ਤਾਜਾ ਖ਼ਬਰਾਂ


ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਸਰਹੱਦ ਤੋਂ ਨਸ਼ਿਆਂ, ਹਥਿਆਰਾਂ ਤੇ ਵਿਸਫੋਟਕ ਦੀ ਖੇਪ ਲੈ ਕੇ ਆ ਰਹੇ ਦੋ ਸਮੱਗਲਰ ਕੀਤੇ ਕਾਬੂ
. . .  0 minutes ago
ਤਰਨ ਤਾਰਨ, 9 ਅਗਸਤ-ਤਰਨਤਾਰਨ ਪੁਲਿਸ ਦੇ ਹੱਥ ਇਕ ਵੱਡੀ ਕਾਮਯਾਬੀ ਲੱਗੀ ਹੈ। ਡੀ.ਜੀ.ਪੀ. ਪੰਜਾਬ ਨੇ ਟਵੀਟ ਕਰਦੇ ਦੱਸਿਆ ਹੈ ਕਿ ਤਰਨਤਾਰਨ ਪੁਲਿਸ ਨੇ ਦੋ ਸਮੱਗਲਰ ਹਥਿਆਰਾਂ, ਵਿਸਫੋਟਕ ਸਮੱਗਰੀ ਤੇ ਨਸ਼ਿਆਂ ਸਮੇਤ ਕਾਬੂ ਕੀਤੇ ਹਨ।
ਟੈਲੀਕਾਮ ਟਾਵਰ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰਾਜ ਮਾਰਗ ਕੀਤਾ ਗਿਆ ਬੰਦ
. . .  21 minutes ago
ਬਰਨਾਲਾ /ਹੰਡਿਆਇਆ, 9 ਅਗਸਤ (ਗੁਰਜੀਤ ਸਿੰਘ ਖੁੱਡੀ)- ਟੈਲੀਕਾਮ ਟਾਵਰ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰਾਜ ਮਾਰਗ ਬੰਦ ਕੀਤਾ ਗਿਆ। ਜਾਣਕਾਰੀ ਮੁਤਾਬਿਕ ਬਰਨਾਲਾ-ਮਾਨਸਾ ਰਾਜ ਮਾਰਗ ਪਿੰਡ ਧਨੌਲਾ ਖ਼ੁਰਦ ਦੇ ਵਾਸੀਆਂ ਵਲੋਂ...
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  20 minutes ago
ਪਟਨਾ, 9 ਅਗਸਤ-ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
ਰਾਜਭਵਨ ਪਹੁੰਚੇ ਨਿਤਿਸ਼ ਕੁਮਾਰ
. . .  27 minutes ago
ਪਟਨਾ, 9 ਅਗਸਤ-ਰਾਜਭਵਨ ਪਹੁੰਚੇ ਨਿਤਿਸ਼ ਕੁਮਾਰ
ਲੁਧਿਆਣਾ 'ਚ ਪੁਲਿਸ ਨੇ ਕੱਢਿਆ ਫਲੈਗ ਮਾਰਚ
. . .  42 minutes ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦੌਰਾਨ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ 'ਚ ਲਿਆ ਹੈ।
ਕਪੂਰਥਲਾ ਤੋਂ ਵੱਡੀ ਖ਼ਬਰ: ਡੇਢ ਸਾਲ ਦਾ ਬੱਚਾ ਨਾਲੇ 'ਚ ਡਿੱਗਿਆ, ਨਗਰ ਨਿਗਮ ਦੀ ਟੀਮ ਵਲੋਂ ਬੱਚੇ ਦੀ ਭਾਲ ਜਾਰੀ
. . .  42 minutes ago
ਕਪੂਰਥਲਾ, 9 ਅਗਸਤ (ਅਮਰਜੀਤ ਕੋਮਲ)- ਸਥਾਨਕ ਸ਼ਾਲੀਮਾਰ ਬਾਗ ਨੇੜੇ ਦੁਪਹਿਰ ਬਾਅਦ ਇਕ ਡੇਢ ਸਾਲ ਦਾ ਬੱਚਾ ਨਾਲੇ ਵਿਚ ਡਿੱਗ ਗਿਆ, ਜਿਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਬੱਚਾ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪੁੱਜੇ...
ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਨੂੰ ਗੈਂਗਸਟਰਾਂ ਨੇ ਦਿੱਤੀ ਧਮਕੀ
. . .  46 minutes ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਗੈਂਗਸਟਰਾਂ ਵਲੋਂ 25 ਲੱਖ ਦੀ ਰੰਗਦਾਰੀ ਮੰਗੀ ਗਈ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ 'ਚ ਗੋਗੀ ਨੂੰ ਜਾਨੋਂ...
ਰਾਸ਼ਟਰਮੰਡਲ ਖ਼ੇਡਾਂ: ਤਗਮਾ ਜੇਤੂ ਹਰਜਿੰਦਰ ਕੌਰ ਦਾ ਸਕੂਲ 'ਚ ਸਨਮਾਨ
. . .  about 1 hour ago
ਨਾਭਾ, 9 ਅਗਸਤ(ਕਰਮਜੀਤ ਸਿੰਘ)- ਰਾਸ਼ਟਰਮੰਡਲ ਖ਼ੇਡਾਂ 'ਚ ਆਪਣੀ ਮਿਹਨਤ ਸਦਕਾ ਮੱਲ੍ਹਾਂ ਮਾਰਨ ਵਾਲੀ ਨਾਭਾ ਦੀ ਵਸਨੀਕ ਹਰਜਿੰਦਰ ਕੌਰ ਦੇ ਪਿੰਡ ਮਹਿਸ ਪਹੁੰਚਣ 'ਤੇ ਗੌਰਮਿੰਟ ਹਾਈ ਸਕੂਲ ਵਿਖੇ ਸਕੂਲ ਇੰਚਾਰਜ ਹਰਮਿੰਦਰ ਜੀਤ ਕੌਰ ਦੀ ਅਗਵਾਈ 'ਚ ਆਯੋਜਿਤ...
ਖੇਮਕਰਨ ਹਲਕੇ ਤੋਂ ਰਾਜਾ ਵੜਿੰਗ ਨੇ ਸ਼ੁਰੂ ਕੀਤੀ ਪੰਜਾਬ ਕਾਂਗਰਸ ਵਲੋਂ ਤਿਰੰਗਾ ਯਾਤਰਾ
. . .  about 2 hours ago
ਭਿੱਖੀਵਿੰਡ/ਖੇਮਕਰਨ, 9ਅਗਸਤ (ਬੋਬੀ, ਭੱਟੀ, ਬਿੱਲਾ)-ਪੰਜਾਬ ਕਾਂਗਰਸ ਵਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ 'ਚ ਪੰਜਾਬ ਅੰਦਰ ਕੱਢੀ ਜਾ ਰਹੀ ਤਿਰੰਗਾ ਪੈਦਲ ਯਾਤਰਾ ਦੀ ਸ਼ੁਰੂਆਤ ਅੱਜ ਖੇਮਕਰਨ ਹਲਕੇ 'ਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ...
ਹੱਕ ਪ੍ਰਾਪਤੀ ਲਈ ਕਿਸਾਨ ਇਕ ਹੋਰ ਮੋਰਚਾ ਲਾਉਣ ਲਈ ਤਿਆਰ ਰਹਿਣ: ਹਰਿੰਦਰ ਸਿੰਘ ਲੱਖੋਵਾਲ
. . .  about 2 hours ago
ਬਲਾਚੌਰ/ਮਜਾਰੀ ਸਾਹਿਬਾ, 9 ਅਗਸਤ (ਦੀਦਾਰ ਸਿੰਘ ਬਲਾਚੌਰੀਆ/ਨਿਰਮਲਜੀਤ ਸਿੰਘ ਚਾਹਲ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਸਾਫ਼ ਤੇ ਸਪੱਸ਼ਟ ਸ਼ਬਦਾਂ 'ਚ ਕਿਸਾਨਾਂ ਨੂੰ ਅਪੀਲ ਕੀਤੀ ਕਿ...
ਬਿਜਲੀ ਬਿੱਲ 2020 ਨਾਲ ਕਿਸਾਨਾਂ ਜਾਂ ਕਿਸੇ ਵੀ ਬਿਜਲੀ ਲਾਭਪਾਤਰੀ ਨੂੰ ਕੋਈ ਫ਼ਰਕ ਨਹੀ ਪਵੇਗਾ-ਤਰੁਣ ਚੁੱਘ
. . .  about 2 hours ago
ਮਜੀਠਾ, 9 ਅਗਸਤ (ਜਗਤਾਰ ਸਿੰਘ ਸਹਿਮੀ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਅੱਜ ਉਹ ਦਿਹਾੜਾ ਹੈ ਜਦੋਂ 9 ਅਗਸਤ 1942 ਨੂੰ ਦੇਸ਼ ਦੇ ਸਾਰੇ ਸੁਤੰਤਰਤਾ ਸੈਨਾਨੀਆਂ ਨੇ 'ਅੰਗਰੇਜ਼ੋ ਭਾਰਤ ਛੱਡੋ' ਦੀ ਆਵਾਜ਼ ਚੁੱਕੀ ਸੀ, ਜਿਸ ਦੀ ਅੱਜ...
ਬਿਹਾਰ 'ਚ ਬੀ.ਜੇ.ਪੀ. ਨੂੰ ਵੱਡਾ ਝਟਕਾ! ਨਿਤਿਸ਼ ਕੁਮਾਰ ਨੇ ਤੋੜਿਆ ਗਠਜੋੜ
. . .  about 1 hour ago
ਨਵੀਂ ਦਿੱਲੀ, 9 ਅਗਸਤ-ਬਿਹਾਰ 'ਚ ਪੰਜ ਸਾਲ ਬਾਅਦ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪਾਰਟੀ ਜੇ.ਡੀ.ਯੂ. ਤੇ ਭਾਜਪਾ ਵਿਚਾਲੇ ਗਠਜੋੜ ਫ਼ਿਰ ਟੁੱਟ ਗਿਆ ਹੈ। ਮੁੱਖ ਮੰਤਰੀ ਨਿਵਾਸ 'ਤੇ ਜੇ.ਡੀ.ਯੂ. ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਬੈਠਕ 'ਚ ਇਹ ਐਲਾਨ ਕੀਤਾ ਗਿਆ...
'ਪੰਜਾਬ ਖੇਡ ਮੇਲਾ' 29 ਅਗਸਤ ਨੂੰ ਕਰਵਾਇਆ ਜਾਵੇਗਾ-ਮੀਤ ਹੇਅਰ
. . .  about 2 hours ago
ਚੰਡੀਗੜ੍ਹ, 9 ਅਗਸਤ-ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ 'ਪੰਜਾਬ ਖੇਡ ਮੇਲਾ' 29 ਅਗਸਤ ਨੂੰ ਕਰਵਾਇਆ ਜਾਵੇਗਾ। ਪਹਿਲੀ ਵਾਰ ਆਨਲਾਈਨ ਰਜਿਸਟਰੇਸ਼ਨ 11 ਅਗਸਤ ਤੋਂ ਸ਼ੁਰੂ ਹੋਵੇਗੀ...
ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਅੱਜ ਸ਼ਾਮ 4 ਵਜੇ ਰਾਜ ਭਵਨ 'ਚ ਰਾਜਪਾਲ ਫੱਗੂ ਚੌਹਾਨ ਨਾਲ ਕਰਨਗੇ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 9 ਅਗਸਤ-ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਅੱਜ ਸ਼ਾਮ 4 ਵਜੇ ਰਾਜ ਭਵਨ 'ਚ ਰਾਜਪਾਲ ਫੱਗੂ ਚੌਹਾਨ ਨਾਲ ਮੁਲਾਕਾਤ ਕਰਨਗੇ।
ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਐਕਸ਼ਨ, ਕਾਰਜਕਾਰੀ ਇੰਜੀਨੀਅਰ ਪੁਨੀਤ ਸ਼ਰਮਾ ਨੂੰ ਕੀਤਾ ਮੁਅੱਤਲ
. . .  about 3 hours ago
ਚੰਡੀਗੜ੍ਹ, 9 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਗ਼ੈਰ-ਕਾਨੂੰਨੀ ਮਾਈਨਿੰਗ ਸੰਬੰਧੀ ਅਖ਼ਤਿਆਰ ਕੀਤੀ ਗਈ ਜ਼ੀਰੋ ਟੋਲਰੈਂਸ ਨੀਤੀ ਤਹਿਤ ਅੱਜ ਇਕ ਹੋਰ ਵੱਡੀ ਕਾਰਵਾਈ ਕਰਦਿਆਂ ਕਾਰਜਕਾਰੀ ਇੰਜੀਨੀਅਰ ਖਣਨ ਰੂਪਨਗਰ ਪੁਨੀਤ ਸ਼ਰਮਾ ਨੂੰ ਡਿਊਟੀ ਦੌਰਾਨ ਅਣਗਹਿਲੀ...
ਹਲਕਾ ਅਮਲੋਹ 'ਚ 'ਲੰਪੀ ਧਫ਼ੜੀ ਰੋਗ' ਬਿਮਾਰੀ ਦਾ ਕਹਿਰ, ਰਾਜੂ ਖੰਨਾ ਨੇ ਕੀਤਾ ਪਿੰਡਾਂ ਦਾ ਦੌਰਾ
. . .  about 3 hours ago
ਅਮਲੋਹ, 9 ਅਗਸਤ (ਕੇਵਲ ਸਿੰਘ)-'ਲੰਪੀ ਧਫ਼ੜੀ ਰੋਗ' ਬਿਮਾਰੀ ਦਾ ਹਲਕਾ ਅਮਲੋਹ ਦੇ ਪਸ਼ੂਆਂ 'ਚ ਕਾਫੀ ਪ੍ਰਭਾਵ ਦੇਖਣ ਨੂੰ ਮਿਲਿਆ ਜਿਸ ਦਾ ਪਤਾ ਲੱਗਦਿਆਂ ਹੀ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ...
ਵਿਧਵਾ ਔਰਤ ਦੇ 22 ਸਾਲਾ ਨੌਜਵਾਨ ਪੁੱਤਰ ਦੀ ਨਸ਼ੇ ਨੇ ਲਈ ਜਾਨ
. . .  about 4 hours ago
ਚੋਗਾਵਾਂ, 9 ਅਗਸਤ (ਗੁਰਬਿੰਦਰ ਸਿੰਘ ਬਾਗੀ)- ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੋਗਾਵਾਂ ਹਾਲ ਵਾਸੀ ਪਿੰਡ ਕੋਹਾਲਾ ਦੇ ਇਕ ਵਿਧਵਾ ਔਰਤ ਬਲਵਿੰਦਰ ਕੌਰ ਜਿਸਦੇ ਪਤੀ ਸੁਰਜੀਤ ਸਿੰਘ ਦੀ 15 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਨੌਜਵਾਨ ਪੁੱਤਰ ਰਵੀ ਸਿੰਘ ਉਮਰ...
ਸੂਏ 'ਚ ਤੈਰਦੀ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 4 hours ago
ਲੋਪੋਕੇ, 9 ਅਗਸਤ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਮਾਨਾਂਵਾਲਾ ਸੂਏ ਵਿਚੋ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ। ਇਸ ਸੰਬੰਧੀ ਥਾਣਾ ਲੋਪੋਕੇ ਦੇ ਐੱਸ.ਐੱਚ.ਓ. ਮਨਤੇਜ ਸਿੰਘ...
ਮਹਾਰਾਸ਼ਟਰ ਮੰਤਰੀ ਮੰਡਲ ਦਾ ਵਿਸਥਾਰ
. . .  about 4 hours ago
ਮੁੰਬਈ, 8 ਅਗਸਤ - ਮਹਾਰਾਸ਼ਟਰ ਮੰਤਰੀ ਮੰਡਲ ਦਾ ਵਿਸਥਾਰ ਹੋਇਆ ਹੈ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ 18 ਵਿਧਾਇਕਾਂ ਮੰਤਰੀ ਵਜੋਂ ਸਹੁੰ ਚੁਕਾਈ...
ਜੇ.ਡੀ.ਯੂ. ਨੇ ਰਾਜਪਾਲ ਤੋਂ ਮੰਗਿਆ ਸਮਾਂ - ਸੂਤਰ
. . .  about 4 hours ago
ਪਟਨਾ, 9 ਅਗਸਤ - ਸੂਤਰਾਂ ਅਨੁਸਾਰ ਬਿਹਾਰ 'ਚ ਸੱਤਾਧਾਰੀ ਗੱਠਜੋੜ ਦੇ ਭਾਈਵਾਲਾਂ ਵਿਚ ਵਧਦੇ ਟਕਰਾਅ ਦੌਰਾਨ ਜਨਤਾ ਦਲ (ਯੂ) ਨੇ ਬਿਹਾਰ ਦੇ ਰਾਜਪਾਲ ਤੋਂ ਮਿਲਣ ਦਾ ਸਮਾਂ ਮੰਗਿਆ...
ਨਿੱਜੀ ਬੱਸਾਂ ਦੀ ਹੜਤਾਲ ਹੋਣ ਕਾਰਨ ਸਵਾਰੀਆਂ ਹੋ ਰਹੀਆਂ ਖੱਜਲ ਖੁਆਰ
. . .  about 4 hours ago
ਅਜਨਾਲਾ, 9 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਆਪਣੀਆਂ ਮੰਗਾਂ ਨੂੰ ਲੈ ਕੇ ਨਿੱਜੀ ਬੱਸ ਮਾਲਕਾਂ ਵੱਲੋਂ ਅੱਜ ਕੀਤੀ ਸੂਬਾ ਪੱਧਰੀ ਹੜਤਾਲ ਕਾਰਨ ਆਪਣੀ ਮੰਜ਼ਿਲ 'ਤੇ ਪਹੁੰਚਣ ਵਾਲੀਆਂ ਸਵਾਰੀਆਂ ਨੂੰ ਭਾਰੀ ਮੁਸ਼ਕਲਾਂ...
ਦੇਸ਼ ਦੀ ਵੰਡ ਸਮੇਂ ਹੋਈ ਹਿੰਸਾ ਦੌਰਾਨ ਜਾਨਾਂ ਗੁਆਉਣ ਵਾਲੇ ਪੰਜਾਬੀਆਂ ਦੀ ਯਾਦ ਨੂੰ ਸਮਰਪਿਤ ਸਮੂਹਿਕ ਅਰਦਾਸ ਸਮਾਗਮ 16 ਅਗਸਤ ਨੂੰ
. . .  about 4 hours ago
ਅੰਮ੍ਰਿਤਸਰ, 9 ਅਗਸਤ (ਜਸਵੰਤ ਸਿੰਘ ਜੱਸ)- 75 ਸਾਲ ਪਹਿਲਾਂ ਹਿੰਦੁਸਤਾਨ ਦੀ ਵੰਡ ਵੇਲੇ ਸੰਨ 1947 ਵਿਚ ਸਰਹੱਦ ਦੇ ਦੋਵੇਂ ਪਾਸੇ ਮਾਰੇ ਗਏ 10 ਲੱਖ ਬੇਦੋਸ਼ੇ ਪੰਜਾਬੀਆਂ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮੂਹਿਕ ਅਰਦਾਸ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ...
ਦੋਆਬਾ ਕਿਸਾਨ ਕਮੇਟੀ ਵਲੋਂ ਬਿਜਲੀ ਸੋਧ ਬਿੱਲ 2022 ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ
. . .  about 4 hours ago
ਟਾਂਡਾ ਉੜਮੁੜ, 9 ਅਗਸਤ (ਭਗਵਾਨ ਸਿੰਘ ਸੈਣੀ) - ਬਿਜਲੀ ਘਰ ਚੌਕ ਟਾਂਡਾ ਵਿਖੇ ਦੋਆਬਾ ਕਿਸਾਨ ਕਮੇਟੀ (ਪੰਜਾਬ) ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ 'ਚ ਕਿਸਾਨਾਂ ਨੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2022 ਸੰਸਦ 'ਚ ਪੇਸ਼ ਕਰਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ 'ਚ ਇਕੱਤਰ...
ਮੌਸਮ ਵਿਭਾਗ ਵਲੋਂ ਮਹਾਰਾਸ਼ਟਰ ਦੇ ਜ਼ਿਲ੍ਹਿਆਂ 'ਚ ਬਰਸਾਤ ਦਾ ਰੈੱਡ ਅਲਰਟ
. . .  about 5 hours ago
ਮੁੰਬਈ, 9 ਅਗਸਤ - ਮੌਸਮ ਵਿਭਾਗ ਨੇ ਮਹਾਰਾਸ਼ਟਰ ਦੇ ਜ਼ਿਲ੍ਹਿਆਂ 'ਚ ਬਰਸਾਤ ਦਾ ਰੈੱਡ ਅਲਰਟ ਜਾਰੀ ਕੀਤਾ...
ਨਿੱਜੀ ਬੱਸਾਂ ਵਾਲਿਆਂ ਨੇ ਬਠਿੰਡਾ- ਚੰਡੀਗੜ ਮੁੱਖ ਸੜਕ ਕੀਤੀ ਬੰਦ
. . .  about 5 hours ago
ਭਵਾਨੀਗੜ੍ਹ, 9 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਨਿੱਜੀ ਬੱਸਾਂ ਵਾਲਿਆਂ ਨੇ ਆਪਣੀਆਂ ਮੰਗਾਂ ਦੇ ਸੰਬੰਧ ਵਿਚ ਬਠਿੰਡਾ-ਚੰਡੀਗੜ ਮੁੱਖ ਸੜਕ ਨੂੰ ਬੱਸਾਂ ਲਗਾ ਕੇ ਪੂਰਨ ਤੌਰ 'ਤੇ ਬੰਦ ਕਰ ਦਿੱਤਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 15 ਮੱਘਰ ਸੰਮਤ 552

ਅਜੀਤ ਮੈਗਜ਼ੀਨ

ਦੋ ਮਹਾਂਦੀਪਾਂ ਵਿਚ ਫੈਲਿਆ ਹੋਇਆ ਸੰਸਾਰ ਦਾ ਇਕੋ ਇਕ ਸ਼ਹਿਰ, ਇਸਤੰਬੁਲ

ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਇਸਤੰਬੁਲ (ਮੁਢਲਾ ਨਾਂਅ ਕੌਂਸਟੈਂਟੀਨੋਪੋਲ) ਨੂੰ ਇਹ ਮਾਣ ਹਾਸਲ ਹੈ ਕਿ ਇਹ ਸੰਸਾਰ ਦਾ ਵਾਹਿਦ ਸ਼ਹਿਰ ਹੈ ਜੋ ਦੋ ਮਹਾਂਦੀਪਾਂ, ਏਸ਼ੀਆ ਅਤੇ ਯੂਰਪ ਵਿਚ ਫੈਲਿਆ ਹੋਇਆ ਹੈ। ਇਸ ਦਾ ਨੀਂਹ ਪੱਥਰ 11 ਮਈ ਸੰਨ 330 ਈਸਵੀ ਵਿਚ ਬਾਈਜ਼ਨਟਾਈਨ ਸਾਮਰਾਜ ...

ਪੂਰੀ ਖ਼ਬਰ »

ਮਾਰਾਡੋਨਾ

ਯਾਦ ਰੱਖਣਗੀਆਂ ਸਦੀਆਂ!

ਸਾਲ 2020 ਨੇ ਨਵਾਂ ਕੋਰੋਨਾ ਵਾਇਰਸ ਲਾਗ ਨਾਲ ਮਰਨ ਵਾਲੇ ਵਿਅਕਤੀਆਂ ਨੂੰ ਤਾਂ ਸਿਰਫ਼ ਗਿਣਤੀ ਬਣਾ ਕੇ ਰੱਖ ਦਿੱਤਾ ਹੈ। ਇਸ ਸਾਲ, ਜਿਸ ਦੇ ਗੁਜ਼ਰਨ ਵਿਚ ਹਾਲੇ ਇਕ ਮਹੀਨਾ ਬਾਕੀ ਹੈ, ਵਿਚ ਸ਼ਾਇਦ ਹੀ ਕੋਈ ਦਿਨ ਇਸ ਤਰ੍ਹਾਂ ਦਾ ਬੀਤਿਆ ਹੋਵੇ, ਜਦੋਂ ਸਵੇਰੇ ਅਖ਼ਬਾਰ ਹੱਥ ਵਿਚ ...

ਪੂਰੀ ਖ਼ਬਰ »

ਸਾਈਕਲ ਚਲਾਉਣ ਦਾ ਵਧਦਾ ਸ਼ੌਕ ਤੇ ਇਸ ਦੇ ਫਾਇਦੇ

ਕੋਰੋਨਾ ਨੇ ਪੂਰੀ ਦੁਨੀਆ ਨੂੰ ਘਰਾਂ ਅੰਦਰ ਡੱਕ ਦਿੱਤਾ ਹੋਇਆ ਹੈ। ਜਦੋਂ ਵੀ ਥੋੜ੍ਹੀ ਰਾਹਤ ਮਿਲੀ, ਸਭ ਘਰਾਂ ਤੋਂ ਬਾਹਰ ਨਿਕਲ ਪਏ। ਸੈਂਕੜਿਆਂ ਦੀ ਗਿਣਤੀ ਵਿਚ ਹਰ ਸ਼ਹਿਰ ਵਿਚ ਲੋਕ ਜਿੰਮ ਨੂੰ ਛੱਡ ਕੇ ਸੜਕਾਂ ਉਤੇ ਦੌੜਨ ਜਾਂ ਸਾਈਕਲ ਚਲਾਉਣ ਲੱਗ ਪਏ ਹਨ। ਕੋਰੋਨਾ ਤੋਂ ...

ਪੂਰੀ ਖ਼ਬਰ »

ਵਖਤੁ ਵੀਚਾਰੇ ਸੋ ਬੰਦਾ ਹੋਇ

ਵਕਤ ਅਰਬੀ ਦਾ ਲਫ਼ਜ਼ ਹੈ ਜਿਸ ਦਾ ਅਰਥ ਸਮਾਂ ਹੈ। ਪੰਜਾਬੀ ਵਿਚ ਵਰਤੇ ਜਾਂਦੇ ਸ਼ਬਦ ਵਖਤ, ਵੇਲਾ, ਵਖਤੁ ਸਭ ਦਾ ਅਰਥ ਵੀ ਸਮਾਂ ਹੀ ਹੈ। ਕਈ ਵਾਰ ਇਹ ਸ਼ਬਦ ਜੁੱਟ ਵਿਚ ਵੀ ਵਰਤੇ ਜਾਂਦੇ ਹਨ-ਵੇਲਾ ਵਖਤੁ, ਗੁਰਬਾਣੀ ਵਿਚ ਖਾਸ ਕਰਕੇ। ਬਾਣੀ ਵਿਚ ਤਾਂ ਸ਼ਬਦ 'ਵੇਲ' ਵੀ ਵਰਤਿਆ ਗਿਆ ਹੈ। ...

ਪੂਰੀ ਖ਼ਬਰ »

ਡੀ.ਐਨ.ਏ. ਫਿੰਗਰ ਪ੍ਰਿੰਟਿੰਗ ਤੇ ਅਪਰਾਧ ਜਗਤ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਅਦਾਲਤਾਂ ਵਿਚ ਕੇਸ ਚੱਲੇ, ਸਿਹਤ ਦੇ ਆਧਾਰ ਉਤੇ ਅਸਤੀਫ਼ਾ ਦੇ ਕੇ, ਜੁਰਮਾਨੇ ਭਰ ਕੇ ਵੀ ਤਿਵਾੜੀ ਸਭ ਟਾਲਦੇ-ਟਾਲਦੇ ਮੁੱਕਰਦੇ ਰਹੇ। ਡੀ.ਐਨ.ਏ. ਤੋਂ ਬਚਣ ਦੇ ਯਤਨ ਅਸਫ਼ਲ ਹੋਏ। ਅਦਾਲਤ ਦੇ ਹੁਕਮ ਨਾਲ ਟੈਸਟ ਕਰਵਾਉਣਾ ਪਿਆ। ...

ਪੂਰੀ ਖ਼ਬਰ »

ਅਨਜਾਣ ਕਿੱਸੇ ਬਾਲੀਵੁੱਡ ਦੇ

ਫ਼ਿਲਮ ਸੰਗੀਤ ਦੇ ਅਗਿਆਤ ਸੰਗੀਤਕਾਰ

ਕੁਝ ਸਮਾਂ ਪਹਿਲਾਂ ਬੇਸ ਗਿਟਾਰਿਸਟ ਟਾਨੀ ਵਾਜ਼ ਦਾ ਦਿਹਾਂਤ ਹੋ ਗਿਆ ਸੀ। ਇਸ ਬੇਨਾਮ ਸੰਗੀਤਕਾਰ ਨੇ ਅਨੇਕਾਂ ਅਜਿਹੀਆਂ ਧੁਨਾਂ ਨੂੰ ਸੰਗੀਤਬੱਧ ਕੀਤਾ ਸੀ, ਜਿਨ੍ਹਾਂ ਦੀਆਂ ਧੁਨਾਂ 'ਤੇ ਪਹਿਲਾਂ ਵੀ ਸੰਗੀਤ ਪ੍ਰੇਮੀ ਝੂਮੇ ਸਨ ਅਤੇ ਅੱਜ ਵੀ ਝੂਮਦੇ ਨਜ਼ਰ ਆ ਰਹੇ ਹਨ। 1971 ...

ਪੂਰੀ ਖ਼ਬਰ »

ਆਓ, ਫ਼ਕੀਰ ਬਣ ਕੇ ਦੇਖੀਏ

ਇਕ ਵਾਰੀ ਕਿਸੇ ਅਮੀਰ ਨੇ ਆਪਣੇ ਰਾਜ ਵਿਚ ਸਾਰੇ ਸਾਧੂਆਂ ਨੂੰ ਖਾਣੇ 'ਤੇ ਬੁਲਾਇਆ। ਖਾਣਾ ਖਾਣ ਵੇਲੇ ਜਦੋਂ ਸਾਰੇ ਸਾਧੂ ਲਾਈਨਾਂ 'ਚ ਬੈਠੇ ਸੀ ਤਾਂ ਉਸ ਅਮੀਰ ਨੇ ਇਕ ਸ਼ਰਤ ਰੱਖ ਦਿੱਤੀ ਕਿ ਕੋਈ ਵੀ ਖਾਣਾ ਖਾਣ ਵੇਲੇ ਆਪਣੀਆਂ ਦੋਵੇਂ ਕੂਹਣੀਆਂ 'ਚੋਂ ਕੋਈ ਵੀ ਕੂਹਣੀ ਨਹੀਂ ਮੋੜ ਸਕਦਾ। ਸਾਰੇ ਸਾਧੂ ਇਕ-ਦੂਜੇ ਵੱਲ ਦੇਖਣ ਕਿ ਇਹ ਕੀ ਬਣਿਆ? ਜੇ ਉਠ ਕੇ ਜਾਂਦੇ ਹਾਂ ਤਾਂ ਹਾਸੋ-ਹੀਣੀ ਗੱਲ ਹੈ ਤੇ ਜੇ ਕੂਹਣੀ ਨਾ ਮੋੜੀ ਤਾਂ ਖਾਣਾ ਨਹੀਂ ਖਾਧਾ ਜਾ ਸਕਦਾ। ਉਨ੍ਹਾਂ ਸਾਧੂਆਂ 'ਚੋਂ ਇਕ ਪੁੱਜੀ ਹੋਈ ਰੂਹ ਵਾਲਾ ਸੀ ਉਹਨੇ ਸਾਰਿਆਂ ਨੂੰ ਕਿਹਾ ਕਿ ਜੇ ਆਪਣੇ ਮੂੰਹ 'ਚ ਨਹੀਂ ਪਾ ਸਕਦੇ ਤਾਂ ਦੂਜੇ ਦੇ ਮੂੰਹ 'ਚ ਤਾਂ ਪਾ ਹੀ ਸਕਦੇ ਹਾਂ? ਸਾਰੇ ਆਪਣੇ ਸਾਹਮਣੇ ਵਾਲੇ ਦੇ ਮੂੰਹ 'ਚ ਬੁਰਕੀਆਂ ਪਾਓ। ਇਉਂ ਉਨ੍ਹਾਂ ਸਾਰਿਆਂ ਨੇ ਖਾਣਾ ਖਾਧਾ।
ਸਮਾਜ ਵੀ ਇਵੇਂ ਚੱਲਦਾ ਹੈ। ਇਕ ਦਾ ਕਮਾਇਆ ਹੋਇਆ ਦੂਜੇ ਦੇ ਮੂੰਹ 'ਚ ਪੈਂਦਾ। ਮੈਂ ਪਿਛਲੇ 50 ਸਾਲ ਪੁਰਾਣਾ ਪੰਜਾਬ ਦੇਖ ਰਿਹਾਂ ਤੇ ਹੁਣ ਦਾ ਪੰਜਾਬ ਦੇਖ ਰਿਹਾਂ। ਮੈਂ ਸਾਰਾ ਬਿਆਨ ਨਹੀਂ ਕਰ ਸਕਾਂਗਾ ਪਰ ਕੁਝ ਕੁ ਉਦਾਹਰਨਾਂ ਦੇ ਕੇ ਸਮਝਾਂਗੇ। ਜਦੋਂ ਮਕਾਨ ਕੱਚੇ ਸੀ ਉਦੋਂ ਸਾਰਿਆਂ ਦੀਆਂ ਛੱਤਾਂ ਸਾਂਝੀਆਂ ਸੀ ਤੇ ਸਿਆਲਾਂ ਨੂੰ ਘਰ ਨਿੱਘੇ ਤੇ ਗਰਮੀਆਂ ਨੂੰ ਠੰਡੇ। ਨਾ ਬਿਜਲੀ ਦਾ ਬਿੱਲ ਤੇ ਨਾ ਕੋਈ ਹੀਟਰਾਂ, ਏ. ਸੀ. ਦੀ ਲੋੜ ਪੈਂਦੀ। ਪਿੰਡਾਂ 'ਚ ਬੋਹੜ, ਪਿੱਪਲ, ਨਿੰਮ, ਘਣੀ ਛਾਂ ਵਾਲੇ ਦਰੱਖ਼ਤ ਹੋਣੇ ਜਿੱਥੇ ਸਾਰੇ ਪਿੰਡ ਦੀਆਂ ਔਰਤਾਂ ਦੁਪਹਿਰੇ 'ਕੱਠੀਆਂ ਬਹਿ ਕੇ ਗੱਲਾਂ-ਬਾਤਾਂ ਕਰਦੀਆਂ। ਇਉਂ ਉਨ੍ਹਾਂ ਦੇ ਮਨ ਹੌਲੇ ਹੋ ਜਾਂਦੇ ਤੇ ਕਦੀ ਕੋਈ ਮਾਨਸਿਕ ਰੋਗੀ ਨਹੀਂ ਸੀ ਹੁੰਦੀ। ਨਿਆਣੇ 'ਕੱਠੇ ਖੇਡਦੇ ਇਉਂ ਉਨ੍ਹਾਂ ਦਾ ਆਪਸੀ ਪਿਆਰ ਹੁੰਦਾ।
ਬਾਹਰ ਖੇਤਾਂ 'ਚ ਕੰਮ ਕਰਨ ਵਾਲੇ ਇਕ-ਦੂਜੇ ਤੋਂ ਖੇਤੀ ਕਰਨ ਲਈ ਹਰ ਸੰਦ ਉਧਾਰਾ ਮੰਗ ਲੈਂਦੇ। ਹਲ-ਸੁਹਾਗਾ ਰੰਬੇ ਦਾਤੀਆਂ ਮੰਗ ਲੈਣੇ। ਬਲਦ ਮੰਗ ਲੈਣੇ। ਬਾਹਰ ਜਾਣ ਲਈ ਸਾਈਕਲ ਮੰਗ ਕੇ ਲੈ ਜਾਣਾ। ਲੋਕ ਕੱਪੜਿਆਂ ਤੱਕ ਮੰਗ ਲੈਂਦੇ ਸਨ। ਪੱਗ ਮੰਗ ਕੇ ਬੰਨ੍ਹ ਲੈਣੀ। ਚਾਦਰਾ , ਜੁੱਤੀ , ਘੜੀ। ਉਦੋਂ ਮੰਗਣਾ 'ਮੰਗਣਾ' ਨਹੀਂ ਸੀ ਹੁੰਦਾ ਸਾਂਝ ਹੁੰਦੀ ਸੀ ਪਿਆਰ ਹੁੰਦਾ ਸੀ ਅਪਣੱਤ ਹੁੰਦੀ ਸੀ। ਲੋਕ ਚੁੱਲੇ ਚੋਂ ਅੱਗ ਮੰਗਣ ਆਉਂਦੇ ਸਨ। ਦਾਲ ਸਬਜ਼ੀ ਮੰਗ ਲੈਣੀ। ਆਏ ਗਏ 'ਤੇ ਮੰਜਾ ਬਿਸਤਰਾ ਮੰਗ ਲੈਣਾ। ਹੋਰ ਹਜ਼ਾਰਾਂ ਗੱਲਾਂ ਨੇ ਜੋ ਲਿਖੀਆਂ ਜਾ ਸਕਦੀਆਂ।
ਫੇਰ ਨਵਾਂ ਪੰਜਾਬ ਆਇਆ ਨਵੀਂ ਸੋਚ ਆਈ। ਲੋਕ ਬਾਹਰ ਆਉਣੇ ਸ਼ੁਰੂ ਹੋਏ। ਉਂਨਾਂ ਪਿੰਡਾਂ ਚ ਆ ਕੇ ਮਕਾਨ ਪੱਕੇ ਕਰਨੇ ਸ਼ੁਰੂ ਕੀਤੇ। ਸਾਈਕਲ ਬਦਲ ਕੇ ਮੋਟਰ ਸਾਈਕਲ ਆ ਗਏ ਫੇਰ ਕਾਰਾਂ ਆ ਗਈਆਂ। ਸਾਈਕਲਾਂ 'ਤੇ ਰਿਸ਼ਤੇਦਾਰੀ ਚ ਜਾਣ ਦਾ ਜੋ ਚਾਅ ਸੀ ਕਾਰਾਂ ਦੀ ਅਮੀਰੀ ਨੇ ਖੋਹ ਲਿਆ ਤੇ ਕਾਰਾਂ ਸ਼ਹਿਰਾਂ ਵੱਲ ਨੂੰ ਹੋ ਤੁਰੀਆਂ। ਮਕਾਨ ਕੋਠੀਆਂ ਬਣ ਗਏ। ਕੰਧਾਂ ਦੂਰ-ਦੂਰ ਹੋ ਗਈਆਂ। ਮਕਾਨ ਪਰ੍ਹੇ ਤੋਂ ਪਰ੍ਹੇ ਦੂਰ ਹੋ ਗਏ। ਦਰੱਖ਼ਤ ਕੱਟੇ ਗਏ। ਲੋਕ ਅੰਦਰ ਏ. ਸੀ. ਲਾ ਕੇ 'ਕੱਲੇ-'ਕੱਲੇ ਅੰਦਰ ਬਹਿ ਗਏ। ਜੋ ਨਲਕੇ 'ਚ ਮੁਫ਼ਤ ਦਾ ਪਾਣੀ ਸੀ ਹੁਣ ਮੋਟਰਾਂ ਦੇ ਬਿੱਲ ਆ ਗਏ। ਬੋਤਲਾਂ 'ਚ ਖ਼ਰੀਦਣਾ ਪੈ ਗਿਆ। ਕਾਰਾਂ ਦੇ ਖ਼ਰਚੇ ਪੈ ਗਏ। ਬਲਦਾਂ ਦੀ ਖੇਤੀ ਟਰੈਕਟਰਾਂ ਨੇ ਲੈ ਲਈ ਤੇ ਕਰਜ਼ੇ ਸਿਰ ਆ ਪਏ। ਬਲਦਾਂ ਦਾ ਗੋਹਾ ਖੇਤਾਂ 'ਚ ਪੈਂਦਾ ਸੀ ਹੁਣ ਖਾਦ ਖਰੀਦਣੀ ਪੈ ਗਈ। ਮਨੁੱਖ ਅਮੀਰ ਜੋ ਹੋ ਗਿਆ।
ਆਪਸੀ ਸਾਂਝ ਖ਼ਤਮ ਹੋਣ ਤੇ ਅਮੀਰੀ ਆਉਣ ਕਰਕੇ ਹਰ ਕੋਈ ਆਪਣੀ-ਆਪਣੀ ਮਸ਼ੀਨਰੀ ਖ਼ਰੀਦਣ ਲੱਗ ਪਿਆ। ਸਾਈਕਲ ਮੰਗਿਆ ਜਾ ਸਕਦਾ ਸੀ ਕਾਰ ਨਹੀਂ। ਬਲਦ ਮੰਗੇ ਜਾ ਸਕਦੇ ਸੀ ਟਰੈਕਟਰ ਨਹੀਂ। ਖਪਤ ਵਧ ਗਈ ਤੇ ਪੈਸਾ ਆਮ ਹੋ ਗਿਆ। ਉਦੋਂ ਹਰ ਕਿਸੇ ਕੋਲ ਖੱਦਰ ਦੇ ਕੱਪੜੇ ਹੋਣੇ। ਕਾਟਨ ਦੇ ਸੂਟ ਹੋਣੇ। ਪਿੰਡ 'ਚ ਹੀ ਦਰਜੀ ਹੋਣਾ। ਫ਼ੈਸ਼ਨ ਨੇ ਹਰ ਘਰ ਚ ਸੂਟਾਂ ਨਾਲ ਮਕਾਨ ਭਰ ਦਿੱਤੇ। ਮਨੁੱਖ ਦੀ ਭੁੱਖ ਵਧ ਗਈ। ਹਉਮੈ ਵੱਡੀ ਹੋ ਗਈ। ਉਹ ਦਾਜ ਦੇ ਰੂਪ ਵਿਚ ਮੰਗ ਬਣ ਗਈ ਤੇ ਰਿਜ਼ੋਰਟਾਂ ਚ ਵਿਆਹ ਕਰਨਾ ਵਡਿਆਈ ਤੇ ਹਉਮੈ ਨੂੰ ਪੱਠੇ ਪੈਣ ਲੱਗ ਪਏ। ਇਹਦਾ ਅਸਰ ਕੁਝ ਭੁਗਤ ਰਹੇ ਹਾਂ ਤੇ ਕੁਝ ਹਾਲੇ ਬਾਕੀ ਹੈ।
ਇਕ ਵਾਰ ਕਿਸੇ ਬੀਬੀ ਨੇ ਦੂਜੀ ਬੀਬੀ ਕੋਲੋਂ ਘਿਉ ਉਧਾਰਾ ਲਿਆ ਤੇ ਮੋੜੇ ਨਾ। ਪਹਿਲੀ ਨੇ ਰਾਜੇ ਕੋਲ ਫ਼ਰਿਆਦ ਕੀਤੀ ਤੇ ਰਾਜੇ ਨੇ ਦੋਵਾਂ ਨੂੰ ਬੁਲਾਇਆ ਤੇ ਦੂਜੀ ਕਹਿੰਦੀ ਮੇਰੇ ਕੋਲ ਏਨੀਆਂ ਸੱਜਰੀਆਂ ਮੱਝਾਂ ਨੇ ਤੇ ਇਹਦੇ ਕੋਲ ਬੱਕਰੀ ਹੈ। ਇਹ ਝੂਠ ਬੋਲਦੀ ਹੈ। ਰਾਜੇ ਨੇ ਕਿਹਾ ਕਿ ਤੁਸੀਂ ਦੋਵੇਂ ਛੱਪੜ ਵਿਚੋਂ ਗਾਰਾ ਲੈ ਕੇ ਆਉ। ਜਦੋਂ ਉਹ ਵਾਪਸ ਆਈਆਂ ਤਾਂ ਦੋਵਾਂ ਦੇ ਹੱਥ ਪੈਰ ਗਾਰੇ ਨਾਲ ਲਿੱਬੜੇ ਹੋਏ। ਰਾਜੇ ਨੇ ਇਕੋ ਜਿਹਾ ਪਾਣੀ ਦਿੱਤਾ ਤੇ ਕਿਹਾ ਜਾਓ ਹੱਥ ਪੈਰ ਧੋ ਕੇ ਆਉ। ਬੱਕਰੀ ਵਾਲੀ ਨੇ ਪਹਿਲਾਂ ਸਾਰਾ ਗਾਰਾ ਸਾਫ਼ ਕੀਤਾ ਫੇਰ ਮਿੱਟੀ ਨਾਲ ਹੱਥ ਪੈਰ ਮਾਂਜੇ ਫੇਰ ਥੋੜੇ ਜਿਹੇ ਪਾਣੀ ਨਾਲ ਸਫ਼ਾਈ ਕਰਕੇ ਕਾਫ਼ੀ ਸਾਰਾ ਪਾਣੀ ਵਾਪਸ ਲੈ ਆਈ। ਦੂਜੀ ਨੇ ਜਾਂਦੇ ਸਾਰ ਹੀ ਸਾਰਾ ਪਾਣੀ ਡੋਲ ਲਿਆ ਤੇ ਪਹਿਲਾਂ ਨਾਲ਼ੋਂ ਵੀ ਵੱਧ ਲਿੱਬੜੀ ਵਾਪਸ ਆਈ। ਰਾਜੇ ਨੇ ਕਿਹਾ ਕਿ ਇਹਦਾ ਘਿਉ ਮੋੜ। ਇਹ ਸੁਚੱਜੀ ਔਰਤ ਹੈ।
ਪੈਸਾ ਜਿੰਨਾ ਮਰਜ਼ੀ ਕਮਾ ਲਉ ਇਹਦੇ ਨਾਲ ਕੋਈ ਫ਼ਰਕ ਨਹੀਂ ਪੈਂਦਾ। ਖ਼ਰਚਣਾ ਕਿਵੇਂ ਹੈ? ਇਹੀ ਗੱਲ ਮਾਅਨੇ ਰੱਖਦੀ ਹੈ। ਲੋੜ ਹੈ ਆਪਸੀ ਸਾਂਝ ਦੀ। ਲੋੜ ਹੈ ਵਾਧੂ ਖ਼ਰਚੇ ਘਟਾਉਣ ਦੀ। ਲੋੜ ਹੈ ਸਾਦਗੀ ਅਪਣਾਉਣ ਦੀ। ਅਮੀਰ ਬਣ ਕੇ ਦੇਖ ਲਿਆ। ਆਓ, ਫ਼ਕੀਰ ਬਣ ਕੇ ਦੇਖੀਏ।
ਆਪਣੀ ਆਉਣ ਵਾਲੀ ਪੀੜ੍ਹੀ ਨੂੰ ਪਿਉ ਦਾਦੇ ਦੀਆਂ ਕਹਾਣੀਆਂ ਸੁਣਾਓ। ਗੌਰਵਮਈ ਇਤਿਹਾਸ ਸੁਣਾਓ ਨਾ ਕਿ ਅਮੀਰੀ ਵਾਲੀਆਂ ਚੀਜ਼ਾਂ ਦਿਖਾ ਕੇ ਖ਼ੁਸ਼ ਕਰੋ।


-ਲਾਇਬ੍ਰਰੀਅਨ।
ਮੋਬਾਈਲ : 98550-01338.

ਖ਼ਬਰ ਸ਼ੇਅਰ ਕਰੋ

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX