ਤਾਜਾ ਖ਼ਬਰਾਂ


ਜ਼ਿਲ੍ਹਾ ਮੋਗਾ ਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਕਮਲਜੀਤ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ 'ਚੋਂ ਕੱਢਿਆ
. . .  53 minutes ago
ਸਟੱਡੀ ਵੀਜ਼ਾ ਅਰਜ਼ੀ ਰੱਦ ਹੋਣ ਤੋਂ ਦੁਖੀ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 2 hours ago
ਬਾਲਿਆਂਵਾਲੀ, 27 ਨਵੰਬਰ (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੌੜਾ ਵਿਖੇ ਪੜ੍ਹੀ ਲਿਖੀ ਨੌਜਵਾਨ ਲੜਕੀ ਦਾ ਵਿਦੇਸ਼ ਜਾਣ ਲਈ ਕਈ ਵਾਰ ਲਗਾਇਆ ਵੀਜ਼ਾ ਰੱਦ ਹੋਣ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਈ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ । ਕਰਮਜੀਤ ਕੌਰ ਦਾ ਵਿਦੇਸ਼ ਦੀ ...
ਦਿੱਲੀ : ਦੁਬਈ ਤੋਂ ਆਏ 94.8 ਲੱਖ ਰੁਪਏ ਦੀ ਕੀਮਤ ਦੇ 1849 ਗ੍ਰਾਮ ਸੋਨੇ ਦੇ ਗਹਿਣੇ ਕਸਟਮਜ਼ ਨੇ ਕੀਤੇ ਬਰਾਮਦ
. . .  about 2 hours ago
ਨਸ਼ੇ ’ਚ ਟੱਲੀ ਹੋਏ ਡਰਾਈਵਰ ਨੇ ਛੋਟਾ ਹਾਥੀ ਦੁਕਾਨ ’ਚ ਵਾੜਿਆ, ਕਈ ਜ਼ਖ਼ਮੀ
. . .  about 2 hours ago
ਸੁਲਤਾਨਵਿੰਡ , 27 ਨਵੰਬਰ (ਗੁਰਨਾਮ ਸਿੰਘ ਬੁੱਟਰ) -ਪਿੰਡ ਸੁਲਤਾਨਵਿੰਡ ਦੇ ਮੇਨ ਬਾਜ਼ਾਰ ਸਥਿਤ ਅੱਜ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦੋ ਨਸ਼ੇ ’ਚ ਟੱਲੀ ਹੋਏ ਛੋਟਾ ਹਾਥੀ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਕਰਿਆਨੇ ...
ਅੱਤਵਾਦ ਕਾਂਗਰਸ ਲਈ ਵੋਟ ਬੈਂਕ ਹੈ : ਪ੍ਰਧਾਨ ਮੰਤਰੀ ਮੋਦੀ ਗੁਜਰਾਤ 'ਚ
. . .  about 3 hours ago
ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਝੇ ਤੌਰ ‘ਤੇ ਕੰਮ ਕਰਨਗੇ – ਜਥੇਦਾਰ ਦਾਦੂਵਾਲ
. . .  about 4 hours ago
ਕਰਨਾਲ, 27 ਨਵੰਬਰ ( ਗੁਰਮੀਤ ਸਿੰਘ ਸੱਗੂ )- ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਵਿੱਖ ਅੰਦਰ ਸਾਂਝੇ ਤੌਰ ‘ਤੇ ਕੰਮ ਕਰਨਗੇ । ਇਹ ਪ੍ਰਗਟਾਵਾ ਹਰਿਆਣਾ ...
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਆਗਾਮੀ ਲੋਕ ਸਭਾ ਚੋਣਾਂ ਲਈ ਨਹੀਂ ਸਗੋਂ ਫੁੱਟ ਪਾਊ ਤਾਕਤਾਂ ਵਿਰੁੱਧ ਲੋਕਾਂ ਨੂੰ ਇਕਜੁੱਟ ਕਰਨ ਲਈ ਹੈ - ਮਲਿਕਅਰਜੁਨ ਖੜਗੇ
. . .  about 5 hours ago
ਪੰਜਾਬ ਸਰਕਾਰ ਵਲੋਂ ਗੰਨਾ ਮਿੱਲ ਫਗਵਾੜਾ ਨੂੰ ਚਲਾਉਣ ਦੀ ਪ੍ਰਵਾਨਗੀ, ਨੋਟੀਫਿਕੇਸ਼ਨ ਜਾਰੀ
. . .  about 5 hours ago
ਚੰਡੀਗੜ੍ਹ, 27 ਨਵੰਬਰ-ਪੰਜਾਬ ਸਰਕਾਰ ਨੇ ਅੱਜ ਗੋਲਡਨ ਸੰਧਰ ਮਿੱਲਜ਼ ਲਿਮਟਿਡ, ਫਗਵਾੜਾ ਨੂੰ 20 ਫ਼ਰਵਰੀ, 2023 ਤੱਕ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ । ਵਰਣਨਯੋਗ ਹੈ ਕਿ ਇਹ ਪ੍ਰਵਾਨਗੀ ਮੁੱਖ ...
ਬੈਂਗਲੁਰੂ-ਹਾਵੜਾ ਐਕਸਪ੍ਰੈਸ ਟਰੇਨ ਦੇ ਇਕ ਡੱਬੇ ਵਿਚ ਅੱਗ ਲੱਗ ਗਈ
. . .  about 6 hours ago
ਆਂਧਰਾ ਪ੍ਰਦੇਸ਼, 27 ਨਵੰਬਰ - ਚਿਤੂਰ 'ਚ ਬੈਂਗਲੁਰੂ -ਹਾਵੜਾ ਐਕਸਪ੍ਰੈਸ ਟਰੇਨ ਦੇ ਡੱਬੇ ਨੂੰ ਅੱਗ ਲੱਗਣ ਤੋਂ ਬਾਅਦ ਸਥਾਨਕ ਪੁਲਿਸ ਮੁਸਾਫ਼ਰਾਂ ਨੂੰ ਬਚਾਉਣ ਲਈ ਪਹੁੰਚ ਗਈ । ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ...
ਹੁਸ਼ਿਆਰਪੁਰ ਫੇਰੀ ਦੌਰਾਨ ਕਿਸਾਨਾਂ ਵਲੋਂ ਮੁੱਖ ਮੰਤਰੀ ਦਾ ਵਿਰੋਧ
. . .  about 6 hours ago
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਹੁਸ਼ਿਆਰਪੁਰ ਫੇਰੀ ਸਮੇਂ ਉਨ੍ਹਾਂ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ’ਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ...
ਰਾਹੁਲ ਗਾਂਧੀ 'ਤੇ ਦੋਸ਼ ਲਗਾਉਣ 'ਚ ਰੁੱਝੀ ਭਾਜਪਾ-ਵੇਣੂਗੋਪਾਲ
. . .  about 7 hours ago
ਇੰਦੌਰ, 27 ਨਵੰਬਰ -'ਭਾਰਤ ਜੋੜੋ ਯਾਤਰਾ' ਦੇ ਵਿਰੁੱਧ "ਕੁਝ ਕਾਢ ਕੱਢਣ ਦੀ ਕੋਸ਼ਿਸ਼" ਕਰਨ ਲਈ ਭਾਜਪਾ ਦੀ ਨਿੰਦਾ ਕਰਦੇ ਹੋਏ, ਕਾਂਗਰਸ ਦੇ ਜਨਰਲ ਸਕੱਤਰ-ਸੰਗਠਨ ਕੇਸੀ ਵੇਣੂਗੋਪਾਲ ਨੇ ਪਾਰਟੀ...
ਜੰਮੂ-ਕਸ਼ਮੀਰ ਅਤੇ ਹਰਿਆਣਾ ਸਰਕਾਰ ਵਿਚਕਾਰ ਸਹਿਮਤੀ ਪੱਤਰ 'ਤੇ ਹਸਤਾਖਰ
. . .  about 7 hours ago
ਕਟੜਾ, 27 ਨਵੰਬਰ-ਜੰਮੂ-ਕਸ਼ਮੀਰ ਅਤੇ ਹਰਿਆਣਾ ਸਰਕਾਰ ਵਿਚਕਾਰ ਸਹਿਮਤੀ ਪੱਤਰ 'ਤੇ ਹਸਤਾਖਰ ਹੋਏ ਹਨ। ਇਸ ਸੰਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਪਹਿਲਾਂ ਵੀ ਬਹੁਤ...
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ-ਪਾਕਿ ਸਰਹੱਦ ਨਜ਼ਦੀਕ ਵਿਭਾਗ ਦੀ ਬੰਜਰ ਹੋ ਰਹੀ ਜ਼ਮੀਨ ਦਾ ਲਿਆ ਜਾਇਜ਼ਾ
. . .  about 7 hours ago
ਲੋਪੋਕੇ/ਅਜਨਾਲਾ 27 ਨਵੰਬਰ (ਗੁਰਵਿੰਦਰ ਸਿੰਘ ਕਲਸੀ, ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਕੰਡਿਆਲੀ ਤਾਰ ਤੋਂ ਪਾਰ ਭਾਰਤ ਵਾਲੇ ਪਾਸੇ ਵਿਭਾਗ ਦੀ ਬੰਜਰ ਹੋ ਰਹੀ 700 ਏਕੜ ਜ਼ਮੀਨ ਦਾ ਅਧਿਕਾਰੀਆਂ...
ਪਾਕਿਸਤਾਨ ਤੋਂ ਡਰੋਨ ਰਸਤੇ ਭਾਰਤ ਆਏ 8 ਪਿਸਟਲ,ਦੋ ਕਿੱਲੋ ਹੈਰੋਇਨ, 14 ਮੈਗਜ਼ੀਨ ਅਤੇ 68 ਰਾਊਂਡ ਪੁਲਿਸ ਨੇ ਕੀਤੇ ਬਰਾਮਦ
. . .  about 7 hours ago
ਅਟਾਰੀ,27 ਨਵੰਬਰ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਤੋਂ ਡਰੋਨ ਰਸਤੇ ਭਾਰਤ ਆਏ 8 ਪਿਸਟਲ, ਦੋ ਕਿੱਲੋ ਹੈਰੋਇਨ, 14 ਮੈਗਜ਼ੀਨ ਅਤੇ 68 ਰਾਊਂਡ ਪੁਲਿਸ ਨੇ ਬਰਾਮਦ ਕਰ ਕੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਐੱਸ.ਟੀ.ਐੱਫ਼. ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ...
ਮੁੱਖ ਮੰਤਰੀ ਨੇ ਕਪੂਰਥਲਾ 'ਚ ਬਣਨ ਵਾਲੇ ਮੈਡੀਕਲ ਕਾਲਜ ਦੀ ਜ਼ਮੀਨ ਤੇ ਨਕਸ਼ੇ ਦਾ ਕੀਤਾ ਨਿਰੀਖਣ
. . .  about 8 hours ago
ਕਪੂਰਥਲਾ, 27 ਨਵੰਬਰ (ਅਮਰਜੀਤ ਕੋਮਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਪੂਰਥਲਾ ਵਿਚ 428.59 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਵਾਲੀ ਜ਼ਮੀਨ ਤੇ ਨਕਸ਼ੇ ਦਾ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਨਾਲ ਮੈਡੀਕਲ ਕਾਲਜ ਬਣਾਉਣ ਤੇ ਸਿਵਲ ਹਸਪਤਾਲ ਨੂੰ ਅਪਗਰੇਡ ਕਰਨ ਸੰਬੰਧੀ ਵਿਚਾਰ ਵਟਾਂਦਰਾ...
ਐਸ.ਟੀ.ਐਫ. ਵਲੋਂ 2 ਕਿੱਲੋ ਤੋਂ ਵੱਧ ਹੈਰੋਇਨ ਅਤੇ ਹਥਿਆਰਾਂ ਸਮੇਤ ਇਕ ਗ੍ਰਿਫ਼ਤਾਰ
. . .  about 7 hours ago
ਅੰਮ੍ਰਿਤਸਰ, 27 ਨਵੰਬਰ (ਗਗਨਦੀਪ ਸ਼ਰਮਾ)-ਨਸ਼ਾ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਦੇ ਨੈਟਵਰਕ ਨੂੰ ਖ਼ਤਮ ਕਰਨ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਐਸ.ਟੀ.ਐਫ. ਵਲੋਂ 2 ਕਿੱਲੋ ਤੋਂ ਵਧੇਰੇ ਹੈਰੋਇਨ ਅਤੇ 8 ਪਿਸਤੌਲਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ...
ਪੰਜਾਬ ਸਰਕਾਰ ਵਲੋਂ 22 ਆਈ.ਏ.ਐੱਸ ਤੇ 10 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  about 7 hours ago
ਚੰਡੀਗੜ੍ਹ, 27 ਨਵੰਬਰ-ਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 22 ਆਈ.ਏ.ਐੱਸ ਤੇ 10 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ...
ਦਰਦਨਾਕ ਰੇਲ ਹਾਦਸੇ ਵਿੱਚ ਤਿੰਨ ਮਾਸੂਮ ਬੱਚਿਆਂ ਦੀ ਮੌਤ
. . .  about 9 hours ago
ਕੀਰਤਪੁਰ ਸਾਹਿਬ, 27 ਨਵੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਅੱਜ ਸਵੇਰੇ ਕੀਰਤਪੁਰ ਸਾਹਿਬ ਵਿਖੇ ਵਾਪਰੇ ਦਰਦਨਾਕ ਰੇਲ ਹਾਦਸੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ...
ਆਬਾਦੀ ਕੰਟਰੋਲ ਬਿੱਲ ਮਹੱਤਵਪੂਰਨ ਹੈ-ਗਿਰੀਰਾਜ ਸਿੰਘ
. . .  about 7 hours ago
ਨਵੀਂ ਦਿੱਲੀ, 27 ਨਵੰਬਰ-ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਕਹਿਣਾ ਹੈ ਕਿ ਆਬਾਦੀ ਕੰਟਰੋਲ ਬਿੱਲ ਮਹੱਤਵਪੂਰਨ ਹੈ, ਸਾਡੇ ਕੋਲ ਸੀਮਤ ਸਰੋਤ ਹਨ। ਚੀਨ ਨੇ 'ਇਕ ਬੱਚਾ ਨੀਤੀ' ਲਾਗੂ ਕੀਤੀ, ਆਬਾਦੀ ਨੂੰ ਕੰਟਰੋਲ ਕੀਤਾ ਅਤੇ ਵਿਕਾਸ ਪ੍ਰਾਪਤ ਕੀਤਾ। ਚੀਨ 'ਚ ਇਕ...
15 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  about 9 hours ago
ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ...
ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨਾਂ ਮੈਚ ਰੱਦ
. . .  about 9 hours ago
ਕ੍ਰਾਈਸਟਚਰਚ, 27 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚ ਦੂਜਾ ਇਕ ਦਿਨਾਂ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਟਾਸ ਹਾਰ ਕੇ ਬੱਲੇਬਾਜ਼ੀ ਕਰਦਿਆ ਭਾਰਤ ਦੀ ਟੀਮ ਨੇ 12.5 ਓਵਰਾਂ 'ਚ ਇਕ ਵਿਕਟ ਗੁਆ ਕੇ 89 ਦੌੜਾਂ ਬਣਾਈਆਂ ਸਨ ਕਿ ਮੀਂਹ ਕਾਰਨ...
ਪੰਜਾਬ ਸਰਕਾਰ ਵਲੋਂ 17 ਸਬ-ਡਵੀਜ਼ਨਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾ ਦੀ ਉਸਾਰੀ ਨੂੰ ਪ੍ਰਵਾਨਗੀ
. . .  about 9 hours ago
ਚੰਡੀਗੜ੍ਹ, 27 ਅਕਤੂਬਰ-ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਕਰਦਿਆਂ ਕਿਹਾ ਕਿ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਲੋਕ ਬੁਨਿਆਦੀ ਲੋੜਾਂ ਪੱਖੋਂ ਵਾਂਝੇ ਨਾ ਰਹਿਣ। ਸਾਡੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਪੰਜਾਬ ਭਰ 'ਚ 17 ਸਬ-ਡਵੀਜ਼ਨਾਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾ...
ਜੀ-20 ਦੀ ਪ੍ਰਧਾਨਗੀ ਸਾਡੇ ਲਈ ਇਕ ਵੱਡਾ ਮੌਕਾ-'ਮਨ ਕੀ ਬਤ' 'ਚ ਬੋਲੇ ਪ੍ਰਧਾਨ ਮੰਤਰੀ
. . .  about 10 hours ago
ਨਵੀਂ ਦਿੱਲੀ, 27 ਨਵੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੀ-20 ਦੀ ਪ੍ਰਧਾਨਗੀ ਸਾਡੇ ਲਈ ਇਕ ਮੌਕਾ ਹੈ। ਸਾਨੂੰ ਆਲਮੀ ਭਲੇ 'ਤੇ ਧਿਆਨ ਕੇਂਦਰਤ ਕਰਨਾ ਹੋਵੇਗਾ। ਚਾਹੇ ਉਹ ਸ਼ਾਂਤੀ...
ਫ਼ਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾਂ ਵਿਚ ਚੱਲੀ ਗੋਲੀ
. . .  about 11 hours ago
ਕੁੱਲਗੜ੍ਹੀ 27 ਨਵੰਬਰ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਕੁੱਲਗੜ੍ਹੀ ਦੇ ਪਿੰਡ ਨੂਰਪੁਰ ਸੇਠਾਂ ਵਿਖੇ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਤੇ ਇਕ ਔਰਤ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।ਇਸ ਘਟਨਾ ਸੰਬੰਧੀ ਥਾਣਾ ਕੁੱਲਗੜ੍ਹੀ ਦੇ ਐਸ.ਐਚ.ਓ. ਇੰਸਪੈਕਟਰ ਗੁਰਜੰਟ ਸਿੰਘ ਸੰਧੂ...
ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨਾਂ ਮੈਚ: ਮੀਂਹ ਕਾਰਨ ਰੁਕੀ ਖੇਡ, 12.5 ਓਵਰਾਂ 'ਚ ਭਾਰਤ 89/1
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 15 ਮੱਘਰ ਸੰਮਤ 552

ਸੰਪਾਦਕੀ

ਵੱਡੀ ਪਹਿਲ ਦੀ ਲੋੜ

ਖੇਤੀਬਾੜੀ ਦੇ ਖੇਤਰ ਸਬੰਧੀ ਬਣਾਏ ਗਏ ਚਰਚਿਤ ਕਾਨੂੰਨਾਂ ਤੋਂ ਬਾਅਦ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਵਿਚ ਕਿਸਾਨ ਵਰਗ ਅੰਦਰ ਵੱਡੀ ਚਿੰਤਾ ਤੇ ਬੇਚੈਨੀ ਪੈਦਾ ਹੋਈ ਹੈ। ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਸ਼ੁਰੂ ਹੋਇਆ ਅੰਦੋਲਨ ਦਿਨ-ਪ੍ਰਤੀਦਿਨ ...

ਪੂਰੀ ਖ਼ਬਰ »

ਮਾਂ ਬੋਲੀ ਪੰਜਾਬੀ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਸਮਰਪਿਤ ਅਤੇ ਉਸ ਲਈ ਸੰਘਰਸ਼ਸ਼ੀਲ 'ਅਜੀਤ ਸਮਾਚਾਰ ਸਮੂਹ' ਦੇ ਮੁੱਖ ਸੰਪਾਦਕ ਸ: ਬਰਜਿੰਦਰ ਸਿੰਘ ਹਮਦਰਦ, ਜਿਨ੍ਹਾਂ ਨੂੰ ਪਿਆਰ ਕਰਨ ਵਾਲੇ ਜ਼ਿਆਦਾਤਰ 'ਭਾਅ ਜੀ' ਕਹਿ ਕੇ ਹੀ ਬੁਲਾਉਂਦੇ ਹਨ, ਉਨ੍ਹਾਂ ਦੀ ਨਵੀਂ ਪੁਸਤਕ 'ਮਾਂ ਬੋਲੀ ਪੰਜਾਬੀ' ਆਈ ਹੈ। ਇਸ ਪੁਸਤਕ ਵਿਚ ਡਾ: ਬਰਜਿੰਦਰ ਸਿੰਘ ਹਮਦਰਦ ਨੇ ਪੰਜਾਬ ਸਰਕਾਰ ਅਤੇ ਪੰਜਾਬੀ ਸਮਾਜ ਦੀ ਪੰਜਾਬੀ ਭਾਸ਼ਾ ਪ੍ਰਤੀ ਕੀ ਰੀਤੀ-ਨੀਤੀ ਰਹੀ ਹੈ ਅਤੇ ਸਮੇਂ-ਸਮੇਂ 'ਤੇ ਮਾਂ ਬੋਲੀ ਪੰਜਾਬੀ ਪ੍ਰਤੀ ਆਪਣਾ ਫਰਜ਼ ਨਿਭਾਉਣ ਵਾਲੇ ਲੇਖਕਾਂ, ਪੱਤਰਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਕੀ ਭੂਮਿਕਾ ਨਿਭਾਈ ਹੈ, ਉਸ ਨੂੰ ਲੈ ਕੇ ਆਪਣਾ ਚਿੰਤਨ ਅਤੇ ਚਿੰਤਾ ਦੋਵਾਂ ਨੂੰ ਸਹਿਜ ਅਤੇ ਸਰਲ ਭਾਵ ਨਾਲ ਪੇਸ਼ ਕੀਤਾ ਹੈ।
1985 ਵਿਚ ਦਿੱਲੀ ਵਿਚ ਹੋਏ ਵਿਸ਼ਵ ਪੰਜਾਬੀ ਸੰਮੇਲਨ ਸਬੰਧੀ ਲਿਖਦੇ ਹਨ ਕਿ 'ਸੰਮੇਲਨ ਦੀ ਸਫਲਤਾ ਉਸ ਵਿਚ ਸ਼ਾਮਿਲ ਹੋਏ ਲੋਕਾਂ ਦੀ ਗਿਣਤੀ 'ਤੇ ਨਿਰਭਰ ਨਹੀਂ ਹੁੰਦੀ। ਸੰਮੇਲਨ ਦੀ ਸਫਲਤਾ ਤਾਂ ਇਸ ਗੱਲ 'ਤੇ ਨਿਰਭਰ ਹੁੰਦੀ ਹੈ ਕਿ ਸੰਮੇਲਨ ਵਿਚ ਪ੍ਰਗਟ ਕੀਤੇ ਗਏ ਵਿਚਾਰਾਂ ਨੇ ਕਿੰਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ।' ਇਸੇ ਲੇਖ ਵਿਚ ਡਾ: ਹਮਦਰਦ ਅੱਗੇ ਲਿਖਦੇ ਹਨ ਕਿ 'ਅੱਜ ਜ਼ਰੂਰਤ ਹੈ ਆਪਣੇ ਪੰਜਾਬੀ ਹੋਣ 'ਤੇ ਮਾਣ ਕਰਨ ਦੀ। ਹੱਦਾਂ ਨੂੰ ਤੋੜ ਕੇ ਸਭ ਪੰਜਾਬੀਆਂ ਨੂੰ ਇਕਜੁੱਟ ਹੋ ਕੇ ਸਾਰੀਆਂ ਸੰਪਰਦਾਵਾਂ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਦੀ ਜ਼ਰੂਰਤ ਹੈ ਅਤੇ ਇਸ ਲਈ ਪੰਜਾਬੀ ਭਾਸ਼ਾ ਇਕ ਮਜ਼ਬੂਤ ਕੜੀ ਹੋ ਸਕਦੀ ਹੈ। ਜੇਕਰ ਅਸੀਂ ਆਪਣੀ ਮਾਂ ਬੋਲੀ 'ਤੇ ਮਾਣ ਕਰ ਸਕਾਂਗੇ ਤਾਂ ਹੀ ਅਸੀਂ ਇਕ-ਦੂਜੇ ਦੇ ਨਜ਼ਦੀਕ ਹੋ ਸਕਾਂਗੇ। ਪੰਜਾਬੀਆਂ ਦੀ ਇਕ ਬਦਕਿਸਮਤੀ ਹੈ ਕਿ ਅਸੀਂ ਦੂਜੀਆਂ ਭਾਸ਼ਾਵਾਂ ਅਤੇ ਹੋਰਾਂ ਸੱਭਿਆਚਾਰਾਂ ਨੂੰ ਅਪਣਾਉਣ ਲਈ ਜ਼ਿਆਦਾ ਯਤਨਸ਼ੀਲ ਹਾਂ ਜਦੋਂਕਿ ਆਪਣੀ ਭਾਸ਼ਾ ਅਤੇ ਸੱਭਿਆਚਾਰ ਪ੍ਰਤੀ ਉਦਾਸੀਨ ਹੀ ਹਾਂ।'
ਲੇਖਕਾਂ ਸਬੰਧੀ ਡਾ: ਹਮਦਰਦ ਲਿਖਦੇ ਹਨ 'ਲੇਖਕ ਹੀ ਸਮੇਂ ਦੀ ਆਵਾਜ਼ ਹੁੰਦਾ ਹੈ, ਉਸ ਦੀ ਕਲਮ ਹੱਕ ਅਤੇ ਸੱਚ ਲਈ ਲੜਦੀ ਹੈ ਅਤੇ ਉਹ ਮਨੁੱਖੀ ਕਰਮਾਂ ਨੂੰ ਹਮੇਸ਼ਾ ਆਲੋਚਨਾਤਮਕ ਦ੍ਰਿਸ਼ਟੀ ਨਾਲ ਵੇਖਦਾ ਹੈ ਅਤੇ ਵਿਅਕਤੀ ਅੰਦਰ ਸਹਿਜਤਾ ਦੀਆਂ ਭਾਵਨਾਵਾਂ ਦਾ ਸੰਚਾਰ ਕਰਦਾ ਹੈ ਅਤੇ ਸਮਾਜ ਦੀ ਸਥਿਤੀ ਨੂੰ ਪੇਸ਼ ਵੀ ਕਰਦਾ ਹੈ ਅਤੇ ਸਮਾਜ ਦੇ ਬਹੁਪੱਖੀ ਵਿਕਾਸ ਦੀ ਇੱਛਾ ਵੀ ਰੱਖਦਾ ਹੈ।' ਇਸ ਦੇ ਨਾਲ ਹੀ ਉਹ ਲਿਖਦੇ ਹਨ ਕਿ 'ਅੱਜ ਪੰਜਾਬੀ ਲੇਖਕਾਂ ਵਿਚ ਉਪਰੋਕਤ ਭਾਵਨਾਵਾਂ ਦੀ ਕਮੀ ਦਿਖਾਈ ਦੇ ਰਹੀ ਹੈ। ਪੰਜਾਬੀ ਲੇਖਕ ਨੂੰ ਸਮਾਜ ਪ੍ਰਤੀ ਫਰਜ਼ਾਂ ਸਬੰਧੀ ਸੁਚੇਤ ਕਰਦੇ ਡਾ: ਹਮਦਰਦ ਕਹਿੰਦੇ ਹਨ ਕਿ ਆਪਣੀ ਪਰੰਪਰਾ ਅਤੇ ਸੱਭਿਆਚਾਰ ਪ੍ਰਤੀ ਜਦੋਂ ਲੇਖਕ ਆਪਣੇ ਫਰਜ਼ ਨੂੰ ਨਿਭਾਉਂਦਾ ਹੈ ਤਦ ਹੀ ਉਸ ਦੀ ਸਾਖ਼ ਮਜ਼ਬੂਤ ਹੁੰਦੀ ਹੈ।'
ਪੰਜਾਬੀ ਦੇ ਉਜਵਲ ਭਵਿੱਖ ਨੂੰ ਲੈ ਕੇ 'ਮਾਂ ਬੋਲੀ' ਦਿਵਸ 'ਤੇ ਲਿਖੇ ਲੇਖ ਵਿਚ ਕਹਿੰਦੇ ਹਨ ਕਿ 'ਬੇਸ਼ੱਕ ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ ਪੰਜਾਬੀ ਨੂੰ ਉਹ ਸਨਮਾਨ ਨਹੀਂ ਮਿਲਿਆ ਜਿਸ ਦੀ ਉਹ ਹੱਕਦਾਰ ਸੀ ਪਰ ਜਿਸ ਤਰ੍ਹਾਂ ਮਾਂ ਬੋਲੀ ਦਿਵਸ 'ਤੇ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੇ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ ਉਸ ਨਾਲ ਪੰਜਾਬੀ ਦਾ ਭਵਿੱਖ ਉਜਵਲ ਹੀ ਹੈ।' 'ਮਾਂ ਬੋਲੀ ਪੰਜਾਬੀ' ਪੁਸਤਕ ਵਿਚ ਪ੍ਰਦੇਸ਼ ਅਤੇ ਦੇਸ਼ ਪੱਧਰ 'ਤੇ ਹੀ ਨਹੀਂ ਸਗੋਂ ਵਿਸ਼ਵ ਪੱਧਰ 'ਤੇ ਵੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਹੋਈਆਂ ਕੋਸ਼ਿਸ਼ਾਂ ਅਤੇ ਰੁਕਾਵਟਾਂ ਪਾਉਣ ਦੇ ਜੋ ਵੀ ਕੰਮ ਹੋਏ ਜਾਂ ਘਟਨਾਵਾਂ ਵਾਪਰੀਆਂ, ਉਨ੍ਹਾਂ 'ਤੇ ਸ: ਬਰਜਿੰਦਰ ਸਿੰਘ ਨੇ ਬੜੀ ਸਰਲ ਅਤੇ ਸਪੱਸ਼ਟ ਭਾਸ਼ਾ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਪਰੋਕਤ ਪੁਸਤਕ ਪੰਜਾਬੀ ਭਾਸ਼ਾ ਨਾਲ ਪਿਆਰ ਕਰਨ ਅਤੇ ਬੋਲਣ ਵਾਲਿਆਂ ਨੂੰ ਹਮੇਸ਼ਾ 'ਮਾਂ ਬੋਲੀ' ਪ੍ਰਤੀ ਪ੍ਰੇਰਿਤ ਕਰਦੀ ਰਹੇਗੀ ਅਤੇ ਉਨ੍ਹਾਂ ਨੂੰ ਆਪਣੇ ਫਰਜ਼ਾਂ ਦਾ ਅਹਿਸਾਸ ਵੀ ਕਰਵਾਉਂਦੀ ਰਹੇਗੀ।
ਸ: ਬਰਜਿੰਦਰ ਸਿੰਘ ਹਮਦਰਦ ਵਲੋਂ ਪੁਸਤਕ 'ਮਾਂ ਬੋਲੀ ਪੰਜਾਬੀ' ਵਿਚ ਪ੍ਰਗਟ ਕੀਤੇ ਗਏ ਵਿਚਾਰਾਂ ਨੇ ਮੁਨਸ਼ੀ ਪ੍ਰੇਮਚੰਦ ਜੀ ਨੇ 1934 ਵਿਚ ਬੰਬਈ (ਹੁਣ ਮੁੰਬਈ) ਵਿਚ ਹੋਏ 'ਰਾਸ਼ਟਰ ਭਾਸ਼ਾ ਸੰਮੇਲਨ' ਵਿਚ 'ਮਾਂ ਬੋਲੀ' ਨੂੰ ਲੈ ਕੇ ਜੋ ਵਿਚਾਰ ਪ੍ਰਗਟ ਕੀਤੇ ਸਨ, ਉਨ੍ਹਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਮੁਨਸ਼ੀ ਪ੍ਰੇਮਚੰਦ ਨੇ ਕਿਹਾ ਸੀ 'ਕਿਸੇ ਕੌਮ ਦੇ ਜੀਵਨ ਅਤੇ ਉਸ ਦੀ ਤਰੱਕੀ ਵਿਚ ਭਾਸ਼ਾ ਦਾ ਕਿੰਨਾ ਵੱਡਾ ਹੱਥ ਹੈ, ਇਸ ਨੂੰ ਅਸੀਂ ਸਭ ਜਾਣਦੇ ਹਾਂ, ਉਸ ਦੀ ਤਸ਼ਰੀਹ ਕਰਨਾ ਆਪ ਵਰਗੇ ਵਿਦਵਾਨਾਂ ਦੀ ਤੌਹੀਨ ਕਰਨਾ ਹੈ। ਇਹ ਦੋ ਪੈਰਾਂ ਵਾਲਾ ਜੀਵ ਉਸੇ ਵਕਤ ਆਦਮੀ ਬਣਿਆ, ਜਦੋਂ ਉਸ ਨੇ ਬੋਲਣਾ ਸਿੱਖਿਆ। ਉਂਜ ਤਾਂ ਸਾਰੇ ਜੀਭਧਾਰੀਆਂ ਦੀ ਇਕ ਭਾਸ਼ਾ ਹੁੰਦੀ ਹੈ। ਇਹ ਉਸੇ ਭਾਸ਼ਾ ਵਿਚ ਆਪਣੀ ਖੁਸ਼ੀ ਅਤੇ ਰੰਜ, ਆਪਣਾ ਕ੍ਰੋਧ ਅਤੇ ਭੈਅ, ਆਪਣੀ ਹਾਂ ਜਾਂ ਨਾਂਹ ਦੱਸ ਦਿੰਦੇ ਹਨ। ਕਿੰਨੇ ਹੀ ਜੀਵ ਸਿਰਫ ਇਸ਼ਾਰਿਆਂ ਵਿਚ ਹੀ ਆਪਣੇ ਦਿਲ ਦਾ ਹਾਲ ਅਤੇ ਸੁਭਾਅ ਜ਼ਾਹਰ ਕਰਦੇ ਹਨ। ਇਹ ਦਰਜਾ ਆਦਮੀ ਨੂੰ ਹੀ ਹਾਸਲ ਹੈ ਕਿ ਉਹ ਆਪਣੇ ਮਨ ਦੇ ਭਾਵ ਅਤੇ ਵਿਚਾਰ ਸਫ਼ਾਈ ਅਤੇ ਬਾਰੀਕੀ ਨਾਲ ਬਿਆਨ ਕਰ ਸਕਦਾ ਹੈ। ਸਮਾਜ ਦੀ ਬੁਨਿਆਦ ਭਾਸ਼ਾ ਹੈ। ਭਾਸ਼ਾ ਤੋਂ ਬਿਨਾਂ ਕਿਸੇ ਸਮਾਜ ਦਾ ਖਿਆਲ ਵੀ ਨਹੀਂ ਕੀਤਾ ਜਾ ਸਕਦਾ। ਕਿਸੇ ਸਥਾਨ ਦਾ ਜਲਵਾਯੂ, ਉਸ ਦੀਆਂ ਨਦੀਆਂ ਅਤੇ ਪਹਾੜ, ਉਸ ਦੀ ਸਰਦੀ ਅਤੇ ਗਰਮੀ ਅਤੇ ਹੋਰ ਮੌਸਮੀ ਹਾਲਤਾਂ ਸਭ ਮਿਲਜੁਲ ਕੇ ਉੱਥੋਂ ਦੇ ਜੀਵਾਂ ਵਿਚ ਇਕ ਵਿਸ਼ੇਸ਼ ਆਤਮਾ ਦਾ ਵਿਕਾਸ ਕਰਦੀਆਂ ਹਨ, ਜੋ ਪ੍ਰਾਣੀਆਂ ਦੀ ਸ਼ਕਲ-ਸੂਰਤ, ਵਿਵਹਾਰ ਵਿਚਾਰ ਅਤੇ ਸੁਭਾਅ 'ਤੇ ਆਪਣੀ ਛਾਪ ਛੱਡ ਦਿੰਦੀ ਹੈ ਅਤੇ ਇਹੀ ਹਾਲਤਾਂ ਆਪਣੇ-ਆਪ ਨੂੰ ਪ੍ਰਗਟ ਕਰਨ ਲਈ ਇਕ ਵਿਸ਼ੇਸ਼ ਭਾਸ਼ਾ ਜਾਂ ਬੋਲੀ ਦਾ ਨਿਰਮਾਣ ਕਰਦੀਆਂ ਹਨ। ਇਸ ਤਰ੍ਹਾਂ ਸਾਡੀ ਭਾਸ਼ਾ ਦਾ ਸਿੱਧਾ ਸਬੰਧ ਸਾਡੀ ਆਤਮਾ ਨਾਲ ਹੈ। ਇੰਜ ਕਹਿ ਸਕਦੇ ਹਾਂ ਕਿ ਭਾਸ਼ਾ ਸਾਡੀ ਆਤਮਾ ਦਾ ਬਾਹਰੀ ਰੂਪ ਹੈ। ਉਹ ਸਾਡੀ ਸ਼ਕਲ ਸੂਰਤ, ਸਾਡੇ ਰੰਗ ਰੂਪ ਦੀ ਹੀ ਤਰ੍ਹਾਂ ਸਾਡੀ ਆਤਮਾ ਤੋਂ ਨਿਕਲਦੀ ਹੈ। ਉਸ ਦੇ ਇਕ ਇਕ ਅੱਖਰ ਵਿਚ ਸਾਡੀ ਭਾਸ਼ਾ ਵੀ ਪ੍ਰੌੜ੍ਹ ਅਤੇ ਪੁਸ਼ਟ ਹੁੰਦੀ ਜਾਂਦੀ ਹੈ।'
ਭਾਸ਼ਾ ਦਾ ਇਨਸਾਨ ਲਈ ਜੀਵਨ ਵਿਚ ਕਿੰਨਾ ਮਹੱਤਵ ਹੈ, ਉਸ ਸਬੰਧੀ ਪੱਤਰਕਾਰ ਗਣੇਸ਼ ਸ਼ੰਕਰ ਵਿਦਿਆਰਥੀ ਨੇ 1930 ਵਿਚ ਹੋਏ ਹਿੰਦੀ ਸੰਮੇਲਨ ਵਿਚ ਇਸ ਪ੍ਰਕਾਰ ਪ੍ਰਗਟ ਕੀਤੇ ਸਨ, 'ਭਾਸ਼ਾ ਜਾਤੀ ਜੀਵਨ ਅਤੇ ਉਸ ਦੇ ਸੱਭਿਆਚਾਰ ਦੀ ਸਰਬ ਪ੍ਰਧਾਨ ਰੱਖਿਅਕ ਹੈ। ਉਹ ਉਸ ਦੀ ਨਿਮਰਤਾ ਤੇ ਸੰਜਮ ਦਾ ਦਰਪਣ ਹੈ। ਉਹ ਉਸ ਦੇ ਵਿਕਾਸ ਦਾ ਸਿਖ਼ਰ ਹੈ। ਭਾਸ਼ਾ ਜਿੱਤੀ ਅਤੇ ਸਭ ਜਿੱਤ ਲਿਆ। ਫਿਰ ਕੁਝ ਵੀ ਜਿੱਤਣ ਲਈ ਬਾਕੀ ਨਹੀਂ ਰਹਿ ਜਾਂਦਾ। ਹਾਰਾਂ ਦੀ ਹੋਂਦ ਮਿਟ ਜਾਂਦੀ ਹੈ। ਹਾਰਿਆਂ ਦੇ ਮੂੰਹੋਂ ਨਿਕਲੀ ਜੇਤੂਆਂ ਦੀ ਭਾਸ਼ਾ ਉਨ੍ਹਾਂ ਦੀ ਦਾਸਤਾਂ ਦੀ ਸਭ ਤੋਂ ਵੱਡੀ ਗਵਾਹ ਹੈ। ਪਰਾਈ ਭਾਸ਼ਾ ਕਿਰਦਾਰ ਦੀ ਦ੍ਰਿੜ੍ਹਤਾ ਨੂੰ ਅਗਵਾ ਕਰ ਲੈਂਦੀ ਹੈ। ਮੌਲਿਕਤਾ ਦਾ ਵਿਨਾਸ਼ ਕਰ ਦਿੰਦੀ ਹੈ ਅਤੇ ਨਕਲ ਕਰਨ ਦਾ ਸੁਭਾਅ ਬਣਾ ਕੇ ਸ਼ਾਨਦਾਰ ਗੁਣਾਂ ਅਤੇ ਪ੍ਰਤਿਭਾ ਤੋਂ ਨਮਸਕਾਰ ਕਰਾ ਦਿੰਦੀ ਹੈ। ਇਸ ਲਈ ਜੋ ਦੇਸ਼ ਬਦਕਿਸਮਤੀ ਨਾਲ ਗੁਲਾਮ ਬਣ ਜਾਂਦੇ ਹਨ, ਉਹ ਉਸ ਸਮੇਂ ਤੱਕ, ਜਦੋਂ ਤੱਕ ਕਿ ਉਹ ਆਪਣਾ ਸਭ ਕੁਝ ਗੁਆ ਨਹੀਂ ਦਿੰਦੇ, ਆਪਣੀ ਭਾਸ਼ਾ ਦੀ ਰੱਖਿਆ ਲਈ ਸਦਾ ਲੋਹਾ ਲੈਂਦੇ ਰਹਿਣਾ ਆਪਣਾ ਫਰਜ਼ ਸਮਝਦੇ ਹਨ।'
ਇਹ ਬਦਕਿਸਮਤੀ ਹੈ ਕਿ ਆਜ਼ਾਦੀ ਮਿਲਣ ਤੋਂ ਬਾਅਦ ਦੇਸ਼ ਵਿਚ ਬੋਲਣ ਅਤੇ ਲਿਖੀਆਂ ਜਾਣ ਵਾਲੀਆਂ ਭਾਸ਼ਾਵਾਂ ਨੂੰ ਅਸੀਂ ਜਾਤ, ਫ਼ਿਰਕੇ, ਖੇਤਰ ਅਤੇ ਧਰਮ ਨਾਲ ਜੋੜ ਕੇ ਵੇਖਣਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ ਜੋ ਭਾਸ਼ਾ ਵਿਅਕਤੀ ਨੂੰ ਇਕਜੁੱਟ ਕਰਨ ਦਾ ਕੰਮ ਕਰਦੀ ਹੈ ਉਹੀ ਸਾਡੇ ਦਰਮਿਆਨ ਤਰੇੜ ਪੈਦਾ ਕਰਨ ਦਾ ਕਾਰਨ ਬਣ ਗਈ ਅਤੇ ਵਿਦੇਸ਼ੀ ਭਾਸ਼ਾ ਸਾਡੇ 'ਤੇ ਹਾਵੀ ਹੋ ਗਈ। ਇਹ ਸਾਡੇ ਪਤਨ ਦੀ ਹੀ ਨਿਸ਼ਾਨੀ ਹੈ। 'ਮਾਂ ਬੋਲੀ ਪੰਜਾਬੀ' ਵਿਚ ਡਾ: ਬਰਜਿੰਦਰ ਸਿੰਘ ਹਮਦਰਦ ਨੇ ਸਾਨੂੰ 'ਮਾਂ ਬੋਲੀ' ਇਕ ਇਨਸਾਨ ਦੇ ਵਿਕਾਸ ਨਾਲ-ਨਾਲ ਉਸ ਦੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਕਿਵੇਂ ਬਚਾਉਂਦੀ ਹੈ, ਉਹ ਤਾਂ ਦਰਸਾਇਆ ਹੀ ਹੈ ਨਾਲ ਹੀ 'ਮਾਂ ਬੋਲੀ' ਪ੍ਰਤੀ ਉਦਾਸੀਨਤਾ ਕਿੰਨੀ ਹਾਨੀਕਾਰਕ ਹੋ ਸਕਦੀ ਹੈ, ਉਸ ਦੀ ਵੀ ਚਿਤਾਵਨੀ ਦਿੱਤੀ ਹੈ। ਸਮੇਂ ਦੀ ਮੰਗ ਹੈ ਕਿ ਅਸੀਂ ਆਪਣੀ 'ਮਾਂ ਬੋਲੀ' ਦੇ ਮਹੱਤਵ ਨੂੰ ਸਮਝਦਿਆਂ ਖ਼ੁਦ ਅਪਣਾਈਏ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਨਾਲ ਜੋੜੀਏ, ਕਿਉਂਕਿ ਇਸ ਨਾਲ ਹੀ ਸਾਡੀ ਆਨ, ਸ਼ਾਨ ਅਤੇ ਮਾਣ ਜੁੜਿਆ ਹੋਇਆ ਹੈ।

-ਮੋ: 94172-27722

 

ਖ਼ਬਰ ਸ਼ੇਅਰ ਕਰੋ

 

ਡਾ: ਐਸ. ਐਨ. ਸੇਵਕ ਨੂੰ ਯਾਦ ਕਰਦਿਆਂ

ਕਈ ਸਮਕਾਲੀ ਲੇਖਕਾਂ ਦੀਆਂ ਸਿਮਰਤੀਆਂ ਨਾਲ ਦੂਰ ਪਿੱਛੇ ਤੱਕ ਮੇਰਾ ਅਤੀਤ ਜੁੜਿਆ ਹੋਇਆ ਹੈ, ਇਨ੍ਹਾਂ ਕਰੀਬੀ ਲੇਖਕਾਂ ਵਿਚ ਮੇਰੇ ਲਈ ਸਕੇ ਭਰਾਵਾਂ ਵਰਗੇ ਇਕ ਲੇਖਕ ਸਨ ਡਾ: ਸੱਤਿਆ ਨੰਦ ਸੇਵਕ। ਲਗਪਗ 50 ਸਾਲਾਂ ਤੋਂ ਮੇਰੇ ਤੇ ਡਾ: ਸੇਵਕ ਸਾਹਿਬ ਦੇ ਪਰਿਵਾਰ ਦੇ ...

ਪੂਰੀ ਖ਼ਬਰ »

ਪੰਜਾਬ ਦਾ ਕੈਪਟਨ ਬਨਾਮ ਭਾਰਤ ਦਾ ਮੋਦੀ

ਸਾਡਾ ਦੇਸ਼ ਇਕ ਵਾਰ ਫਿਰ ਇਤਿਹਾਸ ਦੇ ਬਹੁਤ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ। ਜਿੱਥੇ ਕੋਵਿਡ-19 ਦੀ ਮਹਾਂਮਾਰੀ ਵਿਚ ਲੱਖਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਉਥੇ ਦੇਸ਼ ਦੇ ਨੇਤਾ ਇਸ ਦਾ ਲਾਭ ਉਠਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਆਹਰ ਵਿਚ ਲੱਗੇ ਹੋਏ ਹਨ। ...

ਪੂਰੀ ਖ਼ਬਰ »

ਸੀਨੀਅਰ ਆਗੂ ਅਜੇ ਵੀ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਲਈ ਬਜ਼ਿਦ

ਬਿਹਾਰ ਚੋਣਾਂ ਵਿਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਵੀ ਪਾਰਟੀ ਵਿਚ ਬਹੁਤ ਨੇਤਾ ਅਜਿਹੇ ਹਨ ਜੋ ਅਜੇ ਵੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਵਜੋਂ ਰਾਹੁਲ ਗਾਂਧੀ ਦੀ ਵਾਪਸੀ ਚਾਹੁੰਦੇ ਹਨ। ਉਨ੍ਹਾਂ ਵਿਚੋਂ ਬਹੁਤਿਆਂ ਨੇ ਆਪਣੀ ਤੀਬਰ ਇੱਛਾ ਦਾ ਪ੍ਰਗਟਾਵਾ ਕੀਤਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX