ਤਾਜਾ ਖ਼ਬਰਾਂ


ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  26 minutes ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  37 minutes ago
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  39 minutes ago
ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਉਪ ਮੁੱਖ ਮੰਤਰੀ
. . .  45 minutes ago
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ
. . .  about 1 hour ago
ਚਰਨਜੀਤ ਸਿੰਘ ਚੰਨੀ ਮੀਡੀਆ ਨੂੰ ਕਰ ਰਹੇ ਸੰਬੋਧਨ
. . .  about 1 hour ago
ਅਜਨਾਲਾ ਟਿਫ਼ਨ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਰੂਬਲ ਸਿੰਘ ਨੂੰ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
. . .  about 1 hour ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਤੇਲ ਵਾਲੇ ਟੈਂਕਰ ’ਤੇ ਹੋਏ ਆਈ.ਈ.ਡੀ .ਟਿਫ਼ਨ ਬੰਬ ਧਮਾਕਾ ਮਾਮਲੇ ...
ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਡੀਗੜ੍ਹ ਵਿਚ ਰਾਜਪਾਲ ਦੇ ਘਰ ਦੇ ਬਾਹਰ ਮਨਾਏ ਜਸ਼ਨ
. . .  about 1 hour ago
ਮੋਟਰ ਸਾਈਕਲ ਧਮਾਕਾ ਅਤੇ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ 3 ਦਿਨਾਂ ਪੁਲਿਸ ਰਿਮਾਂਡ ’ਤੇ
. . .  about 1 hour ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) -ਸ਼ਹਿਰ ਦੇ ਪੀ.ਐਨ.ਬੀ. ਰੋਡ ’ਤੇ ਮੋਟਰ ਸਾਈਕਲ ਧਮਾਕਾ ਅਤੇ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ ਕੁਮਾਰ ਪੁੱਤਰ ਅਮੀਰ ਸਿੰਘ ...
ਚਰਨਜੀਤ ਸਿੰਘ ਚੰਨੀ ਰਾਜ ਭਵਨ ਪਹੁੰਚੇ
. . .  about 1 hour ago
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
. . .  about 1 hour ago
ਇਹ ਹਾਈ ਕਮਾਂਡ ਦਾ ਫੈਸਲਾ ਹੈ , ਸਵਾਗਤ ਕਰਦਾ ਹਾਂ, ਚੰਨੀ ਮੇਰੇ ਛੋਟੇ ਭਰਾ ਵਰਗਾ - ਸੁਖਜਿੰਦਰ ਸਿੰਘ ਰੰਧਾਵਾ
. . .  about 1 hour ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਪੰਜਾਬ ਰਾਜ ਭਵਨ ਪਹੁੰਚਿਆ
. . .  about 2 hours ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਦੇ ਜੇ.ਡਬਲਯੂ. ਮੈਰੀਅਟ ਹੋਟਲ ਤੋਂ ਗਵਰਨਰ ਹਾਊਸ ਹੋਏ ਰਵਾਨਾ
. . .  about 2 hours ago
ਬਾਰਾਬੰਕੀ: ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, 5 ਲੋਕਾਂ ਦੇ ਡੁੱਬਣ ਦੀ ਖ਼ਬਰ
. . .  about 2 hours ago
ਹਰੀਸ਼ ਰਾਵਤ ਸ਼ਾਮ 6:30 ਵਜੇ ਰਾਜਪਾਲ ਨੂੰ ਮਿਲਣਗੇ
. . .  about 2 hours ago
ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  about 2 hours ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  about 2 hours ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  1 minute ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 3 hours ago
ਡਿਪਟੀ ਮੁੱਖ ਮੰਤਰੀ ਵਜੋਂ ਆਸ਼ੂ ਦੀ ਚਰਚਾ ਹੋਣ ਤੋਂ ਬਾਅਦ ਘਰ ਵਿਚ ਜਸ਼ਨ ਦਾ ਮਾਹੌਲ
. . .  about 3 hours ago
ਲੁਧਿਆਣਾ ,19 ਸਤੰਬਰ (ਪ੍ਰਮਿੰਦਰ ਸਿੰਘ ਆਹੂਜਾ)-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਡਿਪਟੀ ਮੁੱਖ ਮੰਤਰੀ ਵਜੋਂ ਨਾਮ ਦੀ ਚਰਚਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ । ਆਸ਼ੂ ਦੇ ਘਰ ਦੇ ਬਾਹਰ ਸਮਰਥਕਾਂ ਦੀ ਭਾਰੀ ਭੀੜ ਇਕੱਠੀ...
ਅੰਮਿ੍ਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਪੁੱਜੇ ਇੱਕ ਯਾਤਰੀ ਕੋਲੋਂ ਕਰੀਬ 40 ਲੱਖ ਦਾ ਸੋਨਾ ਬਰਾਮਦ
. . .  about 3 hours ago
ਰਾਜਾਸਾਂਸੀ , 19 ਸਤੰਬਰ (ਹਰਦੀਪ ਸਿੰਘ ਖੀਵਾ)- ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ’ਤੇ ਤਾਇਨਾਤ ਕਸਟਮ ਸਟਾਫ ਤੇ ਅਧਿਕਾਰੀਆਂ ਦੀ ਟੀਮ ਵਲੋਂ ਦੁਬਈ ਤੋਂ ਪੁੱਜੇ ਇਕ ...
ਸੋਨੀਆ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਘਰ ਪਰਤੇ
. . .  about 3 hours ago
ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਪਹੁੰਚੇ ਕਈ ਵਿਧਾਇਕ
. . .  about 4 hours ago
ਚੰਡੀਗੜ੍ਹ, 19 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਕਈ ਵਿਧਾਇਕ ਪੁੱਜੇ ਹਨ...
ਮੁੱਖ ਮੰਤਰੀ ਬਣਨ 'ਤੇ ਅੱਜ ਹੀ ਸਹੁੰ ਚੁੱਕ ਸਕਦੈ ਹਨ ਰੰਧਾਵਾ - ਮੀਡੀਆ ਰਿਪੋਰਟ
. . .  about 4 hours ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਹੋਈ ਹੈ। ਜਿਸ ਤਹਿਤ ਉਹ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 19 ਮੱਘਰ ਸੰਮਤ 552

ਫਰੀਦਕੋਟ

ਵਧੀਕ ਜ਼ਿਲਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਫ਼ਰੀਦਕੋਟ, 2 ਦਸੰਬਰ (ਜਸਵੰਤ ਸਿੰਘ ਪੁਰਬਾ)-ਵਧੀਕ ਜ਼ਿਲ੍ਹਾ ਮੈਜਿਸਟੇ੍ਰਟ ਫ਼ਰੀਦਕੋੋਟ ਗੁਰਜੀਤ ਸਿੰਘ ਨੇ ਫੌੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਰੀਦਕੋਟ 'ਚ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਇਹ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਨੂੰ ਭਰੋਸੇ 'ਚ ਲੈ ਕੇ ਕੇਂਦਰ ਸਰਕਾਰ ਨੂੰ ਬਿੱਲ ਪਾਸ ਕਰਨੇ ਚਾਹੀਦੇ ਸਨ- ਢੀਂਡਸਾ

ਫ਼ਰੀਦਕੋਟ, 2 ਦਸੰਬਰ (ਜਸਵੰਤ ਸਿੰਘ ਪੁਰਬਾ, ਚਰਨਜੀਤ ਸਿੰਘ ਗੋਂਦਾਰਾ)-ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਖੇਤੀ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਕਿਸਾਨਾਂ ਦੀਆਂ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ ਤੇ ਕਿਸਾਨ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ 'ਚ ਸ਼ਾਮਿਲ ਹੋਣ ਲਈ ਮਚਾਕੀ ਖੁਰਦ ਤੋਂ ਜਥਾ ਰਵਾਨਾ

ਸਾਦਿਕ, 2 ਦਸੰਬਰ (ਆਰ. ਐਸ. ਧੁੰਨਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਬਲਾਕ ਸਾਦਿਕ ਅਧੀਨ ਆਉਂਦੇ ਪਿੰਡ ਮਚਾਕੀ ਖੁਰਦ ਤੋਂ ਨੌਜਵਾਨਾਂ ਅਤੇ ਕਿਸਾਨਾਂ ਦਾ ਇਕ ਜਥਾ ਬੀਤੀ ਰਾਤ ਸਾਬਕਾ ਸਰਪੰਚ ਮੇਜਰ ਸਿੰਘ ਬਰਾੜ ਦੀ ਟਰੈਕਟਰ ਟਰਾਲੀ 'ਤੇ ਸਵਾਰ ਹੋ ਕੇ ਕੇਂਦਰ ...

ਪੂਰੀ ਖ਼ਬਰ »

ਫ਼ਰੀਦਕੋਟ ਬਾਰ ਐਸੋਸੀਏਸ਼ਨ ਨੇ ਕਿਸਾਨਾਂ ਦੇ ਸਮਰਥਨ 'ਚ ਮੰਗ-ਪੱਤਰ ਸੌਾਪਿਆ

ਫ਼ਰੀਦਕੋਟ, 2 ਦਸੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਇਕ ਮੀਟਿੰਗ ਬਾਰ ਰੂਮ ਵਿਖੇ ਵਿਨੋਦ ਮੈਣੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਮਤਾ ਪਾਸ ਕਰਕੇ ਸਮੂਹ ਵਕੀਲਾਂ ਵਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਕਰ ਰਹੇ ਦੇਸ਼ ...

ਪੂਰੀ ਖ਼ਬਰ »

ਪਿੰਡਾਂ ਦੇ ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਵਿਧਾਇਕ ਢਿੱਲੋਂ

ਫ਼ਰੀਦਕੋਟ, 2 ਦਸੰਬਰ (ਜਸਵੰਤ ਸਿੰਘ ਪੁਰਬਾ)-ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੇ ਫ਼ਰੀਦਕੋੋਟ ਤੋੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਵਿਧਾਨ ਸਭਾ ਹਲਕਾ ਫ਼ਰੀਦਕੋੋਟ ਅਧੀਨ ਆਉਂਦੇ ਵੱਖ-ਵੱਖ ਪਿੰਡਾਂ, ਗ੍ਰਾਮ ਪੰਚਾਇਤਾਂ ਵਿਚ ਚੱਲ ਰਹੇ ਵੱਖ-ਵੱਖ ਵਿਕਾਸ ...

ਪੂਰੀ ਖ਼ਬਰ »

ਜ਼ਿਲ੍ਹਾ ਫ਼ਰੀਦਕੋਟ ਦੇ ਹੋਟਲ, ਰੈਸਟੋਰੈਂਟ ਮਾਲਕ ਇਤਰਾਜ਼ਹੀਣਤਾ ਸਰਟੀਫ਼ਿਕੇਟ ਪ੍ਰਾਪਤ ਕਰਨ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ

ਫ਼ਰੀਦਕੋਟ, 2 ਦਸੰਬਰ (ਜਸਵੰਤ ਸਿੰਘ ਪੁਰਬਾ)-ਵਧੀਕ ਜ਼ਿਲਾ ਮੈਜਿਸਟੇ੍ਰਟ ਫ਼ਰੀਦਕੋਟ ਗੁਰਜੀਤ ਸਿੰਘ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਰੀਦਕੋਟ 'ਚ ਜੋ ਵੀ ਹੋਟਲ ਅਤੇ ਰੈਸਟੋਰੈਂਟ ਚੱਲ ਰਹੇ ਹਨ, ...

ਪੂਰੀ ਖ਼ਬਰ »

ਦਲਿਤ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ

ਫ਼ਰੀਦਕੋਟ, 2 ਦਸੰਬਰ (ਸਰਬਜੀਤ ਸਿੰਘ)-ਪਿੰਡ ਨੰਗਲ ਦੇ ਇਕ ਦਲਿਤ ਪਰਿਵਾਰ ਨੂੰ ਧਮਕਾਉਣ ਅਤੇ ਉਸ ਦੇ ਖੇਤਾਂ ਦੇ ਪਾਣੀ ਨੂੰ ਰੋਕਣ ਦੇ ਮਾਮਲੇ ਵਿਚ ਸ਼ਾਮਿਲ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਵਾਉਣ ਲਈ ਅੱਜ ਕਰੀਬ ਇਕ ਦਰਜਨ ਪਿੰਡਾਂ ਦੀਆਂ ਪੰਚਾਇਤਾਂ ਅਤੇ ਵਸਨੀਕਾਂ ਵਲੋਂ ...

ਪੂਰੀ ਖ਼ਬਰ »

ਨੰਗਲ ਨੇ ਮੋਗਾ ਸੜਕ 'ਤੇ ਚੱਲ ਰਹੇ ਧਰਨੇ ਸਬੰਧੀ ਪਿੰਡ ਦੇ ਮੁਹਤਬਰ ਵਿਅਕਤੀਆਂ ਦੀ ਮੌਜੂਦਗੀ 'ਚ ਆਪਣਾ ਪੱਖ ਰੱਖਿਆ

ਕੋਟਕਪੂਰਾ, 2 ਦਸੰਬਰ (ਮੋਹਰ ਸਿੰਘ ਗਿੱਲ)-ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਨੰਗਲ ਦੇ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਇਕ ਵਿਅਕਤੀ ਦੀ ਰਿਹਾਈ ਅਤੇ ਐਸ.ਸੀ ਐਕਟ ਤਹਿਤ ਦਰਜ ਕੀਤੇ ਗਏ ਕੇਸ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਡਕੌਾਦਾ ਵਲੋਂ ...

ਪੂਰੀ ਖ਼ਬਰ »

ਮੋਹਨਜੀਤ ਸਿੰਘ ਸਿੱਧੂ ਨਹੀਂ ਰਹੇ-ਅੰਤਿਮ ਸੰਸਕਾਰ ਅੱਜ

ਫ਼ਰੀਦਕੋਟ, 2 ਦਸੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਬਹਿਨੋਈ ਅਤੇ ਬੀਬਾ ਅੰਮਿ੍ਤਬੀਰ ਕੌਰ ਸਿੱਧੂ ਸਾਬਕਾ ਪ੍ਰਧਾਨ ਨਗਰ ਕੌਾਸਲ ਦੇ ਪਤੀ ਮੋਹਨਜੀਤ ਸਿੰਘ ਸਿੱਧੂ ਸਪੁੱਤਰ ਸਵ: ਊਦਮ ਸਿੰਘ ਸਿੱਧੂ ਅਰਾਈਆਂਵਾਲਾ ਕਲਾਂ ...

ਪੂਰੀ ਖ਼ਬਰ »

ਰੇਨੂੰ ਬਾਂਸਲ ਨੇ ਡੀ.ਏ.ਵੀ. ਸਕੂਲ ਜੈਤੋ ਦਾ ਚਾਰਜ ਸੰਭਾਲਿਆ

ਜੈਤੋ, 2 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਚੁੰਨੀ ਲਾਲ ਸੱਚਦੇਵਾ ਡੀ.ਏ.ਵੀ ਪਬਲਿਕ ਸਕੂਲ (ਬਠਿੰਡਾ ਰੋਡ) ਜੈਤੋ ਵਿਖੇ ਰੇਨੂੰ ਬਾਂਸਲ ਨੇ ਸਕੂਲ ਦਾ ਚਾਰਜ ਸੰਭਾਲ ਲਿਆ ਹੈ | ਆਰੀਆ ਰਤਨ ਡਾ: ਪੂਨਮ ਸੂਰੀ ਅਤੇ ਡੀ.ਏ.ਵੀ. ਸਕੂਲ ਦੀ ਮੈਨੇਜਮੈਂਟ ਨੇ ਦੱਸਿਆ ਰੇਨੂੰ ਬਾਂਸਲ ਦਾ ...

ਪੂਰੀ ਖ਼ਬਰ »

ਬਦਲਦੇ ਮੌਸਮ 'ਚ ਲੋਕ ਸਿਹਤ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹਿਣ-ਡਾ. ਗੁਰਲੀਨ

ਫ਼ਰੀਦਕੋਟ, 2 ਦਸੰਬਰ (ਸਤੀਸ਼ ਬਾਗ਼ੀ)-ਡਾ. ਗੁਰਲੀਨ ਕੌਰ ਆਯੁਰਵੈਦਿਕ ਮੈਡੀਕਲ ਅਫ਼ਸਰ ਨੇ ਕਿਹਾ ਕਿ ਬਦਲਦੇ ਮੌਸਮ ਵਿਚ ਸਿਹਤ ਪੱਖੋਂ ਜ਼ਿਆਦਾ ਸੁਚੇਤ ਰਹਿਣ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਜਿੱਥੇ ਕੋਰੋਨਾ ਮਹਾਂਮਾਰੀ ਚੱਲ ਰਹੀ ਹੈ, ਉਸ ਦੇ ਨਾਲ ਹੀ ਡੇਂਗੂ ਦੇ ...

ਪੂਰੀ ਖ਼ਬਰ »

ਰੇਨੂੰ ਬਾਂਸਲ ਨੇ ਡੀ.ਏ.ਵੀ. ਸਕੂਲ ਜੈਤੋ ਦਾ ਚਾਰਜ ਸੰਭਾਲਿਆ

ਜੈਤੋ, 2 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਚੁੰਨੀ ਲਾਲ ਸੱਚਦੇਵਾ ਡੀ.ਏ.ਵੀ ਪਬਲਿਕ ਸਕੂਲ (ਬਠਿੰਡਾ ਰੋਡ) ਜੈਤੋ ਵਿਖੇ ਰੇਨੂੰ ਬਾਂਸਲ ਨੇ ਸਕੂਲ ਦਾ ਚਾਰਜ ਸੰਭਾਲ ਲਿਆ ਹੈ | ਆਰੀਆ ਰਤਨ ਡਾ: ਪੂਨਮ ਸੂਰੀ ਅਤੇ ਡੀ.ਏ.ਵੀ. ਸਕੂਲ ਦੀ ਮੈਨੇਜਮੈਂਟ ਨੇ ਦੱਸਿਆ ਰੇਨੂੰ ਬਾਂਸਲ ਦਾ ...

ਪੂਰੀ ਖ਼ਬਰ »

ਕਿਸਾਨ ਅੰਦੋੋਲਨ 'ਚ ਭਾਗ ਲੈਣ ਵਾਲੇ ਕਿਸਾਨਾਂ, ਆਮ ਲੋਕਾਂ ਲਈ ਫ਼ਰੀਦਕੋਟ ਤੋਂ ਰੋਜ਼ਾਨਾ ਬੱਸ ਸੇਵਾ ਸ਼ੁਰੂ-ਕਿੱਕੀ ਢਿੱਲੋਂ

ਫ਼ਰੀਦਕੋਟ, 2 ਦਸੰਬਰ (ਜਸਵੰਤ ਸਿੰਘ ਪੁਰਬਾ)-ਦਿੱਲੀ ਵਿਖੇ ਕੇਂਦਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਹੋਰ ਵਰਗਾਂ ਦੇ ਲੋਕਾਂ ਨੂੰ ਫ਼ਰੀਦਕੋਟ ਤੋਂ ਰੋਜ਼ਾਨਾ ਦਿੱਲੀ ਲਿਜਾਣ ਅਤੇ ਵਾਪਸ ਲਿਆਉਣ ਲਈ ਮੁਫ਼ਤ ਬੱਸ ਸੇਵਾ ਮੁੱਖ ਮੰਤਰੀ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਗਊ ਸੈੱਸ ਦੇ ਪੈਸਿਆਂ ਨੂੰ ਨਿੱਜੀ ਕੰਮਾਂ ਲਈ ਵਰਤ ਰਹੀ ਹੈ-ਪ੍ਰਦੀਪ ਸਿੰਗਲਾ

ਜੈਤੋ, 2 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਦੀ ਕਾਂਗਰਸ ਸਰਕਾਰ ਗਾਊ ਸੈੱਸ ਤੋਂ ਕਰੋੜਾਂ ਰੁਪਏ ਇਕੱਠੇ ਕਰਕੇ ਨਿੱਜੀ ਕੰਮਾਂ ਲਈ ਵਰਤ ਰਹੀ ਹੈ, ਸਰਕਾਰ ਦੀ ਅਣਗਹਿਲੀ ਕਾਰਨ ਗਾਊਆਂ ਸੜਕਾਂ 'ਤੇ ਘੁੰਮ ਰਹੀਆਂ ਹਨ ਤੇ ਹਾਦਸੇ ਵਾਪਰ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਨੇ ਕੇਂਦਰ ਵਲੋਂ ਕਿਸਾਨਾਂ ਵਿਰੋਧੀ ਪਾਸ ਬਿੱਲਾਂ ਦੀ ਕੀਤੀ ਨਿਖੇਧੀ

ਫ਼ਰੀਦਕੋਟ, 2 ਦਸੰਬਰ (ਸਤੀਸ਼ ਬਾਗ਼ੀ)-ਭਾਰਤ ਦੀ ਸੁਮੱਚੀ ਆਰਥਿਕਤਾ ਅਤੇ ਵਿਕਾਸ ਦਾ ਦਾਰੋਮਦਾਰ ਪੰਜਾਬ ਅਤੇ ਭਾਰਤ ਦੇ ਸਮੂਹ ਕਿਸਾਨਾਂ 'ਤੇ ਨਿਰਭਰ ਹੋਣ ਦੇ ਬਾਵਜੂਦ ਵੀ ਇਨ੍ਹਾਂ ਬਹਾਦਰ ਯੋਧਿਆਂ ਨੂੰ ਸੜਕਾਂ 'ਤੇ ਰੋਲਣ ਅਤੇ ਸੰਕਟ ਵਿਚ ਪਾਉਣ 'ਤੇ ਕੇਂਦਰ ਸਰਕਾਰ ਵਲੋਂ ...

ਪੂਰੀ ਖ਼ਬਰ »

ਪੰਜਾਬ ਬਚਾਓ ਕਾਫ਼ਲੇ ਵਲੋਂ ਜਾਗਰੂਕਤਾ ਮਾਰਚ

ਪੰਜਗਰਾੲੀਂ ਕਲਾਂ, 2 ਦਸੰਬਰ (ਸੁਖਮੰਦਰ ਸਿੰਘ ਬਰਾੜ)-ਪਿੰਡ ਬਚਾਓ, ਪੰਜਾਬ ਬਚਾਓ ਕਮੇਟੀ ਵਲੋਂ 1 ਨਵੰਬਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ) ਦੀ ਅਗਵਾਈ ਹੇਠ ਪੰਜਾਬ ...

ਪੂਰੀ ਖ਼ਬਰ »

ਕੌਮੀ ਬਾਗਬਾਨੀ ਮਿਸ਼ਨ ਸੁਸਾਇਟੀ ਫ਼ਰੀਦਕੋਟ ਦੀ ਹੋਈ ਮੀਟਿੰਗ

ਫ਼ਰੀਦਕੋਟ, 2 ਦਸੰਬਰ (ਜਸਵੰਤ ਸਿੰਘ ਪੁਰਬਾ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫ਼ਰੀਦਕੋਟ ਪ੍ਰੀਤ ਮਹਿੰਦਰ ਸਿੰਘ ਸਹੋਤਾ ਚੇਅਰਮੈਨ ਕੌਮੀ ਬਾਗਬਾਨੀ ਮਿਸ਼ਨ ਸੁਸਾਇਟੀ, ਜ਼ਿਲ੍ਹਾ ਫ਼ਰੀਦਕੋਟ ਦੀ ਪ੍ਰਧਾਨਗੀ ਹੇਠ ਫ਼ਸਲੀ ਵਿਭਿੰਨਤਾ ਨੂੰ ਮੁੱਖ ਰੱਖਦਿਆਂ ਬਾਗਬਾਨਾਂ ...

ਪੂਰੀ ਖ਼ਬਰ »

ਭਾਈ ਰਣ ਸਿੰਘ ਵਲੋਂ ਵਸਾਇਆ ਪਿੰਡ ਰਣ ਸਿੰਘ ਵਾਲਾ




ਸੁਖਰਾਜ ਸਿੰਘ ਗੋਂਦਾਰਾ
9914530330
ਬਰਗਾੜੀ : ਪਿੰਡ ਰਣ ਸਿੰਘ ਵਾਲਾ ਦੇ ਇਤਿਹਾਸ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਤਾਂ ਨਹੀਂ ਮਿਲਦੀ ਪ੍ਰੰਤੂ ਪੁਰਾਣੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਇਹ ਪਿੰਡ ਅੱਜ ਤੋਂ ਲਗਪਗ 250 ਸਾਲ ਪਹਿਲਾਂ ਭਾਈ ਕਪੂਰੇ ਦੇ ਖਾਨਦਾਨ ਨਾਲ ਸਬੰਧਿਤ ਭਾਈ ਰਣ ਸਿੰਘ ਨੇ ਵਸਾਇਆ ਸੀ | ਉਸ ਨੇ ਇਸ ਪਿੰਡ ਦੇ ਲੋਕਾਂ ਦੀ ਹਿਫ਼ਾਜ਼ਤ ਬੜੀ ਦਲੇਰੀ ਅਤੇ ਨਿਡਰਤਾ ਨਾਲ ਕੀਤੀ ਅਤੇ ਆਪਣੇ ਸਰੀਰ 'ਤੇ ਅਸਹਿ ਕਸ਼ਟ ਝੱਲੇ | ਵੱਖ-ਵੱਖ ਸਰਪੰਚਾਂ ਦੀ ਅਗਵਾਈ 'ਚ ਇਸ ਪਿੰਡ ਦਾ ਕਾਫ਼ੀ ਵਿਕਾਸ ਹੋਇਆ ਅਤੇ ਇਸ ਪਿੰਡ ਦੇ ਮੌਜੂਦਾ ਸਰਪੰਚ ਨਿਰਭੈ ਸਿੰਘ ਬਰਾੜ ਦੀ ਅਗਵਾਈ 'ਚ ਸਮੂਹ ਨਗਰ ਪੰਚਾਇਤ ਦੇ ਸਹਿਯੋਗ ਨਾਲ ਵਿਕਾਸ ਕਾਰਜ ਜਾਰੀ ਹਨ | ਇਸ ਪਿੰਡ ਵਿਚ ਗੁਰਦੁਆਰਾ ਅਕਾਲਗੜ੍ਹ ਸਾਹਿਬ ਅਤੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੀਆਂ ਸ਼ਾਨਦਾਰ ਇਮਾਰਤਾਂ ਹਨ ਜਿੱਥੇ ਸਭ ਧਰਮਾਂ, ਜਾਤਾਂ ਦੇ ਲੋਕ ਸਵੇਰੇ ਸ਼ਾਮ ਨਤਮਸਤਕ ਹੁੰਦੇ ਹਨ, ਇਸ ਇਲਾਵਾ ਪਿੰਡ ਵਿਚ ਹੋਰ ਕਈ ਧਾਰਮਿਕ ਸਥਾਨ ਹਨ ਜਿਨ੍ਹਾਂ 'ਚ ਲੋਕਾਂ ਦਾ ਅਥਾਹ ਵਿਸ਼ਵਾਸ ਹੈ | ਪਿੰਡ ਸਾਰੇ ਧਰਮਾਂ, ਜਾਤਾਂ, ਗੋਤਾਂ ਦੇ ਲੋਕ ਬੜੇ ਪਿਆਰ ਅਤੇ ਮਿਲਵਰਤਨ ਨਾਲ ਰਹਿੰਦੇ ਹਨ | ਸਿਰਕੱਢ ਰਾਜਨੀਤਿਕ ਆਗੂ ਸਵ. ਮਹਿੰਦਰ ਸਿੰਘ ਬਰਾੜ, ਸਵ. ਮਿਲਖਾ ਸਿੰਘ ਆਸਟ੍ਰੇਲੀਆ, ਇੰਸ. ਜਗਦੀਸ਼ ਸਿੰਘ ਬਰਾੜ, ਸੇਵਾ-ਮੁਕਤ ਤਹਿਸੀਲਦਾਰ ਸੁਖਚੈਨ ਸਿੰਘ ਗਿੱਲ, ਸਾਬਕਾ ਸਰਪੰਚ ਪਿ੍ਥਾ ਸਿੰਘ, ਵਿਸ਼ਵਿੰਦਰ ਸਿੰਘ ਬਰਾੜ, ਬਲਵਿੰਦਰ ਸਿੰਘ ਵਾਲੀਆ, ਸਮਾਜਸੇਵੀ ਮਾ. ਆਤਮਾ ਸਿੰਘ, ਵੀਰਦਵਿੰਦਰ ਸਿੰਘ ਬਰਾੜ, ਪ੍ਰੋ. ਬੂਟਾ ਸਿੰਘ ਬਰਾੜ, ਡਾ. ਪ੍ਰਭਦੇਵ ਸਿੰਘ ਬਰਾੜ, ਆਈ.ਪੀ.ਐਸ. ਨਵਦੀਪ ਸਿੰਘ ਬਰਾੜ, ਬੋਹੜ ਸਿੰਘ ਔਲਖ, ਪ੍ਰਗਟ ਸਿੰਘ ਔਲਖ, ਸਾਬਕਾ ਸਰਪੰਚ ਕਰਮ ਸਿੰਘ ਸਹੋਤਾ ਇਸ ਪਿੰਡ ਦੀਆਂ ਨਾਮਵਰ ਹਸਤੀਆਂ ਹਨ |
ਸਿੱਖਿਆ ਦਾ ਕੇਂਦਰ : ਪਿੰਡ 'ਚ ਸਰਕਾਰੀ ਐਲੀਮੈਂਟਰੀ ਅਤੇ ਪ੍ਰਾਇਮਰੀ ਸਕੂਲ ਹੈ ਜਿੱਥੇ ਪਿੰਡ ਦੇ ਖਾਸਕਰ ਗ਼ਰੀਬ ਪਰਿਵਾਰਾਂ ਦੇ ਬੱਚੇ ਸਿੱਖਿਆ ਗ੍ਰਹਿਣ ਕਰਦੇ ਹਨ | ਇਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਪਿੰਡ ਦੀ ਪੰਚਾਇਤ, ਦਾਨੀ ਸੱਜਣਾਂ, ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਸਮਾਰਟ ਬਣਾਈਆਂ ਹੋਈਆਂ ਹਨ | ਇੱਥੇ ਸਕੂਲ ਦੇ ਮਿਹਨਤੀ ਅਧਿਆਪਕ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆਂ ਕਰਵਾ ਰਹੇ ਹਨ ਅਧਿਆਪਕਾਂ ਦੀ ਮਿਹਨਤ ਸਦਕਾ ਇਸ ਸਕੂਲ ਦੇ ਬੱਚੇ ਪੜ੍ਹਾਈ ਤੋਂ ਇਲਾਵਾ ਹੋਰ ਗਤੀਵਿਧੀਆਂ ਵਿਚ ਵੀ ਅਹਿਮ ਪ੍ਰਾਪਤੀਆਂ ਕਰ ਰਹੇ ਹਨ | ਇਨ੍ਹਾਂ ਸਕੂਲਾਂ ਦੀ ਬਿਹਤਰੀ ਲਈ ਸਮਾਜਸੇਵੀ ਅਧਿਆਪਕ ਆਤਮਾ ਸਿੰਘ ਦਾ ਮਹੱਤਵਪੂਰਨ ਯੋਗਦਾਨ ਹੈ |
ਸਿਹਤ ਸਹੂਲਤਾਂ : ਪਿੰਡ 'ਚ ਸਰਕਾਰੀ ਡਿਸਪੈਂਸਰੀ ਹੈ ਜਿੱਥੇ ਖਾਸਕਰ ਔਰਤਾਂ ਤੇ ਬੱਚਿਆਂ ਦੇ ਟੀਕਾਕਰਨ ਲਈ ਸਰਕਾਰੀ ਨਰਸਾਂ ਆਉਂਦੀਆ ਹਨ ਪ੍ਰੰਤੂ ਕਿਸੇ ਵੱਡੇ ਡਾਕਟਰ ਦੇ ਨਾ ਹੋਣ ਕਰਕੇ ਲੋਕਾਂ ਨੂੰ ਹੋਰ ਬੀਮਾਰੀਆਂ ਦੇ ਇਲਾਜ ਲਈ ਪ੍ਰਾਈਵੇਟ ਡਾਕਟਰਾਂ ਕੋਲ ਹੀ ਜਾਣਾ ਪੈਂਦਾ ਹੈ ਅਤੇ ਗੰਭੀਰ ਬੀਮਾਰੀ ਦੇ ਇਲਾਜ ਲਈ ਸ਼ਹਿਰ ਜਾਣਾ ਪੈਂਦਾ ਹੈ | ਪਿੰਡ ਵਿਚ ਭਾਂਵੇ ਮਿੰਨੀ ਸਿਹਤ ਕੇਂਦਰ ਦੀ ਚੰਗੀ ਇਮਾਰਤ ਬਣੀ ਹੋਈ ਹੈ ਅਤੇ ਪਿੰਡ ਦੀ ਪੰਚਾਇਤ ਵਲੋਂ ਇੱਥੇ ਡਿਊਟੀ ਨਿਭਾਅ ਰਹੇ ਸਿਹਤ ਕਰਮੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ |
ਜਲਘਰ : ਪਿੰਡ 'ਚ ਜਲਘਰ ਬਣਿਆ ਹੋਇਆ ਹੈ ਪਿੰਡ ਦੇ ਸਰਪੰਚ ਨਿਰਭੈ ਸਿੰਘ ਬਰਾੜ ਅਤੇ ਸਮੁੱਚੀ ਪੰਚਾਇਤ ਦੇ ਉੱਦਮ ਸਦਕਾ ਸਾਰੇ ਪਿੰਡ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਨਿਰਵਿਘਨ ਸਪਲਾਈ ਕੀਤਾ ਜਾ ਰਿਹਾ ਹੈ, ਜਿਸ ਤੋਂ ਪਿੰਡ ਨਿਵਾਸੀ ਪੂਰੀ ਤਰ੍ਹਾਂ ਸੁਤੰਸ਼ਟ ਹਨ ਪ੍ਰੰਤੂ ਪਿੰਡ ਦੀ ਅਬਾਦੀ ਦੇ ਵਾਧੇ ਕਾਰਨ ਇਸ ਜਲਘਰ ਦੀ ਸਮਰਥਾ ਘੱਟ ਹੈ, ਜਿਸ ਕਰਕੇ ਪਿੰਡ ਦੇ ਨੇੜੇ ਬਣੀਆਂ ਕਾਲੋਨੀਆਂ ਅਤੇ ਖੇਤਾਂ ਵਿਚ ਰਹਿੰਦੇ ਘਰਾਂ ਤੱਕ ਪਾਣੀ ਦੀ ਸਪਲਾਈ ਨਹੀਂ ਪਹੁੰਚਦੀ | ਇਸ ਲਈ ਪਿੰਡ ਦੀ ਪੰਚਾਇਤ ਵਲੋਂ ਇਸ 'ਚ ਹੋਰ ਸੁਧਾਰ ਕਰਨ ਲਈ ਜਲਘਰ ਦੇ ਸਰਕਾਰੀ ਕਰਮਚਾਰੀ ਪੂਰੀ ਤਰ੍ਹਾਂ ਯਤਨਸ਼ੀਲ ਹਨ ਅਤੇ ਉਨ੍ਹਾਂ ਦੀ ਕੋਸ਼ਿਸ ਹੈ ਕਿ ਹਰ ਘਰ ਤੱਕ ਪਾਣੀ ਦੀ ਸਪਲਾਈ ਪਹੁੰਚਾਈ ਜਾਵੇ |
ਖੇਡ ਸਟੇਡੀਅਮ : ਪਿੰਡ 'ਚ ਨੌਜਵਾਨਾਂ ਦੇ ਖੇਡਣ ਲਈ ਇਕ ਖੇਡ ਸਟੇਡੀਅਮ ਬਣਿਆ ਹੋਇਆ ਹੈ, ਜਿੱਥੇ ਸਵੇਰੇ ਸ਼ਾਮ ਨੌਜਵਾਨ ਕਬੱਡੀ, ਕਿ੍ਕਟ ਤੋਂ ਇਲਾਵਾ ਹੋਰ ਖੇਡਾਂ ਖੇਡਦੇ ਹਨ | ਪਿਛਲੇ ਸਮੇਂ ਦੀ ਅਕਾਲੀ ਸਰਕਾਰ ਨੇ ਇਸ ਸਟੇਡੀਅਮ ਦੀ ਉਸਾਰੀ ਲਈ ਕੁਝ ਗਰਾਂਟ ਜਾਰੀ ਕੀਤੀ ਸੀ, ਜਿਸ ਨਾਲ ਇਥੇ ਇਕ ਜਿੰਮ ਵਾਲੇ ਕਮਰੇ ਦੀ ਉਸਾਰੀ ਕੀਤੀ ਗਈ ਹੈ | ਇਸ ਖੇਡ ਸਟੇਡੀਅਮ ਕਰਕੇ ਨੌਜਵਾਨਾਂ ਵਿਚ ਕਸਰਤ ਕਰਨ ਦੀ ਬਹੁਤ ਜ਼ਿਆਦਾ ਰੁਚੀ ਹੈ |
ਗਲੀਆਂ ਨਾਲੀਆਂ : ਪਿੰਡ ਦੇ ਸਰਪੰਚ ਨਿਰਭੈ ਸਿੰਘ ਬਰਾੜ ਦੀ ਅਗਵਾਈ 'ਚ ਪਿੰਡ ਦਾ ਵਿਕਾਸ ਕੀਤਾ ਜਾ ਰਿਹਾ ਹੈ ਪਿੰਡ ਦੀਆਂ ਗਲੀਆਂ ਨੂੰ ਇੰਟਰਲਾਕ ਟਾਈਲਾਂ ਲਾ ਕਿ ਪੱਕੀਆਂ ਕੀਤਾ ਜਾ ਰਿਹਾ ਅਤੇ ਨਾਲੀਆਂ ਦਾ ਨਵੀਨੀਕਰਨ ਹੋ ਰਿਹਾ ਹੈ | ਪਿੰਡ ਦੀਆਂ ਲਗਪਗ ਸਾਰੀਆਂ ਗਲੀਆਂ ਪੱਕੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਯਤਨ ਜਾਰੀ ਹਨ |
ਮੁੱਖ ਮੰਗਾਂ : ਭਾਵੇਂ ਪਿੰਡ ਨੇ ਹਰ ਪੱਖੋਂ ਕਾਫ਼ੀ ਵਿਕਾਸ ਕੀਤਾ ਹੈ ਪ੍ਰੰਤੂ ਇਸ ਦੇ ਬਾਵਜੂਦ ਪਿੰਡ ਦੀਆਂ ਕੁਝ ਮੁੱਖ ਮੰਗਾਂ ਹਨ ਜਿਵੇਂ ਪਿੰਡ ਵਿਚ ਖਾਸਕਰ ਲੜਕੀਆਂ ਦੀ ਵਿੱਦਿਆਂ ਨੂੰ ਮੁੱਖ ਰੱਖਦਿਆਂ ਸਰਕਾਰੀ ਹਾਈ ਸਕੂਲ ਬਣਾਇਆਂ ਜਾਵੇ | ਪਿੰਡ ਵਿਚ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਪਾਇਆ ਜਾਵੇ | ਸਰਕਾਰੀ ਡਿਸਪੈਂਸਰੀ ਵਿਚ ਐਮ.ਬੀ.ਬੀ.ਐਸ. ਡਾਕਟਰ ਦੇ ਲਗਾਤਾਰ ਆਉਣ ਦਾ ਪ੍ਰਬੰਧ ਕੀਤਾ ਜਾਵੇ | ਜਲਘਰ ਦੀ ਸਮਰਥਾ ਵਧਾਈ ਜਾਵੇ ਅਤੇ ਨੌਜਵਾਨਾਂ ਦੀ ਲੋੜ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਦਿਆਂ ਅਧੂਰੇ ਪਏ ਖੇਡ ਸਟੇਡੀਅਮ ਨੂੰ ਪੂਰਾ ਕੀਤਾ ਅਤੇ ਨੌਜਵਾਨਾਂ ਲਈ ਜਿੰਮ ਅਤੇ ਹੋਰ ਖੇਡਾਂ ਦਾ ਸਾਮਾਨ ਦਿੱਤਾ ਜਾਵੇ |


ਪਿ੍ਥਾ ਸਿੰਘ
ਸਾਬਕਾ ਸਰਪੰਚ


ਵੀਰਦਵਿੰਦਰ ਸਿੰਘ ਬਰਾੜ
ਮਾਸਟਰ


ਗੁਰਪ੍ਰੀਤ ਕੌਰ
ਪੰਚ


ਸਰਬਜੀਤ ਕੌਰ
ਪੰਚ


ਸੁਖਜਿੰਦਰ ਸਿੰਘ
ਪੰਚ


ਪ੍ਰਗਟ ਸਿੰਘ ਔਲਖ
ਅਕਾਲੀ ਆਗੂ


ਵੀਰਦਵਿੰਦਰ ਸਿੰਘ ਬਰਾੜ
ਅਕਾਲੀ ਆਗੂ


ਬੋਹੜ ਸਿੰਘ
ਔਲਖ


ਵਿਸ਼ਵਿੰਦਰ ਸਿੰਘ ਬਰਾੜ
ਅਕਾਲੀ ਆਗੂ


ਮਾ. ਆਤਮਾ ਸਿੰਘ
ਸਮਾਜ ਸੇਵੀ


ਗੁਰਪਿਆਰ ਸਿੰਘ
ਸੀਨੀ. ਕਾਂਗਰਸੀ ਆਗੂ


ਸੁਖਪ੍ਰੀਤ ਕੌਰ
ਪੰਚ


ਪਰਮਜੀਤ ਕੌਰ
ਪੰਚ


ਚਰਨਜੀਤ ਕੌਰ
ਪੰਚ


ਗੁਰਪ੍ਰੀਤ ਸਿੰਘ
ਪੰਚ


ਬਲਵੀਰ ਸਿੰਘ
ਪੰਚ


ਖ਼ਬਰ ਸ਼ੇਅਰ ਕਰੋ

 

ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਦੋਦਾ, 2 ਦਸੰਬਰ (ਰਵੀਪਾਲ)-ਨਿਰੋਲ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਡਾ: ਜਗਦੀਪ ਸਿੰਘ ਕਾਲਾ ਸੋਢੀ ਤੇ ਸਾਬਕਾ ਸਰਪੰਚ ਗੁਰਪਿਆਰ ਸਿੰਘ ਸੋਢੀ ਅਤੇ ਉਨ੍ਹਾਂ ਦੀ ਮਾਤਾ ਸਰਪੰਚ ਸੰਤੋਸ਼ ਕੌਰ ਸੋਢੀ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਕਾਨੂੰਨੀ ਜਾਗਰੂਕਤਾ ਸੈਮੀਨਾਰ

ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਮਾਣਯੋਗ ਅਰੁਨਵੀਰ ਵਸ਼ਿਸ਼ਟ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ੍ਰੀ ਮੁਕਤਸਰ ਸਾਹਿਬ ਅਤੇ ਮਾਣਯੋਗ ਅਰੁਣ ਗੁਪਤਾ ਮੈਂਬਰ ਸਕੱਤਰ ਪੰਜਾਬ ਰਾਜ ...

ਪੂਰੀ ਖ਼ਬਰ »

ਜਸਪਾਲ ਸਿੰਘ ਢਿੱਲੋਂ ਮਲੋਟ ਦੇ ਨਵੇਂ ਡੀ.ਐਸ.ਪੀ. ਲਾਏ

ਮਲੋਟ, 2 ਦਸੰਬਰ (ਅਜਮੇਰ ਸਿੰਘ ਬਰਾੜ)-ਸ: ਜਸਪਾਲ ਸਿੰਘ ਢਿੱਲੋਂ ਜੋ ਮਲੋਟ ਵਿਖੇ ਨਵੇਂ ਡੀ.ਐਸ.ਪੀ ਲਾਏ ਗਏ ਹਨ | ਸ: ਢਿੱਲੋਂ ਜੋ ਪਹਿਲਾਂ ਫ਼ਰੀਦਕੋਟ ਵਿਖੇ ਡੀ.ਐਸ.ਪੀ (ਪੀ.ਬੀ.ਆਈ) ਵਜੋਂ ਸੇਵਾਵਾ ਨਿਭਾਅ ਰਹੇ ਸਨ, ਨੂੰ ਬਦਲ ਕੇ ਮਲੋਟ ਵਿਖੇ ਲਾ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ...

ਪੂਰੀ ਖ਼ਬਰ »

ਡਿੰਪੀ ਢਿੱਲੋਂ ਪਹੁੰਚੇ ਟਿਕਰੀ ਬਾਰਡਰ

ਗਿੱਦੜਬਾਹਾ, 2 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਸ਼ੋ੍ਰਮਣੀ ਅਕਾਲੀ ਦਲ ਹਲਕਾ ਗਿੱਦੜਬਾਹਾ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਜ ਕਿਸਾਨਾਂ ਦੇ ਸੰਘਰਸ਼ ਵਿਚ ਟਿਕਰੀ ਬਾਰਡਰ ਦਿੱਲੀ ਪਹੁੰਚੇ | ਡਿੰਪੀ ਢਿੱਲੋਂ ਨੇ ਕੇਂਦਰ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਸੁਰਿੰਦਰ ਕੌਰ ਬਾਵਾ ਨਮਿਤ ਸ਼ਰਧਾਂਜਲੀ ਸਮਾਗਮ

ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਨਗਰ ਕੌਾਸਲ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਬਾਵਾ ਗੁਰਿੰਦਰ ਸਿੰਘ ਕੋਕੀ, ਸਵ: ਭੁਪਿੰਦਰ ਸਿੰਘ ਬਾਵਾ ਅਤੇ ਪਟਵਾਰੀ ਰਵਿੰਦਰ ਸਿੰਘ ਬਾਵਾ ਦੇ ਮਾਤਾ ਸਰਦਾਰਨੀ ਸੁਰਿੰਦਰ ਕੌਰ ਬਾਵਾ (83) ਪਤਨੀ ਸਵ: ਸ: ...

ਪੂਰੀ ਖ਼ਬਰ »

ਭਾਜਪਾ ਸਰਕਾਰ ਡਾ: ਸੁਆਮੀਨਾਥਨ ਰਿਪੋਰਟ ਲਾਗੂ ਕਰਨ ਤੋਂ ਭੱਜੀ-ਸੰਗੂਧੌਣ

ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਕੇਂਦਰ ਦੀ ਭਾਜਪਾ ਸਰਕਾਰ ਨੇ ਡਾ: ਸੁਆਮੀਨਾਥਨ ਰਿਪੋਰਟ ਲਾਗੂ ਨਾ ਕਰਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ...

ਪੂਰੀ ਖ਼ਬਰ »

ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਡਾ: ਸੀਮਾ ਗੋਇਲ, ਹਾਜ਼ਰ ਹੋਰ ਅਧਿਕਾਰੀ ਤੇ ਕਰਮਚਾਰੀ | ਤਸਵੀਰ:ਬਲਕਰਨ ਸਿੰਘ ਖਾਰਾ ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਵੱਖ-ਵੱਖ ਨੈਸ਼ਨਲ ਪੋ੍ਰਗਰਾਮਾਂ ਦਾ ਰੀਵਿਊ ਕਰਨ ...

ਪੂਰੀ ਖ਼ਬਰ »

ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਸੁਰੱਖਿਅਤ ਕਰਨ ਲਈ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ-ਡਾ:ਜਾਗਿ੍ਤੀ ਚੰਦਰ

ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੀ ਦੇਖ-ਰੇਖ 'ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਟੀਕਾਕਰਨ ਮੁਹਿੰਮ ਬਹੁਤ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਅਤੇ 100 ਪ੍ਰਤੀਸ਼ਤ ਟੀਚੇ ਪ੍ਰਾਪਤ ਕਰਨ ਦੇ ਯਤਨ ਕੀਤੇ ਜਾ ...

ਪੂਰੀ ਖ਼ਬਰ »

ਮੁਕਤੀਸਰ ਸੰਸਥਾ ਨੇ ਔਰਤਾਂ ਨੂੰ ਮੁਫ਼ਤ ਸੈਨੇਟਾਈਜ਼ਰ ਵੰਡੇ

ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਮੁਕਤੀਸਰ ਵੈੱਲਫੇਅਰ ਕਲੱਬ ਵਲੋਂ ਸੋਸਵਾ ਐੱਨ.ਜੀ.ਓ. ਚੰਡੀਗੜ੍ਹ ਦੇ ਸਹਿਯੋਗ ਨਾਲ ਜ਼ਰੂਰਤਮੰਦ ਲੜਕੀਆਂ ਲਈ ਸਾਂਝੀਵਾਲ ਗੁਰਦੁਆਰਾ ਸਾਹਿਬ ਵਿਖੇ ਚਲਾਏ ਜਾ ਰਹੇ ਸਿਲਾਈ ਸੈਂਟਰ ਵਿਚ ਔਰਤਾਂ ਨੂੰ ...

ਪੂਰੀ ਖ਼ਬਰ »

ਮਾਸਕ ਵੰਡ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਸਬੰਧੀ ਕੀਤਾ ਜਾਗਰੂਕ

ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਡੀ.ਸੁਡਰਵਿਲੀ ਦੀਆਂ ਹਦਾਇਤਾਂ ਅਨੁਸਾਰ ਅੱਜ ਹੇਮੰਤ ਕੁਮਾਰ ਸ਼ਰਮਾ ਡੀ.ਐੱਸ.ਪੀ. (ਐੱਚ) ਸ੍ਰੀ ਮੁਕਤਸਰ ਸਾਹਿਬ ਵਲੋਂ ਸਥਾਨਕ ਭਾਈ ਕੇਹਰ ਸਿੰਘ ਚੌਾਕ ਵਿਖੇ ਲੋਕਾਂ ਨੂੰ ...

ਪੂਰੀ ਖ਼ਬਰ »

ਝੁੱਗੀਆਂ ਝੌਾਪੜੀਆਂ 'ਚ ਜੀਵਨ ਬਸਰ ਕਰ ਰਹੇ ਲੋੜਵੰਦਾਂ ਨੂੰ ਵੰਡੇ ਕੰਬਲ

ਮਲੋਟ, 2 ਦਸੰਬਰ (ਅਜਮੇਰ ਸਿੰਘ ਬਰਾੜ)-ਸਿਟੀਜਨ ਕਲੱਬ ਮਲੋਟ ਦੇ ਪ੍ਰਧਾਨ ਅਰੁਣ ਅਹੂਜਾ ਵਲੋਂ ਆਪਣੇ ਪਿਤਾ ਸ੍ਰੀ ਸੁਧਰਸ਼ ਅਹੂਜਾ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਬਰਸੀ ਮੌਕੇ ਲੋੜਵੰਦਾਂ ਨੂੰ ਕੰਬਲ ਮੁਹੱਈਆ ਕਰਵਾਏ ਗਏ ਤਾਂ ਜੋ ਝੁੱਗੀਆਂ ਝੌਾਪੜੀਆਂ 'ਚ ਜੀਵਨ ਬਸਰ ਕਰ ...

ਪੂਰੀ ਖ਼ਬਰ »

ਸੇਵਾ-ਮੁਕਤ ਹੋਏ ਡਾ. ਆਰ.ਕੇ. ਉੱਪਲ ਦਾ ਵਿਸ਼ੇਸ਼ ਸਨਮਾਨ

ਮਲੋਟ, 2 ਦਸੰਬਰ (ਅਜਮੇਰ ਸਿੰਘ ਬਰਾੜ)-ਡੀ.ਏ.ਵੀ. ਕਾਲਜ ਮਲੋਟ ਵਿਖੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਡਾ: ਆਰ.ਕੇ ਉੱਪਲ ਆਖਿਰ ਸਿੱਖਿਆ ਦੇ ਖੇਤਰ ਵਿਚ ਵਿਦਿਆਰਥੀਆਂ ਲਈ ਅਭੁੱਲ ਯਾਦਾਂ ਤੇ ਪ੍ਰਾਪਤੀਆਂ ਦਿੰਦੇ ਹੋਏ 30 ਨਵੰਬਰ ਨੂੰ ਸੇਵਾ ਮੁਕਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX