ਸਾਨ ਫਰਾਂਸਿਸਕੋ, 1 ਦਸੰਬਰ (ਐੱਸ.ਅਸ਼ੋਕ ਭੌਰਾ)¸ ਅਮਰੀਕਾ ਦੇ ਇਕ ਵਿਸ਼ਲੇਸ਼ਕ ਨੇ ਮੰਗਲਵਾਰ ਨੂੰ ਦੋ ਗੁਪਤ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਚੀਨ ਨੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਪ੍ਰੀਖਣ ਲਈ ਕੋਵਿਡ-19 ਵੈਕਸੀਨ ਦਿੱਤਾ ਹੈ | ਵਾਸ਼ਿੰਗਟਨ 'ਚ ਨੈਸ਼ਨਲ ...
ਨਿਊਯਾਰਕ, 1 ਦਸੰਬਰ (ਏਜੰਸੀ)-ਅਮਰੀਕੀ ਰਾਸ਼ਟਰਪਤੀ ਚੁਣੇ ਗਏ ਜੋ ਬਾਈਡਨ ਤੇ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੇ 20 ਜਨਵਰੀ ਦੇ ਆਪਣੇ ਸਹੁੰ ਚੁੱਕ ਸਮਾਗਮ ਤੇ ਹੋਰ ਪ੍ਰੋਗਰਾਮਾਂ ਲਈ ਭਾਰਤੀ ਅਮਰੀਕੀ ਮਾਜੂ ਵਰਗੀਸ ਨੂੰ ਐਗਜ਼ੀਕਿਊਟਿਵ ਡਾਇਰੈਕਟਰ ਨਿਯੁਕਤ ...
ਸੈਕਰਾਮੈਂਟੋ/ਸਾਨ ਫ਼ਰਾਂਸਿਸਕੋ, 1 ਦਸੰਬਰ (ਹੁਸਨ ਲੜੋਆ ਬੰਗਾ, ਐਸ.ਅਸ਼ੋਕ ਭੋਰਾ)- ਲੰਘੇ ਦਿਨ ਐਰੀਜ਼ੋਨਾ ਤੇ ਵਿਸਕਾਨਸਿਨ ਨੇ ਚੋਣਾਂ ਵਿਚ ਡੈਮੋਕਰੇਟਿਕ ਉਮੀਦਵਾਰ ਜੋ ਬਾਈਡਨ ਦੀ ਜਿੱਤ ਦੀ ਪੁਸ਼ਟੀ ਕਰ ਦਿੱਤੀ | ਇਸ ਦੇ ਨਾਲ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ...
ਟੋਰਾਂਟੋ, 1 ਦਸੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਸਰਕਾਰ ਨੇ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਵਿਦੇਸ਼ੀ ਨਾਗਰਿਕਾਂ (ਵਿਦਿਆਰਥੀਆਂ ਸਮੇਤ) ਦੇ ਦਾਖਲੇ ਉਪਰ ਮਾਰਚ ਵਿਚ ਲਗਾਈਆਂ ਗਈਆਂ ਪਾਬੰਦੀਆਂ 21 ਜਨਵਰੀ, 2021 ਤੱਕ ਵਧਾ ਦਿੱਤੀਆਂ ਹਨ | ਜੋ ਵਿਦੇਸ਼ੀ ...
ਟੋਰਾਂਟੋ, 1 ਦਸੰਬਰ (ਹਰਜੀਤ ਸਿੰਘ ਬਾਜਵਾ)-ਕੈਨੇਡਾ ਦੇ ਸ਼ਹਿਰ ਬਰੈਂਪਟਨ ਸਥਿਤ ਵੱਡੇ ਸਰਕਾਰੀ ਹਸਪਤਾਲ 'ਚ ਗੁਰੂ ਨਾਨਕ ਐਮਰਜੈਂਸੀ ਡਿਪਾਰਟਮੈਂਟ ਦੇ ਨਵੇਂ ਸਾਈਨ ਦਾ ਉਦਘਾਟਨ ਵਰਚੂਅਲ ਰਸਮ ਰਾਹੀਂ ਗੁਰਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਕੀਤਾ ਗਿਆ ਹੈ | ਇਹ ਕਾਰਜ ...
ਵਿਨੀਪੈਗ, 1 ਦਸੰਬਰ (ਸਰਬਪਾਲ ਸਿੰਘ)-ਕੈਨੇਡਾ ਸਰਕਾਰ ਵਲੋਂ ਕੋਰੋਨਾ ਦੇ ਫ਼ੈਲਾਅ ਨੂੰ ਰੋਕਣ ਦੀ ਕੋਸ਼ਿਸ਼ ਤਹਿਤ ਦੇਸ਼ ਅੰਦਰ ਦਾਖਲ ਹੋਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਸਭ ਤੋਂ ਪਹਿਲਾਂ ਇਸ ਮਹਾਂਮਾਰੀ ਦੀ ਸ਼ੁਰੂਆਤ ਤੋਂ ...
ਐਬਟਸਫੋਰਡ, 1 ਦਸੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਅੰਗਰੇਜ਼ੀ ਦੇ ਵੱਡੇ ਮੀਡੀਆ ਅਦਾਰੇ ਗਲੋਬਲ ਬੀ.ਸੀ. ਨੇ ਕੈਨੇਡੀਅਨ ਜੰਮਪਲ ਸਰੀ ਨਿਵਾਸੀ ਦਸਤਾਰਧਾਰੀ ਸਿੱਖ ਮੀਡੀਆਕਾਰ ਭੁਪਿੰਦਰ ਸਿੰਘ ਹੁੰਦਲ ਨੂੰ ਨਿਊਜ਼ ਡਾਇਰੈਕਟਰ ਤੇ ...
ਕੈਲਗਰੀ, 1 ਦਸੰਬਰ (ਜਸਜੀਤ ਸਿੰਘ ਧਾਮੀ)- ਕੈਲਗਰੀ ਦੀ ਸੰਗਤ ਨੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ | ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਲਖਵਿੰਦਰ ਸਿੰਘ ਵਲੋਂ ਅਰਦਾਸ ਉਪਰੰਤ ਭਾਈ ਮਨਪ੍ਰੀਤ ...
ਸਿਆਟਲ, 1 ਦਸੰਬਰ (ਗੁਰਚਰਨ ਸਿੰਘ ਢਿੱਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੋਰੋਨਾ ਮਹਾਂਮਾਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਵੱਖ-ਵੱਖ ਗੁਰੂ ਘਰਾਂ ਵਿਚ ਸਵੇਰ ਤੋਂ ਸ਼ਾਮ ਤੱਕ ਵੱਖਰੇ-ਵੱਖਰੇ ਸਮੇਂ ਦੌਰਾਨ ਸੰਗਤਾਂ ਨਤਮਸਤਕ ਹੋਈਆਂ | ...
ਮੁੰਬਈ, 1 ਦਸੰਬਰ (ਏਜੰਸੀ)- ਇਸ ਵਕਤ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਅਜਿਹੇ 'ਚ ਅਦਾਕਾਰਾ ਗੌਹਰ ਖਾਨ ਤੇ ਡਾਂਸਰ ਜ਼ੈਦ ਦਰਬਾਰ ਨੇ ਆਪਣੇ ਰਿਸ਼ਤੇ ਨੂੰ ਅਗਲੇ ਪੜਾਅ 'ਤੇ ਲਿਜਾਣ ਦਾ ਫੈਸਲਾ ਕੀਤਾ ਹੈ | ਦੋਵਾਂ ਨੇ 25 ਦਸੰਬਰ ਆਪਣੇ ਵਿਆਹ ਦੀ ਤਰੀਕ ਐਲਾਨ ਦਿੱਤੀ ਹੈ | ...
ਸਾਨ ਫਰਾਂਸਿਸਕੋ, 1 ਦਸੰਬਰ (ਐੱਸ.ਅਸ਼ੋਕ ਭੌਰਾ)- ਡੋਨਾਲਡ ਟਰੰਪ ਚਾਹੁੰਦੇ ਸਨ ਕਿ ਸਾਉਦੀ ਅਰਬ ਇਜ਼ਰਾਈਲ ਦੇ ਵਪਾਰਕ ਜਹਾਜ਼ਾਂ ਨੂੰ ਯੂ.ਏ.ਈ. ਜਾਣ ਆਉਣ ਲਈ ਆਪਣੇ ਹਵਾਈ ਖੇਤਰ 'ਚੋਂ ਲੰਘਣ ਦੀ ਆਗਿਆ ਦੇਵੇ ਜਿਸ ਲਈ ਉਨ੍ਹਾਂ ਕੋਸ਼ਿਸ਼ਾਂ ਵੀ ਕੀਤੀਆਂ ਸਨ | ਹੁਣ ਟਰੰਪ ...
ਬਰੇਸ਼ੀਆ (ਇਟਲੀ), 1 ਦਸੰਬਰ (ਬਲਦੇਵ ਸਿੰਘ ਬੂਰੇਜੱਟਾਂ)- ਜਿੱਥੇ ਇਕ ਪਾਸੇ ਕਿਸਾਨਾਂ ਦਾ ਸੰਘਰਸ਼ ਜ਼ੋਰਾਂ 'ਤੇ ਚੱਲ ਰਿਹਾ ਹੈ, ਉਥੇ ਵੱਖ ਵੱਖ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਲੋਂ ਵੀ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ, ਕਿਉਂਕਿ ਜਿਸ ਦਿਨ ਤੋਂ ...
ਗਲਾਸਗੋ, 1 ਦਸੰਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਕੋਵਿਡ-19 ਮਹਾਂਮਾਰੀ ਦੌਰਾਨ ਸਿਹਤ ਸੇਵਾਵਾਂ ਦੇ ਕਾਮਿਆਂ ਵਲੋਂ ਤਨਦੇਹੀ ਨਾਲ ਕੰਮ ਕਰਨ ਲਈ ਉਨ੍ਹਾਂ ਦੇ ਧੰਨਵਾਦ ਦੇ ਤੌਰ 'ਤੇ ਉਨ੍ਹਾਂ ਨੂੰ ਪੰਜ-ਪੰਜ ਸੌ ਪੌਾਡ ਦੇਣ ਦਾ ...
ਲੈਸਟਰ (ਇੰਗਲੈਂਡ), 1 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ 'ਚ ਵੱਸਦੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਵਲੋਂ ਵੱਖੋ ਵੱਖਰੇ ਤਰੀਕੇ ਨਾਲ਼ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਗਈ | ਇਸ ਸਬੰਧ 'ਚ ਧਰਮ ਚੰਦ ਮਹੇਅ ਲਿਖਾਰੀ ਸਭਾ ...
ਲੰਡਨ, 1 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬ ਸਮੇਤ ਭਾਰਤ ਦੇ ਕਿਸਾਨਾਂ ਵਲੋਂ ਹੱਕੀ ਮੰਗਾਂ ਦੀ ਪੂਰਤੀ ਵਾਸਤੇ ਕੀਤਾ ਜਾ ਰਿਹਾ ਕਿਸਾਨ ਅੰਦੋਲਨ ਹਰ ਪੱਖ ਤੋਂ ਜਾਇਜ਼ ਹੈ | ਕੇਂਦਰ ਦੀ ਸਰਕਾਰ ਵਲੋਂ ਬਣਾਏ ਗਏ ਕਾਲੇ ਕਾਨੂੰਨ ਜੇਕਰ ਵਾਪਸ ਨਹੀਂ ਹੁੰਦੇ ਤਾਂ ਜਿੱਥੇ ਕਿਸਾਨਾਂ ਦਾ ਭਵਿੱਖ ਤਬਾਹ ਹੋਣ ਦਾ ਖਦਸ਼ਾ ਹੈ ਉਥੇ ਕਿਸਾਨੀ 'ਤੇ ਨਿਰਭਰ ਵਪਾਰੀ ਵਰਗ ਨੂੰ ਵੀ ਵੱਡਾ ਝਟਕਾ ਲੱਗਣ ਦੇ ਅਸਾਰ ਹਨ | ਇਹ ਵਿਚਾਰ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਤੋਂ ਇਲਾਵਾ ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਧਰਮਯੁੱਧ ਜਥਾ ਦਮਦਮੀ ਟਕਸਾਲ ਯੂ.ਕੇ. ਦੇ ਭਾਈ ਚਰਨ ਸਿੰਘ, ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਯੂ.ਕੇ. ਦੇ ਪ੍ਰਧਾਨ ਭਾਈ ਜਸਪਾਲ ਸਿੰਘ ਬੈਂਸ, ਸ਼੍ਰੋਮਣੀ ਅਕਾਲੀ ਦਲ ਯੂ.ਕੇ. ਦੇ ਪ੍ਰਧਾਨ ਭਾਈ ਗੁਰਦੇਵ ਸਿੰਘ ਚੋਹਾਨ, ਬਿ੍ਟਿਸ਼ ਸਿੱਖ ਕੌਾਸਲ ਦੇ ਮੁਖੀ ਭਾਈ ਤਰਸੇਮ ਸਿੰਘ ਦਿਉਲ, ਬੱਬਰ ਅਕਾਲੀ ਆਰਗੇਨਾਈਜੇਸ਼ਨ ਦੇ ਮੁਖੀ ਜਥੇਦਾਰ ਬਲਬੀਰ ਸਿੰਘ ਅਤੇ ਖਾਲਿਸਤਾਨ ਜਲਾਵਤਨ ਸਰਕਾਰ ਦੇ ਭਾਈ ਗੁਰਮੇਜ ਸਿੰਘ ਗਿੱਲ ਵਲੋਂ ਕਿਸਾਨ ਅੰਦੋਲਨ ਦਾ ਡੱਟ ਕੇ ਸਮਰਥਨ ਕੀਤਾ ਗਿਆ ਹੈ |
ਕੈਲਗਰੀ, 1 ਦਸੰਬਰ (ਹਰਭਜਨ ਸਿੰਘ ਢਿੱਲੋਂ)- ਐਲਬਰਟਾ ਦੀ ਚੀਫ਼ ਮੈਡੀਕਲ ਅਫਸਰ ਹੈਲਥ ਡਾ. ਡੀਨਾ ਹਿਨਸ਼ੌਅ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 1733 'ਤੇ ਪਹੁੰਚ ਗਈ ਤੇ 8 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਐਲਬਰਟਾ ਵਿਚ ...
ਕੈਲਗਰੀ, 1 ਦਸੰਬਰ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਦੇ 3 ਹਸਪਤਾਲਾਂ ਵਿਚ ਸਟਾਫ਼ ਨੂੰ ਕਿਹਾ ਗਿਆ ਹੈ ਕਿ ਉਹ ਐਕਿਊਟ ਕੇਅਰ ਮਰੀਜ਼ਾਂ ਵਾਸਤੇ ਆਕਸੀਜਨ ਦੀ ਵਰਤੋਂ ਬੇਹੱਦ ਕਿਫਾਇਤ ਨਾਲ ਕਰਨ । ਕੈਲਗਰੀ ਹੈਲਥ ਜ਼ੋਨ ਨੂੰ ਭੇਜੇ ਇਕ ਪੱਤਰ ਵਿਚ ਏ.ਐਚ.ਐਸ. ਨੇ ਕਿਹਾ ਹੈ ਕਿ ...
ਕੈਲਗਰੀ, 1 ਦਸੰਬਰ (ਹਰਭਜਨ ਸਿੰਘ ਢਿੱਲੋਂ)- ਐਲਬਰਟਾ ਪ੍ਰੀਮੀਅਰ ਜੇਸਨ ਕੈਨੀ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਰੈਡ ਐਫ ਐਮ 'ਤੇ ਉਨ੍ਹਾਂ ਵੱਲੋਂ ਸਾਊਥ ਏਸ਼ੀਅਨ ਭਾਈਚਾਰੇ ਵਾਸਤੇ ਦਿੱਤੇ ਗਏ ਸੁਨੇਹੇ ਨੂੰ ਗ਼ਲਤ ਰੰਗਤ ਦੇ ਕੇ ਸਮਾਜ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ...
ਕੈਲਗਰੀ, 1 ਦਸੰਬਰ (ਹਰਭਜਨ ਸਿੰਘ ਢਿੱਲੋਂ)- ਪਹਿਲੀ ਦਸੰਬਰ ਤੋਂ ਐਲਬਰਟਾ ਭਰ ਵਿਚ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ 'ਤੇ ਸਖ਼ਤੀ ਲਾਗੂ ਕੀਤੀ ਜਾ ਰਹੀ ਹੈ । 'ਸੇਫ਼ ਰੋਡਜ਼ ਐਲਬਰਟਾ' ਮਹਿੰਮ ਤਹਿਤ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਇੰਪੇਅਰਡ ਡ੍ਰਾਇਵਿੰਗ ਦੇ ਚਾਰਜਿਜ਼ ਹੁਣ ...
ਟੋਰਾਂਟੋ, 1 ਦਸੰਬਰ (ਹਰਜੀਤ ਸਿੰਘ ਬਾਜਵਾ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਇੱਥੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਸ਼ਰਧਾ ਨਾਲ ਮਨਾਇਆ ਗਿਆ। ਗੁਰੂ ਘਰ ਦੇ ਸੇਵਕ ਰਾਗੀ ਅਤੇ ਢਾਡੀ ਜਥਿਆਂ ਵਲੋਂ ਕੀਰਤਨ ਅਤੇ ਢਾਡੀ ਵਾਰਾਂ ਦਾ ਗਾਇਨ ਕੀਤਾ ਗਿਆ। ਇਸ ਤੋਂ ...
ਲੰਡਨ, 1 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰਦਿਆਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਕੀਤੇ ਗਏ ਸਰਕਾਰੀ ਤਸ਼ੱਦਦ ਦਾ ਵਿਰੋਧ ਕਰਦਿਆਂ ਯੂ.ਕੇ. ਦੇ ਸਿੱਖਾਂ ਵਲੋਂ ਯੂ.ਐਨ.ਓ. ਨੂੰ ਦਖ਼ਲ ਦੀ ਅਪੀਲ ਕੀਤੀ ਹੈ। ਸਿੱਖ ...
ਐਡਮਿੰਟਨ, 1 ਦਸੰਬਰ (ਦਰਸ਼ਨ ਸਿੰਘ ਜਟਾਣਾ)-ਭਾਵੇਂਕਿ ਕੈਨੇਡਾ ਵਿਚ ਕੋਰੋਨਾ ਕਰਕੇ ਕਾਫ਼ੀ ਸਖ਼ਤੀ ਕੀਤੀ ਗਈ ਤੇ ਲੋਕਾਂ ਦਾ ਇਕ ਥਾਂ 'ਤੇ ਇਕੱਠ ਕਰਨ 'ਤੇ ਪਾਬੰਦੀ ਹੈ ਪਰ ਇਸ ਸਭ ਨੂੰ ਭਾਂਪਦੇ ਹੋਏ ਪ੍ਰਵਾਸੀ ਪੰਜਾਬੀਆਂ ਨੇ ਭਾਰਤੀ ਕਿਸਾਨਾਂ ਤੇ ਹੋ ਰਹੇ ਜ਼ੁਲਮਾਂ ਦੇ ਵਿਰੋਧ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX