ਤਾਜਾ ਖ਼ਬਰਾਂ


ਯੂ.ਪੀ. ਕੈਬਨਿਟ ਵਿਸਥਾਰ : ਯੋਗੀ ਆਦਿੱਤਿਆਨਾਥ ਦੀ ਕੈਬਨਿਟ ਵਿਚ 7 ਮੰਤਰੀ ਸ਼ਾਮਲ
. . .  1 day ago
ਬੰਗਲੌਰ ਨੇ ਮੁੰਬਈ ਦੇ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 6 ਵਿਕਟਾਂ ਦੇ ਨੁਕਸਾਨ ’ਤੇ 165 ਦੌੜਾਂ ਬਣਾਈਆਂ
. . .  1 day ago
ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ
. . .  1 day ago
ਚੰਡੀਗੜ੍ਹ , 26 ਸਤੰਬਰ -ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਸਾਡੇ ਵੀ ਬਦਲਦੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਬੇਇੱਜ਼ਤ ਨਹੀਂ ਹੁੰਦੇ । ਉਨ੍ਹਾਂ ਨੂੰ ਇਸ ਤਰ੍ਹਾਂ ਅਹੁਦੇ ਤੋਂ ਨਹੀਂ ਹਟਾਇਆ ...
ਪਹਿਲੀ ਵਾਰ ਨਵੇਂ ਬਣੇ ਮੰਤਰੀਆਂ ਨੂੰ ਮਿਲਿਆ ਨਿੱਜੀ ਸਟਾਫ
. . .  1 day ago
ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵਿਰੋਧ ਪ੍ਰਦਰਸ਼ਨਾਂ ਦਾ ਰਸਤਾ ਛੱਡ ਕੇ ਚਰਚਾ ਦਾ ਰਾਹ ਅਪਣਾਉਣ- ਨਰਿੰਦਰ ਸਿੰਘ ਤੋਮਰ
. . .  1 day ago
ਚੱਕਰਵਾਤ ਗੁਲਾਬ ਨੇ ਮਚਾਈ ਦਹਿਸ਼ਤ
. . .  1 day ago
ਨਵੀਂ ਦਿੱਲੀ, 26 ਸਤੰਬਰ - ਚੱਕਰਵਾਤ ਗੁਲਾਬ ਨੇ ਆਂਧਰਾ ਪ੍ਰਦੇਸ਼ ਤੇ ਓਡੀਸ਼ਾ ਦੇ ਤੱਟੀ ਇਲਾਕਿਆਂ ਵਿਚ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਕਿਹਾ ਗਿਆ ਹੈ ਕਿ ਅਗਲੇ ਤਿੰਨ ਘੰਟਿਆਂ ਵਿਚ ਆਂਧਰਾ ਪ੍ਰਦੇਸ਼ ਦੇ ਕਲਿੰਗਪੱਟਨਮ ਤੇ ਓਡੀਸ਼ਾ ਦੇ ਗੋਪਾਲਪੁਰ ਦੇ ਤੱਟਾਂ ਤੋਂ ਇਹ ਚਕਰਵਾਤ ਲੰਘੇਗਾ...
ਚੰਨੀ ਮੰਤਰੀ ਮੰਡਲ ਦੀ ਸਾਂਝੀ ਤਸਵੀਰ ਆਈ ਸਾਹਮਣੇ
. . .  1 day ago
ਚੰਡੀਗੜ੍ਹ, 26 ਸਤੰਬਰ - ਅੱਜ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੇ ਮੰਤਰੀ ਮੰਡਲ ਨੇ ਹਲਫ਼ ਲਿਆ। ਜਿਸ ਦੀ ਇਕ ਤਸਵੀਰ ਸਾਂਝੀ ਕੀਤੀ ਗਈ ਹੈ...
ਜਿਨ੍ਹਾਂ ਨੂੰ ਮੰਤਰੀ ਮੰਡਲ 'ਚ ਸਥਾਨ ਨਹੀਂ ਮਿਲਿਆ ਉਨ੍ਹਾਂ ਨੂੰ ਮਿਲਣਗੀਆਂ ਨਵੀਆਂ ਜ਼ਿੰਮੇਵਾਰੀਆਂ - ਹਰੀਸ਼ ਰਾਵਤ
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਚੰਨੀ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਮੰਤਰੀ ਮੰਡਲ ਵਿਚ ਜਗ੍ਹਾ ਨਹੀਂ ਬਣਾਈ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਤੇ ਪਾਰਟੀ 'ਚ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ...
ਜ਼ਿਲ੍ਹਾ ਗੁਰਦਾਸਪੁਰ ਅੰਦਰ 27 ਸਤੰਬਰ ਨੂੰ ਪਬਲਿਕ ਥਾਂ 'ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ
. . .  1 day ago
ਗੁਰਦਾਸਪੁਰ, 26 ਸਤੰਬਰ (ਆਰਿਫ਼)-ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਹਾਲਤ ਵਿਗੜਨ ਦਾ ਡਰ ਹੈ। ਜਿਸ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਮੁਹੰਮਦ ਇਸ਼ਫਾਕ ਵਲੋਂ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144...
ਚੰਨੀ ਵਜ਼ਾਰਤ ਦੇ ਨਵੇਂ ਵਜ਼ੀਰਾਂ ਨੇ ਪੰਜਾਬੀ 'ਚ ਲਿਆ ਹਲਫ਼, ਸਹੁੰ ਚੁੱਕ ਸਮਾਗਮ ਹੋਇਆ ਸਮਾਪਤ
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਸਮਾਪਤ ਹੋ ਗਿਆ ਹੈ ਅਤੇ ਸਾਰੇ ਨਵੇਂ ਬਣੇ ਮੰਤਰੀਆਂ ਨੇ ਪੰਜਾਬੀ ਵਿਚ ਸਹੁੰ ਚੁੱਕੀ ਹੈ...
ਗੁਰਕੀਰਤ ਸਿੰਘ ਕੋਟਲੀ ਨੇ ਲਿਆ ਹਲਫ਼
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਿਆ ਹਲਫ਼
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਪਰਗਟ ਸਿੰਘ ਨੇ ਲਿਆ ਹਲਫ਼
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਸੰਗਤ ਸਿੰਘ ਗਿਲਜੀਆਂ ਨੇ ਲਿਆ ਹਲਫ਼
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਰਾਜ ਕੁਮਾਰ ਵੇਰਕਾ ਨੇ ਲਿਆ ਹਲਫ਼
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਕਾਕਾ ਰਣਦੀਪ ਸਿੰਘ ਨੇ ਲਿਆ ਹਲਫ਼
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਭਾਰਤ ਭੂਸ਼ਨ ਆਸ਼ੂ ਨੇ ਲਿਆ ਹਲਫ਼
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਵਿਜੇ ਇੰਦਰ ਸਿੰਗਲਾ ਨੇ ਲਿਆ ਹਲਫ਼
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਰਜ਼ੀਆ ਸੁਲਤਾਨਾ ਨੇ ਲਿਆ ਹਲਫ਼
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਰਾਣਾ ਗੁਰਜੀਤ ਸਿੰਘ ਨੇ ਲਿਆ ਹਲਫ਼
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਸੁਖਬਿੰਦਰ ਸਿੰਘ ਸਰਕਾਰੀਆ ਨੇ ਲਿਆ ਹਲਫ਼
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਅਰੁਣਾ ਚੌਧਰੀ ਨੇ ਲਿਆ ਹਲਫ਼
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਲਿਆ ਹਲਫ਼
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਹੋਇਆ ਸ਼ੁਰੂ...
ਮਨਪ੍ਰੀਤ ਸਿੰਘ ਬਾਦਲ ਨੇ ਲਿਆ ਹਲਫ਼
. . .  1 day ago
ਮਨਪ੍ਰੀਤ ਸਿੰਘ ਬਾਦਲ ਨੇ ਲਿਆ ਹਲਫ਼...
ਚੰਨੀ ਵਜ਼ਾਰਤ ਦਾ ਸਹੁੰ ਚੁੱਕ ਸਮਾਗਮ ਹੋਇਆ ਸ਼ੁਰੂ, ਬ੍ਰਹਮ ਮਹਿੰਦਰਾ ਨੇ ਲਿਆ ਹਲਫ਼
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਹੋਇਆ ਸ਼ੁਰੂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 12 ਮੱਘਰ ਸੰਮਤ 552

ਫਰੀਦਕੋਟ

ਕਿਸਾਨਾਂ ਦੇ ਜਥੇ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਦਿੱਲੀ ਰਵਾਨਾ

ਫ਼ਰੀਦਕੋਟ, 25 ਨਵੰਬਰ (ਜਸਵੰਤ ਸਿੰਘ ਪੁਰਬਾ)-ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਪਹੁੰਚਣ ਦੇ ਕੀਤੇ ਗਏ ਐਲਾਨ ਮੁਤਾਬਿਕ ਅੱਜ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਪੂਰੇ ਲਾਮ ਲਕਸ਼ਰ ਨਾਲ ਆਪਣੇ ਟਰੈਕਟਰ ਟਰਾਲੀਆਂ 'ਤੇ ਸਵਾਰ ਹੋ ਕੇ ਦਿੱਲੀ ਲਈ ਰਵਾਨਾ ਹੋ ਗਏ | ਇਸ ਤੋਂ ਪਹਿਲਾਂ ਫ਼ਿਰੋਜ਼ਪੁਰ ਅਤੇ ਮੋਗੇ ਜ਼ਿਲਿ੍ਹਆਂ ਦੇ ਕਿਸਾਨ ਇੱਥੇ ਪਹੁੰਚੇ ਫ਼ਿਰ ਇਕ ਵੱਡੇ ਕਾਫ਼ਲੇ ਨਾਲ ਦਿੱਲੀ ਨੂੰ ਰਵਾਨਾ ਹੋਏ | ਅੱਜ ਇਹ ਕਿਸਾਨ ਜਥੇ ਬਠਿੰਡਾ ਤੋਂ ਤਲਵੰਡੀ ਸਾਬੋ ਵਿਖੇ ਰਾਤ ਨੂੰ ਆਰਾਮ ਕਰਨਗੇ | ਵੀਰਵਾਰ ਦੀ ਸਵੇਰ ਨੂੰ ਸਰਦੂਲਗੜ੍ਹ ਸਿਰਸਾ ਰਾਹੀਂ ਹਰਿਆਣਾ ਵਿਚ ਦਾਖ਼ਲ ਹੋਣਗੇ | ਕਿਸਾਨ ਜਥੇ ਰਵਾਨਾ ਕਰਨ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾਈ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਮਾਰੂ ਖੇਤੀ ਕਾਨੂੰਨ ਬਣਾਇਆ ਹੈ | ਉਸਦੇ ਵਿਰੋਧ ਵਿਚ 26 ਅਤੇ 27 ਨਵੰਬਰ ਨੂੰ ਦਿੱਲੀ ਘਿਰਾਓ ਲਈ ਅੱਜ ਚੱਲ ਪਿਆ ਹੈ | ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਭਰ ਤੋਂ ਕਿਸਾਨ ਦਿੱਲੀ ਪਹੁੰਚ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਨਾਲ ਤਿੰਨ ਮਹੀਨਿਆਂ ਦਾ ਪੂਰਾ ਰਾਸ਼ਨ ਪਾਣੀ ਲੈ ਕੇ ਚੱਲੇ ਹਨ | ਇਹ ਮੋਰਚਾ ਫ਼ਤਹਿ ਕਰਨ ਉਪਰੰਤ ਹੀ ਵਾਪਸ ਆਵਾਂਗੇ | ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸੇ ਥਾਂ 'ਤੇ ਆਪਣਾ ਪੁਰਅਮਨ ਧਰਨਾ ਲਗਾ ਦੇਣਗੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਦਿੱਲੀ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਕਿਸਾਨ ਲੰਮੇ ਸੰਘਰਸ਼ ਦੀ ਤਿਆਰੀ ਕਰਕੇ ਚੱਲੇ ਹਨ | ਗੁਰਦੁਆਰਾ ਖੀਵੀ ਜੀ ਦੇ ਪ੍ਰਬੰਧਕਾਂ ਨੇ ਅੱਜ ਇਨ੍ਹਾਂ ਕਿਸਾਨਾਂ ਲਈ ਦਵਾਈਆਂ ਦਾ ਪ੍ਰਬੰਧ ਕੀਤਾ | ਕਮੇਟੀ ਦੇ ਅਹੁਦੇਦਾਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਨੂੰ ਲੋੜ ਅਨੁਸਾਰ ਦਵਾਈਆਂ ਭੇਜੀਆਂ ਗਈਆਂ ਹਨ |
ਬਰਗਾੜੀ, ਗੋਂਦਾਰਾ, ਲਖਵਿੰਦਰ ਸ਼ਰਮਾ)-ਕਿਸਾਨ ਸ਼ੰਘਰਸ ਹੁਣ ਆਪਣੀ ਚਰਮ ਸੀਮਾ ਵੱਲ ਵੱਧ ਰਿਹਾ ਹੈ ਅਤੇ ਇਸ ਲੜੀ ਤਹਿਤ ਹੀ ਕਿਸਾਨ ਪੰਜਾਬ ਵਿਚ ਧਰਨਿਆਂ ਤੋਂ ਬਾਅਦ ਸ਼ੰਘਰਸ ਦੇ ਅਗਲੇ ਪੜਾਅ ਲਈ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ ਅਤੇ ਅਸੀਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਂਣ ਤੋਂ ਬਾਅਦ ਹੀ ਵਾਪਸ ਮੁੜ ਕਿ ਆਵਾਂਗੇ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਆਗੂਆਂ ਕਾ. ਸੋਹਣ ਸਿੰਘ, ਨਿਰਮਲ ਸਿੰਘ ਗੋਂਦਾਰਾ, ਤਰਸੇਮ ਗੁਰੂਸਰ, ਸਿਕੰਦਰ ਸਿੰਘ ਦਬੜ੍ਹੀਖਾਨਾ ਆਦਿ ਨੇ ਦਿੱਲੀ ਘੇਰਨ ਲਈ ਕੂਚ ਕੀਤੇ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਪੰਜਾਬ ਦੇ ਲੋਕਾਂ 'ਤੇ ਜਦੋਂ ਵੀ ਦਿੱਲੀ ਨੇ ਵਧੀਕੀਆਂ ਕੀਤੀਆਂ ਤਾਂ ਇੱਥੋਂ ਦੇ ਲੋਕਾਂ ਨੇ ਉਨ੍ਹਾਂ ਵਧੀਕੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਅਤੇ ਸਫ਼ਲਤਾ ਵੀ ਹਾਸਿਲ ਕੀਤੀ | ਜੇਕਰ ਕੇਂਦਰ ਦੀ ਸਰਕਾਰ ਨੇ ਇਹ ਕਾਨੂੰਨ ਵਾਪਸ ਲੈਣ ਤੋਂ ਟਾਲਮਟੋਲ ਕੀਤਾ ਤਾਂ ਉਹ ਭਾਜਪਾ ਦੇ ਆਗੂਆਂ ਦਾ ਜ਼ਬਰਦਸਤ ਵਿਰੋਧ ਕਰਦੇ ਹੋਏ ਇਨ੍ਹਾਂ ਦਾ ਪੰਜਾਬ ਵਿਚ ਦਾਖਲ ਹੋਣਾ ਦੁਭਰ ਕਰ ਦੇਣਗੇ | ਇਸ ਮੌਕੇ ਦਰਸ਼ਨ ਸਿੰਘ, ਅੰਮਿ੍ਤਪਾਲ ਸਿੰਘ ਬਰਕੰਦੀ, ਗੁਰਚਰਨ ਸਿੰਘ ਸੇਵੇਵਾਲਾ, ਰਾਣਾ ਗੁਰੂਸਰ, ਮੰਦਰ ਸਿੰਘ ਅਜਿੱਤ ਗਿੱਲ, ਧੰਨ ਸਿੰਘ ਢਿੱਲੋਂ, ਪੱਪਾ ਢਿੱਲੋਂ, ਜਸ਼ਨ ਢਿੱਲੋਂ ਆਦਿ ਹਾਜ਼ਰ ਸਨ |
ਸਾਦਿਕ, (ਆਰ.ਐਸ.ਧੁੰਨਾ)-ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਬਣਾਏ ਗਏ ਸਾਂਝਾ ਕਿਸਾਨ ਮੋਰਚਾ ਵਲੋਂ ਕਿਸਾਨੀ ਮੰਗਾਂ ਦੇ ਸਬੰਧ ਵਿਚ ਦਿੱਲੀ ਵਿਖੇ ਦਿੱਤੇ ਜਾ ਰਹੇ ਵਿਸ਼ਾਲ ਰੋਸ ਧਰਨੇ ਵਿਚ ਸ਼ਾਮਿਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਜਸਪਿੰਦਰ ਸਿੰਘ ਰੁਪੱਈਆਂਵਾਲਾ ਅਤੇ ਕਿਰਤੀ ਕਿਸਾਨ ਯੂਨੀਅਨ ਬਲਾਕ ਸਾਦਿਕ ਦੇ ਪ੍ਰਧਾਨ ਗੁਰਜੋਤ ਸਿੰਘ ਡੋਡ ਦੀ ਅਗਵਾਈ ਵਿਚ ਸਾਦਿਕ ਇਲਾਕੇ ਦੇ ਵੱਡੀ ਗਿਣਤੀ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਤੇ ਦਿੱਲੀ ਵੱਲ ਕੂਚ ਕੀਤਾ | ਇਸ ਮੌਕੇ ਪ੍ਰਧਾਨ ਜਸਪਿੰਦਰ ਸਿੰਘ ਰੁਪਈਆਂਵਾਲਾ ਨੇ ਦੱਸਿਆ ਕਿ ਕਿਸਾਨਾਂ ਦਾ ਇਹ ਕਾਫ਼ਲਾ ਰਾਤ ਤਲਵੰਡੀ ਸਾਬੋ ਵਿਖੇ ਵਿਸ਼ਰਾਮ ਕਰੇਗਾ ਅਤੇ ਇੱਥੇ ਹੀ ਦੂਜੇ ਜ਼ਿਲਿ੍ਹਆਂ ਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਅਤੇ ਬਹੁਤ ਵੱਡੇ ਕਾਫਲੇ ਦੇ ਰੂਪ ਵਿਚ ਇੱਥੋਂ ਦਿੱਲੀ ਵੱਲ ਦੂਜਾ ਪੜਾਅ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਰਸਤੇ ਵਿਚ ਕਿਸਾਨਾਂ ਨੂੰ ਸਰਕਾਰ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਾਂ ਕਿਸੇ ਤਰ੍ਹਾਂ ਦਾ ਦੁਰਵਿਵਹਾਰ ਕੀਤਾ ਗਿਆ ਤਾਂ ਕਿਸਾਨ ਉਸ ਦਾ ਮੂੰਹ ਤੋੜ ਜਵਾਬ ਦੇਣਗੇ ਅਤੇ ਮੋਦੀ ਸਰਕਾਰ ਤੋਂ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਕਰਵਾ ਕੇ ਰਹਿਣਗੇ | ਇਸ ਮੌਕੇ ਗਮਦੂਰ ਸਿੰਘ ਸੰਗਰਾਹੂਰ, ਸੁਖਦੇਵ ਸਿੰਘ ਸੁੱਖਾ ਭਾਊ, ਬਲੌਰ ਸਿੰਘ ਸਾਦਿਕ, ਜਸਕਰਨ ਸਿੰਘ ਸੰਗਰਾਹੂਰ, ਗੁਰਮੀਤ ਸਿੰਘ ਸੰਗਰਾਹੂਰ, ਨਿਰਭੇ ਸਿੰਘ ਗੁੱਜਰ, ਸਾਰਜ ਸਿੰਘ ਡੋਡ, ਆਤਮਾ ਸਿੰਘ, ਗੁਰਮੀਤ ਸਿੰਘ ਡੋਡ, ਸੁਖਮੰਦਰ ਸਿੰਘ ਸੰਗਰਾਹੂਰ, ਬਲਜਿੰਦਰ ਸਿੰਘ ਡੋਡ, ਜਗਸੀਰ ਸਿੰਘ ਡੋਡ ਅਤੇ ਕਾਕਾ ਸਿੰਘ ਡੋਡ ਆਦਿ ਹਾਜ਼ਰ ਸਨ |
ਫ਼ਰੀਦਕੋਟ, (ਸਰਬਜੀਤ ਸਿੰਘ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦਾ ਕਾਫ਼ਲਾ ਅੱਜ ਫ਼ਰੀਦਕੋਟ ਤੋਂ ਦਰਜਨਾਂ ਟਰੈਕਟਰ-ਟਰਾਲੀਆਂ ਰਾਹੀਂ ਆਪਣਾ ਰਾਸ਼ਨ-ਪਾਣੀ ਲੈ ਕੇ ਦਿੱਲੀ ਲਈ ਰਵਾਨਾ ਹੋਇਆ | ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਅਜੀਤਗਿੱਲ ਨੇ ਦੱਸਿਆ ਕਿ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰੰਨ, ਬਿਜਲੀ ਸੋਧ ਬਿੱਲ 2020 ਅਤੇ ਗਿ੍ਫ਼ਤਾਰ ਕੀਤੇ ਬੁੱਧੀਜੀਵੀਆਂ, ਪੱਤਰਕਾਰਾਂ, ਵਿਦਿਆਰਥੀ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਿਛਲੇ 5 ਮਹੀਨਿਆਂ ਤੋਂ ਚੱਲ ਰਿਹਾ ਅੰਦੋਲਨ ਆਪਣੇ ਸਿਖਰਲੇ ਪੜਾਅ ਵਿਚ ਪਹੁੰਚ ਚੁੱਕਾ ਹੈ ਅਤੇ 26, 27 ਨਵੰਬਰ ਨੂੰ ਦੇਸ਼ ਦੀਆਂ 500 ਸੰਘਰਸ਼ਸ਼ੀਲ ਜਥੇਬੰਦੀਆਂ ਦੀ ਅਗਵਾਈ ਹੇਠ ਲੱਖਾਂ ਕਿਸਾਨਾਂ ਮਜ਼ਦੂਰਾਂ ਵਲੋਂ ਦਿੱਲੀ ਪੁੱਜਣਗੇ | ਇਸੇ ਸੱਦੇ ਤਹਿਤ ਅੱਜ ਫ਼ਰੀਦਕੋਟ ਤੋਂ ਦਰਜਨਾਂ ਟਰੈਕਟਰ ਟਰਾਲੀਆਂ ਦਾ ਕਾਫ਼ਲਾ ਦਿੱਲੀ ਵੱਲ ਨੂੰ ਰਵਾਨਾ ਹੋਇਆ | ਜ਼ਿਲ੍ਹਾ ਮੀਤ ਪ੍ਰਧਾਨ ਇਕਬਾਲ ਸਿੰਘ ਬਿਸ਼ਨੰਦੀ ਅਤੇ ਸਕੱਤਰ ਸਰਦੂਲ ਸਿੰਘ ਕਾਸਮ ਭੱਟੀ ਨੇ ਕਿਹਾ ਕਿ ਪਿੰਡਾਂ ਵਿਚ ਫ਼ੰਡ ਮੁਹਿੰਮ ਚਲਾਈ ਗਈ ਅਤੇ ਘੱਟੋ ਘੱਟ 4 ਮਹੀਨੇ ਦਾ ਰਾਸ਼ਨ ਇਕੱਠਾ ਕੀਤਾ ਗਿਆ | ਜਿਸ 'ਤੇ ਲੋਕਾਂ ਨੇ ਵੀ ਪੂਰਾ ਸਹਿਯੋਗ ਦਿੱਤਾ | ਕਿਸਾਨਾਂ ਵਲੋਂ ਅਹਿਦ ਲਿਆ ਗਿਆ ਹੈ ਕਿ ਉਹ ਤਿੰਨੋ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾ ਕੇ ਹੀ ਘਰਾਂ ਨੂੰ ਪਰਤਣਗੇ | ਉਨ੍ਹਾਂ ਕਿਹਾ ਕਿ 26 ਨਵੰਬਰ ਨੂੰ ਸਵੇਰੇ ਕਿਸਾਨ ਸਰਦੂਲਗੜ੍ਹ ਤੋਂ ਹੁੰਦੇ ਹੋਏ, ਫਤਿਹਾਬਾਦ ਅਤੇ ਤੀਕਰੀ ਬਾਰਡਰ ਰਾਹੀਂ ਦਿੱਲੀ ਦਾਖ਼ਲ ਹੋਣਗੇ |
ਪੰਜਗਰਾੲੀਂ ਕਲਾਂ, (ਸੁਖਮੰਦਰ ਸਿੰਘ ਬਰਾੜ)-ਭਾਰਤੀ ਕਿਸਾਨ ਯੂਨੀਅਨ (ਡਕੌਾਦਾ) ਦੀ ਸਥਾਨਕ ਇਕਾਈ ਵਲੋਂ ਸਮੂਹ ਕਿਸਾਨ ਯੂਨੀਅਨਾਂ ਵਲੋਂ 26 ਅਤੇ 27 ਨਵੰਬਰ ਨੂੰ ਦਿੱਲੀ ਵਿਖੇ ਲਗਾਏ ਜਾ ਰਹੇ ਧਰਨੇ 'ਤੇ ਪੁੱਜਣ ਲਈ ਸਥਾਨਕ ਇਕਾਈ ਦੇ ਪ੍ਰਧਾਨ ਸੁਖਮੰਦਰ ਸਿੰਘ ਮੰਦੀ ਦੀ ਅਗਵਾਈ ਹੇਠ ਯੂਨੀਅਨ ਦੇ ਆਗੂਆਂ ਵਲੋਂ ਅੱਜ ਸਵੇਰੇ ਦਿੱਲੀ ਲਈ ਟਰੈਕਟਰ-ਟਰਾਲੀਆਂ ਦੇ ਸਵਾਰ ਹੋ ਕੇ ਕੂਚ ਕਰ ਦਿੱਤਾ | ਇਸ ਜਥੇ 'ਚ ਸ਼ਾਮਿਲ ਕਿਸਾਨਾਂ ਨੇ ਬੁਲੰਦ ਹੌਾਸਲੇ ਨਾਲ ਕਿਹਾ ਕਿ ਉਹ ਕੇਂਦਰ ਦੇ ਨੱਕ 'ਚ ਦਮ ਕਰਕੇ ਹੀ ਕਾਲੇ ਕਾਨੂੰਨ ਵਾਪਸ ਕਰਵਾਉਣਗੇ | ਇਸ ਲਈ ਚਾਹੇ ਜਿਨ੍ਹਾਂ ਸਮਾਂ ਮਰਜ਼ੀ ਦਿੱਲੀ ਧਰਨੇ 'ਤੇ ਬੈਠਣਾ ਪਵੇ | ਉਨ੍ਹਾਂ ਕਿਹਾ ਜੇਕਰ ਕੇਂਦਰ ਸਰਕਾਰ 'ਤੇ ਉਸ ਦੀਆਂ ਹਮਾਇਤੀ ਰਾਜ ਸਰਕਾਰਾਂ ਵਲੋਂ ਉਨ੍ਹਾਂ ਦੇ ਕਾਫ਼ਲੇ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉਸੇ ਸਥਾਨ 'ਤੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਨਗੇ | ਇਸ ਮੌਕੇ ਸਥਾਨਕ ਇਕਾਈ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਗੱਗਾ, ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਗਿੱਲ, ਮੀਤ ਪ੍ਰਧਾਨ ਕੁਲਦੀਪ ਸਿੰਘ ਕੀਪਾ, ਖਜ਼ਾਨਚੀ ਜਸਵਿੰਦਰ ਸਿੰਘ, ਰਣਜੀਤ ਸਿੰਘ ਜੀਤ, ਬੂਟਾ ਸਿੰਘ ਬਰਾੜ, ਨੀਲੂ ਸਿੰਘ ਬਰਾੜ, ਨੀਲਾ ਸਿੰਘ ਬਰਾੜ , ਸੁਖਮੰਦਰ ਸਿੰਘ ਬਰਾੜ, ਕੇਵਲ ਸਿੰਘ ਬਰਾੜ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਜਨਤਕ ਸਥਾਨਾਂ 'ਤੇ ਤੰਬਾਕੂਨੋਸ਼ੀ ਕਰਨ ਤੇ ਮੌਕੇ 'ਤੇ ਹੋਵੇਗਾ ਜੁਰਮਾਨਾ

ਸਾਦਿਕ, 25 ਨਵੰਬਰ (ਗੁਰਭੇਜ ਸਿੰਘ ਚੌਹਾਨ)-ਸਿਹਤ ਵਿਭਾਗ ਦੇ ਬਲਾਕ ਪੀ.ਐਚ.ਸੀ. ਜੰਡ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਜੀਵ ਭੰਡਾਰੀ ਅਤੇ ਨੋਡਲ ਅਫ਼ਸਰ, ਤੰਬਾਕੂ ਕੰਟਰੋਲ ਸੈੱਲ ਬੀ.ਈ.ਈ. ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ...

ਪੂਰੀ ਖ਼ਬਰ »

'ਮੇਰਾ ਕੂੜਾ ਮੇਰੀ ਜ਼ਿੰਮੇਵਾਰੀ' ਮੁਹਿੰਮ ਤਹਿਤ ਸ਼ਹਿਰ ਨੂੰ ਸਾਫ਼ ਸੁਥਰਾ ਕੀਤਾ ਜਾਵੇਗਾ-ਸੇਤੀਆ

ਫ਼ਰੀਦਕੋਟ, 25 ਨਵੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਨੂੰ ਸਾਫ਼ ਸੁਥਰਾ ਸ਼ਹਿਰ ਬਣਾਉਣ ਦੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਮਲ ਕੁਮਾਰ ਸੇਤੀਆ ਦੀ ਪ੍ਰਧਾਨਗੀ ਹੇਠ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾ ਨਾਲ ਮੀਟਿੰਗ ਹੋਈ | ਜਿਸ ਵਿਚ ਗੁਰਜੀਤ ਸਿੰਘ ...

ਪੂਰੀ ਖ਼ਬਰ »

'ਆਪ' ਵਲੋਂ ਗੁਰਦੀਪ ਸ਼ਰਮਾ ਬਲਾਕ ਖਾਰਾ ਦੇ ਪ੍ਰਧਾਨ ਤੇ ਹਕੂਮਤ ਸਿੰਘ ਥਾੜ੍ਹਾ ਉਪ ਪ੍ਰਧਾਨ ਨਿਯੁਕਤ

ਕੋਟਕਪੂਰਾ, 25 ਨਵੰਬਰ (ਮੇਘਰਾਜ)-ਆਮ ਆਦਮੀ ਪਾਰਟੀ ਕੋਟਕਪੂਰਾ ਨੇ ਦਿਹਾਤੀ ਖੇਤਰ 'ਚ ਪਾਰਟੀ ਦੇ ਪਸਾਰ ਲਈ ਆਪਣੇ ਨਵੇਂ ਸੰਗਠਨ ਢਾਂਚੇ ਦਾ ਐਲਾਨ ਕੀਤਾ ਜਿਸ 'ਚ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਮਿਹਨਤ ਸਦਕਾ ਗੁਰਦੀਪ ਸ਼ਰਮਾ ਬਾਹਮਵਾਲਾ ਨੂੰ ਖਾਰਾ ਬਲਾਕ ਦਾ ਪ੍ਰਧਾਨ ਅਤੇ ...

ਪੂਰੀ ਖ਼ਬਰ »

ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਮਹਾਨ ਗੁਰਮਤਿ ਸਮਾਗਮ 28 ਤੋਂ 30 ਤੱਕ

ਫ਼ਰੀਦਕੋਟ, 25 ਨਵੰਬਰ (ਸਤੀਸ਼ ਬਾਗ਼ੀ)-ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 28 ਨਵੰਬਰ ਤੋਂ 30 ਨਵੰਬਰ ਤੱਕ ਸ਼ਾਮ 6 ਵਜੇ ਤੋਂ ਲੈ ਕੇ ਰਾਤ 8.30 ਵਜੇ ਤੱਕ ਗੁਰਦੁਆਰਾ ਖ਼ਾਲਸਾ ਦੀਵਾਨ ਮਾਲ ਰੋਡ ਫ਼ਰੀਦਕੋਟ ਵਿਖੇ ...

ਪੂਰੀ ਖ਼ਬਰ »

ਫ਼ਰੀਦਕੋਟ 'ਚ 1 ਕੋਰੋਨਾ ਮਰੀਜ਼ ਦੀ ਮੌਤ, 10 ਨਵੇਂ ਮਾਮਲੇ

ਫ਼ਰੀਦਕੋਟ, 25 ਨਵੰਬਰ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ 10 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ, ਜਦਕਿ 1 ਕੋਰੋਨਾ ਮਰੀਜ਼ ਦੀ ਮੌਤ ਹੋ ਗਈ ਹੈ, ਐਕਟਿਵ ਕੇਸਾਂ ਦੀ ਗਿਣਤੀ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਤੋਂ ਕਿਸਾਨ ਦਿੱਲੀ ਰਵਾਨਾ

ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਤੋਂ ਅੱਜ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਲਈ ਰਵਾਨਾ ਹੋਏ | ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸੰਗੂਧੌਣ ਬਠਿੰਡਾ ਰੋਡ ਵਿਖੇ ਕਿਸਾਨ ਇਕੱਤਰ ਹੋਏ | ਇਸ ਸਮੇਂ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਜ਼ਿਲ੍ਹਾ ਕੋਵਿਡ ਹਸਪਤਾਲ ਵਿਖੇ ਲੈਵਲ-2 ਦੇ ਤੌਰ 'ਤੇ ਮਿਲ ਰਹੀਆਂ ਹਨ ਮਿਆਰੀ ਪੱਧਰ ਦੀਆਂ ਸੇਵਾਵਾਂ-ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਅਤੇ ਕੇਂਦਰ ਸਰਕਾਰ ਦੇ ਆਦੇਸ਼ਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਜ਼ਿਲੇ੍ਹ ਵਿਚ ਕੋਰੋਨਾ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਡਾ: ਹਰੀ ਨਰਾਇਣ ...

ਪੂਰੀ ਖ਼ਬਰ »

ਮੋਟਰਸਾਇਕਲ ਚੋਰੀ ਕਰਨ ਦੇ ਦੋਸ਼ 'ਚ ਅਣਪਛਾਤੇ 'ਤੇ ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਹਰਮਹਿੰਦਰ ਪਾਲ)-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਮੋਟਰਸਾਇਕਲ ਚੋਰੀ ਕਰਨ ਦੇ ਦੋਸ਼ 'ਚ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅਨਿਲ ਕੁਮਾਰ ਵਾਸੀ ਸ੍ਰੀ ਮੁਕਤਸਰ ...

ਪੂਰੀ ਖ਼ਬਰ »

ਪਿਕਅੱਪ ਦਾ ਐਕਸਲ ਟੁੱਟਣ ਕਾਰਨ ਸੜਕ 'ਤੇ ਵਾਹਨਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ

ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਹਰਮਹਿੰਦਰ ਪਾਲ)-ਪਿਕਅੱਪ ਦਾ ਐਕਸਲ ਟੁੱਟਣ ਕਾਰਨ ਜਿਥੇ ਬਠਿੰਡਾ ਮੁੱਖ ਸੜਕ ਤੇ ਚੰਦ ਭਾਨ ਡਰੇਨ ਦੇ ਪੁਲ 'ਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ, ਉੱਥੇ ਹੀ ਬਠਿੰਡਾ ਤੋਂ ਆ ਰਹੇ ਇਕ ਤੇਲ ਕੈਂਟਰ ਨੇ ਲਾਇਨ 'ਚ ਲੱਗੀਆਂ ਕਾਰਾਂ ਨੂੰ ...

ਪੂਰੀ ਖ਼ਬਰ »

ਮਿਸ਼ਨ ਫ਼ਤਹਿ ਅਧੀਨ ਸਰਕਾਰੀ ਆਦਰਸ਼ ਸਕੂਲ ਰਾਣੀਵਾਲਾ 'ਚ ਕੋਰੋਨਾ ਦੇ ਸੈਂਪਲ ਲਏ

ਮਲੋਟ, 25 ਨਵੰਬਰ (ਪਾਟਿਲ)-ਮਿਸ਼ਨ ਫ਼ਤਹਿ ਅਧੀਨ ਡਾ.ਹਰੀ ਨਰਾਇਣ ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ਤੇ ਡਾ.ਕੁਲਵਿੰਦਰ ਮਾਨ ਐਸ. ਐਮ. ਓ. ਆਲਮਵਾਲਾ ਦੀ ਅਗਵਾਈ ਵਿਚ ਸਰਕਾਰੀ ਆਦਰਸ਼ ਸਕੂਲ ਰਾਣੀਵਾਲਾ ਵਿਚ ਅਧਿਆਪਕਾਂ ਦੇ ਕੋਰੋਨਾ ਦੇ ਸੈਂਪਲ ਲਏ ਗਏ | ਇਸ ਮੌਕੇ ਡਾ.ਮਾਨ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਨਾਲ 2 ਹੋਰ ਮਰੀਜ਼ਾਂ ਦੀ ਮੌਤ, 16 ਨਵੇਂ ਮਾਮਲੇ

ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 2 ਹੋਰ ਮਰੀਜ਼ਾਂ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਇਨ੍ਹਾਂ ਵਿਚੋਂ 43 ਸਾਲਾ 1 ਮਰੀਜ਼ ਸ੍ਰੀ ਮੁਕਤਸਰ ਸਾਹਿਬ ਅਤੇ 70 ਸਾਲਾ 1 ਮਰੀਜ਼ ਮਲੋਟ ਨਾਲ ...

ਪੂਰੀ ਖ਼ਬਰ »

ਮਹੀਪਇੰਦਰ ਦੀ ਸਿਹਤਯਾਬੀ ਲਈ ਅਰਦਾਸ ਬੇਨਤੀ ਕੀਤੀ

ਸਾਦਿਕ, 25 ਨਵੰਬਰ (ਆਰ.ਐਸ.ਧੁੰਨਾ)-ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਫ਼ਰੀਦਕੋਟ ਦੇ ਸੇਵਾਦਾਰ ਮਹੀਪਇੰਦਰ ਸਿੰਘ ਸੇਖੋਂ ਦੀ ਸਿਹਤਯਾਬੀ ਲਈ ਗੁਰਦੁਆਰਾ ਬਾਬਾ ਅਜੀਤ ਸਿੰਘ ਪਿੰਡ ਪੱਖੀ ਕਲਾਂ ਵਿਖੇ ਹੈਡ ਗ੍ਰੰਥੀ ਭਾਈ ਜੋਗਿੰਦਰ ਸਿੰਘ, ਪ੍ਰਧਾਨ ਬਲਦੇਵ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

ਕੋਟਕਪੂਰਾ, 25 ਨਵੰਬਰ (ਮੋਹਰ ਸਿੰਘ ਗਿੱਲ)- ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਬਲਾਕ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨਾਲ ਪਾਰਟੀ ਦੇ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰ ਕਰਨ ਹਿਤ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ...

ਪੂਰੀ ਖ਼ਬਰ »

ਮਾਤਾ ਗੁਰਦੇਵ ਕੌਰ ਕੋਠੇ ਵੜਿੰਗ ਦਾ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ

ਕੋਟਕਪੂਰਾ, 25 ਨਵੰਬਰ (ਮੇਘਰਾਜ)-ਪਿੰਡ ਕੋਠੇ ਵੜਿੰਗ ਨਿਵਾਸੀ ਹਰਫੂਲ ਸਿੰਘ ਮੱਖਣ, ਕੁਲਦੀਪ ਸਿੰਘ ਸਾਬਕਾ ਸਰਪੰਚ, ਪੁਸ਼ਪਿੰਦਰ ਸਿੰਘ ਆਸਟੇ੍ਰਲੀਆ ਅਤੇ ਬਲਰਾਜ ਸਿੰਘ ਕਨੇਡਾ ਦੇ ਸਤਿਕਾਰਯੋਗ ਮਾਤਾ ਗੁਰਦੇਵ ਕੌਰ ਪਤਨੀ ਸਵ. ਬਸੰਤ ਸਿੰਘ ਵੜਿੰਗ ਦੀ ਬੀਤੇ ਦਿਨ ਬਿਮਾਰੀ ...

ਪੂਰੀ ਖ਼ਬਰ »

ਸ਼ਬਦ-ਸਾਂਝ ਵਲੋਂ ਜਨਮੇਜਾ ਸਿੰਘ ਜੌਹਲ ਨਾਲ ਰੂ-ਬ-ਰੂ 29 ਨੂੰ

ਕੋਟਕਪੂਰਾ, 25 ਨਵੰਬਰ (ਮੋਹਰ ਸਿੰਘ ਗਿੱਲ)-ਕਲਾ ਅਤੇ ਸਾਹਿਤ ਨੂੰ ਸਮਰਪਿਤ ਮੰਚ 'ਸ਼ਬਦ-ਸਾਂਝ ਕੋਟਕਪੂਰਾ' ਵਲੋਂ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਜਨਮੇਜਾ ਸਿੰਘ ਜੌਹਲ ਨਾਲ ਇਕ ਵਿਸ਼ੇਸ਼ ਰੂ-ਬ-ਰੂ ਸਮਾਗਮ 29 ਨਵੰਬਰ ਦਿਨ ਐਤਵਾਰ ਨੂੰ ਸਵੇਰੇ ਠੀਕ 10 ਵਜੇ ਸਰਕਾਰੀ ਮਿਡਲ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਕਿਸਾਨ ਸੰਘਰਸ਼ ਦੀ ਡਟਵੀਂ ਹਮਾਇਤ ਕਰੇਗਾ-ਸੂਬਾ ਸਿੰਘ ਬਾਦਲ

ਬਰਗਾੜੀ, 25 ਨਵੰਬਰ (ਸੁਖਰਾਜ ਗੋਂਦਾਰਾ, ਲਖਵਿੰਦਰ ਸ਼ਰਮਾ)-ਪੰਜਾਬ ਦੇ ਕਿਸਾਨ ਮਜ਼ਦੂਰਾਂ ਨੂੰ ਅੱਜ ਤੱਕ ਸਭ ਤੋਂ ਵੱਧ ਸਹੂਲਤਾਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਰਾਜ ਸਮੇਂ ਮਿਲੀਆਂ ਅਤੇ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਹ ...

ਪੂਰੀ ਖ਼ਬਰ »

ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਨੇ ਸਕੂਲ 'ਚ ਵੰਡੀਆਂ ਕਾਪੀਆਂ

ਸਾਦਿਕ, 25 ਨਵੰਬਰ (ਗੁਰਭੇਜ ਸਿੰਘ ਚੌਹਾਨ)-ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਫ਼ਰੀਦਕੋਟ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਦਿਕ ਵਿਖੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਡਾ: ਪਰਮਜੀਤ ਸਿੰਘ ਬਰਾੜ ਨੇ ਕੋਰੋਨਾ, ਡੇਂਗੂ ਅਤੇ ਕੈਂਸਰ ਆਦਿ ਬਿਮਾਰੀਆਂ ...

ਪੂਰੀ ਖ਼ਬਰ »

ਵਾਤਾਵਰਨ ਦੀ ਸੰਭਾਲ ਅਤੇ ਪ੍ਰਦੂਸ਼ਣ ਦੀ ਰੋਕਥਾਮ ਵਿਸ਼ੇ 'ਤੇ ਚਰਚਾ

ਕੋਟਕਪੂਰਾ, 25 ਨਵੰਬਰ (ਮੋਹਰ ਸਿੰਘ ਗਿੱਲ)-ਲਾਲਾ ਲਾਜਪਤ ਰਾਏ ਮਿਉੂਾਸਪਲ ਪਾਰਕ ਵਿਖੇ ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਵਲੋਂ ਵਾਤਾਵਰਨ ਦੀ ਸੰਭਾਲ ਅਤੇ ਪ੍ਰਦੂਸ਼ਣ ਦੀ ਰੋਕਥਾਮ ਨੂੰ ਲੈ ਕੇ ਭਾਵਪੂਰਨ ਚਰਚਾ ਕਰਵਾਈ ਗਈ | ਵਾਤਾਵਰਨ ਪ੍ਰੇਮੀ ਹਰਪਿੰਦਰ ਸਿੰਘ ...

ਪੂਰੀ ਖ਼ਬਰ »

ਛੱਪੜ ਦੇ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਾਵੇ

ਮੰਡੀ ਬਰੀਵਾਲਾ, 25 ਨਵੰਬਰ (ਨਿਰਭੋਲ ਸਿੰਘ)-ਗੁਰਪ੍ਰਤਾਪ ਸਿੰਘ, ਜਸਵੀਰ ਸਿੰਘ, ਗੁਰਨਾਮ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਡੋਡਾਂਵਾਲੀ ਦਾ ਪਾਣੀ ਛੱਪੜ ਵਿਚ ਹੀ ਜਮ੍ਹਾ ਹੋ ਰਿਹਾ ਹੈ | ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਦਿਨ-ਬ-ਦਿਨ ਦੂਸ਼ਿਤ ਹੋ ...

ਪੂਰੀ ਖ਼ਬਰ »

ਚੋਣ ਵਿਭਾਗ ਨੇ ਵੱਖ-ਵੱਖ ਸਕੂਲਾਂ 'ਚ ਅਪਾਹਜ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ

ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੰਮਲਿਤ ਚੋਣਾਂ ਅਤੇ ਘੱਟੋ-ਘੱਟ ਜ਼ਰੂਰੀ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਮਲੋਟ ਵਿਖੇ ਪਾਵਰ ਪੁਆਇੰਟ ਮੁਕਾਬਲਾ ਕਰਵਾਇਆ

ਮਲੋਟ, 25 ਨਵੰਬਰ (ਪਾਟਿਲ)-ਡੀ.ਏ.ਵੀ. ਕਾਲਜ ਮਲੋਟ ਦੇ ਕੈਮਿਸਟਰੀ ਵਿਭਾਗ ਵਲੋਂ ਪਿ੍ੰਸੀਪਲ ਡਾ: ਏਕਤਾ ਖੋਸਲਾ ਦੀ ਅਗਵਾਈ ਅਤੇ ਪ੍ਰੋ: ਸੁਭਾਸ਼ ਗੁਪਤਾ ਅਤੇ ਡਾ: ਮੁਕਤਾ ਮੁਟਨੇਜਾ ਦੇ ਸਹਿਯੋਗ ਨਾਲ ਆਨਲਾਈਨ ਪਾਵਰ ਪੁਆਇੰਟ ਮੁਕਾਬਲਾ ਕਰਵਾਇਆ ਗਿਆ | ਪ੍ਰੋ: ਸੁਭਾਸ਼ ਗੁਪਤਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਕੋਰੋਨਾ ਕਾਲ ਦੌਰਾਨ ਕੰਮ ਕਰਨ ਵਾਲੇ ਰਹਿਬਰਾਂ ਨੂੰ ਕੀਤਾ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਰਣਜੀਤ ਸਿੰਘ ਢਿੱਲੋਂ)-ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਯੁਕਤ ਕੀਤੇ ਗਏ ਰਹਿਬਰਾਂ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਵਲੋਂ ...

ਪੂਰੀ ਖ਼ਬਰ »

'ਬੇਟੀ ਬਚਾਓ, ਬੇਟੀ ਪੜ੍ਹਾਓ' ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥਣਾਂ ਨੂੰ ਵੰਡੇ ਸਮਾਰਟ ਫ਼ੋਨ

ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਰਣਜੀਤ ਸਿੰਘ ਢਿੱਲੋਂ)-ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ 10ਵੀਂ ਕਲਾਸ ਵਿਚ ਪੜ੍ਹਨ ਵਾਲੀਆਂ ਵਿਦਿਆਰਥੀਆਂ ਨੂੰ ਆਨਲਾਇਨ ਪੜ੍ਹਾਈ ਕਰਨ ਲਈ ਸਮਾਰਟ ਫ਼ੋਨ ਵੰਡੇ ਗਏ | ਇਸ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਗਿੱਦੜਬਾਹਾ, 25 ਨਵੰਬਰ (ਪਰਮਜੀਤ ਸਿੰਘ ਥੇੜ੍ਹੀ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਵ ਨੂੰ ਸਮਰਪਿਤ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਥੇਹੜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਅਤੇ ਰਾਗੀ ਸਿੰਘਾਂ ਵਲੋਂ ਇਲਾਹੀ ...

ਪੂਰੀ ਖ਼ਬਰ »

ਪੰਜਾਬੀ ਭਾਸ਼ਾ ਦੀ ਪ੍ਰਫ਼ੁੱਲਤਾ ਲਈ ਸੰਜੀਦਾ ਯਤਨ ਕਰਨ ਦੀ ਲੋੜ-ਜਥੇ: ਕਾਉਣੀ

ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਰਣਜੀਤ ਸਿੰਘ ਢਿੱਲੋਂ)-ਹਰ ਖੇਤਰ 'ਚ ਤਰੱਕੀ ਲਈ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸਭ ਨੂੰ ਮਿਲ ਕੇ ਸੰਜੀਦਾ ਯਤਨ ਕਰਨ ਦੀ ਲੋੜ ਹੈ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਦੇ ਕਿਸਾਨ ਵਿਰੋਧੀ ਫ਼ੈਸਲੇ ਦੀ ਚਾਰ-ਚੁਫੇਰਿਉਂ ਨਿੰਦਾ

ਬਰਗਾੜੀ, 25 ਨਵੰਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਕਿਸਾਨ ਆਗੂ ਸੋਹਨ ਸਿੰਘ, ਨਿਰਮਲ ਸਿੰਘ ਗੋਂਦਾਰਾ, ਬਲਰਾਜ ਸਿੰਘ ਗੁਰੂਸਰ, ਤਰਸੇਮ ਸਿੰਘ ਗੁਰੂਸਰ, ਗੁਰਦਾਸ ਸ਼ਰਮਾ, ਸੁਖਮੰਦਰ ਸ਼ਰਮਾ, ਬਿੱਲਾ ਸਿਵੀਆਂ ਆਦਿ ਤੋਂ ਇਲਾਵਾ ਸਮੂਹ ਸਿਆਸੀ ਨੇਤਾਵਾਂ ਨੇ ਦਿੱਲੀ ...

ਪੂਰੀ ਖ਼ਬਰ »

ਸਰਕਾਰੀ ਬਰਜਿੰਦਰਾ ਕਾਲਜ ਵਿਖੇ ਤਿੰਨ ਰੋਜ਼ਾ ਗ਼ਜ਼ਲ ਉਤਸਵ ਸੰਪੰਨ

ਫ਼ਰੀਦਕੋਟ, 25 ਨਵੰਬਰ (ਸਤੀਸ਼ ਬਾਗ਼ੀ)-ਸਥਾਨਕ ਸਰਕਾਰੀ ਬਰਜਿੰਦਰਾ ਕਾਲਜ ਦੇ ਸੰਗੀਤ ਵਿਭਾਗ ਵਲੋਂ ਤਿੰਨ ਰੋਜ਼ਾ ਗ਼ਜ਼ਲ ਉਤਸਵ ਹੁਸਨ ਏ ਗਜ਼ਲ ਕੀਤਾ ਗਿਆ, ਜਿਸ ਦਾ ਆਗਾਜ਼ ਸੰਗੀਤ ਵਿਭਾਗ ਦੇ ਮੁੱਖ ਡਾਕਟਰ ਰਾਜ਼ੇਸ਼ ਮੋਹਨ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ | ਉਨ੍ਹਾਂ ਦੇ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਲਈ ਕੈਂਪ ਲਗਾਉਣ ਸਬੰਧੀ ਮੀਟਿੰਗ

ਫ਼ਰੀਦਕੋਟ, 25 ਨਵੰਬਰ (ਜਸਵੰਤ ਸਿੰਘ ਪੁਰਬਾ)-ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੀ ਜਾਗਰੂਕਤਾ ਤੇ ਲਾਭਪਾਤਰੀਆਂ ਦੀ ਗਿਣਤੀ ਵਧਾਉਣ ਸਬੰਧੀ ਸਿਵਲ ਸਰਜਨ ਫ਼ਰੀਦਕੋਟ ਡਾ. ਰਜਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਡੀ.ਐਮ.ਸੀ ...

ਪੂਰੀ ਖ਼ਬਰ »

ਪਰਮਿੰਦਰ ਸਿੰਘ ਸਿੱਧੂ ਨੂੰ 'ਸ਼ੇਰ-ਏ-ਦਿਲ' ਖ਼ਿਤਾਬ ਨਾਲ ਨਿਵਾਜਿਆ

ਕੋਟਕਪੂਰਾ, 25 ਨਵੰਬਰ (ਮੋਹਰ ਸਿੰਘ ਗਿੱਲ)-ਪਿਛਲੇ ਮਹੀਨੇ ਬਾਈਕ ਸਟੋਰ ਬਠਿੰਡਾ ਵਲੋਂ ਆਲ ਇੰਡੀਆ ਸਾਈਕਲਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ ਭਾਰਤ ਦੇ ਸਾਰੇ ਰਾਜਾਂ ਦੇ ਕਰੀਬ 400 ਸਾਈਕਲਿਸਟਾਂ ਨੇ ਹਿੱਸਾ ਲਿਆ | ਇਸ ਮੁਕਾਬਲੇ 'ਚ ਫ਼ਰਿਸਕੀ ਗਰੇਵਨ, ਪਰਮਿੰਦਰ ਸਿੰਘ ...

ਪੂਰੀ ਖ਼ਬਰ »

ਸਾਬਕਾ ਸਰਪੰਚ ਬਲਦੇਵ ਸਿੰਘ ਸੋਥਾ ਨੂੰ ਸ਼ਰਧਾਂਜਲੀ ਭੇਟ

ਰੁਪਾਣਾ, 25 ਨਵੰਬਰ (ਜਗਜੀਤ ਸਿੰਘ)-ਪਿੰਡ ਸੋਥਾ ਦੇ ਸਾਬਕਾ ਸਰਪੰਚ ਜੋਗਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਵੈਹਿਣੀਵਾਲ ਦੇ ਪਿਤਾ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਰਪੰਚ ਬਲਦੇਵ ਸਿੰਘ ਵੈਹਿਣੀਵਾਲ ਦਾ ਬੀਤੇ ਦਿਨੀਂ ਦਿਹਾਂਤ ਹੋ ਗਈ ਸੀ | ਉਨ੍ਹਾਂ ਨਮਿਤ ਸ੍ਰੀ ਸਹਿਜ ...

ਪੂਰੀ ਖ਼ਬਰ »

ਪਿੰਡ ਸੀਰਵਾਲੀ ਵਿਖੇ ਕ੍ਰਿਕਟ ਟੂਰਨਾਮੈਂਟ

ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪਿੰਡ ਸੀਰਵਾਲੀ ਵਿਖੇ ਬਾਬਾ ਦਿਆਲ ਦਾਸ ਸਪੋਰਟਸ ਕਲੱਬ ਵਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾਈ ਉੱਪ ਪ੍ਰਧਾਨ ਜਗਦੀਪ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਘਰੇਲੂ ਹਿੰਸਾ 'ਤੇ ਸੈਮੀਨਾਰ

ਫ਼ਰੀਦਕੋਟ, 25 ਨਵੰਬਰ (ਜਸਵੰ ਤਸ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕਰਨ ਬਰਾੜ ਦੀ ਨਿਗਰਾਨੀ ਹੇਠ ਬਲਾਕ ਪੱਧਰ 'ਤੇ ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਸੈਮੀਨਾਰਾਂ ਕਰਵਾਏ ਗਏ | ਇਸ ਮੌਕੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX