ਤਾਜਾ ਖ਼ਬਰਾਂ


ਚਿਰਾਗ਼ ਪਾਸਵਾਨ ਵਲੋਂ 5 ਜੁਲਾਈ ਨੂੰ ਕੱਢੀ ਜਾਵੇਗੀ ਆਸ਼ੀਰਵਾਦ ਯਾਤਰਾ
. . .  0 minutes ago
ਨਵੀਂ ਦਿੱਲੀ, 20 ਜੂਨ - ਆਪਣੇ ਚਾਚੇ ਪਸ਼ੂਪਤੀ ਕੁਮਾਰ ਪਾਰਸ ਨਾਲ ਖਿੱਚੋਤਾਣ ਵਿਚਕਾਰ ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਆਗੂ ਚਿਰਾਗ਼ ਪਾਸਵਾਨ ਵਲੋਂ ਪਾਰਟੀਆਂ ਆਗੂਆਂ ਨਾਲ ਦਿੱਲੀ ਵਿਖੇ ਆਪਣੇ ਦਫ਼ਤਰ 'ਚ ਅਹਿਮ ਮੀਟਿੰਗ ਕੀਤੀ ਗਈ। ਬੈਠਕ ਤੋਂ ਬਾਅਦ ਚਿਰਾਗ਼ ਪਾਸਵਾਨ ਨੇ ਕਿਹਾ ਕਿ ਅੱਜ...
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਤੀਸਰੇ ਦਿਨ ਵੀ ਮੌਸਮ ਦਾ ਅਸਰ, ਦੇਰੀ ਨਾਲ ਸ਼ੁਰੂ ਹੋਵੇਗਾ ਮੈਚ, ਭਾਰਤ 146/3 'ਤੇ
. . .  29 minutes ago
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਤੀਸਰੇ ਦਿਨ ਵੀ ਮੌਸਮ ਦਾ ਅਸਰ, ਦੇਰੀ ਨਾਲ ਸ਼ੁਰੂ ਹੋਵੇਗਾ ਮੈਚ, ਭਾਰਤ 146/3 'ਤੇ...
ਪੰਜਾਬ ਭਰ 'ਚ 21 ਜੂਨ ਨੂੰ ਮਨਾਇਆ ਜਾਵੇਗਾ ਗੱਤਕਾ ਦਿਵਸ
. . .  49 minutes ago
ਸ੍ਰੀ ਮੁਕਤਸਰ ਸਾਹਿਬ, 20 ਜੂਨ (ਰਣਜੀਤ ਸਿੰਘ ਢਿੱਲੋਂ) - ਪੰਜਾਬ ਭਰ ਵਿਚ 21 ਜੂਨ ਨੂੰ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ। 'ਅਜੀਤ' ਉੱਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਬਰੀਵਾਲਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਯੋਗ ਦਿਵਸ ਦੇ ਮੁਕਾਬਲੇ ਪਾਰਟੀ...
ਮਹਿਬੂਬਾ ਮੁਫ਼ਤੀ ਮੋਦੀ ਦੀ ਅਹਿਮ ਬੈਠਕ 'ਚ ਨਹੀਂ ਕਰੇਗੀ ਸ਼ਿਰਕਤ
. . .  1 minute ago
ਨਵੀਂ ਦਿੱਲੀ, 20 ਜੂਨ - ਜੰਮੂ ਕਸ਼ਮੀਰ ਦੇ ਸਿਆਸੀ ਭਵਿੱਖ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਜੂਨ ਨੂੰ ਉੱਥੋਂ ਦੀਆਂ ਸਾਰੀਆਂ ਸਿਆਸੀ ਧਿਰਾਂ ਨਾਲ ਬੈਠਕ ਕਰ ਸਕਦੇ ਹਨ। ਹਾਲਾਂਕਿ ਇਸ ਅਹਿਮ ਬੈਠਕ ਤੋਂ ਪਹਿਲਾ ਰਿਪੋਰਟਾਂ ਮੁਤਾਬਿਕ ਪੀ.ਡੀ.ਪੀ. ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਹਿੱਸਾ ਨਹੀਂ ਲਵੇਗੀ...
ਅਨਲਾਕ ਦੀ ਪ੍ਰਕਿਰਿਆ ਤਹਿਤ ਦਿੱਲੀ ਵਾਸੀਆਂ ਨੂੰ ਭਲਕੇ ਤੋਂ ਹੋਰ ਮਿਲੇਗੀ ਰਾਹਤ
. . .  about 1 hour ago
ਨਵੀਂ ਦਿੱਲੀ, 20 ਜੂਨ - ਦਿੱਲੀ ਵਿਚ ਅਨਲਾਕ ਦੀ ਪ੍ਰਕਿਰਿਆ ਤਹਿਤ ਭਲਕੇ ਸੋਮਵਾਰ ਤੋਂ ਕਈ ਹੋਰ ਖੇਤਰਾਂ ਵਿਚ ਰਾਹਤ ਮਿਲੇਗੀ। ਜਿਸ ਤਹਿਤ ਦਿੱਲੀ ਵਿਚ 50 ਫ਼ੀਸਦੀ ਸਮਰਥਾ ਨਾਲ ਬਾਰ ਸ਼ੁਰੂ ਕਰਨ ਦੀ ਇਜਾਜ਼ਤ...
ਬ੍ਰਾਜ਼ੀਲ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 5 ਲੱਖ ਤੋਂ ਟੱਪੀ
. . .  about 1 hour ago
ਬ੍ਰਾਸੀਲੀਆ, 20 ਜੂਨ - ਦੱਖਣੀ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ ਵਿਚ ਕੋਰੋਨਾ ਕਾਰਨ ਬੁਰੇ ਹਾਲਾਤ ਹਨ। ਕੋਰੋਨਾ ਵੈਕਸੀਨੇਸ਼ਨ ਦਾ ਕੰਮ ਬੇਹੱਦ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਦੇਸ਼ ਵਿਚ ਮਹਾਂਮਾਰੀ ਕਾਰਨ ਬਹੁਤ ਭੈੜੇ ਹਾਲਾਤ ਹੋ ਸਕਦੇ ਹਨ। ਬਰਾਜ਼ੀਲ ਵਿਚ ਕੋਰੋਨਾ...
ਚਿਰਾਗ਼ ਪਾਸਵਾਨ ਨੇ ਪਾਰਟੀ ਆਗੂਆਂ ਨਾਲ ਦਿੱਲੀ ਵਿਚ ਕੀਤੀ ਮੀਟਿੰਗ
. . .  about 2 hours ago
ਨਵੀਂ ਦਿੱਲੀ, 20 ਜੂਨ - ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਆਗੂ ਚਿਰਾਗ਼ ਪਾਸਵਾਨ ਵਲੋਂ ਪਾਰਟੀਆਂ ਆਗੂਆਂ ਨਾਲ ਦਿੱਲੀ ਵਿਖੇ ਆਪਣੇ ਦਫ਼ਤਰ 'ਚ...
ਕੈਪਟਨ ਸਰਕਾਰ ਨੇ ਕੀਤਾ ਵਿਸ਼ਵਾਸਘਾਤ - ਧਿਆਨ ਸਿੰਘ ਮੰਡ
. . .  about 2 hours ago
ਅੰਮ੍ਰਿਤਸਰ , 20 ਜੂਨ (ਹਰਮਿੰਦਰ ਸਿੰਘ ) - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚਾ ਚੁੱਕਣ 'ਤੇ ਸ਼ਮਾਯਾਚਨਾ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋ ਕੇ ਅਰਦਾਸ ਕੀਤੀ । ਇਸ ਦੌਰਾਨ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਮਿਲੇ ਤਿੰਨ ਮੋਬਾਈਲ ਫ਼ੋਨ ਤੇ ਚਾਰਜਰ
. . .  about 3 hours ago
ਫ਼ਿਰੋਜ਼ਪੁਰ, 20 ਜੂਨ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ ਬੈਰਕ ਅੰਦਰੋਂ ਤਿੰਨ ਮੋਬਾਈਲ ਫ਼ੋਨ (ਕੀ-ਪੈਡ) ਸਮੇਤ ਸਿੰਮ ਕਾਰਡ ਅਤੇ ਦੋ ਦੇਸੀ ਚਾਰਜਰ ਬਰਾਮਦ ਹੋਣ...
ਪ੍ਰਗਟ ਸਿੰਘ ਨੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਕੀਤਾ ਵਿਰੋਧ
. . .  about 3 hours ago
ਜਲੰਧਰ, 20 ਜੂਨ - ਕੈਪਟਨ ਸਰਕਾਰ ਵਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਮੁੱਦਾ ਭਖਦਾ ਜਾ ਰਿਹਾ ਹੈ। ਵਿਰੋਧੀ ਧਿਰਾਂ ਸਮੇਤ ਪੰਜਾਬ 'ਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਕੁਝ ਵਿਧਾਇਕਾਂ ਵਲੋਂ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਸਾਬਕਾ ਹਾਕੀ...
ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਸ੍ਰੀ ਬੰਗਲਾ ਸਾਹਿਬ ਟੇਕਿਆ ਮੱਥਾ
. . .  about 3 hours ago
ਨਵੀਂ ਦਿੱਲੀ, 20 ਜੂਨ - ਭਾਰਤ ਦੀ ਉੱਘੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਅੱਜ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੀ। ਇਸ ਮੌਕੇ ਉਨ੍ਹਾਂ ਨਾਲ ਪਰਿਵਾਰਕ...
ਭਾਜਪਾ ਆਗੂ ਤੇ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਸਾਂਪਲਾ ਵਲੋਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ
. . .  about 3 hours ago
ਅੰਮ੍ਰਿਤਸਰ, 20 ਜੂਨ (ਹਰਮਿੰਦਰ ਸਿੰਘ) - ਭਾਜਪਾ ਆਗੂ ਅਤੇ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ...
ਮਹਾਰਾਸ਼ਟਰ 'ਚ ਕੋਰੋਨਾ ਦਾ ਨਵਾਂ ਰੂਪ ਡੈਲਟਾ ਪਲੱਸ ਹੋਇਆ ਪ੍ਰਗਟ, ਤੀਸਰੀ ਲਹਿਰ ਦਾ ਖ਼ਤਰਾ ਵਧਿਆ
. . .  about 3 hours ago
ਮੁੰਬਈ, 20 ਜੂਨ - ਭਾਰਤ ਵਿਚ ਕੋਰੋਨਾ ਦੀ ਦੂਸਰੀ ਲਹਿਰ ਬੇਸ਼ੱਕ ਰੁਕਦੀ ਹੋਈ ਨਜ਼ਰ ਆ ਰਹੀ ਹੈ ਪਰ ਖ਼ਤਰਾ ਅਜੇ ਵੀ ਬਰਕਰਾਰ ਹੈ। ਮਹਾਰਾਸ਼ਟਰ ਵਿਚ ਕੋਰੋਨਾ ਦੇ ਨਵਾਂ ਰੂਪ ਪ੍ਰਗਟ ਹੋਇਆ...
ਕੋਰੋਨਾ ਨਾਲ ਹੋਈ ਮੌਤ 'ਤੇ ਨਹੀਂ ਦਿੱਤੇ ਜਾ ਸਕਦੇ 4-4 ਲੱਖ - ਸੁਪਰੀਮ ਕੋਰਟ ਵਿਚ ਕੇਂਦਰ ਦਾ ਹਲਫ਼ਨਾਮਾ
. . .  about 4 hours ago
ਨਵੀਂ ਦਿੱਲੀ, 20 ਜੂਨ - ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਤੋਂ ਇਨਕਾਰ ਦਿੱਤਾ ਹੈ। ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ 'ਤੇ ਮੁਆਵਜ਼ੇ 'ਤੇ ਦਾਖਲ...
ਏ.ਐਸ.ਆਈ. ਦੀ ਗੋਲੀ ਲੱਗਣ ਕਾਰਨ ਮੌਤ
. . .  about 4 hours ago
ਹੁਸ਼ਿਆਰਪੁਰ, 20 ਜੂਨ (ਬਲਜਿੰਦਰਪਾਲ ਸਿੰਘ) - ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ਰਾਜਬੀਰ ਸਿੰਘ ਪੁੱਤਰ ਕ੍ਰਿਸ਼ਨ ਦਾਸ ਵਾਸੀ ਫਤਹਿਗੜ੍ਹ ਨਿਆੜਾ ਜੋ ਕਿ ਚੱਬੇਵਾਲ ਵਿਖੇ ਤੈਨਾਤ ਸੀ, ਅੱਜ ਡਿਊਟੀ ਉਪਰੰਤ ਜਦੋਂ ਆਪਣੇ ਘਰ ਪਰਤਿਆ ਤੇ ਉਸ ਦੇ ਭਰਾ ਮਨਦੀਪ ਨੇ ਦੱਸਿਆ ਕਿ ਸਰਕਾਰੀ ਰਿਵਾਲਵਰ...
ਬਾਇਓਮਾਸ ਪਲਾਂਟ ਦੇ ਬਾਲਣ ਦੇ ਢੇਰਾਂ ਨੂੰ ਲੱਗੀ ਅੱਗ
. . .  about 5 hours ago
ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 20 ਜੂਨ (ਇਕਬਾਲ ਸਿੰਘ ਸ਼ਾਂਤ) -ਅੱਜ ਸਵੇਰੇ ਕਰੀਬ ਸਾਢੇ 9 ਵਜੇ ਪਿੰਡ ਚਨੂੰ ਵਿਖੇ ਸਥਿਤ ਯੂਨੀਵਰਸਲ ਬਾਇਓਮਾਸ ਬਿਜਲੀ ਪਲਾਂਟ ਦੇ ਬਾਲਣ ਵਜੋਂ ਵਰਤੇ ਜਾਂਦੀਆਂ ਪਰਾਲੀ ਦੀਆਂ ਗੱਠਾਂ ਦੇ ਢੇਰਾਂ ਨੂੰ ਭਿਆਨਕ ਅੱਗ ਲੱਗ ਗਈ। ਜਿਸ ਨੇ ਬਿਜਲੀ ਪਲਾਂਟ ਦੇ ਬਾਹਰ...
ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਦੀਵਾਨ ਹਾਲ ਲੰਗਰ ਹਾਲ ਤੇ ਕਾਰ ਪਾਰਕਿੰਗ ਦੇ ਲੈਂਟਰ ਦੀ ਸੇਵਾ ਆਰੰਭ
. . .  about 5 hours ago
ਅੰਮ੍ਰਿਤਸਰ, 20 ਜੂਨ (ਜਸਵੰਤ ਸਿੰਘ ਜੱਸ ) - ਸਥਾਨਕ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਕਾਰ ਸੇਵਾ ਸੰਪਰਦਾ ਭੂਰੀ ਵਾਲਿਆਂ ਵਲੋਂ ਕਰਵਾਈ ਜਾ ਰਹੀ ਜ਼ਮੀਨਦੋਜ਼ ਕਾਰ ਪਾਰਕਿੰਗ ਦੀਵਾਨ ਹਾਲ ਤੇ ਲੰਗਰ ਹਾਲ ਦੀ ਕਾਰ ਸੇਵਾ ਦੌਰਾਨ ਅੱਜ ਕਾਰ ਪਾਰਕਿੰਗ ਬੇਸਮੈਂਟ ਦੀ ਪਹਿਲੀ ਮੰਜ਼ਿਲ ਦਾ...
ਭਾਰਤ 'ਚ ਪਿਛਲੇ 24 ਘੰਟਿਆਂ 'ਚ ਆਏ 58,491 ਕੋਰੋਨਾ ਕੇਸ
. . .  about 6 hours ago
ਨਵੀਂ ਦਿੱਲੀ, 20 ਜੂਨ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 58 ਹਜ਼ਾਰ 419 ਨਵੇਂ ਕੇਸ ਰਜਿਸਟਰ ਕੀਤੇ ਗਏ ਹਨ। ਜੋ ਪਿਛਲੇ 81 ਦਿਨਾਂ ਵਿਚ 60 ਹਜ਼ਾਰ ਤੋਂ ਘੱਟ ਰਹੇ ਹਨ। ਉੱਥੇ ਹੀ, ਪਿਛਲੇ 24 ਘੰਟਿਆਂ ਦੌਰਾਨ 1576 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਭਾਰਤ ਵਿਚ ਇਸ ਵਕਤ 7 ਲੱਖ 29 ਹਜ਼ਾਰ 243...
ਉਤਰ ਪੂਰਬ ਪ੍ਰਦੇਸ਼ਾਂ ਵਿਚ ਮਹਿਸੂਸ ਕੀਤੇ ਜਾ ਰਹੇ ਹਨ ਭੁਚਾਲ ਦੇ ਝਟਕੇ
. . .  about 7 hours ago
ਨਵੀਂ ਦਿੱਲੀ, 20 ਜੂਨ - ਦੇਸ਼ ਦੇ ਪੂਰਬ ਉਤਰ ਸੂਬਿਆਂ 'ਚ ਭੁਚਾਲ ਦਾ ਖ਼ਤਰਾ ਬਣਿਆ ਹੋਇਆ ਹੈ। ਸ਼ੁੱਕਰਵਾਰ ਤੇ ਸਨਿੱਚਰਵਾਰ ਨੂੰ ਆਏ ਭੁਚਾਲ ਦੇ ਝਟਕਿਆ ਤੋਂ ਬਾਅਦ ਐਤਵਾਰ ਦੇਰ ਰਾਤ ਨੂੰ ਵੀ ਮਨੀਪੁਰ ਤੇ ਅਰੁਣਾਚਲ ਪ੍ਰਦੇਸ਼ ਵਿਚ ਭੁਚਾਲ ਦੇ ਝਟਕੇ...
ਅੱਜ ਦਾ ਵਿਚਾਰ
. . .  about 7 hours ago
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ ਅਜੀਤ ਵਲੋਂ ਸ਼ੁਭਕਾਮਨਾਵਾਂ
. . .  about 7 hours ago
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ ਅਜੀਤ ਵਲੋਂ ਸ਼ੁਭਕਾਮਨਾਵਾਂ...
21 ਜੂਨ ਨੂੰ ਪੰਜਾਬ ਦੇ ਦੌਰੇ 'ਤੇ ਆਉਣਗੇ ਕੇਜਰੀਵਾਲ
. . .  1 day ago
ਰਾਜਾਸਾਂਸੀ, 19 ਜੂਨ (ਹੇਰ) - ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 21 ਜੂਨ ਨੂੰ ਅੰਮ੍ਰਿਤਸਰ ਤੋਂ ਇਲਾਵਾ ਲੁਧਿਆਣਾ ਦੇ ਦੌਰੇ 'ਤੇ ਆ ਰਹੇ ਹਨ। ਜਾਣਕਾਰੀ ਮੁਤਾਬਿਕ ਕੇਜਰੀਵਾਲ ਸੋਮਵਾਰ ਨੂੰ 11 ਵਜੇ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਕਰੀਬ 12 ਵਜੇ ਸ੍ਰੀ ਗੁਰੂ ਰਾਮਦਾਸ...
ਸੀ.ਬੀ.ਐਸ.ਸੀ. ਪੈਟਰਨ ਦੇ ਆਧਾਰ 'ਤੇ ਐਲਾਨਿਆ ਜਾਵੇਗਾ ਨਤੀਜਾ- ਵਿਜੈ ਇੰਦਰ ਸਿੰਗਲਾ
. . .  1 day ago
ਚੰਡੀਗੜ੍ਹ, 19 ਜੂਨ - ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸਨਿੱਚਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਤੋਂ ਬਾਅਦ ਸੂਬਾ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਕੀਤਾ...
ਪ੍ਰਧਾਨ ਮੰਤਰੀ ਮੋਦੀ ਦੀ ਉੱਚ ਪੱਧਰੀ ਬੈਠਕ ਲਈ ਫ਼ਾਰੂਕ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਨੂੰ ਭੇਜਿਆ ਗਿਆ ਸੱਦਾ
. . .  1 day ago
ਸ੍ਰੀਨਗਰ, 19 ਜੂਨ - ਕੇਂਦਰੀ ਗ੍ਰਹਿ ਸਕੱਤਰ ਨੇ ਅੱਜ ਸਨਿੱਚਰਵਾਰ ਫ਼ਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਮੇਤ ਜੰਮੂ ਕਸ਼ਮੀਰ ਦੇ 14 ਨੇਤਾਵਾਂ ਨੂੰ 24 ਜੂਨ ਨੂੰ ਪ੍ਰਧਾਨ ਮੰਤਰੀ ਰਿਹਾਇਸ਼ ਵਿਖੇ ਬੈਠਕ 'ਚ ਸ਼ਾਮਲ ਹੋਣ ਲਈ ਸੰਪਰਕ ਕੀਤਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼...
ਵਿਸ਼ਵ ਟੈੱਸਟ ਚੈਂਪੀਅਨਸ਼ਿਪ ਫਾਈਨਲ : ਚਾਹ ਤੱਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 120 ਦੌੜਾਂ
. . .  1 day ago
ਵਿਸ਼ਵ ਟੈੱਸਟ ਚੈਂਪੀਅਨਸ਼ਿਪ ਫਾਈਨਲ : ਚਾਹ ਤੱਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 120 ਦੌੜਾਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਮੱਘਰ ਸੰਮਤ 552

ਪਹਿਲਾ ਸਫ਼ਾ

ਪੰਜਾਬ 'ਚ ਰੇਲ ਸੇਵਾ ਬਹਾਲ

* ਰੇਲ ਮੰਤਰੀ ਨੇ ਦਿੱਤੀ ਜਾਣਕਾਰੀ * ਅੱਜ ਤੋਂ ਚੱਲਣਗੀਆਂ ਮੁਸਾਫ਼ਰ ਗੱਡੀਆਂ

ਨਵੀਂ ਦਿੱਲੀ, 23 ਨਵੰਬਰ (ਉਪਮਾ ਡਾਗਾ ਪਾਰਥ)-ਤਕਰੀਬਨ 2 ਮਹੀਨੇ ਦੇ ਅੜਿੱਕੇ ਤੋਂ ਬਾਅਦ ਸੋਮਵਾਰ ਨੂੰ ਪੰਜਾਬ 'ਚ ਰੇਲ ਸੇਵਾ ਮੁੜ ਬਹਾਲ ਹੋ ਗਈ ਹੈ। ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਟਵਿੱਟਰ 'ਤੇ ਪਾਏ ਸੰਦੇਸ਼ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ। ਸੋਮਵਾਰ ਸਵੇਰੇ ਇਸ ਸਬੰਧੀ ਪਾਏ ਸੰਦੇਸ਼ 'ਚ ਗੋਇਲ ਨੇ ਕਿਹਾ ਕਿ ਪੰਜਾਬ 'ਚ 23 ਨਵੰਬਰ ਤੋਂ ਰੇਲਵੇ ਟਰੈਕ ਅਤੇ ਸਟੇਸ਼ਨਾਂ 'ਤੇ ਕੀਤੇ ਜਾ ਰਹੇ ਕਿਸਾਨ ਅੰਦੋਲਨ ਦੇ ਮੁਲਤਵੀ ਹੋਣ 'ਤੇ ਭਾਰਤੀ ਰੇਲ ਪੰਜਾਬ ਅਤੇ ਪੰਜਾਬ ਤੋਂ ਹੋ ਕੇ ਜਾਣ ਵਾਲੀਆਂ ਰੇਲ ਸੇਵਾਵਾਂ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਰੇਲਾਂ ਚਲਾਉਣ 'ਚ ਬਣਿਆ ਹੋਇਆ ਅੜਿੱਕਾ ਦੂਰ ਹੋਣ ਨਾਲ ਮੁਸਾਫ਼ਰਾਂ, ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਫਾਇਦਾ ਹੋਵੇਗਾ। ਹਾਸਲ ਜਾਣਕਾਰੀ ਮੁਤਾਬਿਕ ਪੰਜਾਬ 'ਚ ਸੋਮਵਾਰ ਤੋਂ ਮਾਲ ਗੱਡੀਆਂ ਚਲਾਈਆਂ ਗਈਆਂ ਹਨ ਅਤੇ ਮੰਗਲਵਾਰ ਤੋਂ ਮੁਸਾਫ਼ਰ ਗੱਡੀਆਂ ਸ਼ੁਰੂ ਕੀਤੀਆਂ ਜਾਣਗੀਆਂ। ਰੇਲਵੇ ਵਲੋਂ ਇਹ ਸੰਦੇਸ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਨਿਚਰਵਾਰ ਨੂੰ ਕੀਤੇ ਉਸ ਐਲਾਨ ਤੋਂ ਬਾਅਦ ਆਇਆ ਹੈ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਅੰਦੋਲਨ ਕਰ ਰਹੇ ਕਿਸਾਨਾਂ ਨੇ 23 ਨਵੰਬਰ ਤੋਂ 15 ਦਿਨਾਂ ਲਈ ਰੇਲ ਪੱਟੜੀਆਂ ਤੋਂ ਆਪਣਾ ਧਰਨਾ ਮੁਲਤਵੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਨੂੰ ਸੂਬੇ 'ਚ ਰੇਲ ਸੇਵਾ ਬਹਾਲ ਕਰਨ ਦੀ ਅਪੀਲ ਕੀਤੀ। ਕਿਸਾਨ ਜਥੇਬੰਦੀਆਂ ਵਲੋਂ ਇਹ ਫ਼ੈਸਲਾ ਕਈ ਗੇੜਾਂ ਦੀ ਗੱਲਬਾਤ ਤੋਂ ਬਾਅਦ ਲਿਆ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੜਿੱਕਾ ਖ਼ਤਮ ਕਰਨ ਦੀ ਕੋਸ਼ਿਸ਼ ਵਜੋਂ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਸੀ ਪਰ ਬੇਸਿੱਟਾ ਰਹੀ ਉਸ ਮੀਟਿੰਗ ਤੋਂ ਬਾਅਦ ਕੈਪਟਨ ਨੇ ਕੋਸ਼ਿਸ਼ ਅਸਫ਼ਲ ਹੋਣ 'ਤੇ ਅਸੰਤੋਖ ਪ੍ਰਗਟਾਉਂਦਿਆਂ ਇਸ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ ਸੀ ਹਾਲਾਂਕਿ ਸਨਿਚਰਵਾਰ ਨੂੰ ਮਿਲੀ ਸਫ਼ਲਤਾ ਤੋਂ ਬਾਅਦ ਕੈਪਟਨ ਦੇ ਟਵਿੱਟਰ 'ਤੇ ਪਾਏ ਸੰਦੇਸ਼ ਤੋਂ ਬਾਅਦ ਗੋਇਲ ਨੇ ਵੀ ਇਸ ਕਦਮ ਦਾ ਸਵਾਗਤ ਕੀਤਾ ਸੀ। ਰੇਲ ਮੰਤਰਾਲੇ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਰੇਲਵੇ ਨੂੰ ਮਾਲ ਗੱਡੀਆਂ ਅਤੇ ਮੁਸਾਫ਼ਰ ਗੱਡੀਆਂ ਫਿਰ ਤੋਂ ਸ਼ੁਰੂ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਜਾਣਕਾਰੀ ਮਿਲੀ ਹੈ। ਮੰਤਰਾਲੇ ਨੇ ਕਿਹਾ ਕਿ ਰੇਲਵੇ ਵਲੋਂ ਜ਼ਰੂਰੀ ਰੱਖ-ਰਖਾਵ ਜਾਂਚ ਅਤੇ ਹੋਰ ਪ੍ਰੋਟੋਕਾਲ ਪੂਰਾ ਕਰਨ ਤੋਂ ਬਾਅਦ ਪੰਜਾਬ 'ਚ ਛੇਤੀ ਤੋਂ ਛੇਤੀ ਰੇਲ ਸੇਵਾਵਾਂ ਬਹਾਲ ਕਰਨ ਲਈ ਕਦਮ ਉਠਾਏ ਜਾਣਗੇ। ਪੰਜਾਬ 'ਚ 24 ਸਤੰਬਰ ਤੋਂ ਰੇਲ ਸੇਵਾਵਾਂ ਬੰਦ ਹਨ ਜਦੋਂ ਕਿਸਾਨਾਂ ਨੇ ਕੇਂਦਰ ਵਲੋਂ ਲਿਆਂਦੇ ਖੇਤੀਬਾੜੀ ਕਾਨੂੰਨਾਂ ਦੇ ਖ਼ਿਲਾਫ਼ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਸੀ।
ਬਣਾਂਵਾਲਾ ਤਾਪ ਘਰ ਕੋਲਾ ਪੁੱਜਾ
ਪਿਛਲੇ ਲਗਪਗ ਦੋ ਮਹੀਨਿਆਂ ਤੋਂ ਬੰਦ ਪਈ ਰੇਲ ਸੇਵਾ ਅੱਜ ਮੁੜ ਸ਼ੁਰੂ ਹੋ ਗਈ ਹੈ। ਉੱਤਰੀ ਰੇਲਵੇ ਨੇ ਪੰਜਾਬ 'ਚ ਰੇਲ ਮਾਰਗਾਂ ਦੀ ਜਾਂਚ ਆਰੰਭ ਕਰਨ ਤੋਂ ਬਾਅਦ ਰੇਲਾਂ ਨੂੰ ਚਾਲੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ, ਜਿਸ ਤਹਿਤ ਦਿੱਲੀ ਤੋਂ ਜਾਖ਼ਲ ਹੋ ਕੇ ਮਾਨਸਾ ਰਾਹੀਂ ਇਕ ਮਾਲ ਗੱਡੀ ਕੋਲਾ ਲੈ ਕੇ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ 'ਚ ਪੁੱਜ ਗਈ ਹੈ। ਇਸ ਰੇਲ ਗੱਡੀ ਦੇ ਪੁੱਜਣ ਦੀ ਪੁਸ਼ਟੀ ਬਣਾਂਵਾਲਾ ਤਾਪ ਘਰ ਦੇ ਪ੍ਰਬੰਧਕਾਂ ਵਲੋਂ ਕੀਤੀ ਗਈ ਹੈ। ਇਸੇ ਦੌਰਾਨ ਮੁੰਦਰਾ ਗੁਜਰਾਤ ਤੋਂ ਲਗਪਗ 70 ਹਜ਼ਾਰ ਗੱਟੇ ਯੂਰੀਆ ਖਾਦ ਲੈ ਕੇ ਇਕ ਮਾਲ ਗੱਡੀ ਮਾਨਸਾ ਪਹੁੰਚੀ ਹੈ।
ਰਾਜਪੁਰਾ ਥਰਮਲ ਪਲਾਂਟ ਵੀ ਪੁੱਜਿਆ ਕੋਲਾ
ਰਾਜਪੁਰਾ, (ਜੀ.ਪੀ. ਸਿੰਘ)-ਅੱਜ ਅੰਮ੍ਰਿਤਸਰ-ਦਿੱਲੀ ਮੁੱਖ ਰੇਲ ਮਾਰਗ 'ਤੇ ਪੰਜਾਬ ਦੇ ਪ੍ਰਵੇਸ਼ ਦੁਆਰ ਰਾਜਪੁਰਾ ਜੰਕਸ਼ਨ ਰੇਲਵੇ ਸਟੇਸ਼ਨ 'ਤੇ ਪਹਿਲੀ ਰੇਲ ਗੱਡੀ ਆਈ। ਇਸ ਸਬੰਧੀ ਰਾਜਪੁਰਾ ਦੇ ਸਟੇਸ਼ਨ ਮਾਸਟਰ ਗੋਬਿੰਦ ਸਿੰਘ ਚੌਹਾਨ ਨੇ ਦੱਸਿਆ ਕਿ ਅੱਜ ਪਹਿਲੀ ਮਾਲ ਰੇਲ ਗੱਡੀ ਦੁਪਹਿਰ 2:45 'ਤੇ ਅੰਬਾਲਾ ਵਾਲੇ ਪਾਸੇ ਤੋਂ ਸਾਹਨੇਵਾਲ (ਲੁਧਿਆਣਾ) ਨੂੰ ਗਈ ਹੈ। ਦੂਜੀ ਗੱਡੀ ਰਾਮਪੁਰਾ ਫੂਲ (ਬਠਿੰਡਾ) ਲਈ ਲੰਘੀ ਹੈ। ਇਕ ਗੱਡੀ ਸਥਾਨਕ ਨਾਭਾ ਥਰਮਲ ਪਲਾਂਟ ਲਈ ਕੋਲੇ ਦੀ ਗਈ ਹੈ। ਇਸ ਤੋਂ ਇਲਾਵਾ ਸਰਾਏ ਬੰਜਾਰਾ ਤੋਂ ਇਕ ਖ਼ਾਲੀ ਮਾਲ ਗੱਡੀ ਅੰਬਾਲਾ ਤੇ ਇਕ ਤੇਲ ਦੇ ਟੈਂਕਰਾਂ ਦੀ ਗੱਡੀ ਜੰਮੂ-ਤਵੀ ਲਈ ਲੰਘੀ। ਇਸ ਦੇ ਨਾਲ ਹੀ ਅੱਧੀ ਦਰਜਨ ਦੇ ਕਰੀਬ ਮਾਲ ਗੱਡੀਆਂ ਇਸ ਰੇਲਵੇ ਲਾਈਨ ਰਾਹੀਂ ਪੰਜਾਬ 'ਚ ਆਈਆਂ ਤੇ ਗਈਆਂ ਹਨ।
ਫ਼ਿਰੋਜ਼ਪੁਰ ਡਵੀਜ਼ਨ ਦੀਆਂ 2 ਮਾਲ ਗੱਡੀਆਂ ਚੱਲੀਆਂ
ਦੋ ਥਰਮਲ ਪਲਾਂਟਾਂ ਲਈ ਪਹੁੰਚਿਆ ਕੋਲਾ

ਫ਼ਿਰੋਜ਼ਪੁਰ, 23 ਨਵੰਬਰ (ਕੁਲਬੀਰ ਸਿੰਘ ਸੋਢੀ)-ਕਿਸਾਨ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਦੇ ਸਮਝੌਤੇ ਤੋਂ ਬਾਅਦ ਰੇਲਵੇ ਮੈਨੇਜਰ ਨੇ ਪ੍ਰੈੱਸ ਨੋਟ ਜਾਰੀ ਕਰਕੇ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਵਲੋਂ ਰੇਲ ਚਲਾਉਣ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਡੀ.ਆਰ.ਐਮ. ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਰੇਲਵੇ ਵਲੋਂ ਰੇਲ ਚਲਾਉਣ ਤੋਂ ਪਹਿਲਾਂ ਰੇਲਵੇ ਟਰੈਕ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ 'ਰੇਲਵੇ ਪ੍ਰੋਟੈਕਸ਼ਨ ਫੋਰਸ' ਅਤੇ ਜੀ.ਆਰ.ਪੀ. ਨੂੰ ਸੌਂਪੀ ਗਈ ਸੀ, ਜਿਨ੍ਹਾਂ ਵਲੋਂ ਹਰੀ ਝੰਡੀ ਮਿਲਣ ਪਿੱਛੋਂ ਰੇਲਵੇ ਨੇ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਸਾਫ਼ਰ ਗੱਡੀਆਂ ਨੂੰ ਰੇਲਵੇ ਸਟੇਸ਼ਨਾਂ ਤੋਂ ਉਸੇ ਤਰ੍ਹਾਂ ਚਲਾਇਆ ਜਾਵੇਗਾ, ਜਿਵੇਂ ਕਿ ਪਹਿਲਾਂ ਮੰਡਲ ਤੋਂ ਹੁੰਦਾ ਸੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਮੁਸਾਫ਼ਰ ਗੱਡੀ ਹੁਣ ਅੱਧੀ ਰਾਤ ਨੂੰ ਅੰਬਾਲਾ ਤੋਂ ਸਿੱਧੇ ਤੌਰ 'ਤੇ ਅੰਮ੍ਰਿਤਸਰ ਪਹੁੰਚੇਗੀ। ਇਸੇ ਤਰ੍ਹਾਂ ਮਾਲ ਗੱਡੀ ਅਤੇ ਯਾਤਰੀ ਰੇਲ ਚਲਾਉਣ ਲਈ ਰੇਲ ਵੀ ਅੰਮ੍ਰਿਤਸਰ ਤੋਂ ਹਰਿਦੁਆਰ ਲਈ ਚੱਲੇਗੀ। ਜੀ.ਆਰ.ਪੀ. ਨੇ ਇਸ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਸੋਮਵਾਰ ਦੁਪਹਿਰ 2 ਵਜੇ ਜਲੰਧਰ ਤੋਂ ਖ਼ਾਲੀ ਮਾਲ ਗੱਡੀਆਂ ਦਿੱਲੀ ਲਈ ਰਵਾਨਾ ਹੋ ਗਈਆਂ ਹਨ ਅਤੇ ਜੰਮੂ-ਕਸ਼ਮੀਰ ਤੋਂ ਭਰੀ ਮਾਲ ਗੱਡੀ ਜਲੰਧਰ ਪਹੁੰਚ ਰਹੀ ਹੈ, ਜੋ ਅੱਗੇ ਲਖਨਊ ਜਾਵੇਗੀ। ਡੀ.ਆਰ.ਐਮ. ਨੇ ਕਿਹਾ ਕਿ ਰੇਲ ਗੱਡੀਆਂ ਜੋ ਕੋਵਿਡ-19 ਦੌਰਾਨ ਰੇਲਵੇ ਡਵੀਜ਼ਨ ਫ਼ਿਰੋਜ਼ਪੁਰ 'ਚ ਚਲਾਈਆਂ ਗਈਆਂ ਸਨ, ਹੁਣ ਸਬੰਧਿਤ ਸਟੇਸ਼ਨਾਂ ਤੋਂ ਚਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਤੋਂ ਧਨਬਾਦ ਐਕਸਪੈ੍ਰੱਸ ਰੇਲ ਵੀ ਚੱਲੇਗੀ।
ਵਿਸ਼ੇਸ਼ ਮੁਸਾਫ਼ਰ ਗੱਡੀਆਂ ਦਾ ਵੇਰਵਾ
02903 ਮੁੰਬਈ ਸੈਂਟਰਲ- ਅੰਮ੍ਰਿਤਸਰ ਐਕਸਪ੍ਰੈੱਸ ਵਿਸ਼ੇਸ਼ ਪੂਰੀ ਤਰ੍ਹਾਂ 22 ਨਵੰਬਰ ਤੋਂ ਬਹਾਲ, 02237 ਬਿਲਾਸਪੁਰ-ਜੰਮੂਤਵੀ ਐਕਸਪ੍ਰੈੱਸ ਵਿਸ਼ੇਸ਼ 23 ਨਵੰਬਰ ਤੋਂ ਪੂਰੀ ਤਰ੍ਹਾਂ ਬਹਾਲ ਹੋਈ। 03007 ਧਨਬਾਦ - ਫ਼ਿਰੋਜ਼ਪੁਰ ਐਕਸਪ੍ਰੈੱਸ ਵਿਸ਼ੇਸ਼ 22 ਤੋਂ, 03308 ਫ਼ਿਰੋਜ਼ਪੁਰ-ਧਨਬਾਦ ਐਕਸਪ੍ਰੈੱਸ ਵਿਸ਼ੇਸ਼ 24 ਤੋਂ, 05098 ਜੰਮੂ-ਭਾਗਲਪੁਰ ਐਕਸਪ੍ਰੈੱਸ ਵਿਸ਼ੇਸ਼ 24 ਤੋਂ, 05097 ਭਾਗਲਪੁਰ-ਜੰਮੂਤਵੀ ਐਕਸਪ੍ਰੈੱਸ ਵਿਸ਼ੇਸ਼ 26 ਤੋਂ, 04656 ਫ਼ਿਰੋਜ਼ਪੁਰ-ਪਟਨਾ ਐਕਸਪ੍ਰੈੱਸ ਵਿਸ਼ੇਸ਼ 27 ਤੋਂ, 04655 ਪਟਨਾ-ਫ਼ਿਰੋਜ਼ਪੁਰ ਐਕਸਪ੍ਰੈੱਸ ਵਿਸ਼ੇਸ਼ 28 ਤੋਂ, 902331 ਹਾਵੜਾ-ਜੰਮੂਤਵੀ ਐਕਸਪ੍ਰੈੱਸ ਵਿਸ਼ੇਸ਼ 24 ਤੋਂ, 02332 ਜੰਮੂਤਵੀ-ਹਾਵੜਾ ਐਕਸਪ੍ਰੈੱਸ ਵਿਸ਼ੇਸ਼ 26 ਤੋਂ, 04624 ਅੰਮ੍ਰਿਤਸਰ-ਸਹਾਰਸਾ ਐਕਸਪ੍ਰੈੱਸ ਵਿਸ਼ੇਸ਼ 24 ਤੋਂ, 04623 ਸਹਾਰਸਾ-ਅੰਮ੍ਰਿਤਸਰ ਐਕਸਪ੍ਰੈੱਸ ਵਿਸ਼ੇਸ਼ 25 ਤੋਂ, 05251 ਦਰਭੰਗਾ-ਜਲੰਧਰ ਐਕਸਪ੍ਰੈੱਸ ਵਿਸ਼ੇਸ਼ 28 ਤੋਂ, 05252 ਜਲੰਧਰ-ਦਰਭੰਗਾ ਐਕਸਪ੍ਰੈੱਸ ਵਿਸ਼ੇਸ਼ 29 ਤੋਂ, 09027 ਬਾਂਦਰਾ ਟਰਮੀਨਸ -ਜੰਮੂ ਤਵੀ ਐਕਸਪ੍ਰੈੱਸ ਵਿਸ਼ੇਸ਼ 28 ਤੋਂ, 09028 ਜੰਮੂ ਤਵੀ - ਬਾਂਦਰਾ ਟਰਮਿਨਸ ਐਕਸਪ੍ਰੈੱਸ ਵਿਸ਼ੇਸ਼ 30 ਤੋਂ, 05531 ਸਹਾਰਸਾ-ਅੰਮ੍ਰਿਤਸਰ ਐਕਸਪ੍ਰੈੱਸ ਵਿਸ਼ੇਸ਼ 29 ਤੋਂ, 05532 ਅੰਮ੍ਰਿਤਸਰ-ਸਹਾਰਸਾ ਐਕਸਪ੍ਰੈੱਸ ਵਿਸ਼ੇਸ਼ 30 ਤੋਂ, 02587 ਗੋਰਖਪੁਰ-ਜੰਮੂਤਵੀ ਐਕਸਪ੍ਰੈੱਸ ਵਿਸ਼ੇਸ਼ 23 ਤੋਂ, 02588 ਜੰਮੂਤਵੀ-ਗੋਰਖਪੁਰ ਐਕਸਪ੍ਰੈੱਸ ਵਿਸ਼ੇਸ਼ 28 ਤੋਂ, 04612 ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਵਾਰਾਣਸੀ ਐਕਸਪ੍ਰੈੱਸ ਵਿਸ਼ੇਸ਼ 29 ਨਵੰਬਰ ਤੋਂ, 04611 ਵਾਰਾਣਸੀ-ਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈੱਸ ਵਿਸ਼ੇਸ਼ ਪਹਿਲੀ ਦਸੰਬਰ ਤੋਂ, 04651 ਜਯਾਨਗਰ-ਅੰਮ੍ਰਿਤਸਰ ਐਕਸਪ੍ਰੈੱਸ ਵਿਸ਼ੇਸ਼ 24 ਨਵੰਬਰ ਤੋਂ, 04652 ਅੰਮ੍ਰਿਤਸਰ-ਜਯਾਨਗਰ ਐਕਸਪ੍ਰੈੱਸ ਸਪੈਸ਼ਲ 25 ਤੋਂ, 02919 ਅੰਬੇਡਕਰ ਨਗਰ-ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈੱਸ ਵਿਸ਼ੇਸ਼ 23 ਤੋਂ, 02920 ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਅੰਬੇਡਕਰ ਨਗਰ ਐਕਸਪ੍ਰੈੱਸ ਵਿਸ਼ੇਸ਼ 25 ਨਵੰਬਰ ਤੋਂ, 01449 ਜਬਲਪੁਰ-ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈੱਸ ਵਿਸ਼ੇਸ਼ 24 ਨਵੰਬਰ ਤੋਂ, 01450 ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਜਬਲਪੁਰ ਐਕਸਪ੍ਰੈੱਸ ਵਿਸ਼ੇਸ਼ 25 ਤੋਂ, 09803 ਕੋਟਾ-ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈੱਸ ਵਿਸ਼ੇਸ਼ 28 ਤੋਂ, 09804 ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਕੋਟਾ ਐਕਸਪ੍ਰੈੱਸ ਵਿਸ਼ੇਸ਼ 29 ਤੋਂ, 02462 ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਨਵੀਂ ਦਿੱਲੀ ਐਕਸਪ੍ਰੈੱਸ ਵਿਸ਼ੇਸ਼ 24 ਤੋਂ, 02461 ਨਵੀਂ ਦਿੱਲੀ-ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈੱਸ ਵਿਸ਼ੇਸ਼ 25 ਨਵੰਬਰ ਤੱਕ ਬਹਾਲ ਰਹਿਣਗੀਆਂ।

ਖ਼ਬਰ ਸ਼ੇਅਰ ਕਰੋ

 

ਪ੍ਰੇਮੀ ਵਲੋਂ ਪ੍ਰੇਮਿਕਾ ਤੇ ਉਸ ਦੇ ਮਾਂ-ਪਿਓ ਦੀ ਹੱਤਿਆ ਤੋਂ ਬਾਅਦ ਖ਼ੁਦਕੁਸ਼ੀ

ਸੋਸ਼ਲ ਮੀਡੀਆ 'ਤੇ ਵੀਡੀਓ ਕੀਤੀ ਵਾਇਰਲ

ਬਠਿੰਡਾ, 23 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਦੀ ਪਾਸ਼ ਕਾਲੋਨੀ ਕਮਲਾ ਨਹਿਰੂ ਵਿਚ ਅੱਜ ਤੜਕੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਨੌਜਵਾਨ ਵਲੋਂ ਆਪਣੀ ਪ੍ਰੇਮਿਕਾ ਅਤੇ ਉਸ ਦੇ ਪਿਤਾ ਅਤੇ ਉਸ ਦੀ ਮਾਂ ਨੂੰ ਸਿਰ ਵਿਚ ਗੋਲੀਆਂ ਮਾਰ ਕੇ ਉਪਰੰਤ ਸਮੁੱਚੇ ਮਾਮਲੇ ਦੀ ...

ਪੂਰੀ ਖ਼ਬਰ »

ਆਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਨ ਗੋਗੋਈ ਦਾ ਦਿਹਾਂਤ

ਗੁਹਾਟੀ, 23 ਨਵੰਬਰ (ਏਜੰਸੀ)- ਆਸਾਮ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਤਰੁਨ ਗੋਗੋਈ (84) ਦਾ ਸੋਮਵਾਰ ਨੂੰ ਕੋਵਿਡ-19 ਦੇ ਇਲਾਜ ਬਾਅਦ ਦੀਆਂ ਸਮੱਸਿਆਵਾਂ ਦੇ ਚਲਦੇ ਦਿਹਾਂਤ ਹੋ ਗਿਆ ਹੈ। ਸੂਬੇ ਦੇ 3 ਵਾਰ ਮੁੱਖ ਮੰਤਰੀ ਰਹੇ ਤਰੁਨ ਗੋਗਈ ਆਪਣੇ ਪਿੱਛੇ ਪਤਨੀ ...

ਪੂਰੀ ਖ਼ਬਰ »

ਭਾਰਤੀ ਸਿੰਘ ਤੇ ਹਰਸ਼ ਨੂੰ ਜ਼ਮਾਨਤ

ਮੁੰਬਈ, 23 ਨਵੰਬਰ (ਏਜੰਸੀ)-ਕਾਮੇਡੀ ਕਲਾਕਾਰ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚਿਆ ਨੂੰ ਇਥੋਂ ਦੀ ਇਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਉਨ੍ਹਾਂ ਨੂੰ ਉਨ੍ਹਾਂ ਦੇ ਮੁੰਬਈ ਵਾਲੇ ਘਰ ਤੋਂ ਨਸ਼ਾ ਮਿਲਣ ਦੇ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਜੋੜੇ ਨੂੰ 15-15 ...

ਪੂਰੀ ਖ਼ਬਰ »

ਮੁੰਬਈ ਦੀ ਈਵੈਂਟ ਮੈਨੇਜਰ ਨਾਲ ਦਿੱਲੀ ਦੇ ਹੋਟਲ 'ਚ ਜਬਰ ਜਨਾਹ

ਨਵੀਂ ਦਿੱਲੀ, 23 ਨਵੰਬਰ (ਏਜੰਸੀ)-ਦਿੱਲੀ 'ਚ ਇਕ ਪੰਜ ਸਿਤਾਰਾ ਹੋਟਲ 'ਚ 27 ਸਾਲਾ ਦੀ ਇਕ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ। ਪੀੜਤ ਲੜਕੀ ਮੁੰਬਈ ਦੀ ਰਹਿਣ ਵਾਲੀ ਹੈ। ਪੁਲਿਸ ਨੇ ਜਬਰ ਜਨਾਹ ਦੇ ਦੋਸ਼ 'ਚ 57 ਸਾਲ ਦੇ ਢਾਬਾ ਮਾਲਕ ਅਤੇ ਉਸ ਦੇ ਇਕ ਦੋਸਤ ਨੂੰ ਗ੍ਰਿਫ਼ਤਾਰ ਕੀਤਾ ਹੈ। ...

ਪੂਰੀ ਖ਼ਬਰ »

2014 ਤੋਂ 29 ਦਾ ਸਮਾਂ ਭਾਰਤ ਲਈ ਅਹਿਮ-ਮੋਦੀ

* ਸੰਸਦ ਮੈਂਬਰਾਂ ਲਈ ਬਣੇ ਫਲੈਟਾਂ ਦਾ ਕੀਤਾ ਉਦਘਾਟਨ * ਕਿਹਾ, ਟਾਲਣ ਨਾਲ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ

ਨਵੀਂ ਦਿੱਲੀ, 23 ਨਵੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ 16ਵੀਂ ਅਤੇ 18ਵੀਂ ਲੋਕ ਸਭਾ ਦਰਮਿਆਨ 2014 ਤੋਂ 2029 ਦਾ ਸਮਾਂ ਭਾਰਤ ਵਰਗੇ ਜਵਾਨ ਲੋਕਤੰਤਰ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ ਦਾ ਸਮਾਂ ਦੇਸ਼ ਦੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਅੱਜ ਕਰਨਗੇ 8 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ

ਨਵੀਂ ਦਿੱਲੀ, 23 ਨਵੰਬਰ (ਉਪਮਾ ਡਾਗਾ ਪਾਰਥ)-ਕੋਰੋਨਾ ਦਾ ਟੀਕਾ ਛੇਤੀ ਹੀ ਮਿਲਣ ਦੀ ਉਮੀਦ ਦੇ ਨਾਲ-ਨਾਲ ਉਸ ਦੀ ਵੰਡ, ਤਰਜੀਹ, ਸਟੋਰੇਜ ਆਦਿ ਸਾਰੇ ਨੁਕਤਿਆਂ ਸਬੰਧੀ ਰਣਨੀਤੀ ਦੀ ਕਵਾਇਦ ਵੀ ਤੇਜ਼ ਹੋ ਗਈ ਹੈ। ਇਸੇ ਕਵਾਇਦ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ...

ਪੂਰੀ ਖ਼ਬਰ »

ਬਰਤਾਨੀਆ ਵਲੋਂ ਭਾਰਤੀ ਅਤੇ ਵਿਦੇਸ਼ੀ ਡਾਕਟਰਾਂ, ਨਰਸਾਂ ਦੇ ਵਰਕ ਵੀਜ਼ਾ ਦੀ ਮਿਆਦ 'ਚ ਇਕ ਸਾਲ ਦਾ ਮੁਫ਼ਤ ਵਾਧਾ

ਲੰਡਨ, 23 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੋਵਿਡ-19 ਨਾਲ ਲੜ ਰਹੇ ਯੂ. ਕੇ. ਨੇ ਭਾਰਤੀ ਅਤੇ ਹੋਰ ਵਿਦੇਸ਼ੀ ਡਾਕਟਰਾਂ ਅਤੇ ਨਰਸਾਂ ਦੀ ਵੀਜ਼ਾ ਮਿਆਦ ਇਕ ਸਾਲ ਲਈ ਵਧਾ ਦਿੱਤੀ ਹੈ। ਇਸ ਨਿਯਮ ਕੋਵਿਡ-19 ਮਹਾਂਮਾਰੀ ਦੌਰਾਨ ਲੜ ਰਹੇ ਉਨ੍ਹਾਂ ਡਾਕਟਰਾਂ ਅਤੇ ਨਰਸਾਂ 'ਤੇ ਲਾਗੂ ...

ਪੂਰੀ ਖ਼ਬਰ »

ਬੀ. ਐਸ. ਐਫ਼. ਵਲੋਂ ਪਾਕਿ ਘੁਸਪੈਠੀਆ ਹਲਾਕ

ਜੰਮੂ, 23 ਨਵੰਬਰ (ਏਜੰਸੀ)-ਬੀ. ਐਸ. ਐਫ਼. ਦੇ ਜਵਾਨਾਂ ਨੇ ਸੋਮਵਾਰ ਨੂੰ ਸਾਂਬਾ ਜ਼ਿਲ੍ਹੇ 'ਚ ਅੰਤਰਰਾਸ਼ਟਰੀ ਸਰਹੱਦ ਨੇੜੇ ਇਕ ਪਾਕਿਸਤਾਨੀ ਘੁਸਪੈਠੀਆ ਹਲਾਕ ਕਰ ਦਿੱਤਾ। ਘੁਸਪੈਠੀਏ ਦੀ ਲਾਸ਼ ਜ਼ੀਰੋ ਲਾਈਨ 'ਤੇ ਪਈ ਹੈ ਅਤੇ ਅਜੇ ਤੱਕ ਲਿਆਂਦੀ ਨਹੀਂ ਗਈ। ਅਧਿਕਾਰੀਆਂ ਨੇ ਦੱਸਿਆ ...

ਪੂਰੀ ਖ਼ਬਰ »

'ਦਿੱਲੀ ਚਲੋ' ਪ੍ਰੋਗਰਾਮ 'ਚ ਕੋਈ ਤਬਦੀਲੀ ਨਹੀਂ, 26-27 ਨਵੰਬਰ ਦਾ ਪ੍ਰੋਗਰਾਮ ਅਟੱਲ

ਚੰਡੀਗੜ੍ਹ, 23 ਨਵੰਬਰ (ਅਜੀਤ ਬਿਊਰੋ)-ਆਲ ਇੰਡੀਆ ਕਿਸਾਨ ਸੰਘਰਸ਼ ਕੋ-ਆਰਡੀਨੇਸ਼ਨ ਕਮੇਟੀ (ਏ. ਆਈ. ਕੇ. ਐੱਸ. ਸੀ. ਸੀ) ਨੇ ਭਾਰਤ ਦੇ ਕਿਸਾਨਾਂ ਨੂੰ ਸੂਚਿਤ ਕੀਤਾ ਕਿ 26-27 ਨਵੰਬਰ ਦਾ ਸਾਂਝਾ 'ਦਿੱਲੀ ਚੱਲੋ' ਅੰਦੋਲਨ ਪ੍ਰੋਗਰਾਮ ਅਤੇ ਇਸ ਤੋਂ ਬਾਅਦ ਦੀ ਯੋਜਨਾ ਪਹਿਲਾਂ ਵਾਂਗ ...

ਪੂਰੀ ਖ਼ਬਰ »

ਕਸ਼ਮੀਰ ਤੇ ਲੱਦਾਖ 'ਚ ਮੌਸਮ ਦੀ ਪਹਿਲੀ ਭਾਰੀ ਬਰਫ਼ਬਾਰੀ

ਸ੍ਰੀਨਗਰ, 23 ਨਵੰਬਰ (ਮਨਜੀਤ ਸਿੰਘ)-ਸ੍ਰੀਨਗਰ ਸਮੇਤ ਵਾਦੀ ਦੇ ਮੈਦਾਨੀ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਾਰਿਸ਼, ਜਦਕਿ ਪੀਰਪੰਚਾਲ ਰੇਂਜ 'ਚ ਮੌਸਮ ਦੀ ਪਹਿਲੀ ਭਾਰੀ ਬਰਫ਼ਬਾਰੀ ਕਾਰਨ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਕੇ ਰਹਿ ਗਿਆ। ਸੈਲਾਨੀ ਸਥਾਨਾਂ ਗੁਲਮਰਗ, ਸੋਨਾਮਰਗ, ...

ਪੂਰੀ ਖ਼ਬਰ »

ਕੋਰੋਨਾ ਦਾ ਵਧਦਾ ਕਹਿਰ

ਸੁਪਰੀਮ ਕੋਰਟ ਵਲੋਂ ਦਿੱਲੀ, ਮਹਾਰਾਸ਼ਟਰ, ਆਸਾਮ ਤੇ ਗੁਜਰਾਤ ਸਰਕਾਰ ਨੂੰ ਝਾੜ

ਨਵੀਂ ਦਿੱਲੀ, 23 ਨਵੰਬਰ (ਜਗਤਾਰ ਸਿੰਘ)- ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਦਿੱਲੀ, ਗੁਜਰਾਤ, ਆਸਾਮ ਤੇ ਮਹਾਰਾਸ਼ਟਰ ਸਰਕਾਰ ਕੋਲੋਂ ਮੌਜੂਦਾ ਹਾਲਾਤਾਂ ਬਾਰੇ ਰਿਪੋਰਟ ਮੰਗੀ ਹੈ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੀ ਬੈਂਚ ਨੇ ...

ਪੂਰੀ ਖ਼ਬਰ »

ਹਿਮਾਚਲ 'ਚ ਸਕੂਲ, ਕਾਲਜ 31 ਦਸੰਬਰ ਤੱਕ ਬੰਦ

ਸ਼ਿਮਲਾ, 23 ਨਵੰਬਰ (ਏਜੰਸੀ)-ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੋਮਵਾਰ ਨੂੰ ਸੂਬੇ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਨੂੰ 31 ਦਸੰਬਰ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਅਤੇ ਇਸ ਦੇ ਨਾਲ ਹੀ ਚਾਰ ਜ਼ਿਲ੍ਹਿਆਂ ਵਿਚ ਰਾਤ ਦਾ ਕਰਫਿਊ ਲਗਾਉਣ ...

ਪੂਰੀ ਖ਼ਬਰ »

ਕੋਵਿਡ ਲੱਛਣਾਂ ਵਾਲਿਆਂ ਦੇ ਮਹਾਰਾਸ਼ਟਰ 'ਚ ਦਾਖਲੇ 'ਤੇ ਰੋਕ

ਮੁੰਬਈ, 23 ਨਵੰਬਰ (ਏਜੰਸੀ)- ਮਹਾਰਾਸ਼ਟਰ ਸਰਕਾਰ ਨੇ ਅੱਜ ਇਹ ਐਲਾਨ ਕਰਦਿਆਂ ਕਿਹਾ ਕਿ ਦਿੱਲੀ, ਰਾਜਸਥਾਨ, ਗੁਜਰਾਤ ਤੇ ਗੋਆ ਤੋਂ ਆਉਣ ਵਾਲਿਆਂ ਕੋਵਿਡ-19 ਦੇ ਲੱਛਣਾਂ ਵਾਲੇ ਲੋਕਾਂ ਨੂੰ ਵਾਪਸ ਮੋੜ ਦਿੱਤਾ ਜਾਵੇਗਾ। ਸੂਬਾ ਸਰਕਾਰ ਨੇ ਇਕ ਆਦੇਸ਼ 'ਚ ਕਿਹਾ ਕਿ ਬਿਨਾਂ ਲੱਛਣਾਂ ...

ਪੂਰੀ ਖ਼ਬਰ »

ਪਾਕਿ ਨੇ 10 ਜਨਵਰੀ ਤੱਕ ਬੰਦ ਕੀਤੇ ਸਕੂਲ

ਅੰਮ੍ਰਿਤਸਰ, 23 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੰਘੀ ਸਿੱਖਿਆ ਮੰਤਰੀ ਸ਼ਫ਼ਕਤ ਮਹਿਮੂਦ ਨੇ ਅੱਜ ਇਸਲਾਮਾਬਾਦ 'ਚ ਐਲਾਨ ਕੀਤਾ ਹੈ ਕਿ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਕੇਸਾਂ ਦੇ ਮੱਦੇਨਜ਼ਰ ਪਾਕਿਸਤਾਨ ਦੇ ਸਭ ਸੂਬਿਆਂ ਦੇ ਸਰਕਾਰੀ ਤੇ ਗੈਰ-ਸਰਕਾਰੀ ਸਕੂਲ 10 ...

ਪੂਰੀ ਖ਼ਬਰ »

ਪਾਕਿ ਵਲੋਂ ਭਾਰਤੀ ਸਫ਼ਾਰਤਖ਼ਾਨੇ ਦਾ ਅਧਿਕਾਰੀ ਤਲਬ

ਅੰਮ੍ਰਿਤਸਰ, 23 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਿਦੇਸ਼ ਦਫ਼ਤਰ ਵਲੋਂ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਦੇ ਇਕ ਸੀਨੀਅਰ ਅਧਿਕਾਰੀ ਨੂੰ ਤਲਬ ਕਰ ਕੇ ਕੰਟਰੋਲ ਰੇਖਾ 'ਤੇ ਭਾਰਤੀ ਫ਼ੌਜ ਵਲੋਂ ਕਥਿਤ ਤੌਰ 'ਤੇ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਸਖ਼ਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX