ਤਾਜਾ ਖ਼ਬਰਾਂ


ਬੀ.ਸੀ.ਸੀ.ਆਈ ਨੇ ਨਵੀਂ ਆਈ.ਪੀ.ਐਲ. ਟੀਮਾਂ ਲਈ ਆਈ.ਟੀ.ਟੀ. ਦਸਤਾਵੇਜ਼ ਖਰੀਦਣ ਦੀ ਮਿਤੀ 5 ਅਕਤੂਬਰ ਤੋਂ ਵਧਾ ਕੇ 10 ਅਕਤੂਬਰ ਕੀਤੀ
. . .  1 day ago
ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਜ਼ 20 ਓਵਰਾਂ ‘ਚ 185 ਦੌੜਾਂ ਬਣਾ ਕੇ ਆਲ ਆਊਟ
. . .  1 day ago
ਮੁੱਖ ਮੰਤਰੀ ਚੰਨੀ ਦੀ ਦਿੱਲੀ ਫੇਰੀ 'ਤੇ ਕੈਪਟਨ ਦਾ ਤੰਜ -ਵਾਹ , ਗ਼ਰੀਬਾਂ ਦੀ ਸਰਕਾਰ ,16 ਸੀਟਰ ਚੌਪਰ 'ਚ ਬੈਠੇ 4 ਵਿਅਕਤੀ
. . .  1 day ago
3 ਪੁਲਿਸ ਕਮਿਸ਼ਨਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ ,21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਹੁਦਾ ਸੰਭਾਲਣ ਤੋਂ ਇਕ ਦਿਨ ਤੋਂ ਬਾਅਦ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਪੁਲਿਸ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਗਏ ਹਨ I ਆਈ.ਪੀ.ਐਸ. ਅਧਿਕਾਰੀ...
ਅਮਰੀਕਾ ਉਹ ਦੇਸ਼ ਨਹੀਂ ਹੈ ਜਿਸ 'ਤੇ 20 ਸਾਲ ਪਹਿਲਾਂ ਹਮਲਾ ਕੀਤਾ ਗਿਆ, ਅੱਜ ਅਸੀਂ ਹਰ ਚੁਣੌਤੀ ਦਾ ਸਾਹਮਣਾ ਨੂੰ ਤਿਆਰ : ਜੋ ਬਾਈਡਨ
. . .  1 day ago
ਬੱਸ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ 'ਚ 2 ਨੌਜਵਾਨਾਂ ਦੀ ਮੌਤ
. . .  1 day ago
ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ , ਤੀਰਥ ਸਿੰਘ ਰੱਕੜ)- ਦੇਰ ਸ਼ਾਮ ਗੜ੍ਹਸ਼ੰਕਰ ਨੇੜੇ ਚੰਡੀਗੜ੍ਹ ਸੜਕ 'ਤੇ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡੀਪੂ ਦੀ ਬੱਸ ਅਤੇ ਇਕ ਮੋਟਰਸਾਈਕਲ ਦਰਮਿਆਨ ਹੋਈ ਟੱਕਰ 'ਚ ਮੋਟਰਸਾਈਕਲ ...
ਪ੍ਰਗਟ ਸਿੰਘ ਤੇ ਜੋਗਿੰਦਰ ਪਾਲ ਢੀਂਗਰਾ ਬਣੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਚਾਹਲ ਖ਼ਜ਼ਾਨਚੀ
. . .  1 day ago
ਸੀ.ਬੀ.ਐਸ.ਈ. ਨੇ 2021-22 ਲਈ ਪ੍ਰੀਖਿਆ ਫੀਸਾਂ ਦੀ ਛੋਟ ਦਾ ਕੀਤਾ ਐਲਾਨ
. . .  1 day ago
ਪੰਜਾਬ ਭਰ ਦੇ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟ੍ਰੇਟ ਅਤੇ ਤਹਿਸੀਲ ਦਫ਼ਤਰ ਦੇ ਕਰਮਚਾਰੀ ਕੱਲ੍ਹ ਤੋਂ ਕਰਨਗੇ ਕਲਮਛੋੜ ਹੜਤਾਲ
. . .  1 day ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਭਰ ਦੇ ਡੀ.ਸੀ, ਤਹਿਸੀਲ ਅਤੇ ਐੱਸ.ਡੀ.ਐਮ ਦਫ਼ਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਪੰਜਾਬ ਦੇ ਸਮੂਹ ਕਰਮਚਾਰੀ ...
ਮੁੱਖ ਮੰਤਰੀ ਚਰਨਜੀਤ ਸਿੰਘ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ’ਤੇ ਹੋਣਗੇ ਨਤਮਸਤਕ
. . .  1 day ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਸਾਥੀਆਂ ਸਮੇਤ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ਵਿਖੇ ...
ਸਿਰਸਾ ਨੂੰ ਵੱਡਾ ਝਟਕਾ, ਦਿੱਲੀ ਕਮੇਟੀ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਕਰਨ ’ਚ ਨਾਕਾਮ ਰਹੇ
. . .  1 day ago
ਨਵੀਂ ਦਿੱਲੀ ,21 ਸਤੰਬਰ (ਜਗਤਾਰ ਸਿੰਘ)-ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਦਿੱਲੀ ਕਮੇਟੀ ਦਾ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਨਹੀਂ ਕਰ ਸਕੇ ਹਨ।ਦਿੱਲੀ ਹਾਈ ਕੋਰਟ ਦੇ ਆਦੇਸ਼ ’ਤੇ ਦਿੱਲੀ ਗੁਰਦੁਆਰਾ ...
ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਦੇ ਰਾਸ਼ਟਰਪਤੀ ਨਾਲ ਫੋਨ 'ਤੇ ਗੱਲਬਾਤ
. . .  1 day ago
ਨਵੀਂ ਦਿੱਲੀ,21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ...
ਬੱਸ 'ਚ ਲੜਕੀ ਨਾਲ ਜਬਰ ਜਨਾਹ, ਇਕ ਗ੍ਰਿਫ਼ਤਾਰ
. . .  1 day ago
ਫ਼ਿਰੋਜ਼ਾਬਾਦ (ਯੂ.ਪੀ.), 21 ਸਤੰਬਰ - ਇਕ 15 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਸਲੀਪਰ ਬੱਸ ਵਿਚ ਜਬਰ ਜਨਾਹ ਕੀਤਾ ਗਿਆ ਹੈ | ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ...
ਰਾਜੇਵਾਲ ਦੇ ਇਲਜ਼ਾਮ ਗਲਤ - ਅਕਾਲੀ ਦਲ
. . .  1 day ago
ਚੰਡੀਗੜ੍ਹ, 21 ਸਤੰਬਰ (ਸੁਰਿੰਦਰ) - ਪ੍ਰੈੱਸ ਵਾਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਰਾਜੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ 'ਤੇ ਬਿਆਨ ਦੇ ਕੇ ਆਪਣੇ ਕੱਦ ਨੂੰ ਛੋਟਾ ਨਹੀਂ ਸੀ ਕਰਨਾ ਚਾਹੀਦਾ...
ਮਹਿਬੂਬਾ ਮੁਫ਼ਤੀ ਦਾ ਭਾਜਪਾ ਸਰਕਾਰ 'ਤੇ ਵੱਡਾ ਸ਼ਬਦੀ ਹਮਲਾ
. . .  1 day ago
ਸ੍ਰੀਨਗਰ, 21 ਸਤੰਬਰ - ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੰਮੂ -ਕਸ਼ਮੀਰ ਦੀ ਪ੍ਰਯੋਗਸ਼ਾਲਾ ਵਜੋਂ ਵਰਤੋਂ ਕਰ ਇੱਥੇ ਪ੍ਰਯੋਗ ਕੀਤੇ ਜਾ ਰਹੇ ਹਨ...
ਬਾਈਡਨ ਦੀ ਮੇਜ਼ਬਾਨੀ ਵਿਚ ਕੋਵਿਡ 19 ਗਲੋਬਲ ਸੰਮੇਲਨ ਵਿਚ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਮੇਜ਼ਬਾਨੀ ਵਿਚ ਕੋਵਿਡ 19 ਗਲੋਬਲ ਸੰਮੇਲਨ ਵਿਚ ਸ਼ਾਮਿਲ...
ਪਿਓ - ਪੁੱਤਰ ਘਰ ਵਿਚ ਪਾਏ ਗਏ ਮ੍ਰਿਤਕ, ਪੁਲਿਸ ਨੇ ਕੀਤੀ ਜਾਂਚ ਸ਼ੁਰੂ
. . .  1 day ago
ਨਵੀਂ ਦਿੱਲੀ, 21 ਸਤੰਬਰ - ਦਿੱਲੀ ਦੇ ਕਾਲਕਾਜੀ ਖੇਤਰ ਦੇ ਇਕ ਘਰ ਵਿਚ ਇਕ ਕਿਰਗਿਜ਼ਸਤਾਨ ਨਾਗਰਿਕ ਅਤੇ ਉਸ ਦਾ ਪੁੱਤਰ ਮ੍ਰਿਤਕ ਪਾਏ ਗਏ ਹਨ...
ਅੰਬਿਕਾ ਸੋਨੀ ਦੇ ਘਰ ਮੁੱਖ ਮੰਤਰੀ ਚੰਨੀ ਦੀ ਬੈਠਕ
. . .  1 day ago
ਨਵੀਂ ਦਿੱਲੀ, 21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਵਿਚ ਐਕਸ਼ਨ ਵਿਚ ਹਨ। ਦਿੱਲੀ ਪਹੁੰਚ ਉਨ੍ਹਾਂ ਦੇ ਵਲੋਂ ਅੰਬਿਕਾ ਸੋਨੀ ਦੇ ਘਰ ਬੈਠਕ ਕੀਤੀ ਜਾ ਰਹੀ ...
ਹਾਦਸਾਗ੍ਰਸਤ ਹੋਏ ਸੈਨਾ ਦੇ ਹੈਲੀਕਾਪਟਰ ਦੇ ਪਾਇਲਟਾਂ ਨੇ ਤੋੜਿਆ ਦਮ
. . .  1 day ago
ਨਵੀਂ ਦਿੱਲੀ, 21 ਸਤੰਬਰ - ਸੈਨਾ ਦੇ ਹੈਲੀਕਾਪਟਰ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਦੋ ਪਾਇਲਟ ਦਮ ਤੋੜ ਗਏ ਹਨ | ਭਾਰਤੀ ਫੌਜ ਨੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਅਤੇ ਹਮਦਰਦੀ ਜਾਹਰ...
ਪਾਕਿਸਤਾਨ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ
. . .  1 day ago
ਅੰਮ੍ਰਿਤਸਰ, 21 ਸਤੰਬਰ (ਸੁਰਿੰਦਰ ਕੋਛੜ ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਲਾਹੌਰ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ...
ਵਿਆਹੁਤਾ ਨੇ ਆਪਣੇ ਜਨਮ ਦਿਨ ਵਾਲੇ ਦਿਨ ਕੀਤੀ ਆਤਮਹੱਤਿਆ
. . .  1 day ago
ਮਹਿਲ ਕਲਾਂ, 21 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਧਨੇਰ ਨਾਲ ਸਬੰਧਤ ਇਕ ਨੌਜਵਾਨ ਵਿਆਹੁਤਾ ਲੜਕੀ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ...
ਭਾਈ ਹਰਪਾਲ ਸਿੰਘ ਗੁ: ਮੰਜੀ ਸਾਹਿਬ ਨੇੜੇ ਸੜਕ ਹਾਦਸੇ 'ਚ ਗੰਭੀਰ ਰੂਪ ਵਿਚ ਜ਼ਖ਼ਮੀ
. . .  1 day ago
ਬੀਜਾ, 21 ਸਤੰਬਰ (ਅਵਤਾਰ ਸਿੰਘ ਜੰਟੀ ਮਾਨ, ਬਲਜਿੰਦਰ ਸਿੰਘ) - ਪੰਥ ਦੇ ਪ੍ਰਸਿੱਧ ਕਥਾ ਵਾਚਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਦੇ...
ਚੰਡੀਗੜ੍ਹ ਤੋਂ ਦਿੱਲੀ ਜਾਣ ਲਈ ਪ੍ਰਾਈਵੇਟ ਜੈੱਟ ਕਿਉਂ - ਅਕਾਲੀ ਦਲ
. . .  1 day ago
ਚੰਡੀਗੜ੍ਹ, 21 ਸਤੰਬਰ - ਅਕਾਲੀ ਦਲ ਦੇ ਵਲੋਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਾਰਟਰਡ ਪਲੇਨ ਵਿਚ ਦਿੱਲੀ ਦੌਰੇ 'ਤੇ ਜਾਣ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ | ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਕਹਿਣ ਤੋਂ ...
ਮੁੱਖ ਮੰਤਰੀ ਚੰਨੀ ਨੇ ਦਿੱਤੇ ਅਮਨ -ਕਾਨੂੰਨ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼
. . .  1 day ago
ਚੰਡੀਗੜ੍ਹ,21 ਸਤੰਬਰ - ਫਿਲੌਰ ਵਿਚ ਡਾਕਟਰ ਬੀ. ਆਰ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਦੇ ਬਾਅਦ ਪੰਜਾਬ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ...
ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕਰਨ ਵਾਲਾ ਦੋਸ਼ੀ ਕਾਬੂ
. . .  1 day ago
ਫਿਲੌਰ, 21 ਸਤੰਬਰ (ਵਿਪਨ ਗੈਰੀ) - ਬੀਤੀ ਰਾਤ ਫਿਲੌਰ ਦੇ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਲੱਗੇ ਬੁੱਤ ਦੀ ਇਕ ਵਿਅਕਤੀ ਵਲੋਂ ਤੋੜ ਭੰਨ ਕੀਤੀ ਗਈ ਸੀ,...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਕੱਤਕ ਸੰਮਤ 552

ਕਪੂਰਥਲਾ / ਫਗਵਾੜਾ

ਡੈਮੋਕੇ੍ਰਟਿਕ ਟੀਚਰ ਫ਼ਰੰਟ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ

ਭੁਲੱਥ, 26 ਅਕਤੂਬਰ (ਮਨਜੀਤ ਸਿੰਘ ਰਤਨ)-ਪੰਜਾਬ ਦੇ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ (ਪੰਜਾਬ) ਬਲਾਕ ਭੁਲੱਥ ਦੀ ਇਕਾਈ ਨੇ ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਵਿਰੁੱਧ ਬੀ.ਪੀ.ਈ.ਓ. ਦਫ਼ਤਰ ਭੁਲੱਥ ਵਿਖੇ ਰੋਸ ਧਰਨਾ ਦਿੱਤਾ ਤੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜ ਮੁਕੰਮਲ ਕੀਤੇ ਜਾਣ-ਦੀਪਤੀ ਉੱਪਲ

ਕਪੂਰਥਲਾ, 26 ਅਕਤੂਬਰ (ਅਮਰਜੀਤ ਕੋਮਲ)-ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜ ਸਮੇਂ ਸਿਰ ਮੁਕੰਮਲ ਕੀਤੇ ਜਾਣ | ਇਹ ਗੱਲ ਦੀਪਤੀ ਉੱਪਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ 'ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ...

ਪੂਰੀ ਖ਼ਬਰ »

ਵੱਖ-ਵੱਖ ਪਿੰਡਾਂ ਦੇ 20 ਪਰਿਵਾਰ ਕਾਂਗਰਸ ਪਾਰਟੀ 'ਚ ਸ਼ਾਮਿਲ

ਤਲਵੰਡੀ ਚੌਧਰੀਆਂ, 26 ਅਕਤੂਬਰ (ਪਰਸਨ ਲਾਲ ਭੋਲਾ)-ਕਾਂਗਰਸ ਇੱਕ ਸੈਕੂਲਰ ਪਾਰਟੀ ਹੈ ਜੋ ਸਭ ਧਰਮਾਂ, ਜਾਤਾਂ ਤੇ ਅਮੀਰ ਗ਼ਰੀਬ ਦਾ ਬਰਾਬਰ ਦਾ ਸਤਿਕਾਰ ਕਰਦੀ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਨਵਤੇਜ ਸਿੰਘ ਚੀਮਾ ਨੇ ਪਿੰਡ ਤਲਵੰਡੀ ਚੌਧਰੀਆਂ ਦੀ ਸ਼ੈਲਰ ਕਲੋਨੀ ਵਿਚ ਡਾ. ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਸਿੱਖ ਮਸਲਿਆਂ ਨੂੰ ਹੱਲ ਕਰੇ-ਜਥੇ: ਲੱਖਪੁਰ

ਖਲਵਾੜਾ, 26 ਅਕਤੂਬਰ (ਮਨਦੀਪ ਸਿੰਘ ਸੰਧੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਦੁਨੀਆ 'ਚ ਵੱਸਦੇ ਸਿੱਖਾਂ 'ਚ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਸਿੱਖ ਮਸਲਿਆਂ ਨੂੰ ਲਮਕਾਉਣ ਦੀ ਬਜਾਏ ਜਲਦੀ ਤੋਂ ਜਲਦੀ ਹੱਲ ਕਰੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਥਕ ...

ਪੂਰੀ ਖ਼ਬਰ »

ਜਬਰ ਜਨਾਹ ਤੇ ਕਤਲ ਦੀ ਸ਼ਿਕਾਰ ਹੋਈ ਮਾਸੂਮ ਬੱਚੀ ਦੇ ਪਰਿਵਾਰ ਨਾਲ ਮਾਨ ਨੇ ਕੀਤੀ ਮੁਲਾਕਾਤ

ਫਗਵਾੜਾ, 26 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜਲਾਲਪੁਰ ਵਿਖੇ ਜਬਰ ਜਨਾਹ ਤੇ ਕਤਲ ਦੀ ਸ਼ਿਕਾਰ ਹੋਈ ਛੇ ਸਾਲਾ ...

ਪੂਰੀ ਖ਼ਬਰ »

ਪੁਡੂਚੇਰੀ ਦੇ ਉਪ ਰਾਜਪਾਲ ਡਾ: ਕਿਰਨ ਬੇਦੀ ਨੇ ਐੱਲ.ਪੀ.ਯੂ. ਦੇ ਵਿਦਿਆਰਥੀਆਂ ਨੂੰ ਕੀਤਾ ਸੰਬੋਧਨ

ਜਲੰਧਰ, 26 ਅਕਤੂਬਰ (ਰਣਜੀਤ ਸਿੰਘ ਸੋਢੀ)- ਕੋਵਿਡ-19 ਮਹਾਂਮਾਰੀ ਦੌਰਾਨ ਪੜ੍ਹਾਈ ਤੋਂ ਪ੍ਰਭਾਵਿਤ ਵਿਦਿਆਰਥੀਆਂ ਨੂੰ ਐਲ. ਪੀ. ਯੂ. ਹਮੇਸ਼ਾ ਸਮੇਂ ਸਮੇਂ 'ਤੇ ਸ਼ਖ਼ਸੀਅਤਾਂ ਨੂੰ ਵਿਦਿਆਰਥੀਆਂ ਦੇ ਰੂ-ਬਰੂ ਕਰਦਾ ਰਹਿੰਦਾ ਹੈ, ਇਸੇ ਲੜੀ ਤਹਿਤ ਪੁਡੂਚੇਰੀ ਦੇ ਉਪ ਰਾਜਪਾਲ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 36 ਨਵੇਂ ਮਾਮਲੇ ਆਏ ਸਾਹਮਣੇ

ਕਪੂਰਥਲਾ, 26 ਅਕਤੂਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਅੱਜ 36 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਬਲਾਕ ਢਿਲਵਾਂ ਅਧੀਨ ਆਉਂਦੇ ਪਿੰਡ ਮਨਸੂਰਵਾਲ ਬੇਟ ਦੀ ਇਕ 37 ਸਾਲਾ ਔਰਤ ਦੀ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ | ਅੱਜ ਪਾਜ਼ੀਟਿਵ ...

ਪੂਰੀ ਖ਼ਬਰ »

ਅਣਪਛਾਤੇ ਲੁਟੇਰੇ ਪਿਸਤੌਲ ਦਿਖਾ ਕੇ ਔਰਤ ਪਾਸੋਂ ਵਾਲੀਆਂ ਤੇ ਨਕਦੀ ਖੋਹ ਕੇ ਫ਼ਰਾਰ

ਕਪੂਰਥਲਾ, 26 ਅਕਤੂਬਰ (ਸਡਾਨਾ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਰਜ਼ਾਪੁਰ ਨੇੜੇ ਅਣਪਛਾਤੇ ਲੁਟੇਰੇ ਪਿਸਤੌਲ ਤੇ ਤੇਜ਼ਧਾਰ ਹਥਿਆਰਾਂ ਦਿਖਾ ਕੇ ਇਕ ਔਰਤ ਪਾਸੋਂ ਵਾਲੀਆਂ ਤੇ ਨਗਦੀ ਖੋਹ ਕੇ ਫ਼ਰਾਰ ਹੋ ਗਏ | ਆਪਣੀ ਸ਼ਿਕਾਇਤ ਵਿਚ ਪਰਮਜੀਤ ਸਿੰਘ ਵਾਸੀ ਮੁਹੱਲਾ ...

ਪੂਰੀ ਖ਼ਬਰ »

ਫਗਵਾੜਾ ਦੇ ਬੰਗਾ ਰੋਡ 'ਤੇ ਸਰਕੰਡਿਆਂ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ

ਫਗਵਾੜਾ, 26 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਦੇ ਬੰਗਾ ਰੋਡ ਵਿਖੇ ਬਿਜਲੀ ਘਰ ਦੇ ਨਜ਼ਦੀਕ ਸੜਕ ਕਿਨਾਰੇ ਉੱਗੇ ਸਰਕੰਡਿਆਂ ਨੂੰ ਲੱਗੀ ਅੱਗ ਉੱਪਰ ਫਾਇਰਬਿ੍ਗੇਡ ਦੀ ਟੀਮ ਵਲੋਂ ਤੁਰੰਤ ਪੁੱਜ ਕੇ ਕਾਬੂ ਪਾ ਲੈਣ ਨਾਲ ਅੱਜ ਵੱਡਾ ਹਾਦਸਾ ਹੋਣ ਤੋਂ ਟਲ ਗਿਆ | ਮੌਕੇ ...

ਪੂਰੀ ਖ਼ਬਰ »

ਜਬਰ ਜਨਾਹ ਦੇ ਦੋਸ਼ੀਆਂ ਨੂੰ ਇਕ ਮਹੀਨੇ 'ਚ ਫਾਂਸੀ ਦਾ ਬਣੇ ਕਾਨੂੰਨ-ਅਰੁਣ ਸੁਮਨ

ਫਗਵਾੜਾ, 26 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਉੜਮੁੜ ਟਾਂਡਾ ਦੇ ਪਿੰਡ ਜਲਾਲਪੁਰ 'ਚ ਛੇ ਸਾਲਾ ਮਾਸੂਮ ਬੱਚੀ ਨਾਲ ਹੋਏ ਜਬਰ ਜਨਾਹ ਅਤੇ ਕਤਲ ਕਾਂਡ ਦੀ ਨਿਖੇਧੀ ਕਰਦੇ ਹੋਏ ਬਸਪਾ ਦੇ ਨੌਜਵਾਨ ਆਗੂ ਅਰੁਣ ਸੁਮਨ ਨੇ ਕਿਹਾ ਕਿ ਜਿਸ ਤਰ੍ਹਾਂ ...

ਪੂਰੀ ਖ਼ਬਰ »

ਬਿਜਲੀ ਦੀ ਨਿਰੰਤਰ ਸਪਲਾਈ ਦੀ ਮੰਗ

ਫਗਵਾੜਾ, 26 ਅਕਤੂਬਰ (ਚਾਵਲਾ)-ਗੁਰੂ ਹਰਿਗੋਬਿੰਦ ਨਗਰ ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਡੀਲਕਸ ਨੇ ਪਾਵਰਕਾਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੁਹੱਲੇ 'ਚ ਬਿਜਲੀ ਦੀ ਸਪਲਾਈ ਵਿਚ ਸੁਧਾਰ ਲਿਆਂਦਾ ਜਾਵੇ, ਕਿਉਂਕਿ ਰੋਜ਼ਾਨਾ ਬਿਜਲੀ ਕਈ ਵਾਰ ...

ਪੂਰੀ ਖ਼ਬਰ »

9 ਦੀ ਦੁਆਬਾ ਜ਼ੋਨ ਦੀ ਫਗਵਾੜਾ ਰੈਲੀ ਨੂੰ ਲੈ ਕੇ ਐਸ.ਸੀ. ਵਿੰਗ ਹੋਇਆ ਪੱਬਾਂ ਭਾਰ

ਖਲਵਾੜਾ, 26 ਅਕਤੂਬਰ (ਮਨਦੀਪ ਸਿੰਘ ਸੰਧੂ)-9 ਨਵੰਬਰ ਨੂੰ ਫਗਵਾੜਾ ਦੇ ਬਾਈਪਾਸ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬੀਬੀ ਜਗੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲਗਾਏ ਜਾ ਰਹੇ ਰੋਸ ਧਰਨੇ ਦੇ ਸਬੰਧ 'ਚ ਫਗਵਾੜਾ ਹਲਕੇ ਦਾ ...

ਪੂਰੀ ਖ਼ਬਰ »

ਢਿਲਵਾਂ 'ਚ ਗੁਰਮਤਿ ਸਮਾਗਮ 30 ਨੂੰ

ਢਿਲਵਾਂ, 26 ਅਕਤੂਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਸਮੂਹ ਸਾਧ ਸੰਗਤ ਢਿਲਵਾਂ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 30 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਤਪ ਅਸਥਾਨ ਬਾਬਾ ਪ੍ਰਤਾਪ ਸਿੰਘ ਢਿਲਵਾਂ ਵਿਖੇ ਬਹੁਤ ਸ਼ਰਧਾਪੂਰਵਕ ...

ਪੂਰੀ ਖ਼ਬਰ »

ਦਰਸ਼ਨ ਕੌਰ ਕਿਸਾਨ ਜਥੇਬੰਦੀ ਦੀ ਪ੍ਰਧਾਨ ਨਿਯੁਕਤ

ਫੱਤੂਢੀਂਗਾ, 26 ਅਕਤੂਬਰ (ਬਲਜੀਤ ਸਿੰਘ)-ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਲੰਬਾ ਸੰਘਰਸ਼ ਕਰਕੇ ਇਨ੍ਹਾਂ ਕਿਸਾਨ ਮਾਰੂ ਬਿੱਲ ਨੂੰ ਰੱਦ ਕਰਵਾਉਣ ਲਈ ਪਿੰਡ-ਪਿੰਡ ਜਾ ਕੇ ਹਰ ਵਰਗ ਦੇ ਲੋਕਾਂ ਨੂੰ ਇਨ੍ਹਾਂ ਬਿੱਲਾਂ ਦੇ ਆਉਣ ਵਾਲੇ ਸਮੇਂ ਵਿਚ ਪੈਣ ਵਾਲੇ ਪ੍ਰਭਾਵ ਨੂੰ ਦੱਸ ਕੇ ਲਾਮਬੰਦ ਕਰ ਰਹੇ ਹਨ | ਜਿਸ ਕੜ੍ਹੀ ਤਹਿਤ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕਾਈ ਕਪੂਰਥਲਾ ਵਲੋਂ ਪਿੰਡ ਬੂਹ ਵਿਖੇ ਕਿਸਾਨਾਂ ਨਾਲ ਮੀਟਿੰਗ ਕਰਕੇ ਜਥੇਬੰਦੀ ਦਾ ਪਿੰਡ 'ਚ ਗਠਨ ਕੀਤਾ ਗਿਆ | ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਰਛਪਾਲ ਸਿੰਘ ਤੇ ਹਲਕਾ ਪ੍ਰਧਾਨ ਰਘਬੀਰ ਸਿੰਘ ਮਹਿਰਵਾਲ ਨੇ ਦੱਸਿਆ ਕਿ ਪਿੰਡ ਵਿਚ ਕਿਸਾਨਾਂ ਦੇ ਨਾਲ ਕਿਸਾਨ ਬੀਬੀਆਂ ਵੀ ਜਥੇਬੰਦੀ ਨਾਲ ਜੁੜੀਆਂ ਹਨ, ਜਿਨ੍ਹਾਂ ਨੇ ਦਰਸ਼ਨ ਕੌਰ ਨੂੰ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕਾਈ ਪਿੰਡ ਬੂਹ ਦੀ ਪ੍ਰਧਾਨ, ਤਰਲੋਕ ਸਿੰਘ ਜਨਰਲ ਸਕੱਤਰ ਤੇ ਰਣਧੀਰ ਸਿੰਘ ਖ਼ਜ਼ਾਨਚੀ ਚੁਣੇ ਗਏ, ਜਦਕਿ ਸਰਪੰਚ ਚਰਨ ਸਿੰਘ, ਗੁਲਜਾਰ ਸਿੰਘ, ਜਸਵੰਤ ਸਿੰਘ, ਗਿਆਨ ਸਿੰਘ, ਗੁਰਦੀਪ ਸਿੰਘ, ਲਖਬੀਰ ਸਿੰਘ, ਚਰਨਜੀਤ ਸਿੰਘ, ਗੁਰਭੇਜ ਸਿੰਘ, ਸਤਨਾਮ ਸਿੰਘ, ਗੁਰਸ਼ਰਨ ਸਿੰਘ, ਗੁਰਬਚਨ ਸਿੰਘ, ਬੋਹੜ ਸਿੰਘ, ਨਿਰਮਲ ਸਿੰਘ, ਜਸਬੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ, ਸੁਖਰਾਮ ਸਿੰਘ, ਅਨੂਪ ਸਿੰਘ, ਹਰਨੇਕ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ ਸਾਬਕਾ ਸਰਪੰਚ ਕਮੇਟੀ ਮੈਂਬਰ ਚੁਣੇ ਗਏ | ਸਮੂਹ ਕਿਸਾਨਾਂ ਨੇ ਇਸ ਮੌਕੇ ਇਕਜੁੱਟ ਹੋ ਕੇ ਪ੍ਰਣ ਕੀਤਾ ਕਿ ਉਹ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਸੰਘਰਸ਼ ਕਰਨ ਲਈ ਤਿਆਰ ਹਨ | ਇਸ ਮੌਕੇ ਸ਼ਮਸ਼ੇਰ ਸਿੰਘ ਰੱਤੜਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਮੇਟੀ, ਬਲਵਿੰਦਰ ਸਿੰਘ ਸੋਢੀ ਖ਼ਾਨਪੁਰ, ਜਰਨੈਲ ਸਿੰਘ ਫੱਤੂਢੀਂਗਾ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਵੋਟਰ ਜਾਗਰੂਕਤਾ ਸਬੰਧੀ ਵਿਸ਼ੇਸ਼ ਕੈਂਪ

ਸੁਲਤਾਨਪੁਰ ਲੋਧੀ, 26 ਅਕਤੂਬਰ (ਨਰੇਸ਼ ਹੈਪੀ, ਥਿੰਦ)-ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਰਾਜੀਵ ਢਾਂਡਾ ਦੀ ਦੇਖ ਰੇਖ ਹੇਠ ਮੁਹੱਲਾ ਰਾਜਪੂਤਾਂ ਆਂਗਣਵਾੜੀ ਸੈਂਟਰ ਵਿਖੇ ਵੋਟਰ ਜਾਗਰੂਕਤਾ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ | ਵੋਟਰ ਜਾਗਰੂਕਤਾ ਕੈਂਪ ਦੌਰਾਨ ਸਰਕਲ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਨੇ ਪ੍ਰਵਾਸੀ ਮਜ਼ਦੂਰ ਦੇ ਅਪ੍ਰੇਸ਼ਨ ਲਈ ਸਹਾਇਤਾ ਰਾਸ਼ੀ ਦਿੱਤੀ

ਬੇਗੋਵਾਲ, 26 ਅਕਤੂਬਰ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਨੇ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਅੱਗੇ ਕਲੱਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਜੈਦ ਦੀ ਅਗਵਾਈ ਹੇਠ ਇਕ ਪ੍ਰਵਾਸੀ ਮਜ਼ਦੂਰ ਦੇ ਆਪ੍ਰੇਸ਼ਨ ਲਈ ਸਹਾਇਤਾ ਰਾਸ਼ੀ ਦਿੱਤੀ | ਇਸ ...

ਪੂਰੀ ਖ਼ਬਰ »

ਅਕਾਲੀਆਂ ਵਲੋਂ ਧਰਮਸੋਤ ਤੇ ਧਾਲੀਵਾਲ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਧਰਨਾ 9 ਨੂੰ -ਠੰਡਲ

ਫਗਵਾੜਾ, 26 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸਾਬਕਾ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਤੇ ਦੋਆਬਾ ਜ਼ੋਨ ਦੇ ਪ੍ਰਧਾਨ ਦਰਸ਼ਨ ਸਿੰਘ ਕੋਟ ਕਰਾਰ ਖ਼ਾਨ ਨੇ ਦੱਸਿਆ ਕਿ 9 ਨਵੰਬਰ ਨੂੰ ਫਗਵਾੜਾ 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਖ਼ਿਲਾਫ਼ ਬਹੁਤ ਵੱਡਾ ਰੋਸ ਧਰਨਾ ...

ਪੂਰੀ ਖ਼ਬਰ »

ਪੀਰਾਂ ਦੀ ਦਰਗਾਹ 'ਤੇ ਝੰਡੇ ਦੀ ਰਸਮ ਨਿਭਾਈ

ਕਪੂਰਥਲਾ, 26 ਅਕਤੂਬਰ (ਵਿ.ਪ੍ਰ.)-ਸਥਾਨਕ ਮੁਹੱਲਾ ਮਹਿਤਾਬਗੜ੍ਹ 'ਚ ਪੀਰਾਂ ਦੇ ਮੇਲੇ ਦੌਰਾਨ ਝੰਡੇ ਦੀ ਰਸਮ ਬਸਪਾ ਦੇ ਜ਼ਿਲ੍ਹਾ ਇੰਚਾਰਜ ਹਰਿੰਦਰ ਸ਼ੀਤਲ ਨੇ ਅਦਾ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਗੁਰੂਆਂ ਪੀਰਾਂ ਵਲੋਂ ਦਰਸਾਏ ਮਾਰਗ 'ਤੇ ਚੱਲਦਿਆਂ ਮਨੁੱਖਤਾ ਦੇ ਭਲੇ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀਆਂ ਨੇ ਪਿੰਡ ਸੇਖਮਾਂਗਾ ਦੇ ਲੋੜਵੰਦ ਪਰਿਵਾਰ ਦੀ ਬਾਂਹ ਫੜੀ

ਸੁਲਤਾਨਪੁਰ ਲੋਧੀ, 26 ਅਕਤੂਬਰ (ਥਿੰਦ, ਹੈਪੀ)-ਪੰਜਾਬ ਮਿਲਕਫ਼ੈਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨਸੀਰਪੁਰ ਵਲੋਂ ਕੀਤੇ ਗਏ ਵਿਸ਼ੇਸ਼ ਯਤਨਾਂ ਸਦਕਾ ਪ੍ਰਵਾਸੀ ਭਾਰਤੀ ਦਰਸ਼ਨ ਸਿੰਘ ਯੂ.ਐਸ.ਏ ਦੇ ਸਹਿਯੋਗ ਨਾਲ ਕੈਪਟਨ ਹਰਮਿੰਦਰ ਸਿੰਘ ਨੇ ਪਿੰਡ ਸੇਖਮਾਂਗਾ ...

ਪੂਰੀ ਖ਼ਬਰ »

ਨਗਰ ਨਿਵਾਸੀਆਂ ਨੇ ਮੋਦੀ ਦਾ ਪੁਤਲਾ ਸਾੜਿਆ

ਸੁਲਤਾਨਪੁਰ ਲੋਧੀ, 26 ਅਕਤੂਬਰ (ਹੈਪੀ, ਥਿੰਦ)-ਨਰਿੰਦਰ ਮੋਦੀ ਨੇ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਦੇਸ਼ ਦੇ ਅੰਨਦਾਤਾ ਦੀ ਸਰਕਾਰੇ ਦਰਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ | ਇਹ ਸ਼ਬਦ ਪਿੰਡ ਅੰਮਿ੍ਤਪੁਰ ਵਿਖੇ ਨਰਿੰਦਰ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਸਟਾਫ਼ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ

ਕਪੂਰਥਲਾ, 26 ਅਕਤੂਬਰ (ਵਿ.ਪ੍ਰ.)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ਦੇ ਸਟਾਫ਼ ਮੈਂਬਰਾਂ ਦਾ ਅੱਜ ਕੋਰੋਨਾ ਟੈੱਸਟ ਰੂਰਲ ਮੈਡੀਕਲ ਅਫ਼ਸਰ ਡਾ: ਅਮਨਪ੍ਰੀਤ ਕੌਰ ਤੇ ਹੈਲਥ ਅਫ਼ਸਰ ਸੰਦੀਪ ਗਾਂਧੀ ਦੀ ਅਗਵਾਈ 'ਚ ਸਿਹਤ ਵਿਭਾਗ ਦੀ ਟੀਮ ਨੇ ਕੀਤਾ | ...

ਪੂਰੀ ਖ਼ਬਰ »

ਡੈਮੋਕ੍ਰੈਟਿਕ ਟੀਚਰ ਫ਼ਰੰਟ ਪੰਜਾਬ ਵਲੋਂ ਬੀ.ਪੀ.ਈ.ਓ. ਨੂੰ ਮੰਗ ਪੱਤਰ

ਸੁਲਤਾਨਪੁਰ ਲੋਧੀ, 26 ਅਕਤੂਬਰ (ਥਿੰਦ, ਹੈਪੀ)-ਡੈਮੋਕ੍ਰੇਟਿਕ ਟੀਚਰ ਫ਼ਰੰਟ ਪੰਜਾਬ ਦੇ ਸੱਦੇ 'ਤੇ ਸੁਲਤਾਨਪੁਰ ਲੋਧੀ ਤੋਂ ਜਥੇਬੰਦੀ ਦੇ ਆਗੂ ਹਰਪ੍ਰੀਤ ਪਾਲ ਸਿੰਘ ਦੀ ਅਗਵਾਈ ਹੇਠ ਕੇਂਦਰੀ ਤਨਖ਼ਾਹ ਪੈਟਰਨ ਲਾਗੂ ਕਰਨ ਦੇ ਵਿਰੋਧ 'ਚ ਮੁੱਖ ਮੰਤਰੀ ਪੰਜਾਬ ਦੇ ਨਾਂਅ ...

ਪੂਰੀ ਖ਼ਬਰ »

ਨੌਜਵਾਨ ਵਾਲਮੀਕਿ ਸਭਾ ਵਲੋਂ ਡਾ: ਅੰਬੇਡਕਰ ਦਾ ਆਦਮਕੱਦ ਬੁੱਤ ਸਥਾਪਤ

ਤਲਵੰਡੀ ਚੌਧਰੀਆਂ, 26 ਅਕਤੂਬਰ (ਪਰਸਨ ਲਾਲ ਭੋਲਾ)-ਨੌਜਵਾਨ ਵਾਲਮੀਕਿ ਸਭਾ ਤਲਵੰਡੀ ਚੌਧਰੀਆਂ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਡਾ. ਭੀਮ ਰਾਓ ਅੰਬੇਡਕਰ ਦਾ ਆਦਮ ਕੱਦ ਬੁੱਤ ਸਥਾਪਤ ਕੀਤਾ ਗਿਆ ਜਿਸ ਦਾ ਰੀਬਨ ਕੱਟ ਕੇ ਉਦਘਾਟਨ ਕਰਨ ਦੀ ਰਸਮ ਹਲਕਾ ਵਿਧਾਇਕ ਨਵਤੇਜ ...

ਪੂਰੀ ਖ਼ਬਰ »

ਪ੍ਰਸਿੱਧ ਨਾਟਕਕਾਰ ਡਾ. ਦੇਵਿੰਦਰ ਕੁਮਾਰ ਦਾ ਲਿਖਿਆ ਨਾਟਕ 'ਅੰਨ੍ਹੀ ਜੂਹ ਦਾ ਚਾਨਣ' ਖੇਡਿਆ

ਫਗਵਾੜਾ, 26 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਆਜ਼ਾਦ ਰੰਗਮੰਚ, ਫਗਵਾੜਾ ਵਲੋਂ ਕਲਾ ਭਵਨ ਨਾਟਘਰ, ਫਗਵਾੜਾ ਵਿਖੇ ਪ੍ਰਸਿੱਧ ਨਾਟਕਕਾਰ ਡਾ. ਦੇਵਿੰਦਰ ਕੁਮਾਰ ਦਾ ਲਿਖਿਆ ਨਾਟਕ ਅੰਨ੍ਹੀ ਜੂਹ ਦਾ ਚਾਨਣ ਖੇਡਿਆ ਗਿਆ | ਇਸ ਦਾ ਨਿਰਦੇਸ਼ਨ ਰਣਜੀਤ ਕੁਮਾਰ (ਗਮਨੂੰ) ਨੇ ਕੀਤਾ | ...

ਪੂਰੀ ਖ਼ਬਰ »

ਚੋਣ ਸਾਖਰਤਾ ਸਬੰਧੀ ਆਨਲਾਈਨ ਕੁਇਜ਼ ਮੁਕਾਬਲਾ ਅੱਜ-ਦੀਪਤੀ ਉੱਪਲ

ਕਪੂਰਥਲਾ, 26 ਅਕਤੂਬਰ (ਵਿ.ਪ੍ਰ.)-ਮੁੱਖ ਚੋਣ ਅਧਿਕਾਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਚੋਣ ਸ਼ਾਖਰਤਾ ਸਬੰਧੀ ਆਨਲਾਈਨ ਕੁਇਜ਼ ਮੁਕਾਬਲਾ 27 ਅਕਤੂਬਰ ਨੂੰ ਦੁਪਹਿਰ ਡੇਢ ਵਜੇ ਤੋਂ 2 ਵਜੇ ਤੱਕ ਕਰਵਾਇਆ ਜਾਵੇਗਾ | ਦੀਪਤੀ ਉੱਪਲ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਨੇ ਵਾਹਨਾਂ 'ਤੇ ਰਿਫਲੈਕਟਰ ਲਗਾਏ

ਸੁਲਤਾਨਪੁਰ ਲੋਧੀ, 26 ਅਕਤੂਬਰ (ਨਰੇਸ਼ ਹੈਪੀ, ਥਿੰਦ)-ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਵਲੋਂ ਸਥਾਨਕ ਤਲਵੰਡੀ ਚੌਾਕ ਵਿਖੇ ਇਕ ਵਿਸ਼ੇਸ਼ ਕੈਂਪ ਪ੍ਰਧਾਨ ਲਾਇਨ ਮਨਦੀਪ ਸਿੰਘ ਚੰਦੀ ਦੀ ਅਗਵਾਈ ਹੇਠ ਲਗਾ ਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਸੜਕ ਤੋਂ ਲੰਘ ਰਹੇ ਹਰ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਕਿਸਾਨ ਕਾਨਫ਼ਰੰਸ

ਰਾਹੋਂ, 26 ਅਕਤੂਬਰ (ਬਲਬੀਰ ਸਿੰਘ ਰੂਬੀ)-ਕਿਰਤੀ ਕਿਸਾਨ ਯੂਨੀਅਨ ਤੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਵਲੋਂ ਕਸਬਾ ਰਾਹੋਂ ਵਿਖੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਕਾਨਫ਼ਰੰਸ ਕੀਤੀ ਗਈ | ਕਾਨਫ਼ਰੰਸ 'ਚ ...

ਪੂਰੀ ਖ਼ਬਰ »

ਸੰਤ ਮਾਝਾ ਸਿੰਘ ਖੇਡ ਕਲੱਬ ਵਲੋਂ ਕਬੱਡੀ ਸਿਖਲਾਈ ਕੈਂਪ

ਨਡਾਲਾ, 26 ਅਕਤੂਬਰ (ਮਾਨ)-ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਦੀ ਗਰਾੳਾੂਡ 'ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ, ਕਬੱਡੀ ਪ੍ਰਮੋਟਰਾਂ ਤੇ ਹੋਰ ਖੇਡ ਪ੍ਰੇਮੀਆ ਵਲੋਂ ਸੰਤ ਮਾਝਾ ਸਿੰਘ ਖੇਡ ਕਲੱਬ ਨਡਾਲਾ ਦੇ ਝੰਡੇ ਹੇਠ, ਸੰਤ ਬਾਬਾ ਰੋਸ਼ਨ ਸਿੰਘ ਮਸਕੀਨ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ 31 ਨੂੰ

ਫਗਵਾੜਾ, 26 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਸਮੂਹ ਵਾਲਮੀਕਿ ਭਾਈਚਾਰੇ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸਬੰਧ 'ਚ ਭਗਵਾਨ ਵਾਲਮੀਕਿ ਤੀਰਥ ਅੰਮਿ੍ਤਸਰ ਤੋਂ ਪਾਵਨ ਅਖੰਡ ਜੋਤ ਲਿਆ ਕੇ ਪਲਾਹੀ ਗੇਟ ਮੰਦਰ 'ਚ ਸਥਾਪਤ ਕੀਤੀ ਗਈ | ਇਸ ਮੌਕੇ ਸਮੂਹ ਮੁਹੱਲਾ ...

ਪੂਰੀ ਖ਼ਬਰ »

ਸਿਧਵਾਂ ਦੋਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਡਰਾਈ ਡੇਅ ਮਨਾਇਆ

ਸਿਧਵਾਂ ਦੋਨਾ, 24 ਅਕਤੂਬਰ (ਅਵਿਨਾਸ਼ ਸ਼ਰਮਾ)-ਸਿਵਲ ਸਰਜਨ ਕਪੂਰਥਲਾ ਡਾ: ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਭਰਮਿੰਦਰ ਬੈਂਸ, ਡਾ: ਰਾਜੀਵ ਭਗਤ ਤੇ ਐਸ.ਐਮ.ਓ. ਕਾਲਾ ਸੰਘਿਆਂ ਡਾ: ਰੀਟਾ ਦੀ ਰਹਿਨੁਮਾਈ ਹੇਠ ਮੈਡੀਕਲ ਅਫ਼ਸਰ ...

ਪੂਰੀ ਖ਼ਬਰ »

'ਕਿਸਾਨ ਅੰਦੋਲਨ ਬਨਾਮ ਭਾਰਤੀ ਸੰਵਿਧਾਨ', ਫੈਡਰਲਿਜ਼ਮ ਤੇ ਲੋਕਤੰਤਰ' ਵਿਸ਼ੇ 'ਤੇ ਸੰਵਾਦ

ਫਗਵਾੜਾ, 26 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਭਖਦੇ ਮੁੱਦਿਆਂ ਬਾਰੇ ਵੈੱਬੀਨਾਰ ਕਰਨ ਦੇ ਸਿਲਸਿਲੇ ਨੂੰ ਅੱਗੇ ਤੋਰਦਿਆਂ ਐਤਕੀਂ ਕੋਰੋਨਾ ਸੰਕਟ : 'ਕਿਸਾਨ ਅੰਦੋਲਨ ਬਨਾਮ ਭਾਰਤੀ ਸੰਵਿਧਾਨ, ਫੈਡਰਲਿਜਮ ਤੇ ਲੋਕਤੰਤਰ' ...

ਪੂਰੀ ਖ਼ਬਰ »

ਡੈਮੋਕ੍ਰੈਟਿਕ ਟੀਚਰ ਫ਼ਰੰਟ ਦੇ ਸੱਦੇ 'ਤੇ ਫ਼ਰੰਟ ਦੇ ਆਗੂਆਂ ਵਲੋਂ ਬੀ.ਪੀ.ਈ.ਓ ਨੂੰ ਮੰਗ ਪੱਤਰ

ਕਪੂਰਥਲਾ, 26 ਅਕਤੂਬਰ (ਵਿ.ਪ੍ਰ.)-ਡੈਮੋਕਰੈਟਿਕ ਟੀਚਰ ਫ਼ਰੰਟ ਪੰਜਾਬ ਦੇ ਸੱਦੇ 'ਤੇ ਡੀ.ਟੀ.ਐਫ. ਦੇ ਬਲਾਕ ਕਪੂਰਥਲਾ 2 ਦੇ ਬਲਾਕ ਪ੍ਰਧਾਨ ਅਨਿਲ ਸ਼ਰਮਾ ਤੇ ਸਕੱਤਰ ਅਮਨਪ੍ਰੀਤ ਸਿੰਘ ਦੀ ਅਗਵਾਈ 'ਚ ਜਥੇਬੰਦੀ ਦੇ ਆਗੂਆਂ ਨੇ ਬੀ.ਪੀ.ਈ.ਓ. ਕਪੂਰਥਲਾ 2 ਕੁਲਵੰਤ ਕੌਰ ਨੂੰ ਪੰਜਾਬ ...

ਪੂਰੀ ਖ਼ਬਰ »

ਢਿਲਵਾਂ ਅਧੀਨ ਆਉਂਦੀਆਂ ਮੰਡੀਆਂ 'ਚ ਝੋਨੇ ਦੀ ਖ਼ਰੀਦ ਲਗਪਗ 7.50 ਲੱਖ ਕੁਇੰਟਲ ਹੋਈ

ਢਿਲਵਾਂ, 26 ਅਕਤੂਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਮੁੱਖ ਦਾਣਾ ਮੰਡੀ ਢਿਲਵਾਂ ਸਮੇਤ ਮਾਰਕੀਟ ਕਮੇਟੀ ਢਿਲਵਾਂ ਅਧੀਨ ਆਉਂਦੀਆਂ ਹੋਰਨਾਂ ਮੰਡੀਆਂ 'ਚੋਂ 25 ਅਕਤੂਬਰ ਤੱਕ ਝੋਨੇ ਦੀ ਕੁੱਲ ਖ਼ਰੀਦ 7 ਲੱਖ 51 ਹਜ਼ਾਰ 128 ਕੁਇੰਟਲ ਕੀਤੀ ਜਾ ਚੁੱਕੀ ਹੈ | ਇਸ ਸਬੰਧੀ ਮਾਰਕੀਟ ...

ਪੂਰੀ ਖ਼ਬਰ »

ਮਾਲ ਗੱਡੀਆਂ ਰੋਕਣਾ ਮੋਦੀ ਸਰਕਾਰ ਦੀ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਦੀ ਸਾਜਿਸ਼-ਅਕਾਲੀ ਆਗੂ

ਜਲੰਧਰ, 26 ਅਕਤੂਬਰ (ਮੇਜਰ ਸਿੰਘ)-ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਪੰਜਾਬ ਵਿਚ ਢੋਆ-ਢੁਆਈ ਲਈ ਰੇਲ ਪਟੜੀਆਂ ਖੋਲ੍ਹ ਦੇਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਵਲੋਂ ਮਾਲ ਗੱਡੀਆਂ ਦੀ ਆਵਾਜਾਈ ਨੂੰ ਰੋਕ ਦੇਣ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਕਰਦਿਆਂ ਮੋਦੀ ਸਰਕਾਰ ਵਲੋਂ ...

ਪੂਰੀ ਖ਼ਬਰ »

ਸ਼ੇਖੂਪੁਰ ਵਿਖੇ ਜਿੰਮ ਦਾ ਉਦਘਾਟਨ

ਕਪੂਰਥਲਾ, 26 ਅਕਤੂਬਰ (ਸਡਾਨਾ)-ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਨੇੜੇ ਨੌਜਵਾਨਾਂ ਨੂੰ ਤੰਦਰੁਸਤ ਰੱਖਣ ਦੇ ਮਨੋਰਥ ਨਾਲ ਤੇ ਨਸ਼ਿਆਂ ਤੋਂ ਦੂਰ ਕਰਨ ਲਈ ਬ੍ਰਦਰਜ਼ ਜਿੰਮ ਖੋਲਿ੍ਹਆ ਗਿਆ | ਜਿਸ ਦਾ ਉਦਘਾਟਨ ਨਸ਼ਾ ਛੁਡਾਓ ਕੇਂਦਰ ਦੇ ਇੰਚਾਰਜ ਡਾ: ਸੰਦੀਪ ਭੋਲਾ, ...

ਪੂਰੀ ਖ਼ਬਰ »

ਐਸ.ਐਚ.ਓ. ਅਮਨਪ੍ਰੀਤ ਕੌਰ ਨੇ ਥਾਣਾ ਭੁਲੱਥ ਵਿਖੇ ਲਗਾਏ ਬੂਟੇ

ਭੁਲੱਥ, 26 ਅਕਤੂਬਰ (ਮਨਜੀਤ ਸਿੰਘ ਰਤਨ)-ਐਸ.ਐਚ.ਓ. ਅਮਨਪ੍ਰੀਤ ਕੌਰ ਵਲੋਂ ਥਾਣਾ ਭੁਲੱਥ ਵਿਖੇ ਬੂਟੇ ਲਗਾਏ ਗਏ | ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਸਿਹਤ ਅਤੇ ਵਾਤਾਵਰਣ ਦੀ ਸ਼ੁੱਧਤਾ ਵਾਸਤੇ ਹਰਿਆਲੀ ਦੀ ਬਹੁਤ ਜ਼ਰੂਰਤ ਹੈ ਅਤੇ ਹਰਿਆਲੀ ਤਾਂ ਹੀ ਹੋ ਸਕਦੀ ਹੈ ਜੇਕਰ ਹਰੇ ...

ਪੂਰੀ ਖ਼ਬਰ »

ਬਜਰੰਗ ਦਲ ਨੇ ਫੂਕਿਆ ਮਹਿਬੂਬ ਮੁਫ਼ਤੀ ਤੇ ਫਾਰੁਖ ਅਬਦੁੱਲਾ ਦਾ ਪੁਤਲਾ

ਕਪੂਰਥਲਾ, 26 ਅਕਤੂਬਰ (ਸਡਾਨਾ, ਬਜਾਜ)-ਦੁਸਹਿਰੇ ਦੇ ਤਿਉਹਾਰ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਬਜਰੰਗ ਦਲ ਵਲੋਂ ਅੱਤਵਾਦ ਤੇ ਦੇਸ਼ ਵਿਰੋਧੀ ਆਗੂਆਂ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ | ਸਥਾਨਕ ਸਨਾਤਨ ਧਰਮ ਸਭਾ ਦੇ ਬਾਹਰ ਫਾਰੁਖ ਅਬਦੁੱਲਾ, ਮਹਿਬੂਬਾ ਮੁਫ਼ਤੀ ਤੇ ...

ਪੂਰੀ ਖ਼ਬਰ »

ਕੇਂਦਰੀ ਤਨਖ਼ਾਹ ਪੈਟਰਨ ਵਿਰੁੱਧ 3 ਦੇ ਕਾਦੀਆਂ ਧਰਨੇ ਲਈ ਅਧਿਆਪਕ ਲਾਮਬੰਦ-ਡੀ.ਟੀ.ਐਫ

ਸੁਲਤਾਨਪੁਰ ਲੋਧੀ, 26 ਅਕਤੂਬਰ (ਪ.ਪ ਰਾਹੀਂ)-ਕੈਪਟਨ ਸਰਕਾਰ ਵਲੋਂ ਪੰਜਾਬ ਅੰਦਰ ਲਾਗੂ ਕੀਤੇ ਗਏ ਕੇਂਦਰੀ ਤਨਖ਼ਾਹ ਪੈਟਰਨ ਨੂੰ ਲੈ ਕੇ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਰੋਸ ਦੇ ਚੱਲਦਿਆਂ ਡੀ.ਟੀ.ਐਫ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ 3 ...

ਪੂਰੀ ਖ਼ਬਰ »

ਪਿ੍ੰਸੀਪਲ ਵਜ਼ੀਰ ਸਿੰਘ ਦੀ ਸੇਵਾ ਮੁਕਤੀ 'ਤੇ ਸਕੂਲ ਸਟਾਫ਼ ਵਲੋਂ ਵਿਦਾਇਗੀ

ਬੇਗੋਵਾਲ, 26 ਅਕਤੂਬਰ (ਸੁਖਜਿੰਦਰ ਸਿੰਘ)-ਪਿੰਡ ਨੰਗਲ ਲੁਬਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪਿ੍ੰਸੀਪਲ ਵਜੋਂ ਸੇਵਾਵਾਂ ਨਿਭਾਅ ਰਹੇ ਪਿੰ੍ਰਸੀਪਲ ਵਜ਼ੀਰ ਸਿੰਘ ਨੂੰ ਉਨ੍ਹਾਂ ਦੀ 39 ਸਾਲ ਦੀ ਬੇਦਾਗ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ...

ਪੂਰੀ ਖ਼ਬਰ »

ਜੈ ਦੁਰਗਾ ਜਗਰਾਤਾ ਕਮੇਟੀ ਨੇ ਮਾਤਾ ਦੀ ਚੌਾਕੀ ਕਰਵਾਈ

ਕਪੂਰਥਲਾ, 26 ਅਕਤੂਬਰ (ਸਡਾਨਾ)-ਜੈ ਦੁਰਗਾ ਜਗਰਾਤਾ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਨਰਾਤਿਆਂ ਨੂੰ ਸਮਰਪਿਤ ਮਾਤਾ ਦੀ ਚੌਾਕੀ ਕਰਵਾਈ ਗਈ ਤੇ ਦੁਰਗਾ ਭਜਨ ਮੰਡਲੀ ਨੇ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਮੌਕੇ ਰਾਘਵ ਗਰੁੱਪ ਵਲੋਂ ਭਗਵਾਨ ਸ਼ਿਵ ਦੇ ਰੂਪ 'ਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX