ਤਾਜਾ ਖ਼ਬਰਾਂ


ਫਗਵਾੜਾ ਦੀ ਕੱਪੜਾ ਮਿੱਲ ਵਿਚ ਕੇਂਦਰ ਦੀ ਇਕ ਏਜੰਸੀ ਨੇ ਮਾਰਿਆ ਛਾਪਾ
. . .  0 minutes ago
ਫਗਵਾੜਾ, 18 ਸਤੰਬਰ (ਹਰੀਪਾਲ ਸਿੰਘ) - ਫਗਵਾੜਾ ਦੀ ਕੱਪੜਾ ਮਿੱਲ 'ਤੇ ਕੇਂਦਰ ਦੀ ਇਕ ਏਜੰਸੀ ਵਲੋਂ ਅੱਜ ਛਾਪੇਮਾਰੀ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕੇਂਦਰ ਦੀ ਇਕ ਏਜੰਸੀ ਦੀਆਂ ਟੀਮਾਂ ਅੱਜ ...
ਚੰਡੀਗੜ੍ਹ ਪਹੁੰਚੇ ਹਾਈਕਮਾਨ ਦੇ ਅਬਜ਼ਰਵਰ, ਸਿੱਧੂ ਪਹੁੰਚੇ ਲੈਣ
. . .  5 minutes ago
ਚੰਡੀਗੜ੍ਹ, 18 ਸਤੰਬਰ - ਚੰਡੀਗੜ੍ਹ ਹਾਈਕਮਾਨ ਦੇ ਅਬਜ਼ਰਵਰ ਅਜੈ ਮਾਕਨ ਪਹੁੰਚੇ ਚੁੱਕੇ ਹਨ ਜਿਨ੍ਹਾਂ ਨੂੰ ਲੈਣ ਲਈ ਨਵਜੋਤ ਸਿੰਘ ਸਿੱਧੂ ਏਅਰਪੋਰਟ ਪਹੁੰਚੇ ...
ਵਿਧਾਇਕ ਦਲ ਦੀ ਮੀਟਿੰਗ 'ਚ ਮੰਤਰੀ ਅਤੇ ਵਿਧਾਇਕ ਪਹੁੰਚਣੇ ਹੋਏ ਸ਼ੁਰੂ, ਸਿਸਵਾਂ ਫਾਰਮ ਹਾਊਸ 'ਤੇ ਵੀ ਹਲਚਲ ਹੋਈ ਤੇਜ਼
. . .  9 minutes ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕਾਂਗਰਸ ਦੇ ਚੱਲ ਰਹੇ ਵੱਡੇ ਕਲੇਸ਼ ਦੌਰਾਨ ਉੱਚ ਪੱਧਰੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਨ ਨੂੰ ਸਪਸ਼ਟ ਸੰਦੇਸ਼ ਭੇਜ ...
ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ, ਕੈਪਟਨ ਨੇ ਕੀਤੀ ਹਾਈਕਮਾਨ ਸਮੇਤ ਸੀਨੀਅਰ ਕਾਂਗਰਸੀ ਲੀਡਰਾਂ ਨਾਲ ਗੱਲ
. . .  22 minutes ago
ਚੰਡੀਗੜ੍ਹ, 18 ਸਤੰਬਰ - ਪੰਜਾਬ ਕਾਂਗਰਸ 'ਚ ਵੱਡਾ ਕਲੇਸ਼ ਛਿੜਿਆ ਹੋਇਆ ਹੈ | ਚਰਚਾ ਇਸ ਗੱਲ ਦੀ ਵੀ ਹੈ ਕਿ ਹਾਈਕਮਾਨ ਵਲੋਂ ਇਸ ਕਲੇਸ਼ ਨੂੰ ਨਿਬੇੜਨ ਲਈ ਮਾਮਲਾ ਇਕ ਬੰਨੇ ਕਰਨ ਬਾਰੇ ਸੋਚ ਲਿਆ ਗਿਆ ਹੈ | ਇਸ ਗੱਲ ਦੀ ਚਰਚਾ ਸਿਖ਼ਰਾਂ 'ਤੇ ਹੈ ਕਿ ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ...
ਸੀ.ਐਲ.ਪੀ. ਦੀ ਮੀਟਿੰਗ ਲਈ ਕਈ ਮੰਤਰੀ ਪਹੁੰਚੇ ਪਾਰਟੀ ਦਫ਼ਤਰ
. . .  18 minutes ago
ਚੰਡੀਗੜ੍ਹ,18 ਸਤੰਬਰ - ਪਾਰਟੀ ਦੀ ਸੀ.ਐਲ.ਪੀ. ਮੀਟਿੰਗ ਅੱਜ ਬੁਲਾਈ ਗਈ ਹੈ ਜਿਸ ਲਈ ਪੰਜਾਬ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ...
ਕਿਸਾਨ ਜਥੇਬੰਦੀਆਂ ਵਲੋਂ ਟਰੈਕਟਰ ਰੋਸ ਮਾਰਚ ਕੱਢਿਆ ਗਿਆ
. . .  37 minutes ago
ਅੰਮ੍ਰਿਤਸਰ, 18 ਸਤੰਬਰ (ਗਗਨਦੀਪ ਸ਼ਰਮਾ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਅੰਮ੍ਰਿਤਸਰ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਟਰੈਕਟਰ ਰੋਸ...
ਮਹਿਕਮੇ ਜੰਗਲਾਤ ਨਾਲ ਸਬੰਧਿਤ ਸੂਬੇ ਪੰਜਾਬ ਦੇ ਕਾਮਿਆਂ ਵਲੋਂ ਸਾਧੂ ਸਿੰਘ ਧਰਮਸੋਤ ਦੀ ਕੋਠੀ ਦਾ ਘਿਰਾਓ
. . .  43 minutes ago
ਨਾਭਾ,18 ਸਤੰਬਰ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਤੋਂ ਵਿਧਾਇਕ ਅਤੇ ਮੌਜੂਦਾ ਸਰਕਾਰ ਵਿਚ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ 3 ਜੁਲਾਈ ਤੋਂ ਨਾਭਾ ਵਿਚ ਪੱਕਾ ਧਰਨਾ ਲਗਾਈ ਬੈਠੇ...
ਸ੍ਰੀ ਹੇਮਕੁੰਟ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ
. . .  52 minutes ago
ਦਸੂਹਾ,18 ਸਤੰਬਰ (ਭੁੱਲਰ) - ਉੱਤਰਾਖੰਡ ਵਿਖੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅਰੰਭ ਕਰਨ ਸਬੰਧੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਵਿਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ...
ਸੁਨੀਲ ਜਾਖੜ ਦਾ ਵੱਡਾ ਬਿਆਨ ਆਇਆ ਸਾਹਮਣੇ, ਸੀ.ਐਲ.ਪੀ. ਦੀ ਮੀਟਿੰਗ ਨੂੰ ਲੈ ਹਾਈਕਮਾਨ ਦਾ ਕੀਤਾ ਧੰਨਵਾਦ
. . .  59 minutes ago
ਚੰਡੀਗੜ੍ਹ, 18 ਸਤੰਬਰ - ਸੁਨੀਲ ਜਾਖੜ ਵਲੋਂ ਟਵੀਟ ਕਰ ਕੇ ਸੀ.ਐਲ.ਪੀ. ਦੀ ਮੀਟਿੰਗ ਜਿਹੜੀ ਸੱਦੀ ਗਈ ਹੈ ਉਸ ਲਈ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਕਿਹਾ ਹੈ ਕਿ ਇਸ ਸਮੱਸਿਆ ਦੇ ਲਈ ...
ਮੱਧ ਪ੍ਰਦੇਸ਼ : ਨੌਜਵਾਨ ਨੂੰ ਸਾੜਿਆ ਜਿਉਂਦਾ, ਪੁਲਿਸ ਨੇ ਦੋਸ਼ੀ ਲਏ ਹਿਰਾਸਤ ਵਿਚ
. . .  about 1 hour ago
ਸਾਗਰ,18 ਸਤੰਬਰ - ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿਚ ਇਕ ਨੌਜਵਾਨ ਨੂੰ ਕਥਿਤ ਤੌਰ 'ਤੇ ਉਸ ਲੜਕੀ ਦੇ ਰਿਸ਼ਤੇਦਾਰ ਨੇ ਜਿਉਂਦਾ ਸਾੜ ਦਿੱਤਾ ਸੀ ਜਿਸ ਨਾਲ ਉਹ ਪਿਆਰ ਕਰਦਾ ਸੀ ...
ਕਾਬੁਲ - ਆਈ.ਈ.ਡੀ. ਧਮਾਕਾ, ਦੋ ਲੋਕ ਜ਼ਖ਼ਮੀ
. . .  about 1 hour ago
ਕਾਬੁਲ, 18 ਸਤੰਬਰ - ਅਫ਼ਗਾਨਿਸਤਾਨ ਦੇ ਟੋਲੋ ਨਿਊਜ਼ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਕਾਬੁਲ ਦੇ ਪੀ.ਡੀ.13 ਵਿਚ ਅੱਜ ਸਵੇਰੇ ਇਕ...
ਸੀ.ਐਲ.ਪੀ. ਦੀ ਮੀਟਿੰਗ 'ਤੇ ਅਬਜ਼ਰਵਰ ਅਜੈ ਮਾਕਨ ਦਾ ਵੱਡਾ ਬਿਆਨ
. . .  about 2 hours ago
ਨਵੀਂ ਦਿੱਲੀ,18 ਸਤੰਬਰ - ਸੀ.ਐਲ.ਪੀ. ਦੀ ਮੀਟਿੰਗ ਲਈ ਹਰੀਸ਼ ਰਾਵਤ ਤੋਂ ਇਲਾਵਾ ਹਾਈਕਮਾਨ ਵਲੋਂ ਦੋ ਵਿਸ਼ੇਸ਼ ਅਬਜ਼ਰਵਰ ਵੀ ਭੇਜੇ ਜਾ ਰਹੇ ਹਨ | ਉੱਥੇ ਹੀ ਅਬਜ਼ਰਵਰ ਅਜੈ ਮਾਕਨ ਦਾ ਕਹਿਣਾ ਹੈ...
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਪਹੁੰਚੇ ਸਿੱਧੂ
. . .  about 2 hours ago
ਚੰਡੀਗੜ੍ਹ,18 ਸਤੰਬਰ - ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੂਬਾ ਕਾਂਗਰਸ ਵਿਧਾਇਕ ਦਲ (ਸੀ.ਐਲ.ਪੀ.) ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਪਹੁੰਚੇ...
ਛੇ ਸਾਲ ਦੀ ਭਤੀਜੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਗ੍ਰਿਫ਼ਤਾਰ
. . .  about 2 hours ago
ਠਾਣੇ,18 ਸਤੰਬਰ - ਮਹਾਰਾਸ਼ਟਰ ਪੁਲਿਸ ਨੇ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ ਕਸਬੇ ਤੋਂ ਇਕ ਵਿਅਕਤੀ ਨੂੰ ਆਪਣੀ ਛੇ ਸਾਲ ਦੀ ਭਤੀਜੀ ਨਾਲ ਕਈ ਮੌਕਿਆਂ 'ਤੇ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ...
ਸੀ.ਐਲ.ਪੀ. ਮੀਟਿੰਗ 'ਤੇ ਬੋਲੇ ਪਰਗਟ ਸਿੰਘ, ਵਿਚਾਰ ਵਟਾਂਦਰੇ ਲਈ ਬੁਲਾਈ ਗਈ ਮੀਟਿੰਗ
. . .  about 3 hours ago
ਚੰਡੀਗੜ੍ਹ, 18 ਸਤੰਬਰ - ਕਾਂਗਰਸ ਭਵਨ ਵਿਚ ਅੱਜ ਸ਼ਾਮ ਨੂੰ ਸੀ.ਐਲ.ਪੀ. ਮੀਟਿੰਗ ਹੋਣ ਜਾ ਰਹੀ ਹੈ | ਸੀ.ਐਲ.ਪੀ. ਮੀਟਿੰਗ 'ਤੇ ਬੋਲਦੇ ਹੋਏ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਦਾ ਕਹਿਣਾ ਹੈ ਕਿ ਪਾਰਟੀ...
ਏਅਰ ਫਰਾਂਸ ਦੇ ਜਹਾਜ਼ ਨੇ ਅੱਗ ਲੱਗਣ ਕਾਰਨ ਕੀਤੀ ਬੀਜਿੰਗ ਵਿਚ ਐਮਰਜੈਂਸੀ ਲੈਂਡਿੰਗ
. . .  about 3 hours ago
ਬੀਜਿੰਗ, 18 ਸਤੰਬਰ - ਏਅਰ ਫਰਾਂਸ ਦੀ ਏ.ਐਫ. 393 ਬੀਜਿੰਗ-ਪੈਰਿਸ ਉਡਾਣ ਨੇ ਸ਼ਨੀਵਾਰ ਬੀਜਿੰਗ ਰਾਜਧਾਨੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਤੜਕੇ ਉਡਾਣ ਭਰੀ ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 35,662 ਨਵੇਂ ਕੋਰੋਨਾ ਮਾਮਲੇ
. . .  about 3 hours ago
ਨਵੀਂ ਦਿੱਲੀ, 18 ਸਤੰਬਰ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 35,662 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ...
ਪਿੰਡ ਕਲਸੀਆਂ ਖ਼ੁਰਦ 'ਚ ਦੋ ਧਿਰਾਂ 'ਚ ਚੱਲੀ ਗੋਲੀ, ਦੋ ਜ਼ਖ਼ਮੀ
. . .  about 4 hours ago
ਖਾਲੜਾ,18 ਸਤੰਬਰ( ਜੱਜਪਾਲ ਸਿੰਘ ਜੱਜ) ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਕਲਸੀਆਂ ਖ਼ੁਰਦ ਵਿਖੇ ਮਾਮੂਲੀ ਰੰਜਸ਼ ਨੂੰ ਲੈ ਕੇ ਦੋ ਧਿਰਾਂ ਵਿਚ 17-18 ਸਤੰਬਰ ਦੀ ਦਰਮਿਆਨੀ ਰਾਤ ਨੂੰ ਗੋਲੀ ਚੱਲਣ ਦੀ ਖ਼ਬਰ ਹੈ। ਜਿਸ ਵਿਚ ਪਿੰਡ ਕਲਸੀਆਂ ਹਵੇਲੀਆਂ ਖ਼ੁਰਦ ....
ਸਿੱਖਿਆ ਸਕੱਤਰ ਪੰਜਾਬ ਵਲੋਂ ਸਰਕਾਰੀ ਸਕੂਲਾਂ ਦਾ ਪ੍ਰੇਰਨਾਦਾਇਕ ਦੌਰਾ
. . .  about 4 hours ago
ਅਜਨਾਲਾ, ਗੱਗੋਮਾਹਲ 18 ਸਤੰਬਰ (ਗੁਰਪ੍ਰੀਤ ਸਿੰਘ,ਬਲਵਿੰਦਰ ਸੰਧੂ, ਕੜਿਆਲ) - ਕੇਂਦਰ ਸਰਕਾਰ ਵਲੋਂ ਨਵੰਬਰ ਮਹੀਨੇ ਵਿਚ ਕਰਵਾਏ ਜਾ ਰਹੇ ਕੌਮੀ ਪ੍ਰਾਪਤੀ ਸਰਵੇਖਣ ਅਤੇ ਸਰਕਾਰੀ ਸਕੂਲਾਂ ਅੰਦਰ ਪੜ੍ਹਾਈ ਸਿੱਖਿਆ ਦੇ ਮਿਆਰ....
ਪੱਛਮੀ ਬੰਗਾਲ: ਪੱਛਮੀ ਮੇਦਿਨੀਪੁਰ 'ਚ ਮੀਂਹ ਕਾਰਨ ਕਈ ਇਲਾਕੇ ਪਾਣੀ 'ਚ ਡੁੱਬੇ
. . .  about 4 hours ago
ਪੱਛਮੀ ਬੰਗਾਲ, 18 ਸਤੰਬਰ - ਪੱਛਮੀ ਮੇਦਿਨੀਪੁਰ ਵਿਚ ਮੀਂਹ ਕਾਰਨ ਕਈ ਇਲਾਕੇ ਪਾਣੀ ਵਿਚ....
ਸ਼ਾਸਤਰੀ ਟੀ -20 ਵਿਸ਼ਵ ਕੱਪ ਤੋਂ ਬਾਅਦ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਇਰਾਦਾ ਰੱਖਦੇ
. . .  about 4 hours ago
ਨਵੀਂ ਦਿੱਲੀ, 18 ਸਤੰਬਰ - ਸ਼ਾਸਤਰੀ ਟੀ -20 ਵਿਸ਼ਵ ਕੱਪ ਤੋਂ ਬਾਅਦ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਇਰਾਦਾ ਰੱਖਦੇ ਹੋਏ ਕਹਿੰਦੇ ਹਨ ਕਿ ਕਦੇ ਵੀ ...
ਹਰੀਸ਼ ਰਾਵਤ ਅੱਜ ਅਜੈ ਮਾਕਨ ਅਤੇ ਹਰੀਸ਼ ਚੌਧਰੀ ਦੇ ਨਾਲ ਚੰਡੀਗੜ੍ਹ ਪਹੁੰਚਣਗੇ
. . .  about 4 hours ago
ਚੰਡੀਗੜ੍ਹ, 18 ਸਤੰਬਰ - ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅੱਜ ਅਜੈ ਮਾਕਨ ਅਤੇ ਹਰੀਸ਼ ਚੌਧਰੀ ਦੇ ਨਾਲ ਚੰਡੀਗੜ੍ਹ ਪਹੁੰਚਣਗੇ। ਜਿਨ੍ਹਾਂ ਨੂੰ ਪਾਰਟੀ ਦੀ ਅੰਤ੍ਰਿਮ ਮੁਖੀ ਸੋਨੀਆ ਗਾਂਧੀ....
ਅਨਿਲ ਕੁੰਬਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਵਜੋਂ ਵਾਪਸੀ ਕਰ ਸਕਦੇ
. . .  about 5 hours ago
ਨਵੀਂ ਦਿੱਲੀ, 18 ਸਤੰਬਰ - ਅਨਿਲ ਕੁੰਬਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਵਜੋਂ ....
ਚਾਰ ਧਾਮ ਯਾਤਰਾ: ਦਰਸ਼ਨ ਲਈ ਰਜਿਸਟ੍ਰੇਸ਼ਨ ਤੇ ਈ-ਪਾਸ ਲਾਜ਼ਮੀ
. . .  about 5 hours ago
ਉੱਤਰਾਖੰਡ, 18 ਸਤੰਬਰ - ਸਰਕਾਰ ਨੇ ਸ਼ੁੱਕਰਵਾਰ ਨੂੰ ਐੱਸ.ਓ.ਪੀ. ਜਾਰੀ ਕੀਤਾ। ਚਾਰ ਧਾਮਾਂ ਵਿਚ ਦਰਸ਼ਨ ਲਈ ਰਜਿਸਟ੍ਰੇਸ਼ਨ ਅਤੇ ਈ-ਪਾਸ ਲਾਜ਼ਮੀ ਹੋਣਗੇ। ਇਸ ਦੇ ਨਾਲ ਹੀ ਸ਼ਰਧਾਲੂਆਂ ਲਈ ਜਾਂ ਤਾਂ ਕੋਵਿਡ-19 ਟੀਕੇ ਦੀਆਂ ਦੋਵੇਂ ਖ਼ੁਰਾਕਾਂ ਜਾਂ ਨਕਾਰਾਤਮਿਕ ਕੋਵਿਡ ਰਿਪੋਰਟ....
ਉੱਘੇ ਪੱਤਰਕਾਰ,ਸਾਹਿੱਤਕਾਰ ਰਜਿੰਦਰਜੀਤ ਸਿੰਘ ਕਾਲਾਬੂਲਾ ਦਾ ਦਿਹਾਂਤ,ਅੱਜ ਸਵੇਰੇ 10 ਵਜੇ ਹੋਵੇਗਾ ਸੰਸਕਾਰ
. . .  about 5 hours ago
ਮਹਿਲ ਕਲਾਂ,18 ਸਤੰਬਰ(ਅਵਤਾਰ ਸਿੰਘ ਅਣਖੀ) ਉੱਘੇ ਪੱਤਰਕਾਰ,ਸਾਹਿੱਤਕਾਰ,ਸਮਾਜ ਭਲਾਈ ਮੰਚ ਪੰਜਾਬ ਦੇ ਪ੍ਰਧਾਨ ਰਜਿੰਦਰਜੀਤ ਸਿੰਘ ਕਾਲਾਬੂਲਾ ਦਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਕੱਤਕ ਸੰਮਤ 552

ਜਲੰਧਰ

ਨਾਜਾਇਜ਼ ਉਸਾਰੀਆਂ ਬਾਰੇ ਨਿਗਮ ਦੀ ਕਾਰਵਾਈ ਦੀ ਸੂਚਨਾ ਹੋ ਜਾਂਦੀ ਹੈ ਲੀਕ

ਜਲੰਧਰ, 26 ਅਕਤੂਬਰ (ਸ਼ਿਵ ਸ਼ਰਮਾ)- ਲੰਬੇ ਸਮੇਂ ਤੋਂ ਨਾਜਾਇਜ ਇਮਾਰਤਾਂ ਦਾ ਬਣ ਰਿਹਾ ਮੁੱਦੇ ਦੇ ਮਾਮਲੇ ਵਿਚ ਵਿਧਾਇਕ ਪਰਗਟ ਸਿੰਘ ਦਾ ਕਹਿਣਾ ਸੀ ਕਿ ਕਈ ਵਾਰ ਨਿਗਮ ਵਲੋਂ ਜੇਕਰ ਨਾਜਾਇਜ ਉਸਾਰੀਆਂ ਬਾਰੇ ਕਾਰਵਾਈ ਕਰਨ ਲਈ ਟੀਮ ਜਾਂਦੀ ਹੈ ਤਾਂ ਇਸ ਬਾਰੇ ਪਹਿਲਾਂ ਹੀ ...

ਪੂਰੀ ਖ਼ਬਰ »

ਮਿਜ਼ੋਰਮ ਦੀ ਲੜਕੀ 1 ਕਿਲੋ ਹੈਰੋਇਨ ਸਮੇਤ ਗਿ੍ਫ਼ਤਾਰ

ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਨੇ ਗੜ੍ਹਾ ਰੋਡ 'ਤੇ ਕਾਰਵਾਈ ਕਰਦੇ ਹੋਏ ਇਕ ਲੜਕੀ ਤੋਂ ਇਕ ਕਿਲੋ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਲਾਲਰੀਮਾਵੀ (19) ਮੂਲ ਵਾਸੀ ਐਜਵਲ, ਹਾਲ ਵਾਸੀ ਦਿੱਲੀ ਵਜੋਂ ਹੋਈ ਹੈ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਆਰੰਭ

ਜਲੰਧਰ, 26 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ 8 ਦਿਨਾ ਸਮਾਗਮ ਅੱਜ ਤੋਂ ਇਤਿਹਾਸਕ ਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਅਰੰਭ ਹੋ ਗਏ | ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਏਕਤਾ ਨਗਰ 'ਚ ਰਹਿੰਦੀਆਂ ਥਾਵਾਂ 'ਤੇ ਸਟਰੀਟ ਲਈਟਾਂ ਲਗਾਉਣ ਦੀ ਮੰਗ

ਚੁਗਿੱਟੀ/ਜੰਡੂਸਿੰਘਾ, 26 ਅਕਤੂਬਰ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਏਕਤਾ ਨਗਰ 'ਚ ਰਹਿੰਦੇ ਲੋਕਾਂ ਵਲੋਂ ਇਲਾਕੇ 'ਚ ਕਈ ਥਾਵਾਂ 'ਤੇ ਸਟਰੀਟ ਲਾਈਟਾਂ ਦੀ ਕਮੀ ਨੂੰ ਦੂਰ ਕਰਨ ਦੀ ਮੰਗ ਨਗਰ-ਨਿਗਮ ਦੇ ਸਬੰਧਿਤ ਅਫ਼ਸਰਾਂ ਤੋਂ ਕੀਤੀ ਗਈ ਹੈ | ਮਨੋਜ ਕੁਮਾਰ, ਰਿਸ਼ੀ, ਪਦਮਾ ...

ਪੂਰੀ ਖ਼ਬਰ »

ਅਮਰੀਕਾ ਤੋਂ ਆਏ ਵਿਅਕਤੀ ਵਲੋਂ ਭਰਾ 'ਤੇ ਜਾਇਦਾਦ ਹੜੱਪਣ ਦਾ ਦੋਸ਼

ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ) - ਕਰੀਬ 30 ਸਾਲ ਪਹਿਲਾਂ ਅਮਰੀਕਾ ਜਾ ਵਸੇ ਇੰਦਰਜੀਤ ਸਿੰਘ ਪੱਡਾ ਪੁੱਤਰ ਬੱਗਾ ਸਿੰਘ ਪੱਡਾ ਵਾਸੀ ਪਿੰਡ ਲੱਖਣ ਕੇ ਪੱਡੇ ਕਪੂਰਥਲਾ ਨੇ ਆਪਣੇ ਹੀ ਛੋਟੇ ਭਰਾ ਕਮਲਜੀਤ ਸਿੰਘ ਪੱਡਾ 'ਤੇ ਦੋਸ਼ ਲਗਾਏ ਹਨ ਕਿ ਉਸ ਨੇ ਪਿਤਾ ਦੀ ਜੱਦੀ ...

ਪੂਰੀ ਖ਼ਬਰ »

ਚੇਅਰਮੈਨ, ਈ.ਓ. ਦੇ ਫਿਰ ਗਿ੍ਫ਼ਤਾਰੀ ਵਾਰੰਟ ਜਾਰੀ

ਜਲੰਧਰ, 26 ਅਕਤੂਬਰ (ਸ਼ਿਵ)- ਬੀਬੀ ਭਾਨੀ ਕੰਪਲੈਕਸ ਦੇ ਅਲਾਟੀਆਂ ਨੂੰ ਅਦਾਇਗੀ ਨਾ ਕਰਨ ਦੇ ਮਾਮਲੇ ਵਿਚ ਗ਼ੌਰੀ ਸ਼ੰਕਰ ਕੇਸ ਵਿਚ ਚੇਅਰਮੈਨ ਦੇ ਦੂਜੀ ਵਾਰ ਤੇ ਚਾਰ ਅਲਾਟੀਆਂ ਗੁਰਮੀਤ ਸਿੰਘ, ਦਾਲ ਚੰਦ ਗੁਪਤਾ, ਸੁਨੀਲ ਭਾਟੀਆ, ਹਰਪ੍ਰੀਤ ਸਿੰਘ ਦੇ ਕੇਸ ਵਿਚ ਈ.ਓ. ਦੇ 5ਵੀਂ ...

ਪੂਰੀ ਖ਼ਬਰ »

ਸਾਈਕਲ ਚੋਰੀ ਮਾਮਲੇ 'ਚ ਨਿਗਮ ਦਾ ਕਾਰ ਡਰਾਈਵਰ ਮੁਅੱਤਲ

ਜਲੰਧਰ, 26 ਅਕਤੂਬਰ (ਸ਼ਿਵ)- 15 ਅਕਤੂਬਰ ਨੂੰ ਸਾਈਕਲ ਰੈਲੀ ਦੇ ਸਬੰਧ ਵਿਚ ਨਿਗਮ ਕੰਪਲੈਕਸ ਵਿਚ ਰੱਖੇ ਗਏ ਸਮਾਗਮ ਵਿਚ ਸਾਈਕਲ ਚੋਰੀ ਕਰਨ ਕਰਕੇ ਨਗਰ ਨਿਗਮ ਦੇ ਜੇ.ਸੀ. ਸ਼ਾਇਰੀ ਮਲਹੋਤਰਾ ਦੇ ਡਰਾਈਵਰ ਨੂੰ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਮੁਅੱਤਲ ਕਰ ਦਿੱਤਾ ਹੈ | ...

ਪੂਰੀ ਖ਼ਬਰ »

ਕੋਰੋਨਾ ਨਾਲ 18 ਸਾਲਾ ਨੌਜਵਾਨ ਦੀ ਮੌਤ, 52 ਨਵੇਂ ਮਾਮਲੇ

ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ) - ਜ਼ਿਲ੍ਹੇ 'ਚ ਅੱਜ ਕੋਰੋਨਾ ਪ੍ਰਭਾਵਿਤ 18 ਸਾਲ ਦੇ ਨੌਜਵਾਨ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਕੁੱਲ ਗਿਣਤੀ 470 ਹੋ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ 52 ਹੋਰ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ ...

ਪੂਰੀ ਖ਼ਬਰ »

2 ਕੁਇੰਟਲ ਚੂਰਾ ਪੋਸਤ ਸਮੇਤ ਇਕ ਗਿ੍ਫ਼ਤਾਰ

ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ) - ਜਲੰਧਰ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਕਰਤਾਰਪੁਰ ਦੇ ਖੇਤਰ 'ਚ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਤੋਂ 2 ਕੁਇੰਟਲ ਚੂਰਾ ਪੋਸਤ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਹਿਚਾਣ ...

ਪੂਰੀ ਖ਼ਬਰ »

ਬੀ.ਐਸ.ਐੱਫ. ਵਲੋਂ ਰਨ ਫਾਰ ਯੂਨਿਟੀ ਸਮਾਗਮ ਦੀ ਸ਼ੁਰੂਆਤ

ਜਲੰਧਰ, 26 ਅਕਤੂਬਰ (ਸਾਬੀ)- ਪੰਜਾਬ ਫਰੰਟੀਅਰ ਬੀ.ਐਸ.ਐਫ ਵਲੋਂ 26 ਤੋਂ 30 ਅਕਤੂਬਰ ਤੱਕ ਰਨ ਫਾਰ ਯੂਨਿਟੀ ਸਮਾਰੋਹ ਦਾ ਆਯੋਜਨ ਅਸ਼ਵਨੀ ਸਟੇਡੀਅਮ ਜਲੰਧਰ ਕੈਂਟ ਵਿਖੇ ਕੀਤਾ ਜਾ ਰਿਹਾ ਹੈ ਤੇ ਇਸ ਸਮਾਗਮ ਦਾ ਉਦਘਾਟਨ ਬੀ.ਐਸ.ਐਫ ਦੇ ਸ੍ਰੀ ਪ੍ਰਤਲ ਗੌਤਮ ਨੇ ਕੀਤਾ | ਇਸ ਦੇ ਵਿਚ 100 ...

ਪੂਰੀ ਖ਼ਬਰ »

ਸੇਲ ਟੈਕਸ ਵਿਭਾਗ ਵਲੋਂ ਸੀ-ਫਾਰਮ ਦੀ ਮੰਗ ਨਾਲ ਕਾਰੋਬਾਰੀ ਵਰਗ ਪ੍ਰੇਸ਼ਾਨ

ਜਲੰਧਰ, 26 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਪੰਜਾਬ ਦੀ ਸਨਅਤ ਪਹਿਲਾਂ ਹੀ ਬੁਰੇ ਦੌਰ 'ਚੋਂ ਲੰਘ ਰਹੀ ਹੈ, ਉੱਪਰੋਂ ਪੰਜਾਬ ਸਰਕਾਰ ਦੇ ਸੇਲ ਟੈਕਸ ਵਿਭਾਗ ਨੇ ਸਨਅਤਕਾਰਾਂ/ਵਪਾਰੀਆਂ ਤੋਂ ਪਿਛਲੇ 7 ਸਾਲ ਦੇ ਸੀ-ਫਾਰਮ ਦੀ ਮੰਗ ਕਰ ਕੇ ...

ਪੂਰੀ ਖ਼ਬਰ »

ਐੱਸ.ਐੱਸ.ਪੀ. ਵਲੋਂ ਸੰਤ ਸੀਚੇਵਾਲ ਨਾਲ ਮੁਲਾਕਾਤ

ਮਲਸੀਆਂ, 26 ਅਕਤੂਬਰ (ਸੁਖਦੀਪ ਸਿੰਘ)- ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਡਾ. ਸੰਦੀਪ ਕੁਮਾਰ ਗਰਗ ਵਲੋਂ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਵੀ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਨੇ ਪਿੰਡਾਂ 'ਚ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ

ਸ਼ਾਹਕੋਟ, 26 ਅਕਤੂਬਰ (ਸਚਦੇਵਾ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਜ਼ੋਨ ਸ਼ਾਹਕੋਟ ਦੇ ਖ਼ਜ਼ਾਨਚੀ ਸਵਰਨ ਸਿੰਘ ਸਾਦਿਕਪੁਰ ਅਤੇ ਸਕੱਤਰ ਜਰਨੈਲ ਸਿੰਘ ਰਾਮੇ ਦੀ ਅਗਵਾਈ 'ਚ ਪਿੰਡ ਨੰਗਲ ਅੰਬੀਆਂ, ਰਾਮੇ, ਕੰਨੀਆਂ ਕਲਾਂ, ਸਾਦਿਕਪੁਰ, ਤਲਵੰਡੀ ਸੰਘੇੜਾ ਵਿਖੇ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸ ਯੂਨੀਅਨ ਨੇ ਸਾੜਿਆ ਕੇਂਦਰ ਸਰਕਾਰ ਦਾ ਪੁਤਲਾ

ਮਹਿਤਪੁਰ, 26 ਅਕਤੂਬਰ (ਮਿਹਰ ਸਿੰਘ ਰੰਧਾਵਾ) ਸਬ ਡਵੀਜ਼ਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਮਹਿਤਪੁਰ ਵਿਖੇ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਕੇਂਦਰ ਦਾ ਪੁਰਲਾ ਸਾੜਿਆ ਗਿਆ ਤੇ ਕਿਸਾਨ ਜਥੇਬੰਦੀਆਂ ਦੇ ਚੱਲ ਰਹੇ ਸੰਘਰਸ਼ ਦੀ ਹਿਮਾਇਤ ਕੀਤੀ ਗਈ | ਇਸ ਸਮੇਂ ਵੱਖ ...

ਪੂਰੀ ਖ਼ਬਰ »

8 ਖਾਧ ਪਦਾਰਥਾਂ ਦੇ ਭਰੇ ਨਮੂਨੇ

ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ) - ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐਸ.ਐਸ. ਨਾਂਗਲ ਦੀ ਅਗਵਾਈ ਹੇਠ 8 ਖਾਧ ਪਦਾਰਥਾਂ ਦੇ ਸੈਂਪਲ ਭਰੇ ਹਨ, ਜਦਕਿ ਸ਼ਹਿਰ ਵਾਸੀਆਂ ਨੇ ਖੁਰਾਕ ਸੁਰੱਖਿਆ ਵੈਨ 'ਚੋਂ 26 ਪਦਾਰਥਾਂ ਦੀ ਜਾਂਚ ਕਰਵਾਈ ਹੈ | ਇਸ ਸਬੰਧੀ ਡਾ. ਨਾਂਗਲ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਖੁਰਾਕ ਸੁਰੱਖਿਆ ਅਧਿਕਾਰੀ ਰੋਬਿਨ ਕੁਮਾਰ ਤੇ ਪ੍ਰਭਜੋਤ ਕੌਰ ਦੀ ਟੀਮ ਨੇ ਖੋਆ ਬਰਫ਼ੀ, ਮਿਲਕ ਕੇਕ, ਪਤੀਸਾ, ਮਨੀਰ, ਚੋਕਲੇਟ ਤੇ ਮਿਊਨੀਜ਼ ਦਾ 1-1 ਸੈਂਪਲ ਅਤੇ ਕੋਲਡ ਡਰਿੰਕ ਦੇ 2 ਸੈਂਪਲ ਭਰੇ ਹਨ, ਜਿਨ੍ਹਾਂ ਨੂੰ ਜਾਂਚ ਲਈ ਭੇਜਿਆ ਜਾ ਰਿਹਾ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਡਾ. ਨਾਂਗਲ ਨੇ ਦੱਸਿਆ ਕਿ ਖੁਰਾਕ ਸੁਰੱਖਿਆ ਅਧਿਕਾਰੀ ਰਮਨ ਵਿਰਦੀ ਦੀ ਅਗਵਾਈ ਵਾਲੀ ਟੀਮ ਨੇ ਖੁਰਾਕ ਸੁਰੱਖਿਆ ਵੈਨ 'ਚ ਸ਼ਹਿਰ ਵਾਸੀਆਂ ਵਲੋਂ ਲਿਆਂਦੇ ਖਾਣ ਵਾਲੇ 26 ਪਦਾਰਥਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਜਿਨ੍ਹਾਂ 'ਚੋਂ 24 ਸੈਂਪਲ ਮਿਆਰੀ ਪਾਏ ਗਏ, ਪਰ ਘਿਓ ਤੇ ਵੇਸਨ ਦਾ ਇਕ-ਇਕ ਸੈਂਪਲ ਗ਼ੈਰ ਮਿਆਰੀ ਪਾਇਆ ਗਿਆ |

ਖ਼ਬਰ ਸ਼ੇਅਰ ਕਰੋ

 

ਮਸ਼ੀਨ ਨਾਲ ਲੱਗਿਆ ਕਰਨਗੇ ਸ਼ਹਿਰ ਦੀਆਂ ਸੜਕਾਂ ਨੂੰ ਪੰਚਰ

ਜਲੰਧਰ, 26 ਅਕਤੂਬਰ (ਸ਼ਿਵ)- ਜਲਦੀ ਹੀ ਸ਼ਹਿਰ ਵਿਚ ਮਸ਼ੀਨ ਰਾਹੀਂ ਸੜਕਾਂ ਨੂੰ ਪੰਚਰ ਲਗਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ | ਅੰਮਿ੍ਤਸਰ ਵਿਚ ਸੜਕਾਂ ਦੇ ਟੋਏ ਤਿਆਰ ਮਟੀਰੀਅਲ ਨੂੰ ਗਰਮ ਕਰਕੇ ਮੁਰੰਮਤ ਕਰਨ ਵਾਲੀ ਮਸ਼ੀਨ ਦਾ ਟਰਾਇਲ ਡਾਲਫਿਨ ਚੌਕ ਵਿਚ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਕੌਾਸਲਰ ਰਾਜੂ ਨੇ ਭਾਰਤ ਨਗਰ ਵਿਖੇ ਕੂੜੇ ਦੇ ਡੰਪ ਨੂੰ ਖ਼ਤਮ ਕਰਵਾਇਆ

ਚੁਗਿੱਟੀ/ਜੰਡੂਸਿੰਘਾ, 26 ਅਕਤੂਬਰ (ਨਰਿੰਦਰ ਲਾਗੂ)-ਸੋਮਵਾਰ ਨੂੰ ਵਾਰਡ ਨੰ. 16 ਦੇ ਕੌਾਸਲਰ ਮਨਮੋਹਨ ਸਿੰਘ ਰਾਜੂ ਵਲੋਂ 'ਮੇਰਾ ਕੂੜਾ ਮੇਰੀ ਜ਼ਿੰਮੇਵਾਰੀ' ਮੁਹਿੰਮ ਨੂੰ ਹੁਲਾਰਾ ਦਿੰਦੇ ਹੋਏ ਮੁਹੱਲਾ ਭਾਰਤ ਨਗਰ ਵਿਖੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਕੂੜੇ ਦੇ ਡੰਪ ...

ਪੂਰੀ ਖ਼ਬਰ »

ਆਲ ਇੰਡੀਆ ਆਦਿ ਧਰਮ ਮਿਸ਼ਨ ਅਤੇ ਆਦਿ ਧਰਮ ਸਾਧੂ ਸਮਾਜ ਵਲੋਂ ਪਿੰਡ ਸ਼ੇਖੇ ਵਿਖੇ ਬੈਠਕ

ਚੁਗਿੱਟੀ/ਜੰਡੂਸਿੰਘਾ, 26 ਅਕਤੂਬਰ (ਨਰਿੰਦਰ ਲਾਗੂ)-ਆਲ ਇੰਡੀਆ ਆਦਿ ਧਰਮ ਮਿਸ਼ਨ ਅਤੇ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਵਲੋਂ ਇਕ ਬੈਠਕ ਡੇਰਾ 108 ਸੰਤ ਇੰਦਰ ਦਾਸ ਪਿੰਡ ਸ਼ੇਖੇ ਵਿਖੇ ਕੀਤੀ ਗਈ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ...

ਪੂਰੀ ਖ਼ਬਰ »

ਭਾਜਪਾ ਪ੍ਰਧਾਨ ਵਲੋਂ ਸਾਰੇ ਮੋਰਚਿਆਂ ਦੇ ਅਹੁਦੇਦਾਰਾਂ ਦਾ ਐਲਾਨ

ਜਲੰਧਰ, 26 ਅਕਤੂਬਰ (ਸ਼ਿਵ)- ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਮਾਰਗ ਦਰਸ਼ਨ ਵਿਚ ਜਲੰਧਰ ਦੇ ਸਾਰੇ ਮੋਰਚਿਆਂ ਦੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਕਰਦੇ ਹੋਏ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ | ...

ਪੂਰੀ ਖ਼ਬਰ »

ਪ੍ਰਦੂਸ਼ਣ ਜਾਂਚ ਕੇਂਦਰ 30 ਤੱਕ ਵਾਹਨ ਫੋਰ ਸਾਫ਼ਟਵੇਅਰ ਨਾਲ ਜੁੜਨ

ਜਲੰਧਰ 26 ਅਕਤੂਬਰ (ਸ਼ਿਵ)- ਸਕੱਤਰ ਆਰ.ਟੀ.ਏ. ਜਲੰਧਰ ਬਰਜਿੰਦਰ ਸਿੰਘ ਨੇ ਜ਼ਿਲ੍ਹੇ ਦੇ ਪ੍ਰਦੂਸ਼ਣ ਜਾਂਚ ਕੇਂਦਰਾਂ ਨੂੰ ਟਰਾਂਸਪੋਰਟ ਵਿਭਾਗ ਦੇ ਵਾਹਨ ਫੋਰ ਸਾਫ਼ਟਵੇਅਰ ਨਾਲ ਜੁੜਨ ਦੇ ਆਦੇਸ਼ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ...

ਪੂਰੀ ਖ਼ਬਰ »

ਪੀ.ਐਨ.ਬੀ. ਉੱਗੀ ਦੀ ਸ਼ਾਖਾ ਨਵੀਂ ਇਮਾਰਤ 'ਚ ਤਬਦੀਲ

ਜਲੰਧਰ, 26 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗਾਹਕਾਂ ਨੂੰ ਹੋਰ ਬਿਹਤਰ ਸਹੂਲਤਾਂ ਦੇਣ ਲਈ ਉੱਗੀ ਵਿਖੇ ਸਥਿਤ ਆਪਣੀ ਸ਼ਾਖਾ ਨੂੰ ਬਦਲ ਕੇ ਨਕੋਦਰ ਕਪੂਰਥਲਾ ਸੜਕ 'ਤੇ ਪੁਰਾਣੇ ਸਥਾਨ ਤੋਂ ਅੱਗੇ ਏ.ਸੀ. ਇਮਾਰਤ ਵਿਚ ਤਬਦੀਲ ਕਰ ਲਿਆ ਹੈ | ...

ਪੂਰੀ ਖ਼ਬਰ »

8 ਖਾਧ ਪਦਾਰਥਾਂ ਦੇ ਭਰੇ ਨਮੂਨੇ

ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ) - ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐਸ.ਐਸ. ਨਾਂਗਲ ਦੀ ਅਗਵਾਈ ਹੇਠ 8 ਖਾਧ ਪਦਾਰਥਾਂ ਦੇ ਸੈਂਪਲ ਭਰੇ ਹਨ, ਜਦਕਿ ਸ਼ਹਿਰ ਵਾਸੀਆਂ ਨੇ ਖੁਰਾਕ ਸੁਰੱਖਿਆ ਵੈਨ 'ਚੋਂ 26 ਪਦਾਰਥਾਂ ਦੀ ਜਾਂਚ ਕਰਵਾਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਪੁਡੂਚੇਰੀ ਦੇ ਉਪ ਰਾਜਪਾਲ ਡਾ: ਕਿਰਨ ਬੇਦੀ ਨੇ ਐੱਲ.ਪੀ.ਯੂ. ਦੇ ਵਿਦਿਆਰਥੀਆਂ ਨੂੰ ਕੀਤਾ ਸੰਬੋਧਨ

ਜਲੰਧਰ, 26 ਅਕਤੂਬਰ (ਰਣਜੀਤ ਸਿੰਘ ਸੋਢੀ)- ਕੋਵਿਡ-19 ਮਹਾਂਮਾਰੀ ਦੌਰਾਨ ਪੜ੍ਹਾਈ ਤੋਂ ਪ੍ਰਭਾਵਿਤ ਵਿਦਿਆਰਥੀਆਂ ਨੂੰ ਐਲ. ਪੀ. ਯੂ. ਹਮੇਸ਼ਾ ਸਮੇਂ ਸਮੇਂ 'ਤੇ ਸ਼ਖ਼ਸੀਅਤਾਂ ਨੂੰ ਵਿਦਿਆਰਥੀਆਂ ਦੇ ਰੂ-ਬਰੂ ਕਰਦਾ ਰਹਿੰਦਾ ਹੈ, ਇਸੇ ਲੜੀ ਤਹਿਤ ਪੁਡੂਚੇਰੀ ਦੇ ਉਪ ਰਾਜਪਾਲ ...

ਪੂਰੀ ਖ਼ਬਰ »

ਰਾਮਾ ਮੰਡੀ 'ਚ ਰਾਵਣ ਦਾ ਪੁਤਲਾ ਕੀਤਾ ਅਗਨ ਭੇਟ

ਜਲੰਧਰ ਛਾਉਣੀ, 26 ਅਕਤੂਬਰ (ਪਵਨ ਖਰਬੰਦਾ)-ਦੁਸਹਿਰਾ ਦੇ ਸ਼ੁੱਭ ਮੌਕੇ ਦੇ ਸਬੰਧ 'ਚ ਰਾਮਾ ਮੰਡੀ ਵਿਖੇ ਏਕਤਾ ਨਗਰ ਵਾਲੀ ਗਲੀ 'ਚ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ ਗਿਆ, ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਦੇ ਨਿੱਜੀ ...

ਪੂਰੀ ਖ਼ਬਰ »

ਮੋਤੀ ਨਗਰ 'ਚ ਵਿਧਾਇਕ ਹੈਨਰੀ ਵਲੋਂ ਟਿਊਬਵੈੱਲ ਦਾ ਉਦਘਾਟਨ

ਮਕਸੂਦਾਂ, 26 ਅਕਤੂਬਰ (ਲਖਵਿੰਦਰ ਪਾਠਕ)- ਵਿਧਾਨ ਸਭਾ ਉੱਤਰੀ ਦੇ ਵਾਰਡ ਨੰ. 71 ਦੇ ਮੁਹੱਲਾ ਮੋਤੀ ਨਗਰ 'ਚ ਨਵੇਂ ਟਿਊਬਵੈੱਲ ਦਾ ਉਦਘਾਟਨ ਵਿਧਾਇਕ ਬਾਵਾ ਹੈਨਰੀ ਤੇ ਕੌਾਸਲਰ ਪਤੀ ਪ੍ਰੀਤ ਖ਼ਾਲਸਾ ਵਲੋਂ ਕੀਤਾ ਗਿਆ | ਇਲਾਕੇ ਦੇ ਬਜ਼ੁਰਗ ਹਰਭਜਨ ਸਿੰਘ ਦੇ ਹੱਥੋਂ ਬਟਨ ਦਬਾ ...

ਪੂਰੀ ਖ਼ਬਰ »

ਰਾਜਾ ਸਾਹਿਬ ਕ੍ਰਿਕਟ ਕਲੱਬ ਨੇ ਦੀਪਕ ਕ੍ਰਿਕਟ ਕਲੱਬ ਨੂੰ ਹਰਾਇਆ

ਜਲੰਧਰ ਛਾਉਣੀ, 26 ਅਕਤੂਬਰ (ਪਵਨ ਖਰਬੰਦਾ)-ਪੀ.ਏ.ਪੀ. ਵਿਖੇ ਰਾਜਾ ਸਾਹਿਬ ਕਿ੍ਕਟ ਕਲੱਬ ਤੇ ਦੀਪਕ ਕ੍ਰਿਕਟ ਕਲੱਬ ਦਾ ਕਿ੍ਕਟ ਮੈਚ ਕਰਵਾਇਆ ਗਿਆ, ਜਿਸ 'ਚ ਰਾਜਾ ਸਾਹਿਬ ਕ੍ਰਿਕਟ ਕਲੱਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 215 ਦੌੜਾਂ ਬਣਾਈਆਂ, ਜਿਸ 'ਚ ...

ਪੂਰੀ ਖ਼ਬਰ »

ਵਾਰਡ-11 ਦਾ ਸਰਬਪੱਖੀ ਵਿਕਾਸ ਕਰਵਾਉਣਾ ਮੁੱਖ ਟੀਚਾ-ਕੌ ਾਸਲਰ ਪ੍ਰਵੀਨਾ

ਜਲੰਧਰ ਛਾਉਣੀ, 26 ਅਕਤੂਬਰ (ਪਵਨ ਖਰਬੰਦਾ)- ਕੇਂਦਰੀ ਹਲਕੇ ਦੇ ਅਧੀਨ ਆਉਂਦੇ ਵਾਰਡ ਨੰਬਰ-11 ਦਾ ਹਰ ਪੱਖੋਂ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ ਤੇ ਵਾਰਡ ਵਾਸੀਆਂ ਨਾਲ ਕੀਤਾ ਹੋਇਆ ਹਰੇਕ ਵਾਅਦਾ ਹਰ ਹੀਲੇ ਪੂਰਾ ਕੀਤਾ ਜਾਵੇਗਾ | ਇਹ ਪ੍ਰਗਟਾਵਾ ਵਾਰਡ ਨੰਬਰ 11 ਦੀ ਮਹਿਲਾ ...

ਪੂਰੀ ਖ਼ਬਰ »

ਸੇਂਟ ਸੋਲਜਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਾਮਨਿਤ

ਜਲੰਧਰ, 26 ਅਕਤੂਬਰ (ਰਣਜੀਤ ਸਿੰਘ ਸੋਢੀ)- ਨੈਸ਼ਨਲ ਟੇਸਟਿੰਗ ਏਜੰਸੀ ਵਲੋਂ ਕਰਵਾਏ ਗਏ ਨੈਸ਼ਨਲ ਐਾਟਰੈਂਸ ਐਾਡ ਐਲੀਜੀਬਿਲਟੀ ਟੇਸਟ (ਨੀਟ) ਵਿਚ ਆਲ ਇੰਡੀਆ ਰੈਂਕ ਪ੍ਰਾਪਤ ਕਰਣ ਵਾਲੇ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਣ ...

ਪੂਰੀ ਖ਼ਬਰ »

ਪੁਲਿਸ ਕਮਿਸ਼ਨਰੇਟ ਦੀ ਹਦੂਦ 'ਚ ਡਰਾਅ ਰਾਹੀਂ ਪਟਾਕਿਆਂ ਦੀ ਵਿਕਰੀ ਲਈ 20 ਆਰਜ਼ੀ ਲਾਇਸੰਸ ਜਾਰੀ

ਜਲੰਧਰ 26 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਪੁਲਿਸ ਕਮਿਸ਼ਨ ਰੇਟ ਜਲੰਧਰ ਦੀ ਹਦੂਦ ਅੰਦਰ ਲੋਕਾਂ ਨੂੰ ਪਟਾਕੇ ਵੇਚਣ ਲਈ ਡਰਾਅ ਰਾਹੀਂ 20 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ¢ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਤੇ ਪੁਲਿਸ ਕਮਿਸ਼ਨਰ ...

ਪੂਰੀ ਖ਼ਬਰ »

ਜ਼ਿਲ੍ਹਾ ਐਕਸਪੋਰਟ ਪ੍ਰਮੋਸ਼ਨ ਕਮੇਟੀ ਵਲੋਂ ਸਾਲ 2020-21 ਲਈ ਡਰਾਫ਼ਟ ਪ੍ਰਮੋਸ਼ਨ ਪਲਾਨ ਤਿਆਰ

ਜਲੰਧਰ, 26 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਜ਼ਿਲ੍ਹੇ ਵਿਚ ਨਿਰਯਾਤ ਨੂੰ ਹੋਰ ਹੁਲਾਰਾ ਦੇ ਕੇ ਇਸ ਨੂੰ ਮੋਹਰੀ ਜ਼ਿਲ੍ਹਾ ਬਣਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਐਕਸਪੋਰਟ ਪ੍ਰੋਮੋਸ਼ਨ ...

ਪੂਰੀ ਖ਼ਬਰ »

ਵਿਧਾਇਕ ਰਿੰਕੂ ਨੇ 20 ਕਰੋੜ ਦੇ ਬਰਸਾਤੀ ਸੀਵਰ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ

ਜਲੰਧਰ, 26 ਅਕਤੂਬਰ (ਸ਼ਿਵ)- ਵਿਧਾਇਕ ਸੁਸ਼ੀਲ ਰਿੰਕੂ ਨੇ ਬਸਤੀਆਂ ਖੇਤਰ ਵਿਚ ਬਰਸਾਤਾਂ ਦੇ ਦਿਨਾਂ ਵਿਚ ਪਾਣੀ ਭਰਨ ਦੀ ਸਮੱਸਿਆ ਹੱਲ ਕਰਨ ਲਈ ਸਮਾਰਟ ਸਿਟੀ ਵਿਚ 20 ਕਰੋੜ ਨਾਲ ਤਿਆਰ ਹੋਣ ਵਾਲੇ ਬਰਸਾਤੀ ਸੀਵਰ ਪ੍ਰੋਜੈਕਟ ਦਾ ਕੰਮ ਬਬਰੀਕ ਚੌਕ ਵਿਚ ਨਾਰੀਅਲ ਤੋੜ ਕੇ ...

ਪੂਰੀ ਖ਼ਬਰ »

ਕੰਨਿਆ ਸੀ.ਸੈ. ਸਕੂਲ ਆਦਰਸ਼ ਨਗਰ ਨੇ ਜ਼ਿਲ੍ਹੇ 'ਚੋਂ ਦੂਸਰਾ ਸਥਾਨ ਕੀਤਾ ਪ੍ਰਾਪਤ

ਜਲੰਧਰ, 26 ਅਕਤੂਬਰ (ਰਣਜੀਤ ਸਿੰਘ ਸੋਢੀ)- ਸਿੱਖਿਆ ਵਿਭਾਗ ਵਲੋਂ ਰਾਸ਼ਟਰੀ ਆਵਿਸ਼ਕਾਰ ਅਭਿਆਨ (ਆਰ.ਏ.ਏ) ਤਹਿਤ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਜਲੰਧਰ ਹਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਆਨਲਾਈਨ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ, ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ

ਜਲੰਧਰ, 26 ਅਕਤੂਬਰ (ਚੰਦੀਪ ਭੱਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 6 ਨਵੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਦਾ ਕੰਮ ਪੂਰਾ ਹੋ ਗਿਆ ਅਤੇ ਨਾਲ ਹੀ ਨਾਮਜ਼ਦਗੀ ਪੱਤਰਾਂ ਦੀ ਜਾਂਚ ਵੀ ਪੂਰੀ ਕਰ ਲਈ ਗਈ | ਜੂਨੀਅਰ ਮੀਤ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਕਿਸਾਨ ਕਾਨਫ਼ਰੰਸ

ਰਾਹੋਂ, 26 ਅਕਤੂਬਰ (ਬਲਬੀਰ ਸਿੰਘ ਰੂਬੀ)-ਕਿਰਤੀ ਕਿਸਾਨ ਯੂਨੀਅਨ ਤੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਵਲੋਂ ਕਸਬਾ ਰਾਹੋਂ ਵਿਖੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਕਾਨਫ਼ਰੰਸ ਕੀਤੀ ਗਈ | ਕਾਨਫ਼ਰੰਸ 'ਚ ...

ਪੂਰੀ ਖ਼ਬਰ »

ਲੋੜਵੰਦ ਲੜਕੀਆਂ ਨੂੰ ਸਾਈਕਲ ਤੇ ਆਰਥਿਕ ਮਦਦ ਦਿੱਤੀ

ਫਿਲੌਰ, 26 ਅਕਤੂਬਰ (ਸਤਿੰਦਰ ਸ਼ਰਮਾ)- ਕਸਬਾ ਅੱਪਰਾ ਵਿਖੇ ਹੋਲੀ ਗੋਸਪਲ ਮਨਿਸਟਰੀ ਸੁਸਾਇਟੀ ਵਲੋਂ ਸੁਸਾਇਟੀ ਦੇ ਆਗੂ ਮਾਸਟਰ ਜਸਪਾਲ ਸੰਧੂ ਦੇ ਯਤਨਾਂ ਸਦਕਾ 15 ਲੋੜਵੰਦਾਂ ਨੂੰ ਆਰਥਿਕ ਸਹਾਇਤਾ ਦਿੱਤੀ ਗਈ | ਦੋ ਲੋੜਵੰਦ ਲੜਕੀਆਂ ਨੂੰ ਅੱਜ ਸਾਈਕਲ ਭੇਟ ਕੀਤੇ ਗਏ ਤੇ ...

ਪੂਰੀ ਖ਼ਬਰ »

21 ਹਜ਼ਾਰ ਰੁ: ਕਿਸਾਨਾਂ ਨੂੰ ਤੇ 21 ਹਜ਼ਾਰ ਰੁ: ਲੰਗਰ ਲਈ ਸੰਤ ਨਿਰਮਲ ਸਿੰਘ ਨੂੰ ਭੇਟ

ਫਿਲੌਰ, 26 ਅਕਤੂਬਰ (ਸਤਿੰਦਰ ਸ਼ਰਮਾ)- ਨੇੜਲੇ ਪਿੰਡ ਮੋਤੀਪੁਰ ਖਾਲਸਾ ਤੇ ਗੰਨਾ ਪਿੰਡ ਦੇ ਪਤਵੰਤਿਆਂ ਨੇ ਕਿਸਾਨਾਂ ਨੂੰ ਸੰਘਰਸ਼ ਲਈ 21 ਹਜ਼ਾਰ ਰੁਪਏ ਤੇ ਉਨ੍ਹਾਂ ਦੇ ਲੰਗਰ ਲਈ ਨਿਰੰਤਰ ਸੇਵਾ ਕਰ ਰਹੇ ਸੰਤ ਬਾਬਾ ਨਿਰਮਲ ਸਿੰਘ ਨੂੰ ਵੀ 21 ਹਜ਼ਾਰ ਰੁਪਏ ਨਕਦ ਭੇਟ ਕੀਤੇ | ...

ਪੂਰੀ ਖ਼ਬਰ »

ਡਾ: ਸਾਨਿਧਯ ਹੁਣ ਗੁਲਾਬ ਦੇਵੀ ਹਸਪਤਾਲ 'ਚ ਦੇਣਗੇ ਸੇਵਾਵਾਂ

ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ) - ਟੀ.ਬੀ. ਤੇ ਛਾਤੀ ਰੋਗਾਂ ਦੇ ਮਾਹਿਰ ਡਾ. ਸਾਨਿਧਯ ਟਾਕ ਹੁਣ ਗੁਲਾਬ ਦੇਵੀ ਹਸਪਤਾਲ 'ਚ ਸੇਵਾਵਾਂ ਦੇਣਗੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਰਜਿੰਦਰ ਸਿੰਘ ਨੇ ਦੱਸਿਆ ਕਿ ਆਲ ਇੰਡੀਆ ਇੰਸਟਿਚਿਊਟ ...

ਪੂਰੀ ਖ਼ਬਰ »

ਡੀ.ਸੀ. ਵਲੋਂ ਮਰਹੂਮ ਪੱਤਰਕਾਰ ਰਾਜ ਕਪੂਰ ਦੇ ਪਰਿਵਾਰ ਨੂੰ 10 ਲੱਖ ਰੁ: ਦਾ ਚੈੱਕ ਭੇਟ

ਜੰਡਿਆਲਾ ਮੰਜਕੀ, 26 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)- ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਅੱਜ ਕਸਬਾ ਜਮਸ਼ੇਰ ਖਾਸ ਤੋਂ ਸੀਨੀਅਰ ਪੱਤਰਕਾਰ ਰਾਜ ਕਪੂਰ ਜਿਨ੍ਹਾਂ ਦੀ ਕੋਰੋਨਾ ਕਰਕੇ ਮੌਤ ਹੋ ਗਈ ਸੀ, ਦੇ ਦੁਖੀ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ...

ਪੂਰੀ ਖ਼ਬਰ »

ਮਾਲ ਗੱਡੀਆਂ ਰੋਕਣਾ ਮੋਦੀ ਸਰਕਾਰ ਦੀ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਦੀ ਸਾਜਿਸ਼-ਅਕਾਲੀ ਆਗੂ

ਜਲੰਧਰ, 26 ਅਕਤੂਬਰ (ਮੇਜਰ ਸਿੰਘ)-ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਪੰਜਾਬ ਵਿਚ ਢੋਆ-ਢੁਆਈ ਲਈ ਰੇਲ ਪਟੜੀਆਂ ਖੋਲ੍ਹ ਦੇਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਵਲੋਂ ਮਾਲ ਗੱਡੀਆਂ ਦੀ ਆਵਾਜਾਈ ਨੂੰ ਰੋਕ ਦੇਣ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਕਰਦਿਆਂ ਮੋਦੀ ਸਰਕਾਰ ਵਲੋਂ ...

ਪੂਰੀ ਖ਼ਬਰ »

ਸੰਸਦ ਮੈਂਬਰ ਚੌਧਰੀ ਵਲੋਂ ਫੋਲੜੀਵਾਲ 'ਚ ਨਵੇਂ ਟਰੀਟਮੈਂਟ ਪਲਾਂਟ ਦਾ ਕੰਮ ਸ਼ੁਰੂ

ਜਲੰਧਰ, 26 ਅਕਤੂਬਰ (ਸ਼ਿਵ)- ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਮੇਅਰ, ਵਿਧਾਇਕਾਂ ਦੀ ਹਾਜ਼ਰੀ ਵਿਚ ਫੋਲੜੀਵਾਲ ਟਰੀਟਮੈਂਟ ਪਲਾਂਟ ਨਾਲ 50 ਐਮ.ਐਲ.ਡੀ. ਦੀ ਸਮਰੱਥਾ ਵਾਲੇ ਨਵੇਂ ਟਰੀਟਮੈਂਟ ਪਲਾਂਟ ਦੇ ਕੰਮ ਨੂੰ ਸ਼ੁਰੂ ਕਰਵਾਇਆ | ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

- ਸਰਦਾਰਵਾਲਾ ਦੇ ਧਰਨੇ 'ਤੇ ਲੜਾਈ ਨੇ ਧਾਰਿਆ ਨਵਾਂ ਰੂਪ - ਲੋਹੀਆਂ ਪੁਲਿਸ ਵਲੋਂ ਪਿੰਡ ਦੇ 14 ਵਿਅਕਤੀਆਂ 'ਤੇ ਪਰਚੇ ਦਰਜ

ਲੋਹੀਆਂ ਖਾਸ, 26 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪਿੰਡ ਸਰਦਾਰਵਾਲਾ ਦੀ ਪੰਚਾਇਤ ਕੋਲੋਂ ਪਲਾਟ ਲੈਣ ਲਈ ਪਿੰਡ ਦੀ ਪੰਚਾਇਤੀ ਜ਼ਮੀਨ ਵਿਚ ਲਗਾਏ ਧਰਨੇ ਮੌਕੇ ਹੋਈ ਲੜਾਈ ਨੇ ਹੁਣ ਨਵਾਂ ਰੂਪ ਧਾਰ ਲਿਆ, ਜਦ ਲੋਹੀਆਂ ਪੁਲਿਸ ਨੇ ਸਖਤ ...

ਪੂਰੀ ਖ਼ਬਰ »

ਅਵਾਰਾ ਕੁੱਤਿਆਂ ਨੇ ਬਜ਼ੁਰਗ ਨੂੰ ਕੀਤਾ ਜ਼ਖ਼ਮੀ

ਫਿਲੌਰ, 26 ਅਕਤੂਬਰ (ਸਤਿੰਦਰ ਸ਼ਰਮਾ)- ਅੱਜ-ਕੱਲ੍ਹ ਸਥਾਨਕ ਸ਼ਹਿਰ ਵਿਚ ਅਵਾਰਾ ਕੁੱਤੇ ਸ਼ਹਿਰ ਨਿਵਾਸੀਆਂ ਲਈ ਵੱਡੀ ਸਿਰ ਦਰਦੀ ਬਣੇ ਹੋਏ ਹਨ, ਸ਼ਹਿਰ ਦੀ ਹਰ ਗਲੀ ਹਰ ਨੁਕੜ 'ਤੇ ਇਨ੍ਹਾਂ ਅਵਾਰਾ ਕੁੱਤਿਆਂ ਦੀਆਂ ਡਾਰਾਂ ਦੀਆਂ ਡਾਰਾਂ ਤੁਰੀਆਂ ਫਿਰਦੀਆਂ ਵੇਖਣ ਨੂੰ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਨੇ ਪਿੰਡਾਂ 'ਚ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ

ਸ਼ਾਹਕੋਟ, 26 ਅਕਤੂਬਰ (ਸਚਦੇਵਾ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਜ਼ੋਨ ਸ਼ਾਹਕੋਟ ਦੇ ਖ਼ਜ਼ਾਨਚੀ ਸਵਰਨ ਸਿੰਘ ਸਾਦਿਕਪੁਰ ਅਤੇ ਸਕੱਤਰ ਜਰਨੈਲ ਸਿੰਘ ਰਾਮੇ ਦੀ ਅਗਵਾਈ 'ਚ ਪਿੰਡ ਨੰਗਲ ਅੰਬੀਆਂ, ਰਾਮੇ, ਕੰਨੀਆਂ ਕਲਾਂ, ਸਾਦਿਕਪੁਰ, ਤਲਵੰਡੀ ਸੰਘੇੜਾ ਵਿਖੇ ...

ਪੂਰੀ ਖ਼ਬਰ »

ਐੱਸ.ਐੱਸ.ਪੀ. ਵਲੋਂ ਸੰਤ ਸੀਚੇਵਾਲ ਨਾਲ ਮੁਲਾਕਾਤ

ਮਲਸੀਆਂ, 26 ਅਕਤੂਬਰ (ਸੁਖਦੀਪ ਸਿੰਘ)- ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਡਾ. ਸੰਦੀਪ ਕੁਮਾਰ ਗਰਗ ਵਲੋਂ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਵੀ ...

ਪੂਰੀ ਖ਼ਬਰ »

ਮੁਲਾਜ਼ਮ ਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ

ਨਕੋਦਰ, 26 ਅਕਤੂਬਰ (ਗੁਰਵਿੰਦਰ ਸਿੰਘ)- ਮੁਲਾਜ਼ਮ ਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਪਾਵਰਕਾਮ-ਟਰਾਂਸਕੋ ਦੀ ਸ਼ਹਿਰੀ ਤੇ ਸਬ-ਅਰਬਨ ਮੰਡਲ ਨਕੋਦਰ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ 'ਚ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਤੋਂ ਇਲਾਵਾ ਅਹੁਦੇਦਾਰਾਂ ਦੀ ਚੋਣ ...

ਪੂਰੀ ਖ਼ਬਰ »

ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਕੀਤਾ ਥਾਣਾ ਫਿਲੌਰ ਦਾ ਦੌਰਾ

ਫਿਲੌਰ, 26 ਅਕਤੂਬਰ (ਸਤਿੰਦਰ ਸ਼ਰਮਾ)- ਐਸ.ਐਸ.ਪੀ. ਜਲੰਧਰ ਦਿਹਾਤੀ ਡਾ. ਸੰਦੀਪ ਗਰਗ ਨੇ ਅੱਜ ਪਹਿਲੀ ਵਾਰ ਥਾਣਾ ਫਿਲੌਰ ਦਾ ਦੌਰਾ ਕੀਤਾ | ਇਸ ਮੌਕੇ ਏ.ਐਸ.ਪੀ. ਫਿਲੌਰ ਜਨਾਬ ਸੁਹੇਲ ਕਾਸਿਮ ਮੀਰ ਅਤੇ ਐਸ.ਐਚ.ਓ. ਫਿਲੌਰ ਨੇ ਐਸ.ਐਸ.ਪੀ. ਡਾ. ਗਰਗ ਦਾ ਸਵਾਗਤ ਕੀਤਾ | ਐਸ.ਐਸ.ਪੀ. ਡਾ. ...

ਪੂਰੀ ਖ਼ਬਰ »

ਸਿੱਖਿਆ ਤੇ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਮਦਦ ਕਰਾਂਗੇ-ਨਿੱਝਰ

ਆਦਮਪੁਰ, 26 ਅਕਤੂਬਰ (ਰਮਨ ਦਵੇਸਰ)- ਆਦਮਪੁਰ ਦੇ ਨੇੜਲੇ ਪਿੰਡ ਦਿਅੰਤਪੁਰ ਦੇ ਜਨਮੇ ਐਨ.ਆਰ.ਆਈ ਮਨਜੀਤ ਸਿੰਘ ਨਿੱਝਰ (ਰਾਜ ਮਹਿਮਾਨ) ਨੇ ਆਦਮਪੁਰ ਦਾਣਾ ਮੰਡੀ ਵਿਖੇ ਮਾਰਕੀਟ ਕਮੇਟੀ ਚੇਅਰਮੈਨ ਗੁਰਦੀਪ ਸਿੰਘ ਪਰਹਾਰ ਤੇ ਹੋਰ ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚ, ਬਲਾਕ ...

ਪੂਰੀ ਖ਼ਬਰ »

ਨੂਰਮਹਿਲ 'ਚ ਮਨਾਇਆ ਦੁਸਹਿਰਾ

ਨੂਰਮਹਿਲ, 26 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ 'ਚ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਰਾਮ ਲੀਲਾ ਕਮੇਟੀ ਵਲੋਂ ਦੁਸਹਿਰੇ ਨਾਲ ਸਬੰਧਿਤ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ ਗਈਆਂ, ਉਪਰੰਤ ਰਾਵਨ ਦੇ ਪੁਤਲਿਆਂ ਨੰੂ ਅਗਨੀ ਭੇਟ ਕੀਤੀ ਗਈ | ...

ਪੂਰੀ ਖ਼ਬਰ »

ਟੈਕਨੀਕਲ ਸਰਵਿਸ ਯੂਨੀਅਨ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਮਹਿਤਪੁਰ, 26 ਅਕਤੂਬਰ (ਲਖਵਿੰਦਰ ਸਿੰਘ)- ਸਬ ਡਵੀਜਨ ਮਹਿਤਪੁਰ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਤੇ ਕਿਸਾਨ ਜੱਥੇਬੰਦੀਆ ਦੇ ਚੱਲ ਰਹੇ ਸੰਘਰਸ਼ 'ਚ ਯੂਨੀਅਨ ਨੇ ਰਲ ਕੇ ਕਿਸਾਨਾਂ ਦੀ ਹਿਮਾਇਤ ਕੀਤੀ | ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਆਰਡੀਨੈਂਸ ਨੂੰ ...

ਪੂਰੀ ਖ਼ਬਰ »

ਪ੍ਰਦੂਸ਼ਣ ਜਾਂਚ ਕੇਂਦਰ 30 ਤੱਕ ਵਾਹਨ ਫੋਰ ਸਾਫ਼ਟਵੇਅਰ ਨਾਲ ਜੁੜਨ

ਜਲੰਧਰ 26 ਅਕਤੂਬਰ (ਸ਼ਿਵ)- ਸਕੱਤਰ ਆਰ.ਟੀ.ਏ. ਜਲੰਧਰ ਬਰਜਿੰਦਰ ਸਿੰਘ ਨੇ ਜ਼ਿਲ੍ਹੇ ਦੇ ਪ੍ਰਦੂਸ਼ਣ ਜਾਂਚ ਕੇਂਦਰਾਂ ਨੂੰ ਟਰਾਂਸਪੋਰਟ ਵਿਭਾਗ ਦੇ ਵਾਹਨ ਫੋਰ ਸਾਫ਼ਟਵੇਅਰ ਨਾਲ ਜੁੜਨ ਦੇ ਆਦੇਸ਼ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਮੰਦਰ ਕਮੇਟੀ ਖੁਰਮਪੁਰ ਵਲੋਂ ਨਹੀਂ ਕੱਢੀ ਜਾਵੇਗੀ ਸ਼ੋਭਾ ਯਾਤਰਾ

ਮਹਿਤਪੁਰ, 26 ਅਕਤੂਬਰ (ਮਿਹਰ ਸਿੰਘ ਰੰਧਾਵਾ)-ਭਗਵਾਨ ਵਾਲਮੀਕਿ ਮੰਦਰ ਕਮੇਟੀ ਖੁਰਮਪੁਰ (ਮਹਿਤਪੁਰ) ਦੀ ਅਹਿਮ ਮੀਟਿੰਗ ਮੰਦਰ ਵਿਖੇ ਹੋਈ, ਜਿਸ 'ਚ ਸਰਬਸੰਮਤੀ ਨਾਲ ਨਿਰਨਾ ਲਿਆ ਗਿਆ ਕਿ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ ਜਿਹੜੀ ਹਰ ਵਰ੍ਹੇ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ

ਜਲੰਧਰ, 26 ਅਕਤੂਬਰ (ਚੰਦੀਪ ਭੱਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 6 ਨਵੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਦਾ ਕੰਮ ਪੂਰਾ ਹੋ ਗਿਆ ਅਤੇ ਨਾਲ ਹੀ ਨਾਮਜ਼ਦਗੀ ਪੱਤਰਾਂ ਦੀ ਜਾਂਚ ਵੀ ਪੂਰੀ ਕਰ ਲਈ ਗਈ | ਜੂਨੀਅਰ ਮੀਤ ...

ਪੂਰੀ ਖ਼ਬਰ »

ਕੰਨਿਆ ਸੀ.ਸੈ. ਸਕੂਲ ਆਦਰਸ਼ ਨਗਰ ਨੇ ਜ਼ਿਲ੍ਹੇ 'ਚੋਂ ਦੂਸਰਾ ਸਥਾਨ ਕੀਤਾ ਪ੍ਰਾਪਤ

ਜਲੰਧਰ, 26 ਅਕਤੂਬਰ (ਰਣਜੀਤ ਸਿੰਘ ਸੋਢੀ)- ਸਿੱਖਿਆ ਵਿਭਾਗ ਵਲੋਂ ਰਾਸ਼ਟਰੀ ਆਵਿਸ਼ਕਾਰ ਅਭਿਆਨ (ਆਰ.ਏ.ਏ) ਤਹਿਤ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਜਲੰਧਰ ਹਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਆਨਲਾਈਨ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ, ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਖਿਲਾਫ਼ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

ਸ਼ਾਹਕੋਟ, 26 ਅਕਤੂਬਰ (ਬਾਂਸਲ)-30 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕੁੱਲ ਹਿੰਦ ਕਿਸਾਨ ਸਭਾ ਤੇ ਸਰਵ ਭਾਰਤ ਨੌਜਵਾਨ ਸਭਾ ਵਲੋਂ ਸ਼ਹਿਰ 'ਚ ਮਾਰਚ ਕਰ ਕੇ ਮੋਦੀ ਸਰਕਾਰ ਤੇ ਅੰਬਾਨੀ, ਅਡਾਨੀ ਦੇ ਪੁਤਲੇ ਫੂਕੇ ਗਏ¢ ਇੱਕਠ ਨੂੰ ਕਾ. ਚਰਨਜੀਤ ਸਿੰਘ ਥੰਮੂਵਾਲ, ਸੰਦੀਪ ਅਰੋੜਾ ...

ਪੂਰੀ ਖ਼ਬਰ »

ਸ਼ਹਿਰ ਦੀਆ 9 ਸੜਕਾਂ ਦੀ ਬਦਲੇਗੀ ਨੁਹਾਰ- ਚੌਧਰੀ ਸੁਰਿੰਦਰ ਸਿੰਘ

ਕਰਤਾਰਪੁਰ, 26 ਅਕਤੂਬਰ (ਭਜਨ ਸਿੰਘ)-ਕਰਤਾਰਪੁਰ ਸ਼ਹਿਰ ਦੀਆਂ ਪ੍ਰੱਮੁਖ 9 ਸੜਕਾਂ ਦਾ ਕੰਮ ਜੰਗੀ ਪੱਧਰ 'ਤੇ 1 ਕਰੋੜ 18 ਲੱਖ ਰੁਪਏ ਦੀ ਲਾਗਤ ਨਾਲ ਜਲਦ ਪੂਰਾ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਗਊਸ਼ਾਲਾ ਰੋਡ ਦਾ ...

ਪੂਰੀ ਖ਼ਬਰ »

ਬਸਪਾ ਆਗੂਆਂ ਵਲੋਂ ਭਾਜਪਾ ਦੀ 'ਦਲਿਤ ਇਨਸਾਫ਼ ਯਾਤਰਾ' ਡਰਾਮਾ ਕਰਾਰ

ਮਲਸੀਆਂ, 26 ਅਕਤੂਬਰ (ਸੁਖਦੀਪ ਸਿੰਘ)- ਬਹੁਜਨ ਸਮਾਜ ਪਾਰਟੀ ਦੇ ਜਲੰਧਰ ਜ਼ੋਨ ਦੇ ਇੰਚਾਰਜ ਮਾ. ਸਵਰਨ ਸਿੰਘ ਕਲਿਆਣ ਤੇ ਪੰਜਾਬ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਰੀਹਲ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਭਾਜਪਾ ਵਲੋਂ ਆਪਣਾ ਦਲਿਤ ਵਿਰੋਧੀ ਚਿਹਰਾ ਲੁਕਾਉਣ ਦੇ ਯਤਨ 'ਦਲਿਤ ...

ਪੂਰੀ ਖ਼ਬਰ »

ਜਥੇ. ਕਮਲਜੀਤ ਸਿੰਘ ਘੁੰਮਣ ਦਾ ਸਰਕਲ ਪਚਰੰਗਾ ਦੇ ਜਥੇਦਾਰ ਬਣਨ 'ਤੇ ਸਨਮਾਨ

ਭੋਗਪੁਰ, 26 ਅਕਤੂਬਰ (ਕਮਲਜੀਤ ਸਿੰਘ ਡੱਲੀ)- ਹਲਕਾ ਕਰਤਾਰਪੁਰ ਦੇ ਸਰਕਲ ਪਚਰੰਗਾ ਦੇ ਇਮਾਨਦਾਰ, ਸੂਝਵਾਨ ਤੇ ਨਿਧੜਕ ਆਗੂ ਕਮਲਜੀਤ ਸਿੰਘ ਘੁੰਮਣ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਰਕਲ ਜਥੇਦਾਰ ਬਣਨ 'ਤੇ ਇਲਾਕੇ ਦੇ ਅਕਾਲੀ ਆਗੂਆਂ ਵਲੋਂ ਸਨਮਾਨਿਤ ਕੀਤਾ ਗਿਆ | ...

ਪੂਰੀ ਖ਼ਬਰ »

ਸਰਕਾਰਾਂ ਕਿਸਾਨਾਂ ਦੇ ਸੰਘਰਸ਼ ਨੂੰ ਖਿੰਡਾਉਣਾ ਚਾਹੁੰਦੀਆਂ ਹਨ-ਯੂਥ ਅਕਾਲੀ ਆਗੂ

ਲੋਹੀਆਂ ਖਾਸ, 26 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਖੇਤੀ ਬਿੱਲਾਂ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕੀਤੇ ਧੋਖੇ ਤੋਂ ਬਾਅਦ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਦੇ ਦਿੱਤੇ ਇਕ ਵੀ ਸੁਝਾਅ ਨੂੰ ਧਿਆਨ 'ਚ ਨਾ ਰੱਖਦਿਆਂ ਵਿਧਾਨ ਸਭਾ 'ਚ ਪੇਸ਼ ਕੀਤੇ ...

ਪੂਰੀ ਖ਼ਬਰ »

5 ਲੱਖ ਦੀ ਲਾਗਤ ਨਾਲ ਬਣਨ ਵਾਲੇ ਰਸਤੇ ਦਾ ਸਰਪੰਚਾਂ ਵਲੋਂ ਉਦਘਾਟਨ

ਭੋਗਪੁਰ, 26 ਅਕਤੂਬਰ (ਕਮਲਜੀਤ ਸਿੰਘ ਡੱਲੀ)- ਪੇਂਡੂ ਤੇ ਪੰਚਾਇਤ ਵਿਭਾਗ ਵਲੋਂ ਗ੍ਰਾਮ ਪੰਚਾਇਤ ਪਿੰਡ ਸੋਹਲਪੁਰ ਰਾਹੀਂ ਪਿੰਡ ਸੋਹਲਪੁਰ ਤੋਂ ਜੰਡੀਰ ਨੂੰ ਜਾਂਦੇ ਕੱਚੇ ਰਸਤੇ ਨੂੰ ਪੱਕਾ ਕਰਨ ਦਾ ਉਦਘਾਟਨ ਸਰਪੰਚ ਗੁਰਪ੍ਰੀਤ ਕੌਰ ਸੋਹਲਪੁਰ, ਨੌਜਵਾਨ ਸਰਪੰਚ ਸਤਨਾਮ ...

ਪੂਰੀ ਖ਼ਬਰ »

ਡੀ.ਟੀ.ਐੱਫ. ਨੇ ਬੀ.ਪੀ.ਈ.ਓ. ਦਫ਼ਤਰਾਂ 'ਚ ਸੌਾਪੇ ਮੰਗ ਪੱਤਰ

ਸ਼ਾਹਕੋਟ, 26 ਅਕਤੂਬਰ (ਸੁਖਦੀਪ ਸਿੰਘ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਇਕਾਈ ਬਲਾਕ ਸ਼ਾਹਕੋਟ-1 ਤੇ 2 ਨੇ ਬੀ.ਪੀ.ਈ.ਓ. ਦਫ਼ਤਰਾਂ 'ਚ ਕ੍ਰਮਵਾਰ ਬਲਵੀਰ ਸਿੰਘ ਤੇ ਵੀਰ ਸਿੰਘ ਨੂੰ ਮੰਗ ਪੱਤਰ ਦੇ ਕੇ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਰੱਦ ਕਰਨ ਦੀ ਮੰਗ ...

ਪੂਰੀ ਖ਼ਬਰ »

ਮੁੱਖ ਮੰਤਰੀ ਕਿਸਾਨਾਂ ਨਾਲ ਡਟ ਕੇ ਖੜ੍ਹੇ -ਕਪਿਲ ਗੋਇਲ

ਸ਼ਾਹਕੋਟ, 26 ਅਕਤੂਬਰ (ਸਚਦੇਵਾ)- ਸ਼ਾਹਕੋਟ ਤੋਂ ਕਾਂਗਰਸੀ ਆਗੂ ਤੇ ਉੱਘੇ ਕਾਰੋਬਾਰੀ ਕਪਿਲ ਗੋਇਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਕਿਸਾਨ ਪੱਖੀ ਫ਼ੈਸਲੇ ਹੀ ਲਏ ਹਨ ਤੇ ਹਰ ਵਰਗ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਖ਼ੁਸ਼ ਹੈ | ਉਨ੍ਹਾਂ ...

ਪੂਰੀ ਖ਼ਬਰ »

ਬਿ੍ਟਿਸ਼ ਕੋਲੰਬੀਆ ਅਸੈਂਬਲੀ ਚੋਣਾਂ 'ਚ ਜਿੰਨੀ ਸਿਮਜ਼ ਦੀ ਜਿੱਤ 'ਤੇ ਪੱਬਵਾਂ ਵਾਸੀ ਬਾਗੋਬਾਗ

ਨੂਰਮਹਿਲ, 26 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)- ਪਿੰਡ ਪੱਬਮਾਂ ਦੇ ਵਸਨੀਕਾਂ ਨੇ ਜਿੰਮੀ ਸਿਮਜ਼ ਦੀ ਬਿ©ਟਿਸ਼ ਕੋਲੰਬੀਆ ਅਸੈਂਬਲੀ ਚੋਣਾਂ ਵਿਚ ਜਿੱਤ ਦੀ ਖ਼ੁਸ਼ੀ ਦਾ ਪ©ਗਟਾਵਾ ਕੀਤਾ ਹੈ, ਸਰੀ ਕੋਰਮਾਂ ਹਲਕੇ ਤੋਂ ਕੱਲ ਹੋਈ ਚੋਣ 'ਚੋਂ ਜਿੰਨੀ ਸਿਮਜ਼ ਕਿਊ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX