ਤਾਜਾ ਖ਼ਬਰਾਂ


ਪਟਿਆਲਾ ਵਿਚ ਪੁਲਿਸ ਰਾਹੀਂ ਮੁਨਿਆਦੀ ਕਰਵਾ ਕੇ ਦੁਕਾਨਾਂ ਬੰਦ ਕਰਵਾਉਣ ਦੀ ਕਵਾਇਦ ਆਰੰਭ
. . .  12 minutes ago
ਪਟਿਆਲਾ, 6 ਮਈ ( ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਵਿਚ ਜਿਸ ਤਰ੍ਹਾਂ ਵਪਾਰੀਆਂ ਵਲੋਂ ਲਾਮਬੰਦ ਹੋ ਕੇ ਸਰਕਾਰ ਦੁਆਰਾ ਤਾਲਾਬੰਦੀ ਦੀਆਂ ਨਿਰਧਾਰਿਤ ਸ਼ਰਤਾਂ ਦੇ ਉਲਟ ...
ਈ. ਜੀ. ਐਸ. ਵਲੰਟੀਅਰ ਦੀ ਕੋਰੋਨਾ ਨਾਲ ਮੌਤ, ਸਰਕਾਰ ਦੇਵੇ ਨੌਕਰੀ ਤੇ ਮੁਆਵਜ਼ਾ
. . .  1 minute ago
ਤਪਾ ਮੰਡੀ, 6 ਮਈ (ਵਿਜੇ ਸ਼ਰਮਾ, ਪ੍ਰਵੀਨ ਗਰਗ) - ਸੂਬੇ ਅੰਦਰ ਮਹਾਂਮਾਰੀ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ । ਜਿਸ ਤਹਿਤ ਸੂਬੇ ਅੰਦਰ ਹਰ ਰੋਜ਼ ਮੌਤਾਂ ਹੋ ਰਹੀਆ ਹਨ | ਇਸੇ ਦੇ ਚੱਲਦਿਆਂ ਸਰਕਾਰੀ ਪ੍ਰਾਇਮਰੀ ਸਕੂਲ ...
ਵਪਾਰੀ ਆਗੂ ਰਾਕੇਸ਼ ਗੁਪਤਾ ਦੇ ਖ਼ਿਲਾਫ਼ ਪੁਲਿਸ ਨੇ ਕੀਤਾ ਮਾਮਲਾ ਦਰਜ
. . .  57 minutes ago
ਪਟਿਆਲਾ, 6 ਮਈ ( ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਵਿਚ ਵਪਾਰੀਆਂ ਦੀ ਅਗਵਾਈ ਕਰ ਰਹੇ ਰਾਕੇਸ਼ ਗੁਪਤਾ ਦੇ ਉੱਪਰ ਪੁਲਸ ਪ੍ਰਸ਼ਾਸਨ ਵਲੋਂ ਮਾਮਲਾ ਦਰਜ ਕਰ ਲਿਆ ਗਿਆ...
ਸੂਬਾ ਸਰਕਾਰ ਦੀਆਂ ਪਾਬੰਦੀਆਂ ਦੇ ਉਲਟ ਪਟਿਆਲਾ ਵਿਚ ਦੁਕਾਨਦਾਰਾਂ ਨੇ ਵਪਾਰਕ ਸਥਾਨ ਖੋਲ੍ਹਣੇ ਸ਼ੁਰੂ ਕੀਤੇ
. . .  about 1 hour ago
ਪਟਿਆਲਾ , 6 ਮਈ (ਅਮਰਬੀਰ ਸਿੰਘ ਆਹਲੂਵਾਲੀਆ ) - ਕੋਰੋਨਾ ਦੀ ਰੋਕਥਾਮ ਲਈ ਲਗਾਏ ਗਏ ਲਾਕਡਾਊਨ ਦੀਆਂ ਸ਼ਰਤਾਂ ਤੋਂ ਨਾਖ਼ੁਸ਼ ਵਪਾਰੀਆਂ ਵਲੋਂ ਅੱਜ ਆਪਣੇ ਵਪਾਰਕ ਸਥਾਨ ਖੋਲ੍ਹਣ...
ਕਣਕ ਦੀ ਲਿਫ਼ਟਿੰਗ ਨਾ ਹੋਣ ਦਾ ਮਾਮਲਾ - ਮਜ਼ਦੂਰਾਂ ਨੇ ਧਰਨਾ ਲਗਾ ਕੇ ਸੂਬਾ ਸਰਕਾਰ ਅਤੇ ਸਬੰਧਿਤ ਖ਼ਰੀਦ ਏਜੰਸੀਆਂ ਵਿਰੁੱਧ ਕੀਤੀ ਨਾਅਰੇਬਾਜ਼ੀ
. . .  about 1 hour ago
ਤਪਾ ਮੰਡੀ, 6 ਮਈ (ਪ੍ਰਵੀਨ ਗਰਗ) - ਇਲਾਕੇ ਦੀ ਬਾਹਰਲੀ ਅਨਾਜ ਮੰਡੀ ਜੋ ਕਿ ਤਪਾ ਤਾਜੋ ਰੋਡ 'ਤੇ ਸਥਿਤ ਹੈ, ਵਿਖੇ ਲਿਫ਼ਟਿੰਗ ਨਾ ਹੋਣ ਦੇ ਰੋਸ ਵਜੋਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਧਰਨਾ ਲਗਾ ਦਿੱਤਾ...
ਕੋਰੋਨਾ ਦਾ ਕਹਿਰ - 24 ਘੰਟਿਆਂ ਵਿਚ 4,12,262 ਨਵੇਂ ਕੋਰੋਨਾ ਦੇ ਮਾਮਲੇ
. . .  about 1 hour ago
ਨਵੀਂ ਦਿੱਲੀ, 6 ਮਈ - ਭਾਰਤ ਵਿਚ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ ਹਨ | ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਭਾਰਤ...
ਪੰਜ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਤੇਲ ਦੇ ਰੇਟ ਫਿਰ ਵਧਣੇ ਹੋਏ ਸ਼ੁਰੂ
. . .  about 1 hour ago
ਖੋਸਾ ਦਲ ਸਿੰਘ (ਫ਼ਿਰੋਜ਼ਪੁਰ) , 6 ਮਈ (ਮਨਪ੍ਰੀਤ ਸਿੰਘ ਸੰਧੂ) - ਦੇਸ਼ ਦੇ ਪੰਜ ਰਾਜਾਂ ਵਿਚ ਚੋਣ ਨਤੀਜੇ ਆਉਂਦਿਆਂ ਹੀ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਣੇ ਸ਼ੁਰੂ ਹੋ ਗਏ ਹਨ। ਜਿਸ ਤੋਂ ਲਗਦਾ ਹੈ ਕਿ ਕੇਂਦਰ ਸਰਕਾਰ...
ਉੱਘੇ ਸਿਆਸਤਦਾਨ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਕਾਰਨ ਹੋਇਆ ਦਿਹਾਂਤ
. . .  about 3 hours ago
ਨਵੀਂ ਦਿੱਲੀ, 6 ਮਈ - ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਨ੍ਹਾਂ ਦੀ ਮੰਗਲਵਾਰ ਰਾਤ ਨੂੰ ਤਬੀਅਤ...
ਆਸਾਰਾਮ ਬਾਪੂ ਦੀ ਵਿਗੜੀ ਹਾਲਤ
. . .  about 3 hours ago
ਜੋਧਪੁਰ, 6 ਮਈ - ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿਚ ਬੰਦ ਜਬਰ ਜਨਾਹ ਦੇ ਦੋਸ਼ੀ ਆਸਾਰਾਮ ਬਾਪੂ ਨੂੰ ਆਈ.ਸੀ.ਯੂ. 'ਚ ਭਰਤੀ ਕੀਤਾ ਗਿਆ ਹੈ। ਆਸਾਰਾਮ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ...
ਕੋਰੋਨਾ ਨੇ ਲਈ ਨੌਜਵਾਨ ਦੀ ਜਾਨ
. . .  about 3 hours ago
ਲੌਂਗੋਵਾਲ, 6 ਮਈ (ਸ.ਸ.ਖੰਨਾ, ਵਿਨੋਦ) - ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਰੰਧਾਵਾ ਜੋ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਕਾਰਨ ਪਟਿਆਲਾ ਦੇ ਹਸਪਤਾਲ ਵਿਖੇ ਜੇਰੇ ਇਲਾਜ...
ਮੁੱਠਭੇੜ ਵਿਚ 3 ਅਲ ਬਦਰ ਦੇ ਅੱਤਵਾਦੀ ਢੇਰ, ਇਕ ਨੇ ਕੀਤਾ ਆਤਮ ਸਮਰਪਣ
. . .  about 4 hours ago
ਸ਼ੋਪੀਆਂ, 6 ਮਈ - ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ ਵਿਚ 3 ਅਲ ਬਦਰ ਦੇ ਅੱਤਵਾਦੀ ਮਾਰੇ ਗਏ ਹਨ। ਜਦਕਿ ਇਕ ਅੱਤਵਾਦੀ ਨੇ ਆਤਮ ਸਮਰਪਣ ਕੀਤਾ ਹੈ। ਇਹ ਮੁੱਠਭੇੜ ਵਿਚ ਦੱਖਣੀ ਕਸ਼ਮੀਰ ਸਥਿਤ ਸ਼ੋਪੀਆਂ ਜ਼ਿਲ੍ਹੇ ਦੇ ਕਾਨੀਗਾਮ ਇਲਾਕੇ...
ਅੱਜ ਦਾ ਵਿਚਾਰ
. . .  about 4 hours ago
ਸੰਯੁਕਤ ਕਿਸਾਨ ਮੋਰਚੇ ਵਲੋਂ ਫੈਸਲਾ : 8 ਮਈ ਨੂੰ ਸੂਬੇ ਭਰ 'ਚ ਕੋਰੋਨਾ ਦੇ ਨਾਂਅ ਹੇਠ ਲਾਈਆਂ ਪਾਬੰਦੀਆਂ ਦਾ ਖੁੱਲ੍ਹ ਕੇ ਕਰਨਗੇ ਵਿਰੋਧ
. . .  1 day ago
ਅੰਮ੍ਰਿਤਸਰ ,5 ਮਈ ( ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਸਿੰਘੂ-ਬਾਰਡਰ 'ਤੇ ਹੋਈ। ਇਸ ਮੀਟਿੰਗ ...
ਆਕਸੀਜਨ ਦੀ ਦੂਜੀ ਖੇਪ ਹੀਥਰੋ ਹਵਾਈ ਅੱਡੇ ਤੋਂ ਰਵਾਨਾ
. . .  1 day ago
ਨਵੀਂ ਦਿੱਲੀ, 5 ਮਈ - ਆਕਸੀਜਨ ਦੀ ਦੂਜੀ ਖੇਪ ਹੀਥਰੋ ਹਵਾਈ ਅੱਡੇ ਤੋਂ ਰਵਾਨਾ ਹੋਣ 'ਤੇ ਖ਼ਾਲਸਾ ਏਡ ਨੇ ਬ੍ਰਿਟਿਸ਼ ਏਅਰਵੇਜ਼ ਦਾ ਧੰਨਵਾਦ ਕੀਤਾ ਹੈ , ਕਿਉਂਕਿ ਉਨ੍ਹਾਂ ਨੇ ਕੋਈ ਕਿਰਾਇਆ ਨਹੀਂ ...
ਆਕਸੀਜਨ ਪਲਾਂਟ ਲਗਵਾਉਣ ’ਚ ਸਰਬਤ ਦਾ ਭਲਾ ਟਰਸਟ ਨੇ ਵਧਾਇਆ ਹੱਥ
. . .  1 day ago
ਪਟਿਆਲਾ , 5 ਮਈ {ਅਮਨਦੀਪ ਸਿੰਘ}- ਔਖ ਦੀ ਘੜੀ ’ਚ ਇਕ ਵਾਰ ਫਿਰ ਸਰਬਤਾ ਦਾ ਭਲਾ ਟਰਸਟ ਨੇ ਮਦਦ ਲਈ ਹੱਥ ਅੱਗੇ ਵਧਾਇਆ ਹੈ। ਟਰਸਟ ਨੇ ਪੰਜਾਬ ਸਰਕਾਰ ਨੂੰ ਨਵੇਂ ਆਕਸੀਜਨ ਪਲਾਂਟ ਲਗਾਊਣ ’ਚ ਆਪਣੇ ...
ਆਸਾਮ ਦੇ ਸੋਨੀਤਪੁਰ ਵਿਚ ਭੂਚਾਲ ਦੇ ਝਟਕੇ, ਤੀਬਰਤਾ 3.5
. . .  1 day ago
ਕੋਰੋਨਾ ਦੇ ਕਾਰਨ 3 ਲੋਕ ਸਭਾ ਅਤੇ 8 ਵਿਧਾਨ ਸਭਾ ਸੀਟਾਂ ਉੱਤੇ ਉਪ ਚੋਣਾਂ ਮੁਲਤਵੀ
. . .  1 day ago
ਨਵੀਂ ਦਿੱਲੀ, 5 ਮਈ - ਚੋਣ ਕਮਿਸ਼ਨ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦਾਦਰਾ ਅਤੇ ਨਗਰ ਹਵੇਲੀ, ਖੰਡਵਾ (ਮੱਧ ਪ੍ਰਦੇਸ਼) ਅਤੇ ਮੰਡੀ (ਹਿਮਾਚਲ ਪ੍ਰਦੇਸ਼) ਸੰਸਦੀ ਹਲਕਿਆਂ ਅਤੇ ਵੱਖ-ਵੱਖ ਰਾਜਾਂ ਦੀਆਂ 8 ਵਿਧਾਨ ਸਭਾ ...
ਸਿਹਤ ਮੰਤਰੀ ਸਤੇਂਦਰ ਜੈਨ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੋਰੋਨਾ ਕੇਅਰ ਸੈਂਟਰ ਦਾ ਦੌਰਾ
. . .  1 day ago
ਨਵੀਂ ਦਿੱਲੀ, 5 ਮਈ - ਦਿੱਲੀ ਦੇ ਸਿਹਤ ਮੰਤਰੀ ਸ੍ਰੀ ਸਤੇਂਦਰ ਜੈਨ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਬਣਾਏ ਕੋਰੋਨਾ ਕੇਅਰ ਸੈਂਟਰ ਦਾ ਦੌਰਾ ...
ਫਿਲਮ 'ਲੂਡੋ' ਅਤੇ 'ਜੱਗਾ ਜਾਸੂਸ' ਦੇ ਸੰਪਾਦਕ ਅਜੇ ਸ਼ਰਮਾ ਦੀ ਕੋਰੋਨਾ ਨਾਲ ਮੌਤ
. . .  1 day ago
ਨਵੀਂ ਦਿੱਲੀ, 5 ਮਈ - ਬਾਲੀਵੁੱਡ ਫਿਲਮਾਂ 'ਲੂਡੋ' ਅਤੇ 'ਜੱਗਾ ਜਾਸੂਸ' ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਫਿਲਮ ਸੰਪਾਦਕ ਅਜੇ ਸ਼ਰਮਾ ਦੀ ਨਵੀਂ ਦਿੱਲੀ ਦੇ ਇਕ ਸਰਕਾਰੀ ਹਸਪਤਾਲ 'ਚ ਕੋਰੋਨਾ ਨਾਲ ਮੌਤ ਹੋ ...
ਹਰਸਿਮਰਤ ਕੌਰ ਬਾਦਲ ਨੇ ਐਚ. ਐਮ. ਈ. ਐਲ. ਰਿਫਾਇਨਰੀ ਨਾਲ ਆਕਸੀਜਨ ਲਈ ਕੀਤਾ ਤਾਲਮੇਲ
. . .  1 day ago
ਬਠਿੰਡਾ , 5 ਮਈ - ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਐਲਾਨ ਕੀਤਾ ਕਿ ਐਚ. ਐਮ. ਈ. ਐਲ. ਰਿਫਾਇਨਰੀ ਏਮਜ਼ ਵਿਖੇ ਤਿਆਰ ਕੀਤੀ ਜਾ ਰਹੀ 100 ਬੈੱਡਾਂ ਦੀ ਕੋਰੋਨਾ ਸਹੂਲਤ ਦੇ ਨਾਲ ...
ਅੰਮ੍ਰਿਤਸਰ 'ਚ ਕੋਰੋਨਾ ਦੇ 932 ਨਵੇਂ ਮਾਮਲੇ ਆਏ ਸਾਹਮਣੇ, 18 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 5 ਮਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 932 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 35108 ਹੋ ...
ਕੋਰੋਨਾ ਨਾਲ ਗਈ 5 ਹੋਰ ਲੋਕਾਂ ਦੀ ਜਾਨ, ਆਏ 112 ਨਵੇਂ ਮਾਮਲੇ
. . .  1 day ago
ਮੋਗਾ , 5 ਮਈ (ਗੁਰਤੇਜ ਸਿੰਘ ਬੱਬੀ)- ਅੱਜ ਕੋਰੋਨਾ ਨਾਲ ਜ਼ਿਲ੍ਹੇ ’ਚੋਂ 5 ਹੋਰ ਲੋਕਾਂ ਦੀ ਜਾਨ ਚਲੀ ਗਈ । ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ 112 ਨਵੇਂ ਮਾਮਲੇ ਆਏ ਹਨ। ਮਰੀਜ਼ਾਂ ਦੀ ਕੁੱਲ ਗਿਣਤੀ 5945 ਹੋਣ ਦੇ ਨਾਲ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਧਮਾਕਾ, 9 ਹੋਰ ਮਰੀਜ਼ਾਂ ਦੀ ਮੌਤ, 268 ਨਵੇਂ ਪਾਜ਼ੀਟਿਵ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 5 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 9 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ 60 ਸਾਲਾ ...
ਆਈ.ਐਨ.ਐਸ. ਤਲਵਾੜ ਬਹਿਰੀਨ ਤੋਂ 54 ਟਨ ਆਕਸੀਜਨ ਦੀ ਪਹਿਲੀ ਖੇਪ ਲੈ ਭਾਰਤ ਪੁੱਜਾ
. . .  1 day ago
ਨਵੀਂ ਦਿੱਲੀ, 5 ਮਈ - ਕੋਰੋਨਾ ਵਾਇਰਸ ਦੇ ਕੇਸਾਂ ਵਿਚ ਵਾਧੇ ਕਾਰਨ ਜੀਵਨ ਬਚਾਉਣ ਵਾਲੀ ਗੈਸ ਦੀ ਵੱਡੀ ਮੰਗ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਭਾਰਤੀ ਜਲ ਸੈਨਾ ਨੇ ਆਪ੍ਰੇਸ਼ਨ ਸਮੁੰਦਰ ਸੇਤੂ -2 ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ, ਭਾਰਤੀ ...
ਕੋਰੋਨਾ ਦੀ ਦੂਜੀ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਉੱਚ ਅਧਿਕਾਰੀ ਨਾਨ - ਕੋਰ ਪੁਲਿਸਿੰਗ ਡਿਊਟੀ ਲਈ ਅਸਰਦਾਰ
. . .  1 day ago
ਚੰਡੀਗੜ੍ਹ , 5 ਮਈ - ਕੋਰੋਨਾ ਦੀ ਦੂਜੀ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਉੱਚ ਅਧਿਕਾਰੀ ਨਾਨ - ਕੋਰ ਪੁਲਿਸਿੰਗ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 18 ਮੱਘਰ ਸੰਮਤ 552
ਵਿਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਤਮ-ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫ੍ਰੈਂਕਲਿਨ ਰੂਜ਼ਵੈਲਟ

ਸਾਡੇ ਪਿੰਡ ਸਾਡੇ ਖੇਤ

ਪਤਝੜ ਫਲ ਬੂਟਿਆਂ ਲਈ ਅਹਿਮ ਦਸੰਬਰਜਨਵਰੀ ਦਾ ਮਹੀਨਾ

ਫਲਦਾਰ ਬੂੁਟਿਆਂ ਲਈ ਦਸੰਬਰਜਨਵਰੀ ਦੇ ਮਹੀਨਿਆਂ ਦਾ ਸਮਾਂ ਅਹਿਮ ਹੈ। ਪਤਝੜ ਮੌਸਮ ਦੇ ਫਲਾਂ ਦੇ ਬੂੁਟਿਆਂ ਨੂੰ ਖਾਦ ਪਾਉਣ ਲਈ ਦਸੰਬਰ ਦਾ ਮਹੀਨਾ ਸਹੀ ਸਮਾਂ ਹੈ। ਬਾਗ਼ਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਸਵਰਨ ਸਿੰਘ ਮਾਨ ਕਹਿੰਦੇ ਹਨ ਕਿ ਆੜੂ, ਨਾਖ, ਅਨਾਰ ਆਦਿ ਦੇ ...

ਪੂਰੀ ਖ਼ਬਰ »

ਕਣਕ ਦੀ ਫ਼ਸਲ ਪੀਲੀ ਪੈਣ 'ਤੇ ਕੀ ਕਰੀਏ?

ਕਣਕ ਦੀ ਕਾਸ਼ਤ ਦੌਰਾਨ ਫ਼ਸਲ ਦਾ ਪੀਲਾ ਪੈ ਜਾਣਾ ਕਿਸਾਨਾਂ ਲਈ ਵੱਡੀ ਸਮੱਸਿਆ ਲੈ ਕੇ ਸਾਹਮਣੇ ਆਉਂਦਾ ਹੈ, ਕਿਉਂਕਿ ਕਣਕ ਦੀ ਫ਼ਸਲ ਦੇ ਪੀਲੇਪਣ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ। ਸਹੀ ਸਮੇਂ 'ਤੇ ਇਸ ਸਮੱਸਿਆ ਦਾ ਸਹੀ ਇਲਾਜ ਨਾ ਹੋਣ ਕਰਕੇ ਖੇਤੀ ਖਰਚੇ ਤਾਂ ਵਧਦੇ ਹੀ ਹਨ, ਕਈ ...

ਪੂਰੀ ਖ਼ਬਰ »

ਆਲੂਆਂ ਦੇ ਪਿਛੇਤੇ ਝੁਲਸ ਰੋਗ ਦੀ ਰੋਕਥਾਮ ਲਈ ਜ਼ਰੂਰੀ ਨੁਕਤੇ

ਝੁਲਸ ਰੋਗ ਇਕ ਬਹੁਤ ਹੀ ਭਿਆਨਕ ਬਿਮਾਰੀ ਹੈ ਜੋ ਕਿ ਪੰਜਾਬ ਵਿਚ ਆਲੂਆਂ ਦੀ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ ਅਤੇ ਜੇਕਰ ਸਹੀ ਸਮੇਂ 'ਤੇ ਇਸ ਬਿਮਾਰੀ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਸ ਦੇ ਹੱਲੇ ਨਾਲ ਬਹੁਤ ਥੋੜੇ ਸਮੇਂ ਵਿਚ ਹੀ ਆਲੂਆਂ ਦੀ ਫ਼ਸਲ ਤਬਾਹ ਹੋ ਜਾਂਦੀ ਹੈ । ...

ਪੂਰੀ ਖ਼ਬਰ »

ਵਿਰਸਾ ਬੋਲ ਪਿਆ ਮੈਂ ਗੰਨਾ ਪੰਜਾਬ ਦਾ

ਮੈਂ ਗੰਨਾ ਪੰਜਾਬ ਦਾ, ਮੇਰਾ ਉੱਚਾ ਲੰਮਾ ਕੱਦ। ਮੈਂ ਨਾ ਕੁੜੱਤਣ ਜਾਣਦਾ, ਤੇ ਮਿੱਠਾ ਹੱਦੋਂ ਵੱਧ। ਮੈਨੂੰ ਟੋਟੇ ਕਰ ਕਰ ਬੀਜਦੇ, ਨਾ ਪਾਉਂਦਾ ਮੱਥੇ ਵੱਟ। ਮੇਰੀ ਯਾਰੀ ਨਾਲ ਕਿਸਾਨ ਦੇ, ਜਿਹਦੇ ਚਰਚੇ ਹੱਦੋਂ ਵੱਧ। ਮੇਰਾ ਸੱਤ ਫੁੱਟ ਕੱਦ ਹੈ ਹੋਂਵਦਾ, ਮੈਂ ਹੁੰਦਾ ਜਦੋਂ ...

ਪੂਰੀ ਖ਼ਬਰ »

ਭਾਨੀ ਮਾਰ ਹੁੰਦਾ ਹਰ ਪਿੰਡ ਵਿਚ ਬਈ

ਭਾਨੀ ਮਾਰ ਹੁੰਦਾ ਹਰ ਪਿੰਡ ਵਿਚ ਬਈ ਉਹਤੋਂ ਰਹੋ ਬਚ ਕੇ ਪਚਦੀ ਨੀ ਗੱਲ ਜਿਹਦੇ ਢਿੱਡ ਵਿਚ ਬਈ ਉਹਤੋਂ ਰਹੋ ਬਚ ਕੇ ਝੂਠੀ ਗੱਲ ਇਹੋ ਜੇ ਤਰੀਕੇ ਨਾਲ ਕਰਦਾ ਬਿਆਨ ਮਿੱਤਰੋ ਹੋਣ ਨਹੀਓਂ ਦਿੰਦਾ ਉਹ ਸ਼ੱਕ ਕਿਸੇ ਨੂੰ ਬੜਾ ਹੀ ਸ਼ੈਤਾਨ ਮਿੱਤਰੋ। ਆਪ ਬਣਦਾ ਏ ਸੱਚਾ ...

ਪੂਰੀ ਖ਼ਬਰ »

ਖੁੰਬਾਂ ਦੇ ਕੀੜੇ-ਮਕੌੜੇ, ਮਾਈਟ ਅਤੇੇ ਨਿਮਾਟੋਡ ਦੀ ਰੋਕਥਾਮ

ਘੱਟ ਸਮਾਂ ਲੈਣ ਵਾਲੀ ਫ਼ਸਲ ਹੋਣ ਕਾਰਨ ਅਤੇ ਕੀਟ-ਨਾਸ਼ਕਾਂ ਦੀ ਰਹਿੰਦ-ਖੂੰਹਦ ਕਾਰਨ ਇਨ੍ਹਾਂ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਹੈ ਕਿਉਕਿ ਇਲਾਜ ਨਾਲੋਂ ਪ੍ਰਹੇਜ਼ ਚੰਗਾ ਹੁੰਦਾ ਹੈ। ਖੁੰਬਾਂ ਵਿਚ ਕਈ ਤਰ੍ਹਾਂ ਦੇ ਕੀਟ ਜਿਵੇਂ ਕਿ ਮੱਖੀਆਂ, ਸਪਰਿੰਗ ਟੇਲ, ਭੂੰਡੀਆਂ, ਮਾਈਟ, ਅਤੇ ਨਿਮਾਟੋਡ ਨੁਕਸਾਨ ਕਰਦੇ ਹਨ।
ਖੁੰਬਾਂ ਦੀਆਂ ਮੱਖੀਆਂ: ਤਿੰਨ ਤਰ੍ਹਾਂ ਦੀਆਂ ਮੱਖੀਆਂ ਖੁੰਬਾਂ ਦਾ ਨੁੁਕਸਾਨ ਕਰਦੀਆਂ ਹਨ ਜਿਵੇਂ ਕਿ ਸਿਆਰਿਡ ਮੱਖੀ, ਫ਼ੋਰਿਡ ਮੱਖੀ ਅਤੇ ਸੈਸਿਡ ਮੱਖੀ । ਇਸ ਤੋਂ ਇਲਾਵਾ ਇਹ ਮਾਈਟ ਅਤੇ ਨਿਮਾਟੋਡ ਲਈ ਵਾਹਕ ਦਾ ਕੰਮ ਵੀ ਕਰਦੀਆਂ ਹਨ।
1) ਸਿਆਰਿਡ ਮੱਖੀ: ਇਹ ਖੁੰਬਾਂ ਦਾ ਸਭ ਤੋਂ ਵੱਧ ਨੁਕਸਾਨ ਕਰਦੀ ਹੈ। ਇਹ ਦੇਖਣ ਵਿਚ ਮੱਛਰ ਵਰਗੀ ਹੁੰਦੀ ਹੈ। ਇਹ ਗਲੇ-ਸੜੇ ਪੱਤਿਆਂ ਅਤੇ ਜੰਗਲੀ ਉਲੀਆਂ ਵਿਚ ਪਲਦੀ ਹੈ ਅਤੇ ਖੁੰਬਾਂ ਦੀ ਖੂਸ਼ਬੂ ਵੱਲ ਅਕਰਸ਼ਿਤ ਹੋ ਕੇ ਖੁੰਬ ਉਤਪਾਦਨ ਘਰਾਂ ਵਿਚ ਪਹੁੰਚ ਜਾਂਦੀਆਂ ਹਨ। ਇਸਦੇ ਲਾਰਵਾ ਸਫ਼ੈਦ ਅਤੇ ਬਿਨ੍ਹਾਂ ਪੈਰਾਂ ਵਾਲਾ ਹੁੰਦਾ ਹੈ ਜਿਸ ਨੂੰ ਕਿ ਮੈਗਟ ਕਿਹਾ ਜਾਂਦਾ ਹੈ। 1.8 ਮਿਲੀਮੀਟਰ ਆਕਾਰ ਦੇ ਇਸ ਮੈਗਟ ਦਾ ਸਿਰ ਕਾਲਾ ਹੁੰਦਾ ਹੈ। ਮੁਢਲੀ ਅਵਸਥਾ ਵਿਚ ਹਮਲਾ ਹੋਣ 'ਤੇ ਇਹ ਕੰਪੋਸਟ ਨੂੰ ਖਾਂਦੀ ਹੈ, ਜੋ ਪੀ. ਐਚ. ਨੂੰ ਵਧਾ ਕੇ ਸਪਾਨ ਦੇ ਵਾਧੇ ਨੂੰ ਰੋਕਦੀ ਹੈ, ਜਿਸ ਨਾਲ ਉਤਪਾਦਨ ਘਟ ਜਾਂਦਾ ਹੈ।
2) ਫ਼ੋਰਿਡ ਮੱਖੀ: ਇਸ ਮੱਖੀ ਦਾ ਆਕਾਰ ਲਗਭਗ 2-3 ਮਿਮੀ ਹੁੰਦਾ ਹੈ ਅਤੇ ਇਸ ਦੀ ਪਿੱਠ 'ਤੇ ਇਕ ਕੁੱਬ ਹੁੰਦਾ ਹੈ। ਇਸ ਦਾ ਲਾਰਵਾ ਸਫ਼ੈਦ ਅਤੇ ਬਾਲਗ ਭੂਰੇ-ਕਾਲੇ ਰੰਗ ਦਾ ਹੁੰਦਾ ਹੈ। ਸਿਆਰਿਡ ਵਾਂਗ ਇਸ ਦੇ ਲਾਰਵੇ ਦੇ ਵੀ ਪੈਰ ਨਹੀਂ ਹੁੰਦੇ। ਬਾਲਗਾਂ ਦਾ ਸਿਰ ਨੁਕੀਲਾ ਹੁੰਦਾ ਹੈ। ਇਹ ਮੱਖੀਆਂ ਤੇਜ਼ ਰਫ਼ਤਾਰ ਨਾਲ ਇੱਧਰ-ਉਧਰ ਦੌੜਦੀਆਂ ਹਨ। ਮਾਦਾ ਮੱਖੀਆਂ ਵਧ ਰਹੀਆਂ ਖੁੰਬਾਂ ਦੀ ਸਤਹਿ ਉਤੇ ਅੰਦੇ ਦਿੰਦੀਆਂ ਹਨ ਜਿਨ੍ਹਾਂ ਵਿਚੋਂ ਲਾਰਵੇ ਨਿਕਲਕੇ ਖੁੰਬਾਂ ਦੀਆਂ ਡੰਡੀਆਂ ਵਿਚ ਮੋਰੀਆਂ ਕਰ ਦਿੰਦੇ ਹਨ। ਬਾਲਗ ਮੱਖੀਆਂ ਵਧ ਰਹੇ ਸਪਾਨ ਦੀ ਮਹਿਕ ਤੋਂ ਆਕਰਸ਼ਿਤ ਹੋ ਕੇ ਉਤਪਾਦਨ ਘਰਾਂ ਵਿਚ ਪਹੁੰਚ ਜਾਂਦੀਆਂ ਹਨ। ਇਕ ਮਾਦਾ ਫ਼ੋਰਿਡ ਲਗਭਗ 50 ਅੰਡੇ ਦਿੰਦੀ ਹੈ।
3) ਸੈਸਿਡ ਮੱਖੀ: ਇਸ ਮੱਖੀ ਦੇ ਬਾਲਗ ਬਹੁਤ ਘੱਟ ਦੇਖਣ ਵਿਚ ਆਉਂਦੇ ਹਨ। ਇਨ੍ਹਾਂ ਨੂੰ ਇਨ੍ਹਾਂ ਦੇ ਛੋਟੇ ਲਾਰਵਿਆਂ ਦੀ ਮਦਦ ਨਾਲ ਪਛਾਣਿਆ ਜਾ ਸਕਦਾ ਹੈ ਜੋ ਕਿ ਸਫ਼ੈਦ ਜਾਂ ਨਾਰੰਗੀ ਹੁੰਦੇ ਹਨ। ਇਨ੍ਹਾਂ ਦਾ ਸਿਰ ਸਪੱਸ਼ਟ ਤੌਰ 'ਤੇ ਦਿਖਾਈ ਨਹੀਂ ਦਿੰਦਾ ਅਤੇ ਉਸ ਦੀ ਜਗ੍ਹਾ ਦੋ ਕਾਲੇ ਬਿੰਦੂ ਦਿਖਾਈ ਦਿੰਦੇ ਹਨ। ਇਹ ਖੁੰਬਾਂ ਦੇ ਗਿਲ ਅਤੇ ਸਟਾਈਪ ਦੇ ਜੋੜ ਨੂੰ ਖਾਂਦੇ ਹਨ। ਇਸ ਦੀ ਪ੍ਰਜਣਨ ਸਮਰੱਥਾ ਜ਼ਿਆਦਾ ਹੋਣ ਕਰਕੇ ਇਹ ਖੁੰਬਾਂ ਦੇ ਝਾੜ 'ਤੇ ਮਾੜਾ ਅਸਰ ਪਾਉਂਦੀਆਂ ਹਨ। ਇਨ੍ਹਾਂ ਲਾਰਵਿਆਂ ਦੀ ਮੌਜੂਦਗੀ ਅਤੇ ਇਨ੍ਹਾਂ ਕਰਕੇ ਹੋਈ ਜੀਵਾਣੂਆਂ ਦੀ ਲਾਗ ਕਾਰਨ ਖੁੰਬਾਂ ਉਤੇ ਪਾਣੀ-ਭਿੱਜੇ ਦਾਗ ਪੈ ਜਾਂਦੇ ਹਨ ਜਿਸ ਕਾਰਨ ਖੁੰਬਾਂ ਬੇਰੰਗ ਹੋ ਜਾਂਦੀਆਂ ਹਨ।
ਬਚਾਅ ਅਤੇ ਰੋਕਥਾਮ
ੳ) ਸਾਫ਼-ਸਫ਼ਾਈ: ਸ਼ਾਫ਼ ਸਫ਼ਾਈ ਖੁੰਬ ਉਤਪਾਦਨ ਦਾ ਮਹੱਤਵਪੂਰਨ ਹਿੱਸਾ ਹੈ, ਜੋ ਕਿ ਕੰਪੋਸਟ ਬਣਾਉਣ ਵੇਲੇ ਹੀ ਸ਼ੁਰੂ ਹੋ ਜਾਂਦੀ ਹੈ। ਉਤਪਾਦਨ ਘਰਾਂ ਨੇੜੇ ਵਰਤੀ ਹੋਈ ਕੰਪੋਸਟ ਦਾ ਢੇਰ ਨਾ ਲੱਗਾ ਹੋਵੇ। ਨਵੀਂ ਕੰਪੋਸਟ ਬਣਾਉਣ ਵਾਲੀ ਥਾਂ 'ਤੇ 24 ਘੰਟੇ ਪਹਿਲਾਂ 2% ਫਾਰਮਲੀਨ ਦਾ ਛਿੜਕਾਅ ਕਰਨਾ ਚਾਹੀਦਾ ਹੈ। ਪਾਸਚੁਰਾਈਜੇਸ਼ਨ ਵੀ ਕੀੜੇ-ਮਕੌੜਿਆਂ ਦੀਆਂ ਸਾਰੀਆਂ ਅਵਸਥਾਵਾਂ ਨੂੰ ਖਤਮ ਕਰ ਸਕਦੀ ਹੈ।
ਅ) ਦਰਵਾਜ਼ੇ ਅਤੇ ਖਿੜਕੀਆਂ 'ਤੇ ਜਾਲੀ ਲਗਾਉਣਾ: ਮੱਖੀਆਂ ਦਾ ਆਕਾਰ ਛੋਟਾ ਹੋਣ ਕਾਰਨ ਇਹ ਉਤਪਾਦਨ ਘਰਾਂ ਵਿਚ ਪ੍ਰਵੇਸ਼ ਕਰ ਜਾਂਦੀਆਂ ਹਨ। ਇਸ ਲਈ ਦਰਵਾਜ਼ਿਆਂ, ਖਿੜਕੀਆਂ ਅਤੇ ਰੌਸ਼ਨਦਾਨਾਂ 'ਤੇ 34-40 ਮੈਸ਼ ਦੀ ਜਾਲੀ ਲਗਾਉਣੀ ਚਾਹਦਿੀ ਹੈ।
ੲ) ਜ਼ਹਿਰੀਲੀ ਖੁਰਾਕ ਦੀ ਵਰਤੋ: ਬੇਗੋਨ (ਭੳੇਗੋਨ) ਅਤੇ ਖੰਡ ਦੇ ਘੋਲ ਨੂੰ 1:10 ਅਨੁਪਾਤ ਵਿਚ ਰਲਾਓ ਅਤੇ ਉਤਪਾਦਨ ਘਰਾਂ ਵਿਚ ਰੱਖੋ। ਬਾਲਗ ਮੱਖੀਆਂ ਇਸ ਘੋਲ ਵੱਲ ਆਕਰਸ਼ਿਤ ਹੁੰਦੀਆਂ ਹਨ ਅਤੇ ਇਸ ਨੂੰ ਪੀ ਕੇ ਮਰ ਜਾਂਦੀਆਂ ਹਨ।
ਸ) ਚਿਪਚਿਪੇ ਟਰੈਪ ਦੀ ਵਰਤੋ: ਪੀਲੇ ਰੰਗ ਦਾ 15 ਵਾਟ ਦਾ ਬਲਬ ਲਗਾਕੇ ਉਸਦੇ ਹੇਠ ਪਾਲੀਥੀਨ ਦੀ ਸ਼ੀਟ ਸਰੋਂ ਦਾ ਤੇਲ ਚੋਪੜ ਕੇ ਲਗਾਓ। ਮੱਖੀਆਂ ਬਲਬ ਦੀ ਲੋਅ ਵੱਲ ਆਕਰਸ਼ਿਤ ਹੁੰਦੀਆਂ ਹਨ ਅਤੇ ਸ਼ੀਟ 'ਤੇ ਚਿਪਕ ਜਾਂਦੀਆਂ ਹਨ।
ਹ) ਖਾਲੀ ਉਤਪਾਦਨ ਘਰਾਂ ਦਾ ਤਾਪਮਾਨ ਵਧਾ ਕੇ: 2-3 ਘੰਟਿਆਂ ਲਈ ਤਾਪਮਾਨ 70 ਸੈਲਸੀਅਸ ਰੱਖਕੇ ਚੀ ਕੀੜੇ-ਮਕੌੜਿਆਂ ਤੋਂ ਨਿਜਾਤ ਪਾਈ ਜਾ ਸਕਦੀ ਹੈ।
ਕ) ਕੀਟਨਾਸ਼ਕਾਂ ਦੀ ਵਰਤੋ: ਸੁਰੰਗੀ ਕੀਟਾਂ ਦੀ ਰੋਕਥਾਮ ਲਈ ਬੈਡਾਂ ਉਤੇ ਸੌ ਲਿਟਰ ਪਾਣੀ ਵਿਚ ਪੰਜ ਮਿਲੀਲੀਟਰ ਮੈਲਾਥਿਆਨ ਪਾ ਕੇ ਇਸ ਨੂੰ ਦੋ ਪੂਰਾਂ ਵਿਚ ਛਿੜਕੋ ਅਤੇ ਛਿੜਕਾਅ ਤੋਂ ਲਗਭਗ ਪੰਜ ਦਿਨਾਂ ਤਕ ਖੁੰਬਾਂ ਦੀ ਵਰਤੋਂ ਨਾ ਕਰੋ।
ਖ) ਸਪੈਂਟ ਕੰਪੋਸਟ ਨੂੰ ਸਹੀ ਟਿਕਾਣੇ ਲਗਾ ਕੇ: ਸਪੈਂਟ ਕੰਪੋਸਟ ਅਤੇ ਕੇਸਿਮਗ ਵਿਚ ਵੀ ਕੀੜੇ-ਮਕੌੜੇ ਪਲ ਸਕਦੇ ਹਨ। ਇਸ ਲਈ ਇਸ ਨੂੰ ਜ਼ਮੀਨ ਵਿਚ ਗਹਿਰਾ ਨੱਪ ਦੇਣਾ ਚਾਹੀਦਾ ਹੈ।
ਖੁੰਬਾਂ ਦੀ ਮਾਈਟ: ਇਹ ਇਕ ਸੂਖਮਜੀਵ ਹੈ ਜਿਸ ਦੀਆਂ ਕਈ ਪ੍ਰਜਾਤੀਆਂ ਖੁੰਬਾਂ ਦਾ ਨੁਕਸਾਨ ਕਰਦੀਆਂ ਹਨ। ਕੰਪੋਸਟ ਅਤੇ ਕੇਸਿੰਗ ਮਿਸ਼ਰਣ ਤਿਆਰ ਕਰਨ ਵਾਲਾ ਕੱਚਾ ਮਾਲ ਇਨ੍ਹਾਂ ਦਾ ਮੁੱਖ ਸੋਮਾ ਹੈ। ਮਾਈਟ ਖੁੰਬਾਂ ਦੇ ਜਾਲ ਨੂੰ ਖਾਂਦੀ ਹੈ। ਇਹ ਖੁੰਬਾਂ ਦੀਆਂ ਡੰਡੀਆਂ ਅਤੇ ਟੋਪੀਆਂ 'ਤੇ ਨਿਸ਼ਾਨ ਅਤੇ ਮੋਰੀਆਂ ਕਰ ਦਿੰਦੀ ਹੈ। ਕਈ ਵਾਰ ਇਹ ਖੁੰਬਾਂ ਦੀਆਂ ਜੜ੍ਹਾਂ ਨੂੰ ਵੀ ਖਾਣਾ ਸ਼ੁਰੂ ਕਰ ਦਿੰਦੀ ਹੇ ਜਿਸ ਕਰਕੇ ਤਣੇ ਦਾ ਹੇਠਲਾ ਹਿੱਸਾ ਹਲਕਾ ਲਾਲ ਜਾਂ ਭੂਰਾ ਹੋ ਜਾਂਦਾ ਹੈ।
ਰੋਕਥਾਮ: ਕੰਪੋਸਟ ਅਤੇ ਕੇਸਿੰਗ ਮਿਸ਼ਰਣ ਦੀ ਪਾਸਚੁਰਾਈਜੇਸ਼ਨ ਠੀਕ ਢੰਗ ਨਾਲ ਕਰਨੀ ਚਾਹੀਦੀ ਹੈ। ਖਾਲੀ ਉਤਪਾਦਨ ਘਰ ਵਿਚ 250-300 ਗ੍ਰਾਮ/ 1000 ਘਣ ਫੁੱਟ ਗੰਧਕ ਦੀ ਧੂਣੀ ਦੇਕੇ 2-3 ਘੰਟਿਆਂ ਲਈ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿਓ। ਸਪੈਂਟ ਕੰਪੋਸਟ ਨੂੰ ਜ਼ਮੀਨ ਵਿਚ ਡੂੰਘਾ ਦੱਬੋ।
ਖੁੰਬਾਂ ਦੇ ਨਿਮਾਟੋਡ: ਇਹ ਸੂਖਮਜੀਵ ਫ਼ਸਲ ਦੇ ਕਿਸੇ ਵੀ ਪੱਧਰ 'ਤੇ ਹਮਲਾ ਕਰ ਸਕਦੇ ਹਨ। ਇਹ ਖੁੰਬਾਂ ਦੇ ਜਾਲੇ ਨੂੰ ਖਾਂਦੇ ਹਨ। ਇਹ ਖੁੰਬਾਂ ਦਾ ਮੁੱਖ ਦੁਸ਼ਮਣ ਹੈ ਅਤੇ ਪੂਰੀ ਫ਼ਸਲ ਤਬਾਹ ਕਰ ਸਕਦਾ ਹੈ। ਇਨ੍ਹਾਂ ਦਾ ਮੁੱਖ ਸੋਮਾ ਅਣ-ਪਾਸਚੁਰਾਈਜ਼ਡ ਕੰਪੋਸਟ ਅਤੇ ਕੇਸਿੰਗ ਮਿਸ਼ਰਣ ਹੈ। ਇਸ ਤੋਂ ਇਲਾਵਾ ਇਹ ਖੁੰਬਾਂ ਦੀਆਂ ਮੱਖੀਆਂ ਅਤੇ ਸੰਦਾਂ ਨਾਲ ਵੀ ਫ਼ੈਲ ਸਕਦੇ ਹਨ। ਇਸ ਦਾ ਹਮਲਾ ਹੋਣ ਦੀ ਸੂਰਤ ਵਿਚ ਜਾਲਾ ਵਿਰਲਾ ਹੁੰਦਾ ਹੈ ਅਤੇ ਇਕਸਾਰ ਨਹੀਂ ਫ਼ੈਲਦਾ। ਇਸ ਦੀ ਮੌਜੂਦਗੀ ਵਾਲੀ ਜਗ੍ਹਾ ਕੰਪੋਸਟ ਥੱਲੇ ਧਸ ਜਾਂਦੀ ਹੈ। ਇਸ ਕਾਰਨ ਖੁੰਬਾਂ ਦੀ ਫ਼ੋਟ ਭੂਰੀ ਹੋ ਜਾਂਦੀ ਹੈ ਅਤੇ ਉਤਪਾਦਨ ਵੀ ਘਟ ਜਾਂਦਾ ਹੈ।
ਰੋਕਥਾਮ: ਸਾਫ਼-ਸਫ਼ਾਈ ਦਾ ਧਿਆਨ ਰੱਖੋ। ਕੰਪੋਸਟ ਬਣਾਉਣ ਲਈ ਵਰਤੇ ਜਾਣ ਵਾਲੇ ਫ਼ਰਸ਼ ਅਤੇ ਸੰਦਾਂ ਨੂੰ ਕ੍ਰਮਵਾਰ 2 ਅਤੇ 4% ਫਾਰਮਲੀਨ ਦੇ ਘੋਲ ਨਾਲ ਧੋ ਲਵੋ। ਕੰਪੋਸਟ ਅਤੇ ਕੇਸਿੰਗ ਮਿਸ਼ਰਣ ਦਾ ਸਹੀ ਢੰਗ ਨਾਲ ਪਾਸਚੁਰਾਈਜੇਸ਼ਨ ਕਰੋ। ਖੁੰਬਾਂ ਦੀਆਂ ਮੱਖੀਆਂ ਨੂੰ ਕਾਬੂ ਕਰੋ। ਵਰਤੀ ਹੋਈ ਕੰਪੋਸਟ ਨੂੰ ਜ਼ਮੀਨ ਵਿਚ ਡੂੰਘਾ ਦੱਬੋ। ਜੁੱਤੀਆਂ ਸਾਫ਼ ਕਰਕੇ ਹੀ ਉਤਪਾਦਨ ਘਰਾਂ ਵਿਚ ਜਾਣਾ ਚਾਹੀਦਾ ਹੈ। ਸਿੰਚਾਈ ਵਾਲਾ ਪਾਣੀ ਸਾਫ਼-ਸੁਥਰਾ ਹੋਣਾ ਚਾਹੀਦਾ ਹੈ। ਕੰਪੋਸਟ ਵਿਚ ਡੇਢ ਸੌ ਗ੍ਰਾਮ 'ਤੇ ਕੇਸਿੰਗ ਮਿਟੀ ਵਿਚ 120 ਗ੍ਰਾਮ ਫੂਰਾਡੇਨ (ਪ੍ਰਤੀ 300 ਕਿੱਲੋ) ਇਹਤਿਆਤ ਦੇ ਤੌਰ 'ਤੇ ਪਾ ਲੈਣੀ ਚਾਹੀਦੀ ਹੈ।

-ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ
ਮੋਬਾਈਲ : 94183-17248,

ਖ਼ਬਰ ਸ਼ੇਅਰ ਕਰੋ

 

ਕਲੌਂਜੀ ਜਾਂ ਕਾਲੀ ਜੀਰੀ

ਅੱਜ ਅਸੀਂ ਕਲੌਂਜੀ ਦੀ ਗੱਲ ਕਰਾਂਗੇ, ਪਰ ਨਾਲ ਹੀ ਮੈਂ ਸਭ ਨੂੰ ਇਹ ਵੀ ਦੱਸ ਦੇਵਾਂ ਕਿ ਮੇਰਾ ਇਹ ਲੇਖ ਲਿਖਣ ਦਾ ਇਹ ਮੰਤਵ ਹੈ ਕਿ ਸਾਨੂੰ ਆਪਣੇ ਘਰਾਂ ਵਿਚ ਤੇ ਆਲੇ ਦੁਆਲੇ ਦਿੱਤੀਆਂ ਕੁਦਰਤੀ ਨਿਆਮਤਾਂ ਜੋ ਕਿ ਰੁੱਖਾਂ ਦੇ ਰੂਪ ਵਿਚ ਹਨ ਬਾਰੇ ਪਤਾ ਹੋਵੇ, ਜੇਕਰ ਕਿਸੇ ਵੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX