ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਇਸਤੰਬੁਲ (ਮੁਢਲਾ ਨਾਂਅ ਕੌਂਸਟੈਂਟੀਨੋਪੋਲ) ਨੂੰ ਇਹ ਮਾਣ ਹਾਸਲ ਹੈ ਕਿ ਇਹ ਸੰਸਾਰ ਦਾ ਵਾਹਿਦ ਸ਼ਹਿਰ ਹੈ ਜੋ ਦੋ ਮਹਾਂਦੀਪਾਂ, ਏਸ਼ੀਆ ਅਤੇ ਯੂਰਪ ਵਿਚ ਫੈਲਿਆ ਹੋਇਆ ਹੈ। ਇਸ ਦਾ ਨੀਂਹ ਪੱਥਰ 11 ਮਈ ਸੰਨ 330 ਈਸਵੀ ਵਿਚ ਬਾਈਜ਼ਨਟਾਈਨ ਸਾਮਰਾਜ ...
ਸਾਲ 2020 ਨੇ ਨਵਾਂ ਕੋਰੋਨਾ ਵਾਇਰਸ ਲਾਗ ਨਾਲ ਮਰਨ ਵਾਲੇ ਵਿਅਕਤੀਆਂ ਨੂੰ ਤਾਂ ਸਿਰਫ਼ ਗਿਣਤੀ ਬਣਾ ਕੇ ਰੱਖ ਦਿੱਤਾ ਹੈ। ਇਸ ਸਾਲ, ਜਿਸ ਦੇ ਗੁਜ਼ਰਨ ਵਿਚ ਹਾਲੇ ਇਕ ਮਹੀਨਾ ਬਾਕੀ ਹੈ, ਵਿਚ ਸ਼ਾਇਦ ਹੀ ਕੋਈ ਦਿਨ ਇਸ ਤਰ੍ਹਾਂ ਦਾ ਬੀਤਿਆ ਹੋਵੇ, ਜਦੋਂ ਸਵੇਰੇ ਅਖ਼ਬਾਰ ਹੱਥ ਵਿਚ ...
ਕੋਰੋਨਾ ਨੇ ਪੂਰੀ ਦੁਨੀਆ ਨੂੰ ਘਰਾਂ ਅੰਦਰ ਡੱਕ ਦਿੱਤਾ ਹੋਇਆ ਹੈ। ਜਦੋਂ ਵੀ ਥੋੜ੍ਹੀ ਰਾਹਤ ਮਿਲੀ, ਸਭ ਘਰਾਂ ਤੋਂ ਬਾਹਰ ਨਿਕਲ ਪਏ। ਸੈਂਕੜਿਆਂ ਦੀ ਗਿਣਤੀ ਵਿਚ ਹਰ ਸ਼ਹਿਰ ਵਿਚ ਲੋਕ ਜਿੰਮ ਨੂੰ ਛੱਡ ਕੇ ਸੜਕਾਂ ਉਤੇ ਦੌੜਨ ਜਾਂ ਸਾਈਕਲ ਚਲਾਉਣ ਲੱਗ ਪਏ ਹਨ।
ਕੋਰੋਨਾ ਤੋਂ ...
ਵਕਤ ਅਰਬੀ ਦਾ ਲਫ਼ਜ਼ ਹੈ ਜਿਸ ਦਾ ਅਰਥ ਸਮਾਂ ਹੈ। ਪੰਜਾਬੀ ਵਿਚ ਵਰਤੇ ਜਾਂਦੇ ਸ਼ਬਦ ਵਖਤ, ਵੇਲਾ, ਵਖਤੁ ਸਭ ਦਾ ਅਰਥ ਵੀ ਸਮਾਂ ਹੀ ਹੈ। ਕਈ ਵਾਰ ਇਹ ਸ਼ਬਦ ਜੁੱਟ ਵਿਚ ਵੀ ਵਰਤੇ ਜਾਂਦੇ ਹਨ-ਵੇਲਾ ਵਖਤੁ, ਗੁਰਬਾਣੀ ਵਿਚ ਖਾਸ ਕਰਕੇ। ਬਾਣੀ ਵਿਚ ਤਾਂ ਸ਼ਬਦ 'ਵੇਲ' ਵੀ ਵਰਤਿਆ ਗਿਆ ਹੈ। ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅਦਾਲਤਾਂ ਵਿਚ ਕੇਸ ਚੱਲੇ, ਸਿਹਤ ਦੇ ਆਧਾਰ ਉਤੇ ਅਸਤੀਫ਼ਾ ਦੇ ਕੇ, ਜੁਰਮਾਨੇ ਭਰ ਕੇ ਵੀ ਤਿਵਾੜੀ ਸਭ ਟਾਲਦੇ-ਟਾਲਦੇ ਮੁੱਕਰਦੇ ਰਹੇ। ਡੀ.ਐਨ.ਏ. ਤੋਂ ਬਚਣ ਦੇ ਯਤਨ ਅਸਫ਼ਲ ਹੋਏ। ਅਦਾਲਤ ਦੇ ਹੁਕਮ ਨਾਲ ਟੈਸਟ ਕਰਵਾਉਣਾ ਪਿਆ। ...
ਕੁਝ ਸਮਾਂ ਪਹਿਲਾਂ ਬੇਸ ਗਿਟਾਰਿਸਟ ਟਾਨੀ ਵਾਜ਼ ਦਾ ਦਿਹਾਂਤ ਹੋ ਗਿਆ ਸੀ। ਇਸ ਬੇਨਾਮ ਸੰਗੀਤਕਾਰ ਨੇ ਅਨੇਕਾਂ ਅਜਿਹੀਆਂ ਧੁਨਾਂ ਨੂੰ ਸੰਗੀਤਬੱਧ ਕੀਤਾ ਸੀ, ਜਿਨ੍ਹਾਂ ਦੀਆਂ ਧੁਨਾਂ 'ਤੇ ਪਹਿਲਾਂ ਵੀ ਸੰਗੀਤ ਪ੍ਰੇਮੀ ਝੂਮੇ ਸਨ ਅਤੇ ਅੱਜ ਵੀ ਝੂਮਦੇ ਨਜ਼ਰ ਆ ਰਹੇ ਹਨ। 1971 ਵਿਚ ਪ੍ਰਦਰਸ਼ਿਤ ਹੋਈ ਹਿਟ ਫ਼ਿਲਮ ਦੇ ਲੋਕਪ੍ਰਿਆ ਗੀਤ 'ਦਮ ਮਾਰੋ ਦਮ' ਵਿਚ ਵੱਜਣ ਵਾਲੀ ਬੇਸ ਗਿਟਾਰ ਦੀ ਆਵਾਜ਼ ਅਜੇ ਵੀ ਸਿਨੇਮਾ ਪ੍ਰੇਮੀਆਂ ਦੇ ਕੰਨਾਂ 'ਚ ਗੂੰਜ ਰਹੀ ਸੀ। ਇਹ ਟਾਨੀ ਦੇ ਹੁਨਰ ਦਾ ਕਮਾਲ ਸੀ। ਇਸੇ ਤਰ੍ਹਾਂ ਹੀ 'ਕੁਰਬਾਨੀ' ਵਿਚਲਾ 'ਆਪ ਜੈਸਾ ਕੋਈ ਮੇਰੀ ਜ਼ਿੰਦਗੀ ਮੇਂ ਆਏ' ਗੀਤ ਵੀ ਇਸੇ ਹੀ ਕਲਾਕਾਰ ਦੀ ਰਚਨਾ ਸੀ।
ਟਾਨੀ ਦਰਅਸਲ ਕਲਕੱਤੇ ਦੇ ਇਕ ਹੋਟਲ 'ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਿਆ ਕਰਦਾ ਸੀ। ਇਕ ਦਿਨ ਅਚਾਨਕ ਆਰ.ਡੀ. ਬਰਮਨ ਨੇ ਉਸ ਨੂੰ ਗਿਟਾਰ ਵਜਾਉਂਦਿਆਂ ਦੇਖਿਆ ਅਤੇ ਉਸ ਨੂੰ ਆਪਣੇ ਨਾਲ ਮੁੰਬਈ ਲੈ ਆਇਆ। ਇਸ ਤੋਂ ਬਾਅਦ ਆਰ.ਡੀ. ਬਰਮਨ ਦੀਆਂ ਲਗਪਗ ਸਾਰੀਆਂ ਹੀ ਫ਼ਿਲਮਾਂ 'ਚ ਉਸ ਦੀ ਸੰਗੀਤ ਕਲਾ ਦਾ ਅਦੁੱਤੀ ਨਜ਼ਾਰਾ ਦੇਖਣ/ਸੁਣਨ ਨੂੰ ਮਿਲਿਆ। 'ਯਾਦੋਂ ਕੀ ਬਾਰਾਤ' ਦਾ ਟਾਈਟਲ ਗੀਤ 'ਯਾਦੋਂ ਕੀ ਬਾਰਾਤ ਨਿਕਲੀ ਹੈ ਆਜ ਦਿਲ ਕੇ ਦੁਆਰੇ' ਅਤੇ 'ਜਵਾਨੀ ਦੀਵਾਨੀ' ਦਾ 'ਜਾਨੇ ਜਾਂ ਢੂੰਡਤਾ ਫਿਰ ਰਹਾਂ' ਵੀ ਆਰ.ਡੀ. ਬਰਮਨ ਅਤੇ ਵਾਜ ਦੀ ਜੁਗਲਬੰਦੀ ਦੇ ਯਾਦਗਾਰੀ ਸੰਗੀਤ ਰਚਨਾਵਾਂ ਦੇ ਨਮੂਨੇ ਹਨ।
ਟਾਨੀ ਵਾਜ ਦੀ ਆਖਰੀ ਫ਼ਿਲਮ 'ਮਾਚਿਸ' ਸੀ। ਬਿਮਾਰੀ ਦੀ ਹਾਲਤ 'ਚ ਵੀ ਉਸ ਨੇ ਵਿਸ਼ਾਲ ਭਾਰਦਵਾਜ ਲਈ ਗਿਟਾਰ ਵਜਾਈ ਸੀ। ਪਰ ਟਾਨੀ ਵਾਜ ਵਰਗੇ ਅੱਠ ਦਸ ਕਲਾਕਾਰ ਜਦੋਂ ਗਿਟਾਰ ਵਜਾਉਂਦੇ ਸਨ ਤਾਂ ਉਸ ਨੂੰ ਆਰਕੈਸਟਰਾ ਦਾ ਨਾਂਅ ਦਿੱਤਾ ਗਿਆ। ਇਸ ਤਰ੍ਹਾਂ ਇਹ ਸੰਗੀਤ ਰਚਨਹਾਰ ਮਰਦੇ-ਮਰਦੇ ਵੀ ਇਕ ਨਵੀਂ ਪ੍ਰਥਾ ਨੂੰ ਜਨਮ ਦੇ ਗਿਆ ਸੀ। ਅਫ਼ਸੋਸ ਇਹ ਹੈ ਕਿ ਗੀਤਾਂ ਦੇ ਸੀ.ਡੀ. ਕਵਰ, ਰਿਕਾਰਡ ਕਵਰ, ਕੈਸੇਟਾਂ 'ਤੇ ਇਨ੍ਹਾਂ ਕਲਾਕਾਰਾਂ ਦਾ ਜ਼ਿਕਰ ਤੱਕ ਵੀ ਨਹੀਂ ਹੁੰਦਾ।
ਹੁਣ ਜ਼ਰਾ ਯਾਦ ਕਰੋ ਸੰਗੀਤਕਾਰ ਮਦਨ ਮੋਹਨ ਦੇ ਸੁਰੀਲੇ ਨਗਮੇ। ਫ਼ਿਲਮ 'ਦਸਤਕ' ਦੇ ਗੀਤ 'ਬਦੀਆਂ ਨਾ ਧਰੋ ਬਲਮਾ' ਨੂੰ, ਗੌਰ ਨਾਲ ਸੁਣੋਗੇ ਤਾਂ ਪਤਾ ਲਗਦਾ ਹੈ ਕਿ ਲਤਾ ਦੀ ਆਵਾਜ਼ ਇਸ ਗੀਤ 'ਚ ਸਿਤਾਰ ਨਾਲ ਇਕ ਵੇਲ ਦੀ ਤਰ੍ਹਾਂ ਲਿਪਟੀ ਨਜ਼ਰ ਆਉਂਦੀ ਹੈ। ਇਹ ਸੁੰਦਰ ਮੰਜ਼ਰ ਉਸਤਾਦ ਰਈਸ ਖ਼ਾਨ ਨੇ ਰਚਿਆ ਸੀ।
'ਦਸਤਕ' ਦੇ ਇਸ ਗੀਤ ਦੀ ਤਰ੍ਹਾਂ ਹੀ ਫ਼ਿਲਮ 'ਮੇਰੇ ਸਨਮ' ਦੇ ਸੁਰੀਲੇ ਨਗਮੇ 'ਜਾਈਏ ਆਪ ਕਹਾਂ ਜਾਏਂਗੇ' ਨੂੰ ਸੁਣੋ। ਇਹ ਗੀਤ ਇਸ ਤਰ੍ਹਾਂ ਦਾ ਮਾਹੌਲ ਕਾਇਮ ਕਰਦਾ ਹੈ ਕਿ ਜਿਵੇਂ ਤੁਸੀਂ ਕਸ਼ਮੀਰ ਦੀਆਂ ਹੁਸੀਨ ਵਾਦੀਆਂ 'ਚ ਵਿਚਰ ਰਹੇ ਹੋ। ਇਹ ਉਸਤਾਦ ਰਈਸ ਖ਼ਾਨ ਦੀ ਸਿਤਾਰ ਅਤੇ ਸ਼ਿਵ ਕੁਮਾਰ ਸ਼ਰਮਾ ਦੇ ਸੰਤੂਰ ਦੀਆਂ ਤਾਰਾਂ ਦਾ ਹੀ ਕਮਾਲ ਸੀ। ਸੰਤੂਰ ਦੀਆਂ ਤਾਰਾਂ ਦੀ ਲਚਕਦੀ ਆਵਾਜ਼ ਥੋੜ੍ਹੀ ਮੱਧਮ ਹੁੰਦੀ ਹੈ ਤਾਂ ਆਸ਼ਾ ਭੌਂਸਲੇ ਆਪਣੀ ਨਸ਼ੀਲੇ ਆਵਾਜ਼ 'ਚ ਪੁੱਛਦੀ ਹੈ 'ਜਾਈਏ ਆਪ ਕਹਾਂ ਜਾਏਂਗੇ?' ਤਾਂ ਇਸ ਤੋਂ ਪਹਿਲਾਂ ਕਿ ਤੁਸੀਂ ਜਵਾਬ ਦਿਉ ਕਿ 'ਕਹੀਂ' ਜਾਏਂਗੇ ਤਾਂ ਰਈਸ ਖ਼ਾਨ ਦੀ ਸਿਤਾਰ ਹੀ ਇਹ ਸੰਦੇਸ਼ ਦੇ ਦਿੰਦੀ ਹੈ। ਓ.ਪੀ. ਨਈਅਰ ਨੇ ਜੋ ਕਿ ਇਸ ਫ਼ਿਲਮ ਦਾ ਸੰਗੀਤ ਦਾ ਨਿਰਦੇਸ਼ਕ ਸੀ, ਇਨ੍ਹਾਂ ਦੋ ਕਲਾਕਾਰਾਂ ਦੀ ਸਹਾਇਤਾ ਨਾਲ ਇਕ ਅਜੀਬ ਪਰ ਯਾਦਗਾਰੀ ਮਾਹੌਲ ਰਚਿਆ ਸੀ। ਇਸ ਨਾਲ ਓ.ਪੀ. ਨਈਅਰ ਨੂੰ ਖੂਬ ਦਾਦ ਮਿਲੀ ਪਰ ਬਾਕੀ ਦੇ ਦੋਵੇਂ ਕਲਾਕਾਰ ਪਿਛੋਕੜ 'ਚ ਹੀ ਰਹੇ।
ਹੁਣ ਜ਼ਰਾ 'ਮੁਗਲ-ਏ-ਆਜ਼ਮ' ਦੇ ਉਸ ਅਮਰ ਗੀਤ 'ਪ੍ਰੇਮ ਜੋਗਨ ਬਣ ਕੇ' ਨੂੰ ਵੀ ਯਾਦ ਕਰੋ। ਇਸ ਨੂੰ ਬੜੇ ਗੁਲਾਮ ਅਲੀ ਖ਼ਾਨ ਨੇ ਗਾਇਆ ਸੀ ਅਤੇ ਇਸ ਫ਼ਿਲਮ ਨੂੰ ਕਲਾਸੀਕਲ ਦਰਜਾ ਦਿਵਾਉਣ ਵਿਚ ਇਸ ਗੀਤ ਦਾ ਵਿਸ਼ੇਸ਼ ਯੋਗਦਾਨ ਸੀ। ਇਸ ਦੀ ਰਚਨਾ ਦੀ ਵੀ ਬੜੀ ਹੀ ਦਿਲਚਸਪ ਕਹਾਣੀ ਹੈ। ਫ਼ਿਲਮ ਦਾ ਨਿਰਦੇਸ਼ਕ ਕੇ.ਆਸਿਫ਼ ਇਸ ਵਿਚ ਇਕ ਪ੍ਰੇਮ ਗੀਤ ਚਾਹੁੰਦਾ ਸੀ ਪਰ ਉਹ ਰਵਾਇਤੀ ਗੀਤਾਂ ਤੋਂ ਹਟ ਕੇ ਇਕ ਕਲਾਸੀਕਲ ਰਚਨਾ ਦੀ ਮੰਗ ਕਰ ਰਿਹਾ ਸੀ। ਗੀਤਕਾਰ ਸ਼ਕੀਲ ਨੇ ਉਸ ਦੇ ਆਦੇਸ਼ ਅਨੁਸਾਰ 'ਪ੍ਰੇਮ ਜੋਗਨ' ਲਿਖ ਦਿੱਤਾ। ਪਰ ਮੁਸ਼ਕਿਲ ਇਹ ਆਈ ਕਿ ਸੰਗੀਤਕਾਰ ਨੌਸ਼ਾਦ ਇਸ ਵੇਲੇ ਦੇ ਰਵਾਇਤੀ ਫ਼ਿਲਮ ਗਾਇਕਾਂ ਤੋਂ ਹਟ ਕੇ ਕਿਸੇ ਕਲਾਸੀਕਲ ਗਾਇਕ ਨੂੰ ਇਹ ਰਚਨਾ ਗਾਉਣ ਲਈ ਲੋਚ ਰਿਹਾ ਸੀ। ਉਸ ਦੀ ਪਹਿਲੀ ਪਸੰਦ ਦਾ ਗਾਇਕ ਉਸਤਾਦ ਬੜੇ ਗੁਲਾਮ ਅਲੀ ਖ਼ਾਨ ਸੀ ਪਰ ਕਠਿਨਾਈ ਇਹ ਸੀ ਕਿ ਇਹ ਗਾਇਕ ਫ਼ਿਲਮੀ ਗੀਤ ਹੀ ਪਸੰਦ ਨਹੀਂ ਸੀ ਕਰਦਾ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 099154-93043.
ਇਕ ਵਾਰੀ ਕਿਸੇ ਅਮੀਰ ਨੇ ਆਪਣੇ ਰਾਜ ਵਿਚ ਸਾਰੇ ਸਾਧੂਆਂ ਨੂੰ ਖਾਣੇ 'ਤੇ ਬੁਲਾਇਆ। ਖਾਣਾ ਖਾਣ ਵੇਲੇ ਜਦੋਂ ਸਾਰੇ ਸਾਧੂ ਲਾਈਨਾਂ 'ਚ ਬੈਠੇ ਸੀ ਤਾਂ ਉਸ ਅਮੀਰ ਨੇ ਇਕ ਸ਼ਰਤ ਰੱਖ ਦਿੱਤੀ ਕਿ ਕੋਈ ਵੀ ਖਾਣਾ ਖਾਣ ਵੇਲੇ ਆਪਣੀਆਂ ਦੋਵੇਂ ਕੂਹਣੀਆਂ 'ਚੋਂ ਕੋਈ ਵੀ ਕੂਹਣੀ ਨਹੀਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX