ਅੰਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)-ਦਿੱਲੀ 'ਚ ਸੰਸਦ ਮੂਹਰੇ ਖੇਤੀ ਬਿੱਲਾਂ ਦੇ ਕੀਤੇ ਜਾ ਰਹੇ ਵਿਰੋਧ 'ਚ ਅੱਜ ਅੰਮਿ੍ਤਸਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਹੋਰ ਮੈਂਬਰਾਂ ਨਾਲ ਹੱਥ 'ਚ ਝੋਨਾ ਲਹਿਰਾ ਕੇ ਆਪਣਾ ਗੁੱਸਾ ਕੱਢਿਆ | ਸ: ਔਜਲਾ ਨੇ ...
ਅੰਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)- ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਵਲੋਂ ਜ਼ਿਲ੍ਹਾ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਦੀ ਅਗਵਾਈ 'ਚ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਖੇਤੀ ਬਿੱਲਾਂ ਦੇ ਕਾਲੇ ਕਾਨੂੰਨ ਵਿਰੁੱਧ ਇਕ ਵਿਸ਼ਾਲ ਰੋਸ ਧਰਨਾ ਇੱਥੇ ...
ਅੰਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਅੱਜ ਕੋਰੋਨਾ ਦੇ ਲਏ ਗਏ ਨਮੁੂਨਿਆਂ 'ਚੋਂ 223 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ 6 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਅੱਜ ਮੌਤ ਹੋ ਗਈ, ਜਿਸ ਨਾਲ ਇੱਥੇ ਹੁਣ ਤੱਕ ਦੀਆਂ ਮੌਤਾਂ ਦੀ ਕੁੱਲ ਗਿਣਤੀ 328 ਹੋ ਗਈ ਹੈ | ...
ਬੱਚੀਵਿੰਡ, 23 ਸਤੰਬਰ (ਬਲਦੇਵ ਸਿੰਘ ਕੰਬੋ)-ਮੋਦੀ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ਸ਼ੀਲ ਕਿਸਾਨ ਭਾਈਚਾਰੇ ਨੂੰ ਉਸ ਵਕਤ ਇਕ ਹੋਰ ਨਿਰਾਸ਼ਾ ਹੱਥ ਲੱਗੀ ਜਦੋਂ ਪੂਸਾ ਬਾਸਮਤੀ 1509 ਦੇ ਭਾਅ 'ਚ ਪਿਛਲੇ ਸਾਲਾਂ ਦੇ ਮੁਕਾਬਲੇ ਵੱਡੀ ਗਿਰਾਵਟ ਦਰਜ ਕੀਤੀ ਗਈ ...
ਜੰੰਡਿਆਲਾ ਗੁਰੂ, 23 ਸਤੰੰਬਰ (ਰਣਜੀਤ ਸਿੰਘ ਜੋਸਨ)-ਮੋਦੀ ਸਰਕਾਰ ਵਲੋਂ ਖੇਤੀ ਬਿੱਲਾਂ ਨੂੰ ਪਾਸ ਕੀਤੇ ਜਾਣ ਦਾ ਪੁਰਜ਼ੋਰ ਵਿਰੋਧ ਕਰਦਿਆਂ ਉੱਘੇ ਸਮਾਜ ਸੇਵਕ ਸਰਬਜੀਤ ਸਿੰਘ ਡਿੰੰਪੀ ਨੇ ਕਿਹਾ ਕਿ 25 ਸਤੰਬਰ ਦੇ ਬੰਦ ਨੂੰ ਸਫਲ ਬਣਾਉਣ ਲਈ ਅਸੀਂ ਪੂਰਨ ਸਮਰਥਨ ਕਰਦੇ ਹਾਂ ...
ਅੰਮਿ੍ਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਮੇਤ ਸੂਬੇ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ...
ਜੰੰਡਿਆਲਾ ਗੁਰੂ, 23 ਸਤੰਬਰ (ਰਣਜੀਤ ਸਿੰਘ ਜੋਸਨ)-ਮੋਦੀ ਸਰਕਾਰ ਵਲੋਂ ਖੇਤੀ ਬਿੱਲ ਦੇ ਵਿਰੋਧ 'ਚ ਅੱਜ ਬਲਰਾਜ ਸਿੰਘ ਤਰਸਿੱਕਾ ਹਲਕਾ ਇੰੰਚਾਰਜ ਦੀ ਅਗਵਾਈ ਹੇਠ ਦਾਣਾ ਮੰਡੀ ਜੰਡਿਆਲਾ ਗੁਰੂ ਵਿਖੇ ਧਰਨਾ ਦਿੱਤਾ ਗਿਆ ¢ ਧਰਨੇ 'ਚ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ...
ਅੰਮਿ੍ਤਸਰ, 23 ਸਤੰਬਰ (ਜਸਵੰਤ ਸਿੰਘ ਜੱਸ)-ਸਿੱਖ ਜਥੇਬੰਦੀਆਂ ਦਲ ਖ਼ਾਲਸਾ ਤੇ ਅਕਾਲੀ ਦਲ ਅੰਮਿ੍ਤਸਰ ਨੇ ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ ਕਰਨ ਵਿਰੁੱਧ ਕਿਸਾਨ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਦਿੱਤੇ ਜਾ ਰਹੇ ਪੰਜਾਬ ਬੰਦ ਦੇ ਸੱਦੇ ਦਾ ਪੂਰਨ ਸਮਰਥਨ ਕਰਦਿਆਂ ...
ਅੰਮਿ੍ਤਸਰ , 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਵਿੱਢੇ ਗਏ ਤਿੱਖੇ ਸੰਘਰਸ਼ ਨੂੰ ਪ੍ਰਭਾਵਸ਼ਾਲੀ ਹਮਾਇਤ ਦੇਣ ਅਤੇ ਜੰਮੂ ਕਸ਼ਮੀਰ 'ਚੋਂ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਖਤਮ ਕਰਨ ਲਈ ਚੁੱਕੇ ਗਏ ਕਦਮਾਂ ਦੀ ...
ਅਜਨਾਲਾ, 23 ਸਤੰਬਰ (ਐਸ. ਪ੍ਰਸ਼ੋਤਮ, ਗੁਰਪ੍ਰੀਤ ਸਿੰਘ ਢਿਲੋਂ)-ਸਥਾਨਕ ਵਾਰਡ ਨੰ: 6 ਵਿਖੇ ਭਾਜਪਾ ਐਸ.ਸੀ. ਮੋਰਚਾ ਜ਼ਿਲ੍ਹਾ ਦਿਹਾਤੀ ਸੀਨੀਅਰ ਮੀਤ ਪ੍ਰਧਾਨ ਠੇਕੇਦਾਰ ਸੋਹਣ ਲਾਲ ਦੇ ਘਰ 'ਚ ਚੋਰਾਂ ਵਲੋਂ ਲੱਖਾਂ ਰੁਪਏ ਦੇ ਸੋਨੇ ਦੇ ਜੇਵਰਾਤ, ਸਵਾ ਲੱਖ ਰੁਪਏ ਦੇ ਕਰੀਬ ...
ਚੌਕ ਮਹਿਤਾ, 23 ਸਤੰਬਰ (ਧਰਮਿੰਦਰ ਸਿੰਘ ਸਦਾਰੰਗ)-ਕੇਂਦਰ ਸਰਕਾਰ ਵਲੋਂ ਕਣਕ ਦੇ ਸਮਰਥਨ ਮੁੱਲ ਵਿਚ 50 ਰੁਪਏ ਦਾ ਨਿਗੁਣਾ ਵਾਧਾ ਕਿਸਾਨਾਂ ਨਾਲ ਕੋਝਾ ਮਜਾਕ ਕੀਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਜਗਦੇਵ ਸਿੰਘ ਉਦੋਨੰਗਲ ਨੇ ਪੱਤਰਕਾਰਾਂ ਨਾਲ ਗੱਲਬਾਤ ...
ਰਈਆ, 23 ਸਤੰਬਰ (ਸ਼ਰਨਬੀਰ ਸਿੰਘ ਕੰਗ)- ਰਈਆ ਐਟ ਭਿੰਡਰ ਸਰਕਾਰੀ ਆਈ.ਟੀ.ਆਈ. (ਲੜਕੀਆਂ) 'ਚ ਸੈਸ਼ਨ 2020 ਕਿੱਤਾ ਮੁਖੀ ਕੋਰਸਾਂ ਜਿਵੇਂ ਕਿ ਕਟਾਈ-ਸਿਲਾਈ, ਕਢਾਈ, ਫੈਸ਼ਨ ਟੈਕਨਾਲੋਜੀ, ਕੰਪਿਊਟਰ, ਬਿਊਟੀ ਪਾਰਲਰ ਦੇ ਦਾਖਲੇ ਲਈ ਅੱਠਵੀਂ, ਦਸਵੀਂ ਅਤੇ ਬਾਰਵੀਂ ਪਾਸ ਲੜਕੀਆਂ ਲਈ 29 ...
ਚੋਗਾਵਾਂ, 23 ਸਤੰਬਰ (ਗੁਰਬਿੰਦਰ ਸਿੰਘ ਬਾਗੀ)-ਸਥਾਨਕ ਕਸਬਾ ਚੋਗਾਵਾਂ ਅਟਾਰੀ ਰੋਡ ਪੰਜਾਬ ਐਾਡ ਸਿੰਧ ਬੈਂਕ ਦੇ ਸਾਹਮਣੇ ਉਜਾੜ ਜਗ੍ਹਾ ਉਪਰ ਅੱਜ ਦਿਨ-ਦਿਹਾੜੇ ਦੋ ਨਸ਼ੇੜੀਆਂ ਵਲੋਂ ਟੀਕਾ ਲਗਾਉਣ ਕਾਰਨ ਇਕ ਦੀ ਮੌਕੇ ਉਪਰ ਹੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਪੰਮਾ ...
ਅੰਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)- ਕਿਸਾਨਾਂ ਦਾ ਸਹਿਕਾਰੀ ਅਦਾਰਾ ਵੇਰਕਾ ਲੰਮੇ ਅਰਸੇ ਤੋਂ ਆਪਣੇ ਖਪਤਕਾਰਾਂ ਨੂੰ ਮਿਆਰੀ ਦੁੱਧ, ਦਹੀਂ, ਘਿਓ, ਲੱਸੀ ਅਤੇ ਹੋਰ ਖਾਧ ਪਦਾਰਥ ਮੁਹੱਈਆ ਕਰਵਾ ਰਿਹਾ ਹੈ, ਨੇ ਕੋਰੋਨਾ ਵਾਇਰਸ ਦੇ ਚਲਦੇ ਪੰਜਾਬੀਆਂ ਦੀ ਅੰਦਰੂਨੀ ਸਰੀਰਕ ...
ਬਾਬਾ ਬਕਾਲਾ ਸਾਹਿਬ, 23 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਲੀਵੁੱਡ ਅਭਿਨੇਤਾ ਅਰਵਿੰਦਰ ਭੱਟੀ ਅੱਜ ਆਪਣੇ ਪਰਿਵਾਰ ਸਮੇਤ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਨਤਮਸਤਕ ਹੋਏ, ਜਿੱਥੇ ਕਿ ਗੁ: ਸਾਹਿਬ ਦੇ ਮੀਤ ਮੈਨੇਜਰ ਭਾਈ ਮੋਹਣ ਸਿੰਘ ...
ਅੰਮਿ੍ਤਸਰ, 23 ਸਤੰਬਰ (ਜੱਸ)-ਸ੍ਰੀ ਦਰਬਾਰ ਸਾਹਿਬ ਵਿਖੇ ਕਈ ਦਹਾਕਿਆਂ ਤੋਂ ਅੰਮਿ੍ਤ ਵੇਲੇ ਪਾਲਕੀ ਸਾਹਿਬ ਦੀ ਸੇਵਾ ਕਰਦੇ ਆ ਰਹੇ ਕਈ ਸ਼ਰਧਾਲੂਆਂ ਨੇ ਸ਼ੋ੍ਰਮਣੀ ਕਮੇਟੀ ਦੇ ਸੇਵਾਦਾਰਾਂ ਵਲੋਂ ਉਨ੍ਹਾਂ ਨੂੰ ਸੇਵਾ ਨਾ ਕਰਨ ਦੇਣ ਦਾ ਦੋਸ਼ ਲਾਉਂਦਿਆਂ ਰੋਸ ਪ੍ਰਗਟ ...
ਚੇਤਨਪਰਾ, 23 ਸਤੰਬਰ (ਮਹਾਂਬੀਰ ਸਿੰਘ ਗਿੱਲ)-ਅੱਜ ਦਿਨ ਦਿਹਾੜੇ ਇੱਕ ਨਿੱਜੀ ਕੰਪਨੀ ਦੇ ਕਰਿੰਦੇ ਤੋਂ ਚਾਰ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਨਕਦੀ ਖੋਹ ਲਏ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਪੁੱਤਰ ਸਵ: ਬਲਬੀਰ ਸਿੰਘ ਵਾਸੀ ਇੰਦਰਗੜ ਜ਼ਿਲ੍ਹਾ ...
ਅੰਮਿ੍ਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜੰਗਲਾਤ ਵਿਭਾਗ ਦੇ ਕੱਚੇ ਵਰਕਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾਂ ਨਾ ਦੇਣ ਅਤੇ ਕੱਚੇ ਵਰਕਰਾਂ ਨੂੰ ਪੱਕਾ ਨਾ ਕਰਨ ਵਿਰੁੱਧ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵਲੋਂ ਅੱਜ ਡਵੀਜ਼ਨ ਦੇ ...
ਨਵਾਂ ਪਿੰਡ, 23 ਸਤੰਬਰ (ਜਸਪਾਲ ਸਿੰਘ)-ਅੰਮਿ੍ਤਸਰ-ਮਹਿਤਾ ਸੜਕ ਨੂੰ ਚਾਰ ਮਾਗਰੀ ਕਰਨ ਅਤੇ ਅੰਮਿ੍ਤਸਰ-ਕਟੜਾ ਐਕਸਪ੍ਰੈਸ ਬਣਾਉਣ ਲਈ ਭਾਰਤੀ ਰਾਸ਼ਟਰੀ ਰਾਜਮਾਰਗ ਅਧਿਕਾਰ ਵਲੋਂ ਐਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਦੇ ਮਾਲਕਾਂ ਨੂੰ ਮਾਲ ਵਿਭਾਗ ਅਤੇ ਜ਼ਿਲ੍ਹਾ ...
ਬਾਬਾ ਬਕਾਲਾ ਸਾਹਿਬ, 23 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿਛਲੇ ਦਿਨੀਂ ਪਿੰਡ ਖਿਲਚੀਆਂ ਦੇ ਫੌਜੀ ਸੁਖਦੇਵ ਸਿੰਘ ਦੇ ਘਰ ਜਾ ਕੇ ਹਮਲਾ ਕਰਨ ਅਤੇ ਜਾਤੀ ਸੂਚਕ ਗਾਲਾਂ ਕੱਢਣ ਦੇ ਮਾਮਲੇ ਖ਼ਿਲਾਫ਼ ਡਟਦਿਆਂ ਬਹੁਜਨ ਸਮਾਜ ਪਾਰਟੀ ਦਾ ਇਕ ਵਫ਼ਦ ਸੂਬਾ ਜ: ਸਕੱਤਰ ਸਵਿੰਦਰ ...
ਜੈਂਤੀਪੁਰ, 23 ਸਤੰਬਰ (ਭੁਪਿੰਦਰ ਸਿੰਘ ਗਿੱਲ)-ਮਾਰਕੀਟ ਕਮੇਟੀ ਮਜੀਠਾ ਅਧੀਨ ਚੱਲ ਰਹੀ ਦਾਣਾ ਮੰਡੀ ਪਾਖਰਪੁਰਾ ਵਿਖੇ ਕਿਸਾਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਦੱਸਿਆ ਕਿ ਮੰਡੀ ਬੋਰਡ ਦੇ ਅਧਿਕਾਰੀ ਏ. ...
ਅੰਮਿ੍ਤਸਰ, 23 ਸਤੰਬਰ (ਜੱਸ)-ਕੇਂਦਰੀ ਪੰਜਾਬੀ ਲੇਖਕ ਸਭਾ ਤੇ ਹੋਰ ਲੇਖਕ ਜਥੇਬੰਦੀਆਂ ਨੇ ਖੇਤੀ ਬਿੱਲਾਂ ਦੇ ਵਿਰੋਧ 'ਚ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਹੱਕ 'ਚ ਹਮਾਇਤ ਦੇਣ ਦਾ ਐਲਾਨ ਕੀਤਾ ਹੈ | ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ...
ਓਠੀਆਂ, 23 ਸਤੰਬਰ (ਗੁਰਵਿੰਦਰ ਸਿੰਘ ਛੀਨਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸਾਨਾਂ ਦੇ ਵਿਰੋਧ 'ਚ ਪਾਸ ਕੀਤੇ ਗਏ ਬਿੱਲ ਦੇ ਵਿਰੋਧ 'ਚ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ 'ਤੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ...
ਮਜੀਠਾ, 23 ਸਤੰਬਰ (ਮਨਿੰਦਰ ਸਿੰਘ ਸੋਖੀ)-ਕੇਂਦਰ ਸਰਕਾਰ ਵਲੋਂ ਹਾਲ ਹੀ 'ਚ ਪਾਸ ਕੀਤੇ ਤਿੰਨ ਖੇਤੀ ਆਰਡੀਨੈਂਸ ਦੇ ਖ਼ਿਲਾਫ਼ ਅਤੇ ਆਪਣੇ ਹੱਕਾਂ ਦੀ ਖਾਤਰ ਦੇਸ਼ ਭਰ ਵਿਚ ਰੋਸ ਮੁਜ਼ਾਹਰੇ ਕਰ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਲੋਂ ...
ਲੋਪੋਕੇ, 23 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਤੇ ਆਬਜ਼ਰਵਰ ਅੰਮਿ੍ਤਸਰ ਜਥੇ: ਵੀਰ ਸਿੰਘ ਲੋਪੋਕੇ ਦੀ ਅਗਵਾਈ 'ਚ ਹਲਕਾ ਰਾਜਾਸਾਂਸੀ ਦੇ ਸਰਕਲ ਪ੍ਰਧਾਨ ਤੇ ਮੁਹਤਬਰਾਂ ਦੀ ਭਰਵੀਂ ਮੀਟਿੰਗ ਕਸਬਾ ਲੋਪੋਕੇ ਵਿਖੇ ...
ਅਜਨਾਲਾ, 23 ਸਤੰਬਰ (ਐਸ. ਪ੍ਰਸ਼ੋਤਮ)-ਇੱਥੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕਥਿਤ ਤੌਰ 'ਤੇ ਪਾਸ ਕੀਤੇ ਗਏ ਕਿਸਾਨ ਮਾਰੂ 3 ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਤੇ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ...
ਚੱਬਾ, 23 ਸਤੰਬਰ (ਜੱਸਾ ਅਣਜਾਣ)-ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 24 ਸਤੰਬਰ ਤੋਂ ਸ਼ੁਰੂ ਕੀਤੇ ਜਾ ਰਹੇ ਤਿੰਨ ਦਿਨਾ ਅੰਦੋਲਨ ਲਈ ਲਾਮਬੰਦੀ ਕਰਕੇ ਮੁਕੰਮਲ ਕਰ ਲਈਆਂ ਗਈਆਂ ਹਨ | ਪਿੰਡਾਂ 'ਚੋਂ ਹਜ਼ਾਰਾਂ ਕਿਸਾਨ, ਮਜ਼ਦੂਰ, ਬੀਬੀਆਂ, ...
ਚਵਿੰਡਾ ਦੇਵੀ, 23 ਸਤੰਬਰ (ਸਤਪਾਲ ਸਿੰਘ ਢੱਡੇ)- ਖੇਤੀ ਬਿੱਲਾਂ ਵਿਰੁੱਧ ਕਿਸਾਨ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਦਿੱਤੇ ਬੰਦ ਦੇ ਸੱਦੇ ਵਾਲੇ ਦਿਨ ਹੀ ਅਕਾਲੀ ਦਲ ਵਲੋਂ ਸੂਬਾ ਪੱਧਰੀ ਚੱਕਾ ਜਾਮ ਕਰਨ ਦਾ ਫੈਸਲਾ ਮਹਿਜ਼ ਇਕ ਡਰਾਮਾ ਹੈ | ਇਹ ਵਿਚਾਰ ਪ੍ਰਗਟ ਕਰਦਿਆਂ ...
ਅੰਮਿ੍ਤਸਰ, 23 ਸਤੰਬਰ (ਸੁਰਿੰਦਰ ਕੋਛੜ)-ਸ਼੍ਰੋਮਣੀ ਅਕਾਲੀ ਦਲ ਪੰਜਾਬ ਵਪਾਰ ਤੇ ਉਦਯੋਗ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਰਵਾਹਾ ਨੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦਾ ਵਪਾਰੀ ਵਰਗ ਕਿਸਾਨਾਂ, ਵਪਾਰੀਆਂ, ...
ਅੰਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)-ਚੋਲ ਮਿੱਲਾਂ ਦੀ ਨਵੀਂ ਪਾਲਿਸੀ 'ਚ ਮਿਲ ਮਾਲਕਾਂ ਨੂੰ ਕੋਈ ਵਿਸ਼ੇਸ਼ ਛੋਟ ਦੇਣ ਦੀ ਬਜਾਏ ਸਰਕਾਰ ਵਲੋਂ ਮਾਰੂ ਨੀਤੀ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਚੌਲ ਮਿੱਲਾਂ ਦੀ ਇਹ ਨਵੀਂ ਪਾਲਿਸੀ ਪਹਿਲਾਂ 'ਚ ਘਾਟੇ 'ਚ ਚੱਲ ਰਹੇ ਸ਼ੈਲਰ ...
ਬੱਚੀਵਿੰਡ, 23 ਸਤੰਬਰ (ਬਲਦੇਵ ਸਿੰਘ ਕੰਬੋ)-ਖਾਲਸਾ ਬਲੱਡ ਡੋਨੇਟ ਯੂਨਿਟੀ ਸ੍ਰੀ ਅੰਮਿ੍ਤਸਰ ਵਲੋਂ ਪਿੰਡ ਬੱਚੀਵਿੰਡ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਪਿੰਡ ਦੇ ਨੌਜਵਾਨਾਂ ਨੇ ਭਰਵਾਂ ਸਹਿਯੋਗ ਦਿੱਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜਰ ਹੋਏ ਸਰਪੰਚ ...
ਬਿਆਸ, 23 ਸਤੰਬਰ (ਪਰਮਜੀਤ ਸਿੰਘ ਰੱਖੜਾ)-ਪੈਨਸ਼ਨਰਜ ਐਸੋਸੀਏਸ਼ਨ ਵਰਕਰਾਂ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਰਈਆ ਡਵੀਜ਼ਨ ਬਿਆਸ ਵਿਖੇ ਰੋਸ ਮੁਜ਼ਾਹਰਾ ਸਾਥੀ ਸਤਨਾਮ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਰੋਸ ਮੁਜ਼ਾਹਰੇ 'ਚ ਪੈਨਸ਼ਨਜ਼ ਵਰਕਰਾਂ ਨੇ ਆਪਣੀਆਂ ...
ਚੌਕ ਮਹਿਤਾ, 23 ਸਤੰਬਰ (ਧਰਮਿੰਦਰ ਸਿੰਘ ਸਦਾਰੰਗ)-ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਹਮੇਸ਼ਾ ਹੀ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ...
ਬਾਬਾ ਬਕਾਲਾ ਸਾਹਿਬ, 23 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਤਹਿਸੀਲ ਪ੍ਰਧਾਨ ਰਛਪਾਲ ਸਿੰਘ ਜਲਾਲ ਉਸਮਾਂ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ...
ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੇਂਦਰ ਸਰਕਾਰ ਵਲੋਂ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਕੀਤੇ ਤਿੰਨ ਕਿਸਾਨ ਮਾਰੂ ਬਿੱਲਾਂ ਖਿਲਾਫ਼ ਬਾਰ ਐਸੋਸੀਏਸ਼ਨ ਅਜਨਾਲਾ ਵੀ ਕਿਸਾਨਾਂ ਦੇ ਹੱਕ 'ਚ ਨਿੱਤਰੀ ਹੈ | ਅੱਜ ਬਾਰ ਦੇ ਪ੍ਰਧਾਨ ਐਡਵੋਕੇਟ ਬਿ੍ਜ ਮੋਹਨ ਔਲ ...
ਤਰਸਿੱਕਾ, 23 ਸਤੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਖੇਤੀ ਸਬੰਧੀ ਲਾਗੂ ਕੀਤੇ ਕਾਨੂੰਨ ਦੇ ਰੋਸ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਸਬੰਧੀ ਅੱਜ ਜੰਡਿਆਲਾ ਗੁਰੂ ਤੋਂ ਸਾਬਕਾ ਵਿਧਾਇਕ ਮਲਕੀਤ ਸਿੰਘ ਏ.ਆਰ. ਦੀ ਅਗਵਾਈ 'ਚ ਪਾਰਟੀ ਵਰਕਰਾਂ ...
ਅੰਮਿ੍ਤਸਰ, 23 ਸਤੰਬਰ (ਸੁਰਿੰਦਰ ਕੋਛੜ)-ਸ਼੍ਰੋਮਣੀ ਅਕਾਲੀ ਦਲ ਟਰੇਡ ਦੇ ਇੰਡਸਟਰੀ ਵਿੰਗ ਦੇ ਪ੍ਰਧਾਨ ਰਾਜਿੰਦਰ ਸਿੰਘ ਮਰਵਾਹਾ ਅਤੇ ਸ੍ਰੀ ਕਪਿਲ ਅਗਰਵਾਲ ਨੇ ਅੱਜ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਵਪਾਰੀ ਵਰਗ ਹਮੇਸ਼ਾ ਕਿਸਾਨਾਂ ਵਾਸਤੇ ਡਟਿਆ ਹੈ ਤੇ ਅੱਗੇ ਵੀ ਉਨ੍ਹਾਂ ਦਾ ਸਾਥ ਦਿੰਦਾ ਰਹੇਗਾ | ਉਨ੍ਹਾਂ ਕਿਹਾ ਕਿ ਪੰਜਾਬ ਤੇ ਕਿਸਾਨਾਂ ਦੀ ਖ਼ਾਤਰ ਜੋ ਕੁਰਬਾਨੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਦਿੱਤੀ ਹੈ, ਉਸ ਦੀ ਕੋਈ ਮਿਸਾਲ ਨਹੀਂ ਮਿਲਦੀ | ਇਸ ਦੇ ਲਈ ਜਲਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਨਾਲ-ਨਾਲ ਕਿਸਾਨਾਂ ਲਈ ਡਟ ਕੇ ਸੰਘਰਸ਼ ਕੀਤਾ ਹੈ | ਉਨ੍ਹਾਂ ਨੇ ਕਾਂਗਰਸ ਅਤੇ 'ਆਪ' ਪਾਰਟੀ ਦੇ ਦੋ ਸੰਸਦੀ ਮੈਂਬਰਾਂ ਦਾ ਨਾਂਅ ਲੈ ਕੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸਾਨਾਂ ਦਾ ਐਨਾ ਵਧੇਰੇ ਦਰਦ ਹੈ ਤਾਂ ਉਹ ਅਜੇ ਤੱਕ ਆਪਣੇ ਅਹੁਦਿਆਂ 'ਤੇ ਕਿਉਂ ਟਿਕੇ ਹੋਏ ਹਨ |
ਬਾਬਾ ਬਕਾਲਾ ਸਾਹਿਬ, 23 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਮੁੱਖ ਸੇਵਾਦਾਰ ਮਨਜੀਤ ਸਿੰਘ ਮੰਨਾ ਨਾਲ ...
ਮਾਨਾਂਵਾਲਾ, 23 ਸਤੰਬਰ (ਗੁਰਦੀਪ ਸਿੰਘ ਨਾਗੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦਿਆਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਅਟਾਰੀ ਦੇ ਸਮੂਹ ਅਕਾਲੀ ...
ਤਰਸਿੱਕਾ, 23 ਸਤੰਬਰ (ਅਤਰ ਸਿੰਘ ਤਰਸਿੱਕਾ)-ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਅੱਜ ਕਸਬਾ ਤਰਸਿੱਕਾ ਦੇ ਮੁੱਖ ਬਾਜ਼ਾਰ 'ਚ ਕਿਸਾਨ ਜਥੇਬੰਦੀਆਂ ਜਿਨ੍ਹਾਂ 'ਚ ਜਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਸਭਾ ਤੇ ਕਿਸਾਨ ਸੰਘਰਸ਼ ਸਭਾ ਦੇ ਆਗੂ ਤੇ ਵਰਕਰ ...
ਮਜੀਠਾ, 23 ਸਤੰਬਰ (ਮਨਿੰਦਰ ਸਿੰਘ ਸੋਖੀ)- ਐਸ.ਐਚ.ਓ. ਮਜੀਠਾ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਏ.ਐਸ.ਆਈ. ਸ਼ਸਪਾਲ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮਜੀਠਾ ਤੋਂ ਪਿੰਡ ਨਾਗ ਕਲਾਂ ਜਾ ਰਹੇ ਸਨ ਕਿ ਨੇੜੇ ਰੇਲਵੇ ਫਾਟਕ 'ਤੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX