸਰੋਂ ਵਿਖੇ ਪਿੰਡ ਵਾਸੀ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਪਿੰਡ ਦੇ ਰਸਤਿਆਂ ਤੇ ਗਲੀਆਂ ਵਿਚ ਖੜ੍ਹਾ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਪਿੰਡ ਦੇ ਲੋਕਾਂ ਨੂੰ ਪਿੰਡਾਂ ਬਾਹਰ ...

ਪੂਰੀ ਖ਼ਬਰ »

ਭੁੱਲੇਵਾਲ ਰਾਠਾਂ ਵਲੋਂ ਅਕਾਲੀ ਵਰਕਰਾਂ ਨਾਲ ਮੀਟਿੰਗ

ਸਮੁੰਦੜਾ, 12 ਅਗਸਤ (ਤੀਰਥ ਸਿੰਘ ਰੱਕੜ)-ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ (ਬ) ਅਤੇ ਸਾਬਕਾ ਵਿਧਾਇਕ ਵੱਲੋਂ ਪਿੰਡ ਰੁੜਕੀ ਖ਼ਾਸ ਵਿਖੇ ਅਕਾਲੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਹਰ ਮੁਹਾਜ਼ 'ਤੇ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫਿਰ ਤੋਂ ਅਕਾਲੀ ਦਲ ਨੂੰ ਸੱਤਾ ਵਿੱਚ ਲਿਆਉਣ ਲਈ ਆਪਣਾ ਮਨ ਬਣਾ ਬਣਾ ਲਿਆ ਹੈ | ਇਸ ਮੌਕੇ ਮਾ: ਨਿਰਮਲ ਸਿੰਘ ਜ਼ਿਲ੍ਹਾ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ (ਬ), ਜਥੇਦਾਰ ਬੂਟਾ ਸਿੰਘ ਅਲੀਪੁਰ ਸਾਬਕਾ ਚੇਅਰਮੈਨ, ਰਾਜਿੰਦਰ ਸਿੰਘ ਚੱਕ ਸਿੰਘਾ, ਦਿਲਬਾਗ ਸਿੰਘ ਪ੍ਰਧਾਨ ਸਹਿਕਾਰੀ ਸਭਾ, ਜੋਗਾ ਸਿੰਘ ਇਬਰਾਹਿਮਪੁਰ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਜਗਪਾਲ ਸਿੰਘ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਜੁਝਾਰ ਸਿੰਘ, ਬਲਵੀਰ ਸਿੰਘ, ਗਿਆਨ ਸਿੰਘ ਸਮੁੰਦੜਾ, ਰਾਜੀਵ ਸਮੁੰਦੜਾ ਆਦਿ ਵੀ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਅਵਾਨ ਘੋੜੇਸ਼ਾਹ ਵਿਚ ਜਵਾਹਰ ਖ਼ੁਰਾਣਾ ਨੇ ਵਰਕਰਾਂ ਨੂੰ ਕੀਤਾ ਲਾਮਬੰਦ

ਮਿਆਣੀ, 12 ਅਗਸਤ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਅਵਾਨ ਘੋੜੇਸ਼ਾਹ ਵਿਖੇ ਅਕਾਲੀ-ਭਾਜਪਾ ਵਰਕਰਾਂ ਦੀ ਅਹਿਮ ਮੀਟਿੰਗ ਸਰਪੰਚ ਬਲਵਿੰਦਰ ਕੌਰ ਮੁਲਤਾਨੀ ਤੇ ਸਾਬਕਾ ਸਰਪੰਚ ਸਤਪਾਲ ਸਿੰਘ ਮੁਲਤਾਨੀ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਭਾਜਪਾ ਦੇ ਸੂਬਾ ...

ਪੂਰੀ ਖ਼ਬਰ »

ਸਿੱਖਿਆ ਪੋ੍ਰਵਾਈਡਰ ਅਧਿਆਪਕਾਂ ਵਲੋਂ ਰੋਸ ਮਾਰਚ 15 ਨੂੰ

ਹੁਸ਼ਿਆਰਪੁਰ, 12 ਅਗਸਤ (ਨਰਿੰਦਰ ਸਿੰਘ ਬੱਡਲਾ)-ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੇ ਆਗੂ ਜਗਤਾਰ ਰਹੀਮਪੁਰੀ ਨੇ ਬਿਆਨ ਰਾਹੀਂ ਦੱਸਿਆ ਕਿ ਸਿੱਖਿਆ ਪ੍ਰੋਵਾਈਡਰ ਅਧਿਆਪਕ ਸਾਲ 2004 ਤੋਂ ਸਿੱਖਿਆ ਵਿਭਾਗ 'ਚ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ | ਉਨ੍ਹਾਂ ...

ਪੂਰੀ ਖ਼ਬਰ »

ਸਰਕਾਰੀ ਖਜ਼ਾਨਾ ਭਰਨ ਲਈ ਬੇਗਮਪੁਰਾ ਟਾਈਗਰ ਫ਼ੋਰਸ ਸ਼ੁਰੂ ਕਰੇਗਾ 'ਭੀਖ ਮੰਗੋ' ਮੁਹਿੰਮ

ਹੁਸ਼ਿਆਰਪੁਰ, 12 ਅਗਸਤ (ਹਰਪ੍ਰੀਤ ਕੌਰ)- ਸਰਕਾਰੀ ਖਜ਼ਾਨਾ ਭਰਨ ਲਈ ਕੈਪਟਨ ਸਰਕਾਰ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਆਮ ਲੋਕਾਂ ਦੇ ਹਰ ਤਰ੍ਹਾਂ ਦੇ ਚਲਾਨ ਕੱਟਣ ਦੀਆਂ ਕੀਤੀਆਂ ਹਦਾਇਤਾਂ ਦੇ ਚੱਲਦਿਆਂ ਪੁਲਿਸ ਵਲੋਂ ਵਾਹਨ ਚਾਲਕਾਂ ਦੇ ਕੱਟੇ ਜਾ ਰਹੇ ਨਜਾਇਜ਼ ਚਲਾਨਾਂ ...

ਪੂਰੀ ਖ਼ਬਰ »

ਜ਼ਹੂਰਾ ਵਿਖੇ ਖੁਰਾਣਾ ਨੇ ਬੂਟਾ ਲਗਾਇਆ

ਚੌਲਾਂਗ, 12 ਅਗਸਤ (ਸੁਖਦੇਵ ਸਿੰਘ)-ਵਾਤਾਵਰਣ ਦੀ ਸਾਂਭ ਸੰਭਾਲ ਤੇ ਪ੍ਰਦੂਸ਼ਣ ਨੂੰ ਘੱਟ ਕਰਨ ਵਾਸਤੇ ਸੀਨੀਅਰ ਆਗੂ ਤੇ ਸਟੇਟ ਕਾਰਜਕਾਰੀ ਮੈਂਬਰ ਭਾਜਪਾ ਦੇ ਪ੍ਰਭਾਰੀ ਜਲੰਧਰ ਸ਼ਹਿਰੀ ਆਗੂ ਤੇ ਸ੍ਰੀ ਜਵਾਹਰ ਖੁਰਾਣ ਵਲੋਂ ਅੱਜ ਇੱਥੋਂ ਨਜ਼ਦੀਕੀ ਪਿੰਡ ਜ਼ਹੂਰਾ ਵਿਖੇ ...

ਪੂਰੀ ਖ਼ਬਰ »

ਪਿ੍ੰ: ਸਰਬਜੀਤ ਸਿੰਘ ਨੇੇ ਲੋਕਾਂ ਨੂੰ 'ਆਪ' ਲਈ ਲਾਮਬੰਦ ਕੀਤਾ

ਚੱਬੇਵਾਲ, 12 ਅਗਸਤ (ਥਿਆੜਾ)-ਆਮ ਆਦਮੀ ਪਾਰਟੀ ਦੇ ਨੇਤਾ ਪਿ੍ੰ: ਸਰਬਜੀਤ ਸਿੰਘ ਨੇ ਹਲਕਾ ਚੱਬੇਵਾਲ ਦੇ ਵੱਖ-ਵੱਖ ਪਿੰਡਾਂ ਰਾਮਪੁਰ ਸੈਣੀਆਂ, ਫ਼ਤਿਹਪੁਰ ਕੋਠੀ, ਚੱਕ ਨਰਿਆਲ ਅਤੇ ਮੈਲੀ ਆਦਿ ਵਿਖੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਦੱਸ ਕੇ ਲਾਮਬੰਦ ...

ਪੂਰੀ ਖ਼ਬਰ »

ਨਸਰਾਲਾ 'ਚ ਕਾਂਗਰਸ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ

ਨਸਰਾਲਾ, 12 ਅਗਸਤ (ਸਤਵੰਤ ਸਿੰਘ ਥਿਆੜਾ)- ਭਾਜਪਾ ਐਸ.ਸੀ. ਮੋਰਚਾ ਵਲੋਂ ਭਾਜਪਾ ਕਾਰਜਕਾਰਨੀ ਦੇ ਮੈਂਬਰ ਮਨਜੀਤ ਬਾਲੀ ਤੱਲ੍ਹਣ ਤੇ ਭਾਜਪਾ ਦੇ ਸੀਨੀਅਰ ਆਗੂ ਬਲਵਿੰਦਰ ਗਗਨੌਲੀ ਦੀ ਅਗਵਾਈ ਵਿਚ ਨਸਰਾਲਾ ਪੈਟਰੋਲ ਪੰਪ ਵਿਖੇ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ 'ਚ ਬੀਤੇ ...

ਪੂਰੀ ਖ਼ਬਰ »

ਕੋਰੋਨਾ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ

ਭੰਗਾਲਾ, 12 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਸਬ ਸੈਂਟਰ ਗੁਰਦਾਸਪੁਰ ਵਿਖੇ ਕੋਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਐਸ.ਐਮ.ਓ. ਜਤਿੰਦਰ ਕੁਮਾਰ ਦੀ ਅਗਵਾਈ ਹੇਠ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਆਲੇ-ਦੁਆਲੇ ਦੇ ਪਿੰਡਾਂ ਤੋਂ ਦੁਕਾਨਦਾਰ, ਗਰਭਵਤੀ ਔਰਤਾਂ ਤੇ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਲੋਂ ਸ਼ਬਦ ਤੇ ਕੁਇਜ਼ ਮੁਕਾਬਲੇ

ਦਸੂਹਾ, 12 ਅਗਸਤ (ਕੌਸ਼ਲ)-ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਗੁਰਪੁਰਬ ਨੂੰ ਸਮਰਪਿਤ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੁਵਕ ਭਲਾਈ ਵਿਭਾਗ ਦੇ ਸਹਿਯੋਗ ਨਾਲ 5 ਅਗਸਤ ਨੂੰ ਆਨਲਾਈਨ ਸ਼ਬਦ ...

ਪੂਰੀ ਖ਼ਬਰ »

ਬਲਾਕ ਕਾਂਗਰਸ ਕਮੇਟੀ ਤਲਵਾੜਾ ਦੀ ਬੈਠਕ

ਰਾਮਗੜ੍ਹ ਸੀਕਰੀ, 12 ਅਗਸਤ (ਕਟੋਚ)- ਬਲਾਕ ਕਾਂਗਰਸ ਕਮੇਟੀ ਤਲਵਾੜਾ ਇਕਾਈ ਦੀ ਬੈਠਕ ਅੱਜ ਪ੍ਰਧਾਨ ਸ੍ਰੀ ਪ੍ਰੀਤਮ ਸਿੰਘ ਪ੍ਰੀਤ ਅਤੇ ਜਨਰਲ ਸਕੱਤਰ ਰਜਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਆਯੋਜਿਤ ਹੋਈ, ਜਿਸ ਵਿਚ ਪ੍ਰਮੁੱਖ ਤੌਰ 'ਤੇ ਚੌਧਰੀ ਮੋਹਨ ਲਾਲ ਜ਼ਿਲ੍ਹਾ ਉਪ ...

ਪੂਰੀ ਖ਼ਬਰ »

ਘੁੰਮਣ ਦੀ ਅਗਵਾਈ 'ਚ ਪਿੰਡ ਜਲੋਟਾ ਵਿਖੇ 'ਆਪ' ਦੀ ਮੀਟਿੰਗ

ਦਸੂਹਾ, 12 ਅਗਸਤ (ਕੌਸ਼ਲ)- ਦਸੂਹਾ ਅਧੀਨ ਆਉਂਦੇ ਪਿੰਡ ਜਲੋਟਾ ਵਿਖੇ ਆਮ ਆਦਮੀ ਪਾਰਟੀ ਦੀ ਇਕ ਹੰਗਾਮੀ ਮੀਟਿੰਗ ਨੌਜਵਾਨ ਆਗੂ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਹੋਈ | ਇਸ ਮੌਕੇ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਲੋਕ ਹੁਣ ਰਵਾਇਤੀ ਪਾਰਟੀਆਂ ਕਾਂਗਰਸ ਤੇ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਦਾ ਗਠਨ

ਹੁਸ਼ਿਆਰਪੁਰ, 12 ਅਗਸਤ (ਨਰਿੰਦਰ ਸਿੰਘ ਬੱਡਲਾ)-ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਬੈਂਕ ਕਲੋਨੀ ਦਫ਼ਤਰ ਹੁਸ਼ਿਆਰਪੁਰ ਵਿਖੇ ਸਾਥੀ ਅਮਰੀਕ ਸਿੰਘ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਅਗਲੇ 2 ਸਾਲਾਂ ਦੀ ਚੋਣ ਸਬੰਧੀ ਵਿਚਾਰਾਂ ...

ਪੂਰੀ ਖ਼ਬਰ »

ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਹਲਕਾ ਭੰਗਾਲਾ 'ਚ ਰੋਸ ਧਰਨਾ

ਭੰਗਾਲਾ, 12 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਇਕੱਤਰ ਹੋ ਕੇ ਭੰਗਾਲੇ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ | ਧਰਨੇ ਵਿਚ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਮੁਕੇਰੀਆਂ, 12 ਅਗਸਤ (ਰਾਮਗੜ੍ਹੀਆ)- ਮੁਕੇਰੀਆਂ ਪੁਲਿਸ ਵਲੋਂ ਇਕ ਵਿਅਕਤੀ ਨੂੰ 18 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ | ਐਸ.ਐੱਚ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਮੋਹਨ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਲਗਾਏ ਗਏ ਨਾਕੇ ਦੌਰਾਨ ਇਕ ਵਿਅਕਤੀ ...

ਪੂਰੀ ਖ਼ਬਰ »

ਕੈਦੀ ਤੋਂ ਮੋਬਾਈਲ ਬਰਾਮਦ

ਹੁਸ਼ਿਆਰਪੁਰ, 12 ਅਗਸਤ (ਹਰਪ੍ਰੀਤ ਕੌਰ)- ਕੇਂਦਰੀ ਜੇਲ੍ਹ ਦੇ ਇਕ ਕੈਦੀ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ | ਜੇਲ੍ਹ ਸਟਾਫ਼ ਵਲੋਂ ਸ਼ੱਕ ਹੋਣ 'ਤੇ ਕੈਦੀ ਨਿਸ਼ਾਂਤ ਖੰਨਾ ਵਾਸੀ ਕੱਚਾ ਟੋਭਾ ਦੀ ਬੈਰਕ ਦੀ ਤਲਾਸ਼ੀ ਲਈ ਗਈ ਤਾਂ ਅੰਦਰੋਂ ਇਕ ਮੋਬਾਈਲ ਬਰਾਮਦ ਹੋਇਆ | ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਔਰਤ ਦੀਆਂ ਵਾਲੀਆਂ ਝਪਟੀਆਂ

ਟਾਂਡਾ ਉੜਮੁੜ, 12 ਅਗਸਤ (ਗੁਰਾਇਆ)- ਦੁਪਹਿਰ ਸਮੇਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਔਰਤ ਕੋਲੋਂ ਤੇਜ਼ ਹਥਿਆਰਾਂ ਦੀ ਨੋਕ 'ਤੇ ਸੋਨੇ ਦੀਆਂ ਵਾਲੀਆਂ ਖੋਹਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਰਾਜਿੰਦਰ ਕੌਰ ਤੇ ਰਜਿੰਦਰ ਕੌਰ ਪਤਨੀ ਪਰਮਜੀਤ ਸਿੰਘ ਦੋਨੋਂ ...

ਪੂਰੀ ਖ਼ਬਰ »

ਵੱਖ-ਵੱਖ ਮੰਦਰਾਂ 'ਚ ਜਨਮ ਅਸ਼ਟਮੀ ਮਨਾਈ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)- ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਅੱਜ ਸ਼ਹਿਰ ਦੇ ਵੱਖ-ਵੱਖ ਮੰਦਰਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ, ਹਾਲਾਂਕਿ ਕੋਵਿਡ-19 ਵਾਇਰਸ ਦੇ ਚੱਲਦਿਆਂ ਪ੍ਰਸ਼ਾਸਨ ਵਲੋਂ ਦਿੱਤੇ ਗਏ ਨਿਰਦੇਸ਼ਾਂ ਨੂੰ ਦੇਖਦਿਆਂ ...

ਪੂਰੀ ਖ਼ਬਰ »

ਗੜ੍ਹਸ਼ੰਕਰ ਸ਼ਹਿਰ ਦੇ ਮੁੱਖ ਬੰਗਾ ਚੌਕ ਨੇ ਧਾਰਿਆ ਛੱਪੜ ਦਾ ਰੂਪ

ਗੜ੍ਹਸ਼ੰਕਰ, 12 ਅਗਸਤ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਦੇ ਮੁੱਖ ਬੰਗਾ ਚੌਕ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ | ਚੌਕ ਨੇੜਲੇ ਦੁਕਾਨਾਂ ਅੱਗੇ ਪਾਣੀ ਦਾ ਯੋਗ ਨਿਕਾਸ ਨਾ ਹੋਣ ਅਤੇ ਸੜਕ ਦਾ ਹਿੱਸਾ ਨੀਵਾਂ ਹੋਣ ਕਾਰਨ ਸੜਕ ਵਿਚ ਖੜ੍ਹ ਰਹੇ ਪਾਣੀ ਕਾਰਨ ਚੌਕ ਨੇ ...

ਪੂਰੀ ਖ਼ਬਰ »

ਗੀਤ ਮੁਕਾਬਲਿਆਂ 'ਚੋਂ ਦਸੂਹਾ ਦਾ ਉਸ਼ਾਨਜੋਤ ਪਹਿਲੇ ਸਥਾਨ 'ਤੇ

ਦਸੂਹਾ, 12 ਅਗਸਤ (ਭੁੱਲਰ)- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਿੱਖਿਆ ਵਿਭਾਗ ਵਲੋਂ ਆਨਲਾਈਨ ਵਿੱਦਿਅਕ ਮੁਕਾਬਲਿਆਂ ਵਿਚ ਗੀਤ ਮੁਕਾਬਲੇ 'ਚੋਂ ਦਸੂਹਾ ਦਾ ਓਸ਼ਾਨਜੋਤ ਸਿੰਘ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਲਾਰਾ ਲਾ ਕੇ 6 ਲੱਖ 15 ਹਜ਼ਾਰ ਠੱਗਣ ਵਾਲਾ ਨਾਮਜ਼ਦ

ਮਾਹਿਲਪੁਰ, 12 ਅਗਸਤ (ਦੀਪਕ ਅਗਨੀਹੋਤਰੀ)- ਥਾਣਾ ਮਾਹਿਲਪੁਰ ਦੀ ਪੁਲਿਸ ਨੇ ਸਟੱਡੀ ਵੀਜ਼ਾ ਦੇ ਨਾਮ 'ਤੇ ਇਕ ਵਿਅਕਤੀ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦਾ ਲਾਰਾ ਲਾ ਕੇ 6 ਲੱਖ 15 ਹਜ਼ਾਰ ਰੁਪਏ ਠੱਗ ਲਏ | ਜਾਣਕਾਰੀ ਅਨੁਸਾਰ ਵਿਜੇ ਕੁਮਾਰ ਪੁੱਤਰ ਗੁਰਮੀਤ ਰਾਮ ਵਾਸੀ ...

ਪੂਰੀ ਖ਼ਬਰ »

ਮਕਾਨ ਮਾਲਕਣ ਵਲੋਂ ਕਿਰਾਏਦਾਰ 'ਤੇ ਧਾਰਮਿਕ ਸਮੱਗਰੀ ਨੂੰ ਅੱਗ ਲਾਉਣ ਦਾ ਦੋਸ਼

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਸਥਾਨਕ ਮੁਹੱਲਾ ਸਰੂਪ ਨਗਰ ਦੇ ਇਕ ਘਰ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਮਕਾਨ ਮਾਲਕਣ ਨਿਰਮਲ ਕੌਰ ਨੇ ਕਿਰਾਏਦਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਤਾ ਉਚਾਰਨ ਮੁਕਾਬਲੇ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ...

ਪੂਰੀ ਖ਼ਬਰ »

ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ 15 ਨੂੰ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)- ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਵਲੋਂ ਉਲੀਕੇ ਸੰਘਰਸ਼ ਤਹਿਤ ਮੰਗਾਂ ਨੂੰ ਲੈ ਕੇ 15 ਅਗਸਤ ਨੂੰ ਪਟਿਆਲਾ ਵਿਖੇ ਪਹੁੰਚ ਰਹੇ ਸਿਹਤ ਮੰਤਰੀ ਬਲਵੀਰ ਸਿੰਘ ਨੂੰ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਪਿੰਡ ਰਣਸੋਤਾ ਕੀਤਾ ਸੀਲ, ਸਿਹਤ ਵਿਭਾਗ ਨੇ ਲਏ ਸੈਂਪਲ

ਨੰਗਲ ਬਿਹਾਲਾਂ, 12 ਅਗਸਤ (ਵਿਨੋਦ ਮਹਾਜਨ)- ਨਜ਼ਦੀਕੀ ਪਿੰਡ ਰਣਸੋਤਾ ਵਿਖੇ 9 ਮਰੀਜ਼ ਕੋਰੋਨਾ ਪਾਜਟੀਵ ਆਉਣ ਕਾਰਨ ਤੇ ਪਿੰਡ ਨੂੰ ਮਾਈਕ੍ਰੋ ਕੰਟੋਨਮੈਂਟ ਜ਼ੋਨ ਐਲਾਨਣ ਨਾਲ ਇਲਾਕੇ ਦੇ ਲੋਕਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਇਸ ਸਬੰਧੀ ਪ੍ਰਾਇਮਰੀ ...

ਪੂਰੀ ਖ਼ਬਰ »

ਆਧੁਨਿਕ ਤਰੀਕੇ ਨਾਲ ਬਣਾਇਆ ਵਾਲੀਬਾਲ ਖੇਡ ਮੈਦਾਨ ਤੇ ਪਾਰਕ ਬਣਿਆ ਖਿੱਚ ਦਾ ਕੇਂਦਰ

ਭੰਗਾਲਾ, 12 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਉਪ ਮੰਡਲ ਮੁਕੇਰੀਆਂ ਦੇ ਪਿੰਡ ਮਹਿਮੂਦਪੁਰ ਬਟਾਲਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵੰਤ ਸਿੰਘ ਰੰਧਾਵਾ ਤੇ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਰੰਧਾਵਾ ਦੀ ਅਗਵਾਈ ਹੇਠ ਸ਼ਾਨਦਾਰ ਪਾਰਕ, ਵਾਲੀਬਾਲ ਖੇਡ ਮੈਦਾਨ ਤੇ ...

ਪੂਰੀ ਖ਼ਬਰ »

ਦੇਸ਼ ਭਗਤ ਟੈਕਨੀਕਲ ਕਾਲਜ ਤਕਨੀਕੀ ਸਿੱਖਿਆ ਲਈ ਵਰਦਾਨ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਦੇਸ਼ ਭਗਤ ਟੈਕਨੀਕਲ ਕਾਲਜ ਜ਼ਿਲ੍ਹਾ ਹੁਸ਼ਿਆਰਪੁਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਬਣਾਇਆ ਗਿਆ ਹੈ | ਇਹ ਕਾਲਜ ਸਾਲ 2003 'ਚ ਸ਼ੁਰੂ ਹੋਇਆ ਸੀ ਅਤੇ ਕਾਲਜ 'ਚ ਬਹੁਤ ਸਾਰੇ ਟੈਕਨੀਕਲ ਟਰੇਡ ਹਨ, ਜਿਨ੍ਹਾਂ 'ਚ ...

ਪੂਰੀ ਖ਼ਬਰ »

ਚੇਅਰਮੈਨ ਜਸਪਾਲ ਸਿੰਘ ਪੰਡੋਰੀ ਵਲੋਂ ਨਵੇਂ ਕਮਰੇ ਦਾ ਨੀਂਹ ਪੱਥਰ

ਹਰਿਆਣਾ, 12 ਅਗਸਤ (ਹਰਮੇਲ ਸਿੰਘ ਖੱਖ)-ਸਰਕਾਰੀ ਐਲੀਮੈਂਟਰੀ ਸਕੂਲ ਫਾਂਬੜਾ ਵਿਖੇ ਨਵੇਂ ਕਮਰੇ ਦੀ ਉਸਾਰੀ ਲਈ ਜਸਪਾਲ ਸਿੰਘ ਪੰਡੋਰੀ ਚੇਅਰਮੈਨ ਪੰਚਾਇਤ ਸੰਮਤੀ ਭੂੰਗਾ ਨੇ ਨੀਂਹ ਪੱਧਰ ਰੱਖਿਆ | ਇਸ ਮੌਕੇ ਜਸਪਾਲ ਸਿੰਘ ਪੰਡੋਰੀ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ...

ਪੂਰੀ ਖ਼ਬਰ »

ਮਾਂ ਬੋਲੀ ਦੀ ਸਦਾ ਹੀ ਸੇਵਾ ਕਰਦਾ ਰਹਾਂਗਾ-ਪੰਮਾ ਡੂਮੇਵਾਲ

ਭੱਦੀ, 12 ਅਗਸਤ (ਨਰੇਸ਼ ਧੌਲ)-ਉੱਘੇ ਲੋਕ ਗਾਇਕ ਪੰਮਾ ਡੂਮੇਵਾਲ ਨੇ ਇਕ ਵਿਸ਼ੇਸ਼ ਮਿਲਣੀ ਦੌਰਾਨ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੀ ਪਰਪੱਕ ਤੇ ਸਾਫ ਸੁਥਰੀ ਗਾਇਕੀ ਨਾਲ ਪੰਜਾਬੀ ਮਾਂ ਬੋਲੀ ਦੀ ਨਰੋਲ ਸੇਵਾ ਕਰਦਾ ਆ ਰਿਹਾ ਹਾਂ ਤੇ ਕਰਦਾ ਰਹੇਗਾ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਤੀਜਾ ਸਥਾਨ ਪ੍ਰਾਪਤ ਕਰਨ 'ਤੇ ਢਾਡੀ ਭਰਾਵਾਂ ਦਾ ਸਨਮਾਨ

ਨਸਰਾਲਾ, 12 ਅਗਸਤ (ਸਤਵੰਤ ਸਿੰਘ ਥਿਆੜਾ)- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਅਤੇ ਭਾਈ ਤਾਰੂ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਹਰਿਆਣਾ ਸਟੇਟ ਵਲੋਂ ਵਿਦਿਆਰਥੀ ਵਰਗ ਦਾ 3 ...

ਪੂਰੀ ਖ਼ਬਰ »

ਪੈਟਰੋਲ ਪੰਪ ਲੈ ਕੇ ਦੇਣ ਦਾ ਝਾਂਸਾ ਦੇ ਕੇ ਦੋਸਤ ਤੋਂ 30 ਲੱਖ ਠੱਗੇ, 3 ਨਾਮਜ਼ਦ

ਮਾਹਿਲਪੁਰ, 12 ਅਗਸਤ (ਦੀਪਕ ਅਗਨੀਹੋਤਰੀ)- ਮਾਹਿਲਪੁਰ ਸ਼ਹਿਰ ਦੀ ਇਕ ਔਰਤ ਦੀ ਸ਼ਿਕਾਇਤ 'ਤੇ ਥਾਣਾ ਮਾਹਿਲਪੁਰ ਦੇ ਚਰਚਿਤ ਪੈਟਰੋਲ ਪੰਪ ਵਾਲਿਆਂ 'ਤੇ ਇਕ ਵਿਅਕਤੀ ਨੂੰ ਨਵਾਂ ਪੈਟਰੋਲ ਪੰਪ ਲੈ ਕੇ ਦੇਣ ਦਾ ਝਾਂਸਾ ਦੇ 30 ਲੱਖ ਰੁਪਏ ਠੱਗ ਲਏ | ਜਾਣਕਾਰੀ ਅਨੁਸਾਰ ਇੰਦਰਾ ...

ਪੂਰੀ ਖ਼ਬਰ »

ਹੁਣ ਬਾਦਲਾਂ ਦੀਆਂ ਗੁੰਮਰਾਹਕੁਨ ਗੱਲਾਂ 'ਚ ਨਹੀਂ ਆਉਣਗੇ ਕਿਸਾਨ-ਰੌੜੀ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਲਿਆਂਦੇ ਗਏ ਆਰਡੀਨੈਂਸਾਂ ਦਾ ਕੇਂਦਰੀ ਖੇਤੀਬਾੜੀ ਮੰਤਰੀ ਕੋਲੋਂ ਸਪਸ਼ਟੀਕਰਨ ਲੈਣ ਲਈ ਸੁਖਬੀਰ ਸਿੰਘ ਬਾਦਲ ਵਲੋਂ ਸਾਰੀਆਂ ਪਾਰਟੀਆਂ ਦੇ ਵਫ਼ਦ ਦੀ ਅਗਵਾਈ ਕਰਨ ਦੀ ...

ਪੂਰੀ ਖ਼ਬਰ »

ਪਿੰਡ ਪੁਹਾਰੀ ਵਿਖੇ ਵਿਅਕਤੀ ਦੀ ਲਾਸ਼ ਮਿਲੀ

ਤਲਵਾੜਾ, 12 ਅਗਸਤ (ਮਹਿਤਾ)-ਕਾਮਾਹੀ ਦੇਵੀ ਦੇ ਨਾਲ ਲੱਗਦੇ ਪਿੰਡ ਪੁਹਾਰੀ ਦੇ ਬੱਸ ਸਟੈਂਡ ਵਿਖੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਲਾਸ਼ ਨੂੰ ਵੇਖ ਕੇ ਥਾਣਾ ਤਲਵਾੜਾ ਨੂੰ ਇਸ ਦੀ ਸੂਚਨਾ ਦਿੱਤੀ ਗਈ | ਥਾਣਾ ਤਲਵਾੜਾ ਦੇ ਮੁਖੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਦਸੂਹਾ, 12 ਅਗਸਤ (ਭੁੱਲਰ)- ਦਸੂਹਾ ਵਿਖੇ ਕਾਰ ਤੇ ਸਕੂਟਰ ਦਰਮਿਆਨ ਵਾਪਰੇ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਸਬੰਧੀ ਜਾਂਚ ਅਧਿਕਾਰੀ ਏ.ਐੱਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਅਭਿਮੰਨੂ ਮੁਹੱਲਾ ਕੈਂਥਾਂ ਦਸੂਹਾ ਨੇ ਪੁਲਿਸ ਨੂੰ ਬਿਆਨ ਰਾਹੀਂ ਦੱਸਿਆ ਕਿ ਉਸ ...

ਪੂਰੀ ਖ਼ਬਰ »

ਪੁਲਿਸ ਵਲੋਂ ਟੈਂਕਰ ਚਾਲਕ ਵਿਰੁੱਧ ਮਾਮਲਾ ਦਰਜ

ਦਸੂਹਾ, 12 ਅਗਸਤ (ਭੁੱਲਰ)- ਪੁਲਿਸ ਵਲੋਂ ਟੈਂਕਰ ਚਾਲਕ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਐਸ.ਐੱਚ.ਓ. ਦਸੂਹਾ ਗੁਰਦੇਵ ਸਿੰਘ ਤੇ ਏ.ਐਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਰਲ੍ਹਣ ਕੁਮਾਰ ਪੁੱਤਰ ਘਣਸ਼ਾਮ ਵਾਸੀ ਸੇਵਾ ਸਦਨ ਕੁਸ਼ਟ ਆਸ਼ਰਮ ਦੀਨਾਨਗਰ ਗੁਰਦਾਸਪੁਰ ਨੇ ...

ਪੂਰੀ ਖ਼ਬਰ »

ਸਰਕਾਰੀ ਕਾਲਜ 'ਚ 'ਅੰਤਰਰਾਸ਼ਟਰੀ ਯੁਵਕ ਦਿਵਸ' ਮਨਾਇਆ

ਹੁਸ਼ਿਆਰਪੁਰ, 12 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਪਿ੍ੰ. ਸਤਨਾਮ ਸਿੰਘ ਦੀ ਅਗਵਾਈ 'ਚ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ: ਵਿਜੇ ਕੁਮਾਰ ਤੇ ਪ੍ਰੋ: ਰਣਜੀਤ ਕੁਮਾਰ ਦੇ ਸਹਿਯੋਗ ਨਾਲ 'ਅੰਤਰਰਾਸ਼ਟਰੀ ਯੁਵਕ ਦਿਵਸ' ...

ਪੂਰੀ ਖ਼ਬਰ »

ਗੰਨਾ ਦਾ 10 ਕਰੋੜ 72 ਲੱਖ ਰੁ: ਬਕਾਇਆ ਜਲਦ ਦੇਵੇ ਪੰਜਾਬ ਸਰਕਾਰ-ਜਰਨੈਲ ਸਿੰਘ

ਮੁਕੰਦਪੁਰ, 12 ਅਗਸਤ (ਸੁਖਜਿੰਦਰ ਸਿੰਘ ਬਖਲੌਰ)- ਭਾਰਤੀ ਕਿਸਾਨ ਯੂਨੀਅਨ ਨਵਾਂਸ਼ਹਿਰ ਦੇ ਮੀਤ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਫ਼ਿਰੋਜ਼ਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਹਿਕਾਰੀ ਕੋਆਪ੍ਰੇਟਿਵ ਲਿਮਟਡ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਬੰਗਾ, 12 ਅਗਸਤ (ਕਰਮ ਲਧਾਣਾ)- ਨਗਰ ਕੌਾਸਲ ਬੰਗਾ ਦੇ ਕੌਾਸਲਰ ਜੀਤ ਸਿੰਘ ਭਾਟੀਆ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਲੋੜਵੰਦ ਪਰਿਵਾਰਾਂ ਨੂੰ ਲੋੜੀਂਦਾ ਰਾਸ਼ਨ ਵੰਡਣ ਦਾ ਕਾਰਜ ਲਗਾਤਾਰ ਜਾਰੀ ਹੈ, ਜਿਸ ਤਹਿਤ ਇਸ ਵਾਰ ਸ਼ਹਿਰ ਦੇ 14 ਦੇ ਕਰੀਬ ਪਰਿਵਾਰਾਂ ਨੂੰ ਇਹ ਸੇਵਾ ਭੇਟ ...

ਪੂਰੀ ਖ਼ਬਰ »

ਸਮਾਰਟ ਸਕੂਲ 'ਚ ਪਿ੍ੰਸੀਪਲ ਵਲੋਂ ਲਵਪ੍ਰੀਤ ਸਿੰਘ ਦਾ ਸਨਮਾਨ

ਮੁਕੰਦਪੁਰ, 12 ਅਗਸਤ (ਸੁਖਜਿੰਦਰ ਸਿੰਘ ਬਖਲੌਰ)- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਵਿੱਦਿਅਕ ਮੁਕਾਬਲਿਆਂ ਦੇ ਜ਼ਿਲ੍ਹਾ ਪੱਧਰ ਦੇ ਨਤੀਜਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਦੇ 9ਵੀਂ ਕਲਾਸ ...

ਪੂਰੀ ਖ਼ਬਰ »

ਜੱਸੋਮਜਾਰਾ ਸਹਿਕਾਰੀ ਬਹੁਮੰਤਵੀ ਸਭਾ ਦੀ ਮੀਟਿੰਗ

ਬਹਿਰਾਮ, 12 ਅਗਸਤ (ਨਛੱਤਰ ਸਿੰਘ ਬਹਿਰਾਮ) - ਦੀ ਜੱਸੋਮਜਾਰਾ ਸਹਿਕਾਰੀ ਬਹੁਮੰਤਵੀ ਸਭਾ ਦੀ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਰਾਣੂੰ ਜੱਸੋਮਜਾਰਾ ਦੀ ਪ੍ਰਧਾਨਗੀ ਵਿਚ ਹੋਈ | ਜਿਸ ਵਿਚ ਸਭਾ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਲਈ ਵਿਚਾਰਾਂ ਕੀਤੀਆਂ ਗਈਆਂ | ਉਪਰੰਤ ...

ਪੂਰੀ ਖ਼ਬਰ »

ਵਿਕਾਸ ਕਾਰਜਾਂ ਸਦਕਾ ਗੜ੍ਹੀ ਭਾਰਟੀ ਦੀ ਬਦਲੇਗੀ ਨੁਹਾਰ-ਰਮਨ ਭੋਰੀਆ

ਔੜ,12 ਅਗਸਤ (ਜਰਨੈਲ ਸਿੰਘ ਖੁਰਦ)- ਨਹਿਰੂ ਯੁਵਾ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਮੈਡਮ ਵੰਦਨਾ ਲਾਓ ਦੀ ਅਗਵਾਈ ਹੇਠ ਸ਼ੇਰ-ਏ-ਪੰਜਾਬ ਸਪੋਰਟਸ ਐਾਡ ਵੈੱਲਫੇਅਰ ਕਲੱਬ ਤੇ ਗਰਾਮ ਪੰਚਾਇਤ ਗੜ੍ਹੀ ਭਾਰਟੀ ਨੂੰ ਗੁਰਨੂਰ ਭੋਰੀਆਂ, ਅਮਨ ਚੇੜਾ, ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਔੜ ਦੀ ਮੀਟਿੰਗ

ਔੜ/ਝਿੰਗੜਾਂ, 12 ਅਗਸਤ (ਕੁਲਦੀਪ ਸਿੰਘ ਝਿੰਗੜ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਔੜ ਦੀ ਮੀਟਿੰਗ ਸਥਾਨਕ ਧਰਮਗਿਰ ਮੰਦਿਰ ਵਿਖੇ ਪ੍ਰਧਾਨ ਅਸ਼ੋਕ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਨੇ ਆਪਣੇ ਕਿੱਤੇ ਸਬੰਧੀ ਆ ਰਹੀਆਂ ਮੁਸ਼ਕਿਲਾਂ, ...

ਪੂਰੀ ਖ਼ਬਰ »

ਮੁਲਾਜ਼ਮ ਮੰਚ ਦੇ ਸੰਘਰਸ਼ ਦੀ ਹਮਾਇਤ ਕਰੇਗੀ ਪਟਵਾਰ ਯੂਨੀਅਨ

ਬੰਗਾ, 12 ਅਗਸਤ (ਜਸਬੀਰ ਸਿੰਘ ਨੂਰਪੁਰ)- ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਫੈਸਲੇ ਮੁਤਾਬਿਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਪਟਵਾਰੀ ਸਾਂਝਾ ਮੁਲਾਜ਼ਮ ਮੰਚ ਵਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਚਲ ਰਹੇ ਸੰਘਰਸ਼ ਦੀ ਪੂਰਨ ਤੌਰ 'ਤੇ ...

ਪੂਰੀ ਖ਼ਬਰ »

ਪਿੰਡ ਥੋਪੀਆ ਤੇ ਨੰਗਲੀ ਦਾ ਛਿੰਝ ਮੇਲਾ ਮੁਲਤਵੀ

ਭੱਦੀ, 12 ਅਗਸਤ (ਨਰੇਸ਼ ਧੌਲ)-ਪਿੰਡ ਥੋਪੀਆ ਤੇ ਨੰਗਲੀਂ ਵਿਖੇ 13 ਅਗਸਤ ਨੂੰ ਕਰਵਾਇਆ ਜਾਣ ਵਾਲਾ ਸਾਲਾਨਾ ਛਿੰਝ ਮੇਲਾ ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਮੁਲਤਵੀ ਕੀਤਾ ਜਾਂਦਾ ਹੈ | ਮੁੱਖ ਚੇਲਾ ਦਰਸ਼ਨ ਲਾਲ ਤੇ ਮੁੱਖ ਚੇਲਾ ਅਸ਼ੋਕ ਕੁਮਾਰ ਨੰਬਰਦਾਰ ਨੇ ਸਮੂਹ ਸੰਗਤਾਂ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ ਦੀ ਘਟਨਾ ਨਿੰਦਣਯੋਗ-ਜਥੇ: ਬੱਲੋਵਾਲ

ਮੁਕੰਦਪੁਰ, 12 ਅਗਸਤ (ਸੁਖਜਿੰਦਰ ਸਿੰਘ ਬਖਲੌਰ)- ਮੱਧ ਪ੍ਰਦੇਸ਼ ਦੇ ਪਿੰਡ ਪਲਸੂਦ ਜ਼ਿਲ੍ਹਾ ਬੜਵਾਨੀ ਵਿਖੇ ਗ੍ਰੰਥੀ ਪ੍ਰੇਮ ਸਿੰਘ ਖਾਲਸਾ ਦੀ ਪੁਲਿਸ ਮੁਲਾਜ਼ਮਾਂ ਵਲੋਂ ਸ਼ਰੇਆਮ ਕੀਤੀ ਗਈ ਕੁੱਟਮਾਰ ਦੀ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜਨਰਲ ਸਕੱਤਰ ਜਥੇਦਾਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX