ਤਾਜਾ ਖ਼ਬਰਾਂ


ਭੇਦਭਰੀ ਹਾਲਤ ਵਿਚ ਵਿਆਹੁਤਾ ਦੀ ਮੌਤ
. . .  29 minutes ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਥਾਣਾ ਮਮਦੋਟ (ਫ਼ਿਰੋਜਪੁਰ) ਅਧੀਨ ਆਉਂਦੇ ਪਿੰਡ ਛਾਂਗਾ ਖ਼ੁਰਦ ਵਿਖੇ ਨੌਜਵਾਨ ਵਿਆਹੁਤਾ ਲੜਕੀ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਸਰੋਜ ਰਾਣੀ ਦੇ ਰਿਸ਼ਤੇਦਾਰਾਂ ਵਲੋਂ ਸਹੁਰੇ ਪਰਿਵਾਰ 'ਤੇ...
ਲੁਧਿਆਣਾ ਵਿਚ ਧਾਰਾ 144 ਲਾਗੂ
. . .  49 minutes ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਦੇਰ ਰਾਤ ਇਕ ਹੁਕਮ ਜਾਰੀ ਕਰਕੇ ਪੂਰੇ ਸ਼ਹਿਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਸ਼ਹਿਰ ਵਿਚ ਪੰਜ...
ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅਜਨਾਲਾ ਪੁੱਜੀ ਐਨ.ਐੱਸ.ਜੀ. ਟੀਮ
. . .  about 2 hours ago
ਅਜਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅੱਜ ਐਨ.ਐੱਸ.ਜੀ. ਦੀ ਇਕ ਟੀਮ ਅਜਨਾਲਾ ਪੁੱਜੀ ਹੈ। ਇਸ ਟੀਮ ਦੇ ਮੈਂਬਰਾਂ ਵਲੋਂ ਧਮਾਕੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ...
ਦਿੱਲੀ ਦੀ ਰੋਹਿਣੀ ਅਦਾਲਤ ਨੇ ਲੱਖਾ ਸਿਧਾਣਾ ਨੂੰ ਦਿੱਤੀ ਅਗਾਊਂ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਦੀ ਰੋਹਿਣੀ ਅਦਾਲਤ ਨੇ ਗਣਤੰਤਰ ਦਿਹਾੜੇ ਦੇ ਹਿੰਸਾ ਮਾਮਲੇ ਵਿਚ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੂੰ ਅਗਾਊਂ...
ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਕੀਤਾ ਅਗਵਾ
. . .  about 3 hours ago
ਟੱਲੇਵਾਲ, 17 ਸਤੰਬਰ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਇਕ ਕਾਰ ਸਵਾਰ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ | ਸਾਰਾ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ...
ਸ੍ਰੀ ਹਰਿਮੰਦਰ ਸਾਹਿਬ ਪਰਿਵਾਰ ਸਮੇਤ ਪਹੁੰਚੇ ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ
. . .  about 3 hours ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ) - ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ ਅੱਜ ਸ਼ਾਮ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਐਨ.ਆਈ.ਏ. ਨੇ ਇਕ ਹੌਟਲਾਈਨ ਨੰਬਰ ਕੀਤਾ ਜਾਰੀ, ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਸ਼ਲ ਮੀਡੀਆ 'ਤੇ ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨ ਲਈ ਇਕ ਹੌਟਲਾਈਨ ਨੰਬਰ...
ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕਾਬੂ
. . .  about 3 hours ago
ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਕਾਬੂ ਕੀਤੇ ਗਏ ਹਨ | ਇਹ ਲੁਟੇਰੇ ਸਪਲੈਂਡਰ ਮੋਟਰਸਾਈਕਲ 'ਤੇ ਪਿਸਤੌਲ ...
ਕੈਬਨਿਟ ਮੀਟਿੰਗ ਵਿਚ ਪੰਜਾਬ ਕਸਟਮ ਮਿਲਿੰਗ ਨੀਤੀ ਨੂੰ ਪ੍ਰਵਾਨਗੀ
. . .  about 3 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ | ਇਸ ਦੌਰਾਨ ਸਾਉਣੀ 2021-22 ਲਈ ...
18 ਨਵੇਂ ਸਰਕਾਰੀ ਕਾਲਜਾਂ ਲਈ 160 ਸਹਾਇਕ ਪ੍ਰੋਫੈਸਰਾਂ ਅਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਮਨਜ਼ੂਰੀ
. . .  about 3 hours ago
ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਦੀ ਅਗਵਾਈ ਵਿਚ ਐੱਸ.ਬੀ.ਐੱਸ. ਨਗਰ ਵਿਚ 'ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ....
5 ਬੰਗਲਾਦੇਸ਼ੀ ਨਾਗਰਿਕ ਭਾਰਤੀ ਪਾਸਪੋਰਟ ਸਮੇਤ ਗ੍ਰਿਫ਼ਤਾਰ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਡੀ.ਸੀ.ਪੀ. (ਏਅਰਪੋਰਟ) ਵਿਕਰਮ ਪੋਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ 5 ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ...
ਗਾਇਕ ਹਰਜੀਤ ਹਰਮਨ ਦਾ ਕਹਿਣਾ, ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਰੱਖਣਗੇ ਆਪਣਾ ਪੱਖ
. . .  about 4 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਮਹਿਲਾ ਕਮਿਸ਼ਨ ਵਲੋਂ ਪੰਜਾਬੀ ਗਾਇਕ ਹਰਜੀਤ ਹਰਮਨ ਸਮੇਤ ਕਰਨ ਔਜਲਾ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ...
ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤਾ ਗਿਆ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਰਜਕਾਰੀ ਮੈਜਿਸਟ੍ਰੇਟ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ ਹੈ ...
ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਵੱਡਾ ਬਿਆਨ
. . .  about 4 hours ago
ਚੰਡੀਗੜ੍ਹ, 17 ਸਤੰਬਰ (ਸੁਰਿੰਦਰ ) - ਪੰਜਾਬ ਦੇ ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਕੋਈ ਵੀ ਬਕਾਇਆ...
ਜੰਗਲਾਤ ਮੰਤਰੀ ਦੀ ਰਿਹਾਇਸ਼ ਵਲ ਮਾਰਚ ਕਰਨਗੇ ਜੰਗਲਾਤ ਕਾਮੇ
. . .  about 5 hours ago
ਨਾਭਾ, 17 ਸਤੰਬਰ (ਕਰਮਜੀਤ ਸਿੰਘ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਫ਼ੈਸਲਾ ਕੀਤਾ ਕਿ ਲੰਮੇ ਸਮੇਂ ਤੋ ਕੰਮ ਕਰਦੇ ਕੱਚੇ ਕਾਮੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਜੰਗਲਾਤ ...
ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 1 ਅਕਤੂਬਰ ਤਕ ਮੁਲਤਵੀ
. . .  about 5 hours ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਖ਼ਿਲਾਫ਼ ...
ਮੁੱਖ ਮੰਤਰੀ 20 ਸਤੰਬਰ ਨੂੰ ਬਰਨਾਲਾ ਵਿਖੇ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਰੱਖਣਗੇ ਨੀਂਹ ਪੱਥਰ
. . .  about 5 hours ago
ਬਰਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਲਾਡੀ) - ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ....
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਦਾ ਦੌਰਾ ਕੀਤਾ ਰੱਦ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਚਿਤਾਵਨੀ ਤੋਂ ਬਾਅਦ ਆਪਣਾ ਪਾਕਿਸਤਾਨ ਦਾ ਦੌਰਾ ਰੱਦ ਕਰ...
ਟਿਫ਼ਨ ਬੰਬ ਮਾਮਲੇ ਨਾਲ ਸਬੰਧਿਤ ਗੁਰਮੁਖ ਸਿੰਘ ਰੋਡੇ ਨਾਲ ਜੁੜੇ ਦਰਵੇਸ਼ ਸਿੰਘ 'ਤੇ ਪੁਲਿਸ ਨੇ ਲਾਇਆ ਯੂ. ਏ. ਪੀ. ਏ. ਐਕਟ
. . .  about 5 hours ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਅਸਲਾ ਅਤੇ ਧਮਾਕਾਖ਼ੇਜ਼ ਸਮਗਰੀ ਤੇ ਹੈਰੋਇਨ ਸਮਗਲਿੰਗ ਦੇ ਦੋਸ਼ ਹੇਠ ਮਮਦੋਟ ਪੁਲਿਸ ਵਲੋਂ ਫੜੇ ਗਏ ਨਜ਼ਦੀਕੀ ਪਿੰਡ ਨਿਹਾਲਾ ਕਿਲਚਾ ਵਾਸੀ ਦਰਵੇਸ਼ ਸਿੰਘ ਖ਼ਿਲਾਫ਼ ਪੁਲਿਸ ਵਲੋਂ ...
ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ - ਰਾਘਵ ਚੱਢਾ
. . .  about 5 hours ago
ਨਵੀਂ ਦਿੱਲੀ, 17 ਸਤੰਬਰ - ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ ਕਰਦੇ ਹੋਏ ਆਪ ਦੇ ਆਗੂ ਰਾਘਵ ਚੱਢਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਹੈ | ਜ਼ਿਕਰਯੋਗ ਹੈ ਕਿ ਸਿੱਧੂ ਵਲੋਂ ਖੇਤੀ ...
ਪਿੰਡ ਰਾਮਪੁਰ ਵਿਚ ਖ਼ੁਫ਼ੀਆ ਪੁਲਿਸ ਦੀ ਰੇਡ, ਇਕ ਘਰ ਵਿਚੋਂ ਬਰਾਮਦ ਕੀਤੀ ਖ਼ਾਲਿਸਤਾਨੀ ਸਮਗਰੀ
. . .  about 6 hours ago
ਦੋਰਾਹਾ,17 ਸਤੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਇਕ ਘਰ ਵਿਚ ਖ਼ੁਫ਼ੀਆ ਏਜੰਸੀਆਂ ਨੇ ਸਵੇਰ ਤੋਂ ਛਾਪਾ ਮਾਰਿਆ। ਜਿਸ ਦੇ ਵਿਚ ਕੁਝ ਖ਼ਾਲਸਾਤਾਨੀ ਸਮਗਰੀ ਤੇ ਪ੍ਰਿੰਟਿੰਗ ਪ੍ਰੈੱਸ ਬਰਾਮਦ ਕੀਤੀ ...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੱਲ੍ਹ ਤੋਂ ਸ਼ੁਰੂ
. . .  about 5 hours ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ | ਉਕਤ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ...
ਕਿਸਾਨੀ ਮੁੱਦੇ 'ਤੇ ਅਕਾਲੀ ਦਲ ਮਗਰਮੱਛ ਦੇ ਅੱਥਰੂ ਵਹਾ ਰਿਹਾ - ਰਾਣਾ ਸੋਢੀ
. . .  about 6 hours ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਕਿਸਾਨੀ ਮੁੱਦੇ 'ਤੇ ਮਗਰਮੱਛ ਦੇ ਅੱਥਰੂ ਵਹਾ ਰਿਹਾ ਹੈ ਅਤੇ ਸਿਆਸਤ ਕੀਤੀ ਜਾ ...
ਖੇਤੀ ਕਾਨੂੰਨ ਰੱਦ ਕਰੇ ਕੇਂਦਰ ਸਰਕਾਰ - ਕੈਪਟਨ
. . .  about 6 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਤੀਜੇ ਰਾਜ ਪੱਧਰੀ ਵਰਚੂਅਲ ਕਿਸਾਨ ਮੇਲੇ ਦਾ ਉਦਘਾਟਨ ਕਰਨ ਸਮੇਂ ਮੁੱਖ ਮੰਤਰੀ ਵਲੋਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਲਈ ਕਿਹਾ...
ਸਿੱਧੂ ਦਾ ਆਪ ਅਤੇ ਅਕਾਲੀ ਦਲ 'ਤੇ ਨਿਸ਼ਾਨਾ
. . .  about 6 hours ago
ਚੰਡੀਗੜ੍ਹ, 17 ਸਤੰਬਰ - ਨਵਜੋਤ ਸਿੰਘ ਸਿੱਧੂ ਵਲੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜੋ ਰੋਸ ਮਾਰਚ ਕੀਤਾ ਜਾ ਰਿਹਾ ਹੈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਕੱਤਕ ਸੰਮਤ 552

ਲੁਧਿਆਣਾ

ਡਿਪਟੀ ਕਮਿਸ਼ਨਰ ਵਲੋਂ ਮਹਾਂਮਾਰੀ ਕਰਕੇ ਪ੍ਰਭਾਵਿਤ ਹੋਏ ਕਾਰਜਾਂ ਨੂੰ ਮੁੜ ਲੀਹਾਂ 'ਤੇ ਲਿਆਉਣ ਦੀ ਹਦਾਇਤ

ਲੁਧਿਆਣਾ, 27 ਅਕਤੂਬਰ (ਪੁਨੀਤ ਬਾਵਾ)- ਸਥਾਨਕ ਬਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅ ਧਿਕਾਰੀਆਂ ਨਾਲ ਮਹੀਨਾਵਾਰ ਉਚ ਪੱਧਰੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਜਿੱਥੇ ਵਿਭਾਗਾਂ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ਉੱਥੇ ...

ਪੂਰੀ ਖ਼ਬਰ »

ਪੀ. ਏ. ਯੂ. ਦੇ ਮੁਲਾਜ਼ਮਾਂ ਵਲੋਂ ਕਲਮ ਛੋੜ ਹੜਤਾਲ ਦੌਰਾਨ ਆਈ. ਏ. ਐਸ. ਅਧਿਕਾਰੀ ਨੂੰ ਰਜਿਸਟਰਾਰ ਲਗਾਉਣ ਦੀ ਮੰਗ

ਲੁਧਿਆਣਾ, 27 ਅਕਤੂਬਰ (ਪੁਨੀਤ ਬਾਵਾ)- ਪੀ.ਏ.ਯੂ. ਇੰਪਲਾਈਜ਼ ਯੂਨੀਅਨ, ਪੀ.ਏ.ਯੂ ਟੀਚਰਜ਼ ਐਸੋਸੀਏਸ਼ਨ ਅਤੇ ਪੀ.ਏ.ਯੂ. ਫੋਰਥ ਕਲਾਸ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪਿਛਲੇ 15 ਦਿਨਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਅੱਜ 15ਵੇਂ ਦਿਨ ਕਲਮ ਛੋੜ ...

ਪੂਰੀ ਖ਼ਬਰ »

-ਮਾਮਲਾ ਡੀਜ਼ਲ 'ਚ ਹੇਰਾਫੇਰੀ ਕਰਦੇ ਫੜੇ ਡਰਾਈਵਰ ਦਾ-

ਵਿਰੋਧੀ ਧਿਰ ਦੇ ਕੌਾਸਲਰਾਂ ਨੇ ਉਚ ਪੱਧਰੀ ਜਾਂਚ ਕਰਾਉਣ ਦੀ ਕੀਤੀ ਮੰਗ

ਲੁਧਿਆਣਾ, 27 ਅਕਤੂਬਰ (ਅਮਰੀਕ ਸਿੰਘ ਬੱਤਰਾ)- ਮੱਛਰ ਮਾਰ ਦਵਾਈ ਦੇ ਛਿੜਕਾਅ ਲਈ ਫੋਗਿੰਗ ਮਸ਼ੀਨ 'ਚ ਪੈਟਰੋਲ ਪੰਪ ਤੋਂ ਘੱਟ ਡੀਜ਼ਲ ਪਵਾ ਕੇ ਵੱਧ ਦੀ ਪਰਚੀ ਦੇ ਰਹੇ ਇਕ ਆਟੋ ਡਰਾਈਵਰ ਨੂੰ ਪਿਛਲੇ ਹਫਤੇ ਮੇਅਰ ਬਲਕਾਰ ਸਿੰਘ ਸੰਧੂ ਵਲੋਂ ਫੜੇ ਜਾਣ 'ਤੇ ਆਊਟਸੋਰਸ ਦੇ ਕੰਮ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਸਮਾਗਮ 29 ਨੂੰ - ਅਸ਼ਵਨੀ ਸਹੋਤਾ

ਲੁਧਿਆਣਾ, 27 ਅਕਤੂਬਰ (ਕਵਿਤਾ ਖੁੱਲਰ)- ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਦੀ ਲੋਕਲ ਸ਼ਾਖਾ ਵਲੋਂ ਰਾਸ਼ਟਰੀ ਸਰਵਾਉਚ ਨਿਰਦੇਸ਼ ਅਸ਼ਵਨੀ ਸਹੋਤਾ ਦੀ ਪ੍ਰਧਾਨਗੀ ਹੇਠ 'ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ 29 ਅਕਤੂਬਰ ਨੂੰ ਕਰਵਾਏ ਜਾਣ ਵਾਲੇ ਸਮਾਗਮ ...

ਪੂਰੀ ਖ਼ਬਰ »

ਪ੍ਰਮਾਣਿਤ ਕਿਸਮਾਂ ਕਣਕ ਦਾ ਸਬਸਿਡੀ ਬੀਜ ਖੇਤੀਬਾੜੀ ਵਿਭਾਗ ਬਲਾਕ ਦਫ਼ਤਰਾਂ 'ਚ ਮੁਹੱਈਆ- ਡਾ: ਬੈਨੀਪਾਲ

ਮੁੱਲਾਂਪੁਰ-ਦਾਖਾ, 27 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਦੀ ਹਾੜ੍ਹੀ ਪ੍ਰਮੁੱਖ ਫ਼ਸਲ ਕਣਕ ਦੀ ਵਧੀਆ ਪੈਦਾਵਾਰ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਕਿਸਮਾਂ ਐੱਚ.ਡੀ-2967, ਪੀ.ਬੀ.ਡਬਲਿਊ-725, ਐੱਚ.ਡੀ- 3086, ਡਬਲਿਊ.ਐੱਚ-1105 ਆਦਿ ਬੀਜ ਖੇਤੀਬਾੜੀ ...

ਪੂਰੀ ਖ਼ਬਰ »

ਡੇਂਗੂ ਪੀੜ੍ਹਤ 49 ਹੋਰ ਮਰੀਜ਼ ਸਾਹਮਣੇ ਆਏ

ਲੁਧਿਆਣਾ, 27 ਅਕਤੂਬਰ (ਸਲੇਮਪੁਰੀ)- ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਅੱਜ ਸ਼ੱਕੀ ਡੇਂਗੂ ਬੁਖਾਰ ਤੋਂ ਪੀੜ੍ਹਤ 40 ਹੋਰ ਨਵੇਂ ਮਰੀਜ਼ ਸਾਹਮਣੇ ਆਉਣ ਪਿੱਛੋਂ ਸ਼ੱਕੀ ਡੇਂਗੂ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 1881 ਤੱਕ ਪਹੁੰਚ ਗਿਆ ਹੈ ਜਦਕਿ ਜ਼ਿਲ੍ਹਾ ...

ਪੂਰੀ ਖ਼ਬਰ »

ਕੋਰੋਨਾ ਕਾਰਨ 5 ਮਰੀਜ਼ਾਂ ਨੇ ਦੰਮ ਤੋੜਿਆ, 61 ਨਵੇਂ ਮਾਮਲੇ

ਲੁਧਿਆਣਾ, 27 ਅਕਤੂਬਰ (ਸਲੇਮਪੁਰੀ)-ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਅੱਜ 5 ਮਰੀਜ਼ਾਂ ਦੀ ਮੌਤ ਹੋ ਗਈ ਹੈ, ਮਰੀਜ਼ਾਂ ਵਿਚ 65 ਸਾਲਾ ਉਮਰ ਦੀ ਔਰਤ ਵਾਸੀ ਪਿੰਡ ਮੇਲੋ ਦੀ ਰਹਿਣ ਵਾਲੀ ਸੀ ਜਦਕਿ ...

ਪੂਰੀ ਖ਼ਬਰ »

ਮਾਲ ਗੱਡੀਆਂ ਦੀ ਆਵਾਜਾਈ ਬੰਦ ਹੋਣ ਕਰਕੇ ਹੌਜ਼ਰੀ ਉਦਯੋਗ ਤਬਾਹੀ ਵੱਲ ਵਧਿਆ-ਰਾਣਾ

ਲੁਧਿਆਣਾ, 27 ਅਕਤੂਬਰ (ਪੁਨੀਤ ਬਾਵਾ)- ਹਜ਼ੂਰੀ ਰੋਡ ਹੌਜ਼ਰੀ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਹਰਕੀਰਤ ਸਿੰਘ ਰਾਣਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਆਪਣੇ ਸੰਬੋਧਨ ਦੌਰਾਨ ਸ.ਰਾਣਾ ਨੇ ਕਿਹਾ ਕਿ ਹੌਜ਼ਰੀ ਸਨਅਤਕਾਰਾਂ ਦਾ ਕੋਰੋਨਾ ਕਰਕੇ ਪਹਿਲਾਂ ਗਰਮੀ ਦਾ ...

ਪੂਰੀ ਖ਼ਬਰ »

5 ਨਵੰਬਰ ਦੇ ਚੱਕਾ ਜਾਮ ਤੇ 26-27 ਨਵੰਬਰ ਦਿੱਲੀ ਚਲੋ ਮੁਹਿੰਮ ਨੂੰ ਕਾਮਯਾਬ ਕਰਾਂਗੇ-ਕਾਦੀਆਂ

ਲੁਧਿਆਣਾ, 27 ਅਕਤੂਬਰ (ਪੁਨੀਤ ਬਾਵਾ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਵਿਚ 250 ਕਿਸਾਨ ਜਥੇਬੰਦੀਆਂ ਵਲੋ ਮੀਟਿੰਗ ਕਰਕੇ ਜੋ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ 5 ਨੰਵਬਰ ਨੂੰ ...

ਪੂਰੀ ਖ਼ਬਰ »

ਕਾਂਗਰਸ ਵਾਰਡ ਨੰਬਰ 18 ਦੀ ਪ੍ਰਧਾਨ ਸੰਗੀਤਾ ਦੂਬੇ ਭਾਜਪਾ 'ਚ ਸ਼ਾਮਿਲ

 ਲੁਧਿਆਣਾ, 27 ਅਕਤੂਬਰ (ਪੁਨੀਤ ਬਾਵਾ)- ਕਾਂਗਰਸ ਦੀ ਵਾਰਡ ਨੰਬਰ 18 ਦੀ ਪ੍ਰਧਾਨ ਸੰਗੀਤਾ ਦੂਬੇ ਉਰਫ਼ ਸੋਨੀਆ ਦੂਬੇ ਨੇ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਸ੍ਰੀਮਤੀ ਦੂਬੇ ਫ਼ੋਕਲ ਪੁਆਇੰਟ ਮੰਡਲ ਦੇ ਇੰਚਾਰਜ ਨਵਲ ਜੈਨ ...

ਪੂਰੀ ਖ਼ਬਰ »

ਬਜੁਰਗ ਔਰਤ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਿਵੀਜ਼ਨ ਨੰਬਰ ਦੋ ਦੇ ਘੇਰੇ ਅੰਦਰ ਪੈਂਦੇ ਇਲਾਕੇ ਜਗਰਾਓਾ ਪੁਲ 'ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇਕ ਬਜੁਰਗ ਔਰਤ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਟੂਰਨਾਮੈਂਟ 'ਚ ਭਾਈ ਹਿੰਮਤ ਸਿੰਘ ਨਗਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ

ਇਯਾਲੀ/ਥਰੀਕੇ, 27 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਕਿ੍ਕਟ ਖਿਡਾਰੀ ਸਵ: ਪਵਨਦੀਪ ਦੀ ਯਾਦ ਵਿਚ ਬਾੜੇਵਾਲ ਯੂਥ ਕਲੱਬ ਵਲੋਂ ਪਿੰਡ ਬਾੜੇਵਾਲ ਵਿਖੇ ਕਰਵਾਏ ਚੋਥੇ ਟੂਰਨਾਮੈਂਟ 'ਚ ਪਿੰਡ ਭਾਈ ਹਿੰਮਤ ਸਿੰਘ ਨਗਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ 21 ਹਜ਼ਾਰ ਰੁਪਏ ...

ਪੂਰੀ ਖ਼ਬਰ »

ਅੰਗਰੇਜ਼ੀ ਆਨਰਜ਼ 'ਚੋਂ ਜਸਨੂਰ ਨੇ ਯੂਨੀਵਰਸਿਟੀ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ

ਲੁਧਿਆਣਾ, 27 ਅਕਤੂਬਰ (ਪੁਨੀਤ ਬਾਵਾ)- ਪੰਜਾਬ ਯੂਨੀਵਰਸਿਟੀ ਵਿਚੋਂ ਅੰਗਰੇਜੀ ਆਲਰਜ਼ ਦੇ ਐਲਾਨੇ ਗਏ ਨਤੀਜੇ ਵਿਚ ਰਾਮਗੜ੍ਹੀਆ ਕੰਨਿਆ ਕਾਲਜ ਦੀ ਵਿਦਿਆਰਥਣ ਜਸਨੂਰ ਪੁਰੀ ਨੇ 800 ਵਿਚੋਂ 634 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ...

ਪੂਰੀ ਖ਼ਬਰ »

ਖ਼ਤਰਨਾਕ ਲੁਟੇਰਾ ਗਰੋਹ ਦਾ ਸਰਗਨਾ ਗਿ੍ਫ਼ਤਾਰ

ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਮੋਤੀ ਨਗਰ ਦੀ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ ਸਰਗਨੇ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 14 ਮੋਬਾਈਲ, ਸਕੂਟਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ...

ਪੂਰੀ ਖ਼ਬਰ »

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਤੇ 8ਵੀਂ ਤੱਕ ਦੇ ਚੱਲ ਰਹੇ ਈ-ਐਫੀਲੀਏਟਿਡ ਸਕੂਲਾਂ ਲਈ ਨਵੀਆਂ ਸ਼ਰਤਾਂ ਲਾਗੂ ਕੀਤੇ ਜਾਣ ਦਾ ਵਿਰੋਧ ਸ਼ੁਰੂ

ਲੁਧਿਆਣਾ, 27 ਅਕਤੂਬਰ (ਅਮਰੀਕ ਸਿੰਘ ਬੱਤਰਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਵੀਂ ਅਤੇ 8ਵੀਂ ਤੱਕ ਚੱਲ ਰਹੇ ਈ-ਐਫੀਲੀਏਸ਼ਨ ਸਕੂਲਾਂ ਲਈ ਨਵੀਆਂ ਸ਼ਰਤਾਂ ਲਗਾਏ ਜਾਣ ਦਾ ਵਿਰੋਧ ਕਰਦੇ ਹੋਏ ਐਸੋਸੀਏਟਿਡ ਸਕੂਲ ਸੰਗਠਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਪੰਜਾਬ ...

ਪੂਰੀ ਖ਼ਬਰ »

ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਕਰਨਾਲ ਬੰਟ ਮੁਕਤ ਬੀਜ ਵਰਤਣ ਦੀ ਪੀ.ਏ.ਯੂ. ਮਾਹਿਰਾਂ ਨੇ ਦਿੱਤੀ ਸਲਾਹ

ਲੁਧਿਆਣਾ, 27 ਅਕਤੂਬਰ (ਪੁਨੀਤ ਬਾਵਾ)- ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਨਰਿੰਦਰ ਸਿੰਘ ਪੀ.ਏ.ਯੂ. ਲੁਧਿਆਣਾ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਕਰਨਾਲ ਬੰਟ ਮੁਕਤ ਬੀਜ ਵਰਤਣ ਦੀ ਸਲਾਹ ਦਿੱਤੀ ਹੈ, ਕਣਕ ਦੀਆਂ ਡਬਲਿਯੂ.ਐਚ.ਡੀ. 943 ਅਤੇ ਪੀ.ਡੀ.ਡਬਲਿਯੂ. 291 ਕਿਸਮਾਂ ...

ਪੂਰੀ ਖ਼ਬਰ »

ਪਾਵਰਕਾਮ ਦੇ ਸੇਵਾਮੁਕਤ ਐਸ. ਡੀ. ਓ. ਨੇ ਅਧਿਕਾਰੀਆਂ 'ਤੇ ਪ੍ਰੇਸ਼ਾਨ ਕਰਨ ਦਾ ਲਗਾਇਆ ਦੋਸ਼

ਲੁਧਿਆਣਾ, 27 ਅਕਤੂਬਰ (ਅਮਰੀਕ ਸਿੰਘ ਬੱਤਰਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੇਵਾਮੁਕਤ ਐਸ.ਡੀ.ਓ. ਬਲਵਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਵਲੋਂ ਸੂਚਨਾ ਅਧਿਕਾਰ ਐਕਟ ਤਹਿਤ ਮੰਗੀ ਜਾਣਕਾਰੀ ਮੁਹੱਈਆ ਕਰਾਉਣ ਦੀ ਬਜਾਏ ਅਧਿਕਾਰੀਆਂ ਵਲੋਂ ...

ਪੂਰੀ ਖ਼ਬਰ »

ਹੀਰੋ ਸਾਈਕਲ ਮਜ਼ਦੂਰ ਯੂਨੀਅਨ ਦੀ ਚੋਣ 1 ਨਵੰਬਰ ਨੂੰ ਕਰਵਾਉਣ ਦਾ ਫ਼ੈਸਲਾ

ਲੁਧਿਆਣਾ, 27 ਅਕਤੂਬਰ (ਪੁਨੀਤ ਬਾਵਾ)- ਲਾਲ ਝੰਡਾ ਹੀਰੋ ਸਾਈਕਲ ਮਜ਼ਦੂਰ ਯੂਨੀਅਨ (ਸੀਟੂ) ਦੇ ਪ੍ਰਧਾਨ ਕਾਮਰੇਡ ਰਮੇਸ਼ ਕੁਮਾਰ ਤੇ ਸਕੱਤਰ ਨੀਰਜ ਕੁਮਾਰ ਨੇ ਦੱਸਿਆ ਕਿ ਯੂਨੀਅਨ ਦੀ ਚੋਣ 1 ਨਵੰਬਰ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਸਬੰਧੀ ਸਾਰੀ ਰੂਪ ਰੇਖਾ ...

ਪੂਰੀ ਖ਼ਬਰ »

ਜੂਝਾਰ ਨਗਰ ਤੇ ਸੂਰਜ ਨਗਰ 'ਚ ਗਲੀਆਂ ਬਣਾਉਣ ਦੇ ਕੰਮ ਦਾ ਉਦਘਾਟਨ

ਡਾਬਾ/ਲੁਹਾਰਾ, 27 ਅਕਤੂਬਰ (ਕੁਲਵੰਤ ਸਿੰਘ ਸੱਪਲ) - ਵਾਰਡ ਨੰਬਰ 36 ਵਿਚ ਲੋਕ ਇਨਸਾਫ ਪਾਰਟੀ ਦੇ ਕੌਾਸਲਰ ਹਰਵਿੰਦਰ ਸਿੰਘ ਕਲੇਰ ਤੇ ਸਮੂਹ ਮੁਹੱਲਾ ਵਾਸੀਆਂ ਵਲੋਂ ਵਿਕਾਸ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਪ੍ਰੀਤ ਨਗਰ, ਸੂਰਜ ਨਗਰ ਅਤੇ ਜੁਝਾਰ ਨਗਰ ਦੀਆਂ ਗਲੀਆਂ ਦੇ ਕੰਮ ...

ਪੂਰੀ ਖ਼ਬਰ »

ਹਲਕੇ 'ਚ ਬਾਜਵਾ ਦੇ ਮੁੜ ਸਰਗਰਮ ਹੋਣ ਨਾਲ ਵਰਕਰਾਂ 'ਚ ਭਾਰੀ ਜੋਸ਼- ਬੱਲੂ

ਭਾਮੀਆਂ ਕਲਾਂ, 27 ਅਕਤੂਬਰ (ਜਤਿੰਦਰ ਭੰਬੀ)- ਪਿਛਲੇ ਦਿਨਾਂ ਵਿਚ ਕਾਂਗਰਸ ਦੇ ਸੀਨੀਅਰ ਆਗੂ ਵਿਕਰਮ ਬਾਜਵਾ ਵਲੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਵਿੱਚ ਕਾਂਗਰਸ ਦੇ ਵਰਕਰਾਂ, ਸਮਰਥਕਾਂ ਅਤੇ ਪਿੰਡ-2 ਪੰਚਾਂ, ਸਰਪੰਚਾਂ ਨਾਲ ਰਾਬਤਾ ਕਾਇਮ ਕਰਨ ਉਪਰੰਤ ਜੋ ਮੀਟਿੰਗਾਂ ਦਾ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ 'ਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ

ਆਲਮਗੀਰ, 27 ਅਕਤੂਬਰ (ਜਰਨੈਲ ਸਿੰਘ ਪੱਟੀ)- ਗੁਰੂ ਨਾਨਕ ਦੇਵ ਇੰਜੀਨਿਅਰਿੰਗ ਕਾਲਜ ਦੇ ਐਮ.ਬੀ.ਏ. ਵਿਭਾਗ ਨੇ 15 ਰੋਜ਼ਾ ਏ.ਆਈ.ਸੀ.ਟੀ.ਈ. ਨਵੀਂ ਦਿੱਲੀ ਸਪਾਂਸਰਡ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਾਲਜ ਪਿ੍ੰਸੀਪਲ ਡਾ. ਸਹਿਜਪਾਲ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ...

ਪੂਰੀ ਖ਼ਬਰ »

ਸ਼ੋਭਾ ਯਾਤਰਾ ਸਬੰਧੀ ਸਮੂਹ ਤਿਆਰੀਆਂ ਹੋਈਆਂ ਮੁਕੰਮਲ- ਚੌਧਰੀ/ਦਾਵਿ੍ੜ
ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ 31ਵੀਂ ਸ਼ੋਭਾ ਯਾਤਰਾ 30 ਨੂੰ - ਵਿਜੇ ਦਾਨਵ

ਲੁਧਿਆਣਾ 27 ਅਕਤੂਬਰ (ਕਵਿਤਾ ਖੁੱਲਰ)- ਲੁਧਿਆਣਾ ਕਲੱਬ ਵਿਖੇ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਦੇ ਰਾਸ਼ਟਰੀ ਮੁੱਖ ਸੰਚਾਲਕ ਵਿਜੈ ਦਾਨਵ ਦੀ ਅਗਵਾਈ ਹੇਠ ਮੀਟਿੰਗ ਹੋਈ | ਇਸ ਮੌਕੇ ਰਾਸ਼ਟਰੀ ਸੰਚਾਲਕ ਚੌਧਰੀ ਯਸ਼ਪਾਲ, ਨੇਤਾ ਜੀ ਸੋਂਧੀ ਰਾਸ਼ਟਰੀ ਜਨਰਲ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ 31ਵੀਂ ਸ਼ੋਭਾ ਯਾਤਰਾ 30 ਨੂੰ - ਵਿਜੇ ਦਾਨਵ

ਲੁਧਿਆਣਾ 27 ਅਕਤੂਬਰ (ਕਵਿਤਾ ਖੁੱਲਰ)- ਲੁਧਿਆਣਾ ਕਲੱਬ ਵਿਖੇ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਦੇ ਰਾਸ਼ਟਰੀ ਮੁੱਖ ਸੰਚਾਲਕ ਵਿਜੈ ਦਾਨਵ ਦੀ ਅਗਵਾਈ ਹੇਠ ਮੀਟਿੰਗ ਹੋਈ | ਇਸ ਮੌਕੇ ਰਾਸ਼ਟਰੀ ਸੰਚਾਲਕ ਚੌਧਰੀ ਯਸ਼ਪਾਲ, ਨੇਤਾ ਜੀ ਸੋਂਧੀ ਰਾਸ਼ਟਰੀ ਜਨਰਲ ...

ਪੂਰੀ ਖ਼ਬਰ »

ਨਾਭਾ ਦੇ ਰੋਸ ਧਰਨੇ 'ਚ ਵੱਡੇ ਜਥੇ ਸਮੇਤ ਸ਼ਿਵਾਲਿਕ ਦੀ ਅਗਵਾਈ ਹੇਠ ਜਾਵਾਂਗੇ-ਅਕਾਲੀ ਆਗੂ

ਆਲਮਗੀਰ, 27 ਅਕਤੂਬਰ (ਜਰਨੈਲ ਸਿੰਘ ਪੱਟੀ)- ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ 2 ਨਵੰਬਰ ਨੂੰ ਨਾਭਾ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ਾਲ ਰੋਸ ਧਰਨਾ ਦੇ ਕੇ ਸੂਬਾ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨੀਂਦਰ ਤੋਂ ਜਗਾਇਆ ਜਾਵੇਗਾ ਤੇ ਧਰਮਸੋਤ 'ਤੇ ਕੇਸ ...

ਪੂਰੀ ਖ਼ਬਰ »

ਸਿੱਖੀ ਭੇਖ 'ਚ ਸਿੱਖੀ ਦਾ ਘਾਣ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਹੋਣ ਦੀ ਲੋੜ- ਅਕਾਲੀ ਆਗੂ

ਇਯਾਲੀ/ਥਰੀਕੇ, 27 ਅਕਤੂਬਰ (ਮਨਜੀਤ ਸਿੰਘ ਦੁੱਗਰੀ)- ਪਿਛਲੇ ਦਿਨੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਵਾਪਰੀ ਮੰਦਭਾਗੀ ਘਟਨਾ ਸਿੱਖੀ ਭੇਖ 'ਚ ਸਿੱਖੀ ਦਾ ਘਾਣ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਸੋਚੀ ਸਮਝੀ ਸਾਜ਼ਿਸ ਸੀ, ਜਿਸ ਦੌਰਾਨ ਅਖੌਤੀ ਸਤਿਕਾਰ ਕਮੇਟੀ ਨੇ ਸ੍ਰੀ ...

ਪੂਰੀ ਖ਼ਬਰ »

ਕੋਵਿਡ-19 ਦੌਰਾਨ ਸ਼ਾਨਦਾਰ ਸਿਹਤ ਸੇਵਾਵਾਂ ਨਿਭਾਉਣ ਬਦਲੇ ਐਸ. ਐਮ. ਓ. ਦਾ ਸਨਮਾਨ

ਲੁਧਿਆਣਾ, 27 ਅਕਤੂਬਰ (ਸਲੇਮਪੁਰੀ)- ਕੋਵਿਡ-19 ਦੇ ਚੱਲਦਿਆਂ ਸਿਹਤ ਵਿਭਾਗ ਵਿਚ ਤਾਇਨਾਤ ਡਾਕਟਰਾਂ, ਨਰਸਿੰਗ ਸਟਾਫ, ਪੈਰਾਮੈਡੀਕਲ ਸਟਾਫ ਅਤੇ ਚੌਥਾ ਦਰਜਾ ਮੁਲਾਜ਼ਮਾਂ ਵਲੋਂ ਮਰੀਜ਼ਾਂ ਦੀ ਜਾਨ ਬਚਾਉਣ ਲਈ ਸਭ ਤੋਂ ਅੱਗੇ ਹੋ ਕੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਦੀ ...

ਪੂਰੀ ਖ਼ਬਰ »

ਪੰਜਾਬੀ ਲੋਕਧਾਰਾ ਗਰੁੱਪ ਦੀ ਮੀਟਿੰਗ, ਪੁਸਤਕ 'ਵੀਰ ਗਾਥਾ' ਲੋਕ ਅਰਪਣ

ਲੁਧਿਆਣਾ, 27 ਅਕਤੂਬਰ (ਕਵਿਤਾ ਖੁੱਲਰ)- ਪੰਜਾਬੀ ਲੋਕਧਾਰਾ ਗਰੁੱਪ ਦੀ ਅਹਿਮ ਮੀਟਿੰਗ ਪ੍ਰਧਾਨ ਸੁਖਪਾਲ ਸਿੰਘ ਜੱਸਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿਖੇ ਹੋਈ ਜਿਸ ਵਿਚ ਪੰਜਾਬੀ ਦੇ ਉੱਘੇ ਲੇਖਕ ਜਨਮੇਜਾ ਸਿੰਘ ਜੌਹਲ ਤੇ ਗਰੁੱਪ ਦੇ ਐਡਮਿਨ ਗੁਰਸੇਵਕ ਸਿੰਘ ਧੌਲਾ ...

ਪੂਰੀ ਖ਼ਬਰ »

ਟਾਂਡਾ 'ਚ ਪ੍ਰਵਾਸੀ ਮਜ਼ਦੂਰ ਦੀ ਧੀ ਦੀ ਜਬਰ ਜਨਾਹ ਤੋਂ ਬਾਅਦ ਜਿਊਾਦਾ ਸਾੜ ਕੇ ਕੀਤੀ ਹੱਤਿਆ ਸੂਬਾ ਸਰਕਾਰ ਦੇ ਮੱਥੇ 'ਤੇ ਕਲੰਕ- ਰਾਜੇਸ਼ ਮਿਸ਼ਰਾ

ਲੁਧਿਆਣਾ, 27 ਅਕਤੂਬਰ (ਕਵਿਤਾ ਖੁੱਲਰ)- ਸ਼੍ਰੋਮਣੀ ਅਕਾਲੀ ਦਲ ਦੇ ਮਜ਼ਦੂਰ ਅਤੇ ਪ੍ਰਵਾਸੀ ਭਾਈਚਾਰੇ ਦੇ ਸੀਨੀਅਰ ਆਗੂ ਰਾਜੇਸ਼ ਮਿਸ਼ਰਾ ਨੇ ਬੀਤੇ ਦਿਨ ਪੰਜਾਬ ਦੇ ਟਾਂਡਾ ਵਿਚ ਪ੍ਰਵਾਸੀ ਮਜ਼ਦੂਰ ਦੀ ਨਾਬਾਲਿਗ ਬੇਟੀ ਦੀ ਜਬਰ ਜਨਾਹ ਤੋਂ ਬਾਅਦ ਜਿਊਾਦਾ ਸਾੜ ਕੇ ਕੀਤੀ ...

ਪੂਰੀ ਖ਼ਬਰ »

ਹੈਰੋਇਨ ਸਮੇਤ 1 ਗਿ੍ਫ਼ਤਾਰ

ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਹੈਰੋਇਨ ਬਰਾਮਦ ਕੀਤੀ ਹੈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਸ਼ਿਵਮ ਰੰਧਾਵਾ ਵਾਸੀ ...

ਪੂਰੀ ਖ਼ਬਰ »

ਮਾਲ ਗੱਡੀਆਂ ਨੂੰ ਬੰਦ ਕਰਨਾ ਭਾਜਪਾ ਦੀ ਕੋਝੀ ਰਾਜਨੀਤੀ ਦਾ ਹਿੱਸਾ- ਸਿੱਧੂ

ਲੁਧਿਆਣਾ, 27 ਅਕਤੂਬਰ (ਕਵਿਤਾ ਖੁੱਲਰ)- ਕੇਂਦਰ ਸਰਕਾਰ ਵਲੋਂ ਆਏ ਦਿਨ ਤਾਨਾਸ਼ਾਹੀ ਵਾਲੇ ਲਏ ਜਾ ਰਹੇ ਫੈਸਲਿਆਂ ਦਾ ਲੋਕਤੰਤਰ ਵਿਚ ਕੋਈ ਸਥਾਨ ਨਹੀਂ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਹਲਕਾ ਆਤਮ ਨਗਰ ਕਾਂਗਰਸ ਦੇ ...

ਪੂਰੀ ਖ਼ਬਰ »

ਸ਼ਟਾਰ ਕਾਲੋਨੀ ਵਿਖੇ ਸੀਵਰੇਜ ਪਾਈਪ ਲਾਈਨ ਦੇ ਕੰਮ ਦੀ ਸ਼ੁਰੂਆਤ

ਫੁੱਲਾਂਵਾਲ, 27 ਅਕਤੂਬਰ (ਮਨਜੀਤ ਸਿੰਘ ਦੁੱਗਰੀ)- ਪ੍ਰੀਤ ਵਿਹਾਰ ਦੀ ਪੰਚਾਇਤ ਵਲੋਂ ਸਟਾਰ ਕਾਲੋਨੀ ਵਾਰਡ ਨੰਬਰ-5 ਦੇ ਅਧੂਰੇ ਰਹਿੰਦੇ ਸੀਵਰੇਜ਼ ਪਾਈਪ ਲਾਈਨ ਦੇ ਕੰਮ ਦੀ ਸ਼ੁਰੂਆਤ ਹਲਕਾ ਵਧਾਇਕ ਕੁਲਦੀਪ ਸਿੰਘ ਵੈਦ, ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਯਤਨਾਂ ਸਦਕਾ ਸੀਨੀਅਰ ਕਾਂਗਰਸੀ ਆਗੂ ਕੇ.ਪੀ. ਰਾਣਾ ਅਤੇ ਸਰਪੰਚ ਸ਼ੁਸੀਲਾ ਰਾਣੀ ਵਲੋਂ ਸ਼ੁਰੂਆਤ ਕੀਤੀ ਗਈ | ਇਸ ਮੌਕੇ ਰਾਣਾ ਨੇ ਪਿੰਡ ਵਾਸੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜ ਜਲਦ ਹੀ ਮੁਕੰਮਲ ਕਰਕੇ ਪਿੰਡ ਨੂੰ ਸੁੰਦਰ ਦਿੱਖ ਦਿੱਤੀ ਜਾਵੇਗੀ | ਪੰਚਾਇਤ ਪਾਸ ਫੰਡਾਂ ਦੀ ਕੋਈ ਕਮੀ ਨਹੀਂ ਹੈ, ਸਿਰਫ ਕੋਰੋਨਾ ਕਾਲ ਦੇ ਚਲਦਿਆਂ ਲੇਬਰ ਦੀ ਘਾਟ ਕਾਰਨ ਕੰਮ ਵਿਚੇ ਦੇਰੀ ਹੋ ਰਹੀ ਹੈ, ਜਿਸ ਦਾ ਹੱਲ ਜਲਦ ਹੀ ਕੱਢ ਲਿਆ ਜਾਵੇਗਾ | ਇਸ ਮੌਕੇ ਧੀਰ ਸਿੰਘ ਰਾਣਾ, ਲਵਲੀ ਬ੍ਰਦਰਜ, ਪੰਚ ਭੰਡਾਰੀ ਪੰਚ ਵਿਸ਼ਾਲ ਪੁਰੀ, ਸੀਤਲ ਵਰਮਾ, ਪੰਚ ਸੁਰਜੀਤ ਸਿੰਘ, ਮਨਮੀਤ ਸਿੰਘ, ਟੋਨੀ ਗਰੋਵਰ, ਵਿਪਨ ਕੁਮਾਰ, ਰਾਕੇਸ਼ ਕੁਮਾਰ, ਗੌਤਮ ਵਰਮਾ, ਰਾਜਬੀਰ ਸਿੰਘ ਤੇ ਹੋਰ ਮੁਹੱਲਾ ਨਿਵਾਸੀ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਪ੍ਰੋ. ਮੋਹਨ ਸਿੰਘ ਨੂੰ ਸਮਰਪਿਤ ਆਨਲਾਈਨ ਕੌਮਾਂਤਰੀ ਕਵੀ ਦਰਬਾਰ ਸਮਾਪਤ

ਲੁਧਿਆਣਾ, 27 ਅਕਤੂਬਰ (ਕਵਿਤਾ ਖੁੱਲਰ)- ਸਾਹਿਤਕ ਅਦਾਰੇ ਕਵਿਤਾ ਕਥਾ ਕਾਰਵਾਂ ਵਲੋਂ ਯੁਗ ਕਵੀ ਪ੍ਰੋ: ਮੋਹਨ ਸਿੰਘ ਨੂੰ ਸਮਰਪਿਤ ਦੋ-ਦਿਨਾਂ ਆਨਲਾਈਨ ਕੌਮਾਂਤਰੀ ਕਵੀ ਦਰਬਾਰ ਸਫ਼ਲਤਾਪੂਵਰਕ ਸਮਾਪਤ ਹੋ ਗਿਆ | ਦੂਜੇ ਦਿਨ ਦੇ ਆਨਲਾਈਨ ਸਮਾਗਮ ਵਿਚ ਕਵਿਤਾ ਕਥਾ ਕਾਰਵਾਂ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਲਾਹਣ ਬਰਾਮਦ

ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਐਾਟੀ ਸਮੱਗਲਿੰਗ ਸੈੱਲ ਦੀ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕਰਕੇ ਭਾਰੀ ਮਾਤਰਾ ਵਿਚ ਲਾਹਨ ਬਰਾਮਦ ਕੀਤਾ ਹੈ | ਸੈੱਲ ਦੇ ਇੰਚਾਰਜ ਇੰਸਪੈਕਟਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਵਲੋਂ ਪਿੰਡ ਭੋਲੇਵਾਲ ...

ਪੂਰੀ ਖ਼ਬਰ »

ਰਿਹਾਇਸ਼ੀ ਪਲਾਟਾਂ 'ਚ ਵਪਾਰਕ ਉਸਾਰੀ ਕਰਨ ਦਾ ਲਗਾਇਆ ਦੋਸ਼

ਲੁਧਿਆਣਾ, 27 ਅਕਤੂਬਰ (ਅਮਰੀਕ ਸਿੰਘ ਬੱਤਰਾ)-ਨਗਰ ਸੁਧਾਰ ਟਰੱਸਟ ਵਲੋਂ ਵਿਕਸਤ ਕੀਤੀ ਕਲੋਨੀ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਬਲਾਕ ਡੀ ਦੇ ਰਿਹਾਇਸ਼ੀ ਪਲਾਟਾਂ ਵਿਚ ਕੀਤੀ ਜਾ ਰਹੀ ਵਪਾਰਕ ਉਸਾਰੀ ਵਿਰੁੱਧ ਕੌਾਸਲ ਆਫ ਆਰ. ਟੀ. ਆਈ. ਐਕਟਵਿਸਟ ਦੇ ਸਕੱਤਰ ਅਰਵਿੰਦ ...

ਪੂਰੀ ਖ਼ਬਰ »

ਬਾਜ਼ਾਰਾਂ 'ਚ ਲਟਕਦੀਆਂ ਤਾਰਾਂ ਕਾਰਨ ਪੇਸ਼ ਆ ਰਹੀਆਂ ਮੁਸ਼ਕਿਲਾਂ-ਜੌਲੀ

ਲੁਧਿਆਣਾ, 27 ਅਕਤੂਬਰ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾ ਸਿੰਘ ਨਗਰ ਮੈਨੂਫੈਕਚਰਰ ਅਤੇ ਟਰੇਡਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਜੋਲੀ ਨੇ ਗੱਲਬਾਤ ਦੌਰਾਨ ਕਿਹਾ ਕਿ ਭਾਈ ਮੰਨਾਂ ਸਿੰਘ ਨਗਰ ਤੇ ਸ਼ਹਿਰ ਦੇ ਹੋਰ ਅੰਦਰੂਨੀ ਹਿੱਸਿਆਂ ਅਤੇ ਬਾਜ਼ਾਰਾਂ ਵਿਚ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਤੇ ਪਨਬੱਸ ਠੇਕਾ ਮਲਾਜ਼ਮਾਂ ਵਲੋਂ ਰੋਸ ਰੈਲੀ

ਲੁਧਿਆਣਾ, 27 ਅਕਤੂਬਰ (ਸਲੇਮਪੁਰੀ)- ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਮੁਲਾਜ਼ਮ ਜਥੇਬੰਦੀ ਵਲੋਂ ਲੁਧਿਆਣਾ ਸਥਿਤ ਬੱਸ ਸਟੈਂਡ ਵਿਚ ਇਕ ਵਿਸ਼ਾਲ ਰੋਸ ਰੈਲੀ ਕੀਤੀ ਗਈ | ਇਸ ਮੌਕੇ ਸਾਂਝੀ ਐਕਸ਼ਨ ਕਮੇਟੀ ਨੇ ਸੁਬਾਈ ਆਗੂ ਰੇਸ਼ਮ ਸਿੰਘ ਗਿੱਲ, ਬਲਜੀਤ ਸਿੰਘ, ਜਗਦੀਪ ...

ਪੂਰੀ ਖ਼ਬਰ »

ਇੰਡੀਅਨ ਪਬਲਿਕ ਸਕੂਲ ਲੁਹਾਰਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਡਾਬਾ/ਲੁਹਾਰਾ, 27 ਅਕਤੂਬਰ (ਕੁਲਵੰਤ ਸਿੰਘ ਸੱਪਲ)- ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੁਹਾਰਾ ਵਿਖੇ ਨਰਾਤਿਆਂ ਦੀ ਪੂਜਾ ਦੇ ਬਾਅਦ ਦਸਵੇਂ ਦਿਨ ਸਕੂਲ ਦੇ ਚੇਅਰਮੈਨ ਸੁਰਿੰਦਰਪਾਲ ਗਰਗ ਨੇ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਭਾਵ ਨਾਲ ਵਿਜੈ ਦਸ਼ਮੀ ਦੀ ਪੂਜਾ ਕੀਤੀ | ...

ਪੂਰੀ ਖ਼ਬਰ »

ਦੱਸਵੀਂ ਓਪਨ ਸਕੂਲ ਦੇ ਇਮਤਿਹਾਨਾਂ 'ਚ 372 ਵਿਦਿਆਰਥੀ ਗੈਰ ਹਾਜ਼ਰ ਰਹੇ

ਲੁਧਿਆਣਾ, 27 ਅਕਤੂਬਰ (ਅਮਰੀਕ ਸਿੰਘ ਬੱਤਰਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦੱਸਵੀਂ (ਓਪਨ ਬੋਰਡ) ਵਾਧੂ ਵਿਸ਼ੇ, ਗੋਲਡਨ ਚਾਂਸ ਅਤੇ ਐਨ. ਐਸ. ਕਿਊ ਏ ਐਫ ਵਿਸ਼ਾ ਤੇ 12ਵੀਂ ਕਲਾਸ ਦੇ ਸਪਲੀਮੈਂਟਰੀ ਇਮਤਿਹਾਨ ਦੇ ਪੇਪਰ ਮੰਗਲਵਾਰ ਨੂੰ ਹੋਏ, 10ਵੀਂ ਅੰਗਰੇਜ਼ੀ ਅਤੇ 12 ...

ਪੂਰੀ ਖ਼ਬਰ »

ਕਾਰੋਬਾਰੀਆਂ ਵਲੋਂ ਰਾਹਤ ਦੇਣ ਦੀ ਕੀਤੀ ਜਾ ਰਹੀ ਸਰਕਾਰ ਤੋਂ ਮੰਗ

ਲੁਧਿਆਣਾ, 27 ਅਕਤੂਬਰ (ਜੁਗਿੰਦਰ ਸਿੰਘ ਅਰੋੜਾ)-ਕਾਰੋਬਾਰੀਆਂ ਵਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਉਪਰ ਕੋਈ ਵਾਧੂ ਬੋਝ ਨਾ ਪਾਇਆ ਜਾਵੇ ਤਾਂਕਿ ਉਹ ਬੇਹਤਰ ਮਾਹੌਲ ਵਿਚ ਆਪਣਾ ਕਾਰੋਬਾਰ ਕਰ ਸਕਣ | ਭਾਈ ਮੰਨਾ ਸਿੰਘ ਨਗਰ ਮੈਨੂਫੈਕਚਰਰ ਅਤੇ ਟ੍ਰੇਡਰ ...

ਪੂਰੀ ਖ਼ਬਰ »

ਬੁੱਢੇ ਨਾਲੇ ਦੇ ਆਲੇ ਦੁਆਲਿਉਂ ਨਜਾਇਜ਼ ਕਬਜ਼ੇ ਹਟਾਉਣ ਦੀ ਦਿੱਤੀ ਹਦਾਇਤ

ਲੁਧਿਆਣਾ, 27 ਅਕਤੂਬਰ (ਅਮਰੀਕ ਸਿੰਘ ਬੱਘਰਾ)- ਬੁੱਢੇ ਨਾਲੇ ਦੇ ਸੰੁਦਰੀਕਰਨ ਲਈ ਸ਼ੁਰੂ ਹੋਣ ਵਾਲੇ ਪ੍ਰੋਜੈਕਟਾਂ 'ਤੇ ਵਿਚਾਰ ਵਟਾਂਦਰਾ ਕਰਨ ਲਈ ਮੇਅਰ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਮੰਗਲਵਾਰ ਨੂੰ ਜ਼ੋਨ ਡੀ. ਵਿਖੇ ਮੀਟਿੰਗ ਹੋਈ ਜਿਸ ਵਿਚ ਕਮਿਸ਼ਨਰ ਪ੍ਰਦੀਪ ...

ਪੂਰੀ ਖ਼ਬਰ »

ਚਾਰ ਹਜ਼ਾਰ ਦੇ ਕਰੀਬ ਵਾਹਨ ਰੁਲ ਰਹੇ ਨੇ ਥਾਣਿਆਂ 'ਚ
ਪੁਲਿਸ ਵਲੋਂ ਕਬਜ਼ੇ 'ਚ ਲਏ ਵਾਹਨ, ਮਾਲਕਾਂ ਨੂੰ ਵਾਪਸ ਕਰਨ ਦਾ ਫ਼ੈਸਲਾ

ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਵਲੋਂ ਵੱਖ-ਵੱਖ ਦੋਸ਼ਾਂ ਤਹਿਤ ਕਬਜ਼ੇ 'ਚ ਲਏ ਵਾਹਨਾਂ ਨੂੰ ਹੁਣ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਇਨ੍ਹਾਂ ਵਾਹਨ ਮਾਲਕਾਂ ਨੂੰ ...

ਪੂਰੀ ਖ਼ਬਰ »

ਮਾਛੀਵਾੜਾ ਮੰਡੀ ਜ਼ਿਲ੍ਹੇ 'ਚ ਸਭ ਤੋਂ ਮੋਹਰੀ
ਲੁਧਿਆਣਾ ਜ਼ਿਲ੍ਹੇ 'ਚ ਝੋਨੇ ਦਾ ਨਿਰੰਤਰ ਖਰੀਦ ਅੰਕੜਾ 50 ਪ੍ਰਤੀਸ਼ਤ ਤੱਕ ਪਹੁੰਚਿਆ

ਮਾਛੀਵਾੜਾ ਸਾਹਿਬ, 27 ਅਕਤੂਬਰ (ਮਨੋਜ ਕੁਮਾਰ) - ਇਸ ਵਾਰ ਝੋਨੇ ਦਾ ਉਤਪਾਦਨ ਪਿਛਲੇ ਸੀਜ਼ਨ ਮੁਕਾਬਲੇ ਕੁਝ ਜ਼ਿਆਦਾ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤੇ ਲਗਾਤਾਰ ਮੰਡੀਆਂ ਵਿਚ ਇਸ ਫ਼ਸਲ ਦੀ ਆਮਦ ਆਪਣੇ ਪੜਾਅ ਵੱਲ ਵੱਧ ਰਹੀ ਹੈ | ਲੁਧਿਆਣਾ ਜ਼ਿਲੇ੍ਹ ਦੀ ਗੱਲ ਕਰੀਏ ...

ਪੂਰੀ ਖ਼ਬਰ »

ਪੁਲਿਸ ਵਲੋਂ ਕਬਜ਼ੇ 'ਚ ਲਏ ਵਾਹਨ, ਮਾਲਕਾਂ ਨੂੰ ਵਾਪਸ ਕਰਨ ਦਾ ਫ਼ੈਸਲਾ

ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਵਲੋਂ ਵੱਖ-ਵੱਖ ਦੋਸ਼ਾਂ ਤਹਿਤ ਕਬਜ਼ੇ 'ਚ ਲਏ ਵਾਹਨਾਂ ਨੂੰ ਹੁਣ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਇਨ੍ਹਾਂ ਵਾਹਨ ਮਾਲਕਾਂ ਨੂੰ ...

ਪੂਰੀ ਖ਼ਬਰ »

ਭੁੱਟਾ ਕਾਲਜ ਦੀ ਰਾਜਦੀਪ ਨੇ ਪੰਜਾਬ ਯੂਨੀਵਰਸਿਟੀ 'ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ

ਡੇਹਲੋਂ, 27 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)- ਭੁੱਟਾ ਕਾਲਜ ਆਫ਼ ਐਜੂਕੇਸ਼ਨ ਬੀ. ਐੱਡ ਦੂਜੇ ਸਾਲ ਦੀ ਵਿਦਿਆਰਥਣ ਰਾਜਦੀਪ ਕੌਰ ਨੇ ਕਾਲਜ ਦਾ ਨਾਂਅ ਰੌਸ਼ਨ ਕਰਦਿਆਂ ਬੀ. ਐੱਡ. ਪ੍ਰੀਖਿਆ 2020 ਵਿਚ ਪੰਜਾਬ ਯੂਨੀਵਰਸਿਟੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਤੇ 90.855 ਫ਼ੀਸਦੀ ...

ਪੂਰੀ ਖ਼ਬਰ »

ਜਸਪਾਲ ਬਾਂਗਰ ਪੁਲ ਦਾ ਨਿਰਮਾਣ ਸ਼ੁਰੂ ਹੋਣ ਨਾਲ ਪਿੰਡ ਵਾਸੀਆਂ 'ਚ ਖੁਸ਼ੀ ਦਾ ਮਾਹੌਲ

ਢੰਡਾਰੀ ਕਲਾਂ, 27 ਅਕਤੂਬਰ (ਪਰਮਜੀਤ ਸਿੰਘ ਮਠਾੜੂ)- ਦੱਖਣੀ ਬਾਈਪਾਸ ਤੋਂ ਜਸਪਾਲ ਬਾਂਗਰ ਵੱਲ ਜਾਣ ਵਾਲੀ ਨਹਿਰ 'ਤੇ ਪੁਲ ਦਾ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ | ਪਿਛਲੇ ਦੋ ਤਿੰਨ ਸਾਲਾਂ ਤੋਂ ਇਹ ਪੁਲ ਖਸਤਾ ਹਾਲਤ ਵਿਚ ਸੀ ਅਤੇ ਪ੍ਰਸ਼ਾਸਨ ਵਲੋਂ ਛੇ ਮਹੀਨੇ ਪਹਿਲਾਂ ...

ਪੂਰੀ ਖ਼ਬਰ »

ਲੁਧਿਆਣਾ ਜ਼ਿਲ੍ਹੇ 'ਚ ਝੋਨੇ ਦਾ ਨਿਰੰਤਰ ਖਰੀਦ ਅੰਕੜਾ 50 ਪ੍ਰਤੀਸ਼ਤ ਤੱਕ ਪਹੁੰਚਿਆ

ਮਾਛੀਵਾੜਾ ਸਾਹਿਬ, 27 ਅਕਤੂਬਰ (ਮਨੋਜ ਕੁਮਾਰ) - ਇਸ ਵਾਰ ਝੋਨੇ ਦਾ ਉਤਪਾਦਨ ਪਿਛਲੇ ਸੀਜ਼ਨ ਮੁਕਾਬਲੇ ਕੁਝ ਜ਼ਿਆਦਾ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤੇ ਲਗਾਤਾਰ ਮੰਡੀਆਂ ਵਿਚ ਇਸ ਫ਼ਸਲ ਦੀ ਆਮਦ ਆਪਣੇ ਪੜਾਅ ਵੱਲ ਵੱਧ ਰਹੀ ਹੈ | ਲੁਧਿਆਣਾ ਜ਼ਿਲੇ੍ਹ ਦੀ ਗੱਲ ਕਰੀਏ ...

ਪੂਰੀ ਖ਼ਬਰ »

ਫਿਕੋ ਦੇ ਵਫ਼ਦ ਵਲੋਂ ਡੀ.ਈ.ਟੀ.ਸੀ. ਨਾਲ ਮੀਟਿੰਗ ਦੌਰਾਨ ਜੀ.ਐਸ.ਟੀ. ਰਿਫ਼ੰਡ ਜਾਰੀ ਕਰਨ ਦੀ ਅਪੀਲ

ਲੁਧਿਆਣਾ, 27 ਅਕਤੂਬਰ (ਪੁਨੀਤ ਬਾਵਾ)- ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਦੇ ਇਕ ਵਫ਼ਦ ਵਲੋਂ ਚੇਅਰਮੈਨ ਕੇ.ਕੇ. ਸੇਠ ਦੀ ਅਗਵਾਈ ਅਤੇ ਗੁਰਮੀਤ ਸਿੰਘ ਕੁਲਾਰ ਪ੍ਰਧਾਨ, ਰਾਜੀਵ ਜੈਨ ਜਨਰਲ ਸਕੱਤਰ ਤੇ ਗੁਰਵਿੰਦਰ ਸਿੰਘ ਸਚਦੇਵਾ ...

ਪੂਰੀ ਖ਼ਬਰ »

ਮਾਤਾ ਭੁਪਿੰਦਰ ਕੌਰ ਦੀ ਯਾਦ 'ਚ ਇਮਾਰਤ ਦਾ ਨੀਂਹ ਪੱਥਰ ਰੱਖਿਆ

ਆਲਮਗੀਰ, 27 ਅਕਤੂਬਰ (ਜਰਨੈਲ ਸਿੰਘ ਪੱਟੀ)- ਪਰਮ ਸੰਤ ਸੁਆਮੀ ਦੀਪਤਾਂ ਨੰਦ ਅਵਧੂਤ ਦੀ ਪਰਮ ਸ਼ਿਸ਼ ਤੇ ਸੁਆਮੀ ਰਾਮੇਸ਼ਵਰਾਂ ਨੰਦ ਅਵਧੂਤ ਦੀ ਭੈਣ ਸੰਤ ਮਾਤਾ ਭੁਪਿੰਦਰ ਕੌਰ ਦੀ ਯਾਦ ਨੂੰ ਸਮਰਪਿੱਤ ਅੰਗੀਠਾ ਸਾਹਿਬ ਯਾਦਗਾਰੀ ਇਮਾਰਤ ਦਾ ਨੀਂਹ ਪੱਥਰ ਸਾਧੂ ਸੰਤਾਂ ਨੇ ...

ਪੂਰੀ ਖ਼ਬਰ »

ਪਸ਼ੂਆਂ ਦੀਆਂ ਡੇਅਰੀਆਂ ਸ਼ਹਿਰ ਤੋਂ ਬਾਹਰ ਸ਼ਿਫਟ ਕਰਨ ਦੀ ਯੋਜਨਾ ਹੋ ਸਕਦੀ ਹੈ ਠੱਪ

ਲੁਧਿਆਣਾ, 27 ਅਕਤੂਬਰ (ਅਮਰੀਕ ਸਿੰਘ ਬੱਤਰਾ)- ਤਾਜਪੁਰ ਰੋਡ ਡੇਅਰੀ ਕੰਪਲੈਕਸ ਦੀਆਂ ਡੇਅਰੀਆਂ ਦਾ ਮਲ-ਮੂਤਰ (ਗੋਹਾ) ਬੁੱਢੇ ਨਾਲੇ ਵਿਚ ਸੁੱਟੇ ਜਾਣ ਤੋਂ ਰੋਕਣ ਲਈ ਡੇਅਰੀਆਂ ਸ਼ਹਿਰ ਤੋਂ ਸ਼ਿਫਟ ਕਰਨ ਲਈ ਉਲੀਕੀ ਜਾ ਰਹੀ ਯੋਜਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਠੱਪ ਹੋਣ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX