ਤਾਜਾ ਖ਼ਬਰਾਂ


ਹਰਸਿਮਰਤ ਕੌਰ ਬਾਦਲ ਸਮੇਤ 15 ਪਾਰਟੀ ਲੀਡਰਾਂ ਦੀ ਗ੍ਰਿਫ਼ਤਾਰੀ
. . .  0 minutes ago
ਨਵੀਂ ਦਿੱਲੀ, 17 ਸਤੰਬਰ - ਹਰਸਿਮਰਤ ਕੌਰ ਬਾਦਲ ਸਮੇਤ 15 ਪਾਰਟੀ ਲੀਡਰਾਂ ਦੀ ਗ੍ਰਿਫ਼ਤਾਰੀ ਪੁਲਿਸ ਵਲੋਂ ਕੀਤੀ ...
ਪਹਿਲੀ ਬੇਰੀਕੇਟਿੰਗ 'ਤੇ ਪੁਲਿਸ ਨੇ ਰੋਕਿਆ ਸ਼੍ਰੋਮਣੀ ਅਕਾਲੀ ਦਲ ਦਾ ਰੋਸ ਮਾਰਚ
. . .  10 minutes ago
ਨਵੀਂ ਦਿੱਲੀ, 17 ਸਤੰਬਰ - ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਅਸੀਂ ਆਪਣੀ ਲੜਾਈ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੋ ...
ਸ੍ਰੀ ਮੁਕਤਸਰ ਸਾਹਿਬ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ਼ ਸਿਰ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕਾਂਗਰਸੀਆਂ ਵਲੋਂ ਰੋਸ ਪ੍ਰਦਰਸ਼ਨ
. . .  24 minutes ago
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕਾਂਗਰਸੀਆਂ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਦੀ...
ਸ਼੍ਰੋਮਣੀ ਅਕਾਲੀ ਦਲ ਦਾ ਰੋਸ ਮਾਰਚ
. . .  30 minutes ago
ਨਵੀਂ ਦਿੱਲੀ,17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਭਵਨ ਤੱਕ...
ਦੁਸ਼ਾਂਬੇ ਵਿਚ ਜਾਰੀ ਐੱਸ.ਸੀ.ਓ. ਸੰਮੇਲਨ ਵਿਚ ਬੋਲੇ ਪ੍ਰਧਾਨ ਮੰਤਰੀ - ਵੱਧ ਰਹੀ ਕੱਟੜਤਾ ਸਭ ਤੋਂ ਵੱਡੀ ਚੁਨੌਤੀ
. . .  38 minutes ago
ਨਵੀਂ ਦਿੱਲੀ, 17 ਸਤੰਬਰ - ਤਾਜਿਕਿਸਤਾਨ ਦੇ ਦੁਸ਼ਾਂਬੇ ਵਿਚ ਜਾਰੀ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਬੈਠਕ ਵਿਚ ਕਈ ਦੇਸ਼ ਜੁਟੇ ਹੋਏ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪ੍ਰੋਗਰਾਮ ਵਿਚ ਵਰਚੂਅਲ ਤਰੀਕੇ ਨਾਲ ਸ਼ਾਮਿਲ...
90 ਦਿਨਾਂ ਬਾਅਦ ਵਾਪਸ ਪਰਤੇ ਚੀਨ ਦੇ ਪੁਲਾੜ ਯਾਤਰੀ
. . .  about 1 hour ago
ਬੀਜਿੰਗ,17 ਸਤੰਬਰ - ਚੀਨ ਦੇ ਸਭ ਤੋਂ ਲੰਬੇ ਮਿਸ਼ਨ ਵਿਚ ਆਪਣੇ ਦੇਸ਼ ਦੇ ਪਹਿਲੇ ਪੁਲਾੜ ਸਟੇਸ਼ਨ 'ਤੇ 90 ਦਿਨਾਂ ਦੇ ਠਹਿਰਨ ਤੋਂ ਬਾਅਦ ਚੀਨੀ ਪੁਲਾੜ ਯਾਤਰੀਆਂ ਦੀ ਇਕ...
ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਦਾ ਫੂਕਿਆ ਪੁਤਲਾ, ਮਨਾਇਆ ਰਾਸ਼ਟਰੀ ਬੇਰੁਜ਼ਗਾਰ ਦਿਵਸ
. . .  about 1 hour ago
ਜਲੰਧਰ,17 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਮੌਕੇ ਯੂਥ ਕਾਂਗਰਸ ਵਲੋਂ ਖੇਤੀਬਾੜੀ ਕਾਨੂੰਨਾਂ ਅਤੇ ਬੇਰੁਜ਼ਗਾਰੀ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਪੁਤਲਾ ਫੂਕ...
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਰੋਸ ਮਾਰਚ ਸੰਸਦ ਭਵਨ ਵਲ ਰਵਾਨਾ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਰੋਸ ਮਾਰਚ ਸੰਸਦ ਭਵਨ ਵਲ ਰਵਾਨਾ ਹੋਇਆ | ਖੁੱਲ੍ਹੀ ਗੱਡੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ...
ਮੁੱਖ ਮੰਤਰੀ ਵਲੋਂ ਪੀ.ਏ.ਯੂ. ਦੇ ਵਰਚੂਅਲ ਕਿਸਾਨ ਮੇਲੇ ਦਾ ਉਦਘਾਟਨ
. . .  about 1 hour ago
ਲੁਧਿਆਣਾ,17 ਸਤੰਬਰ (ਪੁਨੀਤ ਬਾਵਾ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਰੋਜ਼ਾ ਵਰਚੂਅਲ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ ਹੈ | ਕਿਸਾਨ ਮੇਲੇ ਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਉਦਘਾਟਨ ਕੀਤਾ...
ਸੰਸਦ ਮੈਂਬਰ ਸ਼ਵੇਤ ਮਲਿਕ ਦੇ ਘਰ ਬਾਹਰ ਧਰਨੇ 'ਤੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  about 1 hour ago
ਅਜਨਾਲਾ, ਚਮਿਆਰੀ - 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਜਗਪ੍ਰੀਤ ਸਿੰਘ ਜੌਹਲ) - ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਮ੍ਰਿਤਸਰ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਮੂਹਰੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ...
ਸ਼੍ਰੋਮਣੀ ਅਕਾਲੀ ਦਲ ਦਾ ਥੋੜੀ ਦੇਰ ਵਿਚ ਸੰਸਦ ਵਲ ਕੂਚ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ...
ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਜਾਲੀ ਇਕਰਾਰਨਾਮਾ ਤਿਆਰ ਕਰਨ ਵਾਲੇ ਲੰਬੜਦਾਰ ਅਤੇ ਪੰਚ ਸਮੇਤ ਅੱਧੀ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ
. . .  about 2 hours ago
ਫਗਵਾੜਾ ,17 ਸਤੰਬਰ (ਹਰੀਪਾਲ ਸਿੰਘ) - ਫਗਵਾੜਾ ਦੇ ਪਿੰਡ ਗੰਡਵਾਂ ਦੀ ਇਕ ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਕੋਰੇ ਕਾਗ਼ਜ਼ਾਂ 'ਤੇ ਦਸਖ਼ਤ ਕਰਵਾ ਕੇ ਜਾਲੀ ਇਕਰਾਰਨਾਮਾ ਤਿਆਰ ਕਰਨ ਦੇ ਮਾਮਲੇ ਵਿਚ ਸਿਟੀ ਪੁਲਿਸ ਨੇ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 34,403 ਨਵੇਂ ਕੋਰੋਨਾ ਦੇ ਮਾਮਲੇ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 34,403 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ...
ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਝੰਡੇਵਾਲਾਨ-ਪੰਚਕੁਈਆਂ ਸੜਕ 'ਤੇ ਵਾਹਨਾਂ ਦੀ ...
ਸ਼ੇਫਾਲੀ ਜੁਨੇਜਾ ਆਈ.ਸੀ.ਏ.ਓ.ਹਵਾਬਾਜ਼ੀ ਸੁਰੱਖਿਆ ਕਮੇਟੀ ਦੀ ਬਣੀ ਚੇਅਰਪਰਸਨ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਸ਼ੇਫਾਲੀ ਜੁਨੇਜਾ ਨੂੰ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਸੰਗਠਨ (ਆਈ.ਸੀ.ਏ.ਓ.) ਹਵਾਬਾਜ਼ੀ ਸੁਰੱਖਿਆ ਕਮੇਟੀ ਦੀ ਚੇਅਰਪਰਸਨ ਚੁਣਿਆ ਗਿਆ ...
ਦਿੱਲੀ ਦੀਆਂ ਸਾਰੀਆਂ ਹੱਦਾਂ ਸੀਲ, ਭਾਰੀ ਪੁਲਿਸ ਬਲ ਤੈਨਾਤ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਖੇਤੀ ਕਾਨੂੰਨਾਂ ਨੂੰ ਇਕ ਸਾਲ ਪੂਰਾ ਹੋ ਗਿਆ ਹੈ | ਪੰਜਾਬ ਤੋਂ ਸੰਸਦ ਪ੍ਰਦਰਸ਼ਨ ਕਰਨ ਲਈ ਅਕਾਲੀ ਤੇ ਕਿਸਾਨ ਜਾ ਰਹੇ ਹਨ...
ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦੁਆਰਾ ਰਕਾਬ ਗੰਜ ਸਾਹਿਬ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦੁਆਰਾ ਰਕਾਬ ਗੰਜ....
ਦਿੱਲੀ 'ਚ 144 ਧਾਰਾ ਲਾਗੂ, ਸ਼੍ਰੋਮਣੀ ਅਕਾਲੀ ਦਲ ਨੂੰ ਰੋਸ ਮਾਰਚ ਦੀ ਆਗਿਆ ਨਹੀਂ ਮਿਲੀ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ....
ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਬਲੈਕ ਫਰਾਈਡੇ ਪ੍ਰੋਟੈਸਟ ਮਾਰਚ
. . .  about 4 hours ago
ਦਿੱਲੀ, 17 ਸਤੰਬਰ - ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਐਲਾਨੇ ਗਏ ਬਲੈਕ ਫਰਾਈਡੇ ਪ੍ਰੋਟੈਸਟ....
ਜੰਮੂ-ਕਸ਼ਮੀਰ: ਤੇਲੰਗਮ ਪਿੰਡ ਚੋਂ ਚਾਰ ਪਿਸਤੌਲਾਂ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
. . .  about 4 hours ago
ਜੰਮੂ-ਕਸ਼ਮੀਰ, 17 ਸਤੰਬਰ - ਪੁਲਿਸ ਅਤੇ ਫ਼ੌਜ ਨੇ ਸਾਂਝੇ ਤਲਾਸ਼ੀ ਅਭਿਆਨ ਵਿਚ ਪੁਲਵਾਮਾ ਜ਼ਿਲ੍ਹੇ ਦੇ ਤੇਲੰਗਮ ਪਿੰਡ ਵਿਚ ਚਾਰ ਪਿਸਤੌਲਾਂ ....
ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਦਿੱਤੀਆਂ ਸ਼ੁੱਭਕਾਮਨਾਵਾਂ
. . .  about 4 hours ago
ਨਵੀਂ ਦਿੱਲੀ, 17 ਸਤੰਬਰ -ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅੱਜ 71ਵਾਂ ਜਨਮ ਦਿਨ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਪ੍ਰਧਾਨ ਮੰਤਰੀ
ਮੁੰਬਈ : ਬਾਂਦਰਾ ਕੁਰਲਾ ਕੰਪਲੈਕਸ 'ਚ ਇਕ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਹਿੱਸਾ ਡਿੱਗਿਆ, 14 ਵਿਅਕਤੀ ਜ਼ਖਮੀ
. . .  about 4 hours ago
ਮਹਾਰਾਸ਼ਟਰ, 17 ਸਤੰਬਰ - ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿਚ ਇਕ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਹਿੱਸਾ ਢਹਿ ....
ਝਾੜੋਦਾ ਕਲਾਂ ਸਰਹੱਦ ਨੂੰ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਬੈਰੀਕੇਡ ਲਗਾ ਕੇ ਬੰਦ ਕੀਤਾ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਝਾੜੋਦਾ ਕਲਾਂ ਸਰਹੱਦ ਨੂੰ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਬੈਰੀਕੇਡ ਦੀ ਵਰਤੋਂ ....
ਕਿਸਾਨਾਂ ਨੇ ਗੁਰਦੁਆਰਾ ਰਕਾਬ ਗੰਜ ਦੇ ਸਾਹਮਣੇ ਕੀਤਾ ਇਕੱਠ, ਪਾਰਲੀਮੈਂਟ ਦੇ ਸਾਹਮਣੇ ਹੋਈ ਬੈਰੀਕੈਡਿੰਗ
. . .  about 5 hours ago
ਨਵੀਂ ਦਿੱਲੀ, 17 ਸਤੰਬਰ (ਰੁਪਿੰਦਰਪਾਲ ਸਿੰਘ ਡਿੰਪਲ) ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਸਾਹਮਣੇ ਕਿਸਾਨ ਹੋਏ...
ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ ਦਿਸੀ
. . .  about 4 hours ago
ਅਜਨਾਲਾ ਗੱਗੋਮਾਹਲ,17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ) - ਭਾਰਤ-ਪਾਕਿਸਤਾਨ ਸਰਹੱਦ 'ਤੇ ਚੌਕੀ ਸਹਾਰਨ ਨਜ਼ਦੀਕ ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਉਂ ਡਰੋਨ ....
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਕੱਤਕ ਸੰਮਤ 552

ਸੰਪਾਦਕੀ

ਵਜ਼ੀਫ਼ਾ ਘੁਟਾਲੇ ਦੀ ਗੂੰਜ

ਕੇਂਦਰ ਵਲੋਂ ਬਣਾਏ ਖੇਤੀ ਸਬੰਧੀ ਬਣਾਏ ਗਏ ਕਾਨੂੰਨਾਂ ਦੇ ਵਿਰੋਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਨੇ ਜੋ ਮਤੇ ਅਤੇ ਬਿੱਲ ਪਾਸ ਕੀਤੇ, ਉਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਨੇ ਵੀ ਆਪਣੇ ਅੰਦੋਲਨ ਦੀ ਅੰਸ਼ਕ ਜਿੱਤ ਕਰਾਰ ...

ਪੂਰੀ ਖ਼ਬਰ »

ਕੀ ਹੁਣ ਕਿਸਾਨਾਂ ਨੂੰ ਸਮਰਥਨ ਮੁੱਲ ਮਿਲਣਾ ਯਕੀਨੀ ਹੋ ਸਕੇਗਾ ?

ਜੋ ਆਜ ਤਕ ਹੂਆ ਕੁਛ ਕੁਛ ਸਮਝ ਮੇ ਆਤਾ ਹੈ, ਕੋਈ ਬਤਾਏ ਯਹਾਂ, ਇਸ ਕੇ ਬਾਅਦ ਕਯਾ ਹੋਗਾ? ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ 'ਤੇ ਪੰਜਾਬ ਵਿਧਾਨ ਸਭਾ ਵਿਚ ਕੇਂਦਰ ਦੇ ਖੇਤੀ ਕਾਨੂੰਨਾਂ ਵਿਚ ਸੋਧ ਕਰਨ ਦੇ ਪ੍ਰਸਤਾਵ ਤਾਂ ਸਰਬਸੰਮਤੀ ਨਾਲ ਪਾਸ ਕਰਵਾ ...

ਪੂਰੀ ਖ਼ਬਰ »

ਸਮਰਥਨ ਮੁੱਲ ਤੱਕ ਹੀ ਸੀਮਤ ਨਹੀਂ ਖੇਤੀ ਕਾਨੂੰਨਾਂ ਦੀ ਮਾਰ

ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੀ ਮਾਰ ਕੀ ਸਮਰਥਨ ਮੁੱਲ ਤੱਕ ਹੀ ਸੀਮਤ ਹੈ? ਜਾਂ ਇਹ ਕਾਨੂੰਨ ਭਾਰਤੀ ਖੇਤੀ ਦਾ ਬੁਨਿਆਦੀ ਲੱਛਣ ਵੀ ਤਬਦੀਲ ਕਰ ਦੇਣਗੇ ਤੇ ਖੇਤੀ ਉਤਪਾਦਨ ਗ਼ੈਰ-ਕਿਸਾਨਾਂ ਦੇ ਹੱਥ ਚਲਾ ਜਾਵੇਗਾ ਜਾਂ ਫਿਰ ਕੀ ਭਾਰਤੀ ਸੰਵਿਧਾਨ ਦੇ ਸੰਘੀ ਢਾਂਚੇ ਦਾ ਮੂੰਹ-ਮੁਹਾਂਦਰਾ ਵਿਗਾੜ ਕੇ ਖੇਤਰੀ ਪਛਾਣਾਂ ਤੇ ਇੱਛਾਵਾਂ (ਜੋ ਕਿ ਬਹੁਤਾ ਕਰਕੇ ਖੇਤੀ ਨਾਲ ਜੁੜੇ ਲੋਕਾਂ 'ਤੇ ਹੀ ਨਿਰਭਰ ਹੁੰਦੀਆਂ ਹਨ) ਨੂੰ ਮਧੋਲਣ ਤੇ ਗੰਧਾਲਣ ਦਾ ਵੀ ਕਾਰਨ ਬਣਨਗੇ? ਜਾਂ ਫਿਰ ਨਵੇਂ ਖੇਤੀ ਕਾਨੂੰਨਾਂ ਵਲੋਂ ਖੇਤੀ ਉਤਪਾਦਨ ਦੇ ਵਪਾਰ ਨੂੰ ਬੰਧਨ ਮੁਕਤ ਕਰਨ ਦੇ ਨਾਂਅ ਹੇਠ ਜ਼ਰੂਰੀ ਵਸਤਾਂ ਦੇ ਭੰਡਾਰ ਕਰਨ ਦੀ ਦਿੱਤੀ ਖੁੱਲ੍ਹ ਜ਼ਖੀਰੇਬਾਜ਼ੀ ਤੇ ਚੋਰ ਬਾਜ਼ਾਰੀ ਨੂੰ ਸੱਦਾ ਦੇਵੇਗੀ? ਇਨ੍ਹਾਂ ਸਵਾਲਾਂ ਦੇ ਜਵਾਬ ਵਿਚ ਹੀ ਪ੍ਰਧਾਨ ਮੰਤਰੀ ਮੋਦੀ ਦੁਆਰਾ ਪੂਰੇ ਧੜੱਲੇ ਨਾਲ ਦੇਸ਼ ਵਿਚ ਖੁਰਾਕ ਸਮੱਗਰੀ ਦੀ ਖ਼ਰੀਦ ਵਿਚ ਸਮਰਥਨ ਮੁੱਲ ਤੇ ਯਕੀਨੀ ਮੰਡੀ ਹਮੇਸ਼ਾ ਲਈ ਕਾਇਮ ਰਹਿਣ ਦੇ ਦਿੱਤੇ ਜਾ ਰਹੇ ਭਰੋਸਿਆਂ ਦਾ ਉੱਤਰ ਮਿਲ ਸਕਦਾ ਹੈ।
ਕਿਸਾਨ ਜਥੇਬੰਦੀਆਂ ਦੇ ਬਹੁਤ ਸਾਰੇ ਆਗੂਆਂ ਤੇ ਖਾਸਕਰ ਰਾਜਸੀ ਪਾਰਟੀਆਂ ਦੇ ਆਗੂਆਂ ਵਿਚ ਮੋਟੇ ਰੂਪ 'ਚ ਨਵੇਂ ਕਾਨੂੰਨਾਂ ਦੇ ਆਉਣ ਨਾਲ ਸਮਰਥਨ ਮੁੱਲ ਤੇ ਯਕੀਨੀ ਮੰਡੀ ਦੀ ਸਮਾਪਤੀ ਦੇ ਖਦਸ਼ੇ ਜ਼ਾਹਰ ਕੀਤੇ ਜਾਂਦੇ ਹਨ। ਕੇਂਦਰ ਸਰਕਾਰ ਤੇ ਭਾਜਪਾ ਆਗੂ ਲਗਾਤਾਰ ਇਨ੍ਹਾਂ ਖਦਸ਼ਿਆਂ ਨੂੰ ਦੂਰ ਕਰਨ ਦੇ ਯਤਨਾਂ ਵਿਚ ਲੱਗੇ ਹੋਏ ਹਨ। ਅਕਾਲੀ ਦਲ (ਬ) ਦੇ ਆਗੂ ਵੀ ਲੰਬਾ ਸਮਾਂ ਇਸੇ ਤਰ੍ਹਾਂ ਦੇ ਬਿਆਨ ਦੇ ਕੇ ਕਿਸਾਨਾਂ ਨੂੰ ਵਰਚਾਉਣ ਦੇ ਯਤਨਾਂ 'ਚ ਲੱਗੇ ਰਹੇ ਹਨ। ਕਹਿ ਸਕਦੇ ਹਾਂ ਕਿ ਖੇਤੀ ਕਾਨੂੰਨਾਂ ਬਾਰੇ ਹਾਲੇ ਤੱਕ ਨਿੱਠ ਕੇ ਬਹਿਸ-ਵਿਚਾਰ ਹੀ ਨਹੀਂ ਹੋਈ। ਬੱਸ ਆਮ ਕਿਸਾਨ ਵਰਗ ਨੂੰ ਏਨੀ ਕੁ ਸੋਝੀ ਜ਼ਰੂਰ ਹੈ ਕਿ ਕਾਰਪੋਰੇਟਰਾਂ ਦੀ ਖੁੱਲ੍ਹੀ ਮੰਡੀ ਅੱਗੇ ਸੁੱਟੇ ਜਾ ਰਹੇ ਕਿਸਾਨਾਂ ਦਾ ਬਚਣਾ ਕੁਝ ਨਹੀਂ। ਇਸੇ ਸੋਝੀ ਦੇ ਸਿਰ ਉੱਪਰ ਕਿਸਾਨ ਸੰਘਰਸ਼ ਲੜ ਰਹੇ ਹਨ। ਜਿਣਸਾਂ ਦਾ ਸਮਰਥਨ ਮੁੱਲ ਤੇ ਯਕੀਨੀ ਖ਼ਰੀਦ ਕੇਂਦਰ ਸਰਕਾਰ ਦੀਆਂ ਅੰਨ ਦੀ ਥੁੜ ਦੂਰ ਕਰਨ ਦੀ ਲੋੜ ਵਿਚੋਂ ਨਿਕਲੀਆਂ ਯੋਜਨਾਵਾਂ ਹਨ ਤੇ ਹੁਣ ਜਦ ਇਹ ਲੋੜ ਪੂਰੀ ਹੋ ਗਈ ਤਾਂ ਕੌਮਾਂਤਰੀ ਤਾਕਤਾਂ ਦੇ ਦਬਾਅ ਹੇਠ ਖੇਤੀ ਖੇਤਰ 'ਚ ਪੂੰਜੀ ਨਿਵੇਸ਼ ਦੇ ਦਰਵਾਜ਼ੇ ਖੋਲ੍ਹਣ ਦੀ ਨੀਤੀ ਤਹਿਤ ਖੇਤੀ ਉਤਪਾਦਨ ਤੇ ਵਪਾਰ ਕਾਰਪੋਰੇਟਰਾਂ ਦੇ ਹੱਥਾਂ 'ਚ ਦੇਣ ਲਈ ਇਹ ਨਵੇਂ ਕਾਨੂੰਨ ਲਿਆਂਦੇ ਗਏ ਹਨ। ਪਹਿਲੀ ਲੋੜ 'ਚੋਂ ਨਿਕਲੀ ਸਮਰਥਨ ਮੁੱਲ ਤੇ ਯਕੀਨੀ ਮੰਡੀ ਦੀ ਨੀਤੀ ਨਵੇਂ ਕਾਨੂੰਨਾਂ ਦੇ ਮੇਚ ਨਹੀਂ ਆਉਂਦੀ। ਇਸ ਕਰਕੇ ਕਾਨੂੰਨਾਂ ਦੇ ਲਾਗੂ ਹੁੰਦਿਆਂ ਲੱਖ ਭਰੋਸਿਆਂ ਦੇ ਬਾਵਜੂਦ ਖ਼ਰੀਦ ਦੇ ਨਵੇਂ ਢਾਂਚੇ ਦਾ ਉੱਭਰਨਾ ਕੁਦਰਤੀ ਹੈ। ਇਹੀ ਵਜ੍ਹਾ ਹੈ ਕਿ ਮਰਜ਼ ਸਮਰਥਨ ਮੁੱਲ ਤੇ ਯਕੀਨੀ ਖ਼ਰੀਦ ਖ਼ਤਮ ਹੋਣਾ ਨਹੀਂ ਸਗੋਂ ਲਾਗੂ ਹੋਣ ਵਾਲੇ ਕਾਨੂੰਨ ਹਨ ਤੇ ਸਮਰਥਨ ਮੁੱਲ 'ਤੇ ਯਕੀਨੀ ਮੰਡੀ ਦਾ ਟੁੱਟਣਾ ਤਾਂ ਇਸ ਮਰਜ਼ (ਖੇਤੀ ਕਾਨੂੰਨ) ਦੇ ਲੱਛਣ ਹਨ। ਇਸ ਕਰਕੇ ਲੱਛਣਾਂ ਉੱਪਰ ਯਕੀਨ ਦਹਾਨੀ ਬੇਅਰਥ ਹੈ।
ਖੇਤੀ, ਗ਼ੈਰ ਖੇਤੀ ਕੰਪਨੀਆਂ ਦੇ ਹੱਥ
ਨਵੇਂ ਖੇਤੀ ਕਾਨੂੰਨ ਭਾਰਤ ਦੇ ਕਿਸਾਨ ਦੀ ਆਜ਼ਾਦ ਭਾਈਚਾਰਕ ਆਰਥਿਕਤਾ ਨੂੰ ਤਬਾਹ ਕਰਕੇ ਖੇਤੀ ਖੇਤਰ ਨੂੰ ਮੁਕੰਮਲ ਰੂਪ 'ਚ ਅਮਲ ਦੀ ਮੰਡੀ ਉੱਪਰ ਨਿਰਭਰ ਕਰਨ ਵਲ ਸੇਧਿਤ ਹਨ। ਫਿਰ ਹੋਣੀ ਨੂੰ ਕਿਸਾਨੀ ਖੁਦ ਨਹੀਂ ਸਗੋਂ ਮੰਡੀ ਤੈਅ ਕਰੇਗੀ। ਨਵੇਂ ਕਾਨੂੰਨਾਂ 'ਚ ਰਾਜਾਂ ਦੇ ਕਾਨੂੰਨਾਂ ਨੂੰ ਛੁਟਿਆ ਕੇ ਖੁੱਲ੍ਹੀ ਮੰਡੀ ਦਾ ਢਾਂਚਾ ਸਿਰਜਣ ਦਾ ਬੰਦੋਬਸਤ ਕੀਤਾ ਗਿਆ ਹੈ ਪਰ ਸਾਡਾ ਹੁਣ ਦਾ ਤਜਰਬਾ ਦੱਸਦਾ ਹੈ ਕਿ ਕੋਰੋਨਾ ਆਫ਼ਤ ਸਮੇਂ ਭਾਵੇਂ ਖੇਤੀ ਖੇਤਰ ਮੰਦੀ ਦੀ ਮਾਰ ਹੇਠ ਹੈ ਪਰ ਫਿਰ ਵੀ ਪੈਦਾਵਾਰ ਕਿਧਰੇ ਵੀ ਘਟੀ ਨਹੀਂ ਤੇ ਅਰਥਸ਼ਾਸਤਰੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਖੇਤੀ ਖੇਤਰ ਹੀ ਭਾਰਤ ਦੇ ਅਰਥਚਾਰੇ ਨੂੰ ਬਚਾਅ ਰਿਹਾ ਹੈ। ਇਹ ਕੋਈ ਰੱਬੀ ਕ੍ਰਿਸ਼ਮਾ ਨਹੀਂ ਸਗੋਂ ਮੁੱਖ ਰੂਪ ਕਿਸਾਨੀ ਦੀ ਕੁਦਰਤੀ ਆਜ਼ਾਦ ਹੋਂਦ ਤੇ ਆਤਮ ਨਿਰਭਰ ਅਰਥਚਾਰੇ ਕਾਰਨ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਮਾਜਿਕ ਤੇ ਪੂੰਜੀ ਵਿਕਾਸ ਨਾਲ ਛੋਟੇ ਕਿਸਾਨਾਂ ਦੀ ਤਬਾਹੀ ਤੇ ਵੱਡੇ (ਧਨੀ) ਕਿਸਾਨਾਂ ਦਾ ਬਚਣਾ ਸੁਭਾਵਿਕ ਹੈ ਪਰ ਇਹ ਬੜਾ ਸਹਿਜ ਲੰਮ ਚਿਰਾ ਹੁੰਦਾ ਹੈ ਤੇ ਏਨਾ ਪੀੜਾਦਾਇਕ ਨਹੀਂ ਹੁੰਦਾ। ਪੰਜਾਬ ਵਿਚ ਜ਼ਮੀਨੀ ਸੁਧਾਰ ਹੋਇਆਂ 50 ਸਾਲ ਬੀਤ ਗਏ ਹਨ ਪਰ ਵੱਡਾ ਹਿੱਸਾ ਗ਼ਰੀਬ ਤੇ ਛੋਟੀ ਕਿਸਾਨੀ ਅਜੇ ਵੀ ਕਾਇਮ ਹੈ ਪਰ ਨਵੇਂ ਖੇਤੀ ਕਾਨੂੰਨ ਵੱਡੇ ਪੂੰਜੀ ਨਿਵੇਸ਼ ਨਾਲ ਕਿਸਾਨੀ ਦੇ ਵੱਡੇ ਹਿੱਸਿਆਂ ਦੇ ਉਜਾੜੇ ਦਾ ਰਾਹ ਖੋਲ੍ਹਦੇ ਹਨ ਜਿਸ ਨਾਲ ਨਵੀਆਂ ਸਮੱਸਿਆਵਾਂ ਖਾਸ ਕਰ ਬੇਰੁਜ਼ਗਾਰੀ ਤੇ ਕਿਸਾਨੀ ਦੇ ਵੱਡੇ ਹਿੱਸੇ ਨੂੰ ਖੇਤੀ 'ਚੋਂ ਹੀ ਬਾਹਰ ਕਰਨ ਦਾ ਰਾਹ ਖੋਲ੍ਹਦੇ ਹਨ। ਖੁੱਲ੍ਹੀ ਮੰਡੀ ਰਾਹੀਂ ਵੱਡੀਆਂ ਸ਼ਾਹੂਕਾਰ (ਕਾਰਪੋਰੇਟ) ਕੰਪਨੀਆਂ ਦਾ ਖੇਤੀ 'ਚ ਉਤਾਰਾ ਖੇਤੀ ਖੇਤਰ ਦੇ ਬੁਨਿਆਦੀ ਖਾਸੇ ਨੂੰ ਹੀ ਤਬਦੀਲ ਕਰ ਦੇਵੇਗਾ। ਗ਼ੈਰ ਖੇਤੀ ਕੰਪਨੀਆਂ ਖੇਤੀ ਦੀਆਂ ਮਾਲਕ ਬਣ ਜਾਣਗੀਆਂ ਤੇ ਇੰਝ ਸਮਾਜਿਕ ਲੋੜਾਂ ਲਈ ਪੈਦਾ ਕੀਤਾ ਜਾਣ ਵਾਲਾ ਅੰਨ ਵੀ ਮੁਨਾਫ਼ੇ ਦੀ ਮੰਡੀ ਦੀ ਇਕ ਵਸਤ ਬਣ ਜਾਵੇਗਾ।
ਸੰਵਿਧਾਨਕ ਸੰਘੀ ਢਾਂਚੇ ਨੂੰ ਮਾਰ
ਖੇਤੀ ਖੇਤਰ ਭਾਰਤੀ ਸੰਵਿਧਾਨ ਮੁਤਾਬਕ ਰਾਜਾਂ ਦਾ ਵਿਸ਼ਾ ਹੈ ਤੇ ਮੋਦੀ ਸਰਕਾਰ ਨੇ ਖੇਤੀ ਬਾਰੇ ਕੇਂਦਰੀ ਕਾਨੂੰਨ ਬਣਾ ਕੇ ਸੰਘੀ ਢਾਂਚੇ ਦੀ ਉਲੰਘਣਾ ਕੀਤੀ ਹੈ। ਸੰਘੀ ਭਾਵਨਾ ਦੇ ਉਲਟ ਜਾ ਕੇ ਬਣਾਏ ਖੇਤੀ ਕਾਨੂੰਨ ਮਹਿਜ ਤਕਨੀਕੀ ਮਸਲਾ ਨਹੀਂ, ਇਸ ਦਾ ਸਿੱਟਾ ਭਾਰਤ ਦੀਆਂ ਖੇਤਰੀ ਪਛਾਣਾਂ ਤੇ ਇੱਛਾਵਾਂ ਦੇ ਮਧੋਲੇ ਜਾਣ ਤੇ ਖੇਤਰੀ ਭਾਸ਼ਾਵਾਂ ਤੇ ਸੱਭਿਆਚਾਰਾਂ ਦੇ ਵਿਗਾੜਨ ਉੱਪਰ ਵੀ ਪਵੇਗਾ। ਦੇਸ਼ ਦੀਆਂ ਖੇਤਰੀ ਪਛਾਣਾਂ ਤੇ ਇੱਛਾਵਾਂ ਦੇ ਵਾਹਕ ਆਮ ਕਰਕੇ ਖੇਤੀ ਨਾਲ ਜੁੜੇ ਲੋਕ ਬਣਦੇ ਹਨ ਤੇ ਇੰਝ ਇਹ ਕਾਨੂੰਨ ਭਾਰਤ ਦੀ ਨਿਵੇਕਲੀ ਬਹੁਰੰਗੀ ਪਛਾਣ ਦੇ ਖੋਰੇ ਵੱਲ ਵੀ ਸੇਧਤ ਹਨ।
ਜ਼ਖੀਰੇਬਾਜ਼ੀ ਤੇ ਚੋਰ ਬਾਜ਼ਾਰੀ
ਨਵੇਂ ਖੇਤੀ ਕਾਨੂੰਨ ਜ਼ਰੂਰੀ ਵਸਤਾਂ ਦੇ ਭੰਡਾਰ ਦੀ ਪੂਰੀ ਖੁੱਲ੍ਹ ਦਿੰਦੇ ਹਨ। ਇਸ ਖੁੱਲ੍ਹ ਤਹਿਤ ਕੋਈ ਵੀ ਵਪਾਰੀ ਜਾਂ ਕੰਪਨੀ ਜਿੱਥੇ ਮਰਜ਼ੀ ਕਿਸੇ ਵਸਤੂ ਨੂੰ ਖ਼ਰੀਦ ਕੇ ਭੰਡਾਰ ਕਰ ਲਵੇ ਤੇ ਜਦ ਮਰਜ਼ੀ ਵੇਚੇ। ਇਹ ਕਾਨੂੰਨ ਪੂਰੇ ਭਾਰਤੀ ਸਮਾਜ ਨੂੰ ਖੁੱਲ੍ਹੀ ਮੰਡੀ ਦੇ ਮੁਨਾਫ਼ੇਖੋਰ ਦੌਰ ਵੱਲ ਧੱਕਣ ਵਾਲੇ ਹਨ। ਮੁਨਾਫ਼ੇਬਾਜ਼ੀ ਦੀ ਹੋੜ ਜ਼ਖੀਰੇਬਾਜ਼ੀ ਤੇ ਕਾਲਾਬਾਜ਼ਾਰੀ ਵੱਲ ਹੀ ਧੱਕੇਗੀ। ਪਿਛਲੇ ਦਿਨਾਂ ਤੋਂ ਬਿਹਾਰ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਤੋਂ ਝੋਨੇ ਦੇ ਸੈਂਕੜੇ ਟਰੱਕਾਂ ਦੇ ਪੰਜਾਬ ਦੀਆਂ ਮੰਡੀਆਂ ਵਿਚ ਆ ਕੇ ਵਿਕਣ ਦੀਆਂ ਖ਼ਬਰਾਂ ਸਭ ਦੇ ਕੰਨ ਖੋਲ੍ਹਣ ਵਾਲੀਆਂ ਹਨ। ਬਾਹਰਲੇ ਰਾਜਾਂ ਦੇ ਵਪਾਰੀ ਨਵੇਂ ਕਾਨੂੰਨਾਂ ਦੇ ਬੰਧਨ ਮੁਕਤ ਵਪਾਰ ਦਾ ਲਾਭ ਉਠਾ ਕੇ ਮੁਨਾਫ਼ਾਖੋਰੀ ਕਰ ਜਾਣਗੇ ਤੇ ਪੰਜਾਬ ਦੇ ਕਿਸਾਨ ਹੱਥ ਮਲਦੇ ਰਹਿ ਜਾਣਗੇ।
ਇਸ ਤਰ੍ਹਾਂ ਨਤੀਜਾ ਇਹ ਹੈ ਕਿ ਨਵੇਂ ਖੇਤੀ ਕਾਨੂੰਨ ਨਾ ਸਿਰਫ ਸਮਰਥਨ ਮੁੱਲ ਤੇ ਯਕੀਨੀ ਮੰਡੀ ਦਾ ਬਿਸਤਰਾ ਗੋਲ ਕਰਨ ਵਾਲੇ ਹਨ, ਸਗੋਂ ਇਸ ਤੋਂ ਵੀ ਪਹਿਲਾਂ ਖੁੱਲ੍ਹੀ ਮੰਡੀ, ਠੇਕਾ ਖੇਤੀ ਤੇ ਜਖੀਰੇਬਾਜ਼ੀ ਦੀ ਖੁੱਲ੍ਹ ਕਾਰਪੋਰੇਟ ਜਗਤ ਦੇ ਜ਼ਮੀਨ ਉੱਪਰ ਕਬਜ਼ੇ ਦਾ ਰਾਹ ਖੋਲ੍ਹਣ ਵਾਲੀ ਹੈ ਜਿਸ ਕਰਕੇ ਖੇਤੀ ਵਿਚ ਕਾਰਪੋਰੇਟ ਵਿਕਾਸ ਮਾਡਲ ਨੂੰ ਰੋਕੇ ਬਗੈਰ ਇਕੱਲੇ ਸਮਰਥਨ ਮੁੱਲ ਨਾਲ ਕੁਝ ਨਹੀਂ ਬਣਨਾ।

-ਮੋ: 99884-44461

 

ਖ਼ਬਰ ਸ਼ੇਅਰ ਕਰੋ

 

ਬੇਹੱਦ ਬੁਰੀ ਹਾਲਤ ਵਿਚ ਹੈ ਪੰਜਾਬੀ ਯੂਨੀਵਰਸਿਟੀ ਦਾ ਤਲਵੰਡੀ ਸਾਬੋ ਖੇਤਰੀ ਕੇਂਦਰ

'ਪੰਜਾਬੀ ਯੂਨੀਵਰਸਿਟੀ, ਪਟਿਆਲਾ' ਦੇ ਤਤਕਾਲੀਨ ਉਪ-ਕੁਲਪਤੀ ਸ: ਭਗਤ ਸਿੰਘ ਸ਼ੇਰਗਿੱਲ ਦੀ ਉਸਾਰੂ ਸੋਚ ਸਦਕਾ ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਯੂਨੀਵਰਸਿਟੀ ਦਾ ਖੇਤਰੀ ਕੇਂਦਰ ਸਥਾਪਿਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਦੇ 'ਗੁਰੂ ਕਾਸ਼ੀ ਇੰਸਟੀਚਿਊਟ ਆਫ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX