ਤਾਜਾ ਖ਼ਬਰਾਂ


ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ
. . .  8 minutes ago
ਸ੍ਰੀਨਗਰ, 25 ਜੂਨ - ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਪੈਂਦੇ ਸ਼ਿਰਮਲ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਹੋ ਰਹੀ...
ਫ਼ੌਜ ਨਾਲ ਮਜ਼ਾਕ ਹੈ ਅਗਨੀਵੀਰ ਯੋਜਨਾ - ਭੁਪੇਸ਼ ਬਘੇਲ
. . .  33 minutes ago
ਰਾਏਪੁਰ, 25 ਜੂਨ - ਅਗਨੀਵੀਰ ਯੋਜਨਾ 'ਤੇ ਬੋਲਦਿਆਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਪਹਿਲਾਂ ਲੋਕ 60 ਸਾਲ ਦੀ ਉਮਰ 'ਚ ਸੇਵਾ ਮੁਕਤ ਹੁੰਦੇ ਸਨ, ਪਰ ਹੁਣ ਅਗਨੀਵੀਰ ਯੋਜਨਾ 'ਚ ਨੌਜਵਾਨ 21 ਸਾਲ ਦੀ ਉਮਰ ਵਿਚ ਸੇਵਾ ਮੁਕਤ ਹੋਣਗੇ। ਇਹ ਫ਼ੌਜ ਨਾਲ...
ਗੁਜਰਾਤ ਏ.ਟੀ.ਐਸ ਨੇ ਤੀਸਤਾ ਸੀਤਲਵਾੜ ਨੂੰ ਲਿਆ ਹਿਰਾਸਤ 'ਚ
. . .  about 1 hour ago
ਮੁੰਬਈ, 25 ਜੂਨ - ਗੁਜਰਾਤ ਏ.ਟੀ.ਐਸ. ਨੇ ਐਨ.ਜੀ.ਓ. ਕਾਰਕੁਨ ਤੀਸਤਾ ਸੀਤਲਵਾੜ ਨੂੰ ਹਿਰਾਸਤ 'ਚ ਲੈ ਲਿਆ ਹੈ। ਏ.ਟੀ.ਐਸ. ਤੀਸਤਾ ਸੀਤਲਵਾੜ ਨੂੰ ਮੁੰਬਈ ਦੇ ਸਾਂਤਾਕਰੂਜ਼ ਪੁਲਿਸ ਥਾਣੇ ਲੈ...
ਤੇਲ ਟੈਂਕਰ ਰਾਹੀ ਗਊਆਂ ਦੀ ਤਸਕਰੀ ਕਰਨ ਵਾਲਿਆਂ ’ਚੋਂ ਇਕ ਗ੍ਰਿਫ਼ਤਾਰ
. . .  about 1 hour ago
ਜੈਤੋ, 25 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਪੁਲਿਸ ਨੇ ਤੇਲ ਵਾਲੇ ਟੈਂਕਰ ’ਚ ਗਊਆਂ ਦੀ ਤਸਕਰੀ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਜਦ ਕਿ 4-5 ਵਿਅਕਤੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਦੱਸੇ ਜਾ ਰਹੇ ਹਨ। ਥਾਣਾ ਜੈਤੋ ਦੇ ਐਸ.ਐਚ.ਓ. ਜਗਬੀਰ...
ਸੰਗਰੂਰ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ: ਰਿਟਰਨਿੰਗ ਅਫ਼ਸਰ
. . .  about 1 hour ago
ਸੰਗਰੂਰ, 25 ਜੂਨ (ਧੀਰਜ ਪਸ਼ੋਰੀਆ) - ਬੀਤੀ 23 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ 26 ਜੂਨ ਨੂੰ ਹੋਣ ਵਾਲੀ ਗਿਣਤੀ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਲੋਕ...
ਮੋਟਰਸਾਈਕਲ ਦੇ ਪੁਲ਼ ਨਾਲ ਟਕਰਾਉਣ ਕਾਰਨ ਇੱਕ ਵਿਅਕਤੀ ਦੀ ਮੌਤ
. . .  about 1 hour ago
ਫਗਵਾੜਾ, 25 ਜੂਨ (ਹਰਜੋਤ ਸਿੰਘ ਚਾਨਾ)- ਫਗਵਾੜਾ-ਜਲੰਧਰ ਕੌਮੀ ਮਾਰਗ ’ਤੇ ਸਪਰੋੜ ਪੁਲ਼ ਨਜ਼ਦੀਕ ਇਕ ਮੋਟਰਸਾਈਕਲ ’ਤੇ ਜਾ ਰਹੇ ਵਿਅਕਤੀ ਦਾ ਮੋਟਰਸਾਈਕਲ ਬੇਕਾਬੂ ਹੋਣ ਕਾਰਨ ਪੁਲ਼ ਦੀਆਂ ਕਿਨਾਰੀਆਂ ਨਾਲ ਜਾ ਟਕਰਾਇਆ...
ਗ੍ਰਿਫ਼ਤਾਰ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਦੇ ਘਰੋਂ ਵੱਡੀ ਬਰਾਮਦਗੀ
. . .  about 1 hour ago
ਐਸ.ਏ.ਐਸ. ਨਗਰ, 25 ਜੂਨ (ਕੇ.ਐਸ.ਰਾਣਾ) - ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਦੇ ਘਰੋਂ ਵੱਡੀ ਬਰਾਮਦਗੀ ਹੋਈ ਹੈ। ਵਿਜੀਲੈਂਸ ਵਲੋਂ ਜਾਰੀ ਅੰਕੜਿਆਂ ਅਨੁਸਾਰ ਸੰਜੇ ਪੋਪਲੀ...
ਤੀਸਤਾ ਸੀਤਲਵਾੜ ਦੇ ਘਰ ਪਹੁੰਚੀ ਗੁਜਰਾਤ ਏ.ਟੀ.ਐਸ. ਟੀਮ
. . .  about 1 hour ago
ਮੁੰਬਈ, 25 ਜੂਨ - 2002 ਗੁਜਰਾਤ ਦੰਗਿਆਂ ਉੱਪਰ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਅਗਲੇ ਦਿਨ ਗੁਜਰਾਤ ਏ.ਟੀ.ਐਸ. ਦੀ ਟੀਮ ਤੀਸਤਾ ਸੀਤਲਵਾੜ ਦੇ ਮੁੰਬਈ ਸਥਿਤ ਘਰ ਪਹੁੰਚ ਗਈ ਹੈ। ਗੁਜਰਾਤ ਦੰਗਿਆਂ 'ਚ ਸੀਤਲਵਾੜ...
ਬਾਗ਼ੀ ਵਿਧਾਇਕਾਂ ਦੇ ਵਿਸ਼ਵਾਸਘਾਤ ਨੂੰ ਕਦੇ ਨਹੀਂ ਭੁੱਲਾਂਗੇ - ਅਦਿੱਤਿਆ ਠਾਕਰੇ
. . .  about 2 hours ago
ਮੁੰਬਈ, 25 ਜੂਨ - ਮਹਾਰਾਸ਼ਟਰ ਦੇ ਮੰਤਰੀ ਅਦਿੱਤਿਆ ਠਾਕਰੇ ਨੇ ਕਿਹਾ ਕਿ ਬੈਠਕ ਵਿਚ ਕੀ ਚਰਚਾ ਹੋਈ, ਇਹ ਸਭ ਨੂੰ ਪਤਾ ਹੈ। ਅਹਿਮ ਗੱਲ ਇਹ ਹੈ ਕਿ ਅਸੀਂ ਬਾਗ਼ੀ ਵਿਧਾਇਕਾਂ ਦੇ ਵਿਸ਼ਵਾਸਘਾਤ ਨੂੰ ਕਦੇ ਨਹੀਂ ਭੁੱਲਾਂਗੇ। ਅਸੀਂ ਨਿਸ਼ਚਿਤ...
ਭਾਰਤੀ ਕ੍ਰਿਕੇਟ ਭਾਈਚਾਰੇ ਨੇ ਮਨਾਈ 1983 ਕ੍ਰਿਕੇਟ ਵਿਸ਼ਵ ਕੱਪ ਜਿੱਤ ਦੀ 39ਵੀਂ ਵਰ੍ਹੇਗੰਢ
. . .  about 2 hours ago
ਨਵੀਂ ਦਿੱਲੀ, 25 ਜੂਨ - ਭਾਰਤੀ ਕ੍ਰਿਕੇਟ ਭਾਈਚਾਰੇ ਵਲੋਂ 1983 ਕ੍ਰਿਕੇਟ ਵਿਸ਼ਵ ਕੱਪ ਦੀ ਜਿੱਤ ਦੀ 39ਵੀਂ ਵਰ੍ਹੇਗੰਢ ਮਨਾਈ...
ਸ਼ੇਖ਼ ਹਸੀਨਾ ਨੇ ਕੀਤਾ ਬੰਗਲਾਦੇਸ਼ ਦੇ ਸਭ ਤੋਂ ਵੱਡੇ 'ਪਦਮਾ ਪੁਲ਼' ਦਾ ਉਦਘਾਟਨ
. . .  about 3 hours ago
ਢਾਕਾ, 25 ਜੂਨ - ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਬੰਗਲਾਦੇਸ਼ ਦੇ ਸਭ ਤੋਂ ਵੱਡੇ 'ਪਦਮਾ ਪੁਲ਼' ਦਾ ਉਦਘਾਟਨ ਕੀਤਾ। ਮੈਜਿਸਟ੍ਰੇਟ ਸ਼ਾਹਿਦੁਲ ਇਸਲਾਮ ਨੇ ਦੱਸਿਆ ਕਿ ਇਹ ਪੁਲ਼ ਦੇਸ਼ ਦੇ ਉੱਤਰੀ ਹਿੱਸਿਆ ਨੂੰ ਹੋਰ ਹਿੱਸਿਆ ਨਾਲ ਜੋੜੇਗਾ...
ਗ੍ਰਿਫ਼ਤਾਰ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਨੂੰ 5 ਵਜੇ ਦੀ ਕਰੀਬ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  about 3 hours ago
ਐਸ.ਏ.ਐਸ.ਨਗਰ, 25 ਜੂਨ (ਜਸਬੀਰ ਸਿੰਘ ਜੱਸੀ) - ਰਿਸ਼ਵਤ ਮੰਗਣ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਨੂੰ ਅੱਜ ਸ਼ਾਮ 5 ਵਜੇ ਦੇ ਕਰੀਬ ਅਦਾਲਤ...
ਅਸੀਂ ਦੇਸ਼ 'ਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਲਿਆ ਹੈ ਸੰਕਲਪ - ਕੁੱਲੂ ਰੋਡ ਸ਼ੋਅ 'ਚ ਬੋਲੇ ਕੇਜਰੀਵਾਲ
. . .  about 3 hours ago
ਕੁੱਲੂ, 25 ਜੂਨ - ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਵਲੋਂ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਖੇ ਰੋਡ ਸ਼ੋਅ ਕੀਤਾ ਗਿਆ। ਉਨ੍ਹਾਂ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਮੌਜੂਦ ਸਨ। ਇਸ ਮੌਕੇ ਅਰਵਿੰਦ ਕੇਜਰੀਵਾਲ...
ਸੰਗਰੂਰ ਜ਼ਿਮਨੀ ਚੋਣ: ਵੋਟ ਫ਼ੀਸਦੀ ਘਟਣ ਦਾ ਕਾਰਨ ਲੋਕਾਂ ਦਾ ਰਾਜਨੀਤਿਕ ਪਾਰਟੀਆਂ ਤੋਂ ਵਿਸ਼ਵਾਸ ਖ਼ਤਮ ਹੋਣਾ- ਸ਼ਮਸ਼ੇਰ ਸਿੰਘ ਦੂਲੋ
. . .  about 4 hours ago
ਅਮਲੋਹ, 25 ਜੂਨ (ਕੇਵਲ ਸਿੰਘ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਵੋਟ ਫ਼ੀਸਦੀ ਘਟਣ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਅੱਜ ਲੋਕਾਂ ਦਾ ਰਾਜਨੀਤਿਕ ਪਾਰਟੀਆਂ ਤੋਂ ਵਿਸ਼ਵਾਸ ਖ਼ਤਮ ਹੁੰਦਾ...
‘ਆਪ’ ਦੇ ਸੀਨੀਅਰ ਆਗੂ ਨੇ ਲਗਾਇਆ ਮੌਤ ਨੂੰ ਗਲੇ, ਅਜੇ ਦੋ ਦਿਨ ਪਹਿਲਾਂ ਹੀ ਬਣਾਇਆ ਗਿਆ ਸੀ ਚੇਅਰਮੈਨ
. . .  about 4 hours ago
ਮਾਛੀਵਾੜਾ ਸਾਹਿਬ, 25 ਜੂਨ (ਮਨੋਜ ਕੁਮਾਰ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਖੇਤੀਬਾੜੀ ਸਹਿਕਾਰੀ ਸਭਾ ਦੇ ਨਵ-ਨਿਯੁਕਤ ਚੇਅਰਮੈਨ ਡਾ. ਅਜੇ ਪਾਲ ਸਿੰਘ ਨੇ ਆਪਣੀ ਮਾਛੀਵਾੜਾ ਸਥਿਤ ਰਿਹਾਇਸ਼ 'ਚ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੂੰ ਅਜੇ ਦੋ ਦਿਨ ਪਹਿਲਾਂ ਹੀ ਖੇਤੀਬਾੜੀ ਸਹਿਕਾਰੀ...
ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ
. . .  about 5 hours ago
ਅੰਮ੍ਰਿਤਸਰ, 25 ਜੂਨ (ਜਸਵੰਤ ਸਿੰਘ ਜੱਸ)-ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ...
ਚੰਡੀਗੜ੍ਹ ਤੋਂ ਵੱਡੀ ਖ਼ਬਰ:ਸੰਜੈ ਪੋਪਲੀ ਦੇ ਪੁੱਤਰ ਨੇ ਖ਼ੁਦ ਨੂੰ ਮਾਰੀ ਗੋਲੀ,ਮੌਤ
. . .  about 4 hours ago
ਚੰਡੀਗੜ੍ਹ, 25 ਜੂਨ-ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਆਈ.ਏ.ਐੱਸ. ਸੰਜੈ ਪੋਪਲੀ ਦੇ ਘਰ 'ਤੇ ਫਾਇਰਿੰਗ ਹੋਈ ਹੈ। ਦੱਸਿਆ ਜਾ ਰਿਹਾ ਹੈ ਅੱਜ ਸੰਜੈ ਪੋਪਲੀ ਦੇ ਘਰ ਵਿਜੀਲੈਂਸ ਦੀ ਟੀਮ ਪਹੁੰਚੀ ਤੇ ਇਸ ਦੌਰਾਨ ਵਿਜੀਲੈਂਸ ਟੀਮ ਤੇ ਉਸ ਦੇ ਪੁੱਤਰ...
ਊਧਵ ਸਰਕਾਰ 'ਤੇ ਮੰਡਰਾਅ ਰਿਹਾ ਹੈ ਸਿਆਸੀ ਸੰਕਟ, ਮੁੰਬਈ 'ਚ ਧਾਰਾ 144 ਲਾਗੂ
. . .  about 5 hours ago
ਮੁੰਬਈ, 25 ਜੂਨ-ਊਧਵ ਸਰਕਾਰ 'ਤੇ ਮੰਡਰਾਅ ਰਿਹਾ ਹੈ ਸਿਆਸੀ ਸੰਕਟ, ਮੁੰਬਈ 'ਚ ਧਾਰਾ 144 ਲਾਗੂ
ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਕੁੱਲੂ ਹਵਾਈ ਅੱਡੇ
. . .  about 5 hours ago
ਕੁੱਲੂ, 25 ਜੂਨ-ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁੱਲੂ ਹਵਾਈ ਅੱਡੇ 'ਤੇ ਪਹੁੰਚੇ ਹਨ।
ਮਹਾਰਾਸ਼ਟਰ 'ਚ ਸਿਆਸੀ ਬਵਾਲ 'ਤੇ ਸਾਂਸਦ ਨਵਨੀਤ ਰਾਣਾ ਦੀ ਅਮਿਤ ਸ਼ਾਹ ਨੂੰ ਅਪੀਲ
. . .  about 6 hours ago
ਮੁੰਬਈ, 25 ਜੂਨ- ਮਹਾਰਾਸ਼ਟਰ 'ਚ ਸਿਆਸੀ ਗਰਮਾਈ ਹੋਈ ਹੈ। ਉੱਥੇ ਅਮਰਾਵਤੀ ਤੋਂ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਨੇ ਇਹ ਗੁੰਡਾਗਰਦੀ ਬੰਦ ਕੀਤੀ ਜਾਵੇ, ਮਹਾਰਾਸ਼ਟਰ 'ਚ ਊਧਵ ਠਾਕਰੇ ਗੁੰਡਾਗਰਦੀ, ਪਾਵਰ ਦਾ ਇਸਤੇਮਾਲ, ਸੰਵਿਧਾਨ ਨੂੰ ਖ਼ਤਮ ਕਰਨ ਵਾਲਾ ਨਿਯਮ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
. . .  about 6 hours ago
ਸੁਨਾਮ ਊਧਮ ਸਿੰਘ ਵਾਲਾ, 25 ਜੂਨ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਅੱਜ ਦੁਪਹਿਰ ਸਮੇਂ ਸੁਨਾਮ-ਪਟਿਆਲਾ ਸੜਕ 'ਤੇ ਹੋਏ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਸਹਾਇਕ ਥਾਣੇਦਾਰ ਹਰਚੇਤਨ ਸਿੰਘ ਨੇ ਦੱਸਿਆ...
ਮੋਗਾ ਤੋਂ ਵੱਡੀ ਖ਼ਬਰ: ਪਿੰਡ ਡਾਲਾ ਵਿਖੇ ਅਣਪਛਾਤੇ ਨੌਜਵਾਨਾਂ ਨੇ ਘਰ ਤੇ ਚਲਾਈਆਂ ਗੋਲੀਆਂ
. . .  about 6 hours ago
ਮੋਗਾ, 25 ਜੂਨ (ਗੁਰਤੇਜ ਸਿੰਘ ਬੱਬੀ)-ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸਵੇਰੇ ਕੋਈ ਪੌਣੇ ਕੁ ਅੱਠ ਵਜੇ ਦੇ ਕਰੀਬ ਪਿੰਡ ਦੇ ਹੀ ਪੰਚਾਇਤ ਸਕੱਤਰ ਅਤੇ ਆੜ੍ਹਤੀਆ ਸੁਖਵੀਰ ਸਿੰਘ ਦੇ ਘਰ ਅੱਗੇ ਮੋਟਰਸਾਈਕਲ ਤੇ ਸਵਾਰ ਮੂੰਹ ਬੰਨੇ ਦੋ ਨੌਜਵਾਨ ਆਏ...
ਰਾਸ਼ਟਰਪਤੀ ਚੋਣ: ਐੱਨ.ਡੀ.ਏ. ਉਮੀਦਵਾਰ ਦਰੋਪਦੀ ਮੁਰਮੂ ਨੂੰ ਸਮਰਥਨ ਦੇਵੇਗੀ ਬਸਪਾ
. . .  about 7 hours ago
ਨਵੀਂ ਦਿੱਲੀ, 25 ਜੂਨ-ਬਸਪਾ ਮੁਖੀ ਮਾਇਆਵਤੀ ਨੇ ਰਾਸ਼ਟਰਪਤੀ ਚੋਣ 'ਚ ਐੱਨ.ਡੀ.ਏ. ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਮਾਇਆਵਤੀ ਨੇ ਕਿਹਾ ਕਿ ਉਹ ਦਰੋਪਦੀ ਮੁਰਮੂ ਦਾ ਸਮਰਥਨ ਕਰ ਰਹੇ ਹਨ।
ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਕੀਤੀ ਗਈ ਮੁਲਤਵੀ
. . .  about 7 hours ago
ਚੰਡੀਗੜ੍ਹ, 25 ਜੂਨ-ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਕੀਤੀ ਗਈ ਮੁਲਤਵੀ
ਜਾਣੋ ਵਿਧਾਨ ਸਭਾ 'ਚ ਕੀ-ਕੀ ਬੋਲੇ ਮੁੱਖ ਮੰਤਰੀ ਭਗਵੰਤ ਮਾਨ
. . .  about 7 hours ago
ਚੰਡੀਗੜ੍ਹ, 25 ਜੂਨ-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਵਿਧਾਨ ਸਭਾ ਸੈਸ਼ਨ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੰਬੋਧਨ ਕੀਤਾ ਗਿਆ।
ਹੋਰ ਖ਼ਬਰਾਂ..
ਜਲੰਧਰ : ਐਤਵਾਰ 15 ਮੱਘਰ ਸੰਮਤ 552

ਪਟਿਆਲਾ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਥਾੲੀਂ ਨਗਰ ਕੀਰਤਨ ਸਜਾਏ

ਪਟਿਆਲਾ, 28 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਅਤੇ ਸ਼ਹਿਰ ਦੀ ਸੰਗਤ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਨਗਰ ਕੀਰਤਨ ਸਜਾਇਆ | ਇਹ ਨਗਰ ਕੀਰਤਨ ਮਾਲ ਰੋਡ, ...

ਪੂਰੀ ਖ਼ਬਰ »

ਕੋਵਿਡ ਤੋਂ ਠੀਕ ਹੋਏ ਮਰੀਜ਼ਾਂ ਲਈ ਵਰਦਾਨ ਸਾਬਤ ਹੋਈ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਪੋਸਟ ਕੋਵਿਡ ਓ.ਪੀ.ਡੀ.

ਪਟਿਆਲਾ, 28 ਨਵੰਬਰ (ਗੁਰਵਿੰਦਰ ਸਿੰਘ ਔਲਖ)- ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦੇ ਮੈਡੀਸਨ ਵਿਭਾਗ ਵਲੋਂ ਕੋਵਿਡ-19 ਮਹਾਂਮਾਰੀ ਤੋਂ ਠੀਕ ਹੋਏ ਮਰੀਜ਼ਾਂ ਦੀਆਂ ਕੋਵਿਡ ਤੋਂ ਬਾਅਦ ਦੀਆਂ ਸਮੱਸਿਆਵਾਂ ਦੇ ਨਿਵਾਰਨ ਲਈ ਅਰੰਭ ਕੀਤੀ ਪੋਸਟ ਕੋਵਿਡ ਓ.ਪੀ.ਡੀ. ...

ਪੂਰੀ ਖ਼ਬਰ »

ਫਰੀਦਪੁਰ ਵਿਖੇ ਦੋ ਦਿਨਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ

ਪਟਿਆਲਾ, 28 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)- ਪਿੰਡ ਫਰੀਦਪੁਰ ਵਿਖੇ ਦੋ ਦਿਨਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ 20 ਵਾਲੀਬਾਲ ਟੀਮਾਂ ਨੇ ਭਾਗ ਲਿਆ | ਜੇਤੂ ਟੀਮ ਨੂੰ ਇਨਾਮ ਦੇਣ ਲਈ ਵਿਸ਼ੇਸ਼ ਤੌਰ 'ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਨਿੱਜੀ ਸਹਾਇਕ ...

ਪੂਰੀ ਖ਼ਬਰ »

ਨਗਰ ਕੌਾਸਲ ਦੀਆਂ ਚੋਣਾਂ ਦੇ ਐਲਾਨ ਨਾਲ ਸਿਆਸਤ ਦੀਆਂ ਗੱਡੀਆਂ ਹੋਈਆਂ ਸਟਾਰਟ

ਰਾਜਪੁਰਾ, 28 ਨਵੰਬਰ (ਰਣਜੀਤ ਸਿੰਘ)- ਪੰਜਾਬ ਵਿਚ ਨਗਰ ਕੌਾਸਲ ਚੋਣਾਂ ਦੀ ਤਾਰੀਖ਼ ਦੇ ਐਲਾਨ ਨਾਲ ਸਿਆਸਤ ਵਿਚ ਪੈਰ ਧਰਨ ਵਾਲਿਆਂ ਨੇ ਬੰਦ ਪਈਆਂ ਰਾਜਨੀਤਕ ਗੱਡੀਆਂ ਸਟਾਰਟ ਕਰ ਲਈਆਂ ਹਨ ਅਤੇ ਹੁਣ ਸੰਭਾਵੀ ਉਮੀਦਵਾਰ ਖੁੱਲ੍ਹ ਕੇ ਆਪਣੇ ਨਾਵਾਂ ਦਾ ਐਲਾਨ ਕਰ ਦੇਣਗੇ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਘਰ-ਘਰ ਲਗਾਈਆਂ ਵਿਗਿਆਨ ਪ੍ਰਦਰਸ਼ਨੀਆਂ

ਪਟਿਆਲਾ, 28 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਰਾਜ ਭਰ ਦੇ ਸਰਕਾਰੀ ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ 'ਚ ਵਿਦਿਆਰਥੀਆਂ 'ਚ ਵਿਗਿਆਨਿਕ ਦਿ੍ਸ਼ਟੀਕੋਣ ਪੈਦਾ ਕਰਨ ਹਿਤ ਆਨਲਾਈਨ ਵਿਗਿਆਨ ਪ੍ਰਦਰਸ਼ਨੀਆਂ ਲਗਾਈਆਂ ਗਈਆਂ ...

ਪੂਰੀ ਖ਼ਬਰ »

ਕੋਵਿਡ -19 ਤੋਂ ਬਚਾਅ ਸਬੰਧੀ ਜਾਗਰੂਕਤਾ ਵੈਨ ਰਵਾਨਾ

ਪਟਿਆਲਾ, 28 ਨਵੰਬਰ (ਗੁਰਵਿੰਦਰ ਸਿੰਘ ਔਲਖ)- ਕੋਵਿਡ-19 ਤੋਂ ਬਚਾਅ ਸਬੰਧੀ ਜਾਗਰੂਕਤਾ ਅਤੇ ਬਚਾਅ ਲਈ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵਲੋਂ ਬੀਤੇ ਦਿਨੀਂ ਚੰਡੀਗੜ੍ਹ ਤੋਂ ਹਰੀ ਝੰਡੀ ਦੇ ਕੇ ਭੇਜੀ ਕੋਵਿਡ ਜਾਗਰੂਕਤਾ ਵੈਨ ਦਾ ਪਟਿਆਲਾ ਪਹੁੰਚਣ 'ਤੇ ਜ਼ਿਲ੍ਹਾ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਨਾਭਾ, 28 ਨਵੰਬਰ (ਅਮਨਦੀਪ ਸਿੰਘ ਲਵਲੀ)- ਵਿਰਾਸਤੀ ਨਗਰੀ ਨਾਭਾ ਅੰਦਰ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿਚ ਸਥਿਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ...

ਪੂਰੀ ਖ਼ਬਰ »

ਹਾਦਸੇ 'ਚ 1 ਵਿਅਕਤੀ ਜ਼ਖਮੀ

ਨਾਭਾ, 28 ਨਵੰਬਰ (ਕਰਮਜੀਤ ਸਿੰਘ)- ਥਾਣਾ ਸਦਰ ਨਾਭਾ ਵਿਚ ਦਲਬੀਰ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਮਕਾਨ ਨੰਬਰ ਡੀ-3 ਫਤਹਿਗੜ੍ਹ ਸਾਹਿਬ ਦੀ ਸ਼ਿਕਾਇਤ 'ਤੇ ਅਣਪਛਾਤੇ ਕੈਂਟਰ ਨੰਬਰ ਪੀ.ਬੀ. 65 ਐਕਸ 3257 ਦੇ ਚਾਲਕ ਖ਼ਿਲਾਫ਼ ਹਾਦਸਾ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਚਿਤਕਾਰਾ ਯੂਨੀਵਰਸਿਟੀ ਨੇ ਸੈਮੀਕੰਡਕਟਰ ਲੈਬਾਰਟਰੀ ਦੇ ਸਹਿਯੋਗ ਨਾਲ ਕੀਤੀ ਨਵੀਂ ਖੋਜ

ਬਨੂੜ, 28 ਨਵੰਬਰ (ਭੁਪਿੰਦਰ ਸਿੰਘ)- ਚਿਤਕਾਰਾ ਯੂਨੀਵਰਸਿਟੀ ਦੇ ਵੀ.ਐਲ.ਐਸ.ਆਈ. ਸੈਂਟਰ ਫਾਰ ਐਕਸੀਲੈਂਸ ਨੇ ਸੈਮੀ ਕੰਡਕਟਰ ਲੈਬਾਰਟਰੀ ਦੇ ਸਹਿਯੋਗ ਨਾਲ ਘੱਟ ਵੋਲਟੇਜ ਅਤੇ ਘੱਟ ਸ਼ੋਰ ਵਾਲੇ ਨਿਊਰਲ ਐਾਪਲੀਫਾਇਰ ਸਿਲੀਕਾਨ ਚਿਪ ਦੇ ਡਿਜ਼ਾਇਨ ਦਾ ਨਿਰਮਾਣ ਕੀਤਾ ਹੈ | ਇਹ ...

ਪੂਰੀ ਖ਼ਬਰ »

ਦਿੱਲੀ ਅੰਮਿ੍ਤਸਰ ਕੱਟੜਾ ਹਾਈਵੇਅ 'ਤੇ ਕਿਸਾਨੀ ਸੰਘਰਸ਼ ਦਾ ਪਰਛਾਵਾਂ

ਘੱਗਾ, 28 ਨਵੰਬਰ (ਵਿਕਰਮਜੀਤ ਸਿੰਘ ਬਾਜਵਾ)- ਕੇਂਦਰ ਸਰਕਾਰ ਵਲੋਂ ਭਾਰਤ ਮਾਲਾ ਪਰਿਯੋਜਨਾ ਤਹਿਤ ਬਣਾਏ ਜਾ ਰਹੇ ਦਿੱਲੀ ਅੰਮਿ੍ਤਸਰ ਕੱਟੜਾ ਐਕਸਪ੍ਰੈੱਸਵੇਅ ਲਈ ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ 11 ਪਿੰਡਾਂ ਦੀ ਪ੍ਰਸਤਾਵਿਤ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੇ ...

ਪੂਰੀ ਖ਼ਬਰ »

ਦੜਾ ਸੱਟਾ ਲਗਾਉਂਦਾ ਕਾਬੂ

ਪਟਿਆਲਾ, 28 ਨਵੰਬਰ (ਗੁਰਵਿੰਦਰ ਸਿੰਘ ਔਲਖ)- ਥਾਣਾ ਕੋਤਵਾਲੀ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਦੜਾ ਸੱਟਾ ਲਗਾਉਂਦੇ ਨੂੰ ਕਾਬੂ ਕਰਕੇ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਰਜੇਸ਼ ਕੁਮਾਰ ਅਨੁਸਾਰ ਜਦੋਂ ਪੁਲਿਸ ਪਾਰਟੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ - ਹੈਰੀ ਮਾਨ

ਦੇਵੀਗੜ੍ਹ, 28 ਨਵੰਬਰ (ਰਾਜਿੰਦਰ ਸਿੰਘ ਮੌਜੀ)- ਸ੍ਰੀ ਗੁਰੂ ਨਾਨਕ ਦੇਵ ਯੂਥ ਕਲੱਬ ਰੌਸ਼ਨਪੁਰ ਵਲੋਂ ਨੈਸ਼ਨਲ ਸਟਾਈਲ ਕਬੱਡੀ ਨਾਯਰਾ ਸਪੋਰਟਸ ਕਲਚਰਲ ਡਿਵੈਲਪਮੈਂਟ ਟਰੱਸਟ ਦੇ ਸਹਿਯੋਗ ਨਾਲ ਪਹਿਲਾ ਦੋ ਦਿਨਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਦੇ ਮੁੱਖ ...

ਪੂਰੀ ਖ਼ਬਰ »

ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਈਆਂ ਕਮੇਟੀਆਂ ਮੁਲਾਜ਼ਮ ਵਰਗ ਨਾਲ ਧੋਖਾ- ਚਾਹਲ

ਪਟਿਆਲਾ, 28 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਬਿਜਲੀ ਮੁਲਾਜ਼ਮ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਬਿਜਲੀ ਮੁਲਾਜ਼ਮ ਏਕਤਾ ਮੰਚ ਨੇ ਪੰਜਾਬ ਸਰਕਾਰ ਵਲੋਂ ਡੇਲੀਵੇਜ, ਆਊਟ ਸੋਰਸ, ਵਰਕਚਾਰਜ ਅਤੇ ਠੇਕੇਦਾਰੀ ਸਿਸਟਮ ਤਹਿਤ ਕੰਮ ਕਰ ਰਹੇ ਵਰਕਰਾਂ ਅਤੇ ਮੁਲਾਜ਼ਮਾਂ ਨੂੰ ...

ਪੂਰੀ ਖ਼ਬਰ »

ਹਾਦਸੇ 'ਚ ਲੜਕੇ ਦੀ ਮੌਤ

ਪਟਿਆਲਾ, 28 ਨਵੰਬਰ (ਗੁਰਵਿੰਦਰ ਸਿੰਘ ਔਲਖ)- ਸਥਾਨਕ ਬੱਸ ਸਟੈਂਡ ਨੇੜੇ ਬੱਤੀਆਂ ਵਾਲੇ ਚੌਕ ਵਿਖੇ ਇਕ ਸਾਈਕਲ ਸਵਾਰ ਲੜਕੇ ਨੂੰ ਕਿਸੇ ਅਣਪਛਾਤੇ ਵਾਹਨ ਵਲੋਂ ਫੇਟ ਮਾਰਨ ਕਾਰਨ ਉਸ ਦੀ ਮੌਤ ਹੋ ਗਈ | ਥਾਣਾ ਲਾਹੌਰੀ ਗੇਟ ਵਿਖੇ ਬਲਜੀਤ ਸਿੰਘ ਵਾਸੀ ਗੁਰਬਖ਼ਸ਼ ਕਾਲੋਨੀ ...

ਪੂਰੀ ਖ਼ਬਰ »

ਬੱਚਿਆਂ ਨੇ ਨਾਟਕ ਰਾਹੀਂ 'ਸਵੱਛ ਭਾਰਤ ਮਿਸ਼ਨ' ਪ੍ਰਤੀ ਕੀਤਾ ਜਾਗਰੂਕ

ਭਾਦਸੋਂ, 28 ਨਵੰਬਰ (ਪ੍ਰਦੀਪ ਦੰਦਰਾਲਾ)- ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ ਭਾਦਸੋਂ ਦੇ ਵਿਦਿਆਰਥੀਆਂ ਦੁਆਰਾ 'ਸਵੱਛ ਭਾਰਤ ਮਿਸ਼ਨ' ਤਹਿਤ ਜਸ਼ਨਪ੍ਰੀਤ ਕੌਰ ਗਿੱਲ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਖੇਤਰ ਪਟਿਆਲਾ, ਚੁੰਨੀ ਲਾਲ ਪ੍ਰਧਾਨ, ਅਸ਼ਵਨੀ ਕੁਮਾਰ ਨੋਡਲ ...

ਪੂਰੀ ਖ਼ਬਰ »

ਕੌਮੀ ਸੰਪਰਦਾਇਕ ਸਦਭਾਵਨਾ ਤੇ ਭਾਰਤੀ ਸੰਵਿਧਾਨ ਵਿਸ਼ੇ 'ਤੇ ਸੈਮੀਨਾਰ

ਸਮਾਣਾ, 28 ਨਵੰਬਰ (ਪ੍ਰੀਤਮ ਸਿੰਘ ਨਾਗੀ)- ਪਬਲਿਕ ਕਾਲਜ ਅਤੇ ਪਬਲਿਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਦੇ ਰਾਜਨੀਤੀ ਸ਼ਾਸਤਰ ਤੇ ਲੋਕ ਪ੍ਰਕਾਸ਼ਨ ਤੇ ਕਮਿਊਨਿਟੀ ਐਜੂਕੇਸ਼ਨ ਕਲੱਬ ਵਲੋਂ ਕੌਮੀ ਸੰਪਰਦਾਇਕ ਸਦਭਾਵਨਾ ਅਤੇ ਭਾਰਤੀ ਸੰਵਿਧਾਨ ਵਿਸ਼ੇ 'ਤੇ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਅੱਜ 53 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ

ਪਟਿਆਲਾ, 28 ਨਵੰਬਰ (ਗੁਰਵਿੰਦਰ ਸਿੰਘ ਔਲਖ)- ਅੱਜ ਜ਼ਿਲੇ੍ਹ ਵਿਚ 53 ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ | ਸਿਵਲ ਸਰਜਨ ਡਾ: ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ੍ਹ ਵਿਚ ਪ੍ਰਾਪਤ 1595 ਦੇ ਕਰੀਬ ਰਿਪੋਰਟਾਂ ਵਿਚੋਂ 53 ਕੋਵਿਡ ਪਾਜ਼ੀਟਿਵ ਪਾਏ ਗਏ ਹਨ ਜਿਸ ਨਾਲ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲੈ ਜਾਣ ਦੇ ਦੋਸ਼ ਤਹਿਤ 4 ਔਰਤਾਂ ਸਮੇਤ 9 ਪ੍ਰਵਾਸੀ ਮਜ਼ਦੂਰਾਂ 'ਤੇ ਮਾਮਲਾ

ਸਮਾਣਾ, 28 ਨਵੰਬਰ (ਹਰਵਿੰਦਰ ਸਿੰਘ ਟੋਨੀ)- ਸਥਾਨਕ ਇੱਟ-ਭੱਠੇ 'ਤੇ ਕੰਮ ਕਰਦੇ ਇਕ ਪ੍ਰਵਾਸੀ ਮਜ਼ਦੂਰ ਦੀ 10 ਸਾਲਾ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲੈ ਜਾਣ ਦੇ ਦੋਸ਼ ਹੇਠ ਇੱਟ-ਭੱਠੇ 'ਤੇ ਕੰਮ ਕਰਨ ਵਾਲੀਆਂ ਚਾਰ ਔਰਤਾਂ ਸਣੇ 9 ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਸਿਟੀ ਪੁਲਿਸ ...

ਪੂਰੀ ਖ਼ਬਰ »

ਵਿਸ਼ਵ ਯੂਨੀਵਰਸਿਟੀ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੈਕਚਰ

ਫ਼ਤਹਿਗੜ੍ਹ ਸਾਹਿਬ, 28 ਨਵੰਬਰ (ਬਲਜਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵਲੋਂ 'ਚੜਿ੍ਹਆ ਸੋਧਣਿ ਧਰਤਿ ਲੁਕਾਈ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਸ੍ਰੀ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਪ੍ਰਤਾਪ ਕਲੋਨੀ ਤੇ ਦਰਦੀ ਕਲੋਨੀ ਵਿਖੇ ਸਮਾਗਮ ਕੱਲ੍ਹ

ਸਮਾਣਾ, 28 ਨਵੰਬਰ (ਹਰਵਿੰਦਰ ਸਿੰਘ ਟੋਨੀ)- ਗੁਰਦੁਆਰਾ ਸਾਹਿਬ ਪ੍ਰਤਾਪ ਕਲੋਨੀ ਤੇ ਦਰਦੀ ਕਲੋਨੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 30 ਨਵੰਬਰ ਨੂੰ ਕਰਵਾਇਆ ਜਾਵੇਗਾ | ਕਾਰਜਕਾਰੀ ਪ੍ਰਧਾਨ ਕੈਪਟਨ ਲਖਵਿੰਦਰ ਸਿੰਘ ਤੇ ਮੱਲਾ ...

ਪੂਰੀ ਖ਼ਬਰ »

ਸੜਕ ਸੁਰੱਖਿਆ ਤੇ ਔਰਤਾਂ ਦੀ ਸੁਰੱਖਿਆ ਵਿਸ਼ੇ 'ਤੇ ਵੈਬੀਨਾਰ

ਪਟਿਆਲਾ, 28 ਨਵੰਬਰ (ਗੁਰਵਿੰਦਰ ਸਿੰਘ ਔਲਖ)- ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਦੇ ਐਨ.ਐੱਸ.ਐੱਸ. ਯੂਨਿਟ ਵਲੋਂ ਸੜਕ ਸੁਰੱਖਿਆ ਤੇ ਔਰਤਾਂ ਦੀ ਸੁਰੱਖਿਆ ਵਿਸ਼ੇ 'ਤੇ ਵੈਬੀਨਾਰ ਕਰਵਾਇਆ ਗਿਆ | ਵੈਬੀਨਾਰ ਦਾ ਦੌਰਾਨ ਪੁਸ਼ਪਾ ਦੇਵੀ ਇੰਸ. ਅਤੇ ...

ਪੂਰੀ ਖ਼ਬਰ »

ਗੁਰਮਤਿ ਕਾਲਜ ਵਲੋਂ 'ਸ੍ਰੀ ਗੁਰੂ ਨਾਨਕ ਬਾਣੀ ਦਾ ਸਮਾਜਿਕ ਚਿੰਤਨ' ਵਿਸ਼ੇ 'ਤੇ ਅੰਤਰ ਰਾਸ਼ਟਰੀ ਵੈਬੀਨਾਰ

ਪਟਿਆਲਾ, 28 ਨਵੰਬਰ (ਗੁਰਵਿੰਦਰ ਸਿੰਘ ਔਲਖ)- ਗੁਰਮਤਿ ਕਾਲਜ ਵਲੋਂ ਅੱਜ ਅੰਤਰਰਾਸ਼ਟਰੀ ਵੈਬੀਨਾਰ 'ਸ੍ਰੀ ਗੁਰੂ ਨਾਨਕ ਬਾਣੀ ਦਾ ਸਮਾਜਿਕ ਚਿੰਤਨ' ਵਿਸ਼ੇ 'ਤੇ ਹਰਪ੍ਰੀਤ ਸਿੰਘ ਪ੍ਰਧਾਨ ਗੁਰੂ ਨਾਨਕ ਫਾਊਾਡੇਸ਼ਨ ਨਵੀਂ ਦਿੱਲੀ ਦੀ ਰਹਿਨੁਮਾਈ ਵਿਚ ਕਰਵਾਇਆ ਗਿਆ | ...

ਪੂਰੀ ਖ਼ਬਰ »

ਪਿੰਡ ਸਹੌਲੀ 'ਚ ਮਿਲੇ 2 ਬਲੈਕ ਸਪਾਟ, ਟੀਮ ਨੇ ਕੀਤਾ ਦੌਰਾ

ਭਾਦਸੋਂ, 28 ਨਵੰਬਰ (ਗੁਰਬਖਸ਼ ਸਿੰਘ ਵੜੈਚ)- ਪਟਿਆਲਾ ਜ਼ਿਲ੍ਹੇ 'ਚ ਵੱਧ ਸੜਕ ਹਾਦਸੇ ਹੋਣ ਵਾਲੇ 55 ਬਲੈਕ ਸਪਾਟ ਲੱਭੇ ਗਏ ਹਨ ਜਿਨ੍ਹਾਂ 'ਚ ਥਾਣਾ ਭਾਦਸੋਂ ਅਧੀਨ ਦੋ ਬਲੈਕ ਸਪਾਟ ਪਿੰਡ ਸਹੌਲੀ ਦੇ ਚਹਿਲ ਪਾਏ ਗਏ ਹਨ | ਇਨ੍ਹਾਂ ਬਲੈਕ ਸਪਾਟਾਂ ਦੇ ਸੜਕ ਹਾਦਸੇ ਘਟਾਉਣ ਲਈ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਦੇ ਪ੍ਰਧਾਨ ਬਣਨ 'ਤੇ ਕਮੇਟੀ ਹੋਰ ਵੀ ਮਜ਼ਬੂਤ ਹੋਵੇਗੀ-ਸ਼ਰਨਜੀਤ ਸਿੰਘ

ਗੁਹਲਾ ਚੀਕਾ, 28 ਨਵੰਬਰ (ਓ.ਪੀ ਸੈਣੀ)-ਬੀਬੀ ਜਗੀਰ ਕੌਰ ਦੇ ਸ਼ੋ੍ਰਮਣੀ ਕਮੇਟੀ ਦਾ ਪ੍ਰਧਾਨ ਬਣਨ 'ਤੇ ਹਰਿਆਣਾ ਦੇ ਸਿੱਖਾਂ ਨੇ ਵਧਾਈ ਦਿੰਦਿਆਂ ਖ਼ੁਸ਼ੀ ਦਾ ਇਜ਼ਹਾਰ ਕੀਤਾ | ਵਧਾਈ ਦਿੰਦਿਆਂ ਸ਼ੋ੍ਰਮਣੀ ਅਕਾਲੀ ਦਲ ਹਰਿਆਣਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੌਖਾ ਨੇ ਕਿਹਾ ...

ਪੂਰੀ ਖ਼ਬਰ »

ਭਾਜਪਾ ਦੀ ਰਾਜ ਤੇ ਕੇਂਦਰ ਸਰਕਾਰ ਨੇ ਮੁਗ਼ਲ ਰਾਜ ਦੇ ਇਤਿਹਾਸ ਨੂੰ ਮਾਤ ਪਾਈ : ਹਰਪਾਲਪੁਰ

ਪਟਿਆਲਾ, 28 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)- ਲੰਮੇ ਸਮੇਂ ਤੋਂ ਚਲ ਰਹੇ ਕਿਸਾਨ ਸੰਘਰਸ਼ ਨੂੰ ਦਿੱਲੀ ਜਾਣ ਸਮੇਂ ਭਾਜਪਾ ਦੀ ਹਰਿਆਣਾ ਰਾਜ ਤੇ ਕੇਂਦਰ ਸਰਕਾਰ ਨੇ ਜੋ ਔਕੜਾਂ ਡਾਹੀਆਂ ਹਨ, ਉਨ੍ਹਾਂ ਨੇ ਇਤਿਹਾਸ ਨੂੰ ਦੁਹਰਾਉਂਦਿਆਂ ਮੁਗ਼ਲ ਸਾਮਰਾਜ ਦੇ ਅੱਤਿਆਚਾਰ ਨੂੰ ...

ਪੂਰੀ ਖ਼ਬਰ »

ਮਾਪੇ ਅਧਿਆਪਕ ਮਿਲਣੀ ਸਮਾਰੋਹ ਕਰਵਾਇਆ

ਭਾਦਸੋਂ, 28 ਨਵੰਬਰ (ਪ੍ਰਦੀਪ ਦੰਦਰਾਲਾ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ਤਹਿਤ ਬਲਾਕ ਭਾਦਸੋਂ ਦੇ ਸ.ਸ.ਸ. ਸਕੂਲ ਟੌਹੜਾ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਮਾਪਿਆਂ ਵਲੋਂ ਮਿਲਣੀ ਸਮਾਰੋਹ ਵਿਚ ਸਹਿਯੋਗ ਦਿੱਤਾ ਗਿਆ | ਇਸ ਮੌਕੇ ਅਧਿਆਪਕਾਂ ਅਤੇ ਮਾਪਿਆਂ ਵਲੋਂ ਬੱਚਿਆਂ ਦੀ ਪੜ੍ਹਾਈ ਤੇ ਸਕੂਲ ਦੀ ਬਿਹਤਰੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਕਿਰਨਦੀਪ ਕੌਰ ਵਲੋਂ 8ਵੀਂ ਜਮਾਤ ਦੀ ਵਿਦਿਆਰਥਣ ਸੂਖਮ ਦਾ ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਸਾਇੰਸ ਪ੍ਰਦਰਸ਼ਨੀ ਵਿਚ ਪਹਿਲਾ ਸਥਾਨ ਹਾਸਲ ਕਰਨ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਰਾਜਵੰਤ ਕੌਰ ਸਾਇੰਸ ਅਧਿਆਪਕਾਂ ਤੋਂ ਇਲਾਵਾ ਸਮੂਹ ਸਟਾਫ਼, ਵਿਦਿਆਰਥੀ ਅਤੇ ਮਾਪੇ ਸ਼ਾਮਿਲ ਸਨ |

ਖ਼ਬਰ ਸ਼ੇਅਰ ਕਰੋ

 

ਦਿੱਲੀ ਸਰਕਾਰ ਦੇ ਕਿਸਾਨ ਹਿਤ ਫ਼ੈਸਲੇ ਅੱਗੇ ਵਿਰੋਧੀਆਂ ਦੀ ਬੋਲਤੀ ਬੰਦ- ਗੋਗੀਆ

ਪਟਿਆਲਾ, 28 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)- ਦਿੱਲੀ ਦੀ ਆਪ ਸਰਕਾਰ ਵਲੋਂ ਸੰਘਰਸ਼ੀ ਕਿਸਾਨਾਂ ਦੇ ਹੱਕ ਵਿਚ ਲਏ ਗਏ ਫ਼ੈਸਲਿਆਂ ਤੋਂ ਪੰਜਾਬ ਦੇ ਆਪ ਆਗੂ ਬਾਗੋ ਬਾਗ਼ ਹਨ | ਅੱਜ ਇੱਥੇ ਆਪਣੇ ਦਫ਼ਤਰ ਵਿਖੇ ਆਮ ਆਦਮੀ ਪਾਰਟੀ ਜ਼ਿਲ੍ਹਾ ਪਟਿਆਲਾ ਦੇ ਸਾਬਕਾ ਕਨਵੀਨਰ ਕੁੰਦਨ ...

ਪੂਰੀ ਖ਼ਬਰ »

ਬਲਾਕ ਪੱਧਰੀ ਮੁਕਾਬਲਿਆਂ 'ਚ ਕੋਟਲਾ ਬਜਵਾੜਾ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਫ਼ਤਹਿਗੜ੍ਹ ਸਾਹਿਬ, 28 ਨਵੰਬਰ (ਰਾਜਿੰਦਰ ਸਿੰਘ)- ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਹੋਏ ਬਲਾਕ ਪੱਧਰੀ ਪੀ.ਪੀ.ਟੀ. ਆਨਲਾਈਨ ਮੁਕਾਬਲਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ ਦੀਆਂ 2 ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਨੰੂ ਐਸ.ਜੀ.ਪੀ.ਸੀ. ਦੀ ਪ੍ਰਧਾਨ ਤੇ ਸਤਵਿੰਦਰ ਸਿੰਘ ਟੌਹੜਾ ਨੰੂ ਮੈਂਬਰ ਬਣਨ 'ਤੇ ਵਧਾਈ

ਫ਼ਤਹਿਗੜ੍ਹ ਸਾਹਿਬ, 28 ਨਵੰਬਰ (ਰਾਜਿੰਦਰ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਬੀਬੀ ਜਗੀਰ ਕੌਰ ਅਤੇ 11 ਮੈਂਬਰੀ ਅੰਤਿੰ੍ਰਗ ਕਮੇਟੀ ਦੇ ਸਤਵਿੰਦਰ ਸਿੰਘ ਟੌਹੜਾ ਨੰੂ ਮੈਂਬਰ ਬਣਾਏ ਜਾਣ 'ਤੇ ਸਮਾਜ ਸੇਵੀ ਡਾ. ਅਵਤਾਰ ਸਿੰਘ, ...

ਪੂਰੀ ਖ਼ਬਰ »

ਦੇਸ਼ ਭਗਤ ਯੂਨੀਵਰਸਿਟੀ 'ਚ 71ਵਾਂ ਸੰਵਿਧਾਨ ਦਿਵਸ ਮਨਾਇਆ

ਮੰਡੀ ਗੋਬਿੰਦਗੜ੍ਹ, 28 ਨਵੰਬਰ (ਬਲਜਿੰਦਰ ਸਿੰਘ)— ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ 71ਵਾਂ ਸੰਵਿਧਾਨ ਦਿਵਸ ਮਨਾਇਆ ਗਿਆ¢ ਇਸ ਮੌਕੇ ਯੂਨੀਵਰਸਿਟੀ ਦੇ ਸਕੂਲ ਆਫ਼ ਲੀਗਲ ਸਟੱਡੀਜ਼ ਵਲੋਂ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਦੌਰਾਨ ...

ਪੂਰੀ ਖ਼ਬਰ »

ਦੇਸ਼ ਭਗਤ ਯੂਨੀਵਰਸਿਟੀ 'ਚ 71ਵਾਂ ਸੰਵਿਧਾਨ ਦਿਵਸ ਮਨਾਇਆ

ਮੰਡੀ ਗੋਬਿੰਦਗੜ੍ਹ, 28 ਨਵੰਬਰ (ਬਲਜਿੰਦਰ ਸਿੰਘ)— ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ 71ਵਾਂ ਸੰਵਿਧਾਨ ਦਿਵਸ ਮਨਾਇਆ ਗਿਆ¢ ਇਸ ਮੌਕੇ ਯੂਨੀਵਰਸਿਟੀ ਦੇ ਸਕੂਲ ਆਫ਼ ਲੀਗਲ ਸਟੱਡੀਜ਼ ਵਲੋਂ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਦੌਰਾਨ ...

ਪੂਰੀ ਖ਼ਬਰ »

ਰੇਲ ਗੱਡੀਆਂ ਚੱਲਣ ਨਾਲ ਵਿਦਿਆਰਥੀਆਂ ਦੇ ਚਿਹਰੇ ਖਿੜੇ

ਫ਼ਤਹਿਗੜ੍ਹ ਸਾਹਿਬ, 28 ਨਵੰਬਰ (ਬਲਜਿੰਦਰ ਸਿੰਘ)- ਕਿਸਾਨਾਂ ਵਲੋਂ ਕਰੀਬ 2 ਮਹੀਨੇ ਤੱਕ ਰੇਲਵੇ ਟਰੈਕਾਂ ਉੱਤੇ ਰੇਲ ਗੱਡੀਆਂ ਦੀ ਆਵਾਜਾਈ ਬੰਦ ਰੱਖੇ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਤੇ ਕਿਸਾਨਾਂ ਵਲੋਂ ਲੋਕਾਂ ਦੀਆਂ ...

ਪੂਰੀ ਖ਼ਬਰ »

ਬਲਾਕ ਅਮਲੋਹ ਤੋਂ ਕਿਸਾਨ ਟਰਾਲੀਆਂ ਭਰ ਕੇ ਦਿੱਲੀ ਹੋਏ ਰਵਾਨਾ- ਸਰਪੰਚ ਦੀਸਾ

ਅਮਲੋਹ, 28 ਨਵੰਬਰ (ਰਿਸ਼ੂ ਗੋਇਲ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਕੇਂਦਰ ਖ਼ਿਲਾਫ਼ ਦਿੱਲੀ ਜਾ ਕੇ ਵੱਡੇ ਪੱਧਰ 'ਤੇ ਕਿਸਾਨ ਅੰਦੋਲਨ ਕੀਤਾ ਜਾ ਰਿਹਾ ਹੈ ਜਿਸ ਵਿਚ ਸ਼ਾਮਿਲ ਹੋਣ ਲਈ ਅੱਜ ਬਲਾਕ ਅਮਲੋਹ ...

ਪੂਰੀ ਖ਼ਬਰ »

ਬਸੀ ਪਠਾਣਾਂ 'ਚ ਨਗਰ ਕੀਰਤਨ ਦਾ ਵਿਧਾਇਕ ਜੀ.ਪੀ. ਵਲੋਂ ਨਿੱਘਾ ਸਵਾਗਤ

ਬਸੀ ਪਠਾਣਾਂ, 28 ਨਵੰਬਰ (ਗ.ਸ. ਰੁਪਾਲ, ਐਚ.ਐਸ. ਗੌਤਮ)- ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਸੀ ਪਠਾਣਾਂ ਵਿਖੇ ਪੁਰਾਤਨ ਸ੍ਰੀ ਗੁਰੂ ਸਿੰਘ ਸਭਾ ਤੋਂ ਸਜਾਏ ਗਏ ਨਗਰ ਕੀਰਤਨ ਨੂੰ ਰੰਘਰੇਟਾ ਦਲ ਪੰਜਾਬ ਦੇ ਮੀਤ ਪ੍ਰਧਾਨ ਪ੍ਰੇਮ ਸਿੰਘ ਖਾਬੜਾ ਨੇ ...

ਪੂਰੀ ਖ਼ਬਰ »

ਵਿਧਾਇਕ ਨਾਗਰਾ ਨੇ ਇਲਾਕੇ ਦੇ ਪਿੰਡਾਂ ਨੂੰ ਰੋਲ ਮਾਡਲ ਪਿੰਡ ਬਣਾਇਆ- ਜੱਲ੍ਹਾ

ਫ਼ਤਹਿਗੜ੍ਹ ਸਾਹਿਬ, 28 ਨਵੰਬਰ (ਮਨਪ੍ਰੀਤ ਸਿੰਘ)- ਸੀਨੀਅਰ ਕਾਂਗਰਸੀ ਆਗੂ ਤੇ ਸਰਪੰਚ ਦਵਿੰਦਰ ਸਿੰਘ ਜੱਲ੍ਹਾ ਨੇ ਅੱਜ ਬਲਾਕ ਸੰਮਤੀ ਜ਼ੋਨ ਦੇ ਪਿੰਡਾਂ ਸੌਾਢਾ, ਭਮਾਰਸੀ ਜ਼ੇਰ, ਭਮਾਰਸੀ ਬੁਲੰਦ, ਬੀੜ ਭਮਾਰਸੀ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਤੇ ...

ਪੂਰੀ ਖ਼ਬਰ »

ਡਾ: ਬਲਜਿੰਦਰ ਸਿੰਘ ਸੋਢੀ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਸਰਕਲ ਪ੍ਰਧਾਨ ਨਿਯੁਕਤ

ਫ਼ਤਹਿਗੜ੍ਹ ਸਾਹਿਬ, 28 ਨਵੰਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਬਣਾਉਣ ਦੇ ਮੰਤਵ ਨਾਲ ਕੀਤੀਆਂ ਜਾ ਰਹੀਆਂ ਨਵੀਆਂ ਨਿਯੁਕਤੀਆਂ ਦੀ ਲੜੀ ਤਹਿਤ ਅੱਜ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਦੀਦਾਰ ਸਿੰਘ ...

ਪੂਰੀ ਖ਼ਬਰ »

ਆਨਲਾਈਨ ਵਿਗਿਆਨ ਪ੍ਰਦਰਸ਼ਨੀ ਮੁਕਾਬਲੇ 'ਚ ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ

ਭੜੀ, 28 ਨਵੰਬਰ (ਭਰਪੂਰ ਸਿੰਘ ਹਵਾਰਾ)- ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈ ਗਈ ਆਨਲਾਈਨ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਭੜੀ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਜ਼ਿਲ੍ਹਾ ਫ਼ਤਹਿਗੜ੍ਹ ...

ਪੂਰੀ ਖ਼ਬਰ »

ਪਿੰਡ ਭਮਾਰਸੀ ਬੁਲੰਦ ਵਿਖੇ ਕੋਰੋਨਾ ਜਾਂਚ ਲਈ ਨਮੂਨੇ ਲਏ

ਜਖਵਾਲੀ, 28 ਨਵੰਬਰ (ਨਿਰਭੈ ਸਿੰਘ)- ਸਿਹਤ ਵਿਭਾਗ ਵਲੋਂ ਅੱਜ ਡਾ. ਰਮਿੰਦਰ ਕੌਰ ਸੀਨੀਅਰ ਮੈਡੀਕਲ ਅਫ਼ਸਰ ਕਮਿਊਨਿਟੀ ਹੈਲਥ ਸੈਂਟਰ ਚਨਾਰਥਲ ਕਲਾਂ ਦੀ ਅਗਵਾਈ ਹੇਠ ਪਿੰਡ ਭਮਾਰਸੀ ਬੁਲੰਦ ਵਿਖੇ ਕੋਰੋਨਾ ਜਾਂਚ ਕਰਨ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ, ਆਂਗਣਵਾੜੀ ...

ਪੂਰੀ ਖ਼ਬਰ »

ਕੇਂਦਰ ਦੀਆਂ ਮਾੜੀਆਂ ਨੀਤੀਆਂ ਕਾਰਨ ਖੇਤੀ ਧੰਦਾ ਉੱਜੜ ਗਿਆ ਤਾਂ ਹਰ ਵਰਗ ਪ੍ਰਭਾਵਿਤ ਹੋਵੇਗਾ- ਭੁੱਟਾ

ਫ਼ਤਹਿਗੜ੍ਹ ਸਾਹਿਬ, 28 ਨਵੰਬਰ (ਬਲਜਿੰਦਰ ਸਿੰਘ)— ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਉਹ ਇਕ ਕਿਸਾਨ ਹੋਣ ਦੇ ਨਾਤੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸਮੁੱਚੀ ਕਿਸਾਨ ਜਥੇਬੰਦੀਆਂ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਦੇ ਪਹਿਲੇ ਦਿਨ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣੇ ਵਾਲਿਆਂ ਨੇ ਲਵਾਈ ਹਾਜ਼ਰੀ

ਮੰਡੀ ਗੋਬਿੰਦਗੜ੍ਹ, 28 ਨਵੰਬਰ (ਬਲਜਿੰਦਰ ਸਿੰਘ, ਮੁਕੇਸ਼ ਘਈ)- ਧੰਨ-ਧੰਨ ਬਾਬਾ ਬੁੱਢਾ ਜੀ ਸੇਵਾ ਦਲ ਮੰਡੀ ਗੋਬਿੰਦਗੜ੍ਹ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਥਾਨਕ ਮੁਹੱਲਾ ਗੁਰੂ ਕੀ ਨਗਰੀ ਸਥਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 6 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ

ਫ਼ਤਹਿਗੜ੍ਹ ਸਾਹਿਬ, 28 ਨਵੰਬਰ (ਬਲਜਿੰਦਰ ਸਿੰਘ)- ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਅੱਜ ਨਵੇਂ 6 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਪੀੜਤਾਂ ਦੀ ਗਿਣਤੀ 2325 ਹੋ ਗਈ ਹੈ | ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX