ਤਾਜਾ ਖ਼ਬਰਾਂ


ਹਦਵਾਣੇ ਭਰਨ ਲਈ ਮਜ਼ਦੂਰੀ ਕਰਨ ਆਏ ਲੜਕੇ ਦੀ ਟਰਾਲੇ ਹੇਠਾਂ ਆਉਣ ਨਾਲ ਮੌਤ
. . .  4 minutes ago
ਕਾਲਾ ਸੰਘਿਆਂ, 20 ਜੂਨ (ਬਲਜੀਤ ਸਿੰਘ ਸੰਘਾ) - ਸਥਾਨਕ ਕਸਬੇ 'ਚ ਘਰੋਂ ਗੱਡੀ 'ਚ ਹਦਵਾਣੇ ਭਰਨ ਦਾ ਕੰਮ ਕਰਨ ਆਏ ਲੜਕੇ ਦੀ ਟਰਾਲੇ ਹੇਠਾਂ ਆਉਣ ਨਾਲ ਦਰਦਨਾਕ ਮੌਤ ਹੋ ਗਈ...
ਸੜਕ ਹਾਦਸੇ 'ਚ ਪਤੀ ਪਤਨੀ ਦੀ ਮੌਤ
. . .  13 minutes ago
ਨੱਥੂਵਾਲਾ ਗਰਬੀ (ਮੋਗਾ), 20 ਜੂਨ (ਸਾਧੂ ਰਾਮ ਲੰਗੇਆਣਾ) - ਅੱਜ ਦੁਪਹਿਰ ਦੇ ਸਮੇਂ ਬਾਘਾਪੁਰਾਣਾ ਵਿਖੇ ਮੋਗਾ ਰੋਡ 'ਤੇ ਸਥਿਤ ਮਾਤਾ ਦੇ ਮੰਦਰ ਕੋਲ ਵਾਪਰੇ ਇਕ ਸੜਕ ਹਾਦਸੇ 'ਚ ਮੋਟਰ ਸਾਈਕਲ ਸਵਾਰ...
ਚਿਰਾਗ਼ ਪਾਸਵਾਨ ਵਲੋਂ 5 ਜੁਲਾਈ ਨੂੰ ਕੱਢੀ ਜਾਵੇਗੀ ਆਸ਼ੀਰਵਾਦ ਯਾਤਰਾ
. . .  32 minutes ago
ਨਵੀਂ ਦਿੱਲੀ, 20 ਜੂਨ - ਆਪਣੇ ਚਾਚੇ ਪਸ਼ੂਪਤੀ ਕੁਮਾਰ ਪਾਰਸ ਨਾਲ ਖਿੱਚੋਤਾਣ ਵਿਚਕਾਰ ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਆਗੂ ਚਿਰਾਗ਼ ਪਾਸਵਾਨ ਵਲੋਂ ਪਾਰਟੀਆਂ ਆਗੂਆਂ ਨਾਲ ਦਿੱਲੀ ਵਿਖੇ ਆਪਣੇ ਦਫ਼ਤਰ 'ਚ ਅਹਿਮ ਮੀਟਿੰਗ ਕੀਤੀ ਗਈ। ਬੈਠਕ ਤੋਂ ਬਾਅਦ ਚਿਰਾਗ਼ ਪਾਸਵਾਨ ਨੇ ਕਿਹਾ ਕਿ ਅੱਜ...
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਤੀਸਰੇ ਦਿਨ ਵੀ ਮੌਸਮ ਦਾ ਅਸਰ, ਦੇਰੀ ਨਾਲ ਸ਼ੁਰੂ ਹੋਵੇਗਾ ਮੈਚ, ਭਾਰਤ 146/3 'ਤੇ
. . .  1 minute ago
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਤੀਸਰੇ ਦਿਨ ਵੀ ਮੌਸਮ ਦਾ ਅਸਰ, ਦੇਰੀ ਨਾਲ ਸ਼ੁਰੂ ਹੋਵੇਗਾ ਮੈਚ, ਭਾਰਤ 146/3 'ਤੇ...
ਪੰਜਾਬ ਭਰ 'ਚ 21 ਜੂਨ ਨੂੰ ਮਨਾਇਆ ਜਾਵੇਗਾ ਗੱਤਕਾ ਦਿਵਸ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 20 ਜੂਨ (ਰਣਜੀਤ ਸਿੰਘ ਢਿੱਲੋਂ) - ਪੰਜਾਬ ਭਰ ਵਿਚ 21 ਜੂਨ ਨੂੰ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ। 'ਅਜੀਤ' ਉੱਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਬਰੀਵਾਲਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਯੋਗ ਦਿਵਸ ਦੇ ਮੁਕਾਬਲੇ ਪਾਰਟੀ...
ਮਹਿਬੂਬਾ ਮੁਫ਼ਤੀ ਮੋਦੀ ਦੀ ਅਹਿਮ ਬੈਠਕ 'ਚ ਨਹੀਂ ਕਰੇਗੀ ਸ਼ਿਰਕਤ
. . .  about 1 hour ago
ਨਵੀਂ ਦਿੱਲੀ, 20 ਜੂਨ - ਜੰਮੂ ਕਸ਼ਮੀਰ ਦੇ ਸਿਆਸੀ ਭਵਿੱਖ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਜੂਨ ਨੂੰ ਉੱਥੋਂ ਦੀਆਂ ਸਾਰੀਆਂ ਸਿਆਸੀ ਧਿਰਾਂ ਨਾਲ ਬੈਠਕ ਕਰ ਸਕਦੇ ਹਨ। ਹਾਲਾਂਕਿ ਇਸ ਅਹਿਮ ਬੈਠਕ ਤੋਂ ਪਹਿਲਾ ਰਿਪੋਰਟਾਂ ਮੁਤਾਬਿਕ ਪੀ.ਡੀ.ਪੀ. ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਹਿੱਸਾ ਨਹੀਂ ਲਵੇਗੀ...
ਅਨਲਾਕ ਦੀ ਪ੍ਰਕਿਰਿਆ ਤਹਿਤ ਦਿੱਲੀ ਵਾਸੀਆਂ ਨੂੰ ਭਲਕੇ ਤੋਂ ਹੋਰ ਮਿਲੇਗੀ ਰਾਹਤ
. . .  about 2 hours ago
ਨਵੀਂ ਦਿੱਲੀ, 20 ਜੂਨ - ਦਿੱਲੀ ਵਿਚ ਅਨਲਾਕ ਦੀ ਪ੍ਰਕਿਰਿਆ ਤਹਿਤ ਭਲਕੇ ਸੋਮਵਾਰ ਤੋਂ ਕਈ ਹੋਰ ਖੇਤਰਾਂ ਵਿਚ ਰਾਹਤ ਮਿਲੇਗੀ। ਜਿਸ ਤਹਿਤ ਦਿੱਲੀ ਵਿਚ 50 ਫ਼ੀਸਦੀ ਸਮਰਥਾ ਨਾਲ ਬਾਰ ਸ਼ੁਰੂ ਕਰਨ ਦੀ ਇਜਾਜ਼ਤ...
ਬ੍ਰਾਜ਼ੀਲ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 5 ਲੱਖ ਤੋਂ ਟੱਪੀ
. . .  about 2 hours ago
ਬ੍ਰਾਸੀਲੀਆ, 20 ਜੂਨ - ਦੱਖਣੀ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ ਵਿਚ ਕੋਰੋਨਾ ਕਾਰਨ ਬੁਰੇ ਹਾਲਾਤ ਹਨ। ਕੋਰੋਨਾ ਵੈਕਸੀਨੇਸ਼ਨ ਦਾ ਕੰਮ ਬੇਹੱਦ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਦੇਸ਼ ਵਿਚ ਮਹਾਂਮਾਰੀ ਕਾਰਨ ਬਹੁਤ ਭੈੜੇ ਹਾਲਾਤ ਹੋ ਸਕਦੇ ਹਨ। ਬਰਾਜ਼ੀਲ ਵਿਚ ਕੋਰੋਨਾ...
ਚਿਰਾਗ਼ ਪਾਸਵਾਨ ਨੇ ਪਾਰਟੀ ਆਗੂਆਂ ਨਾਲ ਦਿੱਲੀ ਵਿਚ ਕੀਤੀ ਮੀਟਿੰਗ
. . .  about 3 hours ago
ਨਵੀਂ ਦਿੱਲੀ, 20 ਜੂਨ - ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਆਗੂ ਚਿਰਾਗ਼ ਪਾਸਵਾਨ ਵਲੋਂ ਪਾਰਟੀਆਂ ਆਗੂਆਂ ਨਾਲ ਦਿੱਲੀ ਵਿਖੇ ਆਪਣੇ ਦਫ਼ਤਰ 'ਚ...
ਕੈਪਟਨ ਸਰਕਾਰ ਨੇ ਕੀਤਾ ਵਿਸ਼ਵਾਸਘਾਤ - ਧਿਆਨ ਸਿੰਘ ਮੰਡ
. . .  about 3 hours ago
ਅੰਮ੍ਰਿਤਸਰ , 20 ਜੂਨ (ਹਰਮਿੰਦਰ ਸਿੰਘ ) - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚਾ ਚੁੱਕਣ 'ਤੇ ਸ਼ਮਾਯਾਚਨਾ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋ ਕੇ ਅਰਦਾਸ ਕੀਤੀ । ਇਸ ਦੌਰਾਨ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਮਿਲੇ ਤਿੰਨ ਮੋਬਾਈਲ ਫ਼ੋਨ ਤੇ ਚਾਰਜਰ
. . .  about 3 hours ago
ਫ਼ਿਰੋਜ਼ਪੁਰ, 20 ਜੂਨ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ ਬੈਰਕ ਅੰਦਰੋਂ ਤਿੰਨ ਮੋਬਾਈਲ ਫ਼ੋਨ (ਕੀ-ਪੈਡ) ਸਮੇਤ ਸਿੰਮ ਕਾਰਡ ਅਤੇ ਦੋ ਦੇਸੀ ਚਾਰਜਰ ਬਰਾਮਦ ਹੋਣ...
ਪ੍ਰਗਟ ਸਿੰਘ ਨੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਕੀਤਾ ਵਿਰੋਧ
. . .  about 3 hours ago
ਜਲੰਧਰ, 20 ਜੂਨ - ਕੈਪਟਨ ਸਰਕਾਰ ਵਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਮੁੱਦਾ ਭਖਦਾ ਜਾ ਰਿਹਾ ਹੈ। ਵਿਰੋਧੀ ਧਿਰਾਂ ਸਮੇਤ ਪੰਜਾਬ 'ਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਕੁਝ ਵਿਧਾਇਕਾਂ ਵਲੋਂ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਸਾਬਕਾ ਹਾਕੀ...
ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਸ੍ਰੀ ਬੰਗਲਾ ਸਾਹਿਬ ਟੇਕਿਆ ਮੱਥਾ
. . .  about 3 hours ago
ਨਵੀਂ ਦਿੱਲੀ, 20 ਜੂਨ - ਭਾਰਤ ਦੀ ਉੱਘੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਅੱਜ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੀ। ਇਸ ਮੌਕੇ ਉਨ੍ਹਾਂ ਨਾਲ ਪਰਿਵਾਰਕ...
ਭਾਜਪਾ ਆਗੂ ਤੇ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਸਾਂਪਲਾ ਵਲੋਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ
. . .  about 4 hours ago
ਅੰਮ੍ਰਿਤਸਰ, 20 ਜੂਨ (ਹਰਮਿੰਦਰ ਸਿੰਘ) - ਭਾਜਪਾ ਆਗੂ ਅਤੇ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ...
ਮਹਾਰਾਸ਼ਟਰ 'ਚ ਕੋਰੋਨਾ ਦਾ ਨਵਾਂ ਰੂਪ ਡੈਲਟਾ ਪਲੱਸ ਹੋਇਆ ਪ੍ਰਗਟ, ਤੀਸਰੀ ਲਹਿਰ ਦਾ ਖ਼ਤਰਾ ਵਧਿਆ
. . .  about 4 hours ago
ਮੁੰਬਈ, 20 ਜੂਨ - ਭਾਰਤ ਵਿਚ ਕੋਰੋਨਾ ਦੀ ਦੂਸਰੀ ਲਹਿਰ ਬੇਸ਼ੱਕ ਰੁਕਦੀ ਹੋਈ ਨਜ਼ਰ ਆ ਰਹੀ ਹੈ ਪਰ ਖ਼ਤਰਾ ਅਜੇ ਵੀ ਬਰਕਰਾਰ ਹੈ। ਮਹਾਰਾਸ਼ਟਰ ਵਿਚ ਕੋਰੋਨਾ ਦੇ ਨਵਾਂ ਰੂਪ ਪ੍ਰਗਟ ਹੋਇਆ...
ਕੋਰੋਨਾ ਨਾਲ ਹੋਈ ਮੌਤ 'ਤੇ ਨਹੀਂ ਦਿੱਤੇ ਜਾ ਸਕਦੇ 4-4 ਲੱਖ - ਸੁਪਰੀਮ ਕੋਰਟ ਵਿਚ ਕੇਂਦਰ ਦਾ ਹਲਫ਼ਨਾਮਾ
. . .  about 4 hours ago
ਨਵੀਂ ਦਿੱਲੀ, 20 ਜੂਨ - ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਤੋਂ ਇਨਕਾਰ ਦਿੱਤਾ ਹੈ। ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ 'ਤੇ ਮੁਆਵਜ਼ੇ 'ਤੇ ਦਾਖਲ...
ਏ.ਐਸ.ਆਈ. ਦੀ ਗੋਲੀ ਲੱਗਣ ਕਾਰਨ ਮੌਤ
. . .  about 5 hours ago
ਹੁਸ਼ਿਆਰਪੁਰ, 20 ਜੂਨ (ਬਲਜਿੰਦਰਪਾਲ ਸਿੰਘ) - ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ਰਾਜਬੀਰ ਸਿੰਘ ਪੁੱਤਰ ਕ੍ਰਿਸ਼ਨ ਦਾਸ ਵਾਸੀ ਫਤਹਿਗੜ੍ਹ ਨਿਆੜਾ ਜੋ ਕਿ ਚੱਬੇਵਾਲ ਵਿਖੇ ਤੈਨਾਤ ਸੀ, ਅੱਜ ਡਿਊਟੀ ਉਪਰੰਤ ਜਦੋਂ ਆਪਣੇ ਘਰ ਪਰਤਿਆ ਤੇ ਉਸ ਦੇ ਭਰਾ ਮਨਦੀਪ ਨੇ ਦੱਸਿਆ ਕਿ ਸਰਕਾਰੀ ਰਿਵਾਲਵਰ...
ਬਾਇਓਮਾਸ ਪਲਾਂਟ ਦੇ ਬਾਲਣ ਦੇ ਢੇਰਾਂ ਨੂੰ ਲੱਗੀ ਅੱਗ
. . .  about 5 hours ago
ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 20 ਜੂਨ (ਇਕਬਾਲ ਸਿੰਘ ਸ਼ਾਂਤ) -ਅੱਜ ਸਵੇਰੇ ਕਰੀਬ ਸਾਢੇ 9 ਵਜੇ ਪਿੰਡ ਚਨੂੰ ਵਿਖੇ ਸਥਿਤ ਯੂਨੀਵਰਸਲ ਬਾਇਓਮਾਸ ਬਿਜਲੀ ਪਲਾਂਟ ਦੇ ਬਾਲਣ ਵਜੋਂ ਵਰਤੇ ਜਾਂਦੀਆਂ ਪਰਾਲੀ ਦੀਆਂ ਗੱਠਾਂ ਦੇ ਢੇਰਾਂ ਨੂੰ ਭਿਆਨਕ ਅੱਗ ਲੱਗ ਗਈ। ਜਿਸ ਨੇ ਬਿਜਲੀ ਪਲਾਂਟ ਦੇ ਬਾਹਰ...
ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਦੀਵਾਨ ਹਾਲ ਲੰਗਰ ਹਾਲ ਤੇ ਕਾਰ ਪਾਰਕਿੰਗ ਦੇ ਲੈਂਟਰ ਦੀ ਸੇਵਾ ਆਰੰਭ
. . .  about 6 hours ago
ਅੰਮ੍ਰਿਤਸਰ, 20 ਜੂਨ (ਜਸਵੰਤ ਸਿੰਘ ਜੱਸ ) - ਸਥਾਨਕ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਕਾਰ ਸੇਵਾ ਸੰਪਰਦਾ ਭੂਰੀ ਵਾਲਿਆਂ ਵਲੋਂ ਕਰਵਾਈ ਜਾ ਰਹੀ ਜ਼ਮੀਨਦੋਜ਼ ਕਾਰ ਪਾਰਕਿੰਗ ਦੀਵਾਨ ਹਾਲ ਤੇ ਲੰਗਰ ਹਾਲ ਦੀ ਕਾਰ ਸੇਵਾ ਦੌਰਾਨ ਅੱਜ ਕਾਰ ਪਾਰਕਿੰਗ ਬੇਸਮੈਂਟ ਦੀ ਪਹਿਲੀ ਮੰਜ਼ਿਲ ਦਾ...
ਭਾਰਤ 'ਚ ਪਿਛਲੇ 24 ਘੰਟਿਆਂ 'ਚ ਆਏ 58,491 ਕੋਰੋਨਾ ਕੇਸ
. . .  about 6 hours ago
ਨਵੀਂ ਦਿੱਲੀ, 20 ਜੂਨ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 58 ਹਜ਼ਾਰ 419 ਨਵੇਂ ਕੇਸ ਰਜਿਸਟਰ ਕੀਤੇ ਗਏ ਹਨ। ਜੋ ਪਿਛਲੇ 81 ਦਿਨਾਂ ਵਿਚ 60 ਹਜ਼ਾਰ ਤੋਂ ਘੱਟ ਰਹੇ ਹਨ। ਉੱਥੇ ਹੀ, ਪਿਛਲੇ 24 ਘੰਟਿਆਂ ਦੌਰਾਨ 1576 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਭਾਰਤ ਵਿਚ ਇਸ ਵਕਤ 7 ਲੱਖ 29 ਹਜ਼ਾਰ 243...
ਉਤਰ ਪੂਰਬ ਪ੍ਰਦੇਸ਼ਾਂ ਵਿਚ ਮਹਿਸੂਸ ਕੀਤੇ ਜਾ ਰਹੇ ਹਨ ਭੁਚਾਲ ਦੇ ਝਟਕੇ
. . .  about 7 hours ago
ਨਵੀਂ ਦਿੱਲੀ, 20 ਜੂਨ - ਦੇਸ਼ ਦੇ ਪੂਰਬ ਉਤਰ ਸੂਬਿਆਂ 'ਚ ਭੁਚਾਲ ਦਾ ਖ਼ਤਰਾ ਬਣਿਆ ਹੋਇਆ ਹੈ। ਸ਼ੁੱਕਰਵਾਰ ਤੇ ਸਨਿੱਚਰਵਾਰ ਨੂੰ ਆਏ ਭੁਚਾਲ ਦੇ ਝਟਕਿਆ ਤੋਂ ਬਾਅਦ ਐਤਵਾਰ ਦੇਰ ਰਾਤ ਨੂੰ ਵੀ ਮਨੀਪੁਰ ਤੇ ਅਰੁਣਾਚਲ ਪ੍ਰਦੇਸ਼ ਵਿਚ ਭੁਚਾਲ ਦੇ ਝਟਕੇ...
ਅੱਜ ਦਾ ਵਿਚਾਰ
. . .  about 8 hours ago
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ ਅਜੀਤ ਵਲੋਂ ਸ਼ੁਭਕਾਮਨਾਵਾਂ
. . .  about 8 hours ago
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ ਅਜੀਤ ਵਲੋਂ ਸ਼ੁਭਕਾਮਨਾਵਾਂ...
21 ਜੂਨ ਨੂੰ ਪੰਜਾਬ ਦੇ ਦੌਰੇ 'ਤੇ ਆਉਣਗੇ ਕੇਜਰੀਵਾਲ
. . .  1 day ago
ਰਾਜਾਸਾਂਸੀ, 19 ਜੂਨ (ਹੇਰ) - ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 21 ਜੂਨ ਨੂੰ ਅੰਮ੍ਰਿਤਸਰ ਤੋਂ ਇਲਾਵਾ ਲੁਧਿਆਣਾ ਦੇ ਦੌਰੇ 'ਤੇ ਆ ਰਹੇ ਹਨ। ਜਾਣਕਾਰੀ ਮੁਤਾਬਿਕ ਕੇਜਰੀਵਾਲ ਸੋਮਵਾਰ ਨੂੰ 11 ਵਜੇ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਕਰੀਬ 12 ਵਜੇ ਸ੍ਰੀ ਗੁਰੂ ਰਾਮਦਾਸ...
ਸੀ.ਬੀ.ਐਸ.ਸੀ. ਪੈਟਰਨ ਦੇ ਆਧਾਰ 'ਤੇ ਐਲਾਨਿਆ ਜਾਵੇਗਾ ਨਤੀਜਾ- ਵਿਜੈ ਇੰਦਰ ਸਿੰਗਲਾ
. . .  1 day ago
ਚੰਡੀਗੜ੍ਹ, 19 ਜੂਨ - ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸਨਿੱਚਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਤੋਂ ਬਾਅਦ ਸੂਬਾ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਕੀਤਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 12 ਮੱਘਰ ਸੰਮਤ 552

ਪਟਿਆਲਾ

ਦਿੱਲੀ ਜਾਂਦੇ ਕਿਸਾਨ ਹਰਿਆਣਾ ਪੁਲਿਸ ਨੇ ਡੱਕੇ, ਕਿਸਾਨਾਂ ਵਲੋਂ ਨਾਅਰੇਬਾਜ਼ੀ

ਰਾਜਪੁਰਾ, 25 ਨਵੰਬਰ (ਜੀ.ਪੀ. ਸਿੰਘ, ਰਣਜੀਤ ਸਿੰਘ)- ਅੱਜ ਮੁੱਖ ਕੌਮੀ ਸ਼ਾਹ ਮਾਰਗ ਨੰਬਰ 44 'ਤੇ ਪੰਜਾਬ-ਹਰਿਆਣਾ ਦੀ ਸਰਹੱਦ ਘੱਗਰ ਦਰਿਆ 'ਤੇ ਅੰਬਾਲਾ ਪੁਲਿਸ ਨੇ ਸ਼ਾਮ ਤਕ ਕਰੀਬ ਦੋ ਦਰਜਨ ਦੋਪਹੀਆ ਵਾਹਨਾਂ 'ਤੇ ਕਿਸਾਨ ਯੂਨੀਅਨਾਂ ਦੇ ਝੰਡੇ ਲਗਾ ਕੇ ਜਾਂਦੇ ਕਿਸਾਨਾਂ ਨੂੰ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ ਤੇ ਪੈਨਸ਼ਨਰਜ਼ ਵਲੋਂ ਮੁੱਖ ਦਫ਼ਤਰ ਅੱਗੇ ਵਿਸ਼ਾਲ ਸੂਬਾ ਪੱਧਰੀ ਧਰਨਾ

ਪਟਿਆਲਾ, 25 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵਲੋਂ ਦਿਤੇ ਸੱਦੇ 'ਤੇ ਕੁਲਦੀਪ ਸਿੰਘ ਖੰਨਾ, ਅਵਿਨਾਸ਼ ਚੰਦਰ ਸ਼ਰਮਾ, ਪਰਮਜੀਤ ਸਿੰਘ ਦਸੂਹਾ ਅਤੇ ਪ੍ਰਮੋਦ ਕੁਮਾਰ ਕਨਵੀਨਰਜ ਦੀ ਅਗਵਾਈ ਵਿਚ ਪੰਜਾਬ ਦੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਜ਼ ਵਲੋਂ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ | ਧਰਨਾਕਾਰੀਆਂ ਵਲੋਂ ਮੋਤੀ ਮਹਿਲ ਵਲ ਰੋਸ ਮਾਰਚ ਕਰਨ ਉਪਰੰਤ ਉੱਥੇ ਐੱਸ.ਡੀ.ਐਮ. ਪਟਿਆਲਾ ਵਲੋਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਲਿਆ ਗਿਆ | ਜਥੇਬੰਦੀ ਦੇ ਸੂਬਾ ਸਕੱਤਰ ਧਨਵੰਤ ਸਿੰਘ ਭੱਠਲ ਨੇ ਦੱਸਿਆ ਕਿ ਅੱਜ ਸੂਬੇ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਾਮਲ ਮੁਲਾਜ਼ਮ ਅਤੇ ਪੈਨਸ਼ਨਰਜ਼ ਵਲੋਂ ਸ਼ਾਮਲ ਹੋ ਕੇ ਭਾਰੀ ਰੋਸ ਵਿਖਾਵਾ ਕੀਤਾ ਗਿਆ ਜਿਸ 'ਚ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਲੋਂ ਮੰਗਾਂ ਨਾ ਮੰਨਣ ਦੀ ਭਰਪੂਰ ਨਿਖੇਧੀ ਕਰਕੇ ਹੋਏ ਆਪਸੀ ਏਕਤਾ 'ਤੇ ਤਸੱਲੀ ਦਾ ਪ੍ਰਗਟਾਵਾ ਵੀ ਕੀਤਾ ਗਿਆ | ਇਸ ਮੌਕੇ ਕੇਂਦਰ ਸਰਕਾਰ ਵਲੋਂ ਕਿਰਤ ਕਾਨੂੰਨਾਂ 'ਚ ਤਬਦੀਲੀ ਕਰਨ, ਕਿਸਾਨ ਵਿਰੋਧੀ ਬਿਲ ਤੇ ਖਰੜਾ ਬਿਜਲੀ ਸੋਧ ਬਿਲ 2020 ਦੀ ਨਿਖੇਧੀ ਕਰਦੇ ਹੋਏ ਇਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ | ਮੁਲਾਜ਼ਮ ਅਤੇ ਪੈਨਸ਼ਨਰਜ਼ ਦੀਆਂ ਸਾਂਝੀਆਂ ਮੁੱਖ ਮੰਗਾਂ ਵਿਚ 1.12.2011 ਤੋਂ ਪੇ-ਬੈਂਡ ਲਾਗੂ ਕਰਨਾ, ਜਨਵਰੀ 2016 ਤੋਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲੈ ਕੇ ਲਾਗੂ ਕਰਨਾ ਆਦਿ ਮੰਗਾਂ ਮਨਵਾਉਣ ਲਈ ਸੰਘਰਸ਼ ਦੇ ਅਗਲੇ ਪ੍ਰੋਗਰਾਮਾਂ ਦਾ ਐਲਾਨ ਵੀ ਕੀਤਾ ਗਿਆ ਜਿਸ ਤਹਿਤ 5 ਦਸੰਬਰ ਤੋਂ 31 ਜਨਵਰੀ ਤਕ ਪਾਵਰਕਾਮ ਤੇ ਟਰਾਂਸਕੋ ਦੇ ਡਾਇਰੈਕਟਰਾਂ ਵਿਰੁੱਧ ਫ਼ੀਲਡ ਵਿਚ ਜਾਣ 'ਤੇ ਕਾਲੇ ਝੰਡਿਆਂ ਨਾਲ ਰੋਸ ਵਿਖਾਵਾ ਕਰਨ ਅਤੇ ਉਪ ਮੰਡਲ/ਮੰਡਲ ਪੱਧਰ ਮੁਲਾਜ਼ਮ ਅਤੇ ਪੈਨਸ਼ਨਰਜ਼ ਦੀਆਂ ਸਾਂਝੀਆਂ ਰੋਸ ਰੈਲੀਆਂ ਅਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ | ਆਗੂਆਂ ਨੇ ਕਿਹਾ ਕਿ ਫਰਵਰੀ 2021 ਦੇ ਦੂਜੇ ਹਫ਼ਤੇ ਪੰਜਾਬ ਦੇ ਖਜ਼ਾਨਾ ਮੰਤਰੀ/ਬਿਜਲੀ ਮੰਤਰੀ ਦੇ ਨਿਵਾਸ ਸਥਾਨਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਰੋਸ ਧਰਨੇ ਵਿਚ ਕਰਮਚੰਦ ਭਾਰਦਵਾਜ, ਹਰਪਾਲ ਸਿੰਘ, ਅਵਤਾਰ ਸਿੰਘ ਕੈਂਥ, ਜਗਜੀਤ ਸਿੰਘ ਕੋਟਲੀ, ਦੇਵ ਰਾਜ, ਸ਼ਿਵ ਕੁਮਾਰ ਤਿਵਾੜੀ, ਪਰਮਜੀਤ ਸਿੰਘ ਭੀਖੀ, ਰਾਜਿੰਦਰ ਠਾਕੁਰ, ਹਰਮੇਸ਼ ਸਿੰਘ ਧੀਮਾਨ ਅਤੇ ਸੰਤੋਖ ਸਿੰਘ (ਸਾਰੇ ਸੂਬਾ ਕਮੇਟੀ ਮੈਂਬਰ) ਨੇ ਵੀ ਆਪਣੇ ਵਿਚਾਰ ਦਿੱਤੇ |

ਖ਼ਬਰ ਸ਼ੇਅਰ ਕਰੋ

 

ਬਾਜਵਾ ਕਾਲੋਨੀ ਤੋਂ ਗਹਿਣੇ ਤੇ ਨਗਦੀ ਚੋਰੀ

ਪਟਿਆਲਾ, 25 ਨਵੰਬਰ (ਮਨਦੀਪ ਸਿੰਘ ਖਰੋੜ)-ਰਾਜਪੁਰਾ ਰੋਡ ਲਾਗੇ ਸਥਿਤ ਬਾਜਵਾ ਕਾਲੋਨੀ ਵਿਖੇ ਇਕ ਬੰਦ ਪਏ ਘਰ 'ਚੋ ਕੋਈ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਦੀ ਨਗਦੀ ਕੋਈ ਚੋਰੀ ਕਰਕੇ ਲੈ ਗਿਆ ਹੈ | ਇਸ ਚੋਰੀ ਦੀ ਸ਼ਿਕਾਇਤ ਸਤਪਾਲ ਸਿੰਘ ਨੇ ਥਾਣਾ ਅਰਬਨ ਅਸਟੇਟ 'ਚ ਦਰਜ ਕਰਵਾਈ ...

ਪੂਰੀ ਖ਼ਬਰ »

ਪਟਿਆਲਾ 'ਚ ਕੋਰੋਨਾ ਨਾਲ ਇਕ ਬਜ਼ੁਰਗ ਦੀ ਮੌਤ, 110 ਨਵੇਂ ਕੇਸ ਆਏ ਸਾਹਮਣੇ

ਪਟਿਆਲਾ, 25 ਨਵੰਬਰ (ਮਨਦੀਪ ਸਿੰਘ ਖਰੋੜ)- ਪਟਿਆਲਾ ਦੇ 110 ਹੋਰ ਵਿਅਕਤੀਆਂ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਆਉਣ ਦੇ ਨਾਲ ਜ਼ਿਲੇ੍ਹ 'ਚ ਇਕ ਬਜ਼ੁਰਗ ਦੀ ਕੋਰੋਨਾ ਨਾਲ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਪਟਿਆਲਾ ਸ਼ਹਿਰ ਤੋਂ ਐਸ.ਐਸ.ਟੀ. ਨਗਰ ਦਾ ਰਹਿਣ ਵਾਲਾ 74 ਸਾਲਾ ਪੁਰਸ਼ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

ਪਟਿਆਲਾ, 25 ਨਵੰਬਰ (ਮਨਦੀਪ ਸਿੰਘ ਖਰੋੜ)- ਇੱਥੋਂ ਦੇ ਪਿੰਡ ਹੂਸੇਨਪੁਰ ਲਾਗੇ ਮੋਟਰਸਾਈਕਲ 'ਤੇ ਜਾ ਰਹੇ ਪਤੀ ਪਤਨੀ ਨੂੰ ਇਕ ਅਣਪਛਾਤੇ ਕਾਰ ਦੇ ਚਾਲਕ ਨੇ ਟੱਕਰ ਮਾਰ ਦਿੱਤੀ, ਇਸ ਹਾਦਸੇ 'ਚ ਔਰਤ ਦੇ ਸੱਟਾਂ ਲੱਗੀਆਂ ਤੇ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ | ਮਿ੍ਤਕ ਦੀ ...

ਪੂਰੀ ਖ਼ਬਰ »

ਧਰਨੇ 'ਚ ਸ਼ਾਮਲ ਮੁਲਾਜ਼ਮਾਂ ਦੀ ਤਨਖ਼ਾਹ ਕੱਟਣ ਦੇ ਆਦੇਸ਼

ਪਟਿਆਲਾ, (ਅ.ਸ. ਆਹਲੂਵਾਲੀਆ)-ਸੂਬੇ ਭਰ ਤੋਂ ਸੇਵਾਮੁਕਤ ਤੇ ਮੌਜੂਦਾ ਸਮੇਂ ਪਾਵਰਕਾਮ ਵਿਚ ਸੇਵਾ ਨਿਭਾ ਰਹੇ ਮੁਲਾਜ਼ਮਾਂ ਵਲੋਂ ਅੱਜ ਪਟਿਆਲਾ ਸਥਿਤ ਮੁੱਖ ਦਫ਼ਤਰ ਸਾਹਮਣੇ ਧਰਨਾ ਦੇਣ ਲਈ ਹਜ਼ਾਰਾਂ ਮੁਲਾਜ਼ਮ ਇਕੱਠੇ ਹੋਏ ਸਨ | ਇਨ੍ਹਾਂ ਮੁਲਾਜ਼ਮਾਂ ਦੀ ਧਰਨੇ ਵਿਚ ...

ਪੂਰੀ ਖ਼ਬਰ »

ਸ਼ੋਅ ਰੂਮ 'ਚ ਲੱਗੀ ਅੱਗ, 12 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਪਾਇਆ ਕਾਬੂ

ਪਟਿਆਲਾ, 25 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)- ਅੱਜ ਤੜਕਸਾਰ ਪਟਿਆਲਾ ਰਾਜਪੁਰਾ ਰੋਡ ਤੇ ਸਥਿਤ ਇਕ ਨਿੱਜੀ ਬੂਟਾਂ ਦੇ ਸ਼ੋਅ ਰੂਮ ਵਿਚ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਫਾਇਰ ਬਿ੍ਗੇਡ ਨੂੰ 12 ਘੰਟਿਆਂ ਦੀ ਮਸ਼ੱਕਤ ਕਰਨੀ ਪਈ | ਅੱਜ ਸਵੇਰੇ 5 ਵਜੇ ਦੇ ਕਰੀਬ ਸ਼ੋਅ ਰੂਮ ਦੀ ...

ਪੂਰੀ ਖ਼ਬਰ »

ਜੰਗਲਾਤ ਵਿਭਾਗ ਦੀ 10 ਏਕੜ ਜ਼ਮੀਨ 'ਚ ਬਣਾਇਆ ਜਾਵੇਗਾ ਨੇਚਰ ਪਾਰਕ

ਪਟਿਆਲਾ, 25 ਨਵੰਬਰ (ਅ.ਸ. ਆਹਲੂਵਾਲੀਆ)-ਸ਼ਹਿਰ ਦੇ ਡੀ.ਐਮ.ਡਬਲਿਯੂ ਖੇਤਰ ਦੇ ਨਾਲ ਲੱਗਦੇ ਵਿਕਾਸ ਨਗਰ ਦੇ ਨਾਲ ਲਗਦੀ ਜੰਗਲਾਤ ਵਿਭਾਗ ਦੀ 10 ਏਕੜ ਜੰਗਲ ਦੀ ਜ਼ਮੀਨ ਵਸਨੀਕਾਂ ਲਈ ਮੁਸੀਬਤ ਦਾ ਕਾਰਨ ਬਣ ਗਈ ਹੈ | ਇਸ ਨੂੰ ਸਾਫ਼ ਕਰਨ ਤੋਂ ਬਾਅਦ, ਇਸ ਨੂੰ ਨੇਚਰ ਪਾਰਕ ਵਜੋਂ ...

ਪੂਰੀ ਖ਼ਬਰ »

200 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਪਟਿਆਲਾ, 25 ਨਵੰਬਰ (ਮਨਦੀਪ ਸਿੰਘ ਖਰੋੜ)-ਥਾਣਾ ਤਿ੍ਪੜੀ ਦੀ ਪੁਲਿਸ ਨੇ ਸਥਾਨਕ ਢਿੱਲੋਂ ਹੋਟਲ ਲਾਗੇ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ਵਿਚੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਭੁੱਨਰਹੇੜੀ ਨੇ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨ ਖ਼ਿਲਾਫ਼ ਪਾਇਆ ਮਤਾ

ਭੁਨਰਹੇੜੀ, 25 ਨਵੰਬਰ (ਧਨਵੰਤ ਸਿੰਘ)- ਪੰਚਾਇਤ ਸੰਮਤੀ ਭੁਨਰਹੇੜੀ ਨੇ ਇਕ ਵਿਸ਼ੇਸ਼ ਬੈਠਕ ਕਰਕੇ ਕੇਂਦਰ ਸਰਕਾਰ ਦੇ ਖੇਤੀਬਾੜੀ ਸਬੰਧੀ ਬਣੇ ਨਵੇਂ ਕਾਨੂੰਨ ਖ਼ਿਲਾਫ਼ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ, ਜੋ ਸਰਕਾਰ ਨੂੰ ਭੇਜਿਆ ਜਾਵੇਗਾ | ਸੰਮਤੀ ਉਪ ਚੇਅਰਮੈਨ ਅਮਨ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ 'ਗੁਰੂ ਤੇਗ ਬਹਾਦਰ ਜੀ ਦਾ ਸੰਦੇਸ਼ ਅਤੇ ਸੂਫ਼ੀ ਪਰੰਪਰਾ' ਵਿਸ਼ੇ 'ਤੇ ਕਾਨਫ਼ਰੰਸ ਸ਼ੁਰੂ

ਪਟਿਆਲਾ, 25 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)- ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ਼ ਪੰਜਾਬੀ ਯੂਨੀਵਰਸਿਟੀ ਵਲੋਂ ਅੱਠਵੀਂ ਦੋ ਦਿਨਾਂ ਆਨਲਾਈਨ ਸੂਫ਼ੀ ਕਾਨਫ਼ਰੰਸ ਕਰਵਾਈ ਜਾ ਰਹੀ ਹੈ, ਜਿਸ ਦਾ ਵਿਸ਼ਾ 'ਗੁਰੂ ਤੇਗ ਬਹਾਦਰ ਜੀ ਦਾ ਸੰਦੇਸ਼ ਅਤੇ ਸੂਫ਼ੀ ...

ਪੂਰੀ ਖ਼ਬਰ »

ਜੁਆਇੰਟ ਐਕਸ਼ਨ ਕਮੇਟੀ ਵਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਕੈਂਡਲ ਮਾਰਚ

ਪਟਿਆਲਾ, 25 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅਧਿਆਪਕਾਂ, ਕਰਮਚਾਰੀਆਂ ਤੇ ਪੈਨਸ਼ਨਰਾਂ ਵਲੋਂ ਬਣਾਈ ਗਈ ਸਾਂਝੀ ਜੁਆਇੰਟ ਐਕਸ਼ਨ ਕਮੇਟੀ ਜੋ ਕਿ ਯੂਨੀਵਰਸਿਟੀ ਵਿਖੇ ਪੈਨਸ਼ਨਾਂ ਤੇ ਤਨਖ਼ਾਹਾਂ ਦੇ ਸਮੇਂ ਸਿਰ ਭੁਗਤਾਨ, ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਪਾਰਟੀ ਵਲੋਂ ਕਿਸਾਨਾਂ ਦੇ ਸੰਘਰਸ਼ ਨੂੰ ਸਾਥ ਦੇਣ ਦੀ ਅਪੀਲ

ਪਟਿਆਲਾ, 25 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)- ਕਿਸਾਨ ਮਜ਼ਦੂਰ ਸੰਘਰਸ਼ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਕਰੜਾ ਨੇ ਦੇਸ਼ ਵਿਦੇਸ਼ 'ਚ ਵਸਦੇ ਸਮੂਹ ਪੰਜਾਬੀਆਂ ਨੂੰ ਪੰਜਾਬ ਦੇ ਵਜੂਦ ਕਿਸਾਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਸਾਥ ਦੇਣ ਦੀ ਅਪੀਲ ਕੀਤੀ ਹੈ ...

ਪੂਰੀ ਖ਼ਬਰ »

ਪਟਿਆਲਾ 'ਚ ਵੱਧ ਸੜਕ ਹਾਦਸੇ ਹੋਣ ਵਾਲੇ 55 ਬਲੈਕ ਸਪਾਟ ਲੱਭੇ, ਸਬੰਧੀ ਟੀਮ ਵਲੋਂ ਦੌਰਾ

ਭਾਦਸੋਂ, 25 ਨਵੰਬਰ (ਗੁਰਬਖਸ਼ ਸਿੰਘ ਵੜੈਚ)- ਪਟਿਆਲਾ ਜ਼ਿਲੇ੍ਹ 'ਚ ਵੱਧ ਸੜਕ ਹਾਦਸੇ ਹੋਣ ਵਾਲੇ 55 ਬਲੈਕ ਸਪਾਟ ਲੱਭੇ ਗਏ ਹਨ ਜਿਨ੍ਹਾਂ 'ਚ ਥਾਣਾ ਭਾਦਸੋਂ ਅਧੀਨ ਦੋ ਬਲੈਕ ਸਪਾਟ ਪਿੰਡ ਸਹੌਲੀ ਦੇ ਚਹਿਲ ਪਾਏ ਗਏ ਹਨ | ਇਨ੍ਹਾਂ ਬਲੈਕ ਸਪਾਟਾਂ ਦੇ ਸੜਕ ਹਾਦਸੇ ਘਟਾਉਣ ਲਈ ...

ਪੂਰੀ ਖ਼ਬਰ »

ਖੱਟੜ ਸਰਕਾਰ ਦਿੱਲੀ ਜਾਣ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਰੋਕਾਂ ਲਾ ਕੇ ਨਾ ਸਹਿਣਯੋਗ ਭਾਜੀ ਪਾ ਰਹੀ ਹੈ : ਭਾਈ ਵਿਰਸਾ ਸਿੰਘ, ਜੱਗਾ ਸਿੰਘ

ਗੂਹਲਾ ਚੀਕਾ, 25 ਨਵੰਬਰ (ਓ.ਪੀ. ਸੈਣੀ)- ਕੇਂਦਰ ਦੀ ਵੱਖਵਾਦੀ ਭਾਜਪਾ ਸਰਕਾਰ ਦੀ ਭਾਈਵਾਲ ਹਰਿਆਣਾ ਭਾਜਪਾ ਦੀ ਖੱਟੜ ਸਰਕਾਰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੋ ਢਾਈ ਮਹੀਨਿਆਂ ਤੋਂ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ ਸੈਂਕੜੇ ਕਿਸਾਨ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਨੇ ਮਨਾਇਆ ਸ਼ੋ੍ਰਮਣੀ ਭਗਤ ਨਾਮਦੇਵ ਜੀ ਦਾ 750ਵਾਂ ਜਨਮ ਦਿਹਾੜਾ

ਪਟਿਆਲਾ, 25 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਵਿਖੇ ਸ਼ੋ੍ਰਮਣੀ ਭਗਤ ਨਾਮਦੇਵ ਜੀ ਦਾ 750ਵਾਂ ਜਨਮ ਦਿਹਾੜਾ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਸੜਕ ਹਾਦਸਿਆਂ 'ਚ ਕਮੀ ਲਿਆਉਣ ਤੇ ਕੀਮਤੀ ਜਾਨਾਂ ਬਚਾਉਣ ਲਈ ਪੰਜਾਬ ਪੁਲਿਸ ਵਲੋਂ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ- ਵਿਕਰਮਜੀਤ ਦੁੱਗਲ

ਨਾਭਾ, 25 ਨਵੰਬਰ (ਕਰਮਜੀਤ ਸਿੰਘ)- ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਵਿਕਰਮਜੀਤ ਦੁੱਗਲ ਹਲਕਾ ਨਾਭਾ ਦੇ ਪਿੰਡ ਰੋਹਟੀ ਬਸਤਾ ਵਿਖੇ ਇਕ ਦੌਰੇ ਦੌਰਾਨ ਪਹੁੰਚੇ ਜਿੱਥੇ ਪੈੱ੍ਰਸ ਕਲੱਬ ਨਾਭਾ ਦੇ ਪ੍ਰਧਾਨ ਹਰਮੀਤ ਸਿੰਘ ਮਾਨ ਦੇ ਨਿਵਾਸ ਵਿਖੇ ਸਿੱਖ ਪ੍ਰਚਾਰਕ ਜਥੇਦਾਰ ...

ਪੂਰੀ ਖ਼ਬਰ »

ਯੂਨੀਵਰਸਿਟੀ ਅਧਿਆਪਕ ਸੰਘ ਦਾ ਵਫ਼ਦ ਉਚੇਰੀ ਸਿੱਖਿਆ ਮੰਤਰੀ ਨੂੰ ਮਿਲਿਆ

ਪਟਿਆਲਾ, 25 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਦਾ ਵਫ਼ਦ ਯੂਨੀਵਰਸਿਟੀ ਦੀ ਵਰਤਮਾਨ ਸਥਿਤੀ ਅਤੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਅੱਜ ਉਚੇਰੀ ਸਿੱਖਿਆ ਮੰਤਰੀ ਪੰਜਾਬ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੂੰ ਉਨ੍ਹਾਂ ਦੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ 'ਧਰਤੀ ਦੀ ਜੀਵਨ ਪ੍ਰਣਾਲੀ ਤੇ ਚੁੰਬਕੀ ਖੇਤਰ ਦੇ ਪ੍ਰਭਾਵ' ਵਿਸ਼ੇ 'ਤੇ ਵੈਬੀਨਾਰ

ਪਟਿਆਲਾ, 25 ਨਵੰਬਰ (ਗੁਰਵਿੰਦਰ ਸਿੰਘ ਔਲਖ)- ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਭੁਗੋਲ ਅਤੇ ਵਾਤਾਵਰਣ ਵਿਭਾਗ ਵਲੋਂ 'ਧਰਤੀ ਦੀ ਜੀਵਨ ਪ੍ਰਣਾਲੀ 'ਤੇ ਚੁੰਬਕੀ ਖੇਤਰ ਦੇ ਪ੍ਰਭਾਵ' ਵਿਸ਼ੇ 'ਤੇ ਵੈਬੀਨਾਰ ਕਰਵਾਇਆ ਗਿਆ | ਵੈਬੀਨਾਰ ਦੌਰਾਨ ਐਸ.ਏ.ਆਈ.ਏ.ਆਰ.ਡੀ. ਦੇ ...

ਪੂਰੀ ਖ਼ਬਰ »

ਹਲਕੇ ਦੇ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨ ਸੰਘਰਸ਼ 'ਚ ਕਿਸਾਨਾਂ ਦਾ ਸਾਥ ਦੇਣ : ਕਾਕੜਾ

ਦੇਵੀਗੜ੍ਹ, 25 ਨਵੰਬਰ (ਰਾਜਿੰਦਰ ਸਿੰਘ ਮੌਜੀ)- ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਸਕੱਤਰ ਜੋਗਿੰਦਰ ਸਿੰਘ ਕਾਕੜਾ ਨੇ ਕਿਹਾ ਕਿ ਹਲਕਾ ਸਨੌਰ ਦੇ ਮੁਖੀ ਹਰਿੰਦਰਪਾਲ ਸਿੰਘ ਹੈਰੀਮਾਨ ਵਲੋਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ...

ਪੂਰੀ ਖ਼ਬਰ »

ਕਰੋਨਾ ਸੰਕਟ ਦੌਰਾਨ ਮਾਪਿਆਂ ਲਈ ਸਕੂਲ ਫ਼ੀਸਾਂ ਭਰਨੀਆਂ ਔਖੀਆਂ: ਡੀ.ਟੀ.ਐੱਫ.

ਪਟਿਆਲਾ, 25 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਪੱਤਰ ਅਨੁਸਾਰ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਲਈ ਭਾਰੀ ਪ੍ਰੀਖਿਆ ਫੀਸਾਂ ਭਰਨ ਲਈ ਕਿਹਾ ਗਿਆ ਹੈ, ਜਿਸ ...

ਪੂਰੀ ਖ਼ਬਰ »

ਪੰਜ ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ

ਪਟਿਆਲਾ, 25 ਨਵੰਬਰ (ਮਨਦੀਪ ਸਿੰਘ ਖਰੋੜ)-ਥਾਣਾ ਕੋਤਵਾਲੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਵੱਖ ਵੱਖ ਕੇਸਾਂ 'ਚ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 5 ਪੇਟੀਆਂ ਦੇਸੀ ਸ਼ਰਾਬ ਬਰਾਮਦ ਕੀਤੀ ਹੈ | ਪਹਿਲੇ ਕੇਸ 'ਚ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਸ਼ਰਾਬ ਠੇਕੇਦਾਰ ਦੇ ਪੁੱਤਰ ਦੀ ਕੁੱਟਮਾਰ, 10 ਹਜ਼ਾਰ ਵੀ ਖੋਹੇ

ਪਾਤੜਾਂ, 25 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ 'ਚ ਇਕ ਸ਼ਰਾਬ ਠੇਕੇਦਾਰ ਦੇ ਪੁੱਤਰ 'ਤੇੇ ਅੱਧਾ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਹਮਲਾ ਕਰ ਦਿੱਤਾ ਗਿਆ, ਉਸ ਦੀ ਕੁੱਟਮਾਰ ਤੋਂ ਬਾਅਦ ਉਸ ਤੋਂ ਨਗਦੀ ਵੀ ਖੋਹ ਲਈ ਗਈ | ਇਸ ਸਬੰਧੀ ਪੁਲਿਸ ਨੇ ਕੇਸ ਦਰਜ ਕਰਨ ਮਗਰੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX