ਤਾਜਾ ਖ਼ਬਰਾਂ


ਆਈ.ਪੀ.ਐੱਲ.2022: ਚੇਨਈ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫ਼ੈਸਲਾ
. . .  10 minutes ago
ਮੁੰਬਈ, 20 ਮਈ-ਆਈ.ਪੀ.ਐੱਲ.2022: ਚੇਨਈ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫ਼ੈਸਲਾ
ਸਾਲ 2022-23 ਲਈ ਪੰਜਾਬ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦਾ ਗਠਨ
. . .  20 minutes ago
ਬੁਢਲਾਡਾ, 20 ਮਈ (ਸਵਰਨ ਸਿੰਘ ਰਾਹੀ)-ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਸਾਲ 2022-23 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ 'ਤੇ ਸੇਵਾ ਕਰਨ ਲਈ ਸਦਨ ਦੇ ਮੈਂਬਰਾਂ 'ਚੋਂ ਹੀ ਇਕ ਚੇਅਰਮੈਨ ਨਿਯੁਕਤ ਕਰਕੇ ਹਰ ਕਮੇਟੀ ਲਈ 8 ਤੋਂ 12...
ਭਾਜਪਾ ਦਾ ਮਾਨ ਤੋਂ ਸੁਆਲ, ਬੇਅਦਬੀ ਦੇ ਮਾਮਲਿਆਂ ਤੇ 24 ਘੰਟਿਆਂ ਦੀ ਡੈੱਡਲਾਈਨ ਦਾ ਕੀ ਬਣਿਆ?
. . .  22 minutes ago
ਚੰਡੀਗੜ੍ਹ, 20 ਮਈ (ਸੁਭਾਸ਼ ਸ਼ਰਮਾ)- ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਰ੍ਹਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕੀਤਾ ਹੈ ਕਿ ਉਨ੍ਹਾਂ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਦਾ ਕੀ ਬਣਿਆ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ...
ਵੱਡੀ ਖ਼ਬਰ : ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਲੈ ਕੇ ਪਹੁੰਚੀ ਪੰਜਾਬ ਪੁਲਿਸ
. . .  about 1 hour ago
ਪਟਿਆਲਾ, 20 ਮਈ-ਰੋਡਰੇਜ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਨਵਜੋਤ ਸਿੰਘ ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅੱਜ ਨਵਜੋਤ ਸਿੱਧੂ ਵਲੋਂ ਪਟਿਆਲਾ ਅਦਾਲਤ 'ਚ ਸਰੰਡਰ ਕਰ ਦਿੱਤਾ ਗਿਆ ਸੀ। ਪੰਜਾਬ ਪੁਲਿਸ ਦੀ ਟੀਮ ਸੁਰੱਖਿਆ ਪ੍ਰਬੰਧਾਂ ਹੇਠ...
ਲੁਟੇਰੇ ਵਲੋਂ ਫਿਨੋ ਮਨੀ ਟਰਾਂਸਫ਼ਰ ਕੰਪਨੀ ਦੀ ਮੁਲਾਜ਼ਮ ਤੋਂ ਨਕਦੀ ਵਾਲਾ ਝਪਟਿਆ ਪਰਸ
. . .  about 1 hour ago
ਰਾਏਕੋਟ, 20 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਦੀ ਸੰਘਣੀ ਵਸੋਂ ਲੁਧਿਆਣਾ ਰੋਡ 'ਤੇ ਬੈਂਕ ਆਫ਼ ਇੰਡੀਆ ਸਾਹਮਣੇ ਫਿਨੋ ਮਨੀ ਟਰਾਂਸਫ਼ਰ ਕੰਪਨੀ ਦੀ ਮੁਲਾਜ਼ਮ ਔਰਤ ਕੋਲੋਂ ਲੁਟੇਰੇ ਵਲੋਂ ਨਕਦੀ ਵਾਲਾ ਪਰਸ ਖੋਹਿਆ, ਜਿਸ 'ਚ ਕਰੀਬ...
ਜਲੰਧਰ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਹੋਏ ਧਮਾਕੇ 'ਚ 5 ਸਾਲਾ ਪੁੱਤਰ ਨੇ ਵੀ ਤੋੜਿਆ ਦਮ
. . .  about 1 hour ago
ਜਲੰਧਰ, 20 ਮਈ (ਅੰਮ੍ਰਿਤਪਾਲ)-ਅੱਜ ਸਵੇਰੇ ਜਲੰਧਰ ਦੇ ਲੰਮਾ ਪਿੰਡ 'ਚ ਅੱਗ ਲੱਗਣ ਦੇ ਕਾਰਨ ਪਿਤਾ ਅਤੇ ਡੇਢ ਸਾਲ ਦੇ ਪੁੱਤਰ ਦੀ ਮੌਕੇ 'ਤੇ ਮੌਤ ਹੋ ਗਈ ਸੀ ਅਤੇ ਉਸ ਦੀ ਪਤਨੀ ਅਤੇ 5 ਸਾਲ ਦੇ ਪੁੱਤਰ ਨੂੰ ਸਿਵਲ ਹਸਪਤਾਲ 'ਚ ਇਲਾਜ ਦੇ ਦਾਖ਼ਲ ਕਰਵਾਇਆ ਗਿਆ ਪਰ ਇਲਾਜ ਦੌਰਾਨ 5 ਸਾਲ ਦੇ ਪੁੱਤਰ ਦੀ ਵੀ ਮੌਤ ਹੋ ਗਈ।
ਨਜ਼ਦੀਕੀ ਪਿੰਡ ਘੁੰਨਸ ਵਿਖੇ ਕੈਂਸਰ ਨਾਲ 16 ਸਾਲਾ ਬੱਚੇ ਦੀ ਮੌਤ, ਪਿੰਡ 'ਚ ਸੋਗ ਦੀ ਲਹਿਰ
. . .  about 1 hour ago
ਤਪਾ ਮੰਡੀ, 20 ਮਈ (ਪ੍ਰਵੀਨ ਗਰਗ)-ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਕਾਰਨ ਅਨੇਕਾਂ ਜਾਨਾਂ ਜਾ ਚੁੱਕੀਆਂ ਹਨ ਅਤੇ ਜਾ ਰਹੀਆਂ ਹਨ, ਜਿਸ 'ਤੇ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਅਜੇ ਤੱਕ ਇਸ ਬਿਮਾਰੀ ਦੇ ਤੋੜ ਸੰਬੰਧੀ ਕੋਈ ਵੀ ਹੱਲ ਨਹੀਂ ਲੱਭਿਆ, ਜਿਸਦਾ ਖ਼ਮਿਆਜ਼ਾ...
ਸੜਕ ਹਾਦਸੇ 'ਚ ਵਾਲ-ਵਾਲ ਬਚੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ
. . .  about 2 hours ago
ਚੰਡੀਗੜ੍ਹ, 20 ਮਈ (ਰਾਮ ਸਿੰਘ ਬਰਾੜ)-ਸ਼ੁੱਕਰਵਾਰ ਦੁਪਹਿਰ ਮੁਹਾਲੀ ਦੇ ਸੈਕਟਰ 48 ਦੇ ਕੋਲ ਸੜਕ ਹਾਦਸੇ 'ਚ 3 ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵਾਲ-ਵਾਲ...
ਪੰਜਾਬ ਪੁਲਿਸ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਮੈਡੀਕਲ ਲਈ ਲਿਜਾਇਆ ਜਾ ਰਿਹਾ ਹੈ ਮਾਤਾ ਕੁਸ਼ੱਲਿਆ ਹਸਪਤਾਲ
. . .  about 2 hours ago
ਪਟਿਆਲਾ, 20 ਮਈ-ਪੰਜਾਬ ਪੁਲਿਸ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਮੈਡੀਕਲ ਲਈ ਲਿਜਾਇਆ ਜਾ ਰਿਹਾ ਹੈ ਮਾਤਾ ਕੁਸ਼ੱਲਿਆ ਹਸਪਤਾਲ
ਮੈਰੀਟੋਰੀਅਸ ਸਕੂਲਾਂ 'ਚ ਸੈਸ਼ਨ 2022-23 ਦੇ ਦਾਖ਼ਲਿਆਂ ਲਈ ਮੁਕਾਬਲਾ ਪ੍ਰੀਖਿਆ 29 ਮਈ ਨੂੰ ਹੋਵੇਗੀ
. . .  about 2 hours ago
ਐੱਸ.ਏ.ਐੱਸ. ਨਗਰ, 20 ਮਈ (ਤਰਵਿੰਦਰ ਸਿੰਘ ਬੈਨੀਪਾਲ)- ਸੁਸਾਇਟੀ ਫਾਰ ਪ੍ਰੋਮੋਸ਼ਨ ਆਫ਼ ਕੁਆਲਿਟੀ ਐਜੂਕੇਸ਼ਨ ਫਾਰ ਪੁਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਤਹਿਤ ਚਲਾਏ ਜਾ ਰਹੇ 10 ਮੈਰੀਟੋਰੀਅਸ ਸਕੂਲਾਂ 'ਚ 9ਵੀਂ...
ਲੁਧਿਆਣਾ ਬੰਬ ਕਾਂਡ ਦੀ ਸੁਲਝੀ ਗੁੱਥੀ, ਚਾਰ ਤਸਕਰ ਗ੍ਰਿਫ਼ਤਾਰ
. . .  about 2 hours ago
ਅੰਮ੍ਰਿਤਸਰ, 20 ਮਈ (ਰੇਸ਼ਮ ਸਿੰਘ)-ਦਸੰਬਰ 2020 'ਚ ਲੁਧਿਆਣਾ ਵਿਖੇ ਵਾਪਰੇ ਬੰਬ ਕਾਂਡ ਦੀ ਗੁੱਥੀ ਸੁਲਝ ਗਈ ਹੈ, ਇਸ 'ਚ ਵਰਤੀ ਗਈ ਆਈ. ਡੀ. ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਸੀ। ਇਸ ਦਾ ਖ਼ੁਲਾਸਾ ਹੈਰੋਇਨ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰ...
ਵੱਡੀ ਖ਼ਬਰ :ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਅਦਾਲਤ 'ਚ ਕੀਤਾ ਸਰੰਡਰ
. . .  about 3 hours ago
ਪਟਿਆਲਾ, 20 ਮਈ-ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਵਲੋਂ ਪਟਿਆਲਾ ਅਦਾਲਤ 'ਚ ਸਰੰਡਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਦਸ ਦੇਈਏ ਕਿ ਹੁਣ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਦਾ ਮੈਡੀਕਲ ਕਰਵਾ ਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ।
ਨਵਜੋਤ ਸਿੰਘ ਸਿੱਧੂ ਸਰੰਡਰ ਕਰਨ ਲਈ ਘਰ ਤੋਂ ਹੋਏ ਰਵਾਨਾ
. . .  about 3 hours ago
ਪਟਿਆਲਾ, 20 ਮਈ-ਰੋਡ ਰੇਜ ਮਾਮਲੇ ’ਚ ਸੁਪਰੀਮ ਕੋਰਟ ਵਲੋਂ ਇਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਰੰਡਰ ਕਰਨ ਲਈ ਘਰ ਤੋਂ ਰਵਾਨਾ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਕਈ ਆਗੂ ਵੀ ਮੌਜੂਦ ਹਨ।
ਗੁਜਰਾਤ ਤੋਂ ਆਏ ਕੋਲੇ ਦੇ ਟਰੱਕ 'ਚੋਂ 140 ਕਿੱਲੋ ਡੋਡੇ, 50 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ , 2 ਕਾਬੂ
. . .  about 3 hours ago
ਫਿਰੋਜ਼ਪੁਰ, 20 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਨਸ਼ਿਆਂ ਖ਼ਿਲਾਫ਼ ਮੁਹਿੰਮ ਵਿਚ ਪੰਜਾਬ ਪੁਲਿਸ ਹੱਥ ਉਸ ਵੇਲੇ ਵੱਡੀ ਸਫ਼ਲਤਾ ਲੱਗੀ ਜਦੋਂ ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ ਨੇ ਗੁਜਰਾਤ ਤੋਂ ਕੋਲੇ ਦੇ ਟਰੱਕ 'ਚੋਂ ਨਸ਼ੀਲੇ ਪਦਾਰਥ ਲਿਆ ਰਹੇ 2 ਵਿਅਕਤੀਆਂ...
ਵੱਡੀ ਖ਼ਬਰ: ਨਹੀਂ ਮਿਲੀ ਨਵਜੋਤ ਸਿੰਘ ਸਿੱਧੂ ਨੂੰ ਕੋਈ ਰਾਹਤ, ਅੱਜ ਹੀ ਕਰਨਾ ਪਵੇਗਾ ਸਰੰਡਰ
. . .  about 3 hours ago
ਚੰਡੀਗੜ੍ਹ, 20 ਮਈ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਨੂੰ ਲੈ ਕੇ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਰਟ ਵਲੋਂ ਕੋਈ ਵੀ ਰਾਹਤ ਨਹੀਂ ਮਿਲਣ ਕਰਕੇ ਅੱਜ ਹੀ ਸਰੰਡਰ ਕਰਨਾ...
ਬਠਿੰਡਾ: ਤੇਜ਼ਧਾਰ ਹਥਿਆਰਾਂ ਨਾਲ ਭੱਠਾ ਮਜ਼ਦੂਰਾਂ 'ਤੇ ਹਮਲਾ, ਇਕ ਦੀ ਮੌਤ
. . .  about 4 hours ago
ਬਠਿੰਡਾ, 20 ਮਈ-ਬਠਿੰਡਾ ਦੇ ਪਿੰਡ ਗਿੱਲਪੱਤੀ ਦੇ ਭੱਠੇ 'ਤੇ ਕੁੱਝ ਵਿਅਕਤੀਆਂ ਨੇ ਦੇਰ ਰਾਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਤਿੰਨ ਭੱਠਾ ਮਜ਼ਦੂਰਾਂ ਨੂੰ ਗਭੀਰ ਜ਼ਖ਼ਮੀ ਕਰ ਦਿੱਤਾ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ...
ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ
. . .  about 2 hours ago
ਚੰਡੀਗੜ੍ਹ, 20 ਮਈ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ, ਪੰਜਾਬ ਦੇ ਅੰਦਰ ਬਹੁਤ ਜਲਦ...
ਬਲਾਕ ਚੋਗਾਵਾਂ ਦੇ ਪਿੰਡ ਪੰਡੋਰੀ ਦੀ 9 ਏਕੜ ਜ਼ਮੀਨ ਦਾ ਛੁਡਾਇਆ ਕਬਜ਼ਾ
. . .  about 5 hours ago
ਲੋਪੋਕੇ, 20 ਮਈ (ਗੁਰਵਿੰਦਰ ਸਿੰਘ ਕਲਸੀ)-ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਪੰਡੋਰੀ ਵਿਖੇ 9 ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਛੁਡਾਇਆ ਗਿਆ। ਇਸ ਸੰਬੰਧੀ ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਗੁਰਪ੍ਰੀਤ ਗਿੱਲ, ਬੀ.ਡੀ.ਪੀ.ਓ. ਚੋਗਾਵਾਂ ਸਿਤਾਰਾ...
ਮਹਾਰਾਸ਼ਟਰ 'ਚ ਟੈਂਕਰ ਅਤੇ ਟਰੱਕ ਵਿਚਾਲੇ ਟੱਕਰ ਤੋਂ ਬਾਅਦ ਲੱਗੀ ਅੱਗ, 9 ਲੋਕਾਂ ਦੀ ਮੌਤ
. . .  about 5 hours ago
ਪੁਣੇ, 20 ਮਈ-ਮਹਾਰਾਸ਼ਟਰ ਦੇ ਚੰਦਰਪੁਰ 'ਚ ਡੀਜ਼ਲ ਨਾਲ ਭਰੇ ਟੈਂਕਰ ਅਤੇ ਲੱਕੜੀ ਲਿਜਾ ਰਹੇ ਟਰੱਕ ਵਿਚਾਲੇ ਭਿਆਨਕ ਟੱਕਰ ਹੋਣ ਤੋਂ ਬਾਅਦ ਅੱਗ ਲੱਗ ਗਈ। ਹਾਦਸੇ 'ਚ 9 ਲੋਕਾਂ ਦੀ ਝੁਲਸ ਕੇ ਮੌਤ ਹੋ ਗਈ।
'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਪਾਰਟੀ 'ਤੇ ਚੁੱਕੇ ਸਵਾਲ
. . .  about 5 hours ago
ਚੰਡੀਗੜ੍ਹ, 20 ਮਈ-ਅੰਮ੍ਰਿਤਸਰ ਜ਼ਿਲ੍ਹੇ ਦੇ ਉੱਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਪੱਤਰ ਲਿਖਿਆ ਹੈ। ਪੱਤਰ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ...
ਗਡਵਾਸੂ ਦੇ ਵਿਦਿਆਰਥੀਆਂ ਵਲੋਂ ਕੈਬਨਿਟ ਮੰਤਰੀ ਧਾਲੀਵਾਲ ਦਾ ਘਿਰਾਓ
. . .  about 5 hours ago
ਲੁਧਿਆਣਾ, 20 ਮਈ (ਪੁਨੀਤ ਬਾਵਾ)-ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਯੂਨੀਵਰਸਿਟੀ ਪੁੱਜਣ 'ਤੇ ਘਿਰਾਓ...
ਰਜਨੀਸ਼ ਮਿੱਤਲ ਸ਼ੈਂਟੀ ਨੇ ਨਗਰ ਕੌਂਸਲ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ
. . .  1 minute ago
ਨਾਭਾ, 20 ਮਈ (ਕਰਮਜੀਤ ਸਿੰਘ)- ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਨੇ ਅੱਜ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫ਼ੇ ਦਾ ਕਾਰਨ ਆਪਣੀਆਂ ਪਰਿਵਾਰਕ ਸੰਬੰਧੀ ਰੁਝੇਵਿਆਂ ਨੂੰ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਤੇ ਕੌਂਸਲ ਦੇ ਕੌਂਸਲਰ ਹਾਜ਼ਰ ਸਨ।
ਪੰਚਾਇਤੀ ਜ਼ਮੀਨਾਂ 'ਤੇ ਬਣੇ ਘਰਾਂ ਨੂੰ ਤੋੜਨ ਦੀ ਬਜਾਏ ਪੈਸੇ ਵਸੂਲੇ ਜਾਣਗੇ-ਧਾਲੀਵਾਲ
. . .  about 6 hours ago
ਲੁਧਿਆਣਾ, 20 ਮਈ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਜਿਹੜੇ ਪਿੰਡਾਂ 'ਚ ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਹੋਏ ਹਨ, ਉਨ੍ਹਾਂ ਕਬਜ਼ਿਆਂ ਨੂੰ ਛੁਡਾਉਣ ਲਈ...
ਪੰਜਾਬ ਦੇ ਪਿੰਡ-ਪਿੰਡ ਡੇਅਰੀ ਧੰਦੇ ਨੂੰ ਪ੍ਰਫੁੱਲਿਤ ਕਰਾਂਗੇ-ਧਾਲੀਵਾਲ
. . .  about 6 hours ago
ਲੁਧਿਆਣਾ, 20 ਮਈ (ਪੁਨੀਤ ਬਾਵਾ)ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿਚ ਡੇਅਰੀ ਫਾਰਮ ਧੰਦੇ ਨੂੰ ਪ੍ਰਫੁੱਲਿਤ...
ਸੁੰਡਰਾ ਅਗਨੀ ਕਾਂਡ ਦੇ ਭੇਟ ਚੜ੍ਹੀ ਬੱਚੀ ਨੂੰ ਇਨਸਾਫ਼ ਦਿਵਾਉਣ ਲਈ ਬਸਪਾ ਨੇ ਲਾਇਆ ਧਰਨਾ
. . .  about 7 hours ago
ਡੇਰਾਬਸੀ, 20 ਮਈ (ਗੁਰਮੀਤ ਸਿੰਘ)-ਡੇਰਾਬਸੀ ਦੇ ਪਿੰਡ ਸੁੰਡਰਾ ਵਿਖੇ ਖੇਤਾਂ 'ਚ ਨਾੜ ਨੂੰ ਲਾਈ ਅੱਗ ਦੀ ਲਪੇਟ 'ਚ ਆ ਕੇ ਸੜ ਕੇ ਮਰੀ ਡੇਢ ਸਾਲ ਦੀ ਬੱਚੀ ਦੀ ਮੌਤ ਦਾ ਮਾਮਲਾ ਠੰਢਾ ਹੋਣ ਦਾ ਨਾਂਅ ਨਹੀਂ ਲੈ ਰਿਹਾ। ਇਸ ਮਾਮਲੇ 'ਚ ਇਕ ਆਗੂ ਖ਼ਿਲਾਫ਼ ਕਾਰਵਾਈ ਨੂੰ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਅੱਸੂ ਸੰਮਤ 552

ਅੰਮ੍ਰਿਤਸਰ

ਸੰਸਦ ਭਵਨ ਦੇ ਸਾਹਮਣੇ ਔਜਲਾ ਨੇ ਹੱਥ 'ਚ ਝੋਨਾ ਲਹਿਰਾ ਕੇ ਖੇਤੀ ਬਿੱਲਾਂ ਖ਼ਿਲਾਫ਼ ਕੱਢਿਆ ਗੁੱਸਾ

ਅੰਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)-ਦਿੱਲੀ 'ਚ ਸੰਸਦ ਮੂਹਰੇ ਖੇਤੀ ਬਿੱਲਾਂ ਦੇ ਕੀਤੇ ਜਾ ਰਹੇ ਵਿਰੋਧ 'ਚ ਅੱਜ ਅੰਮਿ੍ਤਸਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਹੋਰ ਮੈਂਬਰਾਂ ਨਾਲ ਹੱਥ 'ਚ ਝੋਨਾ ਲਹਿਰਾ ਕੇ ਆਪਣਾ ਗੁੱਸਾ ਕੱਢਿਆ | ਸ: ਔਜਲਾ ਨੇ ...

ਪੂਰੀ ਖ਼ਬਰ »

ਭਾਜਪਾ ਆਗੂ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਕਾਂਗਰਸੀਆਂ ਵਲੋਂ ਰੋਸ ਧਰਨਾ

ਅੰਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)- ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਵਲੋਂ ਜ਼ਿਲ੍ਹਾ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਦੀ ਅਗਵਾਈ 'ਚ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਖੇਤੀ ਬਿੱਲਾਂ ਦੇ ਕਾਲੇ ਕਾਨੂੰਨ ਵਿਰੁੱਧ ਇਕ ਵਿਸ਼ਾਲ ਰੋਸ ਧਰਨਾ ਇੱਥੇ ...

ਪੂਰੀ ਖ਼ਬਰ »

ਅੰਮਿ੍ਤਸਰ 'ਚ ਕੋਰੋਨਾ ਦੇ 223 ਨਵੇਂ ਮਾਮਲੇ-6 ਹੋਰ ਮੌਤਾਂ

ਅੰਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਅੱਜ ਕੋਰੋਨਾ ਦੇ ਲਏ ਗਏ ਨਮੁੂਨਿਆਂ 'ਚੋਂ 223 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ 6 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਅੱਜ ਮੌਤ ਹੋ ਗਈ, ਜਿਸ ਨਾਲ ਇੱਥੇ ਹੁਣ ਤੱਕ ਦੀਆਂ ਮੌਤਾਂ ਦੀ ਕੁੱਲ ਗਿਣਤੀ 328 ਹੋ ਗਈ ਹੈ | ...

ਪੂਰੀ ਖ਼ਬਰ »

ਬਾਸਮਤੀ 1509 ਦੇ ਭਾਅ 'ਚ ਗਿਰਾਵਟ ਆਉਣ ਕਾਰਨ ਕਿਸਾਨ ਨਿਰਾਸ਼

ਬੱਚੀਵਿੰਡ, 23 ਸਤੰਬਰ (ਬਲਦੇਵ ਸਿੰਘ ਕੰਬੋ)-ਮੋਦੀ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ਸ਼ੀਲ ਕਿਸਾਨ ਭਾਈਚਾਰੇ ਨੂੰ ਉਸ ਵਕਤ ਇਕ ਹੋਰ ਨਿਰਾਸ਼ਾ ਹੱਥ ਲੱਗੀ ਜਦੋਂ ਪੂਸਾ ਬਾਸਮਤੀ 1509 ਦੇ ਭਾਅ 'ਚ ਪਿਛਲੇ ਸਾਲਾਂ ਦੇ ਮੁਕਾਬਲੇ ਵੱਡੀ ਗਿਰਾਵਟ ਦਰਜ ਕੀਤੀ ਗਈ ...

ਪੂਰੀ ਖ਼ਬਰ »

25 ਨੂੰ ਬੰਦ ਦੀ ਹਮਾਇਤ-ਡਿੰਪੀ

ਜੰੰਡਿਆਲਾ ਗੁਰੂ, 23 ਸਤੰੰਬਰ (ਰਣਜੀਤ ਸਿੰਘ ਜੋਸਨ)-ਮੋਦੀ ਸਰਕਾਰ ਵਲੋਂ ਖੇਤੀ ਬਿੱਲਾਂ ਨੂੰ ਪਾਸ ਕੀਤੇ ਜਾਣ ਦਾ ਪੁਰਜ਼ੋਰ ਵਿਰੋਧ ਕਰਦਿਆਂ ਉੱਘੇ ਸਮਾਜ ਸੇਵਕ ਸਰਬਜੀਤ ਸਿੰਘ ਡਿੰੰਪੀ ਨੇ ਕਿਹਾ ਕਿ 25 ਸਤੰਬਰ ਦੇ ਬੰਦ ਨੂੰ ਸਫਲ ਬਣਾਉਣ ਲਈ ਅਸੀਂ ਪੂਰਨ ਸਮਰਥਨ ਕਰਦੇ ਹਾਂ ...

ਪੂਰੀ ਖ਼ਬਰ »

ਮੋਦੀ ਦੇ ਏਜੰਟ ਬਣ ਕੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਤਾਕ 'ਚ ਹਨ ਅਕਾਲੀ-ਕੁਲਤਾਰ ਸਿੰਘ ਸੰਧਵਾਂ

ਅੰਮਿ੍ਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਮੇਤ ਸੂਬੇ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ...

ਪੂਰੀ ਖ਼ਬਰ »

ਖੇਤੀ ਆਰਡੀਨੈਂਸ ਕਿਸਾਨ ਮਾਰੂ-ਸੁਖਪਾਲ ਸਿੰਘ ਖਹਿਰਾ ਦਾਣਾ ਮੰਡੀ ਜੰਡਿਆਲਾ ਗੁਰੂ ਵਿਖੇ ਲਾਇਆ ਧਰਨਾ

ਜੰੰਡਿਆਲਾ ਗੁਰੂ, 23 ਸਤੰਬਰ (ਰਣਜੀਤ ਸਿੰਘ ਜੋਸਨ)-ਮੋਦੀ ਸਰਕਾਰ ਵਲੋਂ ਖੇਤੀ ਬਿੱਲ ਦੇ ਵਿਰੋਧ 'ਚ ਅੱਜ ਬਲਰਾਜ ਸਿੰਘ ਤਰਸਿੱਕਾ ਹਲਕਾ ਇੰੰਚਾਰਜ ਦੀ ਅਗਵਾਈ ਹੇਠ ਦਾਣਾ ਮੰਡੀ ਜੰਡਿਆਲਾ ਗੁਰੂ ਵਿਖੇ ਧਰਨਾ ਦਿੱਤਾ ਗਿਆ ¢ ਧਰਨੇ 'ਚ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਦਲ ਖ਼ਾਲਸਾ ਤੇ ਅਕਾਲੀ ਦਲ (ਅ) ਵਲੋਂ ਕਿਸਾਨ ਜਥੇਬੰਦੀਆਂ ਦੇ ਬੰਦ ਦੇ ਸੱਦੇ ਦੀ ਹਮਾਇਤ

ਅੰਮਿ੍ਤਸਰ, 23 ਸਤੰਬਰ (ਜਸਵੰਤ ਸਿੰਘ ਜੱਸ)-ਸਿੱਖ ਜਥੇਬੰਦੀਆਂ ਦਲ ਖ਼ਾਲਸਾ ਤੇ ਅਕਾਲੀ ਦਲ ਅੰਮਿ੍ਤਸਰ ਨੇ ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ ਕਰਨ ਵਿਰੁੱਧ ਕਿਸਾਨ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਦਿੱਤੇ ਜਾ ਰਹੇ ਪੰਜਾਬ ਬੰਦ ਦੇ ਸੱਦੇ ਦਾ ਪੂਰਨ ਸਮਰਥਨ ਕਰਦਿਆਂ ...

ਪੂਰੀ ਖ਼ਬਰ »

ਸਾਹਿਤਕਾਰ ਅਤੇ ਰੰਗਮੰਚ ਕਲਾਕਾਰ ਖੇਤੀ ਬਿੱਲਾਂ ਖ਼ਿਲਾਫ਼ ਡਟੇ-ਕਿਸਾਨਾਂ ਦੇ ਸੰਘਰਸ਼ 'ਚ ਹੋਣਗੇ ਸ਼ਾਮਿਲ

ਅੰਮਿ੍ਤਸਰ , 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਵਿੱਢੇ ਗਏ ਤਿੱਖੇ ਸੰਘਰਸ਼ ਨੂੰ ਪ੍ਰਭਾਵਸ਼ਾਲੀ ਹਮਾਇਤ ਦੇਣ ਅਤੇ ਜੰਮੂ ਕਸ਼ਮੀਰ 'ਚੋਂ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਖਤਮ ਕਰਨ ਲਈ ਚੁੱਕੇ ਗਏ ਕਦਮਾਂ ਦੀ ...

ਪੂਰੀ ਖ਼ਬਰ »

ਭਾਜਪਾ ਆਗੂ ਦੇ ਘਰੋਂ ਲੱਖਾਂ ਦੇ ਸੋਨੇ ਦੇ ਜੇਵਰਾਤ, ਸਵਾ ਲੱਖ ਰੁਪਏ ਨਕਦੀ ਤੇ ਹੋਰ ਜ਼ਰੂਰੀ ਸਾਮਾਨ ਚੋਰੀ

ਅਜਨਾਲਾ, 23 ਸਤੰਬਰ (ਐਸ. ਪ੍ਰਸ਼ੋਤਮ, ਗੁਰਪ੍ਰੀਤ ਸਿੰਘ ਢਿਲੋਂ)-ਸਥਾਨਕ ਵਾਰਡ ਨੰ: 6 ਵਿਖੇ ਭਾਜਪਾ ਐਸ.ਸੀ. ਮੋਰਚਾ ਜ਼ਿਲ੍ਹਾ ਦਿਹਾਤੀ ਸੀਨੀਅਰ ਮੀਤ ਪ੍ਰਧਾਨ ਠੇਕੇਦਾਰ ਸੋਹਣ ਲਾਲ ਦੇ ਘਰ 'ਚ ਚੋਰਾਂ ਵਲੋਂ ਲੱਖਾਂ ਰੁਪਏ ਦੇ ਸੋਨੇ ਦੇ ਜੇਵਰਾਤ, ਸਵਾ ਲੱਖ ਰੁਪਏ ਦੇ ਕਰੀਬ ...

ਪੂਰੀ ਖ਼ਬਰ »

ਕਣਕ ਦੇ ਸਮਰਥਨ ਮੁੱਲ 'ਚ 50 ਰੁਪਏ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜਾਕ-ਚੇਅਰਮੈਨ ਜਗਦੇਵ ਸਿੰਘ

ਚੌਕ ਮਹਿਤਾ, 23 ਸਤੰਬਰ (ਧਰਮਿੰਦਰ ਸਿੰਘ ਸਦਾਰੰਗ)-ਕੇਂਦਰ ਸਰਕਾਰ ਵਲੋਂ ਕਣਕ ਦੇ ਸਮਰਥਨ ਮੁੱਲ ਵਿਚ 50 ਰੁਪਏ ਦਾ ਨਿਗੁਣਾ ਵਾਧਾ ਕਿਸਾਨਾਂ ਨਾਲ ਕੋਝਾ ਮਜਾਕ ਕੀਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਜਗਦੇਵ ਸਿੰਘ ਉਦੋਨੰਗਲ ਨੇ ਪੱਤਰਕਾਰਾਂ ਨਾਲ ਗੱਲਬਾਤ ...

ਪੂਰੀ ਖ਼ਬਰ »

ਰਈਆ ਐਟ ਭਿੰਡਰ ਆਈ.ਟੀ.ਆਈ. (ਲੜਕੀਆਂ) 'ਚ ਦਾਖਲੇ 29 ਤੱਕ

ਰਈਆ, 23 ਸਤੰਬਰ (ਸ਼ਰਨਬੀਰ ਸਿੰਘ ਕੰਗ)- ਰਈਆ ਐਟ ਭਿੰਡਰ ਸਰਕਾਰੀ ਆਈ.ਟੀ.ਆਈ. (ਲੜਕੀਆਂ) 'ਚ ਸੈਸ਼ਨ 2020 ਕਿੱਤਾ ਮੁਖੀ ਕੋਰਸਾਂ ਜਿਵੇਂ ਕਿ ਕਟਾਈ-ਸਿਲਾਈ, ਕਢਾਈ, ਫੈਸ਼ਨ ਟੈਕਨਾਲੋਜੀ, ਕੰਪਿਊਟਰ, ਬਿਊਟੀ ਪਾਰਲਰ ਦੇ ਦਾਖਲੇ ਲਈ ਅੱਠਵੀਂ, ਦਸਵੀਂ ਅਤੇ ਬਾਰਵੀਂ ਪਾਸ ਲੜਕੀਆਂ ਲਈ 29 ...

ਪੂਰੀ ਖ਼ਬਰ »

ਨਸ਼ੀਲਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ

ਚੋਗਾਵਾਂ, 23 ਸਤੰਬਰ (ਗੁਰਬਿੰਦਰ ਸਿੰਘ ਬਾਗੀ)-ਸਥਾਨਕ ਕਸਬਾ ਚੋਗਾਵਾਂ ਅਟਾਰੀ ਰੋਡ ਪੰਜਾਬ ਐਾਡ ਸਿੰਧ ਬੈਂਕ ਦੇ ਸਾਹਮਣੇ ਉਜਾੜ ਜਗ੍ਹਾ ਉਪਰ ਅੱਜ ਦਿਨ-ਦਿਹਾੜੇ ਦੋ ਨਸ਼ੇੜੀਆਂ ਵਲੋਂ ਟੀਕਾ ਲਗਾਉਣ ਕਾਰਨ ਇਕ ਦੀ ਮੌਕੇ ਉਪਰ ਹੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਪੰਮਾ ...

ਪੂਰੀ ਖ਼ਬਰ »

ਵੇਰਕਾ ਹਲਦੀ ਦੁੱਧ ਡੀ.ਸੀ. ਵਲੋਂ ਕੀਤਾ ਲਾਂਚ

ਅੰਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)- ਕਿਸਾਨਾਂ ਦਾ ਸਹਿਕਾਰੀ ਅਦਾਰਾ ਵੇਰਕਾ ਲੰਮੇ ਅਰਸੇ ਤੋਂ ਆਪਣੇ ਖਪਤਕਾਰਾਂ ਨੂੰ ਮਿਆਰੀ ਦੁੱਧ, ਦਹੀਂ, ਘਿਓ, ਲੱਸੀ ਅਤੇ ਹੋਰ ਖਾਧ ਪਦਾਰਥ ਮੁਹੱਈਆ ਕਰਵਾ ਰਿਹਾ ਹੈ, ਨੇ ਕੋਰੋਨਾ ਵਾਇਰਸ ਦੇ ਚਲਦੇ ਪੰਜਾਬੀਆਂ ਦੀ ਅੰਦਰੂਨੀ ਸਰੀਰਕ ...

ਪੂਰੀ ਖ਼ਬਰ »

ਬਾਲੀਵੁੱਡ ਅਦਾਕਾਰ ਅਰਵਿੰਦਰ ਭੱਟੀ ਗੁ: ਬਾਬਾ ਬਕਾਲਾ ਸਾਹਿਬ ਵਿਖੇ ਹੋਏ ਨਤਮਸਤਕ

ਬਾਬਾ ਬਕਾਲਾ ਸਾਹਿਬ, 23 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਲੀਵੁੱਡ ਅਭਿਨੇਤਾ ਅਰਵਿੰਦਰ ਭੱਟੀ ਅੱਜ ਆਪਣੇ ਪਰਿਵਾਰ ਸਮੇਤ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਨਤਮਸਤਕ ਹੋਏ, ਜਿੱਥੇ ਕਿ ਗੁ: ਸਾਹਿਬ ਦੇ ਮੀਤ ਮੈਨੇਜਰ ਭਾਈ ਮੋਹਣ ਸਿੰਘ ...

ਪੂਰੀ ਖ਼ਬਰ »

ਅੰਮਿ੍ਤ ਵੇਲੇ ਪਾਲਕੀ ਸਾਹਿਬ ਦੀ ਸੇਵਾ ਤੋਂ ਰੋਕਣ 'ਤੇ ਸ਼ਰਧਾਲੂਆਂ 'ਚ ਰੋਸ

ਅੰਮਿ੍ਤਸਰ, 23 ਸਤੰਬਰ (ਜੱਸ)-ਸ੍ਰੀ ਦਰਬਾਰ ਸਾਹਿਬ ਵਿਖੇ ਕਈ ਦਹਾਕਿਆਂ ਤੋਂ ਅੰਮਿ੍ਤ ਵੇਲੇ ਪਾਲਕੀ ਸਾਹਿਬ ਦੀ ਸੇਵਾ ਕਰਦੇ ਆ ਰਹੇ ਕਈ ਸ਼ਰਧਾਲੂਆਂ ਨੇ ਸ਼ੋ੍ਰਮਣੀ ਕਮੇਟੀ ਦੇ ਸੇਵਾਦਾਰਾਂ ਵਲੋਂ ਉਨ੍ਹਾਂ ਨੂੰ ਸੇਵਾ ਨਾ ਕਰਨ ਦੇਣ ਦਾ ਦੋਸ਼ ਲਾਉਂਦਿਆਂ ਰੋਸ ਪ੍ਰਗਟ ...

ਪੂਰੀ ਖ਼ਬਰ »

ਲੁਟੇਰਿਆਂ ਨੇ ਕੰਪਨੀ ਦੇ ਕਰਿੰਦੇ ਤੋਂ 27 ਹਜ਼ਾਰ ਤੋਂ ਵੱਧ ਦੀ ਰਕਮ ਖੋਹੀ

ਚੇਤਨਪਰਾ, 23 ਸਤੰਬਰ (ਮਹਾਂਬੀਰ ਸਿੰਘ ਗਿੱਲ)-ਅੱਜ ਦਿਨ ਦਿਹਾੜੇ ਇੱਕ ਨਿੱਜੀ ਕੰਪਨੀ ਦੇ ਕਰਿੰਦੇ ਤੋਂ ਚਾਰ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਨਕਦੀ ਖੋਹ ਲਏ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਪੁੱਤਰ ਸਵ: ਬਲਬੀਰ ਸਿੰਘ ਵਾਸੀ ਇੰਦਰਗੜ ਜ਼ਿਲ੍ਹਾ ...

ਪੂਰੀ ਖ਼ਬਰ »

ਜੰਗਲਾਤ ਵਰਕਰਾਂ ਨੇ ਜੰਗਲਾਤ ਮੰਤਰੀ ਧਰਮਸੋਤ ਦਾ ਸਾੜਿਆ ਪੁਤਲਾ ਪਿਛਲੇ ਤਿੰਨ ਮਹੀਨਿਆਂ ਤੋਂ ਵਰਕਰਾਂ ਨੂੰ ਤਨਖ਼ਾਹਾਂ ਨਾ ਦੇਣ ਦਾ ਦੋਸ਼

ਅੰਮਿ੍ਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜੰਗਲਾਤ ਵਿਭਾਗ ਦੇ ਕੱਚੇ ਵਰਕਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾਂ ਨਾ ਦੇਣ ਅਤੇ ਕੱਚੇ ਵਰਕਰਾਂ ਨੂੰ ਪੱਕਾ ਨਾ ਕਰਨ ਵਿਰੁੱਧ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵਲੋਂ ਅੱਜ ਡਵੀਜ਼ਨ ਦੇ ...

ਪੂਰੀ ਖ਼ਬਰ »

ਐਕਵਾਇਰ ਕੀਤੀ ਜ਼ਮੀਨ ਦੇ ਮਾਲਕਾਂ ਨੂੰ ਦਿੱਤਾ ਜਾਵੇ ਪੂਰਾ ਮੁੱਲ–ਵਿਧਾਇਕ ਡੈਨੀ ਬੰਡਾਲਾ

ਨਵਾਂ ਪਿੰਡ, 23 ਸਤੰਬਰ (ਜਸਪਾਲ ਸਿੰਘ)-ਅੰਮਿ੍ਤਸਰ-ਮਹਿਤਾ ਸੜਕ ਨੂੰ ਚਾਰ ਮਾਗਰੀ ਕਰਨ ਅਤੇ ਅੰਮਿ੍ਤਸਰ-ਕਟੜਾ ਐਕਸਪ੍ਰੈਸ ਬਣਾਉਣ ਲਈ ਭਾਰਤੀ ਰਾਸ਼ਟਰੀ ਰਾਜਮਾਰਗ ਅਧਿਕਾਰ ਵਲੋਂ ਐਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਦੇ ਮਾਲਕਾਂ ਨੂੰ ਮਾਲ ਵਿਭਾਗ ਅਤੇ ਜ਼ਿਲ੍ਹਾ ...

ਪੂਰੀ ਖ਼ਬਰ »

ਮਾਮਲਾ ਘਰ ਆ ਕੇ ਹਮਲਾ ਕਰਨ ਤੇ ਜਾਤੀ ਸੂਚਕ ਸ਼ਬਦ ਬੋਲਣ ਦਾ ਬਸਪਾ ਦਾ ਵਫ਼ਦ ਥਾਣਾ ਮੁਖੀ ਖਿਲਚੀਆਂ ਨੂੰ ਮਿਲਿਆ

ਬਾਬਾ ਬਕਾਲਾ ਸਾਹਿਬ, 23 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿਛਲੇ ਦਿਨੀਂ ਪਿੰਡ ਖਿਲਚੀਆਂ ਦੇ ਫੌਜੀ ਸੁਖਦੇਵ ਸਿੰਘ ਦੇ ਘਰ ਜਾ ਕੇ ਹਮਲਾ ਕਰਨ ਅਤੇ ਜਾਤੀ ਸੂਚਕ ਗਾਲਾਂ ਕੱਢਣ ਦੇ ਮਾਮਲੇ ਖ਼ਿਲਾਫ਼ ਡਟਦਿਆਂ ਬਹੁਜਨ ਸਮਾਜ ਪਾਰਟੀ ਦਾ ਇਕ ਵਫ਼ਦ ਸੂਬਾ ਜ: ਸਕੱਤਰ ਸਵਿੰਦਰ ...

ਪੂਰੀ ਖ਼ਬਰ »

ਦਾਣਾ ਮੰਡੀ ਪਾਖਰਪੁਰਾ 'ਚ ਕਿਸਾਨਾਂ ਲਈ ਪਾਣੀ ਸਮੇਤ ਅਨੇਕਾਂ ਸਹੂਲਤਾਵਾਂ ਦੀ ਘਾਟ

ਜੈਂਤੀਪੁਰ, 23 ਸਤੰਬਰ (ਭੁਪਿੰਦਰ ਸਿੰਘ ਗਿੱਲ)-ਮਾਰਕੀਟ ਕਮੇਟੀ ਮਜੀਠਾ ਅਧੀਨ ਚੱਲ ਰਹੀ ਦਾਣਾ ਮੰਡੀ ਪਾਖਰਪੁਰਾ ਵਿਖੇ ਕਿਸਾਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਦੱਸਿਆ ਕਿ ਮੰਡੀ ਬੋਰਡ ਦੇ ਅਧਿਕਾਰੀ ਏ. ...

ਪੂਰੀ ਖ਼ਬਰ »

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਦਾ ਐਲਾਨ

ਅੰਮਿ੍ਤਸਰ, 23 ਸਤੰਬਰ (ਜੱਸ)-ਕੇਂਦਰੀ ਪੰਜਾਬੀ ਲੇਖਕ ਸਭਾ ਤੇ ਹੋਰ ਲੇਖਕ ਜਥੇਬੰਦੀਆਂ ਨੇ ਖੇਤੀ ਬਿੱਲਾਂ ਦੇ ਵਿਰੋਧ 'ਚ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਹੱਕ 'ਚ ਹਮਾਇਤ ਦੇਣ ਦਾ ਐਲਾਨ ਕੀਤਾ ਹੈ | ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ...

ਪੂਰੀ ਖ਼ਬਰ »

25 ਨੂੰ ਓਠੀਆਂ ਦੇ ਸਮੂਹ ਕਾਰੋਬਾਰ ਬੰਦ ਰੱਖਣ ਦੀ ਅਪੀਲ

ਓਠੀਆਂ, 23 ਸਤੰਬਰ (ਗੁਰਵਿੰਦਰ ਸਿੰਘ ਛੀਨਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸਾਨਾਂ ਦੇ ਵਿਰੋਧ 'ਚ ਪਾਸ ਕੀਤੇ ਗਏ ਬਿੱਲ ਦੇ ਵਿਰੋਧ 'ਚ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ 'ਤੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ...

ਪੂਰੀ ਖ਼ਬਰ »

ਕੰਗਨਾ ਰਣੌਤ ਵਲੋਂ ਹੱਕਾਂ ਦੀ ਖਾਤਰ ਲੜ ਰਹੇ ਕਿਸਾਨਾਂ ਨੂੰ ਅੱਤਵਾਦੀ ਕਹਿਣਾ ਨਿੰਦਣਯੋਗ-ਅਕਾਲੀ ਵਰਕਰਾਂ ਕੀਤੀ ਕਾਰਵਾਈ ਦੀ ਮੰਗ

ਮਜੀਠਾ, 23 ਸਤੰਬਰ (ਮਨਿੰਦਰ ਸਿੰਘ ਸੋਖੀ)-ਕੇਂਦਰ ਸਰਕਾਰ ਵਲੋਂ ਹਾਲ ਹੀ 'ਚ ਪਾਸ ਕੀਤੇ ਤਿੰਨ ਖੇਤੀ ਆਰਡੀਨੈਂਸ ਦੇ ਖ਼ਿਲਾਫ਼ ਅਤੇ ਆਪਣੇ ਹੱਕਾਂ ਦੀ ਖਾਤਰ ਦੇਸ਼ ਭਰ ਵਿਚ ਰੋਸ ਮੁਜ਼ਾਹਰੇ ਕਰ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਲੋਂ ...

ਪੂਰੀ ਖ਼ਬਰ »

ਲੋੋਪੋਕੇ ਦੀ ਅਗਵਾਈ 'ਚ ਅਕਾਲੀ ਵਰਕਰ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕਰਨਗੇ ਚੋਗਾਵਾਂ ਚੌਕ 'ਚ ਕੱਲ੍ਹ ਨੂੰ ਲਗਾਇਆ ਜਾਵੇਗਾ ਧਰਨਾ

ਲੋਪੋਕੇ, 23 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਤੇ ਆਬਜ਼ਰਵਰ ਅੰਮਿ੍ਤਸਰ ਜਥੇ: ਵੀਰ ਸਿੰਘ ਲੋਪੋਕੇ ਦੀ ਅਗਵਾਈ 'ਚ ਹਲਕਾ ਰਾਜਾਸਾਂਸੀ ਦੇ ਸਰਕਲ ਪ੍ਰਧਾਨ ਤੇ ਮੁਹਤਬਰਾਂ ਦੀ ਭਰਵੀਂ ਮੀਟਿੰਗ ਕਸਬਾ ਲੋਪੋਕੇ ਵਿਖੇ ...

ਪੂਰੀ ਖ਼ਬਰ »

ਖੇਤੀ ਬਿੱਲਾਂ ਨੂੰ ਪੰਜਾਬ 'ਚ ਲਾਗੂ ਨਾ ਕਰਨ ਲਈ ਵਿਧਾਨ ਸਭਾ 'ਚ ਲਿਆਵਾਂਗੇ ਕਾਨੂੰਨ-ਹਰਪ੍ਰਤਾਪ

ਅਜਨਾਲਾ, 23 ਸਤੰਬਰ (ਐਸ. ਪ੍ਰਸ਼ੋਤਮ)-ਇੱਥੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕਥਿਤ ਤੌਰ 'ਤੇ ਪਾਸ ਕੀਤੇ ਗਏ ਕਿਸਾਨ ਮਾਰੂ 3 ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਤੇ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਅੱਜ ਤੋਂ ਸ਼ੁਰੂ ਹੋ ਰਹੇ ਰੇਲ ਰੋੋਕੋ ਅੰਦੋਲਨ ਦੀਆਂ ਤਿਆਰੀਆਂ ਮੁਕੰਮਲ

ਚੱਬਾ, 23 ਸਤੰਬਰ (ਜੱਸਾ ਅਣਜਾਣ)-ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 24 ਸਤੰਬਰ ਤੋਂ ਸ਼ੁਰੂ ਕੀਤੇ ਜਾ ਰਹੇ ਤਿੰਨ ਦਿਨਾ ਅੰਦੋਲਨ ਲਈ ਲਾਮਬੰਦੀ ਕਰਕੇ ਮੁਕੰਮਲ ਕਰ ਲਈਆਂ ਗਈਆਂ ਹਨ | ਪਿੰਡਾਂ 'ਚੋਂ ਹਜ਼ਾਰਾਂ ਕਿਸਾਨ, ਮਜ਼ਦੂਰ, ਬੀਬੀਆਂ, ਨੌਜਵਾਨ ਇਸ ਅੰਦੋਲਨ 'ਚ ਆਪਣੇ ਨਾਲ ਰਾਸ਼ਨ ਪਾਣੀ ਲੈ ਕੇ ਸ਼ਾਮਿਲ ਹੋਣਗੇ | ਇਸ ਸਬੰਧੀ ਅੱਜ ਸੂਬਾ ਹੈੱਡਕੁਆਰਟਰ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਯਾਦਗਰ ਭਵਨ ਚੱਬਾ ਅੰਮਿ੍ਤਸਰ ਵਿਖੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ, ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਭਰਾਤਰੀ ਜਥੇਬੰਦੀਆਂ ਜਿਵੇਂ ਗੌਰਮਿੰਟ ਟੀਚਰ ਯੂਨੀਅਨ, ਖੇਤੀਬਾੜੀ ਇੰਪਲਾਈ ਯੂਨੀਅਨ, ਦੋਧੀ ਯੂਨੀਅਨ, ਟੈਕਸੀ-ਮਿੰਨੀ ਬੱਸ ਯੂਨੀਅਨ, ਵਕੀਲ, ਬੁੱਧੀਜੀਵੀ, ਪੱਤਰਕਾਰ, ਆੜਤੀ ਐਸੋਸੀਏਸ਼ਨਾਂ ਤੇ ਮੁਨੀਮ, ਪੱਲੇਦਾਰ ਯੂਨੀਅਨਾਂ ਆਦਿ ਵਲੋਂ ਰੇਲ ਰੋੋਕੋ ਅੰਦੋਲਨ ਤੇ ਪੰਜਾਬ ਬੰਦ ਦੇ ਸੱਦੇ ਨੂੰ ਦਿੱਤੀ ਜਾ ਰਹੀ ਹਮਾਇਤ ਦਾ ਧੰਨਵਾਦ ਕੀਤਾ ਹੈ ਤੇ ਕਿਸਾਨਾਂ ਦੇ ਅੰਦੋਲਨ ਦੇ ਇਕੱਠਾਂ ਵਿਚ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ, ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ ਆਦਿ ਨੂੰ ਨਾਂਅ ਆਉਣ ਦੀ ਸਖਤ ਅਪੀਲ ਕੀਤੀ ਗਈ | ਕਿਸਾਨ ਆਗੂਆਂ ਨੇ ਉਕਤ ਕਿਸਾਨ ਮਾਰੂ ਤੇ ਦੇਸ਼ ਵਿਰੋਧੀ ਖੇਤੀ ਆਰਡੀਨੈਂਸਾਂ ਦੇ ਹੱਕ ਵਿਚ ਪ੍ਰੈੱਸ ਕਾਨਫਰੰਸਾਂ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਘਿਰਾਓ ਕੀਤਾ ਜਾਵੇਗਾ ਤੇ ਇਨ੍ਹਾਂ ਆਰਡੀਨੈਂਸਾ ਦੇ ਹੱਕ 'ਚ ਵੋਟ ਪਾਉਣ ਵਾਲੇ ਸੰਸਦ ਮੈਂਬਰਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾਵੇਗਾ ਤੇ ਇਨ੍ਹਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਤੇ ਤਿੰਨ ਜ਼ਿਲ੍ਹਾ ਕੇਂਦਰਾਂ ਅੱਗੇ ਜੇਲ੍ਹ ਭਰੋ ਮੋਰਚਾ 17ਵੇਂ ਦਿਨ ਵੀ ਜਾਰੀ ਹੈ | ਇਸ ਮੌਕੇ ਪ੍ਰੈਸ ਕਾਨਫ਼ਰੰਸ 'ਚ ਗੁਰਦੇਵ ਸਿੰਘ ਵਰਪਾਲ, ਲਖਵਿੰਦਰ ਸਿੰਘ ਵਰਿਆਮ, ਨਿਸ਼ਾਨ ਸਿੰਘ ਚੱਬਾ, ਜਰਮਨਜੀਤ ਸਿੰਘ ਬੰਡਾਲਾ ਆਦਿ ਹਾਜ਼ਰ ਸਨ |
ਪਿੰਡ ਜੋਸ਼ 'ਚ ਖੇਤੀ ਬਿੱਲ ਖ਼ਿਲਾਫ਼ ਮੋਦੀ ਦਾ ਪੁਤਲਾ ਫੂਕਿਆ
ਓਠੀਆਂ, (ਗੁਰਵਿੰਦਰ ਸਿੰਘ ਛੀਨਾ)-ਲੋਕ ਵਿਰੋਧੀ ਬਿੱਲਾਂ ਨੂੰ ਪਾਸ ਕਰਵਾਉਣ ਦੇ ਵਿਰੋਧ 'ਚ ਅੱਜ ਨਾਲ ਲਗਦੇ ਪਿੰਡ ਜੋਸ਼ 'ਚ ਜਮਹੂੁਰੀ ਕਿਸਾਨ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਹੇਠ ਬਲਕਾਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਅਤੇ ਜਿਸ ਵਿਚ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸਲਵਿੰਦਰ ਸਿੰਘ ਓਠੀਆਂ, ਨਰਿੰਦਰ ਸਿੰਘ ਸ਼ਹੂਰਾ, ਰਣਜੀਤ ਸਿੰਘ, ਜਗਤਾਰ ਸਿੰਘ, ਸੁੱਚਾ ਸਿੰਘ, ਬਾਵਾ ਸਿੰਘ, ਜਸਕਰਨ ਸਿੰਘ, ਹਰਭਾਲ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ |
25 ਨੂੰ ਜ਼ਿਲ੍ਹੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਬੰਦ ਰਹਿਣਗੀਆਂ-ਭੱਟੀ
ਅਜਨਾਲਾ, (ਗੁਰਪ੍ਰੀਤ ਸਿੰਘ ਢਿੱਲੋਂ)- ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ 'ਚ ਅੱਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਸੁਖਦੇਵ ਸਿੰਘ ਸ਼ੇਖਭੱਟੀ ਦੀ ਅਗਵਾਈ 'ਚ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸੁਖਦੇਵ ਸਿੰਘ ਸ਼ੇਖਭੱਟੀ ਨੇ ਕਿਹਾ ਕਿ ਖੇਤੀ ਸੁਧਾਰ ਦੇ ਨਾਂਅ 'ਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲ ਕਿਸਾਨ ਵਿਰੋਧੀ ਹਨ ਤੇ ਇਨ੍ਹਾਂ ਨਾਲ ਦੇਸ਼ ਸਮੇਤ ਪੰਜਾਬ ਦੀ ਕਿਸਾਨ 'ਤੇ ਬਹੁਤ ਮਾੜਾ ਅਸਰ ਪਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਇਨ੍ਹਾਂ ਬਿੱਲਾਂ ਦੇ ਵਿਰੋਧ 'ਚ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੂਰੀ ਤਰ੍ਹਾਂ ਸਹਿਯੋਗ ਦੇਵੇਗੀ | ਇਸ ਮੌਕੇ ਹਰਪਾਲ ਸਿੰਘ ਪ੍ਰਧਾਨ ਬਲਾਕ ਅਜਨਾਲਾ, ਗੁਰਵੰਤ ਸਿੰਘ ਅੰਬ ਕੋਟਲੀ, ਗੁਰਬਿੰਦਰ ਸਿੰਘ ਗਿੱਲ ਜਗਦੇਵ ਖੁਰਦ, ਕਸ਼ਮੀਰ ਸਿੰਘ ਨਾਨਕਪੁਰਾ, ਹਰਭਜਨ ਸਿੰਘ ਅਵਾਣ, ਸਵਿੰਦਰ ਸਿੰਘ ਜਸਰਾਊਰ, ਸੰਤੋਖ ਸਿੰਘ ਭਿੰਡੀ ਸੈਦਾਂ, ਮੇਜਰ ਸਿੰਘ ਮੋਹਣ ਭੰਡਾਰੀਆਂ, ਨਰਿੰਦਰ ਸਿੰਘ ਗੁਜਰਪੁਰਾ, ਸੰਦੀਪ ਸਿੰਘ ਅਦਲੀਵਾਲਾ ਅਤੇ ਨਿਰਮਲਜੀਤ ਸਿੰਘ ਚੱਕ ਸਿਕੰਦਰ ਆਦਿ ਹਾਜ਼ਰ ਸਨ |
ਅਜਨਾਲਾ ਦੇ ਖਾਦ ਦਵਾਈ ਵਿਕਰੇਤਾਵਾਂ ਵਲੋਂ ਕਿਸਾਨੀ ਸੰਘਰਸ਼ ਦੀ ਹਮਾਇਤ
ਅਜਨਾਲਾ, (ਗੁਰਪ੍ਰੀਤ ਸਿੰਘ ਢਿੱਲੋਂ)-ਪੈਸਟੀਸਾਈਜ਼ ਐਾਡ ਫਰਟੀਲਾਈਜ਼ਰ ਯੂਨੀਅਨ ਅਜਨਾਲਾ ਦੀ ਅਹਿਮ ਮੀਟਿੰਗ ਅੱਜ ਸੀਨੀਅਰ ਆਗੂ ਕੌਾਸਲਰ ਪ੍ਰਦੀਪ ਕੁਮਾਰ ਬੰਟਾ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਹਾਜ਼ਰ ਸ਼ਹਿਰ ਦੇ ਸਮੂਹ ਖਾਦ ਦਵਾਈ ਵਿਕਰੇਤਾਵਾਂ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਮਾਰੂ ਤਿੰਨ ਬਿੱਲਾਂ ਖ਼ਿਲਾਫ਼ ਕਿਸਾਨ ਤੇ ਜਨਤਕ ਜਥੇਬੰਦੀਆਂ ਵਲੋਂ ਵਿੱਢੇ ਸੰਘਰਸ਼ 'ਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਲਿਆ | ਕੌਾਸਲਰ ਪ੍ਰਦੀਪ ਕੁਮਾਰ ਬੰਟਾ ਨੇ ਕਿਹਾ ਕਿ ਉਨ੍ਹਾਂ ਦਾ ਕਿਸਾਨਾਂ ਨਾਲ ਨਹੁੰ ਮਾਸ ਦਾ ਰਿਸ਼ਤਾ ਹੈ | ਕੇਂਦਰ ਸਰਕਾਰ ਵਲੋਂ ਸਰਮਾਏਦਾਰ ਕੰਪਨੀਆਂ ਨੂੰ ਮਾਲੋ ਮਾਲ ਕਰਨ ਲਈ ਲਿਆਂਦੇ ਗਏ ਇਹ ਤਿੰਨ ਆਰਡੀਨੈਂਸ ਕਿਸਾਨਾਂ ਦੇ ਪੇਟ 'ਤੇ ਲੱਤ ਮਾਰਨ ਵਾਲੇ ਹਨ | ਉਨ੍ਹਾਂ ਪੰਜਾਬ ਦੇ ਸਮੂਹ ਵਰਗਾਂ ਨੂੰ ਅਪੀਲ ਕਰਦਿਆਂ ਕਿਹਾ ਕਿ 25 ਸਤੰਬਰ ਨੂੰ ਪੰਜਾਬ ਬੰਦ ਕਰਨ ਲਈ ਸਭ ਇਕ ਮੰਚ 'ਤੇ ਇਕੱਠੇ ਹੋਣ | ਇਸ ਮੌਕੇ ਸੁਰਿੰਦਰ ਬੱਬੂ ਮਹਾਜਨ, ਫਕੀਰ ਚੰਦ ਹੈਪੀ, ਜਤਿੰਦਰ ਸ਼ਰਮਾ, ਅਮਨਦੀਪ ਸਿੰਘ ਅੰਬ ਕੋਟਲੀ, ਜਸਬੀਰ ਸਿੰਘ ਸੰਧੂ, ਹਰਪਾਲ ਸਿੰਘ ਵੰਝਾਂਵਾਲਾ, ਸਤਬੀਰ ਸਿੰਘ ਮਿਆਦੀਆਂ, ਰਾਜਨ ਕੁਮਾਰ, ਸੁਖਦੇਵ ਸਰੀਨ, ਨਰਿੰਦਰ ਕੁਮਾਰ ਅਤੇ ਸੋਨੂੰ ਸਰੀਨ ਆਦਿ ਹਾਜ਼ਰ ਸਨ |
ਆੜ੍ਹਤੀਆਂ ਤੇ ਪੱਲੇਦਾਰਾਂ ਨੇ ਸਾੜੀਆਂ ਖੇਤੀ ਬਿੱਲਾਂ ਦੀਆਂ ਕਾਪੀਆਂ- ਸੰਘਰਸ਼ 'ਚ ਸ਼ਾਮਿਲ ਹੋਣ ਦਾ ਐਲਾਨ
ਅਜਨਾਲਾ, (ਗੁਰਪ੍ਰੀਤ ਸਿੰਘ ਢਿੱਲੋਂ)-ਆੜ੍ਹਤੀ ਯੂਨੀਅਨ ਅਜਨਾਲਾ ਦੇ ਪ੍ਰਧਾਨ ਗੁਰਦੇਵ ਸਿੰਘ ਨਿੱਝਰ ਦੀ ਅਗਵਾਈ 'ਚ ਇਕੱਤਰ ਦਾਣਾ ਮੰਡੀ ਅਜਨਾਲਾ ਦੇ ਆੜ੍ਹਤੀਆਂ ਤੇ ਪੱਲੇਦਾਰਾਂ ਵਲੋਂ ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਦੀ ਹਾਜ਼ਰੀ 'ਚ ਕੇਂਦਰੀ ਖੇਤੀ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਵੱਖ-ਵੱਖ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਕੀਤੇ ਐਲਾਨ ਦਾ ਸਮਰਥਨ ਕੀਤਾ ਗਿਆ | ਇਸ ਮੌਕੇ ਆੜ੍ਹਤੀ ਯੂਨੀਅਨ ਅਜਨਾਲਾ ਦੇ ਪ੍ਰਧਾਨ ਗੁਰਦੇਵ ਸਿੰਘ ਨਿੱਝਰ, ਸੀਨੀਅਰ ਆਗੂ ਆੜ੍ਹਤੀ ਮਨਜੀਤ ਸਿੰਘ ਬਾਠ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ: ਸਤਨਾਮ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਅਤੇ ਪੱਲੇਦਾਰ ਯੂਨੀਅਨ ਦੇ ਆਗੂ ਬਲਵਿੰਦਰ ਮਸੀਹ ਨੇ ਕਿਹਾ ਕਿ ਕੇਂਦਰੀ ਖੇਤੀ ਬਿੱਲ ਕਿਸਾਨਾਂ ਦੀ ਬਰਬਾਦੀ ਦੇ ਬਿੱਲ ਹਨ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਪ੍ਰਧਾਨ ਗੁਰਦੇਵ ਸਿੰਘ ਨੇ ਦੱਸਿਆ ਕਿ 25 ਸਤੰਬਰ ਨੂੰ ਦਾਣਾ ਮੰਡੀ ਅਜਨਾਲਾ ਦਾ ਸਾਰਾ ਕੰਮਕਾਜ ਬੰਦ ਰੱਖਿਆ ਜਾਵੇਗਾ ਤੇ ਉਸ ਦਿਨ ਝੋਨੇ ਦੀ ਖਰੀਦ ਵੀ ਨਹੀਂ ਕੀਤੀ ਜਾਵੇਗੀ | ਇਸ ਮੌਕੇ ਡਾਇਰੈਕਟਰ ਰੋਹਿਤ ਪੁਰੀ ਲੱਕੀ, ਆੜ੍ਹਤੀ ਪਰਮਬੀਰ ਸਿੰਘ ਰੋਖੇ, ਗੁਰਬਿੰਦਰ ਸਿੰਘ ਗਿੱਲ, ਮਾਸਟਰ ਬਲਵਿੰਦਰ ਸਿੰਘ ਜਗਦੇਵ ਖੁਰਦ, ਮਨਮੋਹਣ ਸਿੰਘ ਬੋਹਲੀਆਂ, ਸੀਤਲ ਸਿੰਘ ਤਲਵੰਡੀ, ਸਤਨਾਮ ਸਿੰਘ ਜੱਸੜ, ਜੈਮਸ ਮਸੀਹ, ਸੁਰਜੀਤ ਸਿੰਘ ਦੁਧਰਾਏ, ਮੇਜਰ ਸਿੰਘ ਕੜਿਆਲ, ਦਵਿੰਦਰ ਸਿੰਘ ਗੱਗੋਮਾਹਲ, ਅੰਗਰੇਜ਼ ਸਿੰਘ ਕਾਮਲਪੁਰਾ, ਜਸਬੀਰ ਸਿੰਘ ਓਠੀਆਂ, ਅਵਤਾਰ ਸਿੰਘ, ਸੁਖਦੇਵ ਸਿੰਘ ਸਹਿੰਸਰਾ, ਗੁਰਦੇਵ ਸਿੰਘ ਭੋਏਵਾਲੀ ਆਦਿ ਹਾਜ਼ਰ ਸਨ |
ਭਿੰਡਰ ਦੀ ਅਗਵਾਈ 'ਚ 'ਲਿਪ' ਆਗੂ ਦਿੱਲੀ ਰਵਾਨਾ
ਬਾਬਾ ਬਕਾਲਾ ਸਾਹਿਬ, (ਸ਼ੇਲਿੰਦਰਜੀਤ ਸਿੰਘ ਰਾਜਨ)-ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲ ਕਿਸਾਨ-ਮਜ਼ਦੂਰ ਹਿਤੈਸ਼ੀ ਨਹੀਂ, ਸਗੋਂ ਖੇਤੀ ਗੱਦਾਰ ਸਾਬਤ ਹੋਣਗੇ | ਇਨ੍ਹਾਂ ਸੱਤਰਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੈਂਬਰ ਕੋਰ ਕਮੇਟੀ ਚਰਨਦੀਪ ਸਿੰਘ ਭਿੰਡਰ ਨੇ ਦਿੱਲੀ ਨੂੰ ਮੋਟਰ ਸਾਈਕਲ ਜਥਾ ਲੈ ਕੇ ਬਾਬਾ ਬਕਾਲਾ ਸਾਹਿਬ ਤੋਂ ਰਵਾਨਾ ਹੋਣ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਜਿਸ ਕਾਨੂੰਨ ਨੂੰ ਅੱਜ ਅਖੌਤੀ ਅਕਾਲੀ ਦਲ ਕਿਸਾਨ ਵਿਰੋਧੀ ਦੱਸ ਰਿਹਾ ਹੈ ਪਰ ਪਿਛਲੇ ਤਿੰਨ ਮਹੀਨੇ ਤੋਂ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਰਡੀਨੈਂਸ ਨੂੰ ਕਿਸਾਨ ਹਿਤੈਸ਼ੀ ਦੱਸ ਕੇ ਗੁਮਰਾਹ ਕਰਦਾ ਰਿਹਾ ਹੈ | ਸ: ਭਿੰਡਰ ਨੇ ਕਿਹਾ ਕਿ ਜਦ ਹੁਣ ਲੋਕ ਸਭਾ 'ਚ ਬਿੱਲ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਕੋਲ ਮਨਜ਼ੂਰ ਹੋਣ ਲਈ ਜਾ ਰਿਹਾ ਹੈ ਤਾਂ ਸ: ਬੈਂਸ ਨੇ ਦੂਰ ਅੰਦੇਸ਼ੀ ਤੋਂ ਕੰਮ ਲੈ ਕੇ ਸੰਸਦ ਭਵਨ ਅੱਗੇ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ | ਉਨ੍ਹਾਂ ਕਿਹਾ ਕਿ ਲਿਪ ਵਰਕਰ ਇਕੱਠੇ ਹੋ ਕੇ ਸ: ਬੈਂਸ ਦੀ ਅਗਵਾਈ 'ਚ ਅੱਜ ਰਾਤ ਪਾਨੀਪਤ ਵਿਖੇ ਠਹਿਰ ਕੇ ਵੀਰਵਾਰ ਮਿਤੀ 24 ਸਤੰਬਰ 2020 ਨੂੰ ਸਵੇਰੇ 10 ਵਜੇ ਸੰਸਦ ਭਵਨ ਦਾ ਘਿਰਾਓ ਕੀਤਾ ਜਾਵੇਗਾ | ਦਿੱਲੀ ਰਵਾਨਾ ਹੋਣ ਸਮੇਂ ਭਿੰਡਰ ਦੇ ਨਾਲ ਮੋਟਰਸਾਈਕਲ ਜਥੇ 'ਚ ਗੁਰਮੇਜ ਸਿੰਘ ਗੱਗੜਭਾਣਾ, ਕਸ਼ਮੀਰ ਸਿੰਘ ਬੁੱਟਰ, ਗੁਰਬਿੰਦਰ ਬੁੱਢਾਥੇਹ, ਮਨਜਿੰਦਰ ਸਿੰਘ ਮੁੱਛਲ, ਨਿਰਪਾਲ ਸਿੰਘ ਫੱਤੂਵਾਲ, ਜੱਜ ਸੁਧਾਰ, ਅਮੋਲਕ ਬੁੱਟਰ, ਲਵਜੋਤ ਰਜਧਾਨ, ਪਰਵਿੰਦਰ ਸਿੰਘ ਭਿੰਡਰ, ਭੁਪਿੰਦਰ ਸਿੰਘ ਸੋਢੀ, ਗੁਰਪ੍ਰੀਤ ਸਿੰਘ ਰਣਯੋਧ ਦੋਨੋਂ ਨੰਗਲੀ, ਨਰਿੰਦਰ ਸਿੰਘ ਫੌਜੀ, ਦਵਿੰਦਰ ਸਿੰਘ ਗਹਿਰੀ, ਮਲੂਕ ਸਿੰਘ ਜੇ.ਈ., ਮਨਜੀਤ ਸਿੰਘ ਮਿੰਟਾ ਆਦਿ ਹਾਜ਼ਰ ਸਨ |
ਕਿਸਾਨਾਂ ਦੇ ਸਮਰਥਨ 'ਚ 25 ਨੂੰ ਅਜਨਾਲਾ ਦੇ ਬਾਜ਼ਾਰ ਰਹਿਣਗੇ ਬੰਦ- ਕੁਕਰੇਜਾ, ਅਰੋੜਾ
ਅਜਨਾਲਾ, (ਐਸ. ਪ੍ਰਸ਼ੋਤਮ)- ਅੱਜ ਇੱਥੇ ਵਪਾਰ ਮੰਡਲ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਕੁਕਰੇਜਾ, ਸ਼ਹਿਰੀ ਚੇਅਰਮੈਨ ਦੀਪਕ ਅਰੋੜਾ ਤੇ ਸ਼ਹਿਰੀ ਪ੍ਰਧਾਨ ਗੁਰਮੀਤ ਸਿੰਘ ਅਰੋੜਾ ਦੀ ਸਾਂਝੀ ਪ੍ਰਧਾਨਗੀ 'ਚ ਵਪਾਰ ਮੰਡਲ ਅਤੇ ਵੱਖ-ਵੱਖ ਦੁਕਾਨਦਾਰ ਯੂਨੀਅਨਾਂ ਦੀ ਹੋਈ ਮੀਟਿੰਗ 3 ਖੇਤੀ ਬਿੱਲਾਂ ਦਾ ਤਿੱਖਾ ਵਿਰੋਧ ਕਰਦਿਆਂ ਕਿਸਾਨਾਂ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਪੂਰਨ ਸਮਰਥਨ ਦਿੰਦਿਆਂ ਅਜਨਾਲਾ ਸ਼ਹਿਰ ਸਮੇਤ ਕਸਬਿਆਂ ਦੇ ਅੱਡਿਆਂ ਤੇ ਵਪਾਰ ਅਦਾਰੇ /ਦੁਕਾਨਾਂ/ਹੱਟੀਆਂ ਬੰਦ ਰੱਖਣ ਦਾ ਫ਼ੈਸਲਾ ਲਿਆ | ਇਸ ਮੌਕੇ ਨੰਦ ਕਿਸ਼ੋਰ ਭੱਲਾ, ਅਯੁੱਧਿਆ ਪੁਰੀ, ਰਮੇਸ਼ ਮਹਾਜਨ, ਵਿਨੋਦ ਅਰੋੜਾ, ਵਿੱਕੀ ਮਹਾਜਨ ਲਵ , ਸੰਜੀਵ ਰਿੰਕਾ ਤ੍ਰੇਹਨ, ਸੰਨੀ ਗੱਗੋਮਾਹਲ ਵਾਲੇ, ਆਤਮ ਸ਼ਰਮਾ ਵਿੱਕੀ, ਸਾਹਿਲ ਮਦਾਨ, ਬਾਊ ਸੁਖਦੇਵ ਸਰੀਨ, ਮਨੋਜ ਮੋਨੂੰ , ਜਸਵਿੰਦਰ ਸਿੰਘ ਜੱਸ ਚਾਵਲਾ ਆਦਿ ਮੌਜੂਦ ਸਨ |
ਕਸਬਾ ਚੋਗਾਵਾਂ ਤੇ ਆਸ-ਪਾਸ ਦੇ ਬਾਜ਼ਾਰ ਬੰਦ ਰਹਿਣਗੇ
ਚੋਗਾਵਾਂ, (ਗੁਰਬਿੰਦਰ ਸਿੰਘ ਬਾਗੀ)-ਦੁਕਾਨਾਦਰ ਯੂਨੀਅਨ ਕਸਬਾ ਚੋਗਾਵਾਂ ਦੇ ਪ੍ਰਧਾਨ ਹਰਦੇਵ ਸਿੰਘ ਔਲਖ, ਪ੍ਰਵੀਨ ਕੁਮਾਰ ਦੁੱਗਲ, ਆਰ.ਐਮ.ਪੀ. ਯੂਨੀਅਨ ਦੇ ਪ੍ਰਧਾਨ ਡਾ: ਅਰਵਿੰਦਰ ਸਿੰਘ, ਜਮੂਹਰੀ ਕਿਸਾਨ ਸਭਾ ਦੇ ਪ੍ਰਧਾਨ ਵਿਰਸਾ ਸਿੰਘ ਟਪਿਆਲਾ ਨੇ ਸਾਂਝੇ ਤੌਰ 'ਤੇ ਗੱਲਬਾਤ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ 25 ਸਤੰਬਰ ਕਸਬਾ ਚੋਗਾਵਾਂ ਤੇ ਆਸ-ਪਾਸ ਦੇ ਪਿੰਡਾਂ ਦੇ ਬਾਜ਼ਾਰਾਂ ਨੂੰ ਬੰਦ ਰੱਖਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਬੰਦ ਕਿਸਾਨ ਵਿਰੋਧੀਆਂ ਬਿੱਲਾਂ ਨੂੰ ਰੱਦ ਕਰਵਾਉਣ ਦੇ ਰੋਸ ਵਜੋਂ ਕੀਤੇ ਜਾ ਰਹੇ ਹਨ |
ਏ.ਆਰ. ਦੀ ਅਗਵਾਈ 'ਚ ਅੰਮਿ੍ਤਸਰ-ਜਲੰਧਰ ਹਾਈਵੇ 3 ਘੰਟੇ ਲਈ ਰਹੇਗਾ ਜਾਮ
ਚੌਕ ਮਹਿਤਾ, (ਧਰਮਿੰਦਰ ਸਿੰਘ ਸਦਾਰੰਗ)-ਕੇਂਦਰ ਸਰਕਾਰ ਵਲੋਂ ਜਾਰੀ ਖੇਤੀ ਬਿੱਲਾਂ ਵਿਰੁੱਧ ਅਤੇ ਕਿਸਾਨਾਂ ਦੇ ਹੱਕ 'ਚ ਡਟਦਿਆਂ ਸੰਘਰਸ਼ ਨੂੰ ਵਧੇਰੇ ਤੇਜ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਨਿਰਦੇਸ਼ਾਂ ਅਨੁਸਾਰ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਮਲਕੀਅਤ ਸਿੰਘ ਏ.ਆਰ. ਨੇ ਅੱਜ ਇੱਥੇ ਸਰਕਲ ਮਹਿਤਾ ਦੇ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਦੇ ਗ੍ਰਹਿ ਪਿੰਡ ਖੱਬੇਰਾਜਪੂਤਾਂ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪਾਰਟੀ ਹਾਈਕਮਾਂਡ ਦੀਆਂ ਹਦਾਇਤਾਂ ਤੇ 25 ਸਤੰਬਰ ਨੂੰ ਪੂਰੇ ਪੰਜਾਬ ਅੰਦਰ ਅਕਾਲੀ ਵਰਕਰਾਂ ਵਲੋਂ ਚੱਕਾ ਜਾਮ ਕੀਤਾ ਜਾਵੇਗਾ¢ ਜਿਸ ਤਹਿਤ ਹਲਕੇ ਦੇ ਵਰਕਰਾਂ ਵਲੋਂ ਜੰਡਿਆਲਾ ਸ਼ਹਿਰ ਦੇ ਨਜ਼ਦੀਕ ਤਰਨਤਾਰਨ ਟੀ-ਪੁਆਂਇਟ ਵਿਖੇ ਅੰਮਿ੍ਤਸਰ-ਜਲੰਧਰ ਹਾਈਵੇ ਨੂੰ 10 ਤੋਂ 1 ਵਜੇ ਤੱਕ ਬੰਦ ਕਰ ਕੇ ਬਿੱਲ ਨੂੰ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਜਾਵੇਗੀ ¢ ਜਥੇ: ਗੁਰਮੀਤ ਸਿੰਘ ਖੱਬੇਰਾਜਪੂਤਾਂ ਨੇ ਸਰਕਲ ਮਹਿਤਾ ਤੋਂ ਕਰੀਬ 800 ਅਕਾਲੀ ਵਰਕਰਾਂ ਦੇ ਕਾਫਲੇ ਨਾਲ ਇਸ ਸੰਘਰਸ਼ 'ਚ ਸ਼ਾਮਿਲ ਹੋਣ ਦਾ ਭਰੋਸਾ ਦਿੱਤਾ ¢ ਇਸ ਮੌਕੇ ਚੇਅਰਮੈਨ ਲਖਵਿੰਦਰ ਸਿੰਘ ਰੰਧਾਵਾ ਸੋਨਾ, ਗੁਰਲਾਲ ਸਿੰਘ ਲਾਲੀ, ਰਜਿੰਦਰ ਸਿੰਘ ਸ਼ਾਹ ਤੇ ਤਰੇਸਮ ਸਿੰਘ ਬੁੱਟਰ, ਸਰਪੰਚ ਸੁਖਦੇਵ ਸਿੰਘ ਸ਼ਹੀਦ ਮਲਕੀਤ ਸਿੰਘ ਨਗਰ ਧਰਦਿਓ, ਸਰਪੰਚ ਕੰਵਲਜੀਤ ਕੌਰ, ਸ਼ਿੰਗਾਰ ਸਿੰਘ ਪੰਚ, ਸਰਪੰਚ ਗੁਰਮੇਜ ਸਿੰਘ ਚੂੰਗ•, ਬਲਾਕ ਸੰਮਤੀ ਮੈਂਬਰ ਹਰਜੀਤ ਸਿੰਘ, ਬੀਬੀ ਦਲੇਰਜੀਤ ਕੌਰ ਧਰਦਿਓ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਾਬਕਾ ਸਰਪੰਚ ਬੀਬੀ ਪਲਵਿੰਦਰ ਕੌਰ ਮਹਿਤਾ, ਜਗਮੀਤ ਸਿੰਘ ਸ਼ਾਹ ਆਦਿ ਹਾਜ਼ਰ ਸਨ |
ਵਿਧਾਇਕ ਭਲਾਈਪੁਰ ਦੀ ਅਗਵਾਈ 'ਚ ਕਾਂਗਰਸੀਆਂ ਨੇ ਫੂਕਿਆ ਮੋਦੀ ਦਾ ਪੁਤਲਾ
ਰਈਆ, (ਸ਼ਰਨਬੀਰ ਸਿੰਘ ਕੰਗ)-ਕੇਂਦਰੀ ਖੇਤੀ ਬਿੱਲਾਂ ਦੇ ਵਿਰੋਧ 'ਚ ਅੱਜ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਉਨ੍ਹਾਂ ਦੇ ਬੇਟੇ ਯੂਥ ਆਗੂ ਸਰਪੰਚ ਪ੍ਰਦੀਪ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ ਦੇ ਨਾਲ ਰਈਆ ਰੈਸਟ ਹਾਊਸ ਤੋਂ ਰੋਸ ਮਾਰਚ ਕੱਢਿਆ ਗਿਆ ਤੇ ਅਨਾਜ ਮੰਡੀ 'ਚ ਪਹੁੰਚ ਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਦੀਪ ਭਲਾਈਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਬਿੱਲ ਪਾਸ ਕਰਕੇ ਲੋਕਾਂ ਨੂੰ ਬਰਬਾਦੀ ਵੱਲ ਧੱਕ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜਿਸ ਦੇਸ਼ ਵਿਚ ਅੰਨਦਾਤਾ ਹੀ ਖੁਸ਼ ਨਹੀਂ ਹੈ ਤਾਂ ਉਹ ਦੇਸ਼ ਕਿਵੇਂ ਤਰੱਕੀ ਕਰ ਸਕਦਾ ਹੈ | ਇਸ ਮੌਕੇ ਰਈਆ ਅਨਾਜ ਮੰਡੀ ਪਹੁੰਚਣ 'ਤੇ ਆੜ੍ਹਤੀ ਐਸੋਸੀਏਸ਼ਨ ਰਈਆ ਤੇ ਮਜ਼ਦੂਰ ਯੂਨੀਅਨ ਨੇ 25 ਦੇ ਬੰਦ ਦੀ ਹਮਾਇਤ ਕੀਤੀ | ਇਸ ਮੌਕੇ ਚੇਅਰਮੈਨ ਨਿਰਵੈਰ ਸਿੰਘ ਸਾਹਬੀ, ਬਲਕਾਰ ਸਿੰਘ ਬੱਲ, ਨਵ ਪੱਡਾ, ਸੁਖਜੀਤ ਸਿੰਘ ਖਹਿਰਾ, ਸਰਪੰਚ ਹਰਮੀਤ ਸਿੰਘ ਵਡਾਲਾ, ਸਰਪੰਚ ਰਾਣਾ ਕਾਲੇਕੇ, ਸਰਪੰਚ ਹਰਪਾਲ ਟਕਾਪੁਰ, ਸਰਪੰਚ ਹਰਜਿੰਦਰ ਸਿੰਘ ਨਿੱਜਰ, ਸਰਪੰਚ ਟੋਨੀ ਦਨਿਆਲ, ਸਰਪੰਚ ਨੌਬੀ ਗਿਲ, ਸਰਪੰਚ ਲੱਖਾ ਭਿੰਡਰ, ਸਰਪੰਚ ਗੁਰਦੀਪ ਸਿੰਘ ਬੱਲ, ਸੁਰਜੀਤ ਸਿੰਘ, ਕੋਮਲ ਸਿੰਘ ਮਾਨ, ਸੈਕਟਰੀ ਰਾਜੇਸ਼ ਕੁਮਾਰ, ਵਿਕਰਮ ਵਰਮਾ, ਗੱਜਣ ਸਿੰਘ, ਨਾਜਰ ਸਿੰਘ, ਸੁਰਿੰਦਰ ਕੁਮਾਰ, ਅਭਿਨਵ ਜੋਸ਼ੀ, ਪ੍ਰਕਾਸ਼ ਚੰਦ, ਦਵਿੰਦਰ ਸਿੰਘ ਭੰਗੂ, ਸੁਨੀਲ ਰਿੱਖੀ, ਜਸਬੀਰ ਸਿੰਘ, ਰਾਜਵਿੰਦਰ ਸਿੰਘ, ਅਜਾਦ ਕੰਗ, ਪਿਆਰਾ ਸਿੰਘ ਸੇਖੋਂ ਆਦਿ ਹਾਜ਼ਰ ਸਨ |
ਟੈਕਨੀਕਲ ਸਰਵਿਸ ਯੂਨੀਅਨ ਵਲੋਂ ਹਮਾਇਤ
ਰਮਦਾਸ, (ਜਸਵੰਤ ਸਿੰਘ ਵਾਹਲਾ)-ਟੈਕਨੀਕਲ ਸਰਵਿਸ ਯੂਨੀਅਨ ਅਜਨਾਲਾ ਮੰਡਲ ਦੀ ਮੀਟਿੰਗ ਸਾਥੀ ਨਵਦੀਪ ਸਿੰਘ ਸੇਖੋਂ ਅਤੇ ਅਸ਼ਵਨੀ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕੇਂਦਰ ਸਰਕਾਰ ਵਲੋਂ ਜੋ ਬਿੱਲ ਕਿਸਾਨਾਂ ਦੇ ਵਿਰੋਧ ਵਿਚ ਪਾਸ ਕੀਤੇ ਗਏ ਹਨ, ਉਨ੍ਹਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਤੇ ਸਾਥੀ ਸੇਖੋਂ ਤੇ ਸ਼ਰਮਾ ਨੇ ਕਿਹਾ ਕਿ ਕਿਸਾਨਾਂ ਵਲੋਂ ਅਰੰਭੇ ਗਏ ਸੰਘਰਸ਼ ਦੀ ਟੈਕਨੀਕਲ ਸਰਵਿਸ ਯੂਨੀਅਨ ਪੁਰਜ਼ੋਰ ਹਮਾਇਤ ਕਰਦੀ ਹੈ | ਇਸ ਮੀਟਿੰਗ 'ਚ ਸਾਥੀ ਪਤਰਸ ਮਸੀਹ, ਬਲਦੇਵ ਸਿੰਘ, ਜਸਬੀਰ ਸਿੰਘ, ਅਮਰਪਾਲ ਸਿੰਘ, ਪਵਨ ਕੁਮਾਰ, ਪਿ੍ਥਵੀਪਾਲ ਸਿੰਘ, ਦਲਬੀਰ ਸਿੰਘ, ਜਤਿੰਦਰਜੀਤ ਸਿੰਘ, ਇੰਦਰਜੀਤ ਸਿੰਘ ਹਾਜ਼ਰ ਸਨ |
ਬਾਬਾ ਦਰਸ਼ਨ ਸਿੰਘ ਗੁ: ਸ੍ਰੀ ਟਾਹਲਾ ਸਾਹਿਬ ਚੱਬਾ ਵਾਲਿਆਂ ਵਲੋਂ ਕਿਸਾਨਾਂ ਦੀ ਹਮਾਇਤ ਦਾ ਐਲਾਨ
ਚੱਬਾ, (ਜੱਸਾ ਅਨਜਾਣ)- ਤਰਨ ਤਾਰਨ ਰੋਡ 'ਤੇ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਬਿੱਲ ਜਾਰੀ ਕੀਤਾ ਗਿਆ ਹੈ, ਜਿਸ ਦਾ ਕਿਸਾਨ ਅਤੇ ਸਮੂਹ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ | ਕਿਸਾਨਾਂ ਵਲੋਂ ਪੱਕੇ ਮੋਰਚੇ ਰੇਲਾਂ ਉੱਪਰ ਲਗਾ ਕੇ ਬਿੱਲ ਨੂੰ ਰੱਦ ਕਰਵਾਉਣ ਲਈ ਅੰਦੋਲਨ ਵਿੱਢਿਆ ਗਿਆ ਹੈ | ਉਹ ਕਿਸਾਨਾਂ ਨਾਲ ਹਨ ਤੇ ਹਰ ਪੱਖੋਂ ਸਾਥ ਦੇਣ ਲਈ ਤਿਆਰ ਹਨ | ਉਨ੍ਹਾਂ ਕਿਹਾ ਕਿ ਅਸੀਂ ਚਾਹ ਅਤੇ ਪ੍ਰਸ਼ਾਦਿਆਂ ਦੀ ਸੇਵਾ ਜਿੱਥੋਂ ਵੀ ਕਿਸਾਨ ਹੁਕਮ ਕਰਨਗੇ, ਅਸੀਂ ਉੱਥੇ ਪਹੁੰਚਾਵਾਂਗੇ | ਇਸ ਮੌਕੇ ਪ੍ਰਧਾਨ, ਕਸ਼ਮੀਰ ਸਿੰਘ, ਜਥੇਦਾਰ ਅਵਤਾਰ ਸਿੰਘ, ਲਵਲੀ ਸਿੰਘ, ਗੁਰਮੀਤ ਸਿੰਘ, ਰਾਜਬੀਰ ਸਿੰਘ ਆਦਿ ਹਾਜ਼ਰ ਸਨ |
25 ਦੇ ਧਰਨੇ 'ਚ ਕਾਰੋਬਾਰ ਬੰਦ ਰੱਖ ਕੇ ਹਿੱਸਾ ਲਵਾਂਗੇ-ਬੱਲ
ਜੰਡਿਆਲਾ ਗੁਰੂ, (ਪ੍ਰਮਿੰਦਰ ਸਿੰਘ ਜੋਸਨ)-ਪੰਜਾਬ ਸੀਡ ਪੈਸਟੀਸਾਈਡ ਫਰਟੀਲਾਈਜ਼ਰ ਐਸੋਸੀਏਸ਼ਨ ਜ਼ਿਲ੍ਹਾ ਅੰਮਿ੍ਤਸਰ ਦੇ ਮੁੱਖ ਬੁਲਾਰੇ ਨਵਤੇਜ ਸਿੰਘ ਬੱਲ ਛੱਜਲਵੱਡੀ ਨੇ ਅੱਜ ਇੱਥੇ ਕੇਂਦਰ ਸਰਕਾਰ ਵਲੋਂ ਲਿਆਂਦੇ ਕਿਸਾਨ ਮਾਰੂ ਆਰਡੀਨੈਂਸ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ 25 ਸਤੰਬਰ ਨੂੰ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਰੋਸ ਧਰਨਿਆਂ 'ਚ ਉਹ ਸਾਰੇ ਆਪਣੀਆਂ ਦੁਕਾਨਾਂ, ਕਾਰੋਬਾਰ ਬੰਦ ਕਰਕੇ ਵੱਧ ਚੜ੍ਹ ਕੇ ਪੁੱਜਣਗੇ ਤੇ ਹਰ ਤਰ੍ਹਾਂ ਸਹਿਯੋਗ ਕਰਨਗੇ | ਬੱਲ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਨੇ ਕਿਸਾਨ ਵਰਗ ਨੂੰ ਪਰਿਵਾਰਾਂ ਸਮੇਤ ਸੜਕਾਂ 'ਤੇ ਭੁੱਖੇ ਭਾਣੇ ਰੁਲਣ ਲਈ ਮਜ਼ਬੂਰ ਕਰ ਦਿੱਤਾ ਹੈ | ਬਿਆਨ ਜਾਰੀ ਕਰਨ ਵਾਲਿਆਂ 'ਚ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਿੱਲਾ, ਕੁਲਦੀਪ ਸਿੰਘ ਖਹਿਰਾ, ਰਮੇਸ਼ ਕੁਮਾਰ, ਸੱਜਣ ਸਿੰਘ, ਰਾਜੀਵ ਭੰਡਾਰੀ ਦੇ ਨਾਂਅ ਸ਼ਾਮਿਲ ਹਨ |
ਭੋਮਾ ਵਲੋਂ ਬੰਦ ਦੀ ਹਮਾਇਤ ਦਾ ਐਲਾਨ
ਅੰਮਿ੍ਤਸਰ, (ਜਸਵੰਤ ਸਿੰਘ ਜੱਸ)- ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਨੇ ਕਿਸਾਨਾਂ ਵਲੋਂ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਦਾ ਐਲਾਨ ਕੀਤਾ ਹੈ | ਫੈੱਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਨੇਤਾ ਮਨਜੀਤ ਸਿੰਘ ਭੋਮਾ ਨੇ ਅੱਜ ਇੱਥੇ ਕਿਹਾ ਕਿ ਆਰ ਐਸ.ਐਸ/ਭਾਜਪਾ ਸਰਕਾਰ ਜਦੋਂ ਤੋਂ ਕੇਂਦਰ 'ਚ ਸਥਾਪਿਤ ਹੋਈ ਹੈ ਭਾਰਤ ਦੇ ਕਿਸਾਨ, ਮਜ਼ਦੂਰ ਅਤੇ ਗਰੀਬ ਦੀ ਜੇਬ 'ਚੋਂ ਕਿਸੇ ਨਾ ਕਿਸੇ ਬਹਾਨੇ ਕੱਢ ਕੇ ਭਾਰਤ ਦੇ ਵੱਡੇ ਉਦਯੋਗਪਤੀਆਂ ਤੇ ਕਾਰਪੋਰੇਟਰ ਘਰਾਣਿਆਂ ਨੂੰ ਵਪਾਰਕ ਘੁਟਾਲੇ ਕਰਨ ਲਈ ਦੇ ਰਹੀ ਹੈੈ ¢ ਪ੍ਰਧਾਨ ਭੋਮਾ ਨੇ ਕਿਹਾ ਕਿ ਫੈੱਡਰੇਸ਼ਨ 25 ਦੇ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ 'ਚ ਪੂਰਨ ਸਹਿਯੋਗ ਕਰੇਗੀ¢

ਖ਼ਬਰ ਸ਼ੇਅਰ ਕਰੋ

 

ਅਕਾਲੀ ਦਲ ਵਲੋਂ ਚੱਕਾ ਜਾਮ ਕਰਨ ਦਾ ਫ਼ੈਸਲਾ ਮਹਿਜ਼ ਡਰਾਮਾ-ਭੁੱਲਰ

ਚਵਿੰਡਾ ਦੇਵੀ, 23 ਸਤੰਬਰ (ਸਤਪਾਲ ਸਿੰਘ ਢੱਡੇ)- ਖੇਤੀ ਬਿੱਲਾਂ ਵਿਰੁੱਧ ਕਿਸਾਨ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਦਿੱਤੇ ਬੰਦ ਦੇ ਸੱਦੇ ਵਾਲੇ ਦਿਨ ਹੀ ਅਕਾਲੀ ਦਲ ਵਲੋਂ ਸੂਬਾ ਪੱਧਰੀ ਚੱਕਾ ਜਾਮ ਕਰਨ ਦਾ ਫੈਸਲਾ ਮਹਿਜ਼ ਇਕ ਡਰਾਮਾ ਹੈ | ਇਹ ਵਿਚਾਰ ਪ੍ਰਗਟ ਕਰਦਿਆਂ ...

ਪੂਰੀ ਖ਼ਬਰ »

ਪੰਜਾਬ ਦਾ ਵਪਾਰੀ ਕਿਸਾਨਾਂ ਨਾਲ ਡਟ ਕੇ ਖੜ੍ਹਾ ਹੈ-ਮਰਵਾਹਾ

ਅੰਮਿ੍ਤਸਰ, 23 ਸਤੰਬਰ (ਸੁਰਿੰਦਰ ਕੋਛੜ)-ਸ਼੍ਰੋਮਣੀ ਅਕਾਲੀ ਦਲ ਪੰਜਾਬ ਵਪਾਰ ਤੇ ਉਦਯੋਗ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਰਵਾਹਾ ਨੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦਾ ਵਪਾਰੀ ਵਰਗ ਕਿਸਾਨਾਂ, ਵਪਾਰੀਆਂ, ...

ਪੂਰੀ ਖ਼ਬਰ »

ਚੌਲ ਮਿੱਲਾਂ ਦੀ ਨਵੀਂ ਪਾਲਿਸੀ ਸ਼ੈਲਰ ਉਦਯੋਗ ਨੂੰ ਤਬਾਹ ਕਰ ਦੇਵੇਗੀ-ਵਿਨੋਦ ਕੁਮਾਰ ਚੱਢਾ

ਅੰਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)-ਚੋਲ ਮਿੱਲਾਂ ਦੀ ਨਵੀਂ ਪਾਲਿਸੀ 'ਚ ਮਿਲ ਮਾਲਕਾਂ ਨੂੰ ਕੋਈ ਵਿਸ਼ੇਸ਼ ਛੋਟ ਦੇਣ ਦੀ ਬਜਾਏ ਸਰਕਾਰ ਵਲੋਂ ਮਾਰੂ ਨੀਤੀ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਚੌਲ ਮਿੱਲਾਂ ਦੀ ਇਹ ਨਵੀਂ ਪਾਲਿਸੀ ਪਹਿਲਾਂ 'ਚ ਘਾਟੇ 'ਚ ਚੱਲ ਰਹੇ ਸ਼ੈਲਰ ...

ਪੂਰੀ ਖ਼ਬਰ »

ਬੱਚੀਵਿੰਡ ਵਿਖੇ ਖ਼ੂਨਦਾਨ ਕੈਂਪ

ਬੱਚੀਵਿੰਡ, 23 ਸਤੰਬਰ (ਬਲਦੇਵ ਸਿੰਘ ਕੰਬੋ)-ਖਾਲਸਾ ਬਲੱਡ ਡੋਨੇਟ ਯੂਨਿਟੀ ਸ੍ਰੀ ਅੰਮਿ੍ਤਸਰ ਵਲੋਂ ਪਿੰਡ ਬੱਚੀਵਿੰਡ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਪਿੰਡ ਦੇ ਨੌਜਵਾਨਾਂ ਨੇ ਭਰਵਾਂ ਸਹਿਯੋਗ ਦਿੱਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜਰ ਹੋਏ ਸਰਪੰਚ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਰੋਸ ਮੁਜ਼ਾਹਰਾ

ਬਿਆਸ, 23 ਸਤੰਬਰ (ਪਰਮਜੀਤ ਸਿੰਘ ਰੱਖੜਾ)-ਪੈਨਸ਼ਨਰਜ ਐਸੋਸੀਏਸ਼ਨ ਵਰਕਰਾਂ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਰਈਆ ਡਵੀਜ਼ਨ ਬਿਆਸ ਵਿਖੇ ਰੋਸ ਮੁਜ਼ਾਹਰਾ ਸਾਥੀ ਸਤਨਾਮ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਰੋਸ ਮੁਜ਼ਾਹਰੇ 'ਚ ਪੈਨਸ਼ਨਜ਼ ਵਰਕਰਾਂ ਨੇ ਆਪਣੀਆਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ-ਮਲਕੀਤ ਏ.ਆਰ.

ਚੌਕ ਮਹਿਤਾ, 23 ਸਤੰਬਰ (ਧਰਮਿੰਦਰ ਸਿੰਘ ਸਦਾਰੰਗ)-ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਹਮੇਸ਼ਾ ਹੀ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ...

ਪੂਰੀ ਖ਼ਬਰ »

ਪਟਵਾਰ ਯੂਨੀਅਨ ਤਹਿਸੀਲ ਬਾਬਾ ਬਕਾਲਾ ਵਲੋਂ ਬੰਦ ਦੀ ਹਮਾਇਤ

ਬਾਬਾ ਬਕਾਲਾ ਸਾਹਿਬ, 23 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਤਹਿਸੀਲ ਪ੍ਰਧਾਨ ਰਛਪਾਲ ਸਿੰਘ ਜਲਾਲ ਉਸਮਾਂ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਅਜਨਾਲਾ ਕਿਸਾਨਾਂ ਦੇ ਹੱਕ 'ਚ ਨਿੱਤਰੀ

ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੇਂਦਰ ਸਰਕਾਰ ਵਲੋਂ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਕੀਤੇ ਤਿੰਨ ਕਿਸਾਨ ਮਾਰੂ ਬਿੱਲਾਂ ਖਿਲਾਫ਼ ਬਾਰ ਐਸੋਸੀਏਸ਼ਨ ਅਜਨਾਲਾ ਵੀ ਕਿਸਾਨਾਂ ਦੇ ਹੱਕ 'ਚ ਨਿੱਤਰੀ ਹੈ | ਅੱਜ ਬਾਰ ਦੇ ਪ੍ਰਧਾਨ ਐਡਵੋਕੇਟ ਬਿ੍ਜ ਮੋਹਨ ਔਲ ...

ਪੂਰੀ ਖ਼ਬਰ »

ਹਲਕਾ ਜੰਡਿਆਲਾ ਗੁਰੂ ਤੋਂ ਅਕਾਲੀ ਵਰਕਰ ਤੇ ਕਿਸਾਨ ਜੀ.ਟੀ. ਰੋਡ 'ਤੇ ਕਰਨਗੇ ਚੱਕਾ ਜਾਮ-ਮਲਕੀਤ ਸਿੰਘ ਏ.ਆਰ.

ਤਰਸਿੱਕਾ, 23 ਸਤੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਖੇਤੀ ਸਬੰਧੀ ਲਾਗੂ ਕੀਤੇ ਕਾਨੂੰਨ ਦੇ ਰੋਸ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਸਬੰਧੀ ਅੱਜ ਜੰਡਿਆਲਾ ਗੁਰੂ ਤੋਂ ਸਾਬਕਾ ਵਿਧਾਇਕ ਮਲਕੀਤ ਸਿੰਘ ਏ.ਆਰ. ਦੀ ਅਗਵਾਈ 'ਚ ਪਾਰਟੀ ਵਰਕਰਾਂ ...

ਪੂਰੀ ਖ਼ਬਰ »

ਵਪਾਰੀ ਵਰਗ ਹਮੇਸ਼ਾ ਕਿਸਾਨਾਂ ਵਾਸਤੇ ਡਟਿਆ ਰਹੇਗਾ-ਮਰਵਾਹਾ, ਅਗਰਵਾਲ

ਅੰਮਿ੍ਤਸਰ, 23 ਸਤੰਬਰ (ਸੁਰਿੰਦਰ ਕੋਛੜ)-ਸ਼੍ਰੋਮਣੀ ਅਕਾਲੀ ਦਲ ਟਰੇਡ ਦੇ ਇੰਡਸਟਰੀ ਵਿੰਗ ਦੇ ਪ੍ਰਧਾਨ ਰਾਜਿੰਦਰ ਸਿੰਘ ਮਰਵਾਹਾ ਅਤੇ ਸ੍ਰੀ ਕਪਿਲ ਅਗਰਵਾਲ ਨੇ ਅੱਜ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਵਪਾਰੀ ਵਰਗ ...

ਪੂਰੀ ਖ਼ਬਰ »

ਸੁਖਬੀਰ ਅਤੇ ਬੀਬਾ ਬਾਦਲ ਨੇ ਸਾਬਕਾ ਵਿਧਾਇਕ ਮੰਨਾ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਕੀਤੀ ਗੱਲਬਾਤ

ਬਾਬਾ ਬਕਾਲਾ ਸਾਹਿਬ, 23 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਮੁੱਖ ਸੇਵਾਦਾਰ ਮਨਜੀਤ ਸਿੰਘ ਮੰਨਾ ਨਾਲ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਵਲੋਂ 25 ਨੂੰ ਕੀਤਾ ਜਾਵੇਗਾ ਚੱਕਾ ਜਾਮ-ਰਣੀਕੇ

ਮਾਨਾਂਵਾਲਾ, 23 ਸਤੰਬਰ (ਗੁਰਦੀਪ ਸਿੰਘ ਨਾਗੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦਿਆਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਅਟਾਰੀ ਦੇ ਸਮੂਹ ਅਕਾਲੀ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਤਰਸਿੱਕਾ, 23 ਸਤੰਬਰ (ਅਤਰ ਸਿੰਘ ਤਰਸਿੱਕਾ)-ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਅੱਜ ਕਸਬਾ ਤਰਸਿੱਕਾ ਦੇ ਮੁੱਖ ਬਾਜ਼ਾਰ 'ਚ ਕਿਸਾਨ ਜਥੇਬੰਦੀਆਂ ਜਿਨ੍ਹਾਂ 'ਚ ਜਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਸਭਾ ਤੇ ਕਿਸਾਨ ਸੰਘਰਸ਼ ਸਭਾ ਦੇ ਆਗੂ ਤੇ ਵਰਕਰ ...

ਪੂਰੀ ਖ਼ਬਰ »

ਚਾਲੂ ਭੱਠੀ, 30 ਕਿੱਲੋ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ

ਮਜੀਠਾ, 23 ਸਤੰਬਰ (ਮਨਿੰਦਰ ਸਿੰਘ ਸੋਖੀ)- ਐਸ.ਐਚ.ਓ. ਮਜੀਠਾ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਏ.ਐਸ.ਆਈ. ਸ਼ਸਪਾਲ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮਜੀਠਾ ਤੋਂ ਪਿੰਡ ਨਾਗ ਕਲਾਂ ਜਾ ਰਹੇ ਸਨ ਕਿ ਨੇੜੇ ਰੇਲਵੇ ਫਾਟਕ 'ਤੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX