ਤਾਜਾ ਖ਼ਬਰਾਂ


ਹੱਤਿਆ ਦੇ ਦੋਸ਼ੀ ਸਮਿਥ ਨੂੰ ਲਾਇਆ ਜ਼ਹਿਰ ਦਾ ਟੀਕਾ, ਤਕਰੀਬਨ 30 ਸਾਲਾ ਬਾਅਦ ਪੀੜਤ ਪਰਿਵਾਰ ਨੂੰ ਮਿਲਿਆ ਨਿਆਂ
. . .  2 minutes ago
ਸੈਕਰਾਮੈਂਟੋ, 23 ਅਕਤੂਬਰ (ਹੁਸਨ ਲੜੋਆ ਬੰਗਾ) - ਬਹੁਤ ਹੀ ਬੇਰਹਿਮੀ ਨਾਲ 30 ਸਾਲ ਪਹਿਲਾਂ ਹੋਈ ਹੱਤਿਆ ਦੇ ਦੋਸ਼ੀ ਵਿਲੀ ਬੀ ਸਮਿਥ ਨੂੰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੀ ਸਜ਼ਾ ਦਿੱਤੀ ਗਈ। ਸੁਪਰੀਮ ਕੋਰਟ ਵਲੋਂ ਦੋਸ਼ੀ ਦੁਆਰਾ ਆਖ਼ਰੀ ਪਲਾਂ ਵਿਚ...
ਐਂਟੀ ਨਾਰਕੋਟਿਕਸ ਸੈੱਲ ਨੇ ਗਾਂਜਾ ਵੇਚਣ ਵਾਲੇ ਦੋ ਵਿਅਕਤੀ ਕੀਤੇ ਕਾਬੂ
. . .  11 minutes ago
ਪੁਣੇ (ਮਹਾਰਾਸ਼ਟਰ), 23 ਅਕਤੂਬਰ - ਪੁਣੇ ਸਿਟੀ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਗਾਂਜਾ ਨੂੰ ਆਪਣੇ ਖੇਤ ਵਿਚ ਪੈਦਾ ਕਰ ਕੇ ਵਪਾਰਕ ਤੌਰ 'ਤੇ ਵੇਚਣ ਵਿਚ ਸ਼ਾਮਿਲ ਸਨ। 11 ਲੱਖ ਰੁਪਏ ਦੀ ਕੀਮਤ ਦੇ ਗਾਂਜੇ ਦੇ ਕੁੱਲ ...
ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਅਮਿਤ ਸ਼ਾਹ ਪਹੁੰਚੇ ਸ੍ਰੀਨਗਰ
. . .  36 minutes ago
ਸ੍ਰੀਨਗਰ, 23 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ 'ਤੇ ਸ੍ਰੀਨਗਰ...
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਮ੍ਰਿਤਕ ਆਸ਼ਰਿਤ ਦੀ ਪਾਲਿਸੀ ਲਾਗੂ ਕਰਨ ਸਬੰਧੀ ਕਮੇਟੀ ਦਾ ਗਠਨ
. . .  45 minutes ago
ਮਲੌਦ, 23 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਚਰਨਜੀਤ ਸਿੰਘ ਦਿਉਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਬਿਜਲੀ ਬੋਰਡ ਵਿਚ ਤਰਸ ਦੇ ਆਧਾਰ 'ਤੇ ਨੌਕਰੀਆਂ ਦੀ ਮੰਗ ਬਾਰੇ ਸਾਲ 2004 ਤੋਂ 2011 ਦੌਰਾਨ ਮ੍ਰਿਤਕ...
ਅਦਾਕਾਰਾ ਮੀਨੂੰ ਮੁਮਤਾਜ਼ ਦਾ 79 ਸਾਲ ਦੀ ਉਮਰ ਦਿਹਾਂਤ
. . .  57 minutes ago
ਮੁੰਬਈ, 23 ਅਕਤੂਬਰ - ਹਿੰਦੀ ਫਿਲਮਾਂ ਦੀ ਉੱਘੀ ਅਦਾਕਾਰਾ ਮੀਨੂੰ ਮੁਮਤਾਜ਼ ਦਾ 79 ਸਾਲ ਦੀ ਉਮਰ ਵਿਚ ਕੈਨੇਡਾ ਵਿਚ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੇ ਭਰਾ ...
ਸੀ.ਆਈ.ਐੱਸ.ਸੀ.ਈ.ਨੇ ਆਈ.ਸੀ.ਐੱਸ.ਈ. 10 ਵੀਂ ਅਤੇ ਆਈ.ਐੱਸ.ਸੀ. ਕਲਾਸ 12 ਸਮੈਸਟਰ 1 ਦੀਆਂ ਪ੍ਰੀਖਿਆਵਾਂ ਦੀ ਤਾਰੀਖ਼ ਕੀਤੀ ਜਾਰੀ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ - ਆਈ.ਸੀ.ਐੱਸ.ਈ. 10 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਹੁਣ 29 ਨਵੰਬਰ ਤੋਂ 16 ਦਸੰਬਰ ਦਰਮਿਆਨ ਹੋਣਗੀਆਂ ਅਤੇ 12 ਵੀਂ ਦੀਆਂ ਆਈ.ਐੱਸ.ਸੀ. ਦੀਆਂ ਪ੍ਰੀਖਿਆਵਾਂ 22 ਨਵੰਬਰ ਤੋਂ 20 ਦਸੰਬਰ ਤੱਕ ਹੋਣਗੀਆਂ...
ਦਿੱਲੀ ਪੁਲਿਸ ਨੇ ਕੀਤਾ ਅੰਤਰਰਾਜੀ 'ਜਬਰ-ਜਨਾਹ' ਗਿਰੋਹ ਦਾ ਮਾਸਟਰਮਾਈਂਡ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ - ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਅੰਤਰਰਾਜੀ 'ਜਬਰ-ਜਨਾਹ' ਗਿਰੋਹ ਦੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕੀਤਾ ਹੈ। ਕ੍ਰਾਈਮ ਬਰਾਂਚ ਨੇ ਕਿਹਾ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਈ ਲੋਕਾਂ ਤੋਂ ਕਥਿਤ ਤੌਰ 'ਤੇ ਉਨ੍ਹਾਂ ਦੇ 'ਇਤਰਾਜ਼ਯੋਗ ਵੀਡੀਓ' ਨੂੰ ਪ੍ਰਸਾਰਿਤ...
ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ
. . .  about 1 hour ago
ਫਗਵਾੜਾ, 23 ਅਕਤੂਬਰ (ਹਰਜੋਤ ਸਿੰਘ ਚਾਨਾ) - ਫਗਵਾੜਾ ਹੁਸ਼ਿਆਰਪੁਰ ਸੜਕ 'ਤੇ ਸਥਿਤ ਪਿੰਡ ਖੁਰਮਪੁਰ ਵਿਖੇ ਇਕ 67 ਸਾਲਾ ਵਿਅਕਤੀ ਨੇ ਪਿੱਲਰ ਨਾਲ ਲਟਕ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਮ੍ਰਿਤਕ ਦੀ ਪਛਾਣ ਸਰਵਨ ਸਿੰਘ ਪੁੱਤਰ ਰਤਨ ਸਿੰਘ ਵਜੋਂ ...
ਪਿਛਲੇ 24 ਘੰਟਿਆਂ ਵਿਚ 16,326 ਨਵੇਂ ਕੇਸ, 666 ਮੌਤਾਂ
. . .  about 2 hours ago
ਨਵੀਂ ਦਿੱਲੀ, 23 ਅਕਤੂਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 16,326 ਨਵੇਂ ਕੇਸ ਅਤੇ 666 ਮੌਤਾਂ ਹੋਈਆਂ ਹਨ | ਸਰਗਰਮ ਮਾਮਲੇ ਇਸ ਸਮੇਂ 1,73,728 ...
ਜੰਮੂ-ਕਸ਼ਮੀਰ : ਭਾਰੀ ਬਰਫ਼ਬਾਰੀ ਕਾਰਨ ਮੁਗਲ ਰੋਡ ਬੰਦ
. . .  about 2 hours ago
ਸ੍ਰੀਨਗਰ, 23 ਅਕਤੂਬਰ - ਪੀਰ ਕੀ ਗਲੀ ਖੇਤਰ ਵਿਚ ਭਾਰੀ ਬਰਫ਼ਬਾਰੀ ਕਾਰਨ ਮੁਗਲ ਰੋਡ ਬੰਦ ਕਰ ਦਿੱਤਾ ਗਿਆ ਹੈ | ਜੰਮੂ ਅਤੇ ਕਸ਼ਮੀਰ ਟ੍ਰੈਫਿਕ ਪੁਲਿਸ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਇਹ ਸੜਕ ਸ਼ੋਪੀਆਂ ਜ਼ਿਲ੍ਹੇ ...
ਜੰਮੂ -ਕਸ਼ਮੀਰ ਪਹਿਲਗਾਮ 'ਚ ਸੀਜ਼ਨ ਦੀ ਪਹਿਲੀ ਬਰਫ਼ ਪਈ
. . .  about 2 hours ago
ਜੰਮੂ -ਕਸ਼ਮੀਰ, 23 ਅਕਤੂਬਰ - ਜੰਮੂ -ਕਸ਼ਮੀਰ ਪਹਿਲਗਾਮ 'ਚ ਸੀਜ਼ਨ ਦੀ ਪਹਿਲੀ ਬਰਫ਼ ....
ਹਰਸੀਲ 'ਚ ਲਾਪਤਾ ਹੋਏ 11 ਟ੍ਰੈਕਰਾਂ ਦੇ ਸਮੂਹ ਵਿਚੋਂ 7 ਟ੍ਰੈਕਰਾਂ ਦੀਆਂ ਲਾਸ਼ਾਂ ਬਰਾਮਦ
. . .  about 3 hours ago
ਉੱਤਰਾਖੰਡ, 23 ਅਕਤੂਬਰ - ਉੱਤਰਾਖੰਡ ਦੇ ਡੀ.ਜੀ.ਪੀ. ਅਸ਼ੋਕ ਕੁਮਾਰ ਨੇ ਦੱਸਿਆ ਕਿ ਹਰਸੀਲ ਵਿਚ ਲਾਪਤਾ ਹੋਏ 11 ਟ੍ਰੈਕਰਾਂ ਦੇ ਸਮੂਹ ਵਿਚੋਂ 7 ਟ੍ਰੈਕਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, 2 ਨੂੰ ਬਚਾਇਆ ਗਿਆ ਅਤੇ 2 ਲਾਪਤਾ ਹਨ। ਲਮਖਾਗਾ ਪਾਸ ਦੇ ਨੇੜੇ....
ਸਵਰਨੀਮ ਵਿਜੇ ਮਸ਼ਾਲ ਕੱਲ੍ਹ ਮਨੀਪੁਰ ਦੇ ਕੇਥਲਮਨਬੀ ਪਹੁੰਚੀ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ - 1971 ਦੀ ਜੰਗ ਵਿਚ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੀ 50 ਵੀਂ ਵਰ੍ਹੇਗੰਢ ਦੇ ਜਸ਼ਨਾਂ ਦੀ ਸ਼ੁਰੂਆਤ ਦੇ ਸਿਲਸਿਲੇ ਵਿਚ ਪਿਛਲੇ ਸਾਲ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪ੍ਰਕਾਸ਼ਿਤ....
ਬਰਨਾਲਾ ਬੱਸ ਸਟੈਂਡ ਪਹੁੰਚੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ
. . .  about 3 hours ago
ਬਰਨਾਲਾ 23 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ) - ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਬੱਸ ਸਟੈਂਡ ਬਰਨਾਲਾ ਵਿਖੇ ਪਹੁੰਚੇ ਹਨ। ਜਿਨ੍ਹਾਂ ਵਲੋਂ ਬੱਸ ਸਟੈਂਡ ਵਿਚ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ....
ਮਮਤਾ ਬੈਨਰਜੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 28 ਅਕਤੂਬਰ ਨੂੰ ਗੋਆ ਦਾ ਦੌਰਾ ਕਰੇਗੀ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ....
ਸੀਰੀਆ 'ਚ ਅਮਰੀਕੀ ਡਰੋਨ ਹਮਲੇ 'ਚ ਅਲ-ਕਾਇਦਾ ਦਾ ਸੀਨੀਅਰ ਆਗੂ ਮਾਰਿਆ ਗਿਆ
. . .  about 3 hours ago
ਸੀਰੀਆ, 23 ਅਕਤੂਬਰ - ਸੀਰੀਆ ਵਿਚ ਅਮਰੀਕੀ ਡਰੋਨ ਹਮਲੇ ਵਿਚ ਅਲ-ਕਾਇਦਾ ਦਾ ਸੀਨੀਅਰ ਆਗੂ ਮਾਰਿਆ ....
22 ਅਕਤੂਬਰ ਪਾਕਿਸਤਾਨ ਦੇ ਅੱਤਿਆਚਾਰਾਂ ਦੀ ਯਾਦ ਦਿਵਾਉਂਦਾ ਹੈ ਅਤੇ ਹਮੇਸ਼ਾ ਕਾਲਾ ਦਿਨ ਰਹੇਗਾ - ਉਪ ਰਾਜਪਾਲ
. . .  1 minute ago
ਜੰਮੂ-ਕਸ਼ਮੀਰ, 23 ਅਕਤੂਬਰ - ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦਾ ਕਹਿਣਾ ਹੈ ਕਿ ਪਾਕਿਸਤਾਨੀ ਅੱਤਵਾਦੀ ਹਮਲੇ ਦਾ ਜ਼ਖ਼ਮ ਅਜੇ ਵੀ ਤਾਜ਼ਾ ਹੈ। 22 ਅਕਤੂਬਰ ਪਾਕਿਸਤਾਨ ਦੇ ਅੱਤਿਆਚਾਰਾਂ ਦੀ ਯਾਦ ਦਿਵਾਉਂਦਾ ਹੈ ਅਤੇ....
ਪੁਣੇ : ਨਾਵਲ ਪੁਲ ਦੇ ਕੋਲ ਹੋਏ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਅਤੇ ਲਗਭਗ 12 ਜ਼ਖਮੀ ਹੋਏ
. . .  about 4 hours ago
ਮਹਾਰਾਸ਼ਟਰ, 23 ਅਕਤੂਬਰ - ਬੀਤੀ ਰਾਤ ਪੁਣੇ ਦੇ ਨਾਵਲ ਪੁਲ ਦੇ ਕੋਲ ਹੋਏ ਇਕ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਪੰਜਾਬ ਕੈਬਨਿਟ ਦੀ 25 ਅਕਤੂਬਰ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ
. . .  1 day ago
ਜੰਮੂ -ਕਸ਼ਮੀਰ: ਐਨ.ਆਈ.ਏ. ਨੇ 6 ਥਾਵਾਂ 'ਤੇ ਕੀਤੀ ਛਾਪੇਮਾਰੀ, 8 ਲੋਕਾਂ ਨੂੰ ਕੀਤਾ
. . .  1 day ago
ਪੋਲੈਂਡ ਨੇ ਭਾਰਤ ਦੀ ਕੋਵੀਸ਼ੀਲਡ ਵੈਕਸੀਨ ਨੂੰ ਦਿੱਤੀ ਮਾਨਤਾ
. . .  1 day ago
ਨਵੀਂ ਦਿੱਲੀ : ਬ੍ਰਿਟੇਨ ਦੀ ਵਿਦੇਸ਼ ਸਕੱਤਰ ਐਲਿਜ਼ਾਬੈਥ ਟਰੱਸ ਨੇ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  1 day ago
ਡੇਂਗੂ ਕਾਰਨ ਇਕੋ ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ
. . .  1 day ago
ਲੌਂਗੋਵਾਲ, 22 ਅਕਤੂਬਰ (ਵਿਨੋਦ, ਖੰਨਾ) - ਲੌਂਗੋਵਾਲ ਵਿਖੇ ਡੇਂਗੂ ਦੇ ਕਹਿਰ ਕਾਰਨ ਇਕੋ ਪਰਿਵਾਰ ਦੇ ਤਿੰਨ ਜੀਆਂ ਦੀਆਂ ਮੌਤਾਂ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੋਂ ਦੀ ਦੁੱਲਟ ਪੱਤੀ ਦੇ ਵਸਨੀਕ ਬਜ਼ੁਰਗ ਪ੍ਰੇਮ ਸਿੰਘ ਦੀ 15 ਅਕਤੂਬਰ ਨੂੰ ਡੇਂਗੂ ਕਾਰਨ ਮੌਤ ਹੋ ਗਈ ਸੀ। ਇਸ ਬਜ਼ੁਰਗ ਦਾ ਅਜੇ...
ਐਨ.ਸੀ.ਬੀ. ਨੇ ਅੱਜ ਫਿਰ ਅਨੰਨਿਆ ਪਾਂਡੇ ਨੂੰ ਸੱਦਿਆ, 4 ਘੰਟੇ ਤੱਕ ਚੱਲੀ ਪੁੱਛਗਿੱਛ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਆਰੀਅਨ ਖਾਨ ਨਾਲ ਅਨੰਨਿਆ ਪਾਂਡੇ ਦੀ ਚੈਟ ਸਾਹਮਣੇ ਆਉਣ ਤੋਂ ਬਾਅਦ ਅਦਾਕਾਰਾ ਕੋਲੋਂ ਐਨ.ਸੀ.ਬੀ. ਨੇ ਪੁੱਛ ਪੜਤਾਲ ਕੀਤੀ। ਪਹਿਲੇ ਦਿਨ ਤੋਂ ਬਾਅਦ ਵੀ ਅੱਜ ਦੂਸਰੇ ਦਿਨ ਵੀ ਅਨੰਨਿਆ ਪਾਂਡੇ ਨੂੰ ਐਨ.ਸੀ.ਬੀ. ਨੇ ਪੁੱਛਗਿੱਛ ਲਈ ਸੱਦਿਆ। ਜਿੱਥੇ ਕਰੀਬ 4 ਘੰਟਿਆਂ ਤੱਕ ਉਸ ਕੋਲੋਂ ਜਾਂਚ ਹੋਈ ਹੈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਕੱਤਕ ਸੰਮਤ 552

ਫਿਰੋਜ਼ਪੁਰ

ਦੋ ਟਰੱਕਾਂ ਦੀ ਭਿਆਨਕ ਟੱਕਰ 'ਚ ਦੋਵੇਂ ਚਾਲਕਾਂ ਦੀ ਮੌਤ-ਕਲੀਨਰ ਜ਼ਖਮੀ

ਫ਼ਿਰੋਜ਼ਪੁਰ/ਲੱਖੋ ਕੇ ਬਹਿਰਾਮ/ਮਮਦੋਟ, 27 ਅਕਤੂਬਰ (ਤਪਿੰਦਰ ਸਿੰਘ, ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)- ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਖਾਈ ਫੇਮੇ ਕੀ ਨਜ਼ਦੀਕ ਹੋਏ ਇਕ ਭਿਆਨਕ ਸੜਕ ਹਾਦਸੇ 'ਚ ਦੋਵਾਂ ਟਰੱਕਾਂ ਦੇ ਚਾਲਕਾਂ ਦੀ ...

ਪੂਰੀ ਖ਼ਬਰ »

'ਚੇਤੰਨ ਭਾਰਤ,ਬਖ਼ਤਾਵਰ ਭਾਰਤ' ਤਹਿਤ ਚੇਤਨਤਾ ਜਾਗਰੂਕਤਾ ਹਫਤੇ ਦੀ ਕੀਤੀ ਸ਼ੁਰੂਆਤ

ਫ਼ਿਰੋਜ਼ਪੁਰ, 27 ਅਕਤੂਬਰ (ਤਪਿੰਦਰ ਸਿੰਘ)- ਮੰਡਲ ਰੇਲ ਪ੍ਰਬੰਧਕ ਦਫ਼ਤਰ ਫ਼ਿਰੋਜ਼ਪੁਰ ਵਿਖੇ“ਚੇਤਨਤਾ ਜਾਗਰੂਕਤਾ ਹਫ਼ਤੇ-2020 ਦੀ ਸ਼ੁਰੂਆਤ ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਵਲੋਂ ਸਤਿਅਨਿਸ਼ਠ ਦਾਅਵਾ ਦੀ ਸਹੁੰ ਲੈ ਕੇ ਕੀਤੀ ਗਈ ਜੋ 2 ਨਵੰਬਰ ਤੱਕ ਮਨਾਇਆ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ ਅੱਜ 5 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਹੋਏ ਰਿਪੋਰਟ- 79 ਲੋਕਾਂ ਨੇ ਕੋਰੋਨਾ ਨੂੰ ਦਿੱਤੀ ਮਾਤ

ਫ਼ਿਰੋਜ਼ਪੁਰ, 27 ਅਕਤੂਬਰ (ਤਪਿੰਦਰ ਸਿੰਘ)- ਜ਼ਿਲ੍ਹੇ ਵਿਚ ਮੰਗਲਵਾਰ ਨੂੰ 79 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਕੁਲ 3972 ਵਿਅਕਤੀ ਇਸ ਵਾਇਰਸ ਤੋਂ ਤੰਦਰੁਸਤ ਹੋਏ ਹਨ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਦਿੰਦਿਆਂ ਦੱਸਿਆ ਜ਼ਿਲ੍ਹੇ ਵਿਚ ...

ਪੂਰੀ ਖ਼ਬਰ »

20 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਫ਼ਿਰੋਜ਼ਪੁਰ, 27 ਅਕਤੂਬਰ (ਗੁਰਿੰਦਰ ਸਿੰਘ)- ਨਸ਼ੇੜੀਆਂ ਤੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਦਿਆਂ ਥਾਣਾ ਸਿਟੀ ਪੁਲਿਸ ਨੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਸਹਾਇਕ ...

ਪੂਰੀ ਖ਼ਬਰ »

ਮਾਮਲਾ 50 ਗ੍ਰਾਮ ਹੈਰੋਇਨ ਬਰਾਮਦਗੀ ਦਾ ਹੈਰੋਇਨ ਰੱਖਣ ਦੇ ਮਾਮਲੇ 'ਚ ਰੈਗੂਲਰ ਜ਼ਮਾਨਤ ਮਨਜ਼ੂਰ

ਫ਼ਿਰੋਜ਼ਪੁਰ, 27 ਅਕਤੂਬਰ (ਰਾਕੇਸ਼ ਚਾਵਲਾ)- ਹੈਰੋਇਨ ਰੱਖਣ ਦੇ ਮਾਮਲੇ 'ਚ ਇਕ ਵਿਅਕਤੀ ਦੀ ਰੈਗੂਲਰ ਜ਼ਮਾਨਤ ਅਰਜ਼ੀ ਫ਼ਿਰੋਜ਼ਪੁਰ ਦੀ ਸੈਸ਼ਨ ਕੋਰਟ ਨੇ ਮਨਜ਼ੂਰ ਕੀਤੀ ਹੈ | ਜਾਣਕਾਰੀ ਅਨੁਸਾਰ ਥਾਣਾ ਘੱਲ ਖ਼ੁਰਦ ਪੁਲਿਸ ਵਲੋਂ ਮਿਤੀ 17 ਸਤੰਬਰ ਨੂੰ ਦਰਜ ਮਾਮਲੇ ਵਿਚ ...

ਪੂਰੀ ਖ਼ਬਰ »

ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਵਿਕਾਸ ਕਾਰਜ ਸ਼ੁਰੂ ਕਰਵਾਏ

ਜ਼ੀਰਾ, 27 ਅਕਤੂਬਰ (ਜੋਗਿੰਦਰ ਸਿੰਘ ਕੰਡਿਆਲ)- ਇਲਾਕੇ ਦਾ ਵਿਕਾਸ ਕਰਵਾ ਕੇ ਹਲਕਾ ਜ਼ੀਰਾ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਵੱਖ-ਵੱਖ ਵਾਰਡਾਂ ਵਿਚ ਕਹੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਫ਼ਿਰੋਜ਼ਪੁਰ, 27 ਅਕਤੂਬਰ (ਤਪਿੰਦਰ ਸਿੰਘ)- ਪੁਲਿਸ ਥਾਣਾ ਘੱਲ ਖੁਰਦ ਅਧੀਨ ਪੈਂਦੇ ਪਿੰਡ ਢੀਂਡਸਾ ਜੀ.ਟੀ. ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਸੂਚਨਾ ਹੈ | ਧੰਨਾ ਪੁੱਤਰ ਦਿਲਾਵਰ ਵਾਸੀ ਸੋਢੀ ਨਗਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਭਤੀਜੇ ਆਕਾਸ਼ ਉਮਰ 20 ਸਾਲ ਪੁੱਤਰ ਬੀਰਾ ਨਾਲ ਆਪਣੀ ਭਾਣਜੀ ਸੀਤਾ ਨੂੰ ਫ਼ਰੀਦਕੋਟ ਵਿਖੇ ਮਿਲਣ ਗਏ ਸੀ, ਜਦ ਉਹ ਵਾਪਸ ਆ ਰਹੇ ਸੀ ਤਾਂ ਸੜਕ ਕਰਾਸ ਕਰਨ ਲੱਗਿਆਂ ਅਣਪਛਾਤੇ ਵਿਅਕਤੀ ਨੇ ਮੋਟਰਸਾਈਕਲ ਮੁੱਦਈ ਹੋਰਾਂ ਦੇ ਮੋਟਰਸਾਈਕਲ ਵਿਚ ਮਾਰਿਆ | ਇਸ ਹਾਦਸੇ ਵਿਚ ਮੁੱਦਈ ਦਾ ਭਤੀਜਾ ਆਕਾਸ਼ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਫ਼ਿਰੋਜ਼ਸ਼ਾਹ ਵਿਖੇ ਦਾਖ਼ਲ ਕਰਵਾਇਆ ਗਿਆ ਪਰ ਸੱਟਾਂ ਜ਼ਿਆਦਾ ਹੋਣ ਕਰਕੇ ਇਸ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਰੈਫ਼ਰ ਕੀਤਾ ਗਿਆ, ਹਸਪਤਾਲ ਪਹੰੁਚਦੇ ਹੀ ਆਕਾਸ਼ ਦੀ ਮੌਤ ਹੋ ਗਈ | ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਬਿਆਨਾਂ 'ਤੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ |

ਖ਼ਬਰ ਸ਼ੇਅਰ ਕਰੋ

 

ਮਾਮਲਾ : 21800 ਕਿੱਲੋ ਲਾਹਣ ਬਰਾਮਦਗੀ ਦਾ ਲਾਹਣ ਦਾ ਜ਼ਖ਼ੀਰਾ ਰੱਖਣ ਦੇ ਮਾਮਲੇ 'ਚ ਇਕ ਵਿਅਕਤੀ ਦੀ ਗਿ੍ਫ਼ਤਾਰੀ 'ਤੇ ਲਗਾਈ ਰੋਕ

ਫ਼ਿਰੋਜ਼ਪੁਰ, 27 ਅਕਤੂਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਸੈਸ਼ਨ ਕੋਰਟ ਵਿਚੋਂ ਥਾਣਾ ਸਦਰ ਪੁਲਿਸ ਨੂੰ ਅਦਾਲਤੀ ਝਟਕਾ ਮਿਲਿਆ ਹੈ, 21 ਹਜ਼ਾਰ 800 ਕਿੱਲੋ ਲਾਹਣ ਦੇ ਜ਼ਖੀਰੇ ਵਿਚ 21 ਮਹੀਨੇ ਤੋਂ ਲੋੜੀਂਦੇ ਇਕ ਵਿਅਕਤੀ ਦੀ ਗਿ੍ਫ਼ਤਾਰੀ 'ਤੇ ਰੋਕ ਲਗਾ ਕੇ ਕੋਰਟ ਨੇ ...

ਪੂਰੀ ਖ਼ਬਰ »

ਐਕਟਿਵਾ ਤੇ ਕਾਰ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ

ਫ਼ਿਰੋਜ਼ਪੁਰ, 27 ਅਕਤੂਬਰ (ਤਪਿੰਦਰ ਸਿੰਘ)- ਪਿੰਡ ਮਲਸੀਆਂ ਕਲਾਂ ਨਜ਼ਦੀਕ ਐਕਟਿਵਾ ਸਵਾਰ ਵਿਅਕਤੀ ਨੂੰ ਕਾਰ ਚਾਲਕ ਵਲੋਂ ਪਿੱਛੋਂ ਟੱਕਰ ਮਾਰ ਦੇਣ ਦੀ ਸੂਚਨਾ ਹੈ, ਜਿਸ ਦੌਰਾਨ ਐਕਟਿਵਾ ਸਵਾਰ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਥੋਮਸ ਪੁੱਤਰ ਅਬਦੁਲ ਮਸੀਹ ਵਾਸੀ ...

ਪੂਰੀ ਖ਼ਬਰ »

ਕੇਂਦਰੀ ਤਨਖ਼ਾਹ ਪੈਟਰਨ ਲਾਗੂ ਕਰਨ ਖ਼ਿਲਾਫ਼ ਬੀ.ਪੀ.ਈ.ਓ. ਨੂੰ ਸੌਾਪਿਆ ਮੰਗ-ਪੱਤਰ

ਫ਼ਿਰੋਜ਼ਪੁਰ, 27 ਅਕਤੂਬਰ (ਤਪਿੰਦਰ ਸਿੰਘ)- ਡੈਮੋਕੇ੍ਰਟਿਕ ਟੀਚਰ ਫ਼ਰੰਟ ਪੰਜਾਬ ਦੇ ਸੱਦੇ 'ਤੇ ਡੀ.ਟੀ.ਐਫ. ਬਲਾਕ ਘੱਲ ਖੁਰਦ-2 ਵਲੋਂ ਗੁਰਮੀਤ ਸਿੰਘ ਅਤੇ ਦੀਦਾਰ ਸਿੰਘ ਮੁੱਦਕੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੁਆਰਾ ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ ...

ਪੂਰੀ ਖ਼ਬਰ »

ਵਿਧਾਇਕ ਪਿੰਕੀ ਵਲੋਂ ਲਿਆਂਦੀ ਗਰਾਂਟ ਨੇ ਫ਼ਿਰੋਜ਼ਪੁਰ ਛਾਉਣੀ ਦੀ ਨੁਹਾਰ ਬਦਲੀ

ਫ਼ਿਰੋਜ਼ਪੁਰ, 27 ਅਕਤੂਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੇ ਵਿਕਾਸ ਪ੍ਰਤੀ ਸਮਰਪਿਤ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਦੇ ਅਣਥੱਕ ਯਤਨਾਂ ਨਾਲ ਪਿਛਲੇ ਕੁਝ ਸਮੇਂ ਵਿਚ ਫ਼ਿਰੋਜ਼ਪੁਰ ਛਾਉਣੀ ਦੇ ਸਮੁੱਚੇ ਵਿਕਾਸ ਲਈ 12 ਕਰੋੜ ਰੁਪਏ ਤੋਂ ਵੱਧ ...

ਪੂਰੀ ਖ਼ਬਰ »

ਸਾਹਿਤ ਸਭਾ ਜ਼ੀਰਾ ਨੇ ਲੈਕਚਰਾਰ ਨਰਿੰਦਰ ਸਿੰਘ ਦੀ ਪਲੇਠੀ ਕਿਤਾਬ 'ਚਾਨਣ ਕਣੀਆਂ' ਕੀਤੀ ਲੋਕ ਅਰਪਿਤ

ਜ਼ੀਰਾ, 27 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਸਾਹਿਤ ਸਭਾ ਜ਼ੀਰਾ ਵਲੋਂ ਬੀਤੇ ਕੱਲ੍ਹ ਸਥਾਨਕ ਜੀਵਨ ਮੱਲ ਸਕੂਲ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾ ਕੇ ਲੈਕਚਰਾਰ ਨਰਿੰਦਰ ਸਿੰਘ ਵਲੋਂ ਵੱਖ-ਵੱਖ ਵਿਸ਼ਿਆਂ ਸਬੰਧੀ ਲਿਖੀ ਗਈ ਪਲੇਠੀ ਕਿਤਾਬ 'ਚਾਨਣ ਕਣੀਆਂ' ਦੀ ਘੁੰਡ ਚੁਕਾਈ ...

ਪੂਰੀ ਖ਼ਬਰ »

ਔਰਤ ਦੀ ਕੁੱਟ ਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਖੂਈਆਂ ਸਰਵਰ, 27 ਅਕਤੂਬਰ (ਵਿਵੇਕ ਹੂੜੀਆ)-ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਪਾਣੀ ਦੀ ਵਾਰੀ ਨੂੰ ਲੈ ਇਕ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਕੁਝ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪ੍ਰਵੀਨ ...

ਪੂਰੀ ਖ਼ਬਰ »

ਘਰ ਦੇ ਬਾਹਰੋਂ ਐਕਟਿਵਾ ਚੋਰੀ

ਫ਼ਿਰੋਜ਼ਪੁਰ, 27 ਅਕਤੂਬਰ (ਗੁਰਿੰਦਰ ਸਿੰਘ)- ਚੋਰਾਂ ਨੇ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਇੱਛੇ ਵਾਲਾ ਰੋਡ ਸਥਿਤ ਸਿਟੀ ਇਨਕਲੇਵ 'ਚ ਘਰ ਦੇ ਬਾਹਰ ਖੜੀ ਐਕਟਿਵਾ ਚੋਰੀ ਕਰ ਲਈ | ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅਜੀਤ ਕੁਮਾਰ ਪੁੱਤਰ ਬਿਸ਼ਨ ਲਾਲ ਵਾਸੀ 41, ...

ਪੂਰੀ ਖ਼ਬਰ »

ਸਵ. ਕਮਲ ਸ਼ਰਮਾ ਦੀ ਪਹਿਲੀ ਬਰਸੀ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਫ਼ਿਰੋਜ਼ਪੁਰ, 27 ਅਕਤੂਬਰ (ਰਾਕੇਸ਼ ਚਾਵਲਾ)- ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸਵ: ਕਮਲ ਸ਼ਰਮਾ ਦੀ ਪਹਿਲੀ ਬਰਸੀ ਅੱਜ ਉਨ੍ਹਾਂ ਦੇ ਗ੍ਰਹਿ ਪ੍ਰੀਤ ਨਗਰ ਵਿਖੇ ਮਨਾਈ ਗਈ | ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ...

ਪੂਰੀ ਖ਼ਬਰ »

ਲਾਡੀ ਗਹਿਰੀ ਨੇ ਸੁਣੀਆਂ ਮੁੱਦਕੀ ਦੇ ਲੋਕਾਂ ਦੀਆਂ ਮੁਸ਼ਕਿਲਾਂ

ਮੁੱਦਕੀ, 27 ਅਕਤੂਬਰ (ਭੁਪਿੰਦਰ ਸਿੰਘ)- ਸਥਾਨਕ ਨਗਰ ਪੰਚਾਇਤ ਦਫ਼ਤਰ ਵਿਚ ਕਾਂਗਰਸੀ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹਲਕਾ ਵਿਧਾਇਕਾ ਬੀਬਾ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਸ. ਲਾਡੀ ਗਹਿਰੀ ਨੇ ਨਗਰ ...

ਪੂਰੀ ਖ਼ਬਰ »

ਕੇਂਦਰ ਵਲੋਂ ਮਾਲ ਗੱਡੀਆਂ ਰੋਕਣਾ ਮੰਦਭਾਗਾ- ਕਟਾਰੀਆ

ਮੁੱਦਕੀ, 27 ਅਕਤੂਬਰ (ਭੁਪਿੰਦਰ ਸਿੰਘ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਪੰਜਾਬ ਵਿਚ ਮਾਲ ਗੱਡੀਆਂ ਨਾ ਚਲਾਉਣ ਦਾ ਫ਼ੈਸਲਾ ਮੰਦਭਾਗਾ ਹੈ, ਜੋ ਸੂਬੇ ਦੇ ਅਰਥਚਾਰੇ ਨੂੰ ਤਬਾਹ ਕਰ ਸਕਦਾ ਹੈ, ਜਿਸ ਨਾਲ ਵਪਾਰ ਅਤੇ ਪੂਰੇ ਉਦਯੋਗ ਜਗਤ ਨੂੰ ਸੱਟ ਲੱਗੇਗੀ ਅਤੇ ਖੇਤੀਬਾੜੀ ਵੀ ...

ਪੂਰੀ ਖ਼ਬਰ »

ਡਾਕ ਵਿਭਾਗ ਦੇ ਸਟਾਫ਼ ਨੇ ਭਿ੍ਸ਼ਟਾਚਾਰ ਨਾ ਕਰਨ ਸਬੰਧੀ ਲਿਆ ਪ੍ਰਣ

ਫ਼ਿਰੋਜ਼ਪੁਰ, 27 ਅਕਤੂਬਰ (ਤਪਿੰਦਰ ਸਿੰਘ)- ਸਰਕਾਰ ਦੀਆਂ ਹਦਾਇਤਾਂ ਅਨੁਸਾਰ 27 ਅਕਤੂਬਰ ਤੋਂ 2 ਨਵੰਬਰ ਤੱਕ ਭਿ੍ਸ਼ਟਾਚਾਰ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਡਾਕ ਵਿਭਾਗ ਆਰ.ਐਮ.ਐੱਸ. ਫ਼ਿਰੋਜ਼ਪੁਰ ਦੇ ਸਟਾਫ਼ ...

ਪੂਰੀ ਖ਼ਬਰ »

ਸਿੱਖ ਕੌਮ 'ਚ ਛਿੜੀ ਭਰਾ ਮਾਰੂ ਜੰਗ ਕੌਮ ਦੇ ਹਿੱਤ 'ਚ ਨਹੀਂ- ਫੈਡਰੇਸ਼ਨ ਮਹਿਤਾ

ਫ਼ਿਰੋਜ਼ਪੁਰ, 27 ਅਕਤੂਬਰ (ਗੁਰਿੰਦਰ ਸਿੰਘ)- ਪਾਵਨ ਸਰੂਪਾਂ ਦੇ ਗੁੰਮ ਹੋਣ 'ਤੇ ਪੈਦਾ ਹੋਈ ਸਥਿਤੀ 'ਤੇ ਕੁਝ ਧਾਰਮਿਕ ਜਥੇਬੰਦੀਆਂ ਵਲੋਂ ਅੰਦੋਲਨ ਦਾ ਰਾਹ ਅਖ਼ਤਿਆਰ ਕਰਨ ਤੇ ਉਸ ਰੋਹ ਨੂੰ ਦਬਾਉਣ ਹਿੱਤ ਵਰਤੀ ਸਖ਼ਤੀ 'ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜਿੱਥੇ ਇਸ ਗੱਲ ...

ਪੂਰੀ ਖ਼ਬਰ »

ਸਰਕਾਰ ਦੇ ਨਾਂਹ-ਪੱਖੀ ਰਵੱਈਏ ਖ਼ਿਲਾਫ਼ ਕਾਲੀ ਦੀਵਾਲੀ ਮਨਾਉਣਗੇ ਜਲ ਸਪਲਾਈ ਕਾਮੇ

ਫ਼ਿਰੋਜ਼ਪੁਰ, 27 ਅਕਤੂਬਰ (ਤਪਿੰਦਰ ਸਿੰਘ)- ਜਲ ਸਪਲਾਈ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਵਲੋਂ ਵਰਕਰਾਂ ਨੂੰ ਤਨਖ਼ਾਹਾਂ ਨਾ ਮਿਲਣ ਦੇ ਮੁੱਦੇ ਨੂੰ ਲੈ ਕੇ ਹੰਗਾਮੀ ਮੀਟਿੰਗ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਪਿਆਰੇਆਨਾ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਭਾਕਿਯੂ ਰਾਜੇਵਾਲ ਦੀ ਬਲਾਕ ਪੱਧਰੀ ਮੀਟਿੰਗ

ਮੱਲਾਂਵਾਲਾ, 27 ਅਕਤੂਬਰ (ਗੁਰਦੇਵ ਸਿੰਘ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਮੱਲਾਂਵਾਲਾ ਦੀ ਮੀਟਿੰਗ ਇੱਥੇ ਮੀਤ ਪ੍ਰਧਾਨ ਮਲਕੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਮਨਮੋਹਨ ਸਿੰਘ ਸਕੱਤਰ ਪੰਜਾਬ, ਹਰਬੰਸ ਸਿੰਘ ਕੌੜਾ ਜ਼ਿਲ੍ਹਾ ਪ੍ਰਧਾਨ, ...

ਪੂਰੀ ਖ਼ਬਰ »

...ਤੇ ਜਦੋਂ ਸਟੋਰ ਗਰੇਜ ਈਵਿੰਗ 'ਚ ਵਿਦਿਆਰਥੀਆਂ ਨੇ ਸੋਲਰ ਸਿਸਟਮ ਤੇ ਹਾਈਟੈੱਕ ਦੂਰਬੀਨ ਰਾਹੀਂ ਪੁਲਾੜ ਦੇ ਗ੍ਰਹਿ ਵੇਖੇ

ਫ਼ਿਰੋਜ਼ਪੁਰ, 27 ਅਕਤੂਬਰ (ਤਪਿੰਦਰ ਸਿੰਘ)-ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਵਿਗਿਆਨੀਆਂ ਦੀ ਸਹਾਇਤਾ ਨਾਲ ਸੌਰ ਮੰਡਲ ਅਤੇ ਪੁਲਾੜ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਬੀਤੇ ਦਿਨੀਂ ਸਟੋਰ ਗਰੇਜ ਈਵਿੰਗ ਪ੍ਰੋਗਰਾਮ ਕਰਵਾਇਆ ਗਿਆ | ...

ਪੂਰੀ ਖ਼ਬਰ »

ਡਾ: ਦਰਬਾਰਾ ਸਿੰਘ ਭੁੱਲਰ ਨੇ ਸੰਭਾਲਿਆ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਦਾ ਕਾਰਜ ਭਾਰ

ਫ਼ਿਰੋਜ਼ਪੁਰ, 27 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਵਜੋਂ ਡਾ: ਦਰਬਾਰਾ ਸਿੰਘ ਭੁੱਲਰ ਨੇ ਅੱਜ ਕਾਰਜ ਭਾਰ ਸੰਭਾਲ ਲਿਆ ਹੈ, ਜਿਨ੍ਹਾਂ ਦਾ ਦਫ਼ਤਰੀ ਤੇ ਫ਼ੀਲਡ ਸਟਾਫ਼ ਵਲੋਂ ਸਵਾਗਤ ਕੀਤਾ ਗਿਆ | ਉਨ੍ਹਾਂ ਨੇ ਸਾਥੀ ਡਾਕਟਰਾਂ ...

ਪੂਰੀ ਖ਼ਬਰ »

ਆਨਲਾਈਨ ਕੁਇਜ ਮੁਕਾਬਲੇ ਕਰਵਾਏ ਗਏ

ਫ਼ਾਜ਼ਿਲਕਾ, 27 ਅਕਤੂਬਰ (ਦਵਿੰਦਰ ਪਾਲ ਸਿੰਘ)-ਮੁੱਖ ਚੋਣ ਅਫ਼ਸਰ ਪੰਜਾਬ ਅਤੇ ਵਧੀਕ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਾਂਧੀ ਜਯੰਤੀ ਮੌਕੇ ਮੁਲਤਵੀ ਕੀਤੇ ਗਏ ਆਨਲਾਈਨ ਕੁਇਜ਼ ਮੁਕਾਬਲੇ ਪੰਜਾਬ ਭਰ ਵਿਚ ਕਰਵਾਏ ਗਏ | ਤਹਿਸੀਲਦਾਰ ਚੋਣਾਂ ...

ਪੂਰੀ ਖ਼ਬਰ »

ਗਾਇਕ ਕਮਲ ਦ੍ਰਾਵਿੜ ਦੇ ਭਜਨ 'ਦੁੱਖ ਕੱਟ ਜਾਤੇ' ਦਾ ਪੋਸਟਰ ਲਾਡੀ ਗਹਿਰੀ ਨੇ ਕੀਤਾ ਰਿਲੀਜ਼

ਫ਼ਿਰੋਜ਼ਪੁਰ, 27 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਦੇ ਨੌਜਵਾਨ ਗਾਇਕ ਕਮਲ ਦ੍ਰਾਵਿੜ ਵਲੋਂ ਸ਼ਿ੍ਸ਼ਟੀਕਰਤਾ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ 'ਚ ਕੱਢੇ ਗਏ ਭਜਨ 'ਦੱੁਖ ਕੱਟ ਜਾਤੇ' ਦਾ ਪੋਸਟਰ ਅੱਜ ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜ਼ਿਲ੍ਹਾ ...

ਪੂਰੀ ਖ਼ਬਰ »

ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ-ਤੰਦਰੁਸਤ ਹੋਏ 79 ਮਰੀਜ਼ਾਂ ਨੂੰ ਮਿਲੀ ਛੁੱਟੀ

ਫ਼ਿਰੋਜਪੁਰ, 27 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਿਹਤ ਵਿਭਾਗ ਵਲੋਂ ਸ਼ੱਕੀ ਵਿਅਕਤੀਆਂ ਦੇ ਲਏ ਜਾ ਰਹੇ ਟੈੱਸਟਾਂ ਦੌਰਾਨ ਅੱਜ ਹੋਰ 5 ਜਣਿਆਂ ਦੀ ਰਿਪੋਰਟ ਪਾਜ਼ੀਟਿਵ ਆਉਣ ਦੀ ਖ਼ਬਰ ਹੈ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਪੰਜਾਬ ਨੂੰ ਉਜਾੜਨ ਵੱਲ ਭਾਜਪਾ ਹਰ ਨਵੀਂ ਪੁਲਾਂਘ ਪੁੱਟ ਰਹੀ ਹੈ-ਅਕਾਲੀ ਆਗੂ

ਫ਼ਿਰੋਜ਼ਪੁਰ, 27 ਅਕਤੂਬਰ (ਗੁਰਿੰਦਰ ਸਿੰਘ)- ਪੰਜਾਬ ਦੀ ਖ਼ੁਸ਼ਹਾਲੀ ਨੂੰ ਵੇਖ ਦਿੱਲੀ ਬੈਠੇ ਭਾਜਪਾ ਆਗੂਆਂ ਦੀ ਮਾਨਸਿਕਤਾ ਪੰਜਾਬ ਨੂੰ ਉਜਾੜਨ ਵੱਲ ਹਰ ਨਵੀਂ ਪੁਲਾਂਘ ਪੁੱਟ ਰਹੀ ਹੈ, ਜਿਸ ਦਾ ਜਵਾਬ ਪੰਜਾਬੀ ਹਿੱਕ ਡਾਹ ਕੇ ਦੇਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਅਕਾਲੀ ਦਲ ਦੇ ਸਥਾਪਨਾ ਦਿਵਸ ਨੂੰ ਲੈ ਕੇ ਸੇਖੋਂ ਨੇ ਵਰਕਰਾਂ ਨਾਲ ਕੀਤੀ ਮੀਟਿੰਗ

ਗੋਲੂ ਕਾ ਮੋੜ/ਗੁਰੂਹਰਸਹਾਏ, 27 ਅਕਤੂਬਰ (ਪੁਪਨੇਜਾ, ਸੰਧੂ)- ਸ਼੍ਰੋਮਣੀ ਅਕਾਲੀ ਦਲ ਦੇ ਗੌਰਵਮਈ ਇਤਿਹਾਸ ਨੂੰ ਮਨਾਉਣ ਲਈ ਨਵੰਬਰ-ਦਸੰਬਰ ਮਹੀਨੇ ਵਿਚ ਕਰਵਾਏ ਜਾ ਰਹੇ ਸਮਾਗਮਾਂ ਸਬੰਧੀ ਅਕਾਲੀ ਦਲ ਦੇ ਜ਼ਿਲ੍ਹਾ ਅਬਜ਼ਰਵਰ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵਲੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX