ਤਾਜਾ ਖ਼ਬਰਾਂ


ਦਿੱਲੀ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਦਿੱਲੀ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
ਆਸਾਮ: ਹੜ੍ਹ, ਜ਼ਮੀਨ ਖਿਸਕਣ ਨਾਲ 20 ਜ਼ਿਲ੍ਹਿਆਂ ਵਿਚ 1.97 ਲੱਖ ਲੋਕ ਪ੍ਰਭਾਵਿਤ
. . .  1 day ago
ਦਿੱਲੀ ਦੇ ਨਰੇਲਾ ਇੰਡਸਟਰੀਅਲ ਏਰੀਆ 'ਚ ਫੁੱਟਵੀਅਰ ਫੈਕਟਰੀ 'ਚ ਲੱਗੀ ਅੱਗ
. . .  1 day ago
ਨਵੀਂ ਦਿੱਲੀ, 16 ਮਈ - ਦਿੱਲੀ ਦੇ ਨਰੇਲਾ ਉਦਯੋਗਿਕ ਖੇਤਰ 'ਚ ਫੁੱਟਵੀਅਰ ਫੈਕਟਰੀ 'ਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਮੌਕੇ 'ਤੇ ਮੌਜੂਦ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀ ...
ਜਲ ਸਰੋਤ ਵਿਭਾਗ ਪੰਜਾਬ ਵਲੋਂ ਹਰੀਕੇ ਪੱਤਣ ਤੋਂ ਰਾਜਸਥਾਨ ਨੂੰ ਜਾਣ ਵਾਲੀ ਨਹਿਰ (ਬੀਕਾਨੇਰ ਕੈਨਾਲ) ਦਾ ਪਾਣੀ ਨਾ ਪੀਣ ਸਬੰਧੀ ਐਡਵਾਈਜ਼ਰੀ ਜਾਰੀ
. . .  1 day ago
ਨਸ਼ੇ ਦੀ ਓਵਰਡੋਜ਼ ਨਾਲ ਫ਼ਿਰੋਜ਼ਪੁਰ 'ਚ ਇਕ ਹੋਰ ਨੌਜਵਾਨ ਦੀ ਮੌਤ
. . .  1 day ago
ਫ਼ਿਰੋਜ਼ਪੁਰ ,16 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਵਿਚ ਬੀਤੇ 24 ਘੰਟਿਆਂ ਵਿਚ ਨਸ਼ੇ ਦੀ ਓਵਰਡੋਜ਼ ਨਾਲ ਇਕ ਹੋਰ ਮੌਤ ਹੋ ਜਾਣ ਦੀ ਖ਼ਬਰ ਹੈ। ਬੀਤੀ ਰਾਤ ਬਸਤੀ ਸ਼ੇਖਾਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਵਿੱਕੀ ਪੁੱਤਰ ਕਾਲਾ ਦੀ ਹੋਈ ਮੌਤ ਤੋਂ ਬਾਅਦ ...
ਆਈ.ਪੀ.ਐੱਲ.2022 : ਦਿੱਲੀ ਨੇ ਪੰਜਾਬ ਨੂੰ 160 ਦੌੜਾਂ ਦਾ ਦਿੱਤਾ ਟੀਚਾ
. . .  1 day ago
ਆਸਾਮ: ਕਈ ਇਲਾਕਿਆਂ ਵਿਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੀ ਬਣੀ ਸਥਿਤੀ
. . .  1 day ago
ਨਾਗਾਓਂ, 16 ਮਈ - ਆਸਾਮ ਦੇ ਨਾਗਾਂਵ 'ਚ ਭਾਰੀ ਮੀਂਹ ਤੋਂ ਬਾਅਦ ਕਾਮਪੁਰ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।
2000 ਟਨ ਕਣਕ ਲੈ ਕੇ 40 ਟਰੱਕ ਅਟਾਰੀ ਵਾਹਗਾ ਸਰਹੱਦ ਰਸਤੇ ਮੰਜ਼ਿਲ ਵੱਲ ਹੋਏ ਰਵਾਨਾ
. . .  1 day ago
ਅਟਾਰੀ, 16 ਮਈ( ਗੁਰਦੀਪ ਸਿੰਘ ਅਟਾਰੀ )-ਭਾਰਤ ਸਰਕਾਰ ਨੇ ਅਫ਼ਗ਼ਾਨਿਸਤਾਨ ਨੂੰ ਮਨੁੱਖੀ ਮਦਦ ਲਈ ਰਾਹਤ ਸਮੱਗਰੀ ਵਜੋਂ ਕਣਕ ਦੀ ਇੱਕ ਹੋਰ ਖੇਪ ਪਾਕਿਸਤਾਨ ਰਸਤੇ ਰਵਾਨਾ ਕਰ ਦਿੱਤੀ...
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਆਲੀ ਖੁਰਦ ਲੁਧਿਆਣਾ ਦੀ 10ਵੀਂ ਸ਼੍ਰੇਣੀ ਟਰਮ-2 ਦੀ ਗਣਿਤ ਵਿਸ਼ੇ ਦੀ ਪ੍ਰੀਖਿਆ ਮੁਲਤਵੀ
. . .  1 day ago
ਐਸ.ਏ.ਐਸ. ਨਗਰ , 16 ਮਈ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਇਆਲੀ ਖੁਰਦ, ਜ਼ਿਲ੍ਹਾ ਲੁਧਿਆਣਾ ਵਿਖੇ ਅੱਜ 16 ਮਈ ਨੂੰ ...
ਆਈ.ਪੀ.ਐੱਲ.2022 : ਪੰਜਾਬ ਕਿੰਗਜ਼ ਨੇ ਜਿੱਤਿਆ ਟਾਸ , ਦਿੱਲੀ ਕੈਪੀਟਲਸ ਦੀ ਪਹਿਲਾਂ ਬੱਲੇਬਾਜ਼ੀ
. . .  1 day ago
ਡੀ.ਜੀ.ਸੀ.ਏ. ਨੇ ਰਾਂਚੀ ਏਅਰਪੋਰਟ ਘਟਨਾ ਨੂੰ ਲੈ ਕੇ ਇੰਡੀਗੋ ਏਅਰਲਾਈਨਜ਼ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ
. . .  1 day ago
ਪਿਸਤੌਲ ਦੀ ਨੋਕ 'ਤੇ ਦਿਨ ਦਿਹਾੜੇ ਇਕ ਲੱਖ 90 ਹਜ਼ਾਰ ਰੁਪਏ ਲੁੱਟੇ
. . .  1 day ago
ਬਰੇਟਾ -16 ਮਈ - (ਪਾਲ ਸਿੰਘ ਮੰਡੇਰ,ਜੀਵਨ ਸ਼ਰਮਾ) - ਪਿੰਡ ਦਿਆਲਪੁਰਾ ਨੇੜੇ ਇਕ ਵਿਅਕਤੀ ਤੋਂ ਦਿਨ ਦਿਹਾੜੇ ਇਕ ਲੱਖ 90 ਹਜ਼ਾਰ ਰੁਪਏ ਲੁੱਟ ਜਾਣ ਦਾ ਸਮਾਚਾਰ ਹੈ । ਸਥਾਨਕ ਪੁਲਿਸ ਤੋਂ ਮਿਲੀ ਜਾਣਕਾਰੀ ...
ਨਵੀਂ ਦਿੱਲੀ:ਕੋਵਿਡ-19 ਵੈਕਸੀਨ ਕੋਰਬੇਵੈਕਸ ਦੀ ਕੀਮਤ 840 ਰੁਪਏ ਤੋਂ ਘਟਾ ਕੇ 250 ਰੁਪਏ ਕੀਤੀ
. . .  1 day ago
ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
. . .  1 day ago
ਮੋਗਾ ,16 ਮਈ (ਗੁਰਤੇਜ ਸਿੰਘ ਬੱਬੀ)- ਚਿੱਟੇ ਨਸ਼ੇ ਦੀ ਓਵਰਡੋਜ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 26 ਸਾਲਾ ਨੌਜਵਾਨ ਰਾਜ ਕੁਮਾਰ ਪੁੱਤਰ ਮਲਕੀਅਤ ਸਿੰਘ ਵਾਸੀ ਪ੍ਰੀਤ ਨਗਰ ...
ਕਟੜਾ ਵਿਚ ਮਾਤਾ ਵੈਸ਼ਨੋ ਦੇਵੀ ਨੇੜੇ ਜੰਗਲ ਵਿਚ ਲੱਗੀ ਅੱਗ
. . .  1 day ago
ਕਟੜਾ, 16 ਮਈ - ਜੰਮੂ-ਕਸ਼ਮੀਰ ਦੇ ਕਟੜਾ 'ਚ ਮਾਤਾ ਵੈਸ਼ਨੋ ਦੇਵੀ ਨੇੜੇ ਜੰਗਲ 'ਚ ਅੱਗ ਲੱਗ ਗਈ । ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਅੱਗ ਬੁਝਾਉਣ ਦੇ ਯਤਨ ...
ਨਸ਼ੇ ਦੀ ਹਾਲਤ 'ਚ ਪਿਤਾ ਵਲੋਂ ਮੰਜੇ ਦਾ ਪਾਵਾਂ ਮਾਰ ਕੇ ਚਾਰ ਸਾਲ ਦੀ ਧੀ ਦਾ ਕਤਲ
. . .  1 day ago
ਭਾਈਰੂਪਾ (ਬਠਿੰਡਾ),16 ਮਈ (ਵਰਿੰਦਰ ਲੱਕੀ)-ਕਸਬਾ ਭਾਈਰੂਪਾ ਵਿਖੇ ਇਕ ਸ਼ਰਾਬੀ ਪਿਤਾ ਵਲੋਂ ਨਸ਼ੇ ਦੀ ਹਾਲਤ 'ਚ ਆਪਣੀ ਹੀ ਚਾਰ ਸਾਲ ਦੀ ਧੀ ਦੇ ਸਿਰ ਵਿਚ ਲੋਹੇ ਦੇ ਮੰਜੇ ਦਾ ਪਾਵਾਂ ਮਾਰ ਕੇ ਕਤਲ ਕਰ ਦੇਣ ਦਾ ਦਿਲ ਕਬਾਊ ਮਾਮਲਾ ਸਾਹਮਣੇ ਆਇਆ ਹੈ।ਥਾਣਾ ਫੂਲ ਪੁਲਿਸ ਨੇ ਇਸ ਸਬੰਧੀ ਮ੍ਰਿਤਕ ਲੜਕੀ ...
ਮੁੱਖ ਮੰਤਰੀ ਨੇ ਤਰਸ ਦੇ ਆਧਾਰ 'ਤੇ ਨੌਕਰੀਆਂ ਲਈ 57 ਨਿਯੁਕਤੀ ਪੱਤਰ ਸੌਂਪੇ
. . .  1 day ago
ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ 26,754 ਅਸਾਮੀਆਂ ਭਰਨ ਦੀ ਮੁਹਿੰਮ ਸ਼ੁਰੂ ਚੰਡੀਗੜ੍ਹ, 16 ਮਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਥਾਨਕ ਸਰਕਾਰਾਂ ਅਤੇ ਪੁਲਿਸ ਵਿਭਾਗਾਂ ਵਿਚ ਤਰਸ ਦੇ ਆਧਾਰ 'ਤੇ ਨਿਯੁਕਤ ਹੋਏ 57 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ । ਇੱਥੇ ਪੰਜਾਬ ਭਵਨ ਵਿਖੇ ...
ਸਾਰਾ ਦੇਸ਼ ਇਸ ਗੱਲੋਂ ਚਿੰਤਤ ਹੈ ਕਿ ਕਸ਼ਮੀਰ’ਚ ਅੱਜ ਵੀ ਕਸ਼ਮੀਰੀ ਪੰਡਿਤ ਸੁਰੱਖਿਅਤ ਕਿਉਂ ਨਹੀਂ ਹਨ ? - ਕੇਜਰੀਵਾਲ
. . .  1 day ago
ਨਵੀਂ ਦਿੱਲੀ, 16 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਸ਼ਮੀਰ 'ਚ ਇਕ ਸਰਕਾਰੀ ਕਰਮਚਾਰੀ ਰਾਹੁਲ ਭੱਟ ਦਾ ਕਤਲ ਹੋਇਆ ਸੀ, ਸਾਡੀ ਫ਼ੌਜ ਨੇ ...
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਉਪ ਮੰਡਲ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ
. . .  1 day ago
ਚੰਡੀਗੜ੍ਹ,16 ਮਈ (ਅਜੀਤ ਬਿਊਰੋ) -ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਮੁਹਾਲੀ ਵਿਖੇ ਨਵ-ਨਿਯੁਕਤ ਉਪ ਮੰਡਲ ਅਫਸਰਾਂ (ਪ.ਰ.) ਅਤੇ ਅਧਿਕਾਰੀਆਂ ਨੂੰ ਨਿਯੁਕਤੀ ...
ਤਾਜ ਮਹਿਲ, ਕੁਤੁਬ ਮੀਨਾਰ -ਕੀ-ਕੀ ਬੰਦ ਕਰੋਗੇ ? - ਮਹਿਬੂਬਾ ਮੁਫਤੀ
. . .  1 day ago
ਸ੍ਰੀਨਗਰ, 16 ਮਈ - ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਤਾਜ ਮਹਿਲ, ਕੁਤੁਬ ਮੀਨਾਰ ਕੀ ਬੰਦ ਕੀਤੇ ਜਾਣਗੇ ? ਇੱਥੇ 50% ਸੈਰ-ਸਪਾਟਾ ਇਹ ਦੇਖਣ ਲਈ ਆਉਂਦਾ ਹੈ ਕਿ ਮੁਗਲਾਂ ਨੇ ਕੀ ਬਣਾਇਆ ...
ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ,16 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਬੀਤੀ ਰਾਤ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ।ਸਥਾਨਕ ਸਿਵਲ ਹਸਪਤਾਲ ...
ਸ੍ਰੀਨਗਰ : ਫਾਰੂਕ ਅਬਦੁੱਲਾ ਨੇ 'ਦਿ ਕਸ਼ਮੀਰ ਫਾਈਲਜ਼' 'ਤੇ ਪਾਬੰਦੀ ਦੀ ਕੀਤੀ ਮੰਗ
. . .  1 day ago
ਗੁਜਰਾਤ ਦਾ ਵਡਨਗਰ ਜਿੱਥੇ ਮੇਰਾ ਜਨਮ ਹੋਇਆ , ਉਹ ਸਦੀਆਂ ਪਹਿਲਾਂ ਬੋਧੀ ਸਿੱਖਿਆ ਦਾ ਮਹਾਨ ਕੇਂਦਰ ਸੀ - ਮੋਦੀ
. . .  1 day ago
ਲੁੰਬੀਨੀ, 16 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਸ ਸਥਾਨ 'ਤੇ ਮੇਰਾ ਜਨਮ ਹੋਇਆ ਸੀ, ਉਹ ਗੁਜਰਾਤ ਦਾ ਵਡਨਗਰ ਸਦੀਆਂ ਪਹਿਲਾਂ ਬੋਧੀ ਸਿੱਖਿਆ ਦਾ ਮਹਾਨ ਕੇਂਦਰ ਸੀ। ਅੱਜ ਵੀ ਇੱਥੇ ...
ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਲਈ ਟਵੀਟ
. . .  1 day ago
ਚੰਡੀਗੜ੍ਹ, 16 ਮਈ - ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਗਿਆ ਹੈ ਕਿ ''ਜਨਤਾ ਦਰਬਾਰ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਤਹਿਸੀਲਾਂ ਅਤੇ ਸਬ-ਤਹਿਸੀਲਾਂ ...
ਨਾਬਾਲਗ ਲੜਕੀ ਨਾਲ ਜਬਰ ਜਨਾਹ, ਦੋਸ਼ੀ ਵਿਰੁੱਧ ਪਰਚਾ ਦਰਜ
. . .  1 day ago
ਰਾਮ ਤੀਰਥ, 16 ਮਈ ( ਧਰਵਿੰਦਰ ਸਿੰਘ ਔਲਖ ) - ਪੁਲਿਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਇਕ ਪਿੰਡ ਵਿਚ ਰਾਤ ਸਮੇਂ ਇਕ 17 ਸਾਲ ਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਹੋਣ ਦਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 17 ਮੱਘਰ ਸੰਮਤ 552

ਅੰਮ੍ਰਿਤਸਰ

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ | |

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਸਹਿਤ ਮਨਾਇਆ

ਅੰਮਿ੍ਤਸਰ, 30 ਨਵੰਬਰ (ਜਸਵੰਤ ਸਿੰਘ ਜੱਸ)-ਸਮੁੱਚੀ ਲੋਕਾਈ ਨੂੰ ਪਰਮਾਤਮਾਂ ਦਾ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਦੇਣ ਵਾਲੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਨਗਰੀ ਵਿਖੇ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਤੇ ਉਪਦੇਸ਼ ਅੱਜ ਵੀ ਤਪਦੀ ਹੋਈ ਲੋਕਾਈ ਦੇ ਹਿਰਦਿਆਂ ਨੂੰ ਠਾਰਨ ਦੇ ਸਮਰੱਥ-ਗਿਆਨੀ ਹਰਪ੍ਰੀਤ ਸਿੰਘ

ਅੰਮਿ੍ਤਸਰ, 30 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸਿੱਖ ਜਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਸਾਹਿਬ ਦਾ ਮਹਾਨ ਫ਼ਲਸਫ਼ਾ ਤੇ ਉਪਦੇਸ਼ ...

ਪੂਰੀ ਖ਼ਬਰ »

ਵਿਆਹ ਦੀਆਂ ਖੁਸ਼ੀਆਂ ਹੋਈਆਂ ਗ਼ਮਗੀਨ

ਅੰਮਿ੍ਤਸਰ, 30 ਨਵੰਬਰ (ਹਰਮਿੰਦਰ ਸਿੰਘ)-ਸਥਾਨਕ ਕੋਟ ਮੰਗਲ ਸਿੰਘ ਤੋਂ ਚਾੲੀਂ-ਚਾੲੀਂ ਮੁੰਡਾ ਵਿਆਹੁਣ ਗਏ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਗਮਗੀਨ ਹੋ ਗਈਆਂ ਜਦ ਦਿੱਲੀ ਤੋਂ ਡੋਲੀ ਲੈ ਕੇ ਵਾਪਸ ਪਰਤ ਰਹੇ ਲੜਕੇ ਦੇ ਪਰਿਵਾਰ ਦੇ ਕੁੱਝ ਮੈਂਬਰ ਸੜਕ ਹਾਦਸੇ ਦਾ ਸ਼ਿਕਾਰ ...

ਪੂਰੀ ਖ਼ਬਰ »

ਆਰਟ ਗੈਲਰੀ ਦੀ ਸਰਬਸੰਮਤੀ ਨਾਲ ਚੋਣ

ਅੰਮਿ੍ਤਸਰ, 30 ਨਵੰਬਰ (ਹਰਮਿੰਦਰ ਸਿੰਘ)-ਸ: ਠਾਕਰ ਸਿੰਘ ਆਰਟ ਗੈਲਰੀ ਦੇ ਬਾਡੀ ਦੀ ਚੋਣ ਅੱਜ ਸਰਬਸੰਮਤੀ ਨਾਲ ਹੋਈ | ਇਸ ਦੌਰਾਨ ਇਕ ਵਾਰ ਫਿਰ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ ਆਰਟ ਗੈਲਰੀ ਦਾ ਸਰਬਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ | ਇਸੇ ਦੌਰਾਨ ਡਾ: ਪੀ.ਐੱਸ ਗਰੋਵਰ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂ ਨਾਨਕ ਦਰਬਾਰ ਖਜਾਲਾ ਦਾ ਉਦਘਾਟਨ ਅੱਜ

ਤਰਸਿੱਕਾ, 30 ਨਵੰਬਰ (ਅਤਰ ਸਿੰਘ ਤਰਸਿੱਕਾ)­-ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਭੀਲੋਵਾਲ ਰੋਡ ਅੱਡਾ ਖਜਾਲਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਅੱਜ ਇਕ ਦਸੰਬਰ ਮੰਗਲਵਾਰ ਨੂੰ ਇਲਾਕੇ ਦੇ ਪ੍ਰਮੁੱਖ ਮਹਾਂਪੁਰਖਾਂ ਵਲੋਂ ਕੀਤਾ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਣੇ 2 ਕਾਬੂ

ਅੰਮਿ੍ਤਸਰ, 30 ਨਵੰਬਰ (ਹਰਮਿੰਦਰ ਸਿੰਘ)-ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਏ.ਐਸ.ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਇਤਲਾਹ ਮਿਲੀ ਸੀ ਕਿ ਉਕਤ ਵਿਅਕਤੀ ਚੋਰੀ ਦੇ ਮੋਟਰਸਾਈਕਲ 'ਤੇ ਸਵਾਰ ਹੋ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 69ਵੇਂ ਦਿਨ ਵੀ ਜਾਰੀ

ਜੰਡਿਆਲਾ ਗੁਰੂ, 30 ਨਵੰਬਰ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 69ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ...

ਪੂਰੀ ਖ਼ਬਰ »

3 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਸਠਿਆਲਾ

ਜਗੀਰ ਸਿੰਘ ਸਫਰੀ ਮੋਬਾਈਲ : 81460 04540 ਸਠਿਆਲਾ- ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡਾਂ ਦੀ ਆਬਾਦੀ ਦੇ ਹਿਸਾਬ ਨਾਲ ਦੂਸਰੇ ਪਿੰਡਾਂ ਨਾਲੋਂ ਵੱਡਾ ਪਿੰਡ ਸਠਿਆਲਾ ਹੈ | ਇਸ ਪਿੰਡ ਨੂੰ ਤਿੰਨ ਗੁਰੂਆਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਤੇ ਪਹਿਲੇ ਗੁਰੂ ਨਾਨਕ ਦੇਵ ਜੀ, ਛੇਵੇਂ ...

ਪੂਰੀ ਖ਼ਬਰ »

3 ਕਿੱਲੋ ਹੈਰੋਇਨ ਸਮੇਤ ਕਾਬੂ ਨਸ਼ਾ ਤਸਕਰ 4 ਦਿਨ ਦੇ ਪੁਲਿਸ ਰਿਮਾਂਡ 'ਤੇ

ਅਜਨਾਲਾ, 30 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਥਾਣਾ ਭਿੰਡੀ ਸੈਦਾਂ ਦੀ ਪੁਲਿਸ ਵਲੋਂ 3 ਕਿੱਲੋ ਹੈਰੋਇਨ ਸਮੇਤ ਕਾਬੂ ਨਸ਼ਾ ਤਸਕਰ ਨੂੰ ਅਦਾਲਤ ਵਲੋਂ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਥਾਣਾ ਭਿੰਡੀ ਸੈਦਾਂ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ...

ਪੂਰੀ ਖ਼ਬਰ »

ਕੰਵਰਪ੍ਰਤਾਪ ਦੀ ਅਗਵਾਈ 'ਚ ਕਾਂਗਰਸ ਵਰਕਰਾਂ ਦੀ ਮੀਟਿੰਗ

ਅਜਨਾਲਾ, 30 ਨਵੰਬਰ (ਐਸ. ਪ੍ਰਸ਼ੋਤਮ)-ਇੱਥੇ ਇਕ ਨਿੱਜੀ ਐਮ.ਆਰ. ਪੈਲੇਸ ਵਿਖੇ ਹਲਕੇ ਦੇ ਸੀਨੀਅਰ ਕਾਂਗਰਸੀ ਆਗੂਆਂ, ਯੂਥ ਆਗੂਆਂ, ਕਾਂਗਰਸ ਪੱਖੀ ਸਰਪੰਚਾਂ-ਪੰਚਾਂ ਦੀ ਸੂਬਾ ਸੀਨੀਅਰ ਆਗੂ ਜੁਗਰਾਜ ਸਿੰਘ ਅਜਨਾਲਾ ਤੇ ਕਾਂਗਰਸ ਜ਼ਿਲ੍ਹਾ ਦਿਹਾਤੀ ਸੀਨੀਅਰ ਮੀਤ ਪ੍ਰਧਾਨ ...

ਪੂਰੀ ਖ਼ਬਰ »

ਭਿੰਡਰ ਪਰਿਵਾਰ ਨੇ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾਏ

ਅਟਾਰੀ, 30 ਨਵੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਅਟਾਰੀ ਹਲਕਾ ਅਧੀਨ ਆਉਂਦੇ ਪਿੰਡ ਭਡਿਆਰ ਦੇ ਗੁਰਵੇਲ ਸਿੰਘ ਭਿੰਡਰ ਵਲੋਂ ਆਪਣੇ ਬੇਟੇ ਕਰਨਦੀਪ ਸਿੰਘ ਆਸਟਰੇਲੀਆ, ਹਰਮਨਦੀਪ ਸਿੰਘ ਆਸਟਰੇਲੀਆ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ ਚਾਰ ਧੀਆਂ ਦੇ ਵਿਆਹ ...

ਪੂਰੀ ਖ਼ਬਰ »

ਵਾਲਮੀਕਿ ਤੀਰਥ ਵਿਖੇ ਮੇਲੇ ਦੇ ਪਹਿਲੇ ਦਿਨ ਹਵਨ ਯੱਗ ਕੀਤਾ ਤੇ ਪਹਿਨਾਈ ਮੱਛੀ ਨੂੰ ਸੋਨੇ ਦੀ ਨੱਥ

ਰਾਮ ਤੀਰਥ , 30 ਨਵੰਬਰ (ਧਰਵਿੰਦਰ ਸਿੰਘ ਔਲਖ)-ਭਗਵਾਨ ਵਾਲਮੀਕਿ ਤੀਰਥ ਵਿਖੇ ਮਨਾਏ ਵਿਜੇ ਦਿਵਸ ਸਾਲਾਨਾ ਮੇਲੇ ਦੇ ਪਹਿਲੇ ਦਿਨ ਅੱਜ ਮਨੁੱਖਤਾ ਦੀ ਭਲਾਈ ਲਈ ਭਗਵਾਨ ਵਾਲਮੀਕਿ ਤੀਰਥ ਦੇ ਮਹੰਤ ਮਲਕੀਤ ਨਾਥ ਦੀ ਅਗਵਾਈ ਹੇਠ ਸਾਲਾਨਾ ਹਵਨ ਯੱਗ ਕਰਵਾਇਆ ਗਿਆ ਅਤੇ ਮੱਛੀ ਨੂੰ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਜ਼ਿਲ੍ਹੇ 'ਚ ਵੱਖ-ਵੱਖ ਥਾੲੀਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਬੰਧੀ ਗੁਰੂ ਘਰਾਂ 'ਚ ਰਾਗੀ, ਢਾਡੀ ਜੱਥਿਆਂ ਅਤੇ ਕਥਾਵਾਚਕਾਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ |
ਗੁਰਦੁਆਰਾ ਬਾਬਾ ਦੀਪ ਸਿੰਘ ਜੀ ਡਰੰਮਾਂ ਵਾਲਾ ਬਾਜ਼ਾਰ ਤੋਂ ਵਿਸ਼ਾਲ ਪ੍ਰਭਾਤ ਫੇਰੀ ਸਜਾਈ
ਅੰਮਿ੍ਤਸਰ, (ਜਸਵੰਤ ਸਿੰਘ ਜੱਸ)-ਅੱਜ ਸੁਲਤਾਨਵਿੰਡ ਰੋਡ ਸਥਿਤ ਗੁ: ਬਾਬਾ ਦੀਪ ਸਿੰਘ ਜੀ ਉੱਤਮ ਐਵੀਨਿਊ, ਡਰੰਮਾਂ ਵਾਲਾ ਬਾਜ਼ਾਰ ਤੋਂ ਪ੍ਰਕਾਸ਼ ਪੁਰਬ ਮੌਕੇ ਪੰਜਵੇਂ ਦਿਨ ਵਿਸ਼ਾਲ ਪ੍ਰਭਾਤ ਫੇਰੀ ਸਜਾਈ ਗਈ | ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਈ ਗਈ ਇਸ ਪ੍ਰਭਾਤ ਫੇਰੀ ਵਿਚ ਸੰਗਤਾਂ ਵੱਡੀ ਗਿਣਤੀ ਵਿਚ ਸ਼ਬਦ ਕੀਰਤਨ ਗਾਇਣ ਕਰਦੀਆਂ ਹੋਈਆਂ ਸ਼ਾਮਿਲ ਹੋਈਆਂ | ਇਸ ਪ੍ਰਭਾਤ ਫੇਰੀ ਜਿਸ ਵਿਚ ਕੌਾਸਲਰ ਜਰਨੈਲ ਸਿੰਘ ਭੁੱਲਰ ਤੇ ਕੁਲਵੰਤ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ, ਦਾ ਉੱਤਮ ਐਵੀਨਿਊੁ, ਨਿਊ ਅਜ਼ਾਦ ਨਗਰ, ਨਿਊੁ ਪ੍ਰਤਾਪ ਨਗਰ, ਡਰੰਮਾਂ ਵਾਲਾ ਬਾਜਾਰ, ਨਿਊ ਗੋਬਿੰਦ ਨਗਰ, ਈਸਟ ਐਾਡ ਕਲੋਨੀ ਆਦਿ ਦੀਆਂ ਸੰਗਤਾਂ ਵਲੋਂ ਸਵਾਗਤ ਕਰਦਿਆਂ ਪ੍ਰਭਾਤ ਫੇਰੀ ਵਿਚ ਸ਼ਾਮਿਲ ਸੰਗਤਾਂ ਲਈ ਵੱਖ ਵੱਖ ਪਦਾਰਥਾਂ ਦੇ ਲੰਗਰ ਵਰਤਾਏ ਗਏ | ਇਸੇ ਦੌਰਾਨ ਭਾਈ ਵੀਰ ਸਿੰਘ ਹਾਲ ਲਾਰੰਸ ਰੋਡ, ਗੁ: ਮਾਤਾ ਗੁਜਰੀ ਜੀ ਨਿਊ ਅਜ਼ਾਦ ਨਗਰ, ਗੁ: ਸ੍ਰੀ ਕਲਗੀਧਰ ਪ੍ਰਤਾਪ ਨਗਰ ਤੇ ਗੁ: ਭਾਈ ਲਾਲੋ ਜੀ ਵਲੋਂ ਵੀ ਪ੍ਰਕਾਸ਼ ਪੁਰਬ ਮੌਕੇ ਪ੍ਰਭਾਤ ਫੇਰੀਆਂ ਸਜਾਈਆਂ ਗਈਆਂ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ ਤੇ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿਚ ਸ਼ਬਦ ਗਾਇਣ ਕੀਤੇ ਗਏ |
ਨਵਾਂ ਪਿੰਡ, (ਜਸਪਾਲ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਸਥਾਨਕ ਕਸਬਾ ਅਤੇ ਇਸ ਦੇ ਆਸ-ਪਾਸ ਪਿੰਡ ਮੱਖਣਵਿੰਡੀ, ਫਤਿਹਗੜ੍ਹ ਸ਼ੁੱਕਰਚੱਕ, ਛੀਨਾ ਪੱਤੀ ਨਿਜਾਮਪੁਰ, ਫਤਿਹਪੁਰ ਰਾਜਪੂਤਾਂ ਅਤੇ ਰਸੂਲ ਪੁਰ ਕਲਾਂ ਆਦਿ ਵਿਖੇ ਪ੍ਰਬੰਧਕ ਕਮੇਟੀਆਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਗੁਰਦੁਆਰਿਆਂ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਜਥਿਆਂ ਵਲੋਂ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਕੀਤੇ ਗਏ | ਉਪਰੰਤ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ, ਜਿਸ 'ਚ ਕਵੀਸ਼ਰੀ ਜਥਿਆਂ ਵਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਉਪਰ ਚਾਨਣਾ ਪਾਇਆ ਗਿਆ | ਉਪਰੋਕਤ ਗੁਰਦੁਆਰਿਆਂ ਤੋਂ ਸਵੇਰੇ ਆਰੰਭ ਹੋਏ ਇਹ ਨਗਰ ਕੀਰਤਨ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨਾਲ ਸ਼ਾਮ ਨੂੰ ਸਥਾਨਕ ਸਥਾਨਾਂ 'ਤੇ ਸਮਾਪਤ ਹੋਏ | ਇਨ੍ਹਾਂ ਨਗਰ ਕੀਰਤਨਾਂ 'ਚ ਸਰਪੰਚ ਹਰਮੀਤ ਕੌਰ, ਪ੍ਰਧਾਨ ਮੱਖਣ ਸਿੰਘ, ਖਜਾਨਚੀ ਨਿਰਮਲ ਸਿੰਘ ਫੌਜੀ, ਗਿਆਨੀ ਜਸਵੰਤ ਸਿੰਘ, ਸਤਨਾਮ ਸਿੰਘ, ਲਖਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਸੇਠ ਨਵਾਂ ਪਿੰਡ, ਸਰਪੰਚ ਜਸਵੰਤ ਸਿੰਘ ਤੇ ਜਗਤਾਰ ਸਿੰਘ ਮੱਖਣਵਿੰਡੀ ਆਦਿ ਵਲੋਂ ਸੰਗਤਾਂ ਨਾਲ ਹਾਜ਼ਰੀ ਭਰੀ ਗਈ |
ਸਠਿਆਲਾ 'ਚ ਪ੍ਰਕਾਸ਼ ਪੁਰਬ ਮਨਾਇਆ
ਸਠਿਆਲਾ, (ਸਫਰੀ)-ਗੁ: ਨਾਨਕਸਰ ਸਾਹਿਬ ਸਠਿਆਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਰਾਗੀ, ਢਾਡੀ ਤੇ ਕਵੀਸ਼ਰ ਜਥਿਆਂ ਵਲੋਂ ਗੁਰੂ ਜਸ ਰਾਹੀ ਸੰੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਗੁ: ਕਮੇਟੀ ਪ੍ਰਧਾਨ ਗੁਰਚਰਨ ਸਿੰਘ, ਹੈੱਡ ਗ੍ਰੰਥੀ ਗਿਆਨੀ ਬੂਟਾ ਸਿੰਘ, ਪ੍ਰਭਜੀਤ ਸਿੰਘ ਸ਼ਾਹ, ਲਖਬੀਰ ਸਿੰਘ ਸ਼ਾਹ, ਬਾਬਾ ਦਿਲਬਾਗ ਸਿੰਘ, ਡਾ: ਸੰਤੋਖ ਸਿੰਘ ਵਲੋਂ ਸਰਪੰਚ ਦਲਵਿੰਦਰ ਸਿੰਘ, ਸਰਪੰਚ ਗੁਰਦੀਪ ਸਿੰਘ, ਇੰਸ: ਹਰਦੀਪ ਸਿੰਘ ਬੱਲ, ਬਾਬਾ ਬਲਵਿੰਦਰ ਸਿੰਘ ਗੁ: ਸੱਚੀਆਂ ਮਾਈਆਂ, ਗੁ: ਬੁੰਗਾ ਸਾਹਿਬ ਪ੍ਰਧਾਨ ਤਰਲੋਚਨ ਸਿੰਘ, ਗਿਆਨੀ ਹਰਭਜਨ ਸਿੰਘ, ਪ੍ਰਧਾਨ ਗੁਰਦੀਪ ਸਿੰਘ ਤੇ ਨਾਮੀ ਕੱਬਡੀ ਖਿਡਾਰੀ ਗੁਰਪ੍ਰੀਤ ਸਿੰਘ ਗੋਪੀ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਮੀਤ ਸਿੰਘ ਮਾਕਾ, ਕੇਬੀ ਬੱਲ, ਉਧਮ ਸਿੰਘ, ਗੁਰਜੀਤ ਸਿੰਘ, ਪ੍ਰਧਾਨ ਬਲਕਾਰ ਸਿੰਘ, ਕਰਨੈਲ ਸਿੰਘ, ਹਰਜੀਤ ਸਿੰਘ ਮੱਲ੍ਹੀ, ਹੈਪੀ ਬੱਲ, ਬਲਜਿੰਦਰ ਸਿੰਘ, ਨੰਬਰਦਾਰ ਪ੍ਰਸ਼ੋਤਮ ਸਿੰਘ, ਗਿਆਨੀ ਸੁਖਦੇਵ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ |
ਗੁ: ਨੌਵੀਂ ਪਾਤਸ਼ਾਹੀ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਬਾਬਾ ਬਕਾਲਾ ਸਾਹਿਬ, (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਸਜਾਏ ਗਏ ਦੀਵਾਨ ਵਿਚ ਕਵੀਸ਼ਰ ਦਿਲਬਾਗ ਸਿੰਘ ਕਵੀਸ਼ਰ ਕਾਲੇਕੇ, ਭਾਈ ਜੱਜ ਸਿੰਘ ਪ੍ਰਚਾਰਕ, ਕਵੀਸ਼ਰ ਭਾਈ ਧੰਨਾ ਸਿੰਘ ਗੁਲਸ਼ਨ ਅਤੇ ਡਾ: ਭਗਵੰਤ ਸਿੰਘ ਸਾ: ਸਰਪੰਚ ਨੇ ਗੁਰਬਾਣੀ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਮੈਂਬਰ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ, ਮੀਤ ਮੈਨੇਜਰ ਭਾਈ ਮੋਹਣ ਸਿੰਘ ਕੰਗ, ਹੈੱਡ ਗ੍ਰੰਥੀ ਭਾਈ ਕੇਵਲ ਸਿੰਘ, ਜ: ਅਜੀਤ ਸਿੰਘ ਧਿਆਨਪੁਰ ਸਾ: ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜ: ਜਰਨੈਲ ਸਿੰਘ ਚੀਮਾਂਬਾਠ, ਕਸ਼ਮੀਰ ਸਿੰਘ ਜੋਧਪੁਰੀ, ਗੁਰਪ੍ਰੀਤ ਸਿੰਘ ਅਕਾਊਾਟੈਂਟ, ਗੁਰਮਿੰਦਰ ਸਿੰਘ ਡੱਲਾ, ਸ਼ਮਸ਼ੇਰ ਸਿੰਘ, ਬਲਵਿੰਦਰ ਸਿੰਘ ਕੰਵਲ, ਗਿਆਨੀ ਗੁਲਜ਼ਾਰ ਸਿੰਘ ਜੋਧਪੁਰੀ, ਸੁਖਵਿੰਦਰ ਸਿੰਘ ਬੁਤਾਲਾ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਇਤਿਹਾਸਕ ਗੁ: ਬਾਬੇ ਦੀ ਬੇਰ ਵਿਖੇ ਪ੍ਰਕਸ਼ ਪੁਰਬ ਮਨਾਇਆ
ਲੋਪੋਕੇ, (ਗੁਰਵਿੰਦਰ ਸਿੰਘ ਕਲਸੀ)-ਗੁਰਦੁਆਰਾ ਬਾਬੇ ਦੀ ਬੇਰ ਸਾਹਿਬ ਵੈਰੋਕੇ ਵਿਖੇ ਧੰਨ ਗੁਰੂ ਨਾਨਕ ਦੇਵ ਜੀ ਦਾ 551ਵੇਂ ਪ੍ਰਕਾਸ਼ ਪੁਰਬ ਸਮੂੁਹ ਨਗਰ ਤੇ ਇਲਾਕੇ ਦੇ ਸਹਿਯੋਗ ਨਾਲ ਮਨਾਇਆ ਗਿਆ | ਦੀਵਾਨ ਹਾਲ ਵਿਚ ਸਜੇ ਦੀਵਾਨ ਵਿਚ ਪੰਥ ਦੇ ਮਹਾਨ ਢਾਡੀ, ਰਾਗੀ ਕਵੀਸ਼ਰੀ ਜਥਿਆਂ ਜਿਨ੍ਹਾਂ ਵਿਚ ਜਥੇ: ਗਿਆਨੀ ਮੇਜਰ ਸਿੰਘ ਖ਼ਾਲਸਾ, ਹਰਭੇਜ ਸਿੰਘ ਜੋਹਲ, ਗਿਆਨੀ ਤਰਸੇਮ ਸਿੰਘ ਤੇ ਹੋਰਨਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਮੌਕੇ ਗੁਰਦੁਆਰਾ ਦੇ ਪ੍ਰਧਾਨ ਜਥੇ: ਜਗੀਰ ਸਿੰਘ, ਸਰਪ੍ਰਸਤ ਮਨਿੰਦਰ ਸਿੰਘ ਬਿੱਟੂ ਵੈਰੋਕੇ, ਬਾਬਾ ਜੋਗਿੰਦਰ ਸਿੰਘ ਲੋਪੋਕੇ, ਬਾਬਾ ਨਰਿੰਦਰ ਸਿੰਘ, ਸਰਪੰਚ ਗੁਰਸੇਵਕ ਸਿੰਘ ਗੈਵੀ ਨੇ ਆਏ ਜਥਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਸਮੂਹ ਪਿੰਡ ਵਾਸੀ ਆਦਿ ਹਾਜ਼ਰ ਸਨ |
ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਰਕਾਰ ਪੱਤੀ ਵਿਖੇ ਸਮਾਗਮ
ਛੇਹਰਟਾ, (ਵਡਾਲੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਰਕਾਰ ਪੱਤੀ ਕੋਟ ਖ਼ਾਲਸਾ ਵਿਖੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਸਰਕਾਰੀਆ ਦੀ ਦੇਖ ਰੇਖ ਹੇਠ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਏ ਗਏ | ਸਜੇ ਧਾਰਮਿਕ ਦੀਵਾਨਾਂ ਵਿਚ ਪੰਥ ਪ੍ਰਸਿੱਧ ਕੀਰਤਨੀਏ ਜਥੇ: ਭਾਈ ਪਲਵਿੰਦਰ ਸਿੰਘ ਵਲੋਂ ਅੰਮਿ੍ਤ ਮਈ ਬਾਣੀ ਦੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ | ਇਸ ਮੌਕੇ ਗੁਰਦੁਆਰਾ ਬੋਹੜੀ ਸਾਹਿਬ ਦੇ ਪ੍ਰਧਾਨ ਜਥੇ: ਸਵਿੰਦਰ ਸਿੰਘ ਕੋਟ ਖ਼ਾਲਸਾ ਵੀ ਨਤਮਸਤਕ ਹੋਏ ਤੇ ਸੰਗਤਾਂ ਨੂੰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਸਰਕਾਰੀਆ ਤੇ ਮੈਂਬਰਾਂ ਵਲੋਂ ਪ੍ਰਧਾਨ ਜਥੇ: ਸਵਿੰਦਰ ਸਿੰਘ ਕੋਟ ਖ਼ਾਲਸਾ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇੇ ਭਾਈ ਮੇਜਰ ਸਿੰਘ ਸਰਕਾਰੀਆ, ਕੁਲਵੰਤ ਸਿੰਘ ਖਚਾਨਚੀ, ਜਨਰਲ ਸਕੱਤਰ ਮੰਗਲ ਸਿੰਘ, ਅਮਰਜੀਤ ਸਿੰਘ ਸਰਕਾਰੀਆ, ਮਨਜੀਤ ਸਿੰਘ ਸਰਕਾਰੀਆ, ਵਾਰਡ ਪ੍ਰਧਾਨ ਜਸਪਾਲ ਸਿੰਘ, ਬਾਬਾ ਰਛਪਾਲ ਸਿੰਘ, ਸਾਧੂ ਸਿੰਘ, ਗੁਰਵਿੰਦਰ ਸਿੰਘ, ਅਵਤਾਰ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ |
ਗੁ: ਬਾਬਾ ਬਕਾਲਾ ਸਾਹਿਬ ਵਿਖੇ ਨਗਰ ਕੀਰਤਨ ਦਾ ਭਰਵਾਂ ਸਵਾਗਤ
ਬਾਬਾ ਬਕਾਲਾ ਸਾਹਿਬ, (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਪਿੰਡ ਮੱਧ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ, ਜੋ ਕਿ ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਪੁੱਜਾ, ਜਿੱਥੇ ਕਿ ਸ਼੍ਰੋਮਣੀ ਕਮੇਟੀ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ ਅਤੇ ਭਾਈ ਕੇਵਲ ਸਿੰਘ ਹੈੱਡਗ੍ਰੰਥੀ ਨੇ ਪੰਜ ਪਿਆਰੇ ਸਾਹਿਬਾਨ ਅਤੇ ਨਗਰ ਕੀਤਰਨ ਵਿਚ ਸ਼ਾਮਿਲ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ ਅਕਾਊਾਟੈਂਟ, ਗੁਰਮਿੰਦਰ ਸਿੰਘ ਡੱਲਾ, ਸ਼ਮਸ਼ੇਰ ਸਿੰਘ, ਜਰਮਨਜੀਤ ਸਿੰਘ, ਤਰੁਣਦੀਪ ਸਿੰਘ, ਸਵਿੰਦਰ ਸਿੰਘ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਮਾਨਾਂਵਾਲਾ 'ਚ ਪ੍ਰਕਾਸ਼ ਪੁਰਬ ਮਾਨਾਇਆ
ਓਠੀਆਂ, (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕ ਪੈਂਦੇ ਪਿੰਡ ਮਾਨਾਂਵਾਲਾ ਵਿਖੇ ਪਿੰਡ ਦੀ ਸਮੂਹ ਸੰਗਤ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱੱਜ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਗੁਰਦੁਆਰਾ ਸਾਹਿਬ ਵਿਖੇ ਰਖਵਾਏ ਗਏ ਅਖੰਡ ਪਾਠ ਦੇ ਭੋਗ ਪਾਉਣ ਤੋਂ ਉਪਰੰਤ ਰਾਗੀ ਸਿੰਘਾਂ ਨੇ ਸੰਗਤਾਂ ਨੂੰ ਗੁਰਬਾਣੀ ਸੁਣਾ ਕੇ ਨਿਹਾਲ ਕੀਤਾ | ਆਏ ਜਥਿਆਂ ਨੂੰ ਪ੍ਰਬੰਧਕਾਂ ਵਲੋਂ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ |
ਰਮਦਾਸ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਰਮਦਾਸ, (ਜਸਵੰਤ ਸਿੰਘ ਵਾਹਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ, ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ (ਭਾਈ ਸੁੱਖਾ ਜੀ) ਗੁਰਦੁਆਰਾ ਸ੍ਰੀ ਕ੍ਰਿਸ਼ਨ ਕਵਰ ਤਲਾਬ ਵਾਲਾ, ਗੁਰਦੁਆਰਾ ਸ੍ਰੀ ਨਿਰਮਲ ਤਖਤ ਤਲਾਬ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਮਨਾਇਆ ਗਿਆ | ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਕੀਰਤਨੀ ਜਥਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸੇ ਤਰ੍ਹਾਂ ਨਜ਼ਦੀਕ ਪਿੰਡ ਘੋਨੇਵਾਹਲਾ ਮਾਛੀਵਾਹਲਾ, ਮਹਿਮਦ ਮੰਦਰਾਵਾਲਾ, ਅਵਾਣ, ਜੱਟਾ, ਕੋਟ ਗੁਰਬਖ਼ਸ਼, ਨੰਗਲ ਸੋਹਲ, ਪੰਜ ਗਰਾਈਆ ਆਦਿ ਵਿਖੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ |
ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ
ਛੇਹਰਟਾ, (ਵਡਾਲੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਿੰਘ ਸਭਾ ਆਜ਼ਾਦ ਨਗਰ ਕੋਟ ਖਾਲਸਾ ਵਿਖੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਸੰਧੂ ਦੀ ਦੇਖ-ਰੇਖ ਹੇਠ ਸਮਾਗਮ ਕਰਵਾਇਆ ਗਿਆ | ਸਜਾਏ ਗਏ ਦੀਵਾਨਾਂ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਵਲੋਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਪ੍ਰਧਾਨ ਪ੍ਰਮਿੰਦਰ ਸਿੰਘ ਸੰਧੂ ਨੇ ਸੰਗਤਾਂ ਨੂੰ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ 'ਤੇ ਚੱਲ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੀ ਅਪੀਲ ਕੀਤੀ | ਇਸ ਮੌਕੇ ਗਿਆਨੀ ਅਰਜਨ ਸਿੰਘ, ਸੂਬੇਦਾਰ ਮਹਿੰਦਰਜੀਤ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਸੁਖਚੈਨ ਸਿੰਘ, ਰਾਜਵੀਰ ਸਿੰਘ ਰਾਜਾ, ਮਨਪ੍ਰੀਤ ਸਿੰਘ, ਜੱਜਬੀਰ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ ਫੌਜੀ, ਬਾਬਾ ਹਰਬੰਸ ਸਿੰਘ, ਇਕਬਾਲ ਸਿੰਘ, ਬਲਕਾਰ ਸਿੰਘ, ਬਬਲ਼ੂ, ਪ੍ਰਭਜੀਤ ਸਿੰਘ, ਸੁਖਰਾਜ ਸਿੰਘ, ਸਾਜਨ, ਗ੍ਰੰਥੀ ਬਾਬਾ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਮਨਾਇਆ
ਓਠੀਆਂ, (ਗੁਰਵਿੰਦਰ ਸਿੰਘ ਛੀਨਾ)-ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਓਠੀਆਂ ਦੇ ਵੱਡੇ ਗੁਰਦੁਆਰਾ ਸਹਿਬ ਵਿਖੇ ਮਨਾਇਆ ਗਿਆ | ਗੁਰਦੁਆਰਾ ਸਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਸੰਗਤਾਂ ਵਲੋਂ ਜਗ੍ਹਾ-ਜਗ੍ਹਾ 'ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਲੰਗਰ ਲਗਾਏ ਗਏ | ਨਗਰ ਕੀਰਤਨ ਗਲੀਆਂ ਬਾਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਪ੍ਰਬੰਧਕਾਂ ਵਲੋਂ ਪੰਜ ਪਿਆਰਿਆਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਨਿਤ ਕੀਤਾ ਗਿਆ |
ਅਜਨਾਲਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
ਅਜਨਾਲਾ, (ਐੱਸ.ਪ੍ਰਸ਼ੋਤਮ, ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਂਟਰਲ ਗੁਰਦੁਆਰਾ ਸਾਹਿਬ ਅਜਨਾਲਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਸਜਾਏ ਦੀਵਾਨਾਂ ਦੌਰਾਨ ਰਾਗੀ ਭਾਈ ਲਖਬੀਰ ਸਿੰਘ ਅਤੇ ਢਾਡੀ ਪ੍ਰੇਮ ਸਿੰਘ ਪਦਮ ਵਲੋਂ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਅਜਨਾਲਾ ਤੇ ਹੋਰਨਾਂ ਵਲੋਂ ਰਾਗੀ ਢਾਡੀ ਜਥੇ ਤੋਂ ਇਲਾਵਾ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਦਰਸ਼ਨ ਸਿੰਘ ਨਿੱਝਰ, ਗੁਰਬਚਨ ਸਿੰਘ ਐਫ.ਸੀ.ਆਈ ਵਾਲੇ, ਲੈਕਚਰਾਰ ਗੁਰਪ੍ਰੀਤ ਸਿੰਘ, ਐਡਵੋਕੇਟ ਮਨਜੀਤ ਸਿੰਘ ਨਿੱਝਰ, ਸੁਰਜੀਤ ਸਿੰਘ ਖੰਡ ਮਿੱਲ ਵਾਲੇ, ਕੁਲਵਿੰਦਰ ਸਿੰਘ ਨਿੱਝਰ, ਬਿਕਰਮਜੀਤ ਸਿੰਘ ਅਰੋੜਾ, ਜਸਬੀਰ ਸਿੰਘ ਨਿੱਝਰ, ਕੁਲਦੀਪ ਸਿੰਘ ਨਿਝਰ, ਮੰਗਲ ਸਿੰਘ ਨਿੱਝਰ, ਅਮਰੀਕ ਸਿੰਘ ਬਿਜਲੀ ਵਾਲੇ, ਅਵਤਾਰ ਸਿੰਘ ਬਿਜਲੀ ਵਾਲੇ, ਦਿਲਬਾਗ ਸਿੰਘ ਨੰਬਰਦਾਰ ਅਤੇ ਮਲਕੀਤ ਸਿੰਘ ਭੰਗੂ ਆਦਿ ਹਾਜ਼ਰ ਸਨ |
ਗੁਰੂ ਕੀ ਵਡਾਲੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ
ਛੇਹਰਟਾ, (ਵਡਾਲੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਵਰਕਿੰਗ ਕਮੇਟੀ ਮੈਂਬਰ ਪੰਜਾਬ ਦਿਲਬਾਗ ਸਿੰਘ ਵਡਾਲੀ, ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਵਡਾਲੀ, ਜਸਬੀਰ ਸਿੰਘ ਵਡਾਲੀ ਮੈਨੇਜਰ, ਲਾਲ ਸਿੰਘ ਲਾਲੀ, ਤਰਲੋਚਨ ਸਿੰਘ ਘਈ, ਨਿਸ਼ਾਨ ਸਿੰਘ ਡੇਅਰੀ ਵਾਲੇ, ਪਰਮਜੀਤ ਸਿੰਘ ਵਡਾਲੀ, ਹਰਜੀਤ ਸਿੰਘ ਸੰਧੂ, ਮਾਣਕ ਅਲੀ, ਬਲਦੇਵ ਸਿੰਘ ਬੱਬੂ ਸੈਕਟਰੀ ਜਗਤਾਰ ਸਿੰਘ ਮਾਨ, ਸੂਬੇਦਾਰ ਸੇਵਾ ਸਿੰਘ ਆਦਿ ਨਤਮਸਤਕ ਹੋਏ | ਨਗਰ ਕੀਰਤਨ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਆਣ ਕੇ ਸਮਾਪਤ ਹੋਇਆ |
ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਛੇਹਰਟਾ, (ਵਡਾਲੀ)-ਗੁਰਦੁਆਰਾ ਗੁਰੂ ਨਾਨਕ ਨਿਵਾਸ ਸਿੰਘ ਸਭਾ ਕੋਟ ਖ਼ਾਲਸਾ ਤੋਂ ਪ੍ਰਧਾਨ ਅੰਗਰੇਜ ਸਿੰਘ ਦੀ ਦੇਖ-ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਇਸ ਮੌਕੇ ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਤੇ ਗੁਰਦੁਆਰਾ ਬੋਹੜੀ ਸਾਹਿਬ ਦੇ ਪ੍ਰਧਾਨ ਪ੍ਰਧਾਨ ਸਵਿੰਦਰ ਸਿੰਘ ਕੋਟ ਖਾਲਸਾ, ਨਤਮਸਤਕ ਹੋਏ ਤੇ ਕਿਹਾ ਕਿ ਸਾਨੂੰ ਅੰਮਿ੍ਤ ਛਕ ਕੇ ਸਿੰਘ ਸਜਣਾ ਸਮੇਂ ਦੀ ਮੁੱਖ ਲੋੜ ਹੈ | ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕ ਨਿਵਾਸ ਸਿੰਘ ਸਭਾ ਕੋਟ ਖ਼ਾਲਸਾ ਤੋਂ ਆਰੰਭ ਹੋ ਕੇ ਇੰਦਰਾ ਕਾਲੋਨੀ, ਗੁ: ਸ੍ਰੀ ਗੁਰੂ ਰਾਮਦਾਸ ਜੀ ਰਾਮਦਾਸ ਕਾਲੋਨੀ, ਗੁ: ਸਾਧ ਸੰਗਤ ਸਾਹਿਬ ਜੀ ਕੋਟ ਖ਼ਾਲਸਾ, ਗੁ: ਬੋਹੜੀ ਸਾਹਿਬ ਆਦਿ ਤੋਂ ਹੁੰਦਾ ਹੋਇਆ ਵੱਖ-ਵੱਖ ਇਲਾਕਿਆਂ ਵਿੱਚੋਂ ਹੋ ਕੇ ਦੇਰ ਸ਼ਾਮ ਗੁ: ਗੁਰੂ ਨਾਨਕ ਨਿਵਾਸ ਸਿੰਘ ਸਭਾ ਕੋਟ ਖ਼ਾਲਸਾ ਵਿਖੇ ਸਮਾਪਤ ਹੋਇਆ | ਮੁੱਖ ਸੇਵਾਦਾਰ ਜਥੇ: ਅੰਗਰੇਜ ਸਿੰਘ ਨੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ 'ਤੇ ਚੱਲ ਕੇ ਕਿਰਤ ਕਰਨ, ਨਾਮ ਜਪਣ, ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੀ ਅਪੀਲ ਕੀਤੀ | ਇਸ ਮੌਕੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਪ੍ਰਧਾਨ ਸਵਿੰਦਰ ਸਿੰਘ ਕੋਟ ਖ਼ਾਲਸਾ, ਜਸਬੀਰ ਸਿੰਘ ਰਤਨ, ਚਰਨ ਸਿੰਘ, ਕੋਸਲਰ ਸੁਖਬੀਰ ਸਿੰਘ ਸੋਨੀ, ਅੰਗਰੇਜ ਸਿੰਘ, ਜਸਬੀਰ ਸਿੰਘ, ਹਰਦੇਵ ਸਿੰਘ, ਰਤਨ ਸਿੰਘ, ਮਨਜੀਤ ਸਿੰਘ ਸਰਕਾਰੀਆ, ਬਖਸ਼ੀਸ਼ ਸਿੰਘ ਆਦਿ ਹਾਜ਼ਰ ਸਨ
ਪਿੰਡ ਧਿਆਨਪੁਰ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਬਾਬਾ ਬਕਾਲਾ ਸਾਹਿਬ,(ਸ਼ੇਲਿੰਦਰਜੀਤ ਸਿੰਘ ਰਾਜਨ)-ਨਜ਼ਦੀਕੀ ਪਿੰਡ ਧਿਆਨਪੁਰ ਵਿਖੇ ਗੁਰਦੁਆਰਾ ਸਿੰਘ ਸਭਾ, ਧਿਆਨਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਦੀਵਾਨ ਹਾਲ ਵਿਖੇ ਸਜਾਏ ਦੀਵਾਨ 'ਚ ਰਾਗੀ ਭਾਈ ਰਣਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ | ਇਸ ਮੌਕੇ ਸਰਪੰਚ ਮੇਜਰ ਸਿੰਘ ਧਿਆਨਪੁਰ ਨੇ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇਕੇ ਸਨਮਾਨਿਤ ਕੀਤਾ | ਇਸ ਮੌਕੇ ਮਨਜਿੰਦਰ ਸਿੰਘ ਮੰਨਾ, ਮੰਗਲ ਸਿੰਘ, ਰਜਿੰਦਰ ਸਿੰਘ ਭਿੱਲਾ, ਸੁਖਦੇਵ ਸਿੰਘ ਫੌਜੀ, ਨਰਿੰਦਰ ਸਿੰਘ, ਬੂਆ ਸਿੰਘ, ਦਲਬੀਰ ਸਿੰਘ ਬੱਬੀ, ਗ੍ਰੰਥੀ ਭਾਈ ਬਲਵਿੰਦਰ ਸਿੰਘ ਅਤੇ ਅਨੂਪ ਸਿੰਘ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ |
ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਸੁਲਤਾਨਵਿੰਡ, (ਗੁਰਨਾਮ ਸਿੰਘ ਬੁੱਟਰ)-ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਵਿੰਡ ਇਲਾਕੇ ਦੇ ਦਰਸ਼ਨ ਐਵੀਨਿਊ ਸਥਿਤ ਗੁਰਦੁਆਰਾ ਸਿੰਘ ਸਭਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਦਰਸ਼ਨ ਐਵੀਨਿਊ ਦਾ ਇਲਾਕੇ ਦੀਆਂ ਸੰਗਤਾਂ ਵਲੋਂ ਥਾਂ-ਥਾਂ 'ਤੇ ਭਰਵਾਂ ਸਵਾਗਤ ਕੀਤਾ | ਨਗਰ ਕੀਰਤਨ ਦਰਸ਼ਨ ਐਵੀਨਿਊ ਤੋਂ ਵੱਖ ਵੱਖ ਇਲਾਕਿਆਂ ਪਲਾਟ ਲੱਖਾ ਸਿੰਘ, ਨਿਊ ਅੰਮਿ੍ਤਸਰ, ਪੁਲ ਤਾਰਾਂ ਵਾਲਾ ਤੋਂ ਸ਼ਹਿਰ ਦੇ ਕੁਝ ਇਲਾਕਿਆਂ 'ਚ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਿੰਘ ਸਭਾ ਵਿਖੇ ਪਹੁੰਚਿਆ | ਜਿੱਥੇ ਗੁਰਦੁਆਰਾ ਦੇ ਪ੍ਰਧਾਨ ਸੁਖਦੇਵ ਸਿੰਘ ਔਲਖ, ਬਾਬਾ ਕੁਲਵੰਤ ਸਿੰਘ ਜੀ ਖੁਰਮਣੀਆ, ਗੁਲਾਬ ਸਿੰਘ, ਗੁਰਮੇਜ ਸਿੰਘ, ਦਵਿੰਦਰ ਸਿੰਘ, ਹਰਜੀਤ ਸਿੰਘ, ਗੁਰਦੀਪ ਸਿੰਘ, ਰਣਜੀਤ ਸਿੰਘ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ |
ਪਿੰਡ ਟਪਿਆਲਾ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਬਾਬਾ ਬਕਾਲਾ ਸਾਹਿਬ, (ਸ਼ੇਲਿੰਦਰਜੀਤ ਸਿੰਘ ਰਾਜਨ)-ਨਜ਼ਦੀਕੀ ਪਿੰਡ ਟਪਿਆਲਾ ਦੇੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ ਗਿਆ | ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਹਾਲ ਵਿਖੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ | ਇਸ ਮੌਕੇ ਸਰਪੰਚ ਦਲਬੀਰ ਸਿੰਘ ਟਪਿਆਲਾ ਨੇ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕੈਪਟਨ ਪੂਰਨ ਸਿੰਘ, ਸੂਬੇਦਾਰ ਕਰਮ ਸਿੰਘ, ਜੋਗਿੰਦਰ ਸਿੰਘ, ਨਿਰਮਲ ਸਿੰਘ, ਬਲਬੀਰ ਸਿੰਘ, ਮੰਗਲ ਸਿੰਘ, ਸਾਧਾ ਸਿੰਘ, ਵੀਰ ਸਿੰਘ, ਤਰਲੋਕ ਸਿੰਘ, ਸਾਬੀ, ਹਰਜਿੰਦਰ ਸਿੰਘ, ਨਾਨਕ ਸਿੰਘ ਅਤੇ ਹੋਰ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਕੋਰੋਨਾ ਦੇ 51 ਹੋਰ ਮਾਮਲੇ ਆਏ ਸਾਹਮਣੇ

ਅੰਮਿ੍ਤਸਰ, 30 ਨਵੰਬਰ (ਹਰਮਿੰਦਰ ਸਿੰਘ)-ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 51 ਹੋਰ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਹੁਣ ਤੱਕ ਅੰਮਿ੍ਤਸਰ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ 13117 ਤੱਕ ਪਹੰੁਚ ਗਈ ਹੈ | ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਆਏ 51 ਹੋਰ ਮਾਮਲਿਆਂ ...

ਪੂਰੀ ਖ਼ਬਰ »

ਸਾ: ਸੰਸਦੀ ਸਕੱਤਰ ਬੋਨੀ ਅਜਨਾਲਾ ਨੇ ਭਾਰਦਵਾਜ ਪਰਿਵਾਰ ਨਾਲ ਦੁੱਖ ਪ੍ਰਗਟਾਇਆ

ਹਰਸਾ ਛੀਨਾ, 30 ਨਵੰਬਰ (ਕੜਿਆਲ)-ਵਿਧਾਨ ਸਭਾ ਹਲਕਾ ਅਜਨਾਲਾ ਦੀ ਸਿਆਸਤ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਬਲਦੇਵ ਰਾਜ ਭਾਰਦਵਾਜ ਦੀ ਅਚਾਨਕ ਹੋਈ ਮੌਤ ਤੇ ਸਾ: ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਸਾ: ਸੰਸਦੀ ਸਕੱਤਰ ਅੱਜ ਭਾਰਵਾਜ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਮੋਦੀ ਦਾ ਅੜੀਅਲ ਵਤੀਰਾ ਕਿਸਾਨਾਂ ਅੱਗੇ ਨਹੀਂ ਚੱਲੇਗਾ-ਸਾਬਕਾ ਵਿਧਾਇਕ ਕੱਥੂਨੰਗਲ

ਕੱਥੂਨੰਗਲ, 30 ਨਵੰਬਰ (ਦਲਵਿੰਦਰ ਸਿੰਘ ਰੰਧਾਵਾ)-ਕੇਂਦਰ ਵਿਚਲੀ ਮੋਦੀ ਦੀ ਭਾਜਪਾ ਸਰਕਾਰ ਜਿਸ ਨੇ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਧੱਕੇ ਨਾਲ ਕਿਸਾਨਾਂ 'ਤੇ ਥੋਪ ਦਿੱਤੇ ਹਨ ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੀ ਸਿਰ ਧੜ ਦੀ ਬਾਜ਼ੀ ਲੱਗ ਚੁੱਕੀ ...

ਪੂਰੀ ਖ਼ਬਰ »

ਵਾਰਡ ਨੰ: 21 ਦੇ ਦੋ ਦਰਜਨ ਕਾਂਗਰਸੀ ਪਰਿਵਾਰ ਅਕਾਲੀ ਦਲ (ਬ) 'ਚ ਸ਼ਾਮਿਲ

ਵੇਰਕਾ, 30 ਨਵੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਦੀ ਵਾਰਡ ਨੰ: 21 ਦੇ ਇਲਾਕੇ ਪੱਤੀ ਬੱਗੇ ਵਾਲੀ ਵੇਰਕਾ 'ਚ 'ਚੋਂ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਾ ਜਦ ਵਰਕਰ ਮੀਟਿੰਗ ਦੌਰਾਨ ਅਕਾਲੀ ਦਲ ਦੇ ਸਰਕਲ ਵੇਰਕਾ ਤੋਂ ਪ੍ਰਧਾਨ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ 'ਫਿੱਕੀ ਫਲੋ' ਵਲੋਂ ਪ੍ਰੋਗਰਾਮ

ਅੰਮਿ੍ਤਸਰ, 30 ਨਵੰਬਰ (ਹਰਮਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ 'ਫਿੱਕੀ ਫਲੋ' ਸੰਸਥਾ ਵਲੋਂ ਅੱਜ ਸਥਾਨਕ ਆਰਟ ਗੈਲਰੀ ਵਿਖੇ ਸੰਸਥਾ ਦੀ ਚੇਅਰਪਰਸਨ ਮੈਡਮ ਨੀਤਾ ਮਹਿਰਾ ਦੀ ਦੇਖ-ਰੇਖ ਹੇਠ ਪ੍ਰੋਗਰਾਮ ਕਰਵਾਇਆ ਗਿਆ | ਜਿਸ ਦਾ ਆਗਾਜ਼ ...

ਪੂਰੀ ਖ਼ਬਰ »

ਥਾਣਾ ਜੰਡਿਆਲਾ ਗੁਰੂ ਦੇ ਮੁੱਖ ਮੁਨਸ਼ੀ ਖ਼ਿਲਾਫ਼ ਮਾਲਖਾਨਾ ਤੋਂ 20 ਲੱਖ ਰੁਪਏ ਦੀ ਰਾਸ਼ੀ ਗਾਇਬ ਹੋਣ 'ਤੇ ਮਾਮਲਾ ਦਰਜ-ਗਿ੍ਫ਼ਤਾਰ

ਜੰਡਿਆਲਾ ਗੁਰੂ, 30 ਨਵੰਬਰ (ਰਣਜੀਤ ਸਿੰਘ ਜੋਸਨ)-ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਮੁੱਖ ਮੁਨਸ਼ੀ ਖ਼ਿਲਾਫ਼ ਥਾਣਾ ਜੰਡਿਆਲਾ ਗੁਰੂ ਵਿਖੇ ਹੀ ਮਾਲਖਾਨਾ ਤੋਂ 20 ਲੱਖ ਰੁਪਏ ਦੀ ਰਾਸ਼ੀ ਗਾਇਬ ਹੋਣ 'ਤੇ ਮਾਮਲਾ ਦਰਜ ਕਰ ਲਿਆ ਗਿਆ | ਇਸ ਸਬੰਧੀ ਡੀ. ਐਸ. ਪੀ. ਜੰਡਿਆਲਾ ਗੁਰੂ ...

ਪੂਰੀ ਖ਼ਬਰ »

ਚੋਰਾਂ ਨੇ 2 ਦੁਕਾਨਾਂ ਦੀ ਕੰਧ ਪਾੜ ਕੇ ਕੀਤੀ ਚੋਰੀ

ਰਾਮ ਤੀਰਥ , 30 ਨਵੰਬਰ (ਧਰਵਿੰਦਰ ਸਿੰਘ ਔਲਖ)-ਬੀਤੀ ਰਾਤ ਚੋਰਾਂ ਨੇ ਅੱਡਾ ਖਿਆਲਾ ਕਲਾਂ, ਰਾਮ ਤੀਰਥ ਵਿਖੇ 2 ਦੁਕਾਨਾਂ ਦੀ ਕੰਧ ਪਾੜ ਕੇ ਚੋਰੀ ਕਰ ਲਈ, ਜਿਸ ਦੀ ਰਿਪੋਰਟ ਪੁਲਿਸ ਚੌਕੀ ਰਾਮ ਤੀਰਥ ਵਿਖੇ ਦਿੱਤੀ ਗਈ ਹੈ | ਇਸ ਸਬੰਧੀ ਕਰਤਾਰ ਮੈਡੀਕਲ ਸਟੋਰ ਦੇ ਮਾਲਕ ਜਗਤਾਰ ...

ਪੂਰੀ ਖ਼ਬਰ »

ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਵੇਂ ਆਦੇਸ਼ ਅੱਜ ਤੋਂ ਹੋਣਗੇ ਲਾਗੂ

ਅੰਮਿ੍ਤਸਰ, 30 ਨਵੰਬਰ (ਹਰਮਿੰਦਰ ਸਿੰਘ)-ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਕਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਖਤੀ ਕੀਤੀ ਜਾਵੇਗੀ | ਪੰਜਾਬ ਸਰਕਾਰ ...

ਪੂਰੀ ਖ਼ਬਰ »

ਅਹਾਤੇ 'ਤੇ ਚਿਕਨ ਲੈਣ ਆਏ ਵਿਅਕਤੀ ਨੂੰ ਗੋਲੀਆਂ ਮਾਰ ਕੇ ਕੀਤਾ ਫੱਟੜ

ਜੰਡਿਆਲਾ ਗੁਰੂ, 30 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)-ਬੀਤੀ ਰਾਤ ਇੱਥੋਂ ਦੀ ਵੈਰੋਵਾਲ ਰੋਡ 'ਤੇ ਇਕ ਢਾਬੇ 'ਤੇ ਚਿਕਨ ਲੈਣ ਆਏ ਵਿਅਕਤੀ ਨੂੰ ਚਾਰ ਪੰਜ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਸਖ਼ਤ ਫੱਟੜ ਕਰ ਦਿੱਤਾ | ਪੁਲਿਸ ਚੌਕੀ ਜੰਡਿਆਲਾ ਗੁਰੂ ਦੇ ਇੰਚਾਰਜ ਵਿਕਟਰ ...

ਪੂਰੀ ਖ਼ਬਰ »

ਪਿੰਡ ਸਦਾ ਰੰਗ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਚੌਕ ਮਹਿਤਾ, (ਜਗਦੀਸ਼ ਸਿੰਘ ਬਮਰਾਹ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਿੰਡ ਸਦਾ ਰੰਗ ਵਿਖੇ ਸਮੂਹ ਸੰਗਤਾਂ ਵਲੋਂ ਮਨਾਇਆ ਗਿਆ | ਪਿੰਡ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਸੰਗਤਾਂ ਵਲੋਂ ਕੀਰਤਨ ਕੀਤਾ ਗਿਆ ਅਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX