ਬੁਰਾਰੀ ਮੈਦਾਨ ਦੀ ਸਰਕਾਰੀ ਪੇਸ਼ਕਸ਼ ਰੱਦ
ਜੋਸ਼ ਤੇ ਬੁਲੰਦ ਹੌਸਲੇ ਨਾਲ ਗੂੰਜ ਰਹੀ ਹੈ ਰਾਜਧਾਨੀ
ਮੇਜਰ ਸਿੰਘ/ਉਪਮਾ ਡਾਗਾ ਪਾਰਥ/ ਰਾਮ ਸਿੰਘ ਬਰਾੜ /ਵਿਪਿਨ ਧਾਲੀਵਾਲ ਤਸਵੀਰਾਂ : ਮੁਨੀਸ਼
ਕਿਸਾਨ ਕਾਫ਼ਲਿਆਂ ਦੇ ਮੁਹਾਜ਼ ਤੋਂ, 28 ਨਵੰਬਰ-ਖੇਤੀ ...
ਨਵੀਂ ਦਿੱਲੀ, 28 ਨਵੰਬਰ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਪੁਲਿਸ ਵਲੋਂ ਪ੍ਰਦਰਸ਼ਨ ਲਈ ਨਿਰਧਾਰਿਤ ਕੀਤੇ ਸਥਾਨ ਬੁਰਾਰੀ ਮੈਦਾਨ 'ਚ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ...
ਨਵੀਂ ਦਿੱਲੀ, 28 ਨਵੰਬਰ (ਪੀ.ਟੀ.ਆਈ.)-ਰਾਸ਼ਟਰੀ ਰਾਜਧਾਨੀ ਨੂੰ ਘੇਰਨ ਜਾ ਰਹੇ ਕਿਸਾਨਾਂ ਵਲੋਂ ਲਗਾਤਾਰ ਤੀਜੇ ਦਿਨ ਕੀਤੇ ਗਏ ਭਾਰੀ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ...
ਚੰਡੀਗੜ੍ਹ, 28 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਿਸਾਨਾਂ ਦੇ ਨਾਂਅ 'ਤੇ ਸਿਆਸੀ ਰੋਟੀਆਂ ਸੇਕਣਾ ਬਹੁਤ ਮੰਦਭਾਗਾ ਤੇ ਨਿੰਦਾਯੋਗ ਹੈ | ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ...
ਚੰਡੀਗੜ੍ਹ, 28 ਨਵੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ 'ਤੇ ਜ਼ੁਲਮ ਢਾਹੁਣ ਲਈ ਹਰਿਆਣਾ 'ਚ ਆਪਣੇ ਹਮਰੁਤਬਾ ਨੂੰ ਕਰੜੇ ਹੱਥੀਂ ਲੈਂਦਿਆਂ ਐਮ.ਐਲ. ਖੱਟਰ ਨੂੰ ਸਪੱਸ਼ਟ ਤੌਰ 'ਤੇ ਮੁਆਫ਼ੀ ਮੰਗਣ ਲਈ ਆਖਿਆ | ਕੈਪਟਨ ਨੇ ਕਿਹਾ ਕਿ ...
ਕਿਸਾਨਾਂ ਨੇ ਹੁਣ ਦਿੱਲੀ ਕੂਚ ਕਰਨ ਦੀ ਬਜਾਏ ਬਹਾਦਰਗੜ੍ਹ ਦੇ ਟਿਕਰੀ ਬਾਰਡਰ 'ਤੇ ਡੇਰਾ ਲਾ ਲਿਆ ਹੈ | ਇਕ ਪਾਸੇ ਪੁਲਿਸ ਤੇ ਅਰਧ ਸੈਨਿਕ ਬਲ ਤਾਂ ਦੂਜੇ ਪਾਸੇ ਕਿਸਾਨ ਡਟੇ ਹੋਏ ਹਨ | ਅਜਿਹੇ 'ਚ ਦਿੱਲੀ-ਹਰਿਆਣਾ ਸਰਹੱਦ 'ਤੇ ਤਣਾਅਪੂਰਨ ਮਾਹੌਲ ਬਣ ਗਿਆ ਹੈ | ਪੁਲਿਸ ...
ਨਵੀਂ ਦਿੱਲੀ, 28 ਨਵੰਬਰ (ਏਜੰਸੀ)-ਦੇਸ਼ ਦੀਆਂ 8 ਵਿਰੋਧੀ ਪਾਰਟੀਆਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਦੇਸ਼ ਦੀ ਖ਼ੁਰਾਕ ਸੁਰੱਖਿਆ ਲਈ ਖ਼ਤਰਾ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਦਿੱਲੀ ਵੱਲ ਵਧ ਰਹੇ ਕਿਸਾਨਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਸੁੱਟਣਾ, ਪਾਣੀ ਦੀਆਂ ...
ਲਗਾਤਾਰ ਦੋ ਦਿਨਾਂ ਤੋਂ ਹਜ਼ਾਰਾਂ ਕਿਸਾਨ ਸਿੰਘੂ ਬਾਰਡਰ 'ਤੇ ਡੱਟੇ ਹੋਏ ਹਨ | ਹਰਿਆਣਾ ਤੇ ਦਿੱਲੀ ਪੁਲਿਸ ਨੇ ਭਾਰੀ ਬੈਰੀਕੇਡਿੰਗ ਕਰ ਕੇ ਕਿਸਾਨਾਂ ਨੂੰ ਦਿੱਲੀ 'ਚ ਦਾਖਲ ਹੋਣ ਤੋਂ ਰੋਕ ਰੱਖਿਆ ਹੈ | ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਬੁਰਾੜੀ ਸਥਿਤ ਨਿਰੰਕਾਰੀ ...
ਨਵੀਂ ਦਿੱਲੀ, 28 ਨਵੰਬਰ (ਏਜੰਸੀ)-ਉੱਤਰ ਪ੍ਰਦੇਸ਼ ਦੇ ਕਈ ਕਿਸਾਨ ਸੰਗਠਨ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ 'ਚ ਦਿੱਲੀ-ਗਾਜੀਪੁਰ ਬਾਰਡਰ 'ਤੇ ਇਕੱਠੇ ਹੋ ਗਏ | ਦਿੱਲੀ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ...
ਸੰਗਰੂਰ, (ਫੁੱਲ)-ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਹਾਉਣ ਵਾਲੇ ਕਿਸਾਨ ਨਾਲ ਕੀਤੇ ਮਾੜੇ ਵਿਵਹਾਰ ਨੂੰ ਵੇਖਦਿਆਂ ਲੱਗਦਾ ਹੈ ਕਿ ਮੋਦੀ ਸਰਕਾਰ ਨੇ 'ਜੈ ਜਵਾਨ, ਜੈ ਕਿਸਾਨ' ...
ਕੇਂਦਰ ਸਰਕਾਰ ਵਲੋਂ ਦਿੱਲੀ ਪੁਲਿਸ ਦੇ ਮਾਰਫਤ ਕਿਸਾਨਾਂ ਨੂੰ ਧਰਨੇ ਲਈ ਅਲਾਟ ਕੀਤਾ ਬੁਰਾਰੀ ਮੈਦਾਨ ਅਜੇ ਵੀ ਕਿਸਾਨਾਂ ਦੀ ਆਮਦ ਉਡੀਕ ਰਿਹਾ ਹੈ | ਤਕਰੀਬਨ 2 ਲੱਖ ਤੋਂ ਵੱਧ ਦੀ ਸਮਰਥਾ ਵਾਲੇ ਬੁਰਾਰੀ ਮੈਦਾਨ 'ਚ ਸ਼ਨਿਚਰਵਾਰ ਸ਼ਾਮ ਤੱਕ ਸਿਰਫ 400-500 ਕਿਸਾਨ ਅਤੇ ਤਕਰੀਬਨ 50 ਟਰੈਕਟਰ ਮੌਜੂਦ ਸਨ | ਉਥੇ ਮੌਜੂਦ ਕਿਸਾਨਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਭਰਮਾ ਕੇ ਇਥੇ ਲਿਆਂਦਾ ਗਿਆ ਹੈ ਜਦਕਿ ਉਨ੍ਹਾਂ ਨੂੰ ਰਾਮਲੀਲ੍ਹਾ ਗਰਾਊਾਡ ਜਾਣ ਦਾ ਕਿਹਾ ਗਿਆ ਸੀ | 'ਅਜੀਤ' ਨਾਲ ਗੱਲਬਾਤ ਕਰਦਿਆਂ ਉਥੇ ਮੌਜੂਦ ਕਿਸਾਨਾਂ ਨੇ ਰਾਹ ਦੀਆਂ ਔਕੜਾਂ ਦਾ ਜ਼ਿਕਰ ਤਾਂ ਕੀਤਾ ਹੀ, ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਰਾਮਲੀਲ੍ਹਾ ਗਰਾਊਾਡ ਦਾ ਕਹਿ ਕੇ ਇਥੇ ਲਿਆਂਦਾ ਗਿਆ ਹੈ | ਇਸੇ ਹੀ ਗਰਾਊਾਡ 'ਚ ਸਵਰਾਜ ਇੰਡੀਆ ਜੋ ਯੋਗੇਂਦਰ ਯਾਦਵ ਦੀ ਅਗਵਾਈ ਵਾਲੀ ਕਿਸਾਨ ਸੰਸਥਾ ਹੈ, ਦੇ ਕੁਝ ਨੁਮਾਇੰਦੇ ਵੀ ਪਾਰਟੀ ਦੇ ਝੰਡੇ ਫੜੀ ਗਰਾਊਾਡ ਦੇ ਚੱਕਰ ਲਾਉਂਦੇ ਨਜ਼ਰ ਆਏ |
ਬੁਰਾਰੀ ਮੈਦਾਨ 'ਚ ਭਖਿਆ ਸਿਆਸੀ ਮਾਹੌਲ
ਬੁਰਾਰੀ ਮੈਦਾਨ 'ਚ ਭਾਵੇਂ ਅਜੇ ਕੁਝ ਹੀ ਕਿਸਾਨ ਪੁੱਜ ਸਕੇ ਹਨ ਪਰ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਖਿਆ ਨਜ਼ਰ ਆ ਰਿਹਾ ਸੀ | ਮੈਦਾਨ ਦੇ ਸ਼ੁਰੂ 'ਚ ਹੀ ਆਮ ਆਦਮੀ ਪਾਰਟੀ ਦਾ ਵੱਡਾ ਪੋਸਟਰ 'ਦੇਸ਼ ਦਾ ਅੰਨਦਾਤਾ' ਦੀ ਹਮਾਇਤ ਦਾ ਹੋਕਾ ਦਿੰਦਾ ਨਜ਼ਰ ਆਇਆ | ਜਦਕਿ ਉਸ ਦੇ ਬਾਹਰ ਨਿਕਲਣ ਦੇ ਰਸਤੇ 'ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਪੋ ਆਪਣੀਆਂ ਪਾਰਟੀਆਂ ਦੇ ਬੋਰਡਾਂ ਦੇ ਨਾਲ, ਜਿਸ 'ਤੇ ਕਾਂਗਰਸ ਰਸੋਈ ਅਤੇ ਆਮ ਆਦਮੀ ਰਸੋਈ ਲਿਖਿਆ ਹੋਇਆ ਸੀ, ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕਰਨ ਦਾ ਭਰੋਸਾ ਦਿੰਦੇ ਨਜ਼ਰ ਆਏ | ਹਾਲਾਂਕਿ ਕਿਸਾਨ ਜਥੇਬੰਦੀਆਂ, ਜਿੰਨਾਂ 'ਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਫ਼ਰੀਦਕੋਟ, ਸ਼ੋਮਣੀ ਅਕਾਲੀ ਦਲ ਅੰਮਿ੍ਤਸਰ ਦਾ ਕਿਸਾਨ ਵਿੰਗ ਸ਼ਾਮਿਲ ਸੀ, ਆਪਣੇ ਨਾਲ ਲਿਆਂਦੇ ਰਸਦ ਦੇ ਨਾਲ ਹੀ ਲੰਗਰ ਬਣਾਉਂਦੇ ਨਜ਼ਰ ਆਏ | ਗਰਾਊਾਡ 'ਚ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ਦੇ ਨਾਂਅ 'ਤੇ ਪਾਣੀ ਦਾ ਟੈਂਕਰ, ਮਸ਼ੀਨ ਨਾਲ ਮੱਛਰ ਮਾਰਨ ਦਾ ਇੰਤਜ਼ਾਮ, ਫਲੱਡ ਲਾਈਟਾਂ ਅਤੇ ਲੋੜ ਪੈਣ 'ਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ |
ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੇ ਮਨੀਸ਼ ਸ੍ਰੀਵਾਸਤਵ ਕਿਸਾਨ ਮਜ਼ਦੂਰ ਸੰਗਠਨ ਦੇ ਰਾਹੁਲ ਰਾਜ, ਲੋਕ ਸੰਘਰਸ਼ ਮੋਰਚਾ ਦੀ ਪ੍ਰਤਿਭਾ ਸ਼ਿੰਦੇ ਤੇ ਨਰਮਦਾ ਬਚਾਓ ਅੰਦੋਲਨ ਦੀ ਆਗੂ ਮੇਧਾ ਪਾਟੇਕਰ ਅਤੇ ਹੋਰ ਨੇਤਾਵਾਂ ਦੀ ਅਗਵਾਈ 'ਚ ...
ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਦੀ ਨਿੰਦਾ ਕਰਦਿਆਂ ਅਜਿਹੀਆਂ ਸਾਜ਼ਿਸ਼ੀ ਚਾਲਾਂ ਚੱਲਣ ਵਾਲਿਆਂ ਤੋਂ ਕਿਸਾਨਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ | ...
ਚੰਡੀਗੜ੍ਹ, (ਗੁਰਪ੍ਰੀਤ ਸਿੰਘ ਜਾਗੋਵਾਲ)- ਜਦ ਪੰਜਾਬ ਤੋਂ ਕਿਸਾਨ ਦਿੱਲੀ ਪਹੁੰਚ ਚੁੱਕੇ ਹਨ ਉਸ ਸਮੇਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਕਿਸਾਨ ਆਪਣੇ ਮੁੱਦਿਆਂ ਦੇ ਹੱਲ ਲਈ ਵਿਰੋਧ ...
ਨਵੀਂ ਦਿੱਲੀ, 28 ਨਵੰਬਰ (ਏਜੰਸੀ)-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਹੰਕਾਰ ਨੇ ਜਵਾਨਾਂ ਨੂੰ ਕਿਸਾਨਾਂ ਖਿਲਾਫ਼ ਖੜ੍ਹਾ ਕਰ ਦਿੱਤਾ ...
ਸੰਗਰੂਰ, (ਸੁਖਵਿੰਦਰ ਸਿੰਘ ਫੁੱਲ)-ਸ਼ੋ੍ਰਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਿਸਾਨ ਅੰਦੋਲਨ ਆਪਣੇ ਮਿਸ਼ਨ ਵੱਲ ਵਧ ਰਿਹਾ ਹੈ ਤੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ | ਢੀਂਡਸਾ ਨੇ ...
ਅੰਮਿ੍ਤਸਰ, (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 30 ਨਵੰਬਰ ਨੂੰ ਆ ਰਹੇ ਪ੍ਰਕਾਸ਼ ਪੁਰਬ ਮੌਕੇ ਵਿਸ਼ਵ ਭਰ 'ਚ ਵਸਦੀਆਂ ਸੰਗਤਾਂ ਨੂੰ ਗੁਰਪੁਰਬ ਮਨਾਉਣ ਦੇ ਨਾਲ ਨਾਲ ...
ਸੰਗਰੂਰ, (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ (ਡ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪੰਜਾਬ ਦੇ ਕਿਸਾਨ ਸ਼ਾਂਤਮਈ ਅੰਦੋਲਨ ਕਰ ਰਹੇ ਹਨ | ਮੋਦੀ ਸਰਕਾਰ ਨੰੂ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਕੇ ਇਨ੍ਹਾਂ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX