ਤਾਜਾ ਖ਼ਬਰਾਂ


ਬੀ.ਸੀ.ਸੀ.ਆਈ ਨੇ ਨਵੀਂ ਆਈ.ਪੀ.ਐਲ. ਟੀਮਾਂ ਲਈ ਆਈ.ਟੀ.ਟੀ. ਦਸਤਾਵੇਜ਼ ਖਰੀਦਣ ਦੀ ਮਿਤੀ 5 ਅਕਤੂਬਰ ਤੋਂ ਵਧਾ ਕੇ 10 ਅਕਤੂਬਰ ਕੀਤੀ
. . .  1 day ago
ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਜ਼ 20 ਓਵਰਾਂ ‘ਚ 185 ਦੌੜਾਂ ਬਣਾ ਕੇ ਆਲ ਆਊਟ
. . .  1 day ago
ਮੁੱਖ ਮੰਤਰੀ ਚੰਨੀ ਦੀ ਦਿੱਲੀ ਫੇਰੀ 'ਤੇ ਕੈਪਟਨ ਦਾ ਤੰਜ -ਵਾਹ , ਗ਼ਰੀਬਾਂ ਦੀ ਸਰਕਾਰ ,16 ਸੀਟਰ ਚੌਪਰ 'ਚ ਬੈਠੇ 4 ਵਿਅਕਤੀ
. . .  1 day ago
3 ਪੁਲਿਸ ਕਮਿਸ਼ਨਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ ,21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਹੁਦਾ ਸੰਭਾਲਣ ਤੋਂ ਇਕ ਦਿਨ ਤੋਂ ਬਾਅਦ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਪੁਲਿਸ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਗਏ ਹਨ I ਆਈ.ਪੀ.ਐਸ. ਅਧਿਕਾਰੀ...
ਅਮਰੀਕਾ ਉਹ ਦੇਸ਼ ਨਹੀਂ ਹੈ ਜਿਸ 'ਤੇ 20 ਸਾਲ ਪਹਿਲਾਂ ਹਮਲਾ ਕੀਤਾ ਗਿਆ, ਅੱਜ ਅਸੀਂ ਹਰ ਚੁਣੌਤੀ ਦਾ ਸਾਹਮਣਾ ਨੂੰ ਤਿਆਰ : ਜੋ ਬਾਈਡਨ
. . .  1 day ago
ਬੱਸ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ 'ਚ 2 ਨੌਜਵਾਨਾਂ ਦੀ ਮੌਤ
. . .  1 day ago
ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ , ਤੀਰਥ ਸਿੰਘ ਰੱਕੜ)- ਦੇਰ ਸ਼ਾਮ ਗੜ੍ਹਸ਼ੰਕਰ ਨੇੜੇ ਚੰਡੀਗੜ੍ਹ ਸੜਕ 'ਤੇ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡੀਪੂ ਦੀ ਬੱਸ ਅਤੇ ਇਕ ਮੋਟਰਸਾਈਕਲ ਦਰਮਿਆਨ ਹੋਈ ਟੱਕਰ 'ਚ ਮੋਟਰਸਾਈਕਲ ...
ਪ੍ਰਗਟ ਸਿੰਘ ਤੇ ਜੋਗਿੰਦਰ ਪਾਲ ਢੀਂਗਰਾ ਬਣੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਚਾਹਲ ਖ਼ਜ਼ਾਨਚੀ
. . .  1 day ago
ਸੀ.ਬੀ.ਐਸ.ਈ. ਨੇ 2021-22 ਲਈ ਪ੍ਰੀਖਿਆ ਫੀਸਾਂ ਦੀ ਛੋਟ ਦਾ ਕੀਤਾ ਐਲਾਨ
. . .  1 day ago
ਪੰਜਾਬ ਭਰ ਦੇ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟ੍ਰੇਟ ਅਤੇ ਤਹਿਸੀਲ ਦਫ਼ਤਰ ਦੇ ਕਰਮਚਾਰੀ ਕੱਲ੍ਹ ਤੋਂ ਕਰਨਗੇ ਕਲਮਛੋੜ ਹੜਤਾਲ
. . .  1 day ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਭਰ ਦੇ ਡੀ.ਸੀ, ਤਹਿਸੀਲ ਅਤੇ ਐੱਸ.ਡੀ.ਐਮ ਦਫ਼ਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਪੰਜਾਬ ਦੇ ਸਮੂਹ ਕਰਮਚਾਰੀ ...
ਮੁੱਖ ਮੰਤਰੀ ਚਰਨਜੀਤ ਸਿੰਘ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ’ਤੇ ਹੋਣਗੇ ਨਤਮਸਤਕ
. . .  1 day ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਸਾਥੀਆਂ ਸਮੇਤ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ਵਿਖੇ ...
ਸਿਰਸਾ ਨੂੰ ਵੱਡਾ ਝਟਕਾ, ਦਿੱਲੀ ਕਮੇਟੀ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਕਰਨ ’ਚ ਨਾਕਾਮ ਰਹੇ
. . .  1 day ago
ਨਵੀਂ ਦਿੱਲੀ ,21 ਸਤੰਬਰ (ਜਗਤਾਰ ਸਿੰਘ)-ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਦਿੱਲੀ ਕਮੇਟੀ ਦਾ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਨਹੀਂ ਕਰ ਸਕੇ ਹਨ।ਦਿੱਲੀ ਹਾਈ ਕੋਰਟ ਦੇ ਆਦੇਸ਼ ’ਤੇ ਦਿੱਲੀ ਗੁਰਦੁਆਰਾ ...
ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਦੇ ਰਾਸ਼ਟਰਪਤੀ ਨਾਲ ਫੋਨ 'ਤੇ ਗੱਲਬਾਤ
. . .  1 day ago
ਨਵੀਂ ਦਿੱਲੀ,21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ...
ਬੱਸ 'ਚ ਲੜਕੀ ਨਾਲ ਜਬਰ ਜਨਾਹ, ਇਕ ਗ੍ਰਿਫ਼ਤਾਰ
. . .  1 day ago
ਫ਼ਿਰੋਜ਼ਾਬਾਦ (ਯੂ.ਪੀ.), 21 ਸਤੰਬਰ - ਇਕ 15 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਸਲੀਪਰ ਬੱਸ ਵਿਚ ਜਬਰ ਜਨਾਹ ਕੀਤਾ ਗਿਆ ਹੈ | ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ...
ਰਾਜੇਵਾਲ ਦੇ ਇਲਜ਼ਾਮ ਗਲਤ - ਅਕਾਲੀ ਦਲ
. . .  1 day ago
ਚੰਡੀਗੜ੍ਹ, 21 ਸਤੰਬਰ (ਸੁਰਿੰਦਰ) - ਪ੍ਰੈੱਸ ਵਾਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਰਾਜੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ 'ਤੇ ਬਿਆਨ ਦੇ ਕੇ ਆਪਣੇ ਕੱਦ ਨੂੰ ਛੋਟਾ ਨਹੀਂ ਸੀ ਕਰਨਾ ਚਾਹੀਦਾ...
ਮਹਿਬੂਬਾ ਮੁਫ਼ਤੀ ਦਾ ਭਾਜਪਾ ਸਰਕਾਰ 'ਤੇ ਵੱਡਾ ਸ਼ਬਦੀ ਹਮਲਾ
. . .  1 day ago
ਸ੍ਰੀਨਗਰ, 21 ਸਤੰਬਰ - ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੰਮੂ -ਕਸ਼ਮੀਰ ਦੀ ਪ੍ਰਯੋਗਸ਼ਾਲਾ ਵਜੋਂ ਵਰਤੋਂ ਕਰ ਇੱਥੇ ਪ੍ਰਯੋਗ ਕੀਤੇ ਜਾ ਰਹੇ ਹਨ...
ਬਾਈਡਨ ਦੀ ਮੇਜ਼ਬਾਨੀ ਵਿਚ ਕੋਵਿਡ 19 ਗਲੋਬਲ ਸੰਮੇਲਨ ਵਿਚ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਮੇਜ਼ਬਾਨੀ ਵਿਚ ਕੋਵਿਡ 19 ਗਲੋਬਲ ਸੰਮੇਲਨ ਵਿਚ ਸ਼ਾਮਿਲ...
ਪਿਓ - ਪੁੱਤਰ ਘਰ ਵਿਚ ਪਾਏ ਗਏ ਮ੍ਰਿਤਕ, ਪੁਲਿਸ ਨੇ ਕੀਤੀ ਜਾਂਚ ਸ਼ੁਰੂ
. . .  1 day ago
ਨਵੀਂ ਦਿੱਲੀ, 21 ਸਤੰਬਰ - ਦਿੱਲੀ ਦੇ ਕਾਲਕਾਜੀ ਖੇਤਰ ਦੇ ਇਕ ਘਰ ਵਿਚ ਇਕ ਕਿਰਗਿਜ਼ਸਤਾਨ ਨਾਗਰਿਕ ਅਤੇ ਉਸ ਦਾ ਪੁੱਤਰ ਮ੍ਰਿਤਕ ਪਾਏ ਗਏ ਹਨ...
ਅੰਬਿਕਾ ਸੋਨੀ ਦੇ ਘਰ ਮੁੱਖ ਮੰਤਰੀ ਚੰਨੀ ਦੀ ਬੈਠਕ
. . .  1 day ago
ਨਵੀਂ ਦਿੱਲੀ, 21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਵਿਚ ਐਕਸ਼ਨ ਵਿਚ ਹਨ। ਦਿੱਲੀ ਪਹੁੰਚ ਉਨ੍ਹਾਂ ਦੇ ਵਲੋਂ ਅੰਬਿਕਾ ਸੋਨੀ ਦੇ ਘਰ ਬੈਠਕ ਕੀਤੀ ਜਾ ਰਹੀ ...
ਹਾਦਸਾਗ੍ਰਸਤ ਹੋਏ ਸੈਨਾ ਦੇ ਹੈਲੀਕਾਪਟਰ ਦੇ ਪਾਇਲਟਾਂ ਨੇ ਤੋੜਿਆ ਦਮ
. . .  1 day ago
ਨਵੀਂ ਦਿੱਲੀ, 21 ਸਤੰਬਰ - ਸੈਨਾ ਦੇ ਹੈਲੀਕਾਪਟਰ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਦੋ ਪਾਇਲਟ ਦਮ ਤੋੜ ਗਏ ਹਨ | ਭਾਰਤੀ ਫੌਜ ਨੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਅਤੇ ਹਮਦਰਦੀ ਜਾਹਰ...
ਪਾਕਿਸਤਾਨ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ
. . .  1 day ago
ਅੰਮ੍ਰਿਤਸਰ, 21 ਸਤੰਬਰ (ਸੁਰਿੰਦਰ ਕੋਛੜ ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਲਾਹੌਰ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ...
ਵਿਆਹੁਤਾ ਨੇ ਆਪਣੇ ਜਨਮ ਦਿਨ ਵਾਲੇ ਦਿਨ ਕੀਤੀ ਆਤਮਹੱਤਿਆ
. . .  1 day ago
ਮਹਿਲ ਕਲਾਂ, 21 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਧਨੇਰ ਨਾਲ ਸਬੰਧਤ ਇਕ ਨੌਜਵਾਨ ਵਿਆਹੁਤਾ ਲੜਕੀ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ...
ਭਾਈ ਹਰਪਾਲ ਸਿੰਘ ਗੁ: ਮੰਜੀ ਸਾਹਿਬ ਨੇੜੇ ਸੜਕ ਹਾਦਸੇ 'ਚ ਗੰਭੀਰ ਰੂਪ ਵਿਚ ਜ਼ਖ਼ਮੀ
. . .  1 day ago
ਬੀਜਾ, 21 ਸਤੰਬਰ (ਅਵਤਾਰ ਸਿੰਘ ਜੰਟੀ ਮਾਨ, ਬਲਜਿੰਦਰ ਸਿੰਘ) - ਪੰਥ ਦੇ ਪ੍ਰਸਿੱਧ ਕਥਾ ਵਾਚਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਦੇ...
ਚੰਡੀਗੜ੍ਹ ਤੋਂ ਦਿੱਲੀ ਜਾਣ ਲਈ ਪ੍ਰਾਈਵੇਟ ਜੈੱਟ ਕਿਉਂ - ਅਕਾਲੀ ਦਲ
. . .  1 day ago
ਚੰਡੀਗੜ੍ਹ, 21 ਸਤੰਬਰ - ਅਕਾਲੀ ਦਲ ਦੇ ਵਲੋਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਾਰਟਰਡ ਪਲੇਨ ਵਿਚ ਦਿੱਲੀ ਦੌਰੇ 'ਤੇ ਜਾਣ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ | ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਕਹਿਣ ਤੋਂ ...
ਮੁੱਖ ਮੰਤਰੀ ਚੰਨੀ ਨੇ ਦਿੱਤੇ ਅਮਨ -ਕਾਨੂੰਨ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼
. . .  1 day ago
ਚੰਡੀਗੜ੍ਹ,21 ਸਤੰਬਰ - ਫਿਲੌਰ ਵਿਚ ਡਾਕਟਰ ਬੀ. ਆਰ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਦੇ ਬਾਅਦ ਪੰਜਾਬ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ...
ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕਰਨ ਵਾਲਾ ਦੋਸ਼ੀ ਕਾਬੂ
. . .  1 day ago
ਫਿਲੌਰ, 21 ਸਤੰਬਰ (ਵਿਪਨ ਗੈਰੀ) - ਬੀਤੀ ਰਾਤ ਫਿਲੌਰ ਦੇ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਲੱਗੇ ਬੁੱਤ ਦੀ ਇਕ ਵਿਅਕਤੀ ਵਲੋਂ ਤੋੜ ਭੰਨ ਕੀਤੀ ਗਈ ਸੀ,...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 16 ਮੱਘਰ ਸੰਮਤ 552

ਸੰਗਰੂਰ

ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰ ਕੇ ਆਂਗਣਵਾੜੀ ਵਰਕਰਾਂ ਨੇ ਕੀਤੀ ਨਾਅਰੇਬਾਜ਼ੀ

ਸੰਗਰੂਰ, 29 ਨਵੰਬਰ (ਧੀਰਜ ਪਸ਼ੌਰੀਆ)-ਅੱਜ ਵੱਡੀ ਗਿਣਤੀ 'ਚ ਆਂਗਣਵਾੜੀ ਵਰਕਰਾਂ ਨੇ ਸਵੇਰੇ ਹੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਪੁੱਜ ਕੇ ਕੋਠੀ ਦਾ ਘਿਰਾਓ ਕਰ ਕੇ ਆਪਣੀਆਂ ਮੰਗਾਂ ਦੇ ਹੱਕ ਵਿਚ ਅਤੇ ਸਿੱਖਿਆ ਮੰਤਰੀ ਦੇ ਖ਼ਿਲਾਫ਼ ਨਾਅਰੇਬਾਜ਼ੀ ...

ਪੂਰੀ ਖ਼ਬਰ »

ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਕਿਸਾਨਾਂ ਨੇ ਜ਼ਮੀਨ ਦੇਣ ਤੋਂ ਕੀਤਾ ਇਨਕਾਰ

ਕੁੱਪ ਕਲਾਂ, 29 ਨਵੰਬਰ (ਮਨਜਿੰਦਰ ਸਿੰਘ ਸਰੌਦ) - ਜਦ ਪੰਜਾਬ ਦਾ ਕਿਸਾਨ ਦਿੱਲੀ ਦੀਆਂ ਸੜਕਾਂ 'ਤੇ ਆਪਣੇ ਹੱਕ ਲੈਣ ਲਈ ਸੰਘਰਸ਼ ਕਰ ਰਿਹਾ ਹੈ ਤਾਂ ਦੂਜੇ ਪਾਸੇ ਜਿਹੜੇ ਕਿਸਾਨਾਂ ਦੀ ਜ਼ਮੀਨ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦੇ ਵਿਚ ਆਉਂਦੀ ਹੈ, ਵਲੋਂ ਵੀ ਸੰਘਰਸ਼ ਦਾ ਬਿਗਲ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਸ਼ਹੀਦੀ ਵਰੇ੍ਹ ਨੂੰ ਸਮਰਪਿਤ ਸੈਮੀਨਾਰ ਕਰਵਾਇਆ

ਲੌਾਗੋਵਾਲ, 29 ਨਵੰਬਰ (ਵਿਨੋਦ, ਖੰਨਾ)-ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਲੌਾਗੋਵਾਲ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਸ਼ਹੀਦੀ ਵਰੇ੍ਹ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ਜਿਸ ਨੂੰ ਸੰਬੋਧਨ ਕਰਦਿਆਂ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ, ਸਕੱਤਰ ...

ਪੂਰੀ ਖ਼ਬਰ »

ਬੀਬੀ ਮਲਕੀਤ ਕੌਰ ਕਮਾਲਪੁਰ ਦਾ ਸਨਮਾਨ

ਦਿੜ੍ਹਬਾ ਮੰਡੀ, 29 ਨਵੰਬਰ (ਹਰਬੰਸ ਸਿੰਘ ਛਾਜਲੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੀ ਅੰਤਿ੍ਰਿੰਗ ਕਮੇਟੀ ਮੈਂਬਰ ਚੁਣੇ ਜਾਣ 'ਤੇ ਬੀਬੀ ਮਲਕੀਤ ਕੌਰ ਕਮਾਲਪੁਰ ਨੂੰ ਸਨਮਾਨਿਤ ਕੀਤਾ ਗਿਆ | ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਦੇ ਸੀਨੀਅਰ ਆਗੂ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

ਮੂਣਕ, 29 ਨਵੰਬਰ (ਵਰਿੰਦਰ ਭਾਰਦਵਾਜ, ਗਮਦੂਰ ਸਿੰਘ ਧਾਲੀਵਾਲ) - ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੋਸ਼ਲ ਵੈਲਫੇਅਰ ਐਾਡ ਸਪੋਰਟਸ ਕਲੱਬ ਸਲੇਮਗੜ੍ਹ ਦੀ ਟੀਮ ਵਲੋਂ ਸਰਕਾਰੀ ਸਕੂਲ ਸਲੇਮਗੜ੍ਹ ਵਿਖੇ ਖ਼ੂਨ ਦਾਨ ਕੈਂਪ ਲਗਾਇਆ ਗਿਆ ਜਿਸ ਦਾ ...

ਪੂਰੀ ਖ਼ਬਰ »

ਨੌਜਵਾਨਾਂ ਨੇ ਖੇਤੀ ਕਾਨੰੂਨਾਂ ਖ਼ਿਲਾਫ਼ ਦਿੱਲੀ ਜਾ ਕੇ ਢੀਂਡਸਾ ਨਾਲ ਗਿ੍ਫ਼ਤਾਰੀ ਦਿਤੀ

ਮਲੇਰਕੋਟਲਾ 29 ਨਵੰਬਰ (ਕੁਠਾਲਾ) -ਸਮੁੱਚੇ ਦੇਸ਼ ਦੀਆਂ ਸੈਂਕੜੇ ਕਿਸਾਨ ਜਥੇਬੰਦੀਆਂ ਵਲੋਂ ਕੇਂਦਰੀ ਖੇਤੀ ਕਾਨੰੂਨ ਰੱਦ ਕਰਵਾਉਣ ਲਈ ਦਿੱਲੀ ਵਿਖੇ ਸ਼ੁਰੂ ਕੀਤੇ ਕਿਸਾਨ ਮੋਰਚੇ ਵਿਚ ਪਹਿਲੇ ਹੀ ਦਿਨ ਸਾਬਕਾ ਵਿੱਤ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ (ਡੈਮੋਕੇ੍ਰਟਿਕ) ...

ਪੂਰੀ ਖ਼ਬਰ »

ਅਕਾਲੀ ਆਗੂ ਅਤੇ ਵਰਕਰ 2 ਦਸੰਬਰ ਨੂੰ ਵੱਡੇ ਕਾਫ਼ਲੇ ਨਾਲ ਦਿੱਲੀ ਪੁੱਜਣਗੇ-ਝੂੰਦਾਂ

ਸ਼ੇਰਪੁਰ, 29 ਨਵੰਬਰ (ਦਰਸ਼ਨ ਸਿੰਘ ਖੇੜੀ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਰਕਰ 2 ਦਸੰਬਰ ਨੂੰ ਬਤੌਰ ਕਿਸਾਨ ਜ਼ਿਲ੍ਹਾ ਸੰਗਰੂਰ ਵਿਚੋਂ ਵੱਡੀ ਗਿਣਤੀ ਵਿਚ ਕਿਸਾਨਾਂ ਦੇ ਅੰਦੋਲਨ ਵਿਚ ਸ਼ਾਮਿਲ ਹੋਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ...

ਪੂਰੀ ਖ਼ਬਰ »

ਸੇਵਾ ਮੁਕਤ ਕਾਰਜ ਸਾਧਕ ਅਫ਼ਸਰ ਜਵਾਹਰ ਲਾਲ ਨਮਿਤ ਸ਼ਰਧਾਂਜਲੀ ਸਮਾਗਮ ਕੱਲ੍ਹ

ਲਹਿਰਾਗਾਗਾ 29 ਨਵੰਬਰ (ਅਸ਼ੋਕ ਗਰਗ) - ਨਗਰ ਕੌਾਸਲ ਲਹਿਰਾਗਾਗਾ ਦੇ ਕਾਰਜ ਸਾਧਕ ਅਫ਼ਸਰ ਸੁਰਿੰਦਰ ਗਰਗ ਦੇ ਵੱਡੇ ਭਰਾ ਜਵਾਹਰ ਲਾਲ ਗਰਗ (59 ਸਾਲ) ਸੇਵਾ ਮੁਕਤ ਈ.ਓ. ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਨਮਿੱਤ ਰੱਖੇ ਸ਼੍ਰੀ ਗਰੁੜ ...

ਪੂਰੀ ਖ਼ਬਰ »

ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਜਨਮ ਦਿਵਸ ਮਨਾਇਆ

ਲੌਾਗੋਵਾਲ, 29 ਨਵੰਬਰ (ਸ.ਸ.ਖੰਨਾ) - ਸ਼੍ਰੋਮਣੀ ਭਗਤ ਨਾਮਦੇਵ ਦਾ 750ਵਾਂ ਜਨਮ ਦਿਵਸ ਨਾਮਦੇਵ ਸਭਾ ਲੌਾਗੋਵਾਲ ਦੀਆਂ ਸੰਗਤਾਂ ਵੱਲੋਂ ਸ਼ਰਧਾ ਨਾਲ ਮਨਾਇਆ ਗਿਆ | ਸਲਾਇਟ ਰੋਡ 'ਤੇ ਬਣੀ ਧਰਮਸ਼ਾਲਾ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਜਿਸ ਵਿਚ ਸ਼੍ਰੋਮਣੀ ...

ਪੂਰੀ ਖ਼ਬਰ »

ਗੁਰਦੁਆਰਾ ਕਮੇਟੀ ਵਲੋਂ ਡਾ. ਗੁਰਵਿੰਦਰ ਸਿੰਘ ਦਾ ਸਨਮਾਨ

ਮਲੇਰਕੋਟਲਾ, 29 ਨਵੰਬਰ (ਕੁਠਾਲਾ) - ਇਲਾਕੇ ਦੇ ਲੋਕਾਂ ਦੀ ਪਿਛਲੇ ਦੋ ਦਹਾਕਿਆਂ ਤੋਂ ਸਿਹਤ ਸੇਵਾ ਕਰ ਰਹੇ ਡਾ. ਗੁਰਵਿੰਦਰ ਸਿੰਘ ਐਮ.ਡੀ. ਦਾ ਅੱਜ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਖੇ ਸ਼ਹਿਰ ਦੀਆਂ ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਕਮੇਟੀ ...

ਪੂਰੀ ਖ਼ਬਰ »

ਰਾਜਾ ਬੀਰ ਕਲਾਂ ਨੇ ਪਾਰਕ ਦਾ ਨੀਂਹ ਪੱਥਰ ਰੱਖਿਆ

ਸੁਨਾਮ ਊਧਮ ਸਿੰਘ ਵਾਲਾ, 29 ਨਵੰਬਰ (ਭੁੱਲਰ, ਧਾਲੀਵਾਲ)-ਨੇੜਲੇ ਪਿੰਡ ਤੁੰਗਾਂ ਵਿਖੇ ਗਰਾਮ ਪੰਚਾਇਤ ਵਲੋਂ ਬਣਾਏ ਜਾ ਰਹੇ ਪਾਰਕ ਦਾ ਨੀਂਹ ਪੱਥਰ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਰਜਿੰਦਰ ਸਿੰਘ ਰਾਜਾ ਬੀਰ ਕਲ੍ਹਾਂ ਵਲੋਂ ਰੱਖਿਆ ਗਿਆ | ਗਰਾਮ ਪੰਚਾਇਤ ...

ਪੂਰੀ ਖ਼ਬਰ »

ਨਛੱਤਰ ਸੂਫ਼ੀ ਦੀ ਮੌਤ 'ਤੇ ਦੁੱਖ ਪ੍ਰਗਟ

ਸ਼ੇਰਪੁਰ, 29 ਨਵੰਬਰ (ਸੁਰਿੰਦਰ ਚਹਿਲ)-ਸਵਰਗੀ ਦਰਵੇਸ਼ ਗਾਇਕ ਹਾਕਮ ਸੂਫ਼ੀ ਦੇ ਭਰਾ ਕਈ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਬਾਬਾ ਨਛੱਤਰ ਸੂਫ਼ੀ ਅਚਾਨਕ ਸਦੀਵੀ ਵਿਛੋੜਾ ਦੇ ਗਏ | ਜਿੱਥੇ ਉਹ ਗਿੱਦੜਬਾਹਾ ਵਿਖੇ ਹਾਕਮ ਸੂਫ਼ੀ ਦੀ ਯਾਦ ਵਿਚ ਹਰ ਸਾਲ ...

ਪੂਰੀ ਖ਼ਬਰ »

ਮਸਜਿਦ ਦਾ ਨੀਂਹ ਪੱਥਰ ਰੱਖਿਆ

ਸ਼ੇਰਪੁਰ, 29 ਨਵੰਬਰ (ਸੁਰਿੰਦਰ ਚਹਿਲ) - ਸ਼ੇਰਪੁਰ ਬਲਾਕ ਦੇ ਪਿੰਡ ਟਿੱਬਾ ਵਿਖੇ ਮੁਸਲਮਾਨ ਭਾਈਚਾਰੇ ਲਈ ਸਰਪੰਚ ਸਰਬਜੀਤ ਕੌਰ, ਸੁਰਜੀਤ ਸਿੰਘ ਬਲਾਕ ਸੰਮਤੀ ਮੈਂਬਰ ਵਲੋਂ ਦਾਨ ਕੀਤੇ ਗਏ ਥਾਂ ਵਿਚ ਮਸਜਿਦ ਬਨਾਉਣ ਲਈ ਨੀਂਹ ਪੱਥਰ ਰੱਖਿਆ ਗਿਆ | ਇਸ ਸਮੇਂ ਪਿੰਡ ਦੇ ...

ਪੂਰੀ ਖ਼ਬਰ »

ਮਾਤਾ ਮਲਕੀਤ ਕੌਰ ਕਮਾਲਪੁਰ ਸਨਮਾਨਿਤ

ਭਵਾਨੀਗੜ੍ਹ, 29 ਨਵੰਬਰ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤਿ੍ਗ ਮੈਂਬਰ ਮਾਤਾ ਮਲਕੀਤ ਕੌਰ ਕਮਾਲਪੁਰ ਨੂੰ ਸਨਮਾਨਿਤ ਕਰਨ ਸਬੰਧੀ ਸਮਾਗਮ ਕਰਾਇਆ ਗਿਆ ਜਿਸ ਵਿਚ ਸਾਬਕਾ ਮੁੱਖ ਸੰਸਦੀ ਸਕੱਤਰ ...

ਪੂਰੀ ਖ਼ਬਰ »

ਭਾਈਚਾਰਕ ਏਕਤਾ ਦਾ ਪ੍ਰਤੀਕ ਪਿੰਡ ਘਨੌਰ ਕਲਾਂ




ਸੁਰਿੰਦਰ ਚਹਿਲ
98763-72921

ਸ਼ੇਰਪੁਰ—ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਧੂਰੀ ਦੇ ਘੁੱਗ ਵੱਸਦੇ ਪਿੰਡ ਘਨੌਰ ਕਲਾਂ ਦੇ ਬਜ਼ੁਰਗਾਂ ਅਨੁਸਾਰ ਇਸ ਪਿੰਡ ਨੂੰ ਕਲਾਇਤ (ਹਰਿਆਣਾ) ਤੋਂ ਆਏ ਭੋਜੋ ਨਾਂਅ ਦੇ ਵਪਾਰੀ ਦੁਆਰਾ ਕਰੀਬ 400 ਵਰ੍ਹੇ ਪਹਿਲਾਂ ਵਸਾਇਆ ਦੱਸਿਆ ਗਿਆ ਹੈ ਅਤੇ ਇਸ ਪਿੰਡ ਦਾ ਨਾਂਅ ਘਨੌਰ ਕਲਾਂ ਭੋਜੋ ਦਾ ਵਿਆਹ ਘਨੌਰੀ ਕਲਾਂ ਵਿਖੇ ਹੋਣ ਕਰਕੇ ਪਿਆ ਹੈ | ਪਿੰਡ ਵਿਚ ਬਹੁ-ਗਿਣਤੀ ਮਡਾਹੜ ਗੋਤ ਨਾਲ ਸਬੰਧਿਤ ਲੋਕ ਹੀ ਵੱਸਦੇ ਹਨ | ਪਿੰਡ ਵਿਚ ਭਾਈਚਾਰਕ ਸਾਂਝ ਮਜ਼ਬੂਤ ਹੋਣ ਕਰਕੇ ਇਸ ਵਾਰ ਦੀਆਂ ਪੰਚਾਇਤੀ ਚੋਣਾਂ ਸਰਬਸੰਮਤੀ ਨਾਲ ਹੀ ਕੀਤੀਆਂ ਗਈਆਂ | ਪਿੰਡ ਪ੍ਰਮੁੱਖ ਤੌਰ 'ਤੇ ਤਿੰਨ ਪੱਤੀਆਂ ਖ਼ਾਨਾ ਪੱਤੀ, ਗੌਰਾਂ ਪੱਤੀ ਤੇ ਮਸਤੂ ਪੱਤੀ ਵਿਚ ਵੰਡਿਆ ਹੋਇਆ ਹੈ | ਪਿੰਡ ਦੇ ਸਰਪੰਚ ਭੀਲਾ ਸਿੰਘ, ਸਮੁੱਚੀ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਸਰਵਪੱਖੀ ਵਿਕਾਸ ਲਈ ਕੰਮ ਕੀਤੇ ਜਾ ਰਹੇ ਹਨ | ਇਸ ਪਿੰਡ ਬਾਰੇ ਮਾਸਟਰ ਗੁਰਮੇਲ ਸਿੰਘ ਵਲੋਂ ਲਿਖੀ ਕਿਤਾਬ 'ਮੇਰੇ ਪਿੰਡ ਦੀ ਕਹਾਣੀ' ਵਿਚ ਦੱਸਿਆ ਗਿਆ ਹੈ ਕਿ ਇਸ ਪਿੰਡ ਵਿਚੋਂ ਕੁੱਝ ਕੁ ਗਏ ਵਿਅਕਤੀਆਂ ਨੇ ਛੇ ਪਿੰਡ ਹੋਰ ਵੀ ਵੱਖਰੇ ਵਸਾਏ ਹਨ | ਐੱਨ.ਆਰ.ਆਈ. ਭਰਾਵਾਂ ਦਾ ਵੀ ਪਿੰਡ ਦੀ ਦਿੱਖ ਸਵਾਰਨ ਵਿਚ ਅਹਿਮ ਯੋਗਦਾਨ ਹੈ | ਸਵ: ਪੰਡਿਤ ਬਚਨ ਰਾਮ ਇਸ ਪਿੰਡ ਦੇ ਆਜ਼ਾਦੀ ਘੁਲਾਟੀਆ ਹੋਏ ਹਨ |
ਧਾਰਮਿਕ ਸ਼ਖ਼ਸੀਅਤਾਂ ਤੇ ਸਥਾਨ—ਇਸ ਪਿੰਡ ਦੇ ਸੰਤ ਬਾਬਾ ਭਾਗ ਸਿੰਘ ਜੋ ਪਹਿਲਾਂ ਨਹਿਰੀ ਮਹਿਕਮੇ ਵਿਚ ਸਰਕਾਰੀ ਨੌਕਰੀ ਕਰਦੇ ਸੀ, ਦੀਆਂ ਧਾਰਮਿਕ ਰੁਚੀਆਂ ਅਤੇ ਸੰਤ ਮਹਾਂਪੁਰਸ਼ ਬਾਬਾ ਕਿਰਪਾਲ ਸਿੰਘ ਦੀ ਸੰਗਤ ਕਾਰਨ ਉਹ ਨੌਕਰੀ ਤਿਆਗ ਕੇ ਉਨ੍ਹਾਂ ਲੜ ਲੱਗ ਗਏ ਅਤੇ ਉਨ੍ਹਾਂ ਨੇ ਤਕਰੀਬਨ 12 ਸਾਲ ਕਠਿਨ ਤਪਸਿਆ ਕੀਤੀ | ਫਿਰ ਉਨ੍ਹਾਂ ਆਪਣਾ ਸਾਰਾ ਜੀਵਨ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਲਗਾ ਦਿੱਤਾ | ਉਨ੍ਹਾਂ ਦੀ ਮਿੱਠੀ ਯਾਦ ਵਿਚ ਅੱਜ ਵੀ ਪਿੰਡ ਵਾਸੀਆਂ ਵੱਲੋਂ ਹਰ ਸਾਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ | ਉਦਾਸੀਨ ਸੰਪ੍ਰਦਾਇ ਡੇਰਾ ਬਾਬਾ ਸ਼੍ਰੀ ਚੰਦ ਦੇ ਸਥਾਨ 'ਤੇ ਸੰਤ ਬਾਬਾ ਗਣੇਸ਼ ਦਾਸ ਨੇ ਲੰਮਾ ਸਮਾਂ ਸੇਵਾ ਤੇ ਤਪਸਿਆ ਕੀਤੀ | ਇਹ ਡੇਰਾ ਵੀ ਪੁਰਾਤਨ ਦੱਸਿਆ ਜਾ ਰਿਹਾ ਹੈ ਜਿਸ ਦੀ ਹੁਣ ਸੇਵਾ ਸੰਤ ਬਾਬਾ ਭਰਪੂਰ ਸਿੰਘ ਨਿਭਾ ਰਹੇ ਹਨ | ਇਸ ਤੋਂ ਇਲਾਵਾ ਪਿੰਡ ਵਿਚ ਗੁਰਦੁਆਰਾ ਭਗਤ ਰਵਿਦਾਸ, ਮੁਸਲਿਮ ਭਾਈਚਾਰੇ ਦੀ ਮਸਜਿਦ, ਸਰਕਾਰੀ ਹਾਈ ਸਕੂਲ ਅਤੇ ਇੱਕ ਪੀਰਖਾਨਾ ਵੀ ਮੌਜੂਦ ਹੈ |
ਸਮੱਸਿਆਵਾਂ—ਇਹ ਪਿੰਡ ਸ਼ਹਿਰ ਧੂਰੀ ਅਤੇ ਕਸਬਾ ਸ਼ੇਰਪੁਰ ਤੋਂ ਇੱਕੋ ਜਿਹੀ ਦੂਰੀ 'ਤੇ ਹੋਣ ਕਰ ਕੇ ਵਿਕਾਸ ਪੱਖੋਂ ਹਮੇਸ਼ਾ ਹੀ ਪਛੜਿਆ ਰਿਹਾ ਹੈ | ਪਹਿਲਾਂ ਇਹ ਵਿਧਾਨ ਸਭਾ ਹਲਕਾ ਸ਼ੇਰਪੁਰ ਅਤੇ ਹੁਣ ਵਿਧਾਨ ਸਭਾ ਹਲਕਾ ਧੂਰੀ ਦਾ ਹਿੱਸਾ ਹੈ | ਪਿੰਡ ਵਿਚ ਗਲੀਆਂ ਨਾਲੀਆਂ ਦੀ ਸਥਿਤੀ ਕੋਈ ਬਹੁਤੀ ਵਧੀਆ ਨਹੀ ਹੈ | ਗੰਦੇ ਪਾਣੀ ਦੀ ਨਿਕਾਸੀ ਦੇ ਕੋਈ ਢੁਕਵੇਂ ਪ੍ਰਬੰਧ ਨਾ ਹੋਣ ਕਰਕੇ ਪਿੰਡ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਬੱਸ ਸਰਵਿਸ ਦੇ ਵੀ ਕੋਈ ਪ੍ਰਬੰਧ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਆਉਣ ਜਾਂ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ |
ਵਿਕਾਸ ਕਾਰਜ ਤੇ ਮੰਗਾਂ—ਸਾਬਕਾ ਕੈਬਿਨੇਟ ਮੰਤਰੀ ਮਰਹੂਮ ਗੋਬਿੰਦ ਸਿੰਘ ਕਾਂਝਲਾ ਨੇ ਭਾਵੇ ਇਸ ਪਿੰਡ ਲਈ ਦਿਲ ਖੋਲ੍ਹ ਕਿ ਗਰਾਂਟਾਂ ਦਿੱਤੀਆਂ ਸਨ ਪਰ ਫਿਰ ਵੀ ਇਸ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਵਿਸ਼ੇਸ਼ ਗਰਾਂਟਾਂ ਦੀ ਜ਼ਰੂਰਤ ਹੈ | ਇੱਥੋਂ ਦੇ ਸਰਕਾਰੀ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਸੈਕੰਡਰੀ ਸਕੂਲ ਦਾ ਦਰਜਾ ਦਿੱਤਾ ਜਾਵੇ ਤੇ ਸਿਹਤ ਸਹੂਲਤਾਂ ਲਈ ਪਿੰਡ ਵਿਚ ਸਰਕਾਰੀ ਡਿਸਪੈਂਸਰੀ ਦੀ ਵੀ ਲੋੜ ਹੈ | ਨਿਰਵਿਘਨ ਬਿਜਲੀ ਸਪਲਾਈ ਲਈ ਇਸ ਪਿੰਡ ਨੂੰ ਘਨੌਰੀ ਕਲਾਂ ਬਿਜਲੀ ਗਰਿੱਡ ਨਾਲ ਵੀ ਜੋੜਨ ਦੀ ਵੀ ਅਹਿਮ ਮੰਗ ਹੈ | ਖੇਡਾਂ, ਵਿੱਦਿਅਕ, ਧਾਰਮਿਕ ਅਤੇ ਰਾਜਨੀਤਿਕ ਖੇਤਰ ਵਿਚ ਪਿੰਡ ਦੀਆਂ ਵੱਡੀਆਂ ਪ੍ਰਾਪਤੀਆਂ ਹਨ | ਬਜ਼ੁਰਗਾਂ ਦੇ ਬੈਠਣ ਲਈ ਪਾਰਕ, ਨੌਜਵਾਨਾਂ ਦੇ ਖੇਡਣ ਲਈ ਖੇਡ ਸਟੇਡੀਅਮ ਅਤੇ ਪਾਣੀ ਦੀ ਨਿਕਾਸੀ ਲਈ ਵਾਟਰ ਟਰੀਟਮੈਂਟ ਪਲਾਂਟ ਦੀ ਵੀ ਅਹਿਮ ਲੋੜ ਹੈ |


ਖ਼ਬਰ ਸ਼ੇਅਰ ਕਰੋ

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਏ

ਸੁਨਾਮ ਊਧਮ ਸਿੰਘ ਵਾਲਾ, 29 ਨਵੰਬਰ (ਧਾਲੀਵਾਲ, ਭੁੱਲਰ) - ਗੁਰਦੁਆਰਾ ਕਮੇਟੀ ਪਾਤਸ਼ਾਹੀ ਪਹਿਲੀ ਸੁਨਾਮ ਊਧਮ ਸਿੰਘ ਵਾਲਾ ਵਲੋਂ ਸ਼ਹਿਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ...

ਪੂਰੀ ਖ਼ਬਰ »

56ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ

ਅਹਿਮਦਗੜ੍ਹ, 29 ਨਵੰਬਰ (ਰਣਧੀਰ ਸਿੰਘ ਮਹੋਲੀ)-ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੇ ਰਹੀ ਸਮਾਜ ਸੇਵੀਂ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 56ਵਾਂ ਰਾਸ਼ਨ ਵੰਡ ਸਮਾਰੋਹ ...

ਪੂਰੀ ਖ਼ਬਰ »

ਸੜਕ ਵੱਲ ਝੁਕਿਆ ਦਰਖ਼ਤ ਖ਼ਤਰੇ ਦੀ ਘੰਟੀ-ਧੰਦੀਵਾਲ

ਮੂਲੋਵਾਲ, 29 ਨਵੰਬਰ (ਰਤਨ ਸਿੰਘ ਭੰਡਾਰੀ) - ਮੂਲੋਵਾਲ ਤੋਂ ਧੰਦੀਵਾਲ ਵਾਲੀ ਸੜਕ 'ਤੇ ਝੁਕਿਆ ਦਰਖ਼ਤ ਕਿਸੇ ਵੇਲੇ ਵੀ ਹਾਦਸੇ ਦਾ ਸਬੱਬ ਬਣ ਸਕਦਾ ਹੈ | ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਵਿੰਦਰ ਸਿੰਘ ਕਾਕਾ ਧੰਦੀਵਾਲ ਨੇ ਦਿੰਦਿਆਂ ਦੱਸਿਆ ਕਿ ਸੜਕ ਵੱਲ ...

ਪੂਰੀ ਖ਼ਬਰ »

ਭਾਈ ਲੌ ਾਗੋਵਾਲ ਨੇ ਕੀਤਾ ਫੈਕਟਰੀ ਦਾ ਉਦਘਾਟਨ

ਲੌਾਗੋਵਾਲ, 29 ਨਵੰਬਰ (ਸ.ਸ.ਖੰਨਾ, ਵਿਨੋਦ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੋਜ਼ਾਨਾ ਨਗਰ ਵਿਚ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਜਾਰੀ ਹੈ | ਅੱਜ ਤੇਰ੍ਹਵੀਂ ਪ੍ਰਭਾਤ ਫੇਰੀ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਜੰਟ ਸਿੰਘ ...

ਪੂਰੀ ਖ਼ਬਰ »

ਆਰ.ਐਮ.ਪੀ. ਡਾਕਟਰ ਵੀ ਕਿਸਾਨਾਂ ਦੇ ਹੱਕ 'ਚ ਨਿੱਤਰੇ

ਕੁੱਪ ਕਲਾਂ, 29 ਨਵੰਬਰ (ਸਰੌਦ) - ਪੇਂਡੂ ਲੋਕਾਂ ਨੂੰ ਰਾਤ ਸਮੇਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਅਹਿਮਦਗੜ੍ਹ ਵਲੋਂ ਅੱਜ ਕਈ ਪਿੰਡਾਂ 'ਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਗਏ ਜਿਸ ...

ਪੂਰੀ ਖ਼ਬਰ »

ਨੁੱਕੜ ਨਾਟਕਾਂ ਨਾਲ ਦਿੱਤਾ ਸਵੱਛਤਾ ਦਾ ਸੁਨੇਹਾ

ਅਮਰਗੜ੍ਹ, 29 ਨਵੰਬਰ (ਝੱਲ, ਮੰਨਵੀ) - ਨਗਰ ਪੰਚਾਇਤ ਅਮਰਗੜ੍ਹ ਵਲੋਂ ਸਵੱਛ ਭਾਰਤ ਮਿਸ਼ਨ 2021 ਦੇ ਸਰਵੇਖਣ ਨੂੰ ਮੁੱਖ ਰੱਖਦਿਆਂ ਕਾਰਜ ਸਾਧਕ ਅਫ਼ਸਰ ਰਮੇਸ਼ ਕੁਮਾਰ 'ਤੇ ਜੂਨੀਅਰ ਇੰਜ. ਹੇਮੰਤ ਕੁਮਾਰ ਦੇ ਨਿਰਦੇਸ਼ਾਂ ਤਹਿਤ ਅਮਰਗੜ੍ਹ ਵਾਸੀਆਂ ਨੂੰ ਸਾਫ਼ ਸਫ਼ਾਈ ਸੰਬੰਧੀ ...

ਪੂਰੀ ਖ਼ਬਰ »

ਵੋਟਾਂ ਬਣਵਾਉਣ ਲਈ ਲਈ ਕੀਤਾ ਉਤਸ਼ਾਹਿਤ

ਸੁਨਾਮ ਊਧਮ ਸਿੰਘ ਵਾਲਾ, 29 ਨਵੰਬਰ (ਭੁੱਲਰ, ਧਾਲੀਵਾਲ) - ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਜ਼ਿਲ੍ਹਾ ਜਰਨਲ ਸਕੱਤਰ ਧੀਰਜ ਗੋਇਲ ਦੀ ਅਗਵਾਈ ਵਿਚ ਨਵੀਆਂ ਵੋਟਾਂ ਬਣਵਾਉਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ | ਇਸ ਸਮੇਂ ਮੌਜੂਦ ਭਾਜਪਾ ਦੇ ਸੂਬਾ ਕਮੇਟੀ ...

ਪੂਰੀ ਖ਼ਬਰ »

ਕੋਰੋਨਾ ਨੇ ਲਈ 85 ਸਾਲਾ ਔਰਤ ਦੀ ਜਾਨ ਜ਼ਿਲ੍ਹੇ 'ਚ 13 ਨਵੇਂ ਮਾਮਲੇ ਆਏ ਸਾਹਮਣੇ

ਸੰਗਰੂਰ, 29 ਨਵੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ਦੇ ਲੌਾਗੋਵਾਲ ਸਿਹਤ ਬਲਾਕ ਦੀ ਕੋਰੋਨਾ ਪੀੜਤ 85 ਸਾਲਾ ਬਜ਼ੁਰਗ ਔਰਤ ਦੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੌਤ ਹੋਣ ਨਾਲ ਜ਼ਿਲ੍ਹੇ 'ਚ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ 187 ਹੋ ਗਈ ਹੈ | ਅੱਜ ਜ਼ਿਲ੍ਹੇ 'ਚ ...

ਪੂਰੀ ਖ਼ਬਰ »

ਆਨਲਾਈਨ ਸਾਇੰਸ ਪ੍ਰਦਰਸ਼ਨੀ 'ਚ ਕੁਲਵਿੰਦਰ ਜ਼ਿਲ੍ਹੇ ਵਿਚੋਂ ਤੀਸਰੇ ਸਥਾਨ 'ਤੇ ਰਿਹਾ

ਮੂਣਕ, 29 ਨਵੰਬਰ (ਸਿੰਗਲਾ, ਭਾਰਦਵਾਜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਰਾ ਦੇ ਦਸਵੀਂ ਕਲਾਸ ਦੇ ਵਿਦਿਆਰਥੀ ਕੁਲਵਿੰਦਰ ਸਿੰਘ ਨੇ ਸਾਇੰਸ ਅਧਿਆਪਕਾਂ ਹਰਪਾਲ ਕੌਰ ਦੀ ਅਗਵਾਈ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈ ਗਈ ਆਨਲਾਇਨ ਵਿਗਿਆਨ ਪ੍ਰਦਰਸ਼ਨੀ ਵਿਚ ...

ਪੂਰੀ ਖ਼ਬਰ »

ਰਾਜੇ ਦੇ ਬਾਗ਼ ਨੂੰ ਸੁੰਦਰ ਬਣਾਉਣ ਲਈ ਫਲਦਾਰ ਬੂਟੇ ਲਗਾ ਕੇ ਮੁਹਿੰਮ ਦਾ ਕੀਤਾ ਆਗਾਜ਼

ਮਲੇਰਕੋਟਲਾ, 29 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਸ਼ਹਿਰ 'ਚ ਰਾਜੇ ਦੇ ਬਾਗ਼ ਨੂੰ ਖ਼ੂਬਸੂਰਤ ਬਣਾਉਣ ਲਈ ਪੰਜਾਬ ਦੇ ਵਾਤਾਵਰਨ ਪੇ੍ਰਮੀ ਅਤੇ ਉੱਘੇ ਸਮਾਜਸੇਵੀ ਸ. ਇੰਦਰਜੀਤ ਸਿੰਘ ਮੁੰਡੇ ਅਤੇ ਉਨ੍ਹਾਂ ਦੀਆਂ ਪੋਤੀਆਂ ਜਸਪ੍ਰੀਤ ਕੌਰ ਅਤੇ ਰਾਜਬੀਰ ਕੌਰ ਵਲੋਂ ਦਰਜਨ ਦੇ ...

ਪੂਰੀ ਖ਼ਬਰ »

ਪੈਨਸ਼ਨਰਾਂ ਵਲੋਂ ਅਸ਼ੋਕ ਮੋਹਣ ਗਰਗ ਅਤੇ ਬਾਲਪੁਰੀ ਸੰਧੂ ਸਨਮਾਨਿਤ

ਸੰਗਰੂਰ, 29 ਨਵੰਬਰ (ਚੌਧਰੀ ਨੰਦ ਲਾਲ ਗਾਂਧੀ) - ਸਮਾਜ ਸੇਵਾ, ਲੋਕ ਭਲਾਈ ਅਤੇ ਬਜ਼ੁਰਗਾਂ ਦੇ ਸਤਿਕਾਰ ਨੂੰ ਸਮਰਪਿਤ ਸਟੇਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ (ਐਮ.ਐਾਡ.ਏ.) ਜ਼ਿਲ੍ਹਾ ਸੰਗਰੂਰ ਵਲੋਂ ਸਭਿਆਚਾਰਕ ਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਸੂਬਾ ...

ਪੂਰੀ ਖ਼ਬਰ »

ਜੇਲ੍ਹਾਂ ਦੇ ਡਰਾਵੇ ਕਿਸਾਨਾਂ ਦੇ ਅੰਦੋਲਨ ਨਹੀਂ ਦਬਾ ਸਕਦੇ-ਨਮੋਲ

ਸੰਗਰੂਰ, 29 ਨਵੰਬਰ (ਗਾਂਧੀ) - ਸ਼ੋ੍ਰਮਣੀ ਅਕਾਲੀ ਦਲ ਡੈਮੋਕਰੈਟਿਕ ਯੂਥ ਵਿੰਗ ਦੀ ਕੋਰ ਕਮੇਟੀ ਦੇ ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸਤਗੁਰ ਸਿੰਘ ਨਮੋਲ ਨੇ ਕਿਹਾ ਕਿ ਕਿਸਾਨਾਂ ਦੇ ਹੱਕਾਂ ਲਈ 100 ਵਾਰੀ ਜੇਲ੍ਹ ਜਾਣ ਪਿਆ ਤਾਂ ਵੀ ਜਾਵਾਂਗੇ, ਜੇਲ੍ਹਾਂ ...

ਪੂਰੀ ਖ਼ਬਰ »

ਜਥੇ: ਭਲਵਾਨ ਨੰੂ ਅੰਤਿ੍ੰਗ ਕਮੇਟੀ ਮੈਂਬਰ ਚੁਣਨ 'ਤੇ ਖੁਸ਼ੀ ਪ੍ਰਗਟ

ਧੂਰੀ, 29 ਨਵੰਬਰ (ਸੁਖਵੰਤ ਸਿੰਘ ਭੁੱਲਰ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੀ ਨਵੀਂ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਜਥੇਦਾਰ ਭੁਪਿੰਦਰ ਸਿੰਘ ਭਲਵਾਨ ਨੰੂ ਅੰਤਰਿੰਗ ਕਮੇਟੀ ਮੈਂਬਰ ਚੁਣੇ ਜਾਣ ਉੱਤੇ ਇਲਾਕਾ ਵਾਸੀਆਂ, ਅਕਾਲੀ ...

ਪੂਰੀ ਖ਼ਬਰ »

ਕੋਰੋਨਾ ਯੋਧਿਆਂ ਵਲੋਂ ਮੋਤੀ ਮਹਿਲ ਦਾ ਘਿਰਾਓ 3 ਨੂੰ

ਸੰਗਰੂਰ, 29 ਨਵੰਬਰ (ਧੀਰਜ ਪਸ਼ੌਰੀਆ) - ਕੋਵਿਡ-19 ਬੇਰੁਜ਼ਗਾਰ ਪੈਰਾ ਮੈਡੀਕਲ ਸਟਾਫ਼ ਵਲੰਟੀਅਰ ਕਮੇਟੀ ਪੰਜਾਬ ਵੱਲੋਂ 3 ਦਸੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ | ਯੂਨੀਅਨ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਚੇਅਰਮੈਨ ...

ਪੂਰੀ ਖ਼ਬਰ »

ਖ਼ੂਨ ਦਾਨ ਕੈਂਪ ਲਗਾਇਆ

ਭਵਾਨੀਗੜ੍ਹ, 29 ਨਵੰਬਰ (ਰਣਧੀਰ ਸਿੰਘ ਫੱਗੂਵਾਲਾ) - ਰੋਟਰੀ ਕਲੱਬ ਸਿਟੀ ਵਲੋਂ ਗੁਰੂ ਤੇਗ ਬਹਾਦਰ ਟਰੱਕ ਆਪਰੇਟਰਜ਼ ਐਸੋਸੀਏਸ਼ਨ ਅਤੇ ਰਾਜਿੰਦਰਾ ਹਸਪਤਾਲ ਦੀ ਟੀਮ ਦੇ ਸਹਿਯੋਗ ਨਾਲ ਟਰੱਕ ਯੂਨੀਅਨ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਸੰਬੰਧੀ ਰੋਟਰੀ ਕਲੱਬ ਸਿਟੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX