ਤਾਜਾ ਖ਼ਬਰਾਂ


ਫਗਵਾੜਾ ਤੋਂ ਬਾਅਦ ਹਰੀਕੇ ਪੱਤਣ ਵਿਖੇ ਪੰਜਾਬ ਪੁਲਿਸ ਦੇ ਥਾਣੇਦਾਰ ਦਾ ਕਾਰਨਾਮਾ
. . .  0 minutes ago
ਹਰੀਕੇ ਪੱਤਣ, 6 ਮਈ (ਸੰਜੀਵ ਕੁੰਦਰਾ ) - ਬੀਤੇ ਕੱਲ੍ਹ ਫਗਵਾੜਾ ਵਿਖੇ ਐੱਸ.ਐੱਚ.ਓ. ਵਲੋਂ ਰੇਹੜੀ ਫੜ੍ਹੀ ਵਾਲੇ ਦੀ ਸਬਜ਼ੀ ਨੂੰ ਲੱਤ ਮਾਰ ਕੇ ਸੁੱਟਣ ਦਾ ਮਾਮਲਾ ਅਜੇ ਸੁਰਖ਼ੀਆਂ ਵਿਚ ਹੀ...
ਪਟਿਆਲਾ ਵਿਚ ਪੁਲਿਸ ਰਾਹੀਂ ਮੁਨਿਆਦੀ ਕਰਵਾ ਕੇ ਦੁਕਾਨਾਂ ਬੰਦ ਕਰਵਾਉਣ ਦੀ ਕਵਾਇਦ ਆਰੰਭ
. . .  1 minute ago
ਪਟਿਆਲਾ, 6 ਮਈ ( ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਵਿਚ ਜਿਸ ਤਰ੍ਹਾਂ ਵਪਾਰੀਆਂ ਵਲੋਂ ਲਾਮਬੰਦ ਹੋ ਕੇ ਸਰਕਾਰ ਦੁਆਰਾ ਤਾਲਾਬੰਦੀ ਦੀਆਂ ਨਿਰਧਾਰਿਤ ਸ਼ਰਤਾਂ ਦੇ ਉਲਟ ...
ਈ. ਜੀ. ਐਸ. ਵਲੰਟੀਅਰ ਦੀ ਕੋਰੋਨਾ ਨਾਲ ਮੌਤ, ਸਰਕਾਰ ਦੇਵੇ ਨੌਕਰੀ ਤੇ ਮੁਆਵਜ਼ਾ
. . .  50 minutes ago
ਤਪਾ ਮੰਡੀ, 6 ਮਈ (ਵਿਜੇ ਸ਼ਰਮਾ, ਪ੍ਰਵੀਨ ਗਰਗ) - ਸੂਬੇ ਅੰਦਰ ਮਹਾਂਮਾਰੀ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ । ਜਿਸ ਤਹਿਤ ਸੂਬੇ ਅੰਦਰ ਹਰ ਰੋਜ਼ ਮੌਤਾਂ ਹੋ ਰਹੀਆ ਹਨ | ਇਸੇ ਦੇ ਚੱਲਦਿਆਂ ਸਰਕਾਰੀ ਪ੍ਰਾਇਮਰੀ ਸਕੂਲ ...
ਵਪਾਰੀ ਆਗੂ ਰਾਕੇਸ਼ ਗੁਪਤਾ ਦੇ ਖ਼ਿਲਾਫ਼ ਪੁਲਿਸ ਨੇ ਕੀਤਾ ਮਾਮਲਾ ਦਰਜ
. . .  about 1 hour ago
ਪਟਿਆਲਾ, 6 ਮਈ ( ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਵਿਚ ਵਪਾਰੀਆਂ ਦੀ ਅਗਵਾਈ ਕਰ ਰਹੇ ਰਾਕੇਸ਼ ਗੁਪਤਾ ਦੇ ਉੱਪਰ ਪੁਲਸ ਪ੍ਰਸ਼ਾਸਨ ਵਲੋਂ ਮਾਮਲਾ ਦਰਜ ਕਰ ਲਿਆ ਗਿਆ...
ਸੂਬਾ ਸਰਕਾਰ ਦੀਆਂ ਪਾਬੰਦੀਆਂ ਦੇ ਉਲਟ ਪਟਿਆਲਾ ਵਿਚ ਦੁਕਾਨਦਾਰਾਂ ਨੇ ਵਪਾਰਕ ਸਥਾਨ ਖੋਲ੍ਹਣੇ ਸ਼ੁਰੂ ਕੀਤੇ
. . .  about 1 hour ago
ਪਟਿਆਲਾ , 6 ਮਈ (ਅਮਰਬੀਰ ਸਿੰਘ ਆਹਲੂਵਾਲੀਆ ) - ਕੋਰੋਨਾ ਦੀ ਰੋਕਥਾਮ ਲਈ ਲਗਾਏ ਗਏ ਲਾਕਡਾਊਨ ਦੀਆਂ ਸ਼ਰਤਾਂ ਤੋਂ ਨਾਖ਼ੁਸ਼ ਵਪਾਰੀਆਂ ਵਲੋਂ ਅੱਜ ਆਪਣੇ ਵਪਾਰਕ ਸਥਾਨ ਖੋਲ੍ਹਣ...
ਕਣਕ ਦੀ ਲਿਫ਼ਟਿੰਗ ਨਾ ਹੋਣ ਦਾ ਮਾਮਲਾ - ਮਜ਼ਦੂਰਾਂ ਨੇ ਧਰਨਾ ਲਗਾ ਕੇ ਸੂਬਾ ਸਰਕਾਰ ਅਤੇ ਸਬੰਧਿਤ ਖ਼ਰੀਦ ਏਜੰਸੀਆਂ ਵਿਰੁੱਧ ਕੀਤੀ ਨਾਅਰੇਬਾਜ਼ੀ
. . .  about 2 hours ago
ਤਪਾ ਮੰਡੀ, 6 ਮਈ (ਪ੍ਰਵੀਨ ਗਰਗ) - ਇਲਾਕੇ ਦੀ ਬਾਹਰਲੀ ਅਨਾਜ ਮੰਡੀ ਜੋ ਕਿ ਤਪਾ ਤਾਜੋ ਰੋਡ 'ਤੇ ਸਥਿਤ ਹੈ, ਵਿਖੇ ਲਿਫ਼ਟਿੰਗ ਨਾ ਹੋਣ ਦੇ ਰੋਸ ਵਜੋਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਧਰਨਾ ਲਗਾ ਦਿੱਤਾ...
ਕੋਰੋਨਾ ਦਾ ਕਹਿਰ - 24 ਘੰਟਿਆਂ ਵਿਚ 4,12,262 ਨਵੇਂ ਕੋਰੋਨਾ ਦੇ ਮਾਮਲੇ
. . .  about 2 hours ago
ਨਵੀਂ ਦਿੱਲੀ, 6 ਮਈ - ਭਾਰਤ ਵਿਚ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ ਹਨ | ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਭਾਰਤ...
ਪੰਜ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਤੇਲ ਦੇ ਰੇਟ ਫਿਰ ਵਧਣੇ ਹੋਏ ਸ਼ੁਰੂ
. . .  about 2 hours ago
ਖੋਸਾ ਦਲ ਸਿੰਘ (ਫ਼ਿਰੋਜ਼ਪੁਰ) , 6 ਮਈ (ਮਨਪ੍ਰੀਤ ਸਿੰਘ ਸੰਧੂ) - ਦੇਸ਼ ਦੇ ਪੰਜ ਰਾਜਾਂ ਵਿਚ ਚੋਣ ਨਤੀਜੇ ਆਉਂਦਿਆਂ ਹੀ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਣੇ ਸ਼ੁਰੂ ਹੋ ਗਏ ਹਨ। ਜਿਸ ਤੋਂ ਲਗਦਾ ਹੈ ਕਿ ਕੇਂਦਰ ਸਰਕਾਰ...
ਉੱਘੇ ਸਿਆਸਤਦਾਨ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਕਾਰਨ ਹੋਇਆ ਦਿਹਾਂਤ
. . .  about 4 hours ago
ਨਵੀਂ ਦਿੱਲੀ, 6 ਮਈ - ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਨ੍ਹਾਂ ਦੀ ਮੰਗਲਵਾਰ ਰਾਤ ਨੂੰ ਤਬੀਅਤ...
ਆਸਾਰਾਮ ਬਾਪੂ ਦੀ ਵਿਗੜੀ ਹਾਲਤ
. . .  about 4 hours ago
ਜੋਧਪੁਰ, 6 ਮਈ - ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿਚ ਬੰਦ ਜਬਰ ਜਨਾਹ ਦੇ ਦੋਸ਼ੀ ਆਸਾਰਾਮ ਬਾਪੂ ਨੂੰ ਆਈ.ਸੀ.ਯੂ. 'ਚ ਭਰਤੀ ਕੀਤਾ ਗਿਆ ਹੈ। ਆਸਾਰਾਮ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ...
ਕੋਰੋਨਾ ਨੇ ਲਈ ਨੌਜਵਾਨ ਦੀ ਜਾਨ
. . .  about 4 hours ago
ਲੌਂਗੋਵਾਲ, 6 ਮਈ (ਸ.ਸ.ਖੰਨਾ, ਵਿਨੋਦ) - ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਰੰਧਾਵਾ ਜੋ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਕਾਰਨ ਪਟਿਆਲਾ ਦੇ ਹਸਪਤਾਲ ਵਿਖੇ ਜੇਰੇ ਇਲਾਜ...
ਮੁੱਠਭੇੜ ਵਿਚ 3 ਅਲ ਬਦਰ ਦੇ ਅੱਤਵਾਦੀ ਢੇਰ, ਇਕ ਨੇ ਕੀਤਾ ਆਤਮ ਸਮਰਪਣ
. . .  about 5 hours ago
ਸ਼ੋਪੀਆਂ, 6 ਮਈ - ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ ਵਿਚ 3 ਅਲ ਬਦਰ ਦੇ ਅੱਤਵਾਦੀ ਮਾਰੇ ਗਏ ਹਨ। ਜਦਕਿ ਇਕ ਅੱਤਵਾਦੀ ਨੇ ਆਤਮ ਸਮਰਪਣ ਕੀਤਾ ਹੈ। ਇਹ ਮੁੱਠਭੇੜ ਵਿਚ ਦੱਖਣੀ ਕਸ਼ਮੀਰ ਸਥਿਤ ਸ਼ੋਪੀਆਂ ਜ਼ਿਲ੍ਹੇ ਦੇ ਕਾਨੀਗਾਮ ਇਲਾਕੇ...
ਅੱਜ ਦਾ ਵਿਚਾਰ
. . .  about 5 hours ago
ਸੰਯੁਕਤ ਕਿਸਾਨ ਮੋਰਚੇ ਵਲੋਂ ਫੈਸਲਾ : 8 ਮਈ ਨੂੰ ਸੂਬੇ ਭਰ 'ਚ ਕੋਰੋਨਾ ਦੇ ਨਾਂਅ ਹੇਠ ਲਾਈਆਂ ਪਾਬੰਦੀਆਂ ਦਾ ਖੁੱਲ੍ਹ ਕੇ ਕਰਨਗੇ ਵਿਰੋਧ
. . .  1 day ago
ਅੰਮ੍ਰਿਤਸਰ ,5 ਮਈ ( ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਸਿੰਘੂ-ਬਾਰਡਰ 'ਤੇ ਹੋਈ। ਇਸ ਮੀਟਿੰਗ ...
ਆਕਸੀਜਨ ਦੀ ਦੂਜੀ ਖੇਪ ਹੀਥਰੋ ਹਵਾਈ ਅੱਡੇ ਤੋਂ ਰਵਾਨਾ
. . .  1 day ago
ਨਵੀਂ ਦਿੱਲੀ, 5 ਮਈ - ਆਕਸੀਜਨ ਦੀ ਦੂਜੀ ਖੇਪ ਹੀਥਰੋ ਹਵਾਈ ਅੱਡੇ ਤੋਂ ਰਵਾਨਾ ਹੋਣ 'ਤੇ ਖ਼ਾਲਸਾ ਏਡ ਨੇ ਬ੍ਰਿਟਿਸ਼ ਏਅਰਵੇਜ਼ ਦਾ ਧੰਨਵਾਦ ਕੀਤਾ ਹੈ , ਕਿਉਂਕਿ ਉਨ੍ਹਾਂ ਨੇ ਕੋਈ ਕਿਰਾਇਆ ਨਹੀਂ ...
ਆਕਸੀਜਨ ਪਲਾਂਟ ਲਗਵਾਉਣ ’ਚ ਸਰਬਤ ਦਾ ਭਲਾ ਟਰਸਟ ਨੇ ਵਧਾਇਆ ਹੱਥ
. . .  1 day ago
ਪਟਿਆਲਾ , 5 ਮਈ {ਅਮਨਦੀਪ ਸਿੰਘ}- ਔਖ ਦੀ ਘੜੀ ’ਚ ਇਕ ਵਾਰ ਫਿਰ ਸਰਬਤਾ ਦਾ ਭਲਾ ਟਰਸਟ ਨੇ ਮਦਦ ਲਈ ਹੱਥ ਅੱਗੇ ਵਧਾਇਆ ਹੈ। ਟਰਸਟ ਨੇ ਪੰਜਾਬ ਸਰਕਾਰ ਨੂੰ ਨਵੇਂ ਆਕਸੀਜਨ ਪਲਾਂਟ ਲਗਾਊਣ ’ਚ ਆਪਣੇ ...
ਆਸਾਮ ਦੇ ਸੋਨੀਤਪੁਰ ਵਿਚ ਭੂਚਾਲ ਦੇ ਝਟਕੇ, ਤੀਬਰਤਾ 3.5
. . .  1 day ago
ਕੋਰੋਨਾ ਦੇ ਕਾਰਨ 3 ਲੋਕ ਸਭਾ ਅਤੇ 8 ਵਿਧਾਨ ਸਭਾ ਸੀਟਾਂ ਉੱਤੇ ਉਪ ਚੋਣਾਂ ਮੁਲਤਵੀ
. . .  1 day ago
ਨਵੀਂ ਦਿੱਲੀ, 5 ਮਈ - ਚੋਣ ਕਮਿਸ਼ਨ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦਾਦਰਾ ਅਤੇ ਨਗਰ ਹਵੇਲੀ, ਖੰਡਵਾ (ਮੱਧ ਪ੍ਰਦੇਸ਼) ਅਤੇ ਮੰਡੀ (ਹਿਮਾਚਲ ਪ੍ਰਦੇਸ਼) ਸੰਸਦੀ ਹਲਕਿਆਂ ਅਤੇ ਵੱਖ-ਵੱਖ ਰਾਜਾਂ ਦੀਆਂ 8 ਵਿਧਾਨ ਸਭਾ ...
ਸਿਹਤ ਮੰਤਰੀ ਸਤੇਂਦਰ ਜੈਨ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੋਰੋਨਾ ਕੇਅਰ ਸੈਂਟਰ ਦਾ ਦੌਰਾ
. . .  1 day ago
ਨਵੀਂ ਦਿੱਲੀ, 5 ਮਈ - ਦਿੱਲੀ ਦੇ ਸਿਹਤ ਮੰਤਰੀ ਸ੍ਰੀ ਸਤੇਂਦਰ ਜੈਨ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਬਣਾਏ ਕੋਰੋਨਾ ਕੇਅਰ ਸੈਂਟਰ ਦਾ ਦੌਰਾ ...
ਫਿਲਮ 'ਲੂਡੋ' ਅਤੇ 'ਜੱਗਾ ਜਾਸੂਸ' ਦੇ ਸੰਪਾਦਕ ਅਜੇ ਸ਼ਰਮਾ ਦੀ ਕੋਰੋਨਾ ਨਾਲ ਮੌਤ
. . .  1 day ago
ਨਵੀਂ ਦਿੱਲੀ, 5 ਮਈ - ਬਾਲੀਵੁੱਡ ਫਿਲਮਾਂ 'ਲੂਡੋ' ਅਤੇ 'ਜੱਗਾ ਜਾਸੂਸ' ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਫਿਲਮ ਸੰਪਾਦਕ ਅਜੇ ਸ਼ਰਮਾ ਦੀ ਨਵੀਂ ਦਿੱਲੀ ਦੇ ਇਕ ਸਰਕਾਰੀ ਹਸਪਤਾਲ 'ਚ ਕੋਰੋਨਾ ਨਾਲ ਮੌਤ ਹੋ ...
ਹਰਸਿਮਰਤ ਕੌਰ ਬਾਦਲ ਨੇ ਐਚ. ਐਮ. ਈ. ਐਲ. ਰਿਫਾਇਨਰੀ ਨਾਲ ਆਕਸੀਜਨ ਲਈ ਕੀਤਾ ਤਾਲਮੇਲ
. . .  1 day ago
ਬਠਿੰਡਾ , 5 ਮਈ - ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਐਲਾਨ ਕੀਤਾ ਕਿ ਐਚ. ਐਮ. ਈ. ਐਲ. ਰਿਫਾਇਨਰੀ ਏਮਜ਼ ਵਿਖੇ ਤਿਆਰ ਕੀਤੀ ਜਾ ਰਹੀ 100 ਬੈੱਡਾਂ ਦੀ ਕੋਰੋਨਾ ਸਹੂਲਤ ਦੇ ਨਾਲ ...
ਅੰਮ੍ਰਿਤਸਰ 'ਚ ਕੋਰੋਨਾ ਦੇ 932 ਨਵੇਂ ਮਾਮਲੇ ਆਏ ਸਾਹਮਣੇ, 18 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 5 ਮਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 932 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 35108 ਹੋ ...
ਕੋਰੋਨਾ ਨਾਲ ਗਈ 5 ਹੋਰ ਲੋਕਾਂ ਦੀ ਜਾਨ, ਆਏ 112 ਨਵੇਂ ਮਾਮਲੇ
. . .  1 day ago
ਮੋਗਾ , 5 ਮਈ (ਗੁਰਤੇਜ ਸਿੰਘ ਬੱਬੀ)- ਅੱਜ ਕੋਰੋਨਾ ਨਾਲ ਜ਼ਿਲ੍ਹੇ ’ਚੋਂ 5 ਹੋਰ ਲੋਕਾਂ ਦੀ ਜਾਨ ਚਲੀ ਗਈ । ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ 112 ਨਵੇਂ ਮਾਮਲੇ ਆਏ ਹਨ। ਮਰੀਜ਼ਾਂ ਦੀ ਕੁੱਲ ਗਿਣਤੀ 5945 ਹੋਣ ਦੇ ਨਾਲ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਧਮਾਕਾ, 9 ਹੋਰ ਮਰੀਜ਼ਾਂ ਦੀ ਮੌਤ, 268 ਨਵੇਂ ਪਾਜ਼ੀਟਿਵ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 5 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 9 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ 60 ਸਾਲਾ ...
ਆਈ.ਐਨ.ਐਸ. ਤਲਵਾੜ ਬਹਿਰੀਨ ਤੋਂ 54 ਟਨ ਆਕਸੀਜਨ ਦੀ ਪਹਿਲੀ ਖੇਪ ਲੈ ਭਾਰਤ ਪੁੱਜਾ
. . .  1 day ago
ਨਵੀਂ ਦਿੱਲੀ, 5 ਮਈ - ਕੋਰੋਨਾ ਵਾਇਰਸ ਦੇ ਕੇਸਾਂ ਵਿਚ ਵਾਧੇ ਕਾਰਨ ਜੀਵਨ ਬਚਾਉਣ ਵਾਲੀ ਗੈਸ ਦੀ ਵੱਡੀ ਮੰਗ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਭਾਰਤੀ ਜਲ ਸੈਨਾ ਨੇ ਆਪ੍ਰੇਸ਼ਨ ਸਮੁੰਦਰ ਸੇਤੂ -2 ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ, ਭਾਰਤੀ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 18 ਮੱਘਰ ਸੰਮਤ 552
ਵਿਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਤਮ-ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫ੍ਰੈਂਕਲਿਨ ਰੂਜ਼ਵੈਲਟ

ਸਾਡੇ ਪਿੰਡ ਸਾਡੇ ਖੇਤ

ਪਤਝੜ ਫਲ ਬੂਟਿਆਂ ਲਈ ਅਹਿਮ ਦਸੰਬਰਜਨਵਰੀ ਦਾ ਮਹੀਨਾ

ਫਲਦਾਰ ਬੂੁਟਿਆਂ ਲਈ ਦਸੰਬਰਜਨਵਰੀ ਦੇ ਮਹੀਨਿਆਂ ਦਾ ਸਮਾਂ ਅਹਿਮ ਹੈ। ਪਤਝੜ ਮੌਸਮ ਦੇ ਫਲਾਂ ਦੇ ਬੂੁਟਿਆਂ ਨੂੰ ਖਾਦ ਪਾਉਣ ਲਈ ਦਸੰਬਰ ਦਾ ਮਹੀਨਾ ਸਹੀ ਸਮਾਂ ਹੈ। ਬਾਗ਼ਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਸਵਰਨ ਸਿੰਘ ਮਾਨ ਕਹਿੰਦੇ ਹਨ ਕਿ ਆੜੂ, ਨਾਖ, ਅਨਾਰ ਆਦਿ ਦੇ ...

ਪੂਰੀ ਖ਼ਬਰ »

ਕਣਕ ਦੀ ਫ਼ਸਲ ਪੀਲੀ ਪੈਣ 'ਤੇ ਕੀ ਕਰੀਏ?

ਕਣਕ ਦੀ ਕਾਸ਼ਤ ਦੌਰਾਨ ਫ਼ਸਲ ਦਾ ਪੀਲਾ ਪੈ ਜਾਣਾ ਕਿਸਾਨਾਂ ਲਈ ਵੱਡੀ ਸਮੱਸਿਆ ਲੈ ਕੇ ਸਾਹਮਣੇ ਆਉਂਦਾ ਹੈ, ਕਿਉਂਕਿ ਕਣਕ ਦੀ ਫ਼ਸਲ ਦੇ ਪੀਲੇਪਣ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ। ਸਹੀ ਸਮੇਂ 'ਤੇ ਇਸ ਸਮੱਸਿਆ ਦਾ ਸਹੀ ਇਲਾਜ ਨਾ ਹੋਣ ਕਰਕੇ ਖੇਤੀ ਖਰਚੇ ਤਾਂ ਵਧਦੇ ਹੀ ਹਨ, ਕਈ ...

ਪੂਰੀ ਖ਼ਬਰ »

ਆਲੂਆਂ ਦੇ ਪਿਛੇਤੇ ਝੁਲਸ ਰੋਗ ਦੀ ਰੋਕਥਾਮ ਲਈ ਜ਼ਰੂਰੀ ਨੁਕਤੇ

ਝੁਲਸ ਰੋਗ ਇਕ ਬਹੁਤ ਹੀ ਭਿਆਨਕ ਬਿਮਾਰੀ ਹੈ ਜੋ ਕਿ ਪੰਜਾਬ ਵਿਚ ਆਲੂਆਂ ਦੀ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ ਅਤੇ ਜੇਕਰ ਸਹੀ ਸਮੇਂ 'ਤੇ ਇਸ ਬਿਮਾਰੀ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਸ ਦੇ ਹੱਲੇ ਨਾਲ ਬਹੁਤ ਥੋੜੇ ਸਮੇਂ ਵਿਚ ਹੀ ਆਲੂਆਂ ਦੀ ਫ਼ਸਲ ਤਬਾਹ ਹੋ ਜਾਂਦੀ ਹੈ । ...

ਪੂਰੀ ਖ਼ਬਰ »

ਵਿਰਸਾ ਬੋਲ ਪਿਆ ਮੈਂ ਗੰਨਾ ਪੰਜਾਬ ਦਾ

ਮੈਂ ਗੰਨਾ ਪੰਜਾਬ ਦਾ, ਮੇਰਾ ਉੱਚਾ ਲੰਮਾ ਕੱਦ। ਮੈਂ ਨਾ ਕੁੜੱਤਣ ਜਾਣਦਾ, ਤੇ ਮਿੱਠਾ ਹੱਦੋਂ ਵੱਧ। ਮੈਨੂੰ ਟੋਟੇ ਕਰ ਕਰ ਬੀਜਦੇ, ਨਾ ਪਾਉਂਦਾ ਮੱਥੇ ਵੱਟ। ਮੇਰੀ ਯਾਰੀ ਨਾਲ ਕਿਸਾਨ ਦੇ, ਜਿਹਦੇ ਚਰਚੇ ਹੱਦੋਂ ਵੱਧ। ਮੇਰਾ ਸੱਤ ਫੁੱਟ ਕੱਦ ਹੈ ਹੋਂਵਦਾ, ਮੈਂ ਹੁੰਦਾ ਜਦੋਂ ...

ਪੂਰੀ ਖ਼ਬਰ »

ਭਾਨੀ ਮਾਰ ਹੁੰਦਾ ਹਰ ਪਿੰਡ ਵਿਚ ਬਈ

ਭਾਨੀ ਮਾਰ ਹੁੰਦਾ ਹਰ ਪਿੰਡ ਵਿਚ ਬਈ ਉਹਤੋਂ ਰਹੋ ਬਚ ਕੇ ਪਚਦੀ ਨੀ ਗੱਲ ਜਿਹਦੇ ਢਿੱਡ ਵਿਚ ਬਈ ਉਹਤੋਂ ਰਹੋ ਬਚ ਕੇ ਝੂਠੀ ਗੱਲ ਇਹੋ ਜੇ ਤਰੀਕੇ ਨਾਲ ਕਰਦਾ ਬਿਆਨ ਮਿੱਤਰੋ ਹੋਣ ਨਹੀਓਂ ਦਿੰਦਾ ਉਹ ਸ਼ੱਕ ਕਿਸੇ ਨੂੰ ਬੜਾ ਹੀ ਸ਼ੈਤਾਨ ਮਿੱਤਰੋ। ਆਪ ਬਣਦਾ ਏ ਸੱਚਾ ...

ਪੂਰੀ ਖ਼ਬਰ »

ਖੁੰਬਾਂ ਦੇ ਕੀੜੇ-ਮਕੌੜੇ, ਮਾਈਟ ਅਤੇੇ ਨਿਮਾਟੋਡ ਦੀ ਰੋਕਥਾਮ

ਘੱਟ ਸਮਾਂ ਲੈਣ ਵਾਲੀ ਫ਼ਸਲ ਹੋਣ ਕਾਰਨ ਅਤੇ ਕੀਟ-ਨਾਸ਼ਕਾਂ ਦੀ ਰਹਿੰਦ-ਖੂੰਹਦ ਕਾਰਨ ਇਨ੍ਹਾਂ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਹੈ ਕਿਉਕਿ ਇਲਾਜ ਨਾਲੋਂ ਪ੍ਰਹੇਜ਼ ਚੰਗਾ ਹੁੰਦਾ ਹੈ। ਖੁੰਬਾਂ ਵਿਚ ਕਈ ਤਰ੍ਹਾਂ ਦੇ ਕੀਟ ਜਿਵੇਂ ਕਿ ਮੱਖੀਆਂ, ...

ਪੂਰੀ ਖ਼ਬਰ »

ਕਲੌਂਜੀ ਜਾਂ ਕਾਲੀ ਜੀਰੀ

ਅੱਜ ਅਸੀਂ ਕਲੌਂਜੀ ਦੀ ਗੱਲ ਕਰਾਂਗੇ, ਪਰ ਨਾਲ ਹੀ ਮੈਂ ਸਭ ਨੂੰ ਇਹ ਵੀ ਦੱਸ ਦੇਵਾਂ ਕਿ ਮੇਰਾ ਇਹ ਲੇਖ ਲਿਖਣ ਦਾ ਇਹ ਮੰਤਵ ਹੈ ਕਿ ਸਾਨੂੰ ਆਪਣੇ ਘਰਾਂ ਵਿਚ ਤੇ ਆਲੇ ਦੁਆਲੇ ਦਿੱਤੀਆਂ ਕੁਦਰਤੀ ਨਿਆਮਤਾਂ ਜੋ ਕਿ ਰੁੱਖਾਂ ਦੇ ਰੂਪ ਵਿਚ ਹਨ ਬਾਰੇ ਪਤਾ ਹੋਵੇ, ਜੇਕਰ ਕਿਸੇ ਵੀ ਇਨਸਾਨ ਨੂੰ ਕੋਈ ਬੀਮਾਰੀ ਹੈ ਜਾਂ ਕੋਈ ਦਵਾਈ ਚਲ ਰਹੀ ਹੈ ਇਨ੍ਹਾਂ ਨੁਸਖਿਆਂ ਜਾਂ ਚੀਜ਼ਾਂ ਦੀ ਵਰਤੋਂ ਆਪਣੇ ਡਾਕਟਰ ਨੂੰ ਪੁੱਛ ਕੇ ਹੀ ਕਰੋ।
ਆਪਾਂ ਗੱਲ ਕਰ ਰਹੇ ਸੀ ਕਲੌਂਜੀ ਦੀ, ਇਸ ਬਾਰੇ ਪੁਰਾਣੇ ਜ਼ਮਾਨੇ ਵਿਚ ਮਸ਼ਹੂਰ ਸੀ ਕਿ kalonji is cure of every disease except death. ਇਸ ਦੇ ਕਾਲੇ ਬੀਜ ਮਿਸਰ ਦੇ ਤੂਤਾਨਖਮੂਨੀ ਦੇ ਮਕਬਰੇ ਵਿਚੋਂ ਵੀ ਮਿਲੇ ਹਨ। ਮਿਸਰ ਦੇ ਲੋਕ ਕਲੌਂਜੀ ਦੇ ਤੇਲ ਦੀ ਵਰਤੋਂ ਮਾਲਸ਼ ਕਰਨ ਲਈ ਅਤੇ ਸਿਰ ਦੇ ਵਾਲਾਂ ਨੂੰ ਮਜ਼ਬੂਤ ਕਰਨ ਲਈ ਕਰਦੇ ਸਨ।
ਸਦੀਆਂ ਤੋਂ ਕਲੌਂਜੀ ਨੂੰ ਕੁਦਰਤੀ ਤੌਰ 'ਤੇ ਸਾਹ ਦੀਆਂ ਬਿਮਾਰੀਆਂ ਅਤੇ ਪੇਟ ਦੀ ਖ਼ਰਾਬੀ ਦਰਦ ਵਗੈਰਾ ਲਈ ਵਰਤਿਆ ਜਾਂਦਾ ਸੀ। ਇਸ ਨੂੰ ਅੰਗਰੇਜ਼ੀ ਵਿਚ fennel flower ਜਾਂ black caraway, nutmeg flower etc. ਵੀ ਕਹਿੰਦੇ ਹਨ। ਕਲੌਂਜੀ ਦਾ ਬੂਟਾ ਪੂਰਬੀ ਭੂ-ਮੱਧ ਸਾਗਰ ਦੇ ਦੇਸ਼ਾਂ ਜਿਵੇਂ ਕਿ ਬਹਿਰੀਨ, ਜਾਰਡਨ, ਕੁਵੈਤ, ਕਤਰ, ਓਮਾਨ, ਟਿਊਨੀਸ਼ੀਆ, ਯੂਨਾਈਟੇਡ ਅਰਬ ਅਮੀਰਾਤ, ਇਰਾਨ, ਲਿਬਨਾਨ, ਸਾਊਦੀ ਅਰਬ, ਸਾਈਪਰਸ, ਤੋਂ ਇਲਾਵਾ ਦੱਖਣੀ ਅਫ਼ਰੀਕਾ, ਪੱਛਮੀ ਏਸ਼ੀਆ ਦੇ ਦੇਸ਼ਾਂ, ਭਾਰਤ ਉਪ-ਮਹਾਂਦੀਪ ਵਿਚ ਪੈਦਾ ਹੁੰਦਾ ਹੈ। ਹੁਣ ਤੁਹਾਨੂੰ ਇੱਥੇ ਇਕ ਹੋਰ ਜ਼ਰੂਰੀ ਗੱਲ ਦੱਸ ਦਈਏ, ਕਲੌਂਜੀ ਜਾਂ ਅੰਗਰੇਜ਼ੀ ਵਿਚ ਬਲੈਕ ਸੀਡਜ਼ ਦੀ ਸ਼ਕਲ ਵਰਗੇ ਨਿੱਕੇ-ਨਿੱਕੇ ਕਾਲੇ ਬੀਜ ਤਿੰਨ ਪੌਦਿਆਂ ਦੇ ਹੋਰ ਵੀ ਹੁੰਦੇ ਹਨ ਉਨ੍ਹਾਂ ਚਾਰਾਂ ਵਿਚ ਫ਼ਰਕ ਹੈ
1) ਕਾਲੀ ਜੀਰੀ, ਬਲੈਕ ਕਿਊਮਿਨ,black cumin (bunium bulbocastanum) .
2) ਜ਼ੀਰਾ, cumin seeds, (cuminum cyminum).
3) ਪਿਆਜ ਦੇ ਬੀਜ, onion seeds, Alium cepa
4) ਕਲੌਂਜੀ, Black seeds, (Nigella sativa).
ਇਥੇ ਮੈਂ ਏਨਾ ਜ਼ਿਆਦਾ ਵਰਨਣ ਸਾਰੇ ਬੂਟਿਆ ਦੇ ਨਾਂਵਾਂ ਦਾ ਇਸ ਲਈ ਕੀਤਾ ਹੈ ਕਿਉਂਕਿ ਇਨ੍ਹਾਂ ਸਾਰਿਆਂ ਦੇ ਬੀਜ ਸਾਰੇ ਦੇਖਣ ਨੂੰ ਤਕਰੀਬਨ ਇਕੋ ਜਿਹੇ ਹਨ, ਪਰ ਹੈ ਇਹ ਸਭ ਅਲੱਗ, ਕਲੌਂਜੀ ਧਿਆਨ ਨਾਲ ਹੀ ਖਰੀਦੀ ਜਾਵੇ। ਕਲੌਂਜੀ ਦੇ ਬੀਜਾਂ ਦਾ ਤੇਲ ਬਹੁਤ ਮਸ਼ਹੂਰ ਹੈ, ਸਿਰ ਦੇ ਵਾਲਾਂ ਲਈ ਅਤੇ ਸਰੀਰ ਦੀ ਮਾਲਸ਼ ਕਰਨ ਲਈ। ਕਈ ਲੋਕ ਇਸ ਨੂੰ ਥੋੜ੍ਹਾ ਜਿਹਾ ਸ਼ਹਿਦ ਨਾਲ ਵੀ ਖਾਂਦੇ ਹਨ।
ਕਲੌਂਜੀ ਦਾ ਬੂਟਾ 12 ਇੰਚ ਲੰਮਾ ਹੁੰਦਾ ਹੈ ਇਸ ਦੇ ਨਿੱਕੇ-ਨਿੱਕੇ ਕਾਲੇ ਬੀਜ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਵਿਚ ਸੌ ਦੇ ਕਰੀਬ ਤੱਤ ਪਾਏ ਜਾਂਦੇ ਹਨ। ਕਲੌਂਜੀ ਵਿਚ ਜ਼ਰੂਰੀ ਫੈਟੀ ਐਸਿਡ, ਵਿਟਾਮਿਨ, ਮਿਨਰਲਸ ਜਾਂ ਖਣਿਜ, 21 ਫ਼ੀਸਦੀ, ਪ੍ਰੋਟੀਨ 38 ਫ਼ੀਸਦੀ, ਕਾਰਬੋਹਾਈਡਰੇਟਸ ਅਤੇ 35 ਫ਼ੀਸਦੀ ਪਲਾਂਟ ਫੈਟਸ ਪਾਏ ਜਾਂਦੇ ਹਨ।
ਰਸੇਲ ਲਿੱਕ (MSRD, ) ਅਨੁਸਾਰ ਕਲੌਂਜੀ ਦੇ ਹੇਠ ਲਿਖੇ ਖੁਰਾਕੀ ਗੁਣ ਹਨ ਜਿਨ੍ਹਾਂ ਕਰਕੇ ਸਾਨੂੰ ਇਸ ਨੂੰ ਆਪਣੇ ਭੋਜਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਭਾਰਤ ਵਿਚ ਪਾਂਚ ਫੋਰਨ ਨਾਂਅ ਦਾ ਇਕ 5 ਮਸਾਲਿਆਂ ਦਾ ਇਕ ਸਬਜ਼ੀਆਂ ਦਾਲਾਂ ਨੂੰ ਲਾਉਣ ਵਾਲਾ ਤੜਕਾ ਮਸ਼ਹੂਰ ਹੈ, ਜਿਸ ਵਿਚ ਇਸ ਨੂੰ ਪਾਇਆ ਜਾਂਦਾ ਹੈ। ਕਲੌਂਜੀ ਵਿਚ ਤਕਰੀਬਨ 35 ਤੋਂ 40 ਪ੍ਰਤੀਸ਼ਤ ਤੇਲ ਹੁੰਦਾ ਹੈ। FDA of USA ਨੇ ਵੀ ਕਲੌਂਜੀ ਦੇ ਦਵਾਈਆਂ ਅਤੇ ਮਸਾਲਿਆਂ ਵਿਚ ਇਸਤੇਮਾਲ ਨੂੰ ਸਹੀ ਮੰਨਿਆਂ ਹੈ। ਕਲੌਂਜੀ ਐਂਟੀ ਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਭਾਵੇਂ ਬਹੁਤ ਥੋੜ੍ਹੀ ਮਾਤਰਾ ਵਿਚ ਹੀ ਸਹੀ ਸਾਨੂੰ ਇਸ ਨੂੰ ਆਪਣੇ ਖਾਣੇ ਦਾ ਹਿੱਸਾ ਬਣਾ ਲੈਣਾ ਚਾਹੀਦਾ ਹੈ।

-ਮੋਬਾਈਲ : 98787-53423.

ਖ਼ਬਰ ਸ਼ੇਅਰ ਕਰੋ

 



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX