ਤਾਜਾ ਖ਼ਬਰਾਂ


ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  15 minutes ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  26 minutes ago
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  28 minutes ago
ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਉਪ ਮੁੱਖ ਮੰਤਰੀ
. . .  34 minutes ago
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ
. . .  54 minutes ago
ਚਰਨਜੀਤ ਸਿੰਘ ਚੰਨੀ ਮੀਡੀਆ ਨੂੰ ਕਰ ਰਹੇ ਸੰਬੋਧਨ
. . .  56 minutes ago
ਅਜਨਾਲਾ ਟਿਫ਼ਨ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਰੂਬਲ ਸਿੰਘ ਨੂੰ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
. . .  59 minutes ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਤੇਲ ਵਾਲੇ ਟੈਂਕਰ ’ਤੇ ਹੋਏ ਆਈ.ਈ.ਡੀ .ਟਿਫ਼ਨ ਬੰਬ ਧਮਾਕਾ ਮਾਮਲੇ ...
ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਡੀਗੜ੍ਹ ਵਿਚ ਰਾਜਪਾਲ ਦੇ ਘਰ ਦੇ ਬਾਹਰ ਮਨਾਏ ਜਸ਼ਨ
. . .  about 1 hour ago
ਮੋਟਰ ਸਾਈਕਲ ਧਮਾਕਾ ਅਤੇ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ 3 ਦਿਨਾਂ ਪੁਲਿਸ ਰਿਮਾਂਡ ’ਤੇ
. . .  about 1 hour ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) -ਸ਼ਹਿਰ ਦੇ ਪੀ.ਐਨ.ਬੀ. ਰੋਡ ’ਤੇ ਮੋਟਰ ਸਾਈਕਲ ਧਮਾਕਾ ਅਤੇ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ ਕੁਮਾਰ ਪੁੱਤਰ ਅਮੀਰ ਸਿੰਘ ...
ਚਰਨਜੀਤ ਸਿੰਘ ਚੰਨੀ ਰਾਜ ਭਵਨ ਪਹੁੰਚੇ
. . .  about 1 hour ago
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
. . .  about 1 hour ago
ਇਹ ਹਾਈ ਕਮਾਂਡ ਦਾ ਫੈਸਲਾ ਹੈ , ਸਵਾਗਤ ਕਰਦਾ ਹਾਂ, ਚੰਨੀ ਮੇਰੇ ਛੋਟੇ ਭਰਾ ਵਰਗਾ - ਸੁਖਜਿੰਦਰ ਸਿੰਘ ਰੰਧਾਵਾ
. . .  about 1 hour ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਪੰਜਾਬ ਰਾਜ ਭਵਨ ਪਹੁੰਚਿਆ
. . .  about 1 hour ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਦੇ ਜੇ.ਡਬਲਯੂ. ਮੈਰੀਅਟ ਹੋਟਲ ਤੋਂ ਗਵਰਨਰ ਹਾਊਸ ਹੋਏ ਰਵਾਨਾ
. . .  about 1 hour ago
ਬਾਰਾਬੰਕੀ: ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, 5 ਲੋਕਾਂ ਦੇ ਡੁੱਬਣ ਦੀ ਖ਼ਬਰ
. . .  about 2 hours ago
ਹਰੀਸ਼ ਰਾਵਤ ਸ਼ਾਮ 6:30 ਵਜੇ ਰਾਜਪਾਲ ਨੂੰ ਮਿਲਣਗੇ
. . .  about 2 hours ago
ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  about 2 hours ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  about 2 hours ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  about 2 hours ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 3 hours ago
ਡਿਪਟੀ ਮੁੱਖ ਮੰਤਰੀ ਵਜੋਂ ਆਸ਼ੂ ਦੀ ਚਰਚਾ ਹੋਣ ਤੋਂ ਬਾਅਦ ਘਰ ਵਿਚ ਜਸ਼ਨ ਦਾ ਮਾਹੌਲ
. . .  about 3 hours ago
ਲੁਧਿਆਣਾ ,19 ਸਤੰਬਰ (ਪ੍ਰਮਿੰਦਰ ਸਿੰਘ ਆਹੂਜਾ)-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਡਿਪਟੀ ਮੁੱਖ ਮੰਤਰੀ ਵਜੋਂ ਨਾਮ ਦੀ ਚਰਚਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ । ਆਸ਼ੂ ਦੇ ਘਰ ਦੇ ਬਾਹਰ ਸਮਰਥਕਾਂ ਦੀ ਭਾਰੀ ਭੀੜ ਇਕੱਠੀ...
ਅੰਮਿ੍ਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਪੁੱਜੇ ਇੱਕ ਯਾਤਰੀ ਕੋਲੋਂ ਕਰੀਬ 40 ਲੱਖ ਦਾ ਸੋਨਾ ਬਰਾਮਦ
. . .  about 3 hours ago
ਰਾਜਾਸਾਂਸੀ , 19 ਸਤੰਬਰ (ਹਰਦੀਪ ਸਿੰਘ ਖੀਵਾ)- ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ’ਤੇ ਤਾਇਨਾਤ ਕਸਟਮ ਸਟਾਫ ਤੇ ਅਧਿਕਾਰੀਆਂ ਦੀ ਟੀਮ ਵਲੋਂ ਦੁਬਈ ਤੋਂ ਪੁੱਜੇ ਇਕ ...
ਸੋਨੀਆ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਘਰ ਪਰਤੇ
. . .  about 3 hours ago
ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਪਹੁੰਚੇ ਕਈ ਵਿਧਾਇਕ
. . .  about 4 hours ago
ਚੰਡੀਗੜ੍ਹ, 19 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਕਈ ਵਿਧਾਇਕ ਪੁੱਜੇ ਹਨ...
ਮੁੱਖ ਮੰਤਰੀ ਬਣਨ 'ਤੇ ਅੱਜ ਹੀ ਸਹੁੰ ਚੁੱਕ ਸਕਦੈ ਹਨ ਰੰਧਾਵਾ - ਮੀਡੀਆ ਰਿਪੋਰਟ
. . .  about 4 hours ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਹੋਈ ਹੈ। ਜਿਸ ਤਹਿਤ ਉਹ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 11 ਮੱਘਰ ਸੰਮਤ 552

ਰਾਸ਼ਟਰੀ-ਅੰਤਰਰਾਸ਼ਟਰੀ

ਆਖਰ ਟਰੰਪ ਮੰਨਿਆ- ਜੋ ਬਾਈਡਨ ਲਈ ਸੱਤਾ ਤਬਦੀਲੀ ਦਾ ਰਾਹ ਕੀਤਾ ਪੱਧਰਾ

ਸੈਕਰਾਮੈਂਟੋ/ਸਾਨ ਫਰਾਂਸਿਸਕੋ, 24 ਨਵੰਬਰ (ਹੁਸਨ ਲੜੋਆ ਬੰਗਾ/ਐਸ. ਅਸ਼ੋਕ ਭੌਰਾ)—ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਸ਼ੀਗਨ ਸੂਬੇ ਵਲੋਂ 3 ਨਵੰਬਰ ਦੀ ਰਾਸ਼ਟਰਪਤੀ ਚੋਣ 'ਚ ਡੈਮੋਕ੍ਰੇਟਿਕ ਨੇਤਾ ਦੀ ਜਿੱਤ ਤਸਦੀਕ ਕਰਨ ਤੋਂ ਬਾਅਦ ਆਖਰਕਾਰ ਰਾਸ਼ਟਰਪਤੀ ...

ਪੂਰੀ ਖ਼ਬਰ »

ਨਿਊਯਾਰਕ ਦੇ ਸਿੱਖ ਕਲਚਰਲ ਸੁਸਾਇਟੀ ਗੁਰੂ ਘਰ ਵਾਲੀ ਸੜਕ ਦਾ ਨਾਂਅ 'ਗੁਰਦੁਆਰਾ ਵੇਅ' ਰੱਖਿਆ ਜਾਵੇਗਾ

ਸਿਆਟਲ, 24 ਨਵੰਬਰ (ਹਰਮਨਪ੍ਰੀਤ ਸਿੰਘ)-ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਅਤੇ ਸਮੂਹ ਪੰਜਾਬੀ ਭਾਈਚਾਰੇ ਵਲੋਂ ਮਿਲ ਕੇ ਕੀਤੇ ਯਤਨਾਂ ਨਾਲ ਅਤੇ ਨਿਊਯਾਰਕ ਸਿਟੀ ਕੌਾਸਲ ਮੈਂਬਰ ਐਡਰੀਨ ਅਡਮਸ ਦੀ ਮਿਹਨਤ ਸਦਕਾ 30 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ...

ਪੂਰੀ ਖ਼ਬਰ »

ਗਲਾਸਗੋ ਦੇ ਗੋਦਾਮ 'ਚੋਂ 40 ਕਰੋੜ ਮੁੱਲ ਦੀਆਂ ਨਾਜਾਇਜ਼ ਸਿਗਰਟਾਂ ਜ਼ਬਤ

ਗਲਾਸਗੋ, 24 ਨਵੰਬਰ (ਹਰਜੀਤ ਸਿੰਘ ਦੁਸਾਂਝ)- ਯੂ.ਕੇ. ਦੇ ਐੱਚ.ਐੱਮ. ਰੈਵਨਿਉ ਐਾਡ ਕਸਟਮ ਵਿਭਾਗ ਦੇ ਅਧਿਕਾਰੀ ਨੇ ਛਾਪੇਮਾਰੀ ਕਰਕੇ ਗਲਾਸਗੋ ਦੇ ਪਾਸ ਹਮਿਲਟਨ ਵਿਚ ਇਕ ਤੰਬਾਕੂ ਫ਼ੈਕਟਰੀ ਵਿਚੋਂ ਲਗਪਗ 40 ਕਰੋੜ ਰੁਪਏ ਦੇ ਮੁੱਲ ਦੀਆਂ ਨਾਜਾਇਜ਼ ਸਿਗਰਟਾਂ ਅਤੇ 20,000 ਪੌਾਡ ...

ਪੂਰੀ ਖ਼ਬਰ »

'ਸਸੁਰਾਲ ਸਿਮਰ ਕਾ' ਦੇ ਅਦਾਕਾਰ ਅਸ਼ੀਸ਼ ਰਾਏ ਨਹੀਂ ਰਹੇ

ਨਵੀਂ ਦਿੱਲੀ, 24 ਨਵੰਬਰ (ਏਜੰਸੀ)- 'ਸਸੁਰਾਲ ਸਿਮਰ ਕਾ' ਦੇ ਅਦਾਕਾਰ ਅਸ਼ੀਸ਼ ਰਾਏ (55) ਦਾ ਉਨ੍ਹਾਂ ਦੇ ਮੁੰਬਈ ਸਥਿਤ ਨਿਵਾਸ 'ਚ ਦਿਹਾਂਤ ਹੋ ਗਿਆ | ਉਹ ਕਾਫੀ ਦਿਨਾਂ ਤੋਂ ਗੁਰਦਿਆਂ ਦੀ ਸਮੱਸਿਆ ਨਾਲ ਜੂਝ ਰਹੇ ਸਨ | ਉਨ੍ਹਾਂ ਦੇ ਦਿਹਾਂਤ ਨੂੰ ਲੈ ਕੇ 'ਸਸੁਰਾਲ ਸਿਮਰ ਕਾ' 'ਚ ...

ਪੂਰੀ ਖ਼ਬਰ »

ਸ਼ੇਫਾਲੀ ਸ਼ਾਹ ਦੀ 'ਦਿੱਲੀ ਕ੍ਰਾਈਮ' ਨੇ ਜਿੱਤਿਆ 'ਇੰਟਰਨੈਸ਼ਨਲ ਐਮੀ ਐਵਾਰਡ'

ਮੁੰਬਈ, 24 ਨਵੰਬਰ (ਏਜੰਸੀ)- 48ਵੇਂ ਇੰਟਰਨੈਸ਼ਨਲ ਐਮੀ ਅਵਾਰਡਜ਼ 'ਚ ਹਿੰਦੀ ਦੀ ਵੈਬ ਲੜੀ 'ਦਿੱਲੀ ਕ੍ਰਾਈਮ' ਨੇ ਬੈਸਟ ਡਰਾਮਾ ਲੜੀ ਦਾ ਪੁਰਸਕਾਰ ਆਪਣੇ ਨਾਂਅ ਕਰ ਲਿਆ ਹੈ | ਇਹ ਹੁਣ ਤੱਕ ਦਾ ਪਹਿਲਾ ਭਾਰਤੀ ਸ਼ੋਅ ਹੈ, ਜਿਸ ਨੇ ਇੰਟਰਨੈਸ਼ਨਲ ਐਮੀ ਅਵਾਰਡਜ਼ ਆਪਣੇ ਨਾਂਅ ਕੀਤਾ ...

ਪੂਰੀ ਖ਼ਬਰ »

ਕੈਨੇਡਾ 'ਚ ਤਾਸ਼ ਦੀ ਬਾਜ਼ੀ ਲਾਉਣੀ ਪਈ ਮਹਿੰਗੀ

ਐਬਟਸਫੋਰਡ 24 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕੈਮਲੂਪਸ ਦੇ ਨਿਵਾਸੀ 37 ਸਾਲਾ ਨੌਜਵਾਨ ਨੂੰ ਆਪਣੇ ਘਰ ਤਾਸ਼ ਦੀ ਬਾਜ਼ੀ ਲਵਾਉਣੀ ਕਾਫੀ ਮਹਿੰਗੀ ਪਈ ਹੈ | ਕੈਮਲੂਪਸ ਪੁਲਿਸ ਦੇ ਬੁਲਾਰੇ ਡੈਰਨ ਮਾਈਕ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੁੰਬਈ ਪੁਲਿਸ ਵਲੋਂ ਫਰਜ਼ੀ ਟੀ.ਆਰ.ਪੀ. ਘੁਟਾਲੇ 'ਚ ਚਾਰਜਸ਼ੀਟ ਦਾਖ਼ਲ

ਮੁੰਬਈ, 24 ਨਵੰਬਰ (ਏਜੰਸੀ)- ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ 24 ਨਵੰਬਰ ਨੂੰ ਇਕ ਮੈਜਿਸਟ੍ਰੇਟ ਅਦਾਲਤ 'ਚ ਫਰਜ਼ੀ ਟੀ.ਆਰ.ਪੀ. ਮਾਮਲੇ 'ਚ ਚਾਰਜਸ਼ੀਟ ਦਾਖਲ ਕੀਤੀ | ਇਸ ਪਹਿਲੀ ਚਾਰਜਸ਼ੀਟ 'ਚ ਪੁਲਸ ਨੇ 140 ਲੋਕਾਂ ਨੂੰ ਗਵਾਹ ਵਜੋਂ ਦੱਸਿਆ ਹੈ | ਇਨ੍ਹਾਂ ਗਵਾਹਾਂ 'ਚ ...

ਪੂਰੀ ਖ਼ਬਰ »

ਕੋਵਿਡ ਕਾਰਨ ਯੂ.ਕੇ. ਦੀਆਂ 2 ਸਿੱਖ ਸ਼ਖ਼ਸੀਅਤਾਂ ਦੀ ਮੌਤ

ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਮਹਾਂਮਾਰੀ ਕਾਰਨ ਦੋ ਸਿੱਖ ਸ਼ਖ਼ਸੀਅਤਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ ¢ ਡਰਬੀ ਦੇ ਰਹਿਣ ਵਾਲੇ ਸਿੱਖ ਫੈਡਰੇਸ਼ਨ ਯੂ.ਕੇ. ਦੇ ਪੰਥਕ ਆਗੂ ਜਗੀਰ ਸਿੰਘ ਦਾ ਸਥਾਨਕ ਹਸਪਤਾਲ ਵਿਚ ਦਿਹਾਂਤ ਹੋ ਗਿਆ, ਉਹ 71 ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਕੰਗਨਾ ਦੀ ਗਿ੍ਫ਼ਤਾਰੀ 'ਤੇ ਰੋਕ

ਮੁੰਬਈ, 24 ਨਵੰਬਰ (ਏਜੰਸੀ)- ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ 'ਚ ਦਰਜ ਐਫ.ਆਈ.ਆਰ. ਦੇ ਖਿਲਾਫ਼ ਅਦਾਕਾਰਾ ਕੰਗਨਾ ਰਨੌਤ ਦੀ ਪਟੀਸ਼ਨ 'ਤੇ ਬੰਬੇ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ | ਅਦਾਲਤ ਨੇ ਅਦਾਕਾਰਾ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੂੰ ਗਿ੍ਫਤਾਰੀ ਤੋਂ ਅੰਤਰਿਮ ...

ਪੂਰੀ ਖ਼ਬਰ »

ਬਿ੍ਸਬੇਨ 'ਚ ਮਨਾਈ ਦੀਵਾਲੀ

ਬਿ੍ਸਬੇਨ, 24 ਨਵੰਬਰ (ਮਹਿੰਦਪਾਲ ਸਿੰਘ ਕਾਹਲੋਂ)-ਭਾਰਤੀ ਸੰਸਥਾਵਾਂ ਦੇ ਸੰਘ ਫੈੱਡਰੇਸ਼ਨ ਆਫ਼ ਇੰਡੀਅਨ ਕਮਿਊਨਿਟੀ ਆਫ਼ ਕੁਈਜ਼ਲੈਂਡ ਵਿਚ 22 ਨਵੰਬਰ ਨੂੰ ਦੀਵਾਲੀ ਦਾ ਤਿਉਹਾਰ ਬਿ੍ਸਬੇਨ ਸ਼ਹਿਰ ਦੇ ਖੂਬਸੂਰਤ ਹਾਲ ਵਿਚ ਮਨਾਇਆ ਗਿਆ | ਕੋਵਿਡ ਨਿਯਮਾਂ ਦਾ ਪੂਰੀ ...

ਪੂਰੀ ਖ਼ਬਰ »

ਫਰਾਂਸ 'ਚ ਤਾਲਾਬੰਦੀ ਦੇ ਚੱਲਦਿਆਂ ਕੋਰੋਨਾ ਦਾ ਕਹਿਰ ਜਾਰੀ

ਪੈਰਿਸ, 24 ਨਵੰਬਰ (ਹਰਪ੍ਰੀਤ ਕੌਰ ਪੈਰਿਸ)-ਫਰਾਂਸ 'ਚ ਕੋਰੋਨਾ ਦੀ ਦੂਜੀ ਲਹਿਰ ਦੇ ਚਲਦਿਆਂ 1 ਮਹੀਨੇ ਦੀ ਲਗਾਈ ਤਾਲਾਬੰਦੀ ਲਾਗੂ ਹੈ ਪਰ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਹੁਣ ਤੱਕ 49,232 ਲੋਕਾਂ ਨੂੰ ਕੋਰੋਨਾ ਦਾ ਦੈਂਤ ਨਿਗਲ ਚੁੱਕਾ ਹੈ | ਹੁਣ ਤੱਕ 1,94,2836 ਇਸ ...

ਪੂਰੀ ਖ਼ਬਰ »

2 ਦਸੰਬਰ ਤੋਂ ਬਾਅਦ ਗੁਰਦੁਆਰਿਆਂ 'ਚ ਹੋ ਸਕਣਗੇ ਵਿਆਹ ਸਮਾਗਮ- ਮੱਲ੍ਹੀ

ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- 2 ਦਸੰਬਰ ਨੂੰ ਰਾਸ਼ਟਰੀ ਤਾਲਾਬੰਦੀ ਖ਼ਤਮ ਹੋਣ ਉਪਰੰਤ ਧਾਰਮਿਕ ਅਸਥਾਨਾਂ ਨੂੰ ਵੀ ਸੰਗਤਾਂ ਲਈ ਖੋਲ੍ਹ ਦਿੱਤਾ ਜਾਵੇਗਾ | ਗੁਰੂ ਘਰਾਂ ਵਿਚ ਵਿਆਹ ਸਮਾਗਮ ਵੀ ਹੋ ਸਕਿਆ ਕਰਨਗੇ ਅਤੇ ਸੰਗਤਾਂ ਨਤਮਸਤਕ ਹੋਣ ਲਈ ਆ ...

ਪੂਰੀ ਖ਼ਬਰ »

ਸਿਆਟਲ ਦੇ ਰੀਅਲ ਅਸਟੇਟਰ ਗਗਨ ਚੌਹਾਨ ਨੂੰ ਸਦਮਾ- ਸਹੁਰੇ ਦਾ ਦਿਹਾਂਤ

ਸਿਆਟਲ, 24 ਨਵੰਬਰ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਮੰਨੇ-ਪ੍ਰਮੰਨੇ ਰੀਅਲ ਅਸਟੇਟਰ ਗਗਨ ਚੌਹਾਨ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਸਿਆਟਲ ਦੇ ਪੰਜਾਬੀ ਭਾਈਚਾਰੇ 'ਚ ਸਨਮਾਨਿਤ ਅਤੇ ਗਗਨ ਚੌਹਾਨ ਦੇ ਸਹੁਰਾ ਮੱਖਣ ਸਿੰਘ (60 ਸਾਲ) ਦਾ ਅਚਾਨਕ ਦਿਹਾਂਤ ਹੋ ਗਿਆ | ...

ਪੂਰੀ ਖ਼ਬਰ »

ਨਹੀਂ ਹੋਵੇਗਾ ਬਰਤਾਨੀਆ ਦੇ ਸੰਸਦ ਮੈਂਬਰਾਂ ਦੀ ਤਨਖਾਹ 'ਚ ਵਾਧਾ

ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੇ ਖਜ਼ਾਨਾ ਮੰਤਰੀ ਰਿਸ਼ੀ ਸੁਨਾਕ ਵੱਲੋਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵਾਧਾ ਕਰਨ 'ਤੇ ਰੋਕ ਲਗਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਹੈ ਕਿ ਯੂ.ਕੇ. ਦੇ ਸੰਸਦ ਮੈਂਬਰਾਂ ...

ਪੂਰੀ ਖ਼ਬਰ »

2 ਦਸੰਬਰ ਤੋਂ ਬਾਅਦ ਖ਼ਤਮ ਹੋ ਜਾਵੇਗੀ ਰਾਸ਼ਟਰੀ ਤਾਲਾਬੰਦੀ– ਬੌਰਿਸ ਜੌਹਨਸਨ


ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਦੀ ਦੂਜੀ ਤਾਲਾਬੰਦੀ ਅਗਲੇ ਹਫਤੇ ਖ਼ਤਮ ਹੋਣ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਪੜਾਅ ਦਰ ਪੜਾਅ ਤਾਲਾਬੰਦੀ ਹੋਵੇਗੀ | ਜਿਸ ਬਾਰੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2 ਦਸੰਬਰ ਤੋਂ ਬਾਅਦ ਤਿੰਨ ਟਯੀਅਰ ਸਿਸਟਮ ਮੁੜ ਲਾਗੂ ਹੋ ਜਾਵੇਗਾ | ਯੂ ਕੇ ਸਰਕਾਰ ਵਲੋਂ ਕਿ੍ਸਮਿਸ ਮੌਕੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਨਾਲ ਹੀ ਕੋਰੋਨਾ ਪ੍ਰਭਾਵਿਤ ਇਲਾਕਿਆਂ ਨੂੰ ਤਿੰਨ ਪੜ੍ਹਾਵਾਂ ਵਿਚ ਵੰਡਿਆ ਗਿਆ ਹੈ | ਟਯੀਅਰ ਇੱਕ ਸਭ ਦੁਕਾਨਾਂ, ਜਿੰਮ, ਮਹਿਮਾਨ-ਨਿਵਾਜ਼ੀ ਕੇਂਦਰ, 10 ਵਜੇ ਤੱਕ ਪੱਬ ਅਤੇ ਰੈਟੋਰੈਂਟ ਖੁੱਲ੍ਹੇ ਰਹਿਣਗੇ, 6 ਤੋਂ ਵੱਧ ਲੋਕਾਂ ਦੇ ਮਿਲਣ ਤੇ ਪਾਬੰਦੀ ਹੋਵੇਗੀ, ਵਿਆਹ ਸਮਾਗਮਾਂ ਵਿਚ 15 ਅਤੇ ਅੰਤਮ ਰਸਮਾਂ ਮੌਕੇ 30 ਲੋਕ ਇਕੱਤਰ ਹੋ ਸਕਦੇ ਹਨ, ਖੇਡ ਸਟੇਡੀਅਮਾਂ ਅਤੇ ਲਾਈਵ ਸਮਾਗਮਾਂ ਬਾਹਰ 4000 ਅਤੇ ਅੰਦਰਲੇ ਸਮਾਗਮਾਂ ਵਿਚ 1000 ਤੱਕ ਲੋਕ ਇਕੱਤਰ ਹੋ ਸਕਣਗੇ | ਟਯੀਅਰ ਦੋ ਵਾਲੇ ਇਲਾਕਿਆਂ ਦੇ ਘਰਾਂ ਅੰਦਰ ਮਿਲਣ 'ਤੇ ਪਾਬੰਦੀ, ਬਾਹਰ 6 ਲੋਕ ਮਿਲ ਸਕਣਗੇ, ਸਿਰਫ ਭੋਜਣ ਪ੍ਰੋਸਣ ਵਾਲੇ ਪੱਬ, ਦੁਕਾਨਾਂ ਜਿੰਮ ਆਦਿ ਖੁੱਲ੍ਹਣਗੇ, ਖੇਡ ਅਤੇ ਹੋਰ ਸਮਾਗਮਾਂ ਵਿੱਚ ਬਾਹਰ 2000 ਅਤੇ ਅੰਦਰ 1000 ਲੋਕ ਇਕੱਤਰ ਹੋ ਸਕਣਗੇ | ਸ਼ਾਮੀ 10 ਵਜੇ ਤੋਂ ਬਾਅਦ ਸਭ ਕੁਝ ਬੰਦ ਹੋਵੇਗਾ | ਟਯੀਅਰ ਤਿੰਨ ਵਾਲੇ ਇਲਾਕਿਆਂ ਵਿਚ ਰੈਸਟੋਰੈਂਟ ਅਤੇ ਪੱਬ ਬੰਦ ਰਹਿਣਗੇ, ਘਰਾਂ ਦੇ ਅੰਦਰ ਅਤੇ ਬਾਹਰ ਲੋਕਾਂ ਦੇ ਮਿਲਣ 'ਤੇ ਪਾਬੰਦੀ ਹੋਵੇਗੀ, ਵਿਆਹ ਸਮਾਗਮਾਂ ਅਤੇ ਲਾਈਵ ਸਮਾਗਮਾਂ 'ਤੇ ਪਾਬੰਦੀ ਹੋਵੇਗੀ | ਪ੍ਰਧਾਨ ਮੰਤਰੀ ਨੇ ਆਕਸਫੋਰਡ ਅਸਟਰਾਜੈਨੇਕ ਵੈਕਸੀਨ ਦੇ 90 ਫੀਸਦੀ ਅਸਰਦਾਰ ਹੋਣ ਦੀ ਖ਼ਬਰ 'ਤੇ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਚੰਗੀ ਖ਼ਬਰ ਹੈ ਅਤੇ ਇਸ ਨਾਲ ਮਾਰਚ 2021 ਤੱਕ ਜਿੰਦਗੀ ਆਮ ਵਾਂਗ ਕਰਨ ਦਾ ਟੀਚਾ ਹੋਵੇਗਾ |

ਖ਼ਬਰ ਸ਼ੇਅਰ ਕਰੋ

 

ਇਟਲੀ 'ਚ 10 ਔਰਤਾਂ 'ਚੋਂ 9 ਨੂੰ ਘਰੇਲੂ ਅੱਤਿਆਚਾਰ ਜਾਂ ਹਿੰਸਾ ਦਾ ਖ਼ਤਰਾ

ਮਿਲਾਨ (ਇਟਲੀ), 24 ਨਵੰਬਰ ( ਇੰਦਰਜੀਤ ਸਿੰਘ ਲੁਗਾਣਾ)-ਇਟਲੀ ਬੇਸ਼ੱਕ ਮਹਿਲਾ ਪ੍ਰਧਾਨ ਦੇਸ਼ ਹੈ ਪਰ ਇੱਥੇ ਵੀ ਔਰਤਾਂ ਨਾਲ ਹਿੰਸਾ ਵਾਲੀਆਂ ਘਟਨਾਵਾਂ ਹੋਣਾ ਆਮ ਜਿਹਾ ਬਣਦਾ ਜਾ ਰਿਹਾ ਹੈ ¢ 25 ਨਵੰਬਰ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਸਬੰਧੀ ...

ਪੂਰੀ ਖ਼ਬਰ »

ਪੰਜਾਬ ਲੋਕ ਰੰਗ ਦੀ ਟੀਮ ਕੋਰੋਨਾ ਪ੍ਰਕੋਪ ਤੋਂ ਬਾਅਦ ਫਿਰ ਖੇਡੇਗੀ ਨਾਟਕ 'ਮਿਟੀ ਧੁੰਧ ਜਗ ਚਾਨਣ ਹੋਆ'

ਸਾਨ ਫਰਾਂਸਿਸਕੋ, 24 ਨਵੰਬਰ (ਐੱਸ.ਅਸ਼ੋਕ ਭੌਰਾ) - ਅਮਰੀਕਾ ਵਿਚ ਪਿਛਲੇ ਕਰੀਬ ਡੇਢ ਦਹਾਕੇ ਤੋਂ ਪੰਜਾਬੀ ਰੰਗ ਮੰਚ ਦਾ ਇਤਿਹਾਸ ਸਿਰਜਣ ਵਾਲੇ ਪੰਜਾਬ ਲੋਕ ਰੰਗ ਦੇ ਮੁੱਖ ਸੰਚਾਲਕ ਸੁਰਿੰਦਰ ਧਨੋਆ ਨੇ ਕਿਹਾ ਕਿ ਜਲਦੀ ਹੀ ਉਨ੍ਹਾਂ ਦੀ ਟੀਮ ਇਕ ਨਿਵੇਕਲਾ ਨਾਟਕ ਲੈ ਕੇ ...

ਪੂਰੀ ਖ਼ਬਰ »

ਐਲਬਰਟਾ 'ਚ ਵਧ ਰਹੇ ਕੋਰੋਨਾ ਬਾਰੇ ਚੀਫ ਮੈਡੀਕਲ ਅਫਸਰ ਵਲੋਂ ਨਵੀਆਂ ਹਦਾਇਤਾਂ

ਕੈਲਗਰੀ, 24 ਨਵੰਬਰ (ਹਰਭਜਨ ਸਿੰਘ ਢਿੱਲੋਂ)- ਐਲਬਰਟਾ ਦੀ ਚੀਫ਼ ਮੈਡੀਕਲ ਅਫਸਰ ਹੈਲਥ ਡਾ. ਡੀਨਾ ਹਿਨਸ਼ੌਅ ਨੇ ਸੂਬੇ ਵਿਚ ਕੋਰੋਨਾ ਵਾਇਰਸ ਦੇ ਵਧਦੇ ਜਾ ਰਹੇ ਮਾਮਲਿਆਂ ਨੂੰ ਵੇਖਦਿਆਂ ਐਲਬਰਟਾ ਸਰਕਾਰ ਨੂੰ ਆਪਣੀ ਨਵੀਆਂ ਸਿਫਾਰਿਸ਼ਾਂ ਦੇਣ ਦਾ ਐਲਾਨ ਕੀਤਾ ਹੈ । ਐਲਬਰਟਾ ਦੀ ...

ਪੂਰੀ ਖ਼ਬਰ »

ਕੁਝ ਸੈਨੀਟਾਈਜ਼ਰ ਅੱਗ ਲੱਗਣ ਦਾ ਕਾਰਨ ਬਣ ਸਕਦੇ ਹਨ- ਕੈਲਗਰੀ ਫਾਇਰ ਡਿਪਾਰਟਮੈਂਟ

ਕੈਲਗਰੀ, 24 ਨਵੰਬਰ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਫਾਇਰ ਡਿਪਾਰਟਮੈਂਟ ਨੇ ਸ਼ਹਿਰ ਵਾਸੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਕ੍ਰਾਇਸਿਸ ਗ੍ਰੇਡ ਹੈਂਡ ਸੈਨੀਟਾਈਜ਼ਰ ਰੀਫਿਲਜ਼ ਨੂੰ ਲੈ ਕੇ ਖ਼ਤਰਾ ਪੈਦਾ ਹੋ ਰਿਹਾ ਹੈ ਤੇ ਜਿਹੜੇ ਐਲੂਮੀਨੀਅਮ ਪੈਕੇਜ ਕੁਝ ਲੋਕਲ ...

ਪੂਰੀ ਖ਼ਬਰ »

60 ਫੀਸਦੀ ਲੋਕ ਐਲਬਰਟਾ 'ਚ ਤਾਲਾਬੰਦੀ ਦੇ ਹਮਾਇਤੀ-ਸਰਵੇਖਣ ਰਿਪੋਰਟ

ਕੈਲਗਰੀ, 24 ਨਵੰਬਰ (ਹਰਭਜਨ ਸਿੰਘ ਢਿੱਲੋਂ)- ਥਿੰਕ ਐਚ.ਕਿਊ. ਵਲੋਂ ਕਰਵਾਏ ਗਏ ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ 60% ਐਲਬਰਟਾ ਵਾਸੀ ਕੋਵਿਡ-19 ਦੇ ਸਰਕਟ ਬ੍ਰੇਕਰ ਵਜੋਂ ਤਾਲਾਬੰਦੀ ਦੇ ਹਿਮਾਇਤੀ ਹਨ ਤੇ 80% ਤੋਂ ਜ਼ਿਆਦਾ ਨੇ ਮਾਸਕ ਪਹਿਣਨਾ ਲਾਜ਼ਮੀ ਕੀਤੇ ਜਾਣ ਨੂੰ ਠੀਕ ...

ਪੂਰੀ ਖ਼ਬਰ »

ਰੱਬੀ ਆਦੇਸ਼ ਕਾਰਨ ਕੀਤਾ ਸੀ ਆਪਣੇ ਪਿਤਾ ਦਾ ਕਤਲ- ਅਦਾਲਤ 'ਚ ਬਿਆਨ

ਕੈਲਗਰੀ, 24 ਨਵੰਬਰ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਅਦਾਲਤ ਵਿਚ ਚੱਲ ਰਹੇ ਕਤਲ ਦੇ ਇਕ ਮੁਕੱਦਮੇ ਵਿਚ ਅਦਾਲਤ ਨੂੰ ਦੱਸਿਆ ਗਿਆ ਕਿ ਕਥਿਤ ਕਾਤਲ ਜ਼ੈਨੇਦੀਨ ਅਲ ਆਲਾਕ ਨੂੰ ਰੱਬ ਨੇ ਹੁਕਮ ਦਿੱਤਾ ਸੀ ਕਿ ਉਹ ਉਸ ਦੇ ਆਪਣੇ ਪਿਤਾ ਦੇ ਭੇਸ ਵਿਚ ਆਏ ਵਿਅਕਤੀ ਦਾ ਕਤਲ ਕਰ ਦੇਵੇ । ...

ਪੂਰੀ ਖ਼ਬਰ »

ਗਲਤ ਤਰੀਕੇ ਨਾਲ ਹਾਸਲ ਕੀਤੀ ਸਰਕਾਰੀ ਸਹਾਇਤਾ ਕਰਨੀ ਪਵੇਗੀ ਵਾਪਸ- ਕੈਨੇਡਾ ਰੈਵੇਨਿਉ ਏਜੰਸੀ

ਕੈਲਗਰੀ, 24 ਨਵੰਬਰ (ਹਰਭਜਨ ਸਿੰਘ ਢਿੱਲੋਂ)-ਕੈਨੇਡਾ ਰੈਵੇਨਿਉ ਏਜੰਸੀ ਨੇ ਦੇਸ਼ ਦੇ 2 ਲੱਖ 13 ਹਜ਼ਾਰ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਕੈਨੇਡਾ ਐਮਰਜੰਸੀ ਰੈਸਪੌਂਸ ਬੈਨੇਫਿਟ ਤਹਿਤ ਵਸੂਲੀ ਗਈ ਰਕਮ ਵਾਪਸ ਕਰਨੀ ਪੈ ਸਕਦੀ ਹੈ । ਸੀ.ਆਰ.ਏ. ਵਲੋਂ ਇਹ ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਸਿਆਟਲ ਵਲੋਂ 'ਕਲਮੀ ਰਮਜ਼ਾਂ-3' ਕਿਤਾਬ ਲੋਕ ਅਰਪਣ

ਸਿਆਟਲ 24 ਨਵੰਬਰ (ਗੁਰਚਰਨ ਸਿੰਘ ਢਿੱਲੋਂ)- ਗੁਰਦੁਆਰਾ ਸੱਚਾ ਮਾਰਗ ਤੇ ਗੁਰਮਤਿ ਤੇ ਗੁਰਮੁਖੀ ਸਕੂਲ ਵਿਚ ਪੰਜਾਬੀ ਲਿਖਾਰੀ ਸਭਾ ਸਿਆਟਲ ਵਲੋਂ 'ਕਲਮੀ ਰਮਜਾਂ-3' ਕਿਤਾਬ ਲੋਕ ਅਰਪਨ ਕੀਤੀ ਗਈ। ਇਹ ਕਿਤਾਬ ਲੇਖ, ਕਹਾਣੀਆਂ, ਕਵਿਤਾਵਾਂ ਤੇ ਹਾਸ ਵਿਅੰਗ ਦਾ ਸਮੂਹ ਹੈ, ਜਿਸ ...

ਪੂਰੀ ਖ਼ਬਰ »

ਯੂ.ਕੇ. 'ਚ ਦਿਸਿਆ ਤਾਲਾਬੰਦੀ ਦਾ ਅਸਰ

**ਨਵੇਂ ਮਾਮਲੇ 30 ਫੀਸਦੀ ਘਟੇ ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੀਤੀ ਤਾਲਾਬੰਦੀ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ । ਯੂ. ਕੇ. ਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਭਗ 30 ਫ਼ੀਸਦੀ ਦੀ ਗਿਰਾਵਟ ...

ਪੂਰੀ ਖ਼ਬਰ »

ਦੇਸ਼ ਦਾ ਹਰ ਵਰਗ ਕਿਸਾਨਾਂ ਨਾਲ ਤੁਰੇ ਡਾ: ਸਰਘੇੜੀ

ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬ ਦੇ ਕਿਸਾਨਾਂ ਵਲੋਂ ਦਿੱਲੀ ਸਰਕਾਰ ਨੂੰ ਖੇਤੀਬਾੜੀ ਬਿੱਲ ਵਾਪਸ ਲੈਣ ਲਈ ਆਰੰਭੇ ਸੰਘਰਸ਼ ਵਿਚ ਹਰ ਵਰਗ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ। ਇਹ ਵਿਚਾਰ ਇੰਟਰਨੈਸ਼ਨਲ ਸੁਪਰੀਮ ਕੌਂਸਲ ਆਫ ਸਿੱਖਸ ਯੂ.ਕੇ. ਡਾ: ...

ਪੂਰੀ ਖ਼ਬਰ »

ਪ੍ਰਗਤੀਸ਼ੀਲ ਲਿਖਾਰੀ ਸਭਾ ਯੂ.ਕੇ. ਵਲੋਂ ਲਹਿੰਦੇ ਪੰਜਾਬ 'ਚ ਪੰਜਾਬੀ ਬੋਲੀ ਪੜ੍ਹਾਉਣ ਦੇ ਸੰਘਰਸ਼ ਦੀ ਹਮਾਇਤ

ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪ੍ਰਗਤੀਸ਼ੀਲ ਲਿਖਾਰੀ ਸਭਾ ਯੂ ਕੇ ਦੀ ਕੇਂਦਰੀ ਕਮੇਟੀ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਭਾ ਦੇ ਸਮੂਹ ਮੈਂਬਰ ਲਹਿੰਦੇ ਪੰਜਾਬ ਦੇ ਉਨ੍ਹਾਂ ਸਾਰੇ ਦਾਨਸ਼ਵਰਾਂ, ਵਿਦਿਆਰਥੀਆਂ, ਅਧਿਆਪਕਾਂ, ਖਵਾਤੀਨਾਂ, ...

ਪੂਰੀ ਖ਼ਬਰ »

ਟੋਰਾਂਟੋ ਤੇ ਆਸ-ਪਾਸ ਦੇ ਖੇਤਰਾਂ 'ਚ ਭਾਰੀ ਬਰਫਬਾਰੀ

ਟੋਰਾਂਟੋ, 24 ਨਵੰਬਰ (ਹਰਜੀਤ ਸਿੰਘ ਬਾਜਵਾ)- ਇਸ ਸੀਜਨ ਦੀ ਪਹਿਲੀ ਅਤੇ ਭਾਰੀ ਬਰਫਬਾਰੀ ਨੇ ਇਥੇ ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਵਿਚ ਆਪਣਾ ਖਾਤਾ ਖੋਲ÷ ੍ਹ ਲਿਆ ਹੈ । ਕੱਲ÷ ੍ਹ ਲਗਪਗ ਸਵੇਰ ਤੋਂ ਹੀ ਸ਼ੁਰੂ ਹੋਈ ਬਰਫਬਾਰੀ ਅੱਧੀ ਰਾਤ ਤੱਕ ਹੁੰਦੀ ਰਹੀ ਅਤੇ ਕਈ ...

ਪੂਰੀ ਖ਼ਬਰ »

ਬਰੈਂਪਟਨ 'ਚ ਤਾਲਾਬੰਦੀ ਜਾਰੀ

* ਵਿਆਹਾਂ ਤੇ ਸਸਕਾਰ ਸਮੇਂ 10 ਤੋਂ ਵੱਧ ਵਿਅਕਤੀ ਨਹੀਂ ਹੋ ਸਕਦੇ ਸ਼ਾਮਿਲ ਟੋਰਾਂਟੋ, 24 ਨਵੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਪੰਜਾਬੀਆਂ ਦੇ ਚਹੇਤੇ ਸ਼ਹਿਰ ਬਰੈਂਪਟਨ ਵਿਚ ਬੀਤੇ ਦਿਨਾਂ ਤੋਂ ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਕਰਕੇ ਉਂਟਾਰੀਓ ਸਰਕਾਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX