ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਇਸਤੰਬੁਲ (ਮੁਢਲਾ ਨਾਂਅ ਕੌਂਸਟੈਂਟੀਨੋਪੋਲ) ਨੂੰ ਇਹ ਮਾਣ ਹਾਸਲ ਹੈ ਕਿ ਇਹ ਸੰਸਾਰ ਦਾ ਵਾਹਿਦ ਸ਼ਹਿਰ ਹੈ ਜੋ ਦੋ ਮਹਾਂਦੀਪਾਂ, ਏਸ਼ੀਆ ਅਤੇ ਯੂਰਪ ਵਿਚ ਫੈਲਿਆ ਹੋਇਆ ਹੈ। ਇਸ ਦਾ ਨੀਂਹ ਪੱਥਰ 11 ਮਈ ਸੰਨ 330 ਈਸਵੀ ਵਿਚ ਬਾਈਜ਼ਨਟਾਈਨ ਸਾਮਰਾਜ ...
ਸਾਲ 2020 ਨੇ ਨਵਾਂ ਕੋਰੋਨਾ ਵਾਇਰਸ ਲਾਗ ਨਾਲ ਮਰਨ ਵਾਲੇ ਵਿਅਕਤੀਆਂ ਨੂੰ ਤਾਂ ਸਿਰਫ਼ ਗਿਣਤੀ ਬਣਾ ਕੇ ਰੱਖ ਦਿੱਤਾ ਹੈ। ਇਸ ਸਾਲ, ਜਿਸ ਦੇ ਗੁਜ਼ਰਨ ਵਿਚ ਹਾਲੇ ਇਕ ਮਹੀਨਾ ਬਾਕੀ ਹੈ, ਵਿਚ ਸ਼ਾਇਦ ਹੀ ਕੋਈ ਦਿਨ ਇਸ ਤਰ੍ਹਾਂ ਦਾ ਬੀਤਿਆ ਹੋਵੇ, ਜਦੋਂ ਸਵੇਰੇ ਅਖ਼ਬਾਰ ਹੱਥ ਵਿਚ ...
ਕੋਰੋਨਾ ਨੇ ਪੂਰੀ ਦੁਨੀਆ ਨੂੰ ਘਰਾਂ ਅੰਦਰ ਡੱਕ ਦਿੱਤਾ ਹੋਇਆ ਹੈ। ਜਦੋਂ ਵੀ ਥੋੜ੍ਹੀ ਰਾਹਤ ਮਿਲੀ, ਸਭ ਘਰਾਂ ਤੋਂ ਬਾਹਰ ਨਿਕਲ ਪਏ। ਸੈਂਕੜਿਆਂ ਦੀ ਗਿਣਤੀ ਵਿਚ ਹਰ ਸ਼ਹਿਰ ਵਿਚ ਲੋਕ ਜਿੰਮ ਨੂੰ ਛੱਡ ਕੇ ਸੜਕਾਂ ਉਤੇ ਦੌੜਨ ਜਾਂ ਸਾਈਕਲ ਚਲਾਉਣ ਲੱਗ ਪਏ ਹਨ।
ਕੋਰੋਨਾ ਤੋਂ ਪਹਿਲਾਂ ਲੋਕ ਕਾਰਾਂ, ਸਕੂਟਰਾਂ ਦੀ ਰੇਸ ਵਿਚ ਸਾਈਕਲ ਨੂੰ ਭੁਲਾ ਹੀ ਚੁੱਕੇ ਸਨ। ਕੋਰੋਨਾ ਨੇ ਕਸਰਤ ਅਤੇ ਸਿਹਤਮੰਦ ਖੁਰਾਕ ਵੱਲ ਸਭ ਨੂੰ ਮੋੜਿਆ। ਸਾਈਕਲ ਚਲਾਉਣ ਵਾਲੇ ਲੰਮੀ ਜ਼ਿੰਦਗੀ ਭੋਗਦੇ ਹਨ। ਇਹ ਨੁਕਤਾ ਤਾਂ ਬਹੁਤ ਪੁਰਾਣਾ ਪ੍ਰਚੱਲਿਤ ਹੈ ਕਿ ਕਾਰਾਂ ਜਾਂ ਸਕੂਟਰਾਂ ਨਾਲ ਜਿਥੇ ਐਕਸੀਡੈਂਟ ਰਾਹੀਂ ਜਾਨਾਂ ਜਾ ਰਹੀਆਂ ਹਨ, ਉਥੇ ਕਸਰਤ ਘਟਣ ਨਾਲ ਇਨਸਾਨੀ ਸਰੀਰ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ।
ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਔਰਤਾਂ ਜੇ ਲਗਾਤਾਰ ਦੋ ਸਾਲ, ਹਫ਼ਤੇ ਵਿਚ ਤਿੰਨ ਵਾਰ ਤੋਂ ਵੱਧ ਅਤੇ ਰੋਜ਼ 25 ਮੀਲ ਤੱਕ ਸਾਈਕਲ ਚਲਾਉਂਦੀਆਂ ਰਹਿਣ ਅਤੇ ਪੁਰਸ਼ਾਂ ਦੇ ਦੋ ਸਾਲ ਲਗਾਤਾਰ ਬਹੁਤ ਜ਼ਿਆਦਾ ਸਾਈਕਲ ਚਲਾਉਣ ਬਾਅਦ ਉਨ੍ਹਾਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਨ੍ਹਾਂ ਦੋਵਾਂ ਖੋਜਾਂ ਬਾਰੇ ਅਮਰੀਕਨ ਯੂਰੋਲੋਜੀਕਲ ਐਸੋਸੀਏਸ਼ਨ ਵਿਚਲੇ 21000 ਡਾਕਟਰਾਂ ਨੇ ਨਕਾਰਿਆ ਕਿ ਜੇ ਸਾਈਕਲ ਚਲਾਉਣ ਲੱਗਿਆਂ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਇਨ੍ਹਾਂ ਖਤਰਿਆਂ ਤੋਂ ਬਚਿਆ ਜਾ ਸਕਦਾ ਹੈ। ਸਾਈਕਲ ਚਲਾਉਣ ਦੇ ਫਾਇਦੇ ਏਨੇ ਜ਼ਿਆਦਾ ਹਨ ਕਿ ਸਾਈਕਲ ਜ਼ਰੂਰ ਚਲਾਉਣਾ ਚਾਹੀਦਾ ਹੈ।
ਸਾਈਕਲ ਚਲਾਉਣ ਦੇ ਫਾਇਦੇ
1. ਔਰਤਾਂ ਲਈ ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਨੇ ਸੰਨ 2017 ਵਿਚ ਰਿਪੋਰਟ ਛਾਪੀ ਕਿ ਹਰ ਹਫ਼ਤੇ ਵਿਚ ਦੋ ਦਿਨ ਪੱਠੇ ਤਕੜੇ ਕਰਨ ਵਾਲੀਆਂ ਕਸਰਤਾਂ ਔਰਤਾਂ ਲਈ ਬੇਹੱਦ ਜ਼ਰੂਰੀ ਹਨ। ਇਸ ਵੇਲੇ ਇਕ ਕਰੋੜ 18 ਲੱਖ ਔਰਤਾਂ ਅਤੇ 83 ਲੱਖ ਮਰਦ ਸਿਰਫ਼ ਇੰਗਲੈਂਡ ਵਿਚ ਹੀ ਕਸਰਤ ਨਾ ਕਰਨ ਨੂੰ ਤਰਜੀਹ ਦੇ ਰਹੇ ਹਨ। ਇਸੇ ਲਈ 26.8 ਫ਼ੀਸਦੀ ਇੰਗਲੈਂਡ ਦੀਆਂ ਔਰਤਾਂ ਮੋਟਾਪੇ ਦਾ ਸ਼ਿਕਾਰ ਹੋ ਚੁੱਕੀਆਂ ਹਨ।
2. ਔਰਤਾਂ ਵਿਚ ਹਾਰਮੋਨ, ਜੀਨ, ਕੰਮਕਾਰ ਤੇ ਸਰੀਰਕ ਬਣਤਰ ਸਦਕਾ ਜੋੜ ਛੇਤੀ ਨੁਕਸਾਨੇ ਜਾਂਦੇ ਹਨ ਤੇ ਤਿੰਨ ਚੌਥਾਈ ਇੰਗਲੈਂਡ ਦੀਆਂ ਔਰਤਾਂ 45 ਸਾਲ ਦੀ ਉਮਰ ਤੋਂ ਬਾਅਦ ਮੋਟਾਪਾ ਵੀ ਸਹੇੜ ਲੈਂਦੀਆਂ ਹਨ। ਇਸੇ ਲਈ ਉਨ੍ਹਾਂ ਨੂੰ ਆਰਥਰਾਈਟਿਸ ਰੋਗ ਕਾਫੀ ਵਧ ਹੁੰਦਾ ਹੈ। ਸਾਈਕਲ ਚਲਾਉਣ ਨਾਲ ਇਕ ਘੰਟੇ ਵਿਚ 300 ਕੈਲਰੀਆਂ ਤੱਕ ਖਰਚ ਹੋ ਜਾਂਦੀਆਂ ਹਨ ਤੇ ਭਾਰ ਘਟਣ ਨਾਲ ਜੋੜਾਂ ਦਾ ਦਰਦ ਵੀ ਘਟ ਜਾਂਦਾ ਹੈ। ਸਾਈਕਲ ਚਲਾਉਣ ਵੇਲੇ ਜੋੜ ਸਰੀਰਕ ਦਾ ਵਾਧੂ ਦਾ ਭਾਰ ਵੀ ਨਹੀਂ ਚੁੱਕਦੇ, ਸੋ ਜੋੜਾਂ ਦੀ ਟੁੱਟ-ਫੁੱਟ ਵੀ ਘੱਟ ਜਾਂਦੀ ਹੈ। ਬਹੁਤਿਆਂ ਦੇ ਕਾਰਟੀਲੇਜ ਵੀ ਵਾਧੂ ਖਿੱਚੇ ਜਾਣ ਤੋਂ ਬਚ ਜਾਂਦੇ ਹਨ। ਪੈਰਾਂ ਦੇ ਜੋੜ, ਗੋਡੇ ਤੇ ਪਿੱਠ, ਸਾਰੇ ਹੀ ਜੋੜਾਂ ਦੀ ਕਸਰਤ ਵੀ ਹੋ ਜਾਂਦੀ ਹੈ ਤੇ ਵਾਧੂ ਭਾਰ ਵੀ ਨਹੀਂ ਝੱਲਣਾ ਪੈਂਦਾ। ਇਕ 90 ਸਾਲਾ ਔਰਤ ਲੈਨ ਯਿਨ, ਜੋ ਹਰ ਸਾਲ 160 ਮੀਲ ਸਾਈਕਲ ਚਲਾਉਣ ਦੀ ਦੌੜ ਵਿਚ ਸ਼ਾਮਿਲ ਹੁੰਦੀ ਹੈ ਤੇ ਪਿਛਲੇ 50 ਸਾਲਾਂ ਤੋਂ ਸਾਈਕਲ ਚਲਾ ਰਹੀ ਹੈ, ਦਾ ਇਹੀ ਕਹਿਣਾ ਹੈ ਕਿ ਸਰੀਰ ਉਦੋਂ ਹੀ ਖੜ੍ਹ ਜਾਂਦਾ ਹੈ ਜਦੋਂ ਇਸ ਨੂੰ ਵਰਤਣਾ ਛੱਡ ਦਿੱਤਾ ਜਾਵੇ।
3. ਰੈਗੂਲਰ ਸਾਈਕਲ ਚਲਾਉਂਦੀਆਂ ਔਰਤਾਂ ਵਿਚ ਮਾਹਵਾਰੀ ਦੌਰਾਨ ਘੱਟ ਤਕਲੀਫਾਂ ਹੁੰਦੀਆਂ ਹਨ ਤੇ ਉਹ ਜੰਮਣ ਪੀੜਾ ਵੀ ਸੌਖੀਆਂ ਜਰ ਜਾਂਦੀਆਂ ਹਨ।
4. ਗਰਭਵਤੀ ਔਰਤਾਂ ਵੀ ਡਾਕਟਰ ਦੀ ਸਲਾਹ ਨਾਲ ਰੈਗੂਲਰ ਸਾਈਕਲ ਚਲਾ ਸਕਦੀਆਂ ਹਨ।
5. ਇੰਗਲੈਂਡ ਦੇ ਮੈਂਟਲ ਹੈਲਥ ਫਾਊਂਡੇਸ਼ਨ ਅਨੁਸਾਰ ਔਰਤਾਂ ਵਿਚ ਮਰਦਾਂ ਨਾਲੋਂ ਵੱਧ ਢਹਿੰਦੀ ਕਲਾ ਤੇ ਘਬਰਾਹਟ ਹੁੰਦੀ ਹੈ। ਇਸੇ ਲਈ ਘਰੋਂ ਬਾਹਰ ਤਾਜ਼ੀ ਹਵਾ ਵਿਚ ਸਾਈਕਲ ਚਲਾਉਣ ਨਾਲ ਔਰਤਾਂ ਦੀ ਮਾਨਸਿਕ ਦਸ਼ਾ ਵਿਚ ਵੀ ਸੁਧਾਰ ਹੁੰਦਾ ਦਿਸਿਆ। ਸਾਈਕਲ ਚਲਾਉਣ ਨਾਲ ਔਰਤ ਅਤੇ ਮਰਦ, ਦੋਵਾਂ ਦੇ ਸਰੀਰ ਅੰਦਰ ਐਡਰੀਨਾਲੀਨ ਤੇ ਐਂਡੋਰਫਿਨ ਨਿਕਲ ਪੈਂਦੇ ਹਨ ਜੋ ਤਣਾਓ ਘਟਾ ਕੇ ਚੜ੍ਹਦੀ ਕਲਾ ਦਾ ਅਹਿਸਾਸ ਕਰਵਾ ਦਿੰਦੇ ਹਨ।
6. ਲਗਾਤਾਰ ਸਾਈਕਲ ਚਲਾਉਣ ਵਾਲਿਆਂ ਵਿਚ ਹੌਲੀ-ਹੌਲੀ ਸਵੈ-ਵਿਸ਼ਵਾਸ ਵੀ ਵਧਿਆ ਲੱਭਿਆ। ਜਿਵੇਂ-ਜਿਵੇਂ ਸਰੀਰਕ ਤੰਦਰੁਸਤੀ ਹੋਈ, ਸਭਨਾਂ ਦਾ ਮਨੋਬਲ ਵੀ ਵਧ ਗਿਆ।
7. ਸਾਈਕਲ ਚਲਾਉਣਾ ਲੱਤਾਂ ਦੇ ਪੱਠਿਆਂ ਦੀ ਬਹੁਤ ਵਧੀਆ ਕਸਰਤ ਮੰਨੀ ਗਈ ਹੈ।
8. ਜੋੜਾਂ ਵਿਚ ਲਚਕ ਵਧ ਜਾਂਦੀ ਹੈ ਤੇ ਜੋੜ ਬਦਲਣ ਦੀ ਨੌਬਤ ਨਹੀਂ ਆਉਂਦੀ।
9. ਤਣਾਓ ਘਟਾਉਣ ਵਿਚ ਸਹਾਈ ਹੁੰਦਾ ਹੈ।
10. ਰੀੜ੍ਹ ਦੀ ਹੱਡੀ ਤਕੜੀ ਹੋ ਜਾਂਦੀ ਹੈ।
11. ਲੱਤਾਂ ਦੀਆਂ ਹੱਡੀਆਂ ਤਕੜੀਆਂ ਹੋ ਜਾਂਦੀਆਂ ਹਨ।
12. ਸਰੀਰ ਅੰਦਰ ਥਿੰਦੇ ਦੀ ਮਾਤਰਾ ਘੱਟ ਜਾਂਦੀ ਹੈ।
13. ਢਿੱਡ ਤੇ ਪਿੱਠ ਦੇ ਪੱਠਿਆਂ ਦੀ ਕਸਰਤ ਵੀ ਹੋ ਜਾਂਦੀ ਹੈ।
14. ਇਹ ਖੋਜ ਰਾਹੀਂ ਸਾਹਮਣੇ ਆ ਚੁੱਕੇ ਤੱਥ ਹਨ ਕਿ ਸੁਸਤੀ ਤੇ ਨਿਤਾਣਾਪਨ ਸਾਈਕਲ ਚਲਾਉਣ ਦੇ ਦਸ ਮਿੰਟ ਦੇ ਅੰਦਰ-ਅੰਦਰ ਖਤਮ ਹੋਣ ਲੱਗ ਪੈਂਦੇ ਹਨ ਕਿਉਂਕਿ ਸਰੀਰ ਅੰਦਰ ਐਂਡੋਰਫਿਨ ਨਿਕਲ ਪੈਂਦੇ ਹਨ ਜੋ ਤਣਾਓ ਘਟਾ ਦਿੰਦੇ ਹਨ। ਰੈਗੂਲਰ ਤੌਰ ਉਤੇ ਸਾਈਕਲ ਚਲਾਉਣ ਵਾਲੇ ਜ਼ਿਆਦਾ ਆਤਮ-ਨਿਰਭਰ ਅਤੇ ਸਵੈ-ਵਿਸ਼ਵਾਸ ਨਾਲ ਭਰ ਜਾਂਦੇ ਹਨ।
15. ਦਿਲ ਵਾਸਤੇ ਬਹੁਤ ਵਧੀਆ ਕਸਰਤ ਹੈ।
16. ਕੁਝ ਕਿਸਮਾਂ ਦੇ ਕੈਂਸਰ ਖ਼ਾਸ ਤੌਰ ਉਤੇ ਛਾਤੀ ਦਾ ਕੈਂਸਰ ਅਤੇ ਕੈਂਸਰ ਦੇ ਇਲਾਜ ਲਈ ਵਰਤੀਆਂ ਜਾ ਰਹੀਆਂ ਦਵਾਈਆਂ ਦੇ ਮਾੜੇ ਅਸਰਾਂ ਨੂੰ ਘਟਾਉਣ ਵਿਚ ਲਗਾਤਾਰ ਕੀਤੀ ਕਸਰਤ ਫਾਇਦਾ ਦਿੰਦੀ ਹੈ।
17. ਸਵੇਰੇ ਨਿਰਨੇ ਕਾਲਜੇ ਚਲਾਇਆ ਸਾਈਕਲ ਵੱਧ ਥਿੰਦਾ ਖੋਰਦਾ ਹੈ ਅਤੇ ਸਾਰਾ ਦਿਨ ਸਰੀਰ ਚੁਸਤ ਰਹਿੰਦਾ ਹੈ। ਸੰਨ 2019 ਵਿਚ ਕੀਤੀ ਖੋਜ ਨੇ ਇਹ ਸਪੱਸ਼ਟ ਕੀਤਾ ਕਿ ਜਿਨ੍ਹਾਂ ਨੇ 6 ਹਫ਼ਤੇ ਰੋਜ਼ ਸਵੇਰੇ ਨਾਸ਼ਤੇ ਤੋਂ ਪਹਿਲਾਂ ਕਸਰਤ ਕੀਤੀ, ਉਨ੍ਹਾਂ ਦੇ ਸਰੀਰ ਅੰਦਰ ਵੱਧ ਇਨਸੂਲਿਨ ਨਿਕਲੀ ਅਤੇ ਉਨ੍ਹਾਂ ਦਾ ਭਾਰ ਦੂਜਿਆਂ ਨਾਲੋਂ ਦੁੱਗਣਾ ਘਟਿਆ, ਜਿਨ੍ਹਾਂ ਨੇ ਨਾਸ਼ਤੇ ਤੋਂ ਬਾਅਦ ਕਸਰਤ ਕੀਤੀ।
18. ਖ਼ੂਨ ਦਾ ਦਬਾਅ ਘਟਾਉਣ ਤੇ ਦਿਲ ਦੇ ਦੌਰਿਆਂ ਅਤੇ ਸ਼ੱਕਰ ਰੋਗ ਹੋਣ ਦਾ ਖ਼ਤਰਾ ਘਟਾਉਣ ਵਿਚ ਸਾਈਕਲ ਚਲਾਉਣਾ ਬੇਹੱਦ ਅਸਰਦਾਰ ਸਾਬਤ ਹੋਇਆ ਹੈ।
ਸਾਈਕਲ ਚਲਾਉਣ ਵੇਲੇ ਸਰੀਰ ਅੰਦਰਲਾ ਗੁਲੂਕੋਜ਼ ਕਾਫੀ ਵਰਤਿਆ ਜਾਂਦਾ ਹੈ। ਜਿਗਰ ਵਿਚਲਾ ਗਲਾਈਕੋਜਨ ਇਹ ਗੁਲੂਕੋਜ਼ ਮੁਹੱਈਆ ਕਰਵਾਉਂਦਾ ਹੈ। ਇਸੇ ਦੌਰਾਨ ਨਾਲੋ-ਨਾਲ ਸਾਹ ਰਾਹੀਂ ਅੰਦਰ ਖਿੱਚੀ ਆਕਸੀਜਨ ਨਾਲ ਪੂਰਾ ਸਰੀਰ ਚੁਸਤ ਹੋ ਜਾਂਦਾ ਹੈ।
ਪੱਠਿਆਂ ਵਿਚਲਾ ਗਲਾਈਕੋਜਨ 10 ਮਿੰਟ ਤੱਕ ਦੇ ਬਹੁਤ ਤੇਜ਼ ਸਾਈਕਲ ਚਲਾਉਣ ਲਈ ਬਥੇਰਾ ਹੁੰਦਾ ਹੈ। ਉਸ ਤੋਂ ਬਾਅਦ ਜਿਗਰ ਵਲੋਂ ਮੁਹੱਈਆ ਹੋਣ ਲੱਗ ਪੈਂਦਾ ਹੈ। ਲਹੂ ਰਾਹੀਂ ਲਗਾਤਾਰ ਕਸਰਤ ਕਰ ਰਹੇ ਪੱਠਿਆਂ ਨੂੰ ਆਕਸੀਜਨ ਪਹੁੰਚਦੀ ਰਹਿੰਦੀ ਹੈ ਤੇ ਇੰਜ 18 ਗੁਣਾਂ ਵੱਧ ਤਾਕਤ ਸਰੀਰ ਅੰਦਰਲੇ ਗੁਲੂਕੋਜ਼ ਤੇ ਫੈਟੀ ਐਸਿਡ ਦੇ ਦਿੰਦੇ ਹਨ, ਜਿਸ ਨਾਲ ਖਿਡਾਰੀ ਜਾਂ ਸਾਈਕਲ ਚਲਾਉਣ ਵਾਲਾ ਤਕੜੀ ਕਸਰਤ ਕਰ ਸਕਦਾ ਹੈ। ਧਿਆਨ ਰਹੇ ਕਿ ਥਕਾਵਟ ਤੋਂ ਬਚਣ ਲਈ ਤੇ ਪੱਠਿਆਂ ਨੂੰ ਸਿਹਤਮੰਦ ਰੱਖਣ ਲਈ ਸੰਤੁਲਿਤ ਖੁਰਾਕ ਲੈਣੀ ਜ਼ਰੂਰੀ ਹੁੰਦੀ ਹੈ।
ਜੇ ਸੰਤੁਲਿਤ ਖੁਰਾਕ ਨਾ ਹੋਵੇ ਤਾਂ ਪੱਠਿਆਂ ਤੇ ਜਿਗਰ ਅੰਦਰਲੇ ਗੁਲੂਕੋਜ਼ ਦੇ ਮੁੱਕਦਿਆਂ ਹੀ ਪੱਠਿਆਂ ਵਿਚਲੀ ਪ੍ਰੋਟੀਨ ਤਾਕਤ ਦੇਣ ਲਈ ਟੁੱਟਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਪੀੜ, ਕਮਜ਼ੋਰੀ ਤੇ ਥਕਾਵਟ ਮਹਿਸੂਸ ਹੁੰਦੀ ਹੈ ਜੋ ਕਈ ਦਿਨਾਂ ਤੱਕ ਹੁੰਦੀ ਰਹਿ ਸਕਦੀ ਹੈ।
ਇਹੀ ਕਾਰਨ ਹੈ ਕਿ ਡਾਕਟਰ ਹਰ ਖਿਡਾਰੀ ਨੂੰ ਸਹਿਜੇ-ਸਹਿਜੇ ਕਸਰਤ ਵਧਾਉਣ ਤੇ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹਨ। ਜਦੋਂ ਇਕ ਪੱਧਰ ਤੱਕ ਪਹੁੰਚ ਚੁੱਕੇ ਹੋਵੋ ਤਾਂ ਸਾਈਕਲ ਕੁਝ ਹੋਰ ਕਿਲੋਮੀਟਰ ਚਲਾਇਆ ਜਾ ਸਕਦਾ ਹੈ। ਇੰਜ ਕਰਦਿਆਂ ਭਾਵੇਂ ਸਾਈਕਲ ਰੇਸ ਦੇ 200 ਕਿਲੋਮੀਟਰ ਤੱਕ ਵੀ ਪਹੁੰਚ ਜਾਓ ਤਾਂ ਕੋਈ ਨੁਕਸਾਨ ਨਹੀਂ ਹੁੰਦਾ, ਪਰ ਜੇ ਇਕੋ ਦਿਨ ਹੱਦੋਂ ਵੱਧ ਕਸਰਤ ਕੀਤੀ ਜਾਵੇ ਜਾਂ ਕਸਰਤ ਉੱਕਾ ਹੀ ਛੱਡ ਦਿੱਤੀ ਜਾਵੇ ਤਾਂ ਨੁਕਸਾਨਦੇਹ ਸਾਬਤ ਹੋ ਸਕਦੀ ਹੈ।
-ਲੋਅਰ ਮਾਲ ਪਟਿਆਲਾ।
ਫੋਨ : 0175-2216783
ਵਕਤ ਅਰਬੀ ਦਾ ਲਫ਼ਜ਼ ਹੈ ਜਿਸ ਦਾ ਅਰਥ ਸਮਾਂ ਹੈ। ਪੰਜਾਬੀ ਵਿਚ ਵਰਤੇ ਜਾਂਦੇ ਸ਼ਬਦ ਵਖਤ, ਵੇਲਾ, ਵਖਤੁ ਸਭ ਦਾ ਅਰਥ ਵੀ ਸਮਾਂ ਹੀ ਹੈ। ਕਈ ਵਾਰ ਇਹ ਸ਼ਬਦ ਜੁੱਟ ਵਿਚ ਵੀ ਵਰਤੇ ਜਾਂਦੇ ਹਨ-ਵੇਲਾ ਵਖਤੁ, ਗੁਰਬਾਣੀ ਵਿਚ ਖਾਸ ਕਰਕੇ। ਬਾਣੀ ਵਿਚ ਤਾਂ ਸ਼ਬਦ 'ਵੇਲ' ਵੀ ਵਰਤਿਆ ਗਿਆ ਹੈ। ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅਦਾਲਤਾਂ ਵਿਚ ਕੇਸ ਚੱਲੇ, ਸਿਹਤ ਦੇ ਆਧਾਰ ਉਤੇ ਅਸਤੀਫ਼ਾ ਦੇ ਕੇ, ਜੁਰਮਾਨੇ ਭਰ ਕੇ ਵੀ ਤਿਵਾੜੀ ਸਭ ਟਾਲਦੇ-ਟਾਲਦੇ ਮੁੱਕਰਦੇ ਰਹੇ। ਡੀ.ਐਨ.ਏ. ਤੋਂ ਬਚਣ ਦੇ ਯਤਨ ਅਸਫ਼ਲ ਹੋਏ। ਅਦਾਲਤ ਦੇ ਹੁਕਮ ਨਾਲ ਟੈਸਟ ਕਰਵਾਉਣਾ ਪਿਆ। ...
ਕੁਝ ਸਮਾਂ ਪਹਿਲਾਂ ਬੇਸ ਗਿਟਾਰਿਸਟ ਟਾਨੀ ਵਾਜ਼ ਦਾ ਦਿਹਾਂਤ ਹੋ ਗਿਆ ਸੀ। ਇਸ ਬੇਨਾਮ ਸੰਗੀਤਕਾਰ ਨੇ ਅਨੇਕਾਂ ਅਜਿਹੀਆਂ ਧੁਨਾਂ ਨੂੰ ਸੰਗੀਤਬੱਧ ਕੀਤਾ ਸੀ, ਜਿਨ੍ਹਾਂ ਦੀਆਂ ਧੁਨਾਂ 'ਤੇ ਪਹਿਲਾਂ ਵੀ ਸੰਗੀਤ ਪ੍ਰੇਮੀ ਝੂਮੇ ਸਨ ਅਤੇ ਅੱਜ ਵੀ ਝੂਮਦੇ ਨਜ਼ਰ ਆ ਰਹੇ ਹਨ। 1971 ...
ਇਕ ਵਾਰੀ ਕਿਸੇ ਅਮੀਰ ਨੇ ਆਪਣੇ ਰਾਜ ਵਿਚ ਸਾਰੇ ਸਾਧੂਆਂ ਨੂੰ ਖਾਣੇ 'ਤੇ ਬੁਲਾਇਆ। ਖਾਣਾ ਖਾਣ ਵੇਲੇ ਜਦੋਂ ਸਾਰੇ ਸਾਧੂ ਲਾਈਨਾਂ 'ਚ ਬੈਠੇ ਸੀ ਤਾਂ ਉਸ ਅਮੀਰ ਨੇ ਇਕ ਸ਼ਰਤ ਰੱਖ ਦਿੱਤੀ ਕਿ ਕੋਈ ਵੀ ਖਾਣਾ ਖਾਣ ਵੇਲੇ ਆਪਣੀਆਂ ਦੋਵੇਂ ਕੂਹਣੀਆਂ 'ਚੋਂ ਕੋਈ ਵੀ ਕੂਹਣੀ ਨਹੀਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX