ਤਾਜਾ ਖ਼ਬਰਾਂ


ਏਕਨਾਥ ਸ਼ਿੰਦੇ ਦੇ ਬੇਟੇ ਦੇ ਦਫਤਰ 'ਤੇ ਹਮਲੇ ਦੇ ਮਾਮਲੇ 'ਚ ਸ਼ਿਵ ਸੈਨਾ ਦੇ 7 ਕਰਮਚਾਰੀ ਗ੍ਰਿਫਤਾਰ
. . .  39 minutes ago
ਸਿਮਰਨਜੀਤ ਸਿੰਘ ਮਾਨ ਦੀ ਸਿਹਤ ਬਿਲਕੁਲ ਠੀਕ-ਠਾਕ-ਈਮਾਨ ਸਿੰਘ ਮਾਨ
. . .  about 1 hour ago
ਮਲੇਰਕੋਟਲਾ, 26 ਜੂਨ (ਮੁਹੰਮਦ ਹਨੀਫ ਥਿੰਦ)-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੇਤੂ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਤਬੀਅਤ ਬਿਲਕੁਲ ਠੀਕ-ਠਾਕ ...
ਸ਼ਿਵ ਸੈਨਾ ਦੇ ਬਾਗੀ ਵਿਧਾਇਕ ਏਕਨਾਥ ਸ਼ਿੰਦੇ ਨੇ ਸੁਪਰੀਮ ਕੋਰਟ ਦਾ ਖੜਕਾਇਆ ਦਰਵਾਜ਼ਾ
. . .  about 1 hour ago
ਵਪਾਰਕ ਹਦਾਇਤਾਂ ਦੀ ਉਲੰਘਣਾ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਬਿਜਲੀ ਮਹਿਕਮੇ ਦੇ ਕਈ ਅਧਿਕਾਰੀ ਮੁਅੱਤਲ
. . .  about 1 hour ago
ਚੰਡੀਗੜ੍ਹ , 26 ਜੂਨ -ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪੰਜਾਬ ਰਾਜ ਪਵਾਰ ਕਾਰਪੋਰੇਸ਼ਨ ਦੇ ਗੁਰਤੇਜ ਸਿੰਘ ਏ. ਏ. ਈ. , ਮਿਹਰ ਚੰਦ ਕਲਰਕ, ਸੰਗੀਤ ਸਹੋਤਾ ਕਲਰਕ ਬਰੀਵਾਲਾ ਸਬ ...
ਇਹ ਬਗਾਵਤ ਨਹੀਂ ਹੈ, ਇਹ ਵੱਖਵਾਦ ਹੈ - ਆਦਿੱਤਿਆ ਠਾਕਰੇ
. . .  about 2 hours ago
ਮੁੰਬਈ, 26 ਜੂਨ - ਮਹਾਰਾਸ਼ਟਰ ਦੇ ਮੰਤਰੀ ਅਤੇ ਸ਼ਿਵ ਸੈਨਾ ਆਗੂ ਆਦਿੱਤਿਆ ਠਾਕਰੇ ਨੇ ਕਿਹਾ, ''20 ਮਈ ਨੂੰ ਮੁੱਖ ਮੰਤਰੀ ਊਧਵ ਠਾਕਰੇ ਨੇ ਏਕਨਾਥ ਸ਼ਿੰਦੇ ਨੂੰ ਫ਼ੋਨ ਕਰਕੇ ਕਿਹਾ ਕਿ ਜੇਕਰ ਤੁਸੀਂ ਸੀ.ਐਮ ਬਣਨਾ ਚਾਹੁੰਦੇ ...
ਯੂ.ਪੀ. ਦੇ ਰਾਮਪੁਰ ਅਤੇ ਆਜ਼ਮਗੜ੍ਹ ਦੀਆਂ ਉਪ ਚੋਣਾਂ ’ਚ ਭਾਜਪਾ ਦੀ ਇਤਿਹਾਸਕ ਜਿੱਤ ਪ੍ਰਧਾਨ ਮੰਤਰੀ ਮੋਦੀ ਤੇ ਯੋਗੀ ਸਰਕਾਰ ਦੀਆਂ ਗਰੀਬ ਪੱਖੀ ਨੀਤੀਆਂ ਦੀ ਜਿੱਤ - ਜੇ.ਪੀ. ਨੱਢਾ
. . .  about 2 hours ago
ਪ੍ਰਧਾਨ ਮੰਤਰੀ ਮੋਦੀ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਨ ਲਈ ਜਰਮਨੀ ਪਹੁੰਚੇ
. . .  about 2 hours ago
ਮਿਊਨਿਖ, 26 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਦੇ ਮਿਊਨਿਖ ਸ਼ਹਿਰ 'ਚ ਇਕ ਕਮਿਊਨਿਟੀ ਸਮਾਗਮ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ।
ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਨਤੀਜਾ 27 ਜੂਨ ਨੂੰ ਐਲਾਨਿਆ ਜਾਵੇਗਾ
. . .  about 3 hours ago
ਐਸ.ਏ.ਐਸ .ਨਗਰ , 26 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - 12ਵੀਂ ਜਮਾਤ ਦਾ ਪ੍ਰੀਖਿਆ ਦਾ ਨਤੀਜਾ 27 ਜੂਨ 2022 ਨੂੰ ਬਾਅਦ ਦੁਪਹਿਰ 3 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਮੈਨ ਵਲੋਂ ਵਰਚੁਅਲ ਮੀਟਿੰਗ ...
ਸੰਗਰੂਰ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ, ਸੰਗਰੂਰ ਦੇ ਲੋਕਾਂ ਦਾ ਫ਼ਤਵਾ ਸਿਰ ਮੱਥੇ
. . .  about 4 hours ago
225 ਗ੍ਰਾਮ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਗ੍ਰਿਫ਼ਤਾਰ
. . .  about 4 hours ago
ਬਠਿੰਡਾ, 26 ਜੂਨ (ਨਾਇਬ ਸਿੰਘ ਸਿੱਧੂ) - ਬਠਿੰਡਾ ਸੀ.ਆਈ.ਏ-1 ਦੀ ਪੁਲਿਸ ਪਾਰਟੀ ਨੇ ਏ.ਐੱਸ.ਆਈ. ਹਰਜੀਵਨ ਦੀ ਅਗਵਾਈ ਵਿਚ ਗਸ਼ਤ ਦੌਰਾਨ ਨਰਸਿੰਘ ਕਾਲੋਨੀ ਡੂਮਵਾਲੀ ਤੋਂ ਇਕ ਨਸ਼ਾ ਤਸਕਰ ਨੂੰ 225 ਗ੍ਰਾਮ ਹੈਰੋਇਨ ਸਮੇਤ...
ਸੰਗਰੂਰ ਦੇ ਫ਼ੈਸਲੇ ਨੂੰ ਨਿਮਰਤਾ ਸਹਿਤ ਕਰਦੇ ਹਾਂ ਪ੍ਰਵਾਨ - ਰਾਘਵ ਚੱਢਾ ਦਾ ਟਵੀਟ
. . .  about 4 hours ago
ਚੰਡੀਗੜ੍ਹ, 26 ਜੂਨ - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਹਾਰ 'ਤੇ ਟਵੀਟ ਕਰਦਿਆ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਅਸੀ ਸੰਗਰੂਰ ਦੇ ਫ਼ੈਸਲੇ ਨੂੰ ਨਿਮਰਤਾ ਸਹਿਤ...
ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖੁਸ਼ੀ 'ਚ ਨੌਜਵਾਨਾਂ ਨੇ ਕੱਢਿਆ ਜੇਤੂ ਮਾਰਚ
. . .  about 5 hours ago
ਮਹਿਲ ਕਲਾਂ,26 ਜੂਨ (ਅਵਤਾਰ ਸਿੰਘ ਅਣਖੀ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ. ਸਿਮਰਨਜੀਤ ਸਿੰਘ ਮਾਨ ਦੀ 5822 ਵੋਟਾਂ ਨਾਲ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ 'ਚ ਇਲਾਕਾ ਮਹਿਲ ਕਲਾਂ ਅੰਦਰ ਖੁਸ਼ੀਆਂ ਭਰਿਆ ਮਾਹੌਲ ਬਣਿਆ ਹੋਇਆ ਹੈ। ਵੱਡੀ ਗਿਣਤੀ 'ਚ ਸਮਰਥਕਾਂ...
ਵਰਕਰਾਂ ਤੇ ਸਮਰਥਕਾਂ ਨੇ ਭੰਗੜੇ ਪਾ ਕੇ ਅਤੇ ਪਟਾਕੇ ਚਲਾ ਕੇ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖੁਸ਼ੀ ਕੀਤੀ ਸਾਂਝੀ
. . .  about 6 hours ago
ਤਪਾ ਮੰਡੀ, 26 ਜੂਨ (ਵਿਜੇ ਸ਼ਰਮਾ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਆਏ ਨਤੀਜੇ ਦਾ ਜਿਉਂ ਹੀ ਤਪਾ ਦਫਤਰ ਵਿਖੇ ਵਰਕਰਾਂ ਤੇ ਸਮਰਥਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਢੋਲ...
ਸ. ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ ਵਿਚ ਸੁਨਾਮ ਦਫਤਰ ਵਿਖੇ ਵੰਡੇ ਗਏ ਲੱਡੂ
. . .  about 6 hours ago
ਸੁਨਾਮ ਊਧਮ ਸਿੰਘ ਵਾਲਾ, 26 ਜੂਨ (ਰੁਪਿੰਦਰ ਸਿੰਘ ਸੱਗੂ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਹੋਈ ਇਤਿਹਾਸਕ ਜਿੱਤ ਦੀ ਖੁਸ਼ੀ ਵਿਚ ਸਥਾਨਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਚੋਣ ਦਫਤਰ ਵਿਖੇ ਪਾਰਟੀ ਵਰਕਰਾਂ ਤੇ ਆਗੂਆਂ...
ਸਿਮਰਨਜੀਤ ਸਿੰਘ ਮਾਨ ਦੀ ਇਤਿਹਾਸਕ ਜਿੱਤ 'ਤੇ ਪਰਿਵਾਰ ਨੇ ਮਨਾਈ ਖੁਸ਼ੀ
. . .  about 6 hours ago
ਮਲੇਰਕੋਟਲਾ, 26 ਜੂਨ (ਮੁਹੰਮਦ ਹਨੀਫ ਥਿੰਦ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 2022 ਦੇ ਅੱਜ ਆਏ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ ...
ਪਿੰਡ ਢੱਡਰੀਆਂ 'ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਨੌਜਵਾਨਾਂ ਵਲੋਂ ਵੰਡੇ ਗਏ ਲੱਡੂ
. . .  about 6 hours ago
ਲੌਂਗੋਵਾਲ, 26 ਜੂਨ (ਸ.ਸ.ਖੰਨਾ,ਵਿਨੋਦ) - ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਜਿੱਤ ਦੀ ਖ਼ੁਸ਼ੀ ਚ' ਪਿੰਡ ਢੱਡਰੀਆਂ ਦੇ ਨੌਨੌਜਵਾਨਾਂ ਵਲੋਂ ਲੱਡੂ ਵੰਡੇ ਗਏ ਅਤੇ ਖੁਸ਼ੀ ਮਨਾਈ...
ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ ਵਿਚ ਵੰਡੇ ਲੱਡੂ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 26 ਜੂਨ (ਰਣਜੀਤ ਸਿੰਘ ਢਿੱਲੋਂ) - ਅੱਜ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਨਤੀਜੇ 'ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ...
ਵੀਰ ਜੀ ਰਾਜੋਆਣਾ ਦੇ ਘਰ ਆਉਣ ਤੱਕ ਮੇਰਾ ਸੰਘਰਸ਼ ਰਹੇਗਾ ਜਾਰੀ - ਬੀਬੀ ਕਮਲਦੀਪ ਕੌਰ ਰਾਜੋਆਣਾ
. . .  about 6 hours ago
ਸੰਗਰੂਰ, 26 ਜੂਨ - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਹਾਰ ਤੋਂ ਬਾਅਦ ਬੀਬੀ ਕਮਲਦੀਪ ਕੌਰ ਰਾਜੋਆਣਾ ਨੇ ਕਿਹਾ ਕਿ ਮੈਂ ਪਿਛਲੇ 27 ਸਾਲਾਂ ਤੋਂ ਆਪਣੇ ਵੀਰ ਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਦੀ ਘਰ ਵਾਪਸੀ ਲਈ ਸੰਘਰਸ਼ ਕਰ ਰਹੀ ਹਾਂ। ਮੇਰੇ ਲਈ ਇਹ ਚੋਣਾਂ ਵੀ ਉਸੇ ਸੰਘਰਸ਼ ਦੀ ਇਕ ਕੜੀ...
ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ 'ਚ ਨੌਜਵਾਨਾਂ ਨੇ ਕੱਢਿਆ ਜੇਤੂ ਜਲੂਸ
. . .  about 7 hours ago
ਹੰਡਿਆਇਆ/ਬਰਨਾਲਾ, 26 ਜੂਨ (ਗੁਰਜੀਤ ਸਿੰਘ ਖੁੱਡੀ) - ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਜਿੱਤ ਪ੍ਰਾਪਤ ਕੀਤੀ ਹੈ ਇਸ ਜਿੱਤ...
ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਤੋਂ ਖੁਸ਼ੀ ਦਾ ਇਜ਼ਹਾਰ
. . .  about 7 hours ago
ਅੰਮ੍ਰਿਤਸਰ, 25 ਜੂਨ (ਹਰਮਿੰਦਰ ਸਿੰਘ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਤੋਂ ਇੱਕ ਬਿਆਨ ਜਾਰੀ ਕਰਦੇ ਹੋਏ ਪਾਰਟੀ...
ਸਿਮਰਨਜੀਤ ਸਿੰਘ ਮਾਨ ਨੇ ਪ੍ਰਾਪਤ ਕੀਤਾ ਜਿੱਤ ਦਾ ਸਰਟੀਫਿਕੇਟ
. . .  about 7 hours ago
ਸੰਗਰੂਰ, 26 ਜੂਨ (ਦਮਨਜੀਤ ਸਿੰਘ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਨੇ ਜਿੱਤ ਦਾ ਸਰਟੀਫਿਕੇਟ...
ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਇਲਾਕੇ 'ਚ ਖੁਸ਼ੀ ਦਾ ਮਾਹੌਲ
. . .  about 7 hours ago
ਤਪਾ ਮੰਡੀ, 26 ਜੂਨ (ਪ੍ਰਵੀਨ ਗਰਗ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ 'ਚ ਸਮਰਥਕਾਂ ਨੇ ਪਟਾਕੇ ਚਲਾਏ।ਇਸ ਮੌਕੇ ਮਾਨ ਸਮਰਥਕਾਂ...
ਲੌਂਗੋਵਾਲ' ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਵਰਕਰਾਂ ਵੱਲੋਂ ਖ਼ੁਸ਼ੀ ਚ' ਵੰਡੇ ਗਏ ਲੱਡੂ
. . .  about 7 hours ago
ਲੌਂਗੋਵਾਲ, 26 ਜੂਨ (ਸ.ਸ.ਖੰਨਾ,ਵਿਨੋਦ) - ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਮੰਨੇ ਜਾਂਦੇ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ ਵਿੱਚ ਲੌਂਗੋਵਾਲ ਦੇ ਨੌਜਵਾਨਾਂ ਵਲੋਂ...
ਫਗਵਾੜਾ ਦੇ ਪਿੰਡ ਪੰਡਵਾ ਵਿਖੇ ਫਾਇਰਿੰਗ
. . .  about 8 hours ago
ਫਗਵਾੜਾ,26 ਜੂਨ (ਹਰਜੋਤ ਸਿੰਘ ਚਾਨਾ)- ਬੀਤੀ ਰਾਤ ਇੱਥੋਂ ਦੇ ਨਜ਼ਦੀਕੀ ਪਿੰਡ ਪੰਡਵਾਂ ਵਿਖੇ ਕੁਝ ਵਿਅਕਤੀਆਂ ਵੱਲੋਂ ਪਿੰਡ ਦੇ ਹੀ ਇਕ ਵਿਅਕਤੀ ਉੱਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਜਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਦਾ ਮਕਾਨ ਬਣ ਰਿਹਾ ਹੈ ਤੇ ਉਨ੍ਹਾਂ ਦੇ ਪਰਿਵਾਰਕ...
ਪਰਮਿੰਦਰ ਸਿੰਘ ਢੀਡਸਾ ਨੇ ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀ ਵਧਾਈ
. . .  about 8 hours ago
ਚੰਡੀਗੜ੍ਹ, 26 ਜੂਨ- ਪਰਮਿੰਦਰ ਸਿੰਘ ਢੀਡਸਾ ਨੇ ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀ ਵਧਾਈ
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 18 ਮੱਘਰ ਸੰਮਤ 552

ਰਾਸ਼ਟਰੀ-ਅੰਤਰਰਾਸ਼ਟਰੀ

ਕਿੰਮ ਜੋਂਗ ਉਨ ਤੇ ਉਸ ਦੇ ਉੱਚ ਅਧਿਕਾਰੀਆਂ ਨੇ ਕੀਤੀ ਵੈਕਸੀਨ ਦੀ ਵਰਤੋਂ

ਸਾਨ ਫਰਾਂਸਿਸਕੋ, 1 ਦਸੰਬਰ (ਐੱਸ.ਅਸ਼ੋਕ ਭੌਰਾ)¸ ਅਮਰੀਕਾ ਦੇ ਇਕ ਵਿਸ਼ਲੇਸ਼ਕ ਨੇ ਮੰਗਲਵਾਰ ਨੂੰ ਦੋ ਗੁਪਤ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਚੀਨ ਨੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਪ੍ਰੀਖਣ ਲਈ ਕੋਵਿਡ-19 ਵੈਕਸੀਨ ਦਿੱਤਾ ਹੈ | ਵਾਸ਼ਿੰਗਟਨ 'ਚ ਨੈਸ਼ਨਲ ਇੰਟਰਸਟ ਥਿੰਕ ਟੈਂਕ ਦੇ ਸੈਂਟਰ ਵਿਚ ਉੱਤਰੀ ਕੋਰੀਆ ਦੇ ਮਾਹਰ ਹੈਰੀ ਕਾਜੀਆਂ ਨੇ ਕਿਹਾ ਕਿ ਕਿਮ ਅਤੇ ਉੱਤਰ ਕੋਰੀਆ ਦੇ ਕਈ ਸੀਨੀਅਰ ਅਧਿਕਾਰੀਆਂ ਨੂੰ ਇਹ ਟੀਕਾ ਲਗਾਇਆ ਗਿਆ ਸੀ | ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਸਪੱਸ਼ਟ ਨਹੀਂ ਸੀ ਕਿ ਕਿਸ ਡਰੱਗ ਕੰਪਨੀ ਨੇ ਇਹ ਵੈਕਸੀਨ ਸਪਲਾਈ ਕੀਤਾ ਅਤੇ ਇਹ ਵੀ ਪਤਾ ਨਹੀਂ ਲੱਗਿਆ ਕਿ ਉਹ ਸੁਰੱਖਿਅਤ ਅਤੇ ਪ੍ਰਭਾਵੀ ਸਾਬਤ ਹੋਇਆ ਜਾ ਨਹੀਂ | ਕਾਜੀਨੀਅਸ ਨੇ ਆਨਲਾਈਨ ਆਊਟਲੈੱਟ 19 ਫੌਰਟੀਫਾਈਵ ਲਈ ਇਕ ਲੇਖ ਵਿਚ ਲਿਖਿਆ ਕਿਮ ਜੋਂਗ ਉਨ ਅਤੇ ਕਿਮ ਪਰਿਵਾਰ ਅਤੇ ਲੀਡਰਸ਼ਿਪ ਨੈੱਟਵਰਕ ਦੇ ਅੰਦਰ ਕਈ ਹੋਰ ਉੱਚ-ਦਰਜੇ ਦੇ ਅਧਿਕਾਰੀਆਂ ਨੂੰ ਪਿਛਲੇ ਦੋ ਤੋਂ ਤਿੰਨ ਹਫਤਿਆਂ ਵਿਚ ਚੀਨੀ ਸਰਕਾਰ ਦੁਆਰਾ ਸਪਲਾਈ ਕੀਤਾ ਗਿਆ ਇਹ ਟੀਕਾ ਲਗਾਇਆ ਗਿਆ ਹੈ ਤੇ ਉੱਚ ਅਧਿਕਾਰੀਆਂ ਵਲੋਂ ਚੀਨੀ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ | ਅਮਰੀਕਾ ਦੇ ਮੈਡੀਕਲ ਵਿਗਿਆਨੀ ਪੀਟਰ ਜੇ ਹੋਟੇਜ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਘੱਟੋ-ਘੱਟ ਤਿੰਨ ਚੀਨੀ ਕੰਪਨੀਆਂ ਇਕ ਕੋਰੋਨਾ ਵਾਇਰਸ ਟੀਕਾ ਵਿਕਸਤ ਕਰ ਰਹੀਆਂ ਹਨ, ਜਿਨ੍ਹਾਂ ਵਿਚ ਸਿਨੋਵਾਕ ਬਾਇਓਟੈਕ ਲਿਮਟਡ, ਕੈਨਸਿਨੋਬੀਓ ਅਤੇ ਸਿਨੋਫਰਾਮ ਗਰੁੱਪ ਸ਼ਾਮਿਲ ਹਨ |

ਖ਼ਬਰ ਸ਼ੇਅਰ ਕਰੋ

 

ਬਾਈਡਨ-ਹੈਰਿਸ ਦੇ ਸਹੁੰ ਚੁੱਕ ਸਮਾਗਮ ਦੀ ਜ਼ਿੰਮੇਵਾਰੀ ਭਾਰਤੀ-ਅਮਰੀਕੀ ਨੂੰ

ਨਿਊਯਾਰਕ, 1 ਦਸੰਬਰ (ਏਜੰਸੀ)-ਅਮਰੀਕੀ ਰਾਸ਼ਟਰਪਤੀ ਚੁਣੇ ਗਏ ਜੋ ਬਾਈਡਨ ਤੇ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੇ 20 ਜਨਵਰੀ ਦੇ ਆਪਣੇ ਸਹੁੰ ਚੁੱਕ ਸਮਾਗਮ ਤੇ ਹੋਰ ਪ੍ਰੋਗਰਾਮਾਂ ਲਈ ਭਾਰਤੀ ਅਮਰੀਕੀ ਮਾਜੂ ਵਰਗੀਸ ਨੂੰ ਐਗਜ਼ੀਕਿਊਟਿਵ ਡਾਇਰੈਕਟਰ ਨਿਯੁਕਤ ...

ਪੂਰੀ ਖ਼ਬਰ »

ਐਰੀਜ਼ੋਨਾ ਤੇ ਵਿਸਕਾਨਸਿਨ ਨੇ ਬਾਈਡਨ ਦੀ ਜਿੱਤ 'ਤੇ ਲਾਈ ਮੋਹਰ

ਸੈਕਰਾਮੈਂਟੋ/ਸਾਨ ਫ਼ਰਾਂਸਿਸਕੋ, 1 ਦਸੰਬਰ (ਹੁਸਨ ਲੜੋਆ ਬੰਗਾ, ਐਸ.ਅਸ਼ੋਕ ਭੋਰਾ)- ਲੰਘੇ ਦਿਨ ਐਰੀਜ਼ੋਨਾ ਤੇ ਵਿਸਕਾਨਸਿਨ ਨੇ ਚੋਣਾਂ ਵਿਚ ਡੈਮੋਕਰੇਟਿਕ ਉਮੀਦਵਾਰ ਜੋ ਬਾਈਡਨ ਦੀ ਜਿੱਤ ਦੀ ਪੁਸ਼ਟੀ ਕਰ ਦਿੱਤੀ | ਇਸ ਦੇ ਨਾਲ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ...

ਪੂਰੀ ਖ਼ਬਰ »

ਕੈਨੇਡਾ 'ਚ ਵਿਦੇਸ਼ੀਆਂ ਦੇ ਦਾਖ਼ਲੇ 'ਤੇ ਰੋਕ 21 ਜਨਵਰੀ ਤੱਕ ਵਧਾਈ

ਟੋਰਾਂਟੋ, 1 ਦਸੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਸਰਕਾਰ ਨੇ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਵਿਦੇਸ਼ੀ ਨਾਗਰਿਕਾਂ (ਵਿਦਿਆਰਥੀਆਂ ਸਮੇਤ) ਦੇ ਦਾਖਲੇ ਉਪਰ ਮਾਰਚ ਵਿਚ ਲਗਾਈਆਂ ਗਈਆਂ ਪਾਬੰਦੀਆਂ 21 ਜਨਵਰੀ, 2021 ਤੱਕ ਵਧਾ ਦਿੱਤੀਆਂ ਹਨ | ਜੋ ਵਿਦੇਸ਼ੀ ...

ਪੂਰੀ ਖ਼ਬਰ »

ਬਰੈਂਪਟਨ ਹਸਪਤਾਲ 'ਚ ਗੁਰੂ ਨਾਨਕ ਐਮਰਜੈਂਸੀ ਵਿਭਾਗ ਦੇ ਸਾਈਨ ਦਾ ਉਦਘਾਟਨ

ਟੋਰਾਂਟੋ, 1 ਦਸੰਬਰ (ਹਰਜੀਤ ਸਿੰਘ ਬਾਜਵਾ)-ਕੈਨੇਡਾ ਦੇ ਸ਼ਹਿਰ ਬਰੈਂਪਟਨ ਸਥਿਤ ਵੱਡੇ ਸਰਕਾਰੀ ਹਸਪਤਾਲ 'ਚ ਗੁਰੂ ਨਾਨਕ ਐਮਰਜੈਂਸੀ ਡਿਪਾਰਟਮੈਂਟ ਦੇ ਨਵੇਂ ਸਾਈਨ ਦਾ ਉਦਘਾਟਨ ਵਰਚੂਅਲ ਰਸਮ ਰਾਹੀਂ ਗੁਰਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਕੀਤਾ ਗਿਆ ਹੈ | ਇਹ ਕਾਰਜ ...

ਪੂਰੀ ਖ਼ਬਰ »

ਕੈਨੇਡਾ ਸਰਕਾਰ ਨੇ ਨਵੇਂ ਸਾਲ ਤੱਕ ਯਾਤਰਾ ਪਾਬੰਦੀਆਂ 'ਚ ਕੀਤਾ ਵਾਧਾ

ਵਿਨੀਪੈਗ, 1 ਦਸੰਬਰ (ਸਰਬਪਾਲ ਸਿੰਘ)-ਕੈਨੇਡਾ ਸਰਕਾਰ ਵਲੋਂ ਕੋਰੋਨਾ ਦੇ ਫ਼ੈਲਾਅ ਨੂੰ ਰੋਕਣ ਦੀ ਕੋਸ਼ਿਸ਼ ਤਹਿਤ ਦੇਸ਼ ਅੰਦਰ ਦਾਖਲ ਹੋਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਸਭ ਤੋਂ ਪਹਿਲਾਂ ਇਸ ਮਹਾਂਮਾਰੀ ਦੀ ਸ਼ੁਰੂਆਤ ਤੋਂ ...

ਪੂਰੀ ਖ਼ਬਰ »

ਕੈਨੇਡਾ 'ਚ ਦਸਤਾਰਧਾਰੀ ਨੌਜਵਾਨ ਬਣਿਆ ਅੰਗਰੇਜ਼ੀ ਮੀਡੀਆ ਅਦਾਰੇ ਦਾ ਨਿਊਜ਼ ਡਾਇਰੈਕਟਰ

ਐਬਟਸਫੋਰਡ, 1 ਦਸੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਅੰਗਰੇਜ਼ੀ ਦੇ ਵੱਡੇ ਮੀਡੀਆ ਅਦਾਰੇ ਗਲੋਬਲ ਬੀ.ਸੀ. ਨੇ ਕੈਨੇਡੀਅਨ ਜੰਮਪਲ ਸਰੀ ਨਿਵਾਸੀ ਦਸਤਾਰਧਾਰੀ ਸਿੱਖ ਮੀਡੀਆਕਾਰ ਭੁਪਿੰਦਰ ਸਿੰਘ ਹੁੰਦਲ ਨੂੰ ਨਿਊਜ਼ ਡਾਇਰੈਕਟਰ ਤੇ ...

ਪੂਰੀ ਖ਼ਬਰ »

ਕੈਲਗਰੀ ਦੀ ਸੰਗਤ ਨੇ ਪ੍ਰਕਾਸ਼ ਪੁਰਬ ਮਨਾਇਆ

ਕੈਲਗਰੀ, 1 ਦਸੰਬਰ (ਜਸਜੀਤ ਸਿੰਘ ਧਾਮੀ)- ਕੈਲਗਰੀ ਦੀ ਸੰਗਤ ਨੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ | ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਲਖਵਿੰਦਰ ਸਿੰਘ ਵਲੋਂ ਅਰਦਾਸ ਉਪਰੰਤ ਭਾਈ ਮਨਪ੍ਰੀਤ ...

ਪੂਰੀ ਖ਼ਬਰ »

ਸਿਆਟਲ 'ਚ ਪ੍ਰਕਾਸ਼ ਪੁਰਬ ਮੌਕੇ ਸਮਾਗਮ

ਸਿਆਟਲ, 1 ਦਸੰਬਰ (ਗੁਰਚਰਨ ਸਿੰਘ ਢਿੱਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੋਰੋਨਾ ਮਹਾਂਮਾਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਵੱਖ-ਵੱਖ ਗੁਰੂ ਘਰਾਂ ਵਿਚ ਸਵੇਰ ਤੋਂ ਸ਼ਾਮ ਤੱਕ ਵੱਖਰੇ-ਵੱਖਰੇ ਸਮੇਂ ਦੌਰਾਨ ਸੰਗਤਾਂ ਨਤਮਸਤਕ ਹੋਈਆਂ | ...

ਪੂਰੀ ਖ਼ਬਰ »

ਗੌਹਰ ਖਾਨ ਤੇ ਜ਼ੈਦ 25 ਨੂੰ ਵਿਆਹ ਬੰਧਨ 'ਚ ਬੱਝਣਗੇ

ਮੁੰਬਈ, 1 ਦਸੰਬਰ (ਏਜੰਸੀ)- ਇਸ ਵਕਤ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਅਜਿਹੇ 'ਚ ਅਦਾਕਾਰਾ ਗੌਹਰ ਖਾਨ ਤੇ ਡਾਂਸਰ ਜ਼ੈਦ ਦਰਬਾਰ ਨੇ ਆਪਣੇ ਰਿਸ਼ਤੇ ਨੂੰ ਅਗਲੇ ਪੜਾਅ 'ਤੇ ਲਿਜਾਣ ਦਾ ਫੈਸਲਾ ਕੀਤਾ ਹੈ | ਦੋਵਾਂ ਨੇ 25 ਦਸੰਬਰ ਆਪਣੇ ਵਿਆਹ ਦੀ ਤਰੀਕ ਐਲਾਨ ਦਿੱਤੀ ਹੈ | ...

ਪੂਰੀ ਖ਼ਬਰ »

ਟਰੰਪ ਪ੍ਰਸ਼ਾਸਨ ਦੇ ਯਤਨਾਂ ਨੂੰ ਪਿਆ ਬੂਰ

ਸਾਨ ਫਰਾਂਸਿਸਕੋ, 1 ਦਸੰਬਰ (ਐੱਸ.ਅਸ਼ੋਕ ਭੌਰਾ)- ਡੋਨਾਲਡ ਟਰੰਪ ਚਾਹੁੰਦੇ ਸਨ ਕਿ ਸਾਉਦੀ ਅਰਬ ਇਜ਼ਰਾਈਲ ਦੇ ਵਪਾਰਕ ਜਹਾਜ਼ਾਂ ਨੂੰ ਯੂ.ਏ.ਈ. ਜਾਣ ਆਉਣ ਲਈ ਆਪਣੇ ਹਵਾਈ ਖੇਤਰ 'ਚੋਂ ਲੰਘਣ ਦੀ ਆਗਿਆ ਦੇਵੇ ਜਿਸ ਲਈ ਉਨ•੍ਹਾਂ ਕੋਸ਼ਿਸ਼ਾਂ ਵੀ ਕੀਤੀਆਂ ਸਨ | ਹੁਣ ਟਰੰਪ ...

ਪੂਰੀ ਖ਼ਬਰ »

ਇਟਲੀ 'ਚ ਵਸਦੀਆਂ ਐਨ.ਆਰ.ਆਈਜ਼ ਪੰਜਾਬੀ ਬੀਬੀਆਂ ਵੀ ਆਈਆਂ ਕਿਸਾਨਾਂ ਦੇ ਹੱਕ 'ਚ

ਬਰੇਸ਼ੀਆ (ਇਟਲੀ), 1 ਦਸੰਬਰ (ਬਲਦੇਵ ਸਿੰਘ ਬੂਰੇਜੱਟਾਂ)- ਜਿੱਥੇ ਇਕ ਪਾਸੇ ਕਿਸਾਨਾਂ ਦਾ ਸੰਘਰਸ਼ ਜ਼ੋਰਾਂ 'ਤੇ ਚੱਲ ਰਿਹਾ ਹੈ, ਉਥੇ ਵੱਖ ਵੱਖ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਲੋਂ ਵੀ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ, ਕਿਉਂਕਿ ਜਿਸ ਦਿਨ ਤੋਂ ...

ਪੂਰੀ ਖ਼ਬਰ »

ਸਕਾਟਲੈਂਡ ਸਰਕਾਰ ਧੰਨਵਾਦ ਵਜੋਂ ਸਿਹਤ ਕਾਮਿਆਂ ਨੂੰ ਦੇਵੇਗੀ 500 ਪੌ ਾਡ

ਗਲਾਸਗੋ, 1 ਦਸੰਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਕੋਵਿਡ-19 ਮਹਾਂਮਾਰੀ ਦੌਰਾਨ ਸਿਹਤ ਸੇਵਾਵਾਂ ਦੇ ਕਾਮਿਆਂ ਵਲੋਂ ਤਨਦੇਹੀ ਨਾਲ ਕੰਮ ਕਰਨ ਲਈ ਉਨ੍ਹਾਂ ਦੇ ਧੰਨਵਾਦ ਦੇ ਤੌਰ 'ਤੇ ਉਨ੍ਹਾਂ ਨੂੰ ਪੰਜ-ਪੰਜ ਸੌ ਪੌਾਡ ਦੇਣ ਦਾ ...

ਪੂਰੀ ਖ਼ਬਰ »

ਯੂ.ਕੇ. ਦੀਆਂ ਜਥੇਬੰਦੀਆਂ ਵਲੋਂ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ

ਲੈਸਟਰ (ਇੰਗਲੈਂਡ), 1 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ 'ਚ ਵੱਸਦੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਵਲੋਂ ਵੱਖੋ ਵੱਖਰੇ ਤਰੀਕੇ ਨਾਲ਼ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਗਈ | ਇਸ ਸਬੰਧ 'ਚ ਧਰਮ ਚੰਦ ਮਹੇਅ ਲਿਖਾਰੀ ਸਭਾ ...

ਪੂਰੀ ਖ਼ਬਰ »

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਕਿਸਾਨ ਅੰਦੋਲਨ ਦਾ ਸਮਰਥਨ

ਲੰਡਨ, 1 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬ ਸਮੇਤ ਭਾਰਤ ਦੇ ਕਿਸਾਨਾਂ ਵਲੋਂ ਹੱਕੀ ਮੰਗਾਂ ਦੀ ਪੂਰਤੀ ਵਾਸਤੇ ਕੀਤਾ ਜਾ ਰਿਹਾ ਕਿਸਾਨ ਅੰਦੋਲਨ ਹਰ ਪੱਖ ਤੋਂ ਜਾਇਜ਼ ਹੈ | ਕੇਂਦਰ ਦੀ ਸਰਕਾਰ ਵਲੋਂ ਬਣਾਏ ਗਏ ਕਾਲੇ ਕਾਨੂੰਨ ਜੇਕਰ ਵਾਪਸ ਨਹੀਂ ਹੁੰਦੇ ਤਾਂ ...

ਪੂਰੀ ਖ਼ਬਰ »

ਐਲਬਰਟਾ 'ਚ ਕੋਰੋਨਾ ਦੇ 1733 ਨਵੇਂ ਕੇਸ ਆਏ ਸਾਹਮਣੇ

ਕੈਲਗਰੀ, 1 ਦਸੰਬਰ (ਹਰਭਜਨ ਸਿੰਘ ਢਿੱਲੋਂ)- ਐਲਬਰਟਾ ਦੀ ਚੀਫ਼ ਮੈਡੀਕਲ ਅਫਸਰ ਹੈਲਥ ਡਾ. ਡੀਨਾ ਹਿਨਸ਼ੌਅ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 1733 'ਤੇ ਪਹੁੰਚ ਗਈ ਤੇ 8 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਐਲਬਰਟਾ ਵਿਚ ...

ਪੂਰੀ ਖ਼ਬਰ »

ਕੈਲਗਰੀ ਦੇ ਹਸਪਤਾਲਾਂ ਨੂੰ ਆਕਸੀਜਨ ਦੀ ਵਰਤੋਂ ਸਰਫ਼ੇ ਨਾਲ ਕਰਨ ਦੀ ਹਦਾਇਤ

ਕੈਲਗਰੀ, 1 ਦਸੰਬਰ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਦੇ 3 ਹਸਪਤਾਲਾਂ ਵਿਚ ਸਟਾਫ਼ ਨੂੰ ਕਿਹਾ ਗਿਆ ਹੈ ਕਿ ਉਹ ਐਕਿਊਟ ਕੇਅਰ ਮਰੀਜ਼ਾਂ ਵਾਸਤੇ ਆਕਸੀਜਨ ਦੀ ਵਰਤੋਂ ਬੇਹੱਦ ਕਿਫਾਇਤ ਨਾਲ ਕਰਨ । ਕੈਲਗਰੀ ਹੈਲਥ ਜ਼ੋਨ ਨੂੰ ਭੇਜੇ ਇਕ ਪੱਤਰ ਵਿਚ ਏ.ਐਚ.ਐਸ. ਨੇ ਕਿਹਾ ਹੈ ਕਿ ...

ਪੂਰੀ ਖ਼ਬਰ »

ਮੇਰੇ ਸੁਨੇਹੇ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ- ਜੇਸਨ ਕੇਨੀ

ਕੈਲਗਰੀ, 1 ਦਸੰਬਰ (ਹਰਭਜਨ ਸਿੰਘ ਢਿੱਲੋਂ)- ਐਲਬਰਟਾ ਪ੍ਰੀਮੀਅਰ ਜੇਸਨ ਕੈਨੀ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਰੈਡ ਐਫ ਐਮ 'ਤੇ ਉਨ੍ਹਾਂ ਵੱਲੋਂ ਸਾਊਥ ਏਸ਼ੀਅਨ ਭਾਈਚਾਰੇ ਵਾਸਤੇ ਦਿੱਤੇ ਗਏ ਸੁਨੇਹੇ ਨੂੰ ਗ਼ਲਤ ਰੰਗਤ ਦੇ ਕੇ ਸਮਾਜ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ...

ਪੂਰੀ ਖ਼ਬਰ »

ਐਲਬਰਟਾ 'ਚ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਮੁਹਿੰਮ ਸ਼ੁਰੂ

ਕੈਲਗਰੀ, 1 ਦਸੰਬਰ (ਹਰਭਜਨ ਸਿੰਘ ਢਿੱਲੋਂ)- ਪਹਿਲੀ ਦਸੰਬਰ ਤੋਂ ਐਲਬਰਟਾ ਭਰ ਵਿਚ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ 'ਤੇ ਸਖ਼ਤੀ ਲਾਗੂ ਕੀਤੀ ਜਾ ਰਹੀ ਹੈ । 'ਸੇਫ਼ ਰੋਡਜ਼ ਐਲਬਰਟਾ' ਮਹਿੰਮ ਤਹਿਤ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਇੰਪੇਅਰਡ ਡ੍ਰਾਇਵਿੰਗ ਦੇ ਚਾਰਜਿਜ਼ ਹੁਣ ...

ਪੂਰੀ ਖ਼ਬਰ »

ਬਾਬਾ ਨਾਨਕ ਕੁਲ ਆਲਮ ਦੇ ਪੀਰ ਸਨ-ਤਈਅਬ, ਰੰਧਾਵਾ

ਟੋਰਾਂਟੋ, 1 ਦਸੰਬਰ (ਹਰਜੀਤ ਸਿੰਘ ਬਾਜਵਾ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਇੱਥੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਸ਼ਰਧਾ ਨਾਲ ਮਨਾਇਆ ਗਿਆ। ਗੁਰੂ ਘਰ ਦੇ ਸੇਵਕ ਰਾਗੀ ਅਤੇ ਢਾਡੀ ਜਥਿਆਂ ਵਲੋਂ ਕੀਰਤਨ ਅਤੇ ਢਾਡੀ ਵਾਰਾਂ ਦਾ ਗਾਇਨ ਕੀਤਾ ਗਿਆ। ਇਸ ਤੋਂ ...

ਪੂਰੀ ਖ਼ਬਰ »

ਕਿਸਾਨਾਂ 'ਤੇ ਸਰਕਾਰੀ ਤਸ਼ੱਦਦ ਵਿਰੁੱਧ ਸਿੱਖਾਂ ਵਲੋਂ ਯੂ.ਐਨ.ਓ. ਨੂੰ ਦਖ਼ਲ ਦੇਣ ਦੀ ਅਪੀਲ

ਲੰਡਨ, 1 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰਦਿਆਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਕੀਤੇ ਗਏ ਸਰਕਾਰੀ ਤਸ਼ੱਦਦ ਦਾ ਵਿਰੋਧ ਕਰਦਿਆਂ ਯੂ.ਕੇ. ਦੇ ਸਿੱਖਾਂ ਵਲੋਂ ਯੂ.ਐਨ.ਓ. ਨੂੰ ਦਖ਼ਲ ਦੀ ਅਪੀਲ ਕੀਤੀ ਹੈ। ਸਿੱਖ ...

ਪੂਰੀ ਖ਼ਬਰ »

ਭਾਰਤੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਵਾਸੀਆਂ ਨੇ ਕੀਤਾ ਰੋਸ ਮਾਰਚ

ਐਡਮਿੰਟਨ, 1 ਦਸੰਬਰ (ਦਰਸ਼ਨ ਸਿੰਘ ਜਟਾਣਾ)-ਭਾਵੇਂਕਿ ਕੈਨੇਡਾ ਵਿਚ ਕੋਰੋਨਾ ਕਰਕੇ ਕਾਫ਼ੀ ਸਖ਼ਤੀ ਕੀਤੀ ਗਈ ਤੇ ਲੋਕਾਂ ਦਾ ਇਕ ਥਾਂ 'ਤੇ ਇਕੱਠ ਕਰਨ 'ਤੇ ਪਾਬੰਦੀ ਹੈ ਪਰ ਇਸ ਸਭ ਨੂੰ ਭਾਂਪਦੇ ਹੋਏ ਪ੍ਰਵਾਸੀ ਪੰਜਾਬੀਆਂ ਨੇ ਭਾਰਤੀ ਕਿਸਾਨਾਂ ਤੇ ਹੋ ਰਹੇ ਜ਼ੁਲਮਾਂ ਦੇ ਵਿਰੋਧ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX