ਤਾਜਾ ਖ਼ਬਰਾਂ


ਬੀ.ਸੀ.ਸੀ.ਆਈ ਨੇ ਨਵੀਂ ਆਈ.ਪੀ.ਐਲ. ਟੀਮਾਂ ਲਈ ਆਈ.ਟੀ.ਟੀ. ਦਸਤਾਵੇਜ਼ ਖਰੀਦਣ ਦੀ ਮਿਤੀ 5 ਅਕਤੂਬਰ ਤੋਂ ਵਧਾ ਕੇ 10 ਅਕਤੂਬਰ ਕੀਤੀ
. . .  1 day ago
ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਜ਼ 20 ਓਵਰਾਂ ‘ਚ 185 ਦੌੜਾਂ ਬਣਾ ਕੇ ਆਲ ਆਊਟ
. . .  1 day ago
ਮੁੱਖ ਮੰਤਰੀ ਚੰਨੀ ਦੀ ਦਿੱਲੀ ਫੇਰੀ 'ਤੇ ਕੈਪਟਨ ਦਾ ਤੰਜ -ਵਾਹ , ਗ਼ਰੀਬਾਂ ਦੀ ਸਰਕਾਰ ,16 ਸੀਟਰ ਚੌਪਰ 'ਚ ਬੈਠੇ 4 ਵਿਅਕਤੀ
. . .  1 day ago
3 ਪੁਲਿਸ ਕਮਿਸ਼ਨਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ ,21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਹੁਦਾ ਸੰਭਾਲਣ ਤੋਂ ਇਕ ਦਿਨ ਤੋਂ ਬਾਅਦ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਪੁਲਿਸ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਗਏ ਹਨ I ਆਈ.ਪੀ.ਐਸ. ਅਧਿਕਾਰੀ...
ਅਮਰੀਕਾ ਉਹ ਦੇਸ਼ ਨਹੀਂ ਹੈ ਜਿਸ 'ਤੇ 20 ਸਾਲ ਪਹਿਲਾਂ ਹਮਲਾ ਕੀਤਾ ਗਿਆ, ਅੱਜ ਅਸੀਂ ਹਰ ਚੁਣੌਤੀ ਦਾ ਸਾਹਮਣਾ ਨੂੰ ਤਿਆਰ : ਜੋ ਬਾਈਡਨ
. . .  1 day ago
ਬੱਸ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ 'ਚ 2 ਨੌਜਵਾਨਾਂ ਦੀ ਮੌਤ
. . .  1 day ago
ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ , ਤੀਰਥ ਸਿੰਘ ਰੱਕੜ)- ਦੇਰ ਸ਼ਾਮ ਗੜ੍ਹਸ਼ੰਕਰ ਨੇੜੇ ਚੰਡੀਗੜ੍ਹ ਸੜਕ 'ਤੇ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡੀਪੂ ਦੀ ਬੱਸ ਅਤੇ ਇਕ ਮੋਟਰਸਾਈਕਲ ਦਰਮਿਆਨ ਹੋਈ ਟੱਕਰ 'ਚ ਮੋਟਰਸਾਈਕਲ ...
ਪ੍ਰਗਟ ਸਿੰਘ ਤੇ ਜੋਗਿੰਦਰ ਪਾਲ ਢੀਂਗਰਾ ਬਣੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਚਾਹਲ ਖ਼ਜ਼ਾਨਚੀ
. . .  1 day ago
ਸੀ.ਬੀ.ਐਸ.ਈ. ਨੇ 2021-22 ਲਈ ਪ੍ਰੀਖਿਆ ਫੀਸਾਂ ਦੀ ਛੋਟ ਦਾ ਕੀਤਾ ਐਲਾਨ
. . .  1 day ago
ਪੰਜਾਬ ਭਰ ਦੇ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟ੍ਰੇਟ ਅਤੇ ਤਹਿਸੀਲ ਦਫ਼ਤਰ ਦੇ ਕਰਮਚਾਰੀ ਕੱਲ੍ਹ ਤੋਂ ਕਰਨਗੇ ਕਲਮਛੋੜ ਹੜਤਾਲ
. . .  1 day ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਭਰ ਦੇ ਡੀ.ਸੀ, ਤਹਿਸੀਲ ਅਤੇ ਐੱਸ.ਡੀ.ਐਮ ਦਫ਼ਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਪੰਜਾਬ ਦੇ ਸਮੂਹ ਕਰਮਚਾਰੀ ...
ਮੁੱਖ ਮੰਤਰੀ ਚਰਨਜੀਤ ਸਿੰਘ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ’ਤੇ ਹੋਣਗੇ ਨਤਮਸਤਕ
. . .  1 day ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਸਾਥੀਆਂ ਸਮੇਤ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ਵਿਖੇ ...
ਸਿਰਸਾ ਨੂੰ ਵੱਡਾ ਝਟਕਾ, ਦਿੱਲੀ ਕਮੇਟੀ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਕਰਨ ’ਚ ਨਾਕਾਮ ਰਹੇ
. . .  1 day ago
ਨਵੀਂ ਦਿੱਲੀ ,21 ਸਤੰਬਰ (ਜਗਤਾਰ ਸਿੰਘ)-ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਦਿੱਲੀ ਕਮੇਟੀ ਦਾ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਨਹੀਂ ਕਰ ਸਕੇ ਹਨ।ਦਿੱਲੀ ਹਾਈ ਕੋਰਟ ਦੇ ਆਦੇਸ਼ ’ਤੇ ਦਿੱਲੀ ਗੁਰਦੁਆਰਾ ...
ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਦੇ ਰਾਸ਼ਟਰਪਤੀ ਨਾਲ ਫੋਨ 'ਤੇ ਗੱਲਬਾਤ
. . .  1 day ago
ਨਵੀਂ ਦਿੱਲੀ,21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ...
ਬੱਸ 'ਚ ਲੜਕੀ ਨਾਲ ਜਬਰ ਜਨਾਹ, ਇਕ ਗ੍ਰਿਫ਼ਤਾਰ
. . .  1 day ago
ਫ਼ਿਰੋਜ਼ਾਬਾਦ (ਯੂ.ਪੀ.), 21 ਸਤੰਬਰ - ਇਕ 15 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਸਲੀਪਰ ਬੱਸ ਵਿਚ ਜਬਰ ਜਨਾਹ ਕੀਤਾ ਗਿਆ ਹੈ | ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ...
ਰਾਜੇਵਾਲ ਦੇ ਇਲਜ਼ਾਮ ਗਲਤ - ਅਕਾਲੀ ਦਲ
. . .  1 day ago
ਚੰਡੀਗੜ੍ਹ, 21 ਸਤੰਬਰ (ਸੁਰਿੰਦਰ) - ਪ੍ਰੈੱਸ ਵਾਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਰਾਜੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ 'ਤੇ ਬਿਆਨ ਦੇ ਕੇ ਆਪਣੇ ਕੱਦ ਨੂੰ ਛੋਟਾ ਨਹੀਂ ਸੀ ਕਰਨਾ ਚਾਹੀਦਾ...
ਮਹਿਬੂਬਾ ਮੁਫ਼ਤੀ ਦਾ ਭਾਜਪਾ ਸਰਕਾਰ 'ਤੇ ਵੱਡਾ ਸ਼ਬਦੀ ਹਮਲਾ
. . .  1 day ago
ਸ੍ਰੀਨਗਰ, 21 ਸਤੰਬਰ - ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੰਮੂ -ਕਸ਼ਮੀਰ ਦੀ ਪ੍ਰਯੋਗਸ਼ਾਲਾ ਵਜੋਂ ਵਰਤੋਂ ਕਰ ਇੱਥੇ ਪ੍ਰਯੋਗ ਕੀਤੇ ਜਾ ਰਹੇ ਹਨ...
ਬਾਈਡਨ ਦੀ ਮੇਜ਼ਬਾਨੀ ਵਿਚ ਕੋਵਿਡ 19 ਗਲੋਬਲ ਸੰਮੇਲਨ ਵਿਚ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਮੇਜ਼ਬਾਨੀ ਵਿਚ ਕੋਵਿਡ 19 ਗਲੋਬਲ ਸੰਮੇਲਨ ਵਿਚ ਸ਼ਾਮਿਲ...
ਪਿਓ - ਪੁੱਤਰ ਘਰ ਵਿਚ ਪਾਏ ਗਏ ਮ੍ਰਿਤਕ, ਪੁਲਿਸ ਨੇ ਕੀਤੀ ਜਾਂਚ ਸ਼ੁਰੂ
. . .  1 day ago
ਨਵੀਂ ਦਿੱਲੀ, 21 ਸਤੰਬਰ - ਦਿੱਲੀ ਦੇ ਕਾਲਕਾਜੀ ਖੇਤਰ ਦੇ ਇਕ ਘਰ ਵਿਚ ਇਕ ਕਿਰਗਿਜ਼ਸਤਾਨ ਨਾਗਰਿਕ ਅਤੇ ਉਸ ਦਾ ਪੁੱਤਰ ਮ੍ਰਿਤਕ ਪਾਏ ਗਏ ਹਨ...
ਅੰਬਿਕਾ ਸੋਨੀ ਦੇ ਘਰ ਮੁੱਖ ਮੰਤਰੀ ਚੰਨੀ ਦੀ ਬੈਠਕ
. . .  1 day ago
ਨਵੀਂ ਦਿੱਲੀ, 21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਵਿਚ ਐਕਸ਼ਨ ਵਿਚ ਹਨ। ਦਿੱਲੀ ਪਹੁੰਚ ਉਨ੍ਹਾਂ ਦੇ ਵਲੋਂ ਅੰਬਿਕਾ ਸੋਨੀ ਦੇ ਘਰ ਬੈਠਕ ਕੀਤੀ ਜਾ ਰਹੀ ...
ਹਾਦਸਾਗ੍ਰਸਤ ਹੋਏ ਸੈਨਾ ਦੇ ਹੈਲੀਕਾਪਟਰ ਦੇ ਪਾਇਲਟਾਂ ਨੇ ਤੋੜਿਆ ਦਮ
. . .  1 day ago
ਨਵੀਂ ਦਿੱਲੀ, 21 ਸਤੰਬਰ - ਸੈਨਾ ਦੇ ਹੈਲੀਕਾਪਟਰ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਦੋ ਪਾਇਲਟ ਦਮ ਤੋੜ ਗਏ ਹਨ | ਭਾਰਤੀ ਫੌਜ ਨੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਅਤੇ ਹਮਦਰਦੀ ਜਾਹਰ...
ਪਾਕਿਸਤਾਨ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ
. . .  1 day ago
ਅੰਮ੍ਰਿਤਸਰ, 21 ਸਤੰਬਰ (ਸੁਰਿੰਦਰ ਕੋਛੜ ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਲਾਹੌਰ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ...
ਵਿਆਹੁਤਾ ਨੇ ਆਪਣੇ ਜਨਮ ਦਿਨ ਵਾਲੇ ਦਿਨ ਕੀਤੀ ਆਤਮਹੱਤਿਆ
. . .  1 day ago
ਮਹਿਲ ਕਲਾਂ, 21 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਧਨੇਰ ਨਾਲ ਸਬੰਧਤ ਇਕ ਨੌਜਵਾਨ ਵਿਆਹੁਤਾ ਲੜਕੀ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ...
ਭਾਈ ਹਰਪਾਲ ਸਿੰਘ ਗੁ: ਮੰਜੀ ਸਾਹਿਬ ਨੇੜੇ ਸੜਕ ਹਾਦਸੇ 'ਚ ਗੰਭੀਰ ਰੂਪ ਵਿਚ ਜ਼ਖ਼ਮੀ
. . .  1 day ago
ਬੀਜਾ, 21 ਸਤੰਬਰ (ਅਵਤਾਰ ਸਿੰਘ ਜੰਟੀ ਮਾਨ, ਬਲਜਿੰਦਰ ਸਿੰਘ) - ਪੰਥ ਦੇ ਪ੍ਰਸਿੱਧ ਕਥਾ ਵਾਚਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਦੇ...
ਚੰਡੀਗੜ੍ਹ ਤੋਂ ਦਿੱਲੀ ਜਾਣ ਲਈ ਪ੍ਰਾਈਵੇਟ ਜੈੱਟ ਕਿਉਂ - ਅਕਾਲੀ ਦਲ
. . .  1 day ago
ਚੰਡੀਗੜ੍ਹ, 21 ਸਤੰਬਰ - ਅਕਾਲੀ ਦਲ ਦੇ ਵਲੋਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਾਰਟਰਡ ਪਲੇਨ ਵਿਚ ਦਿੱਲੀ ਦੌਰੇ 'ਤੇ ਜਾਣ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ | ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਕਹਿਣ ਤੋਂ ...
ਮੁੱਖ ਮੰਤਰੀ ਚੰਨੀ ਨੇ ਦਿੱਤੇ ਅਮਨ -ਕਾਨੂੰਨ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼
. . .  1 day ago
ਚੰਡੀਗੜ੍ਹ,21 ਸਤੰਬਰ - ਫਿਲੌਰ ਵਿਚ ਡਾਕਟਰ ਬੀ. ਆਰ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਦੇ ਬਾਅਦ ਪੰਜਾਬ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ...
ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕਰਨ ਵਾਲਾ ਦੋਸ਼ੀ ਕਾਬੂ
. . .  1 day ago
ਫਿਲੌਰ, 21 ਸਤੰਬਰ (ਵਿਪਨ ਗੈਰੀ) - ਬੀਤੀ ਰਾਤ ਫਿਲੌਰ ਦੇ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਲੱਗੇ ਬੁੱਤ ਦੀ ਇਕ ਵਿਅਕਤੀ ਵਲੋਂ ਤੋੜ ਭੰਨ ਕੀਤੀ ਗਈ ਸੀ,...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 16 ਅੱਸੂ ਸੰਮਤ 552

ਲੁਧਿਆਣਾ

ਰਾਹੁਲ ਗਾਂਧੀ ਦੀ ਰਾਏਕੋਟ ਰੈਲੀ ਅੱਗੇ ਪੈਣ ਦਾ ਖ਼ਦਸ਼ਾ

ਰਾਏਕੋਟ, 30 ਸਤੰਬਰ (ਸੁਸ਼ੀਲ)- ਕੁੱਲ ਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ 2 ਅਕਤੂਬਰ ਦੀ ਪ੍ਰਸਤਾਵਿਤ ਰਾਏਕੋਟ ਰੈਲੀ ਵਿਚ ਕੁਝ ਤਕਨੀਕੀ ਕਾਰਨਾਂ ਕਰਕੇ ਤਬਦੀਲੀ ਕੀਤੀ ਜਾ ਸਕਦੀ ਹੈ | ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਰਾਹੁਲ ਗਾਂਧੀ ਦੇ ਤਿੰਨ ਦਿਨਾ ਪ੍ਰਸਤਾਵਿਤ ਦੌਰੇ ਵਿਚ ਪਹਿਲਾਂ ਤੈਅ ਪ੍ਰੋਗਰਾਮ ਵਿਚ ਕੁਝ ਤਬਦੀਲੀ ਕੀਤੀ ਜਾ ਰਹੀ ਹੈ ਜਿਸ ਕਾਰਨ ਰਾਏਕੋਟ ਵਿਖੇ ਹੋਣ ਵਾਲੀ ਰੈਲੀ ਕੁਝ ਅੱਗੇ ਪੈ ਸਕਦੀ ਹੈ | ਫ਼ਿਰ ਵੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਰਾਏਕੋਟ ਵਿਖੇ ਪੁੱਜੇ ਜਿੱਥੇ ਉਨ੍ਹਾਂ ਨਾਲ ਸੰਸਦ ਮੈਂਬਰ ਡਾ. ਅਮਰ ਸਿੰਘ ਮੌਜੂਦ ਸਨ | ਇਸ ਮੌਕੇ ਯੂਥ ਆਗੂ ਕਾਮਿਲ ਬੋਪਾਰਾਏ, ਜਗਪ੍ਰੀਤ ਸਿੰਘ ਬੁੱਟਰ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਵਾਈਸ ਚੇਅਰਮੈਨ ਸੁਦਰਸ਼ਨ ਜੋਸ਼ੀ, ਬਲਜੀਤ ਸਿੰਘ ਹਲਵਾਰਾ, ਚੇਅਰਮੈਨ ਕਿ੍ਪਾਲ ਸਿੰਘ ਨੱਥੋਵਾਲ, ਪ੍ਰਦੀਪ ਜੋਸ਼ੀ, ਗੁਰਜੰਟ ਸਿੰਘ, ਡਾ. ਅਰੁਣਦੀਪ ਸਿੰਘ, ਸਰਪੰਚ ਜਸਪ੍ਰੀਤ ਸਿੰਘ ਤਲਵੰਡੀ, ਸਰਪੰਚ ਮੇਜਰ ਸਿੰਘ, ਪ੍ਰਦੀਪ ਸਿੰਘ ਗਰੇਵਾਲ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਸ਼ੋ੍ਰਮਣੀ ਅਕਾਲੀ ਦਲ ਪੱਛੜੀਆਂ ਸ਼੍ਰੇਣੀਆਂ ਵਿੰਗ ਵਲੋਂ ਸੁਖਬੀਰ ਤੇ ਹਰਸਿਮਰਤ ਦਾ ਸਨਮਾਨ ਕਰਨ ਦਾ ਐਲਾਨ

ਲੁਧਿਆਣਾ, 30 ਸਤੰਬਰ (ਪੁਨੀਤ ਬਾਵਾ)- ਸ਼੍ਰੋਮਣੀ ਅਕਾਲੀ ਦਲ ਪੱਛੜੀਆਂ ਸ਼੍ਰੇਣੀਆਂ ਵਿੰਗ ਦੀ ਇਕ ਅਹਿਮ ਮੀਟਿੰਗ ਲੁਧਿਆਣਾ ਦੀ ਅਕਾਲਗੜ੍ਹ ਮਾਰਕੀਟ ਵਿਖੇ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਦੀ ਅਗਵਾਈ ਵਿਚ ਹੋਈ, ਜਿਸ ...

ਪੂਰੀ ਖ਼ਬਰ »

ਹਾਥਰਸ ਸਮੂਹਿਕ ਜਬਰ ਜਨਾਹ ਕਾਂਡ ਦੇ ਦੋਸ਼ੀਆਂ ਨੂੰ ਸ਼ਰੇ ਬਾਜ਼ਾਰ ਫ਼ਾਂਸੀ ਦਿੱਤੀ ਜਾਵੇ- ਸ਼ਾਹੀ ਇਮਾਮ ਪੰਜਾਬ

ਲੁਧਿਆਣਾ, 30 ਸਤੰਬਰ (ਕਵਿਤਾ ਖੁੱਲਰ)- ਇਤਿਹਾਸਿਕ ਜਾਮਾ ਮਸਜਿਦ 'ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸੁਤੰਰਤਾ ਸੰਗ੍ਰਾਮ ਦੀ ਪਾਰਟੀ ਮਜਲਿਸ ਅਹਿਰਾਰ ਦੇ ਕੌਮੀ ਪ੍ਰਧਾਨ ਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਹਾਥਰਸ ...

ਪੂਰੀ ਖ਼ਬਰ »

ਏ. ਟੀ. ਐਮ. ਲੁਟੇਰਾ ਗਰੋਹ ਦੇ ਦੋ ਮੈਂਬਰ ਗਿ੍ਫ਼ਤਾਰ

ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਸੀ.ਆਈ.ਏ. ਸਟਾਫ ਦੀ ਪੁਲਿਸ ਨੇ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਏ.ਟੀ.ਐਮ. ਲੁਟੇਰਾ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਏ.ਟੀ.ਐਮ. ਅਤੇ ...

ਪੂਰੀ ਖ਼ਬਰ »

ਪ੍ਰਾਪਰਟੀ ਟੈਕਸ ਆਮਦਨ ਨੂੰ ਲੱਗਿਆ ਮਹਾਂਮਾਰੀ ਦਾ ਗ੍ਰਹਿਣ

ਲੁਧਿਆਣਾ, 30 ਸਤੰਬਰ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਪ੍ਰਸ਼ਾਸਨ ਵਲੋਂ 2020-21 ਲਈ ਪ੍ਰਾਪਰਟੀ ਟੈਕਸ ਤੋਂ ਰੱਖੇ 130 ਕਰੋੜ ਰੁਪਏ ਦੇ ਟੀਚੇ ਨੂੰ ਕੋਰੋਨਾ ਮਹਾਂਮਾਰੀ ਦਾ ਗ੍ਰਹਿਣ ਲੱਗ ਗਿਆ ਜਾਪਦਾ ਹੈ, ਕਿਉਂਕਿ ਇਸ ਸਾਲ ਪਹਿਲੇ 6 ਮਹੀਨਿਆਂ ਦੌਰਾਨ 30 ਸਤੰਬਰ ਤੱਕ ਸਿਰਫ 38 ...

ਪੂਰੀ ਖ਼ਬਰ »

ਹਲਕਾ ਦੱਖਣੀ 'ਚ ਇਸ ਵਾਰ 5 ਮੁੱਖ ਪਾਰਟੀਆਂ ਦਾ ਹੋਵੇਗਾ ਮੁਕਾਬਲਾ

ਢੰਡਾਰੀ ਕਲਾਂ, 30 ਸਤੰਬਰ (ਪਰਮਜੀਤ ਸਿੰਘ ਮਠਾੜੂ)- ਅਕਾਲੀ-ਭਾਜਪਾ ਗਠਜੋੜ ਟੁੱਟਣ ਤੋਂ ਬਾਅਦ ਹਲਕਾ ਦੱਖਣੀ ਦੇ ਸਮੀਕਰਨਾਂ 'ਤੇ ਬੜਾ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਹੈ | ਲਗਾਤਾਰ ਦੋ ਵਾਰ ਜਿੱਤ ਪ੍ਰਾਪਤ ਕਰ ਚੁੱਕੇ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਜੈਕੇਟ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜਿਆ

ਲੁਧਿਆਣਾ, 30 ਸਤੰਬਰ (ਅਮਰੀਕ ਸਿੰਘ ਬੱਤਰਾ)- ਬੁੱਧਵਾਰ ਸ਼ਾਮ ਨੂੰ ਸ਼ਾਮ ਨਗਰ ਵਿਖੇ ਇਕ ਹੌਜਰੀ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜਕੇ ਸੁਆਹ ਹੋ ਗਿਆ, ਗਨੀਮਤ ਇਹ ਰਹੀ ਕਿ ਇਮਾਰਤ ਦੀ ਦੂਸਰੀ ਮੰਜ਼ਿਲ 'ਤੇ ਕੰਮ ਕਰ ਰਹੇ ਕਰੀਬ ਇਕ ਦਰਜਨ ਕਰਮਚਾਰੀਆਂ ਨੂੰ ...

ਪੂਰੀ ਖ਼ਬਰ »

ਫੇਸਬੁੱਕ ਲਾਈਵ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਕੋਰੋਨਾ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਬਿਨਾਂ ਦਵਾਈ ਨਾ ਲੈਣ ਦੀ ਅਪੀਲ

ਲੁਧਿਆਣਾ, 30 ਸਤੰਬਰ (ਪੁਨੀਤ ਬਾਵਾ)- ਜ਼ਿਲ੍ਹਾ ਲੁਧਿਆਣਾ ਦੇ ਨਾਲ ਸਿੱਧੀ ਗੱਲਬਾਤ ਕਰਨ ਦੇ ਮਕਸਦ ਨਾਲ ਹਰ ਬੁੱਧਵਾਰ ਵਾਂਗ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਲੁਧਿਆਣਾ ਦੇ ਅਧਿਕਾਰਤ ਫੇਸਬੁੱਕ ਪੇਜ਼ 'ਤੇ ਲਾਈਵ ...

ਪੂਰੀ ਖ਼ਬਰ »

ਰਿਹਾਇਸ਼ੀ ਪਲਾਟਾਂ 'ਚ ਬਣੀਆਂ ਦੁਕਾਨਾਂ ਕੀਤੀਆਂ ਸੀਲ

ਲੁਧਿਆਣਾ, 30 ਸਤੰਬਰ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਜ਼ੋਨ-ਡੀ ਅਧੀਨ ਪੈਂਦੇ ਇਲਾਕੇ ਮਾਡਲ ਟਾਊਨ ਐਕਸਟੈਨਸ਼ਨ ਦੇ ਰਿਹਾਇਸ਼ੀ ਪਲਾਟਾਂ ਵਿਚ ਬਣੀਆਂ ਅੱਧੀ ਦਰਜਨ ਤੋਂ ਵਧੇਰੇ ਦੁਕਾਨ ਇਮਾਰਤੀ ਸ਼ਾਖਾ ਵਲੋਂ ਸੀਲ ਕਰ ਦਿੱਤੀਆਂ ਹਨ | ਸਹਾਇਕ ਨਿਗਮ ਯੋਜਨਾਕਾਰ ਐਮ.ਐਸ. ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੀ ਰੈਲੀ 'ਚ ਵੱਡੀ ਗਿਣਤੀ 'ਚ ਹਰ ਵਰਗ ਵਲੋਂ ਹੋਵੇਗੀ ਸ਼ਮੂਲੀਅਤ-ਬੰਟੀ

ਲੁਧਿਆਣਾ 30 ਸਤੰਬਰ (ਪੁਨੀਤ ਬਾਵਾ)- ਸ਼ੋ੍ਰਮਣੀ ਅਕਾਲੀ ਦਲ ਪੱਛੜੀਆਂ ਸ਼੍ਰੇਣੀਆਂ ਵਿੰਗ ਵਲੋਂ ਗੁਰਪ੍ਰੀਤ ਸਿੰਘ ਭੀਖਣ (ਲਾਡੀ) ਨੂੰ ਬੀ. ਸੀ. ਵਿੰਗ ਹਲਕਾ ਲੁਧਿਆਣਾ ਉਤਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿਸ ਦਾ ਅੱਜ ਅਕਾਲ ਮਾਰਕੀਟ ਵਿਖੇ ਸ਼ੋ੍ਰਮਣੀ ਅਕਾਲੀ ਦਲ ...

ਪੂਰੀ ਖ਼ਬਰ »

ਸਨਅਤਾਂ ਨੂੰ 50 ਹਜ਼ਾਰ ਲੀਟਰ ਪਾਣੀ ਵਰਤਣ ਦੀ ਛੋਟ ਤੇ 1 ਲੱਖ ਲੀਟਰ ਪਾਣੀ ਵਰਤਣ 'ਤੇ ਨਾਮਾਤਰ ਖ਼ਰਚਾ ਲੈਣ ਦੀ ਅਪੀਲ

ਲੁਧਿਆਣਾ 30 ਸਤੰਬਰ (ਪੁਨੀਤ ਬਾਵਾ)- ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਲੋਂ ਰੰਗਾਈ, ਕਪੜਾ ਤੇ ਇੰਜੀਨੀਅਰਿੰਗ ਸਨਅਤਕਾਰਾਂ ਦੀ ਪੰਜਾਬ ਵਾਟਰ ਰੈਗੂੁਲੇਸ਼ਨ ਐਾਡ ਡਿਵੈਲਪਮੈਂਟ ਅਥਾਰਿਟੀ ਦੇ ਚੇਅਰਮੈਨ ਡਾ. ਕਰਨ ਅਵਤਾਰ ਸਿੰਘ ਦੇ ਨਾਲ ...

ਪੂਰੀ ਖ਼ਬਰ »

ਸਿਹਤਯਾਬੀ ਹਾਸਲ ਕਰਨ ਵਾਲੇ ਮਰੀਜ਼ਾਂ ਦੀ ਦਰ 'ਚ ਚੋਖਾ ਵਾਧਾ, 90 ਫ਼ੀਸਦੀ ਹੋਈ

ਲੁਧਿਆਣਾ, 30 ਸਤੰਬਰ (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਅੱਜ 11 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ 207 ਨਵੇਂ ਮਾਮਲੇ ਸਾਹਮਣੇ ਆਏ ਹਨ | ਮਿ੍ਤਕ ਮਰੀਜ਼ਾਂ ਦਾ ਵੇਰਵਾ ਲੁਧਿਆਣਾ ਵਿਚ ...

ਪੂਰੀ ਖ਼ਬਰ »

ਸੀ. ਐੱਮ. ਸੀ. ਹਸਪਤਾਲ ਦੇ ਡਾਕਟਰਾਂ ਨੇ ਪੈਦਾ ਕੀਤੀ ਨਵੀਂ ਮਿਸਾਲ

ਲੁਧਿਆਣਾ, 30 ਸਤੰਬਰ (ਸਲੇਮਪੁਰੀ)- ਸੀ.ਐੱਮ.ਸੀ. ਅਤੇ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਨੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਇਕ ਬੱਚੇ ਜਿਸ ਦੇ ਪੇਟ ਵਿਚ ਜਮਾਂਦਰੂ ਹਰਨੀਆਂ ਬਣੀਆਂ ਹੋਈਆਂ ਸਨ, ਦਾ ਜਿਥੇ ਸਫ਼ਲ ਆਪਰੇਸ਼ਨ ਕਰਕੇ ਬੱਚੇ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਉਥੇ ...

ਪੂਰੀ ਖ਼ਬਰ »

ਮਾਨਸਿਕ ਸਿਹਤ ਦੀ ਮਹੱਤਤਾ ਸਬੰਧੀ ਪੀ. ਏ. ਯੂ. ਦੇ ਮਾਹਿਰਾਂ ਨੇ ਆਨਲਾਈਨ ਸਿਖਲਾਈ ਦਿੱਤੀ

ਲੁਧਿਆਣਾ, 30 ਸਤੰਬਰ (ਪੁਨੀਤ ਬਾਵਾ)- ਮਾਨਵ ਵਿਕਾਸ ਤੇ ਪਰਿਵਾਰ ਅਧਿਐਨ ਵਿਭਾਗ ਕਮਿਉਨਟੀ ਸਾਇੰਸ ਕਾਲਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਮਾਨਸਕਿ ਸਿਹਤ ਸਬੰਧੀ ਜਾਣਕਾਰੀ ਦੇਣ ਲਈ ਇਕ 5 ਰੋਜ਼ਾ ਆਨਲਾਈਨ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਕਾਮਾਗਾਟਾਮਾਰੂ ਕਮੇਟੀ ਦੇ ਇਜਲਾਸ 'ਚ ਗੂੰਜਿਆ ਧਰਮ ਨਿਰਪੱਖਤਾ ਤੇ ਬਰਾਬਰੀ ਲਈ ਜੂਝਣ ਦਾ ਹੋਕਾ

ਫੁੱਲਾਂਵਾਲ, 30 ਸਤੰਬਰ (ਮਨਜੀਤ ਸਿੰਘ ਦੁੱਗਰੀ)- ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦਾ ਛੇਵਾਂ ਸਾਲਾਨਾ ਇਜਲਾਸ ਅੱਜ ਇਥੇ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਦੇ ਦਫ਼ਤਰ ਦੇ ਹਾਲ ਵਿਖੇ ਜਥੇਬੰਦ ਕੀਤਾ ਗਿਆ ਜਿਸ ਵਿਚ ਹਾਜ਼ਰੀਨਾਂ ਨੇ 2 ਮਿੰਟ ...

ਪੂਰੀ ਖ਼ਬਰ »

ਅੱਜ ਸ਼ੁਰੂ ਹੋਵੇਗਾ ਮੁਫ਼ਤ ਕਣਕ ਦਾਲ ਵੰਡਣ ਦਾ ਕੰਮ-ਗਿੱਲ

ਲੁਧਿਆਣਾ, 30 ਸਤੰਬਰ (ਜੁਗਿੰਦਰ ਸਿੰਘ ਅਰੋੜਾ)- ਖੁਰਾਕ ਸਪਲਾਈ ਵਿਭਾਗ ਵਲੋਂ ਲੋੜਵੰਦਾਂ ਨੂੰ ਮੁਫਤ ਕਣਕ ਦਾਲ ਦੇਣ ਦਾ ਕੰਮ ਜਲਦੀ ਕੀਤਾ ਜਾਵੇਗਾ | ਡੀ.ਐਫ.ਸੀ. ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਹੁਣ ਨਵੰਬਰ ਤੱਕ ...

ਪੂਰੀ ਖ਼ਬਰ »

ਪੰਡਿਤ ਸ਼ਰਧਾ ਰਾਮ ਫਿਲੌਰੀ ਦੇ 183ਵੇਂ ਜਨਮ ਦਿਵਸ 'ਤੇ ਅਸ਼ਵਨੀ ਗਰਗ ਤੇ ਉਮਰਾਓ ਸਿੰਘ ਸਨਮਾਨਿਤ

ਲੁਧਿਆਣਾ, 30 ਸਤੰਬਰ (ਕਵਿਤਾ ਖੁੱਲਰ)- 'ਓਮ ਜੈ ਜਗਦੀਸ਼ ਹਰੇ' ਆਰਤੀ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ 183ਵਾਂ ਜਨਮ ਦਿਵਸ ਪੰਡਿਤ ਸ਼ਰਧਾ ਰਾਮ ਫਿਲੌਰੀ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਦੀ ਦੇਖ ਰੇਖ ਹੇਠ ਸਰਾਭਾ ਨਗਰ ਵਿਖੇ ...

ਪੂਰੀ ਖ਼ਬਰ »

ਸਿਹਤ ਸੇਵਾਵਾਂ ਵਿਭਾਗ ਦੀ ਨਿਰਦੇਸ਼ਕਾ ਸਮੇਤ ਪੰਜਾਬ 'ਚ ਵੱਡੀ ਗਿਣਤੀ 'ਚ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ਹੋਇਆ ਸੇਵਾਮੁਕਤ

ਲੁਧਿਆਣਾ, 30 ਸਤੰਬਰ (ਸਲੇਮਪੁਰੀ)- ਪੰਜਾਬ ਸਰਕਾਰ ਵਲੋਂ ਕੋਰੋਨਾ ਨਾਲ ਨਜਿੱਠਣ ਲਈ ਸਿਹਤ ਵਿਭਾਗ ਵਿਚ ਤਾਇਨਾਤ ਡਾਕਟਰਾਂ ਸਮੇਤ ਪੈਰਾ ਮੈਡੀਕਲ ਸਟਾਫ ਤੇ ਚੌਥਾ ਦਰਜਾ ਮੁਲਾਜ਼ਮ ਜਿੰਨ੍ਹਾਂ ਨੇ 31 ਮਾਰਚ 2020 ਨੂੰ ਆਪਣੀਆਂ ਸਰਕਾਰੀ ਸੇਵਾਵਾਂ ਤੋਂ ਸੇਵਾਮੁਕਤ ਹੋਣਾ ਸੀ, ...

ਪੂਰੀ ਖ਼ਬਰ »

ਠੱਗੀ ਦੇ ਦੋਸ਼ ਤਹਿਤ ਨੌਜਵਾਨ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਜਾਇਦਾਦ ਦੇ ਮਾਮਲੇ ਵਿਚ ਠੱਗੀ ਕਰਨ ਦੇ ਦੋਸ਼ 'ਚ ਪੁਲਿਸ ਨੇ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਭਾਈ ਹਿੰਮਤ ਸਿੰਘ ਨਗਰ ਦੇ ਰਹਿਣ ਵਾਲੇ ਜਸਪਾਲ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ...

ਪੂਰੀ ਖ਼ਬਰ »

ਮੁਲਾਜਮਾਂ ਤੇ ਪੈਨਸ਼ਨਰਜ਼ ਦਾ ਰੋਸ ਧਰਨਾ 15ਵੇਂ ਦਿਨ 'ਚ ਦਾਖ਼ਲ

ਲੁਧਿਆਣਾ, 30 ਸਤੰਬਰ (ਸਲੇਮਪੁਰੀ)- ਪੰਜਾਬ ਅਤੇ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਦੇ ਸੱਦੇ 'ਤੇ ਲੁਧਿਆਣਾ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸ਼ੁਰੂ ਕੀਤਾ ਗਿਆ ਧਰਨਾ ਅੱਜ ਪੰਦਰਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ | ਮੁਲਾਜ਼ਮਾਂ ਤੇ ਪੈਨਸ਼ਨਰਾਂ ...

ਪੂਰੀ ਖ਼ਬਰ »

ਸੈਕਟਰ-32 'ਚ ਕੋਰੋਨਾ ਪੀੜਤਾਂ ਨੂੰ ਕੋਰੋਨਾ ਫਤਹਿ ਕਿੱਟਾਂ ਵੰਡਣ ਦੀ ਵਿਧਾਇਕ ਤਲਵਾੜ ਨੇ ਕੀਤੀ ਸ਼ੁਰੂਆਤ

ਲੁਧਿਆਣਾ, 30 ਸਤੰਬਰ (ਕਵਿਤਾ ਖੁੱਲਰ)- ਹਲਕਾ ਪੂਰਬੀ ਦੇ ਸੈਕਟਰ-32 ਵਿਚ ਬਣੇ ਜੱਚਾ-ਬੱਚਾ ਹਸਪਤਾਲ 'ਚ ਕੋਰੋਨਾ ਪੀੜ੍ਹਤ ਮਰੀਜ਼ਾਂ ਨੂੰ ਪੰਜਾਬ ਸਰਕਾਰ ਵਲੋਂ ਭੇਜੀਆਂ ਗਈਆਂ ਕੋਵਿਡ-19 ਕੋਰੋਨਾ ਫਤਿਹ ਕਿੱਟਾਂ ਵੰਡਣ ਦੀ ਸ਼ੁਰੂਆਤ ਅੱਜ ਹਲਕਾ ਪੂਰਬੀ ਦੇ ਵਿਧਾਇਕ ਸੰਜੇ ...

ਪੂਰੀ ਖ਼ਬਰ »

ਦੋ ਮਹਿਲਾ ਮੁਲਾਜ਼ਮ ਸਨਅਤਕਾਰ ਦੀ 5 ਲੱਖ ਦੀ ਨਕਦੀ ਚੋਰੀ ਕਰਕੇ ਹੋਈਆਂ ਫ਼ਰਾਰ

ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਡਾਬਾ ਇਲਾਕੇ ਵਿਚ ਸਨਅਤਕਾਰ ਦੀਆਂ 2 ਮਹਿਲਾ ਮੁਲਾਜ਼ਮਾਂ ਵਲੋਂ 5 ਲੱਖ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਡਾਬਾ ਸਥਿਤ ਮਾਨ ਇੰਡਸਟਰੀ ਦੇ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਇਨ੍ਹਾਂ ...

ਪੂਰੀ ਖ਼ਬਰ »

ਭਾਵਾਧਸ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੰਡਮ

ਲੁਧਿਆਣਾ, 30 ਸਤੰਬਰ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)- ਭਾਵਾਧਸ ਵਾਲਮੀਕਿ ਸਮਾਜ (ਭਾਵਾਧਸ) ਨੇ ਮੰਗ ਕੀਤੀ ਹੈ ਕਿ ਯੂ. ਪੀ. ਦੇ ਜ਼ਿਲ੍ਹਾ ਹਾਥਰਸ 'ਚ ਮਨੀਸ਼ਾ ਨਾਲ ਸਮੂਹਿਕ ਜਬਰ ਜਨਾਹ ਕਰਨ ਉਪਰੰਤ ਜੀਭ ਕੱਟ ਕੇ, ਰੀੜ੍ਹ ਦੀ ਹੱਡੀ ਤੋੜਣ ਵਾਲੇ ਚਾਰ ਦੋਸ਼ੀਆਂ ਖ਼ਿਲਾਫ਼ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਐਨ. ਪੀ. ਐਸ. ਈ. ਯੂ ਨੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਲੁਧਿਆਣਾ, 30 ਸਤੰਬਰ (ਸਲੇਮਪੁਰੀ)- ਵਿਧਾਇਕ ਰਾਕੇਸ਼ ਪਾਂਡੇ ਵਲੋਂ ਵਿਸਥਾਰਤ ਜਾਣਕਾਰੀ ਲੈਣ ਮਗਰੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਹਮਾਇਤ ਕੀਤੀ ਗਈ ਹੈ ਤੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਪੰਜਾਬ ਨਾਲ ਗੱਲ ਕਰਨ ਦਾ ਭਰੋਸਾ ਦਿਵਾਇਆ ਗਿਆ | ਨੈਸ਼ਨਲ ਮੂਵਮੈਂਟ ...

ਪੂਰੀ ਖ਼ਬਰ »

ਕਿਸਾਨ ਹਿਤੈਸ਼ੀ ਪਾਰਟੀਆਂ ਇਕ ਝੰਡੇ ਹੇਠ ਇਕੱਠੀਆਂ ਹੋਣ-ਹੁੰਦਲ 

ਭਾਮੀਆਂ ਕਲਾਂ, 30 ਸਤੰਬਰ (ਜਤਿੰਦਰ ਭੰਬੀ)- ਸੀਨੀਅਰ ਕਾਂਗਰਸੀ ਆਗੂ ਨੰਬਰਦਾਰ ਸੁਰਿੰਦਰ ਪਾਲ ਸਿੰਘ ਹੁੰਦਲ ਹਵਾਸ ਨੇ ਮੋਦੀ ਸਰਕਾਰ ਵਲੋਂ ਖੇਤੀ ਸੁਧਾਰ ਕਾਨੂੰਨ ਨੂੰ ਕਿਸਾਨਾਂ ਸਿਰ ਥੋਪਣ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ...

ਪੂਰੀ ਖ਼ਬਰ »

ਹਾਥਰਸ ਕਾਂਡ ਯੋਗੀ ਸਰਕਾਰ ਦੀ ਨਾਲਾਇਕੀ ਦਾ ਨਤੀਜਾ-ਗਰਚਾ, ਨੱਤ

ਆਲਮਗੀਰ, 30 ਸਤੰਬਰ (ਜਰਨੈਲ ਸਿੰਘ ਪੱਟੀ)- ਸ਼੍ਰੋਮਣੀ ਅਕਾਲੀ ਢੀਂਡਸਾ ਗਰੁੱਪ ਹਲਕਾ ਗਿੱਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਸੀਨੀਅਰ ਕੱਦਵਾਰ ਆਗੂ ਬਿੱਕਰ ਸਿੰਘ ਨੱਤ ਨੇ ਕਿਹਾ ਕਿ ਯੂ.ਪੀ. ਦੇ ਹਾਥਰਸ ਵਿਖੇ ਬੱਚੀ ਨਾਲ ਸਮੂਹਿਕ ਜਬਰ ਜਨਾਹ ਕਰਕੇ ...

ਪੂਰੀ ਖ਼ਬਰ »

ਵਾਤਾਵਰਨ ਨੂੰ ਬਚਾਉਣ ਲਈ ਖੇਤੀਬਾੜੀ ਵਿਭਾਗ ਵਲੋਂ ਉਪਰਾਲੇ ਜਾਰੀ-ਡਾ. ਬੈਨੀਪਾਲ

ਲੁਧਿਆਣਾ, 30 ਸਤੰਬਰ (ਪੁਨੀਤ ਬਾਵਾ)- ਮੁੱਖ ਖੇਤੀਬਾੜੀ ਅਧਿਕਾਰੀ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਵਾਤਾਵਰਣ ਬਚਾਉਣ ਲਈ ਸਾਲ ਭਰ ਲਗਾਤਾਰ ਵੱਖ-ਵੱਖ ਤਰੀਕੇ ਨਾਲ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਹੁਣ ਫ਼ਸਲ ...

ਪੂਰੀ ਖ਼ਬਰ »

ਐਸ.ਓ.ਆਈ. ਨੇ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਣਾਉਣ ਲਈ ਸ਼ਾਹ ਨੂੰ ਚਿੱਠੀ ਲਿਖੀ

ਲੁਧਿਆਣਾ, 30 ਸਤੰਬਰ (ਪੁਨੀਤ ਬਾਵਾ)- ਸ਼ੋ੍ਰਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐਸ.ਓ.ਆਈ.) ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਵਲੋਂ ਪੰਜਾਬ ਤੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਵਲੋਂ ਅੱਜ ਕੇਂਦਰੀ ਗ੍ਰਹਿ ...

ਪੂਰੀ ਖ਼ਬਰ »

ਰਾਸ਼ਨ ਡਿਪੂਆਂ ਉਪਰ ਵੀ ਮੁਹੱਈਆ ਹੋਵੇਗਾ 5 ਕਿੱਲੋ ਵਾਲਾ ਰਸੋਈ ਗੈਸ ਸਿੰਲਡਰ

ਲੁਧਿਆਣਾ, 30 ਸਤੰਬਰ (ਜੁਗਿੰਦਰ ਸਿੰਘ ਅਰੋੜਾ)- ਖਪਤਕਾਰਾਂ ਦੀ ਸਹੂਲਤ ਲਈ 5 ਕਿਲੋ ਰਸੋਈ ਗੈਸ ਵਾਲਾ ਸਿਲੈਂਡਰ ਰਾਸ਼ਨ ਡਿਪੂਆਂ ਉਪਰ ਮੁਹੱਈਆ ਕਰਵਾਉਣ ਦੀ ਯੋਜਨਾ ਹੈ, ਇਕ ਗੈਸ ਕੰਪਨੀ ਦੇ ਅਧਿਕਾਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ...

ਪੂਰੀ ਖ਼ਬਰ »

ਹਾਥਰਸ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਕੈਂਡਲ ਮਾਰਚ

ਲੁਧਿਆਣਾ, 30 ਸਤੰਬਰ (ਕਵਿਤਾ ਖੁੱਲਰ)- ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਦਰਿੰਦਗੀ ਦਾ ਸ਼ਿਕਾਰ ਹੋਈ ਮਨੀਸ਼ਾ ਨੂੰ ਇਨਸਾਫ ਦਿਵਾਉਣ ਲਈ ਅਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਵਲੋਂ ਸਾਂਝੇ ਤੌਰ 'ਤੇ ਇਕ ਕੈਂਡਲ ਮਾਰਚ ਕੱਢਿਆ ਗਿਆ, ਜੋ ਜਲੰਧਰ-ਲੁਧਿਆਣਾ ਬਾਈਪਾਸ ਜਾ ਕੇ ...

ਪੂਰੀ ਖ਼ਬਰ »

ਜਗਰਾਉਂ ਪੁਲ 'ਤੇ ਆਵਾਜਾਈ ਸ਼ੁਰੂ ਹੋਣ 'ਤੇ ਸ਼ਹਿਰਵਾਸੀਆਂ ਨੇ ਲਿਆ ਸੁੱਖ ਦਾ ਸਾਹ

ਲੁਧਿਆਣਾ, 30 ਸਤੰਬਰ (ਅਮਰੀਕ ਸਿੰਘ ਬੱਤਰਾ)- ਜਗਰਾਉਂ ਪੁਲ ਦੀ ਮੁਰੰਮਤ ਅਤੇ ਚੌੜਾਈ ਵਧਾਉਣ ਲਈ ਪਿਛਲੇ ਚਾਰ ਸਾਲ ਤੋਂ ਚੱਲ ਰਿਹਾ ਪ੍ਰੋਜੈਕਟ ਮੁਕੰਮਲ ਹੋਣ ਅਤੇ ਪੁਲ 'ਤੇ ਆਵਾਜਾਈ ਸ਼ੁਰੂ ਹੋ ਜਾਣ ਨਾਲ ਸ਼ਹਿਰਵਾਸੀਆਂ ਨੇ ਸੁਖ ਦਾ ਸਾਹ ਲਿਆ ਹੈ ਕਿਉਂਕਿ ਪ੍ਰੋਜੈਕਟ ਦੇ ...

ਪੂਰੀ ਖ਼ਬਰ »

ਹਾਥਰਸ ਕਾਂਡ ਖ਼ਿਲਾਫ਼ ਭਾਰਤ ਬੰਦ ਦੀ ਹਿਮਾਇਤ ਕਰੇਗੀ ਭਾਵਾਧਸ-ਧੀਂਗਾਨ

ਲੁਧਿਆਣਾ, 30 ਸਤੰਬਰ (ਕਵਿਤਾ ਖੁੱਲਰ)- ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਾਥਰਸ ਦੇ ਪਿੰਡ ਵਿਖੇ ਦਲਿਤ ਸਮਾਜ ਦੀ ਲੜਕੀ ਨਾਲ ਚਾਰ ਵਿਅਕਤੀਆਂ ਨੇ ਜਬਰ ਜਿਨਾਹ ਕੀਤਾ ਅਤੇ ਉਸਦੀ ਜੁਬਾਨ ਵੀ ਕੱਟ ਦਿੱਤੀ ਗਈ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ | ਮਾਨਵਤਾ ਨੂੰ ਸ਼ਰਮਸਾਰ ਕਰ ਦੇਣ ...

ਪੂਰੀ ਖ਼ਬਰ »

ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕੀਤਾ ਟਿਊਬਵੈੱਲ ਦਾ ਉਦਘਾਟਨ

ਲੁਧਿਆਣਾ, 30 ਸਤੰਬਰ (ਕਵਿਤਾ ਖੁੱਲਰ)- ਨਗਰ ਨਿਗਮ ਵਾਰਡ 11 ਅਧੀਨ ਪੈਂਦੇ ਰਿਸ਼ੀ ਨਗਰ ਵਿਚ ਲਗਾਏ ਜਾ ਰਹੇ ਨਵੇਂ ਟਿਊਬਵੈੱਲ ਦਾ ਉਦਘਾਟਨ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕੀਤਾ | ਉਨ੍ਹਾਂ ਦੱਸਿਆ ਕਿ 11 ਲੱਖ 50 ਹਜ਼ਾਰ ਦੀ ਲਾਗਤ ਨਾਲ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਨੌਜਵਾਨਾਂ ਨੂੰ ਪੰਜਾਬ ਦੇ ਚੱਲ ਰਹੇ ਸਰਵੇਖਣ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ

ਲੁਧਿਆਣਾ, 30 ਸਤੰਬਰ (ਕਵਿਤਾ ਖੁੱਲਰ/ਪੁਨੀਤ ਬਾਵਾ)- ਜ਼ਿਲ੍ਹਾ ਲੁਧਿਆਣਾ ਦੇ 15 ਤੋਂ 24 ਸਾਲ ਦੀ ਉਮਰ ਦੇ ਸਮੂਹ ਨੌਜਵਾਨਾਂ ਨੂੰ 'ਪੰਜਾਬ ਦਾ ਮਾਣ'’ ਪ੍ਰੋਗਰਾਮ ਤਹਿਤ ਕਰਵਾਏ ਜਾ ਰਹੇ ਸਰਵੇਖਣ ਵਿਚ ਹਿੱਸਾ ਲੈਣ ਦੀ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਅਪੀਲ ...

ਪੂਰੀ ਖ਼ਬਰ »

350 ਕਾਰਾਂ ਦੇ ਕਾਫ਼ਲੇ ਨਾਲ ਹਲਕਾ ਗਿੱਲ ਦੇ ਵਰਕਰ ਕਰਨਗੇ ਰੋਸ ਮਾਰਚ 'ਚ ਸ਼ਮੂਲੀਅਤ-ਸ਼ਿਵਾਲਿਕ

ਇਯਾਲੀ/ਥਰੀਕੇ, 30 ਸਤੰਬਰ (ਮਨਜੀਤ ਸਿੰਘ ਦੁੱਗਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਮਾਰੂ ਕਾਨੂੰਨ ਨੂੰ ਵਾਪਸ ਕਰਵਾਉਣ ਲਈ, ਪੰਜਾਬ ਦੇ ਲੋਕਾਂ ਵਿਚਲੇ ਉੱਠੇ ਰੋਹ ਨੂੰ ਪ੍ਰਗਟਾਉਂਦਾ ਰੋਸ ਮਾਰਚ ...

ਪੂਰੀ ਖ਼ਬਰ »

ਚੋਰੀ ਕਰਨ ਦੇ ਮਾਮਲੇ 'ਚ ਪਿਓ-ਪੁੱਤਰ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਨਿਊ ਸੁਭਾਸ਼ ਨਗਰ ਵਿੱਚ ਘਰ ਵਿਚ ਚੋਰੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਪਿਓ-ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਨਿਊ ਸੁਭਾਸ਼ ਨਗਰ ਦੇ ਰਹਿਣ ਵਾਲੇ ਮੁਨੀਸ਼ ਕੁਮਾਰ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਜਾਇਦਾਦ ਹੜੱਪਣ ਦੇ ਦੋਸ਼ ਤਹਿਤ ਭਾਣਜੇ ਤੇ ਉਸ ਦੀ ਪਤਨੀ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਅਹੂਜਾ)- ਬਜ਼ੁਰਗ ਮਾਮੀ ਦੀ ਜਾਇਦਾਦ ਹੜਪਣ ਦੇ ਦੋਸ਼ ਤਹਿਤ ਪੁਲਿਸ ਨੇ ਉਸ ਦੇ ਤੇ ਭਾਣਜੇ ਦੀ ਪਤਨੀ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪਟਿਆਲਾ ਦੀ ਰਹਿਣ ਵਾਲੀ ਬਲਬੀਰ ਕੌਰ ਦੀ ...

ਪੂਰੀ ਖ਼ਬਰ »

ਜਮ੍ਹਾਂਖੋਰੀ ਨੂੰ ਕਾਨੂੰਨੀ ਮਾਨਤਾ ਦੇ ਕੇ ਕੇਂਦਰ ਸਰਕਾਰ ਨੇ ਵੱਡੇ ਧਨਾਢਾਂ ਦਾ ਪੱਖ ਪੂਰਿਆ-ਜਥੇਬੰਦੀਆਂ

ਲੁਧਿਆਣਾ, 30 ਸਤੰਬਰ (ਸਲੇਮਪੁਰੀ)- ਕੇਂਦਰ ਤੇ ਰਾਜ ਸਰਕਾਰ ਦੀਆਂ ਵੱਖ-ਵੱਖ ਮੁਲਾਜ਼ਮ, ਪੈਨਸ਼ਨਰਜ਼ ਅਤੇ ਬੁੱਧੀਜੀਵੀਆਂ ਦੀਆਂ ਜਥੇਬੰਦੀਆਂ ਅਤੇ ਕਨਫੈੱਡਰੇਸ਼ਨ ਆਫ ਪੀ.ਏ.ਯੂ ਪੈਨਸ਼ਨਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ...

ਪੂਰੀ ਖ਼ਬਰ »

ਤਾਜਪੁਰ ਰੋਡ ਵਿਖੇ 41ਵਾਂ ਸਾਲਾਨਾ ਭੰਡਾਰਾ ਸਮਾਪਤ 

ਭਾਮੀਆਂ ਕਲਾਂ, 30 ਸਤੰਬਰ (ਜਤਿੰਦਰ ਭੰਬੀ)- ਡੇਰਾ ਬਾਬਾ ਹਸਨ ਸ਼ਾਹ ਵਲੀ ਬਾਬਾ ਰਹਿਮਤ ਸ਼ਾਹ ਵਲੀ ਦਰਬਾਰ ਸਾਹਮਣੇ ਅਮਨ ਧਰਮ ਕੰਡਾ ਬਾਬਾ ਜੀਵਨ ਸਿੰਘ ਨਗਰ, ਤਾਜਪੁਰ ਰੋਡ ਵਿਖੇ 41ਵਾਂ ਤਿੰਨ ਰੋਜ਼ਾ ਸਾਲਾਨਾ ਭੰਡਾਰਾ ਡੇਰੇ ਦੇ ਗੱਦੀ ਨਸ਼ੀਨ ਬਾਬਾ ਬੂਰੇ ਲਾਲ ਦੀ ...

ਪੂਰੀ ਖ਼ਬਰ »

ਤਿੰਨ ਲੜਕੀਆਂ ਸ਼ੱਕੀ ਹਾਲਾਤ 'ਚ ਹੋਈਆਂ ਲਾਪਤਾ

ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਤਿੰਨ ਲੜਕੀਆਂ ਦੇ ਸ਼ੱਕੀ ਹਾਲਾਤ ਵਿਚ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਸਥਾਨਕ ਬਾੜੇਵਾਲ ਦੇ ਇਲਾਕੇ ਰਾਜਾ ਗਾਰਡਨ ਵਿਚ 18 ਸਾਲ ਦੀ ...

ਪੂਰੀ ਖ਼ਬਰ »

ਨਾਮ ਸਿਮਰਨ ਅਭਿਆਸ ਸਮਾਗਮ ਕਰਵਾਇਆ

ਲੁਧਿਆਣਾ, 30 ਸਤੰਬਰ (ਕਵਿਤਾ ਖੁੱਲਰ)- ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸਮਾਗਮ 'ਚ ਬੀਬੀ ਰਣਜੀਤ ਕੌਰ ਖਾਲਸਾ ਤੇ ਭਾਈ ਹਰਪਾਲ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਕੀਤਾ | ਭਾਈ ਰਾਜਿੰਦਰ ਪਾਲ ਸਿੰਘ ...

ਪੂਰੀ ਖ਼ਬਰ »

ਸ਼ਿਵਾਲਿਕ ਦੀ ਅਗਵਾਈ ਹੇਠ 360 ਗੱਡੀਆਂ ਦਾ ਜਥਾ ਹੋਵੇਗਾ ਰਵਾਨਾ-ਕਮਾਲਪੁਰੀ, ਆਲਮਗੀਰ

ਆਲਮਗੀਰ, 30 ਸਤੰਬਰ (ਜਰਨੈਲ ਸਿੰਘ ਪੱਟੀ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨ ਖੇਤੀ ਸੋਧ ਤਿੰਨ ਆਰਡੀਨੈਂਸਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੇ ਗਏ ਸੰਘਰਸ਼ ਤਹਿਤ ਮਿਤੀ 1 ਅਕਤੂਬਰ ਦੇ ਮੁਹਾਲੀ ਵਿਖੇ ਪਾਰਟੀ ਪਾਰਟੀ ਸੁਪਰੀਮੋ ...

ਪੂਰੀ ਖ਼ਬਰ »

'ਮਿਸਟਰ ਇੰਡੀਆ ਸੰਦੀਪ ਗੋਸਾਈ' ਕੋਰੋਨਾ ਯੋਧਾ ਪੁਰਸਕਾਰ ਨਾਲ ਸਨਮਾਨਿਤ

ਢੰਡਾਰੀ ਕਲਾਂ, 30 ਸਤੰਬਰ (ਪਰਮਜੀਤ ਸਿੰਘ ਮਠਾੜੂ)- ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦੇ ਚੀਫ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੇ ਦਿਸ਼ਾ ਨਿਰਦੇਸ਼ਾਂ 'ਤੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸੱਗੂ ਦੀ ਅਗਵਾਈ 'ਚ ਕੋਰੋਨਾ ਕਾਲ ਦੇ ਸਮੇਂ ਜਿਨ੍ਹਾਂ ਵਿਅਕਤੀਆਂ ਨੇ ...

ਪੂਰੀ ਖ਼ਬਰ »

ਖੇਤੀ ਬਿੱਲਾਂ ਦਾ ਬੁਰਾ ਪ੍ਰਭਾਵ ਕਿਸਾਨਾਂ ਦੇ ਨਾਲ-ਨਾਲ ਪੂਰੇ ਦੇਸ਼ 'ਤੇ ਪਵੇਗਾ-ਪ੍ਰਧਾਨ ਸਲੇਮਪੁਰ

ਹੰਬੜਾਂ, 30 ਸਤੰਬਰ (ਹਰਵਿੰਦਰ ਸਿੰਘ ਮੱਕੜ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਬਿੱਲ ਜਿੱਥੇ ਕਿਸਾਨਾਂ ਨੂੰ ਬਰਬਾਦੀ ਵੱਲ ਧੱਕਣ ਵਾਲੇ ਹਨ ਉੱਥੇ ਹੀ ਇਨ੍ਹਾਂ ਬਿੱਲਾਂ ਦਾ ਬੁਰਾ ਅਸਰ ਪੂਰੇ ਦੇਸ਼ 'ਤੇ ਪੈਣਾ ਯਕੀਨੀ ਹੈ ਕਿਉਂਕਿ ਹਰ ਕੋਈ ਕਿਸਾਨੀ ਨਾਲ ਸਿੱਧੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX