ਤਾਜਾ ਖ਼ਬਰਾਂ


ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖ਼ਾਲਸਾ ਵਲੋਂ ਕੱਢਿਆ ਗਿਆ ਖ਼ਾਲਸਾਈ ਨਿਸ਼ਾਨ ਸਾਹਿਬ ਮਾਰਚ
. . .  12 minutes ago
ਟਾਂਡਾ ਉੜਮੁੜ , 15 ਅਗਸਤ (ਭਗਵਾਨ ਸਿੰਘ ਸੈਣੀ) - ਟਾਂਡਾ ਸ਼ਹਿਰ ਅੰਦਰ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਘਰ ਘਰ ਤਿਰੰਗਾ ਮੁਹਿੰਮ ਨੂੰ ਰੱਦ ਕਰਦੇ ਹੋਏ ਆਜ਼ਾਦੀ ਦਿਵਸ ਮੌਕੇ ਅੱਜ ਮੋਟਰਸਾਈਕਲਾ, ਕਾਰਾ ਅਤੇ ਜੀਪਾਂ 'ਤੇ ਖ਼ਾਲਸਾਈ ਝੰਡੇ ਲੈ ਕੇ ਖ਼ਾਲਸਾਈ ਨਿਸ਼ਾਨ ਸਾਹਿਬ ਮਾਰਚ ਕੱਢਿਆ ਗਿਆ। ਮਾਰਚ ਦੀ ਅਗਵਾਈ...
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਮਿਲੀ ਧਮਕੀ
. . .  26 minutes ago
ਮੁੰਬਈ, 15 ਅਗਸਤ - ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦੇਣ ਵਾਲੀਆਂ ਕਾਲਾਂ ਪ੍ਰਾਪਤ ਕਰਨ ਦੀ ਸ਼ਿਕਾਇਤ ਮੁੰਬਈ ਪੁਲਿਸ ਕੋਲ ਦਰਜ...
ਲੋਕਾ ਨੂੰ ਧੁੱਪੇ ਬੈਠ ਦੇਖਣਾ ਪਿਆ 75ਵਾਂ ਆਜ਼ਾਦੀ ਦਿਹਾੜਾ
. . .  31 minutes ago
ਸਰਦੂਲਗੜ੍ਹ 15 ਅਗਸਤ (ਜੀ.ਐਮ.ਅਰੋੜਾ) - ਅੱਜ 75 ਵਾਂ ਸੁਤੰਤਰਤਾ ਦਿਵਸ ਸਵ. ਬਲਰਾਜ ਸਿੰਘ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਦੇ ਗਰਾਊਡ ਵਿਖੇ ਮਨਾਇਆ ਗਿਆ, ਜਿਸ ਦੋਰਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਉਪ ਮੰਡਲ ਮੈਜਿਸਟਰੇਟ...
ਆਜ਼ਾਦੀ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੇ ਲਹਿਰਾਇਆ ਤਿਰੰਗਾ ਝੰਡਾ
. . .  about 1 hour ago
ਮਲੇਰਕੋਟਲਾ, 15 ਅਗਸਤ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਦੇ ਡਾ. ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਆਜ਼ਾਦੀ ਦਿਵਸ 'ਤੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਜਨਾਬ ਸੰਯਮ ਅਗਰਵਾਲ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ ਤੇ ਪਰੇਡ ਤੋਂ ਸਲਾਮੀ ਲਈ ਗਈ ।ਕੌਮੀ ਝੰਡਾ ਲਹਿਰਾਉਣ ਉਪਰੰਤ ਡਿਪਟੀ ਕਮਿਸ਼ਨਰ...
ਰਾਏਕੋਟ 'ਚ ਐਸ.ਡੀ.ਐਮ. ਨੇ ਲਹਿਰਾਇਆ ਕੌਮੀ ਝੰਡਾ
. . .  about 1 hour ago
ਰਾਏਕੋਟ, 15 ਅਗਸਤ (ਸੁਸ਼ੀਲ) - ਆਜ਼ਾਦੀ ਦਿਹਾੜੇ ਮੌਕੇ ਰਾਏਕੋਟ ਵਿਖੇ ਤਹਿਸੀਲ ਪੱਧਰੀ ਸਮਾਗਮ ਸਥਾਨਕ ਅਨਾਜ ਮੰਡੀ ਵਿਚ ਕਰਵਾਇਆ ਗਿਆ, ਜਿੱਥੇ ਕਿ ਦੇਸ਼ ਦਾ ਕੌਮੀ ਝੰਡਾ ਐਸ.ਡੀ.ਐਮ. ਗੁਰਬੀਰ ਸਿੰਘ ਕੋਹਲੀ ਵਲੋਂ ਲਹਿਰਾਇਆ ਗਿਆ। ਇਸ ਮੌਕੇ ਸਕੂਲੀ ਬੱਚਿਆਂ...
ਜਲੰਧਰ 'ਚ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਲਹਿਰਾਇਆ ਤਿਰੰਗਾ ਝੰਡਾ
. . .  about 1 hour ago
ਜਲੰਧਰ, 15 ਅਗਸਤ - ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਆਜ਼ਾਦੀ ਦਿਵਸ ਸਮਾਗਮ 'ਚ ਪਹੁੰਚੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ...
7ਵੇਂ ਦਿਨ ਮਿਲਿਆ ਗੰਦੇ ਨਾਲੇ 'ਚ ਡਿਗਿਆ ਬੱਚਾ
. . .  about 1 hour ago
ਕਪੂਰਥਲਾ, 15 ਅਗਸਤ (ਅਮਰਜੀਤ ਕੋਮਲ) - ਸ਼ਾਲੀਮਾਰ ਬਾਗ ਰੋਡ 'ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਗੰਦੇ ਨਾਲੇ 'ਚ 9 ਅਗਸਤ ਨੂੰ ਡਿਗਿਆ ਬੱਚਾ ਸੱਤਵੇਂ ਦਿਨ ਸਵੇਰੇ ਹੋਈ ਤੇਜ ਬਾਰਿਸ਼ ਦੇ ਵਹਾਅ ਦੇ ਨਾਲ ਐਨ.ਡੀ.ਆਰ.ਐਫ. ਤੇ ਨਗਰ ਨਿਗਮ ਵਲੋਂ ਲਗਾਏ ਗਏ ਜੰਗਲੇ...
ਅਟਾਰੀ ਵਾਹਗਾ ਸਰਹੱਦ 'ਤੇ ਬੀ.ਐਸ.ਐਫ. ਅਤੇ ਪਾਕਿਸਤਾਨ ਰੇਂਜਰਜ਼ ਵਲੋਂ ਮਠਿਆਈਆਂ ਦਾ ਆਦਾਨ ਪ੍ਰਦਾਨ
. . .  about 1 hour ago
ਅਟਾਰੀ, 15 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ) - ਭਾਰਤ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸ਼ੁਭ ਦਿਹਾੜੇ ਮੌਕੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਮਠਿਆਈਆਂ ਦੇ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ। ਦੱਸ ਦਈਏ ਕਿ ਅਟਾਰੀ ਵਾਹਗਾ ਸਰਹੱਦ 'ਤੇ ਹਲਕੀ ਵਰਖਾ ਹੋ ਰਹੀ ਸੀ। ਖੁਸ਼ਗਵਾਰ ਮੌਸਮ ਵਿਚ ਦੋਹਾਂ...
ਸੰਗਰੂਰ ਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ
. . .  about 1 hour ago
ਸੰਗਰੂਰ, 15 ਅਗਸਤ (ਧੀਰਜ ਪਸ਼ੋਰੀਆ) - ਸੰਗਰੂਰ ਦੇ ਜ਼ਿਲ੍ਹਾ ਲਾਇਬ੍ਰੇਰੀ ਕੰਪਲੈਕਸ ਵਿਚ ਬਣੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤਾ।ਉਨ੍ਹਾਂ ਕਿਹਾ ਕਿ ਅੱਜ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਪੰਜਾਬ ਵਿੱਚ 75 ਆਮ ਆਦਮੀ...
75ਵੇਂ ਆਜ਼ਾਦੀ ਦਿਹਾੜੇ 'ਤੇ ਭਾਰਤ ਨੇ ਪਾਕਿਸਤਾਨ ਨੂੰ ਭੇਂਟ ਕੀਤੀਆਂ ਮਠਿਆਈਆਂ
. . .  about 1 hour ago
ਫ਼ਾਜ਼ਿਲਕਾ, 15 ਅਗਸਤ (ਪ੍ਰਦੀਪ ਕੁਮਾਰ) - 75ਵੇਂ ਆਜ਼ਾਦੀ ਦਿਹਾੜੇ 'ਤੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਫ਼ਾਜ਼ਿਲਕਾ ਦੀ ਸਾਦਕੀ ਚੌਂਕੀ 'ਤੇ ਬੀ.ਐਸ.ਐਫ.ਦੇ ਡੀ.ਆਈ.ਜੀ. ਵੀ.ਪੀ. ਬਡੋਲਾ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ...
ਜ਼ਿਲ੍ਹਾ ਪਠਾਨਕੋਟ ਦੇ ਸਾਰੇ ਹੀ ਸਕੂਲਾਂ 'ਚ 16 ਅਗਸਤ ਨੂੰ ਛੁੱਟੀ ਦਾ ਐਲਾਨ
. . .  about 2 hours ago
ਪਠਾਨਕੋਟ, 15 ਅਗਸਤ (ਸੰਧੂ) - ਪਠਾਨਕੋਟ ਦੇ ਮਲਟੀਪਰਪਜ਼ ਖੇਡ ਸਟੇਡੀਅਮ ਲਮੀਨੀ ਵਿਖੇ ਅੱਜ ਮਾਣਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ. ਹਰਬੀਰ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਧੂਮ ਧਾਮ ਨਾਲ...
ਕੌਮਾਂਤਰੀ ਅਟਾਰੀ ਰੇਲਵੇ ਸਟੇਸ਼ਨ 'ਤੇ ਲਹਿਰਾਇਆ ਝੰਡਾ
. . .  about 2 hours ago
ਅਟਾਰੀ, 15 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ) 75ਵੇਂ ਆਜ਼ਾਦੀ ਦਿਹਾੜੇ ਮੌਕੇ ਕੌਮਾਂਤਰੀ ਅਟਾਰੀ ਰੇਲਵੇ ਸਟੇਸ਼ਨ ਤੇ ਦੇਸ਼ ਦੀ ਸ਼ਾਨ ਤਿਰੰਗਾ ਝੰਡਾ ਰੇਲਵੇ ਸਟੇਸ਼ਨ ਦੇ ਐਸ ਐਸ ਏ ਕੇ ਗੁਪਤਾ ਵੱਲੋਂ ਲਹਿਰਾਇਆ...
ਬੰਗਾ 'ਚ ਐਸ.ਡੀ.ਐਮ. ਨੇ ਲਹਿਰਾਇਆ ਕੌਮੀ ਝੰਡਾ
. . .  about 2 hours ago
ਬੰਗਾ, 15 ਅਗਸਤ (ਜਸਬੀਰ ਸਿੰਘ ਨੂਰਪੁਰ ) - ਬੰਗਾ ਵਿਖੇ ਆਜ਼ਾਦੀ ਦਿਵਸ 'ਤੇ ਨਵਨੀਤ ਕੌਰ ਬੱਲ ਐਸ.ਡੀ.ਐਮ. ਬੰਗਾ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ ਤੇ ਪਰੇਡ ਤੋਂ ਸਲਾਮੀ ਲਈ ਗਈ ।ਕੌਮੀ ਝੰਡਾ ਲਹਿਰਾਉਣ ਉਪਰੰਤ ਐਸ.ਡੀ.ਐਮ.ਨਵਨੀਤ ਕੌਰ ਬੱਲ ਨੇ ਆਖਿਆ...
ਭਵਾਨੀਗੜ੍ਹ 'ਚ ਐਸ.ਡੀ.ਐਮ. ਨੇ ਲਹਿਰਰਾਇਆ ਤਿਰੰਗਾ ਝੰਡਾ
. . .  about 2 hours ago
ਭਵਾਨੀਗੜ੍ਹ, 15 ਅਗਸਤ (ਰਣਧੀਰ ਸਿੰਘ ਫੱਗੂਵਾਲਾ)- ਆਜ਼ਾਦੀ ਦਿਵਸ ਮੌਕੇ ਭਵਾਨੀਗੜ੍ਹ ਵਿਖੇ ਐਸ.ਡੀ.ਐਮ. ਵਨੀਤ ਕੁਮਾਰ ਨੇ ਤਿਰੰਗਾ ਝੰਡਾ...
ਸਰਕਾਰ ਵਲੋਂ ਦਿੱਤੀ ਹਰੇਕ ਗਾਰੰਟੀ ਨੂੰ ਪੂਰਾ ਕੀਤਾ ਜਾਵੇਗਾ : ਭਗਵੰਤ ਮਾਨ
. . .  about 2 hours ago
ਲੁਧਿਆਣਾ, 15 ਅਗਸਤ (ਪਰਮਿੰਦਰ ਸਿੰਘ ਅਹੂਜਾ)-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਆਮ ਆਦਮੀ ਸਰਕਾਰ ਵਲੋਂ ਦਿੱਤੀਆਂ ਗਈਆਂ ਹਰੇਕ ਗਾਰੰਟੀਆਂ ਨੂੰ ਪੂਰਾ ਕੀਤਾ ਜਾਵੇਗਾ। ਇਸਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਸਮੇਂ ’ਚ ਬਾਕੀ ਗਾਰੰਟੀਆਂ ਵੀ...
ਕੈਬਨਿਟ ਮੰਤਰੀ ਮੀਤ ਹੇਅਰ ਵਲੋਂ ਖਾਲੜਾ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ
. . .  about 2 hours ago
ਖਾਲੜਾ,15 ਅਗਸਤ( ਜੱਜਪਾਲ ਸਿੰਘ ਜੱਜ)-ਆਮ ਆਦਮੀ ਪਾਰਟੀ ਵਲੋਂ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਕਸਬਾ ਖਾਲੜਾ ਵਿਖੇ ਖੁੱਲ੍ਹੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੀਤਾ ਗਿਆ। ਇਸ ਮੌਕੇ...
ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਟਿਆਲਾ 'ਚ ਲਹਿਰਾਇਆ ਕੌਮੀ ਝੰਡਾ
. . .  about 2 hours ago
ਪਟਿਆਲਾ, 15 ਅਗਸਤ (ਅਮਨਦੀਪ ਸਿੰਘ) - ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ ਵਿਭਾਗਾਂ ਦੇ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਅੱਜ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਖੇਡ...
ਸੇਵਾ ਕੇਂਦਰਾਂ ਅਤੇ ਡਿਸਪੈਂਸਰੀਆਂ 'ਚ ਖੋਲ੍ਹੇ ਜਾਣਗੇ ਆਮ ਆਦਮੀ ਕਲੀਨਿਕ - ਭਗਵੰਤ ਮਾਨ
. . .  about 3 hours ago
ਲੁਧਿਆਣਾ, 15 ਅਗਸਤ - ਆਮ ਆਦਮੀ ਕਲੀਨਿਕ ਦੇ ਉਦਘਾਟਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਆਜ਼ਾਦੀ ਦਿਵਸ ਮੌਕੇ ਅੱਜ ਤੋਂ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਹੋਈ ਹੈ ਤੇ 75 ਆਮ ਆਦਮੀ ਕਲੀਨਿਕ ਲੋਕ ਅਰਪਿਤ ਕੀਤੇ ਗਏ...
ਕਪੂਰਥਲਾ 'ਚ ਆਜ਼ਾਦੀ ਦਿਹਾੜੇ ਸੰਬੰਧੀ ਜ਼ਿਲ੍ਹਾ ਪੱਧਰੀ ਸਮਾਗਮ
. . .  about 3 hours ago
ਕਪੂਰਥਲਾ, 15 ਅਗਸਤ (ਅਮਰਜੀਤ ਕੋਮਲ) - ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ ਵਿਚ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਸਾਰੰਗਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕੌਮੀ ਝੰਡਾ ਲਹਿਰਾਇਆ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਮ ਆਦਮੀ ਕਲੀਨਿਕ ਦਾ ਉਦਘਾਟਨ
. . .  about 3 hours ago
ਲੁਧਿਆਣਾ, 15 ਅਗਸਤ (ਪਰਮਿੰਦਰ ਸਿੰਘ ਆਹੂਜਾ) - ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਗਾਂਧੀਨਗਰ ਨੇੜੇ ਸਥਿਤ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਉੱਚ ਅਧਿਕਾਰੀ...
ਮੁੱਖ ਮੰਤਰੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕੱਚੇ ਅਧਿਆਪਕਾਂ 'ਤੇ ਪੁਲਿਸ ਵਲੋਂ ਲਾਠੀਚਾਰਜ
. . .  about 3 hours ago
ਲੁਧਿਆਣਾ, 15 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਪੰਜਾਬੀ ਭਵਨ ਦੇ ਬਾਹਰ ਮੁੱਖ ਮੰਤਰੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕੱਚੇ ਅਧਿਆਪਕਾਂ ਉੱਪਰ ਪੁਲਿਸ ਵਲੋਂ ਲਾਠੀਚਾਰਜ ਕੀਤੇ ਜਾਣ ਦੀ ਖ਼ਬਰ ਹੈ। ਇਹ ਪ੍ਰਦਰਸ਼ਨਕਾਰੀ ਗੁਰੂ ਨਾਨਕ ਸਟੇਡੀਅਮ ਵੱਲ ਜਾ ਰਹੇ ਸਨ। ਜਦੋਂ ਮੁੱਖ ਮੰਤਰੀ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ...
ਆਜ਼ਾਦੀ ਸਮਾਗਮ ਦੌਰਾਨ ਦਿਲ ਦੀ ਗਤੀ ਰੁਕ ਜਾਣ ਕਾਰਨ ਸਕਾਊਟ ਕਮਿਸ਼ਨਰ ਦੀ ਮੌਤ
. . .  about 3 hours ago
ਸ੍ਰੀ ਅਨੰਦਪੁਰ ਸਾਹਿਬ, 15 ਅਗਸਤ (ਸੈਣੀ/ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਦੇ ਐੱਸ. ਜੀ. ਐੱਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਆਜ਼ਾਦੀ ਸਮਾਗਮਾਂ ਦੌਰਾਨ ਸਕਾਊਟ ਕਮਿਸ਼ਨਰ ਅਤੇ ਸਕੂਲ ਦੇ ਸੇਵਾਮੁਕਤ ਅਧਿਆਪਕ ਮਾਸਟਰ ਹਰਜੀਤ ਸਿੰਘ ਦੀ ਅਚਾਨਕ ਦਿਲ ਦੀ ਗਤੀ ਰੁਕ ਜਾਣ ਕਾਰਨ ਮੌਤ ਹੋ ਗਈ। ਦੱਸਣਯੋਗ ਹੈ ਕਿ ਸਮਾਗਮ ਦੌਰਾਨ ਉਹ ਅਚਾਨਕ...
ਰਾਜਾਸਾਂਸੀ ਵਿਖੇ ਤਹਿਸੀਲਦਾਰ ਨੇ ਲਹਿਰਾਇਆ ਕੌਮੀ ਝੰਡਾ
. . .  about 3 hours ago
ਰਾਜਾਸਾਂਸੀ, 15 ਅਗਸਤ (ਹਰਦੀਪ ਸਿੰਘ ਖੀਵਾ) - ਅੱਜ ਇੱਥੇ ਨਗਰ ਪੰਚਾਇਤ ਦੇ ਦਫ਼ਤਰ ਕੰਪਲੈਕਸ ਵਿਚ 75ਵਾਂ ਅਜ਼ਾਦੀ ਦਿਹਾੜਾ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਤਹਿਸੀਲਦਾਰ ਲੋਪੋਕੇ...
ਬਰਨਾਲਾ ਵਿਖੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਲਹਿਰਾਇਆ ਕੌਮੀ ਝੰਡਾ
. . .  about 3 hours ago
ਬਰਨਾਲਾ, 15 ਅਗਸਤ (ਗੁਰਪ੍ਰੀਤ ਸਿੰਘ ਲਾਡੀ)- ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਪਰੇਡ ਤੋਂ ਸਲਾਮੀ...
ਬਟਾਲਾ 'ਚ ਉਤਸ਼ਾਹ ਨਾਲ ਮਨਾਇਆ ਗਿਆ ਆਜ਼ਾਦੀ ਦਿਹਾੜਾ
. . .  about 3 hours ago
ਬਟਾਲਾ, 15 ਅਗਸਤ (ਕਾਹਲੋਂ) - ਬਟਾਲਾ ਵਿਚ 75ਵਾਂ ਆਜ਼ਾਦੀ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਐਸ.ਡੀ.ਐਮ. ਸ਼ਾਇਰੀ ਭੰਡਾਰੀ ਨੇ ਝੰਡਾ ਲਹਿਰਾਉਣ ਦੀ ਰਸਮ ਨਿਭਾਈ। ਸੰਬੋਧਨ ਦੌਰਾਨ ਐਸ.ਡੀ.ਐਮ. ਸ਼ਾਇਰੀ ਭੰਡਾਰੀ ਨੇ ਸਮੂਹ ਦੇਸ਼ ਵਾਸੀਆਂ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 15 ਮੱਘਰ ਸੰਮਤ 552

ਲੁਧਿਆਣਾ

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਲੁਧਿਆਣਾ, 28 ਨਵੰਬਰ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਆਮਗਨ ਪੁਰਬ ਨੂੰ ਸਮਰਪਿਤ 28 ਤੋਂ 30 ਨਵੰਬਰ ਸਨਿਚਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ...

ਪੂਰੀ ਖ਼ਬਰ »

ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਹੋਰ ਵਧਿਆ

ਲੁਧਿਆਣਾ, 28 ਨਵੰਬਰ (ਸਲੇਮਪੁਰੀ)-ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ 132 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਲੁਧਿਆਣਾ ਨਾਲ ਸਬੰਧਿਤ 100 ਮਰੀਜ਼, ਜਦਕਿ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਹਆਂ ਅਤੇ ਸੂਬਿਆਂ ਨਾਲ ਸਬੰਧਿਤ 32 ਮਰੀਜ਼ ਸ਼ਾਮਿਲ ਹਨ¢ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 7 ਜਣਿਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ 1-1 ਮਿ੍ਤਕ ਮਰੀਜ਼ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਮਾਨਸਾ ਨਾਲ ਸਬੰਧਿਤ ਹੈ ਜਦਕਿ 5 ਮਿ੍ਤਕ ਮਰੀਜ਼ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਹਨ¢ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਜਿਹੜੇ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚ 75 ਸਾਲਾ ਮਿ੍ਤਕ ਮਰੀਜ਼ ਵਾਸੀ ਹੈਬੋਵਾਲ ਕਲਾਂ, 65 ਸਾਲਾ ਮਿ੍ਤਕ ਮਰੀਜ਼ ਵਾਸੀ ਜਗਰਾਓਾ, 68 ਸਾਲਾ ਮਿ੍ਤਕ ਔਰਤ ਮਰੀਜ਼ ਵਾਸੀ ਪਿੰਡ ਲਤਾਲਾ, 63 ਸਾਲਾ ਮਿ੍ਤਕ ਮਰੀਜ਼ ਵਾਸੀ ਧਾਂਦਰਾ ਰੋਡ ਤੋਂ ਇਲਾਵਾ ਲੁਧਿਆਣਾ ਨਾਲ ਸਬੰਧਿਤ ਇਕ ਹੋਰ ਮਿ੍ਤਕ ਮਰੀਜ਼ ਵੀ ਸ਼ਾਮਿਲ ਹੈ¢
-ਮਿ੍ਤਕ ਮਰੀਜ਼ਾਂ ਦਾ ਅੰਕੜਾ 1280 ਹੋਇਆ
ਲੁਧਿਆਣਾ ਵਿਚ ਅੱਜ ਤੱਕ ਕੋਰੋਨਾ ਨਾਲ ਦਮ ਤੋੜਨ ਵਾਲੇ ਮਿ੍ਤਕ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 1280 ਹੋ ਗਿਆ ਹੈ, ਜਿਸ ਵਿਚ 902 ਮਿ੍ਤਕ ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ ਜਦਕਿ 378 ਮਿ੍ਤਕ ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਹਆਂ ਤੇ ਸੂਬਿਆਂ ਨਾਲ ਸਬੰਧਿਤ ਸਨ¢
ਪੀੜ੍ਹਤਾਂ ਦੀ ਗਿਣਤੀ ਦਾ ਅੰਕੜਾ 25,851 ਹੋਇਆ
-ਕੋਰੋਨਾ ਵਾਇਰਸ ਤੋਂ ਪੀੜ੍ਹਤ ਮਰੀਜ਼ਾਂ ਦੀ ਪਛਾਣ ਕਰਨ ਲਈ ਜ਼ਿਲ੍ਹਾ ਲੁਧਿਆਣਾ ਵਿਚ ਅੱਜ ਤੱਕ 452588 ਸ਼ੱਕੀ ਵਿਅਕਤੀਆਂ ਦੀ ਲੈਬ ਜਾਂਚ ਹੋ ਚੁੱਕੀ ਹੈ, ਜਦਕਿ ਅੱਜ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ 3656 ਹੋਰ ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜੇ ਗਏ ਹਨ ¢ ਉਕਤ ਨਮੂਨਿਆਂ ਵਿਚੋਂ ਅੱਜ ਤੱਕ 449975 ਨਮੂਨਿਆਂ ਦੀ ਜਾਂਚ ਰਿਪੋਰਟ ਮਿਲੀ ਹੈ ਜਿਸ ਵਿਚ 424124 ਨਮੂਨੇ ਨੈਗੇਟਿਵ ਪਾਏ ਗਏ ਹਨ, ਜਦਕਿ ਉਕਤ ਨਮੂਨਿਆਂ ਵਿਚੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 25851 ਨੂੰ ਅੱਪੜ ਗਿਆ ਹੈ, ਜਿਨ੍ਹਾਂ ਵਿਚ 22642 ਮਰੀਜ਼ ਜ਼ਿਲ੍ਹਾ ਲੁਧਿਆਣਾ ਨਾਲ ਜਦਕਿ 3209 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਹਆਂ ਤੇ ਸੂਬਿਆਂ ਨਾਲ ਸਬੰਧਿਤ ਹਨ¢ ਇਨ੍ਹਾਂ ਮਰੀਜ਼ਾਂ ਵਿਚੋਂ ਇਸ ਵੇਲੇ ਮਰੀਜ਼ 956 ਐਕਟਿਵ ਹਾਲਤ ਵਿਚ ਹਨ ਤੇ ਉਨ੍ਹਾਂ ਵਿਚੋਂ 869 ਮਰੀਜ਼ ਲੁਧਿਆਣਾ ਨਾਲ, ਜਦਕਿ 87 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਹਆਂ ਅਤੇ ਸੂਬਿਆਂ ਨਾਲ ਸਬੰਧ ਰੱਖਦੇ ਹਨ¢ ਅੱਜ ਤੱਕ ਕੋਰੋਨਾ ਪੀੜਤ ਮਰੀਜ਼ਾਂ ਵਿਚੋਂ 23612 ਮਰੀਜ਼ ਸਿਹਤਯਾਬੀ ਹਾਸਿਲ ਕਰ ਚੁੱਕੇ ਹਨ, ਉਨ੍ਹਾਂ ਵਿਚ 20868 ਮਰੀਜ਼ ਜ਼ਿਲ੍ਹਾ ਲੁਧਿਆਣਾ ਨਾਲ, ਜਦਕਿ 2744 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਹਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ ਜੋ ਸਿਹਤਯਾਬੀ ਹਾਸਿਲ ਕਰ ਚੁੱਕੇ ਹਨ¢ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਜਿੰਨੇ ਸ਼ੱਕੀ ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜੇ ਗਏ ਹਨ | ਉਨ੍ਹਾਂ ਵਿਚੋਂ 2613 ਨਮੂਨਿਆਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ¢
ਸਿਹਤਯਾਬੀ ਹਾਸਲ ਕਰਨ ਵਾਲੇ ਮਰੀਜ਼ਾਂ ਦੀ ਦਰ ਘਟੀ
ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਹੋਣ ਕਰਕੇ ਜਿਹੜੇ ਮਰੀਜ਼ ਸਾਹਮਣੇ ਆਏ ਹਨ ਉਨ੍ਹਾਂ ਵਿਚੋਂ ਇਲਾਜ ਪਿਛੋਂ ਸਿਹਤਯਾਬੀ ਹਾਸਲ ਕਰਨ ਵਾਲੇ ਮਰੀਜ਼ਾਂ ਦੀ ਦਰ 92.16 ਫੀਸਦੀ ਦਰਜ ਕੀਤੀ ਗਈ ਹੈ¢
202 ਸ਼ੱਕੀ ਵਿਅਕਤੀਆਂ ਨੂੰ ਕੀਤਾ ਇਕਾਂਤਵਾਸ
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਅੱਜ 202 ਸ਼ੱਕੀ ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਹੁਣ ਤੱਕ ਇਥੇ 50440 ਸ਼ੱਕੀਆਂ ਨੂੰ ਇਕਾਂਤਵਾਸ ਕੀਤਾ ਜਾ ਚੁੱਕਿਆ ਹੈ ਤੇ ਇਸ ਵੇਲੇ 2055 ਸ਼ੱਕੀ ਵਿਅਕਤੀ ਅਜੇ ਵੀ ਇਕਾਂਤਵਾਸ ਹਨ¢

ਖ਼ਬਰ ਸ਼ੇਅਰ ਕਰੋ

 

ਲੋਕ ਇਨਸਾਫ਼ ਪਾਰਟੀ ਕਿਸਾਨਾਂ ਨਾਲ ਸੀ, ਹੈ ਤੇ ਭਵਿੱਖ 'ਚ ਵੀ ਰਹੇਗੀ-ਬੈਂਸ

ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਲੋਕ ਇਨਸਾਫ਼ ਪਾਰਟੀ ਦੇ ਆਗੂ ਤੇ ਵਰਕਰਾਂ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਆਈ.ਈ.ਸੀ. ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ

ਲੁਧਿਆਣਾ, 28 ਨਵੰਬਰ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)- ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇੇ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਕੋਵਿਡ-19 ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਈ.ਈ.ਸੀ. ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ¢ ਆਈ.ਈ.ਸੀ. ਵੈਨ ਤੇ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਾ ਨੌਜਵਾਨ ਭੁੱਕੀ ਸਮੇਤ ਗਿ੍ਫ਼ਤਾਰ

ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ ਭੁੱਕੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਧਰਮਜੀਤ ਸਿੰਘ ਪੁੱਤਰ ...

ਪੂਰੀ ਖ਼ਬਰ »

ਦਾਜ ਖਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲਿਆਂ ਵਿਚ ਪੰਜ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਦਾਜ ਖਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਤਿੰਨ ਵੱਖ ਵੱਖ ਮਾਮਲਿਆਂ ਵਿਚ ਪੁਲਿਸ ਨੇ ਪੰਜ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਕਮਲਜੀਤ ਕੌਰ ਵਾਸੀ ...

ਪੂਰੀ ਖ਼ਬਰ »

ਸਲੇਮ ਟਾਬਰੀ ਥਾਣੇ ਨੇੜੇ ਗੁੰਡਾਗਰਦੀ

ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮਟਾਬਰੀ ਦੇ ਬਿਲਕੁਲ ਨੇੜੇ ਸਥਿਤ ਪੈਟਰੋਲ ਪੰਪ 'ਤੇ ਅੱਜ ਸ਼ਰ੍ਹੇਆਮ ਗੁੰਡਾਗਰਦੀ ਕਰਦੇ ਹੋਏ ਦਿਨ ਦਿਹਾੜੇ ਇਕ ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਪੈਟਰੋਲ ਪੰਪ ਦੇ ਤਿੰਨ ਕਰਿੰਦੇ ...

ਪੂਰੀ ਖ਼ਬਰ »

ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਓਲੀ ਸਾਹਿਬ ਵਿਖੇ ਧਾਰਮਿਕ ਸਮਾਗਮ ਕੱਲ੍ਹ

ਸਿੱਧਵਾਂ ਬੇਟ, 28 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਪਹਿਲੀ ਤੇ ਛੇਵੀਂ ਪਾਤਸ਼ਾਹੀ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਬਾਓਲੀ ਸਾਹਿਬ (ਸੋਢੀਵਾਲ) ਵਿਖੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 551ਵੇਂ ਆਗਮਨ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ 30 ਨਵੰਬਰ ਦਿਨ ...

ਪੂਰੀ ਖ਼ਬਰ »

ਗੁਰਦੁਆਰਾ ਆਲਮਗੀਰ ਤੋਂ ਕਿਸਾਨਾਂ ਦਾ ਜਥਾ ਦਿੱਲੀ ਲਈ ਹੋਇਆ ਰਵਾਨਾ

ਆਲਮਗੀਰ, 28 ਨਵੰਬਰ (ਜਰਨੈਲ ਸਿੰਘ ਪੱਟੀ)- ਕੇਂਦਰ ਸਰਕਾਰ ਵਲੋਂ ਕਿਸਾਨਾਂ 'ਤੇ ਜ਼ਬਰੀ ਥੋਪਿਆ ਜਾ ਰਿਹਾ ਖੇਤੀ ਸੋਧ ਕਾਨੂੰਨ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਦਿੱਲੀ ਚੱਲੋ ਦੇ ਸੱਦੇ 'ਤੇ ਪਿੰਡ ਆਲਮਗੀਰ ਮਹਿਮੂਦਪੁਰਾ ਡੰਗੋਰਾ ਰਣੀਆ ਜਰਖੜ ਜੱਸੋਵਾਲ ਗਿੱਲ ਬੁਲਾਰਾ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਯੂਥ ਆਗੂ ਸਿੱਖ ਧਰਮ ਦੇ ਪ੍ਰਚਾਰ ਲਈ ਦਿਨ ਰਾਤ ਮਿਹਨਤ ਕਰਨਗੇ-ਕਾਉਂਕੇ

ਲੁਧਿਆਣਾ, 28 ਨਵੰਬਰ (ਕਵਿਤਾ ਖੁੱਲਰ)- ਸੀਨੀਅਰ ਯੂਥ ਅਕਾਲੀ ਆਗੂ ਜਸਦੀਪ ਸਿੰਘ ਕਾਉਂਕੇ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਸਿੱਖਾਂ ਦੀ ਮਿਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦਾ ਤੀਸਰੀ ਵਾਰ ਪ੍ਰਧਾਨ ਬਣਾਏ ਜਾਣ ਕਾਰਨ ਸਿੱਖ ...

ਪੂਰੀ ਖ਼ਬਰ »

'ਆਪ' ਵਲੰਟੀਅਰਾਂ ਨੇ ਦਿੱਲੀ ਧਰਨੇ 'ਚ ਸ਼ਾਮਲ ਹੋਣ ਲਈ ਪਾਏ ਚਾਲੇ

ਇਯਾਲੀ/ਥਰੀਕੇ, 28 ਨਵੰਬਰ (ਮਨਜੀਤ ਸਿੰਘ ਦੁੱਗਰੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਧਰਨੇ 'ਚ ਕਾਫਲਿਆਂ ਦੇ ਰੂਪ ਵਿਚ ਵਹੀਰਾਂ ਘੱਤ ਕੇ ਸ਼ਾਮਲ ਹੋਣ ਲਈ ਪੰਜਾਬ ਦੀ ...

ਪੂਰੀ ਖ਼ਬਰ »

ਜ਼ਿਲ੍ਹਾ ਲੁਧਿਆਣਾ ਵਿਚ ਚੱਲ ਰਹੇ ਦੋ ਹਜ਼ਾਰ ਦੇ ਕਰੀਬ ਰਾਸ਼ਨ ਡਿਪੂ

ਲੁਧਿਆਣਾ, 28 ਨਵੰਬਰ (ਜੁਗਿੰਦਰ ਸਿੰਘ ਅਰੋੜਾ)- ਖੁਰਾਕ ਸਪਲਾਈ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਲ੍ਹਾ ਲੁਧਿਆਣਾ ਵਿੱਚ ਦੋ ਹਜ਼ਾਰ ਦੇ ਕਰੀਬ ਰਾਸ਼ਨ ਡਿਪੂ ਚਲ ਰਹੇ ਹਨ, ਜਿਹਨਾਂ ਤੋਂ ਸਰਕਾਰ ਦੀਆਂ ਵੱਖ-ਵਖ ਸਕੀਮਾਂ ਤਹਿਤ ਖਪਤਕਾਰਾਂ ਨੂੰ ਰਾਸ਼ਨ ਦਿੱਤਾ ...

ਪੂਰੀ ਖ਼ਬਰ »

ਭਾਜਪਾ ਲੁਧਿਆਣਾ ਦਫ਼ਤਰ ਵਿਖੇ ਭਾਰਤ ਦਾ ਸੰਵਿਧਾਨ ਦਿਵਸ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਕੇ ਮਨਾਇਆ

ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਦੀ ਅਗਵਾਈ ਵਿਚ ਭਾਜਪਾ ਦੇ ਘੰਟਾ ਘਰ ਸਥਿਤ ਦਫ਼ਤਰ ਵਿਖੇ ਭਾਰਤ ਦਾ ਸੰਵਿਧਾਨ ਦਿਵਸ ਮਨਾਇਆ ਗਿਆ | ਜਿਸ ਵਿਚ ਭਾਜਪਾ ਆਗੂਆਂ ਨੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ...

ਪੂਰੀ ਖ਼ਬਰ »

ਅਣਅਧਿਕਾਰਤ ਇਸ਼ਤਿਹਾਰਬਾਜ਼ੀ ਬੋਰਡਾਂ ਵਿਰੁੱਧ ਸ਼ੁਰੂ ਕੀਤੀ ਕਾਰਵਾਈ ਸਿਆਸੀ ਦਖਲ ਕਾਰਨ ਹੋਈ ਠੱਪ

ਲੁਧਿਆਣਾ, 28 ਨਵੰਬਰ (ਅਮਰੀਕ ਸਿੰਘ ਬੱਤਰਾ)-ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਆਊਟਡੋਰ ਇਸ਼ਤਿਹਾਰਬਾਜ਼ੀ ਨੀਤੀ ਦੀ ਉਲੰਘਣਾ ਕਰਕੇ ਦੁਕਾਨਾਂ, ਸ਼ੋਅਰੂਮਾਂ ਤੇ ਨਿੱਜੀ ਇਮਾਰਤਾਂ 'ਤੇ ਲਗਾਏ ਇਸ਼ਤਿਹਾਰੀ ਬੋਰਡਾਂ ਵਿਰੁੱਧ ਨਗਰ ਨਿਗਮ ਇਸ਼ਤਿਹਾਰਬਾਜ਼ੀ ਸ਼ਾਖਾ ਵਲੋਂ ...

ਪੂਰੀ ਖ਼ਬਰ »

ਡੀ. ਸੀ. ਵਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ

ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)- ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਅਗਰਵਾਲ ਨੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਲੁਧਿਆਣਾ ਦੇ ਅਧਿਕਾਰਤ ਪੇਜ਼ 'ਤੇ ਫੇਸਬੁੱਕ ਲਾਈਵ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਵਸਨੀਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ

ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਅੰਗਦ ਰਾਏ ਵਾਸੀ ਕੈਲਾਸ਼ ਨਗਰ ਨੂੰ ...

ਪੂਰੀ ਖ਼ਬਰ »

ਹਲਕਾ ਗਿੱਲ ਤੋਂ ਦਿੱਲੀ ਲਈ ਕਿਸਾਨਾਂ ਦਾ ਜਥਾ ਰਵਾਨਾ

ਆਲਮਗੀਰ, 28 ਨਵੰਬਰ (ਜਰਨੈਲ ਸਿੰਘ ਪੱਟੀ)-ਕਿਸੇ ਵੀ ਦੇਸ਼ ਦਾ ਸ਼ਾਸਕ ਜਦੋਂ ਹੰਕਾਰੀ ਤੇ ਜਬਰ ਜ਼ੁਲਮ ਅਤੇ ਨਿਆਂ ਅਨਿ੍ਹਆਂ ਵਿਚਲਾ ਫ਼ਰਕ ਭੁੱਲ ਜਾਵੇ ਤਾਂ ਉਸ ਸ਼ਾਸਕ ਅਤੇ ਦੇਸ਼ ਦਾ ਪਤਨ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਠੀਕ ਐਸੀ ਹੀ ਤਰਜ਼ 'ਤੇ ਭਾਜਪਾ ਦੀ ਅਗਵਾਈ ਹੇਠਲੀ ...

ਪੂਰੀ ਖ਼ਬਰ »

ਨੌਜਵਾਨ ਵਕੀਲ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਵੀਜ਼ਨ ਨੰਬਰ 5 ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰਦੇਵ ਨਗਰ ਵਿਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਵਕੀਲ ਵਲੋਂ ਖ਼ੁਦਕੁਸ਼ੀ ਕਰ ਲਈ ਗਈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਗੌਰਵ ਸੈਣੀ ਵਜੋਂ ਕੀਤੀ ਗਈ, ...

ਪੂਰੀ ਖ਼ਬਰ »

ਮੋਦੀ ਅਤੇ ਖੱਟਰ ਦੇਸ਼ ਦੇ ਕਿਸਾਨਾਂ ਦੇ ਵੱਡੇ ਦੁਸ਼ਮਣ ਹਨ-ਸਾਬਕਾ ਮੰਤਰੀ ਦਾਖਾ

ਹੰਬੜਾਂ, 28 ਨਵੰਬਰ (ਜਗਦੀਸ਼ ਸਿੰਘ ਗਿੱਲ)-ਮੋਦੀ ਸਰਕਾਰ ਵਲੋਂ ਕਾਲੇ ਕਨੂੰਨ ਖ਼ਿਲਾਫ਼ ਦਿੱਲੀ ਜਾ ਰਹੇ ਕਿਸਾਨਾਂ ਉਪਰ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਦਾਗ ਕੇ ਖੱਟਰ ਸਰਕਾਰ ਨੇ ਮੋਦੀ ਦੀ ਸ਼ਹਿ 'ਤੇ ਲੋਕਤੰਤਰ ਦਾ ਘਾਣ ਕੀਤਾ | ਮੋਦੀ ਅਤੇ ਖੱਟਰ ...

ਪੂਰੀ ਖ਼ਬਰ »

ਆਟੋ ਵਿਚ ਬੈਠੀਆਂ ਔਰਤਾਂ ਨੇ ਮੋਬਾਇਲ ਖੋਹਿਆ

ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਹੈਬੋਵਾਲ ਚੌਕ ਵਿਚ ਆਟੋ ਵਿਚ ਬੈਠੀਆਂ ਔਰਤਾਂ ਵਲੋਂ ਇਕ ਔਰਤ ਦਾ ਮੋਬਾਇਲ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸੰਬੰਧੀ ਗੋਕਲ ਵਿਹਾਰ ਕਾਲੋਨੀ ਦੀ ਰਹਿਣ ਵਾਲੀ ਸੁਦਰਸ਼ਨ ਬਜਾਜ ...

ਪੂਰੀ ਖ਼ਬਰ »

ਪੀ.ਏ.ਯੂ. ਦੇ ਸਾਬਕਾ ਉੱਪ ਕੁਲਪਤੀ ਤੇ ਹੋਰ ਖੇਤੀ ਮਾਹਿਰਾਂ ਵਲੋਂ ਕਿਸਾਨਾਂ ਦੇ ਅੰਦੋਲਨ ਦੀ ਡੱਟਵੀਂ ਹਮਾਇਤ ਦਾ ਐਲਾਨ

ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)- ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੀਆਂ ਸਰਹੱਦਾਂ ਨੂੰ ਘੇਰ ਕੇ ਬੈਠੇ ਦੇਸ਼ ਭਰ ਖਾਸਕਰ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ...

ਪੂਰੀ ਖ਼ਬਰ »

ਵੈਟਰਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ ਅੰਤਰ ਰਾਸ਼ਟਰੀ ਵੈਬੀਨਾਰ ਵਿਚ ਮਿਲਿਆ ਪੁਰਸਕਾਰ

ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)- ਪਸ਼ੂ ਆਹਾਰ ਵਿਭਾਗ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਸਹਿਯੋਗੀ ਪ੍ਰੋਫੈਸਰ ਡਾ. ਜੈਸਮੀਨ ਕੌਰ ਨੇ ਅੰਤਰਰਾਸ਼ਟਰੀ ਵੈਬੀਨਾਰ ਵਿਚ ਹਿੱਸਾ ਲਿਆ¢ ਇਹ ਵੈਬੀਨਾਰ ਤਾਮਿਲਨਾਡੂ ਵੈਟਰਨਰੀ ...

ਪੂਰੀ ਖ਼ਬਰ »

ਸਾਹੋਵਾਲੀਏ ਪਰਿਵਾਰ ਦੇ ਅਜਮੇਰ ਕੌਰ ਸਿੱਧੂ ਬਾਣੀਏਵਾਲ ਦਾ ਦਿਹਾਂਤ

ਹੰਬੜਾਂ, 28 ਨਵੰਬਰ (ਜਗਦੀਸ਼ ਸਿੰਘ ਗਿੱਲ)- ਬੇਟ ਇਲਾਕੇ ਦੇ ਉੱਘੇ ਸਾਹੋਵਾਲੀਏ ਪਰਿਵਾਰ ਦੇ ਸਰਦਾਰਨੀ ਅਜਮੇਰ ਕੌਰ ਸਿੱਧੂ (69) ਧਰਮਪਤਨੀ ਗੁਰਦੇਵ ਸਿੰਘ ਸਿੱਧੂ ਦੀ ਸੰਖੇਪ ਜਿਹੀ ਬਿਮਾਰੀ ਨਾਲ ਮੌਤ ਹੋ ਗਈ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਬਾਣੀਏਵਾਲ ਦੇ ...

ਪੂਰੀ ਖ਼ਬਰ »

ਆਟੋ ਰਿਕਸ਼ਾ ਚਾਲਕ ਵਲੋਂ ਲੜਕੀ ਨੂੰ ਅਗਵਾ ਕਰਨ ਉਪਰੰਤ ਜਬਰ ਜਨਾਹ, ਮਾਮਲਾ ਦਰਜ

ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਨੇਤਾ ਜੀ ਨਗਰ 'ਚ ਰਹਿੰਦੀ ਇਕ ਨੌਜਵਾਨ ਲੜਕੀ ਨੂੰ ਆਟੋ ਰਿਕਸ਼ਾ ਚਾਲਕ ਵਲੋਂ ਅਗਵਾ ਕਰਕੇ ਉਸ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ | ਜਾਣਕਾਰੀ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਤੇ ਦਿੱਲੀ ਪੁਲਿਸ ਵਲੋਂ ਲਗਾਈਆਂ ਰੋਕਾਂ ਕਿਸਾਨਾਂ ਦੇ ਹੌਸਲੇ ਨੂੰ ਢਾਹ ਨਹੀਂ ਸਕੀਆਂ-ਚੰਨੀ

ਲੁਧਿਆਣਾ, 28 ਨਵੰਬਰ (ਕਵਿਤਾ ਖੁੱਲਰ)- ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਜਨਰਲ ਸਕੱਤਰ ਚਰਨਦੀਪ ਸਿੰਘ ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵਲੋਂ ਸੰਘਰਸ਼ ਕਰਨ ਲਈ ਦਿੱਲੀ ਜਾਣ ਦੇ ...

ਪੂਰੀ ਖ਼ਬਰ »

ਸ਼ੰਭੂ ਬਾਰਡਰ 'ਤੇ ਕਿਸਾਨਾਂ ਉੱਪਰ ਤਸ਼ੱਦਦ ਕਰ ਹਰਿਆਣਾ ਸਰਕਾਰ ਨੇ ਬੇਸ਼ਰਮੀਆਂ ਦੀਆਂ ਹੱਦਾਂ ਪਾਰ ਕੀਤੀਆਂ-ਢਿੱਲੋਂ

ਸਾਹਨੇਵਾਲ, 28 ਨਵੰਬਰ (ਅਮਰਜੀਤ ਸਿੰਘ ਮੰਗਲੀ) - ਵਿਧਾਨ ਸਭਾ 'ਚ ਸ਼੍ਰੋਮਣੀ ਅਕਾਲੀ ਦੇ ਵਿਧਾਇਕਾਂ ਦੇ ਆਗੂ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ...

ਪੂਰੀ ਖ਼ਬਰ »

ਕੌਾਸਲਰ ਸੀਮਾ ਕਪੂਰ ਨੇ ਕੀਤਾ ਜਿੰਮ ਦਾ ਉਦਘਾਟਨ

ਲੁਧਿਆਣਾ, 28 ਨਵੰਬਰ (ਕਵਿਤਾ ਖੁੱਲਰ)- ਭਗਤ ਪੂਰਨ ਸਿੰਘ ਵੈੱਲਫੇਅਰ ਸੁਸਾਇਟੀ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜਗੁਰੂ ਨਗਰ ਦੀ ਸੰਗਤ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਪ੍ਰਭਾਤ ਫੇਰੀਆਂ ਦੌਰਾਨ ਭਗਤ ਪੂਰਨ ਸਿੰਘ ਪਾਰਕ ...

ਪੂਰੀ ਖ਼ਬਰ »

ਲੁਧਿਆਣਾ ਪੁਲਿਸ ਦਾ ਵੱਡਾ ਉਪਰਾਲਾ

ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਨੋ ਯੂਅਰ ਕੇਸ ਸਕੀਮ ਤਹਿਤ ਲਗਾਏ ਗਏ ਵਿਸ਼ੇਸ਼ ਕੈਂਪਾਂ ਵਿਚ ਪੁਲਿਸ ਵਲੋਂ ਅੱਜ 2320 ਮਾਮਲਿਆਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ ਹੈ ਜਿਨ੍ਹਾਂ ਵਿਚ ਦਾਜ ਸਬੰਧੀ 162 ਮਾਮਲੇ ਵੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX