ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਇਸਤੰਬੁਲ (ਮੁਢਲਾ ਨਾਂਅ ਕੌਂਸਟੈਂਟੀਨੋਪੋਲ) ਨੂੰ ਇਹ ਮਾਣ ਹਾਸਲ ਹੈ ਕਿ ਇਹ ਸੰਸਾਰ ਦਾ ਵਾਹਿਦ ਸ਼ਹਿਰ ਹੈ ਜੋ ਦੋ ਮਹਾਂਦੀਪਾਂ, ਏਸ਼ੀਆ ਅਤੇ ਯੂਰਪ ਵਿਚ ਫੈਲਿਆ ਹੋਇਆ ਹੈ। ਇਸ ਦਾ ਨੀਂਹ ਪੱਥਰ 11 ਮਈ ਸੰਨ 330 ਈਸਵੀ ਵਿਚ ਬਾਈਜ਼ਨਟਾਈਨ ਸਾਮਰਾਜ ਦੇ ਪ੍ਰਸਿੱਧ ਸਮਰਾਟ ਕੌਨਸਟੈਂਟੀਨ ਮਹਾਨ ਨੇ ਰੱਖਿਆ ਸੀ। ਸਿਲਕ ਰੋਡ 'ਤੇ ਪੈਂਦਾ ਹੋਣ ਕਾਰਨ ਬਾਈਜ਼ਨਟਾਈਨ ਸਾਮਰਾਜ ਦੀ ਰਾਜਧਾਨੀ ਇਹ ਸ਼ਹਿਰ 14 ਸਦੀਆਂ ਤੱਕ ਯੂਰਪ ਦਾ ਸਭ ਤੋਂ ਵੱਧ ਆਬਾਦੀ ਵਾਲਾ ਖੁਸ਼ਹਾਲ ਸ਼ਹਿਰ ਰਿਹਾ। ਸੰਨ 1453 ਵਿਚ ਤੁਰਕੀ ਦੇ ਸੁਲਤਾਨ ਮਹਿਮੂਦ ਦੂਸਰੇ ਨੇ ਇਸ 'ਤੇ ਕਬਜ਼ਾ ਜਮਾ ਲਿਆ ਤੇ ਇਸ ਦਾ ਨਾਂਅ ਬਦਲ ਕੇ ਇਸਤੰਬੋਲ ਕਰ ਦਿੱਤਾ।
ਇਸ ਵੇਲੇ ਇਸ ਦੀ ਆਬਾਦੀ ਇਕ ਕਰੋੜ ਸੱਠ ਲੱਖ ਹੈ ਤੇ ਇਹ 2576 ਵਰਗ ਕਿ.ਮੀ. ਵਿਚ ਫੈਲਿਆ ਹੋਇਆ ਹੈ। ਇਸ ਦੇ ਇਕ ਪਾਸੇ ਕਾਲਾ ਸਾਗਰ ਹੈ ਤੇ ਦੂਸਰੇ ਪਾਸੇ ਭੂ-ਮੱਧ ਸਾਗਰ। ਬਾਸਫੋਰਸ ਦੀ 300 ਮੀਟਰ ਚੌੜੀ ਖਾੜੀ ਇਸ ਦੇ ਯੂਰਪੀਨ ਅਤੇ ਏਸ਼ੀਅਨ ਹਿੱਸੇ ਨੂੰ ਦੋ ਭਾਗਾਂ ਵਿਚ ਵੰਡਦੀ ਹੈ। ਇਸ ਦੀ ਖੂਬਸੂਰਤੀ ਨੂੰ ਵੇਖਣ ਵਾਸਤੇ ਹਰ ਸਾਲ ਦੋ ਕਰੋੜ ਤੋਂ ਵੱਧ ਸੈਲਾਨੀ ਆਉਂਦੇ ਹਨ। ਇਸਤੰਬੋਲ ਵਿਚ ਸੈਂਕੜੇ ਹੀ ਵਿਸ਼ਵ ਪ੍ਰਸਿੱਧ ਵੇਖਣਯੋਗ ਸਮਾਰਕ ਹਨ ਪਰ ਹੇਠ ਲਿਖੇ ਸਮਾਰਕ ਸਭ ਤੋਂ ਵੱਧ ਪ੍ਰਸਿੱਧ ਹਨ।
ਹੇਗੀਆ ਸੋਫੀਆ ਅਜਾਇਬਘਰ-ਇਸਾਈ ਧਰਮ ਫਲਸਤੀਨ ਤੋਂ ਬਾਅਦ ਸਭ ਤੋਂ ਪਹਿਲਾਂ ਬਾਈਜ਼ਨਟਾਈਨ ਵਿਚ ਫੈਲਿਆ ਤੇ ਫਿਰ ਯੂਰਪ ਅਤੇ ਸਾਰੇ ਸੰਸਾਰ ਵਿਚ ਪਹੁੰਚ ਗਿਆ। ਬਾਈਜ਼ਨਟਾਈਨ ਸਮਰਾਟ ਕੌਨਸਟੈਂਟੀਨ ਇਸਾਈ ਬਣਨ ਵਾਲਾ ਸੰਸਾਰ ਦਾ ਪਹਿਲਾ ਰਾਜਾ ਸੀ। ਉਸ ਨੇ ਹੇਗੀਆ ਸੋਫੀਆ ਚਰਚ ਦੀ ਉਸਾਰੀ 15 ਫਰਵਰੀ ਸੰਨ 360 ਈਸਵੀ ਵਿਚ ਸ਼ੁਰੂ ਕਰਵਾਈ ਜੋ ਸੰਨ 537 ਵਿਚ 230 ਸਾਲ ਬਾਅਦ ਸਮਰਾਟ ਜਸਟੀਨੀਅਨ ਦੇ ਰਾਜ ਦੌਰਾਨ ਮੁਕੰਮਲ ਹੋਈ। ਸ਼ੁਰੂ ਵਿਚ ਇਹ ਛੋਟੀ ਜਿਹੀ ਚਰਚ ਸੀ ਪਰ ਆਉਣ ਵਾਲੇ ਸਾਲਾਂ ਵਿਚ ਇਸ ਦਾ ਐਨਾ ਵਿਸਤਾਰ ਕੀਤਾ ਗਿਆ ਕਿ ਇਹ ਇਸਾਈ ਧਰਮ ਦਾ ਕੇਂਦਰ ਬਿੰਦੂ ਬਣ ਗਈ। ਮੁੱਖ ਚਰਚ ਦੀ ਲੰਬਾਈ 82 ਮੀਟਰ, ਚੌੜਾਈ 73 ਮੀਟਰ ਅਤੇ ਉਚਾਈ 55 ਮੀਟਰ ਹੈ। ਇਸ ਦੀ ਸਾਰੀ ਉਸਾਰੀ ਸਫੈਦ ਐਸ਼ਲਰ ਪੱਥਰ ਨਾਲ ਕੀਤੀ ਗਈ ਹੈ। ਇਸਤੰਬੋਲ ਦੀ ਜਿੱਤ ਤੋਂ ਬਾਅਦ ਸੰਨ 1453 ਵਿਚ ਸੁਲਤਾਨ ਮਹਿਮੂਦ ਨੇ ਇਸ ਨੂੰ ਮਸਜਿਦ ਵਿਚ ਤਬਦੀਲ ਕਰ ਦਿੱਤਾ। 1923 ਦੌਰਾਨ ਤੁਰਕੀ ਵਿਚ ਰਾਜਪਲਟਾ ਹੋ ਗਿਆ ਤੇ ਰਾਜਸ਼ਾਹੀ ਨੂੰ ਹਟਾ ਕੇ ਲੋਕਤੰਤਰੀ ਸਰਕਾਰ ਹੋਂਦ ਵਿਚ ਆ ਗਈ। ਪਹਿਲੇ ਪ੍ਰਧਾਨ ਮੰਤਰੀ ਕਮਾਲ ਅਤਾਤੁਰਕ ਨੇ 1 ਫਰਵਰੀ 1935 ਵਿਚ ਇਸ ਨੂੰ ਅਜਾਇਬਘਰ ਵਿਚ ਤਬਦੀਲ ਕਰ ਦਿੱਤਾ। ਹੁਣ ਇਸ ਨੂੰ ਹਰ ਸਾਲ 40 ਲੱਖ ਤੋਂ ਵੱਧ ਸੈਲਾਨੀ ਵੇਖਣ ਲਈ ਆਉਂਦੇ ਹਨ। ਇਸ ਦੇ ਵਿਸ਼ਾਲ ਗੁੰਬਦ ਅਤੇ ਸ਼ਾਨਦਾਰ ਮੀਨਾਰ ਹਨ। ਇਸ ਦੇ ਅੰਦਰ ਅਤੇ ਬਾਹਰ ਇਸਾਈ ਅਤੇ ਮੁਸਲਿਮ ਧਰਮ ਨਾਲ ਸਬੰਧਿਤ ਲਾਮਿਸਾਲ ਚਿੱਤਰਕਾਰੀ, ਬੁੱਤ-ਤਰਾਸ਼ੀ ਅਤੇ ਮੀਨਾਕਾਰੀ ਕੀਤੀ ਗਈ ਹੈ। 1985 ਵਿਚ ਇਸ ਨੂੰ ਯੂਨੈਸਕੋ ਵਲੋਂ ਵਰਲਡ ਹੈਰੀਟੇਜ ਸਾਈਟ ਘੋਸ਼ਿਤ ਕੀਤਾ ਗਿਆ ਸੀ।
ਤੋਪਕਾਪੀ ਪੈਲੇਸ-ਤੋਪਕਾਪੀ ਪੈਲੇਸ ਦੀ ਉਸਾਰੀ ਸੁਲਤਾਨ ਮਹਿਮੂਦ ਦੂਸਰੇ ਨੇ ਤੁਰਕੀ ਦੇ ਸੁਲਤਾਨਾਂ ਦੀ ਸਰਕਾਰੀ ਰਿਹਾਇਸ਼ ਅਤੇ ਦਫਤਰ ਵਜੋਂ ਸੰਨ 1478 ਵਿਚ ਕਰਵਾਈ ਸੀ ਤੇ ਇਹ ਇਸਤੰਬੋਲ ਦੇ ਫਤਿਹ ਜ਼ਿਲ੍ਹੇ ਵਿਚ ਸਥਿਤ ਹੈ। ਇਸ ਦਾ ਕੁੱਲ ਖੇਤਰਫਲ ਕਰੀਬ ਸੱਤ ਲੱਖ ਵਰਗ ਮੀਟਰ ਹੈ। ਵੱਖ-ਵੱਖ ਸੁਲਤਾਨਾਂ ਦੁਆਰਾ ਇਸ ਦਾ ਵਿਸਥਾਰ ਸੰਨ 1665 ਤੱਕ ਜਾਰੀ ਰਿਹਾ। ਇਸ ਦੇ ਚਾਰ ਮੁੱਖ ਹਿੱਸੇ ਅਤੇ ਕੁਝ ਛੋਟੀਆਂ ਇਮਾਰਤਾਂ ਹਨ। ਸੁਲਤਾਨ ਦੇ ਹਰਮ ਦੀ ਇਮਾਰਤ ਸਭ ਤੋਂ ਸ਼ਾਨਦਾਰ ਹੈ। ਸੰਨ 1856 ਤੱਕ ਇਹ ਸੁਲਤਾਨਾਂ ਦੀ ਸਰਕਾਰੀ ਰਿਹਾਇਸ਼ ਬਣਿਆ ਰਿਹਾ ਜਦ ਤੱਕ ਸੁਲਤਾਨ ਅਬਦੁਲ ਮਾਜਿਦ ਨੇ ਆਪਣੀ ਰਿਹਾਇਸ਼ ਨਵੇਂ ਬਣੇ ਡੋਮਬੈਸ਼ ਮਹਿਲ ਵਿਚ ਨਾ ਤਬਦੀਲ ਕਰ ਲਈ। 1924 ਵਿਚ ਤੋਪਕਾਈ ਪੈਲੇਸ ਨੂੰ ਵੀ ਅਜਾਇਬਘਰ ਵਿਚ ਤਬਦੀਲ ਕਰ ਦਿੱਤਾ ਗਿਆ। ਇਸ ਪੈਲੇਸ ਵਿਚ ਸੈਂਕੜੇ ਬੈੱਡਰੂਮ, ਦਫਤਰ ਅਤੇ ਇਕ ਮੁੱਖ ਦਰਬਾਰ ਹਾਲ ਹੈ। ਆਟੋਮਾਨ ਕਾਲ ਦੇ ਸ਼ਾਹੀ ਕੱਪੜੇ, ਹਥਿਆਰ, ਜਿਰ੍ਹਾ ਬਖਤਰ, ਇਤਿਹਾਸਕ ਦਸਤਾਵੇਜ਼, ਧਾਰਮਿਕ ਪੋਥੀਆਂ ਸਮੇਤ ਸੰਸਾਰ ਪ੍ਰਸਿੱਧ ਸਪੂਨਮੇਕਰ ਹੀਰਾ ਅਤੇ ਤੋਪਕਾਈ ਖੰਜਰ ਇਥੇ ਪ੍ਰਦਰਸ਼ਿਤ ਹਨ। ਇਹ ਵੀ ਯੂਨੈਸਕੋ ਦੀ ਵਰਲਡ ਹੈਰੀਟੇਜ਼ ਸਾਈਟ ਹੈ।
ਨੀਲੀ ਮਸਜਿਦ (ਸੁਲਤਾਨ ਅਹਿਮਦ ਮਸਜਿਦ)-ਇਸ ਮਸਜਿਦ ਦੀ ਉਸਾਰੀ 1616 ਈਸਵੀ ਵਿਚ ਸੁਲਤਾਨ ਅਹਿਮਦ ਵਲੋਂ ਕਰਵਾਈ ਗਈ ਸੀ। ਹਰ ਰੋਜ਼ ਨਮਾਜ਼ ਅਦਾ ਕਰਨ ਵਾਲੇ ਮੋਮਨਾਂ ਤੋਂ ਇਲਾਵਾ ਹਜ਼ਾਰਾਂ ਟੂਰਿਸਟ ਇਸ ਨੂੰ ਵੇਖਣ ਲਈ ਆਉਂਦੇ ਹਨ। ਇਸ ਦੇ ਅੰਦਰ ਸੁਲਤਾਨ ਅਹਿਮਦ ਦੀ ਕਬਰ, ਇਕ ਮਦਰੱਸਾ ਅਤੇ ਦੇਸੀ ਦਵਾਖਾਨਾ ਚੱਲ ਰਿਹਾ ਹੈ। ਮਸਜਿਦ ਦੇ ਗੁੰਬਦਾਂ 'ਤੇ ਨੀਲੀਆਂ ਟਾਈਲਾਂ ਲੱਗੀਆਂ ਹੋਣ ਕਾਰਨ ਇਸ ਨੂੰ ਨੀਲੀ ਮਸਜਿਦ ਕਿਹਾ ਜਾਂਦਾ ਹੈ। ਇਸ ਦੇ 13 ਗੁੰਬਦ, 6 ਮੀਨਾਰ, ਸੈਂਕੜੇ ਪਿੱਲਰ ਅਤੇ 300 ਵੱਡੀਆਂ ਖਿੜਕੀਆਂ ਹਨ ਤੇ ਇਹ ਹੇਗੀਆ ਸੋਫੀਆ ਦੇ ਨਜ਼ਦੀਕ ਸਥਿਤ ਹੈ। ਇਸ ਦੀ ਭਵਨ ਨਿਰਮਾਣ ਕਲਾ 'ਤੇ ਹੇਗੀਆ ਸੋਫੀਆ ਦਾ ਪ੍ਰਭਾਵ ਸਪਸ਼ਟ ਵੇਖਣ ਨੂੰ ਮਿਲਦਾ ਹੈ। ਇਸ ਮਸਜਿਦ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਸਿਰਫ ਸੁਲਤਾਨ ਨੂੰ ਘੋੜੇ 'ਤੇ ਚੜ੍ਹ ਕੇ ਦਾਖਲ ਹੋਣ ਦੀ ਇਜਾਜ਼ਤ ਸੀ। ਇਸ ਮਸਜਿਦ ਦਾ ਨਿਰਮਾਣ ਇਸ ਢੰਗ ਨਾਲ ਕੀਤਾ ਗਿਆ ਹੈ ਕਿ ਸਾਰੇ ਨਮਾਜ਼ੀ ਇਮਾਮ ਨੂੰ ਹਰ ਕੋਨੇ ਤੋਂ ਵੇਖ ਅਤੇ ਸੁਣ ਸਕਦੇ ਹਨ। 2020 ਵਿਚ ਇਸ ਦੀ ਵੱਡੇ ਪੱਧਰ 'ਤੇ ਮੁਰੰਮਤ ਕੀਤੀ ਗਈ ਹੈ।
ਗਰੈਂਡ ਬਜ਼ਾਰ-ਗਰੈਂਡ ਬਾਜ਼ਾਰ ਸੰਸਾਰ ਦਾ ਸਭ ਤੋਂ ਵੱਡਾ ਢਕਿਆ ਹੋਇਆ ਬਾਜ਼ਾਰ ਹੈ। 30700 ਵਰਗ ਮੀਟਰ ਵਿਚ ਫੈਲੇ ਇਸ ਬਾਜ਼ਾਰ ਦੀਆਂ 61 ਗਲੀਆਂ ਅਤੇ 4000 ਦੁਕਾਨਾਂ ਪੱਥਰ ਦੀ ਮੇਹਰਾਬਦਾਰ ਛੱਤ ਨਾਲ ਢਕੀਆਂ ਹੋਈਆਂ ਹਨ। ਇਹ ਸੰਸਾਰ ਪੱਧਰ 'ਤੇ ਐਨਾ ਪ੍ਰਸਿੱਧ ਹੈ ਕਿ ਰੋਜ਼ਾਨਾ ਪੰਜ ਲੱਖ ਤੋਂ ਵੱਧ ਸੈਲਾਨੀ ਇਸ ਨੂੰ ਵੇਖਣ ਅਤੇ ਖ਼ਰੀਦਦਾਰੀ ਕਰਨ ਲਈ ਆਉਂਦੇ ਹਨ। ਇਸ ਨੂੰ ਸੰਸਾਰ ਦਾ ਪਹਿਲਾ ਸ਼ਾਪਿੰਗ ਮਾਲ ਮੰਨਿਆ ਜਾਂਦਾ ਹੈ। ਇਹ ਕਿਲ੍ਹੇ ਅੰਦਰਲੇ ਪੁਰਾਣੇ ਸ਼ਹਿਰ ਵਿਚ ਸਥਿਤ ਹੈ। ਜ਼ਿਆਦਾਤਰ ਕੱਪੜਿਆਂ ਦੀਆਂ ਦੁਕਾਨਾਂ ਹੋਣ ਕਾਰਨ ਇਸ ਦਾ ਤੁਰਕੀ ਨਾਂਅ ਕੈਵਾਹਰ ਬਦਸਤਾਨ (ਕੱਪੜੇ ਦੀ ਮੰਡੀ) ਹੈ। ਮੁਢਲੇ ਰੂਪ ਵਿਚ ਇਸ ਦੀ ਉਸਾਰੀ 1455 ਵਿਚ ਸੁਲਤਾਨ ਮਹਿਮੂਦ ਨੇ ਸ਼ਰੂ ਕਰਵਾਈ ਜੋ 1461 ਵਿਚ ਖ਼ਤਮ ਹੋਈ। ਸਦੀਆਂ ਤੱਕ ਇਸ ਦਾ ਵਿਸਥਾਰ ਹੁੰਦਾ ਰਿਹਾ ਹੈ। ਇਸ ਬਾਜ਼ਾਰ ਦੇ 18 ਗੇਟ ਹਨ ਜੋ ਰਾਤ 10 ਵਜੇ ਤੋਂ ਲੈ ਕੇ ਅਗਲੀ ਸਵੇਰ 8 ਵਜੇ ਤੱਕ ਬੰਦ ਰਹਿੰਦੇ ਸਨ। ਇਸ ਵੇਲੇ ਇਥੇ ਮੁੱਖ ਤੌਰ 'ਤੇ ਗਹਿਣੇ, ਕੱਪੜੇ, ਇਤਰ ਅਤੇ ਮਸਾਲਿਆਂ ਸਮੇਤ ਰੋਜ਼ਮੱਰ੍ਹਾ ਦੀ ਤਕਰੀਬਨ ਹਰ ਜ਼ਰੂਰਤ ਦੀ ਵਸਤੂ ਵਿਕਦੀ ਹੈ।
ਬਾਸੀਲੀਕਾ ਜਲ ਭੰਡਾਰ-ਪੁਰਾਤਨ ਇੰਜੀਨੀਅਰਿੰਗ ਕਲਾ ਦੀ ਮਿਸਾਲ ਬਾਸੀਲੀਕਾ ਜਲ ਭੰਡਾਰ ਪੁਰਾਣੇ ਇਸਤੰਬੋਲ ਦੇ ਪੀਣ ਵਾਲੇ ਪਾਣੀ ਦੀ ਜ਼ਰੂਰਤ ਪੂਰੀ ਕਰਨ ਵਾਲਾ ਵਿਸ਼ਾਲ ਜ਼ਮੀਨਦੋਜ਼ ਭੰਡਾਰ ਹੈ ਜਿਸ ਦੀ ਉਸਾਰੀ 6ਵੀਂ ਸਦੀ ਵਿਚ ਸਮਰਾਟ ਜਸਟੀਨੀਅਨ ਦੁਆਰਾ ਹੈਗੀਆ ਸੋਫੀਆ ਤੋਂ ਕਰੀਬ 150 ਮੀਟਰ ਦੂਰ ਕਰਵਾਈ ਗਈ ਸੀ। ਇਹ ਜਲ ਭੰਡਾਰ 138 ਮੀਟਰ ਲੰਬਾ, 65 ਮੀਟਰ ਚੌੜਾ ਅਤੇ 9 ਮੀਟਰ ਡੂੰਘਾ ਹੈ ਤੇ ਇਸ ਵਿਚ ਉਤਰਨ ਲਈ 52 ਪੌੜੀਆਂ ਬਣੀਆਂ ਹੋਈਆਂ ਹਨ। ਇਸ ਦੀ 28 ਲੱਖ ਕਿਊਬਕ ਫੁੱਟ ਪਾਣੀ ਸਟੋਰ ਕਰਨ ਦੀ ਸਮਰੱਥਾ ਹੈ। ਇਸ ਦੀ ਛੱਤ ਨੂੰ ਸਹਾਰਾ ਦੇਣ ਲਈ ਸ਼ਾਨਦਾਰ ਮੀਨਾਕਰੀ ਵਾਲੇ 336 ਸੰਗਮਰਮਰ ਦੇ ਖੰਭੇ ਬਣੇ ਹੋਏ ਹਨ। ਇਸ ਜਲ ਭੰਡਾਰ ਨੂੰ 15000 ਗੁਲਾਮਾਂ ਨੇ 10 ਸਾਲ ਦੀ ਕਰੜੀ ਮਿਹਨਤ ਤੋਂ ਬਾਅਦ ਤਿਆਰ ਕੀਤਾ ਸੀ। ਆਸ ਪਾਸ ਦੇ ਇਲਾਕੇ ਨੂੰ ਸੇਮ ਅਤੇ ਸਲ੍ਹਾਭੇ ਤੋਂ ਬਚਾਉਣ ਲਈ ਸਾਰੇ ਪਾਸੇ ਤੋਂ ਚਾਰ ਮੀਟਰ ਮੋਟੀਆਂ ਇੱਟਾਂ ਦੀ ਫਰਸ਼ ਨਾਲ ਸੀਲ ਕੀਤਾ ਗਿਆ ਹੈ। ਇਸ ਵਿਚ ਪਾਣੀ 19 ਕਿ.ਮੀ. ਦੂਰ ਤੋਂ ਧਰਤੀ ਹੇਠਲੀ ਨਹਿਰ ਰਾਹੀਂ ਬੈਲਗਰੇਡ ਜੰਗਲ ਦੇ ਚਸ਼ਮਿਆਂ ਤੋਂ ਆਉਂਦਾ ਹੈ। ਇਹ ਐਨਾ ਪ੍ਰਸਿੱਧ ਹੈ ਜੇਮਜ਼ ਬਾਂਡ ਦੀ ਫ਼ਿਲਮ 'ਵਿੱਦ ਲਵ ਫਰਾਮ ਰਸ਼ੀਆ' ਸਮੇਤ ਅਨੇਕਾਂ ਸੁਪਰਹਿੱਟ ਹਾਲੀਵੁੱਡ ਫ਼ਿਲਮਾਂ ਦੀ ਸ਼ੂਟਿੰਗ ਇਥੇ ਹੋ ਚੁੱਕੀ ਹੈ। ਇਸ ਦੇ ਉੱਪਰ ਇਕ ਸ਼ਾਨਦਾਰ ਬਗੀਚਾ ਲਗਾਇਆ ਗਿਆ ਹੈ।
ਡੋਮਬੈਸ਼ ਮਹਿਲ-ਡੋਮਬੈਸ਼ ਮਹਿਲ ਦੀ ਉਸਾਰੀ ਸੁਲਤਾਨ ਅਬਦੁਲਮੈਸਿਦ ਪਹਿਲੇ ਨੇ 1843 ਵਿਚ ਸ਼ੁਰੂ ਕਰਵਾਈ ਜੋ 1856 ਵਿਚ ਮੁਕੰਮਲ ਹੋਈ। ਸੁਲਤਾਨ ਅਬਦੁਲਮੈਸਿਦ ਦੁਨੀਆ ਘੁੰਮਣ ਦਾ ਬਹੁਤ ਸ਼ੌਕੀਨ ਸੀ। ਉਸ ਨੂੰ ਲੱਗਾ ਕਿ ਤੋਪਕਾਈ ਪੈਲੇਸ ਯੂਰਪੀਨ ਰਾਜਿਆਂ ਦੇ ਮਹਿਲਾਂ ਜਿੰਨਾ ਅਧੁਨਿਕ ਅਤੇ ਖੂਬਸੂਰਤ ਨਹੀਂ ਹੈ। ਡੋਮਬੈਸ਼ ਮਹਿਲ ਇਸਤੰਬੋਲ ਦੇ ਯੂਰਪੀਨ ਪਾਸੇ ਵੱਲ ਬਾਸਫੋਰਸ ਖਾੜੀ ਦੇ ਕਿਨਾਰੇ 'ਤੇ ਸਥਿਤ ਹੈ। ਇਸ ਮਹਿਲ ਦੀ ਉਸਾਰੀ 'ਤੇ ਅੱਜ ਦੇ ਹਿਸਾਬ ਨਾਲ 15 ਅਰਬ ਰੁਪਏ ਦੀ ਲਾਗਤ ਆਈ ਸੀ। ਇਹ ਉਸ ਵੇਲੇ ਤੁਰਕੀ ਦਾ ਇਕ ਸਾਲ ਦੇ ਬਜਟ ਦੇ ਬਰਾਬਰ ਸੀ। ਇਸ ਖਰਚੇ ਨੇ ਤੁਰਕੀ ਦੀ ਆਰਥਿਕ ਹਾਲਤ ਖ਼ਸਤਾ ਕਰ ਦਿੱਤੀ ਜੋ ਹੌਲੀ-ਹੌਲੀ ਇਸ ਨੂੰ ਬਰਬਾਦੀ ਵੱਲ ਲੈ ਗਈ ਤੇ ਪਹਿਲੇ ਸੰਸਾਰ ਯੁੱਧ ਵਿਚ ਤੁਰਕੀ ਦੀ ਲੱਕ-ਤੋੜਵੀਂ ਹਾਰ ਹੋਈ। ਇਸ ਕਾਰਨ ਡੋਮਬੈਸ਼ ਮਹਿਲ ਨੂੰ ਅੱਜ ਵੀ ਤੁਰਕੀ ਵਿਚ ਮਨਹੂਸ ਸਮਝਿਆ ਜਾਂਦਾ ਹੈ। 1938 ਵਿਚ ਇਸ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ। ਇਸ ਦਾ ਰਕਬਾ 12 ਏਕੜ ਹੈ ਤੇ ਇਸ ਵਿਚ 285 ਕਮਰੇ, 46 ਹਾਲ, 6 ਹਮਾਮ ਅਤੇ 68 ਟਾਇਲਟ ਹਨ। ਇਸ ਦੀ ਭਵਨ ਨਿਰਮਾਣ ਕਲਾ ਯੂਰਪੀਨ ਹੈ। ਕਲਾ ਦੇ ਹੋਰ ਨਾਯਾਬ ਨਮੂਨਿਆਂ ਸਮੇਤ ਮਹਿਲ ਵਿਚ ਸਾਰੇ ਸੰਸਾਰ ਪ੍ਰਸਿੱਧ ਚਿੱਤਰਕਾਰਾਂ ਦੇ ਬਣਾਏ ਹੋਏ ਦੁਰਲੱਭ ਚਿੱਤਰ ਲੱਗੇ ਹੋਏ ਹਨ।
ਉਰੋਕਤ ਤੋਂ ਇਲਾਵਾ ਇਸਤੰਬੋਲ ਵਿਚ ਖਾਸ ਤੌਰ 'ਤੇ ਵੇਖਣਯੋਗ ਬਾਸਫੋਰਸ ਦੀ ਖਾੜੀ, ਗਲਾਤਾ ਟਾਵਰ, ਰੇਸਕੋਰਸ ਅਤੇ ਤਕਸਿਮ ਚੌਕ ਆਦਿ ਵਿਸ਼ਵ ਪ੍ਰਸਿੱਧ ਥਾਵਾਂ ਹਨ।
-ਪੰਡੋਰੀ ਸਿੱਧਵਾਂ।
ਮੋਬਾਈਲ : 95011-00062
ਸਾਲ 2020 ਨੇ ਨਵਾਂ ਕੋਰੋਨਾ ਵਾਇਰਸ ਲਾਗ ਨਾਲ ਮਰਨ ਵਾਲੇ ਵਿਅਕਤੀਆਂ ਨੂੰ ਤਾਂ ਸਿਰਫ਼ ਗਿਣਤੀ ਬਣਾ ਕੇ ਰੱਖ ਦਿੱਤਾ ਹੈ। ਇਸ ਸਾਲ, ਜਿਸ ਦੇ ਗੁਜ਼ਰਨ ਵਿਚ ਹਾਲੇ ਇਕ ਮਹੀਨਾ ਬਾਕੀ ਹੈ, ਵਿਚ ਸ਼ਾਇਦ ਹੀ ਕੋਈ ਦਿਨ ਇਸ ਤਰ੍ਹਾਂ ਦਾ ਬੀਤਿਆ ਹੋਵੇ, ਜਦੋਂ ਸਵੇਰੇ ਅਖ਼ਬਾਰ ਹੱਥ ਵਿਚ ...
ਕੋਰੋਨਾ ਨੇ ਪੂਰੀ ਦੁਨੀਆ ਨੂੰ ਘਰਾਂ ਅੰਦਰ ਡੱਕ ਦਿੱਤਾ ਹੋਇਆ ਹੈ। ਜਦੋਂ ਵੀ ਥੋੜ੍ਹੀ ਰਾਹਤ ਮਿਲੀ, ਸਭ ਘਰਾਂ ਤੋਂ ਬਾਹਰ ਨਿਕਲ ਪਏ। ਸੈਂਕੜਿਆਂ ਦੀ ਗਿਣਤੀ ਵਿਚ ਹਰ ਸ਼ਹਿਰ ਵਿਚ ਲੋਕ ਜਿੰਮ ਨੂੰ ਛੱਡ ਕੇ ਸੜਕਾਂ ਉਤੇ ਦੌੜਨ ਜਾਂ ਸਾਈਕਲ ਚਲਾਉਣ ਲੱਗ ਪਏ ਹਨ।
ਕੋਰੋਨਾ ਤੋਂ ...
ਵਕਤ ਅਰਬੀ ਦਾ ਲਫ਼ਜ਼ ਹੈ ਜਿਸ ਦਾ ਅਰਥ ਸਮਾਂ ਹੈ। ਪੰਜਾਬੀ ਵਿਚ ਵਰਤੇ ਜਾਂਦੇ ਸ਼ਬਦ ਵਖਤ, ਵੇਲਾ, ਵਖਤੁ ਸਭ ਦਾ ਅਰਥ ਵੀ ਸਮਾਂ ਹੀ ਹੈ। ਕਈ ਵਾਰ ਇਹ ਸ਼ਬਦ ਜੁੱਟ ਵਿਚ ਵੀ ਵਰਤੇ ਜਾਂਦੇ ਹਨ-ਵੇਲਾ ਵਖਤੁ, ਗੁਰਬਾਣੀ ਵਿਚ ਖਾਸ ਕਰਕੇ। ਬਾਣੀ ਵਿਚ ਤਾਂ ਸ਼ਬਦ 'ਵੇਲ' ਵੀ ਵਰਤਿਆ ਗਿਆ ਹੈ। ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅਦਾਲਤਾਂ ਵਿਚ ਕੇਸ ਚੱਲੇ, ਸਿਹਤ ਦੇ ਆਧਾਰ ਉਤੇ ਅਸਤੀਫ਼ਾ ਦੇ ਕੇ, ਜੁਰਮਾਨੇ ਭਰ ਕੇ ਵੀ ਤਿਵਾੜੀ ਸਭ ਟਾਲਦੇ-ਟਾਲਦੇ ਮੁੱਕਰਦੇ ਰਹੇ। ਡੀ.ਐਨ.ਏ. ਤੋਂ ਬਚਣ ਦੇ ਯਤਨ ਅਸਫ਼ਲ ਹੋਏ। ਅਦਾਲਤ ਦੇ ਹੁਕਮ ਨਾਲ ਟੈਸਟ ਕਰਵਾਉਣਾ ਪਿਆ। ...
ਕੁਝ ਸਮਾਂ ਪਹਿਲਾਂ ਬੇਸ ਗਿਟਾਰਿਸਟ ਟਾਨੀ ਵਾਜ਼ ਦਾ ਦਿਹਾਂਤ ਹੋ ਗਿਆ ਸੀ। ਇਸ ਬੇਨਾਮ ਸੰਗੀਤਕਾਰ ਨੇ ਅਨੇਕਾਂ ਅਜਿਹੀਆਂ ਧੁਨਾਂ ਨੂੰ ਸੰਗੀਤਬੱਧ ਕੀਤਾ ਸੀ, ਜਿਨ੍ਹਾਂ ਦੀਆਂ ਧੁਨਾਂ 'ਤੇ ਪਹਿਲਾਂ ਵੀ ਸੰਗੀਤ ਪ੍ਰੇਮੀ ਝੂਮੇ ਸਨ ਅਤੇ ਅੱਜ ਵੀ ਝੂਮਦੇ ਨਜ਼ਰ ਆ ਰਹੇ ਹਨ। 1971 ...
ਇਕ ਵਾਰੀ ਕਿਸੇ ਅਮੀਰ ਨੇ ਆਪਣੇ ਰਾਜ ਵਿਚ ਸਾਰੇ ਸਾਧੂਆਂ ਨੂੰ ਖਾਣੇ 'ਤੇ ਬੁਲਾਇਆ। ਖਾਣਾ ਖਾਣ ਵੇਲੇ ਜਦੋਂ ਸਾਰੇ ਸਾਧੂ ਲਾਈਨਾਂ 'ਚ ਬੈਠੇ ਸੀ ਤਾਂ ਉਸ ਅਮੀਰ ਨੇ ਇਕ ਸ਼ਰਤ ਰੱਖ ਦਿੱਤੀ ਕਿ ਕੋਈ ਵੀ ਖਾਣਾ ਖਾਣ ਵੇਲੇ ਆਪਣੀਆਂ ਦੋਵੇਂ ਕੂਹਣੀਆਂ 'ਚੋਂ ਕੋਈ ਵੀ ਕੂਹਣੀ ਨਹੀਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX