ਅੰਮਿ੍ਤਸਰ, 1 ਦਸੰਬਰ (ਰੇਸ਼ਮ ਸਿੰਘ)-ਲੜਾਈ ਝਗੜੇ 'ਚ ਸੱਟਾਂ ਲੱਗਣ ਦੇ ਮਾਮਲੇ 'ਚ ਇਕ ਲੱਖ ਰੁਪਏ ਰਿਸ਼ਵਤ ਵਸੂਲਣ ਵਾਲੇ ਥਾਣਾ ਚਾਟੀਵਿੰਡ ਦੇ ਸੱਤ ਪੁਲਿਸ ਮੁਲਾਜਮਾਂ ਖ਼ਿਲਾਫ਼ ਵਿਜੀਲੈਂਸ ਵਲੋਂ ਕਾਰਵਾਈ ਕਰਦਿਆਂ ਭਿ੍ਸ਼ਟਾਚਾਰ ਰੋਕੂ ਐਕਟ ਅਧੀਨ ਪਰਚਾ ਦਰਜ ਕਰ ਲਿਆ ਗਿਆ ...
ਸੁਲਤਾਨਪੁਰ ਲੋਧੀ, 1 ਦਸੰਬਰ (ਨਰੇਸ਼ ਹੈਪੀ, ਜਗਮੋਹਣ ਸਿੰਘ ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਦਸਮ ਪਾਤਸ਼ਾਹ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਦਲਾਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ...
ਲੁਧਿਆਣਾ, 1 ਦਸੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਡਿਪਟੀ ਸਪੀਕਰ ਸਤਪਾਲ ਗੋਸਾਈਾ (85) ਦਾ ਅੱਜ ਸ਼ਾਮ ਲੁਧਿਆਣਾ ਦੇ ਸੀ.ਐਮ.ਸੀ. ਹਸਪਤਾਲ ਵਿਖੇ ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਪੋਤਰੇ ਅਮਿਤ ਗੋਸਾਈਾ ਦੇ ...
ਅਟਾਰੀ, 1 ਦਸੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਉਣ ਉਪਰੰਤ ਸ਼ਰਧਾਲੂਆਂ ਦਾ ਜਥਾ ਅੱਜ ਵਾਹਗਾ-ਅਟਾਰੀ ਕੌਮਾਂਤਰੀ ਸਰਹੱਦ ਰਸਤੇ ਭਾਰਤ ਪੁੱਜਾ | ਭਾਰਤ ...
ਫ਼ਿਰੋਜ਼ਪੁਰ, 1 ਦਸੰਬਰ (ਕੁਲਬੀਰ ਸਿੰਘ ਸੋਢੀ)- ਰੇਲਵੇ ਵਿਭਾਗ ਵਲੋਂ ਲਗਾਤਾਰ ਜਾਰੀ ਕਿਸਾਨ ਅੰਦੋਲਨ ਦੇ ਕਾਰਨ ਪੰਜਾਬ ਵਿਚ ਆਉਣ ਤੇ ਜਾਣ ਵਾਲੀਆਂ ਰੇਲ ਗੱਡੀਆਂ ਦੇ ਰੱਦ/ਥੋੜੇ੍ਹ ਸਮੇਂ ਲਈ ਬੰਦ ਤੇ ਰੂਟ ਵਿਚ ਤਬਦੀਲੀ ਆਦਿ ਬਾਰੇ ਅਹਿਮ ਫ਼ੈਸਲਾ ਲੈ ਕੇ ਜਾਣਕਾਰੀ ਜਨਤਕ ਕੀਤੀ ਹੈ |
ਰੇਲ ਗੱਡੀ ਰੱਦ ਸਬੰਧੀ ਜਾਣਕਾਰੀ
ਰੇਲ ਗੱਡੀ ਨੰਬਰ 09613 ਅਜਮੇਰ-ਅੰਮਿ੍ਤਸਰ ਐਕਸਪ੍ਰੈੱਸ, 2 ਦਸੰਬਰ 2020 ਨੂੰ ਵਿਸ਼ੇਸ਼ ਰੇਲ ਯਾਤਰਾ (ਜੇ.ਸੀ.ਓ) ਰੱਦ ਰਹੇਗੀ ਤੇ ਰੇਲ ਗੱਡੀ ਨੰਬਰ 09612 ਅੰਮਿ੍ਤਸਰ-ਅਜਮੇਰ 3 ਦਸੰਬਰ 2020 ਨੂੰ ਵਿਸ਼ੇਸ਼ ਜੇ.ਸੀ.ਓ. ਰੇਲ ਗੱਡੀ ਰੱਦ ਰਹੇਗੀ, ਰੇਲ ਗੱਡੀ ਨੰਬਰ 05211 ਡਿਬਰੂਗੜ੍ਹ-ਅੰਮਿ੍ਤਸਰ ਐਕਸਪ੍ਰੈੱਸ ਸਪੈਸ਼ਲ ਰੇਲ ਗੱਡੀ ਜੇ.ਸੀ.ਓ 3 ਦਸੰਬਰ 2020 ਰੱਦ ਰਹੇਗੀ, ਜਿਸ ਦੇ ਸਿੱਟੇ ਵਜੋਂ 05212 ਅੰਮਿ੍ਤਸਰ-ਡਿਬਰੂਗੜ੍ਹ ਸਪੈਸ਼ਲ ਰੇਲ ਗੱਡੀ ਜੇ.ਸੀ.ਓ 3 ਦਸੰਬਰ 2020 ਵੀ ਰੱਦ ਰਹੇਗੀ, ਰੇਲ ਗੱਡੀ ਨੰਬਰ 04998/04997 ਬਠਿੰਡਾ-ਵਾਰਾਣਸੀ-ਬਠਿੰਡਾ ਐਕਸਪੈੱ੍ਰਸ ਸਪੈਸ਼ਲ ਰੇਲ ਗੱਡੀ ਅਗਲੇ ਹੁਕਮਾਂ ਤੱਕ ਰੱਦ ਰਹੇਗੀ |
ਥੋੜੇ੍ਹ ਸਮੇਂ ਲਈ ਬੰਦ/ਰੇਲ ਗੱਡੀਆਂ ਦਾ ਛੋਟਾ ਰੂਟ
ਰੇਲ ਗੱਡੀ ਨੰਬਰ 02715 ਨਾਂਦੇੜ-ਅੰਮਿ੍ਤਸਰ ਐਕਸਪ੍ਰੈੱਸ ਜੇ.ਸੀ.ਓ. 2 ਦਸੰਬਰ 2020 ਥੋੜ੍ਹੇ ਸਮੇਂ ਲਈ ਨਵੀਂ ਦਿੱਲੀ ਵਿਖੇ ਬੰਦ ਕੀਤੀ ਜਾਵੇਗੀ ਤੇ ਰੇਲ ਗੱਡੀ ਨੰਬਰ 02716 ਅੰਮਿ੍ਤਸਰ-ਨਾਂਦੇੜ ਥੋੜੇ੍ਹ ਸਮੇਂ ਲਈ ਸ਼ੁਰੂਆਤ ਨਵੀਂ ਦਿੱਲੀ ਤੋਂ ਹੋਵੇਗੀ ਅਤੇ ਅੰਸ਼ਕ ਤੌਰ 'ਤੇ ਨਵੀਂ ਦਿੱਲੀ-ਅੰਮਿ੍ਤਸਰ-ਨਵੀਂ ਦਿੱਲੀ ਵਿਚਕਾਰ ਰੱਦ ਰਹੇਗੀ, ਰੇਲ ਗੱਡੀ ਨੰਬਰ 02925 ਬਾਂਦਰਾ ਟਰਮਿਨਸ-ਅੰਮਿ੍ਤਸਰ ਐਕਸਪ੍ਰੈੱਸ ਜੇ.ਸੀ.ਓ 2 ਦਸੰਬਰ 2020 ਨੂੰ ਥੋੜ੍ਹੀ ਦੇਰ ਲਈ ਚੰਡੀਗੜ੍ਹ ਵਿਖੇ ਬੰਦ ਕੀਤਾ ਜਾਵੇਗਾ, ਜਿਸ ਦੇ ਸਿੱਟੇ ਵਜੋਂ ਰੇਲ ਗੱਡੀ ਨੰਬਰ 02926 ਅੰਮਿ੍ਤਸਰ-ਬਾਂਦਰਾ ਟਰਮੀਨਸ ਐਕਸਪੈੱ੍ਰਸ ਜੇ.ਸੀ.ਓ 4 ਦਸੰਬਰ 2020 ਦੀ ਸ਼ੁਰੂਆਤ ਚੰਡੀਗੜ੍ਹ ਤੋਂ ਹੋਵੇਗੀ ਅਤੇ ਅੰਸ਼ਕ ਤੌਰ 'ਤੇ ਚੰਡੀਗੜ੍ਹ-ਅੰਮਿ੍ਤਸਰ-ਚੰਡੀਗੜ੍ਹ ਵਿਚਕਾਰ ਰੱਦ ਰਹੇਗੀ | ਰੇਲ ਗੱਡੀ ਨੰਬਰ 08237 ਕੋਰਬਾ-ਅੰਮਿ੍ਤਸਰ ਐਕਸਪ੍ਰੈੱਸ ਜੇ.ਸੀ.ਓ. 2 ਦਸੰਬਰ 2020 ਅੰਬਾਲਾ ਵਿਖੇ ਥੋੜੇ੍ਹ ਸਮੇਂ ਲਈ ਬੰਦ ਕੀਤੀ ਜਾਵੇਗੀ, ਜਿਸ ਦੇ ਸਿੱਟੇ ਵਜੋਂ ਰੇਲ ਗੱਡੀ ਨੰਬਰ 08238 ਅੰਮਿ੍ਤਸਰ-ਕੋਰਬਾ ਐਕਸਪ੍ਰੈੱਸ ਜੇ.ਸੀ.ਓ 4 ਦਸੰਬਰ 20 ਥੋੜੇ੍ਹ ਸਮੇਂ ਲਈ ਅੰਬਾਲਾ ਤੋਂ ਚੱਲੇਗੀ, ਜਦ ਕਿ ਅੰਬਾਲਾ-ਅੰਮਿ੍ਤਸਰ-ਅੰਬਾਲਾ ਦੇ ਵਿਚਕਾਰ ਅੰਸ਼ਕ ਤੌਰ 'ਤੇ ਰੱਦ ਰਹੇਗੀ, ਰੇਲ ਗੱਡੀ ਨੰਬਰ 02407 ਨਵਜਾਲਪੀਗੂਰੀ-ਅੰਮਿ੍ਤਸਰ ਜੇ.ਸੀ.ਓ 2 ਦਸੰਬਰ 2020 ਨੂੰ ਅੰਬਾਲਾ ਵਿਖੇ ਥੋੜ੍ਹੇ ਸਮੇਂ ਲਈ ਬੰਦ ਕੀਤਾ ਜਾਵੇਗਾ, ਜਿਸ ਦੇ ਸਿੱਟੇ ਵਜੋਂ ਗੱਡੀ ਨੰਬਰ 02408 ਅੰਮਿ੍ਤਸਰ-ਨਵਜਾਲਪੀਗੂਰੀ ਐਕਸਪੈੱ੍ਰਸ ਵਿਸ਼ੇਸ਼ ਜੇ.ਸੀ.ਓ 4 ਦਸੰਬਰ 2020 ਥੋੜੇ੍ਹ ਸਮੇਂ ਲਈ ਅੰਬਾਲਾ ਤੱਕ ਚੱਲੇਗੀ, ਜਦਕਿ ਅੰਬਾਲਾ ਅਤੇ ਅੰਮਿ੍ਤਸਰ ਵਿਚਕਾਰ ਰੱਦ ਰਹੇਗੀ | ਇਸੇ ਤਰ੍ਹਾਂ ਰੇਲ ਗੱਡੀ ਨੰਬਰ 04652 ਅੰਮਿ੍ਤਸਰ-ਜੈਨਗਰ ਐਕਸਪ੍ਰੈੱਸ ਵਿਸ਼ੇਸ਼ ਜੇ.ਸੀ.ਓ 2 ਦਸੰਬਰ 2020 ਅੰਬਾਲਾ ਵਿਖੇ ਥੋੜ੍ਹੇ ਸਮੇਂ ਲਈ ਬੰਦ ਕੀਤੀ ਜਾਵੇਗੀ, ਜਿਸ ਦੇ ਚਲਦੇ ਗੱਡੀ ਨੰਬਰ 04651 ਅੰਮਿ੍ਤਸਰ-ਜੈਨਗਰ ਐਕਸਪ੍ਰੈੱਸ ਵਿਸ਼ੇਸ਼ ਜੇ.ਸੀ.ਓ 4 ਦਸੰਬਰ 2020 ਥੋੜ੍ਹੀ ਦੇਰ ਅੰਬਾਲਾ ਤੱਕ ਚੱਲੇਗੀ, ਜਦ ਕਿ ਅੰਬਾਲਾ ਅਤੇ ਅੰਮਿ੍ਤਸਰ ਵਿਚਕਾਰ ਅੰਸ਼ਕ ਤੌਰ 'ਤੇ ਰੱਦ ਰਹੇਗੀ | ਰੇਲ ਗੱਡੀ ਨੰਬਰ 04654 ਅੰਮਿ੍ਤਸਰ-ਨਿਜਾਲਪਾਈਗੁਰੀ ਐਕਸਪ੍ਰੈੱਸ ਵਿਸ਼ੇਸ਼ ਜੇ.ਸੀ.ਓ 2 ਦਸੰਬਰ 2020 ਦੀ ਸ਼ੁਰੂਆਤ ਸਹਾਰਨਪੁਰ ਤੋਂ ਹੋਵੇਗੀ | ਸਿੱਟੇ ਵਜੋਂ 04653 ਅੰਮਿ੍ਤਸਰ-ਨਿਜਾਲਪਾਈਗੁਰੀ ਸਪੈਸ਼ਲ ਜੇ.ਸੀ.ਓ 4 ਦਸੰਬਰ 2020 ਥੋੜ੍ਹੀ ਦੇਰ ਲਈ ਸਹਾਰਨਪੁਰ ਵਿਖੇ ਬੰਦ ਹੋਵੇਗੀ, ਜਦਕਿ ਸਹਾਰਨਪੁਰ ਅਤੇ ਅੰਮਿ੍ਤਸਰ ਦਰਮਿਆਨ ਅੰਸ਼ਕ ਤੌਰ 'ਤੇ ਰੱਦ ਰਹੇਗੀ |
ਰੇਲ ਗੱਡੀਆਂ ਦੇ ਰੂਟ ਵਿਚ ਅਦਲਾ ਬਦਲੀ
ਰੇਲ ਗੱਡੀ ਨੰਬਰ 02904 ਅੰਮਿ੍ਤਸਰ-ਮੁੰਬਈ ਸੈਂਟਰਲ ਐਕਸਪੈੱ੍ਰਸ ਵਿਸ਼ੇਸ਼ ਜੇ.ਸੀ.ਓ 1 ਦਸੰਬਰ 2020 ਨੂੰ ਅੰਮਿ੍ਤਸਰ-ਤਰਨਤਾਰਨ-ਬਿਆਸ, ਰੇਲ ਗੱਡੀ ਨੰਬਰ 04650/74 ਅੰਮਿ੍ਤਸਰ-ਜੈਨਗਰ ਐਕਸਪੈੱ੍ਰਸ ਵਿਸ਼ੇਸ਼ ਜੇ.ਸੀ.ਓ 2 ਦਸੰਬਰ 2020 ਨੂੰ ਅੰਮਿ੍ਤਸਰ-ਤਰਨਤਾਰਨ-ਬਿਆਸ, ਰੇਲ ਗੱਡੀ ਨੰਬਰ 08215 ਦੁਰਗ-ਜੰਮੂਤਵੀ ਸਪੈਸ਼ਲ ਰੇਲ ਗੱਡੀ ਜੇ.ਸੀ.ਓ 2 ਦਸੰਬਰ 2020 ਨੂੰ ਲੁਧਿਆਣਾ-ਜਲੰਧਰ ਕੈਂਟ-ਪਠਾਨਕੋਟ ਕੈਂਟ ਦੁਆਰਾ ਚਲਾਉਣ ਲਈ ਮੋੜ ਦਿੱਤੀ ਜਾਵੇਗੀ, ਗੱਡੀ ਨੰਬਰ 08216 ਜੰਮੂਤਵੀ-ਦੁਰਗ ਵਿਸ਼ੇਸ਼ ਰੇਲ ਗੱਡੀ ਜੇ.ਸੀ.ਓ 4 ਦਸੰਬਰ 2020 ਨੂੰ ਪਠਾਨਕੋਟ ਕੈਂਟ-ਜਲੰਧਰ ਕੈਂਟ-ਲੁਧਿਆਣਾ ਦੁਆਰਾ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ |
ਅੰਮਿ੍ਤਸਰ, 1 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਉੱਥੋਂ ਦੀ ਫੌਜ ਅਤੇ ਖ਼ੁਫੀਆ ਏਜੰਸੀ ਆਈ. ਐੱਸ. ਆਈ. ਵਲੋਂ ਪਾਕਿ ਆਧਾਰਿਤ ਅੱਤਵਾਦੀ ਸੰਗਠਨਾਂ ਨੂੰ ਚੀਨ ਦੇ ਬਣੇ ਆਧੁਨਿਕ ਡਰੋਨ ਵੱਡੇ ਪੱਧਰ 'ਤੇ ਮੁਹੱਈਆ ਕਰਵਾਏ ਜਾ ਰਹੇ ਹਨ | ਇਨ੍ਹਾਂ ਡਰੋਨਾਂ ਦੀ ਵਰਤੋਂ ਨਾ ...
ਨਵੀਂ ਦਿੱਲੀ, 1 ਦਸੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਮੁੜ 'ਆਪ' 'ਚ ਸ਼ਾਮਿਲ ਹੋ ਗਏ ਹਨ | ਜ਼ਿਕਰਯੋਗ ਹੈ ਕਿ ਵਿਧਾਇਕ ਸੰਦੋਆ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੱਤਾਧਾਰੀ ਕਾਂਗਰਸ ਪਾਰਟੀ ਵਿਚ ਚਲੇ ਗਏ ਸਨ, ਜਿਸ ...
ਫਗਵਾੜਾ, 1 ਦਸੰਬਰ (ਹਰੀਪਾਲ ਸਿੰਘ, ਅਸ਼ੋਕ ਵਾਲੀਆ)-ਫਗਵਾੜਾ ਦੇ ਨੇੜਲੇ ਪਿੰਡ ਮਲਕਪੁਰ ਵਿਖੇ ਇਕ ਔਰਤ ਵਲੋਂ ਭੇਦਭਰੀ ਹਾਲਤ ਵਿਚ ਆਪਣੇ ਤਿੰਨ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ, ਜਿਸ ਦੇ ਚੱਲਦੇ 12 ਸਾਲਾ ਲੜਕੀ ਦੀ ਮੌਤ ਹੋ ਗਈ ਜਦਕਿ ਬਾਕੀਆਂ ਦੀ ਹਾਲਤ ...
ਲੁਧਿਆਣਾ, 1 ਦਸੰਬਰ (ਪੁਨੀਤ ਬਾਵਾ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਦੇ ਕਿਸਾਨ ਦਿੱਲੀ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਘੇਰ ਕੇ ਬੈਠੇ ਹਨ, ਜਿਸ ਕਰਕੇ ਬਹੁ ਗਿਣਤੀ ਯਾਤਰੀ ਪੰਜਾਬ ਤੋਂ ਦਿੱਲੀ ਜਾਣ ਲਈ ਹਵਾਈ ਜਹਾਜ਼ ...
ਐੱਸ. ਏ. ਐੱਸ. ਨਗਰ, 1 ਦਸੰਬਰ (ਨਰਿੰਦਰ ਸਿੰਘ ਝਾਂਮਪੁਰ)-ਬੁੱਢਾ ਦਲ ਦੇ 7ਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਅਤੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ 'ਚ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ (ਮੁਹਾਲੀ) ਵਿਖੇ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ...
ਮਾਨਸਾ, 1 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਮੰਗਾਂ ਨਾ ਮੰਨਣ ਕਰਕੇ 29 ਨਵੰਬਰ ਨੂੰ ਬਹਾਦਰਗੜ੍ਹ ਨੇੜੇ ਧਰਨੇ ਦੌਰਾਨ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਮੌਤ ਦੇ ਮੂੰਹ 'ਚ ਜਾ ਪਏ ਜਨਕ ਰਾਜ ਦਾ ਤੀਜੇ ਦਿਨ ਵੀ ਸਸਕਾਰ ਕਰਨ ਲਈ ...
ਲੁਧਿਆਣਾ, 1 ਦਸੰਬਰ (ਕਵਿਤਾ ਖੁੱਲਰ)-ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁੱਚਾ ਸਿੰਘ ਵਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ 29ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਗੁਰਦੁਆਰਾ ਗੁਰ ਗਿਆਨ ...
ਸੰਗਰੂਰ, 1 ਦਸੰਬਰ (ਧੀਰਜ ਪਸ਼ੌਰੀਆ)-ਪੰਜਾਬ ਤੋਂ ਸੈਂਕੜੇ ਅਧਿਆਪਕਾਂ ਦਾ ਕਾਫ਼ਲਾ 2 ਦਸੰਬਰ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਅਗਵਾਈ ਵਿਚ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਦਿੱਲੀ ਰਵਾਨਾ ਹੋਵੇਗਾ | ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ...
ਜਲੰਧਰ, 1 ਦਸੰਬਰ (ਸ਼ਿਵ ਸ਼ਰਮਾ)-ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਆਉਣ ਵਾਲੇ 15 ਦਿਨਾਂ ਤੱਕ ਮੁਫ਼ਤ ਅਨਾਜ ਦਿੱਤਾ ਜਾ ਸਕੇਗਾ | ਕੇਂਦਰ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਮਾਰਚ ਤੋਂ ਬਾਅਦ ਦੇਸ਼ ਦੇ 80 ਕਰੋੜ ਰਾਸ਼ਨ ਕਾਰਡ ਵਾਲੇ ...
ਅੰਮਿ੍ਤਸਰ, 1 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ਰੰਟੀਅਰ ਕੋਰ (ਐਫ. ਸੀ.) ਨੇ ਇਕ ਵਾਰ ਫਿਰ ਚਮਨ-ਸਪਿਨਬੋਲਡਕ (ਅਫ਼ਗਾਨਿਸਤਾਨ-ਪਾਕਿਸਤਾਨ) ਸਰਹੱਦ ਦੇ ਗੇਟ 'ਤੇ ਪਸ਼ਤੂਨ ਨਾਗਰਿਕਾਂ 'ਤੇ ਗੋਲੀਆਂ ਚਲਾਈਆਂ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਛੇ ਹੋਰ ...
ਚੰਡੀਗੜ੍ਹ, 1 ਦਸੰਬਰ (ਅਜੀਤ ਬਿਊਰੋ)-ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਪੱਤਰ ਜਾਰੀ ਕਰਕੇ ਸੂਬੇ ਦੀਆਂ ਮਿਊਾਸੀਪਲ ਕਾਰਪੋਰੇਸ਼ਨ, ਮਿਊਾਸੀਪਲ ਕੌਾਸਲ ਅਤੇ ਨਗਰ ਪੰਚਾਇਤਾਂ ਦੀ ਚੋਣਾਂ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਸੋਧ ਸਬੰਧੀ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ | ...
ਚੰਡੀਗੜ੍ਹ, 1 ਦਸੰਬਰ (ਵਿਕਰਮਜੀਤ ਸਿੰਘ ਮਾਨ)-ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 14 ਹੋਰ ਮੌਤਾਂ ਹੋ ਗਈਆਂ, ਉੱਥੇ 812 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ 630 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 14 ...
ਅੰਮਿ੍ਤਸਰ, 1 ਦਸੰਬਰ (ਸੁਰਿੰਦਰ ਕੋਛੜ)-ਭਗਤ ਸਿੰਘ ਮੈਮੋਰੀਅਲ ਫਾਊਾਡੇਸ਼ਨ ਪਾਕਿਸਤਾਨ ਦੇ ਉਦਮਾਂ ਸਦਕਾ ਪਾਕਿ ਸਰਕਾਰ ਵਲੋਂ ਲਾਹੌਰ ਦੀ ਮਾਲ ਰੋਡ 'ਤੇ ਟਾਊਨ ਹਾਲ ਦੇ ਸਾਹਮਣੇ ਨਾਸਿਰ ਬਾਗ਼ ਦੀ ਮੁੱਖ ਦੀਵਾਰ 'ਤੇ ਲਾਲਾ ਲਾਜਪਤ ਰਾਏ ਨਾਲ ਸਬੰਧਤ ਤਖ਼ਤੀ ਲਗਾਈ ਗਈ ਹੈ | ...
ਚੰਡੀਗੜ੍ਹ, 1 ਦਸੰਬਰ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ਼ਾਂਤੀਪੂਰਨ ਢੰਗ ਨਾਲ ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਫ਼ੇਲ੍ਹ ਹੋਣ ਦਾ ਠੀਕਰਾ ਭਾਰਤ ਸਰਕਾਰ 'ਤੇ ਭੰਨਿਆ ਤੇ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਕਿਸਾਨਾਂ ਦੇ ਅੰਦੋਲਨ ਨੂੰ ...
ਮੁੱਲਾਂਪੁਰ-ਦਾਖਾ, 1 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੰਦੋਲਨਕਾਰੀ ਕਿਸਾਨਾਂ ਵਲੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀ ਘੇਰਾਬੰਦੀ ਕਰਨ ਤੋਂ ਬਿਨਾਂ ਕਿਸਾਨਾਂ ਅਤੇ ਮਜਦੂਰਾਂ ਕੋਲ ਕੋਈ ਚਾਰਾ ਨਹੀਂ ਸੀ ਕਿਉਂਕਿ ਪ੍ਰਧਾਨ ...
ਅੰਮਿ੍ਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਕਿ ਉਨ੍ਹਾਂ ਦੀ ਸਰਕਾਰ ਦੇ ਇਰਾਦੇ ਗੰਗਾ ਵਾਂਗ ਪਵਿੱਤਰ ਹਨ, 'ਤੇ ਸਖ਼ਤ ਟਿੱਪਣੀ ਕਰਦਿਆਂ ਤੇ ਕਿਸਾਨ ਸੰਗਠਨਾਂ ਦੀ ਲੀਡਰਸ਼ਿਪ ਨੂੰ ਆਰ. ਐਸ. ਐਸ. ਤੇ ...
ਜਲੰਧਰ 1 ਦਸੰਬਰ (ਅਜੀਤ ਬਿਊਰੋ)-ਪੰਜਾਬ ਦੀ ਸਿਰਮੌਰ, ਜੁਝਾਰੂ ਅਤੇ ਜੇਤੂ ਇਤਿਹਾਸਕ ਕਿਸਾਨ ਸੰਘਰਸ਼ਾਂ ਦੀ ਵਾਰਸ ਕਿਸਾਨ ਜਥੇਬੰਦੀ, ਪੰਜਾਬ ਕਿਸਾਨ ਸਭਾ ਦੇ 22 ਸਾਲ ਜਨਰਲ ਸਕੱਤਰ ਰਹੇ ਅਤੇ ਸੀ.ਪੀ.ਆਈ. (ਐਮ) ਦੇ ਵਰਤਮਾਨ ਸੂਬਾ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ...
ਨਾਭਾ, 1 ਦਸੰਬਰ (ਅਮਨਦੀਪ ਸਿੰਘ ਲਵਲੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਮੰਤਰੀ ਸੂਬੇ ਪੰਜਾਬ ਦੇ ਲੋਕਾਂ ਨੂੰ ਝੂਠੀ ਬਿਆਨਬਾਜ਼ੀ ਕਰ ਮੂਰਖ ਬਣਾ ਰਹੇ ਨੇ ਜਦੋਂ ਕਿ ਉਨ੍ਹਾਂ ਵਲੋਂ ਚੋਣ ਮੈਨੀਫੈਸਟੋ ਸਮੇਂ ਕੀਤੇ ਵਾਅਦੇ ਵੀ ਹੁਣ ਤੱਕ ਪੂਰੇ ਨਹੀਂ ਕੀਤੇ ...
ਕਪੂਰਥਲਾ, 1 ਦਸੰਬਰ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਇਕ ਅਹਿਮ ਨੀਤੀਗਤ ਫ਼ੈਸਲਾ ਲੈਂਦਿਆਂ ਮੈਸਰਜ਼ ਰਾਈਟਸ ਲਿਮਟਿਡ ਨਾਲ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ, ਜਿਸ ਤਹਿਤ ਆਰ.ਸੀ.ਐਫ. ਨੂੰ ਪਹਿਲੀ ਵਾਰ ਸਾਮਾਨ ਸਪਲਾਈ ਕਰਨ ਵਾਲੀਆਂ ਫ਼ਰਮਾਂ ਦੀ ...
ਅੰਮਿ੍ਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-ਸਾਬਕਾ ਅਕਾਲੀ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਬੁਲਾਰੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ | ਪ੍ਰੋ: ਚੰਦੂਮਾਜਰਾ ਨੇ ਕਿਹਾ ...
ਅੰਮਿ੍ਤਸਰ, 1 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਧੀ ਆਸਿਫ਼ਾ ਵੀ ਰਾਜਨੀਤੀ 'ਚ ਦਾਖਲ ਹੋ ਗਈ ਹੈ | ਆਸਿਫ਼ਾ ਨੇ ਲੰਘੇ ਦਿਨ ਸੋਮਵਾਰ ਨੂੰ ਮੁਲਤਾਨ 'ਚ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ. ਡੀ. ਐਮ.) ਦੀ ਰੈਲੀ ਨੂੰ ...
ਧੂਰੀ, 1 ਦਸੰਬਰ (ਸੰਜੇ ਲਹਿਰੀ)-ਪ੍ਰਾਈਮ ਵੀਜ਼ਾ ਐਡਵਾਈਜ਼ਰ ਧੂਰੀ ਦੇ ਐਮ. ਡੀ. ਅੰਮਿ੍ਤਪਾਲ ਸਿੰਘ ਢੀਂਡਸਾ ਅਤੇ ਮਨਦੀਪ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਪ੍ਰਾਈਮ ਵੀਜ਼ਾ ਐਡਵਾਈਜ਼ਰ ਵਲੋਂ ਪਿੰਡ ਭੂਰਾ ਕੁੱਬਾ ਧਨੌਲਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਸੰਧੂ ਦੇ ...
ਫ਼ਿਰੋਜ਼ਪੁਰ- ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸਾਨ ਹਿੱਤਾਂ ਦੀ ਰਖਵਾਲੀ ਲਈ ਕਿਸਾਨਾਂ ਨੂੰ ਲਾਮਬੰਦ ਤੇ ਜਥੇਬੰਦ ਕਰਨ 'ਚ ਸੰਧੂ ਪਰਿਵਾਰ ਦੀ ਵੱਡੀ ਭੂਮਿਕਾ ਰਹੀ ਹੈ | ਜ਼ਿਲ੍ਹਾ ਫ਼ਿਰੋਜ਼ਪੁਰ ਦੇ ਇਸ ਉੱਘੇ ਸੰਧੂ ਪਰਿਵਾਰ ਦੇ ਮੁਖੀ ਅਤੇ ਸਮਾਜ ਸੇਵੀ ਨੱਥਾ ਸਿੰਘ ...
ਅੰਮਿ੍ਤਸਰ, 1 ਦਸੰਬਰ (ਸੁਰਿੰਦਰ ਕੋਛੜ)-ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮਾਂ ਦੌਰਾਨ ਦਿਆਲ ਸਿੰਘ ਰਿਸਰਚ ਐਾਡ ਕਲਚਰਲ ਫੋਰਮ ਲਾਹੌਰ ਵਲੋਂ ਪ੍ਰਕਾਸ਼ਿਤ ਪੰਜਾਬੀ ਤਿਮਾਹੀ ...
ਚੰਡੀਗੜ੍ਹ, 1 ਦਸੰਬਰ (ਬਿ੍ਜੇਂਦਰ ਗੌੜ)-ਮੋਹਾਲੀ ਦੇ ਪਿੰਡ ਸਿਉਂਕ ਵਿਚ ਵੱਡੇ ਪੱਧਰ 'ਤੇ ਕਥਿਤ ਤੌਰ 'ਤੇ ਹੋਏ ਜ਼ਮੀਨ ਦੇ ਘਪਲੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਦੀ ਜਾਂਚ ਵਿਚ ਬੀਤੇ 3 ਸਾਲਾਂ ਤੋਂ ਕੋਈ ਕਾਰਵਾਈ ਨਾ ਹੁੰਦੀ ਦੇਖ ਪਿੰਡ ਦੇ ਵਸਨੀਕ ਹਰਜੀਤ ਸਿੰਘ ਨੇ ...
ਜਲੰਧਰ, 1 ਦਸੰਬਰ (ਮੇਜਰ ਸਿੰਘ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰੀ ਮੰਤਰੀਆਂ ਵਲੋਂ ਬੁਲਾਈ ਮੀਟਿੰਗ ਵਿਚ ਨਾ ਜਾਣ ਦਾ ਫ਼ੈਸਲਾ ਕੀਤਾ ਹੈ ਤੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਗੱਲਬਾਤ ਲਈ ਸਿਰਫ਼ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਸੱਦਾ ਦੇਣਾ ਸੰਘਰਸ਼ 'ਚ ...
ਸ੍ਰੀ ਅਨੰਦਪੁਰ ਸਾਹਿਬ, 1 ਦਸੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ਼ੋ੍ਰਮਣੀ ਅਕਾਲੀ ਦਲ (ਬਾਦਲ) ਵਲੋਂ ਆਪਣਾ 100ਵਾਂ ਸਥਾਪਨਾ ਦਿਵਸ ਖ਼ਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ | ਇਸ ਮੌਕੇ 12 ਦਸੰਬਰ ਤੋਂ 14 ਦਸੰਬਰ ...
ਚੰਡੀਗੜ੍ਹ, 1 ਦਸੰਬਰ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਮ ਆਦਮੀ ਪਾਰਟੀ ਦੇ ਕਿਸਾਨੀ ਪ੍ਰਦਰਸ਼ਨ ਬਾਰੇ ਦੋਗਲੇਪਣ ਰਵੱਈਏ ਉਤੇ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਸੰਕਟ ਦੌਰਾਨ ਖ਼ਤਰਨਾਕ ਖੇਤੀ ਕਾਨੂੰਨਾਂ ਨੂੰ ਸ਼ਰਮਨਾਕ ਤਰੀਕੇ ਨਾਲ ...
ਮੁੰਬਈ, 1 ਦਸੰਬਰ (ਏਜੰਸੀ)-ਬਾਲੀਵੁੱਡ ਅਦਾਕਾਰਾ ਗੌਹਰ ਖ਼ਾਨ ਤੇ ਡਾਂਸਰ ਜ਼ੈਦ ਦਰਬਾਰ ਨੇ ਆਪਣੇ ਰਿਸ਼ਤੇ ਨੂੰ ਅਗਲੇ ਪੜਾਅ 'ਤੇ ਲਿਜਾਣ ਦਾ ਫੈਸਲਾ ਕੀਤਾ ਹੈ ਤੇ ਦੋਹਾਂ ਨੇ 25 ਦਸੰਬਰ ਆਪਣੇ ਵਿਆਹ ਦੀ ਤਰੀਕ ਦਾ ਐਲਾਨ ਕੀਤਾ ਹੈ | ਦੋਵਾਂ ਦੀ ਪਿਛਲੇ ਮਹੀਨੇ ਮੰਗਣੀ ਹੋਈ ਸੀ | ...
ਲੰਡਨ, 1 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇਥੋਂ ਦੀ ਇਕ ਅਦਾਲਤ ਨੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਮਾਮਲੇ 'ਚ ਮੁਲਜ਼ਮ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਹਿਰਾਸਤ ਮੰਗਲਵਾਰ ਨੂੰ 29 ਦਸੰਬਰ ਤਕ ਵਧਾ ਦਿੱਤੀ¢ ਅਦਾਲਤ ਨੇ ਨੀਰਵ ਮੋਦੀ ਦੀ ਸੁਪਰਦਗੀ ਸਬੰਧੀ ...
ਸ਼ਿਮਲਾ, 1 ਦਸੰਬਰ (ਪੀ. ਟੀ. ਆਈ.)-ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ | ਹਿਮਾਚਲ ਪ੍ਰਦੇਸ਼ ਦੇ ਸਿਹਤ ਸਕੱਤਰ ਅਮਿਤਾਬ ਅਵਸਥੀ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਕੁੱਲੂ ਜ਼ਿਲ੍ਹੇ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX