ਤਾਜਾ ਖ਼ਬਰਾਂ


ਪੱਟੀ ਹਲਕੇ ਦੇ ਪਿੰਡ ਗਦਾਈਕੇ ਵਿਖੇ 2 ਨੌਜਵਾਨਾਂ ਦਾ ਕਤਲ
. . .  31 minutes ago
ਪੱਟੀ, 27 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) - ਪੱਟੀ ਵਿਧਾਨ ਸਭਾ ਹਲਕਾ ਦੇ ਪਿੰਡ ਗਦਾਈਕੇ ਵਿਚ ਬੀਤੀ ਰਾਤ 2 ਨੌਜਵਾਨਾਂ ਦਾ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਿ੍ਤਕ ਗੁਰਦਰਸ਼ਨ ਸਿੰਘ ਉਰਫ ਸੋਨਾ ਵਾਸੀ ਵਾਸੀ...
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ
. . .  39 minutes ago
ਚੰਡੀਗੜ੍ਹ, 27 ਸਤੰਬਰ - ਪੰਜਾਬ ਵਿਧਾਨ ਸਭਾ ਦਾ ਇਕ ਦਿਨ ਦਾ ਵਿਸ਼ੇਸ਼ ਇਜਲਾਸ ਕੁੱਝ ਸਮੇਂ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ।
ਮੀਂਹ ਨਾਲ ਗਰੀਬ ਦੇ ਮਕਾਨ ਦੀ ਡਿਗੀ ਛੱਤ
. . .  55 minutes ago
ਸੰਧਵਾਂ, 27 ਸਤੰਬਰ (ਪ੍ਰੇਮੀ ਸੰਧਵਾਂ) - ਦੇਖਣ ਤੋਂ ਅਸਮਰਥ ਬੀਬੀ ਸੀਸੋ ਵਿਧਵਾ ਸਰਵਣ ਰਾਮ ਵਾਸੀ ਸੰਧਵਾਂ ਨੇ ਭਰੇ ਮਨ ਨਾਲ ਦੱਸਿਆ ਕਿ ਲਗਾਤਾਰ ਭਰਵੇਂ ਤੇ ਰਚਵੇਂ ਮੀਂਹ ਪੈਣ ਕਾਰਨ ਉਸ ਦੇ ਮਕਾਨ ਦੀ ਛੱਤ ਡਿੱਗ ਪਈ ਤੇ ਉਸ ਵੇਲੇ ਕੋਈ ਅੰਦਰ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ...
ਪ੍ਰਧਾਨ ਮੰਤਰੀ ਮੋਦੀ ਵਲੋਂ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ
. . .  1 minute ago
ਟੋਕੀਓ, 27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਵਿਚ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ...
ਯਮੁਨਾ ਨਦੀ 'ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਪਹੁੰਚਾ ਉੱਪਰ
. . .  about 1 hour ago
ਨਵੀਂ ਦਿੱਲੀ, 27 ਸਤੰਬਰ - ਰਾਸ਼ਟਰੀ ਰਾਜਧਾਨੀ ਵਿਚ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ,ਕਿਉਂਕਿ ਅੱਜ ਸਵੇਰੇ 8 ਵਜੇ ਨਦੀ 'ਚ ਪਾਣੀਂ ਦਾ ਪੱਧਰ 206.16 ਮੀਟਰ ਤੱਕ ਪਹੁੰਚ ਗਿਆ ਹੈ।ਯਮੁਨਾ ਨਦੀ ਦਾ ਖਤਰੇ ਦਾ ਨਿਸ਼ਾਨ...
ਰਾਜਸਥਾਨ ਸਿਆਸੀ ਸੰਕਟ: ਅਜੈ ਮਾਕਨ, ਮਲਿਕਾਰਜੁਨ ਖੜਗੇ ਅੱਜ ਸੋਨੀਆ ਗਾਂਧੀ ਨੂੰ ਸੌਂਪਣਗੇ ਲਿਖਤੀ ਰਿਪੋਰਟ
. . .  about 2 hours ago
ਨਵੀਂ ਦਿੱਲੀ, 27 ਸਤੰਬਰ - ਰਾਜਸਥਾਨ 'ਚ ਕਾਂਗਰਸ ਸਰਕਾਰ ਦੇ ਸਿਆਸੀ ਸੰਕਟ ਨੂੰ ਲੈ ਕੇ ਕਾਂਗਰਸ ਦੇ ਦੋਵੇਂ ਕੇਂਦਰੀ ਨਿਗਰਾਨ ਅਜੈ ਮਾਕਨ ਅਤੇ ਮਲਿਕਾਰਜੁਨ ਖੜਗੇ ਅੱਜ ਸੋਨੀਆ ਗਾਂਧੀ ਨੂੰ ਲਿਖਤੀ ਰਿਪੋਰਟ...
ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਮੋਦੀ ਪਹੁੰਚੇ ਟੋਕੀਓ
. . .  about 2 hours ago
ਟੋਕੀਓ, 27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਟੋਕੀਓ ਪਹੁੰਚ ਗਏ ਹਨ। ਸ਼ਿੰਜੋ ਆਬੇ 'ਤੇ 8 ਜੁਲਾਈ ਨੂੰ ਨਾਰਾ ਸ਼ਹਿਰ ਵਿਚ ਇਕ ਪ੍ਰਚਾਰ ਭਾਸ਼ਣ ਦੌਰਾਨ ਹਮਲਾ ਹੋਇਆ ਸੀ ਅਤੇ ਬਾਅਦ...
ਦਾਊਦ ਇਬਰਾਹਿਮ ਦੇ ਸਹਿਯੋਗੀ ਰਿਆਜ਼ ਭਾਟੀ ਨੂੰ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  about 2 hours ago
ਮੁੰਬਈ, 27 ਸਤੰਬਰ - ਮੁੰਬਈ ਕ੍ਰਾਈਮ ਬਰਾਂਚ ਦੇ ਐਂਟੀ-ਐਕਸਟੋਰਸ਼ਨ ਸੈਲ ਨੇ ਕੱਲ੍ਹ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਸਹਿਯੋਗੀ ਰਿਆਜ਼ ਭਾਟੀ ਨੂੰ ਫਿਰੌਤੀ ਦੇ ਇਕ ਮਾਮਲੇ ਦੇ ਸੰਬੰਧ ਵਿਚ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਵਿਦਿਆਰਥੀ ਜਥੇਬੰਦੀ ਐਨ. ਐਸ. ਯੂ. ਆਈ. ਦੀਆਂ ਪੰਜਾਬ ਰਾਜ ਅਤੇ ਜ਼ਿਲ੍ਹਾ ਇਕਾਈਆਂ ਭੰਗ
. . .  1 day ago
ਬੁਢਲਾਡਾ ,26 ਸਤੰਬਰ (ਸਵਰਨ ਸਿੰਘ ਰਾਹੀ)- ਵਿਦਿਆਰਥੀ ਜਥੇਬੰਦੀ ਐਨ. ਐਸ. ਯੂ. ਆਈ .ਦੀਆਂ ਪੰਜਾਬ ਦੀਆਂ ਸਾਰੀਆਂ ਰਾਜ ਅਤੇ ਜ਼ਿਲ੍ਹਾ ਇਕਾਈਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ...
ਵਿਜੀਲੈਂਸ ਨੇ ਜੰਗਲਾਤ ਵਿਭਾਗ ਦੇ ਆਈ. ਐਫ. ਐਸ. ਅਧਿਕਾਰੀ ਪਰਵੀਨ ਕੁਮਾਰ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਐਸ. ਏ. ਐਸ. ਨਗਰ, 26 ਸਤੰਬਰ (ਜਸਬੀਰ ਸਿੰਘ ਜੱਸੀ) – ਆਈ.ਐਫ.ਐਸ. ਅਧਿਕਾਰੀ ਪਰਵੀਨ ਕੁਮਾਰ, ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਫਾਰੈਸਟ (ਪੀ.ਸੀ.ਸੀ.ਐਫ.) ਜੰਗਲੀ ਜੀਵ, ਪੰਜਾਬ ਨੂੰ ...
ਪੰਜਾਬ ਕੈਬਨਿਟ ਵਲੋਂ ਲਏ ਗਏ ਅਹਿਮ ਫ਼ੈਸਲੇ
. . .  1 day ago
ਚੰਡੀਗੜ੍ਹ , 26 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨ (ਸਾਂਝੀ ਪੇਂਡੂ ਜ਼ਮੀਨ) ਦੀ ਪੂਰਨ ਮਾਲਕੀ ਗਰਾਮ ...
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਪਹੁੰਚੀ
. . .  1 day ago
ਨਵੀਂ ਦਿੱਲੀ, 26 ਸਤੰਬਰ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਪਹੁੰਚੀ । ਅਜੈ ਮਾਕਨ, ਮੱਲਿਕਾਰਜੁਨ ਖੜਗੇ, ਕੇ.ਸੀ. ਵੇਣੂਗੋਪਾਲ ...
ਜੰਮੂ-ਕਸ਼ਮੀਰ : ਕੁਲਗਾਮ ਮੁਕਾਬਲੇ 'ਚ ਫੌਜ ਦਾ ਇਕ ਜਵਾਨ ਅਤੇ 2 ਨਾਗਰਿਕ ਜ਼ਖਮੀ , ਹਸਪਤਾਲ 'ਚ ਭਰਤੀ
. . .  1 day ago
ਜੰਮੂ-ਕਸ਼ਮੀਰ: ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਇਆ ਮੁਕਾਬਲਾ
. . .  1 day ago
ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿਚ ਰਾਸ਼ਟਰੀ ਮਾਰਗ 54 ’ਤੇ ਕਿਸਾਨਾਂ ਨੇ ਆਵਾਜਾਈ ਕੀਤੀ ਠੱਪ
. . .  1 day ago
ਹਰੀਕੇ ਪੱਤਣ ,26 ਸਤੰਬਰ (ਸੰਜੀਵ ਕੁੰਦਰਾ)- ਕਰਨਾਟਕ ਸਰਕਾਰ ਵਲੋਂ ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿਚ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟਬੁੱਢਾ) ਵਲੋਂ ਰਾਸ਼ਟਰੀ ਮਾਰਗ ...
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਰਨਾਟਕਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕਿਸਾਨਾਂ ਨੇ ਰਾਸ਼ਟਰੀ ਮਾਰਗ 'ਤੇ ਲਗਾਇਆ ਜਾਮ
. . .  1 day ago
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਅੱਜ ਸਵੇਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸੰਗਠਨ ਵਲੋਂ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਵਿਖੇ ਕਰਨਾਟਕਾ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ...
ਪਨਬੱਸ ਤੇ ਪੀ. ਆਰ. ਟੀ. ਸੀ. ਦੀ ਸੂਬਾ ਪੱਧਰੀ ਹੜਤਾਲ ਮੁਲਤਵੀ
. . .  1 day ago
ਅੰਮ੍ਰਿਤਸਰ, 26 ਸਤੰਬਰ (ਗਗਨਦੀਪ ਸ਼ਰਮਾ)-ਟਰਾਂਸਪੋਰਟ ਮੰਤਰੀ ਪੰਜਾਬ ਅਤੇ ਵਿਭਾਗ ਵਲੋਂ ਕੁੱਝ ਮੰਗਾਂ ਲਾਗੂ ਕਰਨ ’ਤੇ ਸਹਿਮਤੀ’ਤੇ ਪਨਬਸ ਤੇ ਪੀ. ਆਰ. ਟੀ. ਸੀ. ਦੀ ਤਿੰਨ ਰੋਜ਼ਾ ਸੂਬਾ ਪੱਧਰੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ ਭਲਕੇ 27 ਸਤੰਬਰ (ਮੰਗਲਵਾਰ) ਨੂੰ ਪਨਬੱਸ ਤੇ ਪੀ. ਆਰ. ਟੀ. ਸੀ. ਬੱਸਾਂ ...
ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਅੱਜ ਰਾਤ ਟੋਕੀਓ ਲਈ ਰਵਾਨਾ ਹੋਣਗੇ
. . .  1 day ago
ਇਟਲੀ ਦੀਆਂ ਪਾਰਲੀਮੈਂਟ ਚੋਣਾਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ
. . .  1 day ago
ਵੈਨਿਸ (ਇਟਲੀ),26ਸਤੰਬਰ(ਹਰਦੀਪ ਸਿੰਘ ਕੰਗ)- ਇਟਲੀ ਦੀਆਂ ਹੋਈਆਂ ਪਾਰਲੀਮੈਂਟ ਚੋਣਾਂ ਦੇ ਨਤੀਜਿਆਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਸ਼ਪੱਸ਼ਟ ਬਹੁਮੱਤ ਮਿਲਿਆ ਹੈ । ਇਸ ਪਾਰਟੀ ਨੇ ਇਕੱਲੇ ਤੌਰ ’ਤੇ ਹੀ 26 ਪ੍ਰਤੀਸ਼ਤ ...
ਸੰਯੁਕਤ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਨਿੱਝਰਪੁਰਾ ਟੋਲ ਪਲਾਜ਼ਾ ਵਿਰੁੱਧ ਟੋਲ ਪਲਾਜ਼ਾ ਜਾਮ
. . .  1 day ago
ਜੰਡਿਆਲਾ ਗੁਰੂ, 26 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਅੱਜ ਭਾਈ ਬਲਦੇਵ ਸਿੰਘ ਸਿਰਸਾ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਟੋਲ ...
ਗੁਜਰਾਤ : ਭਾਰਤ ਦੁਨੀਆ ਦੀ ਵੱਡੀ ਅਰਥਵਿਵਸਥਾ ਨੂੰ ਕਾਂਗਰਸ 12ਵੇਂ ਨੰਬਰ 'ਤੇ ਲੈ ਆਈ ਸੀ ,ਨਰਿੰਦਰ ਮੋਦੀ ਇਸ ਨੂੰ 5ਵੇਂ ਸਥਾਨ 'ਤੇ ਲੈ ਆਏ - ਅਮਿਤ ਸ਼ਾਹ
. . .  1 day ago
ਦਿੱਲੀ : ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਰਾਜਸਥਾਨ ਦੇ ਸਿਆਸੀ ਸੰਕਟ 'ਤੇ ਸੋਨੀਆ ਗਾਂਧੀ ਨੂੰ ਸੌਂਪਣਗੇ ਰਿਪੋਰਟ
. . .  1 day ago
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਗ਼ਰੀਬ ਵਿਅਕਤੀ ਦੇ ਘਰ ਦੀ ਛੱਤ ਡਿੱਗੀ
. . .  1 day ago
ਲੌਂਗੋਵਾਲ,26 ਸਤੰਬਰ (ਸ.ਸ.ਖੰਨਾ,ਵਿਨੋਦ,ਹਰਜੀਤ ਸ਼ਰਮਾ)- ਸਥਾਨਕ ਮੰਡੇਰ ਕਲਾਂ ਰੋਡ ਦੇ ਨਜ਼ਦੀਕ ਨਿਰਭੈ ਸਿੰਘ ਪੁੱਤਰ ਸਰੂਪ ਸਿੰਘ ਦੀ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਮਕਾਨ ਦੀ ਛੱਤ ਡਿੱਗਣ ...
ਦੋਸ਼ੀ ਰਜਿੰਦਰ , ਕਪਿਲ , ਦੀਪਕ ਮੁੰਡੀ ਦਾ ਰਾਣਾ ਕੰਧੋਵਾਲੀਆ ਕਤਲ ਕੇਸ ਵਿਚ 5 ਦਿਨਾਂ ਦਾ ਪੁਲਿਸ ਰਿਮਾਂਡ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 21 ਭਾਦੋਂ ਸੰਮਤ 552

ਲੁਧਿਆਣਾ

-ਮਾਮਲਾ ਪੋਸਟ ਮੈਟਿ੍ਕ ਸਕਾਲਰਸ਼ਿਪ ਘੁਟਾਲੇ ਦਾ-

ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਲਈ ਬੈਂਸ ਨੇ ਲਗਾਈਆਂ ਡਿਊਟੀਆਂ

ਲੁਧਿਆਣਾ, 4 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਪੋਸਟ ਮੈਟਿ੍ਕ ਸਕਾਲਰਸ਼ਿਪ ਘੁਟਾਲੇ ਦੇ ਵਿਰੋਧ ਵਿਚ ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ...

ਪੂਰੀ ਖ਼ਬਰ »

ਵਿਧਾਇਕ ਸੰਜੇ ਤਲਵਾੜ ਵਲੋਂ ਗਲਾਡਾ ਅਧਿਕਾਰੀਆਂ ਨਾਲ ਮੀਟਿੰਗ

ਲੁਧਿਆਣਾ, 4 ਸਤੰਬਰ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਵਿਧਾਨ ਸਭਾ ਹਲਕਾ ਪੂਰਬੀ ਅਧੀਨ ਪੈਂਦੇ ਇਲਾਕਿਆਂ 'ਚ ਸ਼ੁਰੂ ਹੋਣ ਵਾਲੇ ਵਿਕਾਸ ਪ੍ਰੋਜੈਕਟਾਂ ਸਬੰਧੀ ਵਿਧਾਇਕ ਸੰਜੇ ਤਲਵਾੜ ਨੇ ਗਲਾਡਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਪ੍ਰਸਤਾਵਿਤ ਵਿਕਾਸ ...

ਪੂਰੀ ਖ਼ਬਰ »

ਸ਼ਹਿਰ 'ਚੋਂ ਨਿਕਲਦੇ ਕੂੜੇ ਦੇ ਨਿਪਟਾਰੇ ਲਈ ਮੇਅਰ ਨੇ ਕੀਤੀ ਉੱਚ ਪੱਧਰੀ ਮੀਟਿੰਗ

ਲੁਧਿਆਣਾ, 4 ਸਤੰਬਰ (ਅਮਰੀਕ ਸਿੰਘ ਬੱਤਰਾ)-ਸਨਅਤੀ ਸ਼ਹਿਰ ਲੁਧਿਆਣਾ ਵਿਚੋਂ ਨਿਕਲਦੇ ਰੋਜ਼ਾਨਾ ਕਰੀਬ 1100 ਟਨ ਕੂੜੇ ਦਾ ਆਧੁਨਿਕ ਠੰਗ ਨਾਲ ਨਿਪਟਾਰਾ ਨਾ ਹੋਣ ਦੇ ਹੱਲ ਲਈ ਸ਼ੁੱਕਰਵਾਰ ਨੂੰ ਮੇਅਰ ਬਲਕਾਰ ਸਿੰਘ ਸੰਧੂ ਵਲੋਂ ਕੂੜੇ ਦੀ ਸਾਂਭ ਸੰਭਾਲ ਦਾ ਕੰਮ ਕਰ ਰਹੀ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਦੋ ਨੌਜਵਾਨ ਗਾਂਜੇ ਸਮੇਤ ਕਾਬੂ

ਇਯਾਲੀ/ਥਰੀਕੇ, 4 ਸਤੰਬਰ (ਰਾਜ ਜੋਸ਼ੀ)-ਥਾਣਾ ਸਦਰ ਦੀ ਪੁਲਿਸ ਨੇ ਸੂਆ ਰੋਡ ਪਿੰਡ ਥਰੀਕੇ ਵਿਖੇ ਲਗਾਏ ਨਾਕੇ 'ਤੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ 3 ਕਿਲੋ ਗਾਂਜੇ ਸਮੇਤ ਗਿ੍ਫਤਾਰ ਕੀਤਾ ਹੈ, ਜਿਸ 'ਤੇ ਥਾਣਾ ਸਦਰ ਵਿਖੇ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕਰਕੇ ਅਗਲੀ ...

ਪੂਰੀ ਖ਼ਬਰ »

ਮਾਮਲਾ ਫੈਕਟਰੀ 'ਚ ਹੋਈ ਲੜਕੀ ਦੀ ਮੌਤ ਦਾ

ਪ੍ਰਬੰਧਕ ਪਿਓ-ਪੁੱਤਰ ਖ਼ਿਲਾਫ਼ ਕੇਸ ਦਰਜ ਲੁਧਿਆਣਾ, 4 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਫੇਸ ਚਾਰ ਵਿਚ ਫੈਕਟਰੀ 'ਚ ਹੋਈ ਲੜਕੀ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਪ੍ਰਬੰਧਕ ਪਿਓ-ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਲੁਧਿਆਣਾ 'ਚ ਅੱਜ ਕੋਰੋਨਾ ਨਾਲ 17 ਮਰੀਜ਼ਾਂ ਦੀ ਮੌਤ, 341 ਨਵੇਂ ਮਾਮਲੇ ਆਏ ਸਾਹਮਣੇ

ਲੁਧਿਆਣਾ, 4 ਸਤੰਬਰ (ਸਲੇਮਪੁਰੀ)-ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ | ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 17 ਮਰੀਜ਼ਾਂ ਦੀ ਜਾਨ ਚਲੀ ਗਈ ਹੈ, ਜਿਸ ...

ਪੂਰੀ ਖ਼ਬਰ »

ਛੇੜਖਾਨੀ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 4 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੀ ਪੁਲਿਸ ਨੇ ਪ੍ਰੀਤ ਨਗਰ ਵਿਚ ਰਹਿਣ ਵਾਲੀ ਇਕ ਨਾਬਾਲਗ ਲੜਕੀ ਨਾਲ ਛੇੜਖਾਨੀ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜ੍ਹਤ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਅਮਲ ...

ਪੂਰੀ ਖ਼ਬਰ »

ਲੜਕੀ ਵਰਗਲਾਉਣ ਦੇ ਮਾਮਲੇ 'ਚ ਨੌਜਵਾਨ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 4 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਾਬਾਲਗ ਲੜਕੀ ਨੂੰ ਵਰਗਲਾਉਣ ਦੇ ਮਾਮਲੇ ਵਿਚ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਲੜਕੀ ਦੇ ਪਿਤਾ ਰਵਿੰਦਰ ਸਾਹੂ ਵਾਸੀ ਮੁੰਡੀਆਂ ਕਲਾਂ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

-ਮਾਮਲਾ ਸ਼ਹਿਰ ਵਿਚਲੀਆਂ ਡੇਅਰੀਆਂ ਸ਼ਿਫਟ ਕਰਨ ਦਾ- ਗਡਵਾਸੂ ਅਧਿਕਾਰੀਆਂ ਨੂੰ ਫਿਜ਼ੀਬਿਲਟੀ ਰਿਪੋਰਟ ਤਿਆਰ ਕਰਨ ਦੀ ਦਿੱਤੀ ਹਿਦਾਇਤ

ਲੁਧਿਆਣਾ, 4 ਸਤੰਬਰ (ਅਮਰੀਕ ਸਿੰਘ ਬੱਤਰਾ)-ਸਥਾਨਕ ਤਾਜਪੁਰ ਰੋਡ ਤੇ ਹੈਬੋਵਾਲ ਰੋਡ ਡੇਅਰੀ ਕੰਪਲੈਕਸ ਦੀਆਂ ਡੇਅਰੀਆਂ ਨੂੰ ਨਗਰ ਨਿਗਮ ਦੀ ਹਦੂਦ ਤੋਂ ਬਾਹਰ ਲਿਜਾਉਣ ਲਈ ਚੱਲ ਰਹੀ ਯੋਜਨਾ ਤਹਿਤ ਸ਼ੁੱਕਰਵਾਰ ਨੂੰ ਮੇਅਰ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਮੀਟਿੰਗ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਣ ਲਈ ਪ੍ਰਸ਼ਾਸਨ ਦੀਆਂ ਹਦਾਇਤਾਂ 'ਤੇ ਅਮਲ ਜ਼ਰੂਰੀ-ਮਿੱਢਾ

ਲੁਧਿਆਣਾ, 4 ਸਤੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਤੇ ਮਿੱਢਾ ਚੌਕ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਿੱਢਾ ਨੇ ਗੱਲਬਾਤ ਦੌਰਾਨ ਕਿਹਾ ਕਿ ਕੋਵਿਡ-19 ਦੀ ਚੇਨ ਨੂੰ ਤੋੜਨ ਲਈ ਜਾਗਰੂਕ ਹੋਣਾ ਅਤਿ ਹੀ ਜ਼ਰੂਰੀ ਹੈ ਅਤੇ ...

ਪੂਰੀ ਖ਼ਬਰ »

ਕਾਕਾ ਗਰੇਵਾਲ ਨੂੰ ਚੇਅਰਮੈਨ ਬਣਾਉਣ ਨਾਲ ਕਾਂਗਰਸੀ ਵਰਕਰਾਂ ਦੇ ਹੌਾਸਲੇ ਬੁਲੰਦ ਹੋਏ-ਵਿਰਕ/ਧਾਲੀਵਾਲ

ਹੰਬੜਾਂ, 4 ਸਤੰਬਰ (ਹਰਵਿੰਦਰ ਸਿੰਘ ਮੱਕੜ)-ਕਾਂਗਰਸ ਪਾਰਟੀ ਦੇ ਜੁਝਾਰੂ ਵਰਕਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੂੰ ਮਾਰਕੀਟ ਕਮੇਟੀ ਜਗਰਾਉਂ ਦਾ ਚੇਅਰਮੈਨ ਬਣਾਉਣ 'ਤੇ ਕਾਂਗਰਸੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਮਿਹਨਤ ਕਰਨ ਵਾਲੇ ਕਾਂਗਰਸੀ ...

ਪੂਰੀ ਖ਼ਬਰ »

ਨਗਰ ਨਿਗਮ ਲੁਧਿਆਣਾ ਦੀ ਹਦੂਦ ਤੋਂ ਬਾਹਰ ਇਕ ਕਿਲੋਮੀਟਰ ਇਲਾਕਿਆਂ 'ਚ ਬਣੀਆਂ ਕਾਲੋਨੀਆਂ ਦਾ ਸਰਵੇ ਕਰਾਕੇ ਅਰਬਨ ਏਰੀਆ ਐਲਾਨਣ ਦੀ ਮੰਗ

ਲੁਧਿਆਣਾ, 4 ਸਤੰਬਰ (ਅਮਰੀਕ ਸਿੰਘ ਬੱਤਰਾ)- ਆਰ.ਟੀ.ਆਈ. ਵਰਕਰ ਅਤੇ ਐਡਵੋਕੇਟ ਨਲਿਨ ਕੌਸ਼ਿਕ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਲੁਧਿਆਣਾ ਦੀ ਹਦੂਦ ਤੋਂ ਬਾਹਰ ਇਕ ਕਿਲੋਮੀਟਰ ਖੇਤਰ ਵਿਚ ਬਣੀਆਂ ਕਾਲੋਨੀਆ/ ਇਲਾਕੇ ਦਾ ਸਰਵੇ ਕਰਾ ਕੇ ਅਰਬਨ ਏਰੀਆ ਐਲਾਨ ਕੇ ਮਿਊਾਸਿਪਲ ...

ਪੂਰੀ ਖ਼ਬਰ »

ਆਈ. ਐੱਨ. ਟੀ. ਯੂ. ਸੀ. ਵਲੋਂ ਲੋਟੇ ਵਾਈਸ ਚੇਅਰਮੈਨ ਨਿਯੁੱਕਤ

ਢੰਡਾਰੀ ਕਲਾਂ, 4 ਸਤੰਬਰ (ਪਰਮਜੀਤ ਸਿੰਘ ਮਠਾੜੂ)-ਪ੍ਰਸਿੱਧ ਉਦਯੋਗਪਤੀ ਮਨਜੀਤ ਸਿੰਘ ਲੋਟੇ ਨੂੰ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਵਲੋਂ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਆਈ.ਐੱਨ.ਟੀ.ਯੂ.ਸੀ. ਦੇ ਪੰਜਾਬ ਚੇਅਰਮੈਨ ਬਲਬੀਰ ਸਿੰਘ ਕੇ. ਪੀ. ਦੁਆਰਾ ਭੇਜੇ ...

ਪੂਰੀ ਖ਼ਬਰ »

ਲੁਟੇਰੇ ਲੜਕੀ ਦਾ ਮੋਬਾਈਲ ਖੋਹ ਕੇ ਫ਼ਰਾਰ

ਲੁਧਿਆਣਾ, 4 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਦੇ ਇਲਾਕੇ ਦੀਪ ਹਸਪਤਾਲ ਨੇੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਲੜਕੀ ਪਾਸੋਂ ਉਸ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸਬੰਧੀ ਮਾਡਲ ਹਾਊਸ ਦੀ ਰਹਿਣ ਵਾਲੀ ਗਰਿਮਾ ਸਰੀਨ ਨਾਮੀ ਲੜਕੀ ਦੀ ਸ਼ਿਕਾਇਤ 'ਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਸੜਕ 'ਤੇ ਜਾ ਰਹੀ ਸੀ ਕਿ ਲੁਟੇਰੇ ਉਸਦੇ ਨੇੜੇ ਆਏ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ |

ਖ਼ਬਰ ਸ਼ੇਅਰ ਕਰੋ

 

ਖੁਰਾਕ ਸਪਲਾਈ ਵਿਭਾਗ ਸਖ਼ਤ ਮੂਡ 'ਚ, ਅਨੇਕਾਂ ਰਾਸ਼ਨ ਡੀਪੂ ਕੀਤੇ ਮੁਅਤੱਲ

ਲੁਧਿਆਣਾ, 4 ਸਤੰਬਰ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਕਾਫ਼ੀ ਸਖ਼ਤ ਮੂਡ ਵਿਚ ਨਜ਼ਰ ਆ ਰਿਹਾ ਹੈ ਅਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ 'ਤੇ ਰਾਸ਼ਨ ਡਿਪੂਆਂ ਅਤੇ ਭੱਠਿਆਂ ਖਿਲਾਫ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਵਿਭਾਗ ਵਲੋਂ ਪਿਛਲੇ ਦਿਨੀਂ ...

ਪੂਰੀ ਖ਼ਬਰ »

ਵਿਧਾਇਕ ਬੈਂਸ ਕੋਰੋਨਾ ਵਰਗੇ ਸੰਜੀਦਾ ਮਾਮਲੇ 'ਤੇ ਘਟੀਆ ਰਾਜਨੀਤੀ ਨਾ ਕਰਨ- ਸਿੱਧੂ

ਲੁਧਿਆਣਾ, 4 ਸਤੰਬਰ (ਕਵਿਤਾ ਖੁੱਲਰ)-ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਤੋਂ ਸਾਨੂੰ ਸੁਚੇਤ ਹੋਣ ਦੀ ਅਤੇ ਦੂਜਿਆਂ ਨੂੰ ਸੁਚੇਤ ਕਰਨ ਦੀ ਜ਼ਰੂਰਤ ਹੈ ਤਾਂਕਿ ਇਸ ਭਿਆਨਕ ਬਿਮਾਰੀ ਤੋਂ ਆਪ ਬਚਿਆ ਤੇ ਦੂਜਿਆਂ ਨੂੰ ਬਚਾਇਆ ਜਾ ਸਕੇ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਐਸ. ਐਸ. ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ

ਲੁਧਿਆਣਾ, 4 ਸਤੰਬਰ (ਅਕਰੀਕ ਸਿੰਘ ਬੱਤਰਾ) - ਐਸ.ਐਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਅਤੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਜੀਦਾ ਦੀ ਅਗਵਾਈ ਵਿਚ ਹੋਈ | ਸੂਬਾ ਸਕੱਤਰ ਹਰਜੀਤ ਸਿੰਘ ਜੀਦਾ ਨੇ ...

ਪੂਰੀ ਖ਼ਬਰ »

ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਨਹੀਂ ਕੋਈ ਚਹਿਲ ਪਹਿਲ

ਲੁਧਿਆਣਾ, 4 ਸਤੰਬਰ (ਜੁਗਿੰਦਰ ਸਿੰਘ ਅਰੋੜਾ)-ਕੋਰੋਨਾ ਵਾਇਰਸ ਦੇ ਕਾਰਨ ਪੈਦਾ ਹੋਏ ਹਾਲਾਤ ਦੇ ਚੱਲਦਿਆਂ ਸਰਕਾਰ ਵਲੋਂ ਕਾਰੋਬਾਰੀਆਂ ਨੂੰ ਸ਼ਾਮ 6.30 ਵਜੇ ਤੱਕ ਕੰਮਕਾਜ ਕਰਨ ਦੀ ਛੂਟ ਦਿੱਤੀ ਜਾ ਰਹੀ ਹੈ, ਪਰ ਇਸਦੇ ਬਾਵਜੂਦ ਕੋਈ ਵਿਸ਼ੇਸ਼ ਖਰੀਦਾਰ ਨਾ ਹੋਣ ਕਾਰਨ ਸ਼ਹਿਰ ...

ਪੂਰੀ ਖ਼ਬਰ »

ਰਣਜੋਧ ਸਿੰਘ ਦੀ 'ਕੋਰੋਨਾ ਸਟੋਰੀ' ਕਿਤਾਬ ਅੱਜ ਹੋਵੇਗੀ ਜਾਰੀ

ਲੁਧਿਆਣਾ, 4 ਸਤੰਬਰ (ਪੁਨੀਤ ਬਾਵਾ)-ਰਾਮਗੜ੍ਹੀਆ ਕੰਨਿਆ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਰਾਮਗੜ੍ਹੀਆ ਐਜੂਕੇਸ਼ਨਲ ਕੌਾਸਲ ਦੇ ਪ੍ਰਧਾਨ ਤੇ ਉੱਘੇ ਸਨਅਤਕਾਰ ਰਣਜੋਧ ਸਿੰਘ ਦੀ 'ਕੋਰੋਨਾ ਸਟੋਰੀ' ਕਿਤਾਬ 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਨੇ ਖਾਲੀ ਪੀਪੇ ਰੱਖ ਕੇ ਦਿੱਤਾ ਰੋਸ ਧਰਨਾ

ਲੁਧਿਆਣਾ, 4 ਸਤੰਬਰ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ 'ਚ ਸੇਵਾਵਾਂ ਨਿਭਾ ਰਹੀਆਂ ਆਸ਼ਾ ਵਰਕਰਾਂ ਵਲੋਂ ਮੰਗਾਂ ਨੂੰ ਲੈ ਕੇ ਲੁਧਿਆਣਾ 'ਚ ਸ਼ੁਰੂ ਕੀਤਾ ਧਰਨਾ ਲਗਾਤਾਰ ਜਾਰੀ ਹੈ | ਅੱਜ ਆਸ਼ਾ ਵਰਕਰ ਯੂਨੀਅਨ ਦੀ ਪ੍ਰਧਾਨ ਰਾਜਵੀਰ ਕੌਰ ਨੇ ਸਿਵਲ ਹਸਪਤਾਲ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੂੰ ਲੋਕ ਚੱਲਦਾ ਕਰਨ ਲਈ ਕਾਹਲੇ-ਦਾਨਵ

ਲੁਧਿਆਣਾ, 4 ਸਤੰਬਰ (ਪੁਨੀਤ ਬਾਵਾ)-ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸਰਕਾਰ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਤੇ ਘੁਟਾਲਿਆਂ ਤੇ ਭਿ੍ਸ਼ਟਾਚਾਰ ਵਿਚ ਧਸੀ ਹੋਈ ਕਾਂਗਰਸ ਸਰਕਾਰ ਨੂੰ ਚੱਲਦਾ ਕਰਨ ਲਈ ਪੰਜਾਬ ਦਾ ਹਰ ਵਰਗ ਕਾਹਲਾ ਪਿਆ ਹੋਇਆ ਹੈ | ਉਪਰੋਕਤ ...

ਪੂਰੀ ਖ਼ਬਰ »

ਨਿੱਜੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦੀ ਕੁੱਟਮਾਰ

ਲੁਧਿਆਣਾ, 4 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁੱਗਰੀ ਇਲਾਕੇ ਵਿਚ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਗਏ ਹਮਲੇ ਵਿਚ ਨੌਜਵਾਨ ਜ਼ਖਮੀ ਹੋ ਗਿਆ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿਚ ਦੀਪਕ ਕੁਮਾਰ ਵਾਸੀ ਦੁੱਗਰੀ ਦੀ ਸ਼ਿਕਾਇਤ 'ਤੇ ਕਰਨ ਸ਼ਰਮਾ, ...

ਪੂਰੀ ਖ਼ਬਰ »

ਭੁੱਕੀ ਤੇ ਗਾਂਜਾ ਸਮੇਤ ਦੋ ਗਿ੍ਫ਼ਤਾਰ

ਲੁਧਿਆਣਾ, 4 ਸਤੰਬਰ (ਪਰਮਿੰਦਰ ਸਿੰਘ ਅਹੂਜਾ)-ਲੁਧਿਆਣਾ ਪੁਲਿਸ ਨੇ ਭੁੱਕੀ ਤੇ ਗਾਂਜੇ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਿਲ ਹੈ | ਪਹਿਲੇ ਮਾਮਲੇ ਵਿਚ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ...

ਪੂਰੀ ਖ਼ਬਰ »

ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਲੁਧਿਆਣਾ, 4 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਭਾਮੀਆਂ ਖੁਰਦ ਵਿਚ ਇਕ ਨੌਜਵਾਨ ਵਲੋਂ ਸ਼ੱਕੀ ਹਾਲਤਾਂ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ...

ਪੂਰੀ ਖ਼ਬਰ »

ਅਸ਼ੋਕ ਗਿੱਲ ਸਾਥੀਆਂ ਸਮੇਤ ਭਾਵਾਧਸ 'ਚ ਸ਼ਾਮਿਲ

ਲੁਧਿਆਣਾ, 4 ਸਤੰਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਮੁੱਖ ਦਫ਼ਤਰ ਵਿਖੇ ਬਾਸਕਟਬਾਲ ਕੋਚ ਤੇ ਨੈਸ਼ਨਲ ਬਾਸਕਟਬਾਲ 2007 ਦੇ ਚੈਂਪੀਅਨ ਅਸ਼ੋਕ ਗਿੱਲ ਭਾਵਾਧਸ ਦੇ ਧਰਮ ਗੁਰੂ ਪ੍ਰਭੂ ਰਿਸ਼ੀ ਰਤਨਾਕਰ ਦੀ ਵਿਚਾਰ ਧਾਰਾ ਤੋਂ ਪ੍ਰਭਾਵਿਤ ਹੋ ਕੇ ...

ਪੂਰੀ ਖ਼ਬਰ »

ਜਥੇ. ਚਰਨ ਸਿੰਘ ਨੂੰ ਐੱਸ. ਜੀ. ਪੀ. ਸੀ. ਦੀ ਕਾਰਜਕਾਰਨੀ 'ਚ ਸ਼ਾਮਿਲ ਕੀਤਾ ਜਾਵੇ- ਮਲਕੀਤ ਸਿੰਘ

ਆਲਮਗੀਰ, 4 ਸਤੰਬਰ (ਜਰਨੈਲ ਸਿੰਘ ਪੱਟੀ)-ਭਾਈ ਨੱਥਾਂਮੱਲ, ਭਾਈ ਅਬਦੁੱਲਾ ਢਾਡੀ ਸਭਾ ਦੇ ਕੇਂਦਰੀ ਤੇ ਜ਼ਿਲ੍ਹਾ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਸ਼੍ਰੋਮਣੀ ਢਾਡੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ...

ਪੂਰੀ ਖ਼ਬਰ »

ਕੌਾਸਲਰ ਬਲਵਿੰਦਰ ਕੌਰ ਤੇ ਭੋਲਾ ਗਰੇਵਾਲ ਨੇ ਨਵੇਂ ਲੱਗੇ ਟਿਊਬਵੈੱਲ ਦੀ ਕੀਤੀ ਸ਼ੁਰੂਆਤ

ਲੁਧਿਆਣਾ, 4 ਸਤੰਬਰ (ਕਵਿਤਾ ਖੁੱਲਰ)-ਵਾਰਡ ਨੰ.-11 ਅਧੀਨ ਪੈਂਦੇ ਮਹਾਰਾਣਾ ਪ੍ਰਤਾਪ ਨਗਰ ਵਿਖੇ 18.50 ਲੱਖ ਲਾਗਤ ਨਾਲ ਨਵੇਂ ਲੱਗੇ ਟਿਊਬਵੈਲ ਦਾ ਕੌਾਸਲਰ ਬੀਬੀ ਬਲਵਿੰਦਰ ਕੌਰ ਗਰੇਵਾਲ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਰਨਲ ਸਕੱਤਰ ਦਲਜੀਤ ਸਿੰਘ ਗਰੇਵਾਲ ਭੋਲਾ ਵਲੋਂ ...

ਪੂਰੀ ਖ਼ਬਰ »

ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸੜਕ 'ਤੇ ਪਏ ਖੱਡੇ ਦੇ ਰਹੇ ਹਨ ਸੜਕੀ ਹਾਦਸਿਆਂ ਨੂੰ ਸੱਦਾ

ਫੁੱਲਾਂਵਾਲ, 4 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸਮਾਰਟ ਸ਼ਹਿਰ ਲੁਧਿਆਣਾ ਨੂੰ ਪੱਖੋਵਾਲ ਨਾਲ ਜੋੜਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਜਿਸ 'ਤੇ ਲਲਤੋਂ ਚੌਕ ਲਾਗੇ ਪਏ ਵੱਡੇ-ਵੱਡੇ ਖੱਡੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਤਾਂ ਬਣ ਹੀ ਰਹੇ ਹਨ, ਨਾਲ ਹੀ ਕਿਸੇ ...

ਪੂਰੀ ਖ਼ਬਰ »

ਨਾਸ਼ਪਤੀ ਦੀ ਕਾਸ਼ਤ ਬਾਰੇ ਪੀ.ਏ.ਯੂ. ਦੇ ਫ਼ਲ ਵਿਗਿਆਨ ਵਿਭਾਗ ਨੇ ਵੈਬੀਨਾਰ ਕਰਵਾਇਆ

ਲੁਧਿਆਣਾ, 4 ਸਤੰਬਰ (ਪੁਨੀਤ ਬਾਵਾ)-ਨਾਸ਼ਪਤੀਆਂ ਦੀ ਕਾਸ਼ਤ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫ਼ਲ ਵਿਗਿਆਨ ਵਿਭਾਗ ਵਲੋਂ ਇਕ ਵੈਬੀਨਾਰ ਕਰਵਾਇਆ ਗਿਆ, ਜਿਸ ਵਿਚ 200 ਤੋਂ ਵੱਧ ਕਿਸਾਨਾਂ, ਬਾਗਬਾਨੀ ਮਾਹਿਰਾਂ ਤੇ ਵਿਗਿਆਨੀਆਂ ਨੇ ਹਿੱਸਾ ਲਿਆ | ਯੂਨੀਵਰਸਿਟੀ ...

ਪੂਰੀ ਖ਼ਬਰ »

ਰਿਹਾਇਸ਼ੀ ਕਿਰਾਏ ਦੀ ਜਾਇਦਾਦ ਤੋਂ 7.5 ਫੀਸਦੀ ਪ੍ਰਾਪਰਟੀ ਟੈਕਸ ਵਸੂਲੇ ਜਾਣ ਦੀ ਵਿਰੋਧੀ ਧਿਰ ਵਲੋਂ ਖਿਲਾਫਤ

ਲੁਧਿਆਣਾ, 4 ਸਤੰਬਰ (ਅਮਰੀਕ ਸਿੰਘ ਬੱਤਰਾ)- ਪੰਜਾਬ ਸਰਕਾਰ ਵਲੋਂ ਪੀ. ਜੀ. ਹੋਸਟਲਜ਼ ਅਤੇ ਕਿਰਾਏ ਦੀਆਂ ਰਿਹਾਇਸ਼ੀ ਜਾਇਦਾਦਾਂ 'ਤੇ 7.5 ਫੀਸਦੀ ਪ੍ਰਾਪਰਟੀ ਟੈਕਸ ਲਗਾਏ ਜਾਣ ਦਾ ਵਿਰੋਧੀ ਧਿਰ ਦੇ ਆਗੂਆਂ ਵਲੋਂ ਸਖਤ ਵਿਰੋਧ ਕਰਦਿਆਂ ਕਿਹਾ ਗਿਆ ਹੈ ਕਿ ਕੋਰੋਨਾ ਕਾਰਨ ...

ਪੂਰੀ ਖ਼ਬਰ »

ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਨਅਤਕਾਰ ਰਣਜੋਧ ਸਿੰਘ ਨੇ ਆਪਣੇ ਕਾਰਖਾਨੇ 'ਚ ਬਣਾਈ ਲਾਇਬ੍ਰੇਰੀ

ਲੁਧਿਆਣਾ, 4 ਸਤੰਬਰ (ਪੁਨੀਤ ਬਾਵਾ)-ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਵਿਸਾਰਨ 'ਚ ਜਿੱਥੇ ਕਈ ਧਿਰਾਂ ਜ਼ਿੰਮੇਵਾਰ ਹਨ, ਉੱਥੇ ਸਨਅਤਕਾਰ ਰਣਜੋਧ ਸਿੰਘ ਵਰਗੇ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਵੀ ਹਨ, ਜਿਨ੍ਹਾਂ ਨੇ ਆਪਣੇ ਕਾਰਖ਼ਾਨੇ ਦੇ ...

ਪੂਰੀ ਖ਼ਬਰ »

ਬਾਲ ਭਲਾਈ ਕਮੇਟੀ ਨੇ ਮਾਂ-ਬਾਪ ਨੂੰ ਬੱਚੇ ਨਾਲ ਮਿਲਾਇਆ

ਲੁਧਿਆਣਾ, 4 ਸਤੰਬਰ (ਪੁਨੀਤ ਬਾਵਾ)-ਬਚਪਨ ਬਚਾਓ ਅੰਦੋਲਨ ਤੇ ਬਾਲ ਭਲਾਈ ਕਮੇਟੀ ਦੇ ਮੈਂਸਰ ਸੰਜੇ ਮਹੇਸ਼ਵਰੀ ਪਿਛਲੇ 6 ਮਹੀਨੇ ਤੋਂ ਆਪਣੇ ਬੱਚੇ ਦੀ ਭਾਲ ਕਰ ਰਹੇ ਮਾਪਿਆਂ ਲਈ ਰੱਬ ਦਾ ਰੂਪ ਬਣ ਕੇ ਸਾਹਮਣੇ ਆਏ ਹਨ | ਉਨ੍ਹਾਂ ਨੇ ਮਾਂ-ਬਾਪ ਨੂੰ ਉਨ੍ਹਾਂ ਦੇ ਬੱਚੇ ਨਾਲ ...

ਪੂਰੀ ਖ਼ਬਰ »

ਲਵ ਦਰਾਵਿੜ ਤੇ ਮੁਕਲ ਹੰਸ ਦੀ ਅਗਵਾਈ ਹੇਠ ਧਰਮਸੋਤ ਖਿਲਾਫ਼ ਰੋਸ ਮੁਜ਼ਾਹਰਾ

ਲੁਧਿਆਣਾ, 4 ਸਤੰਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਯੂਥ ਵਿੰਗ ਦੇ ਕੌਮੀ ਪ੍ਰਧਾਨ ਲਵ ਦਰਾਵਿੜ ਤੇ ਮੁਕਲ ਹੰਸ ਦੀ ਅਗਵਾਈ ਹੇਠ ਸਕਾਲਰਸ਼ਿਪ ਘੁਟਾਲੇ ਦੇ ਵਿਰੋਧ ਵਿਚ ਅਤੇ ਵਾਲਮੀਕਿ ਸਮਾਜ ਦੇ ਬੱਚਿਆਂ ਦਾ ਭਵਿੱਖ ਹਨ੍ਹੇਰਾ ਕਰਨ ਵਾਲੇ ਕੈਬਨਿਟ ...

ਪੂਰੀ ਖ਼ਬਰ »

ਨਗਰ ਨਿਗਮ ਪ੍ਰਸ਼ਾਸਨ ਵਲੋਂ ਸਥਾਪਿਤ ਕੀਤਾ ਜਾ ਰਿਹਾ ਹੈ ਮਾਈਕਰੋ ਫਾਰੈਸਟ

ਲੁਧਿਆਣਾ, 4 ਸਤੰਬਰ (ਅਮਰੀਕ ਸਿੰਘ ਬੱਤਰਾ)-ਵਾਤਾਵਰਨ ਦੀ ਸ਼ੁੱਧਤਾ ਲਈ ਕੰਮ ਕਰ ਰਹੀ ਈਕੋ ਸਿੱਖ ਸੰਸਥਾ ਦੀ ਤਰਜ਼ 'ਤੇ ਨਗਰ ਨਿਗਮ ਪ੍ਰਸ਼ਾਸਨ ਵਲੋਂ ਡੇਅਰੀ ਕੰਪਲੈਕਸ ਹੰਬੜਾਂ ਵਿਖੇ ਮਾਈਕਰੋ ਫਾਰੈਸਟ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਕਮਿਸ਼ਨਰ ...

ਪੂਰੀ ਖ਼ਬਰ »

ਪੰਜਾਬ 'ਚ ਵਿਕਾਸ ਦੇ ਰਾਹ ਖੋਲ੍ਹਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜ਼ਰੂਰੀ– ਬਾਜਵਾ

ਹੰਬੜਾਂ, 4 ਸਤੰਬਰ (ਹਰਵਿੰਦਰ ਸਿੰਘ ਮੱਕੜ)- ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬੀਆਂ ਦੀ ਮਾਂ ਪਾਰਟੀ ਹੈ, ਜਿਸਦਾ ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਕੀਤੇ ਕੰਮਾਂ ਦਾ ਸੰਘਰਸ਼ ਭਰਿਆ ਇਤਿਹਾਸ ਹੈ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਅਕਾਲੀ ਆਗੂ ਬਲਕਰਨ ...

ਪੂਰੀ ਖ਼ਬਰ »

ਡੀ. ਸੀ. ਵਲੋਂ ਘਰਾਂ 'ਚ ਇਕਾਂਤਵਾਸ ਬਜ਼ੁਰਗਾਂ ਦਾ ਹਾਲ ਜਾਨਣ ਲਈ ਟੈਲੀਫ਼ੋਨ ਕਰਨ ਦੀ ਮੁਹਿੰਮ ਸ਼ੁਰੂ

ਲੁਧਿਆਣਾ, 4 ਸਤੰਬਰ (ਪੁਨੀਤ ਬਾਵਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਿਸ਼ਨ ਫ਼ਤਿਹ ਤਹਿਤ ਘਰਾਂ 'ਚ ਇਕਾਂਤਵਾਸ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ 'ਵੀ. ਕੇਅਰ' ਮੁਹਿੰਮ ਤਹਿਤ ਟੈਲੀਫ਼ੋਨ 'ਤੇ ਹਾਲ ਚਾਲ ਪੁੱਛਿਆ ਜਾਵੇਗਾ | ਇਸ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਭਾਰਤੀ ਜੀਵਨ ਬੀਮਾ ਨਿਗਮ ਨੇ 64ਵਾਂ ਸਥਾਪਨਾ ਦਿਵਸ ਮਨਾਇਆ

ਲੁੁਧਿਆਣਾ, 4 ਸਤੰਬਰ (ਭੁਪਿੰਦਰ ਸਿੰਘ ਬਸਰਾ)-ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੀ ਸਥਾਪਨਾ ਦੇ 64 ਸਾਲ ਪੂਰੇ ਹੋਣ 'ਤੇ ਸਥਾਪਨਾ ਦਿਵਸ ਮਨਾਇਆ | ਇਸ ਸਬੰਧੀ ਗੱਲਬਾਤ ਕਰਦਿਆਂ ਲੁਧਿਆਣਾ ਮੰਡਲ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਗਣੇਸ਼ ਲਾਲ ਨੇ ਦੱਸਿਆ ਕਿ ਜੀਵਨ ਬੀਮਾ ...

ਪੂਰੀ ਖ਼ਬਰ »

ਗੁਰੂ ਨਾਨਕ ਸੇਵਾ ਮਿਸ਼ਨ ਦੇ ਨਵੇਂ ਜੱਥੇਬੰਦਕ ਢਾਂਚੇ ਦਾ ਐਲਾਨ

ਲੁਧਿਆਣਾ, 4 ਸਤੰਬਰ (ਕਵਿਤਾ ਖੁੱਲਰ)- ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਬਖਸ਼ੇ ਗਏ ਸਿਧਾਂਤ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਨੂੰ ਸਮੁੱਚੀ ਮਨੁੱਖਤਾ ਤੱਕ ਪਹੰੁਚਾਉਣ ਦੇ ਮਿਸ਼ਨ ਨੂੰ ਲੈ ਕੇ ਹੋਂਦ 'ਚ ਆਈ ਸੰਸਥਾ ਗੁਰੂ ਨਾਨਕ ਸੇਵਾ ਮਿਸ਼ਨ ਜਲਦੀ ਹੀ ਆਪਣੀਆਂ ਧਰਮ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX