ਤਾਜਾ ਖ਼ਬਰਾਂ


ਸੰਸਦ ਮੈਂਬਰ ਸ਼ਵੇਤ ਮਲਿਕ ਦੇ ਘਰ ਬਾਹਰ ਬੈਠੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  14 minutes ago
ਅਜਨਾਲਾ, ਚਮਿਆਰੀ - 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਜਗਪ੍ਰੀਤ ਸਿੰਘ ਜੌਹਲ) - ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਮ੍ਰਿਤਸਰ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਮੂਹਰੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ...
ਸ਼੍ਰੋਮਣੀ ਅਕਾਲੀ ਦਲ ਦਾ ਥੋੜੀ ਦੇਰ ਵਿਚ ਸੰਸਦ ਵਲ ਕੂਚ
. . .  29 minutes ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ...
ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਜਾਲੀ ਇਕਰਾਰਨਾਮਾ ਤਿਆਰ ਕਰਨ ਵਾਲੇ ਲੰਬੜਦਾਰ ਅਤੇ ਪੰਚ ਸਮੇਤ ਅੱਧੀ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ
. . .  39 minutes ago
ਫਗਵਾੜਾ ,17 ਸਤੰਬਰ (ਹਰੀਪਾਲ ਸਿੰਘ) - ਫਗਵਾੜਾ ਦੇ ਪਿੰਡ ਗੰਡਵਾਂ ਦੀ ਇਕ ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਕੋਰੇ ਕਾਗ਼ਜ਼ਾਂ 'ਤੇ ਦਸਖ਼ਤ ਕਰਵਾ ਕੇ ਜਾਲੀ ਇਕਰਾਰਨਾਮਾ ਤਿਆਰ ਕਰਨ ਦੇ ਮਾਮਲੇ ਵਿਚ ਸਿਟੀ ਪੁਲਿਸ ਨੇ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 34,403 ਨਵੇਂ ਕੋਰੋਨਾ ਦੇ ਮਾਮਲੇ
. . .  28 minutes ago
ਨਵੀਂ ਦਿੱਲੀ, 17 ਸਤੰਬਰ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 34,403 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ...
ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ
. . .  51 minutes ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਝੰਡੇਵਾਲਾਨ-ਪੰਚਕੁਈਆਂ ਸੜਕ 'ਤੇ ਵਾਹਨਾਂ ਦੀ ...
ਸ਼ੇਫਾਲੀ ਜੁਨੇਜਾ ਆਈ.ਸੀ.ਏ.ਓ.ਹਵਾਬਾਜ਼ੀ ਸੁਰੱਖਿਆ ਕਮੇਟੀ ਦੀ ਬਣੀ ਚੇਅਰਪਰਸਨ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਸ਼ੇਫਾਲੀ ਜੁਨੇਜਾ ਨੂੰ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਸੰਗਠਨ (ਆਈ.ਸੀ.ਏ.ਓ.) ਹਵਾਬਾਜ਼ੀ ਸੁਰੱਖਿਆ ਕਮੇਟੀ ਦੀ ਚੇਅਰਪਰਸਨ ਚੁਣਿਆ ਗਿਆ ...
ਦਿੱਲੀ ਦੀਆਂ ਸਾਰੀਆਂ ਹੱਦਾਂ ਸੀਲ, ਭਾਰੀ ਪੁਲਿਸ ਬਲ ਤੈਨਾਤ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਖੇਤੀ ਕਾਨੂੰਨਾਂ ਨੂੰ ਇਕ ਸਾਲ ਪੂਰਾ ਹੋ ਗਿਆ ਹੈ | ਪੰਜਾਬ ਤੋਂ ਸੰਸਦ ਪ੍ਰਦਰਸ਼ਨ ਕਰਨ ਲਈ ਅਕਾਲੀ ਤੇ ਕਿਸਾਨ ਜਾ ਰਹੇ ਹਨ...
ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦੁਆਰਾ ਰਕਾਬ ਗੰਜ ਸਾਹਿਬ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦੁਆਰਾ ਰਕਾਬ ਗੰਜ....
ਦਿੱਲੀ 'ਚ 144 ਧਾਰਾ ਲਾਗੂ, ਸ਼੍ਰੋਮਣੀ ਅਕਾਲੀ ਦਲ ਨੂੰ ਰੋਸ ਮਾਰਚ ਦੀ ਆਗਿਆ ਨਹੀਂ ਮਿਲੀ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ....
ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਬਲੈਕ ਫਰਾਈਡੇ ਪ੍ਰੋਟੈਸਟ ਮਾਰਚ
. . .  about 2 hours ago
ਦਿੱਲੀ, 17 ਸਤੰਬਰ - ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਐਲਾਨੇ ਗਏ ਬਲੈਕ ਫਰਾਈਡੇ ਪ੍ਰੋਟੈਸਟ....
ਜੰਮੂ-ਕਸ਼ਮੀਰ: ਤੇਲੰਗਮ ਪਿੰਡ ਚੋਂ ਚਾਰ ਪਿਸਤੌਲਾਂ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
. . .  about 2 hours ago
ਜੰਮੂ-ਕਸ਼ਮੀਰ, 17 ਸਤੰਬਰ - ਪੁਲਿਸ ਅਤੇ ਫ਼ੌਜ ਨੇ ਸਾਂਝੇ ਤਲਾਸ਼ੀ ਅਭਿਆਨ ਵਿਚ ਪੁਲਵਾਮਾ ਜ਼ਿਲ੍ਹੇ ਦੇ ਤੇਲੰਗਮ ਪਿੰਡ ਵਿਚ ਚਾਰ ਪਿਸਤੌਲਾਂ ....
ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਦਿੱਤੀਆਂ ਸ਼ੁੱਭਕਾਮਨਾਵਾਂ
. . .  about 2 hours ago
ਨਵੀਂ ਦਿੱਲੀ, 17 ਸਤੰਬਰ -ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅੱਜ 71ਵਾਂ ਜਨਮ ਦਿਨ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਪ੍ਰਧਾਨ ਮੰਤਰੀ
ਮੁੰਬਈ : ਬਾਂਦਰਾ ਕੁਰਲਾ ਕੰਪਲੈਕਸ 'ਚ ਇਕ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਹਿੱਸਾ ਡਿੱਗਿਆ, 14 ਵਿਅਕਤੀ ਜ਼ਖਮੀ
. . .  about 2 hours ago
ਮਹਾਰਾਸ਼ਟਰ, 17 ਸਤੰਬਰ - ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿਚ ਇਕ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਹਿੱਸਾ ਢਹਿ ....
ਝਾੜੋਦਾ ਕਲਾਂ ਸਰਹੱਦ ਨੂੰ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਬੈਰੀਕੇਡ ਲਗਾ ਕੇ ਬੰਦ ਕੀਤਾ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਝਾੜੋਦਾ ਕਲਾਂ ਸਰਹੱਦ ਨੂੰ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਬੈਰੀਕੇਡ ਦੀ ਵਰਤੋਂ ....
ਕਿਸਾਨਾਂ ਨੇ ਗੁਰਦੁਆਰਾ ਰਕਾਬ ਗੰਜ ਦੇ ਸਾਹਮਣੇ ਕੀਤਾ ਇਕੱਠ, ਪਾਰਲੀਮੈਂਟ ਦੇ ਸਾਹਮਣੇ ਹੋਈ ਬੈਰੀਕੈਡਿੰਗ
. . .  about 3 hours ago
ਨਵੀਂ ਦਿੱਲੀ, 17 ਸਤੰਬਰ (ਰੁਪਿੰਦਰਪਾਲ ਸਿੰਘ ਡਿੰਪਲ) ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਸਾਹਮਣੇ ਕਿਸਾਨ ਹੋਏ...
ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ ਦਿਸੀ
. . .  about 3 hours ago
ਅਜਨਾਲਾ ਗੱਗੋਮਾਹਲ,17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ) - ਭਾਰਤ-ਪਾਕਿਸਤਾਨ ਸਰਹੱਦ 'ਤੇ ਚੌਕੀ ਸਹਾਰਨ ਨਜ਼ਦੀਕ ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਉਂ ਡਰੋਨ ....
ਫ਼ਾਜ਼ਿਲਕਾ-ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
. . .  about 3 hours ago
ਫ਼ਾਜ਼ਿਲਕਾ, 17 ਸਤੰਬਰ (ਪ੍ਰਦੀਪ ਕੁਮਾਰ) - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ.ਐੱਸ.ਐਫ. ਦੇ ਜਵਾਨਾਂ ਵਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰਨ...
ਐੱਸ ਜੈ ਸ਼ੰਕਰ ਨੇ ਉਜ਼ਬੇਕਿਸਤਾਨ, ਈਰਾਨ ਤੇ ਅਰਮੀਨੀਆ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਤਜ਼ਾਕਿਸਤਾਨ ਵਿਚ ਐੱਸ.ਸੀ.ਓ. ਦੀ ਬੈਠਕ ਦੇ ਦੌਰਾਨ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਉਜ਼ਬੇਕਿਸਤਾਨ....
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਦਾ ਸੰਸਦ ਵੱਲ ਮਾਰਚ ਅੱਜ

ਅਕਾਲੀ ਵਰਕਰਾਂ ਨੂੰ ਦਿੱਲੀ ਦੇ ਬਾਰਡਰਾਂ 'ਤੇ ਰੋਕਿਆ-ਡਾ: ਚੀਮਾ

. . .  about 10 hours ago
ਵਿਰਾਟ ਕੋਹਲੀ ਦੇ ਕੋਚ ਰਾਜ ਕੁਮਾਰ ਸ਼ਰਮਾ ਨੇ ਕਿਹਾ - ਇਹ ਸਹੀ ਸਮੇਂ ’ਤੇ ਸਹੀ ਫੈਸਲਾ ਹੈ
. . .  1 day ago
ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਸਿੱਧੂਪੁਰ ਦੇ ਨੌਜਵਾਨ ਦੀ ਮੌਤ
. . .  1 day ago
ਲੋਹੀਆਂ ਖ਼ਾਸ, 16 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਤੋਂ ਸਿੱਧੂਪੁਰ ਸੜਕ 'ਤੇ ਇੱਕ ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਪਿੰਡ ਸਿੱਧੂਪੁਰ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ...
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਭਾਰਤ ਦੀ ਟੀ -20 ਦੀ ਕਪਤਾਨੀ ਛੱਡ ਦੇਣਗੇ ਵਿਰਾਟ ਕੋਹਲੀ
. . .  1 day ago
ਨਵੀਂ ਦਿੱਲੀ, 16 ਸਤੰਬਰ - ਵਿਰਾਟ ਕੋਹਲੀ ਨੇ ਘੋਸ਼ਣਾ ਕੀਤੀ ਕਿ ਉਹ ਯੂ.ਏ.ਈ. ਵਿਚ ਟੀ -20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦੇ ਟੀ -20 ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ...
ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ
. . .  1 day ago
ਚੰਡੀਗੜ੍ਹ, 16 ਸਤੰਬਰ - ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ ਰਹਿਣਗੀਆਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਕੱਤਕ ਸੰਮਤ 552

ਸੰਪਾਦਕੀ

ਵਜ਼ੀਫ਼ਾ ਘੁਟਾਲੇ ਦੀ ਗੂੰਜ

ਕੇਂਦਰ ਵਲੋਂ ਬਣਾਏ ਖੇਤੀ ਸਬੰਧੀ ਬਣਾਏ ਗਏ ਕਾਨੂੰਨਾਂ ਦੇ ਵਿਰੋਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਨੇ ਜੋ ਮਤੇ ਅਤੇ ਬਿੱਲ ਪਾਸ ਕੀਤੇ, ਉਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਨੇ ਵੀ ਆਪਣੇ ਅੰਦੋਲਨ ਦੀ ਅੰਸ਼ਕ ਜਿੱਤ ਕਰਾਰ ...

ਪੂਰੀ ਖ਼ਬਰ »

ਕੀ ਹੁਣ ਕਿਸਾਨਾਂ ਨੂੰ ਸਮਰਥਨ ਮੁੱਲ ਮਿਲਣਾ ਯਕੀਨੀ ਹੋ ਸਕੇਗਾ ?

ਜੋ ਆਜ ਤਕ ਹੂਆ ਕੁਛ ਕੁਛ ਸਮਝ ਮੇ ਆਤਾ ਹੈ, ਕੋਈ ਬਤਾਏ ਯਹਾਂ, ਇਸ ਕੇ ਬਾਅਦ ਕਯਾ ਹੋਗਾ? ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ 'ਤੇ ਪੰਜਾਬ ਵਿਧਾਨ ਸਭਾ ਵਿਚ ਕੇਂਦਰ ਦੇ ਖੇਤੀ ਕਾਨੂੰਨਾਂ ਵਿਚ ਸੋਧ ਕਰਨ ਦੇ ਪ੍ਰਸਤਾਵ ਤਾਂ ਸਰਬਸੰਮਤੀ ਨਾਲ ਪਾਸ ਕਰਵਾ ...

ਪੂਰੀ ਖ਼ਬਰ »

ਸਮਰਥਨ ਮੁੱਲ ਤੱਕ ਹੀ ਸੀਮਤ ਨਹੀਂ ਖੇਤੀ ਕਾਨੂੰਨਾਂ ਦੀ ਮਾਰ

ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੀ ਮਾਰ ਕੀ ਸਮਰਥਨ ਮੁੱਲ ਤੱਕ ਹੀ ਸੀਮਤ ਹੈ? ਜਾਂ ਇਹ ਕਾਨੂੰਨ ਭਾਰਤੀ ਖੇਤੀ ਦਾ ਬੁਨਿਆਦੀ ਲੱਛਣ ਵੀ ਤਬਦੀਲ ਕਰ ਦੇਣਗੇ ਤੇ ਖੇਤੀ ਉਤਪਾਦਨ ਗ਼ੈਰ-ਕਿਸਾਨਾਂ ਦੇ ਹੱਥ ਚਲਾ ਜਾਵੇਗਾ ਜਾਂ ਫਿਰ ਕੀ ਭਾਰਤੀ ਸੰਵਿਧਾਨ ਦੇ ਸੰਘੀ ...

ਪੂਰੀ ਖ਼ਬਰ »

ਬੇਹੱਦ ਬੁਰੀ ਹਾਲਤ ਵਿਚ ਹੈ ਪੰਜਾਬੀ ਯੂਨੀਵਰਸਿਟੀ ਦਾ ਤਲਵੰਡੀ ਸਾਬੋ ਖੇਤਰੀ ਕੇਂਦਰ

'ਪੰਜਾਬੀ ਯੂਨੀਵਰਸਿਟੀ, ਪਟਿਆਲਾ' ਦੇ ਤਤਕਾਲੀਨ ਉਪ-ਕੁਲਪਤੀ ਸ: ਭਗਤ ਸਿੰਘ ਸ਼ੇਰਗਿੱਲ ਦੀ ਉਸਾਰੂ ਸੋਚ ਸਦਕਾ ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਯੂਨੀਵਰਸਿਟੀ ਦਾ ਖੇਤਰੀ ਕੇਂਦਰ ਸਥਾਪਿਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਦੇ 'ਗੁਰੂ ਕਾਸ਼ੀ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼' ਦੇ ਨਾਂਅ ਨਾਲ ਤਲਵੰਡੀ ਸਾਬੋ ਦੇ ਉਤਸ਼ਾਹ ਨਾਲ ਲੱਦੇ ਵਸਨੀਕਾਂ ਦੁਆਰਾ ਤਕਰੀਬਨ 88 ਏਕੜ ਜ਼ਮੀਨ ਪੰਜਾਬੀ ਯੂਨੀਵਰਸਿਟੀ ਨੂੰ ਦਾਨ ਕਰਨ ਉਪਰੰਤ ਇਹ ਕੈਂਪਸ ਹੋਂਦ ਵਿਚ ਆਇਆ। ਇਸ ਵਿਚ ਸਭ ਤੋਂ ਪਹਿਲਾਂ ਐਮ.ਬੀ.ਏ. ਦਾ ਕੋਰਸ ਸ਼ੁਰੂ ਕੀਤਾ ਗਿਆ ਤੇ ਸਮੇਂ ਦੇ ਨਾਲ ਨਾਲ ਐਮ. ਕਾਮ. ਅਤੇ ਪੀ.ਜੀ.ਡੀ.ਸੀ.ਏ. ਆਦਿ ਮਹੱਤਵ-ਪੂਰਨ ਕੋਰਸ ਵੀ ਆਰੰਭ ਕੀਤੇ ਗਏ। ਸਾਡਾ ਸਾਰਾ ਇਲਾਕਾ ਜਾਣਦਾ ਹੈ ਕਿ ਸਮੇਂ-ਸਮੇਂ 'ਤੇ ਇਸ ਧਰਤੀ ਅਤੇ ਇਸ ਕੈਂਪਸ ਨੂੰ ਪਿਆਰ ਕਰਨ ਵਾਲੇ ਉਪ-ਕੁਲਪਤੀਆਂ ਨੇ ਬਹੁਤ ਮਿਹਨਤ ਅਤੇ ਦੂਰ-ਦਰਸ਼ਤਾ ਨਾਲ ਇਸ ਬੂਟੇ ਨੂੰ ਸਿੰਜਿਆ ਅਤੇ ਇਕ ਵਿਸ਼ਾਲ ਦਰੱਖਤ ਬਣਾਉਣ ਲਈ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। ਅਜਿਹੇ ਸਨਮਾਨਯੋਗ ਉਪ-ਕੁਲਪਤੀਆਂ ਵਿਚ ਡਾ: ਐਚ.ਕੇ. ਮਨਮੋਹਨ ਸਿੰਘ, ਡਾ: ਜੋਗਿੰਦਰ ਸਿੰਘ ਪੁਆਰ ਅਤੇ ਡਾ: ਜਸਬੀਰ ਸਿੰਘ ਆਹਲੂਵਾਲੀਆ ਆਦਿ ਸ਼ਾਮਿਲ ਸਨ। ਸੰਨ 1995 ਵਿਚ ਤਤਕਾਲੀਨ ਉਪ-ਕੁਲਪਤੀ ਡਾ: ਜੋਗਿੰਦਰ ਸਿੰਘ ਪੁਆਰ ਦੀ ਸੁਯੋਗ ਅਗਵਾਈ ਹੇਠ ਪ੍ਰਾਈਵੇਟ ਕੰਪਨੀ ਦੁਆਰਾ ਚਲਾਏ ਜਾ ਰਹੇ ਗੁਰੂ ਕਾਸ਼ੀ ਕਾਲਜ, ਜਿਸਦੇ ਪ੍ਰਧਾਨ ਉਦੋਂ ਸ: ਜੰਗੀਰ ਸਿੰਘ ਪੂਹਲਾ ਸਨ, ਨੂੰ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਅਧਿਕਾਰ-ਖੇਤਰ ਵਿਚ ਲੈ ਲਿਆ। ਸੰਨ 2004 ਵਿਚ ਇਸ ਕੈਂਪਸ ਦਾ ਨਾਂਅ (ਜਿਸ ਵਿਚ ਐਮ.ਬੀ.ਏ. ਵਿਭਾਗ ਅਤੇ ਗੁਰੂ ਕਾਸ਼ੀ ਕਾਲਜ ਚਲਾਏ ਜਾ ਰਹੇ ਸਨ) ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਰੱਖ ਦਿੱਤਾ ਗਿਆ।
ਇਸ ਕੈਂਪਸ ਨੂੰ ਵੱਡਾ ਹੁਲਾਰਾ ਉਦੋਂ ਮਿਲਿਆ ਜਦੋਂ ਤਤਕਾਲੀਨ ਉਪ-ਕੁਲਪਤੀ ਸ: ਸਵਰਨ ਸਿੰਘ ਬੋਪਾਰਾਏ ਨੇ ਇਸ ਵਿਚ ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਖੋਲ੍ਹ ਦਿੱਤਾ। ਸ: ਬੋਪਾਰਾਇ ਦੇ ਸੁਚਾਰੂ ਦਿਮਾਗ਼ ਦੀ ਹੀ ਉਪਜ ਸੀ ਜਿਸ ਕਾਰਨ ਇਹ ਕਾਲਜ ਦੁਨੀਆ ਦਾ ਪਹਿਲਾ ਅਜਿਹਾ ਕਾਲਜ ਬਣਿਆ ਜਿਸ ਵਿਚ ਗ਼ਰੀਬ ਵਿਦਿਆਰਥੀਆਂ ਨੂੰ ਬਿਲਕੁਲ ਮੁਫ਼ਤ ਇੰਜੀਨੀਅਰਿੰਗ ਕਰਵਾਈ ਜਾਂਦੀ ਸੀ। ਉਪ-ਕੁਲਪਤੀ ਨੇ ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀ ਪੰਜਾਬੀਆਂ ਨੂੰ ਗ਼ਰੀਬ ਵਿਦਿਆਰਥੀਆਂ ਦੀਆਂ ਫੀਸਾਂ ਦਾ ਪ੍ਰਬੰਧ ਕਰਨ ਲਈ ਪ੍ਰੇਰਿਆ।
ਸੰਨ 2009 ਵਿਚ ਡਾ: ਜਸਪਾਲ ਸਿੰਘ ਉਪ-ਕੁਲਪਤੀ ਦੀ ਕੁਰਸੀ 'ਤੇ ਬਿਰਾਜਮਾਨ ਹੋਏ। ਉਨ੍ਹਾਂ ਵੀ ਆਪਣੇ ਕਾਰਜ-ਕਾਲ ਦੌਰਾਨ ਇਸ ਕੈਂਪਸ ਦੀ ਤਰੱਕੀ ਵਿਚ ਆਪਣਾ ਪੂਰਨ ਯੋਗਦਾਨ ਪਾਇਆ। ਉਨ੍ਹਾਂ ਇਕ ਮਹੱਤਵਪੂਰਨ ਕੰਮ ਇਹ ਕੀਤਾ ਕਿ ਯਾਦਵਿੰਦਰਾ ਕਾਲਜ 'ਚ ਪੜ੍ਹ ਰਹੇ ਗ਼ਰੀਬ ਅਤੇ ਪੇਂਡੂ ਵਿਦਿਆਰਥੀਆਂ ਦੀ ਫ਼ੀਸ ਨੂੰ ਯੂਨੀਵਰਸਿਟੀ ਦੇ ਬਜਟ ਵਿਚ ਇਕ ਮੱਦ ਬਣਾ ਦਿੱਤਾ ਇਸ ਨਾਲ ਇਹ ਫ਼ਰਕ ਪਿਆ ਕਿ ਹੁਣ ਵਿਦੇਸ਼ੀਆਂ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਂਦੀ ਬਲਕਿ ਵਿਦਿਆਰਥੀਆਂ ਨੂੰ ਇਕ ਹਿਸਾਬ ਦਾ ਵਿਆਜ-ਰਹਿਤ ਕਰਜ਼ਾ ਦਿੱਤਾ ਜਾਣ ਲੱਗਾ, ਜੋ ਉਨ੍ਹਾਂ ਦੀ ਪੜ੍ਹਾਈ ਮੁਕੰਮਲ ਹੋਣ ਉਪਰੰਤ ਨੌਕਰੀ ਲੱਗ ਜਾਣ ਤੋਂ ਬਾਅਦ ਉਤਾਰਨਾ ਹੁੰਦਾ ਹੈ। ਡਾ: ਜਸਪਾਲ ਸਿੰਘ ਨੇ ਇਕ ਹੋਰ ਫ਼ੈਸਲਾ ਲਿਆ ਕਿ ਐਮ.ਬੀ.ਏ. ਵਿਭਾਗ ਦੀ ਆਪਣੀ ਲਾਇਬਰੇਰੀ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਸਪੈਸ਼ਲ ਗ੍ਰਾਂਟ ਦੇ ਕੇ ਵਿਭਾਗ ਨੂੰ ਇਕ ਛੋਟੀ ਜਿਹੀ ਨਿੱਜੀ ਲਾਇਬਰੇਰੀ ਦਿੱਤੀ ਅਤੇ ਨਾਲ ਹੀ ਇਕ ਲਾਇਬਰੇਰੀਅਨ ਵੀ ਤਾਇਨਾਤ ਕੀਤਾ।
ਇਸ ਸ਼ਾਨਦਾਰ ਦੌਰ ਤੋਂ ਬਾਅਦ ਸ਼ੁਰੂ ਹੋਇਆ ਉਹ ਦੁਖ਼ਦਾਈ ਸਮਾਂ ਜਦੋਂ ਇਸ ਕੈਂਪਸ ਨੂੰ ਹੌਲੀ-ਹੌਲੀ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਦਾ ਅਸਰ ਕੈਂਪਸ ਦੇ ਤਿੰਨਾਂ ਹੀ ਹਿੱਸਿਆਂ, ਐਮ.ਬੀ.ਏ. ਵਿਭਾਗ, ਗੁਰੂ ਕਾਸ਼ੀ ਕਾਲਜ ਅਤੇ ਯਾਦਵਿੰਦਰਾ ਕਾਲਜ 'ਤੇ ਪਿਆ। ਆਓ, ਇਸ ਨੂੰ 'ਕੱਲਿਆਂ-'ਕੱਲਿਆਂ ਕਰ ਕੇ ਦੇਖ਼ਦੇ ਹਾਂ। ਪਹਿਲਾਂ ਗੱਲ ਕਰਦੇ ਹਾਂ ਐਮ.ਬੀ.ਏ. ਵਿਭਾਗ ਦੀ। ਲਾਇਬਰੇਰੀ ਅਤੇ ਕੰਪਿਊਟਰ ਲੈਬ. ਸੰਸਥਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਖ਼ਾਸ ਕਰਕੇ ਉਥੇ ਜਿੱਥੇ ਪੇਂਡੂ ਅਤੇ ਗ਼ਰੀਬ ਵਿਦਿਆਰਥੀ ਪੜ੍ਹਦੇ ਹੋਣ। ਤਕਰੀਬਨ ਪੰਜ ਸਾਲ ਪਹਿਲਾਂ ਇਸ ਵਿਭਾਗ ਦੇ ਇੱਕੋ-ਇੱਕ ਲਾਇਬਰੇਰੀਅਨ ਅਤੇ ਕੰਪਿਊਟਰ ਲੈਬ. ਇੰਸਟਰਕਟਰ ਨੂੰ ਇਥੋੋਂ ਤਬਦੀਲ ਕਰ ਦਿੱਤਾ ਗਿਆ, ਜਿਸ ਦਾ ਏਨਾ ਬੁਰਾ ਪ੍ਰਭਾਵ ਪਿਆ ਕਿ ਵਿਦਿਆਰਥੀਆਂ ਦੇ ਦਾਖ਼ਲੇ ਘਟਣੇ ਸ਼ੁਰੂ ਹੋ ਗਏ। ਐਮ.ਕਾਮ. ਵਿਚ ਪੂਰੇ ਦਾਖ਼ਲੇ ਹੋ ਰਹੇ ਸਨ ਪਰ ਯੂਨੀਵਰਸਿਟੀ ਨੇ ਸੋਚੀ-ਸਮਝੀ ਸਾਜਿਸ਼ ਰਚ ਕੇ ਹਰ ਉਸ ਕਾਲਜ ਵਿਚ ਐਮ.ਕਾਮ. ਸ਼ੁਰੂ ਕਰ ਦਿੱਤੀ ਜਿੱਥੋਂ ਦੇ ਵਿਦਿਆਰਥੀ ਇਥੇ ਦਾਖ਼ਲਾ ਲੈਂਦੇ ਸਨ (ਹਾਲਾਂਕਿ ਉਨ੍ਹਾਂ ਕਾਲਜਾਂ ਵਿਚ ਲੋੜੀਂਦੇ ਅਧਿਆਪਕ ਵੀ ਉਪਲਬਧ ਨਹੀਂ ਹਨ) ਨਤੀਜਤਨ ਐਮ.ਕਾਮ. ਦੇ ਦਾਖ਼ਲੇ ਵੀ ਘਟ ਗਏ। ਯੂਨੀਵਰਸਿਟੀ ਦੀ ਸਭ ਤੋਂ ਵੱਡੀ ਸਾਜਿਸ਼ ਦਾ ਪਰਦਾ ਉਦੋਂ ਫ਼ਾਸ਼ ਹੋ ਗਿਆ ਜਦੋਂ ਬਠਿੰਡੇ ਦੇ ਖੇਤਰੀ ਕੇਂਦਰ ਵਿਚ ਐਮ.ਬੀ.ਏ. ਸ਼ੁਰੂ ਕਰ ਦਿੱਤੀ ਗਈ, ਹਾਲਾਂਕਿ ਉਥੇ ਨਾ ਤਾਂ ਕਮਰੇ ਹਨ ਅਤੇ ਨਾ ਹੀ ਪੂਰਾ ਸਟਾਫ਼। ਉਥੋਂ ਦੇ ਮੁਖ਼ੀ ਨੇ ਵੀ ਬਹੁਤ ਜ਼ੋਰ ਨਾਲ ਆਵਾਜ਼ ਉਠਾਈ ਸੀ ਕਿ ਇਥੇ ਐਮ.ਬੀ.ਏ. ਨਾ ਚਲਾਈ ਜਾਵੇ ਪਰ ਯੂਨੀਵਰਸਿਟੀ ਨੇ ਇਕ ਨਾ ਸੁਣੀ ਕਿਉਂਕਿ ਉਨ੍ਹਾਂ ਦੀ ਮਨਸ਼ਾ ਤਾਂ ਤਲਵੰਡੀ ਸਾਬੋ ਕੈਂਪਸ ਨੂੰ ਕਮਜ਼ੋਰ ਕਰਨ ਦੀ ਸੀ। ਜਦੋਂ ਕਿ ਇਸ ਵਿਭਾਗ ਵਿਚ ਪਹਿਲਾਂ ਹੀ ਬਹੁਤ ਥੋੜ੍ਹੇ ਕਲਰਕ ਸਨ ਫਿਰ ਵੀ ਇਸ ਵਿਭਾਗ ਦੇ ਇਕ ਕਲਰਕ ਦੀ ਬਦਲੀ ਮੁਖ਼ੀ ਦੀ ਸਹਿਮਤੀ ਤੋਂ ਬਿਨਾਂ ਧੱਕੇ ਨਾਲ ਕਿਤੇ ਹੋਰ ਕਰ ਦਿੱਤੀ ਗਈ। ਪਿਛਲੇ ਸਾਲ ਇਸ ਵਿਭਾਗ ਵਿਚ ਧੱਕੇ ਨਾਲ ਬੀ.ਕਾਮ. ਸ਼ੁਰੂ ਕਰ ਦਿੱਤੀ ਗਈ ਜੋ ਕਿ ਇਸੇ ਕੈਂਪਸ ਦੇ ਗੁਰੂ ਕਾਸ਼ੀ ਕਾਲਜ ਵਿਚ ਪਹਿਲਾਂ ਤੋਂ ਚੱਲ ਰਹੀ ਸੀ। ਇਸ ਤਰ੍ਹਾਂ ਇਕੋ ਦਰੱਖਤ ਦੀਆਂ ਦੋਵਾਂ ਸ਼ਾਖ਼ਾਵਾਂ ਨੂੰ ਇਕ-ਦੂਜੇ ਨਾਲ ਉਲਝਾ ਦਿੱਤਾ ਗਿਆ, ਆਲਮ ਇਹ ਹੈ ਕਿ ਹੁਣ ਇਸ ਵਿਭਾਗ ਨੂੰ ਯੂਨੀਵਰਸਿਟੀ ਨੇ ਆਪਣੇ ਆਖ਼ਰੀ ਸਾਹਾਂ 'ਤੇ ਲਿਆ ਖੜ੍ਹਾ ਕੀਤਾ ਹੈ।
ਹੁਣ ਗੱਲ ਕਰਦੇ ਹਾਂ ਇਸ ਕੈਂਪਸ ਦੇ ਦੂਜੇ ਭਾਗ ਭਾਵ ਕਿ ਗੁਰੂ ਕਾਸ਼ੀ ਕਾਲਜ ਦੀ। ਇਸ ਇਲਾਕੇ ਦੀ ਸਭ ਤੋਂ ਪੁਰਾਣੀ ਅਤੇ ਵਧੀਆ ਸੰਸਥਾ ਨੂੰ ਵੀ ਮਾੜੇ ਹਾਲਾਤ ਵੱਲ ਧੱਕ ਦਿੱਤਾ ਗਿਆ। ਇਸ ਕਾਲਜ ਵਿਚ ਸ਼ੁਰੂ ਤੋਂ ਹੀ ਬੀ.ਏ., ਬੀ.ਕਾਮ., ਬੀ.ਐਸ ਸੀ. ਅਤੇ ਐਮ.ਏ. (ਪੰਜਾਬੀ) ਦੀਆਂ ਕਲਾਸਾਂ ਚੱਲ ਰਹੀਆਂ ਸਨ। ਵਧੀਆ ਗਿਣਤੀ ਵਿਚ ਵਿਦਿਆਰਥੀ ਏਥੇ ਦਾਖ਼ਲਾ ਲੈ ਰਹੇ ਸਨ। ਤਕਰੀਬਨ ਚਾਰ-ਪੰਜ ਸਾਲ ਪਹਿਲਾਂ ਬੀ.ਐਸ ਸੀ. (ਖੇਤੀ ਬਾੜੀ) ਸ਼ੁਰੂ ਕਰ ਦਿੱਤੀ ਗਈ। 3-4 ਸਾਲ ਪਹਿਲਾਂ ਪੂਰੀਆਂ ਸੀਟਾਂ ਭਰਦੀਆਂ ਰਹੀਆਂ ਪਰ ਯੂਨੀਵਰਸਿਟੀ ਨੇ ਇਕ ਵੀ ਅਧਿਆਪਕ ਇੱਥੇ ਨਹੀਂ ਦਿੱਤਾ। ਪ੍ਰਿੰਸੀਪਲ ਅਤੇ ਵਿਦਿਆਰਥੀ ਚੀਕਦੇ ਰਹੇ ਕਿ ਸਾਨੂੰ ਟੀਚਰ ਦਿੱਤੇ ਜਾਣ ਪਰ ਕਿਸੇ ਨੇ ਨਾ ਸੁਣੀ। ਨਤੀਜਾ ਇਹ ਨਿਕਲਿਆ ਕਿ ਵਿਦਿਆਰਥੀਆਂ ਨੇ ਇੱਥੇ ਦਾਖ਼ਲਾ ਲੈਣਾ ਬੰਦ ਕਰ ਦਿੱਤਾ। ਦੋ ਸਾਲ ਪਹਿਲਾਂ ਏਥੇ ਐਮ.ਏ. (ਅੰਗਰੇਜ਼ੀ) ਸ਼ੁਰੂ ਕਰ ਦਿੱਤੀ ਗਈ, ਉਹ ਵੀ ਅੰਗਰੇਜ਼ੀ ਦੇ ਕੇਵਲ ਇਕ ਅਧਿਆਪਕ ਨਾਲ। ਜਦੋਂ ਵਿਦਿਆਰਥੀਆਂ ਨੇ ਇਸ ਕਲਾਸ ਵਿਚ ਦਾਖ਼ਲਾ ਲੈ ਲਿਆ ਤਾਂ ਉਦੋਂ ਇਕੋ-ਇਕ ਅੰਗਰੇਜ਼ੀ ਦੇ ਅਧਿਆਪਕ ਦੀ ਵੀ ਇਥੋਂ ਬਦਲੀ ਕਰ ਦਿੱਤੀ ਗਈ। ਸੋ ਇਸ ਸਾਲ ਇੱਥੇ ਕਿਸੇ ਨੇ ਵੀ ਦਾਖ਼ਲਾ ਨਹੀਂ ਲਿਆ। ਇਹੋ ਹਾਲ ਐਮ.ਏ. (ਪੰਜਾਬੀ) ਦਾ ਕੀਤਾ ਗਿਆ, ਉਸ ਦਾ ਵੀ ਇੱਕੋ-ਇੱਕ ਟੀਚਰ ਸੀ ਜੋ ਇੱਥੋਂ ਬਦਲ ਦਿੱਤਾ ਗਿਆ। ਹੁਣ ਐਮ.ਏ. (ਪੰਜਾਬੀ) ਦਾ ਵੀ ਬੁਰਾ ਹਾਲ ਹੋ ਗਿਆ। ਇਸੇ ਹੀ ਤਰਜ਼ 'ਤੇ ਇੱਥੋਂ ਦੇ ਟੈਕਨੀਕਲ ਸਟਾਫ਼ ਦੀਆਂ ਬਦਲੀਆਂ ਇਸ ਸਾਲ ਕਿਤੇ ਹੋਰ ਕਰ ਦਿੱਤੀਆਂ ਗਈਆਂ। ਇਹ ਕਾਲਜ ਵੀ ਹੁਣ ਆਖ਼ਰੀ ਸਾਹ ਲੈ ਰਿਹਾ ਹੈ।
ਇਸ ਤੋਂ ਬਾਅਦ ਵਾਰੀ ਆਈ ਇਸ ਦੇ ਤੀਜੇ ਭਾਗ ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਦੀ। ਐਮ.ਬੀ.ਏ. ਵਿਭਾਗ ਵਾਂਗ ਹੀ ਸਭ ਤੋਂ ਪਹਿਲਾਂ ਇਸਦੀ ਰੀੜ੍ਹ ਦੀ ਹੱਡੀ (ਲਾਇਬਰੇਰੀ) 'ਤੇ ਵਾਰ ਕੀਤਾ ਗਿਆ। ਤਕਰੀਬਨ 14 ਸਟਾਫ਼ ਮੈਂਬਰਾਂ ਨਾਲ ਸ਼ੁਰੂ ਕੀਤੀ ਗਈ ਇੱਥੋਂ ਦੀ ਲਾਇਬਰੇਰੀ, ਜਿਸ ਨੂੰ ਸੈਂਟਰਲ ਲਾਇਬਰੇਰੀ ਵੀ ਕਿਹਾ ਜਾਂਦਾ ਹੈ, 'ਚ ਹੁਣ ਇਕ ਵੀ ਸਟਾਫ਼ ਮੈਂਬਰ ਨਹੀਂ ਹੈ, ਸਾਰੇ ਚੌਦਾਂ ਦੇ ਚੌਦਾਂ ਸਟਾਫ਼ ਮੈਂਬਰਾਂ ਦੀ ਬਦਲੀ ਕਰ ਦਿੱਤੀ ਗਈ। ਜਦੋਂ ਇਸ ਸਾਰੇ ਬਾਰੇ ਮੀਡੀਏ 'ਚ ਰੌਲਾ ਪਿਆ ਤਾਂ ਗੁਰੂ ਕਾਸ਼ੀ ਕਾਲਜ ਦੇ ਪੀ.ਟੀ.ਏ. ਫ਼ੰਡ ਵਿੱਚੋਂ ਇਕ ਸਟਾਫ਼ ਮੈਂਬਰ ਰੱਖ ਦਿੱਤਾ ਗਿਆ, ਜੋ ਕਿ ਪੂਰਨ ਤੌਰ 'ਤੇ ਗ਼ੈਰ-ਕਾਨੂੰਨੀ ਹੈ। ਲਾਇਬਰੇਰੀ, ਜਿਸ ਵਿਚ ਕਰੋੜਾਂ ਰੁਪਿਆਂ ਦੀਆਂ ਕਿਤਾਬਾਂ ਰੱਖੀਆਂ ਹੋਈਆਂ ਹਨ ਉਨ੍ਹਾਂ ਨੂੰ ਸਾਂਭਣ ਲਈ ਇੱਕ ਪੱਕਾ ਕਰਮਚਾਰੀ ਰੱਖਣਾ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਲੱਖਾਂ ਦਾ ਨੁਕਸਾਨ ਹੋ ਸਕਦਾ ਹੈ। ਇਸ ਤਰ੍ਹਾਂ ਹੌਲੀ-ਹੌਲੀ ਕਰਕੇ ਬਹੁਤ ਸਾਰੇ ਕਲਰਕਾਂ ਅਤੇ ਟੈਕਨੀਕਲ ਸਟਾਫ਼ ਮੈਂਬਰਾਂ ਦੀਆਂ ਬਦਲੀਆਂ, ਬਿਨਾਂ ਮੁੁਖ਼ੀ ਦੀ ਸਹਿਮਤੀ ਤੋਂ, ਇੱਥੋਂ ਕਰ ਦਿੱਤੀਆਂ ਗਈਆਂ ਹਨ। ਇਸ ਕਾਲਜ ਦੀਆਂ ਲਾ-ਮਿਸਾਲ ਲੈਬਾਰਟਰੀਆਂ ਦਾ ਬੁਰਾ ਹਾਲ ਹੋ ਗਿਆ ਹੈ। ਯੂਨੀਵਰਸਿਟੀ ਵਲੋਂ ਫ਼ੰਡ ਨਾ ਮੁਹੱਈਆ ਕੀਤੇ ਜਾਣ ਕਾਰਨ ਕਰੋੜਾਂ ਰੁਪਿਆਂ ਦਾ ਲੈਬਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ ਅਤੇ ਹੋ ਰਿਹਾ ਹੈ। ਇਸ ਕੈਂਪਸ ਦੇ ਬਹੁਤ ਸਾਰੇ ਵਿਦਿਆਰਥੀ ਅਤੇ ਅਧਿਆਪਕਾਂ ਦਾ ਮੇਰੇ ਨਾਲ ਉੱਠਣ ਬੈਠਣ ਹੈ ਅਤੇ ਉਹ ਸਮੇਂ ਸਮੇਂ 'ਤੇ ਇਸ ਸੰਸਥਾ ਦੇ ਭਵਿੱਖ ਬਾਰੇ ਚਿੰਤਤ ਹੋ ਕੇ ਮੇਰੇ ਨਾਲ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ।
ਮੇਰੀ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਸਰਕਾਰ ਨੂੰ, ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਅਤੇ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੂੰ ਕਿ ਇਸ ਕੈਂਪਸ ਨੂੰ ਬਚਾਉਣ ਲਈ ਪੂਰੇ ਯਤਨ ਕੀਤੇ ਜਾਣ, ਤਾਂ ਕਿ ਗ਼ਰੀਬ ਵਿਦਿਆਰਥੀ ਪਹਿਲਾਂ ਦੀ ਤਰ੍ਹਾਂ ਇਥੋਂ ਵਧੀਆ ਵਿੱਦਿਆ ਹਾਸਲ ਕਰਦੇ ਰਹਿਣ।

-ਤਲਵੰਡੀ ਸਾਬੋ।

ਖ਼ਬਰ ਸ਼ੇਅਰ ਕਰੋ

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX