ਤਾਜਾ ਖ਼ਬਰਾਂ


ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਅਦਾਰਾ ਅਜੀਤ ਵਲੋਂ ਲੱਖ - ਲੱਖ ਵਧਾਈ
. . .  21 minutes ago
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਅਦਾਰਾ ਅਜੀਤ ਵਲੋਂ ਲੱਖ - ਲੱਖ ਵਧਾਈ
ਖ਼ਾਕੀ ਇਕ ਵਾਰ ਫਿਰ ਹੋਈ ਦਾਗ਼ - ਦਾਗ਼
. . .  38 minutes ago
ਬਠਿੰਡਾ,12 ਮਈ (ਨਾਇਬ ਸਿੱਧੂ) - ਬਠਿੰਡਾ ਵਿਖੇ ਸੀ. ਆਈ. ਏ. ਸਟਾਫ਼ ਵਿਚ ਤਾਇਨਾਤ ਇਕ ਥਾਣੇਦਾਰ ਨੇ ਇਕ ਨੌਜਵਾਨ 'ਤੇ ਐਨ.ਡੀ.ਪੀ.ਐੱਸ. ਦਾ ਮਾਮਲਾ ਦਰਜ ਕਰਨ...
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਕਰਨਗੇ ਪੰਜਾਬ ਸਮੇਤ ਬਾਕੀ ਸੂਬਿਆਂ ਨਾਲ ਮੀਟਿੰਗ
. . .  48 minutes ago
ਨਵੀਂ ਦਿੱਲੀ , 12 ਮਈ - ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਜੰਮੂ-ਕਸ਼ਮੀਰ, ਪੰਜਾਬ, ਉੱਤਰਾਖੰਡ,...
ਰੇਹੜੀ ਯੂਨੀਅਨ ਵਲੋਂ ਪ੍ਰਸ਼ਾਸਨ ਖ਼ਿਲਾਫ਼ ਸਬਜ਼ੀਆਂ ਮੁੱਖ ਸੜਕ 'ਤੇ ਸੁੱਟ ਆਵਾਜਾਈ ਕੀਤੀ ਠੱਪ
. . .  53 minutes ago
ਭਵਾਨੀਗੜ੍ਹ, 12 ਮਈ (ਰਣਧੀਰ ਸਿੰਘ ਫੱਗੂਵਾਲਾ ) - ਭਵਾਨੀਗੜ੍ਹ ਵਿਖੇ ਉਸ ਸਮੇਂ ਮੁੱਖ ਸੜਕ 'ਤੇ ਹੰਗਾਮਾ ਹੋ ਗਿਆ ਜਦੋਂ ਰੇਹੜੀ ਯੂਨੀਅਨ ਦੇ ਆਗੂਆਂ ਨੇ ਵੱਡੀ ਗਿਣਤੀ ਵਿਚ ਮੁੱਖ ਸੜਕ 'ਤੇ ...
ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦੇ ਦਿਹਾਂਤ 'ਤੇ ਕੈਪਟਨ ਵਲੋਂ ਦੁੱਖ ਦਾ ਪ੍ਰਗਟਾਵਾ
. . .  about 1 hour ago
ਚੰਡੀਗੜ੍ਹ, 12 ਮਈ - ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਦਿਹਾਂਤ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਸਬੰਧੀ ਨੂੰ ਉਨ੍ਹਾਂ ਵਲੋਂ ...
60 ਲੱਖ ਪਸ਼ੂਆਂ ਨੂੰ ਲਗਾਏ ਜਾ ਰਹੇ ਹਨ ਗਲਘੋਟੂ ਬਿਮਾਰੀ ਤੋਂ ਬਚਾਅ ਦੇ ਟੀਕੇ - ਤ੍ਰਿਪਤ ਰਾਜਿੰਦਰ ਸਿੰਘ ਬਾਜਵਾ
. . .  about 1 hour ago
ਪਠਾਨਕੋਟ, 12 ਮਈ (ਸੰਧੂ) - ਪਸ਼ੂ ਪਾਲਣ ਵਿਭਾਗ ਵਲੋਂ ਪੇਂਡੂ ਵਿਕਾਸ ਅਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ...
ਪੰਜਾਬ ਦੇ ਸਮੂਹ ਪਟਵਾਰੀ ਅਤੇ ਕਾਨੂੰਗੋ ਅੱਜ ਤੋਂ 5 ਦਿਨਾਂ ਲਈ ਕਲਮਛੋੜ ਹੜਤਾਲ 'ਤੇ
. . .  about 1 hour ago
ਘਨੌਰ (ਪਟਿਆਲਾ), 12 ਮਈ (ਜਾਦਵਿੰਦਰ ਸਿੰਘ ਜੋਗੀਪੁਰ)- ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਰੈਵੀਨਿਊ ਕਾਨੂੰਗੋ ਯੂਨੀਅਨ ਪੰਜਾਬ ਦੇ ਸੱਦੇ 'ਤੇ ਸਮੂਹ ਪੰਜਾਬ ਦੇ ਪਟਵਾਰੀ ਅਤੇ ਕਾਨੂੰਗੋ ਅੱਜ ਬੁੱਧਵਾਰ 12 ਮਈ ਤੋਂ ਲੈ ਕੇ 16 ਮਈ ਤੱਕ ਲਗਾਤਾਰ 5 ਦਿਨਾਂ ਲਈ ਕਲਮ ਛੋੜ ਹੜਤਾਲ 'ਤੇ ਜਾ ਰਹੇ ਹਨ...
2 ਤੋਂ 18 ਸਾਲ ਦੇ ਬੱਚਿਆਂ/ਨਾਬਾਲਗਾਂ ਲਈ ਮਨੁੱਖੀ ਕਲੀਨੀਕਲ ਅਜ਼ਮਾਇਸ਼ ਨੂੰ ਐਸ.ਈ.ਸੀ. ਨੇ ਭਾਰਤ ਬਾਇਓਟੈੱਕ ਦੀ ਕੋਵੈਕਸਿਨ ਨੂੰ ਦਿੱਤੀ ਮਨਜ਼ੂਰੀ - ਸੂਤਰ
. . .  49 minutes ago
ਨਵੀਂ ਦਿੱਲੀ, 12 ਮਈ - ਸੂਤਰਾਂ ਮੁਤਾਬਿਕ ਵਿਸ਼ਾ ਮਾਹਿਰ ਕਮੇਟੀ (ਸਬਜੈੱਕਟ ਐਕਸਪਰਟ ਕਮੇਟੀ) ਐਸ.ਈ.ਸੀ. ਨੇ ਭਾਰਤ ਬਾਈਓਟੈੱਕ ਦੀ ਕੋਵੈਕਸਿਨ ਨੂੰ ਦੂਸਰੇ ਤੇ ਤੀਸਰੇ ਪੜਾਅ ਤਹਿਤ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਪੜਾਵਾਂ ਦੀ ਅਹਿਮੀਅਤ ਇਹ ਹੈ ਕਿ ਇਨ੍ਹਾਂ ਦੂਸਰੇ ਅਤੇ ਤੀਸਰੇ ਪੜਾਅ ਤਹਿਤ 2 ਤੋਂ 18 ਦੀ...
ਸਰਦੂਲਗੜ੍ਹ ਦੇ ਪਿੰਡ ਭਗਵਾਨਪੁਰ ਹੀਂਗਣਾ ਵਿਖੇ ਨਹਿਰ 'ਚ ਪਿਆ 50 ਫੁੱਟ ਲੰਬਾ ਪਾੜ
. . .  about 2 hours ago
ਸਰਦੂਲਗੜ੍ਹ (ਮਾਨਸਾ), 12 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) - ਸਰਦੂਲਗੜ੍ਹ ਦੇ ਪਿੰਡ ਭਗਵਾਨਪੁਰ ਹੀਂਗਣਾ ਵਿਖੇ ਨਿਊ ਢੱਡਾਲ ਨਹਿਰ 'ਚ ਤਕਰੀਬਨ 50 ਫੁੱਟ ਲੰਬਾ ਪਾੜ...
ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਦਿਹਾਂਤ
. . .  about 2 hours ago
ਜ਼ੀਰਾ/ਅਜਨਾਲਾ/ਅੰਮ੍ਰਿਤਸਰ , 12 ਮਈ (ਪ੍ਰਤਾਪ ਸਿੰਘ ਹੀਰਾ/ਗੁਰਪ੍ਰੀਤ ਸਿੰਘ ਢਿੱਲੋਂ/ਸੁਰਿੰਦਰਪਾਲ ਸਿੰਘ ਵਰਪਾਲ) - ਪੰਜਾਬ ਦੇ ਸਾਬਕਾ ਮੰਤਰੀ ਤੇ ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ...
ਅੱਜ ਦਾ ਵਿਚਾਰ
. . .  about 3 hours ago
ਕੋਰੋਨਾ ਪੀੜਤ ਅੰਡਰਵਰਲਡ ਡਾਨ ਛੋਟਾ ਰਾਜਨ ਹੋਇਆ ਠੀਕ
. . .  1 day ago
ਨਵੀਂ ਦਿੱਲੀ,11 ਮਈ - ਅੰਡਰਵਰਲਡ ਡਾਨ ਛੋਟਾ ਰਾਜਨ ਕੋਰੋਨਾ ਤੋਂ ਠੀਕ ਹੋਣ 'ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਸ ਨੂੰ 25 ਅਪ੍ਰੈਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ...
ਨਵੀਂ ਦਿੱਲੀ : ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਪ੍ਰਧਾਨ ਮੰਤਰੀ ਮੋਦੀ ਜੀ-7 ਸਿਖਰ ਸੰਮੇਲਨ 'ਚ ਨਹੀਂ ਲੈਣਗੇ ਹਿੱਸਾ
. . .  1 day ago
ਪੁਲਿਸ ਥਾਣਾ ਕੋਟ ਖਾਲਸਾ ਅਧੀਨ ਖੇਤਰ ਆਦਰਸ਼ ਨਗਰ ਵਿੱਖੇ ਇਕ ਨੌਜਵਾਨ ਵੱਲੋਂ ਆਪਣੇ ਆਪ ਨੂੰ ਲਗਾਈ ਅੱਗ
. . .  1 day ago
ਛੇਹਰਟਾ , 11 ਮਈ {ਸੁਰਿੰਦਰ ਸਿੰਘ ਵਿਰਦੀ}-ਪੁਲਿਸ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਆਦਰਸ਼ ਨਗਰ ਵਿਖੇ ਇਕ ਨੌਜਵਾਨ ਵਲੋਂ ਅੱਗ ਲਗਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੀ ਖਬਰ ਸਾਹਮਣੇ ...
ਚੰਡੀਗੜ੍ਹ : ਸਿੱਖਿਆ ਵਿਭਾਗ ਵੱਲੋਂ 8 ਸਿੱਖਿਆ ਅਧਿਕਾਰੀਆਂ ਦੇ ਤਬਾਦਲੇ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਵਿਚ 12 ਮੌਤਾਂ ਨਾਲ 702 ਨਵੇਂ ਕੋਰੋਨਾ ਕੇਸ
. . .  1 day ago
ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ )- ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ 12 ਹੋਰ ਮੌਤਾਂ ਹੋ ਜਾਣ ਕਾਰਨ ਮੌਤਾਂ ਦੀ ਗਿਣਤੀ 229 ਤੱਕ ਪੁੱਜ ਗਈ ਹੈ। ਜਦੋਂਕਿ ਅੱਜ ਜ਼ਿਲ੍ਹੇ ਵਿਚ ਕੋਰੋਨਾ ਦੇ 702 ...
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਦੀ ਦਿੱਤੀ ਮਨਜ਼ੂਰੀ
. . .  1 day ago
ਫ਼ਿਰੋਜ਼ਪੁਰ (ਖੋਸਾ ਦਲ ਸਿੰਘ ) , 11 ਮਈ { ਮਨਪ੍ਰੀਤ ਸਿੰਘ ਸੰਧੂ}-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਝੋਨਾ ਲਾਉਣ ਦੀ ਤਰੀਕ ਦਾ ਨਾਂ ਐਲਾਨ ਕਰਨ ਕਾਰਨ ਕਿਸਾਨ ਪਨੀਰੀ ਬੀਜਣ ਨੂੰ ਲੈ ਕੇ ਦੁਚਿੱਤੀ ਵਿਚ ਸਨ,ਇਸ ਦੁਚਿੱਤੀ ਨੂੰ ਦੂਰ ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 5 ਮੌਤਾਂ, 537 ਨਵੇਂ ਕੇਸਾਂ ਦੀ ਪੁਸ਼ਟੀ
. . .  1 day ago
ਮਾਨਸਾ, 11 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 537 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ,ਜਦਕਿ 215 ਪੀੜਤ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਵਲੋਂ ਜਾਰੀ ...
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਤਬਦੀਲ
. . .  1 day ago
ਲੁਧਿਆਣਾ,11 ਮਈ(ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ । ਜ਼ਿਲ੍ਹਾ ਲੁਧਿਆਣਾ ਦੇ ਸਕੂਲ ਹੁਣ ਸਵੇਰੇ 8 ...
ਓਲਡਹੈਮ ਇੰਗਲੈਂਡ 'ਚ ਪ੍ਰੀਸ਼ਦ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਬਣੀ ਅਰੂਜ ਸ਼ਾਹ
. . .  1 day ago
ਲੰਡਨ , 11 ਮਈ - ਇੱਕ ਲੇਬਰ ਕੌਂਸਲਰ ਓਲਡਹੈਮ ਦੇ ਨਵੇਂ ਨੇਤਾ ਵਜੋਂ ਚੁਣੇ ਜਾਣ ਤੋਂ ਬਾਅਦ ਇੰਗਲੈਂਡ ਦੇ ਉੱਤਰ ਵਿਚ ਇੱਕ ਕੌਂਸਲ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਅਰੂਜ ਸ਼ਾਹ ਬਣ ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ ਜਾਰੀ, 13 ਹੋਰ ਮੌਤਾਂ, 328 ਨਵੇਂ ਕੋਰੋਨਾ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ । ਕੋਰੋਨਾ ਕਾਰਨ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ 6 ਮੌਤਾਂ, 318 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 11 ਮਈ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਇੱਕੋਂ ਦਿਨ ਵਿਚ ਆਏ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ ...
ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ : 458 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 9 ਦੀ ਮੌਤ
. . .  1 day ago
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 458 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 126 ਨਵੇਂ ਕੇਸ, ਦੋ ਮੌਤਾਂ
. . .  1 day ago
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 126 ਨਵੇਂ ਕੇਸ ਸਾਹਮਣੇ ਆਏ ਹਨ | ਜਦਕਿ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ...
ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ , 11 (ਮਈ ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 38247 ਕੁੱਲ ਸਕਾਰਾਤਮਕ ਮਾਮਲਿਆਂ ਦੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਮੱਘਰ ਸੰਮਤ 552
ਵਿਚਾਰ ਪ੍ਰਵਾਹ: ਸਮੱਸਿਆ ਸੁਲਝਾਉਂਦੇ ਵਕਤ ਪੱਤੀਆਂ ਨੋਚਣ ਦੀ ਬਜਾਏ ਜੜ੍ਹਾਂ ਨੂੰ ਪੁੱਟੋ। -ਐਂਥਨੀ ਜੇ.ਡੀ. ਅਜੈਲੋ

ਹੁਸ਼ਿਆਰਪੁਰ / ਮੁਕੇਰੀਆਂ

ਕਾਰ ਨੂੰ ਅੱਗ ਲੱਗਣ ਨਾਲ ਹੋਈ 2 ਵਕੀਲਾਂ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ

ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਦੀਵਾਲੀ ਦੀ ਰਾਤ ਨੂੰ ਭੇਦਭਰੀ ਹਾਲਤ 'ਚ ਕਾਰ ਹਾਦਸੇ 'ਚ ਸੜ ਕੇ ਮਰੇ ਸ਼ਹਿਰ ਦੇ ਨਾਮੀ ਵਕੀਲ ਭਗਵੰਤ ਕਿਸ਼ੋਰ ਗੁਪਤਾ ਤੇ ਉਸ ਦੀ ਸਹਾਇਕ ਵਕੀਲ ਸੀਆ ਖੁੱਲਰ ਵਾਲੇ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਲਈ ਐਨ.ਪੀ.ਐਸ. ਈ. ਯੂ. ਨੇ ਫੂਕੀ ਸਰਕਾਰ ਦੀ ਅਰਥੀ

ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀ.ਪੀ ਐਫ ਇੰਪਲਾਈਜ਼ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਸਾਂਝੇ ਪਲੇਟਫ਼ਾਰਮ ਐਨ .ਪੀ .ਐਸ .ਈ .ਯੂ ਦੇ ਝੰਡੇ ਹੇਠ ਪੰਜਾਬ ਭਰ 'ਚ ਤਹਿਸੀਲ ਤੇ ...

ਪੂਰੀ ਖ਼ਬਰ »

ਮੈਡੀਕਲ ਸਟੋਰ ਤੋਂ 40 ਹਜ਼ਾਰ ਰੁਪਏ ਚੋਰੀ

ਟਾਂਡਾ ਉੜਮੁੜ, 23 ਨਵੰਬਰ (ਭਗਵਾਨ ਸਿੰਘ ਸੈਣੀ)-ਟਾਂਡਾ ਸ਼ਹਿਰ 'ਚ ਰਜਿੰਦਰਾ ਮੈਡੀਕਲ ਸਟੋਰ ਨਜ਼ਦੀਕ ਸਿਵਲ ਹਸਪਤਾਲ ਟਾਂਡਾ ਵਿਖੇ ਅਣਪਛਾਤੇ ਚੋਰਾਂ ਵਲੋਂ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਟੋਰ ਮਾਲਕ ਚੈਨ ਸਿੰਘ ਪੁੱਤਰ ਚਰਨ ...

ਪੂਰੀ ਖ਼ਬਰ »

ਜਦੋਂ ਕਾਰ ਸਵਾਰ ਲੁਟੇਰਿਆਂ ਨੇ ਔਰਤ ਨੂੰ ਮਾਸੀ ਬਣਾ ਕੇ ਲੁੱਟਿਆ

ਐਮਾਂ ਮਾਂਗਟ, 23 ਨਵੰਬਰ (ਗੁਰਾਇਆ)-ਪਿੰਡ ਉਮਰਪੁਰ ਔਲੀਆ ਦੀ ਔਰਤ ਨਾਲ ਕਾਰ ਸਵਾਰ ਠੱਗ ਔਰਤਾਂ ਵਲੋਂ ਅਨੋਖੇ ਢੰਗ ਨਾਲ ਠੱਗੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੀਤਮ ਕੌਰ ਪਤਨੀ ਪ੍ਰੀਤਮ ਸਿੰਘ ਵਾਸੀ ਪਿੰਡ ਉਮਰਪੁਰ ਔਲੀਆ ਨੇ ਦੱਸਿਆ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 31 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 2 ਦੀ ਮੌਤ

ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 31 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 6796, ਜਦਕਿ 2 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 244 ਹੋ ਗਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਟਿੱਪਰ ਨੂੰ ਅੱਗ ਲੱਗਣ ਦੇ ਚਲਦਿਆਂ ਵਾਲ-ਵਾਲ ਬਚੇ ਚਾਲਕ ਤੇ ਕਲੀਨਰ

ਗੜ੍ਹਸ਼ੰਕਰ, 23 ਨਵੰਬਰ (ਧਾਲੀਵਾਲ)-ਗੜ੍ਹਸ਼ੰਕਰ ਨੇੜੇ ਨਵਾਂਸ਼ਹਿਰ ਰੋਡ 'ਤੇ ਤੜਕਸਾਰ ਰੇਤ ਨਾਲ ਭਰੇ ਇਕ 14 ਟਾਇਰੇ ਟਿੱਪਰ ਨੂੰ ਅਚਾਨਕ ਅੱਗ ਲੱਗਣ ਨਾਲ ਟਿੱਪਰ ਦਾ ਕੈਬਿਨ ਬੁਰੀ ਤਰ੍ਹਾਂ ਝੁਲਸ ਗਿਆ | ਇਕੱਤਰ ਜਾਣਕਾਰੀ ਅਨੁਸਾਰ ਤੜਕਸਾਰ ਕਰੀਬ 4 ਕੁ ਵਜੇ 14 ਟਾਇਰਾਂ ...

ਪੂਰੀ ਖ਼ਬਰ »

ਟੋਲ ਪਲਾਜ਼ਾ 'ਤੇ ਬੀ.ਐੱਸ.ਐਫ. ਦੇ ਜਵਾਨ ਨੇ ਕਿਸਾਨਾਂ ਤੋਂ ਮੁਆਫ਼ੀ ਮੰਗ ਕੇ ਜਾਨ ਛੁਡਾਈ

ਭੰਗਾਲਾ, 23 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਭੰਗਾਲਾ ਨਜ਼ਦੀਕ ਪੈਂਦੇ ਕਸਬਾ ਹਰਸੇ ਮਾਨਸਰ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਪਠਾਨਕੋਟ ਤੋਂ ਜਲੰਧਰ ਵੱਲ ਨੂੰ ਜਾਂਦੀ ਬੀ.ਐੱਸ.ਐਫ ਦੀ ਟੁਕੜੀ ਦੇ ਨੌਜਵਾਨ ਨੇ ਮਾਨਸਰ ਟੋਲ ਪਲਾਜ਼ਾ 'ਤੇ ਮੋਦੀ ਦੀ ਤਸਵੀਰ ...

ਪੂਰੀ ਖ਼ਬਰ »

ਜੀਓ ਰਿਲਾਇੰਸ ਬਹੁਕੌਮੀ ਕੰਪਨੀਆਂ ਸਾਹਮਣੇ ਧਰਨਾ 13ਵੇਂ ਦਿਨ 'ਚ ਦਾਖ਼ਲ

ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜੀਓ ਰਿਲਾਇੰਸ ਬਹੁ ਕੌਮੀ ਕੰਪਨੀ ਦੇ ਦੋ ਦਫ਼ਤਰਾਂ ਅੱਗੇ ਧਰਨਾ 13ਵੇਂ ਦਿਨ ਵੀ ਜਾਰੀ ਰਿਹਾ | ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਨੂੰ ਦੇਖਦਿਆਂ ਹੋਇਆਂ ਕਿਸਾਨ ਜਥੇਬੰਦੀਆਂ ਵਲੋਂ 26, 27 ਨਵੰਬਰ ਨੂੰ 'ਦਿੱਲੀ ...

ਪੂਰੀ ਖ਼ਬਰ »

ਦਿਨ ਦਿਹਾੜੇ ਘਰ 'ਚੋਂ ਗਹਿਣੇ ਤੇ ਨਕਦੀ ਚੋਰੀ

ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਦਿਨ ਦਿਹਾੜੇ ਸ਼ਹਿਰ ਦੇ ਮੁਹੱਲਾ ਬਹਾਦਰਪੁਰ ਦੇ ਇੱਕ ਘਰ 'ਚੋਂ ਚੋਰਾਂ ਵਲੋਂ ਗਹਿਣੇ ਤੇ ਨਗਦੀ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਦੀਪ ਸੂਦ ਨੇ ਦੱਸਿਆ ਕਿ ਅੱਜ ਸਵੇਰੇ ...

ਪੂਰੀ ਖ਼ਬਰ »

ਲਾਚੋਵਾਲ ਟੋਲ ਪਲਾਜ਼ੇ 'ਤੇ ਕਿਸਾਨਾਂ ਵਲੋਂ ਧਰਨਾ 44ਵੇਂ ਦਿਨ ਵੀ ਜਾਰੀ

ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੰੂਨਾਂ ਵਿਰੁੱਧ 30 ਕਿਸਾਨ ਜਥੇਬੰਦੀਆਂ ਵਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਗੁਰਦੀਪ ਸਿੰਘ ਖੁਣ-ਖੁਣ, ਸਵਰਨ ਸਿੰਘ ਧੁੱਗਾ, ਉਂਕਾਰ ਸਿੰਘ ਧਾਮੀ, ਓਮ ਸਿੰਘ ...

ਪੂਰੀ ਖ਼ਬਰ »

ਗੁਰਦਾਸਪੁਰ ਤੋਂ ਹਲਕਾ ਮੁਕੇਰੀਆਂ 'ਚ ਨਕਲੀ ਪਨੀਰ ਦੀ ਸਪਲਾਈ ਜ਼ੋਰਾਂ 'ਤੇ

ਮੁਕੇਰੀਆਂ, 23 ਨਵੰਬਰ (ਰਾਮਗੜ੍ਹੀਆ)-ਜ਼ਿਲ੍ਹਾ ਗੁਰਦਾਸਪੁਰ ਦੀ ਤਰਫ਼ੋਂ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਮੁਕੇਰੀਆਂ ਹਲਕੇ ਤੋਂ ਇਲਾਵਾ ਆਸ-ਪਾਸ ਦੇ ਖੇਤਰ ਵਿਚ ਨਕਲੀ ਪਨੀਰ ਦੀ ਸਪਲਾਈ ਪੂਰੇ ਧੜੱਲੇ ਨਾਲ ਹੋ ਰਹੀ ਹੈ ਪਰ ਸਬੰਧਿਤ ਮਹਿਕਮਾ ਬੇਖ਼ਬਰ ਹੈ | ਜਾਣਕਾਰੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਦੀ ਮੌਤ

ਮਿਆਣੀ, 23 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)-ਗੈੱਸ ਏਜੰਸੀ ਮਿਆਣੀ ਨਜ਼ਦੀਕ ਅੱਜ ਸਵੇਰੇ 6 ਵਜੇ ਟਰੈਕਟਰ ਟਰਾਲੀ ਦੀ ਲਪੇਟ ਵਿਚ ਆਉਣ ਕਾਰਨ ਮਿਆਣੀ ਵਾਸੀ ਔਰਤ ਦੀ ਮੌਤ ਹੋ ਗਈ | ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗੁਰਦੁਆਰਾ ਪੁਲਪੁਖ਼ਤਾ ਸਾਹਿਬ ਤੋਂ ਰੋਜ਼ਾਨਾ ਦੀ ...

ਪੂਰੀ ਖ਼ਬਰ »

ਮੁਕੇਰੀਆਂ ਦੇ ਮਸੀਹੀ ਭਾਈਚਾਰੇ ਵਲੋਂ ਕਿਸਾਨ ਅੰਦੋਲਨ ਦਾ ਸਮਰਥਨ

ਮੁਕੇਰੀਆਂ, 23 ਨਵੰਬਰ (ਰਾਮਗੜ੍ਹੀਆ)-ਕਿ੍ਸਚੀਅਨ ਨੈਸ਼ਨਲ ਫ਼ਰੰਟ ਦੀ ਮੁਕੇਰੀਆਂ ਇਕਾਈ ਨੇ ਪ੍ਰਧਾਨ ਬਚਨ ਮਸੀਹ ਦੀ ਅਗਵਾਈ 'ਚ ਹੋਈ ਮੀਟਿੰਗ ਵਿਚ ਸ਼ਾਮਿਲ ਵਰਕਰਾਂ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਮੋਦੀ ...

ਪੂਰੀ ਖ਼ਬਰ »

ਹੁਸ਼ਿਆਰਪੁਰ 'ਚ ਸੁਰੱਖਿਆ ਜਵਾਨਾਂ ਦੀ ਭਰਤੀ ਸਬੰਧੀ ਕੈਂਪ ਜਾਰੀ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਹੁਸ਼ਿਆਰਪੁਰ 'ਚ ਸੁਰੱਖਿਆ ਜਵਾਨਾਂ ਦੀ ਭਰਤੀ ਕਰਨ ਲਈ ਵਿਸ਼ੇਸ਼ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਇਸ ਭਰਤੀ ਦੌਰਾਨ ਚੁਣੇ ਗਏ ਨੌਜਵਾਨਾਂ ਦੀ ਸਕਿਉਰਿਟੀ ਐਾਡ ਇੰਟੈਲੀਜੈਂਸ ਇੰਡੀਆ ਲਿਮਟਿਡ 'ਚ 65 ਸਾਲ ...

ਪੂਰੀ ਖ਼ਬਰ »

3 ਹਜ਼ਾਰ ਟਨ ਦੀ ਸਮਰੱਥਾ ਵਧਣ ਨਾਲ ਭੋਗਪੁਰ ਖੰਡ ਮਿੱਲ ਦੁਆਬਾ ਦੇ ਕਿਸਾਨਾਂ ਲਈ ਸਾਬਿਤ ਹੋਵੇਗੀ ਵਰਦਾਨ-ਰੰਧਾਵਾ

ਮਿਆਣੀ, 23 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਗਿਲਜੀਆਂ ਵਿਖੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸੰਗਤ ਸਿੰਘ ਗਿਲਜੀਆਂ ਦੇ ਗ੍ਰਹਿ ਵਿਖੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭੋਗਪੁਰ ਖੰਡ ਮਿੱਲ ਦੀ ਸਮਰੱਥਾ ਵਧਣ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਟਾਂਡਾ ਖ਼ਿਲਾਫ਼ ਸਬਜ਼ੀ ਅਤੇ ਫਲ ਵਿਕੇ੍ਰਤਾਵਾਂ ਵਲੋਂ ਪ੍ਰਦਰਸ਼ਨ

ਟਾਂਡਾ ਉੜਮੁੜ, 23 ਨਵੰਬਰ (ਭਗਵਾਨ ਸਿੰਘ ਸੈਣੀ)-ਅੱਜ ਸਮੂਹ ਸਬਜ਼ੀ ਦੀਆਂ ਦੁਕਾਨਾਂ ਤੇ ਸਬਜ਼ੀ ਦੀਆਂ ਰੇਹੜੀਆਂ ਵਾਲਿਆਂ ਵਲੋਂ ਇੱਕਠੇ ਹੋ ਕੇ ਮਾਰਕੀਟ ਕਮੇਟੀ ਟਾਂਡਾ ਖ਼ਿਲਾਫ਼ ਦੋਹਰੀ ਮਾਰਕੀਟ ਕਮੇਟੀ ਫ਼ੀਸ ਵਸੂਲਣ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਹਲਕਾ ਇੰਚਾਰਜ ...

ਪੂਰੀ ਖ਼ਬਰ »

ਬੀ.ਐਸ.ਐਫ. ਸਿਖਲਾਈ ਕੇਂਦਰ ਖੜਕਾ ਤੋਂ ਸਾਈਕਲ ਚਾਲਕਾਂ ਦਾ ਜਥਾ ਰਵਾਨਾ

ਹੁਸ਼ਿਆਰਪੁਰ, 23 ਨਵੰਬਰ (ਨਰਿੰਦਰ ਸਿੰਘ ਬੱਡਲਾ)-ਅਦਿੱਤਿਆ ਮਹਿਤਾ ਫਾਊਾਡੇਸ਼ਨ ਤੇ ਸੀਮਾ ਸੁਰੱਖਿਆ ਬਲ ਦੀ ਸਾਂਝੀ ਪਹਿਲ ਤਹਿਤ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਆਯੋਜਿਤ 'ਇਨਫੈਂਟਰੀ ਰਾਈਡ-2020' ਦੇ ਸਾਈਕਲ ਚਾਲਕਾਂ ਦਾ ਜਥਾ, ਜੋ ਬੀਤੀ ਰਾਤ ਸੀਮਾ ਸੁਰੱਖਿਆ ਬਲ ...

ਪੂਰੀ ਖ਼ਬਰ »

ਦਿੱਲੀ ਕੂਚ ਕਰਨ ਲਈ ਕਿਸਾਨਾਂ ਨੂੰ ਲਾਮਬੰਦ ਕਰਨ ਹਿਤ ਕੀਤੀਆਂ ਵਿਚਾਰਾਂ

ਚੱਬੇਵਾਲ, 23 ਨਵੰਬਰ (ਥਿਆੜਾ)-ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਸਾਂਝੀ ਸੰਘਰਸ਼ ਕਮੇਟੀ ਵਲੋਂ ਕੇਂਦਰ ਦੇ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਦਿੱਤੇ ਸੱਦੇ ਦੇ ਤਹਿਤ ਇਲਾਕੇ ਦੇ ਕਿਸਾਨਾਂ ਵਲੋਂ ਚੱਬੇਵਾਲ ਦੇ ਰੋਹਨ ਰਾਜਦੀਪ ਟੋਲ ਪਲਾਜ਼ਾ ਨੰਗਲ ਸ਼ਹੀਦਾਂ ...

ਪੂਰੀ ਖ਼ਬਰ »

ਹਰਸੇ ਮਾਨਸਰ ਟੋਲ ਪਲਾਜ਼ਾ 'ਤੇ ਧਰਨਾ 44ਵੇਂ ਦਿਨ 'ਚ ਸ਼ਾਮਿਲ

ਭੰਗਾਲਾ, 23 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਭੰਗਾਲਾ ਦੇ ਨਜ਼ਦੀਕ ਪੈਂਦੇ ਕਸਬਾ ਹਰਸਾ ਮਾਨਸਰ ਟੋਲ ਪਲਾਜ਼ਾ ਵਿਖੇ 7 ਕਿਸਾਨ ਜਥੇਬੰਦੀਆਂ ਵਲੋਂ ਧਰਨਾ 44ਵੇਂ ਦਿਨ ਵੀ ਜਾਰੀ ਰਿਹਾ | ਇਸ ਦੌਰਾਨ ਟੋਲ ਟੈਕਸ ਉਗਰਾਹੀ ਮੁਕੰਮਲ ਤੌਰ 'ਤੇ ਬੰਦ ਰਹੀ | ਸਮੂਹ ਕਿਸਾਨ ...

ਪੂਰੀ ਖ਼ਬਰ »

ਬਿਨਾਂ ਵਰਦੀ ਪੁਲਿਸ ਕਰਮਚਾਰੀਆਂ 'ਤੇ ਬਿਆਸ ਦਰਿਆ ਪੁਲ ਨਾਕੇ 'ਤੇ ਫ਼ੈਕਟਰੀ ਮਾਲਕ ਨੇ ਕੁੱਟਮਾਰ ਦਾ ਲਗਾਇਆ ਦੋਸ਼

ਮਿਆਣੀ, 23 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਰੜਾ ਨਜ਼ਦੀਕ ਬਿਆਸ ਦਰਿਆ ਪੁਲ ਨਾਕੇ 'ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁੱਝ ਲੋਕਾਂ ਨੇ ਜਲੰਧਰ ਦੇ ਫ਼ੈਕਟਰੀ ਮਾਲਕ ਨਾਲ ਬਿਨ੍ਹਾਂ ਵਰਦੀ ਵਾਲੇ ਪੁਲਿਸ ਕਰਮਚਾਰੀਆਂ 'ਤੇ ਬੇਵਜ੍ਹਾ ਕੁੱਟਮਾਰ ਕਰਨ ਦਾ ਹਵਾਲਾ ...

ਪੂਰੀ ਖ਼ਬਰ »

ਸੜਕ ਤੋਂ ਨਾਜਾਇਜ਼ ਕਬਜ਼ਾ ਹਟਾਉਣ ਸਬੰਧੀ ਨਗਰ ਨਿਗਮ ਦਫ਼ਤਰ ਸਾਹਮਣੇ ਪ੍ਰਦਰਸ਼ਨ

ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਸੜਕ ਤੋਂ ਨਾਜਾਇਜ਼ ਕਬਜ਼ਾ ਹਟਾਉਣ ਸਬੰਧੀ ਵਾਰਡ ਨੰ: 49 ਦੇ ਮੁਹੱਲਾ ਸਲਵਾੜਾ ਦੇ ਵਾਸੀਆਂ ਵਲੋਂ ਨਗਰ ਨਿਗਮ ਦਫ਼ਤਰ ਹੁਸ਼ਿਆਰਪੁਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਰੇਲ ਆਵਾਜਾਈ ਦੀ ਬਹਾਲੀ ਲਈ ਐਸ.ਐਸ.ਪੀ. ਮਾਹਲ ਵਲੋਂ ਟਾਂਡਾ ਰੇਲਵੇ ਟਰੈਕ ਦਾ ਜਾਇਜ਼ਾ

ਟਾਂਡਾ ਉੜਮੁੜ, 23 ਨਵੰਬਰ (ਦੀਪਕ ਬਹਿਲ)-ਕਿਸਾਨੀ ਧਰਨਿਆਂ ਦੇ ਚੱਲਦਿਆਂ ਪੰਜਾਬ 'ਚ ਬੰਦ ਪਏ ਰੇਲਵੇ ਟ੍ਰੈਕ ਉੱਪਰ ਅੱਜ ਸ਼ੁਰੂ ਹੋਣ ਜਾ ਰਹੀ ਰੇਲ ਸੁਵਿਧਾ ਦੇ ਚੱਲਦਿਆਂ ਹੁਸ਼ਿਆਰਪੁਰ ਜ਼ਿਲੇ੍ਹ ਅੰਦਰ ਰੇਲ ਆਵਾਜਾਈ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣ ਦੇ ਮੰਤਵ ...

ਪੂਰੀ ਖ਼ਬਰ »

ਡੀ.ਆਈ.ਜੀ. ਜੇ.ਐੱਸ. ਬਾਜਵਾ ਦਾ ਪੋਤਾ ਤੇ ਆਰ.ਐੱਸ. ਬਾਜਵਾ ਸੀਨੀਅਰ ਜੱਜ ਦਾ ਬੇਟਾ ਬਣਿਆ ਲੈਫ਼ਟੀਨੈਂਟ

ਦਸੂਹਾ, 23 ਨਵੰਬਰ (ਕੌਸ਼ਲ)-ਦਸੂਹਾ ਦਾ ਅਨਹਦ ਸਿੰਘ ਬਾਜਵਾ ਨੇ ਉਸ ਸਮੇਂ ਇਲਾਕੇ ਦਾ ਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਜਦੋਂ ਲੈਫ਼ਟੀਨੈਂਟ ਬਣ ਕੇ ਦਸੂਹਾ ਪਹੁੰਚੇ | ਅਨਹਦ ਸਿੰਘ ਦੇ ਦਾਦਾ ਡੀ.ਆਈ.ਜੀ. ਜੇ.ਐੱਸ. ਬਾਜਵਾ ਨੇ ਪੰਜਾਬ ਵਿਚ ਆਪਣੀਆਂ ਸੇਵਾਵਾਂ ...

ਪੂਰੀ ਖ਼ਬਰ »

ਪਲੇਅ-ਵੇ ਮਾਡਲ ਸਕੂਲ ਦੀ ਵਿਦਿਆਰਥਣ ਹਰਮੀਤ ਕੌਰ ਪੁਰੀ ਦਾ ਜੱਜ ਬਣਨ 'ਤੇ ਸਨਮਾਨ

ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਪਲੇਅ-ਵੇ ਮਾਡਲ ਸਕੂਲ ਹੁਸ਼ਿਆਰਪੁਰ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੀ ਪੁਰਾਣੀ ਵਿਦਿਆਰਥਣ ਹਰਮੀਤ ਕੌਰ ਪੁਰੀ ਨੂੰ ਸਿਵਲ ਜੱਜ/ਜੁਡੀਸ਼ੀਅਲ ਮੈਜਿਸਟੇ੍ਰਟ ਬਣਨ 'ਤੇ ਪਿ੍ੰਸੀਪਲ ਏ.ਐਸ. ਟਾਟਰਾ, ਅਧਿਆਪਕਾਂ, ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਸਨਮਾਨ

ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਹੁਸ਼ਿਆਰਪੁਰ ਸੰਜੀਵ ਗੌਤਮ ਵਲੋਂ ਹੁਸ਼ਿਆਰਪੁਰ ਜ਼ਿਲ੍ਹੇ 'ਚ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਦੀਆਂ 87 ਤਰੱਕੀਆਂ ਪਾਰਦਰਸ਼ੀ ਢੰਗ ਨਾਲ ਕਰਨ 'ਤੇ ਈ.ਈ. ਯੂ. ਇਕਾਈ ਹੁਸ਼ਿਆਰਪੁਰ ਤੇ ...

ਪੂਰੀ ਖ਼ਬਰ »

ਅਧਿਆਪਕਾਂ ਦਾ ਕੋਟਲਾ ਨੌਧ ਸਿੰਘ ਦੇ ਵਾਸੀਆਂ ਵਲੋਂ ਸਨਮਾਨ

ਬੱੁਲ੍ਹੋਵਾਲ, 23 ਨਵੰਬਰ (ਲੁਗਾਣਾ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌਧ ਸਿੰਘ ਦੇ ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਸਰਕਾਰੀ ਸੀਨੀ: ਸੈਕੰ: ਸਕੂਲ ਵਿਖੇ ਸੇਵਾਵਾਂ ਨਿਭਾਅ ਕੇ ਸੇਵਾ ਮੁਕਤ ਹੋਏ ਅਧਿਆਪਕਾਂ ਦਿਲਬਾਗ ਸਿੰਘ, ਸਰੋਜ ਰਾਣੀ ਪੀ.ਟੀ.ਆਈ ਤੇ ...

ਪੂਰੀ ਖ਼ਬਰ »

ਪੰਡੋਗਾ ਬੈਰੀਅਰ 'ਤੇ ਫੜੇ ਬਿਨਾਂ ਬਿੱਲ ਦੇ ਸੋਨੇ ਦੇ ਗਹਿਣੇ

ਊਨਾ, 23 ਨਵੰਬਰ (ਹਰਪਾਲ ਸਿੰਘ ਕੋਟਲਾ)-ਰਾਜ ਕਰ ਤੇ ਆਬਕਾਰੀ ਵਿਭਾਗ ਊਨਾ ਦੀ ਟੀਮ ਲਗਾਤਾਰ ਗ਼ੈਰਕਾਨੂੰਨੀ ਕਾਰੋਬਾਰੀਆਂ ਉੱਤੇ ਨੁਕੇਲ ਕਸ ਰਹੀ ਹੈ ¢ ਪੰਡੋਗਾ ਬੈਰੀਅਰ ਉੱਤੇ ਸੋਨਾ ਲਿਆਉਣ ਵਾਲੇ ਵਪਾਰੀ ਕੋਲ ਬਿਲ ਨਾ ਹੋਣ ਦੀ ਸੂਰਤ ਵਿੱਚ 47040 ਰੁਪਏ ਜੁਰਮਾਨਾ ਵਸੂਲ ਕੀਤਾ ...

ਪੂਰੀ ਖ਼ਬਰ »

ਕਿਸਾਨ ਆਗੂਆਂ ਤੇ ਵੱਖ-ਵੱਖ ਵਰਗਾਂ ਵਲੋਂ ਕੇਂਦਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਕੋਟਫ਼ਤੂਹੀ, 22 ਨਵੰਬਰ (ਅਵਤਾਰ ਸਿੰਘ ਅਟਵਾਲ)-ਕੇਂਦਰ ਸਰਕਾਰ ਦੁਆਰਾ ਲਿਆਂਦੇ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਚਲ ਰਹੇ ਵੱਖ-ਵੱਖ ਵਰਗਾਂ ਵਲੋਂ ਰੋਸ ਧਰਨਿਆਂ ਨੂੰ ਵੇਖਦੇ ਹੋਏ, ਸਥਾਨਕ ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ, ਵਪਾਰੀ ...

ਪੂਰੀ ਖ਼ਬਰ »

ਮਾਨਗੜ੍ਹ ਟੋਲ ਪਲਾਜ਼ਾ 'ਤੇ ਧਰਨੇ ਦੇ 46ਵੇਂ ਦਿਨ ਕਿਸਾਨਾਂ ਨੂੰ ਦਿੱਲੀ ਚਲੋ ਅੰਦੋਲਨ ਸਬੰਧੀ ਜਾਗਰੂਕ ਕੀਤਾ

ਗੜ੍ਹਦੀਵਾਲਾ, 23 ਨਵੰਬਰ (ਚੱਗਰ)-ਗੰਨਾ ਸੰਘਰਸ਼ ਕਮੇਟੀ ਏ.ਬੀ. ਸ਼ੂਗਰ ਮਿੱਲ ਰੰਧਾਵਾ ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਮਾਨਗੜ੍ਹ ਟੋਲ ਪਲਾਜ਼ਾ 'ਤੇ ਦਿੱਤੇ ਜਾ ਰਹੇ ਧਰਨੇ ਦੇ 46ਵੇਂ ਦਿਨ ਕਿਸਾਨਾਂ ਨੇ 26-27 ...

ਪੂਰੀ ਖ਼ਬਰ »

ਧਰਨੇ ਦੇ 28ਵੇਂ ਦਿਨ ਬੁਲਾਰਿਆਂ ਨੇ ਮੋਦੀ ਸਰਕਾਰ ਨੂੰ ਜੰਮ ਕੇ ਕੋਸਿਆ

ਗੜ੍ਹਸ਼ੰਕਰ, 23 ਨਵੰਬਰ (ਧਾਲੀਵਾਲ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕੁੱਲ ਹਿੰਦ ਕਿਸਾਨ ਸਭਾ ਵਲੋਂ ਇੱਥੇ ਰਿਲਾਇੰਸ ਮਾਲ ਅੱਗੇ ਦਿੱਤਾ ਜਾ ਰਿਹਾ ਧਰਨਾ 28ਵੇਂ ਦਿਨ ਵੀ ਜਾਰੀ ਰਿਹਾ | ਧਰਨੇ ਦੌਰਾਨ ਟਰੱਕ ਯੂਨੀਅਨ ਦੇ ਪ੍ਰਧਾਨ ਨਰਿੰਦਰ ...

ਪੂਰੀ ਖ਼ਬਰ »

ਰੋਟਰੀ ਕਲੱਬ ਤੇ ਸ਼ਕੀਨ ਆਈ ਅਤੇ ਡੈਂਟਲ ਹਸਪਤਾਲ ਦਰਮਿਆਨ ਸਮਝੌਤਾ

ਹੁਸ਼ਿਆਰਪੁਰ, 23 ਨਵੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਅੰਨ੍ਹੇਪਨ ਨੂੰ ਦੂਰ ਕਰਨ ਲਈ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਨੇ ਸ਼ਕੀਨ ਆਈ ਤੇ ਡੈਂਟਲ ਹਸਪਤਾਲ ਨਾਲ ਸਮਝੌਤਾ ਕੀਤਾ ਹੈ | ਇਹ ਸਮਝੌਤਾ ਅੱਜ ਇੱਥੇ ਕਲੱਬ ਦੇ ਪ੍ਰਧਾਨ ਗੋਪਾਲ ਵਾਸੂਦੇਵ ਦੀ ...

ਪੂਰੀ ਖ਼ਬਰ »

ਕੁਲ ਹਿੰਦ ਕਿਸਾਨ ਸਭਾ ਤਹਿਸੀਲ ਮੁਕੇਰੀਆਂ ਦੇ ਵਰਕਰਾਂ ਵਲੋਂ ਪ੍ਰਦਰਸ਼ਨ

ਮੁਕੇਰੀਆਂ, 23 ਨਵੰਬਰ (ਰਾਮਗੜ੍ਹੀਆ)-ਕੁਲ ਹਿੰਦ ਕਿਸਾਨ ਸਭਾ ਤਹਿਸੀਲ ਮੁਕੇਰੀਆਂ ਦੇ ਵਰਕਰਾਂ ਨੇ ਥਾਣਾ ਮੁਕੇਰੀਆਂ ਵਿਖੇ ਪਿਛਲੇ ਸਮੇਂ ਦੌਰਾਨ ਹੋਈਆਂ ਬੇਇਨਸਾਫ਼ੀਆਂ ਨੂੰ ਲੈ ਕੇ ਸਾਬਕਾ ਥਾਣੇਦਾਰ ਕਰਨੈਲ ਸਿੰਘ ਤੇ ਏ.ਐਸ.ਆਈ. ਮਹਿੰਦਰ ਸਿੰਘ ਖ਼ਿਲਾਫ਼ ਧਰਨਾ ਲਗਾ ਕੇ ...

ਪੂਰੀ ਖ਼ਬਰ »

ਕੈਪਟਨ ਦੀ ਅਗਵਾਈ ਹੇਠ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ ਸਮੁੱਚੀ ਕਾਂਗਰਸ ਪਾਰਟੀ-ਅਰੋੜਾ

ਗੜ੍ਹਸ਼ੰਕਰ, 23 ਨਵੰਬਰ (ਧਾਲੀਵਾਲ)-ਇੱਥੇ ਕਾਂਗਰਸੀ ਆਗੂ ਐਡਵੋਕੇਟ ਪੰਕਜ ਕ੍ਰਿਪਾਲ ਦੇ ਪੁੱਤਰ ਯੂਥ ਕਾਂਗਰਸੀ ਆਗੂ ਪ੍ਰਣਵ ਕ੍ਰਿਪਾਲ ਦੇ ਪੰਜਾਬ ਯੂਥ ਕਾਂਗਰਸ ਦਾ ਬੁਲਾਰਾ ਨਿਯੁਕਤ ਕੀਤੇ ਜਾਣ 'ਤੇ ਸਮਾਗਮ ਕਰਵਾਇਆ ਗਿਆ ਜਿਸ 'ਚ ਕੈਬਨਿਟ ਮੰਤਰੀ ਸੁੰਦਰ ਸ਼ਿਆਮ ਅਰੋੜਾ ...

ਪੂਰੀ ਖ਼ਬਰ »

ਰੇਲਵੇ ਫਾਟਕ 'ਤੇ ਬਣਨ ਵਾਲੇ ਓਵਰਬਿ੍ਜ ਦੇ ਵਿਰੋਧ 'ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ

ਹੁਸ਼ਿਆਰਪੁਰ, 23 ਨਵੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਪੈਂਦੇ ਰੇਲਵੇ ਫਾਟਕ 'ਤੇ ਬਣਨ ਵਾਲੇ ਓਵਰਬਿ੍ਜ ਦੇ ਨਿਰਮਾਣ ਕਾਰਜ ਨੂੰ ਰੁਕਵਾਉਣ ਲਈ ਦੁਕਾਨਦਾਰਾਂ ਤੇ ਮੁਹੱਲਾ ਵਾਸੀਆਂ ਵਲੋਂ ਸੰਘਰਸ਼ ਦਾ ਰਾਹ ਅਖ਼ਤਿਆਰ ਕੀਤਾ ਜਾ ...

ਪੂਰੀ ਖ਼ਬਰ »

ਏ. ਬੀ. ਸ਼ੂਗਰ ਮਿੱਲ ਰੰਧਾਵਾ ਵਿਖੇ ਗੰਨੇ ਦੀ ਪਿੜਾਈ ਭਲਕੇ ਸ਼ੁਰੂ

ਦਸੂਹਾ, 23 ਨਵੰਬਰ (ਭੁੱਲਰ)- ਏ. ਬੀ. ਸ਼ੂਗਰ ਮਿੱਲ ਰੰਧਾਵਾ ਵਲੋਂ ਗੰਨੇ ਦੀ ਸੀਜ਼ਨ 2020-21 ਦੀ ਪਿੜਾਈ 25 ਨਵੰਬਰ ਨੂੰ ਸ਼ੁਰੂ ਕੀਤੀ ਜਾ ਰਹੀ ਹੈ | ਮਿੱਲ ਦੇ ਪ੍ਰਧਾਨ ਬਲਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | ਉਪਰੰਤ ...

ਪੂਰੀ ਖ਼ਬਰ »

ਡੀ.ਐੱਸ.ਪੀ. ਦਸੂਹਾ ਵਲੋਂ ਰੇਲ ਪਟੜੀਆਂ ਦੀ ਚੈਕਿੰਗ

ਦਸੂਹਾ, 23 ਨਵੰਬਰ (ਕੌਸ਼ਲ)-ਕਰੀਬ ਦੋ ਮਹੀਨੇ ਉਪਰੰਤ ਕਿਸਾਨ ਅੰਦੋਲਨ ਕਾਰਨ ਬੰਦ ਪਈਆਂ ਰੇਲ ਗੱਡੀਆਂ ਦੁਬਾਰਾ ਚੱਲਣ ਦੀ ਤਿਆਰੀ ਵਿਚ ਹਨ, ਜੋ ਕੁੱਝ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ, ਉਸ ਵਿਚ ਕਰੀਬ 9 ਰੇਲ ਗੱਡੀਆਂ ਜੋ ਜੰਮੂ-ਕਟੜਾ ਰੂਟ 'ਤੇ ਚੱਲਣਗੀਆਂ, ਜਿਨ੍ਹਾਂ ਨੂੰ ...

ਪੂਰੀ ਖ਼ਬਰ »

ਅਸਲਾਮਾਬਾਦ ਵਿਖੇ ਧਾਰਮਿਕ ਸਮਾਗਮ

ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਸਲਾਮਾਬਾਦ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਵਿਰਦੀ ਦੀ ਅਗਵਾਈ ਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ...

ਪੂਰੀ ਖ਼ਬਰ »

ਮਹੰਤ ਰਾਮ ਪ੍ਰਕਾਸ਼ ਦਾਸ ਦਾ ਬਰਸੀ ਸਮਾਗਮ ਮਨਾਇਆ

ਤਲਵਾੜਾ, 23 ਨਵੰਬਰ (ਮਹਿਤਾ)-ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਰਾਸ਼ਟਰੀਅ ਉਪ ਪ੍ਰਧਾਨ ਸਾਬਕਾ ਸਿਹਤ ਮੰਤਰੀ ਤੇ ਕਈ ਸੰਸਥਾਵਾਂ ਦੇ ਪ੍ਰਮੁੱਖ ਮਹਾਂਮੰਡਲੇਸ਼ਵਰ 1008 ਮਹੰਤ ਰਾਮ ਪ੍ਰਕਾਸ਼ ਦਾਸ ਜੀ ਦੀ 10ਵੀਂ ਬਰਸੀ ਬਾਬਾ ਲਾਲ ਦਿਆਲ ਮੰਦਿਰ ਦਾਤਾਰਪੁਰ, ਰਾਮਪੁਰ ਤੇ ...

ਪੂਰੀ ਖ਼ਬਰ »

ਕੋਆਪ੍ਰੇਟਿਵ ਸੁਸਾਇਟੀ ਕਾਹਲਵਾਂ ਦੇ ਦੇਹਰਾ ਪ੍ਰਧਾਨ ਬਣੇ

ਹਰਿਆਣਾ, 23 ਨਵੰਬਰ (ਹਰਮੇਲ ਸਿੰਘ ਖੱਖ)-ਕੋਆਪ੍ਰੇਟਿਵ ਸੁਸਾਇਟੀ ਕਾਹਲਵਾਂ ਵਿਖੇ ਸਰਬਸੰਮਤੀ ਨਾਲ ਕਮੇਟੀ ਦੀ ਚੋਣ ਕੀਤੀ ਗਈ, ਜਿਸ 'ਚ ਮੈਂਬਰਾਂ ਵਲੋਂ ਮਹਿੰਦਰ ਸਿੰਘ ਦੇਹਰਾ ਨੂੰ ਪ੍ਰਧਾਨ ਬਣਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਸਕੱਤਰ ਸੋਢੀ ...

ਪੂਰੀ ਖ਼ਬਰ »

ਗੰਨਾ ਮਿੱਲ ਮੁਕੇਰੀਆਂ 2020-21 ਦੇ ਸੀਜ਼ਨ ਦੀ ਗੰਨਾ ਪਿੜਾਈ ਸ਼ੁਰੂ

ਮੁਕੇਰੀਆਂ, ਐਮਾਂ ਮਾਂਗਟ, 23 ਨਵੰਬਰ (ਰਾਮਗੜ੍ਹੀਆ, ਗੁਰਾਇਆ)-ਗੰਨਾ ਮਿੱਲ ਮੁਕੇਰੀਆਂ ਨੇ ਅੱਜ 2020-21 ਦੇ ਗੰਨਾ ਪਿੜਾਈ ਸੀਜ਼ਨ ਦੀ ਸ਼ੁਰੂਆਤ ਕਰ ਦਿੱਤੀ | ਇਸ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਜਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮੇਂ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਐੱਮ.ਡੀ. ਕੁਨਾਲ ਯਾਦਵ ਤੇ ਸਰਬਜੋਤ ਸਿੰਘ ਸਾਬੀ ਨੇ ਸਾਂਝੇ ਤੌਰ 'ਤੇ ਮਿੱਲ ਦੀ ਰਸਮੀ ਸ਼ੁਰੂਆਤ ਕੀਤੀ ਅਤੇ ਗੰਨੇ ਦੀਆਂ ਪਹਿਲੀਆਂ ਪੰਜ ਟਰਾਲੀਆਂ ਲਿਆਉਣ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ | ਆਪਣੇ ਸੰਬੋਧਨ ਵਿਚ ਐੱਮ.ਡੀ. ਕੁਨਾਲ ਯਾਦਵ ਨੇ ਕਿਹਾ ਕਿ ਖੰਡ ਮਿੱਲ ਮੁਕੇਰੀਆਂ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਦੀ ਸੇਵਾ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ | ਉਨ੍ਹਾਂ ਕਿਹਾ ਕਿ ਮਿੱਲ ਕਿਸਾਨਾਂ ਕਰਕੇ ਹੀ ਹੈ ਅਤੇ ਇਸ ਨੰੂ ਚਲਾਉਣ ਵਿਚ ਗੰਨਾ ਕਾਸ਼ਤਕਾਰਾਂ ਦਾ ਵੱਡਾ ਸਹਿਯੋਗ ਰਿਹਾ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਪਿਛਲੇ ਸੀਜ਼ਨ ਦੀ ਗੰਨੇ ਦੀ ਬਕਾਇਆ ਅਦਾਇਗੀ ਇੱਕ ਹਫ਼ਤੇ ਦੌਰਾਨ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿਚ ਪਾ ਦਿੱਤੀ ਜਾਵੇਗੀ | ਇਸ ਸਮੇਂ ਗੰਨਾ ਮੈਨੇਜਰ ਸੰਜੇ ਸਿੰਘ ਨੇ ਕਿਹਾ ਕਿ ਗੰਨਾ ਉਤਪਾਦਕਾਂ ਨੂੰ ਪਰਚੀਆਂ ਕਲੰਡਰ ਸਿਸਟਮ ਅਨੁਸਾਰ ਪਾਰਦਰਸ਼ੀ ਤਰੀਕੇ ਨਾਲ ਸਪਲਾਈ ਕੀਤੀਆਂ ਜਾਣਗੀਆਂ | ਇਸ ਮੌਕੇ ਸਰਪੰਚ ਲਖਵੀਰ ਸਿੰਘ ਲੱਖੀ ਮਾਨਾਂ, ਬਲਵੰਤ ਸਿੰਘ ਗਿੱਲ, ਸੁੱਚਾ ਸਿੰਘ ਮੁਲਤਾਨੀ, ਗੁਰਨਾਮ ਸਿੰਘ ਜਹਾਨਪੁਰ, ਅਜੈ ਕੌਸ਼ਲ ਸੇਠੂ, ਵਿਜੇ ਕੁਮਾਰ ਬਹਿਬਲ ਮੰਜ, ਡਿਪਟੀ ਕੇਨ ਮੈਨੇਜਰ ਵਿਨੋਦ ਤਿਵਾੜੀ, ਅਸ਼ੋਕ ਕੁਮਾਰ ਚੌਧਰੀ, ਬਲਵੀਰ ਸਿੰਘ ਟੀਟਾ, ਬਲਜੀਤ ਸਿੰਘ ਨੀਟਾ, ਬਲਦੇਵ ਸਿੰਘ ਪੰਜਢੇਰਾ, ਕਰਮ ਸਿੰਘ, ਗੁਰਮੀਤ ਸਿੰਘ, ਗੁਰਮੇਲ ਸਿੰਘ, ਵਿਕਾਸ ਡਡਵਾਲ, ਸੰਤੋਖ ਸਿੰਘ, ਜਗਦੇਵ ਸਿੰਘ, ਮਨਜੀਤ ਸਿੰਘ ਭੈਣੀ ਪਸਵਾਲ, ਸੌਦਾਗਰ ਸਿੰਘ ਚਨੌਰ, ਨਰੋਤਮ ਸਿੰਘ ਸਾਬ੍ਹਾ, ਆਤਮਾ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਪ੍ਰਣਵ ਕ੍ਰਿਪਾਲ ਵਲੋਂ ਇੰਡੀਅਨ ਯੂਥ ਕਾਂਗਰਸ ਦੇ ਇੰਚਾਰਜ ਕ੍ਰਿਸ਼ਨਾ ਅਲਵਾਰੂ ਨਾਲ ਮੁਲਾਕਾਤ

ਗੜ੍ਹਸ਼ੰਕਰ, 23 ਨਵੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਨਵ-ਨਿਯੁਕਤ ਬੁਲਾਰੇ ਪ੍ਰਣਵ ਕ੍ਰਿਪਾਲ ਵਲੋਂ ਇੰਡੀਅਨ ਯੂਥ ਕਾਂਗਰਸ ਦੇ ਇੰਚਾਰਜ ਕ੍ਰਿਸ਼ਨ ਅਲਵਾਰੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦਿਆਂ ਆਪਣੀ ਯੂਥ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰ ਦੀ ਮਦਦ ਲਈ ਸੁਸਾਇਟੀ ਆਈ ਅੱਗੇ

ਅੱਡਾ ਸਰਾਂ, 23 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਕੰਧਾਲੀ ਨਾਰੰਗਪੁਰ ਦੀ ਅਮਨਦੀਪ ਕੌਰ ਜਿਸ ਦੇ ਪਿਤਾ ਸਤਨਾਮ ਸਿੰਘ ਦੀ ਇੱਕ ਅੱਖ ਦੀ ਪੁਤਲੀ ਖ਼ਰਾਬ ਹੋ ਚੁੱਕੀ ਹੈ ਉਸ ਦੇ ਇਲਾਜ ਦੀ ਸਾਰੀ ਜ਼ਿੰਮੇਵਾਰੀ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕਾਂ ਵੱਲੋਂ ...

ਪੂਰੀ ਖ਼ਬਰ »

ਜ਼ਿਲ੍ਹਾ ਇੰਟਕ ਵਲੋਂ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ 'ਚ ਹੜਤਾਲ 26 ਨੂੰ

ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਇੰਟਕ ਹੁਸ਼ਿਆਰਪੁਰ ਦੀ ਮੀਟਿੰਗ ਕਾਂਗਰਸ ਭਵਨ 'ਚ ਨਰਿੰਦਰ ਸਿੰਘ ਪ੍ਰਧਾਨ ਦੀ ਅਗਵਾਈ 'ਚ ਹੋਈ | ਇਸ ਮੌਕੇ 26 ਨਵੰਬਰ ਨੂੰ ਕੀਤੀ ਜਾਣ ਵਾਲੀ ਹੜਤਾਲ ਦੀ ਰੂਪ-ਰੇਖਾ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਗੋਲਡੀ ਨੇ ਸਕੂਲਾਂ ਨੂੰ ਆਨਲਾਈਨ ਸਿੱਖਿਆ ਵਾਸਤੇ ਟੈਬਲੇਟ ਵੰਡੇ

ਗੜ੍ਹਸ਼ੰਕਰ, 23 ਨਵੰਬਰ (ਧਾਲੀਵਾਲ)-ਪਿੰਡ ਲੱਲੀਆਂ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਸਥਿਤ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵਿਖੇ ਇਕ ਸੰਖੇਪ ਸਮਾਗਮ ਦੌਰਾਨ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵਲੋਂ ਚੱਕ ਗੁਰੂ ਅਤੇ ਸੈਲਾ ਕਲਾ ਨੂੰ 4-4 ਟੈਬਲੇਟ ਵੰਡੇ ਸਿੱਖਿਆ | ...

ਪੂਰੀ ਖ਼ਬਰ »

ਸੁੰਦਰ ਲਿਖਾਈ ਮੁਕਾਬਲਿਆਂ 'ਚ ਸਰਕਾਰੀ ਮਿਡਲ ਸਕੂਲ ਬਹਿਬੋਵਾਲ ਰਿਹਾ ਅੱਵਲ

ਘੋਗਰਾ, 23 ਨਵੰਬਰ (ਆਰ.ਐਸ.ਸਲਾਰੀਆ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਸੁੰਦਰ ਲਿਖਾਈ ਮੁਕਾਬਲਿਆਂ ਵਿਚ ਸਰਕਾਰੀ ਮਿਡਲ ਸਕੂਲ ਬਹਿਬੋਵਾਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਬਲਾਕ ਦਸੂਹਾ 2 ...

ਪੂਰੀ ਖ਼ਬਰ »

ਵਿਧਾਇਕ ਗਿਲਜੀਆਂ ਨੇ ਕੀਤਾ ਸਹਿਕਾਰੀ ਸਭਾ ਦੇ ਚੁਣੇ ਹੋਏ ਅਹੁਦੇਦਾਰਾਂ ਦਾ ਸਨਮਾਨ

ਮਿਆਣੀ, 23 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਗਿਲਜੀਆਂ ਵਿਖੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਢਡਿਆਲਾ ਸਹਿਕਾਰੀ ਸਭਾ ਚੁਣੇ ਹੋਏ ਅਹੁਦੇਦਾਰਾਂ ਪ੍ਰਧਾਨ ਜਗਤਾਰ ਸਿੰਘ, ਗੁਰਪਾਲ ਸਿੰਘ ਸੈਣੀ ਸੀਨੀਅਰ ਮੀਤ ਪ੍ਰਧਾਨ, ...

ਪੂਰੀ ਖ਼ਬਰ »

'ਆਪ' ਆਗੂ ਜਸਵੀਰ ਸਿੰਘ ਰਾਜਾ ਨੇ ਮਰਨ ਉਪਰੰਤ ਅੱਖਾਂ ਦਾਨ ਕਰਨ ਸਬੰਧੀ ਫਾਰਮ ਭਰੇ

ਗੜ੍ਹਦੀਵਾਲਾ, 23 ਨਵੰਬਰ (ਚੱਗਰ)- ਅੱਜ ਆਮ ਆਦਮੀ ਪਾਰਟੀ ਦੇ ਆਗੂ ਤੇ ਸਮਾਜ ਸੇਵੀ ਜਸਵੀਰ ਸਿੰਘ ਰਾਜਾ ਵੱਲੋਂ ਮਾਨਵਤਾ ਦੀ ਭਲਾਈ ਲਈ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕਰਨ ਸੰਬੰਧੀ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨੂੰ ਫਾਰਮ ਭਰ ਕੇ ਦਿੱਤੇ ਗਏ | ਇਸ ਮੌਕੇ ਤੇ ਜਸਬੀਰ ...

ਪੂਰੀ ਖ਼ਬਰ »

ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ 'ਚ ਗਣਿਤ ਪਾਰਕ ਦਾ ਉਦਘਾਟਨ

ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਦਿਆਰਥੀਆਂ 'ਚ ਗਣਿਤ ਦੀ ਸਮਝ ਵਧਾਉਣ ਅਤੇ ਉਨ੍ਹਾਂ ਨੂੰ ਖੇਡ ਰਾਹੀਂ ਸਿਖਾਉਣ ਦੇ ਮਕਸਦ ਨਾਲ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ 'ਚ ਗਣਿਤ ਪਾਰਕ ਸਥਾਪਿਤ ਕੀਤੀ ਗਈ | ਜਿਸ ਦਾ ਉਦਘਾਟਨ ...

ਪੂਰੀ ਖ਼ਬਰ »

ਸੰਘਵਾਲ ਸੰਸਾਰਪੁਰ ਅੱਡੇ ਵਿਖੇ ਘੁੰਮਣ ਦੀ ਅਗਵਾਈ 'ਚ 'ਆਪ' ਦੀ ਮੀਟਿੰਗ

ਪੱਸੀ ਕੰਢੀ, 23 ਨਵੰਬਰ (ਜਗਤਾਰ ਸਿੰਘ ਰਜਪਾਲਮਾ)-ਦਸੂਹਾ ਦੇ ਕੰਢੀ ਇਲਾਕੇ ਦੇ ਪਿੰਡ ਸੰਘਵਾਲ ਸੰਸਾਰਪੁਰ ਅੱਡੇ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਪੰਡਿਤ ਰਾਜੇਸ਼ ਕੁਮਾਰ ਬਿੱਟੂ ਦੀ ਅਗਵਾਈ 'ਚ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਆਗੂ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਹੁਸ਼ਿਆਰਪੁਰ ਰਵਾਨਾ

ਨੰਗਲ ਬਿਹਾਲਾਂ, 23 ਨਵੰਬਰ (ਵਿਨੋਦ ਮਹਾਜਨ)-ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਦੇ ਵਿਰੁੱਧ ਅਰਥੀ ਫ਼ੂਕ ਪ੍ਰਦਰਸ਼ਨ ਸਬੰਧੀ ਮੁਕੇਰੀਆਂ ਤੋਂ ਭਾਰੀ ਗਿਣਤੀ ਵਿਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਤੇ ਵਰਕਰ ਹੁਸ਼ਿਆਰਪੁਰ ਲਈ ਰਵਾਨਾ ਹੋਏ ...

ਪੂਰੀ ਖ਼ਬਰ »

ਟਾਂਡਾ ਵਿਖੇ ਖੇਤੀ ਕਾਨੂੰਨਾਂ ਵਿਰੁੱਧ ਮਸ਼ਾਲ ਮਾਰਚ

ਟਾਂਡਾ ਉੜਮੁੜ, 23 ਨਵੰਬਰ (ਗੁਰਾਇਆ, ਭਗਵਾਨ ਸਿੰਘ ਸੈਣੀ)-ਮੋਦੀ ਸਰਕਾਰ ਵਲੋਂ ਲਿਆਂਦੇ ਗਏ ਲੋਕ ਮਾਰੂ ਖੇਤੀ ਕਾਨੂੰਨਾਂ ਵਿਰੁੱਧ ਦੋਆਬਾ ਕਿਸਾਨ ਕਮੇਟੀ ਤੇ ਲੋਕ ਇਨਕਲਾਬ ਮੰਚ ਟਾਂਡਾ ਵਲੋਂ ਇਲਾਕੇ ਦੇ ਕਿਸਾਨਾਂ ਤੇ ਸਮਾਜ ਸੇਵੀ ਜਥੇਬੰਦੀਆਂ ਤੇ ਸਮਾਜ ਸੇਵੀ ...

ਪੂਰੀ ਖ਼ਬਰ »

ਯੂਰੀਆ ਖਾਦ ਦੀ ਕਮੀ ਕਾਰਨ ਕਿਸਾਨ ਪੇ੍ਰਸ਼ਾਨ

ਮੁਕੇਰੀਆਂ, 23 ਨਵੰਬਰ (ਰਾਮਗੜ੍ਹੀਆ)-ਹਾੜੀ ਦੀ ਫ਼ਸਲ ਕਣਕ ਦੀ ਬਿਜਾਈ ਲਗਭਗ ਮੁਕੰਮਲ ਹੋ ਚੁੱਕੀ ਹੈ | ਬਹੁਗਿਣਤੀ ਵਿਚ ਕਿਸਾਨਾਂ ਵਲੋਂ ਪਾਣੀ ਲਗਾ ਕੇ ਜ਼ਮੀਨ 'ਚ ਬੀਜੀ ਅਗੇਤੀ ਕਣਕ ਖੇਤਾਂ ਵਿਚ ਜੰਮ ਵੀ ਗਈ ਹੈ | ਪਰ ਯੂਰੀਆ ਖਾਦ ਦੀ ਕਮੀ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ ...

ਪੂਰੀ ਖ਼ਬਰ »

ਅਰੋੜਾ ਵਲੋਂ ਪਿੰਡ ਅੱਜੋਵਾਲ ਦੇ ਵਿਕਾਸ ਕਾਰਜਾਂ ਲਈ 10 ਲੱਖ ਦਾ ਚੈੱਕ ਭੇਟ

ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ 'ਚ ਵੀ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਸ਼ਹਿਰ ਦੀ ਤਰਜ਼ 'ਤੇ ਪਿੰਡਾਂ 'ਚ ਹਰ ਸੁਵਿਧਾ ਮੁਹੱਈਆ ਕਰਵਾਈ ਜਾ ...

ਪੂਰੀ ਖ਼ਬਰ »

ਕਲਰਕ ਬਾਰ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ

ਮੁਕੇਰੀਆਂ, 23 ਨਵੰਬਰ (ਰਾਮਗੜ੍ਹੀਆ)-ਕਲਰਕ ਬਾਰ ਐਸੋਸੀਏਸ਼ਨ ਮੁਕੇਰੀਆਂ ਦਾ ਆਮ ਇਜਲਾਸ ਕਰਵਾਇਆ ਗਿਆ, ਜਿਸ 'ਚ ਸਰਵ ਸੰਮਤੀ ਨਾਲ ਅਸ਼ੋਕ ਕੁਮਾਰ ਨੂੰ ਪ੍ਰਧਾਨ ਤੇ ਹਰਵਿੰਦਰ ਸਿੰਘ ਛੀਨਾ ਨੂੰ ਉਪ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਵਿਨੋਦ ਕੁਮਾਰ ਦੀ ਸੈਕਟਰੀ ਵਜੋਂ ਚੋਣ ...

ਪੂਰੀ ਖ਼ਬਰ »

ਕਿਸਾਨਾਂ ਨੂੰ ਸ਼ੋ੍ਰਮਣੀ ਅਕਾਲੀ ਦਲ (ਡੀ) ਵਲੋਂ ਪੂਰਨ ਸਮਰਥਨ-ਧੁੱਗਾ

ਹਰਿਆਣਾ, 23 ਨਵੰਬਰ (ਹਰਮੇਲ ਸਿੰਘ ਖੱਖ)-ਕੇਂਦਰ ਸਰਕਾਰ ਖ਼ਿਲਾਫ਼ ਖੇਤੀਬਾੜੀ ਕਾਨੰੂਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ 26 ਤੇ 27 ਨੂੰ ਦਿੱਲੀ ਧਰਨੇ 'ਤੇ ਜਾਣ ਲਈ ਸ਼ੋ੍ਰਮਣੀ ਅਕਾਲੀ ਦਲ (ਡੈਮੋਕਰੇਟਿਵ) ਪੂਰਨ ਸਮਰਥਨ ਕਰਦਾ ਹੈ ਤੇ ਇਸ 'ਚ ਵੱਧ ਚੜ੍ਹ ਕੇ ਹਰ ਪੱਖ ਤੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX