ਤਾਜਾ ਖ਼ਬਰਾਂ


ਚੰਨੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਲਾਗੂ ਕਰਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ
. . .  about 8 hours ago
ਚੰਡੀਗੜ੍ਹ , 21 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ...
ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਤੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ
. . .  1 day ago
ਕਾਰ ਰਾਵੀ ਨਦੀ ਵਿਚ ਡਿੱਗੀ , ਜੋੜੇ ਦੀ ਦਰਦਨਾਕ ਮੌਤ
. . .  1 day ago
ਡਮਟਾਲ,20 ਸਤੰਬਰ (ਰਾਕੇਸ਼ ਕੁਮਾਰ)- ਚੰਬਾ-ਭਰਮੌਰ ਐਨ.ਐਚ. ਪਰ ਦੁਰਗੇਥੀ ਅਤੇ ਧਾਕੋਗ ਦੇ ਵਿਚਕਾਰ, ਇਕ ਕਾਰ ਬੇਕਾਬੂ ਹੋ ਗਈ ਅਤੇ ਰਾਵੀ ਨਦੀ ਵਿਚ ਜਾ ਡਿੱਗੀ । ਇਸ ਹਾਦਸੇ ਵਿਚ ਜੋੜੇ ਦੀ ਦਰਦਨਾਕ ਮੌਤ...
ਆਈ.ਪੀ.ਐਲ. 2021: ਕੇ.ਕੇ.ਆਰ. ਦੀ ਆਰ.ਸੀ.ਬੀ. ਉੱਤੇ ਇੱਕਤਰਫਾ ਜਿੱਤ
. . .  1 day ago
ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਭਾਲਿਆ ਅਹੁਦਾ , ਸਿੱਧੂ ਰਹੇ ਗ਼ੈਰਹਾਜ਼ਰ
. . .  1 day ago
ਚੰਨੀ ਸਰਕਾਰ ਨੇ ਮੁਲਾਜ਼ਮਾਂ ਦੀ ਹਾਜ਼ਰੀ ਤੇ ਚੈਕਿੰਗ ਬਾਰੇ ਜਾਰੀ ਕੀਤੇ ਨਵੇਂ ਹੁਕਮ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਸਵੇਰੇ ਸਮੇਂ ਸਿਰ ਆਉਣਾ ਤੇ ਸ਼ਾਮ ਨੁੰ ਡਿਊਟੀ ਪੂਰੀ ਕਰ ਕੇ ਸਮੇਂ ਸਿਰ ਜਾਣਾ ਯਕੀਨੀ ਬਣਾਉਣ ਵਾਸਤੇ ਹੁਕਮ ਜਾਰੀ ਕੀਤੇ ਹਨ। ਰਾਜ ਦੇ ਪ੍ਰਸੋਨਲ ਵਿਭਾਗ...
ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਚੱਲ ਰਹੀ ਹੈ: ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ
. . .  1 day ago
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ
. . .  1 day ago
ਰਾਸ਼ਟਰਪਤੀ ਜੋ ਬਾਈਡਨ 24 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਵਿਚ ਸ਼ਾਮਲ ਹੋਣਗੇ
. . .  1 day ago
ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਦਿੱਲੀ ਦੀ ਅਦਾਲਤ ਨੇ ਮਕੋਕਾ ਮਾਮਲੇ ’ਚ ਅਦਾਕਾਰਾ ਲੀਨਾ ਮਾਰੀਆ ਨੂੰ 27 ਸਤੰਬਰ ਤੱਕ ਨਿਆਇਕ ਹਿਰਾਸਤ ’ਚ ਭੇਜਿਆ
. . .  1 day ago
ਗੁਲਾਬੀ ਸੁੰਡੀ ਤੋਂ ਦੁਖੀ ਪਿੰਡ ਜੱਜ਼ਲ ’ਚ ਕਿਸਾਨਾਂ ਨੇ ਖੜ੍ਹੀ ਨਰਮੇ ਦੀ ਫ਼ਸਲ ਪੁੱਟੀ
. . .  1 day ago
ਰਾਮਾਂ ਮੰਡੀ (ਬਠਿੰਡਾ) ,20 ਸਤੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਿਸਾਨ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈ ਆਪਣੀ ਨਰਮੇ ਦੀ ਖੜ੍ਹੀ ਫ਼ਸਲ ਪੁੱਟ ਦਿੱਤੀ। ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ...
ਅਜਨਾਲਾ ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੇ 3 ਕਥਿਤ ਮੁਲਜ਼ਮ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜੇ
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਅਜਨਾਲਾ ਖੇਤਰ ਨਾਲ ਸੰਬੰਧਿਤ ਤਿੰਨ...
ਪਿੰਡ ਜੱਜ਼ਲ 'ਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਰਾਮਾਂ ਮੰਡੀ (ਬਠਿੰਡਾ) 20 ਸਤੰਬਰ (ਅਮਰਜੀਤ ਸਿੰਘ ਲਹਿਰੀ) - ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਰਜ਼ੇ ਤੋਂ ਦੁਖੀ 42 ਸਾਲਾ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ...
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ 68 ਸੀਟਾਂ 'ਤੇ 'ਆਪ' ਲੜੇਗੀ ਚੋਣ
. . .  1 day ago
ਨਵੀਂ ਦਿੱਲੀ, 20 ਸਤੰਬਰ - ਆਮ ਆਦਮੀ ਪਾਰਟੀ ਦੇ ਹਿਮਾਚਲ ਪ੍ਰਦੇਸ਼ ਇੰਚਾਰਜ ਰਤਨੇਸ਼ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਨਵੰਬਰ 2022 ਵਿਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ...
ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ
. . .  1 day ago
ਮੁੰਬਈ, 20 ਸਤੰਬਰ - ਮੁੰਬਈ ਦੀ ਅਦਾਲਤ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ...
ਸੋਨੂੰ ਸੂਦ ਨੇ 20 ਕਰੋੜ ਰੁਪਏ ਦੇ ਟੈਕਸ ਚੋਰੀ ਦੇ ਇਲਜ਼ਾਮ 'ਤੇ ਕੀਤਾ ਬਿਆਨ ਜਾਰੀ
. . .  1 day ago
ਮੁੰਬਈ, 20 ਸਤੰਬਰ - ਸੋਨੂੰ ਸੂਦ ਦੇ ਘਰ ਅਤੇ ਕਈ ਹੋਰ ਟਿਕਾਣਿਆਂ 'ਤੇ ਆਮਦਨ ਕਰ ਵਿਭਾਗ ਵਲੋਂ ਸਰਵੇਖਣ ਕੀਤਾ ਜਾ ਰਿਹਾ ਹੈ | ਹੁਣ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕੀਤਾ ਹੈ ...
ਮਾਮਲਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ, ਇਕ ਨਿਹੰਗ ਸਿੰਘ ਨਿਸ਼ਾਨ ਸਾਹਿਬ ਲੈ ਕੇ ਮੋਬਾਈਲ ਟਾਵਰ 'ਤੇ ਚੜਿਆ
. . .  1 day ago
ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ) - ਖ਼ਾਲਸਾ ਪੰਥ ਦੇ ਜਨਮ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਜਿੱਥੇ ਕਈ ਦਿਨ ਨਿਹੰਗ ਸਿੰਘਾਂ ਸਣੇ ਸੰਗਤੀ ...
ਸਠਿਆਲਾ ਵਿਚ ਬਜ਼ੁਰਗ ਦਾ ਕਤਲ
. . .  1 day ago
ਸਠਿਆਲਾ, 20 ਸਤੰਬਰ (ਸਫਰੀ) - ਸਬ ਡਵੀਜ਼ਨ ਬਾਬਾ ਬਕਾਲਾ ਦੇ ਕਸਬਾ ਸਠਿਆਲਾ ਵਿਚ ਮੱਝ ਚੋਰਾਂ ਵਲੋਂ ਇਕ ਬਜ਼ੁਰਗ ਦਾ ਕਤਲ ਕੀਤਾ ਗਿਆ ਹੈ ...
ਭਿਆਨਕ ਸੜਕ ਹਾਦਸੇ ਵਿਚ ਇਕ ਦੀ ਮੌਤ ਅਤੇ ਦੂਜਾ ਗੰਭੀਰ ਜ਼ਖ਼ਮੀ
. . .  1 day ago
ਪਠਾਨਕੋਟ, 20 ਸਤੰਬਰ (ਚੌਹਾਨ) - ਐਤਵਾਰ ਰਾਤ ਨੂੰ ਪਠਾਨਕੋਟ ਜਲੰਧਰ ਹਾਈਵੇ 'ਤੇ ਤੋਕੀ ਦੇ ਕੋਲ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪਹਿਲੀ ਕੈਬਨਿਟ ਬੈਠਕ ਰਾਤ 8 ਵਜੇ
. . .  1 day ago
ਚੰਡੀਗੜ੍ਹ, 20 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਰਾਤ 8 ਵਜੇ...
ਹੁਣ ਸੀ.ਐੱਮ. ਨੂੰ ਮਿਲਣਾ ਆਸਾਨ ਹੋਵੇਗਾ - ਰੰਧਾਵਾ
. . .  1 day ago
ਚੰਡੀਗੜ੍ਹ, 20 ਸਤੰਬਰ - ਡਿਪਟੀ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਅਸੀਂ ਗੱਲਾਂ ਨਹੀਂ, ਕੰਮ ਕਰਾਂਗੇ | ਦੂਜੇ ਪਾਸੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅੱਜ ਦੀ ਮੀਟਿੰਗ ਵਿਚ...
ਪਰਗਟ ਸਿੰਘ ਦੇ ਘਰ ਚਰਨਜੀਤ ਸਿੰਘ ਚੰਨੀ ਦਾ ਦੁਪਹਿਰ ਦਾ ਖਾਣਾ, ਤਸਵੀਰਾਂ ਆਈਆਂ ਸਾਹਮਣੇ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਦੇ ਚੰਡੀਗੜ੍ਹ ਘਰ ਵਿਖੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ...
ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ 'ਤੇ ਜਾਖੜ ਨੇ ਕੀਤਾ ਰਾਹੁਲ ਗਾਂਧੀ ਦਾ ਧੰਨਵਾਦ
. . .  1 day ago
ਚੰਡੀਗੜ੍ਹ, 20 ਸਤੰਬਰ - ਸੁਨੀਲ ਜਾਖੜ ਦੇ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ 'ਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਗਿਆ ਹੈ...
ਘਰੇਲੂ ਕ੍ਰਿਕਟਰਾਂ ਲਈ ਮੈਚ ਫ਼ੀਸ ਵਧਾਉਣ ਦਾ ਬੀ.ਸੀ.ਸੀ.ਆਈ. ਦੇ ਸਕੱਤਰ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 20 ਸਤੰਬਰ - ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਘੋਸ਼ਣਾ ਕੀਤੀ ਹੈ ਕਿ ਬੋਰਡ ਘਰੇਲੂ ਕ੍ਰਿਕਟਰਾਂ ਲਈ ਮੈਚ ਫ਼ੀਸ ਵਧਾਉਣ ਜਾ ਰਿਹਾ ਹੈ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਕੱਤਕ ਸੰਮਤ 552

ਰਾਸ਼ਟਰੀ-ਅੰਤਰਰਾਸ਼ਟਰੀ

ਅਮਰੀਕਾ 'ਚ ਅਨੰਨਿਆ ਬਿਰਲਾ ਹੋਈ ਨਸਲਭੇਦ ਦਾ ਸ਼ਿਕਾਰ

ਨਿਊਯਾਰਕ, 26 ਅਕਤੂਬਰ (ਏਜੰਸੀ)-ਅਮਰੀਕਾ 'ਚ ਅਜੇ ਕੁਝ ਹੀ ਦਿਨ ਪਹਿਲਾਂ ਜਾਰਜ ਫਲਾਇਡ ਦੇ ਮੌਤ ਦੇ ਬਾਅਦ 'ਬਲੈਕ ਲਾਈਵਸ ਮੈਟਰ' ਅੰਦੋਲਨ ਤੇ ਨਸਲਵਾਦ ਦੇ ਮਾਮਲੇ ਨੇ ਕਾਫੀ ਜ਼ੋਰ ਫੜਿਆ ਸੀ | ਇਹ ਮੁੱਦਾ ਅਜੇ ਸ਼ਾਂਤ ਨਹੀਂ ਹੋਇਆ ਕਿ ਪ੍ਰਮੁੱਖ ਕਾਰੋਬਾਰੀ ਕੁਮਾਰ ਮੰਗਲਮ ਬਿਰਲਾ (ਅਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ) ਦੀ ਬੇਟੀ ਅਤੇ ਗਾਇਕਾ ਅਨੰਨਿਆ ਬਿਰਲਾ ਤੇ ਬਿਰਲਾ ਪਰਿਵਾਰ ਦੇ ਨਾਲ ਨਸਲੀ ਵਿਤਕਰੇ ਦਾ ਮਾਮਲੇ ਸਾਹਮਣੇ ਆਇਆ ਹੈ | ਅਨੰਨਿਆ ਨੇ ਟਵੀਟ ਕਰਕੇ ਦੱਸਿਆ ਕਿ ਵਾਸ਼ਿੰਗਟਨ ਦੇ ਸਕੋਪਾ ਇਟਾਲੀਅਨ ਰੈਸਟੋਰੈਂਟ ਨੇ ਉਸ ਨੂੰ ਤੇ ਉਸ ਦੇ ਪਰਿਵਾਰ ਨਾਲ ਬਾਹਰ ਕੱਢ ਦਿੱਤਾ | ਇਸ ਨਸਲੀ ਵਿਤਕਰੇ ਨਾਲ ਬਹੁਤ ਦੁੱਖ ਹੋਇਆ | ਅਗਲੇ ਟਵੀਟ 'ਚ ਉਸ ਨੇ ਕਿਹਾ ਕਿ ਵੇਟਰ ਨੇ ਉਸ ਦੀ ਮਾਤਾ ਨਾਲ ਮਾੜਾ ਵਿਵਹਾਰ ਕੀਤਾ | ਅਨੰਨਿਆ ਨੇ ਕਿਹਾ ਕਿ ਅਸੀਂ ਰੈਸਟੋਰੈਂਟ 'ਚ ਖਾਣੇ ਦੇ ਲਈ 3 ਘੰਟੇ ਉਡੀਕ ਕੀਤੀ | ਉਸ ਨੇ ਕਿਹਾ ਕਿ ਸ਼ੇਫ ਐਟੋਂਨੀਓ ਤੁਹਾਡੇ ਵੇਟਰ ਜੋਸ਼ੁਆ ਸਿਲਵਰ ਮੈਨ ਦਾ ਵਿਵਹਾਰ ਮੇਰੀ ਮਾਂ ਲਈ ਬੇਹੱਦ ਅਸੱਭਿਆ ਤੇ ਨਸਲਵਾਦੀ ਸੀ, ਜੋ ਠੀਕ ਨਹੀਂ ਸੀ | ਅਨੰਨਿਆ ਦੀ ਮਾਂ ਨੀਰਜਾ ਨੇ ਇਕ ਟਵੀਟ 'ਚ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਘਟਨਾ ਹੈ | ਇਸ ਤਰ੍ਹਾਂ ਕਿਸੇ ਗ੍ਰਾਹਕ ਨਾਲ ਵਿਵਹਾਰ ਕਰਨ ਦਾ ਕੋਈ ਅਧਿਕਾਰੀ ਨਹੀਂ | ਅਨੰਨਿਆ ਦੇ ਭਰਾ ਆਰਿਆਮਾਨ ਨੇ ਟਵੀਟ ਕੀਤਾ ਕਿ ਮੈਂ ਇਸ ਤਰ੍ਹਾਂ ਦਾ ਕਦੇ ਵੀ ਅਨੁਭਵ ਨਹੀਂ ਕੀਤਾ ਸੀ, ਨਸਲਵਾਦ ਮੌਜੂਦ ਹੈ ਤੇ ਵਾਸਤਵਿਕ ਹੈ |
ਰੈਸਟੋਰੈਂਟ ਨੇ ਦੋਸ਼ਾਂ ਨੂੰ ਨਕਾਰਿਆ
ਹਾਲਾਂਕਿ ਰੈਸਟੋਰੈਂਟ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ | ਹੋਟਲ ਦੇ ਇਕ ਭਾਈਵਾਲ ਪਾਬਲੋ ਮੋਈਕਸ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹੋਟਲ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਤੇ ਕਿਹਾ ਕਿ ਉਹ ਆਪਣਾ ਭੋਜਨ ਕਰਨ ਤੱਕ ਰੁਕੇ ਸਨ | ਉਨ੍ਹਾਂ ਕਿਹਾ ਕਿ ਸ਼ਰਾਬ ਦੇਣ ਲਈ ਰਾਜ ਦੇ ਕਾਨੂੰਨ ਤਹਿਤ ਜ਼ਰੂਰੀ ਆਈ.ਡੀ. ਮੰਗਣ 'ਤੇ ਅਜਿਹੀ ਸਥਿਤੀ ਪੈਦਾ ਹੋ ਗਈ, ਜੋ ਪਾਰਟੀ 'ਚ ਦੋ ਲੋਕਾਂ ਕੋਲ ਸੀ ਤੇ ਬਾਕੀਆਂ ਕੋਲ ਕੇਵਲ ਉਸ ਦੀਆਂ ਕਾਪੀਆਂ ਸਨ | ਮੋਈਕਸ ਨੇ ਕਿਹਾ ਕਿ ਹੁਣ ਸਭ ਕੁਝ ਠੀਕ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਇਕ ਮੰਦਭਾਗੀ ਸਥਿਤੀ ਸੀ ਤੇ ਉਹ ਚਾਹੁੰਦੇ ਹਨ ਕਿ ਉਹ ਫਿਰ ਤੋਂ ਰੈਸਟੋਰੈਂਟ 'ਚ ਆਉਣ |

ਖ਼ਬਰ ਸ਼ੇਅਰ ਕਰੋ

 

ਨਾਸਾ 'ਬੈਨੂ' ਦਾ ਨਮੂਨਾ ਹਾਸਲ ਕਰਨ 'ਚ ਸਫਲ, ਪਰ ਕੁਝ ਹਿੱਸਾ ਪੁਲਾੜ 'ਚ ਖੁਰ ਰਿਹੈ

ਸਾਨ ਫਰਾਂਸਿਸਕੋ, 26 ਅਕਤੂਬਰ (ਐੱਸ.ਅਸ਼ੋਕ ਭੌਰਾ)- ਬੀਤੇ ਦਿਨੀਂ ਨਾਸਾ ਦੇ ਓ.ਐੱਸ.ਆਰ.ਆਈ.ਐੱਸ.-ਰੇਕਸ ਪੁਲਾੜ ਵਾਹਨ ਦੁਆਰਾ ਨਜ਼ਦੀਕੀ-ਧਰਤੀ ਦੇ ਗ੍ਰਹਿ 'ਬੈਨੂ' ਤੋਂ ਪ੍ਰਾਪਤ ਨਮੂਨੇ ਦਾ ਇਤਿਹਾਸਕ ਸੰਗ੍ਰਹਿ ਲਗਭਗ ਸਫਲ ਰਿਹਾ | ਟਕਸਨ ਦੀ ਏਰੀਜ਼ੋਨਾ ਯੂਨੀਵਰਸਿਟੀ ਵਿਚ ...

ਪੂਰੀ ਖ਼ਬਰ »

ਟੈਕਸਾਸ ਵਿਚ ਟਰੰਪ ਵਿਰੋਧੀ ਹਵਾ, ਬਾਈਡਨ ਅੱਗੇ- ਸਰਵੇ

ਸੈਕਰਾਮੈਂਟੋ, 26 ਅਕਤੂਬਰ (ਹੁਸਨ ਲੜੋਆ ਬੰਗਾ)- ਰਿਪਬਲੀਕਨਾਂ ਦੇ ਗੜ ਰਹੇ ਟੈਕਸਾਸ ਵਿਚ ਇਸ ਵਾਰ ਤਬਦੀਲੀ ਦੀ ਹਵਾ ਚੱਲ ਰਹੀ ਹੈ | ਯੂ.ਐਸ. ਇਲੈਕਸ਼ਨਜ਼ ਪ੍ਰਾਜੈਕਟ ਵੈਬਸਾਈਟ ਅਨੁਸਾਰ ਟੈਕਸਾਸ ਵਿਚ ਬਾਕੀ ਦੇਸ਼ ਵਾਂਗ ਅਗਾਊਾ ਵੋਟਾਂ ਵੱਡੀ ਪੱਧਰ ਉਪਰ ਪੈ ਰਹੀਆਂ ਹਨ | ...

ਪੂਰੀ ਖ਼ਬਰ »

ਕੈਨੇਡਾ ਦੇ ਨਾਗਰਿਕਾਂ ਨੂੰ ਭਾਰਤੀ ਵੀਜ਼ਾ ਮਿਲਣ ਤੋਂ ਨਾਂਹ-ਨੁੱਕਰ ਜਾਰੀ

ਟੋਰਾਂਟੋ, 26 ਅਕਤੂਬਰ (ਸਤਪਾਲ ਸਿੰਘ ਜੌਹਲ)-ਕੋਰੋਨਾ ਵਾਇਰਸ ਦੀ ਤਾਲਾਬੰਦੀ ਮੌਕੇ ਭਾਰਤ ਵਲੋਂ ਵਿਦੇਸ਼ੀਆਂ ਦੇ ਦਾਖਲੇ ਉਪਰ ਲਗਾਈਆਂ ਗਈਆਂ ਪਾਬੰਦੀਆਂ ਵਿਚ ਬੀਤੇ ਦਿਨੀਂ ਭਾਵੇਂ ਕੁਝ ਢਿੱਲਾਂ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਜਿਨ੍ਹਾਂ ਲੋਕਾਂ ਨੂੰ ਨਵਾਂ ਵੀਜ਼ਾ ...

ਪੂਰੀ ਖ਼ਬਰ »

'ਸਕੋਪ' ਵਲੋਂ ਆ ਰਹੀਆਂ ਅਮਰੀਕਨ ਚੋਣਾਂ 'ਚ ਸਿੱਖ ਕੌਮ ਨੂੰ ਹੋਰ ਮਾਣ-ਸਨਮਾਨ ਦੇਣ ਦੀ ਮੰਗ

ਸਾਨਫਰਾਂਸਿਸਕੋ, 26 ਅਕਤੂਬਰ (ਐੱਸ ਅਸ਼ੋਕ ਭੌਰਾ) 3 ਨਵੰਬਰ ਨੂੰ ਅਮਰੀਕਾ 'ਚ ਹੋਣ ਵਾਲੀਆਂ ਚੋਣਾਂ ਪ੍ਰਤੀ ਪੰਜਾਬੀ ਭਾਈਚਾਰਾ ਵੀ ਕਾਫੀ ਸੁਹਿਰਦਤਾ ਨਾਲ ਆਪਣੀ ਬਣਦੀ ਭੂਮਿਕਾ ਨਿਭਾਅ ਰਿਹਾ ਹੈ। 'ਸਕੋਪ' (ਸਿੱਖ ਕਮਿਊਨਿਟੀ ਆਰਗੇਨਾਈਜ਼ਡ ਫਾਰ ਪੁਲਿਟੀਕਲ ਇਨਗੇਂਜਮੈਂਟ) ...

ਪੂਰੀ ਖ਼ਬਰ »

ਗੋਲੀਬਾਰੀ ਦੀ ਘਟਨਾ 'ਚ ਇਕ ਵਿਅਕਤੀ ਜ਼ਖਮੀ

ਕੈਲਗਰੀ, 26 ਅਕਤੂਬਰ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਦੇ ਨੌਰਥ ਵੈਸਟ ਵਿਚ ਗੋਲੀ ਚੱਲਣ ਅਤੇ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ । ਕੈਲਗਰੀ ਪੁਲਿਸ ਅਨੁਸਾਰ 3 ਐਵੇਨਿਉ ਨੌਰਥ ਵੈਸਟ ਦੇ 1100 ਬਲਾਕ ਵਿਚ ਗੋਲੀ ਦੀ ਇਹ ਵਾਰਦਾਤ ਸ਼ਨੀਵਾਰ ਦੀ ਬਾਅਦ ਦੁਪਹਿਰ ਸਾਢੇ ਬਾਰਾਂ ...

ਪੂਰੀ ਖ਼ਬਰ »

ਕੋਰੋਨਾ ਪੀੜਤ ਕੈਦੀਆਂ ਨਾਲ ਠੀਕ ਵਰਤਾਓ ਨਹੀਂ ਹੋ ਰਿਹਾ- ਪੀੜਤ ਕੈਦੀ

ਕੈਲਗਰੀ, 26 ਅਕਤੂਬਰ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਦੇ ਕੌਰੈਕਸ਼ਨਲ ਸੈਂਟਰ (ਜੇਲ੍ਹ) ਵਿਚ ਕੋਵਿਡ-19 ਵਾਇਰਸ ਤੋਂ ਪੀੜਤ ਕੈਦੀਆਂ ਨੇ ਦੋਸ਼ ਲਗਾਇਆ ਹੈ ਕਿ ਇਸ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਾਅਦ ਉਨ੍ਹਾਂ ਨਾਲ ਅਣ-ਮਨੁੱਖਾ ਵਿਹਾਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਕੋਰੋਨਾ ਪੂਰੇ ਕੈਨੇਡਾ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ- ਡਾ: ਟਰੀਜ਼ਾ ਟੈਮ

ਕੈਲਗਰੀ, 26 ਅਕਤੂਬਰ (ਹਰਭਜਨ ਸਿੰਘ ਢਿੱਲੋਂ)- ਕੈਨੇਡਾ ਦੀ ਡਾਕਟਰ ਡਾ. ਟੈਰੀਜ਼ਾ ਟੈਮ ਦਾ ਕਹਿਣਾ ਹੈ ਕਿ ਕੋਵਿਡ-19 ਵਾਇਰਸ ਖ਼ਤਰਨਾਕ ਢੰਗ ਨਾਲ ਪੂਰੇ ਦੇਸ਼ ਨੂੰ ਆਪਣੀ ਲਪੇਟ ਵਿਚ ਲੈਂਦਾ ਜਾ ਰਿਹਾ ਹੈ ਅਤੇ ਆਉਂਦੇ ਦਿਨਾਂ ਵਿਚ ਇਹ ਹਾਲਤ ਹੋਰ ਗੰਭੀਰ ਹੋ ਸਕਦੀ ਹੈ । ਡਾ. ਟੈਮ ਨੇ ...

ਪੂਰੀ ਖ਼ਬਰ »

ਕੈਲਗਰੀ 'ਚ ਬਣੇਗੀ ਨਸਲਵਾਦ ਵਿਰੋਧੀ ਕਮੇਟੀ

ਕੈਲਗਰੀ, 26 ਅਕਤੂਬਰ (ਹਰਭਜਨ ਸਿੰਘ ਢਿੱਲੋਂ)- ਸਿਟੀ ਆਫ਼ ਕੈਲਗਰੀ ਵਲੋਂ ਐਂਟੀ-ਰੇਸਿਜ਼ਮ ਐਕਸ਼ਨ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ । ਕਮਿਉਨਿਟੀ ਬੇਸਡ ਐਂਟਾਇ-ਰੇਸਿਜ਼ਮ ਨੀਤੀ ਬਣਾਉਣ ਅਤੇ ਉਸ ਨੂੰ ਲਾਗੂ ਕਰਨ ਸਬੰਧੀ 11 ਮੈਂਬਰੀ ਇਹ ਕਮੇਟੀ ਸਿਟੀ ਕੌਂਸਲ ਨੂੰ ਆਪਣੇ ...

ਪੂਰੀ ਖ਼ਬਰ »

ਪੰਜਾਬ ਦੇ ਕਿਸਾਨੀ ਸੰਘਰਸ਼ ਤੇ ਸਰਕਾਰ ਦੀਆਂ ਨੀਤੀਆਂ 'ਤੇ ਵਿਸਥਾਰ ਚਰਚਾ

ਕੈਲਗਰੀ, 26 ਅਕਤੂਬਰ (ਜਸਜੀਤ ਸਿੰਘ ਧਾਮੀ) ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਮੈਂਬਰਾਂ ਵਲਂੋ ਸਰਦ ਮੌਸਮ ਦੀ ਆਮਦ ਕਾਰਨ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਇਸ ਮਹੀਨੇ ਦੀ ਮੀਟਿੰਗ ਆਪਣੇ ਘਰਾਂ ਤੋਂ ਹੀ ਕੀਤੀ ਗਈ। ਮੀਟਿੰਗ ਦਾ ਆਗਾਜ਼ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ...

ਪੂਰੀ ਖ਼ਬਰ »

ਬਰਤਾਨੀਆ ਦੇ ਸੰਸਦੀ ਗਰੁੱਪ ਵਲੋਂ ਸਿੱਖਾਂ ਵਿਰੁੱਧ ਨਫਰਤੀ ਅਪਰਾਧਾਂ ਬਾਰੇ ਬਰਤਾਨਵੀ ਸਰਕਾਰ ਤੋਂ ਕਾਰਵਾਈ ਦੀ ਮੰਗ

ਲੰਡਨ, 26 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਵਲੋਂ ਚੇਅਰਪਰਸਨ ਐਮ.ਪੀ. ਪ੍ਰੀਤ ਕੌਰ ਗਿੱਲ ਨੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਅਤੇ ਭਾਈਚਾਰਕ ਮਾਮਲਿਆਂ ਬਾਰੇ ਮੰਤਰੀ ਰੌਬਰਟ ਜੈਨਰਕ ਤੋਂ ਸਿੱਖਾਂ ਵਿਰੁੱਧ ਹੋ ਰਹੇ ...

ਪੂਰੀ ਖ਼ਬਰ »

ਅਲਬਰਟਾ ਆਉਣ ਵਾਲਿਆਂ ਨੂੰ ਹੁਣ ਨਹੀਂ ਹੋਣਾ ਪਵੇਗਾ ਇਕਾਂਤਵਾਸ

ਐਡਮਿੰਟਨ, 26 ਅਕਤੂਬਰ (ਦਰਸ਼ਨ ਸਿੰਘ ਜਟਾਣਾ)-ਅਲਬਰਟਾ ਸਰਕਾਰ ਵਲੋਂ ਹੁਣ ਕਿਸੇ ਵੀ ਦੇਸ਼ ਤੋਂ ਆਉਣ ਵਾਲੇ ਵਿਅਕਤੀ ਦਾ ਕੋਰੋਨਾ ਟੈਸਟ ਹਵਾਈ ਅੱਡੇ 'ਤੇ ਹੋਇਆ ਕਰੇਗਾ ਤੇ ਇਹ ਟੈਸਟ ਕੇਵਲ 15 ਤੋਂ 20 ਮਿੰਟਾਂ ਵਿਚ ਹੀ ਹੋ ਜਾਇਆ ਕਰੇਗਾ। ਪਤਾ ਲੱਗਾ ਹੈ ਕਿ ਅਲਬਰਟਾ ਸਰਕਾਰ ਨੇ ...

ਪੂਰੀ ਖ਼ਬਰ »

ਮੈਨੀਟੋਬਾ 'ਚ ਕੋੋਰੋਨਾ ਕਾਰਨ 4 ਮੌਤਾਂ, 161 ਨਵੇਂ ਮਾਮਲੇ

ਵਿਨੀਪੈਗ, 26 ਅਕਤੂਬਰ (ਸਰਬਪਾਲ ਸਿੰਘ)-ਸੂਬਾਈ ਜਨਤਕ ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਸੂਬੇ 'ਚ ਕੋਵਿਡ-19 ਨਾਲ ਸਬੰਧਿਤ 4 ਮੌਤਾਂ ਹੋ ਜਾਣ ਅਤੇ 161 ਨਵੇਂ ਕੇਸਾਂ ਦਾ ਐਲਾਨ ਕੀਤਾ ਹੈ। ਅੱਜ ਹੋਈਆਂ ਚਾਰੇ ਮੌਤਾਂ ਵਿਨੀਪੈਗ ਸਿਹਤ ਖੇਤਰ ਵਿਚ ਦਰਜ ਕੀਤੀਆਂ ਗਈਆਂ ਹਨ ਜਿਸ ...

ਪੂਰੀ ਖ਼ਬਰ »

ਟਰੰਪ ਪ੍ਰਸ਼ਾਸਨ ਕੋਰੋਨਾ ਫੈਲਣ ਤੋਂ ਰੋਕਣ 'ਚ ਅਸਮਰਥ- ਚੀਫ਼ ਆਫ਼ ਸਟਾਫ਼

ਸੈਕਰਾਮੈਂਟੋ, 26 ਅਕਤੂਬਰ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਫ਼ ਆਫ ਸਟਾਫ਼ ਨੇ ਮੰਨਿਆ ਕਿ ਟਰੰਪ ਪ੍ਰਸ਼ਾਸਨ ਕੋਰੋਨਾ ਨੂੰ ਫੈਲਣ ਤੋਂ ਰੋਕਣ ਦੇ ਸਮਰੱਥ ਨਹੀਂ ਹੋਵੇਗਾ। ਇਸ ਦੀ ਬਜਾਏ ਉਹ ਇਧਰ ਉਧਰ ਦੀਆਂ ਗੱਲਾਂ ਕਰਨ ਵਿਚ ਰੁਝਾ ਹੋਇਆ ਹੈ। ਵਾਈਟ ਹਾਊਸ ਦੇ ...

ਪੂਰੀ ਖ਼ਬਰ »

ਪੈਗ਼ੰਬਰ ਮੁਹੰਮਦ ਕਾਰਟੂਨ ਵਿਵਾਦ:-ਮੁਸਲਮਾਨਾਂ ਨੂੰ ਭੜਕਾ ਰਹੇ ਫਰੈਂਚ ਰਾਸ਼ਟਰਪਤੀ-ਇਮਰਾਨ ਖ਼ਾਨ

ਅੰਮ੍ਰਿਤਸਰ, 26 ਨਵੰਬਰ (ਸੁਰਿੰਦਰ ਕੋਛੜ)- ਪੈਗ਼ੰਬਰ ਮੁਹੰਮਦ ਸਾਹਿਬ ਦੇ ਕਾਰਟੂਨ ਨੂੰ ਲੈ ਕੇ ਤੁਰਕੀ ਅਤੇ ਫਰਾਂਸ ਦਰਮਿਆਨ ਚੱਲ ਰਹੇ ਵਿਵਾਦ ਦੌਰਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਆਪਣੇ ...

ਪੂਰੀ ਖ਼ਬਰ »

ਰਾਸ਼ਟਰਪਤੀ ਦੀ ਚੋਣ ਲੜ ਰਹੇ ਬਾਈਡਨ ਲਈ ਭਾਰੀ ਫੰਡ ਇਕੱਤਰ

* 2 ਦਿਨਾਂ 'ਚ ਹੀ 2 ਮਹੀਨਿਆਂ ਜਿੰਨਾ ਫੰਡ ਇਕੱਠਾ ਹੋਇਆ ਸਿਆਟਲ, 26 ਅਕਤੂਬਰ (ਹਰਮਨਪ੍ਰੀਤ ਸਿੰਘ)-ਅੱਜ ਡੈਮੋਕ੍ਰੇਟਿਕ ਉਮੀਦਵਾਰ ਜੋ ਬਾਈਡਨ ਨੂੰ ਉਸ ਵੇਲੇ ਭਾਰੀ ਹੁੰਗਾਰਾ ਮਿਲਿਆ ਜਦੋਂ ਅਮਰੀਕਾ ਦੇ ਸਭ ਤੋਂ ਅਮੀਰ ਤੇ ਸਭ ਤੋਂ ਵੱਧ ਪੜ÷ ੍ਹੇ-ਲਿਖੇ ਜਿਪ ਕੋਡਾ ਵਲੋਂ ਜੋ ...

ਪੂਰੀ ਖ਼ਬਰ »

ਬਜ਼ੁਰਗਾਂ ਲਈ ਵੱਧ ਅਸਰਦਾਰ ਸਾਬਤ ਹੋ ਰਹੀ ਹੈ ਆਕਸਫੋਰਡ ਵੈਕਸੀਨ

ਲੰਡਨ, 28 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਆਕਸਫੋਰਡ ਯੂਨੀਵਰਸਿਟੀ ਵਲੋਂ ਐਸਟਰਾਜ਼ੇਨਕ ਕੰਪਨੀ ਦੇ ਸਹਿਯੋਗ ਨਾਲ ਤਿਆਰ ਕੀਤੀ ਕੋਵਿਡ-19 ਵੈਕਸੀਨ ਬਜ਼ੁਰਗਾਂ 'ਤੇ ਬਹੁਤ ਅਸਰਦਾਰ ਸਾਬਤ ਹੋ ਰਹੀ ਹੈ। ਖ਼ਬਰਾਂ ਅਨੁਸਾਰ ਵੈਕਸੀਨ ਦੇ ਪ੍ਰਯੋਗ ਦੌਰਾਨ ਬਜ਼ੁਰਗਾਂ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਮਾਮਲਿਆਂ ਬਾਰੇ ਸਿੱਖ ਸੰਗਠਨ ਵਲੋਂ ਜੱਥੇਦਾਰ ਨੂੰ ਪੱਤਰ

ਲੰਡਨ, 26 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਸਿੱਖ ਫੈਡਰੇਸ਼ਨ ਯੂ.ਕੇ. ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਪੱਤਰ ਲਿੱਖ ਕੇ ਠੋਸ ਕਦਮ ...

ਪੂਰੀ ਖ਼ਬਰ »

ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਸਮਾਗਮ ਦੌਰਾਨ ਪੁਸਤਕ ਰਿਲੀਜ਼

ਬਰੇਸ਼ੀਆ (ਇਟਲੀ), 26 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)- ਸਾਹਿਤ ਸੁਰ ਸੰਗਮ ਸਭਾ, ਇਟਲੀ ਵਲੋਂ ਬਰੇਸ਼ੀਆ ਦੇ ਕਸਬਾ ਬਨਿਉਲੋਮੇਲਾ ਵਿਖੇ ਇਕ ਸਾਦਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮਨਮੀਤ ਅਲੀਸ਼ੇਰ ਦੀ ਜ਼ਿੰਦਗੀ ਦੀ ਪੁਸਤਕ 'ਅੱਧਵਾਟੇ ਸਫਰ ਦੀ ਸਿਰਜਣਾ' ਅਤੇ ਇਟਲੀ ਦੇ ...

ਪੂਰੀ ਖ਼ਬਰ »

ਭਾਰਤੀ ਭਾਈਚਾਰਾ ਇਟਲੀ ਦੁਆਰਾ 'ਬਲੈਕ ਡੇ' ਮੌਕੇ ਬ੍ਰੇਸ਼ੀਆ ਵਿਖੇ ਪਾਕਿ ਖਿਲਾਫ ਰੋਸ ਦਾ ਪ੍ਰਗਟਾਵਾ

ਬਰੇਸ਼ੀਆ (ਇਟਲੀ) 26 ਅਕਤੂਬਰ ( ਬਲਦੇਵ ਸਿੰਘ ਬੂਰੇ ਜੱਟਾਂ)- ਭਾਰਤੀ ਭਾਈਚਾਰਾ ਇਟਲੀ ਦੁਆਰਾ 22 ਅਕਤੂਬਰ ਦੇ ਦਿਨ ਨੂੰ ਬਲੈਕ ਡੇਅ ਵਜੋਂ ਮਨਾਉਣ ਲਈ ਇਟਲੀ ਦੇ ਬਰੇਸ਼ੀਆ ਦੇ ਬਨਿਅੋਲੋ ਮੇਲਾ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਜਿੱਥੇ ਪਾਕਿਸਤਾਨ ਦੁਆਰਾ ਕੀਤੇ ਜ਼ੁਲਮਾਂ ...

ਪੂਰੀ ਖ਼ਬਰ »

ਅਮਰੀਕੀ ਚੋਣਾਂ- 5.8 ਕਰੋੜ ਅਮਰੀਕੀ ਪਾ ਚੁੱਕੇ ਨੇ 3 ਨਵੰਬਰ ਤੋਂ ਪਹਿਲਾਂ ਹੀ ਵੋਟ

ਸਾਨ ਫਰਾਂਸਿਸਕੋ, 26 ਅਕਤੂਬਰ (ਐੱਸ.ਅਸ਼ੋਕ ਭੌਰਾ)- 3 ਨਵੰਬਰ ਨੂੰ ਹੋਣ ਜਾ ਰਹੀਆਂ ਅਮਰੀਕੀ ਚੋਣਾਂ ਵਿਚ ਇਸ ਵਾਰ ਵੱਡਾ ਉਤਸ਼ਾਹ ਦਿਖਾਈ ਦੇ ਰਿਹਾ ਹੈ, ਕਿਉਂਕਿ ਚੋਣ ਦਿਨ ਤੋਂ ਪਹਿਲਾਂ ਹੀ 5.8 ਕਰੋੜ ਅਮਰੀਕੀ ਲੋਕ ਵੋਟਾਂ ਪਾ ਚੁੱਕੇ ਹਨ। ਇਹ ਉਤਸ਼ਾਹ ਕੋਰੋਨਾ ਮਹਾਂਮਾਰੀ ਦੁਆਰਾ ...

ਪੂਰੀ ਖ਼ਬਰ »

ਗਾਇਕ ਕੇ ਦੀਪ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਟੋਰਾਂਟੋ, 26 ਅਕਤੂਬਰ (ਹਰਜੀਤ ਸਿੰਘ ਬਾਜਵਾ)- ਉੱਘੇ ਲੋਕ ਗਾਇਕ ਕੇ ਦੀਪ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਥੇ ਸਾਹਿਤ ਸੰਗੀਤ ਅਤੇ ਗਾਇਕੀ ਦੇ ਖੇਤਰ ਨਾਲ ਜੁੜੀਆਂ ਕਈ ਸਖਸ਼ੀਅਤਾਂ ਵਲੋਂ ਸੰਗੀਤ ਅਤੇ ਗਾਇਕੀ ਦੇ ਖੇਤਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ...

ਪੂਰੀ ਖ਼ਬਰ »

ਯੂ.ਕੇ. ਦੇ ਹਸਪਤਾਲਾਂ 'ਚ 2 ਨਵੰਬਰ ਤੋਂ ਕੋਰੋਨਾ ਵੈਕਸੀਨ ਦੇਣ ਦਾ ਕੰਮ ਹੋ ਸਕਦਾ ਹੈ ਸ਼ੁਰੂ

ਲੰਡਨ, 26 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਦੇ ਹਸਪਤਾਲਾਂ ਵਿਚ 2 ਨਵੰਬਰ ਤੋਂ ਕੋਰੋਨਾ ਵੈਕਸੀਨ ਦੇਣ ਦਾ ਕੰਮ ਸ਼ੁਰੂ ਹੋ ਜਾਵੇਗਾ, ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦਾ ਪਹਿਲਾ ਬੈਚ ਜਲਦੀ ਹੀ ਹਸਪਤਾਲਾਂ ਨੂੰ ਸੌਂਪ ਦਿੱਤਾ ਜਾਵੇਗਾ। ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX